Home Blog Page 2014

ਗਣਪਤੀ ਇਨਕਲੇਵ ’ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਅਤੇ ਸਰਧਾਂ ਨਾਲ ਮਨਾਇਆ

0

ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮਨਜੀਤ ਧਿਆਨੀ ਨੇ ਭਜਨਾਂ ਨਾਲ ਸਰਧਾਲੂਆਂ ਨੂੰ ਝੂਮਣ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ, 8 ਸਤੰਬਰ : ਸਥਾਨਕ ਗਣਪਤੀ ਇਨਕਲੇਵ ਵਿਖੇ ਸਥਿਤ ਸ਼੍ਰੀ ਰਾਮ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੈਕੜਿਆਂ ਦੀ ਗਿਣਤੀ ’ਚ ਸ਼ਰਧਾਲੂਆਂ ਆਪਣੇ ਪਰਿਵਾਰਾਂ ਸਮੇਤ ਪਹੁੰਚੇ। ਪ੍ਰੋਗਰਾਮ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮਪਤਨੀ ਸੁਨੀਤਾ ਮਿੱਤਲ ਵੀ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੰਦਿਰ ਪਹੁੰਚੇ ਅਤੇ ਪੂਜ਼ਾ ’ਚ ਹਿੱਸਾ ਲਿਆ। ਪੂਰੇ ਸਮਾਗਮ ਦੌਰਾਨ ਜਿਥੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਸੁੰਦਰ ਝਾਕੀਆਂ ਦੀ ਪੇਸ਼ਕਾਰੀ ਕੀਤੀ ਗਈ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ

ਉਥੇ ਹੀ ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮਨਜੀਤ ਧਿਆਨੀ ਨੇ ਆਪਣੇ ਸੁਰੀਲੇ ਅੰਦਾਜ਼ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਸਬੰਧਤ ਭਜਨਾਂ ਦਾ ਗੁਣਗਾਨ ਕੀਤਾ। ਦੱਸਣਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਮੌਕੇ ਸ਼੍ਰੀ ਰਾਮ ਮੰਦਿਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਅਤੇ ਵੱਖ ਵੱਖ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਦਿਰ ਦੇ ਪੰਡਿਤ ਅਜੇ ਗੌਤਮ ਨੇ ਦੱਸਿਆ ਕਿ ਸ਼੍ਰੀ ਰਾਮ ਮੰਦਿਰ ਬਠਿੰਡਾ ਸ਼ਹਿਰ ਦੇ ਪ੍ਰਸਿੱਧ ਮੰਦਿਰਾਂ ’ਚ ਇਕ ਮੰਦਿਰ ਹੈ ਅਤੇ ਜਨਮ ਅਸ਼ਟਮੀ ਵਾਲੇ ਦਿਨ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਪਹੁੰਚ ਗਏ ਸਨ ਅਤੇ ਇਹ ਧਾਰਮਿਕ ਸਮਾਗਮ ਦੇਰ ਰਾਤ ਤੱਕ ਚਲਦੇ ਰਹੇ।

ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ: ਹਾਈਕੋਰਟ

0

ਚੰਡੀਗੜ੍ਹ: ਪੰਜਾਬ ‘ਚ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਝਾੜ ਪਾਈ ਹੈ । ਸਰਕਾਰ ਵੱਲੋ ਗੈਰ ਕਾਨੂੰਨੀ ਮਾਇਨਿੰਗ ਨੂੰ ਲਗਾਮ ਲਗਾਉਣ ਵਾਲੇ ਲਗਾਤਾਰ ਖੋਕਲੇ ਸਾਬਿਤ ਹੋ ਰਹੇ ਹਨ। ਹੁਣ ਪੰਜਾਬ ਅਤੇ ਹਾਈਕੋਰਟ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਕਾਫ਼ੀ ਸੱਖ਼ਤ ਹੋ ਗਈ ਹੈ। ਹਾਈ ਕੋਰਟ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਮਾਈਨਿੰਗ ਚੱਲ ਰਹੀ ਹੈ। ਹਾਈ ਕੋਰਟ ਨੇ ਕਿਹਾ ਕਿ ਨਾਜਾਇਜ਼ ਖ਼ਣਨ ਕਰਨ ਵਾਲਿਆਂ ਨਾਲ ਪੁਲਿਸ ਰਲੀ ਹੋਈ ਹੈ। ਅਦਾਲਤ ਨੇ ਨੋਟ ਕੀਤਾ ਕਿ ਸਿਰਫ਼ ਗਰੀਬ ਵਿਅਕਤੀਆਂ ਖ਼ਿਲਾਫ਼ ਹੀ ਕਾਰਵਾਈ ਕੀਤੀ ਗਈ ਹੈ, ਤੇ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ

ਜਾਣਕਾਰੀ ਦੇ ਮੁਤਾਬਕ ਆਜਮ ਦੀਨ ਨਾਮ ਦੇ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ। ਇਸਦੇ ਨਾਲ ਹੀ ਹਾਈਕੋਰਟ ਵੱਲੋਂ ਰੋਪੜ ਦੇ ਐਸਐਸਪੀ ਤੋਂ ਰਿਪੋਰਟ ਤਲਬ ਕੀਤੀ ਗਈ ਅਤੇ ਨੰਗਲ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੂੰ ਕੋਰਟ ਵਿੱਚ ਹਾਜ਼ਰ ਰਹਿਣ ਦੇ ਹੁਕਮ ਵੀ ਦਿੱਤੇ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ

ਅਮਰੀਕਾ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕ੍ਰੇਜ਼ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਨ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਮਾਹੀ ਨੂੰ ਕ੍ਰਿਕਟ ਤੋਂ ਇਲਾਵਾ ਫੁੱਟਬਾਲ, ਟੈਨਿਸ, ਗੋਲਫ ਬਹੁਤ ਪਸੰਦ ਹੈ ਅਤੇ ਉਹ ਆਪਣੇ ਖਾਲੀ ਸਮੇਂ ‘ਚ ਇਹ ਗੇਮਾਂ ਵੀ ਖੇਡਦੀ ਹੈ। ਮਾਹੀ ਫਿਲਹਾਲ ਅਮਰੀਕਾ ‘ਚ ਹੈ। ਉਹ ਯੂਐਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਕਾਰਲੋਸ ਅਲਕਾਰਜ਼ ਦਾ ਮੈਚ ਦੇਖਣ ਲਈ ਉੱਥੇ ਗਿਆ ਸੀ। ਜਿੱਥੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ।

 

View this post on Instagram

 

A post shared by Hitesh Sanghvi (@hitesh412740)

ਦਰਅਸਲ, ਯੂਐਸ ਓਪਨ ਮੈਚ ਦੇਖਣ ਤੋਂ ਇਲਾਵਾ ਧੋਨੀ ਗੋਲਫ ਦਾ ਵੀ ਆਨੰਦ ਲੈਂਦੇ ਹਨ। ਇਸ ਦੌਰਾਨ ਧੋਨੀ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਵੀ ਨਜ਼ਰ ਆਏ। ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਸਾਬਕਾ ਭਾਰਤੀ ਕਪਤਾਨ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਟਰੰਪ ਨੈਸ਼ਨਲ ਗੋਲਫ ਕਲੱਬ ਬੈਡਮਿਨਸਟਰ ਵਿਖੇ ਗੋਲਫ ਖੇਡਣ ਲਈ ਸੱਦਾ ਦਿੱਤਾ ਸੀ। ਧੋਨੀ ਦੇ ਕਰੀਬੀ ਸਹਿਯੋਗੀ ਅਤੇ ਕਾਰੋਬਾਰੀ ਹਿਤੇਸ਼ ਸਾਂਘਵੀ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “ਧੋਨੀ, ਡੋਨਾਲਡ ਟਰੰਪ ਅਤੇ ਰਾਜੀਵ ਨਾਇਕ ਨਾਲ ਗੋਲਫ। ਸਾਡੀ ਮੇਜ਼ਬਾਨੀ ਲਈ ਸਾਬਕਾ ਰਾਸ਼ਟਰਪਤੀ ਦਾ ਧੰਨਵਾਦ।”

 

View this post on Instagram

 

A post shared by Chakri Dhoni (@dhonifan.chakri)

ਬਠਿੰਡਾ ‘ਚ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਕਾਰਨ ਪੁਲਿਸ ਇੰਸਪੈਕਟਰ ਦੀ ਹੋਈ ਮੌਤ

0

ਸੁਖਜਿੰਦਰ ਮਾਨ

ਬਠਿੰਡਾ, 7 ਸਤੰਬਰ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਦੇ ਫੇਜ਼ ਇੱਕ ਵਿੱਚ ਅੱਜ ਬਾਅਦ ਦੁਪਹਿਰ ਪੰਜਾਬ ਪੁਲਸ ਦੇ ਇੱਕ ਇੰਸਪੈਕਟਰ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿਰਤਕ ਪੁਲਿਸ ਇੰਸਪੈਕਟਰ ਦੀ ਪਹਿਚਾਣ ਰਣਧੀਰ ਸਿੰਘ ਭੁੱਲਰ ਵਜ਼ੋ ਹੋਈ ਹੈ, ਜੋ ਕਿ ਜਗਰਾਓਂ ਪੁਲਿਸ ਲਾਈਨ ਵਿਖੇ ਤੈਨਾਤ ਦੱਸਿਆ ਜਾ ਰਿਹਾ ਹੈ।
ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਸਿਟੀ ਪੁਲਸ ਦੇ ਉੱਚ ਅਧਿਕਾਰੀ ਮੌਕੇ ਉੱਪਰ ਪੁੱਜੇ। ਪੁਲੀਸ ਅਧਿਕਾਰੀਆਂ ਮੁਤਾਬਕ ਲਾਸ਼ ਘਰ ਦੇ ਨਜ਼ਦੀਕ ਕਾਰ ਵਿੱਚ ਪਈ ਹੋਈ ਸੀ। ਮਿਰਤਕ ਪੁਲਿਸ ਅਧਿਕਾਰੀ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਦੱਸੀ ਜਾ ਰਹੀ ਹੈ ਪਰੰਤੂ ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਪੁਲਸ ਇੰਸਪੈਕਟਰ ਨੇ ਖੁਦ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਜਾਂ ਕੋਈ ਹੋਰ ਘਟਨਾ ਵਾਪਰੀ ਹੈ।
ਮਿਰਤਕ ਇੰਸਪੈਕਟਰ ਮੂਲ ਰੂਪ ਵਿੱਚ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਬਠਿੰਡਾ ਸ਼ਹਿਰ ਵਿੱਚ ਸਹੁਰੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਇੰਸਪੈਕਟਰ ਰਣਧੀਰ ਭੁੱਲਰ ਨੂੰ ਪਿਛਲੇ ਲੰਬੇ ਸਮੇਂ ਤੋਂ ਰੀੜ ਦੀ ਹੱਡੀ ਦੀ ਕਾਫੀ ਗੰਭੀਰ ਸਮੱਸਿਆ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਰੀੜ ਦੀ ਹੱਡੀ ਦਾ ਆਪ੍ਰੇਸ਼ਨ ਵੀ ਕਰਵਾਇਆ ਸੀ। ਮਿਰਤਕ ਹਾਲੇ 48 ਕੁ ਸਾਲਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਦੋ ਦਹਾਕੇ ਪਹਿਲਾਂ ਬਤੌਰ ਏਐਸਆਈ ਪੰਜਾਬ ਪੁਲੀਸ ਵਿੱਚ ਭਰਤੀ ਹੋਈ ਸੀ।
ਮਿਰਤਕ ਇੰਸਪੈਕਟਰ ਦੇ ਦੋ ਲੜਕੀਆਂ ਹਨ ਜੋ ਵਿਦੇਸ਼ ਵਿੱਚ ਰਹਿ ਰਹੀਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪਰਿਵਾਰ ਸਹਿਤ ਆਸ ਪਾਸ ਦੇ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਗੁਰੂ ਕਾਸ਼ੀ ਯੂਨੀਵਰਸਿਟੀ ਕਰੇਗੀ “ ਖੇਡ ਚੈਂਪੀਅਨਾਂ ਦਾ ਸਨਮਾਨ”

0

ਸੁਖਜਿੰਦਰ ਮਾਨ
ਬਠਿੰਡਾ, 7 ਸਤੰਬਰ:ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਡਾਂ ਵਿੱਚ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਪ੍ਰੋਗਰਾਮ “ਚੈਂਪੀਅਨਾਂ ਦਾ ਸਨਮਾਨ” 08 ਸੰਤਬਰ ਨੂੰ ਵਰਸਿਟੀ ਆਡੀਟੋਰੀਅਮ ਵਿਖੇ ਕੀਤਾ ਜਾ ਰਿਹਾ ਹੈ।

ਅਕਾਲੀ ਦਲ ਵੱਲੋਂ 11 ਸਤੰਬਰ ਨੂੰ ਕਰਵਾਈ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਉਪ ਕੁਲਪਤੀ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਸਮਾਰੋਹ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਤੌਰ ਮੁੱਖ ਮਹਿਮਾਨ, ਪ੍ਰੋ. ਬਲਜਿੰਦਰ ਕੌਰ ਐਮ.ਐਲ.ਏ ਤਲਵੰਡੀ ਸਾਬੋ ਮੁੱਖ ਵਿੱਪ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋ ਰਹੇ ਹਨ। ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਮੈਨਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਪ੍ਰੋਗਰਾਮ ਦੇ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ।

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ ਮੁਤਾਬਕ ਦਫ਼ਤਰਾਂ ‘ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ਤੇ ਲਗਾਈ ਪਾਬੰਦੀ

ਸਮਾਰੋਹ ਵਿੱਚ ਏਸੀਆ ਕੱਪ ਜੇਤੂ ਪ੍ਰਗਤੀ (ਤੀਰਅੰਦਾਜ਼), ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਤਗਮਾ ਜੇਤੂ ਰੀਟਾ ਸਾਵੀਆਂ(ਤੀਰਅੰਦਾਜ਼), ਵਿਸ਼ਵ ਯੂਨੀਵਰਸਿਟੀ ਖੇਡਾਂ (ਐਥਲੇਟਿਕ) ਵਿੱਚ ਹਿੱਸਾ ਲੈਣ ਵਾਲੇ ਗੁਰਵਿੰਦਰਵੀਰ ਸਿੰਘ, ਰਵੀ, ਰਸ਼ਦੀਪ ਕੌਰ ਤੇ ਵੱਖ-ਵੱਖ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਵਜੋਂ ਚੈੱਕ, ਯਾਦਾਸ਼ਤ ਚਿੰਨ੍ਹ ਤੇ ਸਰਟੀਫਿਕੇਟ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਸਟੂਡੈਂਟਸ ਕੌਂਸਲ ਚੋਣ ‘ਚ NSUI ਦੇ ਜਤਿੰਦਰ ਸਿੰਘ ਨੇ ਮਾਰੀ ਬਾਜ਼ੀ, ਬਣੇ ਨਵੇਂ ਪ੍ਰਧਾਨ

‘ਵਰਸਿਟੀ ਦੇ ਖੇਤੀਬਾੜੀ ਕਾਲਜ ਵੱਲੋਂ ਪੰਜਾਬ ਦੀ ਖੇਤੀ ਨਾਲ ਸਬੰਧਿਤ ਮਸ਼ੀਨਰੀ, ਸੁਧਰੇ ਬੀਜਾਂ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਲਈ ਸਟਾਲਾਂ ਤੇ ਬੈਨਰ ਲਾਏ ਜਾਣਗੇ। ਵਿਦਿਆਰਥੀਆਂ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

ਅਕਾਲੀ ਦਲ ਵੱਲੋਂ 11 ਸਤੰਬਰ ਨੂੰ ਕਰਵਾਈ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

0
ਯੂਥ ਅਕਾਲੀ ਦਲ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ-ਹਰਪਾਲ ਢਿੱਲੋਂ 
ਸੁਖਜਿੰਦਰ ਮਾਨ
ਬਠਿੰਡਾ, 7 ਸਤੰਬਰ: ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਸ਼ੁਰੂ ਕੀਤੇ “ਯੂਥ ਮਿਲਣੀ ਪ੍ਰੋਗ੍ਰਾਮ” ਤਹਿਤ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ 11 ਸਤੰਬਰ ਨੂੰ ਐਂਟੀਕ ਪੈਲੇਸ ਬਠਿੰਡਾ ਵਿਖੇ ਸ਼ਾਮ 5 ਵਜੇ ਹੋਣ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀ ਹੈ । ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਹੈ।
ਪ੍ਰਧਾਨ ਹਰਪਾਲ ਸਿੰਘ ਢਿੱਲੋਂ ਵੱਲੋਂ ਵੱਖ ਵੱਖ ਵਿੰਗਾ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਬੂਥ ਲੈਵਲ ਤੇ ਵਰਕਰਾਂ ਨੂੰ ਮੀਟਿੰਗ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੀਤੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ 11 ਸਤੰਬਰ ਦੀ ਹੋਣ ਜਾ ਰਹੀ ਯੂਥ ਮਿਲਣੀ ਲਈ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਦਿਨ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋ ਮੌਜੂਦਾ ਸਰਕਾਰ ਦੇ ਮਾੜੇ ਹਾਲਾਤਾਂ ਅਤੇ ਪੰਜਾਬ ਵਿੱਚ ਦਿਨ ਵਧ ਰਿਹਾ ਨਸ਼ਾ ਅਤੇ ਬੇਰੁਜ਼ਗਾਰੀ ਲਈ ਆਪਣੇ ਵਿਚਾਰ ਸਾਂਝੇ ਕਰਨਗੇ।
ਹਰਪਾਲ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੀ ਤਰੱਕੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਰੋਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਉਸ ਵੇਲੇ ਹੀ ਪੰਜਾਬ ਵਿਚ ਹੋਇਆ ਵਿਕਾਸ ਦੀ ਲਹਿਰ ਚੱਲੀ ਹੈ ਅਤੇ ਵੱਡੇ ਪ੍ਰਾਜੈਕਟ ਸਥਾਪਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਬੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ ਅਤੇ ਨੌਜਵਾਨ ਪੀੜੀ ਨਸ਼ੇ ਦੇ ਦਲਦਲ ਵਿੱਚ ਧਸਦੀ ਜਾ ਰਹੀ ਹੈ । ਇਸ ਯੂਥ ਮਿਲਣੀ ਪ੍ਰੋਗਰਾਮ ਰਾਹੀਂ ਯੂਥ ਅਕਾਲੀ ਦਲ ਵਲੋਂ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਲਾਮਬੰਦ ਕੀਤਾ ਜਾਵੇਗਾ ।
ਹਰਪਾਲ ਢਿੱਲੋਂ ਨੇ ਵਿਧਾਨ ਸਭਾ ਹਲਕਾ ਦੇ ਨੌਜਵਾਨਾਂ , ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਸਮੇਂ ਸਿਰ ਪਹੁੰਚ ਕੇ  ਸੂਬਾ ਪ੍ਰਧਾਨ ਦੇ ਵਿਚਾਰ ਸੁਣਨ । ਇਸ ਮੌਕੇ ਹਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਹਲਕਾ ਇੰਚਾਰਜ ਇੱਕਬਾਲ ਸਿੰਘ ਬਬਲੀ ਢਿੱਲੋ ਵੀ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਮੀਟਿੰਗ ਲਈ ਸ਼ਹਿਰ ਵਾਸੀਆਂ ਨੂੰ ਲਾਮਬੰਦ ਕਰ ਰਹੇ ਹਨ।
ਇਸ ਤੋਂ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ, ਡਾ ਓਮ ਪ੍ਰਕਾਸ਼ ਸ਼ਰਮਾਂ, ਮਹਿਲਾ ਵਿੰਗ ਤੇ ਸ਼ਹਿਰੀ ਪ੍ਰਧਾਨ ਬੀਬੀ ਬਲਵਿੰਦਰ ਕੌਰ, ਐਸਜੀਪੀਸੀ ਮੈਂਬਰ ਬੀਬੀ ਜੋਗਿੰਦਰ ਕੌਰ, ਕੌਂਸਲਰ ਰਣਦੀਪ ਸਿੰਘ ਰਾਣਾ, ਕੌਂਸਲਰ ਹਰਜਿੰਦਰ ਸਿੰਘ ਸਿੰਦਾ, ਕੌਂਸਲਰ ਮੱਖਣ ਸਿੰਘ, ਕੌਂਸਲਰ ਸੈਰੀ ਗੋਇਲ, ਰਾਜਿੰਦਰ ਸਿੰਘ ਰਾਜੂ ਪਰਿੰਦਾ, ਅਮਰਜੀਤ ਬਿਰਦੀ, ਮਨਪ੍ਰੀਤ ਸਰਮਾ ਆਈ ਟੀ ਵਿੰਗ, ਬਲਵਿੰਦਰ ਸਿੰਘ ਬੱਲੀ ,ਭੁਪਿੰਦਰ ਸਿੰਘ ਭੁੱਪਾ, ਮਨਮੋਹਨ ਕੁੱਕੂ ,ਪ੍ਰੇਮ ਗਰਗ, ਜਗਦੀਪ ਸਿੰਘ ਗਹਿਰੀ ,ਹਰਵਿੰਦਰ ਸ਼ਰਮਾ ਗੰਜੂ, ਲਾਭ ਸਿੰਘ, ਸੁਖਦੇਵ ਸਿੰਘ ਗੁਰਥੜੀ, ਨਿਰਮਲ ਸੰਧੂ,
ਗੁਰਬਚਨ ਖੁੱਬਣ, ਮਿੱਠੂ ਰਾਮ,ਗੁਰਪ੍ਰੀਤ ਸੰਧੂ, ਬੰਤ ਸਿੰਘ ਸਿੱਧੂ, ਅਭੈ ਖਨਗਵਾਲ, ਅਮਰਿੰਦਰ ਸਿੱਧੂ, ਬਿੰਦਰ ਫਰਨੀਚਰ ਵਾਲੇ, ਜਸਵਿੰਦਰ ਢਿੱਲੋ, ਕਾਕਾ ਬਸੰਤ ਬਿਹਾਰ, ਸੁਖਦੇਵ ਬਰਾੜ, ਪ੍ਰਗਟ ਢਿੱਲੋਂ, ਕਿਰਪਾਲ ਮਾਹਣਾ, ਬਿੰਦਰ ਫਰੀਦ ਨਗਰ, ਇਕਬਾਲ ਮਿੱਠੜੀ,ਰਤਨ ਸ਼ਰਮਾ , ਮੇਜਰ ਸਿੰਘ, ਨਰਿੰਦਰ ਪਾਲ ਸਿੰਘ, ਰਾਣਾ ਠਾਕੁਰ, ਪ੍ਰਿਤਪਾਲ ਰਤਨ,ਤੇਜਾ ਸਿੰਘ ਖਾਲਸਾ, ਜਲੰਧਰ ਸਿੰਘ ਮੱਖਣ, ਵਿਸ਼ਾਲ ਜਿੰਦਲ ਲਹਿਬਰ ਸੁਖਦੀਪ ਢਿੱਲੋਂ, ਜੋਤੀ ਢਿੱਲੋਂ, ਰਿੰਕੂ, ਮੱਕੜ, ਸਤਬੀਰ ਸਿੰਘ, ਰਵੀ ਧਾਲੀਵਾਲ, ਪਰਮਜੀਤ ਸਿੱਧੂ, ਮਨਿੰਦਰ ਸੋਢੀ, ਹਰਜਿੰਦਰ ਟੋਨੀ, ਪਰਮਪਾਲ ਸਿੱਧੂ ,ਦਲਜੀਤ ਸਿੰਘ ਰੋਮਾਣਾ ,ਵਿਕਰਮ ਰਠੋੜ, ਬਲਵਿੰਦਰ ਸੰਧੂ ,ਡਾਇਮੰਡ ਖੰਨਾ, ਮੋਹਿਤ ਠਾਕੁਰ, ਬਲਜਿੰਦਰ ਬਿੱਲਾ ਆਦਿ ਮੌਜੂਦ ਸਨ।

‘ਇੰਡੀਆ’ VS ‘ਭਾਰਤ’ਵਿਵਾਦ ਵਿਚਾਲੇ ਅਕਸ਼ੈ ਕੁਮਾਰ ਨੇ ਮਾਰੀ ਐਂਟਰੀ, ਪੜ੍ਹੋ ਪੂਰੀ ਖ਼ਬਰ

ਮੁੰਬਈ: ਜੀ-20 ਸੰਮੇਲਨ ਦੇ ਸੱਦਾ ਪੱਤਰ ਤੇ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਿਆ ਗਿਆ ਸੀ। ਜਿਸ ਨੂੰ ਲੈ ਕੇ ਪੂਰੇ ਦੇਸ਼ ਵਿਚ ਬਹਿਸ ਛਿੱੜੀ ਹੋਈ ਹੈ। ਹੁਣ ਇਸ ਬਹਿਸ ਦਾ ਹਿੱਸਾ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਬਣ ਹਏ ਹਨ। ਦਰਅਸਲ ਅਕਸ਼ੈ ਕੁਮਾਰ ਦੀ ਦੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਇੰਡੀਅਨ ਰੈਸਕਿਊ’ ਦਾ ਨਾਮ ਬਦਲ ਕੇ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਭਾਰਤ ਰੈਸਕਿਊ’ ਕਰ ਲਿਆ ਹੈ । ਮੇਕਰਜ਼ ਨੇ ਫਿਲਮ ਦਾ ਨਾਮ ਬਦਲ ਕੇ ਇਸਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ।

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ ਮੁਤਾਬਕ ਦਫ਼ਤਰਾਂ ‘ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ਤੇ ਲਗਾਈ ਪਾਬੰਦੀ

ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਅਕਸ਼ੈ ਕੁਮਾਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕਰ ਦੱਸਿਆ ਕਿ 7 ਸਤੰਬਰ ਨੂੰ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ ‘ਤੇ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ ਮੁਤਾਬਕ ਦਫ਼ਤਰਾਂ ‘ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ਤੇ ਲਗਾਈ ਪਾਬੰਦੀ

0

ਫਰੀਦਕੋਟ: ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਰਕਾਰੀ ਦਫ਼ਤਰਾਂ ਨੂੰ ਲੈ ਕੇ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੇ ਹੁਣ ਦਫਤਰਾਂ ਵਿਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। DC ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਰਫ ਫਾਰਮਲ ਡਰੈਸ ਪਾ ਕੇ ਹੀ ਦਫਤਰ ਆਇਆ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਬੁੱਧਵਾਰ ਨੂੰ ਆਦੇਸ਼ ਜਾਰੀ ਕੀਤਾ ਹੈ ‘ਤੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।

ਸੁਖਪਾਲ ਖਹਿਰਾ ਨੇ ਵੀਡੀਓ ਸ਼ੇਅਰ ਕਰ CM ਮਾਨ ਤੇ ਅਰਵਿੰਦ ਕੇਜਰੀਵਾਲ ਤੋਂ ਪੁੱਛਿਆ ਸਵਾਲ, ਕੀ ਇਹ ਰੰਗਲਾ ਪੰਜਾਬ ਹੈ?

0

ਚੰਡੀਗੜ੍ਹ: ਪੰਜਾਬ ‘ਚ ਲਗਾਤਾਰ ਵੱਧ ਰਹੇ ਨਸ਼ੀਆ ਨੇ ਕਈ ਮਾਂਵਾਂ ਤੋਂ ਉਨ੍ਹਾਂ ਤੋਂ ਪੁੱਤ ਖੋਹ ਲਏ ਹਨ। ਹਲਾਂਕਿ ਸਰਕਾਰ ਵੱਲੋਂ ਨਸ਼ੀਆ ਨੂੰ ਖੱਤਮ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਹੱਲੇ ਵੀ ਨਸ਼ਾਂ ਬਾਜ਼ਾਰਾਂ ਵਿੱਚ ਸ਼ਰੇਆਮ ਵਿਕ ਰਿਹਾ ਹੈ। ਜਿਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਰ ਮੌਜੂਦਾ ਸਰਕਾਰ ਤੇ ਸਵਾਲ ਚੁੱਕਦੀ ਨਜ਼ਰ ਆਉਂਦੀ ਹੈ।

ਸੁਖਪਾਲ ਖਹਿਰਾ ਨੇ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ ਹੁਣ ਚਿੱਟਾ (ਡਰੱਗਸ) ਸ਼ਰੇਆਮ ਬਜ਼ਾਰਾਂ ਵਿੱਚ ਵਿਕ ਰਿਹਾ ਹੈ ਜਿਵੇਂ ਕਿ ਰਾਜਾ ਸਾਂਸੀ (ਅੰਮ੍ਰਿਤਸਰ) ਦੇ ਪਿੰਡ ਚੋਗਾਵਾਂ ਵਿੱਚ ਨਜ਼ਰ ਆ ਰਿਹਾ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅਨੁਸਾਰ ਨਾ ਕੋਈ ਭ੍ਰਿਸ਼ਟਾਚਾਰ ਹੈ, ਨਾ ਨਸ਼ਾ ਤੇ ਨਾ ਹੀ ਬੇਰੁਜ਼ਗਾਰੀ ਜਾਂ ਦੂਜੇ ਸ਼ਬਦਾਂ ਵਿੱਚ ਇਹ ਰੰਗਲਾ ਪੰਜਾਬ ਹੈ!

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੇ ਭੁਪਿੰਦਰ ਸਿੰਘ ਅਸੰਧ ਨੂੰ ਲਾਇਆ ਨਵਾਂ ਪ੍ਰਧਾਨ

ਹਰਿਆਣਾ: ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੇ ਵੱਡਾ ਫੈਸਲਾਂ ਲੈਂਦੇ ਹੋਏ ਕਮੇਟੀ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਭੁਪਿੰਦਰ ਸਿੰਘ ਅਸੰਧ ਨੂੰ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਕਾਰਜਕਾਰਨੀ ਮੈਂਬਰ ਰਮਨੀਕ ਸਿੰਘ ਮਾਨ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਹ ਦੋਵੇਂ ਨਿਯੁਕਤੀਆਂ ਹਰਿਆਣਾ ਸਰਕਾਰ ਵੱਲੋਂ ਚੋਣਾਂ ਤੱਕ ਕੀਤੀਆਂ ਗਈਆਂ ਹਨ।

ਵਿਜੀਲੈਂਸ ਵੱਲੋਂ ਐਲ.ਟੀ.ਸੀ. ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦਾ ਬਿੱਲ ਕਲਰਕ ਕਾਬੂ 

ਜ਼ਿਕਰਯੋਗ ਹੈ ਕਿ ਬੀਤੀ 14 ਅਗਸਤ ਨੂੰ ਅੰਬਾਲਾ ਦੇ ਸ੍ਰੀ ਪੰਜੋਖਰਾ ਸਾਹਿਬ ਗੁਰਦੁਆਰਾ ਵਿਖੇ ਹੋਈ ਮੀਟਿੰਗ ਦੌਰਾਨ ਹੋਏ ਵਿਵਾਦ ਕਾਰਨ ਮੁੱਖ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਅਸਤੀਫਾ ਦੇ ਦਿੱਤਾ ਸੀ।