
ਸੁਨੀਲ ਜਾਖੜ ਨੇ ਨਿਮਿਸ਼ਾ ਮਹਿਤਾ ਸਮੇਤ ਚਾਰ ਆਗੂਆਂ ਨੂੰ ਦਿਖਿਆ ਪਾਰਟੀ ‘ਚੋਂ ਬਾਹਰ ਦਾ ਰਸਤਾ

ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਸਟੂਡੈਂਟਸ ਕੌਂਸਲ ਚੋਣ ‘ਚ NSUI ਦੇ ਜਤਿੰਦਰ ਸਿੰਘ ਨੇ ਮਾਰੀ ਬਾਜ਼ੀ, ਬਣੇ ਨਵੇਂ ਪ੍ਰਧਾਨ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ’ਤੇ NSUI ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਸ ਨਾਲ INSO ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਕੱਤਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਅਤੇ ਵਾਈਸ ਪ੍ਰਧਾਨ ਦੇ ਅਹੁਦੇ ਲਈ ਸੱਥ ਦੀ ਰਣਮੀਕ ਜੋਤ ਕੌਰ 2994 ਵੋਟਾਂ ਲੈ ਕੇ ਪਹਿਲੇ ਸਥਾਨ ‘ਤੇ ਹਨ। ਜਦਕਿ ਇਨਸੋ (INSO) ਦੇ ਅਨੁਰਾਗ 2499 ਵੋਟਾਂ ਨਾਲ ਦੂਜੇ ਅਤੇ ਆਈਐਸਏ ਦੇ ਗੌਰਵ ਚੌਹਾਨ 725 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ। ਹੁਣ ਤੱਕ NOTA ਨੂੰ ਵੀ 84 ਵੋਟਾਂ ਮਿਲ ਚੁੱਕੀਆਂ ਹਨ।
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵੱਲੋਂ ਮਾਹਿਰ ਭਾਸ਼ਣ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਵਿਖੇ ਇੱਕ ਮਾਹਿਰ ਭਾਸ਼ਣ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਆਈ.ਪੀ.ਐਸ ਵਿਨੀਤ ਅਹਲਾਵਤ ਅਤੇ ਡੀ. ਐਸ. ਪੀ. ਹਿਨਾ ਗੁਪਤਾ ਸਨ। ਇਸ ਭਾਸ਼ਣ ਵਿੱਚ ਕਾਲਜ ਦੇ ਸਮੂਹ ਅਧਿਆਪਕਾਂ ਅਤੇ ਬੀ.ਏ. ਬੀ.ਐਡ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੀ ਸਹਾਇਕ ਪ੍ਰੋਫ਼ੈਸਰ ਜਸ਼ਨਪ੍ਰੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।
ਖੇਤਰੀ ਖੋਜ ਕੇਂਦਰ ਸਥਿਤ ਇੰਸਟੀਚਿਊਟ ਆਫ਼ ਐਗਰੀਕਲਚਰ ਬਠਿੰਡਾ ਨੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ
ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਬੜੇ ਵਿਸਥਾਰ ਵਿੱਚ ਯੂ.ਪੀ.ਐਸ.ਸੀ. ਅਤੇ ਆਈ.ਪੀ.ਐਸ. ਦੀ ਟਰੇਨਿੰਗ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਦੌਰਾਨ ਯੂ.ਪੀ. ਐਸ.ਸੀ. ਸਬੰਧੀ ਕਈ ਪ੍ਰਸ਼ਨ ਪੁੱਛੇ ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਆਈ.ਪੀ.ਐਸ ਵਿਨੀਤ ਅਹਲਾਵਤ ਅਤੇ ਡੀ.ਐਸ.ਪੀ ਹਿਨਾ ਗੁਪਤਾ ਨੇ ਵਿਦਿਆਰਥੀਆਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ।
ਮਾਲਵਾ ਕਾਲਜ ਬਠਿੰਡਾ ਵਿਖੇ ਅਧਿਆਪਕ ਦਿਵਸ ਮਨਾਇਆ
ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ ਬੀ. ਡੀ. ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।
ਦੋ ਭਰਾਵਾਂ ਨੂੰ ਮਰਨ ਲਈ ਮਜਬੂਰ ਕਰਨ ਵਾਲਾ ਪੰਜਾਬ ਪੁਲਿਸ ਦਾ ਚਰਚਿਤ ਇੰਸਪੈਕਟਰ ਬਰਖਾਸਤ
ਜਲੰਧਰ, 6 ਸਤੰਬਰ: ਕੁੱਝ ਦਿਨ ਪਹਿਲਾਂ ਥਾਣੇ ਵਿਚ ਬੇਇੱਜਤੀ ਕਰਨ ਦੇ ਚੱਲਦੇ ਦੋ ਸਕੇ ਭਰਾਵਾਂ ਮਾਨਵਜੀਤ ਸਿੰਘ ਅਤੇ ਜਸ਼ਨਦੀਪ ਢਿੱਲੋਂ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੂੰ ਸਰਕਾਰ ਨੇ ਅੱਜ ਨੌਕਰੀਓ ਬਰਖਾਸਤ ਕਰ ਦਿੱਤਾ ਹੈ। ਇਸਤੋਂ ਇਲਾਵਾ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਵਿਰੁਧ ਵੀ ਵਿਭਾਗੀ ਕਾਰਵਾਈ ਵਿੱਢ ਦਿੱਤੀ ਗਈ ਹੈ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਉਂਜ ਇਸ ਇੰਸਪੈਕਟਰ ਸਹਿਤ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਵਿਰੁਧ ਪਹਿਲਾਂ ਹੀ ਆਈਪੀਸੀ ਦੀ ਧਾਰਾ 306, 506 ਅਤੇ 34 ਤਹਿਤ ਥਾਣਾ ਤਲਵੰਡੀ ਚੌਧਰੀਆ ਵਿਚ ਪਹਿਲਾਂ ਹੀ ਕੇਸ ਦਰਜ਼ ਕੀਤਾ ਹੋਇਆ ਹੈ। ਦਸਣਾ ਬਣਦਾ ਹੈ ਕਿ ਵਿੱਚ ਅਪਣੇ ਇੱਕ ਦੋਸਤ ਦੀ ਭੈਣ ਦੇ ਚੱਲ ਰਹੇ ਘਰੇਲੂ ਵਿਵਾਦ ’ਚ ਮੱਦਦ ’ਤੇ ਆਏ ਮਾਨਵਜੀਤ ਸਿੰਘ ਢਿੱਲੋਂ ਦੀ ਥਾਣਾ ਡਿਵੀਜ਼ਨ ਨੰਬਰ 1 ਵਿਚ ਇੱਕ ਮਹਿਲਾ ਹੌਲਦਾਰ ਨਾਲ ਕਹਾ-ਸੁਣੀ ਹੋ ਗਈ ਸੀ।
ਲੁਧਿਆਣਾ ਤੋਂ ਦਿੱਲੀ ਤੱਕ ਦਾ ਸਫ਼ਰ ਮਹਿਜ ਇਕ ਘੰਟੇ ‘ਚ ਕਰ ਸਕਦੇ ਹੋ ਪੂਰਾ, CM ਮਾਨ ਨੇ ਕਰਤਾ ਵੱਡਾ ਐਲਾਨ
ਜਿਸਤੋਂ ਬਾਅਦ ਕਥਿਤ ਤੌਰ ‘ਤੇ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਤੇ ਮੁਨਸ਼ੀ ਬਲਵਿੰਦਰ ਸਿੰਘ ਨੇ ਉਸ ਉਪਰ ਭਾਰੀ ਤਸ਼ੱਦਦ ਕਰਨ ਤੋਂ ਇਲਾਵਾ ਉਸਦੀ ਦਸਤਾਰ ਉਤਾਰ ਕੇ ਉਸਨੂੰ ਜ਼ਲੀਲ ਕੀਤਾ ਸੀ। ਜਿਸ ਕਾਰਨ ਉਸਨੇ ਘਟਨਾ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ ਸੀ।
ਜਿਸਨੂੰ ਬਚਾਉਣ ਲਈ ਮੌਕੇ ’ਤੇ ਪੁੱਜੇ ਉਸਦੇ ਭਰਾ ਜਸਨਦੀਪ ਸਿੰਘ ਦੀ ਵੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਬੇਸ਼ੱਕ ਹੁਣ ਤੱਕ ਜਸ਼ਨਦੀਪ ਦੀ ਲਾਸ਼ ਮਿਲ ਗਈ ਹੈ, ਪਰ ਮਾਨਵਜੀਤ ਦੀ ਲਾਸ਼ ਦੀ ਭਾਲ ਹਾਲੇ ਵੀ ਜਾਰੀ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਵਿਰੋਧੀ ਸਿਆਸੀ ਧਿਰਾਂ ਵਲੋਂ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤਹਿਤ ਸ਼ਹਿਰ ਵਿੱਚ ਨਸ਼ਿਆਂ ਖ਼ਿਲਾਫ਼ ਕੱਢਿਆ ਰੋਸ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲਂੋ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਨਸ਼ਿਆਂ ਖ਼ਿਲਾਫ਼ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕਰਕੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਗਿਆ। ਇਸ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਡੇ ਪੱਧਰ ’ਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਤੁਰੰਤ ਹੱਥ ਲਵੇ ਅਤੇ ਚਿੱਟੇ ਦੇ ਵਪਾਰ ਵਿਚ ਸ਼ਾਮਲ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਉੱਚ ਅਫਸਰਸ਼ਾਹੀ, ਉੱਘੇ ਸਿਆਸਤਦਾਨਾ ਅਤੇ ਵੱਡੇ ਸਮਗਲਰਾਂ ਨੂੰ ਨਸ਼ਰ ਕਰਦਿਅ ਉਨ੍ਹਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ।
ਨਿਗਮ ਮੀਟਿੰਗ: ਕੋਂਸਲਰਾਂ ’ਤੇ ਭਾਰੂ ਪੈਂਦੇ ਦਿਖ਼ਾਈ ਦਿੱਤੇ ਡਿਪਟੀ ਕਮਿਸ਼ਨਰ
ਇਸੇ ਤਰ੍ਹਾਂ ਪਿਛਲੇ ਸਾਲਾਂ ਦੀਆਂ ਪੁੱਛ-ਪੜਤਾਲਾਂ ਦੌਰਾਨ ਨਸ਼ਰ ਹੋਈਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਲੀਆਂ ਨਸ਼ਾਂ ਫੈਕਟਰੀਆਂ ਦੇ ਕੇਸਾਂ ਦੀ ਪੈਰਵੀ ਕਰਕੇ ਮਾਲਕਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾਣ। ਚਿੱਟੇ ਦੀ ਪੈਦਾਵਾਰ ਤੇ ਵਪਾਰ ਕਰਨ ਵਾਲੇ ਪ੍ਰਮੁੱਖ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਨਵਾਂ ਕਾਨੂੰਨ ਪਾਸ ਕਰਕੇ ਇਸਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸਦੇ ਨਾਲ ਹੀ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਨਸ਼ਾ-ਛੁਡਾਊ ਕੇਂਦਰਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।
ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲਿਆ ਵਾਪਸ ਲੈ ਕੇ ਬੈਕਫੁੱਟ ‘ਤੇ ਆਈ ਪੰਜਾਬ ਸਰਕਾਰ
ਉੱਚ-ਪੱਧਰਾ ਮੈਡੀਕਲ ਇਲਾਜ ਅਤੇ ਮਨੋਵਿਗਿਆਨਕ ਇਲਾਜ ਕਰਨ ਵਾਲੇ ਮਾਹਰਾਂ ਦੀਆਂ ਸੇਵਾਵਾਂ ਹਰ ਇੱਕ ਕੇਂਦਰ ਵਿਚ ਮੁਹੱਈਆ ਕੀਤੀਆਂ ਜਾਣ। ਨਸ਼ਾ-ਪੀੜਤਾਂ ਅਤੇ ਛੋਟੇ-ਨਸ਼ਾ ਵੰਡਕਾਂ ਦੇ ਮੁੜ-ਵਸੇਬੇ ਲਈ ਢੁੱਕਵੇਂ ਨੀਤੀ ਕਦਮਾਂ ਨੂੰ ਤਹਿ ਕੀਤਾ ਜਾਵੇ, ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਮਲ ਵਿੱਚ ਲਿਆਂਦਾ ਜਾਵੇ।ਸ਼ਰਾਬ ਦੇ ਠੇਕਿਆਂ ਦਾ ਪਸਾਰ ਕਰਨ ਅਤੇ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਹਲਣ ਦੀ ਨੀਤੀ ਦਾ ਤਿਆਗ ਕੀਤਾ ਜਾਵੇ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਇਸਤੋਂ ਪਹਿਲਾਂ ਸਥਾਨਕ ਮਿੰਨੀ ਸਕੱਤਰੇਤ ਅੱਗੇ ਕੀਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਹੁਕਮਰਾਨਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਇਸ ਨਸ਼ਿਆਂ ਦੇ ਵਪਾਰ ਵਿਚ ਕਰੋੜਾਂ ਦੀ ਕਮਾਈ ਕੀਤੀ ਜਾ ਰਹੀ ਹੈ ਅਤੇ ਪੰਜਾਬ ਅਤੇ ਦੇਸ਼ ਦੀ ਜਵਾਨੀ ਅਤੇ ਲੋਕਾਂ ਦੀ ਆਰਥਿਕਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਨਸ਼ੇ ਦੀ ਲਤ ਵਿੱਚ ਨੌਜਵਾਨ ਲੁੱਟਾ ਖੋਹਾਂ ਅਤੇ ਕਤਲਾਂ ਵਰਗੇ ਘਿਨੌਣੇ ਅਪਰਾਧ ਕਰ ਰਹੇ ਹਨ।
ਉਹਨਾਂ ਕਿਹਾ ਕਿ ਜਾਨ ਲੇਵਾ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰਾਉਣ ਲਈ ਲੋਕਾਂ ਦੇ ਭਰਪੂਰ ਸਹਿਯੋਗ, ਏਕੇ ਅਤੇ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ।ਕਿਸਾਨ ਆਗੂਆਂ ਨੇ ਕਿਹਾ ਕਿ ਨਸ਼ਾ ਵਿਰੋਧੀ ਜਾਗਰਤਾ ਮੁਹਿੰਮ ਅਗਲੇ ਪੜਾਅ ਵਿੱਚ ਇੱਕ ਮਹੀਨਾ ‘ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ’ ਪਿੰਡਾਂ ਵਿੱਚ ਮੁਹਿੰਮ ਜਾਰੀ ਰਹੇਗੀ। ਅਕਤੂਬਰ ਦੇ ਪਹਿਲੇ ਹਫਤੇ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਨੌਜਵਾਨਾਂ ਦੀਆਂ ਫੋਟੋਆਂ ਨਾਲ ਪਿੰਡਾਂ ਵਿੱਚ ਮੁਜ਼ਾਹਰੇ ਕੀਤੇ ਜਾਣਗੇ।ਉਹਨਾਂ ਐਲਾਨ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰਾਉਣ ਲਈ 10 ਅਕਤੂਬਰ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਮਾ ਇਹੀਰੇ ਜਾਣਗੇ।
ਅੱਜ ਦੇ ਇਕੱਠ ਨੂੰ ਹਰਿੰਦਰ ਬਿੰਦੂ,ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਕਰਮਜੀਤ ਕੌਰ ਲਹਿਰਾ ਖਾਨਾ, ਮਾਲਣ ਕੌਰ ਕੋਠਾ ਗੁਰੂ,ਦਰਸ਼ਨ ਸਿੰਘ ਮਾਈਸਰਖਾਨਾ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ,ਡੀ ਟੀ ਐਫ ਦੇ ਆਗੂ ਬਲਜਿੰਦਰ ਸਿੰਘ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਤੋਂ ਸੰਦੀਪ ਖਾਨ ,ਪੀ ਐਸ ਯੂ (ਸ਼ਹੀਦ ਰੰਧਾਵਾ) ਤੋਂ ਬਿਕਰਮਜੀਤ ਸਿੰਘ, ਨੌਜਵਾਨ ਭਾਰਤ ਸਭਾ ਤੋਂ ਸਰਬਜੀਤ ਮੌੜ ਨੇ ਵੀ ਸੰਬੋਧਨ ਕੀਤਾ।
ਖੇਤਰੀ ਖੋਜ ਕੇਂਦਰ ਸਥਿਤ ਇੰਸਟੀਚਿਊਟ ਆਫ਼ ਐਗਰੀਕਲਚਰ ਬਠਿੰਡਾ ਨੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਟਿੀ ਦੇ ਖੇਤਰੀ ਕੇਂਦਰ ਬਠਿੰਡਾ ਵਿਖੇ ਸਥਿਤ ਇੰਸਟੀਚਿਊਟ ਆਫ਼ ਐਗਰੀਕਲਚਰਲ ਵਲੋਂ ਡਾ.ਐਸ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ ਕੇ.ਐਸ.ਸੇਖੋਂ ਨਿਰਦੇਸ਼ਕ ਖੋਜ ਕੇਂਦਰ ਨੇ ਇੰਸ਼ਟੀਚਿਊਟ ਦੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ਅਤੇ ਸਮੂਹ ਅਧਿਆਪਕਾਂ ਨੂੰ ਮੌਜੂਦਾ ਪ੍ਰਸਥਿਤੀਆਂ ਮੁਤਾਬਿਕ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਮਾਨਸਿਕ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਲਗਾਤਾਰ ਕਰਮਸ਼ੀਲ ਰਹਿਣ ਦੀ ਅਪੀਲ ਕੀਤੀ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਉਨਾਂ ਦੱਸਿਆ ਕਿ ਪੇਂਡੂ ਵਿਦਿਆਰਥੀਆਂ ਨੂੰ ਖੇਤੀ ਵਿਗਿਆਨ ਨਾਲ ਜੋੜਨ ਲਈ ਪੀ.ਏ.ਯ. ਵੱਲੋਂ ਬਠਿੰਡਾ ਅਤੇ ਗੁਰਦਾਸਪੁਰ ਵਿਖੇ ਇੰਸਟੀਚਿਊਟ ਆਫ਼ ਐਗਰੀਕਲਚਰ ਦੀ ਸਥਾਂਪਨਾ ਕੀਤੀ ਗਈ ਸੀ ਜਿੱਥੇ ਦਸਵੀ ਪਾਸ ਬੱਚੇ ਬੀ.ਐਸ.ਸੀ ਖੇਤੀਬਾੜੀ (6 ਸਾਲਾ ਕੋਰਸ) ਵਿੱਚ ਦਾਖਲਾ ਲੈ ਸਕਦੇ ਹਨ ਅਤੇ ਯੂਨੀਵਰਸਿਟੀ ਦਾ ਇਹ ਮਿਸ਼ਨ ਕਾਮਯਾਬ ਰਿਹਾ ਹੈ।ਡਾ ਪਰਮਜੀਤ ਸਿੰੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪੋ-ਆਪਣੇ ਫਰਜਾਂ ਦੀ ਪਹਿਚਾਣ ਕਰਕੇ ਦੇਸ਼ ਦੇ ਬੇਹਤਰ ਵਿਕਾਸ ਲਈ ਬਿਹਤਰ ਮਨੁੱਖ ਵਜੋਂ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ ।
ਨਿਗਮ ਮੀਟਿੰਗ: ਕੋਂਸਲਰਾਂ ’ਤੇ ਭਾਰੂ ਪੈਂਦੇ ਦਿਖ਼ਾਈ ਦਿੱਤੇ ਡਿਪਟੀ ਕਮਿਸ਼ਨਰ
ਡਾ. ਜੀ.ਐਸ. ਰੋਮਾਣਾ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਮੁਤਾਬਿਕ ਗੁਰੂ-ਚੇਲੇ ਦੀ ਪ੍ਰਪੰਰਾ ਦੀ ਅਸਲ ਭਾਵਨਾ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ।ਆਪਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਡਾ ਜਗਦੀਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਆਪਣੇ ਮਾਪੇ, ਅਧਿਆਪਕ, ਇੰਸਟੀਚਿਊਟ ਅਤੇ ਫਿਰ ਸਮਾਜ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਲਈ ਅਨੁਸਾਸ਼ਨ ਅਤੇ ਸਮਰਪਨ ਦੀ ਲੋੜ ਬਾਰੇ ਸੁਚੇਤ ਕੀਤਾ।
ਏਮਜ਼ ਹਸਪਤਾਲ ਬਠਿੰਡਾ ਵਿਖੇ ਕਾਰਡੀਅਕ ਕੈਥ ਲੈਬ ਸੇਵਾਵਾਂ ਦੀ ਸ਼ੁਰੂਆਤ
ਡਾ. ਕੁਮਿੰਦਰ ਕੌਰ ਅਤੇ ਮੈਡਮ ਨਵਜੋਤ ਕੌਰ ਕੰਗ ਦੀ ਅਗਵਾਈ ਹੇਠ ਉਲੀਕੇ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਾਨਦਾਰ ਮਿਮਕਰੀ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ।ਆਪਣੇ ਐਡਵਾਈਜਰ ਅਤੇ ਅਧਿਆਪਕਾਂ ਨੂੰ ਸਤਿਕਾਰ ਵਜੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੋਰਸ ਦੇ ਵਿਦਿਆਰਥੀਆਂ ਮੀਨਲ ਬਿਸ਼ਨੋਈ, ਸੁਖਨਾਜ਼ਦੀਪ ਕੌਰ, ਕਬੀਰ ਵਰਮਾ, ਦਿਲਸ਼ਾਨ ਕੌਰ ਅਤੇ ਹਰਜੀਵਨ ਸਿੰਘ ਨੇ ਬਾਖੂਬੀ ਕੀਤਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਸਕੂਲਾਂ, ਕਾਲਜਾਂ ਤੇ ਪਿੰਡ ਪੱਧਰ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਲਗਾਏ ਜਾਣ ਸੈਮੀਨਾਰ
ਬਿਨਾਂ ਲਾਇਸੰਸ ਅਤੇ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ਼ ਕੀਤੀ ਜਾਵੇ ਕਾਨੂੰਨੀ ਕਾਰਵਾਈ
ਬਠਿੰਡਾ, 6 ਸਤੰਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਤੇ ਇਸ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ਤੇ ਵੱਧ ਤੋਂ ਵੱਧ ਵਿਸ਼ੇਸ਼ ਸੈਮੀਨਾਰ ਲਗਾ ਕੇ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਸਕੂਲਾਂ ਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇ।
ਨਿਗਮ ਮੀਟਿੰਗ: ਕੋਂਸਲਰਾਂ ’ਤੇ ਭਾਰੂ ਪੈਂਦੇ ਦਿਖ਼ਾਈ ਦਿੱਤੇ ਡਿਪਟੀ ਕਮਿਸ਼ਨਰ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਿਨਾਂ ਲਾਇਸੰਸ ਅਤੇ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਤੇ ਕਾਨੂੰਨੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਮੈਡੀਕਲ ਸਟੋਰ ਤੇ ਨਸ਼ੀਲੇ ਪਦਾਰਥ ਵੇਚਣ ਸਬੰਧੀ ਸੂਚਨਾ ਮਿਲਦੀ ਹੈ ਤਾਂ ਉਹ ਤਰੁੰਤ ਉੱਥੇ ਪਹੁੰਚ ਕੇ ਕਾਨੂੰਨੀ ਕਾਰਵਾਈ ਕਰਨਾ ਲਾਜ਼ਮੀ ਬਣਾਉਣ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗ ਨੂੰ ਕਿਹਾ ਕਿ ਪਿੰਡ ਚ ਨਸ਼ਾ ਨੂੰ ਰੋਕਣ ਵਾਲੀਆਂ ਬਣਾਈਆਂ ਗਈਆਂ ਕਮੇਟੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਵੱਧ ਤੋਂ ਵੱਧ ਕੈਂਪ ਲਗਾਉਣੇ ਯਕੀਨੀ ਬਣਾਉਣ ਤਾਂ ਜੋ ਨੋਜਵਾਨ ਪੀੜੀ ਨੂੰ ਇਸ ਦਲਦਲ ਵਿਚ ਪੈਣ ਤੋਂ ਰੋਕਿਆ ਜਾਵੇ। ਇਸ ਮੌਕੇ ਐਸਡੀਐਮ ਮੈਡਮ ਇਨਾਯਤ, ਸਹਾਇਕ ਕਮਿਸ਼ਨਰ (ਜਨਰਲ) ਪੰਕਜ਼ ਕੁਮਾਰ, ਡਾ. ਅਰੁਣ ਬਾਂਸਲ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।
ਮਾਲਵਾ ਕਾਲਜ ਬਠਿੰਡਾ ਵਿਖੇ ਅਧਿਆਪਕ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਸਥਾਨਕ ਮਾਲਵਾ ਕਾਲਜ ਨੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਰਾਜ ਕੁਮਾਰ ਗੋਇਲ ਨੇ ਹਾਜ਼ਰੀਨ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱੰਦਿਆਂ ਰਾਸ਼ਟਰ ਦੇ ਭਵਿੱਖ ਦੇ ਨੇਤਾਵਾਂ ਨੂੰ ਬਣਾਉਣ ਵਿੱਚ ਅਧਿਆਪਕਾਂ ਦੇ ਬੇਮਿਸਾਲ ਯੋਗਦਾਨ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਥੰਮ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਅਤੇ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ। ਡਿਪਟੀ ਡਾਇਰੈਕਟਰ ਡਾ: ਸਰਬਜੀਤ ਕੌਰ ਢਿੱਲੋਂ ਨੇ ਇਸ ਕਿੱਤੇ ਲਈ ਅਧਿਆਪਕ ਦੀ ਲਗਨ, ਦ੍ਰਿੜ੍ਹਤਾ ਅਤੇ ਲਗਨ ’ਤੇ ਜ਼ੋਰ ਦਿੱਤਾ। ਉਸਨੇ ਨੌਜਵਾਨ ਉਭਰਦੇ ਅਧਿਆਪਕਾਂ ਨੂੰ ਬਦਲਦੇ ਸਮੇਂ ਦੇ ਨਾਲ ਚੱਲਣ ਅਤੇ ਪੜ੍ਹਾਉਣ ਦੀਆਂ ਤਕਨੀਕਾਂ ਵਿੱਚ ਵੀ ਤਬਦੀਲੀਆਂ ਦੇ ਅਨੁਕੂਲ ਹੋਣ ਦੀ ਸਲਾਹ ਦਿੱਤੀ।
ਸਮਾਗਮ ਦੀ ਸਮਾਪਤੀ ਬਹੁਤ ਸਾਰੇ ਸੱਭਿਆਚਾਰਕ ਸਮਾਗਮਾਂ ਨਾਲ ਹੋਈ ਜਿਸ ਤੋਂ ਬਾਅਦ ਫੈਕਲਟੀ ਮੈਂਬਰਾਂ ਲਈ ਖੇਡਾਂ ਕਰਵਾਈਆਂ ਗਈਆਂ। ਸ੍ਰੀਮਤੀ ਇੰਦਰਪ੍ਰੀਤ ਕੌਰ (ਮੁਖੀ-ਪ੍ਰਬੰਧਨ ਅਤੇ ਕਾਮਰਸ), ਡਾ: ਲਖਵਿੰਦਰ ਕੌਰ (ਮੁਖੀ.-ਹਿਊਮੈਨਟੀਜ਼), ਸ੍ਰੀ ਪ੍ਰੇਮ (ਮੁਖੀ.-ਐਗਰੀ.) ਅਤੇ ਸਾਰੇ ਵਿਭਾਗਾਂ ਦੇ ਫੈਕਲਟੀ ਮੈਂਬਰ ਹਾਜ਼ਰ ਸਨ।
ਏਮਜ਼ ਹਸਪਤਾਲ ਬਠਿੰਡਾ ਵਿਖੇ ਕਾਰਡੀਅਕ ਕੈਥ ਲੈਬ ਸੇਵਾਵਾਂ ਦੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਏਮਜ਼ ਹਸਪਤਾਲ ਬਠਿੰਡਾ ਦੇ ਕਾਰਡੀਓਲਾਜੀ ਵਿਭਾਗ ਨੇ 50 ਮਰੀਜ਼ਾਂ ਦੇ ਦਿਲ ਦੇ ਰੋਗਾਂ ਦੇ ਸਫਲ ਆਪ੍ਰੇਸ਼ਨ ਕਰਕੇ ਕੈਥ-ਲੈਬ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸਦੀ ਜਾਣਕਾਰੀ ਦਿੰਦਿਆਂ ਏਮਜ਼ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ: ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਕੈਥ-ਲੈਬ ਸੇਵਾਵਾਂ ਸਮਾਜ ਲਈ ਵਰਦਾਨ ਸਾਬਤ ਹੋਣਗੀਆਂ, ਖਾਸ ਕਰਕੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਜੋ ਕਿ ਬਹੁਤ ਜ਼ਿਆਦਾ ਕੀਮਤ ’ਤੇ ਪ੍ਰਾਈਵੇਟ ਦਿਲ ਦੀ ਦੇਖਭਾਲ ਨਹੀਂ ਕਰ ਸਕਦੇ।
ਨਿਗਮ ਮੀਟਿੰਗ: ਕੋਂਸਲਰਾਂ ’ਤੇ ਭਾਰੂ ਪੈਂਦੇ ਦਿਖ਼ਾਈ ਦਿੱਤੇ ਡਿਪਟੀ ਕਮਿਸ਼ਨਰ
ਮੈਡੀਕਲ ਸੁਪਰਡੈਂਟ ਅਤੇ ਕਾਰਡੀਓ-ਵੈਸਕੁਲਰ ਥੌਰੇਸਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਰਾਜੀਵ ਗੁਪਤਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਇਸ ਤੋਂ ਪਹਿਲਾਂ ਦਿਲ ਦੇ ਮਰੀਜ਼ਾਂ ਨੂੰ ਸਟੈਂਟਿੰਗ, ਪੇਸਮੇਕਰ ਆਦਿ ਦਿਲ ਦੀਆਂ ਪ੍ਰਕ੍ਰਿਆਵਾਂ ਲਈ ਪੀ.ਜੀ.ਆਈ., ਚੰਡੀਗੜ੍ਹ ਰੈਫਰ ਕੀਤਾ ਜਾਂਦਾ ਸੀ, ਪਰ ਦਿਲ ਦੀ ਬਿਮਾਰੀ ਦੀ ਐਮਰਜੈਂਸੀ ਕਿਸਮ ਦੇ ਕਾਰਨ ਅਤੇ ਚੰਡੀਗੜ੍ਹ ਪਹੁੰਚਣ ਲਈ ਲੰਬਾ ਸਮਾਂ ਲੱਗ ਜਾਂਦਾ ਸੀ, ਜਿਸ ਕਾਰਨ ਵੱਡੀ ਗਿਣਤੀ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਸੀ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਹੁਣ ਹਰ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਏਮਜ਼ ਹਸਪਤਾਲ ਬਠਿੰਡਾ ਵਿਖੇ ਕੀਤਾ ਜਾ ਸਕਦਾ ਹੈ ਕਿਉਂਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਦਿਲ ਦੀਆਂ ਉੱਚ ਪੱਧਰੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।ਏਮਜ਼ ਹਸਪਤਾਲ ਦੇ ਡੀਨ ਪ੍ਰੋਫੈਸਰ ਅਖਿਲੇਸ਼ ਪਾਠਕ ਨੇ ਜ਼ੋਰ ਦੇ ਕੇ ਕਿਹਾ ਕਿ ਕਾਰਡੀਓਲੋਜੀ ਵਿਭਾਗ ਡੀਐਮ ਕੋਰਸ ਸ਼ੁਰੂ ਕਰਨ ਵਾਲਾ ਪਹਿਲਾ ਸੁਪਰ ਸਪੈਸ਼ਲਿਟੀ ਵਿਭਾਗ ਹੈ, ਜੋ ਉੱਚ ਅਕਾਦਮਿਕ ਮਾਹੌਲ ਨੂੰ ਕਾਇਮ ਰੱਖਣ ਵਿੱਚ ਮਦਦ ਕਰੇਗਾ ਜੋ ਦਿਲ ਦੇ ਇਲਾਜ ਦੀਆਂ ਪ੍ਰਕਿਰਿਆਵਾਂ ਨੂੰ ਅਪਗ੍ਰੇਡ ਕਰਨਾ ਜਾਰੀ ਰੱਖੇਗਾ।
ਕਾਰਡੀਓਲਾਜੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ (ਐਮ.ਡੀ., ਡੀ.ਐਮ.-ਕਾਰਡੀਓਲਾਜੀ) ਹਨ ਅਤੇ ਡਾ. ਸੂਰਜ ਕੁਮਾਰ (ਐਮ.ਡੀ., ਡੀ.ਐਮ.-ਕਾਰਡੀਓਲਾਜੀ) ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਡਾ. ਭੁਪਿੰਦਰ ਸਿੰਘ ਵੱਲੋਂ ਅੱਗੇ ਭਰੋਸਾ ਦਿਵਾਇਆ ਗਿਆ ਕਿ ਕਾਰਡੀਓਲਾਜੀ ਵਿਭਾਗ ਦਿਲ ਦੇ ਰੋਗੀ ਨੂੰ ਇਨਵੇਸਿਵ ਅਤੇ ਨਾਨ-ਇਨਵੇਸਿਵ ਕਾਰਡੀਅਕ ਸੇਵਾਵਾਂ ਦੀ ਮਦਦ ਨਾਲ ਸੰਪੂਰਨ ਦੇਖਭਾਲ ਪ੍ਰਦਾਨ ਕਰੇਗਾ।ਉਨ੍ਹਾਂ ਅੱਗੇ ਕਿਹਾ ਕਿ ਕਾਰਡੀਓਲੋਜੀ ਵਿਭਾਗ ਏਮਜ਼ ਹਸਪਤਾਲ, ਬਠਿੰਡਾ ਵਿੱਚ ਆਉਣ ਵਾਲੇ ਸਾਰੇ ਦਿਲ ਦੇ ਮਰੀਜ਼ਾਂ ਨੂੰ ਢੁਕਵੀਂ ਅਤੇ ਵਧੇਰੇ ਮਹੱਤਵਪੂਰਨ ਨੈਤਿਕ ਸੇਵਾਵਾਂ ਪ੍ਰਦਾਨ ਕਰੇਗਾ।
ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਚਿੱਠੀ ‘ਚ ਸਪੈਸ਼ਲ ਸੰਸਦ ਸੈਸ਼ਨ ਨੂੰ ਲੈ ਕੇ ਚੁੱਕੇ 9 ਮੁੱਦੇ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੇਂਦਰੀ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸੈਸ਼ਨ ਦਾ ਏਜੰਡਾ ਕੀ ਹੈ, ਸਰਕਾਰ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ। ਵਿਰੋਧੀ ਧਿਰ ਲਗਾਤਾਰ ਮੰਗ ਕਰ ਰਹੀ ਹੈ ਕਿ ਸਰਕਾਰ ਨੂੰ ਇਸ ਏਜੰਡੇ ਦਾ ਖੁਲਾਸਾ ਕਰਨਾ ਚਾਹੀਦਾ ਹੈ। ਇਸ ਬਾਰੇ ਸੋਨੀਆ ਗਾਂਧੀ ਨੇ ਪੀਐਮ ਮੋਦੀ ਨੂੰ ਇੱਕ ਚਿੱਠੀ ਵੀ ਲਿਖੀ ਹੈ, ਜਿਸ ਵਿੱਚ ਵਿਸ਼ੇਸ਼ ਸੈਸ਼ਨ ਦਾ ਏਜੰਡਾ ਪੁੱਛਿਆ ਗਿਆ ਹੈ।
ਨਿਗਮ ਮੀਟਿੰਗ: ਕੋਂਸਲਰਾਂ ’ਤੇ ਭਾਰੂ ਪੈਂਦੇ ਦਿਖ਼ਾਈ ਦਿੱਤੇ ਡਿਪਟੀ ਕਮਿਸ਼ਨਰ
ਸੋਨੀਆ ਗਾਂਧੀ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਵਿਰੋਧੀ ਧਿਰ ਨੂੰ ਵਿਸ਼ੇਸ਼ ਸੈਸ਼ਨ ਦੇ ਏਜੰਡੇ ਦੀ ਜਾਣਕਾਰੀ ਨਹੀਂ ਹੈ। ਆਮ ਤੌਰ ‘ਤੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਗੱਲਬਾਤ ਕੀਤੀ ਜਾਂਦੀ ਹੈ ਅਤੇ ਸਹਿਮਤੀ ਬਣ ਜਾਂਦੀ ਹੈ। ਇਸ ਦਾ ਏਜੰਡਾ ਵੀ ਪਹਿਲਾਂ ਤੋਂ ਤੈਅ ਹੁੰਦਾ ਹੈ ਅਤੇ ਸਹਿਮਤੀ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਮੀਟਿੰਗ ਬੁਲਾਈ ਜਾ ਰਹੀ ਹੈ ਅਤੇ ਏਜੰਡਾ ਤੈਅ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਸੋਨੀਆ ਗਾਂਧੀ ਨੇ ਚੁੱਕੇ ਇਹ ਮੁੱਦੇ
1. ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ, ਵਧਦੀ ਬੇਰੁਜ਼ਗਾਰੀ, ਵਧਦੀ ਅਸਮਾਨਤਾਵਾਂ ਅਤੇ MSMEs ਦੇ ਸੰਕਟ ‘ਤੇ ਕੇਂਦਰਿਤ ਮੌਜੂਦਾ ਆਰਥਿਕ ਸਥਿਤੀ
2- MSP ਸਬੰਧੀ ਸਰਕਾਰ ਵੱਲੋਂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦੇ
3- ਅਡਾਨੀ ਗਰੁੱਪ ‘ਤੇ ਹੋਏ ਖੁਲਾਸਿਆਂ ਦੀ ਜਾਂਚ ਲਈ JPS
4- ਮਨੀਪੁਰ ਦੇ ਲੋਕਾਂ ਦਾ ਦੁੱਖ ਅਤੇ ਰਾਜ ਵਿੱਚ ਸੰਵਿਧਾਨਕ ਮਸ਼ੀਨਰੀ ਅਤੇ ਸਮਾਜਿਕ ਸਦਭਾਵਨਾ ਦਾ ਟੁੱਟਣਾ।
5- ਹਰਿਆਣਾ ਵਰਗੇ ਰਾਜਾਂ ਵਿੱਚ ਫਿਰਕੂ ਤਣਾਅ
6- ਚੀਨ ਵੱਲੋਂ ਭਾਰਤੀ ਖੇਤਰ ‘ਤੇ ਕਬਜ਼ਾ ਕਰਨਾ ਅਤੇ ਲੱਦਾਖ-ਅਰੁਣਾਚਲ ਪ੍ਰਦੇਸ਼ ‘ਚ ਸਾਡੀਆਂ ਸਰਹੱਦਾਂ ‘ਤੇ ਸਾਡੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਗਈ।
7- ਜਾਤੀ ਜਨਗਣਨਾ ਦੀ ਫੌਰੀ ਲੋੜ ਹੈ
8- ਕੇਂਦਰ-ਰਾਜ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ
9- ਕੁਝ ਰਾਜਾਂ ਵਿੱਚ ਅਤਿਅੰਤ ਹੜ੍ਹਾਂ ਅਤੇ ਕੁਝ ਵਿੱਚ ਸੋਕੇ ਕਾਰਨ ਪੈਦਾ ਹੋਈਆਂ ਕੁਦਰਤੀ ਆਫ਼ਤਾਂ ਦਾ ਪ੍ਰਭਾਵ।
