Home Blog Page 2018

ਬਠਿੰਡਾ ’ਚ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੇ ਬਲਾਕ ਪੱਧਰੀ ਮੁਕਾਬਲਿਆਂ ਦਾ ਆਗਾਜ਼

0

ਖੇਡਾਂ ਨਸ਼ੇ ਛੱਡ ਕੇ ਤੰਦਰੁਸਤ ਰਹਿਣ ਦੀ ਦਿੰਦੀਆਂ ਹਨ ਪ੍ਰੇਰਨਾ : ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 4 ਸਤੰਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜਨ-2 ਤਹਿਤ ਖੇਡ ਵਿਭਾਗ ਦੁਆਰਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵਿਸ਼ੇਸ਼ ਅਗਵਾਈ ਵਿਚ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਹਿਯੋਗ ਦੁਆਰਾ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰੀ ਨੇ ਰਸਮੀ ਐਲਾਨ ਕਰਦਿਆਂ ਕੀਤਾ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਹਰਸਿਮਰਤ ਨੇ ਪੰਜਾਬ ਦੇ ਕਿਸਾਨਾਂ ਦੇ ਲਿਫਟ ਸਿੰਜਾਈ ਪੰਪ ਬੰਦ ਕਰਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਕੀਤੀ ਨਿਖੇਧੀ

ਜਗਰੂਪ ਸਿੰਘ ਗਿੱਲ ਨੇ ਖੇਡ ਸੱਭਿਆਚਾਰ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਹੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪੂਰੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ।ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੱਲ 9 ਬਲਾਕਾਂ ਅਤੇ 01 ਕਾਰਪੋਰੇਸ਼ਨ ਬਠਿੰਡਾ ਦੇ ਪਹਿਲੇ ਪੜਾਅ ਤਹਿਤ 5 ਬਲਾਕਾਂ ਵਿਚ ਬਲਾਕ ਪੱਧਰੀ ਖੇਡਾਂ 4 ਤੋਂ 6 ਅਤੇ ਬਾਕੀ 5 ਬਲਾਕਾਂ ਦੀਆ ਖੇਡਾਂ 7 ਤੋਂ 9 ਸਤੰਬਰ ਤੱਕ ਹੋ ਰਹੀਆਂ ਹਨ।

ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਬਠਿੰਡਾ ’ਚ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਪਹਿਲੇ 5 ਬਲਾਕਾਂ ਵਿਚ 2500 ਖਿਡਾਰਨਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੌਰਾਨ ਬਲਾਕਾਂ ਵਿਚ ਹੋ ਰਹੇ ਖੇਡ ਮੁਕਾਬਲਿਆਂ ਦੌਰਾਨ ਬੱਚਿਆਂ ਲਈ ਸਵੇਰੇ ਰਿਫਰੈਸ਼ਮੈਂਟ ਅਤੇ ਦੁਪਹਿਰ ਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ। ਉਨ੍ਹਾ ਦੱਸਿਆ ਕਿ ਖੇਡ ਵਿਭਾਗ ਬਠਿੰਡਾ ਦੁਆਰਾ ਖੇਡਾਂ ਵਿਚ ਭਾਗ ਲੈ ਰਹੇ ਖਿਡਾਰੀਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਇਆ ਗਿਆ।

ਬਠਿੰਡਾ ਜ਼ਿਲ੍ਹੇ ’ਚ ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ

ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਕਬੱਡੀ ਸਰਕਲ, ਕਬੱਡੀ ਨੈਸ਼ਨਲ, ਖੋਹ ਖੋਹ ਤੋਂ ਇਲਾਵਾ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਬਲਾਕ ਬਠਿੰਡਾ, ਬਲਾਕ ਰਾਮਪੁਰਾ, ਸੰਗਤ, ਤਲਵੰਡੀ ਸਾਬੋ, ਬਲਾਕ ਨਥਾਣਾ ਵਿਚ ਭਾਗ ਲੈ ਰਹੇ ਖਿਡਾਰੀਆਂ ਦੇ ਆਏ ਨਤੀਜਿਆਂ ਵਿੱਚੋਂ ਫੁਟਬਾਲ ਅੰਡਰ-14 ਲੜਕੀਆਂ ਵਿਚ ਸਰਕਾਰੀ ਸਕੂਲ ਬਹਿਮਣ ਦੀਵਾਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਤਹਿਤ ਅੱਤਵਾਦੀ ਲਖਬੀਰ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ ’ਤੇ ਛਾਪੇਮਾਰੀ

ਫੁਟਬਾਲ ਅੰਡਰ-17 ਲੜਕੀਆਂ ਵਿਚ ਸਰਕਾਰੀ ਸਕੂਲ ਬਹਿਮਣ ਦੀਵਾਨਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮਾਊਟ ਲਿਟਰਾ ਜੀ ਸਕੂਲ ਕੋਟਸਮੀਰ ਨੇ ਦੂਸਰਾ ਸਥਾਨ ਲਿਆ। ਫੁਟਬਾਲ ਲੜਕੀਆਂ ਅੰਡਰ 21-30 ਵਿਚ ਸਰਕਾਰੀ ਸਕੂਲ ਬਹਿਮਣ ਦੀਵਾਨਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗੇਮ ਖੋਹ ਖੋਹ ਲੜਕੀਆਂ ਅੰਡਰ 14 ਵਿਚ ਮਾਤਾ ਸੁੰਦਰੀ ਸਕੂਲ ਕੋਟਸਮੀਰ ਨੇ ਪਹਿਲਾ, ਖੋਹ ਖੋਹ ਲੜਕੀਆਂ ਅੰਡਰ 17 ਵਿਚ ਮਾਤਾ ਸੁੰਦਰੀ ਸਕੂਲ ਕੋਟਸਮੀਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਰਕਾਰੀ ਸਕੂਲ ਕੋਟਸਮੀਰ ਨੇ ਦੂਸਰਾ ਸਥਾਨ ਲਿਆ।

ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ

ਇਸੇ ਤਰ੍ਹਾਂ ਅੰਡਰ 21 ਵਿੱਚੋਂ ਸਰਕਾਰੀ ਸਕੂਲ ਕੋਟਸਮੀਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗੇਮ ਰੱਸਾ ਕੱਸੀ ਲੜਕੀਆਂ ਅੰਡਰ 14 ਵਿਚ ਮਾਤਾ ਸੁੰਦਰੀ ਸਕੂਲ ਕੋਟਸਮੀਰ ਨੇ ਪਹਿਲਾ, ਸਰਕਾਰੀ ਸਕੂਲ ਕਰਮਗੜ੍ਹ ਛਤਰਾਂ ਨੇ ਦੂਸਰਾ ਸਥਾਨ ਲਿਆ। ਇਸੇ ਤਰ੍ਹਾਂ ਅੰਡਰ 17 ਵਿਚ ਸਰਕਾਰੀ ਸਕੂਲ ਕੋਟਸਮੀਰ ਨੇ ਪਹਿਲਾ, ਰੋਜ ਮੈਰੀ ਸਕੂਲ ਬੱਲੂਆਣਾ ਨੇ ਦੂਸਰਾ ਸਥਾਨ ਲਿਆ। ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਵਿਚ ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਵਿਰਕ ਖੁਰਦ ਨੇ ਦੂਸਰਾ ਸਥਾਨ ਲਿਆ।

ਕਰ ਚੋਰਾਂ ਵਿਰੁੱਧ ਸਖਤ ਮੁਹਿੰਮ ਸਦਕਾ ਸਿਪੂ ਨੇ ਅਗਸਤ ਮਹੀਨੇ ਦੌਰਾਨ 15.37 ਕਰੋੜ ਰੁਪਏ ਦੇ ਜੁਰਮਾਨੇ ਕੀਤੇ – ਹਰਪਾਲ ਸਿੰਘ ਚੀਮਾ

ਇਸੇ ਤਰ੍ਹਾਂ ਕਬੱਡੀ ਸਰਕਲ ਵਿਚ ਅੰਡਰ 14 ਸਰਕਾਰੀ ਸਕੂਲ ਕੋਟਸਮੀਰ ਨੇ ਪਹਿਲਾ ਸਥਾਨ ਲਿਆ। ਅੰਡਰ 17 ਵਿਚ ਸਰਕਾਰੀ ਸਕੂਲ ਵਿਰਕ ਕਲਾਂ ਨੇ ਪਹਿਲਾ ਸਥਾਨ ਲਿਆ। ਵਾਲੀਬਾਲ ਸਮੈਸਿੰਗ ਲੜਕੀਆਂ ਅੰਡਰ 14 ਵਿਚ ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਨੇ ਪਹਿਲਾ, ਸਰਕਾਰੀ ਸਕੂਲ ਕੋਟਸਮੀਰ ਨੇ ਦੂਸਰਾ ਸਥਾਨ ਲਿਆ। ਅੰਡਰ 17 ਵਿਚ ਸਰਕਾਰੀ ਹਾਈ ਸਕੂਲੀ ਸਰਦਾਰਗੜ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਕੋਟਸਮੀਰ ਨੇ ਦੂਸਰਾ ਸਥਾਨ ਲਿਆ।

ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੀਆਂ 2037 ਆਸਾਮੀਆਂ ਭਰਨ ਦਾ ਐਲਾਨ

ਇਸ ਮੌਕੇ ਜਿਲਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ, ਸੁਖਦੀਪ ਸਿੰਘ ਢਿੱਲੋਂ ਐਮ.ਸੀ, ਨੋਡਲ ਅਫਸਰ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ , ਗੁਰਵਿੰਦਰ ਸਿੰਘ, ਅਕਾਊਟੈਂਟ ਸਾਹਿਲ ਕੁਮਾਰ, ਬਾਸਕਟਬਾਲ ਕੋਚ ਜਸਪ੍ਰੀਤ ਸਿੰਘ, ਜਗਮੀਤ ਸਿੰਘ ਸਟੈਨੋ, ਸੁਖਪਾਲ ਕੌਰ ਸਾਈਕਲਿੰਗ ਕੋਚ, ਮਨਜਿੰਦਰ ਸਿੰਘ ਫੁੱਟਬਾਲ ਕੋਚ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਸਟਾਫ਼ ਹਾਜ਼ਰ ਸੀ।

 

ਮੋਹਾਲੀ ਨਗਰ ਨਿਗਮ ਨੇ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕੀਤੀ- ਮੇਅਰ ਅਮਰਜੀਤ ਸਿੱਧੂ

0

ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਉਲੀਕਿਆ ਖਾਕਾ
ਮੋਹਾਲੀ, 4 ਸਤੰਬਰ – ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਅਵਾਰਾ ਕੁੱਤਿਆਂ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਨਾਲ ਨਜਿੱਠਣ ਲਈ ਉਲੀਕੇ ਗਏ ਖਾਕੇ ਦੀ ਇਕ ਕੜੀ ਵਜੋਂ ਸੋਮਵਾਰ ਤੋਂ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਨਸਬੰਦੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

ਹਰਸਿਮਰਤ ਨੇ ਪੰਜਾਬ ਦੇ ਕਿਸਾਨਾਂ ਦੇ ਲਿਫਟ ਸਿੰਜਾਈ ਪੰਪ ਬੰਦ ਕਰਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਕੀਤੀ ਨਿਖੇਧੀ

ਮੇਅਰ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧਣ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੂਰੀ ਤਰਾਂ ਦ੍ਰਿੜ ਹੈ ਅਤੇ ਸ਼ੁਰੂ ਕੀਤੀ ਗਈ ਨਸਬੰਦੀ ਮੁਹਿੰਮ ਨੂੰ ਪੂਰੀ ਮੁਸ਼ਤੈਦੀ ਅਤੇ ਵਿਉਂਤਬੰਦੀ ਨਾਲ ਨੇਪਰੇ ਚਾੜਿਆ ਜਾਵੇਗਾ ਤਾਂ ਕਿ ਮਿਥਿਆ ਗਿਆ ਟੀਚਾ ਹਾਸਲ ਕੀਤਾ ਜਾ ਸਕੇ।

ਮਾਛੀਵਾੜਾ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਨੇ ਲਿਆ ਫਾਹਾ, ਮੱਚਿਆ ਚੀਕ-ਚਿਹਾੜਾ

ਸਿੱਧੂ ਨੇ ਅੱਗੇ ਕਿਹਾ, “ਨਸਬੰਦੀ ਦੀ ਇਸ ਮੁਹਿੰਮ ਦੌਰਾਨ ਕਿਸੇ ਇਕ ਇਲਾਕੇ, ਫੇਜ਼ ਜਾਂ ਸੈਕਟਰ ਵਿੱਚ ਸਾਰੇ ਕੁੱਤਿਆਂ, ਖਾਸ ਕਰਕੇ ਕੁੱਤੀਆਂ, ਦੀ ਨਸਬੰਦੀ ਕਰਨ ਤੋਂ ਬਾਅਦ ਹੀ ਅਗਲੇ ਇਲਾਕੇ ਵਿਚ ਜਾਇਆ ਜਾਵੇਗਾ। ਇਹ ਵਿਉਂਤਬੰਦੀ ਇਸ ਕਰ ਕੇ ਸ਼ਫਲ ਰਹੇਗੀ ਕਿਉਂਕਿ ਕੁੱਤੇ ਅਕਸਰ ਆਪਣਾ ਇਲਾਕਾ ਨਹੀਂ ਛੱਡਦੇ।”, ਮੇਅਰ ਨੇ ਅੱਗੇ ਕਿਹਾ ਕਿ ਨਗਰ ਨਿਗਮ ਦੇ ਦਾਇਰੇ ਵਿੱਚ ਆਉਂਦੇ ਹਰ ਖੇਤਰ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਮੁਹਿੰਮ ਨੇਪਰੇ ਚਾੜਣ ਤੋਂ 45 ਦਿਨਾਂ ਬਾਅਦ ਇਸ ਦੇ ਅਸਰ ਅਤੇ ਨਤੀਜਿਆਂ ਸਬੰਧੀ ਸ਼ਹਿਰ ਦੇ ਵਸਨੀਕਾਂ ਤੋਂ ਜਾਣਕਾਰੀ ਲਵਾਂਗੇ।

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਮਸ਼ਹੂਰ ਗੀਤਕਾਰ ਤੇ ਗਜ਼ਲ ਲੇਖਕ ਹਰਜਿੰਦਰ ਬਲ ਦਾ ਦਿਹਾਂਤ

ਉਨ੍ਹਾਂ ਦੱਸਿਆ ਕਿ ਨਸਬੰਦੀ ਲਈ ਅਵਾਰਾ ਕੁੱਤਿਆਂ ਨੂੰ ਫੜਨ ਤੋਂ ਪਹਿਲਾਂ, ਨਗਰ ਨਿਗਮ ਸਥਾਨਕ ਨਿਵਾਸੀਆਂ ਨੂੰ ਜਨਤਕ ਨੋਟਿਸਾਂ, ਐਲਾਨਾਂ ਅਤੇ ਬੈਨਰਾਂ ਰਾਹੀਂ ਸੂਚਿਤ ਕਰੇਗਾ ਤਾਂ ਜੋ ਕਿਸੇ ਵੀ ਦੁਰਘਟਨਾ ਦੀ ਗੁੰਜਾਇਸ਼ ਤੋਂ ਬਚਿਆ ਜਾ ਸਕੇ।ਮੇਅਰ ਨੇ ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਚਲਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਪਸ਼ੂ ਭਲਾਈ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿਚ ਨਗਰ ਨਿਗਮ ਨੂੰ ਸਹਿਯੋਗ ਦੇਣ।

 

ਹਰਸਿਮਰਤ ਨੇ ਪੰਜਾਬ ਦੇ ਕਿਸਾਨਾਂ ਦੇ ਲਿਫਟ ਸਿੰਜਾਈ ਪੰਪ ਬੰਦ ਕਰਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਕੀਤੀ ਨਿਖੇਧੀ

0

ਸ੍ਰੀ ਮੁਕਤਸਰ ਸਾਹਿਬ, 4 ਸਤੰਬਰ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਇਸ ਅਤੇ ਗੁਆਂਢੀ ਜ਼ਿਲ੍ਹਿਆਂ ਵਿਚ ਲਿਫਟ ਸਿੰਜਾਈ ਪੰਪ ਬੰਦ ਕਰ ਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਨਿਖੇਧੀ ਕੀਤੀ ਹੈ। ਜ਼ਿਲ੍ਹੇ ਦੇ ਪਿੰਡ ਲਾਲਬਾਈ ਪਿੰਡ ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਕਿਸਾਨਾਂ ਨੂੰ ਲਿਫਟ ਪੰਪ ਹਫਤਾਵਾਰੀ ਸਮੇਂ ਅਨੁਸਾਰ ਬੰਦ ਕਰਨ ਲਈ ਮਜਬੂਰ ਕਰ ਰਹੇ ਹਨ ਤੇ ਜੇਕਰ ਪੰਪ ਬੰਦ ਨਾ ਕੀਤੇ ਤਾਂ ਫਿਰ ਉਹਨਾਂ ’ਤੇ ਕੇਸ ਦਰਜ ਕੀਤਾ ਜਾਵੇਗਾ।

ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਬਠਿੰਡਾ ’ਚ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ

ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਹਿੱਸਾ ਦਿੱਤਾ ਗਿਆ ਹੈ, ਉਹਨਾਂ ਨੂੰ ਲਿਫਟ ਪੰਪ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਇਹ ਹੁਕਮ ਪੁਲਿਸ ਲਾਗੂ ਕਰ ਰਹੀ ਹੈ।ਕਿਸਾਨਾਂ ਖਿਲਾਫ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹਨਾਂ ਵਿਚੋਂ ਕੁਝ ਪੰਪ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ 1997-2002 ਵਿਚ ਦਿੱਤੀ ਪ੍ਰਵਾਨਗੀ ਮਗਰੋਂ 25 ਸਾਲਾਂ ਤੋਂ ਚਲ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਖੇਤਾਂ ਦੀ ਸਿੰਜਾਈ ਜ਼ਮੀਨਦੋਜ਼ ਪਾਈਪਾਂ ਨਾਲ ਕਰਨ ਵਾਸਤੇ ਮੋਟਾ ਪੈਸਾ ਖਰਚ ਕੀਤਾ ਹੈ ਤੇ ਉਹ ਇਸ ਸਹੂਲਤ ਛੱਡ ਨਹੀਂ ਸਕਦੇ।

ਬਠਿੰਡਾ ’ਚ 2 ਪੜਾਆਂ ਵਿੱਚ ਹੋਣਗੀਆ ਬਲਾਕ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫ਼ਸਰ

ਉਹਨਾਂ ਨੇ ਕਿਸਾਨਾਂ ਨੂੰ ਆਪਣੇ ਪੰਪਾਂ ਦਾ ਸਾਈਜ਼ ਘਟਾਉਣ ਾਵਸਤੇ ਕਿਸਾਨਾਂ ਨੂੰ ਮਜ਼ਬੂਰ ਕਰਨ ਤੇ ਫਿਰ ਵੋਲਟੇਜ ਵਿਚ ਵਾਧਾ ਹੋਣ ਦੇ ਨਾਂ ’ਤੇ ਉਹਨਾਂ ਨੂੰ ਜ਼ੁਰਮਾਨੇ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਕਰਮਸ਼ੀਅਲ ਰੇਟ ’ਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਅਬੋਹਰ ਤੇ ਫਿਰੋਜ਼ਪੁਰ ਵਿਚ 700 ਪੰਪ ਪ੍ਰਭਾਵਤ ਹੋਏ ਹਨ।ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨਾਲ ਵਿਤਕਰਾ ਕਰਨ ਦੀ ਅਕਾਲੀ ਦਲ ਆਗਿਆ ਨਹੀਂ ਦੇਵੇਗਾ।

ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ

ਉਹਨਾਂ ਕਿਹਾ ਕਿ ਆਪ ਸਰਕਾਰ ਇਹ ਵਿਖਾਉਣਾ ਚਾਹੁੰਦੀ ਹੈ ਕਿ ਰਾਜਸਥਾਨ ਵਿਚ ਪਾਣੀ ਲਿਜਾ ਰਹੀਆਂ ਨਹਿਰਾਂ ਦੀ ਸਮਰਥਾ ਵਿਚ ਨਕਲੀ ਵਾਧਾ ਹੋਇਆ ਹੈ ਤੇ ਇਸ ਕਾਰਨ ਉਸ ਸੂਬੇ ਨੂੰ ਵਾਧੂ ਪਾਣੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਯ ਵਾਸਤੇ ਕੀਤਾ ਜਾ ਰਿਹਾ ਹੈ ਤਾਂ ਜੋ ਰਾਜਸਥਾਨ ਵਿਚ ਆਪ ਨੂੰ ਸਥਾਪਿਤ ਕੀਤਾ ਜਾ ਸਕੇ ਕਿਉਂਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਆਪ ਮੁਹਿੰਮ ਦੀ ਅਗਵਾਈ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਹੋਏ ਨਤਮਸਤਕ

ਉਹਨਾਂ ਨੇ ਮੁੱਖ ਮੰਤਰੀ ਦੀਆਂ ਰਾਜਸਥਾਨ ਦੇ ਐਮ ਪੀ ਸ੍ਰੀ ਹਨੂਮਾਨ ਬੈਨੀਵਾਲ ਨਾਲ ਹੋਈਆਂ ਵਾਰ-ਵਾਰ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹਨਾਂ ਮੀਟਿੰਗਾਂ ਕਾਰਨ ਰਾਜਸਥਾਨ ਲਈ ਪਾਣੀ ਦੀ ਸਪਲਾਈ ਵਧਾਈ ਗਈ ਜੋ ਅਕਾਲੀ ਦਲ ਦੇ ਵਿਰੋਧ ਤੋਂ ਬਾਅਦ ਰੋਕੀ ਗਈ। ਉਹਨਾਂ ਕਿਹਾ ਕਿ ਹੁਣ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਿਫਟ ਪੰਪ ਬੰਦ ਕਰਵਾ ਕੇ ਰਾਜਸਥਾਨ ਲਈ ਨਹਿਰੀ ਪਾਣੀ ਦਾ ਹਿੱਸਾ ਵਧਾਇਆ ਜਾਵੇ।

 

ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਬਠਿੰਡਾ ’ਚ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ

ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ: ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਵਲੋਂ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ ਗਈ। ਮੋਰਚੇ ਦੇ ਆਗੂਆਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਬਲਦੇਵ ਸਿੰਘ ਭਾਈ ਰੂਪਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਦਾ, ਅਮਰਜੀਤ ਸਿੰਘ ਹਨੀ ਕਨਵੀਨਰ ਕਿਰਤੀ ਕਿਸਾਨ ਯੂਨੀਅਨ ਅਜਾਦ ,ਸਰੂਪ ਸਿੰਘ ਰਾਮਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸੁਖਮਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਜਰਨਲ ਸਕੱਤਰ ਜਮਹੂਰੀ ਕਿਸਾਨ ਸਭਾ

ਬਠਿੰਡਾ ਜ਼ਿਲ੍ਹੇ ’ਚ ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ

ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪਿਛਲੇ ਸਮੇਂ ਵਿੱਚ ਸੱਤਾ ਵਿੱਚ ਆਈਆਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਇਸ ਨੂੰ ਵਧਾਉਣ ਵਿਚ ਪੂਰਾ ਜ਼ੋਰ ਲਾਇਆ ਉਥੇ ਪੰਜਾਬ ਵਿੱਚ ਲੋਕਾਂ ਨਾਲ ਇੱਕ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਡੇਢ ਸਾਲ ਵਿੱਚ ਨਸ਼ਾ ਰੋਕਣ ਵਿੱਚ ਬੁਰੀ ਤਰਾਂ ਅਸਫਲ ਹੋਈ ਹੈ।

ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ ‘ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨ 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ

ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਰੋਕਣ ਵਿੱਚ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ ਹੈ।ਪਿੰਡਾਂ ਵਿੱਚ ਨਸ਼ੇ ਵੇਚਣ ਤੋਂ ਰੋਕਣ ਵਾਲੇ ਲੋਕਾਂ ਉਪਰ ਹਮਲੇ ਕੀਤੇ ਜਾ ਰਹੇ ਹਨ ਨਸ਼ਾ ਖਰੀਦਣ ਲਈ ਸ਼ਰੇਆਮ ਨਸ਼ੇੜੀ ਨੌਜਵਾਨ ਚੋਰੀਆਂ ਕਰਦੇ ਹਨ ਅਤੇ ਮਾਂ ਬਾਪ ਦੀ ਕੁੱਟਮਾਰ ਕਰਦੇ ਹਨ ਨਸ਼ੇ ਕਾਰਨ ਦਿਨੋ-ਦਿਨ ਪਰਿਵਾਰ ਟੁੱਟ ਰਹੇ ਹਨ। ਅੱਜ ਦੀ ਕੰਨਵੈਨਸ਼ਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਨੂੰ ਰੋਕਣ ਲਈ ਮੈਦਾਨ ਵਿੱਚ ਆਉਣ ,ਪਿੰਡ ਕਮੇਟੀਆਂ ਬਣਾਈਆਂ ਜਾਣ ,ਨਸ਼ਾ ਖਾਣ ਵਾਲੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਨਸ਼ਾ ਛੱਡ ਸਕਣ ।

ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੀਆਂ 2037 ਆਸਾਮੀਆਂ ਭਰਨ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡਾਂ ਵਿੱਚ ਨਸ਼ਾ ਛੱਡਣ ਲਈ ਜਾਗ੍ਰਤੀ ਮੁਹਿੰਮ ਚਲਾਈ ਜਾਵੇਗੀ ਅਤੇ ਨਸ਼ਾ ਵੇਚਣ ਤੋਂ ਰੋਕਣ ਲਈ ਪਿੰਡ ਕਮੇਟੀਆਂ ਬਣਾਉਣ ਦਾ ਸਹਿਯੋਗ ਕੀਤਾ ਜਾਵੇਗਾ । ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਦੇ ਸੁਦਾਗਰਾਂ ਤੇ ਸਖ਼ਤ ਤੋਂ ਸਖਤ ਕਾਰਵਾਈ ਕਰਨ ,ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ।

ਮਾਛੀਵਾੜਾ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਨੇ ਲਿਆ ਫਾਹਾ, ਮੱਚਿਆ ਚੀਕ-ਚਿਹਾੜਾ

ਜੇਕਰ ਪ੍ਰਸ਼ਾਸਨ ਨੇ ਨਸ਼ੇ ਦੇ ਤਸਕਰਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਲੋਕਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਤੇ ਨਸ਼ੇ ਵੇਚਣ ਵਿੱਚ ਮਦਦ ਕਰਨ ਵਾਲੇ ਰਾਜਨੀਤਕ ਲੋਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗਾ। ਅੱਜ ਦੀ ਇਸ ਕੰਨਵੈਨਸ਼ਨ ਵਿੱਚ ਦਾਰਾ ਸਿੰਘ ਮਾਈਸਰ ਖਾਨਾ, ਰਾਜਵਿੰਦਰ ਸਿੰਘ ਕੋਟਭਾਰਾ, ਰਣਜੀਤ ਸਿੰਘ ਮਹਿਰਾਜ ,ਬੀਬੀ ਮਨਜੀਤ ਕੌਰ ਭੁਚੋ ,ਦਰਸ਼ਨ ਸਿੰਘ ਫੁੱਲੋ ਮਿੱਠੀ ਵੀ ਹਾਜ਼ਰ ਸਨ।

 

67 ਵੀਆ ਜ਼ਿਲ੍ਹਾ ਬਠਿੰਡਾ ਗਰਮ ਰੁੱਤ ਸਕੂਲੀ ਖੇਡਾਂ ਹੈਂਡਬਾਲ ਵਿੱਚ ਬਲਾਕ ਬਠਿੰਡਾ 1 ਦੀ ਚੜਤ

0

ਸੁਖਜਿੰਦਰ ਮਾਨ
ਬਠਿੰਡਾ 3 ਸਤੰਬਰ: ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਗਰਮ ਰੁੱਤ ਸਕੂਲੀ ਖੇਡਾਂ ਵਿਚ ਬਲਾਕ ਬਠਿੰਡਾ 1 ਦੀ ਚੜਤ ਬਣੀ ਹੋਈ ਹੈ। ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 17 ਕੁੜੀਆਂ 40 ਕਿਲੋ ਵਿੱਚ ਪੂਜਾ ਰਾਣੀ ਸੰਗਤ ਨੇ ਪਹਿਲਾਂ, ਕੋਮਲਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,43 ਕਿਲੋ ਵਿੱਚ ਲਵਪ੍ਰੀਤ ਕੌਰ ਸੰਗਤ ਨੇ ਪਹਿਲਾਂ ਸਰਬਜੀਤ ਕੌਰ ਭਗਤਾਂ ਨੇ ਦੂਜਾ,46 ਕਿਲੋ ਵਿੱਚ ਸੁਖਵੀਰ ਕੌਰ ਸੰਗਤ ਨੇ ਪਹਿਲਾਂ, ਸੰਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,49 ਕਿਲੋ ਵਿੱਚ ਨਵਜੋਤ ਕੌਰ ਸੰਗਤ ਨੇ ਪਹਿਲਾਂ,ਜਗਵੀਰ ਕੌਰ ਭਗਤਾਂ ਨੇ ਦੂਜਾ,

ਜ਼ੋਨਲ ਪੱਧਰੀ ਖੇਡਾਂ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਛਾਏ

53 ਕਿਲੋ ਵਿੱਚ ਗੁਰਪ੍ਰੀਤ ਕੌਰ ਭੁੱਚੋ ਨੇ ਪਹਿਲਾਂ, ਸੁਖਮਨਪ੍ਰੀਤ ਕੌਰ ਸੰਗਤ ਨੇ ਦੂਜਾ,61 ਕਿਲੋ ਵਿੱਚ ਅਨੂ ਬਠਿੰਡਾ 1 ਨੇ ਪਹਿਲਾਂ,ਸੀਤਲ ਸੰਗਤ ਨੇ ਦੂਜਾ,65 ਕਿਲੋ ਵਿੱਚ ਪੂਜਾ ਭਗਤਾਂ ਨੇ ਪਹਿਲਾਂ, ਸਵਰਨਜੀਤ ਕੌਰ ਮੌੜ ਨੇ ਦੂਜਾ,ਹਾਕੀ ਅੰਡਰ 14 ਲੜਕੀਆਂ ਵਿੱਚ ਭੁੱਚੋ ਜੋਨ ਨੇ ਪਹਿਲਾ, ਬਠਿੰਡਾ 2 ਨੇ ਦੂਜਾ ਸਥਾਨ, ਹੈਂਡਬਾਲ ਅੰਡਰ 17 ਲੜਕੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਸੰਗਤ ਨੇ ਦੂਜਾ, ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾਂ,ਸੰਗਤ ਨੇ ਦੂਜਾ,ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਸੰਗਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਠਿੰਡਾ ’ਚ 2 ਪੜਾਆਂ ਵਿੱਚ ਹੋਣਗੀਆ ਬਲਾਕ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫ਼ਸਰ

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਕੁਲਵੀਰ ਸਿੰਘ,ਲੈਕਚਰਾਰ ਮਨਦੀਪ ਕੌਰ,ਲੈਕਚਰਾਰ ਸੁਖਜਿੰਦਰ ਪਾਲ ਸਿੰਘ ਕਨਵੀਨਰ ਹੈਂਡਬਾਲ, ਗੁਰਪ੍ਰੀਤ ਸਿੰਘ ਡੀ ਪੀ ਈ ਕਨਵੀਨਰ ਹਾਕੀ, ਗੁਰਲਾਲ ਸਿੰਘ ਡੀ ਪੀ ਈ ਕਨਵੀਨਰ ਕੁਸ਼ਤੀਆਂ, ਲੈਕਚਰਾਰ ਮਨਦੀਪ ਕੌਰ, ,ਰਹਿੰਦਰ ਸਿੰਘ ਰਣਧੀਰ ਸਿੰਘ, ਪਵਿੱਤਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਬਲਤੇਜ ਸਿੰਘ, ਰਾਜਵੀਰ ਕੌਰ ਬਲਜੀਤ ਕੌਰ, ਪ੍ਰਗਟ ਸਿੰਘ (ਸਾਰੇ ਸਰੀਰਕ ਸਿੱਖਿਆ ਅਧਿਆਪਕ)ਹਾਜ਼ਰ ਸਨ।

 

ਜ਼ੋਨਲ ਪੱਧਰੀ ਖੇਡਾਂ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਛਾਏ

0

ਵਿਦਿਆਰਥੀਆਂ ਨੇ 10 ਗੋਲਡ, 1 ਸਿਲਵਰ ਅਤੇ 2 ਕਾਂਸੀ ਦੇ ਮੈਡਲ ਜਿੱਤੇ
ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਆਯੋਜਿਤ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀ ਪੂਰੀ ਤਰਾਂ ਛਾਏ ਰਹੇ। ਬਠਿੰਡਾ ਜ਼ੋਨ ਦੇ ਅੰਤਰਗਤ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਇਸ ਦੌਰਾਨ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਲੜਕੇ ਤੇ ਲੜਕੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਮਾਣ ਵਧਾਇਆ।

ਬਠਿੰਡਾ ਜ਼ਿਲ੍ਹੇ ’ਚ ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ

ਸਕੂਲ ਦੇ ਖੇਡ ਇੰਚਾਰਜ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਅੰਡਰ-19 (ਲੜਕੀਆਂ) ਦੇ ਵਰਗ ਵਿੱਚ ਸਕੂਲ ਦੀਆਂ ਲੜਕੀਆਂ ਨੇ ਰੱਸਾਕਸ਼ੀ, ਬਾਸਕਟਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਅੰਡਰ-17 (ਲੜਕੀਆਂ) ਦੇ ਵਰਗ ਤਹਿਤ ਸਕੂਲ ਦੀਆਂ ਲੜਕੀਆਂ ਨੇ ਰੱਸਾਕਸ਼ੀ ਅਤੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਅੰਡਰ-19 (ਲੜਕਿਆਂ) ਦੇ ਵਰਗ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਵਿਦਿਆਰਥੀਆਂ ਨੇ ਰੱਸਾਕਸ਼ੀ, ਫੁੱਟਬਾਲ ਅਤੇ ਖੋ-ਖੋ ਆਦਿ ਖੇਡ ਮੁਕਾਬਲਿਆਂ ਵਿੱਚ ਗੋਲਡ ਮੈਡਲ ਅਤੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਕੇ ਨਾਮਣਾ ਖੱਟਿਆ ਹੈ।

ਬਠਿੰਡਾ ’ਚ 2 ਪੜਾਆਂ ਵਿੱਚ ਹੋਣਗੀਆ ਬਲਾਕ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫ਼ਸਰ

ਇਸ ਤੋਂ ਇਲਾਵਾ ਅੰਡਰ-19 (ਲੜਕਿਆਂ) ਦੇ ਵਰਗ ਤਹਿਤ ਇਸ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਕਲਾ ਦੇ ਜੌਹਰ ਵਿਖਾ ਕੇ ਕੁਸ਼ਤੀ ਮੁਕਾਬਲੇ ਵਿੱਚ 2 ਗੋਲਡ ਮੈਡਲ ਅਤੇ ਜੂਡੋ ਮੁਕਾਬਲੇ ਵਿੱਚ ਵੀ 2 ਗੋਲਡ ਮੈਡਲ ਹਾਸਲ ਕੀਤੇ ਹਨ।ਸਕੂਲ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਖ਼ੂਬ ਹਲਾਸ਼ੇਰੀ ਦਿੰਦੇ ਹੋਏ ਵਧਾਈ ਦਿੱਤੀ ਅਤੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਖੇਡ ਵਿਭਾਗ ਦੇ ਅਧਿਆਪਕਾਂ ਨੂੰ ਦਿੱਤਾ ।

ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੀਆਂ 2037 ਆਸਾਮੀਆਂ ਭਰਨ ਦਾ ਐਲਾਨ

ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਡਾਢੀ ਖ਼ੁਸ਼ੀ ਜ਼ਾਹਿਰ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।’

 

ਬਠਿੰਡਾ ਜ਼ਿਲ੍ਹੇ ’ਚ ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ

0

ਸੁਖਜਿੰਦਰ ਮਾਨ
ਬਠਿੰਡਾ , 3 ਸਤੰਬਰ: ਪਿਛਲੇ ਕੁੱਝ ਦਿਨਾਂ ਤੋਂ ਨਸ਼ਿਆਂ ਦੀ ਰੋਕਥਾਮ ਲਈ ਸ਼ਹਿਰਾਂ ਤੇ ਪਿੰਡਾਂ ’ਚ ਬਣੀਆਂ ਕਮੇਟੀਆਂ ਦੇ ਵਲੋਂ ਥਾਂ-ਥਾਂ ਮੈਡੀਕਲ ਨਸ਼ਿਆਂ ਦੇ ਸੇਵਨ ਕਰਨ ਵਾਲਿਆਂ ਨੂੰ ਕਾਬੂ ਕਰਨ ਅਤੇ ਕੁੱਝ ਮੈਡੀਕਲ ਸਟੋਰਾਂ ਵਾਲਿਆਂ ਵਲੋਂ ਨਸ਼ਿਆਂ ਦੇ ਤੌਰ ’ਤੇ ਵਰਤੇ ਜਾਣ ਵਾਲੇ ਕੈਪਸੂਲਾਂ ਦੀ ਖੁੱਲਮ-ਖੁੱਲੀ ਵਿਕਰੀ ਕਰਨ ਦੀਆਂ ਸਿਕਾਇਤਾਂ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਸਖ਼ਤ ਹੋ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਵੱਲੋਂ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ ਵਿੱਚ ਪ੍ਰੀਗੈਬਲਿਨ 75 ਐਮ.ਜੀ ਦੇ ਕੈਪਸੂਲ ਦੀ ਵਿਕਰੀ ’ਤੇ ਮੁਕੰਮਲ ਤੌਰ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।

ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ ‘ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨ 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ

ਇੱਥੇ ਜਾਰੀ ਇੰਨ੍ਹਾਂ ਹੁਕਮਾਂ ਤਹਿਤ ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰਿਸਕ੍ਰਿਪਸ਼ਨ ਸਲਿੱਪ ’ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ। ਜਾਰੀ ਹੁਕਮ ਅਨੁਸਾਰ ਸਿਵਲ ਸਰਜਨ ਬਠਿੰਡਾ ਦੇ ਪੱਤਰ ਉੱਤੇ ਕੀਤੀ ਗਈ ਕਾਰਵਾਈ ਸਬੰਧੀ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਕੈਪਸੂਲ ਦਾ ਆਮ ਲੋਕਾਂ ਵੱਲੋਂ ਮੈਡੀਕਲ ਨਸ਼ੇ ਵਜੋਂ ਸੇਵਨ ਕੀਤਾ ਜਾ ਰਿਹਾ ਹੈ।

ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਤਹਿਤ ਅੱਤਵਾਦੀ ਲਖਬੀਰ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ ’ਤੇ ਛਾਪੇਮਾਰੀ

ਉਨ੍ਹਾਂ ਵੱਲੋਂ ਕੈਪਸੂਲ ਦੀ ਵਿਕਰੀ ’ਤੇ ਧਾਰਾ 144 ਸੀ.ਆਰ.ਪੀ.ਸੀ ਤਹਿਤ ਮੁਕੰਮਲ ਤੌਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ। ਜਿਸਤੋਂ ਬਾਅਦ ਜਾਰੀ ਹੁਕਮ ਅਨੁਸਾਰ ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੀਗਬਾਲਿਨ 75 ਮਿਲੀਗ੍ਰਾਮ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਪ੍ਰੀਗਾਬਾਲਿਨ (75 ਮਿਲੀਗ੍ਰਾਮ ਤੱਕ) ਦੀ ਖਰੀਦ ਅਤੇ ਵਿਕਰੀ ਦਾ ਸਹੀ ਰਿਕਾਰਡ ਰੱਖਣ ਤੋਂ ਇਲਾਵਾ, ਉਹ ਇਨ੍ਹਾਂ ਵੇਰਵਿਆਂ ਕੈਮਿਸਟ/ਰਿਟੇਲਰ ਦਾ ਵਪਾਰਕ ਨਾਮ, ਵੰਡਣ ਦੀ ਮਿਤੀ, ਵੰਡੀਆਂ ਗਈਆਂ ਗੋਲੀਆਂ ਦੀ ਸੰਖਿਆ ਵਾਲੀ ਅਸਲ ਪਰਚੀ ’ਤੇ ਮੋਹਰ ਵੀ ਲਗਾਉਣਾ ਯਕੀਨੀ ਬਣਾਉਣਗੇ।

ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ

ਹੁਕਮ ਅਨੁਸਾਰ ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਵਾਲੇ ਸਲਿੱਪ ਦੀ ਸਹੀ ਪੜਚੋਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਪ੍ਰੀਗਾਬਾਲਿਨ ਕੈਪਸੂਲ/ਟੈਬਲੇਟ ਦੀ ਅਸਲ ਸਲਿੱਪ ਦੇ ਵਿਰੁੱਧ ਪਹਿਲਾਂ ਕਿਸੇ ਹੋਰ ਡਰੱਗ ਵਿਕਰੇਤਾ ਦੁਆਰਾ ਉਪਰੋਕਤ ਕੈਪਸੂਲ ਨਹੀਂ ਦਿੱਤਾ ਗਿਆ ਹੈ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਦਿੱਤੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਸਲਿੱਪ ਤੇ ਲਿਖੇ ਮਿਆਦ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆ।ਹੁਕਮ ਦੀ ਕਿਸੇ ਵੀ ਉਲੰਘਣਾ ’ਤੇ ਭਾਰਤੀ ਦੰਡਾਵਲੀ, 1860 ਦੀ ਧਾਰਾ 188 ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਹ ਹੁਕਮ 31 ਸਤੰਬਰ 2023 ਤੱਕ ਲਾਗੂ ਰਹੇਗਾ।

 

ਬਠਿੰਡਾ ’ਚ 2 ਪੜਾਆਂ ਵਿੱਚ ਹੋਣਗੀਆ ਬਲਾਕ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫ਼ਸਰ

0

ਪਹਿਲੇ 5 ਬਲਾਕਾਂ ਦੀਆਂ ਖੇਡਾਂ 4 ਤੋ 6 ਅਤੇ ਬਾਕੀ 5 ਬਲਾਕਾਂ ਦੀਆਂ ਖੇਡਾਂ 7 ਤੋ 9 ਸਤੰਬਰ ਤੱਕ
ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿਚ ਖੇਡ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਟੂ ਬਠਿੰਡਾ ਜ਼ਿਲ੍ਹੇ ਅੰਦਰ ਬਲਾਕ ਪੱਧਰੀ ਖੇਡਾਂ 4 ਸਤੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 9 ਬਲਾਕਾਂ ਅਤੇ ਬਠਿੰਡਾ ਕਾਰਪੋਰੇਸ਼ਨ ਦੀਆਂ ਖੇਡਾਂ ਦੋ ਪੜਾਵਾਂ ਵਿੱਚ ਵੰਡੀਆਂ ਗਈਆਂ ਹਨ। ਪਹਿਲੇ 5 ਬਲਾਕ ਬਠਿੰਡਾ, ਰਾਮਪੁਰਾ, ਸੰਗਤ, ਤਲਵੰਡੀ ਅਤੇ ਨਥਾਣਾ ਦੀਆਂ ਖੇਡਾਂ 4 ਤੋ 6 ਸਤੰਬਰ ਅਤੇ ਬਠਿੰਡਾ ਕਾਰਪੋਰੇਸ਼ਨ, ਭਗਤਾ, ਫੂਲ ਗੋਨਿਆਣਾ ਅਤੇ ਸੰਗਤ ਦੀਆਂ ਖੇਡਾਂ 7 ਤੋਂ 9 ਸਤੰਬਰ ਤੱਕ 5 ਗੇਮਾਂ ਅਥਲੈਟਿਕਸ, ਕਬੱਡੀ ਸਰਕਲ/ਨੈਸ਼ਨਲ, ਵਾਲੀਬਾਲ ਸ਼ੂਟਿੰਗ/ਸਮੈਸ਼ਿੰਗ, ਖੋਹ-ਖੋਹ, ਫੁੱਟਬਾਲ ਕਰਵਾਈਆਂ ਜਾਣਕੀਆਂ।

ਖੇਡਾਂ ਵਤਨ ਪੰਜਾਬ ਦੀਆਂ-2023: ਖਿਡਾਰੀਆਂ ਦੇ ਸੁਚਾਰੂ ਪ੍ਰਬੰਧਾਂ ਲਈ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਾਏ: ਮੀਤ ਹੇਅਰ

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ ਅੰਡਰ-14 (ਮਿਤੀ 01-01-2010 ਤੋਂ ਬਾਅਦ ਦਾ ਜਨਮ), ਅੰਡਰ-17 (ਮਿਤੀ 01-01-2007 ਤੋਂ ਬਾਅਦ ਦਾ ਜਨਮ), ਅੰਡਰ-21 (ਮਿਤੀ 01-01-2003 ਤੋਂ ਬਾਅਦ ਦਾ ਜਨਮ), 21 ਤੋਂ 30 ਵਰਗ (ਮਿਤੀ 01-01-1994 ਤੋਂ 31-12-2002 ਤੱਕ), 31 ਤੋਂ 40 ਵਰਗ (ਮਿਤੀ 01-01-1984 ਤੋਂ 31-12-1993 ਤੱਕ), 41 ਤੋਂ 55 ਵਰਗ (ਮਿਤੀ 01-01-1969 ਤੋਂ 31-12-1983 ਤੱਕ), 56 ਤੋਂ 65 ਵਰਗ (ਮਿਤੀ 01-01-1959 ਤੋਂ 31-12-1968 ਤੱਕ), 65 ਸਾਲ ਤੋ ਉਪਰ (ਮਿਤੀ 31-12-1958 ਜਾਂ ਉਸ ਤੋ ਪਹਿਲੇ ਵਾਲਾ) ਵਿਚ ਭਾਗ ਲੈ ਸਕਦਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ-2023’ ਅਧੀਨ ਕੁੱਲ 5 ਗੇਮਾਂ ਵੱਖ-ਵੱਖ ਬਲਾਕਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਆਯੋਜਿਤ ਕਰਵਾਈਆਂ ਜਾਣਗੀਆਂ।

ਮਾਛੀਵਾੜਾ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਨੇ ਲਿਆ ਫਾਹਾ, ਮੱਚਿਆ ਚੀਕ-ਚਿਹਾੜਾ

ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਬਲਾਕ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਪੰਜਾਬ ਦਾ ਵਸਨੀਕ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜਦਾ ਹੋਣਾ ਚਾਹੀਦਾ ਹੈ। ਉਸ ਕੋਲ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਜਾਂ ਵਿਦਿਅਕ ਅਦਾਰੇ ਦਾ ਆਈ-ਡੀ ਕਾਰਡ ਹੋਣਾ ਚਾਹੀਦਾ ਹੈ। ਇਕ ਖਿਡਾਰੀ ਸਿਰਫ ਇਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ) ਹਿੱਸਾ ਲੈ ਸਕਦਾ ਹੈ ਅਤੇ ਉਹ ਵਿਅਕਤੀਗਤ ਖੇਡ ਵਿੱਚ ਇਕ ਖੇਡ ਦੇ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਹਿੱਸਾ ਲੈ ਸਕਦਾ ਹੈ। ਸਾਰੇ ਸਕੂਲ, ਪਿੰਡ, ਰਜਿਸਟਰਡ ਯੂਥ ਕਲੱਬ ਅਤੇ ਰਜਿਸਟਰਡ ਅਕੈਡਮੀਆਂ ਬਲਾਕ/ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇਸ ਖੇਡ ਮੇਲੇ ਵਿੱਚ, ਸਬੰਧਤ ਖੇਡ ਦੀਆਂ ਰਾਸ਼ਟਰੀ ਫੈਡਰੇਸ਼ਨਾਂ ਦੁਆਰਾ ਅਪਣਾਏ ਗਏ ਰੂਲਜ਼ ਐਂਡ ਮੈਲਨਜ਼ ਲਾਗੂ ਕੀਤੇ ਜਾਣਗੇ ਅਤੇ ਖੇਡ ਮੇਲੇ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਸਮੇਂ ਵੀ ਕਰਵਾਇਆ ਜਾ ਸਕਦਾ ਹੈ।

 

ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ ‘ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨ 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ

0

• ਵਿਅਕਤੀਗਤ ਕਿਸਾਨਾਂ ਨੂੰ ਸਰਫੇਸ ਸੀਡਰ ਦੀ ਖਰੀਦ ‘ਤੇ 40 ਹਜ਼ਾਰ ਰੁਪਏ ਅਤੇ ਕਸਟਮਰ ਹਾਇਰਿੰਗ ਸੈਂਟਰ ਨੂੰ ਮਿਲੇਗੀ 64 ਹਜ਼ਾਰ ਰੁਪਏ ਸਬਸਿਡੀ

•ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ

ਚੰਡੀਗੜ੍ਹ 3 ਸਤੰਬਰ: ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ, ਇਸ ਦੇ ਪ੍ਰਬੰਧਨ ਲਈ ਸੁਚੱਜੀ ਵਿਧੀ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਹੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਰਿਆਇਤੀ ਦਰਾਂ ‘ਤੇ ਸਰਫੇਸ ਸੀਡਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਬਸਿਡੀ ਉੱਤੇ ਸਰਫੇਸ ਸੀਡਰ ਮੁਹੱਈਆ ਕਰਵਾਉਣ ਲਈ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ 10 ਸਤੰਬਰ 2023 ਤੱਕ ਸ਼ਾਮ 5 ਵਜੇ ਤੱਕ ਵਿਭਾਗ ਦੇ ਪੋਰਟਲ agrimachinerypb.com ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਤਹਿਤ ਅੱਤਵਾਦੀ ਲਖਬੀਰ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ ’ਤੇ ਛਾਪੇਮਾਰੀ

 ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵਿਅਕਤੀਗਤ ਕਿਸਾਨਾਂ ਨੂੰ 40,000 ਰੁਪਏ ਦੀ ਸਬਸਿਡੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਦੋਂਕਿ ਕਸਟਮਰ ਹਾਇਰਿੰਗ ਸੈਂਟਰ ਸਰਫੇਸ ਸੀਡਰ ਦੀ ਖਰੀਦ ‘ਤੇ 64,000 ਰੁਪਏ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਸੂਬੇ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਸਬੰਧੀ ਮਾਮਲਿਆਂ ਨੂੰ ਜ਼ੀਰੋ ‘ਤੇ ਲਿਆਉਣ ਲਈ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਸਬੰਧੀ ਹੋਰ ਮਸ਼ੀਨਰੀ ਦੀ ਖਰੀਦ ‘ਤੇ ਵੀ ਸਬਸਿਡੀਆਂ ਪ੍ਰਦਾਨ ਕਰ ਰਹੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ-ਫ੍ਰੀ ਨੰਬਰ 1800-180-1551 ‘ਤੇ ਕਾਲ ਕਰ ਸਕਦੇ ਹਨ ਜਾਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਦਫ਼ਤਰ ਜਾ ਸਕਦੇ ਹਨ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਕਦਮ ਨੂੰ ਕਿਸਾਨਾਂ ਲਈ ਕਿਫ਼ਾਇਤੀ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਮਸ਼ੀਨੀਕਰਨ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਬਚਾ ਸਕਦੇ ਹਨ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਰੀ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ।

ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਤਹਿਤ ਅੱਤਵਾਦੀ ਲਖਬੀਰ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ ’ਤੇ ਛਾਪੇਮਾਰੀ

0

ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ

1200 ਪੁਲਿਸ ਕਰਮੀਆਂ ਦੀਆਂ 150 ਤੋਂ ਵੱਧ ਪੁਲਿਸ ਪਾਰਟੀਆਂ ਨੇ ਕੀਤੀ ਲੰਡਾ ਨਾਲ ਸਬੰਧਤ ਛੁਪਣਗਾਹਾਂ ’ਤੇ ਛਾਪੇਮਾਰੀ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ  ਮੁਹਿੰਮ ਤਹਿਤ ਦੇਸ਼-ਵਿਦੇਸ਼ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਸਬੰਧਾਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਪੁਲਿਸ ਵੱਲੋਂ ਐਤਵਾਰ ਨੂੰ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਨਾਲ ਜੁੜੇ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ ’ਤੇ ਇੱਕ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਗਈ। ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕੋ ਸਮੇਂ ’ਤੇ ਕੀਤੀ ਗਈ, ਜਿਸ ਦੌਰਾਨ ਰਾਜ ਦੇ 28 ਪੁਲਿਸ ਜ਼ਿਲਿ੍ਹਆਂ ਵਿੱਚ ਲਖਬੀਰ ਲੰਡਾ ਦੇ ਲਗਭਗ 297 ਨੇੜਲੇ ਸਾਥੀਆਂ ਨਾਲ ਜੁੜੇ ਸਾਰੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ  ਲਈ ਗਈ।
ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੀਆਂ 2037 ਆਸਾਮੀਆਂ ਭਰਨ ਦਾ ਐਲਾਨ
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ  ਇੰਸਪੈਕਟਰ ਜਾਂ ਸਬ-ਇੰਸਪੈਕਟਰ ਦੀ ਅਗਵਾਈ ਵਿੱਚ ਮਜ਼ਬੂਤ ਪੁਲਿਸ ਪਾਰਟੀਆਂ ਤਾਇਨਾਤ ਕਰਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੀ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀਆਂ 150 ਪਾਰਟੀਆਂ, ਜਿਨ੍ਹਾਂ ਵਿੱਚ ਲਗਭਗ 1200 ਪੁਲਿਸ ਮੁਲਾਜ਼ਮ ਸ਼ਾਮਲ ਹਨ, ਨੇ ਸੂਬੇ ਭਰ ਵਿੱਚ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ (ਕਾਸੋ) ਦੀ ਯੋਜਨਾ, ਹਾਲ ਹੀ ਵਿੱਚ ਫੜੇ ਗਏ ਲਖਬੀਰ ਲੰਡਾ ਦੀ ਹਮਾਇਤ ਵਾਲੇ ਮਾਡਿਊਲਾਂ ਨਾਲ ਸਬੰਧਤ ਕਈ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਬਾਅਦ ਬਣਾਈ ਗਈ ਸੀ।
ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਹੋਰ ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਅਪਰਾਧਕ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ, ਜਿਸ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਇਨ੍ਹਾਂ ਅਪਰਾਧੀਆਂ ਨਾਲ ਸਬੰਧਤ ਘਰਾਂ ਅਤੇ ਹੋਰ ਥਾਵਾਂ ’ਤੇ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਇਲੈਕਟਰਾਨਿਕ ਡਿਵਾਈਸਾਂ ਤੋਂ ਡਾਟਾ ਵੀ ਇਕੱਠਾ ਕੀਤਾ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਸਲਾ ਲਾਇਸੈਂਸਾਂ ਦੀ ਵੀ ਜਾਂਚ ਕੀਤੀ  ਅਤੇ ਅਸਲੇ ਦੀ ਸੋਰਸਿੰਗ ਬਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ । ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿੰਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਯਾਤਰਾ ਸਬੰਧੀ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ-ਦੇਣ, ਵੈਸਟਰਨ ਯੂਨੀਅਨ ਅਤੇ ਜਾਇਦਾਦ ਸਬੰਧੀ ਵੇਰਵੇ ਵੀ ਅਗਲੇਰੀ ਜਾਂਚ ਲਈ ਇਕੱਠੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ  ਅਜਿਹੇ ਛਾਪੇ ਸਮਾਜ ਵਿਰੋਧੀ ਅਨਸਰਾਂ ਵਿਚ ਪੁਲਿਸ ਦਾ ਡਰ ਪੈਦਾ ਕਰਨ ਵਿਚ ਮਦਦ ਕਰਦੇ ਹਨ, ਜਦਕਿ ਆਮ ਲੋਕਾਂ ਵਿਚ  ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ।