Home Blog Page 2020

ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ

0

ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਬਨਣਗੇ ਗਵਾਹ

ਚੰਡੀਗੜ੍ਹ, 1 ਸਤੰਬਰ:ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਇਹ ਵਿਦਿਆਰਥੀ ਪੀ.ਐਸ.ਐਲ.ਵੀ. – ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਨਣ ਲਈ ਰਵਾਨਾ ਹੋਏ ਹਨ।

ਮੁੱਖ ਮੰਤਰੀ ਨੇ ਕੇਂਦਰ ਵੱਲੋਂ ‘ਵਨ ਨੈਸ਼ਨ-ਵਨ ਇਲੈਕਸ਼ਨ’ ਲਈ ਕਮੇਟੀ ਗਠਨ ਕਰਨ ਦੇ ਫੈਸਲੇ ਦਾ ਸਵਾਗਤ

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਇਨ੍ਹਾਂ ਵਿਦਿਆਰਥੀਆਂ ਦਾ ਇਸ ਸਬੰਧੀ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਸਾਇੰਸ ਵਿਸ਼ੇ ਸਬੰਧੀ ਚੇਟਕ ਪੈਦਾ ਕਰਨ ਲਈ ਇਹ ਉਪਰਾਲਾ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੰਦਰਯਾਨ 3 ਅਤੇ ਪੀ.ਐਸ.ਐਲ.ਵੀ. – ਸੀ 56 ਦੀ ਲਾਂਚ ਮੌਕੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸ੍ਰੀਹਰੀਕੋਟਾ ਗਏ ਸਨ।

ਸਿਹਤ ਵਿਭਾਗ ਵੱਲੋ ਕੌਮੀ ਖੁਰਾਕ ਹਫ਼ਤੇ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਆਯੋਜਿਤ

0

ਬਠਿੰਡਾ, 1 ਸਤੰਬਰ: ਜਿਲ੍ਹਾ ਸਿਹਤ ਵਿਭਾਗ ਵਲੋਂ 1 ਤੋਂ 7 ਸਤੰਬਰ ਤੱਕ ”ਸਿਹਤਮੰਦ ਆਹਾਰ ਨੂੰ ਸਾਰਿਆਂ ਲਈ ਕਿਫ਼ਾਇਤੀ ਬਨਾਉਣਾ”ਥੀਮ ਹੇਠ ਕੌਮੀ ਖੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵ ਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਅਤੇ ਸੰਤੁਲਿਤ ਭੋਜਨ ਦੇ ਸੋਮਿਆਂ ਸਬੰਧੀ ਜਾਗਰੂਕ ਕਰਨਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਹੋਏ ਨਤਮਸਤਕ

ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਰਾ ਸਾਲ ਹੀ ਸੰਤੁਲਿਤ ਭੋਜਨ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ, ਪਰ ਇਸ ਹਫ਼ਤੇ ਵਿੱਚ ਇੱਕ ਵਿਸ਼ੇਸ ਮੁਹਿੰਮ ਵਿੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਇਸ ਹਫ਼ਤੇ ਦੇ ਪਹਿਲੇ ਦਿਨ ਆਮ ਆਦਮੀ ਕਲੀਨਿਕ ਬੇਅੰਤ ਨਗਰ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ।

ਮੇਰਾ ਬਿੱਲ ਐਪ ਲਾਂਚ, ਬਿੱਲ ਅਪਲੋਡ ਕਰਨ ਤੇ ਲੋਕਾਂ ਨੂੰ ਮਿਲਣਗੇ ਹਰ ਮਹੀਨੇ ਇਨਾਮ: ਸ਼ੌਕਤ ਅਹਿਮਦ ਪਰੇ

ਇਸ ਮੌਕੇ ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ, ਵਿਨੋਦ ਖੁਰਾਣਾ ਅਤੇ ਕ੍ਰਿਸ਼ਨ ਚੰਦ ਮਾਸ ਮੀਡੀਆ ਅਫ਼ਸਰ, ਨਰਿੰਦਰ ਕੁਮਾਰ ਜਿਲ੍ਹਾ ਬੀਸੀਸੀ ਅਤੇ ਪਵਨਜੀਤ ਕੌਰ ਬੀਈਈ ਨੇ ਸਮੂਲੀਅਤ ਕੀਤੀ।

ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ

ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਆਪਣੀ ਰੁਝੇਵੇ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇਸ ਸਮੇਂ ਡਾ ਭੰਗੂ ਮੈਡੀਕਲ ਅਫ਼ਸਰ, ਏਐਨਐਮ, ਅਮਨਦੀਪ ਕੌਰ, ਆਸ਼ਾ ਵਰਕਰਜ਼, ਗਰਭਵਤੀ ਮਾਵਾਂ, ਬੱਚੇ, ਮਰੀਜ਼ ਅਤੇ ਉਹਨਾਂ ਦੇ ਸਹਾਇਕ ਮੌਜੂਦ ਸਨ।

 

ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਹੋਏ ਨਤਮਸਤਕ

0

ਬਠਿੰਡਾ ਸ਼ਹਿਰੀ ਹਲਕੇ ਦੀ ਲੀਡਰਸ਼ਿਪ ਨੇ ਕੀਤਾ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 1 ਸਤੰਬਰ :-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਦੇ ਹੋਏ ਜ਼ਿਲ੍ਹਾ ਬਠਿੰਡਾ ਦੀ ਜਿੰਮੇਵਾਰੀ ਦੂਸਰੀ ਵਾਰ ਬਲਕਾਰ ਸਿੰਘ ਬਰਾੜ ਨੂੰ ਦਿੱਤੀ ਗਈ ਹੈ। ਦੂਸਰੀ ਵਾਰ ਜਿਲਾ ਪ੍ਰਧਾਨ ਬਣਨ ਉਪਰੰਤ ਬਲਕਾਰ ਸਿੰਘ ਬਰਾੜ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੈ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ ਬਠਿੰਡਾ ਪਹੁੰਚਣ ’ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਭੱਲਾ ਅਤੇ ਬਿੱਟੂ ਸੈਂਕੜੇ ਸਮਰਥਕਾਂ ਸਮੇਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਇਸ ਮੌਕੇ ਗੁਰਦੁਆਰਾ ਸਾਹਿਬ ਹਾਂਜੀ ਰਤਨ ਬਠਿੰਡਾ ਦੇ ਮੈਨੇਜਰ ਸੁਮੇਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੋਰ ਖਾਲਸਾ ਵਲੋਂ ਉਨ੍ਹਾਂ ਨੂੰ ਸਿਰੋਪਾ ਦੇਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ, ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ ,ਰਾਜਵਿੰਦਰ ਸਿੰਘ ਸਿੱਧੂ,ਹਰਪਾਲ ਸਿੰਘ ਢਿੱਲੋਂ, ਮਨਮੋਹਨ ਕੂਕੂ, ਹਰਵਿੰਦਰ ਗੰਜੁ, ਮੱਖਣ ਸਿੰਘ ਠੇਕੇਦਾਰ, ਰਣਦੀਪ ਸਿੰਘ ਰਾਣਾ ਐਮਸੀ, ਸੁਖਦੇਵ ਸਿੰਘ ਗੁਰਥਰੀ ,ਬੰਤ ਸਿੰਘ ਸਿੱਧੂ,ਗੁਰਪ੍ਰੀਤ ਸੰਧੂ ,ਬਲਵਿੰਦਰ ਬਲੀ, ਇਕਬਾਲ ਸਿੰਘ ਮਿੱਠੜੀ ,ਹੰਸ ਰਾਜ ਮਿੱਠੂ,ਮਨਿੰਦਰ ਸੋਢੀ,ਰਣਦੀਪ ਰਵੀ ,ਅਮਰਜੀਤ ਸਿੰਘ ਜੰਡਵਾਲਾ, ਗਰਦੋਰ ਸਿੰਘ ਸੰਧੂ ਆਦਿ ਹਾਜ਼ਰ ਸਨ।

‘ਵਨ ਨੇਸ਼ਨ, ਵਨ ਇਲੈਕਸ਼ਨ’ ਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸੁਖਬੀਰ ਬਾਦਲ ਨੇ ਠਹਿਰਾਇਆ ਸਹੀ

ਇਸ ਮੌਕੇ ਨਵ ਨਿਯੁਕਤ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਜੋ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ।

ਕਿਸਾਨ ਜਥੇਬੰਦੀ ਉਗਰਾਹਾ ਦੀ ਸੁਨਾਮ ਦੇ ਗੁਰਦੂਆਰਾ ਸੱਚਖੰਡ ਸਾਹਿਬ ਵਿਖੇ ਹੋਈ ਮੀਟਿੰਗ

0

ਸੰਗਰੂਰ, 1 ਸਤੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਸੰਗਰੂਰ ਦੀ ਮੀਟਿੰਗ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਰਨਲ ਸਕੱਤਰ ਦਰਵਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਗੁਰਦੁਆਰਾ ਸੱਚਖੰਡ ਸਾਹਿਬ ਸੁਨਾਮ ਵਿੱਚ ਜਿਲਾ ਮੀਟਿੰਗ ਕੀਤੀ ਗਈ। ਜਿਸ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਤੇ ਜਨਕ ਸਿੰਘ ਭੂਟਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਬਲਾਕਾ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ ਨਸ਼ਿਆਂ ਦੇ ਮੁੱਦੇ ਤੇ ਵਿਸ਼ੇਸ਼ ਚਰਚਾ ਕੀਤੀ ਗਈ।

ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਯਾਰੀਆਂ-2 ਫਿਲਮ ਵਿਰੁੱਧ ਧਾਰਾ 295-ਏ ਤਹਿਤ ਐਫਆਈਆਰ ਦਰਜ

ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਨਸੇ ਦੀ ਸਮੱਸਿਆਂ ਕੈਂਸਰ ਵਾਂਗ ਫੈਲ ਰਹੀ ਹੈ ਜਿਸ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਖਾਸ ਕਰਕੇ ਨੌਜਵਾਨ ਇਸ ਬਿਮਾਰੀ ਦੀ ਭੇਟ ਚੜ੍ਹ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ ਬਲਕਿ ਨਸ਼ੇ ਵਡੇ ਵਡੇ ਤਸਕਰਾਂ ਨੂੰ ਸਰਕਾਰਾ ਨੇ ਹੀ ਪਾਲਿਆ ਹੈ। ਜਿਸਦੇ ਚੱਲਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਅੰਦਰ ਪਿੰਡਾ ਵਿੱਚ ਢੋਲ ਮਾਰਚ ਮਿਸਾਲ ਮਾਰਚ ਰੋਸ ਰੈਲੀਆਂ ਕਰਨ ਦਾ ਫੈਸਲਾ ਲਿਆ ਹੈ।

ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੁਆਰਾ ਹੜਤਾਲੀ ਮੁਲਾਜ਼ਮਾਂ ਉੱਤੇ ਐਸਮਾ ਲਾਗੂ ਕਰਨ ਦੀ ਕੀਤੀ ਨਿੰਦਾ

ਇਸਤੋਂ ਇਲਾਵਾ ਨਸ਼ਿਆਂ ਦੇ ਮੁੱਦੇ ਨੂੰ ਲੈਕੇ ਪੰਜ਼ਾਬ ਭਰ ਵਿੱਚ 6 ਸਤੰਬਰ ਨੂੰ ਡੀਸੀ ਦਫ਼ਤਰ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ। ਇਸ ਮੌਕੇ ਬਹਾਲ ਸਿੰਘ ਢੀਂਡਸਾ ਗੋਬਿੰਦਰ ਸਿੰਘ ਮੰਗਵਾਲ ਰਣਜੀਤ ਸਿੰਘ ਲੌਂਗੋਵਾਲ ਜਸਵੰਤ ਸਿੰਘ ਤੋਲੇ ਵਾਲ ਰਾਮ ਸ਼ਰਨ ਸਿੰਘ ਉਗਰਾਹਾ ਸਿੰਘ ਅਜੈਬ ਸਿੰਘ ਲੱਖੇਵਾਲ ਹਰਬੰਸ ਸਿੰਘ ਲੱਡਾ ਕਰਨੈਲ ਸਿੰਘ ਕੜਿਆਲ ਬਹਾਦਰ ਸਿੰਘ ਭੂਟਾਲ ਬਲਵੀਰ ਸਿੰਘ ਕੌਰੀਆ ਆਦਿ ਹਾਜ਼ਰ ਸਨ।

ਭੱਲਾ ਅਤੇ ਬਿੱਟੂ ਸੈਂਕੜੇ ਸਮਰਥਕਾਂ ਸਮੇਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

0

ਸੁਖਜਿੰਦਰ ਮਾਨ
ਬਠਿੰਡਾ, 1 ਅਗਸਤ: ਆਮ ਆਦਮੀ ਪਾਰਟੀ ਵਲੋਂ ਅਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੀਤੇ ਕੱਲ ਐਲਾਨੇ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੇ ਨਵਨਿਯੁਕਤ ਪ੍ਰਧਾਨ ਕ੍ਰਮਵਾਰ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਸੁਰਿੰਦਰ ਬਿੱਟੂ ਅੱਜ ਅਪਣੇ ਸਮਰਥਕਾਂ ਤੇ ਪਾਰਟੀ ਆਗੂਆਂ ਦੇ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।

ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ

ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਤੇ ਚੀਫ਼ ਵਿੱਪ ਬਲਜਿੰਦਰ ਕੌਰ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਰਾਕੇਸ਼ ਪੁਰੀ ਚੇਅਰਮੈਨ ਵਣ ਵਿਭਾਗ ਪੰਜਾਬ, ਨੀਲ ਗਰਗ ਚੇਅਰਮੈਨ ਮੀਡੀਅਮ ਇੰਡਸਟਰੀ ਪੰਜਾਬ, ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਬਠਿੰਡਾ, ਗੁਰਜੰਟ ਸਿੰਘ ਸਿਵੀਆਂ ਆਦਿ ਵੀ ਹਾਜ਼ਰ ਰਹੇ।

ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼, CM ਮਾਨ ਨੂੰ ਮਿਲੀ ਧਮਕੀ

ਆਪਣੀ ਨਿਯੁਕਤੀ ਤੋ ਬਾਅਦ ਭੱਲਾ ਅਤੇ ਬਿੱਟੂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਚਮੁੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜਿਹੜੀ ਪਾਰਟੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਮਿਹਨਤ ਨੂੰ ਧਿਆਨ ਵਿੱਚ ਰਖਦਿਆਂ ਓਨ੍ਹਾਂ ਦਾ ਬਣਦਾ ਸਤਿਕਾਰ ਓਨ੍ਹਾਂ ਨੂੰ ਦਿੰਦੀ ਹੈ। ਓਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਇਸ ਵੱਡੀ ਜਿੰਮੇਵਾਰੀ ਲਈ ਪਾਰਟੀ ਵੱਲੋਂ ਓਨ੍ਹਾਂ ਤੇ ਵਿਸ਼ਵਾਸ ਕਰਨ ਲਈ ਓਹ ਦਿਲੋਂ ਰਿਣੀ ਰਹਿਣਗੇ ।

ਦਿਵਿਆਂਗ ਬੱਚੇ ਹਾਰਦਿਕ ਗਾਰਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂਬਹੂ ਤਸਵੀਰ ਕੀਤੀ ਭੇਂਟ

ਇਸ ਮੌਕੇ ਬਲਜਿੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਵਿੰਗ, ਬਲਵਿੰਦਰ ਸਿੰਘ ਬੱਲੋ ਜਿਲ੍ਹਾ ਜਨਰਲ ਸਕੱਤਰ, ਸਤਵੀਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਮਨਦੀਪ ਕੌਰ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਬਲਜਿੰਦਰ ਬਰਾੜ ਦਫ਼ਤਰ ਇੰਚਾਰਜ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਵਿਕਰਮ ਲਵਲੀ ਈਵੈਂਟ ਇੰਚਾਰਜ, ਨਛੱਤਰ ਸਿੰਘ ਮਾਨਸ਼ਾਹੀਆ, ਬਲਾਕ ਪ੍ਰਧਾਨ ਯਾਦਵਿੰਦਰ ਸ਼ਰਮਾ, ਨਿਰਮਲ ਸਿੰਘ, ਬੂਟਾ ਸਿੰਘ, ਅਮਰਪਾਲ ਕੌਰ, ਬਲਜੀਤ ਬੱਲੀ, ਗੋਬਿੰਦਰ ਸਿੰਘ, ਜਸਵੀਰ ਸਿੰਘ ਭਾਈਰੂਪਾ, ਸੁੱਖੀ ਮਹਿਰਾਜ ਅਤੇ ਸੈਂਕੜੇ ਸਮਰਥਕ ਹਾਜਿਰ ਸਨ।

ਮੇਰਾ ਬਿੱਲ ਐਪ ਲਾਂਚ, ਬਿੱਲ ਅਪਲੋਡ ਕਰਨ ਤੇ ਲੋਕਾਂ ਨੂੰ ਮਿਲਣਗੇ ਹਰ ਮਹੀਨੇ ਇਨਾਮ: ਸ਼ੌਕਤ ਅਹਿਮਦ ਪਰੇ

0

ਬਠਿੰਡਾ, 1 ਸਤੰਬਰ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੇਰਾ ਬਿੱਲ’ ਐਪ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ ਦੇ ਲੋਕਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਵਸੂਲਣ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲ ਕਦਮੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ

ਉਨ੍ਹਾਂ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ ਬੈਠਕ ਕਰਦਿਆਂ “ਮੇਰਾ ਬਿੱਲ”ਐਪ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਕੀਮ ਅੱਜ ਤੋਂ ਲਾਗੂ ਹੋ ਗਈ ਹੈ, ਜਿਸ ਦੇ ਤਹਿਤ ਲੋਕ ਪ੍ਰਤੀ ਮਹੀਨੇ 29 ਲੱਖ ਰੁਪਏ ਤੱਕ ਦਾ ਲਾਭ ਲੈ ਸਕਣਗੇ ਅਤੇ ਹਰ ਮਹੀਨੇ ਦੀ 7 ਤਰੀਕ ਨੂੰ ਇਹ ਡਰਾਅ ਕੱਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਐਪ ਤੇ ਜਦ ਕੋਈ ਵੀ ਨਾਗਰਿਕ ਆਪਣਾ ਬਿੱਲ ਅਪਲੋਡ ਕਰੇਗਾ ਤਾਂ ਪੰਜਾਬ ਸਰਕਾਰ ਵੱਲੋਂ ਲੱਕੀ ਡਰਾਅ ਰਾਹੀਂ ਹਰ ਮਹੀਨੇ ਇਨਾਮ ਦਿੱਤੇ ਜਾਇਆ ਕਰਣਗੇ।

ਦਿਵਿਆਂਗ ਬੱਚੇ ਹਾਰਦਿਕ ਗਾਰਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂਬਹੂ ਤਸਵੀਰ ਕੀਤੀ ਭੇਂਟ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ੍ਰਾਹਕ 200 ਤੋਂ ਵੱਧ ਰੁਪਏ ਦਾ ਬਿੱਲ ਅਪਲੋਡ ਕਰ ਸਕਦਾ ਹੈ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਲੋਕ ਆਪਣੇ ਮੋਬਾਇਲ ਤੇ ਇਹ ਐਪ ਡਾਊਨਲੋਡ ਕਰਨ ਅਤੇ ਹਰੇਕ ਖਰੀਦਦਾਰੀ ਤੇ ਪੱਕਾ ਬਿੱਲ ਲੈ ਕੇ ਇਸ ਐਪ ਤੇ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਕਰ ਚੋਰੀ ਰੁੱਕੇਗੀ ਅਤੇ ਜਿਆਦਾ ਕਰ ਆਉਣ ਨਾਲ ਸਰਕਾਰ ਲੋਕਾਂ ਲਈ ਹੋਰ ਸਹੂਲਤਾਂ ਦੇ ਸਕੇਗੀ।ਇਸ ਮੌਕੇ ਏਸੀਐਸਟੀ ਕਪਿਲ ਜਿੰਦਲ, ਈਟੀਓ ਹੁਕਮ ਚੰਦ ਬਾਂਸਲ, ਈਟੀਓ ਮੈਡਮ ਜਸਮੀਤ ਕੌਰ ਸੰਧੂ, ਈਟੀਓ ਪਰਮਵੀਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।

 

ਦਿਵਿਆਂਗ ਬੱਚੇ ਹਾਰਦਿਕ ਗਾਰਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂਬਹੂ ਤਸਵੀਰ ਕੀਤੀ ਭੇਂਟ

0

ਬਠਿੰਡਾ, 1 ਸਤੰਬਰ-ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਸੈਸ਼ਨ ਦਾ ਆਗਾਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਤੋਂ ਕੀਤਾ ਗਿਆ। ਜਿਸ ਦੌਰਾਨ ਇਕ ਦਵਿਆਂਗ ਬੱਚੇ ਹਾਰਦਿਕ ਗਾਰਗੀ ( ਜੋ ਕੇ ਬੋਲਣ ਅਤੇ ਸੁਨਣ ਤੋਂ ਅਸਮਰੱਥ ਹੈ ) ਵੱਲੋਂ ਮੁੱਖ ਮੰਤਰੀ ਦੀ ਤਸਵੀਰ ਨੂੰ ਹੂਬਹੂ ਤਿਆਰ ਕਰਕੇ ਭਗਵੰਤ ਸਿੰਘ ਮਾਨ ਨੂੰ ਖੁਦ ਇਕ ਵਿਲੱਖਣ ਪੇਸ਼ਕਾਰੀ ਦੇ ਰੂਪ ਵਿਚ ਭੇਂਟ ਕੀਤੀ ਗਈ।

ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ

ਇਸ ਮੌਕੇ ਮੁੱਖ ਮੰਤਰੀ ਵਲੋਂ ਉਸ ਬੱਚੇ ਦੀ ਪ੍ਰਸੰਸਾ ਦੇ ਨਾਲ-ਨਾਲ ਹੋਂਸਲਾ ਅਫਜਾਈ ਕਰਦੇ ਹੋਏ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇੱਥੇ ਇਹ ਵੀ ਦੱਸਣਸੋਗ ਹੈ ਕਿ ਦਿਵਿਆਂਗ ਬੱਚੇ ਹਾਰਦਿਕ ਗਾਰਗੀ ਵਲੋਂ ਸੈਸ਼ਨ 2022 ਵਿੱਚ ਦਸਵੀਂ ਜਮਾਤ ਵਿੱਚੋਂ ਇਸ ਕੈਟਾਗਿਰੀ ਵਿੱਚੋਂ ਸਭ ਤੋਂ ਜ਼ਿਆਦਾ 97% ਅੰਕ ਪ੍ਰਾਪਤ ਕੀਤੇ ਹਨ।

‘ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ’ ਪੁਸਤਕ ਦਾ ਲੋਕ ਅਰਪਣ

ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਦੀ ਸਿਫਾਰਸ਼ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 26 ਜਨਵਰੀ 2023 ਗਣਤੰਤਰ ਦਿਵਸ ਦੇ ਸਮਾਰੋਹ ਤੇ ਉਸ ਦੀ ਇਸ ਪ੍ਰਾਪਤੀ ਤੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ (ਰਾਮਪੁਰਾ) ਬਲਕਾਰ ਸਿੰਘ ਸਿੱਧੂ, ਐਮ ਸੀ ਸੁਖਦੀਪ ਢਿੱਲੋਂ ਅਤੇ ਚਿਰੰਗੀ ਲਾਲ ਗਰਗ ਆਦਿ ਹਾਜ਼ਰ ਹਨ।

 

ਮੁੱਖ ਮੰਤਰੀ ਨੇ ਕੇਂਦਰ ਵੱਲੋਂ ‘ਵਨ ਨੈਸ਼ਨ-ਵਨ ਇਲੈਕਸ਼ਨ’ ਲਈ ਕਮੇਟੀ ਗਠਨ ਕਰਨ ਦੇ ਫੈਸਲੇ ਦਾ ਸਵਾਗਤ

0

ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਵਨ ਨੇਸ਼ਨ-ਵਨ ਇਲੈਕਸ਼ਨ ਲਈ ਗਠਨ ਕੀਤੀ ਗਈ ਹੈ ਕਮੇਟੀ
ਚੰਡੀਗੜ੍ਹ, 1 ਸਤੰਬਰ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਵਨ ਨੇਸ਼ਨ-ਵਨ ਇਲੈਕਸ਼ਨ ਲਈ ਗਠਨ ਕਮੇਟੀ ਨੂੰ ਸ਼ਲਾਘਾਯੋਗ ਅਤੇ ਸਮੇਂ ਮੁਤਾਬਕ ਦਸਿਆ। ਮਨੋਹਰ ਲਾਲ ਨੇ ਇਸ ਫੈਸਲਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਦਾ ਵਨ ਨੇਸ਼ਨ-ਵਨ ਇਲੈਕਸ਼ਨ ਦੀ ਪੱਖ ਵਿਚ ਰਹੀ ਹੈ।

‘ਵਨ ਨੇਸ਼ਨ, ਵਨ ਇਲੈਕਸ਼ਨ’ ਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸੁਖਬੀਰ ਬਾਦਲ ਨੇ ਠਹਿਰਾਇਆ ਸਹੀ

ਦੇਸ਼ ਵਿਚ ਵਨ ਨੇਸ਼ਨ-ਵਨ ਇਲੈਕਸ਼ਨਦੀ ਸੰਭਾਵਨਾ ਤਲਾਸ਼ਨ ਲਈ ਗਠਨ ਇਹ ਕਮੇਟੀ ਯਕੀਨੀ ਤੌਰ ’ਤੇ ਸਾਰਥਕ ਪਹਿਲ ਹੈ। ਇਹ ਕਮੇਟੀ ਇਸ ਵਿਸ਼ਾ ’ਤੇ ਵਿਚਾਰ ਕਰਨ ਦੇ ਬਾਅਦ ਆਪਣਾ ਰਿਪੋਰਟ ਦਵੇਗੀ, ਜਿਸ ਦੇ ਤਹਿਤ ਵਨ ਨੇਸ਼ਨ–ਵਨ ਇਲੈਕਸ਼ਨ ਦੇ ਲਾਭ ਸਾਹਮਣੇ ਆਉਣਗੇ। ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਹ ਸਪਨਾ ਸਾਲਾਂ ਪੁਰਾਣਾ ਹੈ ਜੋ ਇਸ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਇਹ ਪਹਿਲਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਮੰਨਦੇ ਹਨ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਲਈ ਵਨ ਰਾਸ਼ਨ ਵਨਇਲੈਕਸ਼ਨ ਹੋਣਾ ਬਹੁਤ ਜਰੂਰੀ ਹੈ। ਅਸੀਂ ਸ਼ੁਰੂ ਤੋਂ ਹੀ ਇਸ ਦੇ ਪੱਖ ਵਿਚ ਰਹੇ ਹਨ।

ਮੂੜ ਘੱਟੇ ਸਿਲੰਡਰਾਂ ਦੇ ਰੇਟ, ਹੁਣ ਇਨ੍ਹਾਂ ਸਸਤਾ ਮਿਲੇਗਾ ਸਿਲੰਡਰ, ਜਾਣੋ ਕਿਮਤ

ਵਨ ਨੇਸ਼ਨ-ਵਨ ਇਲੈਕਸ਼ਨ ਹੋਣ ਨਾਲ ਟੈਕਸਪੇਅਰਸ ਦਾ ਬਚੇਗਾ ਪੈਸਾ
ਮਨੋਹਰ ਲਾਲ ਨੇ ਕਿਹਾ ਕਿ ਆਜਾਦੀ ਦੇ ਬਾਅਦ ਕੁੱਝ ਸਾਲਾਂ ਤਕ ਲੋਕਸਭਾ ਅਤੇ ਵਿਧਾਨਸਭਾ ਦੇ ਚੋਣ ਨਾਲ-ਨਾਲ ਹੁੰਦੇ ਸਨ, ਪਰ ਵੱਖ-ਵੱਖ ਕਾਰਣਾਂ ਨਾਲ ਬਾਅਦ ਵਿਚ ਇਹ ਰਿਵਾਇਤ ਟੁੱਟ ਗਈ। ਵਨ ਨੇਸ਼ਨ-ਵਨ ਇਲੈਕਸ਼ਨ ਲਾਗੂ ਹੋਣ ਨਾਲ ਹਰ ਸਾਲ ਹੋਣ ਵਾਲੇ ਚੋਣਾਂ ’ਤੇ ਖਰਚ ਹੋਣ ਵਾਲੀ ਭਾਰਤੀ ਰਕਮ ਦੀ ਬਚੱਤ ਹੋਵੇਗੀ। ਇਕੱਠੇ ਚੋਣ ਹੋਣ ਨਾਲ ਟੈਕਸਪੇਅਰਸ ਦੇ ਪੈਸੇ ਬਚਣਗੇ ਅਤੇ ਇੰਨ੍ਹਾਂ ਪੈਸਿਆਂ ਦਾ ਇਸਤੇਮਲਾ ਜਨਤਾ ਦੀ ਭਲਾਈ ਲਈ ਕੀਤਾ ਜਾ ਸਕੇਗਾ ਅਤੇ ਸਰਕਾਰਾਂ ਵੀ ਚੋਣ ਦੇ ਇਸ ਦਬਾਅ ਤੋਂ ਮੁਕਤ ਹੋ ਕੇ ਜਨਹਿਤ ਦੇ ਫੈਸਲੇ ਲੈ ਸਕਣਗੀਆਂ।

 

ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਯਾਰੀਆਂ-2 ਫਿਲਮ ਵਿਰੁੱਧ ਧਾਰਾ 295-ਏ ਤਹਿਤ ਐਫਆਈਆਰ ਦਰਜ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲਿਸ ਨੇ ‘ਯਾਰੀਆਂ 2’ ਫਿਲਮ ਦੇ ਅਦਾਕਾਰ ਡਾਇਰੈਕਟਰ ਅਤੇ ਪ੍ਰੋਡਿਊਸਰ ਖਿਲਾਫ਼ ਐਫਆਈਆਰ ਦਰਜ ਕਰ ਲਈ ਹੈੈ। ਇਥੇ ਪੁਲਿਸ ਥਾਣਾ ਈ-ਡਵੀਜ਼ਨ ਵਿਚ ਆਈਪੀਸੀ ਦੀ ਧਾਰਾ 295-ਏ ਤਹਿਤ ਦਰਜ ਕੀਤੀ ਗਈ ਇਸ ਐਫਆਈਆਰ ਵਿਚ ਫਿਲਮ ਅਦਾਕਾਰ ਨਿਜ਼ਾਨ ਜ਼ਾਫ਼ਰੀ, ਡਾਇਰੈਕਟਰ ਵਿਨੈ ਸਪਰੂ, ਰਾਧਿਕਾ ਰਾਓ ਅਤੇ ਪ੍ਰੋਡਿਊਸਰ ਭੂਸ਼ਨ ਕੁਮਾਰ ਦੇ ਨਾਮ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ‘ਯਾਰੀਆਂ 2’ ਫਿਲਮ ਵਿਚ ਗੈਰ ਸਿੱਖ ਅਦਾਕਾਰ ਨੂੰ ਗਾਤਰਾ ਕਿਰਪਾਨ ਪਹਿਨਾ ਕੇ ਸਿੱਖ ਸਿਧਾਂਤ, ਮਰਯਾਦਾ ਅਤੇ ਰਹਿਣੀ ਦੇ ਕੀਤੇ ਨਿਰਾਦਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਮੰਗੀ ਸੀ।

ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ

ਇਸ ’ਤੇ ਪੁਲਿਸ ਵੱਲੋਂ ਥਾਣਾ ਈ ਡਵੀਜ਼ਨ ਵਿਖੇ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਫਿਲਮਾਂ ਅੰਦਰ ਸਿੱਖ ਮਰਯਾਦਾ, ਪਰੰਪਰਾ ਅਤੇ ਜੀਵਨਸ਼ੈਲੀ ਦੀ ਤੌਹੀਨ ਕਰਨ ਵਾਲੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਭਾਵੇਂ ਫਿਲਮ ਨਿਰਮਾਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਹਰਕਤ ਲਈ ਮੁਆਫੀ ਮੰਗੀ ਹੈ ਪਰੰਤੂ ਗੀਤ ਵਿਚੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਸੀਨ ਨੂੰ ਸਹੀ ਤਰੀਕੇ ਨਾਲ ਹਟਾਇਆ ਨਹੀਂ ਗਿਆ। ਗੀਤ ਯੂਟਿਊਬ ’ਤੇ ਅਜੇ ਵੀ ਮੌਜੂਦ ਹੈ, ਜਿਸ ਵਿਚੋਂ ਕੇਵਲ ਕਿਰਪਾਨ ਨੂੰ ਧੁੰਦਲਾ ਕੀਤਾ ਗਿਆ ਹੈ ਪਰੰਤੂ ਗਾਤਰਾ ਉਸੇ ਤਰ੍ਹਾਂ ਹੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਸ਼ੈਤਾਨੀ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਨਾਲ ਯਤਨ ਕਰੇਗੀ ਕਿ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।

ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ

0

ਟਰਾਂਸਪੋਰਟਰਾਂ ਨੇ ਡੀਸੀ ਨੂੰ ਸਹਾਇਕ ਆਰਟੀਏ ਨਿਯੁਕਤ ਕਰਨ ਦਾ ਦਿੱਤਾ ਸੁਝਾਅ
ਡੀਸੀ ਨੇ ਇਕ ਹਫ਼ਤੇ ਵਿਚ ਟਰਾਂਸਪੋਰਟਰਾਂ ਦੀ ਮੰਗ ਪੂਰੀ ਕਰਨ ਦਾ ਦਿੱਤਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 1 ਸਤੰਬਰ: ਆਰਟੀਏ ਦਫ਼ਤਰ ਵਿਚ ਕੰਮ ਧੰਦੇ ਨਾ ਹੋਣ ਤੋਂ ਅੱਕੇ ਟਰਾਂਸਪੋਰਟਰਾਂ ਨੇ ਆਰਟੀਏ ਵਿਰੁੱਧ ਮੋਰਚਾ ਖੋਲ੍ਹਦਿਆਂ ਡਿਪਟੀ ਕਮਿਸ਼ਨਰ ਨੂੰ ਸਹਾਇਕ ਆਰ ਟੀ ਏ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਵੱਡੀ ਗਿਣਤੀ ਚ ਇਕੱਠੇ ਹੋਏ ਟਰਾਂਸਪੋਰਟਰਾਂ ਨੇ ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ।

‘ਵਨ ਨੇਸ਼ਨ, ਵਨ ਇਲੈਕਸ਼ਨ’ ਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸੁਖਬੀਰ ਬਾਦਲ ਨੇ ਠਹਿਰਾਇਆ ਸਹੀ

ਇਸ ਮੌਕੇ ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡੀਸੀ ਨੂੰ ਦੱਸਿਆ ਕਿ ਆਰਟੀਏ ਵੱਲੋਂ ਇੱਥੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਆਮ ਲੋਕਾਂ ਦੇ ਨਾਲ ਨਾਲ ਟਰਾਂਸਪੋਰਟਰਾਂ ਪ੍ਰੇਸ਼ਾਨ ਹਨ। ਉਨ੍ਹਾਂ ਡੀਸੀ ਨੂੰ ਸੁਝਾਅ ਦਿੱਤਾ ਕਿ ਦਫ਼ਤਰ ਵਿਚ ਸਹਾਇਕ ਆਰਟੀਏ. ਦੀ ਨਿਯੁਕਤੀ ਕੀਤੀ ਜਾਵੇ। ਇਸ ‘ਤੇ ਡੀਸੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ।

ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼, CM ਮਾਨ ਨੂੰ ਮਿਲੀ ਧਮਕੀ

ਇਸ ਮੌਕੇ ਟਰਾਂਸਪੋਰਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਵਿਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੇ ਚੀਫ਼ ਸੈਕਟਰੀ ਨੂੰ ਮੰਗ ਪੱਤਰ ਦੇ ਕੇ ਆਰਟੀਏ ਖਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਇਸ ਦੌਰਾਨ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਸਮੂਹ ਟਰਾਂਸਪੋਰਟਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਲੋਕਾਂ ਨੇ ਆਰਟੀਏ ਦਫ਼ਤਰ ਵਿੱਚ ਆਪਣੇ ਰੁਟੀਨ ਦੇ ਕੰਮ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਵਲੋਂ ਢਾਂਚੇ ’ਚ ਵੱਡਾ ਫ਼ੇਰਬਦਲ

ਐਸੋਸੀਏਸ਼ਨ ਦੇ ਪ੍ਰਧਾਨ ਨਰਪਿੰਦਰ ਸਿੰਘ ਰਵੀ ਜਲਾਲ ਨੇ ਦੱਸਿਆ ਕਿ ਉਹ ਬੱਸਾਂ ਦੇ ਪਰਮਿਟ ਲੈਣ ਤੋਂ ਇਲਾਵਾ ਹੋਰ ਕੰਮ ਕਰਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਇੱਥੇ ਚੱਕਰ ਕੱਟ ਰਹੇ ਹਨ। ਜਦਕਿ ਇਨ੍ਹਾਂ ਦੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਪਰ ਆਰਟੀਏ ਦੀ ਆਈਡੀ ਤੋਂ ਮਨਜ਼ੂਰੀ ਨਹੀਂ ਮਿਲ ਰਹੀ ਹੈ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਉਹ ਆਪਣਾ ਕੰਮ ਬੰਦ ਕਰਕੇ ਸੜਕਾਂ ‘ਤੇ ਆਉਣ ਲਈ ਮਜਬੂਰ ਹੋਣਗੇ।

‘ਕੌਣ ਬਣੇਗਾ ਕਰੋੜਪਤੀ 15’ ਟੀਵੀ ਸ਼ੋਅ ਵਿਚ ਪੰਜਾਬੀ ਨੌਜਵਾਨ ਨੇ ਜਿਤੇ 1 ਕਰੋੜ ਰੁਪਏ, ਹੁਣ 7 ਕਰੋੜ ਤੋਂ ਇਕ ਸਵਾਲ ਦੂਰ

ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਆਰਟੀਏ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਹੱਲ ਨਹੀਂ ਕੀਤਾ, ਜਿਸ ਕਾਰਨ ਹੁਣ ਡੀਸੀ ਨੂੰ ਮਿਲ ਕੇ ਇੱਥੇ ਸਹਾਇਕ ਆਰਟੀਏ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਫ਼ਿਰ ਟਰਾਂਸਪੋਰਟਰਾਂ ਤੇ ਟਰੱਕ ਯੂਨੀਅਨਾਂ ਨੂੰ ਨਾਲ ਲੈ ਕੇ ਆਰਟੀਓ ਦਫ਼ਤਰ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।