Home Blog Page 2030

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2: ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ’ਚ ਖੇਡਣਗੇ ਵਾਲੀਬਾਲ ਦਾ ਮੈਚ

0

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2, 29 ਨੂੰ ਹੋਵੇਗਾ ਬਠਿੰਡਾ ’ਚ ਉਦਘਾਟਨੀ ਸਮਾਰੋਹ

ਖੇਡ ਮੰਤਰੀ ਨੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2: ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰਨਗੇ ਅਤੇ ਵਾਲੀਬਾਲ ਮੈਚ ਵੀ ਖੇਡਣਗੇ। ਇਸੇ ਤਰ੍ਹਾਂ ਫਿਲਮੀ ਅਦਾਕਾਰ ਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਰਗਬੀ ਮੈਚ ਵਿੱਚ ਜੌਹਰ ਦਿਖਾਉਣਗੇ।ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਲਈ ਸੱਦੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਭਾਜਪਾ ਆਗੂਆਂ ਨੇ ਚੰਦਰਯਾਨ-3 ਦੀ ਸਫ਼ਲ ਲੈਡਿੰਗ ਦੀ ਖ਼ੁਸੀ ’ਚ ਵੰਡੇ ਲੱਡੂ

ਮੀਤ ਹੇਅਰ ਨੇ ਦੱਸਿਆ ਕਿ ਇਸ ਵੇਲੇ ਮਸ਼ਾਲ ਮਾਰਚ ਪੰਜਾਬ ਦੇ ਹਰ ਜ਼ਿਲੇ ਵਿੱਚ ਜਾ ਰਹੀ ਹੈ ਜੋ ਅੱਜ ਹੁਸ਼ਿਆਰਪੁਰ ਪੁੱਜੀ ਹੈ। ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਖੇਡਾਂ ਦੀ ਮਸ਼ਾਲ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਬਠਿੰਡਾ ਵਿਖੇ ਪੁੱਜੇਗੀ ਜਿਸ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕੌਮਾਂਤਰੀ ਖਿਡਾਰੀਆਂ ਵੱਲੋਂ ਸਟੇਡੀਅਮ ਦਾ ਚੱਕਰ ਲਗਾ ਕੇ ਜਲਾਇਆ ਜਾਵੇਗਾ। ਮਾਰਚ ਪਾਸਟ ਵਿੱਚ ਸਾਰੇ ਜ਼ਿਲਿਆਂ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਖਿਡਾਰੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਜਾਵੇਗੀ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਗੱਤਕਾ, ਗਿੱਧਾ, ਭੰਗੜਾ, ਜਿਮਨਾਸਟਕ ਤੇ ਪੀ.ਟੀ.ਸ਼ੋਅ ਹੋਵੇਗਾ।

ਦਿਵਯਾਂਗ ਐਸੋਸੀਏਸ਼ਨ ਨੇ ਸਮੂਹ ਜਥੇਬੰਦੀਆਂ ਨੂੰ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ ਕੀਤੀ ਅਪੀਲ

ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੇਡਾਂ ਦਾ ਰਸਮੀ ਐਲਾਨ ਕਰਨਗੇ ਜਿਸ ਤੋਂ ਬਾਅਦ ਇਹ ਖੇਡਾਂ ਸ਼ੁਰੂ ਹੋ ਜਾਣਗੀਆਂ। ਇਸ ਵਾਰ ਵੱਖ-ਵੱਖ ਅੱਠ ਉਮਰ ਵਰਗਾਂ ਵਿੱਚ 35 ਖੇਡਾਂ ਦੇ ਮੁਕਾਬਲੇ ਬਲਾਕ ਤੋਂ ਰਾਜ ਪੱਧਰ ਤੱਕ ਕਰਵਾਏ ਜਾਣਗੇ।ਖੇਡ ਮੰਤਰੀ ਨੇ ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਕਾਰਵਾਈਆਂ ਨੂੰ ਖੇਡਾਂ ਦੀ ਭਾਵਨਾ ਅਨੁਸਾਰ ਨੇਪਰੇ ਚਾੜ੍ਹਨ ਲਈ ਕਿਹਾ। ਉਨਾਂ ਕਿਹਾ ਕਿ ਸਟੇਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਨਾਂ ਦਾ ਦਾਖਲੇ, ਬੈਠਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਭੁਪਿੰਦਰ ਸਿੰਘ, ਖੇਡ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਆਨੰਦ ਕੁਮਾਰ ਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਤੋਂ ਇਲਾਵਾ ਵੀਡਿਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਹਾਜ਼ਰ ਹੋਏ।

ਜੀਐਸਟੀ ਚੋਰੀ ਰੋਕਣ ਲਈ 2 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੌਰਾਨ 107 ਵਾਹਨ ਜ਼ਬਤ-ਹਰਪਾਲ ਸਿੰਘ ਚੀਮਾ

0

ਮੰਡੀ ਗੋਬਿੰਦਗੜ੍ਹ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਮੋਬਾਈਲ ਵਿੰਗਾਂ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ
ਚੰਡੀਗੜ੍ਹ, 24 ਅਗਸਤ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿਖੇ 23-24 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਮੋਬਾਈਲ ਵਿੰਗਾਂ ਵੱਲੋਂ ਚਲਾਈ ਗਈ 2 ਰੋਜ਼ਾ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ 107 ਵਾਹਨਾਂ ਨੂੰ ਈ-ਵੇਅ ਬਿੱਲਾਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਦੀ ਘਾਟ ਕਾਰਨ ਜ਼ਬਤ ਕੀਤਾ ਗਿਆ ਹੈ। । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵੱਲੋਂ ਢੋਆ-ਢੁਆਈ ਕੀਤੇ ਜਾ ਰਹੇ ਸਾਮਾਨ ਦੀ ਪੜਤਾਲ ਉਪਰੰਤ ਡਿਫਾਲਟਰਾਂ ਤੋਂ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲੇ ਜਾਣ ਦੀ ਸੰਭਾਵਨਾ ਹੈ।

Chandigarh News: ਸਾਬਕਾ ਉਪ ਮੁੱਖ ਮੰਤਰੀ ਦੀ ਵਧੀਆਂ ਮੁਸ਼ਕਲਾਂ, ਬੇਟੇ ਨੇ ਹਾਟਲ ‘ਚ ਕਰਤਾ ਵੱਡਾ ਕਾਂਡ!

ਇੱਥੇ ਆਪਣੇ ਦਫ਼ਤਰ ਵਿਖੇ ਇਸ ਮੁਹਿੰਮ ਬਾਰੇ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਜਾਂਚ ਮੁਹਿੰਮ ਦੌਰਾਨ ਮੋਬਾਈਲ ਵਿੰਗਾਂ ਦੇ ਨਾਲ ਤੈਨਾਤ ਅਧਿਕਾਰੀਆਂ ਨੂੰ ਵਸਤੂ ਤੇ ਸੇਵਾਵਾਂ ਕਰ (ਜੀ.ਐਸ.ਟੀ) ਕਾਨੂੰਨ ਦੀ ਧਾਰਾ 71 ਤਹਿਤ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ ਤਾਂ ਜੋ ਉਹ ਸੜਕ ‘ਤੇ ਜਾ ਰਹੇ ਵਾਹਨਾਂ ਤੋਂ ਇਲਾਵਾ ਕਾਰੋਬਾਰੀ ਸਥਾਨਾਂ ‘ਤੇ ਵੀ ਜਾਂਚ ਕਰਨ ਦੇ ਨਾਲ-ਨਾਲ ਲੋੜੀਂਦੇ ਰਿਕਾਰਡਾਂ ਦੀ ਪੜਤਾਲ ਕਰ ਸਕਣ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਪੁਲਿਸ ਕੋਲ ਦਰਜ ਹੋਈ ਸ਼ਿਕਾਇਤ!

ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 23 ਅਗਸਤ ਨੂੰ ਪਟਿਆਲਾ, ਲੁਧਿਆਣਾ ਅਤੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ) ਦੇ ਮੋਬਾਈਲ ਵਿੰਗਾਂ ਅਤੇ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ 55 ਵਾਹਨ ਜ਼ਬਤ ਕੀਤੇ ਗਏ ਸਨ, ਜਦਕਿ 24 ਅਗਸਤ ਦੀ ਦੁਪਹਿਰ ਤੱਕ ਰੋਪੜ, ਪਟਿਆਲਾ ਅਤੇ ਸ਼ੰਭੂ ਦੇ ਮੋਬਾਈਲ ਵਿੰਗਾਂ ਨੇ 52 ਵਾਹਨ ਜ਼ਬਤ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਨੋਟਿਸ ਜਾਰੀ ਕਰਨ ਤੋਂ ਬਾਅਦ, ਟੈਕਸ ਇੰਟੈਲੀਜੈਂਸ ਯੂਨਿਟ ਵੱਲੋਂ ਡਿਫਾਲਟਰਾਂ ਵਿਰੁੱਧ ਜੁਰਮਾਨਾ ਤੈਅ ਕਰਨ ਲਈ ਸਬੰਧਤ ਫਰਮਾਂ ਦੇ ਜਵਾਬ ਅਤੇ ਢੋਆ-ਢੁਆਈ ਕੀਤੇ ਜਾ ਰਹੇ ਮਾਲ ਦਾ ਮੁਲਾਂਕਣ ਕੀਤਾ ਜਾਵੇਗਾ।

ਨਗਰ ਕੌਂਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਨੇ ਸੰਭਾਲਿਆ ਅਹੁੱਦਾ

ਸੂਬੇ ਵਿੱਚ ਟੈਕਸ ਚੋਰੀ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟੈਕਸ ਵਿਭਾਗ ਦੀਆਂ ਮੋਬਾਈਲ ਟੀਮਾਂ 24 ਘੰਟੇ ਡਿਊਟੀ ’ਤੇ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਥਾਂ ’ਤੇ ਵੱਡੇ ਪੱਧਰ ’ਤੇ ਟੈਕਸ ਚੋਰੀ ਹੋਣ ਦੀ ਸੂਚਨਾ ਮਿਲਣ ’ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਮੋਬਾਈਲ ਵਿੰਗਾਂ ਵੱਲੋਂ ਅਚਨਚੇਤ ਆਪ੍ਰੇਸ਼ਨ ਚਲਾ ਕੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਅਤੇ ਡਾਟਾ ਮਾਈਨਿੰਗ ਵਿੰਗ ਵੱਲੋਂ ਜੀਐਸਟੀ ਦੀ ਚੋਰੀ ਨੂੰ ਰੋਕਣ ਲਈ ਨਵੀਨਤਮ ਤਕਨੀਕਾਂ ਅਤੇ ਸਾਫਟਵੇਅਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

ਸੂਬੇ ਦੇ ਲੋਕਾਂ ਨੂੰ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਉਸ ਵੱਲੋਂ ਪ੍ਰਾਪਤ ਕੀਤੀਆਂ ਜਾ ਰਹੀਆਂ ਵਸਤਾਂ ਅਤੇ ਸੇਵਾਵਾਂ ਦਾ ਬਿੱਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ’ਮੇਰਾ ਬਿੱਲ’ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਖਰੀਦਦਾਰੀ ਲਈ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸੂਬੇ ਵਿੱਚ ਕਿਤੇ ਵੀ ਆਪਣੇ ਵੱਲੋਂ ਪ੍ਰਾਪਤ ਕੀਤੀਆਂ ਵਸਤਾਂ ਅਤੇ ਸੇਵਾਵਾਂ ਲਈ ਜੀਐਸਟੀ ਬਿੱਲ ਅਪਲੋਡ ਕਰਕੇ 10000 ਰੁਪਏ ਤੱਕ ਦਾ ਇਨਾਮ ਜਿੱਤ ਸਕਦਾ ਹੈ।

 

 

ਭਾਜਪਾ ਆਗੂਆਂ ਨੇ ਚੰਦਰਯਾਨ-3 ਦੀ ਸਫ਼ਲ ਲੈਡਿੰਗ ਦੀ ਖ਼ੁਸੀ ’ਚ ਵੰਡੇ ਲੱਡੂ

0

ਬਠਿੰਡਾ, 24 ਅਗਸਤ : ਚੰਦਰਯਾਨ 3 ਦੇ ਚੰਦਰਮਾ ‘ਤੇ ਸਫਲ ਲੈਂਡਿੰਗ ਦੀ ਖ਼ੁਸੀ ’ਚ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਜਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਨਿਰਦੇਸ਼ਾਂ ਹੇਠ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਸਦਭਾਵਨਾ ਚੌਂਕ ਵਿੱਚ ਲੱਡੂ ਵੰਡੇ ਗਏ ਅਤੇ ਆਤਿਸ਼ਬਾਜੀ ਕਰਕੇ ਖ਼ੁਸੀ ਮਨਾਈ ਗਈ। ਜਿਲਾ ਜਨਰਲ ਸਕੱਤਰ ਉਮੇਸ਼ ਸ਼ਰਮਾ ਤੇ ਪ੍ਰਿਤਪਾਲ ਸਿੰਘ ਬੀਬੀਵਾਲਾ ਅਤੇ ਜਿਲਾ ਉਪ ਪ੍ਰਧਾਨ ਵਰਿੰਦਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਦੇਸ਼ ਦੇ ਵਿਗਿਆਨੀਆਂ ਦੀ ਬਦੌਲਤ ਅੱਜ ਭਾਰਤ ਦਾ ਨਾਂ ਪੂਰੇ ਵਿਸਵ ਵਿਚ ਊੱਚਾ ਹੋਇਆ, ਜਿਸਦੇ ਚੱਲਦੇ ਸਮੂਹ ਨਾਗਰਿਕਾਂ ਨੂੰ ਇਸਰੋ ਦੇ ਵਿਗਿਆਨੀਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ, ਤਾਂ ਜੋ ਉਹ ਭਵਿੱਖ ਵਿੱਚ ਹੋਰ ਸਾਰੇ ਮਿਸ਼ਨਾਂ ਨੂੰ ਸਫ਼ਲ ਬਣਾ ਸਕਣ।

Chandigarh News: ਸਾਬਕਾ ਉਪ ਮੁੱਖ ਮੰਤਰੀ ਦੀ ਵਧੀਆਂ ਮੁਸ਼ਕਲਾਂ, ਬੇਟੇ ਨੇ ਹਾਟਲ ‘ਚ ਕਰਤਾ ਵੱਡਾ ਕਾਂਡ!

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਦੇ ਲਈ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ। ਭਾਜਪਾ ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਰੋ ਕੋਲ ਚੰਦਰਮਾ ਸਬੰਧੀ ਬਹੁਤ ਸਾਰੀ ਜਾਣਕਾਰੀ ਇਕੱਠੀ ਹੋਵੇਗੀ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਮੋਹਨ ਲਾਲ ਗਰਗ, ਨਰਿੰਦਰ ਮਿੱਤਲ, ਰਾਜੇਸ਼ ਜਿੰਦਲ ਨੋਨੀ, ਵਿਜੇ ਸਿੰਗਲਾ, ਕੰਚਨ ਜਿੰਦਲ, ਰਮੇਸ਼ ਗਰਗ ਜਤਿੰਦਰ ਅਰੋੜਾ, ਰਕੇਸ਼ ਬਾਂਸਲ, ਸੰਜੀਵ ਬਾਂਸਲ, ਸਰੋਜ ਰਾਣੀ, ਗੋਰਵ ਨਿਧਾਨੀਆ, ਵਿਨੋਦ ਖਟਕ, ਵਿਕਰਮ ਗਰਗ, ਦੀਪਕ ਕਲੌਈ, ਬਰਿੰਦਰ ਸੰਧੂ, ਵੀਨੂ ਗੋਇਲ, ਸਤੀਸ਼ ਗੁਪਤਾ, ਅਨੰਦ ਗੁਪਤਾ, ਸ਼ਾਮਸੁੰਦਰ ਅਗਰਵਾਲ, ਸਾਂਤਨੂੰ ਸ਼ਰਮਾ, ਰਜੇਸ਼ ਬਾਂਸਲ, ਰਕੇਸ਼ ਗਰਗ ਸਮੇਤ ਭਾਰੀ ਸੰਖਿਆ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

 

 

ਦਿਵਯਾਂਗ ਐਸੋਸੀਏਸ਼ਨ ਨੇ ਸਮੂਹ ਜਥੇਬੰਦੀਆਂ ਨੂੰ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ ਕੀਤੀ ਅਪੀਲ

0

ਬਠਿੰਡਾ, 24 ਅਗਸਤ : ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਰਜਿ.ਨੰ.2087 ਪੰਜਾਬ ਵੱਲੋਂ ਬਠਿੰਡਾ ਦੇ ਡਾਕਟਰ ਅੰਬੇਦਕਰ ਪਾਰਕ ਵਿਖੇ ਅਜ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚਪੰਜਾਬ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਜੱਥੇਬੰਦੀਆਂ ਨੂੰ ਇੱਕ ਝੰਡੇ ਹੇਠ ਇੱਕਠੇ ਹੋਣ ਲਈ ਅਪੀਲ ਕੀਤੀ ਗਈ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਦੇਸ ਦੀ ਅਜਾਦੀ ਤੋਂ ਬਾਅਦ 76 ਸਾਲ ਬੀਤ ਜਾਣ ਦੇ ਬਾਵਜੂਦ ਸਿਆਸੀ ਪਾਰਟੀਆਂ ਨੇ ਦਿਵਯਾਂਗ ਵਰਗ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਿਵਯਾਂਗ ਵਰਗ ਦੇ ਹਿੱਤਾਂ ਨੂੰ ਅਣਗੋਲਿਆ ਕਰ ਰਹੀ ਹੈ, ਜਿਸਦੇ ਚੱਲਦੇ ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਦੀਆਂ ਸਮੂਹ ਦਿਵਆਂਗ ਜਥੇਬੰਦੀਆਂ ਇੱਕ ਜੁਟ ਹੋ ਕੇ ਅਪਣੇ ਵਰਗ ਦੀ ਭਲਾਈ ਲਈ ਕੰਮ ਕਰਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਪੁਲਿਸ ਕੋਲ ਦਰਜ ਹੋਈ ਸ਼ਿਕਾਇਤ!

ਇਸ ਮੌਕੇ ਐਸੋਸੀਏਸ਼ਨ ਨੇ ਮੰਗਾਂ ਦਾ ਜਿਕਰ ਕਰਦਿਆਂ ਐਕਟ 1995 ਦੇ ਤਹਿਤ ਅਤੇ RPW4 13“ 2016 ਦੇ ਅਨੁਸਾਰ ਸਰਕਾਰੀ ਨੌਕਰੀਆਂ ’ਚ ਦਿਵਯਾਂਗ ਕੋਟੇ ਦੀ ਸਿੱਧੀ ਭਰਤੀ ਦੇ ਬੈਕਲਾਗ ਨੂੰ ਭਰਨ, ਪੈਨਸ਼ਨ 1500 ਰੁਪਏ ਤੋਂ ਵਧਾ ਕੇ ਘੱਟੋ ਘੱਟ 5000 ਰੁਪਏ ਕਰਨ, ਦਿਵਯਾਂਗਾ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਬਿਨਾ ਵਿਆਜ ਤੋਂ ਘੱਟੋ ਘੱਟ 2 ਲੱਖ ਰੁਪਏ ਤੱਕ ਦਾ ਲੋਨ ਦੇਣ, 5 ਲੱਖ ਰੁਪਏ ਤੱਕ ਦਾ ਹੈਲਥ ਕਾਰਡ ਬਣਾਉਣ, ਸਾਰੀਆਂ ਸਰਕਾਰੀ ਅਤੇ ਪਰਾਈਵੇਟ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਦੇਣ ਅਤੇ ਗਲਤ ਅੰਗਹੀਣ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀਆਂ ਕਰ ਰਹੇ ਵਿਅਕਤੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਬੈਠਕ

ਇਸ ਮੌਕੇ ਤੇ ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਰਜਿ ਨੰ.2087 ਪੰਜਾਬ ਦੇ ਸਟੇਟ ਜੁਆਇੰਟ ਸੈਕਟਰੀ ਪ੍ਰਧਾਨ ਅਜੈ ਕੁਮਾਰ ਸਾਂਸੀ ,ਲੱਖਾ ਸਿੰਘ ਸੰਘਰਜਿਲਾ ਪ੍ਰਧਾਨ ਬਠਿੰਡਾ,ਮੇਜਰ ਸਿੰਘ ਮੀਤ ਪ੍ਰਧਾਨ ਬਠਿੰਡਾ,ਬਲਜਿੰਦਰ ਸਿੰਘ ਜਨਰਲ ਸੈਕਟਰੀ ਬਠਿੰਡਾ,ਰੂਪ ਸਿੰਘ ਵਾਇਸ ਜਨਰਲ ਸੈਕਟਰੀ ਬਠਿੰਡਾ, ਪਾਲਾ ਸਿੰਘ ਜਿਲਾ ਸਕੱਤਰ ਬਠਿੰਡਾ, ਸੀਨੀਅਰ ਮੈਂਬਰ ਗੁਰਵਿੰਦਰ ਸਿੰਘ,ਸੀਨੀਅਰ ਮੈਂਬਰ ਗੁਰਜੰਟ ਸਿੰਘ,ਸੀਨੀਅਰ ਮੈਂਬਰ ਸੈਫੀ ਸਿੰਘ,ਜੱਸੀ ਕੌਰ ਸੀਨੀਅਰ ਮੈਂਬਰ,ਹਰਬੰਸ ਸਿੰਘ ਸੀਨੀਅਰ ਮੈਂਬਰ,ਕਿਰਨਜੀਤ ਕੌਰ ਸੀਨੀਅਰ ਮੈਂਬਰ,ਗੁਰਦੀਪ ਸਿੰਘ ਸੀਨੀਅਰ ਮੈਂਬਰ,ਸੀਨੀਅਰ ਮੈਬਰ ਹਰਦੇਵ ਸਿੰਘ,ਜੱਗਾ ਸਿੰਘ ਸੀਨੀਅਰ ਮੈਂਬਰ ਆਦਿ ਮੌਜੂਦ ਸਨ।

 

 

ਭਾਸ਼ਾ ਵਿਭਾਗ ਨੇ ਕਰਵਾਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

ਬਠਿੰਡਾ, 24 ਅਗਸਤ : ਭਾਸ਼ਾ ਵਿਭਾਗ ਵਲੋਂ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਵੱਲੋਂ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮੁਕਾਬਲਿਆਂ ਬਾਰੇ ਵੇਰਵਾ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਵਰਗ ਵਿੱਚ ਅੱਠਵੀਂ ਤੱਕ ਦੇ ਵਿਦਿਆਰਥੀ, ਦੂਜੇ ਵਿੱਚ ਨੌਂਵੀ ਤੋਂ ਬਾਰ੍ਹਵੀਂ ਅਤੇ ਤੀਜੇ ਵਰਗ ਵਿੱਚ ਗ੍ਰੈਜੂਏਸ਼ਨ ਤੱਕ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

ਉਨ੍ਹਾਂ ਹੋਰ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਦਾ ਮੂਲ ਮੰਤਵ ਅਜੋਕੀ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ, ਭੁਗੋਲ, ਸਾਹਿਤ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਉਣਾ ਹੈ ਅਤੇ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਹੋਰ ਡੂੰਘਾਈ ਨਾਲ ਜਾਨਣ ਪ੍ਰਤੀ ਦਿਲਚਸਪੀ ਪੈਦਾ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਆਏ ਅਧਿਆਪਕਾਂ ਲਈ ਭਾਸ਼ਾ ਵਿਭਾਗ ਵੱਲੋਂ ਖ਼ਾਸ ਪੁਸਤਕ ਪ੍ਰਦਰਸ਼ਨੀ ਲਗਾਈ ਗਈ।

ਤਹਿਸੀਲ ’ਚ ਹੁੰਦੀ ਖੱਜਲ-ਖੁਆਰੀ ਤੋਂ ਅੱਕੇ ਪ੍ਰਾਪਟੀ ਡੀਲਰਾਂ ਨੇ ਖੜਕਾਇਆ ਡੀਸੀ ਦਾ ਦਰਵਾਜ਼ਾ

ਨਤੀਜਿਆਂ ਵਿੱਚ ਅੱਠਵੀਂ ਤੱਕ ਦੇ ਪਹਿਲੇ ਵਰਗ ਵਿੱਚ ਪਹਿਲਾ ਸਥਾਨ ਅੰਮ੍ਰਿਤਪਾਲ ਸਿੰਘ ਸਰਕਾਰੀ ਸਮਾਰਟ ਸਕੂਲ ਭੁੱਚੋਂ ਕਲਾਂ, ਦੂਜਾ ਸਥਾਨ ਹਰਕੀਰਤ ਕੌਰ ਸਿਲਵਰ ਓਕਸ ਸਕੂਲ ਬਠਿੰਡਾ ਅਤੇ ਤੀਜਾ ਸਥਾਨ ਗੁਰਸ਼ਰਨ ਸਿੰਘ ਸਰਕਾਰੀ ਸਮਾਰਟ ਸਕੂਲ ਭੁੱਚੋ ਕਲਾਂ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਤੱਕ ਦੇ ਦੂਜੇ ਵਰਗ ਵਿੱਚ ਵਿਸ਼ਾਲ ਮੈਰੀਟੋਰੀਅਸ ਸਕੂਲ ਬਠਿੰਡਾ ਨੇ ਪਹਿਲਾ, ਸਰਕਾਰੀ ਸਕੂਲ ਭੁੱਚੋ ਖੁਰਦ ਦੀ ਵਿਦਿਆਰਥਣ ਕੁਲਦੀਪ ਕੌਰ ਨੇ ਦੂਜਾ ਅਤੇ ਤੀਜਾ ਸਥਾਨ ਅਮਨਦੀਪ ਕੌਰ ਸਰਕਾਰੀ ਸਮਾਰਟ ਸਕੂਲ ਘੁੱਦਾ ਨੇ ਪ੍ਰਾਪਤ ਕੀਤਾ।

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

ਤੀਸਰੇ ਵਰਗ ਵਿੱਚ ਪਹਿਲਾ ਸਥਾਨ ਪ੍ਰਭਜੋਤ ਕੌਰ ਐੱਸ. ਐੱਸ. ਡੀ. ਗਰਲਜ਼ ਕਾਲਜ ਬਠਿੰਡਾ, ਦੂਜਾ ਸਥਾਨ ਮਨਪ੍ਰੀਤ ਕੌਰ ਐੱਸ. ਐੱਸ. ਡੀ. ਗਰਲਜ਼ ਕਾਲਜ ਬਠਿੰਡਾ ਅਤੇ ਤੀਜਾ ਸਥਾਨ ਨੂਰ ਕੁੰਵਰ ਸਿੰਘ ਬਾਬਾ ਫ਼ਰੀਦ ਕਾਲਜ ਦਿਉਣ ਨੇ ਪ੍ਰਾਪਤ ਕੀਤਾ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਅਸ਼ੋਕ ਕੁਮਾਰ, ਹਰਸਿਮਰਨ ਸਿੰਘ, ਹਰਜੀਤ ਸਿੰਘ, ਪ੍ਰਦੀਪ ਯਾਦਵ, ਗੁਰਭਿੰਦਰ ਸਿੰਘ, ਅਜੇ ਜਿੰਦਲ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਵਿਕਰੀ ਕੇਂਦਰ ਇੰਚਾਰਜ ਸੁਖਮਨੀ ਸਿੰਘ, ਅਨਿਲ ਕੁਮਾਰ ਅਤੇ ਸੁਖਦੀਪ ਸਿੰਘ ਆਦਿ ਹਾਜ਼ਰ ਸਨ।

 

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਪੁਲਿਸ ਕੋਲ ਦਰਜ ਹੋਈ ਸ਼ਿਕਾਇਤ!

0

ਹੁਸ਼ਿਆਰਪੁਰ: ਮੰਤਰੀਆਂ ਖਿਲਾਫ ਸ਼ਿਕਾਇਤ ਜਾਂ ਐਫਆਈਆਰ ਹੋਈਆਂ ਬਹੁਤ ਸੁਣੀਆਂ ਹੋਣੀਆਂ ਪਰ ਤੁਸੀ ਕਦੇ ਸੁਣੀਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਕੋਈ ਥਾਣੇ ‘ਚ ਜਾ ਕੇ ਸ਼ਿਕਾਇਤ ਦਰਜ ਕਰਵਾਏ। ਇਕ ਵਾਰ ਤਾਂ ਸੁਣਨ ‘ਚ ਤਾਂ ਜ਼ਰੂਰ ਅਜੀਬ ਜਿਹਾ ਲੱਗਦਾ ਪਰ ਇਹ ਗੱਲ ਸੱਚ ਹੈ। ਦੇਸ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਹੁਸ਼ਿਆਰਪੁਰ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੀਐਮ ਮੋਦੀ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ।

Chandigarh News: ਸਾਬਕਾ ਉਪ ਮੁੱਖ ਮੰਤਰੀ ਦੀ ਵਧੀਆਂ ਮੁਸ਼ਕਲਾਂ, ਬੇਟੇ ਨੇ ਹਾਟਲ ‘ਚ ਕਰਤਾ ਵੱਡਾ ਕਾਂਡ!

ਬਕਾਇਦਾ ਸੋਸ਼ਲਿਸਟ ਪਾਰਟੀ ਆਫ ਇੰਡੀਆ ਦਾ 7 ਮੈਂਬਰੀ ਵਫ਼ਦ ਓਮ ਸਿੰਘ ਸਟਿਆਣਾ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਨੂੰ ਮਿਲਿਆ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਕੀਤੀ ਗਈ ਹੈ।

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

ਇਸ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਤਿੰਨ ਸਫ਼ਿਆਂ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਵਫ਼ਦ ਨੇ ਧਾਰਾ 153 (ਏ),153 (ਬੀ), 295 (ਏ), 505 (2) ਅਤੇ ਸੈਕਸ਼ਨ 123 (3ਏ) ਅਤੇ 125 ਭਾਰਤ ਦੇ ਲੋਕ ਪ੍ਰਤੀਨਿਧ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਧਰਮ ਨੂੰ ਸਿਆਸਤ ਨਾਲ ਮਿਲਾ ਕੇ ਕਰਨਾਟਕ ਦੀਆਂ ਚੋਣਾਂ ਵਿਚ ਵੱਡੀਆਂ ਰੈਲੀਆਂ ਵਿਚ ਵੋਟਰਾਂ ਨੂੰ ਈਵੀਐੱਮ ਮਸ਼ੀਨ ਦਾ ਬਟਨ ਦਬਾਉਣ ਸਮੇਂ ਜੈ ਬਜਰੰਗ ਬਲੀ ਦਾ ਨਾਅਰਾ ਲਗਾਉਣ ਦੀ ਅਪੀਲ ਕੀਤੀ ਸੀ। ਇਸ ਸਬੰਧੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦਾ ਵੀਡੀਓ ਰਿਕਾਰਡਿੰਗ ਕਲਿੱਪ ਵੀ ਨਾਲ ਨੱਥੀ ਕੀਤਾ ਹੈ।

Chandigarh News: ਸਾਬਕਾ ਉਪ ਮੁੱਖ ਮੰਤਰੀ ਦੀ ਵਧੀਆਂ ਮੁਸ਼ਕਲਾਂ, ਬੇਟੇ ਨੇ ਹਾਟਲ ‘ਚ ਕਰਤਾ ਵੱਡਾ ਕਾਂਡ!

0

Chandigarh News: ਕਾਂਗਰਸੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮੁਸ਼ਕਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਮੁਸ਼ਕਲਾਂ ਉਨ੍ਹਾਂ ਦੇ ਕਿਸੇ ਬਿਆਨਬਾਜ਼ੀ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਬੇਟੇ ਉਦੈਵੀਰ ਸਿੰਘ ਰੰਧਾਵਾ ਕਰਕੇ ਹੈ। ਦਰਅਸਲ ਉਦੈਵੀਰ ਸਿੰਘ ਰੰਧਾਵਾ ਤੇ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਕੁੱਟਮਾਰ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਅਗਵਾਹ ਕਰਨ ਇਲਜ਼ਾਮ ਲਗਾਏ ਗਏ ਹਨ।

ਇਸ ਸਬੰਧੀ ਸ਼ਿਕਾਇਤਕਰਤਾ ਨਰਵੀਰ ਸਿੰਘ ਗਿੱਲ ਨੇ ਬੀਤੀ ਰਾਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਨਰਵੀਰ ਸਿੰਘ ਗਿੱਲ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਉਹ ਚੰਡੀਗੜ੍ਹ ਦੇ ਸੈਕਟਰ 17 ਸਥਿਤ ਇੱਕ 5-ਸਿਤਾਰਾ ਹੋਟਲ ਵਿੱਚ ਗਿਆ।

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

ਜਿੱਥੇ ਉਦੈਵੀਰ ਉਸ ਨੂੰ ਵਾਸ਼ਰੂਮ ਵਿੱਚ ਮਿਲਿਆ ਅਤੇ ਉਸ ਨੂੰ ਉਕਸਾਇਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਉਥੋਂ ਭੱਜ ਗਿਆ ਕਿਉਂਕਿ ਰੰਧਾਵਾ ਦੇ ਗੰਨਮੈਨ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਦੇਰ ਬਾਅਦ ਉਦੈਵੀਰ ਨੇ ਨਰਵੀਰ ਦਾ ਪਿੱਛਾ ਕੀਤਾ ਅਤੇ ਉਹ ਉਸ ਨੂੰ ਗੱਡੀ ਵਿਚ ਬਿਠਾ ਕੇ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਨਰਵੀਰ ਦੇ ਮੱਥੇ ‘ਤੇ ਸੱਟਾਂ ਲੱਗੀਆਂ। ਪਤਾ ਲੱਗਾ ਹੈ ਕਿ ਨਰਵੀਰ ਅਤੇ ਉਦੈਵੀਰ ਦੀ ਪਿਛਲੇ ਦੋ ਸਾਲਾਂ ਤੋਂ ਰੰਜਿਸ਼ ਚੱਲ ਰਹੀ ਸੀ।

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

0

ਬਠਿੰਡਾ, 23 ਅਗਸਤ : ਸਥਾਨਕ ਸਿਵਲ ਲਾਈਨ ਪੁਲਿਸ ਵਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇੱਕ ਕਾਰਵਾਈ ਵਿਚ ਅਜੀਤ ਰੋਡ ਤੋਂ ਇੱਕ ਔਰਤ ਤੇ ਮਰਦ ਨੂੰ 16 ਕਿਲੋਂ ਭੁੱਕੀ ਸਹਿਤ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਘੱਗਾ ਜ਼ਿਲ੍ਹਾ ਮੁਕਤਸਰ ਦੇ ਤੌਰ ‘ਤੇ ਹੋਈ ਹੈ। ਮੁਢਲੀ ਪਤੜਾਲ ਮੁਤਾਬਕ ਕੁਲਦੀਪ ਦੇ ਵਿਰੁਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਆਦਿ ਜੁਰਮਾਂ ਤਹਿਤ ਅੱਧੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ। ਦੂਜੇ ਪਾਸੇ ਕੁਲਦੀਪ ਸਿੰਘ ਨਾਲ ਫ਼ੜੀ ਗਈ ਔਰਤ ਰਮਨਦੀਪ ਕੌਰ ਵੀ ਘੱਗਾ ਦੀ ਰਹਿਣ ਵਾਲੀ ਹੈ ਪ੍ਰੰਤੂ ਉਹ ਉਕਤ ਵਿਅਕਤੀ ਦੀ ਪਤਨੀ ਨਹੀਂ ਹੈ।

ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ

ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਸਥਾਨਕ ਅਜੀਤ ਰੋਡ ਦੀ ਗਲੀ ਨੰਬਰ 26/3 ਵਿਚ ਇੱਕ ਕਿਰਾਏ ਦੇ ਮਕਾਨ ’ਤੇ ਰਹਿ ਰਹੇ ਸਨ। ਕੁਲਦੀਪ ਸਿੰਘ ਪਿੰਡਾਂ ’ਚ ਵੈਗਨਰ ਕਾਰ ’ਤੇ ਕੱਪੜਾ ਵੇਚਣ ਦਾ ਕੰਮ ਕਰਦਾ ਸੀ ਜਦ ਕਿ ਰਮਨਦੀਪ ਕੌਰ ਘਰੋਂ ਗੁੱਸੇ ਹੋ ਕੇ ਉਸਦੇ ਨਾਲ ਰਹਿ ਰਹੀ ਸੀ। ਦੋਨੋਂ ਪਹਿਲਾਂ ਪਿੰਡ ਵਿਚ ਮਨਰੇਗਾ ਅਧੀਨ ਇਕੱਠੇ ਕੰਮ ਕਰਦੇ ਦੱਸੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਜੋੜੀ ਰਾਜਸਥਾਨ ਦੇ ਗੰਗਾਨਗਰ ਕੋਲੋਂ ਭੁੱਕੀ ਲਿਆਉਂਦੇ ਸਨ ਤੇ ਇੱਥੇ ਪਿੰਡਾਂ, ਟਰੱਕ ਯੂਨੀਅਨ ਜਾਂ ਧੋਬੀਆਣਾ ਬਸਤੀ ਵਿਚ ਵੇਚ ਦਿੰਦੇ ਸਨ। ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਥਾਣੇਦਾਰ ਰਘਵੀਰ ਸਿੰਘ ਦੀ ਅਗਵਾਈ ਹੇਠ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।

 

 

ਮਾਨ ਸਰਕਾਰ ਕਿਸੇ ਨੂੰ ਵੀ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ: ਗੁਰਮੀਤ ਸਿੰਘ ਖੁੱਡੀਆਂ

0

ਗੰਨਾ ਕਾਸ਼ਤਕਾਰਾਂ ਦੇ ਬਕਾਏ ਅਦਾ ਕਰਨ ਲਈ ਡੀਸੀ ਕਪੂਰਥਲਾ ਨੂੰ ਗੋਲਡਨ ਸੰਧਰ ਮਿੱਲ ਫਗਵਾੜਾ ਦੀਆਂ ਜਾਇਦਾਦਾਂ ਦੀ ਪਛਾਣ ਕਰਨ ਅਤੇ ਅਟੈਚ ਕਰਨ ਦੇ ਨਿਰਦੇਸ਼
ਚੰਡੀਗੜ੍ਹ, 23 ਅਗਸਤ:ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੰਗਰੂਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਪੈਂਦੀਆਂ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨੇ ਦੀ ਫਸਲ ਦੇ ਸਾਰੇ ਬਕਾਏ ਦੀ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਅਦਾਇਗੀ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ ਨਾਲ ਇੱਥੇ ਆਪਣੇ ਦਫ਼ਤਰ ਵਿਖੇ ਮੀਟਿੰਗਾਂ ਦੌਰਾਨ ਮਾਲਵਾ ਅਤੇ ਦੋਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ।

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

ਦੋਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਮੁਸ਼ਕਿਲਾਂ ਦੇ ਜਵਾਬ ਵਿੱਚ ਸ. ਖੁੱਡੀਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੂੰ ਹਦਾਇਤ ਕੀਤੀ ਕਿ ਗੋਲਡਨ ਸੰਧਰ ਮਿੱਲਜ਼ ਲਿਮਟਿਡ ਫਗਵਾੜਾ ਦੇ ਡਿਫਾਲਟਰ ਮਾਲਕ ਦੀਆਂ ਸਾਰੀਆਂ ਜਾਇਦਾਦਾਂ ਦੀ ਸ਼ਨਾਖਤ ਕਰਕੇ ਅਟੈਚ ਕੀਤਾ ਜਾਵੇ ਤਾਂ ਜੋ ਡਿਫਾਲਟਰ ਰਹਿਣ ਦੀ ਸੂਰਤ ਵਿੱਚ ਉਕਤ ਸੰਪਤੀਆਂ ਨੂੰ ਵੇਚ ਕੇ ਕਿਸਾਨਾਂ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਬੈਠਕ

ਇਸ ਤੋਂ ਪਹਿਲਾਂ ਮਾਲਵਾ ਖੇਤਰ ਦੇ ਗੰਨਾ ਕਿਸਾਨਾਂ ਨਾਲ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਨੂੰ ਹਦਾਇਤ ਕੀਤੀ ਕਿ ਭਗਵਾਨਪੁਰਾ ਸ਼ੂਗਰ ਮਿੱਲ ਲਿਮਟਿਡ, ਧੂਰੀ ਤੋਂ ਕਿਸਾਨਾਂ ਦੇ ਕੁੱਲ ਬਕਾਏ ਵਿੱਚੋਂ ਘੱਟੋ-ਘੱਟ 1 ਕਰੋੜ ਰੁਪਏ ਦੀ ਅਦਾਇਗੀ ਤੁਰੰਤ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਕਿਸਾਨਾਂ ਦੇ ਰਹਿੰਦੇ ਸਾਰੇ ਬਕਾਏ ਵੀ ਸਮਾਂਬੱਧ ਢੰਗ ਨਾਲ ਨਿਪਟਾਏ ਜਾਣ।

ਮੁੱਖ ਮੰਤਰੀ ਦਾ ਵੱਡਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ

ਇਹ ਦੁਹਰਾਉਂਦੇ ਹੋਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦਾ ਸ਼ੋਸ਼ਣ ਨਹੀਂ ਹੋਣ ਦੇਵੇਗੀ, ਸ. ਖੁੱਡੀਆਂ ਨੇ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਰਕੇ ਹੋਰਨਾਂ ਲਈ ਮਿਸਾਲ ਕਾਇਮ ਕਰਨ।

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

0

ਇਸਰੋ ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਕਰਾਰ ਦਿੱਤਾ
ਚੰਡੀਗੜ੍ਹ, 23 ਅਗਸਤ:ਚੰਦਰਯਾਨ-3 ਦੀ ਸਫ਼ਲਤਾ ਨੂੰ ਇਤਿਹਾਸਕ ਘਟਨਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਰਾਸ਼ਟਰ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਦੇ ਹੌਸਲੇ ਤੇ ਲਗਨ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ ਹੈ।

ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ

ਟੈਲੀਵਿਜ਼ਨ ਰਾਹੀਂ ਇਸ ਮਾਣਮੱਤੇ ਪਲ ਦੇ ਹਕੀਕੀ ਰੂਪ ਲੈਣ ਦਾ ਗਵਾਹ ਬਣਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਨੇੜ ਭਵਿੱਖ ਵਿੱਚ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਅਤੇ ਸਾਡੇ ਵਿਗਿਆਨੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ।

ਦਿਵਿਆਂਗਜਨਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ: ਡਾ. ਬਲਜੀਤ ਕੌਰ

ਉਨ੍ਹਾਂ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਪਲ ਹੈ, ਜਿਸ ਨੇ ਚੰਦਰਮਾ ‘ਤੇ ਜੀਵਨ ਦੀ ਖੋਜ ਕਰਨ ਲਈ ਨਵੇਂ ਦਿਸਹੱਦੇ ਖੋਲ੍ਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸ਼ਾਨਦਾਰ ਉਪਲਬਧੀ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪੁਲਾੜ ਵਾਹਨ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।