Home Blog Page 2038

ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ : ਡਾ. ਬਲਜੀਤ ਕੌਰ

0

ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
ਸੁਖਜਿੰਦਰ ਮਾਨ
ਬਠਿੰਡਾ, 15 ਅਗਸਤ : ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਤੇ ਸ਼ਹੀਦਾਂ ਦੀ ਬਦੌਲਤ ਹੀ ਅੰਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਸਮਾਜਿਕ ਨਿਆਂ, ਅਧਿਕਾਰਤਾ ਘੱਟ ਗਿਣਤੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਬਠਿੰਡਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਅਮਿਤ ਰਤਨ, ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ, ਏਡੀਜੀਪੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਥਾਣਾ ਕੈਂਟ ਦੀ ਪੁਲਿਸ ਕੋਲੋਂ ਖੋਹੀ ਰਾਈਫ਼ਲ ਬਰਾਮਦ, ਰਾਈਫ਼ਲ ਚੁੱਕ ਕੇ ਲੁਕਾਉਣ ਵਾਲੇ ਦੋ ਨੌਜਵਾਨ ਨਾਮਜਦ
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੁੜ ਸੂਬੇ ਨੂੰ ‘ਰੰਗਲਾ ਪੰਜਾਬ, ਹੱਸਦਾ ਖੇਡਦਾ ਤੇ ਖੁਸ਼ਹਾਲ ਪੰਜਾਬ ਬਣਾਉਣ’ ਲਈ ਤਤਪਰ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਸਕਦਾ ਮੁੱਖ ਮੰਤਰੀ ਬਣੇ ਸ. ਭਗਵੰਤ ਮਾਨ ਨੇ ਜਿੱਥੇ ਆਪਣੇ ਅਹੁਦੇ ਦੀ ਸਹੁੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕੀ ਅਤੇ ਉਥੇ ਲਏ ਫੈਸਲੇ ਅਨੁਸਾਰ ਸਰਕਾਰੀ ਦਫਤਰਾਂ ਵਿੱਚ ਸਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁਹਾਲੀ ਕੌਮਾਂਤਰੀ ਏਅਰ ਪੋਰਟ ਦੇ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉਤੇ ਰੱਖਿਆ ਗਿਆ ਜਿੱਥੇ ਸਰਕਾਰ ਸ਼ਹੀਦੇ ਆਜ਼ਮ ਦਾ ਬੁੱਤ ਲਗਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੇਂਦਰ ਸਰਕਾਰ ਅੱਗੇ ਸਰਵਉਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਮੰਗ ਕੀਤੀ ਹੈ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਦਾ ਬਿੱਲ ਪਾਸ ਕਰਕੇ ਸਰਕਾਰੀ ਪੈਸੇ ਨੂੰ ਬਚਾਉਣ ਲਈ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵੱਡਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ 31,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸਿਰਫ ਵਾਅਦੇ ਕੀਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਂਦਿਆਂ 12,000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਉਣ ਦਾ ਆਪਣਾ ਵੱਡਾ ਵਾਅਦਾ ਪੂਰਾ ਕਰਦਿਆਂ ਪਹਿਲੀ ਜੁਲਾਈ 2022 ਤੋਂ ਹਰੇਕ ਵਰਗ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 90 ਫੀਸਦੀ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਕਿਸਾਨਾਂ ਨੂੰ ਮੁਫਤ ਤੇ ਪੂਰੀ ਬਿਜਲੀ ਨਿਰੰਤਰ ਦਿੱਤੀ ਜਾ ਰਹੀ ਹੈ।

ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਕੀਤੇ ਜਾਰੀ: ਡਾ.ਬਲਜੀਤ ਕੌਰ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਕੋਈ ਵੀ ਸੈਨਿਕ ਜੇਕਰ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾਉਂਦਾ ਹੈ ਤਾਂ ਵੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਪਹਿਲੀ ਵਾਰ ਕੀਤਾ ਗਿਆ। ਆਜ਼ਾਦੀ ਘੁਲਾਟੀਏ ਸਾਡਾ ਮਾਣ ਹਨ ਅਤੇ ਸਾਡੀ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆ ਨੂੰ ਦਿੱਤੀ ਜਾਂਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11 ਹਜ਼ਾਰ ਰੁਪਏ ਦਿੱਤੀ ਗਈ।
ਇਸ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੇਡ ਕਮਾਂਡਰ ਵਨੀਤ ਅਹਿਲਾਵਤ ਦੀ ਅਗਵਾਈ ਹੇਠ ਹੋਈ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. 20 ਪੰਜਾਬ ਬਟਾਲੀਅਨ, ਐਨ.ਸੀ.ਸੀ. ਥ?ਰੀ ਪੰਜਾਬ ਨੇਵਲ, ਸਕਾਊਟਸ, ਗਰਲਜ਼ ਗਾਈਡਜ਼, ਨਰਸਿੰਗ, ਪੰਜਾਬ ਪੁਲਿਸ ਤੇ ਆਰਮੀ ਸੈਕੰਡ ਜਾਟ ਬੈਂਡ ਦੀ ਟੁਕੜੀ ਤੋਂ ਸਲਾਮੀ ਲਈ। ਇਸ ਮੌਕੇ ਮੁੱਖ ਮਹਿਮਾਨ ਵਲੋਂ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਰੰਗ-ਬਿਰੰਗੇ ਗੁਬਾਰੇ ਵੀ ਛੱਡੇ ਗਏ। ਇਸ ਦੌਰਾਨ ਮੁੱਖ ਮਹਿਮਾਨ ਡਾ. ਬਲਜੀਤ ਕੌਰ ਵਲੋਂ ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ, ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਈਕਲਾਂ ਦੇਣ ਤੋਂ ਇਲਾਵਾ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਕਰੀਬ 1800 ਵਿਦਿਆਰਥੀਆਂ ਵਲੋਂ ਪੀ.ਟੀ ਸ਼ੋਅ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸੇਂਟ ਜੇਵੀਅਰ ਹਾਈ ਸਕੂਲ ਤੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀਏਬਲਡ ਦੇ ਵਿਦਿਆਰਥੀਆਂ ਵਲੋਂ ਸੰਕੇਤਕ ਭਾਸ਼ਾ ਰਾਹੀਂ ਰਾਸ਼ਟਰੀ ਗਾਣ ਵੀ ਪੇਸ਼ ਕੀਤਾ ਗਿਆ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸੁਮਿੱਤ ਮਲਹੋਤਰਾ, ਸਿਵਲ ਜੱਜ ਸੀਨੀਅਰ ਸੁਰੇਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਲਵਜੀਤ ਕਲਸੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਡਾ. ਮਨਦੀਪ ਕੌਰ, ਐਸਡੀਐਮ ਬਠਿੰਡਾ ਸ਼੍ਰੀਮਤੀ ਅਨਾਇਤ, ਸਹਾਇਕ ਕਮਿਸ਼ਨਰ ਜਨਰਲ ਪੰਕਜ ਕੁਮਾਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਇੰਦਰਜੀਤ ਸਿੰਘ ਮਾਨ, ਚੇਅਰਮੈਨ ਨੀਲ ਗਰਗ ਤੇ ਚੇਅਰਮੈਨ ਰਾਕੇਸ਼ ਪੁਰੀ ਤੋਂ ਇਲਾਵਾ ਬੀ.ਸੀ ਵਿੰਗ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜ੍ਹੀਆ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਸਤਵੀਰ ਕੌਰ, ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਤਪਾਲ ਸਿਵੀਆ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ।

ਬਾਕਸ
ਇਸ ਮੌਕੇ ਮੰਤਰੀ ਡਾ. ਬਲਜੀਤ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਬਠਿੰਡਾ ਜ਼ਿਲ੍ਹੇ ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਬਠਿੰਡਾ ਚ ਪੰਜਾਬ ਦਾ ਪਹਿਲਾ ਆਧੁਨਿਕ ਸਹਿਯੋਗੀ ਸੈਂਟਰ ਖੋਲ੍ਹਿਆਂ ਜਾ ਰਿਹਾ ਹੈ, ਜਿਸ ਵਿੱਚ ਦਿਵਿਯਾਂਗ ਵਿਅਕਤੀਆਂ ਨੂੰ ਇੱਕੋਂ ਥਾਂ ਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਰਾਜ ਦਾ ਇੱਕ ਪਲੇਠਾ ਫਿਜੀਓਥਰੈਪੀ ਸੈਂਟਰ ਖੋਲ੍ਹਿਆਂ ਜਾ ਰਿਹਾ ਹੈ, ਜਿਸ ਵਿੱਚ ਆਮ ਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਫਿਜੀਓਥਰੈਪੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਥਾਣਾ ਕੈਂਟ ਦੀ ਪੁਲਿਸ ਕੋਲੋਂ ਖੋਹੀ ਰਾਈਫ਼ਲ ਬਰਾਮਦ, ਪੁਲਿਸ ਨਾਕਾ ਤੋੜਣ ਵਾਲਾ ਫ਼ਰਾਰ ਪੰਜਵਾਂ ਨੌਜਵਾਨ ਵੀ ਕਾਬੁੂ

0

ਖਰੀਦਣ ਤੇ ਵੇਚਣ ਵਾਲਾ ਦੋਨੋਂ ਕੀਤੇ ਨਾਮਜਦ, ਇੱਕ ਕੀਤਾ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ: ਲੰਘੀ 11 ਅਗਸਤ ਦੀ ਸਵੇਰ ਕਰੀਬ ਸਵਾ ਤਿੰਨ ਵਜੇਂ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਥਾਣਾ ਕੈਂਟ ਦੇ ਇੱਕ ਪੁਲਿਸ ਮੁਲਾਜਮ ਦੀ ਰਾਈਫ਼ਲ ਖੋਹ ਕੇ ਭੱਜਣ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਹਾਲਾਂਕਿ ਬੀਤੀ ਰਾਤ ਰਾਈਫ਼ਲ ਬਰਾਮਦ ਹੋਣ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ‘ਸੂਲੀ’ ’ਤੇ ਟੰਗੀ ਪੁਲਿਸ ਨੂੰ ਰਾਹਤ ਜਰੂਰ ਮਿਲ ਗਈ ਹੈ ਪ੍ਰੰਤੂ ਜੋ ਕਹਾਣੀ ਸਾਹਮਣੇ ਆਈ ਹੈ, ਉਸਨੇ ਪੁਲਿਸ ਅਧਿਕਾਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਮਿਲੀ ਸੂਚਨਾ ਮੁਤਾਬਕ ਘਟਨਾ ਤੋਂ ਬਾਅਦ ਇਹ ਰਾਈਫ਼ਲ ਜੋਕਿ ਪੁਲਿਸ ਦਾ ਨਾਕਾ ਤੋੜ ਕੇ ਭੱਜੇ ਨੌਜਵਾਨਾਂ ਦੀ ਸਕੋਡਾ ਕਾਰ ਦੇ ਬੋਰਨਟ ਵਿਚ ਫ਼ਸ ਗਈ ਸੀ, ਭੱਜਦਿਆਂ ਹੋਇਆ ਰਾਸਤੇ ਵਿਚ ਹੀ ਡਿੱਗ ਪਈ ਸੀ। ਜਿਸਦੇ ਬਾਰੇ ਕਾਰ ’ਚ ਸਵਾਰ ਬਦਮਾਸ਼ਾਂ ਨੂੰ ਵੀ ਪਤਾ ਨਹੀਂ ਲੱਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ ਕਾਰ ’ਚ ਸਵਾਰ ਪੰਜ ਨੌਜਵਾਨਾਂ ਵਿਚੋਂ ਚਾਰ ਨੂੰ ਕਾਬੂ ਕਰ ਲਿਆ ਸੀ ਅਤੇ ਇਸ ਘਟਨਾ ਵਿਚ ਵਰਤੀ ਗਈ ਕਾਲੇ ਰੰਗ ਦੀ ਸਕੋਡਾ ਕਾਰ ਨੂੰ ਵੀ ਬਰਾਮਦ ਕਰ ਲਿਆ ਸੀ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਪ੍ਰੰਤੂ ਘਟਨਾ ਬੀਤਣ ਦੇ ਤਿੰਨ ਦਿਨ ਬਾਅਦ ਵੀ ਪੁਲਿਸ ਨੂੰ ਖੋਹੀ ਗਈ ਸਰਕਾਰੀ ਐਸਐਲਆਰ ਰਾਈਫ਼ਲ ਬਰਾਮਦ ਨਹੀਂ ਹੋ ਰਹੀ ਸੀ। ਪੁਲਿਸ ਵਲੋਂ ਕੀਤੀ ਭੱਜ ਦੋੜ ਤੋਂ ਬਾਅਦ ਪਤਾ ਲੱਗਿਆ ਕਿ ਇਹ ਰਾਈਫ਼ਲ ਬਸੰਤ ਵਿਹਾਰ ਵਿਚ ਰਹਿਣ ਵਾਲੇ ਅਮਰੂ ਨਾਂ ਦੇ ਨੌਜਵਾਨ ਦੇ ਹੱਥ ਲੱਗ ਗਈ ਸੀ, ਜਿਸਨੇ ਇਸਨੂੰ ਕੱਪੜੇ ਵਿਚ ਲੁਕੋ ਕੇ ਰੱਖ ਲਿਆ। ਇਸਤੋਂ ਬਾਅਦ ਉਸਨੇ ਇਸ ਰਾਈਫ਼ਲ ਦੀ ਜਾਣਕਾਰੀ ਬਾਬਾ ਫ਼ਰੀਦ ਨਗਰ ਵਿਚ ਰਹਿਣ ਵਾਲੇ ਕਾਲਾ ਨਾਂ ਦੇ ਨੌਜਵਾਨ ਨੂੰ ਦਿੱਤੀ। ਫ਼ਿਲਹਾਲ ਪੂਲਿਸ ਨੇ ਅਮਰੂ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਇਹ ਰਾਈਫ਼ਲ ਬਰਾਮਦ ਕਰਵਾ ਕੇ ਇੰਨ੍ਹਾਂ ਦੋਨਾਂ ਨੌਜਵਾਨਾਂ ਵਿਰੁਧ ਅਲੱਗ ਤੋਂ ਥਾਣਾ ਕੈਂਟ ਵਿਚ ਮੁਕੱਦਮਾ ਨੰਬਰ 16 ਅਧੀਨ ਧਾਰਾ 25 ਆਰਮਜ ਐਕਟ 1989 ਅਧੀਨ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਇੰਨ੍ਹਾਂ ਵਲੋਂ ਇਸ ਰਾਈਫ਼ਲ ਦਾ ਅੱਗੇ ਕੀ ਕੀਤਾ ਜਾਣਾ ਸੀ। ਇਸਤੋਂ ਇਲਾਵਾ ਇਸ ਮਾਮਲੇ ਵਿਚ ਲੋੜੀਦੇ ਪੰਜ ਬਦਮਾਸ਼ਾਂ ਵਿਚੋਂ ਚਾਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਜਦ ਕਿ ਪੰਜਵੇਂ ਫ਼ਰਾਰ ਵਿਸਾਲ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।

ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ

ਇਸ ਮਾਮਲੇ ਵਿਚ ਅੱਜ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰਦਿਆਂ ਦਸਿਆ ਕਿ 11 ਅਗਸਤ ਨੂੰ ਨਾਕਾ ਤੋੜ ਕੇ ਫ਼ਰਾਰ ਹੋਣ ਦੀ ਘਟਨਾ ਵਿਚ ਸ਼ਾਮਲ ਪੰਜਵਾਂ ਕਥਿਤ ਦੋਸ਼ੀ ਵਿਸਾਲ ਲਾਲਾ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਪਹਿਲਾਂ ਹੀ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ। ਇੰਨ੍ਹਾਂ ਦੋਸੀਆਂ ਕੋਲੋ ਪੁਲਿਸ ਨੇ ਤਿੰਨ ਪਿਸਤੌਲ ਵੀ ਬਰਾਮਦ ਕਰਵਾਏ ਹਨ। ਐਸਐਸਪੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਦੇ ਸਬੰਧ ਬੰਬੀਹਾ ਗੈਂਗ ਦੇ ਸੰਦੀਪ ਢਿੱਲੋਂ ਨਾਲ ਹਨ। ਵਿਸਾਲ ਲਾਲ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਹੀ ਚਾਰ ਪਰਚੇ ਦਰਜ਼ ਹਨ। ਇਸੇ ਤਰ੍ਹਾਂ ਵਿਵੇਵ ਉਰਫ਼ ਚੋਚਾ ਵਿਰੁਧ ਕੋਤਵਾਲੀ ਅਤੇ ਕੈਨਾਲ ਕਲੌਨੀ ਵਿਚ ਤਿੰਨ, ਹਨੀ ਉਰਫ਼ ਵਿਰੁਧ ਕੈਨਾਲ ਕਲੌਨੀ ਵਿਚ ਦੋ ਅਤੇ ਹਰਮਨਪ੍ਰੀਤ ਵਿਰੁਧ ਕੋਤਵਾਲੀ ਥਾਣੇ ’ਚ ਇੱਕ ਮੁਕੱਦਮਾ ਦਰਜ਼ ਹੈ। ਦਸਣਾ ਬਣਦਾ ਹੈ ਕਿ ਘਟਨਾ ਵਾਲੀ ਰਾਤ ਕਥਿਤ ਦੋਸ਼ੀਆਂ ਨੇ ਭੁੱਚੋਂ ਰੋਡ ’ਤੇ ਪਹਿਲਾਂ ਇੱਕ ਡਾਕਟਰ ਦੀ ਕਾਰ ਖੋਹਣ ਦੀ ਕੋਸਿਸ ਕੀਤੀ ਸੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ। ਇਸਤੋਂ ਇਲਾਵਾ ਇੱਕ ਹੋਰ ਕਾਰ ਸਵਾਰਾਂ ਨੂੰ ਵੀ ਲੁੱਟਣ ਦੀ ਕੋਸਸ ਕੀਤੀ ਪਰ ਇੱਥੇ ਵੀ ਸਫ਼ਲ ਨਹੀਂ ਹੋ ਸਕੇ, ਜਿਸਤੋਂ ਬਾਅਦ ਇਹ ਸਕੋਡਾ ਕਾਰ ’ਤੇ ਸਵਾਰ ਨੌਜਵਾਨ ਰਾਮੁਪਰਾ ਵੱਲ ਚਲੇ ਗਏ ਪ੍ਰੰਤੂ ਕੁੱਝ ਹੀ ਸਮੇਂ ਬਾਅਦ ਮੁੜ ਇਸੇ ਰੋਡ ਬਠਿੰਡਾ ਵੱਲ ਚੱਲ ਪਏ। ਇਸ ਦੌਰਾਨ ਇੱਕ ਵਿਅਕਤੀ ਨੇ ਇਸ ਕਾਰ ਨੂੰ ਪਹਿਚਾਣ ਲਿਆ ਤੇ ਅੱਗੇ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ।

ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼

ਥਾਣਾ ਕੈਂਟ ਵਿਚ ਉਸ ਸਮਂੇ ਮੌਜੂਦ ਡਿਊਟੀ ਮੁਨਸ਼ੀ ਤੋਂ ਇਲਾਵਾ ਹੌਲਦਾਰ ਹਰਪ੍ਰੀਤ ਸਿੰਘ, ਹੋਮਗਾਰਡ ਜਵਾਨ ਇਕਬਾਲ ਸਿੰਘ ਤੇ ਸੰਤਰੀ ਦਵਿੰਦਰ ਸਿੰਘ ਨੇ ਮੇਨ ਹਾਈਵੇ ਉਪਰ ਨਾਕਾ ਲਗਾ ਲਿਆ ਸੀ ਪ੍ਰੰਤੂ ਕਥਿਤ ਦੋਸੀ ਨਾਕੇ ’ਤੇ ਗੱਡੀ ਰੋਕਣ ਤੋਂ ਬਾਅਦ ਅਚਾਨਕ ਸਪੀਡ ਕਰਕੇ ਗੱਡੀ ਭਜਾ ਕੇ ਲਿਜਾਣ ਵਿਚ ਸਫ਼ਲ ਰਹੇ। ਇਸ ਦੌਰਾਨ ਕਾਰ ਅੱਗੇ ਰਾਈਫ਼ਲ ਲੈ ਕੇ ਖੜਾ ਸੰਤਰੀ ਦਵਿੰਦਰ ਸਿੰਘ ਜਖਮੀ ਹੋ ਗਿਆ ਤੇ ਉਸਦੀ ਐਸਐਲਆਰ ਰਾਈਫ਼ਲ ਕਾਰ ਦੇ ਬੋਰਨਟ ਵਿਚ ਫ਼ਸ ਗਈ। ਜਿਸਤੋਂ ਬਾਅਦ ਇਹ ਸਕੋਡਾ ਕਾਰ ਸਵਾਰ ਨੌਜਵਾਨ ਬਰਨਾਲਾ ਬਾਈਪਾਸ ਹੁੰਦੇ ਹੋਏ ਭੱਟੀ ਰੋਡ ਰਾਹੀਂ ਸ਼ਹਿਰ ਵਿਚ ਵੜ ਗਏ ਸਨ। ਇਸ ਦੌਰਾਨ ਇਹ ਬਦਮਾਸ਼ ਪ੍ਰੇਗਾਮਾ ਹਸਪਤਾਲ ਦੇ ਨਜਦੀਕ ਕਾਰ ਖ਼ਾਲੀ ਪਲਾਟ ਵਿਚ ਖੜੀ ਕਰਕੇ ਭੱਜ ਗਏ। ਜਿੰਨ੍ਹਾਂ ਵਿਚੋਂ ਹਰਮਨ ਗਹਿਰੀ ਸ਼ਹਿਰ ਵਿਚ ਚਲਾ ਗਿਆ ਤੇ ਵਿਸਾਲ ਲਾਲਾ ਹੋਰ ਪਾਸੇ ਚਲਾ ਲਿਅ ਗਿਆ। ਜਦ ਕਿ ਵਿਵੇਕ ਕੁਮਾਰ ਉਰਫ ਜੋਗਾ ਵਾਸੀ ਗਲੀ ਨੰਬਰ 2 ਪਰਸ ਰਾਮ ਨਗਰ ਬਠਿੰਡਾ, ਹਨੀ ਸਿੰਘ ਉਰਫ ਬੱਬੂ ਵਾਸੀ ਜੋਗੀ ਨਗਰ ਬਠਿੰਡਾ , ਸੁਰਜੀਤ ਸਿੰਘ ਉਰਫ ਸੋਨੂੰ ਵਾਸੀ ਜੋਗੀ ਨਗਰ ਬਠਿੰਡਾ ਰੇਲਵੇ ਸਟੇਸ਼ਨ ਵੱਲ ਭੱਜ ਗਏ, ਜਿਹੜੇ ਅੱਗੇ ਦਿੱਲੀ ਵਾਲੀ ਟਰੈਨ ਵਿਚ ਚੜ ਗਏ। ਇੰਨ੍ਹਾਂ ਤਿੰਨਾਂ ਬਦਮਾਸਾਂ ਨੂੰ ਜੀਆਰਪੀ ਦੀ ਮੱਦਦ ਨਾਲ ਪੁਰਾਣੀ ਦਿੱਲੀ ਦੇ ਰੇਲਵੇ ਸਟੈਸ਼ਨ ਤੋਂ ਸੀਆਈਏ-1 ਦੀ ਟੀਮ ਨੈ ਕਾਬੂ ਕੀਤਾ ਸੀ। ਇਸਤੋਂ ਇਲਾਵਾ ਹਰਮਨ ਨੂੰ ਬਠਿੰਡਾ ’ਚ ਸਪੈਸ਼ਲ ਸਟਾਫ਼ ਅਤੇ ਫ਼ਰਾਰ ਹੋਏ ਪੰਜਵੇਂ ਨੌਜਵਾਨ ਵਿਸਾਲ ਨੂੰ ਕੈਂਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।ਐਸਐਸਪੀ ਗੁਲਨੀਤ ਸਿੰਘ ਖੁਰਾਣਾ ਮੁਤਾਬਕ ਮੁਜਰਮਾਂ ਨੂੰ ਫੜਨ ਅਤੇ ਕੇਸ ਨੂੰ ਸੁਲਝਾਉਣ ਵਿਚ ਸੀਆਈਏ 1 ਅਤੇ 2 ਵਿੰਗ ਤੋਂ ਇਲਾਵਾ ਸਪੈਸ਼ਲ ਸਟਾਫ, ਥਾਣਾ ਕੈਂਟ,ਸਿਵਲ ਲਾਈਨ ਅਤੇ ਕੋਤਵਾਲੀ ਦੇ ਮੁਲਾਜ਼ਮਾਂ ਦਾ ਵੀ ਯੋਗਦਾਨ ਰਿਹਾ।

ਮੋੜ ਮੰਡੀ ‘ਚ ਭਾਜਪਾ ਨੇ ਦਿਆਲ ਸੋਢੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ

0

ਸੁਖਜਿੰਦਰ ਮਾਨ
ਬਠਿੰਡਾ,15 ਅਗਸਤ:-ਮੌੜ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਉੱਪ ਮੁੱਖ ਅਤੇ ਹਲਕਾ ਮੌੜ ਦੇ ਇੰਚਾਰਜ ਦਿਆਲ ਸੋਢੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਪੰਚਾਇਤੀ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਬਜ਼ਾਰ ਵਿੱਚੋਂ ਹੁੰਦੀ ਹੋਈ ਬੋਹੜ ਵਾਲਾ ਚੌਕ ਤੇ ਸਮਾਪਤ ਹੋਈ। ਇਸ ਮੌਕੇ ਤੇ ਯਾਤਰਾ ਮੂਹਰੇ ਦੇਸ਼ ਭਗਤੀ ਦੇ ਗੀਤ ਚਲ ਰਹੇ ਸਨ ਅਤੇ ਪਾਰਟੀ ਵਰਕਰਾਂ ਵੱਲੋਂ ਭਾਰਤ ਮਾਤਾ ਕੀ ਜੈ ਅਤੇ ਬੰਦੇ ਮਾਤਰਮ ਦੇ ਜੈ ਕਾਰੇ ਲੱਗ ਰਹੇ ਸਨ। ਇਸ ਮੌਕੇ ਦਿਆਲ ਸੋਢੀ ਨੇ ਸ਼ਹਿਰ ਵਾਸੀਆਂ ਤੇ ਸਮੂਹ ਪੰਜਾਬੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ।

ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ

ਇਸਤੋਂ ਇਲਾਵਾ ਉਨ੍ਹਾਂ ਅਜਾਦੀ ਦਿਵਸ ਮੌਕੇ ਆਪੋ – ਆਪਣੇ ਘਰਾਂ ਉੱਪਰ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਯਾਤਰਾ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਵੀ ਭਰਪੂਰ ਸਹਿਯੋਗ ਮਿਲਿਆ। ਇਸ ਮੌਕੇ ਤੇ ਸ਼ਹਿਰੀ ਮੰਡਲ ਮੌੜ ਦੇ ਪ੍ਰਧਾਨ ਜੀਵਨ ਗਰਗ, ਜ਼ਿਲ੍ਹਾ ਉੱਪ ਪ੍ਰਧਾਨ ਸ਼੍ਰੀ ਹਰਸ਼ ਗੋਇਲ ਅਤੇ ਬਲਵੀਰ ਚੰਦ, ਚੰਦਰ ਮੋਹਨ ਪ੍ਰਦੇਸ਼ ਮੈਂਬਰ ਯੁਵਾ ਮੋਰਚਾ,ਮਲਕੀਤ ਸਿੰਘ ਰਾਏ ਖਾਨਾ ਅਤੇ ਸਤਨਾਮ ਸਿੰਘ ਦੋਵੇਂ ਮੰਡਲ ਪ੍ਰਧਾਨ,ਤਰਸੇਮ ਕੁਮਾਰ ਅਤੇ ਸੰਜੇ ਮਿੱਤਲ ਦੋਵੇਂ ਮੰਡਲ ਜਨਰਲ ਸਕੱਤਰ, ਕੁਲਦੀਪ ਸਿੰਘ ਰਾਮਨਗਰ ਯੂਥ ਆਗੂ ਅਤੇ ਸਤਪਾਲ ਸਿੰਘ ਲਾਟੂ ਪ੍ਰਧਾਨ ਮਜ਼ਦੂਰ ਯੂਨੀਅਨ ਹਾਜ਼ਰ ਸਨ।

ਯੂਥ ਕਾਂਗਰਸ ਵਲੋਂ ਕਾਂਗਰਸ ਭਵਨ ‘ਚ ‘ਸਕਤੀ ਸੁਪਰ ਸ਼ੇ’ ਪ੍ਰੋਗਰਾਮ ਅਧੀਨ ਝੰਡਾ ਲਹਿਰਾਇਆ

0

ਸੁਖਜਿੰਦਰ ਮਾਨ
ਬਠਿੰਡਾ,15 ਅਗਸਤ:-ਭਾਰਤੀ ਯੂਥ ਕਾਂਗਰਸ ਦੇ ਮੁੱਖ ਪ੍ਰੋਗਰਾਮ “ਸ਼ਕਤੀ ਸੁਪਰ ਸ਼ੇ“ ਦੇ ਤਹਿਤ ਅੱਜ 15 ਅਗਸਤ ਦੇ ਅਜਾਦੀ ਦਿਹਾੜੇ ਮੌਕੇ ਧੀਆਂ ਵਲੋਂ ਝੰਡਾ ਲਹਿਰਾਇਆ ਗਿਆ। ਸਥਾਨਕ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ  ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਯੂਥ ਆਗੂ ਤੇ ਵਰਕਰ ਖ਼ਾਸਤੌਰ ‘ਤੇ ਮਹਿਲਾਵਾਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਯੂਥ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਭਾਰਤ ਉਦੋਂ ਤਕ ਮਜ਼ਬੂਤ ਰਾਸ਼ਟਰ ਨਹੀਂ ਬਣ ਸਕਦਾ ਜਦੋਂ ਤਕ ਭਾਰਤ ਦੀ ਹਰ ਔਰਤ ਆਪਣੇ ਆਪ ਵਿਚ ਸਸ਼ਕਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੌਮੀ ਯੂਥ ਆਗੂ ਕ੍ਰਿਸ਼ਨਾ ਅਲਾਵਰੂ ਦੀ ਅਗਵਾਈ ਹੇਠ ਮਹਿਲਾਵਾਂ ਨੂੰ ਸ਼ਸਕਤ ਕਰਨ ਅਤੇ ਉਨ੍ਹਾਂ ਅੰਦਰ ਸਕਤੀ ਪਹਿਚਾਣਨ ਲਈ ਇਹ ਨਵਾਂ ਪ੍ਰੋਗਰਾਮ ਦਿੱਤਾ ਗਿਆ ਹੈ।

ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ

ਜਿਸਦੇ ਤਹਿਤ ਅਜਾਦੀ ਦਿਹਾੜੇ ਮੌਕੇ ਹੋਏ ਸਮਾਗਮਾਂ ਦੌਰਾਨ ਝੰਡਾ ਲਹਿਰਾਊੁਣ ਦੀ ਰਸਮ ਮਹਿਲਾਵਾਂ ਵਲੋਂ ਕੀਤੀ ਗਈ ਹੈ। ਇਸੇ ਕੜੀ ਤਹਿਤ ਬਠਿੰਡਾ ਵਿਚ ਵੀ ਝੰਡਾ ਲਹਿਰਾਇਆ ਗਿਆ। ਯੂਥ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅਪਣੇ ਕੌਮੀ ਆਗੂ ਰਾਹੂਲ ਗਾਂਧੀ ਦੀ ਅਗਵਾਈ ਹੇਠ ਦਿਨ-ਬ-ਦਿਨ ਮਜਬੂਤ ਹੁੰਦੀ ਜਾ ਰਹੀ ਹੈ ਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇਸ ਵਿਚ ਅਪਣੀ ਸਰਕਾਰ ਬਣਾÂੈਗੀ। ਇਸ ਮੌਕੇ ਪੰਜਾਬ ਕਾਂਗਰਸ ਦੀ ਬੁਲਾਰਾ ਅੰਮ੍ਰਿਤ ਕੌਰ ਗਿੱਲ, ਜ਼ਿਲ੍ਹਾ ਮੀਤ ਪ੍ਰਧਾਨ ਕਿਰਨਾ ਕੌਰ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਰਮੇਸ਼ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਆਗੂ ਤੇ ਵਰਕਰ ਹਾਜ਼ਰ ਰਹੇ।

ਟੀਐਸਯੂ ਭੰਗਲ ਨੇ ਅਜਾਦੀ ਦਿਹਾੜੇ ਮੌਕੇ ਕਾਰਪੋਰੇਟ ਘਰਾਣਿਆਂ ਦਾ ਫ਼ੂਕਿਆ ਪੁਤਲਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,15 ਅਗਸਤ:-ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਵਲੋਂ ਅੱਜ ਅਜਾਦੀ ਦਿਹਾੜੇ ਨੂੰ ਕਾਰਪੋਰੇਟ ਘਰਾਣਿਆਂ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਡਵੀਜਨ  ਦੇ ਪ੍ਰਧਾਨ ਰੇਸ਼ਮ ਕੁਮਾਰ ਤੇ ਸੱਕਤਰ ਚੰਦਰ ਸ਼ਰਮਾ ਨੇ ਦੱਸਿਆ ਕਿ ਅਜਾਦੀ ਦੇ 75-76 ਸਾਲਾਂ ਬਾਅਦ ਵੀ ਹਾਕਮਾਂ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨਵੀਂਆ ਆਰਥਿਕ ਤੇ ਸਨਅਤੀ ਨੀਤੀਆ ਕਾਰਨ ਪੱਕੀ ਉਜਰਤੀ ਪ੍ਰਣਾਲੀ, ਪੱਕੇ ਰੁਜ਼ਗਾਰ ਦਾ ਉਜਾੜਾ ਹੋਇਆ ਹੈ। ਸਰਕਾਰੀ ਮਹਿਕਮੇ ਕਾਰਪੋਰੇਟ ਘਰਾਣਿਆਂ ਤੇ ਕੰਪਨੀਆ ਦੇ ਹੱਥ ਜਾਣ ਨਾਲ ਮਹਿਕਮਿਆਂ ਵਿੱਚੋ ਸਸਤੀਆ ਦਰਾਂ ਤੇ ਮਿਲਦੀਆਂ ਸਹੂਲਤਾਂ ਦੇ ਰੇਟ ਚ, ਵਾਧਾ ਤੇ ਪ੍ਰਾਈਵੇਟ ਖੇਤਰ ਰਾਹੀਂ ਮਿਲਦੀਆਂ ਸੇਵਾਵਾਂ ਚ, ਲੋਕਾਂ ਦੀ ਲੁੱਟ ਚ, ਬਿਨਾਂ ਰੋਕ ਟੋਕ ਵਾਧਾ ਹੋਇਆ ਹੈ।ਹਾਕਮ ਜਿੱਥੇ 15 ਅਗਸਤ ਨੂੰ ਹਰ ਸਾਲ ਅਜਾਦੀ ਦੇ ਜਸ਼ਨ ਮਨਾਉਂਦੇ ਨੇ, ਮੁਲਾਜ਼ਮ,ਮਜਦੂਰ, ਕਿਸਾਨ, ਵਿਦਿਆਰਥੀ,ਨੋਜਵਾਨ ਤੇ ਸਮਾਜ ਦਾ ਅੱਧ ਔਰਤਾਂ ਹਕੂਮਤਾਂ ਦੀਆਂ ਇਨ੍ਹਾਂ ਮਾੜੀਆਂ ਨੀਤੀਆਂ ਕਾਰਨ ਆਏ ਰੋਜ਼ ਸੋਗ ਮਨਾਉਂਦੇ ਤੇ ਸੰਘਰਸ਼ ਦੇ ਰਾਹ ਆਉਂਦੇ ਹਨ।

ਮਾਲਵਾ ਫਾਊਂਡੇਸ਼ਨ ਵੱਲੋਂ ਮਨਾਇਆ ਗਿਆ ਵਿਰਾਸਤੀ ਤੀਆਂ ਦਾ ਤਿਉਹਾਰ

ਉਨ੍ਹਾਂ ਦਸਿਆ ਕਿ ਇਹ ਦਿਵਸ 1295/19 ਵਾਲੇ ਸਹਾਇਕ ਲਾਈਮੈਨਾ ਨੂੰ ਰੈਗੂਲਰ ਕਰਕੇ ਪੂਰੀਆਂ ਤਨਖ਼ਾਹਾ ਨਾ ਦੇਣ ਦੇ ਵਿਰੋਧ ਚ, ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਤੇ ਮੁਨਾਫੇ ਦੀ ਲੋੜ ਲਈ ਸਰਕਾਰੀ ਅਦਾਰਿਆ ਦਾ ਨਿੱਜੀਕਰਨ ਕਰਨ, ਮੁਲਾਜ਼ਮਾਂ ਵੱਲੋਂ ਜਾਨ ਹੂਲਵੇ ਸੰਘਰਸ਼ ਰਾਹੀਂ ਹਾਸਲ ਪੱਕਾ ਰੁਜ਼ਗਾਰ ਖੋਹਣ,ਲੇਬਰ ਕਾਨੂੰਨਾਂ ਤੇ ਸੇਵਾ ਨਿਯਮਾਂ ਚ, ਤਬਦੀਲੀਆ ਕਰਨ ਵਿਰੁੱਧ ਸੂਬਾ ਕਮੇਟੀ ਦੇ ਸੱਦੇ ਤੇ ਬਠਿੰਡਾ ਡਵੀਜਨ ਪੱਧਰ ਤੇ ਧਰਨੇ/ਮੁਜ਼ਾਹਰੇ, ਰੈਲੀਆਂ ਕਰਕੇ ਕਾਰਪੋਰੇਟ, ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀਆਂ ਅਰਥੀਆਂ ਸਾੜੀਆਂ। ਪ੍ਰੋਗਰਾਮ ਚ, ਸ਼ਾਮਲ ਹੋਏ ਜੱਥੇਬੰਦੀਆਂ  ਤੇ ਵਰਕਰਾਂ ਨੇ ਸਰਕਾਰਾਂ ਦੀਆਂ ਇਨ੍ਹਾਂ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਦਿਆਂ, ਸੀ,ਆਰ,ਏ, 295/19 ਅਧੀਨ ਭਰਤੀ ਕਾਮਿਆਂ ਨੂੰ ਫੌਰੀ ਰੈਗੂਲਰ ਨੂੰ ਮਿਲਦੇ ਤਨਖਾਹ ਤੇ ਭੱਤੇ ਲਾਗੂ ਕਰਨ, ਪੁਲਿਸ ਕੇਸ ਵਾਪਸ ਲੈਣ ਤੇ ਸਸਪੈਡ ਕਾਮਿਆਂ ਨੂੰ ਡਿਊਟੀ ਤੇ ਲੈਣ, ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕਰਨ, ਪੱਕੇ ਰੁਜ਼ਗਾਰ ਤੇ ਸੇਵਾ ਨਿਯਮਾਂ ਤੇ ਕਿਰਤ ਕਾਨੂੰਨਾਂ ਤੇ ਬੋਲਿਆ ਕਾਰਪੋਰੇਟ ਪੱਖੀ ਹਮਲਾ ਬੰਦ ਕਰਨ, ਪੁਨਰਗਠਨ ਯੋਜਨਾ ਤਹਿਤ ਖਤਮ ਕੀਤੀਆਂ ਲੱਖਾਂ ਪੋਸਟਾਂ ਬਹਾਲ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਬਿਜਲੀ ਮਹਿਕਮੇ ਚ,ਟੀ,ਐਸ, ਯੂ ਭੰਗਲ ਦੇ ਆਗੂਆਂ ਦੀ ਡਿਸਮਿਸਲਾ ਤੇ ਵਿਕਟੇਮਾਈਜੇਸਨਾ ਨੂੰ ਫੌਰੀ ਹੱਲ ਕਰਨ,ਲੋਟੂ ਠੇਕੇਦਾਰਾ ਤੇ ਕਪੰਨੀਆ ਨੂੰ ਸਰਕਾਰੀ ਵਿਭਾਗਾਂ ਤੋਂ,ਬਾਹਰ ਕੱਢਣ ਤੇ ਆਊਟਸਓਰਸਇਡ ਕਾਮਿਆਂ ਨੂੰ ਵਿਭਾਗਾ ਚ, ਪੱਕੇ ਕਰਨ,ਪਰਖਕਾਲ ਦੇ ਨਾਂ ਤੇ ਕੀਤੀ ਜਾ ਰਹੀ ਧੋਖਾਧੜੀ ਬੰਦ ਕਰਨ ਦੀ ਮੰਗ ਕੀਤੀ।

ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ

ਟੈਕਨੀਕਲ ਸਰਵਿਸਜ ਯੂਨੀਅਨ ਭੰਗਲ ਦੇ ਆਗੂ ਨੇ ਬਿਜਲੀ ਕਾਮਿਆਂ ਨੂੰ ਬਿਜਲੀ ਖੇਤਰ ਵਿੱਚ ਲਾਗੂ ਹਮਲੇ ਨੂੰ ਰੋਕਣ ਲਈ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਵੱਲੋਂ ਪੇਸ਼ ਸਾਂਝੇ ਸੰਘਰਸ਼ ਦੀ ਪਰਪੋਜਲ ਲਈ ਜਾਰੀ ਕੀਤੇ ਪੱਤਰ, ਬਿਜਲੀ ਖੇਤਰ ਦੀਆਂ ਜੱਥੇਬੰਦੀਆਂ ਸਾਂਝਾ ਸੰਘਰਸ਼ ਸੱਦਾ ਸਾਂਝੀ ਮੀਟਿੰਗ ਕਰਕੇ ਦੇਣ,ਜਾ ਆਪ ਸੱਦਾ ਦੇਣ,ਟੈਂਕ ਸਰਵਿਸਜ਼ ਯੂਨੀਅਨ ਭੰਗਲ ਬਿਨਾਂ ਸ਼ਰਤ ਹੜਤਾਲ ਵਰਗੇ ਐਕਸ਼ਨਾਂ ਦੀ ਹੈਮਤ ਕਰਦਿਆਂ ਸਫਲ ਕਰੇਗੀ ਜਾਂ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੰਘਰਸ਼ ਸੱਦੇ ਤੇ ਬਿਜਲੀ ਮੁਲਾਜ਼ਮਾਂ ਦੀਆਂ ਬਾਕੀ ਜੱਥੇਬੰਦੀਆਂ ਸੰਘਰਸ਼ ਚ,ਸ਼ਾਮਲ ਹੋਣ ਨੂੰ ਸਮੁੱਚੇ ਬਿਜਲੀ ਕਾਮਿਆਂ ਚ, ਲਿਜਾਣ ਤੇ ਜੱਥੇਬੰਦੀ ਦੇ ਸੰਘਰਸ਼ ਸੱਦਾ ਦਾ ਸਮੱਰਥਨ ਕਰਨ ਦਾ ਸੱਦਾ ਦਿੱਤਾ। ਇਸ  ਪ੍ਰੋਗਰਾਮ ਨੂੰ ਤਰਸੇਮ ਸਿੰਘ ਮਹਿੰਦਰ ਪਾਲ ਸਿੰਘ ਪਰਮਜੀਤ ਸਿੰਘ ਹਰਜਿੰਦਰ ਬਰਾੜ ਸੀ ਐਚ ਬੀ ਹਰਪ੍ਰੀਤ ਸਿੰਘ ਸੀ ਐਚ ਬੀ ਕਾਮਿਆਂ ਨੇ ਸੰਬੋਧਨ ਕੀਤਾ।

ਮਾਲਵਾ ਫਾਊਂਡੇਸ਼ਨ ਵੱਲੋਂ ਮਨਾਇਆ ਗਿਆ ਵਿਰਾਸਤੀ ਤੀਆਂ ਦਾ ਤਿਉਹਾਰ

ਪੰਜਾਬ ਵਿੱਚ ਹੜਾਂ ਦੀ ਤ੍ਰਾਸਦੀ ਕਾਰਨ ਫਾਊਂਡੇਸ਼ਨ ਵਲੋਂ ਨਹੀਂ ਕੀਤਾ ਰੰਗਾ ਰੰਗ ਪ੍ਰੋਗਰਾਮ     ਸੁਖਜਿੰਦਰ ਮਾਨ
ਬਠਿੰਡਾ,15 ਅਗਸਤ:-ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਸਾਂਭਣ ਵਾਲੀ ਪੰਜਾਬ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ: ਬਠਿੰਡਾ ਵੱਲੋਂ ਸੰਸਥਾ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ। ਸੰਸਥਾ ਦੀ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਦੱਸਿਆ ਕਿ ਫਾਊਂਡੇਸ਼ਨ ਵਲੋਂ ਇਸ ਵਾਰ ਪੰਜਾਬ ਵਿੱਚ ਹੜਾਂ ਨਾਲ ਹੋਏ ਨੁਕਸਾਨ ਦੀ ਵਜ੍ਹਾ ਕਾਰਨ ਤੀਆਂ ਦੇ ਤਿਉਹਾਰ ਮੌਕੇ ਰੰਗਾ ਰੰਗ ਪ੍ਰੋਗਰਾਮ ਨਹੀਂ ਕੀਤਾ।

ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ

ਇਸ ਮੌਕੇ ਉਨ੍ਹਾਂ ਸਾਉਣ ਮਹੀਨੇ ਵਿਚ ਰਵਾਇਤੀ ਤੌਰ ਤੇ ਪਿੰਡਾਂ ਅਤੇ ਘਰਾਂ ਵਿੱਚ ਜੋ ਖੀਰ ਮਾਹਲ ਪੂੜੇ ਗੁਲਗਲੇ ਤਿਆਰ ਕਰਕੇ ਵਰਤਾਏ ਜਾਂਦੇ ਸਨ ਉਸੇ ਤਰਾਂ ਹੀ ਸੰਸਥਾ ਵਿੱਚ ਖੁੱਲ੍ਹੇ ਵਰਤਾਏ ਗਏ, ਜਿਸ ਨਾਲ ਪੁਰਾਣੇ ਸੱਭਿਆਚਾਰ ਦੀਆਂ ਯਾਦਾਂ ਤਾਜੀਆਂ ਹੁੰਦੀਆਂ ਨਜ਼ਰ ਆਈਆਂ। ਇਹ ਸਾਰਾ ਸਮਾਨ ਸੰਸਥਾ ਦੀਆਂ ਮੈਂਬਰਾਂ,ਬੀਬੀ ਸੁਰਜੀਤ ਕੌਰ ,ਛਿੰਦਰ ਕੌਰ ਪਟਵਾਰੀ ,ਕੁਲਵੰਤ ਕੌਰ ,ਅਮਰਜੀਤ ਕੌਰ ਵੱਲੋਂ ਤਿਆਰ ਕੀਤਾ ਗਿਆ। ਬਠਿੰਡਾ ਸ਼ਹਿਰ ਵਿੱਚ ਭਾਵੇਂ ਕਈ ਜਗ੍ਹਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਪਰੰਤੂ ਇਸ ਸੰਸਥਾ ਵੱਲੋਂ ਆਮ ਲੋਕਾਂ ਨੂੰ ਆਪਣੇ ਵਿਰਸੇ ਦੀ ਯਾਦ ਤਾਜ਼ਾ ਕਰਦਿਆਂ ਵਿਰਸੇ ਨਾਲ ਜੋੜਨ ਲਈ ਪੁਰਾਣੀਆਂ ਰਵਾਈਤਾਂ ਮੁਤਾਬਕ ਖੀਰ ਮਾਹਲ ਪੂੜੇ ਅਤੇ ਲੰਗਰ ਵਰਤਾਇਆ ਗਿਆ। ਇਸ ਮੌਕੇ ਬੀਬੀਆਂ ਭੈਣਾਂ ਵੱਲੋਂ ਰਵਾਇਤੀ ਬੋਲੀਆਂ ਪਾ ਕੇ ਗੀਤ ਗਾਕੇ ਕਾਫੀ ਵਾਹ ਵਾਹ ਖੱਟੀ।

ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੋਸਾਇਟੀ ਵੱਲੋਂ 2 ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ

ਇਸ ਮੌਕੇ ਪੰਮੀ ਚੁਘੇ ਕਲਾਂ ਦੇ ਗਰੁੱਪ ਵਲੋਂ ਮਲਵਈ ਬੋਲੀਆਂ ਪਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰ ਇੰਦਰਜੀਤ ਸਿੰਘ ,ਸੁਖਦੇਵ ਸਿੰਘ ਗਰੇਵਾਲ, ਡੀ.ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਜਗਤਾਰ ਸਿੰਘ ਭੰਗੂ, ਹਰਪਾਲ ਸਿੰਘ ਢਿੱਲੋਂ, ਗੁਰ ਅਵਤਾਰ ਗੋਗੀ ,ਜਸਵਿੰਦਰ ਸਿੰਘ ਗੋਨਿਆਣਾ, ਗੁਰਮੀਤ ਸਿੰਘ ਸਿੱਧੂ, ਮਾਸਟਰ ਹਰਮਿੰਦਰ ਸਿੰਘ ,ਪ੍ਰੋਫੈਸਰ ਜਸਵੰਤ ਸਿੰਘ ਬਰਾੜ,  ਸੁਦਰਸ਼ਨ ਸ਼ਰਮਾ ,ਮਿੱਠੂ ਸਿੰਘ ਬਰਾੜ ,ਸੁਰਿੰਦਰ ਬੰਸਲ, ਮਹਿੰਦਰਪਾਲ ਪ੍ਰਧਾਨ, ਜਗਤਾਰ ਭੋਖੜਾ, ਜਰਨੈਲ ਸਿੰਘ ਵਿਰਕ, ਜਸਬੀਰ ਸਿੰਘ ਜਸ਼, ਅਵਤਾਰ ਸਿੰਘ ਕੈਥ, ਭਗਤ ਰਾਮ, ਮਦਨ ਲਾਲ ਰਾਣਾ, ਬੀਬੀ ਰਮਨ ਸੇਖੋਂ, ਬੀਬੀ ਤੇਜ ਕੋਰ ਚਹਿਲ, ਗੁਰਪ੍ਰੀਤ ਕੌਰ ਸਿੱਧੂ, ਸੁਰਿੰਦਰ ਕੌਰ ਬਰਾੜ, ਹਰਪਿੰਦਰ ਕੌਰ ਬਰਾੜ, ਪਰਮਜੀਤ ਕੌਰ ਖਾਲਸਾ ਸਕੂਲ, ਬਲਵਿੰਦਰ ਕੌਰ ਨਹੀਆਂਵਾਲਾ, ਮਲਕੀਤ ਕੌਰ, ਗੁਰਦੀਪ ਕੌਰ, ਸਰਬਜੀਤ ਕੌਰ ਢਿੱਲੋਂ, ਰਾਜ ਦੇਵ ਕੌਰ ਮੋਹਣੀ,ਸਰਬਜੀਤ ਕੌਰ, ਜਸਵਿੰਦਰ ਕੌਰ ਮਾਨ ,ਰੋਜ਼ੀ ਅਰੋੜਾ, ਸੁਖਪ੍ਰੀਤ ਕੌਰ ਗਿੱਲ, ਬੀਬੀ ਗੁਰਬਖਸ਼ ਕੌਰ ,ਮਨਜੀਤ ਕੌਰ ਤਗੜ, ਸੁਰਿੰਦਰ ਕੌਰ ਖੱਦਰ ਭੰਡਾਰ, ਅਮਰਜੀਤ ਕੌਰ ਪ੍ਰਧਾਨ, ਬੱਬੂ ਢੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।

ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 14 ਅਗਸਤ : ਕਰੋਨਾ ਮਹਾਂਮਾਰੀ ਦੌਰਾਨ ਬਠਿੰਡਾ ਸ਼ਹਿਰ ਦੇੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਮੁਫ਼ਤ ਕੋਵਿਡ ਸੈਂਟਰ ਵਿਚ ਕਥਿਤ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਮਾਜ ਸੇਵੀਆਂ ਵਲੋਂ ਚੁੱਕੀ ੳੁੰਗਲ ਤੋਂ ਬਾਅਦ ਆਖਰ ਪ੍ਰਸਾਸਨ ਨੇ ਇਸਦੀ ਉੱਚ ਪੱਧਰੀ ਜਾਂਚ ਦਾ ਫੈਸਲਾ ਲਿਆ ਹੈ। ਮੁਢਲੀ ਪੜਤਾਲ ਮੁਤਾਬਕ ਸੁਸਾਇਟੀ ਦੇ ਅਹੁੱਦੇਦਾਰਾਂ ਵਲੋਂ ਸਰਕਾਰੀ ਫੰਡਾਂ ’ਚੋਂ ਮੈਡੀਕਲ ਸਟਾਫ਼ ਨੂੰ ਤਨਖਾਹਾਂ ਦੇ ਰੂਪ ’ਚ ਦਿੱਤੇ ਕਰੀਬ 19 ਲੱਖ 80 ਹਜ਼ਾਰ 209 ਰੁਪਏ ਦੀ ਰਾਸ਼ੀ ਵਾਪਸ ਸਰਕਾਰੀ ਖ਼ਜਾਨੇ ’ਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਇਸ ਸਬੰਧ ਵਿਚ ਜ਼ਿਲ੍ਹਾ ਸਮਾਲ ਸੇਵਿੰਗ ਅਫ਼ਸਰ ਵਲੋਂ ਪੂਜਾ ਵਾਲਾ ਮੁਹੱਲਾ ਸਥਿਤ ਦਰਸਾਏ ਐਡਰੇਸ ਉਪਰ ਲੰਘੀ 31 ਜੁਲਾਈ ਨੂੰ ਅਪਣੇ ਪੱਤਰ ਨੰਬਰ 268 ਰਾਹੀਂ ਸੁਸਾਇਟੀ ਦੇ ਪ੍ਰਧਾਨ ਨੂੰ ਬੈਂਕ ਸਟੇਟਮੈਂਟਾਂ, ਖਰੀਦੇ ਸਮਾਨ ਦਾ ਸਟਾਕ ਰਜਿਸਟਰ, ਕੇਸ਼ ਬੁੱਕਾਂ ਆਦਿ ਮੁਹੱਈਆਂ ਕਰਵਾਉਣ ਤੋਂ ਇਲਾਵਾ ਸੁਸਾਇਟੀ ਕੋਲ ਮੌਜੂਦ ਸਮਾਨ ਦੀ ਫ਼ਿਜੀਕਲ ਤੌਰ ‘ਤੇ ਵੈਰੀਫ਼ਿਕੇਸ਼ਨ ਕਰਵਾਉਣ ਲਈ ਵੀ ਕਿਹਾ ਹੈ। ਪ੍ਰਸਾਸਨ ਦੇ ਸੂਤਰਾਂ ਮੁਤਾਬਕ ਸੁਸਾਇਟੀ ਦੇ ਅਹੁੱਦੇਦਾਰਾਂ ਵਲੋਂ ਇਸ ਪੱਤਰ ਦੇ ਜਵਾਬ ’ਚ ਕਰੀਬ 51 ਲੱਖ ਰੁਪਏ ਦੇ ਖ਼ਰਚਾ ਸਰਟੀਫਿਕੇਟ ਵੀ ਦਿੱਤੇ ਹਨ ਪ੍ਰੰਤੂ ਅਧਿਕਾਰੀ ਇੰਨ੍ਹਾਂ ਸਰਟੀਫਿਕੇਟਾਂ ਤੋਂ ਸੰਤੁਸਟ ਨਹੀਂ ਹੋਇਆ ਹੈ। ਪਤਾ ਚੱਲਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿਚ ਕਾਫ਼ੀ ਗੰਭੀਰ ਦਿਖ਼ਾਈ ਦੇ ਰਿਹਾ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਕੁੱਝ ਦਿਨਾਂ ‘ਚ ਇਸਦੀ ਨਿਰਪੱਖ ਜਾਂਚ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

ਉਧਰ ਛੋਟੀਆਂ ਬੱਚਤਾਂ ਵਿਭਾਗ ਦੇ ਉਚ ਅਧਿਕਾਰੀ ਇਸ ਗੱਲ ਦੀ ਵੀ ਪੜਤਾਲ ਕਰ ਰਹੇ ਹਨ ਕਿ ਤੁਰੰਤ ਰਜਿਸਟਰ ਹੋਈ ਸੁਸਾਇਟੀ ਨੂੰ ਕਿਸ ਤਰ੍ਹਾਂ ਤੇ ਕਿੰਨੇ ਫੰਡ ਮੁਹੱਈਆਂ ਕਰਵਾਈ ਜਾ ਸਕਦੇ ਹਨ। ਦਸਣਾ ਬਣਦਾ ਹੈ ਕਿ ਕੋਵਿਡ ਕੇਅਰ ਸੈਂਟਰ ਸੁਸਾਇਟੀ ਦੇ ਨਾਂ ‘ਤੇ 31 ਮਈ 2021 ਨੂੰ ਇੱਕ ਸੁਸਾਇਟੀ ਰਜਿਸਟਰ ਕਰਵਾਈ ਗਈ ਸੀ, ਜਿਸਨੂੰ ਬਾਅਦ ਵਿਚ ਤਤਕਾਲੀ ਵਿਤ ਮੰਤਰੀ ਵਲੋਂ ਅਪਣੇ ਅਖਤਿਆਰੀ ਕੋਟੇ ਵਿਚੋਂ 30 ਲੱਖ ਰੁਪਏ ਗ੍ਰਾਂਟ ਦਿੰਤੀ ਗਈ ਸੀ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਪਹਿਲਾਂ ਇਸ ਗ੍ਰਾਂਟ ਨੂੰ ਖਰਚਣ ਲਈ ਰੈਡ ਕਰਾਸ ਨੂੰ ਕਾਰਜ਼ਕਾਰੀ ਏਜੰਸੀ ਬਣਾਇਆ ਗਿਆ ਸੀ ਪ੍ਰੰਤੂ ਅਚਾਨਕ ਇੱਕ ਦਿਨ ਬਾਅਦ ਕਾਰਜ਼ਕਾਰੀ ਏਜੰਸੀ ਵੀ ਇਸ ਸੁਸਾਇਟੀ ਨੂੰ ਹੀ ਬਣਾ ਦਿੱਤਾ ਗਿਆ ਸੀ। ਇਸਤੋਂ ਇਲਾਵਾ ਸਰਕਾਰੀ ਖ਼ਜਾਨੇ ਵਿਚੋਂ 11 ਲੱਖ ਰੁਪਏ ਹੋਰ ਫੰਡ ਵੀ ਜਾਰੀ ਹੋਏ ਦੱਸੇ ਜਾ ਰਹੇ ਹਨ।

ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼

ਗੌਰਤਲਬ ਹੈ ਕਿ ਸਰਕਾਰੀ ਰਾਸ਼ੀ ਤੋਂ ਇਲਾਵਾ ਲੱਖਾਂ ਰੁਪਏ ਦੇ ਸਮਾਨ ਆਦਿ ਦੇ ਰੂਪ ਵਿਚ ਇਸ ਸੁਸਾਇਟੀ ਨੂੰ ਦਾਨ ਮਿਲਿਆ ਸੀ। ਇਸੇ ਤਰ੍ਹਾਂ ਇੱਥੇ ਭਰਤੀ ਹੋਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਅਟੈਂਡਟਾਂ ਲਈ ਬਠਿੰਡਾ ਸ਼ਹਿਰ ਦੀ ਢਾਬਾ ਐਸੋਸੀਏਸ਼ਨ ਵਲੋਂ ਮੁਫ਼ਤ ਖਾਣਾ ਮੁਹੱਈਆਂ ਕਰਵਾਉਣ ਦਾ ਜਨਤਕ ਐਲਾਨ ਕੀਤਾ ਸੀ, ਜਿਸਦੀਆਂ ਅਖ਼ਬਾਰਾਂ ਵਿਚ ਲੱਗੀਆਂ ਕਤਰਾਂ ਵੀ ਸ਼ਹਿਰ ਦੇ ਲੋਕਾਂ ਵਲੋਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਵੱਡੀ ਗੱਲ ਇਹ ਹੈ ਕਿ ਇਸ ਸੁਸਾਇਟੀ ਵਲੋ ਕੀਤੇ ਕਾਰਜਾਂ ਦੇ ਫੰਡਾਂ ਦਾ ਹਿਸਾਬ ਕਿਤਾਬ ਨਾ ਦੇਣ ਅਤੇ ਇੱਥੈ ਮੌਜੂਦ ਕਰੋੜਾਂ ਰੁਪਏ ਦੇ ਮਿਲੇ ਸਾਜੋ-ਸਮਾਨ ਬਾਰੇ ਕੁੱਝ ਵੀ ਪਤਾ ਨਾ ਹੋਣ ਦਾ ਦਾਅਵਾ ਵੀ ਇੱਥੈ ਕੰਮ ਕਰ ਚੁੱਕੀ ਇੱਕ ਉੱਘੀ ਸਮਾਜ ਸੇਵੀ ਸੰਸਥਾ ਦੇ ਅਹੁੱਦੇਦਾਰ ਵਲੋਂ ਸੋਸਲ ਮੀਡੀਆ ਉਪਰ ਕੀਤਾ ਗਿਆ ਸੀ। ਜਿਸਤੋਂ ਬਾਅਦ ਹੁਣ ਕਈ ਹੋਰ ਸੰਸਥਾਵਾਂ ਵੀ ਇਸ ਮਾਮਲੇ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਅਵਾਜ਼ ਉਠਾਉਣ ਲੱਗੀਆਂ ਹਨ।

ਠੇਕਾ ਮੁਲਾਜ਼ਮ 15 ਅਗਸਤ ਨੂੰ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ਼ ਕਰਨਗੇ ਵਿਰੋਧ

ਇਸ ਸਬੰਧੀ ਸਭ ਤੋਂ ਪਹਿਲਾਂ ਅਵਾਜ਼ ਉਠਾਉਣ ਵਾਲੇ ਗੁਰਵਿੰਦਰ ਸਰਮਾ ਨੇ ਅਪਣੀ ਫ਼ੇਸਬੁੱਕ ’ਤੇ ਇਸ ਕੋਵਿਡ ਸੈਂਟਰ ਵਿਚੋਂ ਸਮਾਨ ਗਾਇਬ ਹੋਣ ਸਬੰਧੀ ਪੋਸਟ ਪਾਈ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਆਕਸੀਜਨ ਕੰਸਨਟਰੇਟਰ ਤੋਂ ਇਲਾਵਾ ਇੱਥੇ ਦਰਜਨਾਂ ਏਸੀ, ਮਹਿੰਗੀਆਂ ਡਾਕਟਰੀ ਮਸ਼ੀਨਾਂ, ਡੀਪ ਫਰੀਜ਼ਰ, ਮਰੀਜਾਂ ਲਈ ਬੈਡ, ਦਰਜਨਾਂ ਸੀਸੀਟੀਵ ਕੈਮਰੇ, ਕੂਲਰ ਅਤੇ ਹੋਰ ਬਹੁਤ ਸਾਰਾ ਸਮਾਨ ਇੱਥੇ ਪਿਆ ਹੋਇਆ ਸੀ ਪ੍ਰੰਤੂ ਜਦੋਂ ਬਿਮਾਰੀ ਖਤਮ ਹੋ ਗਈ ਤਾਂ ਓਹ ਸਮਾਨ ਖੁਰਦ ਬੁਰਦ ਹੋ ਗਿਆ। ਉਨ੍ਹਾਂ ਇਸ ਮਾਮਲੇ ਵਿਚ ਅਸਿੱਧੇ ਤੌਰ ‘ਤੇ ਕੁੱਝ ਪ੍ਰਧਾਨਾਂ ’ਤੇ ਵੀ ੳੁੰਗਲ ਉਠਾਈ ਸੀ।

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦੋਸ਼: ਮਨਪ੍ਰੀਤ ਬਾਦਲ ਦੇ ਗਲਤ ਫੈਸਲੇ ਕਾਰਨ ਸਰਕਾਰੀ ਖਜ਼ਾਨੇ ਨੂੰ 60 ਕਰੋੜ ਰੁਪਏ ਦਾ ਘਾਟਾ ਪਿਆ

ਹਾਲਾਂਕਿ ਇਸ ਕੋਵਿਡ ਸੈਂਟਰ ਨੂੰ ਚਲਾਉਣ ਲਈ ਬਣਾਈ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਸੀ ਕਿ ‘‘ ਉਨ੍ਹਾਂ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਹੈ ਤੇ ਆਕਸੀਜਨ ਕੰਸਨਟਰੇਟਰ ਸਹਿਤ ਕੁੱਝ ਸਮਾਨ ਉਨ੍ਹਾਂ ਕੋਲ ਪਿਆ ਹੈ ਜਦ ਕਿ ਬਾਕੀ ਸਮਾਨ ਮੈਰੀਟੋਰੀਅਸ ਸਕੂਲ ਅਤੇ ਸਿਵਲ ਹਸਪਤਾਲ ਵਿਚ ਖੁੱਲੇ ਡੀਡੀਆਰਸੀ ਸੈਂਟਰ ਨੂੰ ਦੇ ਦਿੱਤਾ ਗਿਆ ਸੀ। ’’ਦੂਜੇ ਪਾਸੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ‘‘ ਸੁਸਾਇਟੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਅਹੁੱਦੇਦਾਰ ਤੇ ਕੁੱਝ ਹੋਰ ਸੰਸਥਾਵਾਂ ਉਨ੍ਹਾਂ ਨੂੰ ਮਿਲੀਆਂ ਵੀ ਹਨ, ਜਿੰਨ੍ਹਾਂ ਨੂੰ ਰਿਕਾਰਡ ਤੇ ਖਰਚੇ ਪੈਸੇ ਦਾ ਹਿਸਾਬ ਕਿਤਾਬ ਦਿਖਾਉਣ ਲਈ ਕਿਹਾ ਗਿਆ ਹੈ।

ਅਕਾਲੀ ਦਲ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਲੈਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ’ਚ ਧਰਨੇ ਦੇਵੇਗਾ

ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੋਂਪੀ ਜਾਵੇ: ਸਾਧੂ ਰਾਮ ਕੁਸ਼ਲਾ ਤੇ ਸੋਨੂੰ ਮਹੇਸ਼ਵਰੀ
ਬਠਿੰਡਾ: ਉਧਰ ਭ੍ਰਿਸਟਾਚਾਰ ਸਹਿਤ ਹੋਰਨਾਂ ਸਮਾਜਿਕ ਬੁਰਾਈਆਂ ਦੇ ਵਿਰੁਧ ਲਗਾਤਾਰ ਕਈ ਦਹਾਕਿਆਂ ਤੋਂ ਕੰਮ ਕਰਨ ਵਾਲੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਸਾਧੂ ਰਾਮ ਕੁਸ਼ਲਾ ਨੇ ਇਸ ਮੁੱਦੇ ’ਤੇ ਸੋਸਲ ਮੀਡੀਆ ਉਪਰ ਇੱਕ ਪੋਸਟ ਪਾ ਕੇ ਮਾਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ‘‘ ਜੇਕਰ ਕਰੋਨਾਂ ਵਰਗੀ ਮਹਾਂਮਾਰੀ ਵਿਚ ਵੀ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ’ਤੇ ਬਖਸਿਆਂ ਨਹੀਂ ਜਾਣਾ ਚਾਹੀਦਾ ਹੈ। ’’ ਸ਼੍ਰੀ ਕੁਸ਼ਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਸਚਾਈ ਜਾਣ ਲਈ ਵਿਜੀਲੈਂਸ ਕੋਲੋਂ ਇਸਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁਧ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।

ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ

ਇਸੇ ਤਰ੍ਹਾਂ ਸ਼ਹਿਰ ਦੇ ਇੱਕ ਹੋਰ ਉੱਘੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਨੇ ਇਸ ਮਸਲੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਇਸ ਕਰਕੇ ਹੋਰ ਵੀ ਗੰਭੀਰ ਬਣ ਜਾਂਦਾ ਹੈ ਕਿ ਇਹ ਮੁੱਦਾ ਚੁੱਕਣ ਵਾਲੀ ਸੰਸਥਾ ਦੇ ਆਗੂ ਗੁਰਵਿੰਦਰ ਸਰਮਾ ਨੇ ਉਸ ਸਮੇਂ ਅਪਣੀ ਜਾਨ ’ਤੇ ਖੇਡ ਕੇ ਕੋਵਿਡ ਕੇਅਰ ਸੈਂਟਰ ਵਿਚ ਕੰਮ ਕੀਤਾ ਹੈ, ਜਿਸਦੇ ਚੱਲਦੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਨਿਰਪੱਖ ਜਾਂਚ ਕਰਕੇ ਸ਼ਹਿਰ ਵਾਸੀਆਂ ਸਾਰੇ ਸਚਾਈ ਰੱਖਣ ਚਾਹੀਦੀ ਹੈ। ਸ਼੍ਰੀ ਮਹੇਸ਼ਵਰੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਵੀ ਤੱਥ ਇਕੱਤਰ ਕੀਤੇ ਜਾ ਰਹੇ ਹਨ ਤੇ ਵਿਜੀਲੈਂਸ ਜਾਂਚ ਲਈ ਜਲਦੀ ਹੀ ਸਿਕਾਇਤ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦੋਸ਼: ਮਨਪ੍ਰੀਤ ਬਾਦਲ ਦੇ ਗਲਤ ਫੈਸਲੇ ਕਾਰਨ ਸਰਕਾਰੀ ਖਜ਼ਾਨੇ ਨੂੰ 60 ਕਰੋੜ ਰੁਪਏ ਦਾ ਘਾਟਾ ਪਿਆ

0

ਸੂਬੇ ਨੂੰ ਦੋਵੇਂ ਹੱਥੀਂ ਲੁੱਟਣ ਵਾਲੇ ਨੇਤਾਵਾਂ ਪਾਸੋਂ ਇਕ-ਇਕ ਪੈਸੇ ਦੀ ਵਸੂਲੀ ਹੋਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਧੂਰੀ (ਸੰਗਰੂਰ), 14 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਆਪਣੇ ਆਪ ਨੂੰ ਬਹੁਤ ਸਿਆਣਾ ਅਤੇ ਤਜਰਬੇਕਾਰ ਸਮਝਣ ਵਾਲੇ ਲੀਡਰਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਇਨ੍ਹਾਂ ਨੇਤਾਵਾਂ ਨੇ ਹੀ ਸੱਤਾ ਵਿਚ ਹੁੰਦਿਆਂ ਸੂਬੇ ਦੀ ਅੰਨ੍ਹੀ ਲੁੱਟ ਕੀਤੀ ਸੀ।ਅੱਜ ਇੱਥੇ 76 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੀ ਤਕਰੀਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੂੰ ਪੰਜਾਬ ਤੇ ਪੰਜਾਬੀਆਂ ਨਾਲ ਕੋਈ ਸਰੋਕਾਰ ਨਹੀਂ ਹੈ ਜਿਸ ਕਰਕੇ ਇਨ੍ਹਾਂ ਨੇ ਹਮੇਸ਼ਾ ਹੀ ਸੂਬੇ ਨੂੰ ਦਰਕਿਨਾਰ ਕਰਕੇ ਰੱਖਿਆ। ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਇਨ੍ਹਾਂ ਸਿਆਸਤਦਾਨਾਂ ਦੇ ਘਟੀਆ ਕਾਰਨਾਮਿਆਂ ਦੀ ਫਾਈਲਾਂ ਵੇਖ ਕੇ ਹੱਕਾ-ਬੱਕਾ ਰਹਿ ਗਿਆ। ਅਸਲ ਵਿਚ ਇਹ ਫਾਈਲਾਂ ਪੰਜਾਬੀਆਂ ਦੇ ਲਹੂ ਨਾਲ ਭਿੱਜੀਆਂ ਹੋਈਆਂ ਹਨ। ਇਨ੍ਹਾਂ ਨੇਤਾਵਾਂ ਨੂੰ ਕੀਤੇ ਗਏ ਗੁਨਾਹਾਂ ਲਈ ਜੁਆਬਦੇਹ ਬਣਾਵਾਂਗਾ ਅਤੇ ਲੋਕ ਦੀ ਕੀਤੀ ਗਈ ਲੁੱਟ ਦਾ ਇਕ-ਇਕ ਪੈਸਾ ਵਸੂਲ ਕਰਕੇ ਰਹਾਂਗਾ।

ਮੁੱਖ ਮੰਤਰੀ ਨੇ ਆਜ਼ਾਦੀ ਦੇ 76 ਵਰ੍ਹੇ ਪੂਰੇ ਹੋਣ ਮੌਕੇ 76 ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ

”ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਭਾਜਪਾ ਨੇਤਾ ਨੇ ਸੱਤਾ ਵਿਚ ਹੁੰਦਿਆਂ ਇਕ ਪਾਸੇ ਤਾਂ ਸੂਬੇ ਵਿੱਚ ਈ-ਸਟੈਂਪ ਵਿਵਸਥਾ ਲਾਗੂ ਕਰ ਦਿੱਤੀ ਅਤੇ ਦੂਜੇ ਪਾਸੇ 1266 ਕਰੋੜ ਰੁਪਏ ਦੇ ਸਟੈਂਪ ਪੇਪਰ ਛਾਪਣ ਦੇ ਹੁਕਮ ਦੇ ਦਿੱਤੇ ਜਿਸ ਉਪਰ 57 ਕਰੋੜ ਰੁਪਏ ਦੀ ਲਾਗਤ ਆਉਣੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਜਰਬੇਕਾਰ ਸਾਬਕਾ ਵਿੱਤ ਮੰਤਰੀ ਦੇ ਗਲਤ ਫੈਸਲੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 60 ਕਰੋੜ ਰੁਪਏ ਦਾ ਘਾਟਾ ਪਾਇਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਤਾਂ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 31000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ 12710 ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਦਕਿ ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਸੂਬੇ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਰਾਹ ਵਿਚ ਰੋੜਾ ਬਣੇ ਰਹੇ। ਉਨ੍ਹਾਂ ਕਿਹਾ ਕਿ ਇਹ ਭਾਜਪਾ ਨੇਤਾ 9 ਸਾਲ ਸੂਬੇ ਦੇ ਖਜ਼ਾਨਾ ਮੰਤਰੀ ਰਹੇ ਅਤੇ ਹਰ ਵੇਲੇ ਖਜ਼ਾਨਾ ਖਾਲੀ ਦਾ ਰਾਗ ਅਲਾਪਦੇ ਰਹਿੰਦੇ ਸਨ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਨਾਂਹ-ਪੱਖੀ ਸੋਚ ਦੇ ਸ਼ਿਕਾਰ ਹਨ ਜਿਸ ਕਰਕੇ ਵਿਕਾਸ ਦੇ ਪੱਖੋਂ ਸੂਬਾ ਪੱਛੜ ਗਿਆ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਮਹਿਲਾਂ ਜਾਂ ਬੰਗਲਿਆਂ ਵਿਚ ਰਹਿਣ ਵਾਲੇ ਨੇਤਾਵਾਂ ਨੂੰ ਸਿਆਸੀ ਪਿੜ ਤੋਂ ਬਾਹਰ ਕਰ ਦਿੱਤਾ ਜੋ ‘ਕਾਕਾ ਜੀ’ ਤੇ ‘ਬੀਬਾ ਜੀ’ ਕਰਕੇ ਜਾਣੇ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾਪ੍ਰਸਤ ਲੀਡਰ ਕਦੇ ਵੀ ਲੋਕਾਂ ਦੇ ਹੱਕ ਵਿੱਚ ਨਹੀਂ ਖੜ੍ਹੇ ਸਗੋਂ ਇਹ ਲੀਡਰ ਇਨ੍ਹਾਂ ਦੇ ਨਿੱਜੀ ਹਿੱਤ ਪੂਰਨ ਵਾਲਿਆਂ ਦੇ ਹੱਕ ਵਿਚ ਖੜ੍ਹਦੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਪੰਜਾਬ ਤੇ ਪੰਜਾਬੀਆਂ ਨਾਲੋਂ ਆਪਣੇ ਨਿੱਜੀ ਮੁਫਾਦਾਂ ਨੂੰ ਤਰਜੀਹ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਹੈਂਕੜਬਾਜ਼ ਵਿਰੋਧੀ ਧਿਰ ਨੂੰ ਰੱਦ ਕਰਕੇ ਬਾਹਰ ਦਾ ਰਸਤਾ ਵਿਖਾਇਆ। ਉਨ੍ਹਾਂ ਕਿਹਾ ਕਿ ਹਾਰ ਕਾਰਨ ਨਿਰਾਸ਼ਾ ਵਿੱਚ ਡੁੱਬੇ ਨੇਤਾ ਸੂਬਾ ਸਰਕਾਰ ਖਿਲਾਫ਼ ਨਿਰਆਧਾਰ ਬਿਆਨਬਾਜ਼ੀ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਲੋਕ ਸਬਕ ਸਿਖਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿਉਂਕਿ ਉਹ ਲੋਕਾਂ ਦੀ ਸਾਰ ਲੈਣ ਲਈ ਅਕਸਰ ਸੂਬੇ ਦਾ ਦੌਰਾ ਕਰਦੇ ਹਨ। ਉਨ੍ਹਾਂ ਕਿਹਾ, “ਜਿੰਨੇ ਦੌਰੇ ਮੈਂ ਡੇਢ ਸਾਲ ਵਿਚ ਪੰਜਾਬ ਦੇ ਕੀਤੇ ਹਨ, ਓਨੇ ਦੌਰੇ ਉਨ੍ਹਾਂ ਤੋਂ ਪਹਿਲੇ ਮੁੱਖ ਮੰਤਰੀਆਂ ਨੇ ਪਿਛਲ਼ੇ 15 ਸਾਲਾਂ ਵਿਚ ਨਹੀਂ ਕੀਤੇ।”ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਕਰਦੇ ਜਦਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ।

ਮੁੱਖ ਮੰਤਰੀ ਨੇ ਆਜ਼ਾਦੀ ਦੇ 76 ਵਰ੍ਹੇ ਪੂਰੇ ਹੋਣ ਮੌਕੇ 76 ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ

0

ਦਿੱਲੀ ਦੇ ਮੁੱਖ ਮੰਤਰੀ ਨੇ ਇਤਿਹਾਸਕ ਪਹਿਲਕਦਮੀ ਲਈ ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ
ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋਈ
ਪੰਜਾਬੀ ਖ਼ਬਰਸਾਰ ਬਿਉਰੋ
ਧੂਰੀ (ਸੰਗਰੂਰ), 14 ਅਗਸਤ: ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਭਾਰਤ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ 76 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਕ ਟਵੀਟ ਜਾਰੀ ਕਰ ਕੇ ਇਸ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਕਦਮ ਲਈ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਇਹ ਇਤਿਹਾਸਕ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਨੂੰ ਹੁਣ ਕੋਈ ਨਹੀਂ ਰੋਕ ਸਕੇਗਾ ਕਿਉਂਕਿ ਸੂਬੇ ਦੇ ਲੋਕਾਂ ਨੇ ਆਪਣੇ ਬਿਹਤਰ ਭਵਿੱਖ ਲਈ ਭਗਵੰਤ ਮਾਨ ਸਰਕਾਰ ਨੂੰ ਚੁਣਿਆ ਹੈ। ਇੱਥੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਵਿੱਚ ਹੀ ਮੁਹੱਈਆ ਕਰਵਾਉਣ ਲਈ ਇਹ ਸਿਹਤ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਨ ਦੇ ਨਾਲ-ਨਾਲ ਇਹ ਕਲੀਨਿਕ 41 ਤਰ੍ਹਾਂ ਦੇ ਟੈਸਟ ਮੁਫ਼ਤ ਕਰਨ ਦੀ ਸੇਵਾ ਵੀ ਦੇ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੰਦਰੁਸਤ ਸਿਹਤ ਉਤੇ ਧਿਆਨ ਦੇਣ ਦੇ ਨਾਲ-ਨਾਲ ਇਸ ਕਦਮ ਨਾਲ ਲੋਕਾਂ ਦਾ ਜੀਵਨ ਲੰਮੇਰਾ ਕਰਨ ਵਿੱਚ ਮਦਦ ਮਿਲੇਗੀ।

ਬਠਿੰਡਾ ਦੇ ਜ਼ਿਲ੍ਹੇ ਦੇ ਪਿੰਡ ਸੁਖਲੱਧੀ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ

ਪਿਛਲੀਆਂ ਸਰਕਾਰਾਂ ਵੱਲੋਂ ਆਮ ਆਦਮੀ ਦੀ ਸਿਹਤ ਵੱਲ ਤਵੱਜੋਂ ਨਾ ਦੇਣ ਉਤੇ ਅਫ਼ਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਮਿਆਰੀ ਇਲਾਜ ਸਹੂਲਤਾਂ ਯਕੀਨੀ ਬਣਾਉਣ ਉਤੇ ਜ਼ੋਰ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਆਪਣਾ ਇਲਾਜ ਤਾਂ ਵਿਦੇਸ਼ਾਂ ਵਿੱਚੋਂ ਕਰਵਾ ਲੈਂਦੇ ਸਨ ਪਰ ਆਮ ਆਦਮੀ ਨੂੰ ਬਿਨਾਂ ਵਧੀਆ ਇਲਾਜ ਤੋਂ ਕਿਸਮਤ ਉਤੇ ਛੱਡ ਦਿੰਦੇ ਸਨ। ਉਨ੍ਹਾਂ ਕਿਹਾ ਕਿ ਇਹ ਲੀਡਰ ਲੋਕਾਂ ਨੂੰ ਸਿਰਫ਼ ਵੋਟ ਬੈਂਕ ਹੀ ਸਮਝਦੇ ਸਨ ਅਤੇ ਉਨ੍ਹਾਂ ਕਦੇ ਲੋਕਾਂ ਦੇ ਜੀਵਨ ਤੇ ਸਿਹਤ ਦੀ ਪਰਵਾਹ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਕੈਂਸਰ ਦਾ ਮਿਆਰੀ ਇਲਾਜ ਉਪਲਬਧ ਹੈ, ਜਿਸ ਕਾਰਨ ਹੁਣ ਇਲਾਜ ਲਈ ਲੋਕਾਂ ਨੂੰ ਦੂਜੇ ਰਾਜਾਂ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਹੈ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚੋਂ ਪਹਿਲਾਂ ਬੀਕਾਨੇਰ ਕੈਂਸਰ ਹਸਪਤਾਲ ਲਈ ਖਚਾਖਚ ਭਰ ਕੇ ਚਲਦੀ ਕੈਂਸਰ ਐਕਸਪ੍ਰੈੱਸ ਰੇਲ ਗੱਡੀ ਹੁਣ ਖ਼ਾਲੀ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਹੁਣ ਪੰਜਾਬ ਵਿੱਚ ਹੀ ਇਲਾਜ ਦੀ ਸਹੂਲਤ ਮਿਲ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਿਆਂ ਵਿੱਚ ਖ਼ਾਲੀ ਪਈਆਂ ਅਧਿਕਾਰੀਆਂ ਦੀਆਂ ਆਸਾਮੀਆਂ ਭਰੀਆਂ ਜਾਣਗੀਆਂ ਅਤੇ ਹੈੱਡਕੁਆਟਰਾਂ ਤੋਂ ਅਧਿਕਾਰੀਆਂ ਦੀ ਤਾਇਨਾਤੀ ਫੀਲਡ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਕੰਮ ਅਲਾਟ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਭਲਾਈ ਯਕੀਨੀ ਬਣੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਅਜਿਹੇ ਅਧਿਕਾਰੀਆਂ ਦੀ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਜੋਂ ਤਾਇਨਾਤੀ ਕੀਤੀ ਹੈ, ਜਿਹੜੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਜਾਣੇ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸੰਤਾਂ, ਪੀਰਾਂ-ਫ਼ਕੀਰਾਂ, ਪੈਗੰਬਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਜਿਸ ਕਾਰਨ ਇਹ ਧਰਤੀ ਸੰਭਾਵਨਾਵਾਂ ਨਾਲ ਭਰੀ ਪਈ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਇੱਥੇ ਵਪਾਰ ਤੇ ਕਾਰੋਬਾਰ ਲਈ ਅਸੀਮ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਰਖੇਜ਼ ਜ਼ਮੀਨ ਉਤੇ ਨਫ਼ਰਤ ਤੇ ਵੈਰ-ਵਿਰੋਧ ਤੋਂ ਸਿਵਾਏ ਹਰੇਕ ਤਰ੍ਹਾਂ ਦਾ ਬੀਜ ਪੁੰਗਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਫਿਰਕੂ ਸਦਭਾਵਨਾ, ਭਾਈਚਾਰੇ ਤੇ ਸ਼ਾਂਤੀ ਦਾ ਕੇਂਦਰ ਬਿੰਦੂ ਹੈ, ਜਿਸ ਕਾਰਨ ਸੂਬਾ ਮੁਲਕ ਭਰ ਵਿੱਚੋਂ ਨਿਵੇਸ਼ ਲਈ ਸਭ ਤੋਂ ਵੱਧ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਤੇ ਸੜਕਾਂ ਉਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀ ਤਰ੍ਹਾਂ ਦੀ ਇਹ ਪਹਿਲੀ ਵਿਸ਼ੇਸ਼ ਫੋਰਸ ਪੰਜਾਬ ਵਿੱਚ ਰੋਜ਼ਾਨਾ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਫੋਰਸ ਨੂੰ ਸੜਕ ਹਦਸਿਆਂ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਗਲਤ ਡਰਾਈਵਿੰਗ ਅਤੇ ਸੜਕਾਂ ਉਤੇ ਵਾਹਨਾਂ ਦੀ ਗਤੀਵਿਧੀ ਨੂੰ ਸੁਚਾਰੂ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਥਾਣਿਆਂ ਵਿੱਚ ਤਾਇਨਾਤ ਮੁਲਾਜ਼ਮਾਂ ਤੋਂ ਕੰਮ ਦਾ ਬੋਝ ਘਟੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਸ ਵਿਸ਼ੇਸ਼ ਫੋਰਸ ਵਿੱਚ 1300 ਮੁਲਾਜ਼ਮ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ਉਤੇ 144 ਵਾਹਨ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 116 ਇਸੁਜ਼ੂ ਵਾਹਨ ਹੋਣਗੇ, ਜਿਹੜੇ ਹਰੇਕ 30 ਕਿਲੋਮੀਟਰ ਦੇ ਘੇਰੇ ਵਿੱਚ ਤਾਇਨਾਤ ਹੋਣਗੇ ਅਤੇ 28 ਐਸ.ਯੂ.ਵੀਜ਼ ਸਪੀਡ ਰਾਡਾਰ ਨਾਲ ਲੈਸ ਹੋਣਗੇ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਵਾਹਨਾਂ ਵਿੱਚ ਪੂਰੀ ਮੈਡੀਕਲ ਕਿੱਟ ਹੋਵੇਗੀ ਤਾਂ ਕਿ ਲੋੜ ਪੈਣ ਉਤੇ ਕਿਸੇ ਮਰੀਜ਼ ਨੂੰ ਫੌਰੀ ਤੌਰ ਉਤੇ ਐਮਰਜੈਂਸੀ ਇਲਾਜ ਸੇਵਾ ਦਿੱਤੀ ਜਾ ਸਕੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦੀਆਂ ਸੁਹਿਰਦ ਕੋਸ਼ਿਸ਼ਾਂ ਨਾਲ ਪੰਜਾਬ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਹੈ।

ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਕੌਮੀ ਝੰਡਾ

ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਵੱਢੀਖੋਰਾਂ ਵਿਰੁੱਧ ਪਹਿਲਾਂ ਹੀ ਸਖ਼ਤ ਕਦਮ ਚੁੱਕੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਨਾਲ ਕਤਈ ਲਿਹਾਜ਼ ਨਾ ਵਰਤਣ ਦੀ ਨੀਤੀ ਉਤੇ ਚੱਲ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਵਿੱਢਣ ਲਈ ਨਵੀਂ ਨੀਤੀ ਘੜੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜ਼ਰੀਏ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਪਾਸੇ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਜ਼ੋਰਦਾਰ ਢੰਗ ਨਾਲ ਕੋਸ਼ਿਸ਼ਾਂ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਸ਼ਾ ਵਿਰੋਧੀ ਜੰਗ ਦੇ ਨਤੀਜੇ ਜਲਦੀ ਲੋਕਾਂ ਸਾਹਮਣੇ ਜ਼ਾਹਰ ਹੋਣਗੇ ਕਿਉਂਕਿ ਨਸ਼ਾ ਮੁਕਤ ਪਿੰਡਾਂ ਨੂੰ ਵਿੱਤੀ ਲਾਭ ਦੇਣ ਦੇ ਨਾਲ-ਨਾਲ ਨਸ਼ਾ ਪੀੜਤਾਂ ਦੇ ਮੁੜ-ਵਸੇਬੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੇ ਸਰਪੰਚਾਂ ਦੀ ਚੋਣ ਨੂੰ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਕਰਨਗੇ, ਉਨ੍ਹਾਂ ਨੂੰ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦਿੱਤੀਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਪੰਚਾਇਤ ਚੋਣਾਂ ਵਿੱਚ ਕੋਈ ਹਿੰਸਾ ਨਾ ਹੋਵੇ ਅਤੇ ਪਿੰਡਾਂ ਵਿੱਚ ਮਾਹੌਲ ਭਾਈਚਾਰਕ ਬਣਿਆ ਰਹੇ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਦਾ ਸਮਾਗਮ ਵਿੱਚ ਪੁੱਜਣ ਉਤੇ ਸਵਾਗਤ ਕੀਤਾ।

ਅਕਾਲੀ ਦਲ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਲੈਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ’ਚ ਧਰਨੇ ਦੇਵੇਗਾ

0

5 ਮੈਂਬਰੀ ਵਫਦ ਮਣੀਪੁਰ ਭੇਜਿਆ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੈਸਲਾ ਕੀਤਾ ਕਿ ਉਹ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਮੰਗਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ਵਿਚ ਧਰਨੇ ਦੇਵੇਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ ਤੇ ਪਾਰਟੀ ਵੱਲੋ 30 ਸਤੰਬਰ ਤੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਭ੍ਰਿਸ਼ਟ ਆਪ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕੀਤਾ ਜਾ ਸਕੇ।ਅਕਾਲੀ ਦਲ ਦੀ ਕੋਰ ਕਮੇਟੀ, ਜਿਸਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਨੇ ਇਹ ਵੀ ਫੈਸਲਾ ਲਿਆ ਕਿ ਮਣੀਪੁਰ ਤੇ ਨੂਹ ਵਿਚ ਪਾਰਟੀ ਵਫਦ ਭੇਜਿਅ ਜਾਵੇਗਾ ਤਾਂ ਜੋ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ ਤੇ ਨਸ਼ਲੀ ਹਿੰਸਾ ਦੇ ਪੀੜਤਾਂ ਵਾਸਤੇ ਇਨਸਾਫ ਮੰਗਿਆ ਜਾ ਸਕੇ।ਪਾਰਟੀ ਨੇ ਹਰਿਆਣਾ ਦੇ ਨੂਹ ਵਿਚ ਵਾਪਰੀ ਫਿਰਕੂ ਹਿੰਸਾ ਤੇ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਨਾਕਾਮ ਰਹਿਣ ਦੀ ਨਿਖੇਧੀ ਕੀਤੀ।

ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

ਪਾਰਟੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਮਣੀਪੁਰ ਤੇ ਨੂਹ ਦੇ ਪੀੜਤਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫਲ ਰਹਿਣ ਤੇ ਵਿਵਾਦ ਵਾਲੇ ਇਲਾਕਿਆਂ ਵਿਚ ਜਾਣ ਤੋਂ ਅਸਮਰਥ ਰਹਿਣ ਦੀ ਵੀ ਨਿਖੇਧੀ ਕੀਤੀ।ਕੋਰ ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਕ ਬੀ ਡੀ ਪੀ ਓ ਨੂੰ ਤਰੱਕੀ ਦੇ ਕੇ ਉਸਦੀ ਬਦਲੀ ਕਰਵਾਉਣ ਤੇ ਉਸਨੂੰ ਪਠਾਨਕੋਟ ਦੇ ਏ ਡੀ ਸੀ ਦਾ ਚਾਰਜ ਦੁਆ ਕੇ 100 ਏਕੜ ਅਮੀਰ ਪੰਚਾਇਤੀ ਜ਼ਮੀਨ ਰੇਤ ਮਾਫੀਆ ਦੇ ਨਾਂ ਕਰਵਾਉਣ ਦੇ ਘੁਟਾਲੇ ਵਿਚ ਸ਼ਾਮਲ ਹੋਣ ਲਈ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਮੰਤਰੀਆਂ ਨੂੰ ਭਲਕੇ ਆਜ਼ਾਦੀ ਦਿਹਾੜੇ ’ਤੇ ਕੌਮੀ ਤਿਰੰਗਾ ਲਹਿਰਾਉਣ ਦੀ ਆਗਿਆ ਨਾ ਦਿੱਤੀ ਜਾਵੇ।ਕਿਸਾਨਾਂ ਅਤੇ ਜਿਹਨਾਂ ਦੇ ਘਰ ਪਿਛਲੇ ਮਹੀਨੇ ਆਏ ਹੜ੍ਹਾਂ ਵਿਚ ਤਬਾਹ ਹੋਏ ਹਨ, ਨਾਲ ਹੋ ਰਹੇ ਅਨਿਆਂ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਲੇ ਤੱਕ ਕਿਸੇ ਨੂੰ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਿ ਕਿਸਾਨਾਂ ਦੀ ਆਰਥਿਕ ਹਾਲਾਤ ਵਿਗੜ ਗਈ ਹੈ।

ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲਣ ਦੀ ਬਜਾਏ ਉਨ੍ਹਾਂ ਨੂੰ ਰਸੋਈ ਦੇ ਰਾਸਨ ਲਈ ਹਜ਼ਾਰ-ਹਜ਼ਾਰ ਰੁਪਏ ਦਿੱਤੇ ਜਾਣ: ਹਰਗੋਬਿੰਦ ਕੌਰ

ਉਹਨਾਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਝੋਨੇ ਦੀ ਖੜ੍ਹੀ ਫਸਲ ਤਬਾਹ ਹੋਈ ਹੈ, ਉਹਨਾਂ ਸਾਰਿਆਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਉਹਨਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਹੜ੍ਹਾਂ ਵਿਚ ਜਿਹਨਾਂ ਦੇ ਘਰ ਨੁਕਸਾਨੇ ਗਏ ਹਨ, ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹਨਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਉਹਨਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਮਣੀਪੁਰ ਤੇ ਨੂਹ ਵਿਚ ਪੰਜ ਮੈਂਬਰੀ ਭੇਜਿਆ ਜਾਵੇ ਜਿਸ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਸਰਨਾ ਤੇ ਡਾ. ਸੁਖਵਿੰਦਰ ਸਿੰਘ ਸੁੱਖੀ ਸ਼ਾਮਲ ਹੋਣਗੇ। ਇਹ ਵਫਦ ਸੂਬੇ ਵਿਚ ਹਾਲਾਤ ਦਾ ਜਾਇਜ਼ਾ ਲਵੇਗਾ ਤੇ ਨਸਲੀ ਹਿੰਸਾ ਦੇ ਪੀੜਤਾਂ ਵਾਸਤੇ ਰਾਹਤ ਤੇ ਮੁਆਵਜ਼ਾ ਮੰਗੇਗਾ। ਵਫਦ ਪੀੜਤਾਂ ਦੇ ਨਾਲ-ਨਾਲ ਔਰਤਾਂ ਖਿਲਾਫ ਹੋਏ ਭਿਆਨਕ ਅਪਰਾਧਾਂ ਦੇ ਮਾਮਲੇ ਵਿਚ ਮਹਿਲਾ ਜਥੇਬੰਦੀਆਂ ਨਾਲ ਵੀ ਮੁਲਾਕਾਤ ਕਰੇਗਾ।

ਜੰਮੂ-ਕਸ਼ਮੀਰ ’ਚ ਸਿੱਖਾਂ ਲਈ ਦੋ ਸੀਟਾਂ ਰਾਖਵੀਂਆਂ ਰੱਖਣ ਲਈ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਆਂ ਪੱਤਰ

ਇਹ ਵੀ ਫੈਸਲਾ ਲਿਆ ਗਿਆ ਕਿ ਸੂਬੇ ਦੇ ਸਾਰੇ ਹਲਕਿਆਂ ਵਿਚ 30 ਸਤੰਬਰ ਤੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਜੋ ਆਪ ਸਰਕਾਰ ਤੇ ਇਸਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕੀਤਾ ਜਾ ਸਕੇ ਜੋ ਹਰ ਮੁਹਾਜ਼ ’ਤੇ ਫੇਲ੍ਹ ਸਾਬਤ ਹੋਏ ਹਨ।ਉਹਨਾਂ ਕਿਹਾ ਕਿ ਇਹ ਮੁਹਿੰਮ ਲੋਕ ਪੱਖੀ ਹੋਵੇਗੀ ਤੇ ਇਸ ਗੱਲ ’ਤੇ ਧਿਆਨ ਕੇਂਦਰਤ ਕਰੇਗੀ ਕਿ ਕਿਵੇਂ ਲੋਕਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਨਾਂਹ ਕੀਤੀ ਗਈ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਕਾਨੂੰਨ ਵਿਵਸਥਾ ਦੀ ਹਾਲਾਤ ਡਾਵਾਂਡੋਲ ਹੈ, ਨਸ਼ਿਆਂ ਦੀ ਬੁਰਾਈ ’ਤੇ ਨਕੇਲ ਨਹੀਂ ਕੱਸੀ ਜਾ ਸਕੀ, ਸੂਬੇ ਤੋਂ ਇੰਡਸਟਰੀ ਦਾ ਪਲਾਇਨ ਹੋਇਆ ਹੈ ਤੇ ਚੋਣ ਵਾਅਦੇ ਪੂਰੇ ਕਰਨ ਵਿਚ ਵੀ ਸਰਕਾਰ ਫੇਲ੍ਹ ਸਾਬਤ ਹੋਈ ਹੈ। ਉਦੋਂ ਤੱਕ ਇਸ ਵੇਲੇ ਪਿੰਡ ਪੱਧਰ ’ਤੇ ਚਲਰਹੇ ਪ੍ਰੋਗਰਾਮ ਹਰ ਸੱਥ ਵਿਚ ਅਕਾਲੀ ਦਲ ਜਾਰੀ ਰਹੇਗਾ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਕੋਰ ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਪੰਚਾਇਤੀ ਚੋਣਾਂ ਨੂੰ ਛੱਡ ਕੇ ਅਕਾਲੀ ਦਲ ਪੰਚਾਇਤ ਸੰਮਤੀ,ਜ਼ਿਲ੍ਹਾ ਪ੍ਰੀਸ਼ਦ, ਨਿਗਮਾਂ ਤੇ ਕਮੇਟੀ ਚੋਣਾਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਰਲ ਕੇ ਲੜੇਗਾ। ਇਹ ਵੀ ਵੀ ਨਿਖੇਧੀ ਕੀਤੀ ਕਿ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ ਤੇ ਸਥਾਨਕ ਸਰਕਾਰ ਅਧੀਨ ਸੰਸਥਾਵਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਕਮੇਟੀ ਨੇ ਖਾਲਸਾ ਏਡ ’ਤੇ ਐਨ ਆਈ ਏ ਦੇ ਛਾਪਿਆਂ ਤੇ ਯੂਨਾਈਟਡ ਕਿੰਗਡਮ ਦੇ ਐਮ ਪੀ ਤਨਮਨਜੀਤ ਸਿੰਘ ਢੇਸੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਵੀ ਨਿਖੇਧੀ ਕੀਤੀ।ਕੋਰਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਪਤਨੀ ਸਰਦਾਰਨੀ ਨਿਰਮਲ ਕੌਰ, ਇਸਤਰੀ ਅਕਾਲੀ ਦਲ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਿੰਦਰ ਕੌਰ ਪੰਨੂ ਦੇ ਪਤੀ ਸਰਦਾਰ ਗੁਰਪ੍ਰਤਾਪ ਸਿੰਘ ਪੰਨੂ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਵਿਛੜੀਆਂ ਰੂਹਾਂ ਵਾਸਤੇ 2 ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।