Home Blog Page 2039

ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੋਸਾਇਟੀ ਵੱਲੋਂ 2 ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ

ਸੁਖਜਿੰਦਰ ਮਾਨ
ਬਠਿੰਡਾ, 14 ਅਗਸਤ : ਐੱਸ. ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ‘‘ਸਿੱਖੋ ਔਰ ਸਿੱਖਾਓ’’ ਲੜੀ ਤਹਿਤ 52ਵੀਂ ਸਾਲਾਨਾ 2 ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਮੈਡਮ ਭਾਵਨਾ ਗਰਗ ਨੇ ਕਮਲ ਦੇ ਫੁੱਲ ਨਾਲ ਕੀਤਾ। ਸ੍ਰੀ ਦਿਨੇਸ਼ ਚਿਰਨੀਆ ਨੇ ਐਕ੍ਰੇਲਿਕ ਰੰਗਾਂ ਦੀ ਵਿਧੀ ਰਾਹੀਂ ਕੈਨਵਸ ’ਤੇ ਤਸਵੀਰ ਬਣਾ ਕੇ ਦਿਖਾਈ। ਇਸ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 40 ਦੇ ਕਰੀਬ ਚਿੱਤਰਕਾਰਾਂ ਅਤੇ 35 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਪੁਲਿਸ ਪਬਲਿਕ ਸਕੂਲ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ

ਸੁਸਾਇਟੀ ਦੇ ਮੁਖੀ ਹਰੀ ਚੰਦ ਪ੍ਰਜਾਪਤੀ ਨੇ ਦੱਸਿਆ ਕਿ ਸੁਸਾਇਟੀ ਦਾ ਉਦੇਸ਼ ਪੇਂਟਿੰਗ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਭਵਿੱਖ ਵਿੱਚ ਚੰਗੇ ਚਿੱਤਰਕਾਰ ਬਣਨ ਵਿੱਚ ਮਦਦ ਕਰਨਾ ਵੀ ਹੈ। ਇਸ ਵਰਕਸ਼ਾਪ ਵਿੱਚ ਸੋਹਣ ਸਿੰਘ, ਅਮਰਜੀਤ ਸਿੰਘ ਪੇਂਟਰ, ਪ੍ਰੇਮ ਚੰਦ, ਰਿਤੇਸ਼ ਕੁਮਾਰ, ਹਰਦਰਸ਼ਨ ਸੋਹਲ, ਵਿਜੇ ਭੂਦੇਵ, ਯਸ਼ਪਾਲ ਸਿੰਘ ਜੈਤੋ, ਡਾ: ਅਮਰੀਕ ਸਿੰਘ, ਸੁਰੇਸ਼ ਮੰਗਲਾ, ਕੇਵਲ ਕ੍ਰਿਸ਼ਨ, ਬਲਰਾਜ ਬਰਾੜ ਮਾਨਸਾ, ਸੰਦੀਪ ਸ਼ੇਰਗਿੱਲ, ਪਰਸ਼ੋਤਮ ਕੁਮਾਰ, ਬਸੰਤ ਸਿੰਘ, ਡਾ. ਅਮਰੀਕ ਸਿੰਘ ਮਾਨਸਾ, ਮਾਧੋਦਾਸ ਸਿੰਘ ਗਿੱਦੜਬਾਹਾ, ਲਖਵਿੰਦਰ ਸਿੰਘ, ਤੇਜੇਂਦਰ ਟੀਨਾ, ਭਜਨ ਲਾਲ, ਜੀਵਨ ਜੋਤੀ ਜੈਤੋ, ਇੰਦਰਜੀਤ ਸਿੰਘ, ਨਿਸ਼ਾ ਗਰਗ, ਰੇਖਾ ਰਾਣੀ, ਰਾਜਦੀਪ ਕੌਰ,

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ’ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਪੰਚ ਪ੍ਰਣ ਸਹੁੰ ਚੁੱਕ ਸਮਾਗਮ ਦਾ ਆਯੋਜਨ

ਪਰਵਿੰਦਰ ਸਿੰਘ ਪੈਰੀ, ਅਸ਼ਵਨੀ ਕੁਮਾਰ ਹਨੂੰਮਾਨਗੜ੍ਹ, ਸੁਰਜੀਤ ਕੰਬੋਜ ਸਿਰਸਾ, ਮਹਿਕਪ੍ਰੀਤ ਸਿੰਘ, ਰੂਬੀ ਰਾਣੀ, ਉਦੀਸ ਬੈਂਬੀ ਫਰੀਦਕੋਟ, ਨਿਕਿਤਾ, ਪੁਨੀਤ ਸ਼ਰਮਾ, ਗੁਰਦੀਪ ਸਿੰਘ ਤਲਵੰਡੀ, ਸ਼ੀਤਲ ਨੰਦਨ, ਅੰਮ੍ਰਿਤਾ ਨੰਦਨ, ਜਸਪਾਲ ਪਾਲਾ, ਏ. ਕੁਮਾਰ, ਪ੍ਰਨੀਤ ਕੌਰ ਸੰਗਰੂਰ, ਆਸ਼ਾਨ ਅਵਤਾਰ, ਦੀਪਕ, ਗੁਰਜੀਤ ਸਿੰਘ, ਰਮਨਦੀਪ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਅਨਾ, ਪ੍ਰੀਸ਼ੂ ਕਾਲੜਾ, ਰਾਘਵ ਮਿੱਤਲ, ਰੂਪਾਂਸ਼ੀ, ਰਾਘਵ ਸ਼ਰਮਾ, ਸਿਰਾਜ ਗੁਪਤਾ ਆਦਿ ਸ਼ਾਮਲ ਸਨ। ਇਸ ਮੌਕੇ ਸੁਸਾਇਟੀ ਵੱਲੋਂ ਸਮੂਹ ਚਿੱਤਰਕਾਰਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ’ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਪੰਚ ਪ੍ਰਣ ਸਹੁੰ ਚੁੱਕ ਸਮਾਗਮ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 14 ਅਗਸਤ : ਭਾਰਤ ਦੀ ਆਜ਼ਾਦੀ ਦੇ 76 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਅਤੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸੋਮਵਾਰ ਨੂੰ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਯੂਨੀਵਰਸਿਟੀ ਕੈਂਪਸ ਵਿੱਚ ਪੰਚ ਪ੍ਰਣ ਸਹੁੰ ਚੁੱਕ ਸਮਾਗਮ ਵਿੱਚ ਯੂਨੀਵਰਸਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਭਾਗੀਦਾਰਾਂ ਨੇ ਤਿਰੰਗੇ ਝੰਡੇ ਨਾਲ ਸੈਲਫੀ ਲਈ ਅਤੇ ਪੰਚ ਪ੍ਰਣ ਪ੍ਰਤਿਗਿਆ ਕੀਤੀ। ‘ਮੇਰੀ ਮਿੱਟੀ ਮੇਰਾ ਦੇਸ਼’ ਇੱਕ ਦੇਸ਼ ਵਿਆਪੀ ਅਤੇ ਲੋਕ-ਮੁਖੀ ਮੁਹਿੰਮ ਹੈ ਜਿਸਦੀ ਟੈਗਲਾਈਨ ’ਮਿੱਟੀ ਕੋ ਨਮਨ, ਵੀਰੋ ਕਾ ਵੰਦਨ’ ਹੈ। ਇਸ ਮੁਹਿੰਮ ਤਹਿਤ ਦੇਸ਼ ਦੀ ਰਾਖੀ ਕਰਨ ਵਾਲੇ ਸੂਰਬੀਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪੁਲਿਸ ਪਬਲਿਕ ਸਕੂਲ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਿੰਡ ਘੁੱਦਾ ਦੀ ਮਿੱਟੀ ਭੇਂਟ ਕੀਤੀ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੱਥੇ ’ਤੇ ਮਿੱਟੀ ਦਾ ਤਿਲਕ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ’ਮੇਰੀ ਮਿੱਟੀ ਮੇਰਾ ਦੇਸ਼’ ਪ੍ਰੋਗਰਾਮ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਪਹਿਲ ਹੈ। ਇਸ ਉਪਰੰਤ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੰਚ ਪ੍ਰਣ ਸਹੁੰ ਚੁਕਾਈ।

ਬਠਿੰਡਾ ’ਚ ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਮੌਕੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਪੰਚ ਪ੍ਰਣ ਸੰਕਲਪ ਵਿੱਚ ਭਾਗ ਲੈਣ ਵਾਲੇ ਹਰੇਕ ਵਿਅਕਤੀ ਨੇ 2047 ਤੱਕ ਭਾਰਤ ਨੂੰ ਵਿਕਸਤ ਕਰਨ ਅਤੇ ਇੱਕ ਆਤਮ-ਨਿਰਭਰ ਰਾਸ਼ਟਰ ਬਣਾਉਣ, ਗੁਲਾਮੀ ਦੀ ਮਾਨਸਿਕਤਾ ਨੂੰ ਜੜ੍ਹੋਂ ਖ਼ਤਮ ਕਰਨ, ਦੇਸ਼ ਦੀ ਅਮੀਰ ਵਿਰਾਸਤ ’ਤੇ ਮਾਣ ਕਰਨ, ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰਨ, ਦੇਸ਼ ਦੀ ਰੱਖਿਆ ਕਰਨ ਵਾਲਿਆਂ ਦਾ ਸਨਮਾਨ ਕਰਨ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਕੰਮ ਕਰਨ ਦੀ ਸਹੁੰ ਚੁੱਕੀ।ਇਸ ਮੁਹਿੰਮ ਦੇ ਤਹਿਤ ਸੀਯੂਪੀਬੀ ਦੇ ਵਿਦਿਆਰਥੀ ਭਾਰਤ ਦੇ 77ਵੇਂ ਆਜ਼ਾਦੀ ਦਿਹਾੜੇ ਤੇ ਪਿੰਡ ਘੁੱਦਾ ਵਿਖੇ 75 ਬੂਟੇ ਲਗਾਉਣਗੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨਗੇ।ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਅਤੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਬੀ. ਪੀ ਗਰਗ, ਵਿੱਤ ਅਧਿਕਾਰੀ ਡਾ.ਰਾਜਕੁਮਾਰ ਸ਼ਰਮਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਤੋਂ ਇਲਾਵਾ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਪੁਲਿਸ ਪਬਲਿਕ ਸਕੂਲ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ

0

ਸੁਖਜਿੰਦਰ ਮਾਨ
ਬਠਿੰਡਾ, 14 ਅਗਸਤ : ਸਥਾਨਕ ਪੁਲਿਸ ਪਬਲਿਕ ਸਕੂਲ ਵਿੱਚ 77ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ। “ਆਈ ਲਵ ਮਾਈ ਇੰਡੀਆ” ਅਤੇ ਮੇਰਾ ਦੇਸ਼ ਰੰਗੀਲਾ ਵਰਗੇ ਦੇਸ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਗਾਣਿਆ ਤੇ ਨੰਨੇ-ਮੁੰਨੇ ਬੱਚਿਆਂ ਨੇ ਸੁੰਦਰ ਨਾਚ ਪੇਸ਼ ਕੀਤੇ। ਫੈਨਸੀ ਡਰੈੱਸ ਰਾਹੀਂ ਉਸ ਸਮੇਂ ਦੇ ਦੇਸ਼-ਭਗਤਾਂ ਨੂੰ ਯਾਦ ਕੀਤਾ ਗਿਆ।

ਬਠਿੰਡਾ ’ਚ ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਮੌਕੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ “ਵਿਭਾਜਨ ਵਿਭਿਸ਼ਿਕਾ ਦਿਵਸ”ਬਾਰੇ ਜਾਣਕਾਰੀ ਦਿੱਤੀ।ਸਕੂਲ ਦੇ ਮੁੱਖ ਅਧਿਆਪਕਾ ਮੈਡਮ ਮੋਨਿਕਾ ਸਿੰਘ ਨੇ ਦੱਸਿਆ ਕਿ 14 ਅਗਸਤ 1947 ਨੂੰ ਦੇਸ ਦੀ ਵੰਡ ਸਮੇਂ ਵਿਸਥਾਪਨ ਦਾ ਦਰਦ ਸਹਿਣ ਵਾਲੇ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਬੱਚਿਆ ਦੁਆਰਾ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਦੇਸ ਭਗਤਾ ਦੀਆਂ ਕੁਰਬਾਨੀਆਂ ਬਾਰੇ ਦੱਸਿਆ। ਉਨ੍ਹਾਂ ਨੇ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।

ਭਾਕਿਯੂ ਸਿੱਧੂਪੁਰ ਇਕਾਈ ਮੰਡੀਕਲਾਂ ਦੀ ਮੀਟਿੰਗ ਵਧ ਰਹੀਆਂ ਵਾਰਦਾਤਾਂ ਤੇ ਨਸ਼ੇ ਦੇ ਸੰਬੰਧ ਵਿੱਚ ਹੋਈ

ਜਗਪਾਲ ਸਿੰਘ ਭੁੱਲਰ
ਬਾਲਿਆਂਵਾਲੀ 13 ਅਗੱਸਤ:ਇੱਥੋ ਨੇੜਲੇ ਪਿੰਡ ਮੰਡੀ ਕਲਾਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਮੰਡੀ ਕਲਾਂ ਦੀ ਇਕਾਈ ਨੇ ਪਿੰਡ ਦੀ ਸੱਥ ਢਿੱਲਵਾਂ ਵਾਲੇ ਥੜੇ ਤੇ ਮੀਟਿੰਗ ਕੀਤੀ ਗਈ । ਇਸ ਮੀਟਿੰਗ ਨੂੰ ਪਿੰਡ ਪ੍ਰਧਾਨ ਬਲਰਾਜ ਸਿੰਘ ਬਾਜ਼ਾ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿੱਚ ਦਿਨੋ ਦਿਨ ਵਧ ਰਹੇ ਨਸ਼ੇ ਤੇ ਵਾਰਦਾਤਾਂ ਨੂੰ ਰੋਕਣ ਲਈ ਵਿਚਾਰ ਕੀਤੀ ਗਈ ਅਤੇ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਨਸ਼ਿਆਂ ਖ਼?ਲਾਫ ਲੜਨਾ ਚਾਹੀਦੀ ਹੈ। ਇਸ ਸੰਬੰਧੀ ਵੱਡੀ ਗਿਣਤੀ ਵਿਚ ਆਏ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਹੱਥ ਉੱਪਰ ਕਰਕੇ ਪੂਰਨ ਸਹਿਯੋਗ ਦੇਣ ਦੀ ਸਹਿਮਤੀ ਦਿੱਤੀ ਗਈ ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਉਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਪਿੰਡ ਪਿਛਲੇ ਦਿਨ ਹੋਈ ਵਾਰਦਾਤ ਜਿਸ ਵਿਚ ਅਣਪਛਾਤੇ ਵਿਅਕਤੀਆਂ ਨੇ ਬਲਜਿੰਦਰ ਸਿੰਘ ਰੋਮਾਣਾ ਦੀਆਂ ਆਪਣੇ ਖੇਤ ਤੋ ਵਾਪਿਸ ਘਰ ਆਉਣ ਸਮੇ ਕੁੱਟ ਮਾਰ ਕਰਕੇ ਲੱਤਾਂ ਬਾਹਾਂ ਤੋੜ ਦਿੱਤੀਆ ਸਨ । ਪਰ ਅਜੇ ਤੱਕ ਪੁਲਿਸ ਪ੍ਰਸਾਸਨ ਵੱਲੋਂ ਕੋਈ ਵੀ ਕਾਰਵਾਈ ਨਹੀ ਕੀਤੀ ਗਈ । ਇਸ ਉਪਰੰਤ ਅੱਜ ਇਕੱਠ ਵਿਚ ਇਹ ਸਹਿਮਤੀ ਬਣੀ ਹੈ ਕਿ ਜੇਕਰ ਪ੍ਰਸਾਸਨ ਨੇ ਕੋਈ ਕਾਰਵਾਈ ਨਾ ਕੀਤੀ ਗਈ ਤੇ ਪੀੜਤ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ,ਮਹਿੰਦਰ ਸਿੰਘ ਸਾਬਕਾ ਪ੍ਰਧਾਨ ਰੋੜੀਵਾਲਾ , ਮੰਗੂ, ਸੁਖਦੇਵ ਭਾਈਕਾ , ਸੁਖਨਾ ਬੂਸਰ, ਉੱਜਲ ਸਿੰਘ, ਕਾਲਾ ਸਿੰਘ, ਜੀਤ ਪ੍ਰੇਮੀ, ਪਰਮਾ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਆਦਿ ਹਾਜ਼ਰ ਸਨ।ਇਸ ਸੰਬੰਧੀ ਜਾਣਕਾਰੀ ਗੁਰਵਿੰਦਰਦੀਪ ਸਿੰਘ ਦੀਪੂ ਪ੍ਰੈਸ਼ ਸਕੱਤਰ ਯੂਨੀਅਨ ਸਿੱਧੂਪੁਰ ਵੱਲੋਂ ਦਿੱਤੀ ਗਈ ।

ਖਾਲਿਸਤਾਨ ਦੇ ਨਾਂ ‘ਤੇ ਝੂਠੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਭੁੱਲਰ ਸਭਾ ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

0

ਸੁਖਜਿੰਦਰ ਮਾਨ
ਬਠਿੰਡਾ, 14 ਅਗਸਤ: ਬਠਿੰਡਾ ਪੱਟੀ ’ਚ ਵੱਡਾ ਪ੍ਰਭਾਵ ਰੱਖਣ ਵਾਲੇ ਭੁੱਲਰ ਭਾਈਚਾਰੇ ਵਲੋਂ ਪਿਛਲੇ ਦਿਨੀਂ ਖਾਲਿਸਤਾਨ ਦੇ ਨਾਂ ਝੂਠੀਆਂ ਧਮਕੀਆਂ ਦਿਵਾ ਕੇ ਬਦਨਾਮ ਕਰਨ ਦੇ ਮਾਮਲੇ ਵਿਚ ਹੁਣ ਭਾਈਚਾਰੇ ਵਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਕੀਤੀ ਪ੍ਰੈਸ ਕਾਨਫਰੰਸ ਵਿਚ ਭਾਈਚਾਰੇ ਦੇ ਨੁਮਾਇੰਦਿਆਂ ਬਲਦੇਵ ਸਿੰਘ ਭੁੱਲਰ, ਨਾਇਬ ਸਿੰਘ ਜਿਉਂਦ, ਅੰਗਰੇਜ ਸਿੰਘ, ਸਾਧੂ ਸਿੰਘ ਮਾਨਸਾ, ਗੁਰਮੇਲ ਸਿੰਘ, ਸੀਰਾ ਸਿੰਘ ਨੇ ਦੋਸ਼ ਲਾਇਆ ਕਿ ਭੁੱਲਰ ਸਭਾ ਦੇ ਇੱਕ ਅਹੁਦੇਦਾਰ ਨੂੰ ਕਥਿਤ ਫੋਨ ਰਾਹੀਂ ਖਾਲਿਸਤਾਨੀਆਂ ਦੀ ਧਮਕੀਆਂ ਮਿਲਣ ਦੇ ਮਾਮਲੇ ਵਿਚ ਇੱਕ ਵਿਅਕਤੀ ਬੂਟਾ ਸਿੰਘ ਵਾਸੀ ਸਿਧਾਨਾ ਨੇ ਪਿਛਲੇ ਦਿਨੀਂ ਖੁਦਕਸ਼ੀ ਕਰ ਲਈ ਸੀ, ਜਿਸਦਾ ਫੋਨ ਵਰਤਿਆ ਗਿਆ ਸੀ।

ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼

ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਗੰਨਮੈਨ ਲੈਣ ਲਈ ਝੂਠੀਆਂ ਧਮਕੀਆਂ ਦਿਵਾਉਣ ਵਾਲੇ ਸੁਰਜੀਤ ਸਿੰਘ ਭੁੱਲਰ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਇਸ ਕੇਸ ਵਿਚ ਕੁੱਝ ਹੋਰ ਬੰਦਿਆਂ ਦੀ ਵੀ ਭੂਮਿਕਾ ਸ਼ੱਕੀ ਪਾਈ ਜਾ ਰਹੀ ਹੈ, ਜਿਸਦੀ ਹਾਲੇ ਤੱਕ ਪੁਲਿਸ ਵਲੋਂ ਕੋਈ ਜਾਂਚ ਨਹੀਂ ਕੀਤੀ ਗਈ। ਇੰਨ੍ਹਾਂ ਨੁਮਾਇੰਦਿਆਂ ਨੇ ਦਸਿਆ ਕਿ ਇਸ ਮਾਮਲੇ ਸਬੰਧੀ ਭੁੱਲਰ ਸਭਾ ਨੇ ਇੱਕ ਪੰਜ ਮੈਂਬਰੀ ਪੜਤਾਲੀਆ ਕਮੇਟੀ ਗਠਿਤ ਕੀਤੀ, ਜਿਸਨੇ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਕੇ ਰਿਪੋਰਟ ਪੇਸ਼ ਕਰ ਦਿੱਤੀ। ਇਸ ਰਿਪੋਰਟ ਤੋਂ ਵੀ ਜਿਲ੍ਹਾ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਬੂਤ ਵੀ ਵਿਖਾਏ ਗਏ ਹਨ। ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜੇਕਰ ਪਹਿਲੀ ਸੂਚਨਾ ਤੇ ਸਮੇ ਸਿਰ ਕਾਰਵਾਈ ਹੋ ਜਾਂਦੀ ਤਾਂ ਬੂਟਾ ਸਿੰਘ ਦੀ ਖੁਦਕਸ਼ੀ ਟਾਲੀ ਜਾ ਸਕਦੀ ਸੀ।

ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

ਉਹਨਾਂ ਕਿਹਾ ਕਿ ਖਾਲਿਸਤਾਨ ਦਾ ਨਾਂ ਵਰਤਣ ਨਾਲ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਹੈ, ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ, ਗ੍ਰਹਿ ਵਿਭਾਗ ਪੰਜਾਬ ਤੇ ਰਾਜ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਸੜਕਾਂ ਤੇ ਉੱਤਰਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਵੇਗਾ।

ਬਠਿੰਡਾ ਦੇ ਜ਼ਿਲ੍ਹੇ ਦੇ ਪਿੰਡ ਸੁਖਲੱਧੀ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ

0

ਸੁਖਜਿੰਦਰ ਮਾਨ
ਬਠਿੰਡਾ, 14 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨਾਲ ਕੀਤੇ ਵਧੀਆ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰੇ ਕਰਦੇ ਹੋਏ ਸਿਹਤ ਮੰਤਰੀ ਡਾ ਬਲਵੀਰ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿਚ 76 ਹੋਰ ਨਵੇਂ ਆ ਆਦਮੀ ਕਲੀਨਿਕ ਖੋਲੇ ਗਏ। ਇੰਨ੍ਹਾਂ ਕਲੀਨਿਕਾਂ ਵਿਚੋਂ ਬਠਿੰਡਾ ਜ਼ਿਲ੍ਹੈ ਦੇ ਹਿੱਸੇ ਵੀ ਇੱਕ ਕਲੀਨਿਕ ਆਇਆ ਹੈ, ਜਿਸਦਾ ਉਦਘਾਟਨ ਅੱਜ ਪਿੰਡ ਸੁਖਲੱਧੀ ਵਿਖੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਅਤੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ ਢਿੱਲੋਂ ਨੇ ਦਸਿਆ ਕਿ ਇਸਤੋਂ ਪਹਿਲਾਂ ਵੀ ਜਿਲ੍ਹੇ ਵਿੱਚ 25 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ। ਜਿੰਨ੍ਹਾਂ ਵਿੱਚ ਲੱਗਭਗ 3 ਲੱਖ ਲੋਕਾਂ ਨੇ ਸਿਹਤ ਸਹੂਲਤਾਂ ਦਾ ਲਾਭ ਉਠਾਇਆ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੈਡੀਕਲ ਕੈਂਪ ਦਾ ਆਯੋਜਨ

ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 38 ਤਰ੍ਹਾ ਦੇ ਲੈਬ ਟੈਸਟ ਉਪਲਬਧ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨੇੜੇ ਹੀ ਇਨ੍ਹਾਂ ਕਲੀਨਿਕਾਂ ਵਿੱਚੋਂ ਸਿਹਤ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਸਮੇਂ ਡਾ ਪਾਮਿਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਧੰਨਵਾਦ ਕੀਤਾ।ਇਸ ਮੌਕੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸ ਅਤੇ ਸਾਹਿਲ ਪੁਰੀ ਬੀਈਈ ਨੇ ਮੰਚ ਸੰਚਾਲਣ ਕੀਤਾ। ਜਦ ਕਿ ਪਿੰਡ ਸੁਖਲੱਧੀ, ਬੰਗੀ ਰੁੱਘੂ ਅਤੇ ਬੰਗੀ ਦੀਪਾ ਦੀਆਂ ਪੰਚਾਇਤਾਂ, ਗੁਰਪ੍ਰੀਤ ਕੌਰ ਚੇਅਰਮੈਨ, ਡਾ ਮੁਨੀਸ਼ ਗੁਪਤਾ, ਡਾ ਵਿਪਨ ਅਗਰਵਾਲ, ਮਨਪ੍ਰੀਤ ਕੌਰ, ਜਗਦੀਪ ਕੌਰ, ਰਵਿੰਦਰ ਕੁਮਾਰ, ਕਿਰਨਜੀਤ ਕੌਰ, ਅਵਤਾਰ ਸਿੰਘ, ਹਰਦੇਵ ਸਿੰਘ ਪੱਕਾ ਬਲਾਕ ਪ੍ਰਧਾਨ, ਸੁੱਚਾ ਸਿੰਘ, ਠਾਣਾ ਸਿੰਘ, ਕੌਰ ਸਿੰਘ ਹਾਜ਼ਰ ਸਨ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੈਡੀਕਲ ਕੈਂਪ ਦਾ ਆਯੋਜਨ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਅਗਸਤ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ( ਰਜਿ.) ਵਲੋਂ ਜ਼ਿਲ੍ਹੇ ਦੇ ਪਿੰਡ ਕਮਾਲੂ ਸਵੈਚ ਵਿਚ ਅੱਜ ਇੱਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਕੈਂਪ ਵਿੱਚ ਡਾਕਟਰ ਹਰਮਨਪ੍ਰੀਤ ਭੰਗੂ ਤੇ ਡਾਕਟਰ ਪਲਕਦੀਪ ਨੇ ਪੇਟ,ਲੀਵਰ, ਛਾਤੀ,ਸ਼ੂਗਰ ਤੇ ਬੀਪੀ ਨਾਲ ਸੰਬਧਿਤ 166 ਮਰੀਜਾਂ ਦਾ ਮੈਡੀਕਲ ਚੈਕਅੱਪ ਕੀਤਾ। ਇਸ ਦੌਰਾਨ ਟੀਮ ਵਲੋਂ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸਤੋਂ ਇਲਾਵਾ ਗੁਰਮੀਤ ਸਿੰਘ ਅਤੇ ਸੰਜੀਵ ਕੁਮਾਰ ਨੇ ਫ਼ੇਫ਼ੜਿਆਂ ਸਬੰਧੀ ਮੁਫ਼ਤ ਟੈਸਟ ਕੀਤੇ।

ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼

ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਪ੍ਰੋ ਜਸਵੰਤ ਸਿੰਘ ਬਰਾੜ ਸਮੇਤ, ਮੈਂਬਰ ਜੋਗਿੰਦਰ ਸਿੰਘ, ਜੰਟਾ ਸਿੰਘ, ਅੰਗਰੇਜ਼ ਸਿੰਘ ਤੇ ਪਰਮਵੀਰ ਸਿੰਘ ਇਸ ਕੈਂਪ ਹਾਜ਼ਰ ਸਨ।ਇਸ ਕੈਂਪ ਵਿੱਚ ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤਾਂ,ਸ਼੍ਰੀ ਗੁਰਦੁਆਰਾ ਸਾਹਿਬ ਤੇ ਸਮੂਹ ਕਲੱਬਾਂ ਦੇ ਮੈਂਬਰ ਸਾਹਿਬਾਨ ਦਾ ਪੂਰਨ ਸਹਿਯੋਗ ਰਿਹਾ। ਇਸ ਤੋਂ ਇਲਾਵਾ ਲਵਪਿੰਦਰ ਸਿੰਘ, ਗਗਨਦੀਪ ਸਿੰਘ, ਹਰਮਨ ਸਿੰਘ ਸਿੱਧੂ,ਲਾਭ ਸਿੱਧੂ, ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ (ਕੈਂਪ ਇੰਚਾਰਜ) ਦਾ ਵਿਸ਼ੇਸ਼ ਯੋਗਦਾਨ ਰਿਹਾ।

ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਸਥਾਨਕ ਵਿਧਾਇਕ ਜਗਰੂਪਲ ਸਿੰਘ ਗਿੱਲ ਦੇ ਘਰ ਅੱਗੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਅੰਮ੍ਰਿਤਪਾਲ ਕੌਰ ਬੱਲੂਆਣਾ, ਮਨਪ੍ਰੀਤ ਕੌਰ ਸਿਵੀਆ, ਨਵਜੋਤ ਕੌਰ, ਲੀਲਾਵੰਤੀ, ਰੂਪ ਕੌਰ ਤੇ ਸੁਖਦੇਵ ਕੌਰ ਆਦਿ ਨੇ ਕਿਹਾ ਕਿ ਪਿਛਲੇਂ ਲਗਭਗ 10 ਮਹੀਨਿਆਂ ਤੋਂ ਉਨ੍ਹਾਂ ਨੂੰ ਮਾਣ ਭੱਤਾ ਨਹੀਂ ਮਿਲਿਆ ਹੈ।

ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲਣ ਦੀ ਬਜਾਏ ਉਨ੍ਹਾਂ ਨੂੰ ਰਸੋਈ ਦੇ ਰਾਸਨ ਲਈ ਹਜ਼ਾਰ-ਹਜ਼ਾਰ ਰੁਪਏ ਦਿੱਤੇ ਜਾਣ: ਹਰਗੋਬਿੰਦ ਕੌਰ

ਜਿਸ ਕਰਕੇ ਮਹਿੰਗਾਈ ਦੇ ਯੁੱਗ ਵਿੱਚ ਉਹਨਾਂ ਨੂੰ ਘਰ ਦਾ ਗੁਜਾਰਾ ਕਰਨਾ ਬੜਾ ਔਖਾ ਹੋਇਆ ਪਿਆ ਹੈ ਤੇ ਚੁੱਲ੍ਹੇ ਠੰਡੇ ਹੋਏ ਪਏ ਹਨ। ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਜਦੋਂ ਤੋਂ ਸੂਬੇ ਵਿਚ ਮੌਜੂਦਾ ਸਮਰਾਰ ਬਣੀ ਹੈ ਉਦੋਂ ਤੋਂ ਹੀ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲੀਆਂ ਤੇ ਵਰਕਰਾਂ ਤੇ ਹੈਲਪਰਾਂ ਰੁਲਦੀਆਂ ਫਿਰਦੀਆਂ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਸਾਰੇ ਬਕਾਏ ਦਿੱਤੇ ਜਾਣ ਤੇ ਅੱਗੇ ਤੋਂ ਹਰ ਮਹੀਨੇ ਦੀ 3 ਤਰੀਕ ਨੂੰ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ।

ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼

ਉਹਨਾਂ ਕਿਹਾ ਕਿ ਤਿੰਨਾਂ ਬਲਾਕਾਂ ਬਠਿੰਡਾ, ਤਰਸਿੱਕਾ ਅਤੇ ਸਿੱਧਵਾਂ ਬੇਟ ਨੂੰ ਬਾਲ ਭਲਾਈ ਕੌਂਸਲ ਐਨ ਜੀ ਓ ਤੋਂ ਬਾਹਰ ਕਰਕੇ ਮੁੱਖ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ। ਇਹਨਾਂ ਬਲਾਕਾਂ ਨੂੰ ਐਨ ਜੀ ਓ ਤੋਂ ਵਾਪਸ ਲੈਣ ਲਈ ਅਕਤੂਬਰ 2017 ਵਿਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਤੇ ਹਰ ਮਹੀਨੇ ਕਿਰਾਇਆ ਦੇਣਾ ਯਕੀਨੀ ਬਣਾਇਆ ਜਾਵੇ । ਪਿਛਲੇਂ ਸਾਲ ਦਾ ਵਰਦੀ ਭੱਤਾ ਰਲੀਜ਼ ਕੀਤਾ ਜਾਵੇ।

 

ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼

0

ਬਠਿੰਡਾ, 13 ਅਗਸਤ: ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ ਚੱਲੇ ਆ ਰਹੇ ਜੀਦਾ ਟੋਲ ਪਲਾਜ਼ਾ ਦੇ ਮੁਲਾਜਮਾਂ ਵਿਰੁਧ ਵਿਰੁਧ ਆਖ਼ਰ ਥਾਣਾ ਨਹਿਆਵਾਲਾ ਦੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਟੋਲ ਪਲਾਜ਼ਾ ਦੇ ਕਰਮਚਾਰੀਆਂ ਉਪਰ ਅਪਣੀ ਪਤਨੀ ਨਾਲ ਜਾ ਰਹੇ ਇੱਕ ਕਿਸਾਨ ਆਗੂ ਦੀ ਪੱਗ ਉਤਾਰਨ ਅਤੇ ਉਸਦੇ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲੱਗੇ ਸਨ। ਵੱਡੀ ਗੱਲ ਇਹ ਵੀ ਹੈ ਕਿ ਉਕਤ ਟੋਲ ਪਲਾਜ਼ੇ ਵਾਲਿਆਂ ਦਾ ਮਾਝੇ ਦੇ ਕਿਸਾਨਾਂ ਦੀ ਪ੍ਰਭਾਵਸ਼ਾਲੀ ਜਥੇਬੰਦੀ ਮੰਨੀ ਜਾਣੀ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਨਾਲ ਇੱਕ ਹਫ਼ਤੇ ਵਿਚ ਹੀ ਦੂਜੀ ਵਾਰ ਵਿਵਾਦ ਹੋਇਆ ਸੀ।ਜਿਸਤੋਂ ਅੱਕੇ ਕਿਸਾਨਾਂ ਵਲੋਂ ਬੀਤੇ ਕੱਲ ਸੈਕੜਿਆਂ ਦੀ ਗਿਣਤੀ ਵਿਚ ਉਕਤ ਟੋਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ ਸੀ, ਜਿਸਤੋਂ ਬਾਅਦ ਪੁਲਿਸ ਨੂੰ ਇੰਨ੍ਹਾਂ ਟੋਲ ਪਲਾਜ਼ਾ ਦੇ ਮੁਲਾਜਮਾਂ ਵਿਰੁਧ ਪਰਚਾ ਦਰਜ਼ ਕਰਨਾ ਪਿਆ ਹੈ।

ਠੇਕਾ ਮੁਲਾਜ਼ਮ 15 ਅਗਸਤ ਨੂੰ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ਼ ਕਰਨਗੇ ਵਿਰੋਧ

ਕਿਸਾਨਾਂ ਨੇ ਲਗਾਏ ਧਰਨੇ ਵਿਚ ਉਕਤ ਟੋਲ ਪਲਾਜ਼ਾ ਦੇ ਮੁਲਾਜਮਾਂ ਦੇ ਨਾਲ-ਨਾਲ ਨਹਿਆਵਾਲਾ ਥਾਣੇ ਦੀ ਮਹਿਲਾ ਇੰਚਾਰਜ਼ ਉਪਰ ਵੀ ਪੱਖਪਾਤ ਕਰਨ ਅਤੇ ਕਿਸਾਨਾਂ ਤੇ ਟੋਲ ਮੁਲਾਜਮਾਂ ਵਿਚਕਾਰ ਭੜਕਾਹਟ ਪੈਦਾ ਕਰਨ ਦੇ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਸੂਚਨਾ ਮੁਤਾਬਕ ਸਭ ਤੋਂ ਪਹਿਲਾਂ ਲੰਘੀ 4 ਜੁਲਾਈ ਨੂੰ ਕਿਸੇ ਸੰਘਰਸ਼ ’ਤੇ ਜਾ ਰਹੇ ਕਿਸਾਨਾਂ ਨਾਲ ਟੋਲ ਪਲਾਜ਼ਾ ਮੁਲਾਜਮਾਂ ਦਾ ਪਰਚੀ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ਵਿਵਾਦ ਦੌਰਾਨ ਥਾਣਾ ਨਹਿਆਵਾਲਾ ਦੀ ਮੁਖੀ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਈਰਲ ਹੋਈ ਸੀ, ਜਿਸ ਵਿਚ ਉਸਦੇ ਵਲੋਂ ਇੱਕ ਕਿਸਾਨ ਆਗੂ ’ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦਿਆਂ ਉਸਨੂੰ ਫ਼ੜ ਕੇ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਮਾਮਲਾ ਥਾਣੇ ਵਿਚ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਹੋ ਗਿਆ ਸੀ।

ਥਾਣਾ ਕੈਂਟ ਮਾਮਲਾ: ਇੱਕ ਹੋਰ ਮੁਲਜਮ ਗ੍ਰਿਫਤਾਰ, ਐਸਐਲਆਰ ਰਾਈਫ਼ਲ ਦੀ ਭਾਲ ਜਾਰੀ

ਇਸਤੋਂ ਬਾਅਦ ਮੁੜ 10 ਜੁਲਾਈ ਨੂੰ ਜਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੁਲਤਾਨੀ ਦਾ ਕਿਸਾਨ ਆਗੂ ਅਨੂਪ ਸਿੰਘ ਅਪਣੀ ਪਤਨੀ ਨਾਲ ਬਠਿੰਡਾ ਤੋਂ ਵਾਪਸ ਕਾਰ ’ਤੇ ਜਾ ਰਿਹਾ ਸੀ ਤਾਂ ਜੀਦਾ ਟੋਲ ਪਲਾਜ਼ਾ ’ਤੇ ਪਰਚੀ ਕਟਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ। ਇਸ ਹੰਗਾਮੇ ਦੌਰਾਨ ਕਿਸਾਨ ਆਗੂ ਨੇ ਟੋਲ ਪਲਾਜ਼ਾ ਮੁਲਾਜਮਾਂ ’ਤੇ ਉਸਦੀ ਪੱਗ ਉਤਾਰਨ ਅਤੇ ਉਸਨੂੰ ਅਪਮਾਨਜਨਕ ਸਬਦ ਬੋਲਣ ਤਂੋ ਇਲਾਵਾ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਸਬੰਧ ਵਿਚ ਥਾਣੇ ਵੀ ਸਿਕਾਇਤ ਦਿੱਤੀ ਗਈ ਪ੍ਰੰਤੂ ਕਿਸਾਨ ਆਗੂਆਂ ਦੇ ਦੋਸ਼ਾਂ ਮੁਤਾਬਕ ਥਾਣਾ ਮੁਖੀ ਨੇ ਟੋਲ ਪਲਾਜ਼ਾ ਮੁਲਾਜਮਾਂ ਦਾ ਹੀ ਪੱਖ ਪੂਰਿਆ। ਜਿਸਦੇ ਚੱਲਦੇ ਬੀਤੇ ਕੱਲ ਗੁਰਦਾਸਪੁਰ, ਤਰਨਤਾਰਨ, ਫ਼ਿਰੋਜਪੁਰ ਤੇ ਮੋਗਾ ਤੋਂ ਸੈਕੜਿਆਂ ਦੀ ਗਿਣਤੀ ਵਿਚ ਕਿਸਾਨ ਮਜੂਦਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਨੇ ਜੀਦਾ ਟੋਲ ਪਲਾਜ਼ਾ ’ਤੇ ਧਰਨਾ ਲਗਾਉਂਦਿਆਂ ਟੋਲ ਮੁਲਾਜਮਾਂ ਦੇ ਨਾਲ-ਨਾਲ ਪੁਲਿਸ ਅਧਿਕਾਰੀ ਵਿਰੁਧ ਕਾਰਵਾਈ ਕਰਨ ਦੀ ਮੰਗ ਰੱਖੀ ਸੀ। ਇਸ ਦੌਰਾਨ ਮੌਕੇ ’ਤੇ ਪੁੱਜੇ ਡੀਐਸਪੀ ਭੁੱਚੋਂ ਰਛਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾਉਣ ਦਾ ਯਤਨ ਕੀਤਾ। ਜਿਸਤੋਂ ਬਾਅਦ ਕਿਸਾਨ ਆਗੂ ਅਨੂਪ ਸਿੰਘ ਦੀ ਸਿਕਾਇਤ ’ਤੇ ਟੋਲ ਪਲਾਜ਼ਾ ਦੇ ਅਣਪਛਾਤੇ ਮੁਲਾਜਮਾਂ ਵਿਰੁਧ ਧਾਰਾ 355, 294 ਅਤੇ 34 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ।

ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਬਣਾਏ ਜਾ ਰਹੇ ਹਨ ਬੀਮਾ ਕਾਰਡ

0

ਨਥਾਣਾ ਦੇ ਵੱਖ ਵੱਖ ਪਿੰਡਾਂ ਵਿੱਚ ਚੱਲੀ ਜਾਗਰੂਕਤਾ ਵੈਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਅਗਸਤ: ਸੂਬਾ ਸਰਕਾਰ ਦੁਆਰਾ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਦੇਣ ਲਈ ਸ਼ੁਰੂ ਕੀਤੀ ਆਯੂੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਅੱਜ ਨਥਾਣਾ ਵਿਖੇ ਜਾਗਰੂਕਤਾ ਵੈਨ ਪਹੁੰਚੀ। ਇਸ ਮੌਕੇ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਬੀਮਾ ਕਾਰਡ ਵੀ ਬਣਾਏ ਗਏ। ਵੈਨ ਦੇ ਪਹਿਲੇ ਦਿਨ ਅੱਜ ਨਥਾਣਾ, ਕਲਿਆਣ ਸੁੱਖਾ ਅਤੇ ਬੱਜੋਆਣਾ ਵਿਖੇ ਕਾਰਡ ਬਣਾਉਣ ਲਈ ਕੈਂਪ ਲਗਾਏ ਗਏ। ਨਥਾਣਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾਕਟਰ ਨਵਦੀਪ ਕੌਰ ਸਰਾਂ ਦੀ ਅਗਵਾਈ ਵਿੱਚ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ।

ਹਰਿਆਣਾ ਸਰਕਾਰ ਦਾ ਤੋਹਫ਼ਾ: ਆਯੂਸ਼ਮਾਨ ਕਾਰਡ ਬਣਾਉਣ ਲਈ ਆਮਦਨ ਹੱਦ 3 ਲੱਖ ਕਰਨ ਦਾ ਐਲਾਨ

ਇਸ ਮੌਕੇ ਡਾਕਟਰ ਸਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਆਯੂਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ ਲਾਭ ਦੇਣ ਤੇ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਵੈਨ ਆਡੀਓ ਅਤੇ ਵੀਡੀਓ ਨਾਲ ਲੈੱਸ ਹੈ, ਜ਼ੋ ਜਿਲ੍ਹੇ ਵਿੱਚ 28 ਦਿਨ ਰਹੇਗੀ, ਜ਼ੋ ਜਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਈ ਕਾਰਡ ਬਨਾ ਰਹੀ ਹੈ ਅਤੇ ਇਸ ਮੁਹਿੰਮ ਪ੍ਰਤੀ ਜਾਗਰੂਕ ਕਰ ਰਹੀ ਹੈ।ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਇਹ ਵੈਨ ਹਰ ਦਿਨ ਪਿੰਡਾਂ ਵਿਚ ਲਾਭਪਾਤਰੀਆਂ ਦੇ ਕਾਰਡ ਬਣਾ ਰਹੀ ਹੈ ਅਤੇ ਜਾਗਰੂਕਤਾ ਕੀਤੀ ਜਾ ਰਹੀ ਹੈ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਉਹਨਾਂ ਦੱਸਿਆ ਕਿ ਇਸ ਮੁਹਿੰਮ ਤੋਂ ਇਲਾਵਾ ਕੋਈ ਵੀ ਯੋਗ ਲਾਭਪਾਤਰੀ ਆਪਣੀ ਨਜ਼ਦੀਕੀ ਮਾਰਕੀਟ ਕਮੇਟੀ, ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਵਿਖੇ ਆਪਣਾ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਲਿਜਾ ਕੇ 30 ਰੁਪਏ ਵਿੱਚ ਆਪਣਾ ਈ—ਕਾਰਡ ਬਣਵਾ ਸਕਦਾ ਹੈ। ਐਲ.ਐਚ.ਵੀ. ਪਰਮਜੀਤ ਕੌਰ, ਸੀ.ਐਚ.ਓ. ਬਲਤੇਜ ਸਿੰਘ, ਸਿਹਤ ਕਰਮੀ ਮਨਜਿੰਦਰ ਸਿੰਘ ਸੇਮਾਂ, ਗੁਰਦਾਸ ਸਿੰਘ, ਮਾਇਆ ਦੇਵੀ, ਗੁਰਮੀਤ ਕੌਰ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੇਵਾਵਾਂ ਦੇਣ ਲਈ ਸਰਕਾਰੀ ਅਤੇ ਪ੍ਰਵਾਣਿਤ ਪ੍ਰਾਈਵੇਟ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਵਿਸ਼ੇਸ ਟਰੇਨਿੰਗਾਂ ਦਿੱਤੀਆਂ ਗਈਆਂ ਹਨ ਅਤੇ ਸਬੰਧਿਤ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਤਾਇਨਾਤ ਕੀਤੇ ਗਏ ਹਨ।