Home Blog Page 2045

ਬਠਿੰਡਾ ’ਚ ਫ਼ੂਡ ਸੇਫ਼ਟੀ ਵਿਭਾਗ ਵਲੋਂ ਨਕਲੀ ਐਨਰਜੀ ਡਰਿੰਕ ਦਾ ਟਰੱਕ ਬਰਾਮਦ

0

ਪੁਲਿਸ ਦੀ ਮੱਦਦ ਨਾਲ ਫੈਕਟਰੀ ਸੀਲ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਪਿੰਡ ਸਿਵੀਆ ਰੋਡ ’ਤੇ ਇੱਕ ਨਾਮਵਾਰ ਕੋਲਡ ਡਰਿੰਕ ਕੰਪਨੀ ਦਾ ਨਕਲੀ ਐਨਰਜੀ ਡਰਿੰਕ ਨਾਲ ਭਰਿਆ ਟਰੱਕ ਬਰਾਮਦ ਕੀਤਾ ਹੈ। ਇਸਤੋਂ ਇਲਾਵਾ ਦੇਰ ਸ਼ਾਮ ਇਸ ਨਕਲੀ ਡਰਿੰਕ ਨੂੰ ਬਣਾਉਣ ਵਾਲੀ ਸਿਵੀਆ ਰੋਡ ’ਤੇ ਹੀ ਇੱਕ ਫੈਕਟਰੀ ਨੂੰ ਵੀ ਪੁਲਿਸ ਦੀ ਮੱਦਦ ਨਾਲ ਸੀਲ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫ਼ੂਡ ਸੇਫ਼ਟੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਦਸਿਆ ਕਿ ਪੈਪਸੀ ਕੰਪਨੀ ਦਾ ਇੱਕ ਸਟਿੰਗ ਦੇ ਨਾਂ ‘ਤੇ ਐਨਰਜੀ ਡਰਿੰਕ ਮਾਰਕੀਟ ਵਿਚ ਆਉਂਦਾ ਹੈ ਪ੍ਰੰਤੂ ਇਸ ਦੌਰਾਨ ਕੰਪਨੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਗਿਰੋਹ ਉਸਦੇ ਇਸ ਉਤਪਾਦ ਦਾ ਨਕਲੀ ਮਾਲ ਮਾਰਕੀਟ ਵਿਚ ਵੇਚ ਰਿਹਾ ਹੈ। ਜਿਸਦੇ ਚੱਲਦੇ ਅੱਜ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਗੋਨਿਆਣਾ ਰੋਡ ’ਤੇ ਸਥਿਤ ਗਿੱਲਪਤੀ ਪਿੰਡ ਤੋਂ ਸਿਵੀਆ ਪਿੰਡ ਨੂੰ ਜਾਂਦੀ ਲੰਕ ਰੋਡ ਉਪਰ ਇੱਕ ਇਸ ਐਨਰਜੀ ਡਰਿੰਕ ਨਾਲ ਭਰਿਆ ਇਕ ਟਰੱਕ ਫੜਿਆ ਗਿਆ।

ਬਹੁਮੰਜਿਲਾਂ ਪਾਰਕਿੰਗ: ਰਾਜਾ ਵੜਿੰਗ ਵਲੋਂ ਨਿਗਮ ਪ੍ਰਸ਼ਾਸਨ ਨੂੰ ਦੋ ਦਿਨਾਂ ‘ਚ ਮਸਲੇ ਦੇ ਹੱਲ ਦਾ ਅਲਟੀਮੇਟਮ

ਇਸ ਟਰੱਕ ਵਿਚ 1300 ਦੇ ਕਰੀਬ ਨਕਲੀ ਐਨਰਜੀ ਡਰਿੰਕ ਦੀਆਂ ਪੇਟੀਆਂ ਸਨ, ਜਿਸ ਵਿਚੋਂ ਹਰੇਕ ਪੇਟੀ ਵਿਚ ਅੱਗੇ 30 ਬੋਤਲਾਂ ਭਰੀਆਂ ਹੋਈਆਂ ਸਨ। ਜਦ ਕੰਪਨੀ ਅਧਿਕਾਰੀਆਂ ਤੇ ਇਸਦੇ ਅਸਲੀ ਡੀਲਰ ਦੀ ਹਾਜ਼ਰੀ ਵਿਚ ਜਾਂਚ ਕੀਤੀ ਗਈ ਤਾਂ ਨਕਲੀ ਤੇ ਅਸਲੀ ਐਨਰਜੀ ਡਰਿੰਕ ਦੇ ਲੈਵÇਲੰਗ, ਸਟੈਪਿੰਗ ਅਤੇ ਕੈਪ ਵਿਚ ਵੀ ਭਾਰੀ ਅੰਤਰ ਸੀ। ਜਿਸਤੋਂ ਬਾਅਦ ਇਸ ਟਰੱਕ ਨੂੰ ਜਬਤ ਕਰ ਲਿਆ ਗਿਆ। ਮੁਢਲੀ ਪੜਤਾਲ ਮੁਤਾਬਕ ਇਸ ਟਰੱਕ ਵਿਚੋਂ ਬਰਾਮਦ ਹੋਈ ਬਿਲਟੀ ਮੁਤਾਬਕ ਇਹ ਮਾਲ ਗੰਗਾਨਗਰ ਤੋਂ ਲੈ ਕੇ ਉੂਦੇਪੁਰ ਜਾ ਰਿਹਾ ਸੀ ਜਦਕਿ ਅਸਲ ਵਿਚ ਇਹ ਟਰੱਕ ਇੱਥੋਂ ਹੀ ਇੱਕ ਫੈਕਟਰੀ ਵਿਚੋਂ ਭਰਿਆ ਗਿਆ ਸੀ। ਜਿਸਦੇ ਚੱਲਦੇ ਦੇਰ ਸ਼ਾਮ ਸਿਵੀਆ ਰੋਡ ’ਤੇ ਸਥਿਤ ਇੱਕ ਫੈਕਟਰੀ ਨੂੰ ਪੁਲਿਸ ਦੀ ਮੱਦਦ ਨਾਲ ਫ਼ੂਡ ਸੇਫ਼ਟੀ ਦੇ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਗਿਆ। ਫ਼ੂਡ ਸੇਫ਼ਟੀ ਇੰਸਪੈਕਟਰ ਨੇ ਦਸਿਆ ਕਿ ਇਸ ਮਾਮਲੇ ਵਿਚ ਕੰਪਨੀ ਦੇ ਅਧਿਕਾਰੀਆਂ ਵਲੋਂ ਕਾਨੂੰਨੀ ਕਰਵਾਈ ਜਾ ਰਹੀ ਹੈ ਤੇ ਬਰਾਮਦ ਹੋਏ ਕਥਿਤ ਨਕਲੀ ਐਨਰਜੀ ਡਰਿੰਕ ਦੇ ਨਮੂਨੇ ਜਾਂਚ ਲਈ ਲੈਬ ਵਿਚ ਭੇਜ ਦਿੱਤੇ ਗਏ ਹਨ।

ਬਹੁਮੰਜਿਲਾਂ ਪਾਰਕਿੰਗ: ਰਾਜਾ ਵੜਿੰਗ ਵਲੋਂ ਨਿਗਮ ਪ੍ਰਸ਼ਾਸਨ ਨੂੰ ਦੋ ਦਿਨਾਂ ‘ਚ ਮਸਲੇ ਦੇ ਹੱਲ ਦਾ ਅਲਟੀਮੇਟਮ

0

ਬਠਿੰਡਾ ’ਚ ਮੇਅਰ ਕਾਂਗਰਸ ਦੀ ਨਹੀਂ, ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਹਿਮਾਇਤੀ: ਰਾਜਾ ਵੜਿੰਗ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਸ਼ਹਿਰ ਦੇ ਮਾਲ ਰੋਡ ’ਤੇ ਕਰੀਬ 30 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਬਹੁਮੰਜਿਲਾਂ ਪਾਰਕਿੰਗ ਨੂੰ ਠੇਕੇ ’ਤੇ ਦੇਣ ਦਾ ਮਾਮਲਾ ਹੁਣ ਗੰਭੀਰ ਹੁੰਦਾ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਵਪਾਰੀਆਂ ਤੇ ਆਮ ਲੋਕਾਂ ਵਲੋਂ ਪਾਰਕਿੰਗ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਅਤੇ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨੂੰ ਚੁੱਕਣ ਦੇ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਨਿਗਮ ਪ੍ਰਸ਼ਾਸਨ ਨੂੰ ਦੋ ਦਿਨਾਂ ‘ਚ ਮਸਲੇ ਦੇ ਹੱਲ ਦਾ ਅਲਟੀਮੇਟਮ ਦਿੱਤਾ ਹੈ। ਅੱਜ ਇਸ ਮਸਲੇ ’ਤੇ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਨਾਲ ਮੀਟਿੰਗ ਕਰਨ ਲਈ ਵਿਸੇਸ ਤੌਰ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਅਚਾਨਕ ਬਠਿੰਡਾ ਪੁੱਜੇ।

ਪਾਰਕਿੰਗ ਮੁੱਦਾ: ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਨੇ ਮੇਅਰ ਕੋਲੋਂ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਕੀਤੀ ਮੰਗ

ਇਸ ਦੌਰਾਨ ਉਨ੍ਹਾਂ ਮੀਟਿੰਗ ਦੌਰਾਨ ਕਮਿਸ਼ਨਰ ਨੂੰ ਤੁਰੰਤ ਇਸ ਮਸਲੇ ਦਾ ਹੱਲ ਕੱਢਣ ਲਈ ਕਿਹਾ ਤਾਂ ਕਿ ਸ਼ਹਿਰ ਦੇ ਲੋਕਾਂ ਦੀ ਲੁੱਟ ਬੰਦ ਹੋ ਸਕੇ। ਉਨ੍ਹਾਂ ਕਮਿਸ਼ਨਰ ਨੂੰ ਸੁਝਾਅ ਦਿੱਤਾ ਕਿ ਨਿਗਮ ਇਸ ਪਾਰਕਿੰਗ ਨੂੰ ਠੇਕੇ ’ਤੇ ਦੇ ਕੇ ਪੈਸੇ ਕਮਾਉਣ ਦੀ ਬਜਾਏ ਖ਼ੁਦ ਪਾਰਕਿੰਗ ਨੂੰ ਚਲਾਵੇ ਕਿਉਂਕਿ ਸਰਕਾਰਾਂ ਤੇ ਸਥਾਨਕ ਸੰਸਥਾਵਾਂ ਮੁਨਾਫ਼ਾ ਕਮਾਉਣ ਲਈ ਨਹੀਂ, ਬਲਕਿ ਲੋਕਾਂ ਦੀ ਭਲਾਈ ਲਈ ਹੀ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦ ਜਾਹਰ ਕੀਤੀ ਕਿ ਕਮਿਸ਼ਨਰ ਇਸ ਮਸਲੇ ਦਾ ਹੱਲ ਕੱਢਣਗੇ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਇਸ ਮੁੱਦੇ ’ਤੇ ਖੁੱਲ ਕੇ ਸਾਥ ਦੇਣਗੇ। ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਨਿਗਮ ਅਧਿਕਾਰੀਆਂ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਜਦੋਂ ਤੋਂ ਇਹ ਪਾਰਕਿੰਗ ਠੇਕੇ ’ਤੇ ਦਿੱਤੀ ਹੈ, ਉਸ ਸਮੇਂ ਤੋਂ ਹੀ ਲੋਕ ਪ੍ਰੇਸ਼ਾਨ ਹਨ, ਕਿਉਂਕਿ ਠੇਕੇਦਾਰ ਦੇ ਬੰਦੇ ਗੁੰਡਾਗਰਦੀ ’ਤੇ ਉਤਰੇ ਹੋਏ ਹਨ।

ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ

ਇਸ ਮੌਕੇ ਰਾਜਾ ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਕਾਂਗਰਸ ਪਾਰਟੀ ਦੀ ਨੁਮਾਇੰਦਾ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਵਫ਼ਾਦਾਰੀ ਕਾਂਗਰਸ ਨਾਲ ਨਹੀਂ, ਬਲਕਿ ਭਾਜਪਾ ਆਗੂ ਮਨਪ੍ਰੀਤ ਬਾਦਲ ਨਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਕਾਂਗਰਸ ਪਾਰਟੀ ਦਾ ਹੁੰਦਾ ਤਾਂ ਇਹ ਮਸਲਾ ਹੁਣ ਤੱਕ ਹੱਲ ਹੋ ਚੁੱਕਿਆ ਹੋਣਾ ਸੀ। ਇਸ ਦੌਰਾਨ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਸਮੇਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਜਦ ਵੀ ਸਹੀ ਸਮਾਂ ਆਇਆ ਇੱਕ ਮਿੰਟ ਵਿਚ ਮੇਅਰ ਨੂੰ ਕੁਰਸੀ ਤੋਂ ਉਤਾਰ ਦਿੱਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਨਿਗਮ ਵਿਚ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕ ਭਲਾਈ ਲਈ ਇਹ ਠੇਕਾ ਰੱਦ ਕਰ ਦੇਣਾ ਚਾਹੀਦਾ ਹੈ ਤੇ ਠੇਕੇਦਾਰ ਨੂੰ ਉਸਦੇ ਪੈਸੇ ਵਾਪਸ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਮਨਪ੍ਰੀਤ ਬਾਦਲ ਸਬੰਧੀ ਪੁੱਛੇ ਸਵਾਲ ਦੇ ਜਵਾਬ ਦੇਣ ਤੋਂ ਸਪੱਸ਼ਟ ਇੰਨਕਾਰ ਕਰਦਿਆਂ ਕਿਹਾ ਕਿ ‘‘ ਜਿੰਨ੍ਹਾਂ ਬੰਦਿਆਂ ਨੂੰ ਪੰਜਾਬ ਵਿਚ ਕੋਈ ਪਸੰਦ ਨਹੀਂ ਕਰਦਾ, ਉਨ੍ਹਾਂ ਬਾਰੇ ਰਾਜਾ ਵੜਿੰਗ ਕੋਈ ਟਿੱਪਣੀ ਨਹੀਂ ਕਰੇਗਾ। ’’

ਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਵਿਰੁਧ ਮੁਲਾਜਮ ਜਥੇਬੰਦੀਆਂ ਵੀ ਹੋਈਆਂ ਇੱਕਜੁਟ

ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ, ਪਵਨ ਮਾਨੀ, ਚਰਨਜੀਤ ਭੋਲਾ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਕੋਂਸਲਰ ਮਲਕੀਤ ਸਿੰਘ ਗਿੱਲ, ਕੰਵਲਜੀਤ ਸਿੰਘ ਭੰਗੂ, ਕਿਰਨਜੀਤ ਸਿੰਘ ਗਹਿਰੀ, ਕਮਲ ਗੁਪਤਾ, ਸਾਧੂ ਸਿੰਘ, ਸੁਖਦੇਵ ਸਿੰਘ ਸੁੱਖਾ, ਵਿਪਨ ਮਿੱਤੂ, ਹਰੀ ਓਮ, ਵਿਕਰਮ ਕ੍ਰਾਂਤੀ, ਵਿਨੋਦ ਸੈਣੀ, ਸੋਨੂੰ ਸੈਣੀ, ਸੁਰੇਸ ਚੌਹਾਨ, ਸਾਜਨ ਸਰਮਾ, ਯੂਥ ਆਗੂ ਬਲਜੀਤ ਸਿੰਘ ਆਦਿ ਹਾਜ਼ਰ ਸਨ।
ਬਾਕਸ
ਸੀਨੀਅਰ ਡਿਪਟੀ ਮੇਅਰ ਦੀ ਪਤਨੀ ਦਾ ਏਮਜ਼ ’ਚ ਪੁੱਛਿਆ ਹਾਲਚਾਲ
ਬਠਿੰਡਾ: ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਦੀ ਪਤਨੀ ਜੋਕਿ ਕਾਫ਼ੀ ਗੰਭੀਰ ਬੀਮਾਰ ਹਨ ਤੇ ਏਮਜ਼ ਹਸਪਤਾਲ ਅੰਦਰ ਭਰਤੀ ਹਨ, ਦਾ ਹਸਪਤਾਲ ਜਾ ਕੇ ਹਾਲਚਾਲ ਪੁੱਛਿਆ। ਉਨ੍ਹਾਂ ਜਲਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

ਪਾਰਕਿੰਗ ਮੁੱਦਾ: ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਨੇ ਮੇਅਰ ਕੋਲੋਂ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਕੀਤੀ ਮੰਗ

0

ਵਪਾਰ ਮੰਡਲ ਦੇ ਹਰ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਸਹਿਮਤ -ਹਰਪਾਲ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਮਲਟੀ ਲੈਵਲ ਕਾਰ ਪਾਰਕਿੰਗ ਤੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਵੱਲੋਂ ਅੱਜ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਇਸ ਮੁੱਦੇ ਦੇ ਹੱਲ ਲਈ ਤੁਰੰਤ ਜਨਰਲ ਹਾਊਸ ਦੀ ਮੀਟਿੰਗ ਸੱਦੀ ਜਾਵੇ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਨਿਗਮ ਵਲੋਂ ਸ਼ਹਿਰ ਦੇ ਮਾਲ ਰੋਡ ਉੱਪਰ ਬਣਾਈ ਗਈ ਮਲਟੀਲੈਵਲ ਕਾਰ ਪਾਰਕਿੰਗ ਜਦੋਂ ਤੋਂ ਸ਼ੁਰੂ ਹੋਈ ਹੈ ਉਸੇ ਵਕਤ ਹੀ ਸ਼ਹਿਰ ਵਾਸੀਆਂ ਵਪਾਰੀ ਦੁਕਾਨਦਾਰ ਅਤੇ ਸ਼ਹਿਰ ਦੇ ਆਪਣੇ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਆਮ ਲੋਕ ਇਸ ਪਾਰਕਿੰਗ ਦੀਆਂ ਸੇਵਾਵਾਂ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਜਿਸ ਦਾ ਮੁੱਖ ਕਾਰਨ ਪਾਰਕਿੰਗ ਦੇ ਰੇਟ ਵਧ ਹੋਣਾ ਅਤੇ ਪੀਲੀ ਪੱਟੀ ਵਿੱਚ ਖੜੀਆਂ ਗੱਡੀਆਂ ਨੂੰ ਟੋਹ ਕਰਕੇ ਲੈ ਜਾਣਾ ਹੈ।ਇਸ ਦੌਰਾਨ ਕੌਸਲਰਾਂ ਵੱਲੋਂ ਵਪਾਰ ਮੰਡਲ ਨੂੰ ਵੀ ਵਿਸ਼ਵਾਸ ਪੱਤਰ ਦਿੱਤਾ ਕਿ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਪਾਰ ਮੰਡਲ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਨਾਲ ਹਨ ਅਤੇ ਹਰ ਫ਼ੈਸਲੇ ਦੇ ਨਾਲ ਸਹਿਮਤੀ ਹੋਵੇਗੀ।

ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ

ਇਸ ਮੌਕੇ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਾਰਕਿੰਗ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਪਣਾ ਸਟੈਂਡ ਲੈ ਚੁੱਕਿਆ ਹੈ ਅਤੇ ਜਿਸ ਨੂੰ ਲੈ ਕੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇੱਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਵਿੱਚ ਸਮੂਹ ਅਕਾਲੀ ਜਥੇਬੰਦੀ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਾਰਕਿੰਗ ਦੇ ਮੁੱਦੇ ਨੂੰ ਜਲਦ ਹੱਲ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ ਸੀ । ਕੌਸਲਰ ਢਿੱਲੋਂ ਨੇ ਕਿਹਾ ਕਿ ਜਰਨਲ ਹਾਊਸ ਦੀ ਹੋਈ ਮੀਟਿੰਗਾਂ ਵਿੱਚ ਵੀ ਪਾਰਕਿੰਗ ਦੇ ਮੁੱਦੇ ਤੇ ਅਕਾਲੀ ਦਲ ਦੇ ਸਮੂਹ ਕੌਸਲਰਾਂ ਵੱਲੋਂ ਵਿਰੋਧ ਜਤਾਇਆ ਗਿਆ ਸੀ ਅਤੇ ਪਾਰਕਿੰਗ ਦੇ ਰੇਟਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ।ਇਸ ਮੌਕੇ ਕੌਸਲਰ ਮੱਖਣ ਸਿੰਘ ਠੇਕੇਦਾਰ, ਕੌਸਲਰ ਸੈਰੀ ਗੋਇਲ, ਕੌਂਸਲਰ ਸ਼ੀਲਾ ਦੇਵੀ, ਕੌਂਸਲਰ ਗੁਰਦੇਵ ਕੌਰ ਸਿੰਦਾ ਆਦਿ ਮੌਜੂਦ ਸਨ।

ਨਸ਼ੇ ਦੇ ਸੌਦਾਗਰਾਂ ਦਾ ਨਹੀਂ ਚੱਲਣ ਦਿੱਤਾ ਜਾਵੇਗਾ ਕਾਲਾ ਕਾਰੋਬਾਰ : ਜ਼ਿਲ੍ਹਾ ਪੁਲਿਸ ਮੁਖੀ

0

ਐਨ.ਡੀ.ਪੀ.ਐਸ ਐਕਟ ਤਹਿਤ ਕੁੱਲ 524 ਪਰਚੇ ਦਰਜ ਕਰਕੇ 488 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਸੂਬਾ ਸਰਕਾਰ ਵਲੋਂ ‘‘ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ’’ ਤਹਿਤ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਬਠਿੰਡਾ ਪੁਲਿਸ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਉਪਰ ਸਿਕੰਜਾ ਕਸਦੇ ਹੋਏ 1 ਜਨਵਰੀ 2023 ਤੋਂ ਹੁਣ ਤੱਕ ਐਨ.ਡੀ.ਪੀ.ਐਸ ਐਕਟ ਤਹਿਤ 524 ਮੁਕੱਦਮੇ ਦਰਜ ਕਰਕੇ 488 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨਾਂ ਕੋਲੋਂ ਵੱਖ-ਵੱਖ ਨਸ਼ਿਆਂ ਦੀ ਖੇਪ ਜਿਸ ਵਿੱਚ 4 ਕਿਲੋ 762 ਗ੍ਰਾਮ ਹੈਰੋਇਨ, ਅਫ਼ੀਮ 30 ਕਿਲੋ 362 ਗ੍ਰਾਮ, 1574 ਕਿਲੋ 370 ਗ੍ਰਾਮ ਭੁੱਕੀ ਚੂਰਾ ਪੋਸਤ, 126397 ਨਸ਼ੀਲੇ ਕੈਪਸੂਲ ਅਤੇ 665 ਨਸ਼ੀਲੀਆਂ ਸ਼ੀਸ਼ੀਆਂ ਅਤੇ 119 ਵਹੀਕਲ ਬਰਾਮਦ ਕੀਤੇ ਗਏ।

ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ

ਉਨ੍ਹਾਂ ਦਸਿਆ ਕਿ ਇਸ ਤਹਿਤ ਜ਼ਿਲ੍ਹੇ ਦੇ ਸਮੂਹ ਪੁਲਿਸ ਸਟੇਸ਼ਨਾਂ ਅਤੇ ਸਾਂਝ ਕੇਂਦਰਾਂ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਲਗਾਤਾਰ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ਜਿਵੇਂ ਕਿ ਸਕੂਲਾਂ, ਕਾਲਜਾਂ, ਪਿੰਡਾਂ ਦੀਆਂ ਸੱਥਾਂ, ਜ਼ਿਲ੍ਹਾ ਸਾਂਝ ਕੇਂਦਰਾਂ, ਪੁਲਿਸ ਵਿਭਾਗ ਦੇ ਸੋਸ਼ਲ ਮੀਡੀਆ ਬਠਿੰਡਾ ਅਤੇ ਹੋਰ ਕਾਰੋਬਾਰੀ ਅਦਾਰਿਆਂ ਰਾਹੀਂ ਆਮ ਲੋਕਾਂ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਹੋਰ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਪੁਲਿਸ ਵਲੋਂ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਹੋਰ ਵੀ ਸਖ਼ਤੀ ਨਾਲ ਕਦਮ ਚੁੱਕੇ ਜਾਣਗੇ।

ਪੰਜਾਬ ਪੁਲਿਸ ਵਲੋਂ 2023 ਦੀ ਸਭ ਤੋਂ ਵੱਡੀ 77.8 ਕਿੱਲੋ ਹੈਰੋਇਨ ਦੀ ਕੀਤੀ ਬਰਾਮਦਗੀ

ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਬਠਿੰਡਾ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਨਜ਼ਦੀਕੀ ਪੁਲਿਸ ਸਟੇਸ਼ਨਾਂ ਵਿੱਚ ਅਜਿਹੇ ਮਾੜੇ ਅਨਸਰਾਂ ਦੀ ਸੂਚਨਾ ਦਿੰਦੇ ਰਹਿਣ ਤਾਂ ਜੋ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਿਆ ਜਾ ਸਕੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸੂਬਾ ਸਰਕਾਰ ਵਲੋਂ ਮਿੱਥੇ ਗਈ ਟੀਚੇ ਨੂੰ ਸਫ਼ਲ ਬਣਾਇਆ ਜਾ ਸਕੇ।

ਪੰਜਾਬ ਪੁਲਿਸ ਵਲੋਂ 2023 ਦੀ ਸਭ ਤੋਂ ਵੱਡੀ 77.8 ਕਿੱਲੋ ਹੈਰੋਇਨ ਦੀ ਕੀਤੀ ਬਰਾਮਦਗੀ

ਫ਼ਿਰੋਜਪੁਰ ਤੋਂ ਹੈਰੋਇਨ ਸਹਿਤ ਤਿੰਨ ਪਿਸਤੌਲਾਂ ਸਮੇਤ ਚਾਰ ਵਿਅਕਤੀ ਕੀਤੇ ਕਾਬੂ
ਫਿਰੋਜ਼ਪੁਰ, 6 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਕਰਦਿਆਂ ਪੰਜਾਬ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ 77.8 ਕਿੱਲੋ ਹੈਰੋਇਨ(41.8 ਕਿਲੋ + 36 ਕਿਲੋ) ਅਤੇ ਤਿੰਨ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਰੈਕੇਟਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਇਹ ਦੋਵੇਂ ਖੁਫੀਆ ਕਾਰਵਾਈਆਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਅੰਜਾਮ ਦਿੱਤੀਆਂ ਗਈਆਂ।

ਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਵਿਰੁਧ ਮੁਲਾਜਮ ਜਥੇਬੰਦੀਆਂ ਵੀ ਹੋਈਆਂ ਇੱਕਜੁਟ

ਪਹਿਲੀ ਕਾਰਵਾਈ ਬਾਬਤ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਬਾਰੇ ਮਿਲੀ ਸੂਹ ਦੇ ਆਧਾਰ ’ਤੇ ਏ.ਆਈ.ਜੀ. ਐਸ.ਐਸ.ਓ.ਸੀ. ਫਿਰੋਜ਼ਪੁਰ ਲਖਬੀਰ ਸਿੰਘ ਦੀ ਅਗਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਪੁਲਿਸ ਟੀਮਾਂ ਨੇ ਨਾਕਾਬੰਦੀ ਕੀਤੀ ਅਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਉਹ ਦੋਵੇਂ ਖੇਪ ਪ੍ਰਾਪਤ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੱਗਾ ਗਿੱਲ ਉਰਫ਼ ਗਗਨ ਉਰਫ਼ ਕਾਲੀ ਵਾਸੀ ਪਿੰਡ ਬਾਰੇ ਕੇ, ਫ਼ਿਰੋਜ਼ਪੁਰ ਅਤੇ ਵੀਰ ਸਿੰਘ ਉਰਫ਼ ਵੀਰੂ ਵਾਸੀ ਮੁਹਾਰ ਸੋਨਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ 41.8 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲਾਂ– ਦੋ ਪਿਸਤੌਲ 9 ਐਮ.ਐਮ. ਸਮੇਤ ਚਾਰ ਮੈਗਜ਼ੀਨ ਅਤੇ 100 ਕਾਰਤੂਸ ਅਤੇ .30 ਬੋਰ ਦਾ 1 ਜ਼ਿਗਾਨਾ ਸਮੇਤ ਦੋ ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 (ਸੀ) ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਕੇ ਇਸ ਨੂੰ ਨਵੀਂ ਤਕਨੀਕ ਦੇ ਸਾਧਨਾਂ ਨਾਲ ਕੀਤਾ ਜਾਵੇਵਾ ਲੈਸ: ਡੀਆਈਜੀ ਮਲੂਜਾ

ਡੀਜੀਪੀ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ’ਤੇ ਆਧਾਰਿਤ ਇੱਕ ਹੋਰ ਕਾਰਵਾਈ ਦੌਰਾਨ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਪੁਲਿਸ ਟੀਮਾਂ ਨੇ ਜਸਭਿੰਦਰ ਸਿੰਘ ਉਰਫ਼ ਭਿੰਦਾ ਅਤੇ ਜਗਦੀਪ ਸਿੰਘ ਉਰਫ਼ ਭੁੱਚਰ, ਦੋਵੇਂ ਵਾਸੀ ਪਿੰਡ ਦੀਪ ਸਿੰਘ ਵਾਲਾ, ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 36 ਕਿੱਲੋ ਹੈਰੋਇਨ ਬਰਾਮਦ ਕੀਤੀ। ਇਹ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਉਕਤ ਵਿਅਕਤੀ ਖੇਪ ਬਰਾਮਦ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ। ਇਸ ਸਬੰਧੀ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ) ਅਤੇ 29 ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ, “ਇਹ ਮਾਡਿਊਲ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ।ਸਪੈਸ਼ਲ ਡੀਜੀਪੀ (ਅੰਦਰੂਨੀ ਸੁਰੱਖਿਆ) ਆਰ.ਐਨ. ਢੋਕੇ ਨੇ ਦੱਸਿਆ ਕਿ ਪੁਲਿਸ ਟੀਮਾਂ ਇਸ ਖੇਪ ਨੂੰ ਭੇਜਣ ਵਾਲੇ ਪਾਕਿਸਤਾਨ ਅਧਾਰਤ ਤਸਕਰਾਂ ਸਮਤੇ ਤਸਕਰੀ ’ਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦਾ ਖੁਰਾ ਖੋਜਣ ਲਈ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ

0

ਨਿਗਮ ਦੇ ਮੇਅਰ ਨੂੰ ਮੀਟਿੰਗ ਬੁਲਾ ਕੇ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ
ਬਠਿੰਡਾ, 6 ਅਗਸਤ:-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਮਾਲ ਰੋਡ ਸਥਿਤ ਮਲਟੀ ਸਟੋਰੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਪੀਲੀ ਲਾਈਨ ਅੰਦਰ ਖੜ੍ਹੀਆ ਗੱਡੀਆਂ ਚੱਕਣ, ਭਾਰੀ ਫੀਸ ਤੇ ਜੁਰਮਾਨਾ ਵਸੂਲਣ ਦੇ ਭਖੇ ਹੋਏ ਮੁੱਦੇ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਕੇ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਹੈ। ਇੱਥੇ ਜਾਰੀ ਬਿਆਨ ਬਿਆਨ ਵਿਚ ਸ਼੍ਰੀ ਮਹਿਤਾ ਨੇ ਕਿਹਾ ਮਲਟੀ ਸਟੋਰੀ ਪਾਰਕਿੰਗ ਸ਼ਹਿਰ ਲਈ ਵੱਡਾ ਪ੍ਰੋਜੈਕਟ ਹੈ, ਜਿਸ ਨੂੰ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਵਰਤਣਾ ਚਾਹੀਦਾ ਹੈ, ਪਰੰਤੂ ਅੱਜ ਇਹ ਪਾਰਕਿੰਗ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਜਿਸ ਕਰਕੇ ਵਪਾਰੀਆਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਲੋਕਾਂ ’ਤੇ ਵੀ ਆਰਥਿਕ ਬੋਝ ਵਧ ਰਿਹਾ, ਜੋ ਠੀਕ ਨਹੀਂ ।

ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ

ਅਮਰਜੀਤ ਮਹਿਤਾ ਨੇ ਕਿਹਾ ਕਿ ਮਲਟੀ ਸਟੋਰੀ ਪਾਰਕਿੰਗ ਦਾ ਟੈਂਡਰ ਜਾਰੀ ਹੋਣ ਵੇਲੇ ਹੋ ਸਕਦਾ ਹੈ ਕਈ ਗਲਤੀਆਂ ਰਹਿ ਗਈਆਂ ਹੋਣ, ਜਿਨ੍ਹਾਂ ਨੂੰ ਦਰੁਸਤ ਕਰਨ ਲਈ ਚਾਹੀਦਾ ਹੈ। ਉਨ੍ਹਾਂ ਨਗਰ ਨਿਗਮ ਦੇ ਮੇਅਰ ਨੂੰ ਵੀ ਤੁਰੰਤ ਹਾਊਸ ਦੀ ਮੀਟਿੰਗ ਬੁਲਾਉਣ ਅਤੇ ਸ਼ਹਿਰ ਵਾਸੀਆਂ ਨਾਲ ਰਾਏ ਮਸ਼ਵਰਾ ਕਰਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਅਤੇ ਟੈਂਡਰ ਵਿਚ ਸ਼ਰਤਾਂ ਨੂੰ ਨਰਮ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਪੀਲੀ ਲਾਈਨ ਦੇ ਅੰਦਰ ਖੜ੍ਹੀਆਂ ਗੱਡੀਆਂ ਨੂੰ ਚੱਕਣਾ ਗਲਤ ਹੈ ਅਤੇ ਪੀਲੀ ਲਾਈਨ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਚੱਕਣ ਅਤੇ ਜੁਰਮਾਨਾ ਕਰਨ ਦੇ ਅਧਿਕਾਰ ਟਰੈਫਿਕ ਪੁਲਿਸ ਨੂੰ ਦੇਣੇ ਚਾਹੀਦੇ ਹਨ ਨਾ ਕਿ ਪ੍ਰਾਈਵੇਟ ਕਰਿੰਦਿਆਂ ਵਲੋਂ ਲੋਕਾਂ ਨਾਲ ਧੱਕੇਸ਼ਾਹੀ ਹੋਣੀ ਚਾਹੀਦੀ ਹੈ।

ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ

ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਚਾਹੀਦਾ ਹੈ ਕਿ ਜੇਕਰ ਨਗਰ ਨਿਗਮ ਦੇ ਮੇਅਰ ਤੁਰੰਤ ਮੀਟਿੰਗ ਬੁਲਾ ਕੇ ਇਸ ਸਮੱਸਿਆ ਦਾ ਹੱਲ ਨਹੀਂ ਕਰਦੇ ਤਾਂ ਉਹ ਤੁਰੰਤ ਮਸਲਾ ਆਪਣੇ ਹੱਥ ਵਿੱਚ ਲੈਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਕੌਂਸਲਰਾਂ, ਸ਼ਹਿਰ ਦੀਆਂ ਸੰਸਥਾਵਾਂ, ਵਪਾਰੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਸਹੀ ਫੈਸਲਾ ਕਰਨ ਤਾਂ ਜੋ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਨਿਗਮ ਦੇ ਸਮੂਹ ਕੌਸਲਰਾਂ ਨੂੰ ਸਲਾਹ ਦਿੱਤੀ ਕਿ ਉਹ ਵਪਾਰ ਮੰਡਲਾਂ ਨੂੰ ਸਮਰਥਨ ਦੇਣ ਦੀ ਸਿਆਸੀ ਡਰਾਮੇਬਾਜ਼ੀ ਨਾ ਕਰਨ ਕਿਉਂਕਿ ਇਹ ਫੈਸਲਾ ਹਾਊਸ ਵੱਲੋਂ ਹੀ ਕੀਤਾ ਗਿਆ ਹੈ ਅਤੇ ਹਾਊਸ ਹੀ ਇਸ ਫੈਸਲੇ ਨੂੰ ਦਰੁਸਤ ਕਰ ਸਕਦਾ ਹੈ, ਇਸ ਲਈ ਇਸ ਸਮੱਸਿਆ ਦੇ ਹੱਲ ਦੇ ਰਾਹ ਲੱਭਣੇ ਚਾਹੀਦੇ ਹਨ ਨਾ ਕਿ ਸਿਆਸਤ ਕਰਨੀ ਚਾਹੀਦੀ ਹੈ।

ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ ਕੰਮ ਛੋੜ ਹੜਤਾਲ ਕਰਨ ਦਾ ਅਲਟੀਮੇਟਮ ਦਿੱਤਾ

ਕੰਮ ਛੱਡੋ ਹੜਤਾਲ ਕਰਨ ਦੇ ਨਾਲ ਨਾਲ ਬਲਾਕ ਪੱਧਰ ਤੇ ਨੰਗੇ ਧੜ ਰੈਲੀ ਵੀ ਕਰਨਗੇ ਦਰਜਾਚਾਰ: ਵਿਜੇ ਪਾਲ ਬਿਲਾਸਪੁਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਅਗੱਸਤ: ਸਿੱਖਿਆ ਵਿਭਾਗ ਦੀ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਵਲੋਂ ਅਪਣੀਆਂ ਮੰਗ ਨੂੰ ਲੈ ਕੇ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ) ਪੰਜਾਬ ਨੂੰ ਕੰਮ ਛੋੜ ਹੜਤਾਲ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਸਬੰਧੀ ਵਿਜੇ ਪਾਲ ਬਿਲਾਸਪੁਰ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਦਰਜਾਚਾਰ ਕਰਮਚਾਰੀਆਂ ਦੇ ਲਟਕਦੇ ਹੋਏ ਕੰਮ ਜਿਵੇਂ ਕਿ ਦਰਜਾਚਾਰ ਤੋਂ ਐਸ ਐਲ ਏ ਦੀਆਂ ਤਰੱਕੀਆਂ, ਦਰਜਾਚਾਰ ਤੋਂ ਕਲਰਕ ਪਦਉਨਤ ਹੋਣ ਲਈ ਟਾਇਪ ਟੈਸਟ,ਪਾਰਟ ਟਾਈਮ ਦਰਜਾਚਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ, ਚੌਕੀਦਾਰ ਕਰਮਚਾਰੀਆਂ ਨੂੰ ਨੂੰ ਗਜ਼ਟਿਡ ਛੁੱਟੀ ਦੇਣਾ, ਦਰਜਾਚਾਰ ਕਰਮਚਾਰੀਆਂ ਦੀਆਂ ਬਦਲੀਆਂ ਜਿਵੇਂ ਪਹਿਲਾਂ ਹੁੰਦੀਆਂ ਸਨ ਕਿਸੇ ਵੀ ਸਕੂਲ ਵਿੱਚ ਬਦਲੀ ਕਰਵਾ ਸਕਣ, ਆਦਿ ਮੰਗਾਂ ਸ਼ਾਮਲ ਹਨ ਪਰ ਕਾਫੀ ਲੰਬੇ ਸਮੇਂ ਤੋਂ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ।

ਠੇਕਾ ਮੁਲਾਜ਼ਮਾਂ ਨੇ 15 ਅਗਸਤ ਦੇ ਸੰਘਰਸ਼ ਦੀ ਤਿਆਰੀ ਵਜੋਂ ਕੀਤੀ ਜ਼ੋਨ ਪੱਧਰੀ ਕਨਵੈਨਸ਼ਨ

ਜਿਸਦੇ ਚੱਲਦੇ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਆਉਣ ਵਾਲੇ 10 ਦਿਨਾਂ ਵਿੱਚ ਦਰਜਾਚਾਰ ਕਰਮਚਾਰੀਆਂ ਦੇ ਕੰਮ ਕਰਨ ਲਈ ਪੱਤਰ ਜਾਰੀ ਨਾ ਕੀਤਾ ਗਿਆ ਤਾਂ ਸਮੂੰਹ ਪੰਜਾਬ ਦੇ ਦਰਜਾਚਾਰ ਕਰਮਚਾਰੀ ਕੰਮ ਛੱਡੋ ਹੜਤਾਲ ਕਰਨ ਲਈ ਮਜਬੂਰ ਹੋਣਗੇ। ਬਿਲਾਸਪੁਰ ਨੇ ਕਿਹਾ ਕੰਮ ਛੱਡੋ ਹੜਤਾਲ ਦੇ ਨਾਲ ਨਾਲ ਪੰਜਾਬ ਦੇ ਸਮੂਹ ਬਲਾਕ ਪੱਧਰ ਤੇ ਨੰਗੇ ਧੜ ਰੈਲੀ ਵੀ ਕਰਨਗੇ ਜਿਸ ਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ । ਇਸ ਸਮੇਂ ਕੁਲਦੀਪ ਸਿੰਘ ਖਾਲੜਾ ਜਨਰਲ ਸਕੱਤਰ ਪੰਜਾਬ, ਸੁਰਿੰਦਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਚਰਨ ਸਿੰਘ ਪੰਮੀ ਚੇਅਰਮੈਨ ਪੰਜਾਬ, ਪਰਮਜੀਤ ਕੁਮਾਰ ਭੁੱਟਾ ਖਜਾਨਚੀ ਪੰਜਾਬ, ਧਰਮਪ੍ਰੀਤ ਸਿੰਘ ਬੋਡੇ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਮੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਆਦਿ ਆਗੂ ਹਾਜਰ ਸਨ।

ਸਰਕਾਰੀ ਰਜਿੰਦਰਾ ਕਾਲਜ ਦਾ 84ਵਾਂ ਸਥਾਪਨਾ ਦਿਵਸ ਮਨਾਇਆ

0

ਵਿਦਿਆਰਥੀਆਂ ਨੇ ਪੇਸ਼ ਕੀਤਾ ਸਭਿਆਚਾਰਕ ਪ੍ਰੋਗਰਾਮ
ਸੁਖਜਿੰਦਰ ਮਾਨ
ਬਠਿੰਡਾ, 6 ਅਗਸਤ:ਸਥਾਨਕ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤਸਨਾ ਦੀ ਅਗਵਾਈ ਹੇਠ ਕਾਲਜ ਦਾ 84ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਦੁਆਰਾ ਗੁਰਬਾਣੀ ਸ਼ਬਦ ਰਾਹੀਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰੋਗਰਾਮ ਦਾ ਸ਼ਮਾਂ ਰੋਸ਼ਨ ਕਰਕੇ ਉਦਘਾਟਨ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਜਯੋਤਸਨਾ ਨੇ ਬਾਹਰੋਂ ਆਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਕਾਲਜ ਵਿੱਚ ਪੜ੍ਹ ਚੁੱਕੇ ਪੁਰਾਣੇ ਵਿਦਿਆਰਥੀਆਂ ਜਿੰਨ੍ਹਾਂ ਚ ਕੈਪਟਨ ਅਮਰਜੀਤ ਕੁਮਾਰ,  ਅਜਾਇਬ ਸਿੰਘ ਗੋਂਦਾਰਾ ਅਤੇ ਬੀ.ਐਸ ਰਤਨ (ਬੈਚ 1964-67) ਨੇ ਮੰਚ ਤੋਂ ਦਰਸ਼ਕਾਂ ਨਾਲ ਆਪਣੇ ਸਮੇਂ ਦੇ ਕਾਲਜ ਦੇ ਅਨੁਭਵ ਸਾਂਝੇ ਕੀਤੇ।

ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ

ਇਸ ਮੌਕੇ ਉਨ੍ਹਾਂ ਨੇ ਆਪਣੇ ਸਮੇਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਸਹਿਬਾਨ ਨੂੰ ਭਾਵੁਕ ਹੋ ਕੇ ਯਾਦ ਕੀਤਾ। ਇਸ ਦੌਰਾਨ ਡਾ. ਸੀਮਾ ਗੁਪਤਾ, ਡਾ. ਬਲਜਿੰਦਰ ਕੌਰ, ਡਾ. ਰੈਨੀ, ਪ੍ਰੋ. ਡਿੰਪਲ ਰਾਣੀ, ਪ੍ਰੋ. ਡਿੰਪਲ ਤੁਰਕਾ ਦੁਆਰਾ ਕਾਲਜ ਐਪ ਮੁੱਖ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਤੋਂ ਲਾਂਚ ਕਰਵਾਈ ਜੋ ਕਿ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਗੀਤ, ਲੋਕ ਗੀਤ, ਭੰਡ, ਨੁੱਕੜ ਨਾਟਕ ਅਤੇ ਗਿੱਧਾ ਆਦਿ ਪੇਸ਼ ਕੀਤਾ।ਇਸ ਮੌਕੇ ਕਾਲਜ ਦੇ ਸੇਵਾ ਮੁਕਤ ਹੋ ਚੁੱਕੇ ਪ੍ਰਿੰਸੀਪਲ ਵਿਜੈ ਗੋਇਲ, ਅਮਰਜੀਤ ਸਿੰਘ, ਸੇਵਾ ਮੁਕਤ ਪ੍ਰੋ. ਸੁਖਚੈਨ ਸਿੰਘ ਦਿਉਲ, ਪ੍ਰੋ. ਕੇਸ਼ਵਾ ਨੰਦ ਤੋਂ ਇਲਾਵਾ ਰੌਸ ਦੇ ਪ੍ਰਧਾਨ ਅਵਤਾਰ ਸਿੰਘ, ਗੰਗਾ ਸਿੰਘ ਮਾਨ, ਮੇਵਾ ਸਿੰਘ ਸਿੱਧੂ, ਪ੍ਰੋ. ਲਾਡੀ ਗਰੇਵਾਲ, ਪ੍ਰੋ. ਦਿਲਰਾਜ ਸਿੰਘ, ਪ੍ਰੋ. ਰਾਜ ਸਿੰਘ, ਪ੍ਰੋ. ਰਿਸ਼ੀ ਰਾਜ, ਰੇਸ਼ਮ ਸਿੰਘ, ਪ੍ਰੋ. ਜਗਜੀਵਨ ਕੌਰ, ਡਾ. ਮਨਜੀਤ ਸਿੰਘ ਤੇ ਕਾਲਜ ਦਾ ਸਮੂਹ ਸਟਾਫ ਆਦਿ ਹਾਜ਼ਰ ਸਨ।

ਪ੍ਰਧਾਨ ਤੇ ਮੀਤ ਪ੍ਰਧਾਨ ਤੋਂ ਵਾਂਝੀ ਨਗਰ ਕੌਂਸਲ ਕੋਟਫੱਤਾ ਦੇ ਕੰਮ ਹੋਣ ਲੱਗੇ ਪ੍ਰਭਾਵਿਤ

0
ਸੁਖਜਿੰਦਰ ਮਾਨ
ਬਠਿੰਡਾ, 6 ਅਗੱਸਤ: ਬਠਿੰਡਾ ਜ਼ਿਲ੍ਹੇ ਦੀਆਂ ਪੁਰਾਣੀਆਂ ਨਗਰ ਕੌਂਸਲਾਂ ਵਿਚ ਸ਼ੁਮਾਰ ਮੰਨੀ ਜਾਂਦੀ ਨਗਰ ਕੌਂਸਲ ਕੋਟਫੱਤਾ ਵਿਚ ਅਹੁੱਦੇਦਾਰਾਂ ਦੀ ਅਣਹੋਂਦ ਕਾਰਨ ਕੰਮ ਪ੍ਰਭਾਵਿਤ ਹੋਣ ਲੱਗੇ ਹਨ। ਵਰਨਣਯੋਗ ਹੈ ਨਗਰ-ਕੌਂਸਲ ਕੋਟਫ਼ਤਾ ਦੀ ਪ੍ਰਧਾਨਗੀ ਨੂੰ ਲੈ ਕੇ ਮਾਨਯੋਗ ਹਾਈਕੋਰਟ ਵਿੱਚ ਕੇਸ ਚੱਲ ਰਿਹਾ ਹੈ। ਜਦਕਿ ਮੀਤ ਪ੍ਰਧਾਨ ਦੀ ਮਿਆਦ ਵੀ ਜੁਲਾਈ ਵਿੱਚ ਖਤਮ ਹੋ ਚੁੱਕੀ ਹੈ। ਜਿਸ ਕਾਰਨ ਇਸ ਨਗਰ ਕੌਂਸਲ ਅਧੀਨ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਇਸ ਕੌਂਸਲ ਦੇ ਸਰਕਾਰੀ ਕੰਮ ਕਾਜਾਂ ਨੂੰ ਵੀ ਬਰੇਕਾਂ ਲੱਗ ਪਈਆਂ ਹਨ। ਇਸ ਸਬੰਧ ਵਿੱਚ ਰੋਜ਼ ਦੇ ਕੰਮ ਕਾਜ ਚਲਾਉਣ ਲਈ ਆਪ ਆਗੂਆਂ ਤੇ ਕੌਂਸਲਰਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਨੂੰ ਨਗਰ-ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਨ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ ਜ਼ਿਲ੍ਹਾ ਅਧਿਕਾਰੀ ਅਵੇਸਲੇ ਦਿਖਾਈ ਦੇ ਰਹੇ ਹਨ।
ਆਪ ਆਗੂ ਪਰਮਜੀਤ ਢਿੱਲੋਂ ਕੋਟਫੱਤਾ, ਕੌਂਸਲਰ ਇਕਬਾਲ ਸਿੰਘ ਢਿੱਲੋਂ, ਸਾਬਕਾ ਕੌਂਸਲਰ ਜਸਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਧਾਨ ਦਾ ਮਾਮਲਾ ਅਦਾਲਤ ਵਿੱਚ ਹੋਣ ਕਾਰਨ ਉਨ੍ਹਾਂ ਦੀ ਜਗ੍ਹਾ ਮੀਤ ਪ੍ਰਧਾਨ ਕੰਮ ਕਾਜ ਸੰਭਾਲ ਰਹੇ ਸਨ ਪ੍ਰੰਤੂ ਹੁਣ ਮੀਤ ਪ੍ਰਧਾਨ ਦੇ ਅਹੁਦੇ ਦੀ ਮਿਆਦ ਵੀ ਜੁਲਾਈ ਵਿਚ ਖ਼ਤਮ ਹੋ ਚੁੱਕੀ ਹੈ ਜਿਸ ਕਾਰਨ ਇਥੋਂ ਦੇ ਵਸਨੀਕਾਂ ਆਪਣੇ ਕੰਮ-ਕਾਰਾਂ ਨੂੰ ਲੈਕੇ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ  ਕਿ ਜਲਦ ਤੋਂ ਜਲਦ ਨਗਰ ਕੌਂਸਲ ਕੋਟਫੱਤਾ ਦੇ ਮੀਤ-ਪ੍ਰਧਾਨ ਦੀ ਚੌਣ ਕਰਵਾਈ ਜਾਵੇ।

ਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਵਿਰੁਧ ਮੁਲਾਜਮ ਜਥੇਬੰਦੀਆਂ ਵੀ ਹੋਈਆਂ ਇੱਕਜੁਟ

0

ਭ੍ਰਿਸ਼ਟਾਚਾਰ ਦੇ ਵੱਖ ਵੱਖ ਮਾਮਲਿਆਂ ਦੀ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 5 ਅਗਸਤ: ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸਟਾਚਾਰ ਦੇ ਮਾਮਲੇ ’ਚ ਹੁਣ ਮੁਲਾਜਮ ਜਥੇਬੰਦੀਆਂ ਵੀ ਇਕਜੁਟ ਹੋਣ ਲੱਗੀਆਂ ਹਨ। ਪਹਿਲਾਂ ਇਸ ਡਿੱਪੂ ਵਿਚ ਹੋਏ ਟਿਕਟ ਘੁਟਾਲੇ ਵਿਚ ਕਰੋੜਾਂ ਦੀ ਹੋਈ ਹੇਰਾ-ਫ਼ੇਰੀ ਦੇ ਮਾਮਲੇ ਨੂੰ ਦੱਬਣ ਅਤੇ ਹੁਣ ਵਿਜੀਲੈਂਸ ਵਲੋਂ ਇੱਕ ਇੰਸਪੈਕਟਰ ਨੂੰ ਰਿਸਵਤ ਲੈਂਦੇ ਹੋਏ ਕਾਬੂ ਕਰਨ ਤੋਂ ਬਾਅਦ ਇੰਨ੍ਹਾਂ ਜਥੈਬੰਦੀਆਂ ਨੇ ਭ੍ਰਿਸਟਾਚਾਰ ਦੇ ਹਰ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਬਠਿੰਡਾ ਡਿੱਪੂ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਡਿੱਪੂ ਭ੍ਰਿਸ਼ਟਾਚਾਰ ਦੇ ਮਾਮਲੇ ਚ ਚਰਚਾ ਦਾ ਵਿਸ਼ਾ ਬਣਦਾ ਆ ਰਿਹਾ ਹੈ। ਪਰੰਤੂ ਮਨੇਜਮੈਂਟ ਮਾਮਲਿਆਂ ਨੂੰ ਮਿੱਟੀ ਹੇਠਾਂ ਦੱਬ ਕੇ ਖਤਮ ਕਰ ਰਹੀ ਹੈ।

ਬਠਿੰਡਾ ਪੀਆਰਟੀਸੀ ਦਾ ਚਰਚਿਤ ਇੰਸਪੈਕਟਰ ਵਿਜੀਲੈਂਸ ਵੱਲੋਂ 2 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਕਾਬੂ

ਉਨ੍ਹਾਂ ਕਿਹਾ ਕਿ ਪਹਿਲਾਂ ਕੈਸ ਬ੍ਰਾਂਚ ’ਚ ਹੋਈ ਲੁੱਟ, ਇਸ ਤੋਂ ਬਾਅਦ ਬੱਸ ਪਾਸਾਂ ਨੂੰ ਲੈ ਕੇ ਹੋਇਆ ਵੱਡਾ ਘਪਲਾ, ਫਿਰ ਟਿਕਟ ਮਸ਼ੀਨਾਂ ਨੂੰ ਲੈ ਕੇ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਉਸ ਵਿੱਚ ਵੀ ਹੇਠਲੇ ਲੈਬਲ ਦੇ ਮੁਲਾਜ਼ਮਾਂ ਨੂੰ ਭੇਟ ਚੜਾਇਆ ਗਿਆ ਜਦ ਕਿ ਜਿੰਮੇਵਾਰ ਹੁੰਦੇ ਹੋਏ ਵੀ ਉੱਚ ਅਧਿਕਾਰੀਆਂ ’ਤੇ ਕੋਈ ਕਾਰਵਾਈ ਨਹੀਂ ਹੋਈ। ਜਿਸਤੋਂ ਬਾਅਦ ਹੁਣ ਵੱਡੇ ਪੱਧਰ ’ਤੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਆਗੂਆਂ ਨੇ ਸ਼ੱਕ ਜਾਹਰ ਕੀਤਾ ਕਿ ਪਹਿਲਾਂ ਦੇ ਮਾਮਲਿਆਂ ਦੀ ਤਰ੍ਹਾਂ ਹੁਣ ਇਸ ਮਾਮਲੇ ਨੂੰ ਵੀ ਇੱਥੇ ਹੀ ਰਫਾ ਦਫਾ ਕਰ ਦਿੱਤਾ ਜਾਵੇਗਾ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ

ਉਹਨਾਂ ਦੱਸਿਆ ਕਿ ਸਾਲ 2015 ਵਿੱਚ ਬਠਿੰਡਾ ਡਿੱਪੂ ਦੀ ਕੈਸ਼ ਬਰਾਂਚ ਵਿੱਚ 26.84 ਲੱਖ ਰੁਪਏ ਦਾ ਘਪਲਾ ਹੋਇਆ ਸੀ ਤੇ ਉਸ ਕੇਸ ਵਿੱਚ ਨਾਮਜਦ ਕਿਸੇ ਵੀ ਵਿਅਕਤੀ ਤੋਂ ਪੈਸਿਆਂ ਦੀ ਭਰਪਾਈ ਨਹੀਂ ਕਰਵਾਈ ਗਈ ਅਤੇ ਕੇਸ ਨੂੰ ਰਫਾ ਦਫਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵਿੱਚ ਟਿਕਟ ਮਸ਼ੀਨਾਂ ਵਿੱਚ ਵੱਡੇ ਪੱਧਰ ਤੇ ਫਰਾਡ ਹੋਇਆ ਤੇ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪਰ ਅਸਲ ਦੋਸ਼ੀ ਅੱਜ ਵੀ ਡਿਉਟੀਆਂ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਡਿੱਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਡਰਾਇਵਰ ਜਾਂ ਕੰਡਕਟਰ ਛੋਟੀ ਜਿਹੀ ਵੀ ਗਲਤੀ ਕਰਦਾ ਹੈ ਤਾਂ ਮਹਿਕਮੇ ਵੱਲੋਂ ਤੁਰੰਤ ਉਹਨਾਂ ਖਿਲਾਫ ਕਾਰਵਾਈ ਕਰਕੇ ਘਰ ਭੇਜ ਦਿੱਤਾ ਜਾਂਦਾ ਹੈ ਤੇ ਦੁਬਾਰਾ ਵਿਭਾਗ ਵਿੱਚ ਆਉਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਪਰ ਜਿਹੜੇ ਰੈਗੂਲਰ ਮੁਲਾਜਮ ਵੱਡੇ ਵੱਡੇ ਘਪਲਿਆਂ ਵਿੱਚ ਸ਼ਾਮਿਲ ਵੀ ਹੁੰਦੇ ਹਨ ਅਤੇ ਉਹਨਾਂ ਖਿਲਾਫ ਦੋਸ਼ ਸਿੱਧ ਵੀ ਹੋ ਜਾਂਦੇ ਹਨ ਪਰ ਫਿਰ ਵੀ ਮਨੇਜਮੈਂਟ ਉਹਨਾਂ ਨੂੰ ਨੌਕਰੀ ਤੇ ਬਹਾਲ ਵੀ ਕਰ ਦਿੰਦਾ ਹੈ।

ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ

ਇਸ ਮੌਕੇ ਬੋਲਦਿਆਂ ਡਿੱਪੂ ਸੈਕਟਰੀ ਕੁਲਦੀਪ ਸਿੰਘ ਬਾਦਲ ਨੇ ਟਰਾਂਸਪੋਰਟ ਮੰਤਰੀ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਜੇਕਰ ਕਿਸੇ ਕੱਚੇ ਡਰਾਇਵਰ ਕੰਡਕਟਰ ਨੂੰ 10 ਜਾ 20 ਰੁਪਏ ਦੀ ਟਿਕਟ ਰਹਿ ਜਾਂਦੀ ਹੈ ਕਿਉਂਕਿ ਬੱਸ ਦੇ ਵਿੱਚ 52 ਸੀਟਾਂ ਤੇ 100 ਸਵਾਰੀ ਸਫ਼ਰ ਕਰਦੀ ਹੈ ਉਸ ਨੂੰ ਟਰਾਂਸਪੋਰਟ ਮੰਤਰੀ ਚੋਰ ਦੱਸਦੇ ਹਨ ਪਰ ਹੁਣ ਬਠਿੰਡਾ ਡਿੱਪੂ ਵਿੱਚ ਵੱਡੇ ਪੱਧਰ ਤੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਉਣ ਤੇ ਵਿਭਾਗ ਦੇ ਟਰਾਂਸਪੋਰਟ ਮੰਤਰੀ ਚੁੱਪ ਧਾਰਕੇ ਬੈਠੇ ਹਨ ਤੇ ਇੱਕ ਵੀ ਬਿਆਨ ਨਹੀਂ ਆਇਆ।

ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ

ਜਥੇਬੰਦੀ ਦਾ ਸਮੂਹ ਅਹੁਦੇਦਾਰਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਬਠਿੰਡਾ ਡਿੱਪੂ ਵਿੱਚ ਵੱਖ ਵੱਖ ਸਮਿਆਂ ਵਿੱਚ ਜੋ ਵੀ ਘਪਲੇ ਹੋਏ ਹਨ, ਉਹਨਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਹੜੇ ਵੀ ਉੱਚ ਅਧਿਕਾਰੀ ਇਸ ਕੁਰੱਪਸ਼ਨ ਦੇ ਵਿੱਚ ਸ਼ਾਮਲ ਹਨ ਉੱਚ ਪੱਧਰੀ ਜਾਂਚ ਦੇ ਦੌਰਾਨ ਜ਼ੋ ਵੀ ਅਧਿਕਾਰੀ ਦੋਸ਼ੀ ਸਿੱਧ ਹੁੰਦਾ ਉਹਨਾਂ ਤੇ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਤੇ ਹੋਣੀ ਚਾਹੀਦੀ ਹੈ ਅਤੇ ਜਿਹੜੇ ਬੇਕਸੂਰ ਮੁਲਾਜ਼ਮਾਂ ਤੇ ਝੂਠੇ ਦੋਸ਼ ਲਾ ਕੇ ਨੌਕਰੀ ਤੋਂ ਕੱਢਿਆ ਗਿਆ ਹੈ, ਉਹਨਾਂ ਕੇਸਾਂ ਦੀ ਦੁਬਾਰਾ ਤੋ ਘੌਖ ਕਰਕੇ ਡਿਉਟੀਆਂ ਤੇ ਲਿਆ ਜਾਵੇ ਨਹੀਂ ਜੱਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੇ ਉਹਨਾਂ ਅਧਿਕਾਰੀਆਂ ਨੂੰ ਬੇਨਕਾਬ ਕੀਤਾ ਜਾਵੇਗਾ ਜਿਹੜੇ ਵੱਡੇ ਪੱਧਰ ਤੇ ਪਿਛਲੇ ਕਾਫੀ ਸਮੇਂ ਤੋਂ ਕੁਰੱਪਸ਼ਨ ਕਰਦੇ ਆ ਰਹੇ ਹਨ।