Home Blog Page 2115

ਕਿਸਾਨ ਜਥੇਬੰਦੀ ਉਗਰਾਹਾ ਨੇ ਬਠਿੰਡਾ ’ਚ ਫ਼ੂਕਿਆ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਪੁਤਲਾ

0

ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦੇਣ ਤੋਂ ਬਾਅਦ ਸ਼ਹਿਰ ਵਿਚ ਕੱਢਿਆ ਰੋਸ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਤੋਂ ਬਾਅਦ ਸ਼ਹਿਰ ਚ ਰੋਸ ਮੁਜ਼ਾਹਰਾ ਕਰਕੇ ਉਲੰਪਿਕ ਖੇਡਾਂ ਚ ਸੋਨ ਤਮਗਾ ਤੱਕ ਹਾਸਲ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ ਦਾ ਪੁਤਲਾ ਸਾੜਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ , ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਨੇ ਪਿਛਲੇ 20-21 ਦਿੱਨਾਂ ਤੋਂ ਦਿੱਲੀ ਜੰਤਰ ਮੰਤਰ ਵਿਖੇ ਚੱਲ ਰਹੇ ਪਹਿਲਵਾਨ ਕੁੜੀਆਂ-ਮੁੰਡਿਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਆਮ ਤੌਰ ਤੇ ਔਰਤਾਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਤੇ ਸਮਾਜਕ ਵਰਤਾਰੇ ਤੋਂ ਅੱਗੇ ਵਧਦਿਆਂ ਇਨਸਾਫ਼ ਲਈ ਇਹਨਾਂ ਖਿਡਾਰੀਆਂ ਵੱਲੋਂ ਅਪਣਾਇਆ ਸੰਘਰਸ਼ ਦਾ ਰਸਤਾ ਇੱਕ ਦਲੇਰਾਨਾ ਕਦਮ ਹੈ। ਉਨ੍ਹਾਂ ਦੋਸ ਲਗਾਇਆ ਕਿ ਕੇਂਦਰ ਸਰਕਾਰ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਪੀੜਤ ਕੁੜੀਆਂ ਨੂੰ ਇਨਸਾਫ਼ ਦੇਣ ਦੀ ਬਜਾਏ ਇਨਸਾਫ਼ ਲਈ ਸੰਘਰਸ਼ ਕਰ ਰਹੇ ਪਹਿਲਵਾਨ ਖਿਡਾਰੀਆਂ ਦੀ ਜੰਤਰ ਮੰਤਰ ਤੇ ਲਾਇਟ ਬੰਦ ਕਰ ਦਿੱਤੀ ਗਈ ਲੰਗਰ ਰੋਕ ਦਿੱਤਾ , ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਦੀ ਹਮਾਇਤ ਤੇ ਆਉਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੁਲਮਾਂ ਨੂੰ ਰੋਕਣ ਲਈ ਸੰਘਰਸ਼ ਹੀ ਲੋਕ ਰਾਹ ਹੈ ਜਿਸਦੇ ਚੱਲਦੇ ਇਨਸਾਫ਼ ਲਈ ਚੱਲ ਰਹੇ ਦਿੱਲੀ ਮੋਰਚੇ ਨੂੰ ਪੂਰੇ ਦੇਸ਼ ਦੇ ਇਨਸਾਫ ਪਸੰਦ ਅਤੇ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਕਿਸਾਨ ਆਗੂਆਂ ਨੇ ਉਹਨਾਂ ਦੀ ਹਮਾਇਤ ਤੇ ਗਈਆਂ ਪੰਜਾਬ ਦੀਆਂ ਔਰਤਾਂ ਨੂੰ ਬੰਗਲਾ ਸਾਹਿਬ ਗੁਰਦਵਾਰੇ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਠਹਿਰਨ ਦੇ ਜਵਾਬ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾਗੁਰੂ, ਕਰਮਜੀਤ ਕੌਰ ਲਹਿਰਾ ਖਾਨਾ, ਬਸੰਤ ਸਿੰਘ ਕੋਠਾ ਗੁਰੂ , ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇ ਵਾਲਾ, ਸੁਖਦੇਵ ਸਿੰਘ ਰਾਮਪੁਰਾ , ਅਮਰੀਕ ਸਿੰਘ ਸਿਵੀਆ, ਕੁਲਵੰਤ ਸਰਮਾ ਰਾਇਕੇ ਕਲਾਂ , ਜਸਪਾਲ ਸਿੰਘ ਕੋਠਾ ਗੁਰੂ, ਰਾਜਵਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਚੱਠੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਆਗੂ ਮਨਪ੍ਰੀਤ ਕੌਰ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਸੰਦੀਪ ਖਾਨ ਨੇ ਵੀ ਸੰਬੋਧਨ ਕੀਤਾ। ਹਰਬੰਸ ਸਿੰਘ ਰਣੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚ ਹੋਈਆਂ ਕਿਸਾਨੀ ਵਿਚਾਰਾਂ

0

ਕੇਂਦਰ ਸਰਕਾਰ ਬ੍ਰਿਜ਼ ਭੂਸ਼ਣ ਸ਼ਰਨ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਪਾਰਟੀ ਵਿੱਚੋਂ ਕੱਢੇ – ਰਾਮਾ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਮਹੀਨਾਵਾਰ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਂਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਇਸਰਖਾਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਵੀ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਲੋਕ ਸਭਾ ਮੈਂਬਰ ਬਿਰਜ਼ ਭੂਸ਼ਣ ਸ਼ਰਨ ਸਿੰਘ ਦੇ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ, ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਪਰ ਦਿੱਲੀ ਪੁਲਿਸ ਦੁਆਰਾ ਸਿਰਫ ਐਫ. ਆਈ.ਆਰ ਹੀ ਦਰਜ ਕੀਤੀ,ਗ੍ਰਿਫਤਾਰੀ ਨਹੀਂ ਕੀਤੀ ਗਈ। ਉਲਟਾ ਪ੍ਰਦਰਸ਼ਨਕਾਰੀਆਂ ਤੇ ਦਿੱਲੀ ਪੁਲੀਸ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਜਾ ਅੱਤਿਆਚਾਰ ਕੀਤੇ ਜਾ ਰਹੇ ਹਨ ਜੋ ਕਿ ਨਿੰਦਨਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਰਜ਼ ਭੂਸ਼ਣ ਸ਼ਰਨ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਪਾਰਟੀ ਵਿੱਚੋਂ ਕੱਢੇ ਤੇ ਪਹਿਲਵਾਨਾਂ ਨੂੰ ਇਨਸਾਫ ਦਿਵਾਵੇ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਸੁਖਦੀਪ ਸਿੰਘ ਕਣਕਵਾਲ, ਗੁਰਮੀਤ ਸਿੰਘ ਗੁਰੂਸਰ, ਜਗਸੀਰ ਸਿੰਘ ਬਰਕੰਦੀ,ਸੁਖਦੇਵ ਸਿੰਘ ਗੰਗਾ ਨਥਾਣਾ, ਬਲਵਿੰਦਰ ਸਿੰਘ ਸੰਦੋਹਾ, ਬਲਦੇਵ ਸਿੰਘ ਜੱਸੀ ਪੋ ਵਾਲੀ, ਕੱਤਰ ਸਿੰਘ ਬਰਕੰਦੀ, ਪਿਸ਼ੌਰਾ ਸਿੰਘ ਸੇਖੂ, ਕਰਮਜੀਤ ਸਿੰਘ ਜੱਜਲ, ਗੁਰਮੇਲ ਸਿੰਘ ਤਲਵੰਡੀ ਸਾਬੋ, ਸੁਖਮੰਦਰ ਸਿੰਘ ਭਾਗੀਬਾਂਦਰ, ਹਾਕਮ ਸਿੰਘ ਸੰਦੋਹਾ, ਅਸ਼ੋਕ ਲੇਲੇਵਾਲਾ, ਬਲਵਿੰਦਰ ਸਿੰਘ ਗੰਗਾ, ਸੁਖਵਿੰਦਰ ਸਿੰਘ ਨਵਾਂ ਪਿੰਡ, ਸੁਖਚਰਨ ਸਿੰਘ ਢਿੱਲੋਂ, ਮਾਘੀ ਸਿੰਘ ਗਾਟਵਾਲੀ, ਹਰਦੇਵ ਸਿੰਘ ਲੇਲੇਵਾਲਾ, ਸੰਧੂਰਾ ਸਿੰਘ ਫੁੱਲੋਖਾਰੀ, ਗੁਰਦੀਪ ਸਿੰਘ ਚੱਕ, ਸੁਖਪਾਲ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ,ਨਾਇਬ ਸਿੰਘ, ਬੱਬੂ ਬਹਿਣੀਵਾਲ,ਰਾਜੂ ਬਰਕੰਦੀ, ਜਗਦੀਪ ਸਿੰਘ,ਜਗਮੀਤ ਸਿੰਘ, ਸਰਬਜੀਤ ਸਿੰਘ, ਭੋਲਾ ਸਿੰਘ, ਤਾਰਾ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਲੀਲਾ ਸਿੰਘ, ਅਜੈਬ ਖਾਲਸਾ, ਰਣਜੀਤ ਸਿੰਘ,ਹਰਗੋਬਿੰਦ ਸਿੰਘ ਮਾਇਸਰਖਾਨਾ ਆਦਿ ਹਾਜ਼ਰ ਸਨ।

ਹਰਰੰਗਪੁਰਾ ਦੇ ਕਬੱਡੀ ਟੂਰਨਾਮੈਂਟ ਵਿੱਚ ਕਲਿਆਣ ਸੁੱਖਾ ਦੀਆਂ ਕੁੜੀਆਂ ਦੀ  ਬੱਲੇ – ਬੱਲੇ

0

ਆਉਣ ਜਾਣ ਅਤੇ ਖੁਰਾਕ ਦੇ ਖਰਚੇ ਲਈ ਮਦਦ ਦੀ ਲੋੜ। 
ਰਾਮ ਸਿੰਘ ਕਲਿਆਣ
ਨਥਾਣਾ, 12 ਮਈ: ਬਲਾਕ ਨਥਾਣਾ ਦੇ ਪਿੰਡ ਹਰਰੰਗਪੁਰਾ ਵਿਖੇ ਸਹੀਦ ਬੂਟਾ ਸਿੰਘ ਫੌਜੀ ਕਬੱਡੀ ਟੂਰਨਾਮੈਂਟ ਵਿੱਚ ਪਿੰਡ ਕਲਿਆਣ ਸੁੱਖਾ ਦੀਆ ਕੁੜੀਆ ਦੀ ਟੀਮ ਨੇ ਸ਼ਾਨਦਾਰ ਖੇਡ ਨਾਲ ਬੱਲੇ ਬੱਲੇ ਕਰਵਾ ਦਿੱਤੀ। ਪਿੰਡ ਕਲਿਆਣ ਸੁੱਖਾ ਦੀਆਂ ਕਬੱਡੀ ਖਿਡਾਰਨਾ ਨੇ ਸਕੂਲੀ ਖੇਡਾ ਵਿੱਚ ਸਟੇਟ ਲੈਵਲ ਤੱਕ ਮੱਲਾਂ ਮਾਰੀਆਂ ਹਨ ਅਤੇ ਹੁਣ ਮਾਂ ਖੇਡ ਕਬੱਡੀ ਦੇ ਗਰਾਊਂਡਾ ਵਿੱਚ ਜਿੱਤ ਪ੍ਰਾਪਤ ਕਰ ਰਹੀਆ ਹਨ।ਇਸ ਟੀਮ ਦੀ ਕਪਤਾਨ ਬਾਰਵੀ ਕਲਾਸ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਉਰਫ਼ ਨਿੱਕੀ ਕਲਿਆਣ ਨੇ ਦੱਸਿਆ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਹਰਰਾਏਪੁਰਾ (ਗੋਬਿੰਦਪੁਰਾ) ਵਿਖੇ ਸ਼ਹੀਦ ਬੂਟਾ ਸਿੰਘ ਫੌਜੀ ਕਬੱਡੀ ਟੂਰਨਾਮੈਂਟ ਸ਼ਾਨਦਾਰ ਜਿੱਤ ਪ੍ਰਾਪਤ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਚਮਕਾਇਆ। ਪਿੰਡ ਕਲਿਆਣ ਸੁੱਖਾ ਦੀਆ ਕੁੜੀਆ ਦੀ ਕਬੱਡੀ ਦੀ ਇਸ ਟੀਮ ਵਿੱਚ ਨਿੱਕੀ ਕਲਿਆਣ , ਸੁਖਪ੍ਰੀਤ ਕੌਰ ਪ੍ਰੀਤ ਸਤਵੀਰ ਕੌਰ,ਰਮਨ ਕਲਿਆਣ, ਮੁਸਕਾਨ,ਹਰਮਨ, ਸ਼ਹਿਨਾਜ਼ ਕੌਰ ਨਵਜੋਤ ਕੌਰ , ਪਰਮ ਕੌਰ, ਹੁਸ਼ਨ ਅਤੇ ਅਨੀਤਾ ਆਦਿ ਖਿਡਾਰਨਾਂ ਇਕਬਾਲ ਸਿੰਘ ਗੋਬਿੰਦਪੁਰਾ ਦੀ ਅਗਵਾਈ ਵਿੱਚ ਕਬੱਡੀ ਟੂਰਨਾਮੈਂਟ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀਆ ਹਨ। ਜ਼ਿਕਰਯੋਗ ਹੈ ਕਿ ਇਹ ਖਿਡਾਰਨਾਂ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ, ਜਿਸ ਕਰਕੇ ਇਨ੍ਹਾਂ ਨੂੰ ਖੇਡਣ ਜਾਣ ਲਈ ਅਤੇ ਚੰਗੀ ਖੁਰਾਕ  ਲੈਣ ਲਈ ਆਰਥਿਕ ਮਦਦ ਦੀ ਜਰੂਰਤ ਹੈ।

ਸਕੂਲੀ ਵਿਦਿਆਰਥੀਆ ਨੂੰ ਸਮਾਜਿਕ ਕੁਰੀਤੀਆ ਖਿਲਾਫ ਕੀਤਾ ਜਾਗਰੂਕ

0

ਰਾਮ ਸਿੰਘ ਕਲਿਆਣ
ਨਥਾਣਾ, 12 ਮਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾਂ ਮੁਹੱਬਤ ਵਿਖੇ ਗਿਆਨਦੀਪ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਪ੍ਰੋਜੈਕਟ ਅਧੀਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਮਾਨਵ ਸੇਵਾ ਕਲਾ ਮੰਚ ਮਹਿਰਾਜ ਦੀ ਟੀਮ ਦੁਆਰਾ ਨਾਟਕ “ਮਿੱਠਾ ਜ਼ਹਿਰ’’ ਖੇਡਿਆ ਗਿਆ ਇਹ ਪ੍ਰੋਗਰਾਮ ਪ੍ਰਿੰਸੀਪਲ ਨਵਨੀਤ ਕੁਮਾਰ, ਅਤੇ ਸਾਰੇ ਅਧਿਆਪਕਾਂ ਨੇ ਸਹਿਯੋਗ ਦੇ ਕੇ ਇਸ ਨੂੰ ਸੰਪੂਰਨ ਕੀਤਾ । ਇਹ ਪ੍ਰੋਗਰਾਮ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤਾ ਗਿਆ ਤੇ ਸਕੂਲੀ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ।ਇਸ ਮੌਕੇ ਵਿਸ਼ੇਸ਼ ਤੌਰ ਗਿਆਨਦੀਪ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰੈਨੂੰ ਬਾਲਾ ਤੇ ਸੋਸ਼ਲ ਵਰਕਰ ਅਮਨਦੀਪ ਕੌਰ ਵਿਸੇਸ਼ ਤੌਰ ਤੇ ਪਹੁੰਚੇ ।ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਆਈ ਹੋਈ ਟੀਮ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਰਦਾਰ ਗੁਰਮੀਤ ਸਿੰਘ ,ਕੁਲਦੀਪ ਕੁਮਾਰ,ਜਗਦੀਪ ਸਿੰਘ, ਹਰਪ੍ਰੀਤ ਸਿੰਘ ਯੋਗੇਸ਼,ਭਿੰਦਰਪਾਲ ਕੌਰ , ਮੀਨਾ ਕੁਮਾਰੀ, ਰੀਟਾ ਰਾਣੀ , ਗੁਰਪ੍ਰੀਤ ਕੌਰ , ਬਲਜੀਤ ਕੌਰ ,ਨੀਲਮ , ਚਰਨਜੀਤ ਕੌਰ , ਜਗਮੋਹਨ ਸਿੰਘ ਡੀ ਪੀ ਈ ਤੇ ਗੁਰਪ੍ਰੀਤ ਸਿੰਘ ਕੰਪਿਊਟਰ ਆਦਿ ਹਾਜ਼ਰ ਸਨ। ਮਾਸਟਰ ਮਾਨਵ ਸੇਵਾ ਕਲਾ ਮੰਚ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਾਹੀਆਂ ਨੇ ਦੱਸਿਆਂ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਇਸ ਤਰਾ ਪ੍ਰੋਗਰਾਮ ਪਿੰਡਾਂ ਚ ਕਰਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆਂ ਜਾ ਸਕੇ । ਹਿੰਮਤ ਕੁਮਾਰ ਮਹਿਰਾਜ,ਜਤਿੰਦਰ ਗੋਲਡੀ,ਲੱਕੀ ਸਿਵੀਆ , ਗਗਨਦੀਪ ਕੌਰ ਸਿਵੀਆ,ਬਲਕਰਨ ਸਿਵੀਆ ਸਾਨੀਆ,ਲਾਡੀ ਸਿਵੀਆਂ ਸਮੇਤ ਆਈ ਹੋਈ ਟੀਮ ਦਾ ਨਗਰ ਨਿਵਾਸੀਆ ਵੱਲੋ ਧੰਨਵਾਦ ਕੀਤਾ ਗਿਆ।

ਨੌਜਵਾਨਾਂ ਚ ‘ਹੁਨਰ’ ਦੀ ਕਮੀ ਨਹੀਂ, ਸਿਰਫ਼ ਉਨ੍ਹਾਂ ਦੀ ਬਾਂਹ ਫ਼ੜ ਕੇ ਤਰਾਸ਼ਣ ਦੀ ਲੋੜ ਹੈ : ਅਮਨ ਅਰੋੜਾ

0

ਸਰਕਾਰ ਦੀ ਸੋਚ ਹੈ ਨੌਜਵਾਨ ਰੋਜਗਾਰ ਮੰਗਣ ਵਾਲੇ ਨਹੀਂ ਸਗੋਂ ਵੰਡਣ ਵਾਲੇ ਬਣਨ
ਏਮਜ਼ ਹਸਪਤਾਲ ਦਾ ਦੌਰਾ ਕਰਕੇ ਲਿਆ ਜਾਇਜ਼ਾ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਸੂਬਾ ਸਰਕਾਰ ਸਿਹਤ ਤੇ ਸਿੱਖਿਆ ਦੇ ਨਾਲ-ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਵਚਨਬੱਧ ਹੈ।ਇਹ ਪ੍ਰਗਟਾਵਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ, ਜੋਕਿ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਬਿਜਨਸ ਆਈਡੀਆ ਕੰਪੀਟੀਸ਼ਨ ਇਨਾਮ ਵੰਡ ਸਮਾਰੋਹ ਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਕੈਬਨਿਟ ਮੰਤਰੀ ਸਰਕਾਰ ਦਾ ਮੁੱਖ ਉਦੇਸ ਸੂਬੇ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕੈਰੀਅਰ ਗਾਈਡੈਂਸ, ਨੌਕਰੀ ਦਿਵਾਉਣ ਹਿੱਤ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਅਤੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਵਿੱਚ ਵਾਧਾ ਕਰਕੇ ਆਯੋਕੇ ਸਮੇਂ ਦੀ ਵਪਾਰਕ ਇਕਾਈਆਂ ਦੇ ਕਾਬਿਲ ਬਣਾਉਣਾ ਹੈ। ਇਸ ਤਹਿਤ ਸੂਬੇ ਦੇ ਬਠਿੰਡਾ ਸਮੇਤ ਚਾਰ ਜ਼ਿਲ੍ਹਿਆਂ ਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ਅਤੇ ਭਵਿੱਖ ਵਿਚ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਇਸ ਦੌਰਾਨ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਨੌਜਵਾਨ ਵਰਗ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਨ ਤੇ ਵਚਨਬੱਧ ਹੈ। ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕਰੀਬ 30 ਹਜ਼ਾਰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਅਰਧ ਸਰਕਾਰੀ ਸੈਕਟਰ ਵਿੱਚ ਵੀ ਨੌਕਰੀਆਂ ਦਾ ਪ੍ਰੋਸੈਸ ਚੱਲ ਰਿਹਾ ਹੈ। ਉਨ੍ਹਾ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼ਹਿਰਾਂ ਤੇ ਖ਼ਾਸ ਪਿੰਡਾਂ ਦੇ ਹਿਡਨ ਟਲੈਂਟਡ ਬੱਚਿਆਂ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਫ਼ਤਵਾ ਦੇ ਕੇ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ, ਪੰਜਾਬ ਸਰਕਾਰ ਉਨ੍ਹਾਂ ਦੇ ਹਰ ਮਸਲੇ ਦਾ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹੈ। ਪ੍ਰੋਗਰਾਮ ਦੌਰਾਨ ਸਕੂਲ, ਕਾਲਜ ਅਤੇ ਉਪਨ ਕੈਟਾਗਿਰੀ ਤਹਿਤ ਨੌਜਵਾਨਾਂ ਕੋਲੋਂ ਬਿਜਨਸ ਸਬੰਧੀ ਨਵੇਂ ਸੁਝਾਅ ਲੈ ਕੇ ਉਨ੍ਹਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਵਲੋਂ ਆਪੋ-ਆਪਣੇ ਬਿਜਨਸ ਸੁਝਾਅ ਦੀ ਪੇਸ਼ਕਾਰੀ ਵੀ ਦਿੱਤੀ ਗਈ। ਇਸ ਮੌਕੇ ਕਰੀਬ 122 ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਫਾਈਨਲ ਬਿਜਨਸ ਆਈਡੀਆ ਵਿੱਚੋਂ ਤਿੰਨੋ ਕੈਟਾਗਿਰੀਆਂ ਅਧੀਨ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਪ੍ਰਾਰਥੀਆ ਨੂੰ ਕ੍ਰਮਵਾਰ 50 ਹਜ਼ਾਰ, 30 ਹਜ਼ਾਰ ਅਤੇ 20 ਹਜ਼ਾਰ ਰੁਪਏ ਦੇ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਏਮਜ਼ ਹਸਪਤਾਲ ਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਇੱਥੇ ਚੱਲ ਰਹੇ ਰੈਸਪੀਰੈਟਰੀ ਥੈਰਾਪਿਸਟ, ਵੈਟੀਲੇਟਰ ਅਤੇ ਆਈਸੀਯੂ ਦੀ ਤਿੰਨ ਮਹੀਨਿਆਂ ਦੀ ਮੁਫ਼ਤ ਟਰੇਨਿੰਗ ਪ੍ਰੋਗਰਾਮ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਡਾਕਟਰੀ ਸਟਾਫ਼ ਨਾਲ ਏਮਜ਼ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਜਿੱਥੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਹਸਪਤਾਲ ਤੇ ਡਾਕਟਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ, ਜਿਨ੍ਹਾਂ ਦਾ ਉਨ੍ਹਾਂ ਸੂਬਾ ਸਰਕਾਰ ਵਲੋਂ ਜਲਦ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਮੌੜ ਸੁਖਬੀਰ ਸਿੰਘ ਮਾਈਸਰਖਾਨਾ, ਵਿਧਾਇਕ ਭੁੱਚੋਂ ਮੰਡੀ ਜਗਸੀਰ ਸਿੰਘ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਅਨਿਲ ਠਾਕੁਰ, ਚੇਅਰਮੈਨ ਨੀਲ ਗਰਗ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ, ਏਮਜ਼ ਦੇ ਡਾਇਰੈਕਟਰ ਡਾ. ਡੀ.ਕੇ ਸਿੰਘ, ਡਾ. ਕੰਵਲਜੀਤ ਕੌੜਾ, ਡਾ. ਸ਼ਤੀਸ਼ ਗੁਪਤਾ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ, ਐਮਸੀ ਸੁਖਦੀਪ ਸਿੰਘ ਢਿੱਲੋ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ।

ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਿਵਲ ਸਰਜਨ ਨੇ ਨਰਸਾਂ ਨੂੰ ਦਿੱਤੀ ਵਧਾਈ

0

ਮਰੀਜਾਂ ਨੂੰ ਠੀਕ ਕਰਨ ਵਿਚ ਨਰਸਾਂ ਦੀ ਅਹਿਮ ਭੂਮਿਕਾ: ਡਾ ਤੇਜਵੰਤ ਸਿੰਘ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਸਿਵਲ ਹਸਪਤਾਲ ਪਹੁੰਚ ਕੇ ਸਮੂਹ ਨਰਸਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਰਸਿੰਗ ਕੇਡਰ ਵਲੋਂ ਕੇਕ ਕੱਟ ਕੇ ਨਰਸਿੰਗ ਡੇ ਮਨਾਇਆ ਗਿਆ। ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਇਸ ਸਾਲ ‘‘ਸਾਡੀ ਨਰਸ ਹੈ ਸਾਡਾ ਭਵਿੱਖ”ਥੀਮ ਹੇਠ ਵਿਸ਼ਵ ਨਰਸਿਸ ਦਿਵਸ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਠੀਕ ਹੋਣ ਵਿਚ ਨਰਸਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਡਾਕਟਰ ਵਲੋਂ ਮਰੀਜ਼ ਦੀ ਹਾਲਤ ਵੇਖ ਕੇ ਉਸਦਾ ਇਲਾਜ ਲਿਖਿਆ ਜਾਂਦਾ ਹੈ ਜਦੋਂ ਕਿ ਨਰਸਾਂ ਵਲੋਂ ਹੀ ਉਸਦੀ ਦੇਖਭਾਲ ਕੀਤੀ ਜਾਂਦੀ ਹੈ। ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਨਾਲ ਵਧੀਆਂ ਵਰਤਾਅ ਕਰਨ ਕਰਕੇ ਡਾ ਤੇਜਵੰਤ ਸਿੰਘ ਨੇ ਸਮੂਹ ਨਰਸਾਂ ਦਾ ਧੰਨਵਾਦ ਕੀਤਾ ਅਤੇ ਹੋਰ ਵਧੀਆ ਕੰਮ ਕਰਨ ਦੀ ਸਲਾਹ ਦਿੱਤੀ ਤਾਂ ਜ਼ੋ ਨਰਸਿੰਗ ਕੈਡਰ ਦਾ ਰੁਤਬਾ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਸਮੂਹ ਨਰਸਿੰਗ ਸਟਾਫ ਵਲੋਂ ਮਰੀਜਾਂ ਦੀ ਤਨੋ^ਮਨੋ ਸੇਵਾ ਕਰਨ ਅਤੇ ਉਨ੍ਹਾਂ ਨਾਲ ਵਧੀਆ ਵਰਤਾਅ ਕਰਨ ਲਈ ਸਹੁੰ ਚੁੱਕੀ ਗਈ। ਇਸ ਮੌਕੇ ਐਸ.ਐਮ.ਓ ਡਾ ਮਨਿੰਦਰਪਾਲ ਸਿੰਘ ਨੇ ਵੀ ਸਮੂਹ ਨਰਸਾਂ ਦੇ ਕੰਮ ਦੀ ਪ੍ਰਸ਼ੰਸ਼ਾ ਕੀਤੀ ਅਤੇ ਨਰਸ ਦਿਵਸ ’ਤੇ ਵਧਾਈ ਦਿੱਤੀ। ਇਸ ਸਮੇਂ ਦਮਨਜੀਤ ਕੌਰ ਨਰਸਿੰਗ ਸਿਸਟਰ, ਵਿਨੋਦ ਖੁਰਾਣਾ, ਬਲਦੇਵ ਸਿੰਘ ਅਤੇ ਸਮੂਹ ਨਰਸਿੰਗ ਸਟਾਫ਼ ਹਾਜ਼ਰ ਸੀ।

ਮੋਦੀ ਸਰਕਾਰ ਦੇ ਵੰਡਵਾਦੀ ਏਜੰਡੇ ਨੂੰ ਮਾਤ ਲੈਣ ਲਈ ਸਾਂਝੇ ਮੰਚ ਦੀ ਉਸਾਰੀ ਜਰੂਰੀ: ਪ੍ਰੋਫੈਸਰ ਜੈਪਾਲ ਸਿੰਘ

0

ਸੁਖਜਿੰਦਰ ਮਾਨ
ਬਠਿੰਡਾ, 11 ਮਈ : ‘‘ਸੰਘ ਪਰਿਵਾਰ ਅਤੇ ਮੋਦੀ-ਸ਼ਾਹ ਸਰਕਾਰ ਦੇ ਫਿਰਕੂ-ਫਾਸ਼ੀਵਾਦੀ, ਵੰਡਵਾਦੀ ਏਜੰਡੇ ਨੂੰ ਭਾਂਜ ਦੇਣ ਲਈ ਦੇਸ਼ ਦੇ ਭਵਿੱਖ ਲਈ ਫਿਕਰਮੰਦ ਪ੍ਰਗਤੀ ਹਾਮੀ ਤੇ ਸੰਘਰਸ਼ਸ਼ੀਲ ਸੰਸਥਾਵਾਂ ਅਤੇ ਸੁਹਿਰਦ ਦਾਨਿਸ਼ਮੰਦਾਂ ਵੱਲੋਂ ਸਾਂਝਾ ਮੰਚ ਉਸਾਰ ਕੇ ਦੇਸ਼ ਵਿਆਪੀ ਘੋਲ ਵਿੱਢਣੇ ਅਜੋਕੇ ਦੌਰੇ ਦੀ ਸਭ ਤੋਂ ਵਡੇਰੀ ਲੋੜ ਹੈ।’’ ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਵੱਲੋਂ ਅੱਜ ਇੱਥੋਂ ਦੇ ਟੀਚਰਜ ਹੋਮ ਵਿਖੇ ਸੱਦੇ ਗਏ ਪ੍ਰਭਾਵਸ਼ਾਲੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਵਿੱਤ ਸਕੱਤਰ ਪ੍ਰੋਫੈਸਰ ਜੈਪਾਲ ਸਿੰਘ ਨੇ ਕਹੇ। ਪ੍ਰੋਫੈਸਰ ਜੈਪਾਲ ਨੇ ਕਿਹਾ ਕਿ ਮੋਦੀ-ਸ਼ਾਹ ਸਰਕਾਰ ਵੱਲੋਂ, ਭਾਰਤ ਨੂੰ ਇਕ ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ ’ਚ ਤਬਦੀਲ ਕਰਨ ਲਈ ਯਤਨਸ਼ੀਲ ਰਾਸ਼ਟਰੀ ਸੋਇਮ ਸੇਵਕ ਸੰਘ(ਆਰ.ਐਸ.ਐਸ.) ਦੇ ਇਸ਼ਾਰਿਆਂ ’ਤੇ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ ਅਤੇ ਫੈਡਰਲ ਢਾਂਚੇ ਨੂੰ ਯੋਜਨਾਬੱਧ ਤਹਿਸ-ਨਹਿਸ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੰਘ-ਭਾਜਪਾ ਤੇ ਮੋਦੀ ਸਰਕਾਰ ਸੈਂਕੜੇ ਕਰੋੜ ਗਰੀਬ ਹਿੰਦੂਆਂ ਨੂੰ ਕੰਗਾਲ ਕਰਕੇ ਅਡਾਨੀ-ਅੰਬਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਦੀਆਂ ਤਿਜੌਰੀਆਂ ਭਰਨ ਦੇ ਕੁਕਰਮ ’ਤੇ ਪਰਦਾ ਪਾਉਣ ਲਈ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾ ਕੇ ਭਰਾ ਮਾਰੂ ਜੰਗ ਛੇੜਨ ਦੇ ਆਹਰ ਲੱਗੇ ਹੋਏ ਹਨ ਅਤੇ ਉਨ੍ਹਾਂ ਦੇ ਇਹ ਕਾਰੇ ਦੇਸ਼ ਦੀ ਸੁਤੰਤਰਤਾ, ਪ੍ਰਭੂ ਸੰਪੰਨਤਾ ਤੇ ਭੂਗੋਲਿਕ ਏਕਤਾ ਲਈ ਵੀ ਘਾਤਕ ਸਿੱਧ ਹੋਣਗੇ। ਇਸ ਮੌਕੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਸਾਥੀ ਮਿੱਠੂ ਸਿੰਘ ਘੁੱਦਾ, ਦਰਸ਼ਨ ਸਿੰਘ ਫੁੱਲੋ ਮਿੱਠੀ ਅਤੇ ਸੰਪੂਰਨ ਸਿੰਘ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਨਿਭਾਏ। ਮੰਚ ’ਤੇ ਬੀਬੀ ਦਰਸ਼ਨਾ ਜੋਸ਼ੀ, ਪ੍ਰਕਾਸ਼ ਸਿੰਘ ਨੰਦਗੜ੍ਹ, ਮਲਕੀਤ ਸਿੰਘ ਮਹਿਮਾ, ਮੰਦਰ ਸਿੰਘ ਜੱਸੀ ਵੀ ਸੁਸ਼ੋਭਿਤ ਸਨ। ਉੱਘੇ ਲੇਖਕ ਰਾਜਪਾਲ ਸਿੰਘ , ਡਾਕਟਰ ਅਜੀਤ ਪਾਲ ਸਿੰਘ, ਪ੍ਰਿਤਪਾਲ ਸਿੰਘ ਮੰਡੀ ਕਲਾਂ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਹਾਕਮ ਸਿੰਘ, ਪ੍ਰਿੰਸੀਪਲ ਰਣਜੀਤ ਸਿੰਘ, ਯਸ਼ਪਾਲ ਗੌਤਮ ਜਿਹੀਆਂ ਉੱਘੀਆਂ ਹਸਤੀਆਂ ਵੀ ਬਿਰਾਜਮਾਨ ਸਨ।

ਮੁੱਖ ਮੰਤਰੀ ਨੇ ਕੀਤੀ 55 ਦੁਰਲਭ ਬੀਮਾਰੀਆਂ ਤੋਂ ਗ੍ਰਸਤ ਮਰੀਜਾਂ ਨੂੰ ਆਰਥਕ ਸਹਾਇਤਾ ਦੇਣ ਦਾ ਐਲਾਨ

0

ਅਜਿਹੇ ਮਰੀਜਾਂ ਨੂੰ 2750 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਪੈਂਸ਼ਨ, 25 ਕਰੋੜ ਰੁਪਏ ਦੇ ਬਜਟ ਦਾ ਕੀਤਾ ਪ੍ਰਾਵਧਾਨ
ਯਮੁਨਾਨਗਰ ਵਿਚ ਮੁੱਖ ਮੰਤਰੀ ਨੇ 275 ਬਿਸਤਰਿਆਂ ਵਾਲੇ ਮੁਕੰਦ ਲਾਲ ਜਿਲ੍ਹਾ ਸਿਵਲ ਹਸਪਤਾਲ ਦਾ ਕੀਤਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਜਿਲ੍ਹਾ ਯਮੁਨਾਨਗਰ ਵਿਚ 275 ਬਿਸਤਰਿਆਂ ਵਾਲੇ ਮੁਕੰਦ ਲਾਲ ਜਿਲ੍ਹਾ ਸਿਵਲ ਹਸਪਤਾਲ ਸਮੇਤ 17 ਜਿਲ੍ਹਿਆਂ ਵਿਚ 46 ਸਿਹਤ ਸੰਸਥਾਨਾਂ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ। ਇੰਨ੍ਹਾਂ ਸੰਸਥਾਨਾਂ ’ਤੇ ਲਗਭਗ 232 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੋਂਪ ਰੋਗ , ਡਚੇਨ ਮਸਕੂਲਰ ਡਿਸਟਰਾਫੀ (ਡੀਐਮਡੀ) ਤੇ ਸਪਾਈਨਲ ਮਸਕੂਲਰ ਏਂਟਰੋਫੀ (ਏਸਏਮਏ) ਆਦਿ 55 ਦੁਰਲਭ ਬੀਮਾਰੀਆਂ ਤੋਂ ਗ੍ਰਸਤ ਮਰੀਜਾਂ ਨੂੰ ਸਰਕਾਰ ਵੱਲੋਂ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਮਰੀਜਾਂ ਨੂੰ 2750 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਦਿੱਤੀ ਜਾਵੇਗੀ। ਹੁਣ ਤਕ ਸਰਕਾਰ ਵੱਲੋਂ ਥੈਲੇਸੀਮਿਆ, ਹੀਮੋਫੀਲਿਆ, ਕੈਂਸਰ ਸਟੇਜ-3 ਅਤੇ 4 ਦੇ ਮਰੀਜਾਂ ਨੂੰ ਪੈਂਸ਼ਨ ਪ੍ਰਦਾਨ ਕੀਤੀ ਜਾਂਦੀ ਹੈ। ਅੱਜ ਤੋਂ 55 ਦੁਰਲਭ ਬੀਮਾਰੀਆਂ ਨੂੰ ਵੀ ਇਸ ਸੂਚੀ ਵਿਚ ਜੋੜ ਦਿੱਤਾ ਗਿਆ ਹੈ ਅਤੇ ਇਸ ਆਰਥਕ ਸਹਾਇਤਾ ਤਹਿਤ ਸਰਕਾਰ ਨੇ 25 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ।ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਥੈਲੇਸੀਮਿਆ ਤੇ ਹੀਮੋਫੀਲਿਆ ਬੀਮਾਰੀ ਨਾਲ ਗ੍ਰਸਤ 3 ਹਜਾਰ ਮਰੀਜ , ਕੈਂਸਰ ਸਟੇਜ-3 ਅਤੇ 4 ਦੇ 4 ਹਜਾਰ ਮਰੀਜ ਅਤੇ 55 ਦੁਰਲਭ ਬੀਮਾਰੀਆਂ ਦੇ ਲਗਭਗ 1 ਹਜਾਰ ਮਰੀਜ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਪੈਂਸ਼ਨ ਸਵਰੁਪ ਆਰਥਕ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 55 ਦੁਰਲਭ ਬੀਮਾਰੀਆਂ ਦੀ ਸੂਚੀ ਸਿਹਤ ਵਿਭਾਗ ਦੀ ਵੈਬਸਾਇਟ ’ਤੇ ਚੋਣ ਕਰਵਾ ਦਿੱਤੀ ਹੈ, ਇੰਨ੍ਹਾਂ ਬੀਮਾਰੀਆਂ ਤੋਂ ਗ੍ਰਸਤ ਵਿਅਕਤੀ ਵੈਬਸਾਇਟ ’ਤੇ ਆਪਣੇ ਮੈਡੀਕਲ ਸਰਟੀਫਿਕੇਟ ਦੇ ਨਾਲ ਰਜਿਸਟ?ਰੇਸ਼ਣ ਕਰਨ। ਯਮੁਨਾਨਗਰ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ, ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਅਤੇ ਵਿਧਾਇਕ ਸ੍ਰੀ ਘਨਸ਼ਾਮ ਅਰੋੜਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ। ਹੋਰ ਜਿਲ੍ਹਿਆਂ ਵਿਚ ਪ੍ਰਬੰਧਿਤ ਉਦਘਾਟਨ ਸਮਾਰੋਹਾਂ ਵਿਚ ਬਤੌਰ ਮੁੱਖ ਮਹਿਮਾਨ ਮੰਤਰੀ ਅਤੇ ਵਿਧਾਇਕ ਵਰਚੂਅਲੀ ਇਸ ਪ੍ਰੋਗ੍ਰਾਮ ਨਾਲ ਜੁੜੇ।

ਆਯੂਸ਼ਮਾਨ ਭਾਰਤ ਤੇ ਚਿਰਾਯੂ ਹਰਿਆਣਾ ਯੋਜਨਾਵਾਂ ਨਾਲ ਸੂਬੇ ਦੇ ਸਾਢੇ 29 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਲਾਭ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਯੂਸ਼ਮਾਨ ਭਾਰਤ ਯੋਜਨਾ ਚਲਾਈ ਹੈ, ਜਿਸ ਦੇ ਤਹਿਤ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਸਿਹਤ ਬੀਮਾ ਦੀ ਸਹੂਲਤ ਮਿਲੀ। ਇਸ ਵਿਚ ਸੂਬੇ ਦੇ ਸਾਢੇ 15 ਲੱਖ ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਪਰ ਹਰਿਆਣਾ ਸਰਕਾਰ ਨੇ ਇਕ ਕਦਮ ਹੋਰ ਅੱਗੇ ਵਧਾ ਕੇ ਇਸ ਯੋਜਨਾ ਦਾ ਦਾਇਰਾ ਵਧਾਇਆ ਅਤੇ ਚਿਰਾਯੂ ਹਰਿਆਣਾ ਯੋਜਨਾ ਲਾਗੂ ਕੀਤੀ। ਅੱਜ ਸੂਬੇ ਦੇ ਲਗਭਗ ਸਾਢੇ 29 ਲੱਖ ਪਰਿਵਾਰਾਂ ਨੂੰ ਇੰਨ੍ਹਾਂ ਯੋਜਨਾਵਾਂ ਦੇ ਤਹਿਤ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਬੀਮਾਰੀਆਂ ਦਾ ਪਹਿਲਾਂ ਹੀ ਪਤਾ ਲਗਾਉਣ ਲਈ ਨਾਗਰਿਕਾਂ ਦੇ ਸਿਹਤ ਜਾਂਚ ਤਹਿਤ ਵੀ ਨਿਰੋਗੀ ਹਰਿਆਣਾ ਯੋਜਨਾ ਬਣਾਈ ਹੈ। ਇਸ ਦੇ ਤਹਿਤ 25 ਤਰ੍ਹਾਂ ਦੇ ਟੇਸਟ ਕੀਤੇ ਜਾਂਦੇ ਹਨ। ਹੁਣ ਤਕ ਲਗਭਗ 2 ਲੱਖ ਨਾਗਰਿਕਾਂ ਦੇ ਟੇਸਟ ਕੀਤੇ ਜਾ ਚੁੱਕੇ ਹਨ। ਸਾਡਾ ਟੀਚਾ ਸਵਾ ਕਰੋੜ ਆਬਾਦੀ ਨੂੰ ਕਵਰ ਕਰਨ ਦਾ ਹੈ।ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਸਿਹਤਮੰਦ ਹੋਵੇ, ਇਸ ਦੇ ਲਈ ਪਿੰਡਾਂ ਵਿਚ ਆਯੂਰਵੇਦ ਵੈਲਨੈਸ ਸੈਂਟਰਸ ਖੋਲੇ ਜਾ ਰਹੇ ਹਨ। ਯੋਗ ਦੇ ਲਈ 1000 ਯੋਗ ਅਧਿਅਕ ਲਗਾਏ ਗਏ ਹਨ। ਇਸ ਤੋਂ ਇਲਾਵਾ, ਸਹੀ ਖਾਣ-ਪੀਣ ਦੀ ਜਾਣਕਾਰੀ ਦੇ ਲਈ ਡਾਇਟੀਸ਼ਿਅਨਸ ਦੀ ਨਿਯੁਕਤੀ ਕੀਤੀ ਜਾਵੇਗੀ। ਸਰਕਾਰ ਦੇ ਇਹ ਯਤਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਿਹਤਮੰਦ ਜੀਵਨ ਦੇ ਲਈ ਸਵੱਛਤਾ, ਸਾਫ ਵਾਤਾਵਰਣ ਤੇ ਸਾਫ ਪਾਣੀ ਦੀ ਜਰੂਰਤ ਦੇ ਵਿਜਨ ਅਨੁਰੂਪ ਹੈ।

ਹਰਿਆਣਾ ਦੇ ਇਤਿਹਾਸ ਵਿਚ ਅੱਜ ਦਾ ਦਿਨ ਹੋਵੇਗਾ ਇਤਿਹਾਸਕ- ਸਿਹਤ ਮੰਤਰੀ ਅਨਿਲ ਵਿਜ
ਇਸ ਮੌਕੇ ’ਤੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਇਤਿਹਾਸ ਵਿਚ ਇਤਿਹਾਸਕ ਦਿਨ ਮੰਨਿਆ ਜਾਵੇਗਾ, ਜਦੋਂ ਮੁੱਖ ਮੰਤਰੀ ਨੇ 17 ਜਿਲ੍ਹਿਆਂ ਨੂੰ ਇਕੱਠੇ ਇੰਨ੍ਹੀ ਵੱਡੀ ਗਿਣਤੀ ਵਿਚ ਸਿਹਤ ਸੰਸਥਾਨਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ 46 ਸੰਸਥਾਨਾਂ ਵਿਚ ਭਿਵਾਨੀ ਜਿਲ੍ਹੇ ਦੇ ਸਿਵਾਨੀ ਅਤੇ ਕਰਨਾਲ ਵਿਚ 50-50 ਬੈਡ ਦਾ ਹਸਪਤਾਲ ਵੀ ਸ਼ਾਮਿਲ ਹੈ।ਉਨ੍ਹਾਂ ਨੇ ਕਿਹਾ ਕਿ ਇਕ ਸਮੇਂ ਸੀ ਜਦੋਂ ਸਰਕਾਰੀ ਹਸਪਤਾਲਾਂ ਵਿਚ ਏਕਸ-ਰੇ ਦੀ ਮਸ਼ੀਨ ਵੀ ਨਹੀਂ ਹੋਇਆ ਕਰਦੀ ਸੀ, ਪਰ ਸਾਡੀ ਸਰਕਾਰ ਨੇ ਅੱਜ ਸਾਰੇ ਜਿਲ੍ਹਾ ਹਸਪਤਾਲਾਂ ਵਿਚ ਏਕਸ-ਰੇ , ਅਲਟਰਾਸਾਊਂਡ ਅਤੇ ਐਮਆਰਆਈ ਮਸ਼ੀਨਾਂ ਨੂੰ ਉਪਲਬਧ ਕਰਵਾਇਆ ਹੈ। ਇਸ ਤੋਂ ਇਲਾਵਾ, ਸੂਬੇ ਵਿਚ 4 ਕੈਥ ਲੈਬ ਵੀ ਚਲ ਰਹੀ ਹੈ।

ਪਹਿਲਵਾਨ ਔਰਤਾਂ ਦੇ ਸੰਘਰਸ਼ ਚ ਸ਼ਾਮਲ ਹੋਣ ਲਈ ਡਕੌਂਦਾ ਗਰੁੱਪ ਦੀਆਂ ਔਰਤਾਂ ਦਾ ਜਥਾ ਦਿੱਲੀ ਰਵਾਨਾ

ਸੁਖਜਿੰਦਰ ਮਾਨ
ਬਠਿੰਡਾ,11ਮਈ: ਭਾਰਤੀ ਕਿਸਾਨ ਯੂਨੀਅਨ (ਬੀਕੇਯੂ)ਏਕਤਾ ਡਕੌਂਦਾ ਨਾਲ ਸਬੰਧਤ ਔਰਤਾਂ ਦਾ ਇੱਕ ਜਥਾ ਸਥਾਨਕ ਰੇਲਵੇ ਸਟੇਸ਼ਨ ਤੋਂ ਦਿੱਲੀ ਦੇ ਜੰਤਰ ਮੰਤਰ ਲਈ ਰਵਾਨਾ ਹੋਇਆ, ਜਿੱਥੇ ਔਰਤ ਪਹਿਲਵਾਨਾਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਜੱਦੋਜਹਿਦ ਕਰ ਰਹੀਆਂ ਹਨ।ਜਥੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕੀਤੀ। ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਗੱਲਬਾਤ ਕਰਦਿਆਂ ਚਿੰਤਾ ਅਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਦੇਸ਼ ਲਈ ਮੈਡਲ ਜਿੱਤ ਕੇ ਆਈਆਂ ਕੁੜੀਆਂ ਨੂੰ ਨੈਤਿਕ ਤੌਰ ਤੇ ਹਰਾਉਣ/ਸਬਕ ਸਿਖਾਉਣ ਲਈ ਮਹਿਲਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਐੱਮ.ਪੀ. ਬਿਰਜ ਮਿਸ਼ਰਾ ਦੇ ਨਾਲ ਨਾਲ ਪੂਰੀ ਮੋਦੀ ਸਰਕਾਰ ਹਰ ਹੱਥਕੰਡਾ ਵਰਤ ਰਹੀ ਹੈ। ਉਹਨਾਂ ਕਿਹਾ ਕਿ ਸ਼ੁਭ ਸ਼ਗਨ ਇਹ ਹੈ ਕਿ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਖ਼ਿਲਾਫ਼ ਇਨਸਾਫ਼ ਲੈਣ ਲਈ ਪਹਿਲਵਾਨ ਕੁੜੀਆਂ ਦਿੱਲੀ ਮੋਰਚੇ ਤੇ ਡਟ ਗਈਆਂ ਹਨ। ਇਸ ਕਰਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪੂਰੇ ਸੂਬੇ ਚੋਂ ਸੈਂਕੜੇ ਔਰਤਾਂ, ਸੰਘਰਸ਼ੀਲ ਔਰਤਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਅੱਜ ਵੱਖ ਵੱਖ ਥਾਵਾਂ ਤੋਂ ਦਿੱਲੀ ਰਵਾਨਾ ਹੋਈਆਂ ਹਨ। ਉਹਨਾਂ ਦੱਸਿਆ ਕਿ ਸੰਸਾਰ ਚੈਂਪੀਅਨਸ਼ਿਪ ਵਿਚੋਂ ਦੇਸ਼ ਲਈ ਤਗਮੇ ਜਿੱਤ ਲਿਆਈਆਂ ਕੁੜੀਆਂ ਨੇ ਭਾਜਪਾ ਐੱਮ .ਪੀ.ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾ ਕੇ ਉਸਦੀ ਗਿਰਫਤਾਰੀ ਮੰਗੀ ਹੋਈ ਹੈ ਅਤੇ ਪੂਰਾ ਭਾਜਪਾ ਲਾਣਾ ਬੇਸ਼ਰਮੀ ਦੀ ਹੱਦ ਟੱਪਕੇ ਐਕਸ਼ਨ ਲੈਣ ਤੋਂ ਘੇਸਲ ਅਤੇ ਢੀਠਤਾਈ ਵਰਤ ਰਿਹਾ ਹੈ। ਉਹਨਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਕੇਂਦਰ ਸਰਕਾਰ ਅਤੇ ਉਕਤ ਆਗੂ ਦੇ ਪੁਤਲੇ ਸਾੜਨ , ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਹਿਤ ਸੂਬਾ ਟੀਮ ਵਲੋਂ ਦਿੱਲੀ ਸ਼ਮੂਲੀਅਤ ਕਰਨ ਉਪਰੰਤ ਅੱਜ ਦਾ ਐਕਸ਼ਨ ਕੀਤਾ ਗਿਆ ਹੈ।ਸੂਬਾ ਆਗੂ ਗੁਰਦੀਪ ਸਿੰਘ ਨੇ ਜ਼ੋਰ ਦੇ ਕੇ ਦੱਸਿਆ ਕਿ ਨਿਰਭੈਆ ਕਾਂਡ, ਸ਼ਰੂਤੀ ਕਾਂਡ,ਹਾਥਰਸ ਕਾਂਡ ,ਕਠੂਆ ਕਾਂਡ, ਕਿਰਨਜੀਤ ਕੌਰ ਮਹਿਲਕਲਾਂ ਕਾਂਡ ਅਤੇ ਓਨਾਓ ਕਾਂਡ ,ਸਮੇਂ ਦੀਆਂ ਕੇਂਦਰ /ਸੂਬਾ ਸਰਕਾਰਾਂ ਖਾਸ ਕਰ ਕੇਂਦਰੀ ਭਾਜਪਾ ਸਰਕਾਰ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਜੱਗ ਜ਼ਾਹਰ ਅਤੇ ਔਰਤ ਦੇ ਸਨਮਾਨ ਵਿੱਚ ਕੀਤੇ ਜਾ ਰਹੇ ਦਾਅਵਿਆਂ ਨੂੰ ਲੀਰੋ ਕਰਦਾ ਹੈ। ਜਥੇਬੰਦੀ ਵਲੋਂ ਉਹਨਾਂ ਸੰਘਰਸ਼ੀਲ ਪਹਿਲਵਾਨ ਔਰਤਾਂ ਨੂੰ ਵਿਸ਼ਵਾਸ ਦਵਾਇਆ ਕਿ ਕਥਿਤ ਨਾਮਜ਼ਦ ਦੋਸ਼ੀ ਦੀ ਗ੍ਰਿਫਤਾਰੀ ਅਤੇ ਪਹਿਲਵਾਨਾਂ ਦੀਆਂ ਬਾਕੀ ਮੰਗਾਂ ਦੀ ਪੂਰਤੀ ਤੱਕ ਡਕੌਂਦਾ ਗਰੁੱਪ ਆਪਣੀ ਡਟਵੀਂ ਹਮਾਇਤ ਜਾਰੀ ਰੱਖੇਗਾ।ਇਸ ਮੌਕੇ ਬਲਜੀਤ ਕੌਰ ਰਾਮਪੁਰਾ, ਸੁਖਜੀਤ ਕੌਰ ਰਾਮਪੁਰਾ, ਅੰਮ੍ਰਿਤ ਪਾਲ ਕੌਰ ਆਦਿ ਔਰਤ ਆਗੂਆਂ ਤੋਂ ਇਲਾਵਾ ਜਸਬੀਰ ਕੌਰ,ਰਾਜਿੰਦਰ ਕੌਰ,ਗੁਰਮੇਲ ਕੌਰ,ਕਾਰਜ ਸਿੰਘ,ਮਹਿੰਦਰ ਸਿੰਘ ਕੱਲ੍ਹੂ,ਰਾਜਿੰਦਰ ਸਿੰਘ ਆਦਿ ਵੀ ਸ਼ਾਮਲ ਹੋਏ।

ਖੇਤੀਬਾੜੀ ਵਿਕਾਸ ਅਫਸਰਾਂ ਵੱਲੋ ਸਰਕਾਰ ਦੇ ਪੱਖਪਾਤੀ ਰਵੱਈਆ ਦਾ ਵਿਰੋਧ

0

ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 11 ਮਈ : ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਬਲਾਕ ਨਥਾਣਾ ਦੇ ਆਗੂਆ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਐਗਰੀਕਲਚਰ ਸਰਵਿਸਜ਼ ਰੂਲਜ (ਗਰੁੱਪ ਏ) 2013 ਨੂੰ ਅਣਦੇਖਿਆ ਕਰਕੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਨਾਮਜ਼ਦ ਅਸਾਮੀਆਂ ਉਤੇ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਵੱਡੇ ਪੱਧਰ ਉੱਤੇ ਬਦਲੀਆਂ ਕਰਨ ਵਿਰੁੱਧ ਰੋਸ ਪ੍ਰਗਟ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਵੱਖਰੇ ਕਾਡਰ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਨਾਮਜ਼ਦ ਅਸਾਮੀਆਂ ਵਿਰੁੱਧ ਦੂਸਰੇ ਕਾਡਰ ਖੇਤੀਬਾੜੀ ਵਿਸਥਾਰ ਅਫ਼ਸਰਾਂ ਦੀਆਂ ਬਿਨਾ ਕਿਸੇ ਤਰਕ ਦੇ ਬਦਲੀਆਂ ਕਰਨਾ ਕਿਸੇ ਵੀ ਤਰਾਂ ਵਾਜਿਬ ਨਹੀਂ, ਕਿਉੰਕਿ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਮੀਮੋ ਨੰਬਰ 16/43/93-1gri.1(1)/12316 ਮਿਤੀ 07-09-2011 ਅਨੁਸਾਰ ਇਹ ਦੋਵੇਂ ਕਾਡਰ ਇਕ ਦੂਜੇ ਦੀ ਅਸਾਮੀ ਉਤੇ ਤਾਇਨਾਤ ਨਹੀਂ ਕੀਤੇ ਜਾ ਸਕਦੇ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ (ਗਰੁੱਪ ਏ) ਸਰਵਿਸਜ਼ ਰੂਲਜ਼ 2013 ਦੀ 1ppendix ਵਿਚ ਵੀ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਦਾ ਵੱਖਰਾ ਵੱਖਰਾ ਕਾਡਰ ਸਪੱਸ਼ਟ ਹੈ। ਇਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਖੇਤੀਬਾੜੀ ਵਿਕਾਸ ਅਫਸਰ, (ਪੀ ਪੀ ਐਸ ਸੀ) ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਕੇ ਆਉਂਦੇ ਹਨ ਜਦਕਿ ਖੇਤੀਬਾੜੀ ਵਿਸਥਾਰ ਅਫਸਰ ਡਿਪਲੋਮਾ ਕਰਨ ਤੋਂ ਬਾਅਦ ਖੇਤੀਬਾੜੀ ਉਪ ਨਰੀਖਕ ਤੋਂ ਪ੍ਰਮੋਟ ਹੋਕੇ ਖੇਤੀਬਾੜੀ ਵਿਸਥਾਰ ਅਫ਼ਸਰ ਬਣਦੇ ਹਨ। ਸਰਕਾਰ ਦੀ ਨੋਟੀਫਕੇਸ਼ਨ ਵਿੱਚ ਇਹ ਕਾਡਰ ਦੋਵੇਂ ਵੱਖਰੇ ਹਨ ਇਹਨਾਂ ਦਾ ਰਲੇਵਾਂ ਨਹੀਂ ਹੋ ਸਕਦਾ। ਇਸ ਮੌਕੇ ਗੁਰਪ੍ਰੀਤ ਸਿੰਘ, ਜਰਨਲ ਸਕੱਤਰ ਡਾ. ਗੁਰਵਿੰਦਰ ਸਿੰਘ ਮੀਰਪੁਰੀਆ, ਸੀਨੀਅਰ ਮੀਤ ਪ੍ਰਧਾਨ ਡਾ ਸਤਵਿੰਦਰਬੀਰ ਸਿੰਘ , ਜੂਨੀਅਰ ਮੀਤ ਪ੍ਰਧਾਨ : ਡਾ ਹਰਿੰਦਰਪਾਲ ਸਿੰਘ , ਵਿੱਤ ਸਕੱਤਰ ਡਾ ਸ਼ਵਿੰਦਰਜੀਤ ਸਿੰਘ , ਜੋਇੰਟ ਸਕੱਤਰ ਡਾ ਹਰਮਨਦੀਪ ਸਿੰਘ ,ਲੀਗਲ ਹੈਡ ਡਾ ਗੁਰਵੰਤ ਸਿੰਘ , ਅਰਗੇਨਾਈਜਿੰਗ ਸਕੱਤਰ ਡਾ ਜੈਦੀਪ ਸਿੰਘ , ਮੀਡੀਆ ਬੁਲਾਰਾ ਡਾ ਗੁਰਲਵਲੀਨ ਸਿੰਘ ਸਿੱਧੂ, ਸਰਪ੍ਰਸਤ ਡਾ ਰਮਿੰਦਰ ਸਿੰਘ, ਅਤੇ ਸੂਬੇ ਭਰ ਤੋਂ ਆਏ ਸਮੂਹ ਖੇਤੀ ਟੈਕਨੋਕਰੇਟਸ ਹਾਜ਼ਰ ਸਨ।