ਸੰਵਿਧਾਨ ਨਾਲ ਹੁੰਦੀ ਛੇੜਛਾੜ ਨੂੰ ਰੋਕਣ ਲਈ ਦਲਿਤਾ ਅਤੇ ਇਨਸਾਫ ਪਸੰਦ ਲੋਕਾ ਨੂੰ ਇਕਜੁੱਟ ਹੋਣ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਚੇਅਰਮੈਨ ਦਲਿਤ ਮਹਾਂਪੰਚਾਇਤ ਤੇ ਜਨਰਲ ਸਕੱਤਰ ਪੰਜਾਬ ਕਾਗਰਸ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਅੱਜ ਦਲਿਤ ਮਹਾਂਪੰਚਾਇਤ ਦੇ ਨੇਤਾਵਾਂ ਦੀ ਇਕ ਵਿਸੇਸ਼ ਮੀਟਿੰਗ ਹੋਈ ਜਿਸ ਵਿਚ ਸੰਵਿਧਾਨ ਨਾਲ ਛੇੜਛਾੜ ਕਰਕੇ ਧਾਰਾ 341 ਵਿਚ ਬਦਲਾਅ ਦੀਆਂ ਚਰਚਾਵਾਂ ਬਾਰੇ ਵਿਚਾਰ ਕੀਤੀ ਗਈ। ਦਲਿਤ ਆਗੂ ਨੇ ਕਿਹਾ ਕਿ ਦੇਸ ਦੇ ਦਲਿਤਾਂ ਨੂੰ ਸੰਵਿਧਾਨ ਦੇ ਤਹਿਤ ਰਾਖਵਾਂਕਰਨ ਮਿਲਿਆ ਹੋਇਆ ਹੈ ਜਿਸ ਨਾਲ ਕੁੱਝ ਲੋਕ ਦਲਿਤ ਸਮਾਜ ਵਿਚੋ ਆਪਣੇ ਨੋਕਰੀ ਪੇਸ਼ੇ ਰਾਹੀ ਪ੍ਰੀਵਾਰ ਪਾਲ ਰਹੇ ਹਨ ਪ੍ਰੰਤੂ ਹੁਣ ਪਤਾ ਚੱਲਿਆ ਹੈ ਕਿ ਇਸਨੂੰ ਬਦਲਣ ਦੀਆਂ ਸਾਜਿਸਾਂ ਦੀ ਚਰਚਾ ਚੱਲ ਰਹੀ ਹੈ। ਜਿਸਦੇ ਚੱਲਦੇ ਇਸਦੇ ਵਿਰੁਧ ਦਲਿਤ ਸਮਾਜ ਅਤੇ ਇਨਸਾਫ ਪੰਸਦ ਲੋਕਾਂ ਨੂੰ ਇਕਜੁੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਲਈ 28 ਮਈ ਨੂੰ ਬਠਿੰਡਾ ਵਿਖੇ ਦਲਿਤ ਮਹਾਂਪੰਚਾਇਤ ਵੱਲੋ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਲਾਮਬੰਦੀ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ, ਇਸ ਚਰਚਾ ਵਿਚ ਅੰਬੇਦਕਰ ਮਿਸਨ ਨੂੰ ਮੰਨਣ ਵਾਲੀਆਂ ਸਾਰੀਆਂ ਧਿਰਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਵਰਗ ਲਈ ਹਰ ਭਲਾਈ ਸਕੀਮ ਦਾ ਫਾਇਦਾ ਲੈਣ ਵਾਸਤੇ ਸਰਕਾਰ ਵੱਲੋ ਐਸ/ਸੀ ,ਬੀ/ਸੀ ਬੱਚਿਆ ਲਈ ਆਮਦਨ ਹੱਦ ਇਕ ਲੱਖ ਤੋ ਵਧਾ ਕੇ 08 ਲੱਖ ਕੀਤੀ ਜਾਵੇ, ਸ਼ਗਨ ਸਕੀਮ ਦੇਣ ਲਈ ਆਮਦਨ ਹੱਦ ਘੱਟੋ- ਘੱਟ 2.5 ਲੱਖ ਰੂਪੈ ਤੈਅ ਕੀਤੀ ਜਾਵੇ ਅਤੇ ਨਾਲ ਹੀ ਕੋਚਿੰਗ ਸੈਟਰਾਂ ਵਿਚ ਦਾਖਲੇ ਲਈ ਆਮਦਨ ਹੱਦ ਵੀ 5 ਤੋ 8 ਲੱਖ ਰੂਪੈ ਤੱਕ ਤੈਅ ਕੀਤੀ ਜਾਣੀ ਚਾਹੀਦੀ ਹੈ। ਇਸ ਮੀਟਿੰਗ ਵਿਚ ਠਾਣਾ ਸਿੰਘ ਬੁਰਜ ਮਹਿਮਾ, ਮੋਦਨ ਸਿੰਘ ਪੰਚ ਗੋਬਿੰਦਪੁਰਾ, ਮੀਤ ਪ੍ਰਧਾਨ ਜਿ੍ਹਲਾ ਬਠਿੰਡਾ, ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਦਲਿਤ ਮਹਾਪੰਚਾਇਤ, ਮਿੰਠੂ ਸਿੰਘ ਸਰਪੰਚ, ਜਸਵਿੰਦਰ ਸਿੰਘ ਤਲਵੰਡੀ ਸਾਬੋ, ਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਦਲਿਤ ਮਹਾਪੰਚਾਇਤ, ਰਾਧੇ ਸਾਮ ਸਹਿਰੀ ਪ੍ਰਧਾਨ ਬਠਿੰਡਾ ਦਲਿਤ ਮਹਾਪੰਚਾਇਤ, ਸੀਰਾ ਸਿੰਘ ਪ੍ਰਧਾਨ ਆਟੋ ਯੂਨੀਅਨ, ਲਾਲ ਚੰਦ ਸਰਮਾ, ਗੁਰਤੇਂਜ ਸਿੰਘ ਬੱਲੂਆਣਾ,ਗੁਰਜੰਟ ਸਿੰਘ ਪੰਚ,ਗਹਿਰੀ ਭਾਗੀ, ਪਰਮਜੀਤ ਕੋਰ ਤੋ ਇਲਾਵਾ ਹੋਰ ਅਹੁੱਦੇਦਾਰ ਹਾਜਰ ਸਨ।
ਦਲਿਤ ਵਰਗ ਲਈ ਸਹੂਲਤਾ ਦੇਣ ਲਈ ਆਮਦਨ ਹੱਦ 08 ਲੱਖ ਕੀਤੀ ਜਾਵੇ – ਗਹਿਰੀ
ਬਠਿੰਡਾ ਸ਼ਹਿਰ ’ਚ ਔਰਤਾਂ ਦੇ ਕੰਨਾਂ ਦੀਆਂ ਬਾਲੀਆਂ ਪੁੱਟਣ ਵਾਲਾ ਗਿਰੋਹ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪਿਛਲੇ ਕੁੱਝ ਸਮੇਂ ਤੋਂ ਸਹਿਰ ਵਿਚ ਇਕੱਲੀਆਂ ਔਰਤਾਂ ਨੂੰ ਘੇਰ ਕੇ ਉਨ੍ਹਾਂ ਦੇ ਕੰਨਾਂ ਦੀਆਂ ਬਾਲੀਆਂ ਪੁੱਟਣ ਵਾਲੇ ਗਿਰੋਹ ਨੂੰ ਸਥਾਨਕ ਥਾਣਾ ਥਰਮਲ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਗਿਰੋਹ ਦੇ ਕਾਬੂ ਕੀਤੇ ਦੋ ਮੈਂਬਰਾਂ ਨੇ ਪੁਲਿਸ ਕੋਲ ਅੱਧੀ ਦਰਜ਼ਨ ਦੇ ਕਰੀਬ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਥਰਮਲ ਦੇ ਮੁਖੀ ਇੰਸਪੈਕਟਰ ਹਰਜੋਤ ਸਿੰਘ ਨੇ ਦਸਿਆ ਕਿ ਥਾਣੇ ਵਿਚ 24-01-23 ਨੂੰ ਸੁਖਵਿੰਦਰ ਕੌਰ ਪਤਨੀ ਸੱਤਪਾਲ ਸਿੰਘ ਵਾਸੀ ਗਲੀ ਨੰਬਰ 03 ਹਜੂਰਾ ਕਪੂਰਾ ਕਲੋਨੀ ਦੇ ਬਿਆਨਾਂ ਉਪਰ ਇੱਕ ਪਰਚਾ ਦਰਜ ਕੀਤਾ ਗਿਆ ਸੀ। ਇਸ ਪਰਚੇ ਦੀ ਤਫ਼ਤੀਸ ਦੌਰਾਨ ਹੀ ਨਿਰਮਲਜੀਤ ਸਿੰਘ ਉਰਫ ਪਲਟਾ ਤੇ ਲਵਵੀਰ ਸਿੰਘ ਉਰਫ ਲੱਭੀ ਦੋਨੋਂ ਵਾਸੀ ਪਿੰਡ ਦਾਨ ਸਿੰਘ ਵਾਲਾ ਅਤੇ ਮਨਪ੍ਰੀਤ ਸਿੰਘ ਉਰਫ ਗੰਗੂ ਵਾਸੀ ਜੀਦਾ ਨੂੰ ਨਾਮਜਦ ਕਰਕੇ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਵਿਚ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਕਥਿਤ ਦੋਸੀਆਂ ਨੇ ਮੰਨਿਆ ਕਿ ਉਨ੍ਹਾਂ ਨਾ ਸਿਰਫ਼ ਉਕਤ ਮੁਕੱਦਮੇ ਦੀ ਸਿਕਾਇਤਕਰਤਾ ਸੁਖਵਿੰਦਰ ਕੌਰ, ਜੋ ਕਿ ਘਟਨਾ ਸਮੇਂ 6 ਵਜੇ ਸ਼ਾਮ ਨੂੰ ਆਪਣੇ ਘਰ ਵਾਲੀ ਗਲੀ ਵਿੱਚ ਲੱਗੇ ਬੈਂਚ ਉਪਰ ਗੁਆਢਣ ਪਰਵੀਨ ਰਾਣੀ ਨਾਲ ਬੈਠੀ ਹੋਈ ਸੀ ਤਾਂ ਸਪਲੈਡਰ ਮੋਟਰਸਾਇਕਲ ’ਤੇ ਆਏ ਉਕਤ ਮੁਜਰਮ ਉਸਦੇ ਕੰਨਾਂ ਵਿਚ ਪਾਈਆਂ ਹੋਈਆਂ ਦੋਨੋਂ ਸੋਨੇ ਦੀਆਂ ਬਾਲੀਆਂ ਪੂੱਟ ਕੇ ਲੈ ਗਏ ਸਨ। ਬਲਕਿ ਸ਼ਹਿਰ ਵਿਚ ਇਕੱਲੀਆਂ ਔਰਤਾਂ ਦੇਖਦਿਆਂ ਹੋਰ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚ ਕੁੱਝ ਦਿਨ ਪਹਿਲਾਂ ਜੋਗੀ ਨਗਰ ਵਿਚ ਵਾਪਰੀ ਇੱਕ ਘਟਨਾ ਵੀ ਸ਼ਾਮਲ ਹੈ। ਇਸੇ ਤਰ੍ਹਾਂ ਰਾਤ ਸਮੇਂ ਰੇਲਵੇ ਸਟੇਸ਼ਨ ਬਠਿੰਡਾ ਉਪਰ ਟਰੇਨ ਵਿੱਚ ਸੁੱਤੇ ਹੋਏ ਲੋਕਾਂ ਦੇ ਦੋ ਵਾਰ ਪਰਸ ਵੀ ਖੋਹੇ ਹਨ ਜਿਨਾਂ ਵਿੱਚਲੇ ਪੈਸਿਆ ਨੂੰ ਵੀ ਇਹਨਾਂ ਨੇ ਆਪਣੇ ਨਸੇ ਦੀ ਪੂਰਤੀ ਲਈ ਖਰਚ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਔਰਤਾਂ ਤੋਂ ਲੁੱਟਖੋਹ ਕਰਨ ਤੋਂ ਬਾਅਦ ਮਿਲਿਆ ਸੋਨਾ ਪਾਵਰ ਹਾਊਸ ਰੋਡ ’ਤੇ ਸਥਿਤ ਮਿਥੁਟ ਫਿਨਕੋਪ ਲਿਮ. ਕੋਲ ਗਹਿਣੇ ਰੱਖ ਕੇ ਗੋਲਡ ਲੋਨ ਕਰਵਾ ਲੈਂਦੇ ਸਨ। ਮੁਢਲੀ ਪੁਛਗਿਛ ਦੌਰਾਨ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਨਿਰਮਲਜੀਤ ਉਰਫ਼ ਪਲਟਾ ਵਿਰੁਧ ਪਿਛਲੇ 7 ਸਾਲਾਂ ’ਚ ਲੁੱਟਖੋਹ ਅਤੇ ਚੋਰੀ ਦੇ 8 ਪਰਚੇ ਦਰਜ਼ ਹਨ। ਇਸੇ ਤਰ੍ਹਾਂ ਮਨਪ੍ਰੀਤ ਉਰਫ਼ ਗੰਗੂ ਵਿਰੁਧ ਤਿੰਨ ਅਤੇ ਲਵਵੀਰ ਉਰਫ਼ ਲੱਭੀ ਵਿਰੁਧ ਇੱਕ ਪਰਚਾ ਦਰਜ਼ ਹੈ।
ਰਾਹਗੀਰਾਂ ਦੀ ਕੁੱਟਮਾਰ ਕਰਕੇ ਲੁੱਟਖੋਹ ਵਾਲਾ ਗੈਂਗ ਕਾਬੂ, ਖੋਹੀ ਆਈ 20 ਕਾਰ ਵੀ ਕੀਤੀ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਸਥਾਨਕ ਸੀਆਈਏ-2 ਵਿੰਗ ਦੀ ਟੀਮ ਵਲੋਂ ਥਾਣਾ ਬਾਲਿਆਵਾਲੀ ਦੀ ਪੁਲਿਸ ਨਾਲ ਮਿਲਕੇ ਅੱਜ ਇੱਕ ਲੁੱਟਖੋਹ ਵਾਲੇ ਗੈਂਗ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਕਾਬੁੂ ਕੀਤੇ ਗਿਰੋਹ ਦੇ ਮੈਂਬਰ ਇਕੱਲੇ ਰਾਹਗੀਰਾਂ ਨੂੰ ਸੁੰਨਸਾਨ ਰਾਹਾਂ ਵਿਚ ਘੇਰ ਕੇ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਲੁੱਟਮਾਰ ਕਰਦੇ ਸਨ। ਕਰੀਬ ਇੱਕ ਮਹੀਨਾ ਪਹਿਲਾਂ ਇਸ ਗਿਰੋਹ ਵਲੋਂ ਇੱਕ ਰਾਹਗੀਰ ਨੂੰ ਘੇਰ ਕੇ ਉਸਦੀ ਆਈ 20 ਕਾਰ ਵੀ ਖੋਹ ਲਈ ਸੀ, ਜਿਸਨੂੰ ਅੱਜ ਪੁਲਿਸ ਟੀਮ ਨੇ ਬਰਾਮਦ ਕਰਵਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੰਘੀ 16 ਅਪ੍ਰੈਲ ਨੂੰ ਥਾਣਾ ਬਾਲਿਆਵਾਲੀ ਦੇ ਖੇਤਰ ਅਧੀਨ ਆਉਂਦੇ ਪਿੰਡ ਕੁੱਤੀਵਾਲ ਅਤੇ ਢੱਡੇ ਦੇ ਵਿਚਕਾਰ ਰਸਤੇ ਤੋਂ ਇੱਕ ਆਈ 20 ਕਾਰ ਖੋਹ ਲਈ ਸੀ। ਇਸ ਸਬੰਧ ਵਿਚ ਥਾਣੇ ਵਿਚ ਅਗਿਆਤ ਵਿਅਕਤੀਆਂ ਵਿਰੁਧ ਅ/ਧ 379ਬੀ ਅਤੇ 34 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਦੀ ਪੜਤਾਲ ਥਾਣਾ ਬਾਲਿਆਵਾਲੀ ਦੀ ਪੁਲਿਸ ਦੇ ਨਾਲ-ਨਾਲ ਸੀਆਈਏ-2 ਵਿੰਗ ਵਲੋਂ ਕੀਤੀ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਅਤੇ ਸੀਆਈਏ 2 ਵਿੰਗ ਦੇ ਮੁਖੀ ਇੰਸਪੈਕਟਰ ਕਰਨਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਮਾਮਲੇ ਦੀ ਤਫ਼ਤੀਸ ਦੌਰਾਨ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ ਉਰਫ ਬਿੱਲਾ ਵਾਸੀ ਘੁੰਮਣ ਕਲਾ, ਬੀਰਬਲ ਸਿੰਘ ਉਰਫ ਬੱਬੀ ਵਾਸੀ ਉਭਾ ਅਤੇ ਅਕਾਸ਼ਦੀਪ ਸਿੰਘ ਉਰਫ ਅਰਸ਼ ਵਾਸੀ ਉਭਾ ਹਾਲ ਅਬਾਦ ਭੰਮੇ ਕਲਾ ਨੂੰ ਗ੍ਰਿਫਤਾਰ ਕੀਤਾ ਗਿਆ। ਕਥਿਤ ਦੋਸੀਆਂ ਨੇ ਪੁਛਗਿਛ ਦੌਰਾਨ ਅਪਣੇ ਵਲੋਂ ਪਿਛਲੇ ਸਮਿਆਂ ਦੌਰਾਨ ਕੀਤੇ ਕਾਰਨਾਮਿਆਂ ਦਾ ਖੁਲਾਸਾ ਕੀਤਾ, ਜਿਸਦੇ ਵਿਚ ਇਹ ਖੋਹੀ ਹੋਈ ਕਾਰ ਵਾਲੀ ਘਟਨਾ ਵੀ ਸ਼ਾਮਲ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਖੋਹੀ ਕਾਰ ਦੇ ਨਾਲ-ਨਾਲ ਕਥਿਤ ਦੋਸੀਆਂ ਪਾਸੋ ਇਸ ਘਟਨਾ ਨੂੰ ਅੰਜਾਮ ਦੇਣ ਸਮੇਂ ਵਰਤੀ ਹੋਈ ਇੱਕ ਹੌਂਡਾ ਸਿਟੀ ਕਾਰ ਵੀ ਬਰਾਮਦ ਕਰਵਾਈ ਗਈ ਹੈ। ਇਸਤੋਂ ਇਲਾਵਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁਛਪੜਤਾਲ ਜਾਰੀ ਹੈ।
ਪ੍ਰਕਾਸ ਸਿੰਘ ਬਾਦਲ ਦੀ ਯਾਦ ’ਚ ਸੁਖਬੀਰ ਤੇ ਮਨਪ੍ਰੀਤ ਨੇ ਮਿਲਕੇ ਲਗਾਇਆ ਟਾਹਲੀ ਦਾ ਬੂਟਾ
ਦੋਨਾਂ ਭਰਾਵਾਂ ਦੇ ਪਿਆਰ ਨੂੰ ਦੇਖਦਿਆਂ ‘ਰਾਮ-ਲਛਮਣ’ ਦੀ ਜੋੜੀ ਨਾਲ ਸਨ ਮਸਹੂਰ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਲੰਘੀ 25 ਅਪ੍ਰੈਲ ਨੂੰ 96 ਸਾਲਾਂ ਦੀ ਉਮਰ ’ਚ ਸਵਰਗਵਾਸ ਹੋਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਯਾਦ ’ਚ ਅੱਜ ਪ੍ਰਵਾਰ ਵਲੋਂ ਮਹਰੂਮ ਗੁਰਦਾਸ ਸਿੰਘ ਬਾਦਲ ’ਚ ਯਾਦ ਵਿਚ ਲਗਾਈ ਹੋਈ ਟਾਹਲੀ ਦੇ ਨਾਲ ਅੱਜ ਇੱਕ ਹੋਰ ‘ਟਾਹਲੀ’ ਦਾ ਬੂਟਾ ਲਗਾਇਆ ਗਿਆ। ਜਿਉਂਦੇ ਜੀਅ ਦੋਨਾਂ ਭਰਾਵਾਂ ਦੇ ਅਮੁੱਕ ਪਿਆਰ ਨੂੰ ਦੇਖਦਿਆਂ ਦੋਨਾਂ ਦੀ ਯਾਦ ’ਚ ਇਹ ਦਰੱਖਤ ਵੀ ਇਕੱਠੇ ਲਗਾਉਣ ਦਾ ਫੈਸਲਾ ਲਿਆ ਗਿਆ, ਜਿਸ ਤਹਿਤ ਦੂਜਾ ਟਾਹਲੀ ਦਾ ਬੂਟਾ ਵੀ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਵਿਚ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਪ੍ਰਵਾਰਕ ਮੈਂਬਰ ਵਿਸੇਸ ਤੌਰ ’ਤੇ ਪੁੱਜੇ, ਜਿੱਥੇ ਸੁਖਬੀਰ ਤੇ ਮਨਪ੍ਰੀਤ ਦੋਨਾਂ ਨੇ ਮਿਲਕੇ ਅਪਣੇ ਹੱਥੀ ਇਹ ਬੂਟਾ ਲਗਾਇਆ। ਇਸ ਸਬੰਧ ਵਿਚ ਅਪਣੇ ਸੋਸਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਭਾਵੁਕ ਅੰਦਾਜ ਵਿਚ ਲਿਖਿਆ ਹੈ ਕਿ ‘‘ ਮੇਰੇ ਪਿਤਾ ਸ. ਪਰਕਾਸ਼ ਸਿੰਘ ਬਾਦਲ ਅਤੇ ਚਾਚਾ ਜੀ ਸ. ਗੁਰਦਾਸ ਸਿੰਘ ਬਾਦਲ ਦਾ ਇੱਕ ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। ‘ਪਾਸ਼-ਦਾਸ’ ਦੀ ਇਹ ਜੋੜੀ ਪਿੰਡ ਬਾਦਲ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ “ਰਾਮ-ਲਛਮਣ”ਦੇ ਨਾਮ ਨਾਲ ਮਸ਼ਹੂਰ ਸੀ। ’’ ਗੌਰਤਲਬ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਮਹਰੂਮ ਪਿਤਾ ਗੁਰਦਾਸ ਸਿੰਘ ਬਾਦਲ ਦਾ ਸੰਖੇਪ ਬੀਮਾਰੀ ਪਿੱਛੋ ਸਾਲ 2020 ’ਚ ਦਿਹਾਂਤ ਹੋ ਗਿਆ। ਜਿਸਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਸਮਾਂ ਉਦਾਸ ਰਹੇ ਸਨ ਅਤੇ ਅਕਸਰ ਉਹਨਾਂ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ। ਦਾਸ ਬਾਦਲ ਦੀ ਯਾਦ ’ਚ ਮਨਪ੍ਰੀਤ ਬਾਦਲ ਵਲੋਂ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਹੋਇਆ ਸੀ ਅੱਜ ਉਸੇ ਜਗ੍ਹਾਂ ਦੇ ਬਿਲਕੁਲ ਨਜਦੀਕ ਦੋਨਾਂ ਚਚੇਰੇ ਭਰਾਵਾਂ(ਸੁਖਬੀਰ ਤੇ ਮਨਪ੍ਰੀਤ) ਨੇ ਮਿਲ ਕੇ ਉਸ ਦੇ ਨਾਲ ਹੀ ਬਾਦਲ ਸਾਬ ਦੀ ਯਾਦ ’ਚ ਵੀ ਟਾਹਲੀ ਦਾ ਬੂਟਾ ਲਗਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਜਿੱਥੇ ਇਹ ਦੋਵੇਂ ਬੂਟੇ ਪਾਸ ਅਤੇ ਦਾਸ ਜੀ ਦੇ ਮੋਹ-ਪਿਆਰ ਦੀ ਯਾਦ ਦਿਵਾਉਂਦੇ ਰਹਿਣਗੇ, ਉੱਥੇ ਹੀ ਇਸ ਜੋੜੀ ਵੱਲੋਂ ਪੂਰੇ ਬਾਦਲ ਪਰਿਵਾਰ ਨੂੰ ਦਿੱਤੀ ਸੰਘਣੀ ਛਾਂ ਨੂੰ ਵੀ ਹਮੇਸ਼ਾ ਚੇਤੇ ਕਰਵਾਉਂਦੇ ਰਹਿਣਗੇ।
ਬਠਿੰਡਾ ’ਚ ਮਸਾਜ਼ ਸੈਂਟਰ ਦੀ ਆੜ ਵਿਚ ਚੱਲਦੇ ਦੇਹ ਵਪਾਰ ਅੱਡੇ ਦਾ ਪਰਦਾਫ਼ਾਸ, ਸੱਤ ਕਾਬੂ, ਤਿੰਨ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਸ਼ਹਿਰ ਵਿਚ ਮਸਾਜ਼ ਸੈਂਟਰਾਂ ਦੀ ਆੜ ਵਿਚ ਚੱਲ ਰਹੇ ਦੇਹ ਵਾਪਰ ਅੱਡਿਆਂ ਦੀ ਚਰਚਾ ਦੇ ਦੌਰਾਨ ਅੱਜ ਸਥਾਨਕ ਪੁਲਿਸ ਦੇ ਸੀ ਆਈ ਏ-1 ਵਿੰਗ ਵਲੋਂ 100 ਫੁੱਟੀ ਰੋਡ ’ਤੇ ‘ਗੁੱਡ ਵਿੱਲ’ ਦੇ ਨਾਮ ਉਪਰ ਚੱਲ ਰਹੇ ਇੱਕ ਦੇਹ ਵਪਾਰ ਅੱਡੇ ਦਾ ਪਰਦਾਫ਼ਾਸ ਕਰਦਿਆਂ ਚਾਰ ਲੜਕੀਆਂ ਸਹਿਤ ਸੱਤ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਤਿੰਨ ਨੌਜਵਾਨਾਂ ਵਿਚੋਂ ਦੋ ਇਸ ਮਸਾਜ ਸੈਂਟਰ ਦੇ ਮੈਨੇਜਰ ਦੱਸੇ ਜਾ ਰਹੇ ਹਨ ਜਦਕਿ ਇੱਕ ਗਾਹਕ ਸੀ। ਜਦੋਂਕਿ ਇਸ ਸੈਂਟਰ ਨੂੰ ਚਲਾਉਣ ਵਾਲੇ ਲੁਧਿਆਣਾ ਵਾਸੀ ਤਿੰਨ ਨੌਜਵਾਨ ਹਾਲੇ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਦੱਸੇ ਜਾ ਰਹੇ ਹਨ। ਉਧਰ ਪੁਲਿਸ ਨੇ ਇਸ ਅੱਡੇ ਤੋਂ ਗ੍ਰਿਫਤਾਰ ਕੀਤੀਆਂ ਚਾਰ ਲੜਕੀਆਂ ਸਹਿਤ ਤਿੰਨਾਂ ਨੌਜਵਾਨਾਂ ਜਾਫਰ ਖਾਨ, ਸੋਨੂੰ ਕੁਮਾਰ, ਅਮਨ ਕੁਮਾਰ ਨੂੰ ਅਦਾਲਤ ਵਿਚ ਪੇਸ ਕੀਤਾ, ਜਿੱਥੇ ਅਦਾਲਤ ਨੇ ਇੰਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਮਿਲੀ ਸੂਚਨਾ ਮੁਤਾਬਕ ਪੁਲਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ਮਸਾਜ਼ ਸੈਂਟਰਾਂ ਦੀ ਆੜ ’ਚ ਦੇਹ ਵਪਾਰ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸ ਸੂਚਨਾ ਨੂੰ ਪੁਖਤਾ ਕਰਨ ਲਈ ਪੁਲਿਸ ਵਲੋਂ ਅੱਜ ਸ਼ਹਿਰ ਦੀ 100 ਫੁੱਟੀ ਰੋਡ ਉਪਰ ਮਿਠਾਈਆਂ ਦੀ ਇੱਕ ਪ੍ਰਸਿੱਧ ਦੁਕਾਨ ਦੇ ਨਜਦੀਕ ਗੁੱਡ ਵਿੱਲ ਦੇ ਨਾਮ ਉਪਰ ਚੱਲੇ ਰਹੇ ਇਸ ਸਪਾ ਸੈਂਟਰ ਵਿਚ ਇੱਕ ਨਕਲੀ ਗਾ੍ਰਹਕ ਭੇਜਿਆ ਗਿਆ। ਜਾਣਕਾਰੀ ਸਹੀ ਹੋਣ ’ਤੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀਆਂ ਹਿਦਾਇਤਾਂ ’ਤੇ ਸੀਆਈਏ-1 ਵਿੰਗ ਦੇ ਇੰਚਾਰਜ਼ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਇਸ ਸੈਂਟਰ ਉਪਰ ਛਾਪਾਮਾਰੀ ਕੀਤੀਗ ਈ। ਇਸ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਰਹਿਮਤ,ਰੋਹਿਨ ਅਤੇ ਅਮਿਤ ਵਾਸੀਆਨ ਲੁਧਿਆਣਾ ਵਲੋਂ ਇਸ ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ। ਜਿਸਦੇ ਲਈ ਇੰਨ੍ਹਾਂ ਵਲੋਂ ਵਖ ਵਖ ਸ਼ਹਿਰਾਂ ਤੋਂ ਲੜਕੀਆਂ ਇੱਥੇ ਰੱਖੀਆਂ ਹੋਈਆਂ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀਆਂ ਸਹਿਤ ਮੌਕੇ ’ਤੇ ਮੌਜੂਦ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੂਧ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰ 120 ਤਹਿਤ 3,4,5 ਇੰਮਮੋਰਲ ਟਰੈਫਿਕ ਪ੍ਰੋਵੈਸ਼ਨ ਐਕਟ 1956 ਤਹਿਤ ਕੇਸ ਦਰਜ਼ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ਤੋਂ 6000/-ਰੁਪਏ ਨਗਦੀ, ਇੱਕ ਰਜਿਸਟਰ ਅਤੇ ਸਰਵਿਸ ਚਾਰਟ ਵੀ ਬ੍ਰਾਮਦ ਕੀਤੇ ਗਏ ਹਨ।
ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਦੀ ਰਾਜ ਪੱਧਰੀ ਪੀਟੀਆਈਐਸ ਟੈਕ ਫੈਸਟ 2023 ਵਿੱਚ ਰਹੀ ਸਰਦਾਰੀ
ਓਵਰਆਲ ਰਨਰ-ਅੱਪ ਟਰਾਫੀ ਜਿੱਤੀ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ,11 ਮਈ: ਰਾਜ ਪੱਧਰੀ ਪੀਟੀਆਈਐਸ ਟੈਕ ਫੈਸਟ 2023 ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਓਵਰਆਲ ਰਨਰ-ਅੱਪ ਵਜੋਂ ਉੱਭਰਿਆ। ਇਹ ਸਮਾਗਮ ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਸੀ ਜਿਸ ਰਾਜ ਦੀਆਂ ਵੱਖ-ਵੱਖ ਪੌਲੀਟੈਕਨਿਕ। ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿੱਚ ਭਾਗ ਲਿਆ।ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਨੇ ਪ੍ਰੋਜੈਕਟ ਡਿਸਪਲੇ ਵਿੱਚ ਚਾਰ ਪਹਿਲੀਆਂ ਪੁਜ਼ੀਸ਼ਨਾਂ ਅਤੇ ਪੇਪਰ ਪੇਸ਼ਕਾਰੀ ਵਿੱਚ ਤੀਜਾ ਸਥਾਨ ਹਾਸਲ ਕੀਤਾ।ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਐਮਐਲਟੀ ਅਤੇ ਐਮਓਪੀ ਵਿਭਾਗਾਂ ਦੇ ਨਵੀਨਕਾਰੀ ਪ੍ਰੋਜੈਕਟ, ਕੋਵਿਡ ਟਰਾਲੀ ਅਤੇ ਆਧੁਨਿਕ ਦਫਤਰਾਂ ਲਈ ਕ੍ਰਮਵਾਰ ਇਨੋਵੇਟਿਵ ਸੇਫਟੀ ਡਿਵਾਈਸ, ਇਨੋਵੇਸ਼ਨ ਸੈੱਲ ਦੇ ਕਨਵੀਨਰ ਅਤੇ ਐਚਓਡੀ ਇਲੈਕਟ੍ਰੀਕਲ ਇੰਜੀਨੀਅਰਿੰਗ, ਡਾ. ਅੰਸ਼ੂ ਸ਼ਰਮਾ ਦੁਆਰਾ ਮਾਰਗਦਰਸ਼ਿਤ, ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਸਿਵਲ ਇੰਜਨੀਅਰਿੰਗ ਵਿਭਾਗ ਨੇ ਅਫਸਰ ਇੰਚਾਰਜ ਸਿਵਲ ਇੰਜ ਦੀ ਨਿਰਦੇਸਨਾ ਵਿਚ, ਸੜਕਾਂ ਉੱਪਰ ਬਲਾਈਂਡ ਕਰਵ ਸੈਫਟੀ ਸਿਸਟਮ ਪ੍ਰੋਜੈਕਟ ਵਿੱਚ ਪਹਿਲਾ ਇਨਾਮ ਜਿੱਤ ਕੇ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਅਤੇ ਪੇਪਰ ਪ੍ਰੈਜ਼ੈਂਟੇਸ਼ਨ ਸ਼੍ਰੇਣੀ ਵਿੱਚ ਤੀਜਾ ਇਨਾਮ ਪ੍ਰਾਪਤ ਕੀਤਾ, ।ਇਨਵੈਂਟਰੀ ਕੰਟਰੋਲ ਸਿਸਟਮ ਵਿੱਚ ਮਕੈਨੀਕਲ ਇੰਜਨੀਅਰਿੰਗ ਵਿਭਾਗ ਨੇ ਪਹਿਲਾ ਇਨਾਮ ਜਿੱਤਿਆ।ਮੀਡੀਆ ਇੰਚਾਰਜ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਮੈਡਲਸ ਦੇ ਨਾਲ 17000 ਰੁਪਏ ਦੇ ਨਗਦ ਇਨਾਮ ਵੀ ਪ੍ਰਾਪਤ ਕੀਤੇ।। ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਪੁਰੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਇਨੋਵੇਸ਼ਨ ਸੈੱਲ ਦੇ ਮੈਂਬਰਾਂ, ਪ੍ਰੋਜੈਕਟ ਇੰਚਾਰਜਾਂ ਅਤੇ ਪੇਪਰ ਪੇਸ਼ਕਾਰੀ ਇੰਚਾਰਜਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੌਂ ਸਮੂਹ ਮੁੱਖੀ ਸਹਿਬਾਨ, ਡਾ: ਰਵਿੰਦਰ ਕੁਮਾਰ ਮੈਂਬਰ ਇਨੋਵੇਸ਼ਨ ਸੈੱਲ, ਸ਼੍ਰੀ ਕੁਲਦੀਪ ਰਾਏ, ਵਰਕਸ਼ਾਪ ਸੁਪ੍ਰਿੰਟੈਂਡੈਂਟ, ਸ੍ਰੀ ਹਰਵਿੰਦਰ ਸਿੰਘ, ਸ੍ਰੀ ਸੁਬੋਧ ਬਾਂਸਲ, ਸ੍ਰੀ ਅਤੇ ਐਸਆਰਸੀ ਸਕੱਤਰ ਸ੍ਰੀ ਪ੍ਰਭਦੀਪ ਸਿੰਘ ਦਾ ਵੀ ਸਮਾਗਮ ਦੌਰਾਨ ਸਹਿਯੋਗ ਲਈ ਧੰਨਵਾਦ ਕੀਤਾ।
ਭੁੱਚੋ ਹਲਕੇ ਦੇ ਆਪ ਆਗੂਆ ਦੀ ਜਲੰਧਰ ਜ਼ਿੰਮਨੀ ਚੋਣ ਦੌਰਾਨ ਵੀਡੀਓ ਵਾਇਰਲ ਬਣੀ ਚਰਚਾ ਦਾ ਵਿਸ਼ਾ
ਰਾਮ ਸਿੰਘ ਕਲਿਆਣ
ਨਥਾਣਾ, 10 ਮਈ : ਜਲੰਧਰ ਜਿਂਮਨੀ ਚੋਣਾਂ ਦੌਰਾਨ ਹਲਕਾ ਭੁੱਚੋ ਮੰਡੀ ਦੇ ਨਗਰ ਪੰਚਾਇਤ ਨਥਾਣਾ ਦੇ ਇਕ ਐਮ.ਸੀ ਅਤੇ ਨਥਾਣਾ ਨੇੜਲੇ ਪਿੰਡ ਨਿਵਾਸੀ ਸਮੇਤ ਹੋਰ ਆਗੂਆਂ ਦੀ ਵਾਇਰਲ ਵੀਡੀਓ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਲਕਾ ਭੁੱਚੋ ਮੰਡੀ ਤੋ ਭਾਜਪਾ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਰੁਪਿੰਦਰ ਸਿੰਘ ਇੰਜ਼ਨੀਅਰ ਨੇ ਕਿਹਾ ਕਿ ਆਪ ਆਗੂਆਂ ਦਾ ਚੋਣਾਂ ਦੌਰਾਨ ਜਲੰਧਰ ਵਿਚ ਮੌਜੂਦ ਹੋਣਾਂ ਬਹੁਤ ਗੰਭੀਰ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਥਾਣਾ ਦੇ ਲੋਕ ਤਾਂ ਪਾਣੀ ਦੇ ਨਿਕਾਸ ਲਈ ਧਾਰਨਾ ਲਾ ਰਹੇ ਹਨ ਪਰ ਇਸ ਨਗਰ ਦੇ ਸੱਤਾਧਾਰੀ ਧਿਰ ਨਾਲ ਸਬੰਧਤ ਐਮ ਸੀ ਜਲੰਧਰ ਵਿਖੇ ਬੀਜ ਖਰੀਦਣ ਅਤੇ ਚਾਹ-ਪਾਣੀ ਪੀਣ ਅਤੇ ਰਿਸ਼ਤੇਦਾਰੀਆਂ ਵਿੱਚ ਮਿਲਣ ਦੀਆ ਗੱਲਾ ਕਰ ਰਹੇ ਹਨ ਜੋ ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਹੀਆ। ਇਸ ਵੀਡੀਓ ਸਬੰਧੀ ਜਦੋਂ ਹਲਕਾ ਵਿਧਾਇਕ ਭੁੱਚੋ ਮੰਡੀ ਜਗਸੀਰ ਸਿੰਘ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਫੋਨ ਅੱਗੋਂ ਉਨ੍ਹਾਂ ਦੇ ਸਹਾਇਕ ਰਾਸ਼ਟੀ ਕੁਮਾਰ ਨੇ ਚੁੱਕਿਆ ਅਤੇ ਐਮ ਐਲ ਏ ਦੇ ਦੂਸਰੇ ਗੱਡੀ ਵਿੱਚ ਹੋਣ ਕਾਰਨ ਗੱਲ ਕਰਾਉਣ ਤੋਂ ਬੇਵੱਸੀ ਜ਼ਾਹਰ ਕੀਤੀ। ਵਾਇਰਲ ਵੀਡੀਓ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧੀ ਧਿਰਾਂ ਦੀ ਚਾਲ ਹੈ। ਜਲੰਧਰ ਜਿਮਨੀ ਚੋਣਾਂ ਦੌਰਾਨ ਆਪ ਦੀ ਜਿੱਤ ਹੁੰਦੀ ਦੇਖਕੇ ਵਿਰੋਧੀ ਧਿਰ ਇਕ ਆਮ ਵੀਡੀਓ ਨੂੰ ਵਾਇਰਲ ਕਰਕੇ ਹਲਕਾ ਵਿਧਾਇਕ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵੀਡੀਓ ਵਿੱਚਲੇ ਵਿਅਕਤੀ ਕਿਸੇ ਵੀ ਪੋਲਿੰਗ ਬੂਥ ਜਾਂ ਪਾਰਟੀ ਦਾ ਪ੍ਰਚਾਰ ਕਰਦੇ ਕਿਤੇ ਦਿਖਾਈ ਨਹੀਂ ਦਿੱਤੇ। ਕੋਈ ਵੀ ਵਿਅਕਤੀ ਆਪਣੇ ਨਿੱਜੀ ਕੰਮ ਲਈ ਕਿਤੇ ਵੀ ਜਾ ਸਕਦਾ ਹੈ। ਹਰ ਗੱਲ ਨੂੰ ਰਾਜਨੀਤੀ ਨਾਲ ਜੋੜਨ ਵਾਲੇ ਕਦੇ ਸਫ਼ਲ ਨਹੀਂ ਹੋਣਗੇ।
ਕਾਰਬਨ-ਮੁਕਤ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਦੀ ਸ਼ੁਰੂਆਤ
ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਨੇ ਸਾਰੇ ਵਿਭਾਗਾਂ ਨੂੰ ਦਫ਼ਤਰੀ ਇਮਾਰਤਾਂ ਨੂੰ ਸੌਰ ਊਰਜਾ ਉਤੇ ਤਬਦੀਲ ਕਰਨ ਲਈ ਅੱਗੇ ਆਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਮਈ: ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਅੱਜ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਲਾਂਚ ਕੀਤਾ ਗਿਆ ਹੈ ਤਾਂ ਜੋ ਇਮਾਰਤਾਂ, ਉਦਯੋਗਾਂ, ਨਗਰ-ਪਾਲਿਕਾਵਾਂ, ਖੇਤੀਬਾੜੀ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਐਕਸ਼ਨ ਪਲਾਨ ਦਾ ਉਦੇਸ਼ ਸੂਬੇ ਦੇ ਵਿਭਾਗਾਂ/ਏਜੰਸੀਆਂ ਦੀ ਸਭ ਤੋਂ ਟਿਕਾਊ, ਲੰਬੀ ਮਿਆਦ ਵਾਲੀ ਅਤੇ ਇੰਟਰ ਸੈਕਟਰਲ ਨਵਿਆਉਣਯੋਗ/ਸਾਫ਼ ਤੇ ਸਵੱਛ ਊਰਜਾ ਯੋਜਨਾ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ ਹੈ।ਇਸ ਦੌਰਾਨ ਵਧੀਕ ਮੁੱਖ ਸਕੱਤਰ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਸ੍ਰੀ ਏ.ਵੇਣੂ ਪ੍ਰਸਾਦ, ਚੇਅਰਮੈਨ ਪੇਡਾ ਸ੍ਰੀ ਐਚ.ਐਸ.ਹੰਸਪਾਲ ਅਤੇ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ.ਆਈ.ਜ਼ੈੱਡ. ਦੇ ਮੁਖੀ ਡਾ. ਵਿਨਫਰਾਈਡ ਡੈਮ ਵੱਲੋਂ ਸੂਬੇ ਲਈ ਅੰਮ੍ਰਿਤਸਰ ਸਮਾਰਟ ਸਿਟੀ ਪੋਰਟਲ ਅਤੇ ਨਵਿਆਉਣਯੋਗ ਪਰਚੇਜ਼ ਔਬਲੀਗੇਸ਼ਨਜ਼ (ਆਰ.ਪੀ.ਓ.) ਪੋਰਟਲ ਦੇ ਨਾਲ ਡਿਸੀਜ਼ਨ ਸਪੋਰਟ ਟੂਲ (ਡੀ.ਐਸ.ਟੀ.) ਵੀ ਲਾਂਚ ਕੀਤਾ ਗਿਆ।ਸ੍ਰੀ ਏ ਵੇਣੂ ਪ੍ਰਸਾਦ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੋਲਰ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਟ ਐਨਰਜੀ ਐਕਸ਼ਨ ਪਲਾਨ ਹਰੇਕ ਸੈਕਟਰ ਜਿਵੇਂ ਖੇਤੀਬਾੜੀ, ਬਿਜਲੀ, ਨਵਿਆਉਣਯੋਗ, ਸੀ.ਬੀ.ਜੀ., ਨਗਰਪਾਲਿਕਾਵਾਂ, ਟਰਾਂਸਪੋਰਟ, ਇਮਾਰਤਾਂ ਅਤੇ ਉਦਯੋਗਾਂ ਵਿੱਚ ਨੈੱਟ ਜ਼ੀਰੋ ਕਾਰਬਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਪੇਡਾ ਵੱਲੋਂ 20 ਤੋਂ ਵੱਧ ਵਿਭਾਗਾਂ/ਸੰਸਥਾਵਾਂ ਦੇ ਸਲਾਹਕਾਰਾਂ ਦੀ ਤਜਰਬੇਕਾਰ ਟੀਮ ਅਤੇ ਨੁਮਾਇੰਦਿਆਂ ਦੀ ਮਦਦ ਨਾਲ ਤਕਨੀਕੀ ਸਹਾਇਤਾ ਲੈਣ ਵਾਸਤੇ ਜਰਮਨ ਦੇ ਇਕਨੌਮਿਕ ਕੋਆਪਰੇਸ਼ਨ ਅਤੇ ਡਿਵੈਲਪਮੈਂਟ ਮੰਤਰਾਲੇ ਤੋਂ ਫੰਡ ਪ੍ਰਾਪਤ ਜੀ.ਆਈ.ਜ਼ੈੱਡ. ਦੇ ਆਈ.ਜੀ.ਈ.ਐਨ. ਐਕਸੈੱਸ ਟੂ ਐਨਰਜੀ ਪ੍ਰੋਗਰਾਮ ਨਾਲ ਸਮਝੌਤਾ ਸਹੀਬੱਧ ਕੀਤਾ ਹੈ।ਇਸ ਐਕਸ਼ਨ ਪਲਾਨ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਇਸਦੀ ਪ੍ਰਗਤੀ ਦੀ ਤਿਮਾਹੀ ਆਧਾਰ ’ਤੇ ਸਮੀਖਿਆ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਬਿਜਲੀ ਖੇਤਰ ਨੂੰ ਡੀਕਾਰਬੋਨਾਈਜ਼ (ਕਾਰਬਨ ਮੁਕਤ) ਕਰਨ ਲਈ ਸਾਰੇ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਸੋਲਰ ਪੈਨਲਾਂ ਨਾਲ ਲੈਸ ਕਰਨ ਸਬੰਧੀ ਕਦਮ ਚੁੱਕਣ ਲਈ ਕਿਹਾ ਜਿਸ ਨਾਲ ਉਨ੍ਹਾਂ ਦੇ ਬਿਜਲੀ ਦੀ ਖ਼ਪਤ ਸਬੰਧੀ ਖਰਚਿਆਂ ਨੂੰ 25 ਫੀਸਦ ਤੋਂ 30 ਫੀਸਦ ਤੱਕ ਘਟਾਉਣ ਵਿੱਚ ਮਦਦ ਮਿਲੇਗੀ। ਪੇਡਾ ਦੇ ਚੇਅਰਮੈਨ ਸ੍ਰੀ ਐੱਚ.ਐੱਸ. ਹੰਸਪਾਲ ਨੇ ਕਿਹਾ ਕਿ ਪੇਡਾ ਊਰਜਾ ਸੰਭਾਲ ਐਕਟ, 2001 ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਦੀ ਡੈਜ਼ੀਗਨੇਟਿਡ ਏਜੰਸੀ ਹੈ ਅਤੇ ਪੇਡਾ ਦਾ ਉਦੇਸ਼ 2070 ਤੱਕ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਬੀ.ਈ.ਈ. ਵੱਲੋਂ ਸੂਬਾ ਪੱਧਰ ’ਤੇ ਸਟੇਟ ਐਨਰਜੀ ਐਫੀਸ਼ੈਂਸੀ ਪਲਾਨ (ਸੀ.ਈ.ਏ.ਪੀ.) ਤਿਆਰ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਪੰਜਾਬ ਨੇ ਸਟੇਟ ਐਨਰਜੀ ਵਿਜ਼ਨ 2047 ਵੀ ਤਿਆਰ ਕੀਤਾ ਹੈ।ਇਸ ਵਿਲੱਖਣ ਪਲਾਨ ਨੂੰ ਤਿਆਰ ਕਰਨ ਲਈ ਪੇਡਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ.ਆਈ.ਜ਼ੈੱਡ. ਦੇ ਮੁਖੀ ਡਾ. ਵਿਨਫਰਾਈਡ ਡੈਮ ਨੇ ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਭਾਰਤ ਦੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਲੰਬੇ ਸਮੇਂ ਦੀ ਐਨਰਜੀ ਪਲਾਨਿੰਗ ਦੇ ਮਹੱਤਵ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਨਾਗਰਿਕਾਂ ਦੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੀਆਂ ਉਦਾਹਰਣਾਂ ਸਾਂਝੀਆਂ ਕਰਨ ਦੇ ਨਾਲ ਨਾਲ ਆਪਣੀ ਆਰਥਿਕਤਾ ਨੂੰ ਡੀਕਾਰਬੋਨਾਈਜ਼ ਕਰਨ, ਜਿਸ ਵਾਸਤੇ ਜ਼ਿਆਦਾਤਰ ਮੁਲਕਾਂ ਵੱਲੋਂ 2050 ਤੱਕ ਅਤੇ ਜਰਮਨੀ ਵੱਲੋਂ 2045 ਤੱਕ ਦਾ ਟੀਚਾ ਰੱਖਿਆ ਗਿਆ ਹੈ, ਲਈ ਉਨ੍ਹਾਂ ਦੀਆਂ ਸੈਕਟਰਲ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਸਾਰੇ ਭਾਗੀਦਾਰਾਂ ਦਾ ਸੁਆਗਤ ਕਰਦਿਆਂ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਸਟੇਟ ਐਨਰਜੀ ਐਕਸ਼ਨ ਪਲਾਨ ਅਤੇ ਆਨਲਾਈਨ ਡਿਸੀਜ਼ਨ ਸਪੋਰਟ ਟੂਲ ਬਾਰੇ ਜਾਣਕਾਰੀ ਦਿੱਤੀ ਜਿਸ ਦੀ ਵਰਤੋਂ ਕਰਦਿਆਂ, ਸਾਰੇ ਸਬੰਧਤ ਵਿਭਾਗ ਸੂਬੇ ਲਈ ਕੋਈ ਵੀ ਵੱਡੇ ਵਿਕਾਸ ਟੀਚੇ ਨਿਰਧਾਰਤ ਕਰਨ ਤੋਂ ਪਹਿਲਾਂ ਡਾਟਾ-ਆਧਾਰਤ ਵਿਕਾਸ ਯੋਜਨਾਵਾਂ ਤਿਆਰ ਕਰਦੇ ਹਨ।ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਸ੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਅਮਨਦੀਪ ਬਾਂਸਲ ਅਤੇ ਚੀਫ਼ ਟਾਊਨ ਪਲਾਨਰ ਪੰਜਾਬ ਸ੍ਰੀ ਪੰਕਜ ਬਾਵਾ, ਸੀਨੀਅਰ ਸਲਾਹਕਾਰ ਜੀ.ਆਈ.ਜ਼ੈੱਡ. ਇੰਡੀਆ ਸ੍ਰੀਮਤੀ ਨਿਧੀ ਸਰੀਨ, ਪੇਡਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਕੁਲਬੀਰ ਸਿੰਘ ਸੰਧੂ ਤੋਂ ਇਲਾਵਾ ਟਰਾਂਸਪੋਰਟ, ਲੋਕ ਨਿਰਮਾਣ, ਤਕਨੀਕੀ ਸਿੱਖਿਆ, ਨਿਵੇਸ਼ ਪ੍ਰੋਤਸਾਹਨ, ਹੁਨਰ ਵਿਕਾਸ, ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਭਾਈਰੂਪਾ ਦੇ ਸੁੰਦਰੀਕਰਨ ਲਈ ਵਿਧਾਇਕ ਦੇ ਯਤਨਾਂ ਸਦਕਾ ਗ੍ਰਾਂਟ ਹੋਈ ਜਾਰੀ – ਮੱਲੂਆਣਾਂ , ਫੂਲੇਵਾਲਾ, ਮਹਿਰਾਜ
ਰਾਮ ਸਿੰਘ ਕਲਿਆਣ
ਭਾਈਰੂਪਾ ,10 ਮਈ : ਪਿਛਲੀਆਂ ਸਰਕਾਰਾਂ ਵੱਲੋਂ ਹਲਕਾ ਭਾਈਰੂਪਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਕਰਕੇ ਵਿਕਾਸ ਪੱਖੋਂ ਇਤਿਹਾਸਕ ਨਗਰ ਭਾਈ ਰੂਪਾ ਬਹੁਤ ਜ਼ਿਆਦਾ ਪਿੱਛੇ ਰਹਿ ਗਿਆ ਹੈ । ਪਰ ਮੌਜੂਦਾ ਸਰਕਾਰ ਦੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਭਾਈਰੂਪਾ ਦੇ ਸੁੰਦਰੀਕਰਨ ਲਈ 2.52 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਈ ਹੈ ਜਿਸਦਾ ਸਿਹਰਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਆਪ ਆਗੂਆ ਸੀਰਾ ਸਿੰਘ ਮੱਲੂਆਣਾ, ਸੁਖਚੈਨ ਸਿੰਘ ਧਾਲੀਵਾਲ ਫੂਲੇਵਾਲਾ , ਸੁਖਪ੍ਰੀਤ ਸਿੰਘ ਮਹਿਰਾਜ ਨੇ ਕੀਤਾ। ਉਨਾਂ ਦੱਸਿਆ ਕਿ ਕਸਬਾ ਭਾਈਰੂਪਾ ਤੋਂ ਪਿੰਡ ਜਲਾਲ ਨੂੰ ਜਾਦੀ ਸੜਕ ’ਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇਗਾ ਅਤੇ ਨਗਰ ਭਾਈ ਰੂਪਾ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਦੀਪ ਸਿੰਘ ਭਾਈਰੂਪਾ, ਸੀਰਾ ਸਿੰਘ ਕਿੰਗਰਾ, ਸੁਖਦੇਵ ਸਿੰਘ, ਦਰਸਨ ਸਿੰਘ ਸੋਹੀ, ਅਮਨਾ ਜੈਲਦਾਰ, ਸਨੀ ਵਰਮਾਂ,ਗੁਰਚਰਨ ਸਿੰਘ ਫੋਜੀ ਸਮੇਤ ਕਸਬਾ ਭਾਈਰੂਪਾ ਅਤੇ ਇਲਾਕਾ ਨਿਵਾਸੀਆ ਨੇ ਹਲਕਾ ਵਿਧਾਇਕ ਦੀਆ ਇੰਨਾਂ ਕੋਸ਼ਿਸਾਂ ਦਾ ਧੰਨਵਾਦ ਕੀਤਾ।
ਕਿਰਤੀ ਕਿਸਾਨ ਯੂਨੀਅਨ ਦੀ ਮੋਗਾ ਰੈਲੀ ਸਬੰਧੀ ਮੀਟਿੰਗ ਹੋਈ
ਸੁਖਜਿੰਦਰ ਮਾਨ
ਬਠਿੰਡਾ,10 ਮਈ : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਹੋਈ, ਜਿਸ ਵਿਚ ਜਿਸ ਵਿਚ ਕਿਸਾਨੀ ਮੰਗਾਂ ਅਤੇ ਪੰਜਾਬ ਦੇ ਭਖਦਿਆਂ ਮਸਲਿਆਂ ਨੂੰ ਲੈ ਕੇ ਜਥੇਬੰਦੀ ਵੱਲੋਂ 26 ਮਈ ਨੂੰ ਮੋਗੇ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਵਿਚ ਆਗੂਆਂ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਸਰਕਾਰ ਵਲੋਂ ਲਗਾਤਾਰ ਸਕਤੀਆਂ ਦੇ ਕੇਂਦਰੀਕਰਨ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਮੋਗਾ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਜ਼ਰੂਰ ਸ਼ਾਮਲ ਹੋਣ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ, ਸੂਬਾ ਖ਼ਜਾਨਚੀ ਜਸਵਿੰਦਰ ਸਿੰਘ ਝਬੇਲਵਾਲੀ, ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਭੁੱਚੋਂ ਖੁਰਦ, ਕਮੇਟੀ ਪ੍ਰਧਾਨ ਤੇਜਾ ਸਿੰਘ, ਰਾਜਾ ਸਿੰਘ, ਮਿੱਠੂ ਸਿੰਘ, ਬਖਸ਼ੀਸ਼ ਸਿੰਘ,, ਅਜੈਬ ਸਿੰਘ, ਮਨਜੀਤ ਕੌਰ ਪਿਆਰੋ , ਸਮੁੰਦਰ ਸਿੰਘ ਸਰਾਭਾ, ਪਾਲ ਸਿੰਘ ਸੰਧੂ ਵੱਡੀ ਗਿਣਤੀ ਵਿਚ ਔਰਤਾਂ ਕਿਸਾਨ ਮੀਟਿੰਗ ਵਿੱਚ ਸ਼ਾਮਲ ਹੋਏ।
