Wednesday, May 20, 2026
Home Blog Page 2246

ਗਹਿਰੀ ਭਾਗੀ ਦੇ ਕਈ ਪਰਿਵਾਰ ਬੀਜੇਪੀ ਚ ਹੋਏ ਸ਼ਾਮਿਲ

0
ਭਾਜਪਾ ਹੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾ ਸਕਦੀ ਹੈ: ਦਿਆਲ ਸੋਢੀ 
ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ,11ਜਨਵਰੀ: ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਹਲਕਾ ਮੌੜ ਤੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਲੜ ਚੁੱਕੇ ਦਿਆਲ ਸੋਢੀ ਦੀ ਅਗਵਾਈ ਹੇਠ ਨਜ਼ਦੀਕੀ ਪਿੰਡ ਗਹਿਰੀ ਭਾਗੀ ਦੇ ਦਰਜਨਾਂ ਪਰਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ  ਸ਼ਾਮਿਲ ਹੋ ਗਏ।ਪਿੰਡ ਵਿੱਚ ਹੋਈ ਮੀਟਿੰਗ ਦੌਰਾਨ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਦਿਆਲ ਸੋਢੀ ਨੇ ਕਿਹਾ ਕਿ ਅੱਜ ਭਾਜਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੇ ਵਿਕਾਸ ਲਈ ਕੇਂਦਰ ਸਰਕਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਇਸਦੇ ਲਈ ਸਹਾਈ ਹੋ ਸਕਦੀ ਹੈ। ਉਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਇਸਦੇ ਨਾਲ ਹੀ ਉਨ੍ਹਾਂ ਭਰੋਸਾ ਦੁਆਇਆ ਕਿ ਕਿਸੇ ਦਲਿਤ ਭਾਈਚਾਰੇ ਨਾਲ ਜਾਤੀਵਾਦ ਜਾਂ ਧੱਕਾ ਨਹੀਂ ਹੋਣ ਦਿਆਂਗੇ, ਬੇਰੁਜਗਾਰ, ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਿਸੇ ਵੀ ਅਦਾਰੇ ਦੇ ਵਿੱਚ ਸੈਂਟਰ ਵੱਲੋਂ ਭਰਤੀ ਆਉਂਦੀ ਹੈ ਤਾਂ ਅਣਸੂਚਿਤ ਜਾਤੀ ਦੇ ਬੱਚਿਆ ਨੂੰ ਪਹਿਲ ਦਿੱਤੀ ਜਾਵੇਗੀ ।ਇਸ ਮੌਕੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਟਹਿਲ ਸਿੰਘ ਗਹਿਰੀ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ।ਇਸ ਮੌਕੇ ਸੁਖਪਾਲ ਸਿੰਘ ਤੇ ਗੁਰਸਰਨਜੀਤ ਸਿੰਘ (ਜੈ ਸਿੰਘ ਵਾਲਾ ) ,ਅੰਗਰੇਜ ਸਿੰਘ , ਅਕਸ਼ਦੀਪ ਸਿੰਘ , ਮੇਜਰ ਸਿੰਘ (ਘੁੱਦਾ) , ਗੁਰਮੇਲ ਸਿੰਘ , ਅੰਮ੍ਰਿਤਪਾਲ ਸਿੰਘ , ਹਰਦੀਪ ਸਿੰਘ , ਅਵਤਾਰ ਸਿੰਘ , ਗੁਰਦਾਸ ਸਿੰਘ ਗਹਿਰੀ ਭਾਗੀ ਸਮੇਤ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਬੀ ਜੇ ਪੀ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਤੋਂ ਇਲਾਵਾ ਜੋਗਿੰਦਰ ਸਿੰਘ ਜਰਨਲ ਸਕੱਤਰ, ਮੱਖਣ ਸਿੰਘ ਮੀਤ ਪ੍ਰਧਾਨ ਸਰਕਲ , ਜਗਦੀਪ ਸਿੰਘ ਯੂਥ ਪ੍ਰਧਾਨ ਸਰਕਲ , ਬਲਦੇਵ ਸਿੰਘ ਬੀ.ਸੀਂ ਵਿੰਗ ਦੇ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ।

ਬੰਦ ਕਮਰੇ ਵਿੱਚ ਅੰਗੀਠੀ ਦੀ ਵਰਤੋ ਹੋ ਸਕਦੀ ਹੈ ਜਾਨਲੇਵਾ: ਡਾ ਤੇਜਵੰਤ ਸਿੰਘ ਢਿੱਲੌ

0

ਅੰਗੀਠੀ ਬਾਰੇ ਅਗਿਆਨਤਾ ਕਾਰਨ ਹੋ ਰਹੇ ਨੇ ਜਾਨਲੇਵਾ ਹਾਦਸੇ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ:ਪਿਛਲੇ ਕੁਝ ਦਿਨਾਂ ਤੋ ਪੈ ਰਹੀ ਕੜਾਕੇ ਦੀ ਠੰਢ ਕਾਰਨ ਜਨ ਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋ ਰਿਹਾ ਹੈ। ਠੰਢ ਤੋ ਬਚਾਅ ਲਈ ਜਿਆਦਾਤਰ ਅੱਗ ਬਾਲ ਕੇ ਆਪਣੇ ਹੱਥਾਂ, ਪੈਰਾਂ ਨੂੰ ਸੇਕਿਆ ਜਾਦਾ ਹੈ। ਇਸ ਤਰ੍ਹਾਂ ਕਮਰਿਆਂ ਅਤੇ ਘਰਾਂ ਨੂੰ ਗਰਮ ਰੱਖਣ ਲਈ ਅੰਗੀਠੀ ਬਾਲਣਾ ਆਮ ਗੱਲ ਹੋ ਗਈ ਹੈ। ਪਰ ਜਿਆਦਾਤਰ ਲੌਕ ਅੰਗੀਠੀ ਦੇ ਜਾਨਲੇਵਾ ਹੋਣ ਤੋਂ ਅਣਜਾਣ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਤੇਜਵੰਤ ਸਿੰਘ ਢਿੱਲੋ ਨੇ ਦੱਸਿਆ ਕਿ ਬੰਦ ਕਮਰੇ ਜਾਂ ਬੰਦ ਘਰਾਂ ਵਿੱਚ ਅੰਗੀਠੀ ਦੀ ਵਰਤਂੋ ਜਾਨਲੇਵਾ ਸਾਬਿਤ ਹੋ ਸਕਦੀ ਹੈ। ਬੰਦ ਕਮਰੇ ਅੰਦਰ ਅੰਗੀਠੀ ਤੋ ਪੈਦਾ ਹੋਏ ਅੱਗ ਦੇ ਧੂਏ ਕਾਰਨ ਆਕਸੀਜਨ ਖਤਮ ਹੋ ਜਾਦੀ ਹੈ ਜਿਸ ਕਾਰਨ ਸੋ ਰਹੇ ਵਿਅਕਤੀ ਦਾ ਸਾਹ ਘੁਟਿਆ ਜਾਂਦਾ ਹੈ।ਜਿਸ ਕਰਕੇ ਵਿਅਕਤੀ ਦੀ ਮੌਤ ਹੋ ਜਾਦੀ ਹੈ। ਪਿਛਲੀ ਦਿਨੀਂ ਇਸੇ ਪ੍ਰਕਾਰ ਅੰਗੀਠੀ ਦੀ ਵਰਤੋ ਸੰਬੰਧੀ ਅਗਿਆਨਤਾ ਕਰਕੇ ਕਾਫੀ ਵਿਅਕਤੀਆਂ ਨੂੰ ਆਪਣੀਆਂ ਜਾਨਾ ਤੋ ਗੁਆਣੀਆਂ ਪਈਆ ਹਨ। ਇਸ ਲਈ ਹਮੇਸ਼ਾ ਅੰਗੀਠੀ ਦੀ ਵਰਤੋਂ ਸਮੇਂ ਕਮਰਿਆ ਆਦਿ ਦੀਆਂ ਖਿੜਕੀਆਂ ਖੁਲ੍ਹੀਆਂ ਰੱਖਣੀਆ ਚਾਹੀਦੀ ਹਨ।ਹਵਾਦਾਰ ਕਮਰੇ ਵਿੱਚ ਹੀ ਅੰਗੀਠੀ ਬਾਲਣੀ ਚਾਹੀਦੀ ਹੈ।ਕਮਰੇ ਵਿੱਚ ਰੋਸ਼ਨਦਾਨ ਜਰੂਰ ਹੋਣ ਤਾ ਜ਼ੋ ਹਵਾ ਦਾ ਸੰਚਾਰ ਹੁੰਦਾ ਹੋਵੇ।

ਫੈਸਲੇ ਤੋਂ ਬਾਅਦ ਮੁਲਾਜਮ ਦਫ਼ਤਰਾਂ ’ਚ ਮੁੜੇ, ਅਫ਼ਸਰਾਂ ਦੇ ਦਫ਼ਤਰ ਕਰਦੇ ਰਹੇ ਭਾਂਅ-ਭਾਂਅ

0

ਵੀਰਵਾਰ ਤੋਂ ਮੁੜ ਸ਼ੁਰੂ ਹੋਣਗੇ ਕੰਮਕਾਜ਼
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਭ੍ਰਿਸਟਾਚਾਰ ਦੇ ਮਾਮਲੇ ’ਚ ਆਈ.ਏ.ਐਸ ਅਤੇ ਪੀ.ਸੀ.ਐਸ ਅਫ਼ਸਰਾਂ ਨੂੰ ਵਿਜੀਲੈਂਸ ਬਿਊਰੋ ਵਲੋਂ ਕਾਬੂ ਕਰਨ ਦੇ ਵਿਰੋਧ ’ਚ ਸੂਬੇ ਦੀ ਅਫ਼ਸਰਸ਼ਾਹੀ ਵਲੋਂ ਸਰਕਾਰ ਵਿਰੁਧ ਖੋਲਿਆ ਮੋਰਚਾ ਦੋਨਾਂ ਧਿਰਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਬੇਸ਼ੱਕ ਖ਼ਤਮ ਹੋ ਗਿਆ ਪ੍ਰੰਤੂ ਜ਼ਿਲ੍ਹਾ ਪੱਧਰੀ ਦਫ਼ਤਰਾਂ ’ਚ ਮੁਲਾਜਮ ਬੇਸੱਕ ਵਾਪਸ ਦਫ਼ਤਰਾਂ ’ਚ ਮੁੜਦੇ ਦਿਖ਼ਾਈ ਦਿੱਤੇ ਪ੍ਰੰਤੂ ਅਫ਼ਸਰਾਂ ਦੇ ਦਫ਼ਤਰ ਸ਼ਾਮ ਤੱਕ ਭਾਂਅ-ਭਾਂਅ ਕਰਦੇ ਰਹੇ। ਇੱਥੋਂ ਤੱਕ ਡਿਪਟੀ ਕਮਿਸ਼ਨਰ ਨੂੰ ਅੱਜ ਦੋਨੋਂ ਪਾਸਿਓ ਬੰਦ ਦਿਖ਼ਾਈ ਦਿੱਤਾ। ਹਾਲਾਂਕਿ ਇਹ ਵੀ ਸੂਚਨਾ ਮਿਲੀ ਕਿ ਡਿਪਟੀ ਕਮਿਸ਼ਨਰ ਵਲੋਂ ਅਪਣੀ ਰਿਹਾਇਸ਼ ’ਤੇ ਸਥਿਤ ਕੈਂਪ ਆਫ਼ਿਸ ਵਿਚ ਹੀ ਮੀਟਿੰਗਾਂ ਕੀਤੀਆਂ ਗਈਆਂ। ਇਸੇ ਤਰ੍ਹਾਂ ਏਡੀਸੀ ਅਤੇ ਐਸ.ਡੀ.ਐਮ ਵੀ ਅੱਜ ਤੀਜ਼ੇ ਦਿਨ ਦਫ਼ਤਰਾਂ ਵਿਚੋਂ ਗੈਰ-ਹਾਜ਼ਰ ਰਹੇ। ਐਸ.ਡੀ.ਐਮ ਦਫ਼ਤਰ ਦੇ ਜਿਆਦਾਤਰ ਮੁਲਾਜਮ ਹੜਤਾਲ ਖੁੱਲਣ ਤੋਂ ਬਾਅਦ ਅਪਣੇ ਦਫ਼ਤਰ ਵਿਚ ਬੈਠੇ ਨਜ਼ਰ ਆਏ। ਜਦੋਂਕਿ ਦੂਜੇ ਪਾਸੇ ਏਡੀਸੀ ਅਤੇ ਡੀਸੀ ਦਫ਼ਤਰ ਦੀਆਂ ਜਿਆਦਾਤਰ ਬ੍ਰਾਂਚਾਂ ਵਿਚ ਟਾਵੇਂ-ਟਾਵੇਂ ਮੁਲਾਜਮ ਹੀ ਬੈਠੇ ਹੋਏ ਸਨ। ਜ਼ਿਲ੍ਹਾ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸ਼ਰਮਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਜਥੇਬੰਦੀ ਵਲੋਂ ਮਿਲੇ ਆਦੇਸ਼ਾਂ ਤੋਂ ਬਾਅਦ ਸਰਕਾਰੀ ਕੰਮਕਾਜ਼ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਭ੍ਰਿਸਟਾਚਾਰ ਵਿਰੋਧੀ ਮੁਹਿੰਮ ਵਿਚ ਨਾਲ ਹਨ ਪ੍ਰੰਤੂ ਧੱਕੇਸ਼ਾਹੀ ਨਾਲ ਕਿਸੇ ਮੁਲਾਜਮ ਜਾਂ ਅਧਿਕਾਰੀ ਵਿਰੁਧ ਕਾਰਵਾਈ ਦੇ ਸਖ਼ਤ ਵਿਰੋਧ ਵਿਚ ਹਨ। ਸ਼੍ਰੀ ਸਰਮਾ ਨੇ ਉਮੀਦ ਜ਼ਾਹਰ ਕੀਤੀ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਗੇ ਤੋਂ ਵਿਜੀਲੈਂਸ ਨੂੰ ਇਸ ਸਬੰਧ ਵਿਚ ਸਖ਼ਤ ਹਿਦਾਇਤਾਂ ਕਰੇਗੀ ਕਿ ਉਹ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਧਰ ਆਰਟੀਏ ਦਫ਼ਤਰ ਵਿਚ ਵੀ ਉਦਾਸੀ ਵਾਲਾ ਮਾਹੌਲ ਰਿਹਾ। ਬਾਅਦ ਦੁਪਿਹਰ ਹੜਤਾਲ ਖੁੱਲਣ ਦੇ ਐਲਾਨ ਤੋਂ ਬਾਅਦ ਤਹਿਸੀਲ ਦਫ਼ਤਰ ’ਚ ਸੁੰਨ-ਸਰਾਂ ਰਹੀ। ਹਾਲਾਂਕਿ ਇੱਥੇ ਇੱਕ-ਦੋ ਅਧਿਕਾਰੀ ਬੈਠੇ ਨਜ਼ਰ ਜਰੂਰ ਆਉਂਦੇ ਪ੍ਰੰਤੂ ਕੰਮਕਾਜ਼ ਪੂਰ ਤਰ੍ਹਾਂ ਠੱਪ ਰਿਹਾ। ਅਧਿਕਾਰੀਆਂ ਨੇ ਮੰਨਿਆ ਕਿ ਹੜਤਾਲ ਦੀ ਪੂਰੇ ਸੂਬੇ ਵਿਚ ਚਰਚਾ ਹੋਣ ਕਾਰਨ ਅੱਜ ਜਿਆਦਾਤਰ ਲੋਕ ਵੀ ਮਿੰਨੀ ਸਕੱਤਰੇਤ ਨਹੀਂ ਪੁੱਜੇ ਹੋਏ ਸਨ। ਜਿਸਦੇ ਚੱਲਦੇ ਛੁੱਟੀ ਵਾਲਾ ਮਾਹੌਲ ਹੀ ਰਿਹਾ। ਉਨ੍ਹਾਂ ਕਿਹਾ ਕਿ ਭਲਕ ਤੋਂ ਸਰਕਾਰੀ ਦਫ਼ਤਰਾਂ ‘ਚ ਕੰਮਕਾਜ਼ ਆਮ ਦਿਨਾਂ ਦੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਜਿਕਰਯੋਗ ਹੈ ਕਿ ਸਰਕਾਰ ਤੇ ਬਿਉਰੋਕਰੇਸੀ ਵਿਚਕਾਰ ਪੈਦਾ ਹੋਏ ਵਿਵਾਦ ਦੌਰਾਨ ਜਿਆਦਾਤਰ ਆਮ ਲੋਕ ਸਰਕਾਰ ਦੇ ਪੱਖ ਵਿਚ ਖੜਦੇ ਨਜ਼ਰ ਆਏ।

ਸੂਬੇ ਦੀ ਤਰੱਕੀ ਦੇ ਸਫ਼ਰ ਦਾ ਪੱਲੇਦਾਰ ਇਕ ਅਹਿਮ ਹਿੱਸਾ: ਲਾਲ ਚੰਦ ਕਟਾਰੂਚੱਕ

0

ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਵੱਲੋਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨਾਲ ਮੁਲਾਕਾਤ, ਪੱਲੇਦਾਰਾਂ ਦੀ ਭਲਾਈ ਦੀ ਵਚਨਬੱਧਤਾ ਦੁਹਰਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ, ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਸੂਬੇ ਦੀ ਤਰੱਕੀ ਦੇ ਸਫ਼ਰ ਦਾ ਪੱਲੇਦਾਰ ਇਕ ਅਹਿਮ ਹਿੱਸਾ ਹਨ ਜਿਹਨਾਂ ਦੀ ਖੁਸ਼ਹਾਲੀ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਵਿਚਾਰ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੈਕਟਰ-39 ਦੇ ਅਨਾਜ ਭਵਨ ਵਿਖੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂਆਂ ਨਾਲ ਇਕ ਮੀਟਿੰਗ ਦੌਰਾਨ ਪ੍ਰਗਟ ਕੀਤੇ।ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਜਿੱਥੋਂ ਤੱਕ ਐਸ.ਓ.ਆਰ. ਦਰਾਂ ਵਿੱਚ ਵਾਧਾ ਕੀਤੇ ਜਾਣ ਦਾ ਸਬੰਧ ਹੈ ਤਾਂ ਇਸ ਸਬੰਧੀ ਇਕ ਤਜਵੀਜ਼ ਤਿਆਰ ਕਰਕੇ ਐਫ.ਸੀ.ਆਈ. ਨੂੰ ਭੇਜੀ ਜਾਵੇਗੀ ਅਤੇ ਲੋੜ ਪੈਣ ਉੱਤੇ ਐਫ.ਸੀ.ਆਈ. ਅਧਿਕਾਰੀਆਂ ਨਾਲ ਨਿੱਜੀ ਤੌਰ ਉੱਤੇ ਵੀ ਇਹ ਮੁੱਦਾ ਚੁੱਕਿਆ ਜਾਵੇਗਾ। ਇਸ ਮੌਕੇ ਮੰਤਰੀ ਨੇ ਵਿਭਾਗ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪੱਲੇਦਾਰਾਂ ਦੇ ਬਕਾਏ ਅਦਾ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਸ ਵਰਗ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਆਗੂਆਂ ਵੱਲੋਂ ਰੱਖੀਆਂ ਗਈਆਂ ਹੋਰ ਮੰਗਾਂ ਜਿਵੇਂ ਕਿ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰਨ, ਅਦਾਇਗੀਆਂ ਸਿੱਧੇ ਤੌਰ ਉੱਤੇ ਪੱਲੇਦਾਰਾਂ ਨੂੰ ਕੀਤੇ ਜਾਣ, ਸਕਿਉਰਿਟੀ ਦੀ ਥਾਂ ਬਾਂਡ ਲਏ ਜਾਣ ਅਤੇ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਨੂੰ ਵਰਤੇ ਜਾਣ ਸਬੰਧੀ ਸ੍ਰੀ ਕਟਾਰੂਚੱਕ ਨੇ ਉਸਾਰੂ ਰਵੱਈਆ ਅਪਣਾਉਂਦੇ ਹੋਏ ਇਹਨਾਂ ਉੱਤੇ ਪੂਰੀ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਹਨਾਂ ਇਸ ਮੌਕੇ ਇਸ ਪੱਖ ਉੱਤੇ ਵੀ ਜ਼ੋਰ ਦਿੱਤਾ ਕਿ ਪੱਲੇਦਾਰਾਂ ਦੀ ਭਲਾਈ ਹਿੱਤ ਕਾਇਮ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੱਲੇਦਾਰਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਪਨਗ੍ਰੇਨ ਦੇ ਏ.ਐਮ.ਡੀ. ਪਰਮਪਾਲ ਕੌਰ ਸਿੱਧੂ ਅਤੇ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਅੰਜੁਮਨ ਭਾਸਕਰ ਵੀ ਮੌਜੂਦ ਸਨ।

ਚੀਮਾ ਵੱਲੋਂ ਆਬਕਾਰੀ ਵਿਭਾਗ ਦੇ ਈ-ਚੌਕਸੀ ਸਿਸਟਮ ਰਾਹੀਂ ਅਚਨਚੇਤ ਚੈਕਿੰਗ

0

ਗੈਰਹਾਜ਼ਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੇ ਨਿਰਦੇਸ਼
ਆਬਕਾਰੀ ਇਨਫੋਰਸਮੈਂਟ ਅਧਿਕਾਰੀਆਂ ਲਈ ਵਿਸ਼ੇਸ਼ ਜੈਕਟਾਂ ਕੀਤੀਆਂ ਲਾਂਚ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜਨਵਰੀ:ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਡਿਸਟਿਲਰੀਆਂ ਅਤੇ ਬੋਟਲਿੰਗ ਪਲਾਂਟਾਂ ‘ਤੇ ਤਾਇਨਾਤ ਆਬਕਾਰੀ ਅਤੇ ਕਰ ਅਧਿਕਾਰੀਆਂ (ਈ.ਟੀ.ਓਜ਼) ਅਤੇ ਆਬਕਾਰੀ ਇੰਸਪੈਕਟਰਾਂ ਦੀ ਹਾਜ਼ਰੀ ਦੀ ਆਬਕਾਰੀ ਵਿਭਾਗ ਦੀ ਈ-ਸਰਵੇਲੈਂਸ ਪ੍ਰਣਾਲੀ ਰਾਹੀਂ ਅਚਨਚੇਤ ਚੈਕਿੰਗ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਆਬਕਾਰੀ ਅਤੇ ਕਰ ਭਵਨ ਵਿਖੇ ਆਬਕਾਰੀ ਇਨਫੋਰਸਮੈਂਟ ਅਧਿਕਾਰੀਆਂ ਲਈ ਅਧਿਕਾਰਤ ਜੈਕੇਟ ਲਾਂਚ ਕਰਨ ਲਈ ਪੁੱਜੇ ਹੋਏ ਸਨ, ਨੇ ਡਿਸਟਿਲਰੀਆਂ, ਬਰੂਅਰੀਜ਼ ਅਤੇ ਬੋਟਲਿੰਗ ਪਲਾਂਟਾਂ ਦੇ ਨਿਰਮਾਣ ਯੂਨਿਟਾਂ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਨਾਲੋ-ਨਾਲ ਕੀਤੀ ਜਾ ਰਹੀ ਈ-ਨਿਗਰਾਨੀ ਦਾ ਜਾਇਜ਼ਾ ਲੈਣ ਲਈ ਮੁੱਖ ਦਫਤਰ, ਮੋਹਾਲੀ ਵਿਖੇ ਚਲਾਏ ਜਾ ਰਹੇ ਕੰਟਰੋਲ ਰੂਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਇਨ੍ਹਾਂ ਯੂਨਿਟਾਂ ਵਿੱਚ ਤਾਇਨਾਤ ਆਬਕਾਰੀ ਇੰਸਪੈਕਟਰਾਂ ਅਤੇ ਆਬਕਾਰੀ ਅਧਿਕਾਰੀਆਂ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਗੈਰਹਾਜ਼ਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਆਪਣੀ ਡਿਊਟੀ ਦੌਰਾਨ ਵਰਤੀ ਗਈ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕਰੇਗੀ।
ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਸ. ਹਰਪਾਲ ਸਿੰਘ ਚੀਮਾ ਨੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਸਮੇਤ ਇਸ ਤੋਂ ਤੋਂ ਉੱਪਰਲੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਲਈ ਅਧਿਕਾਰਤ ਜੈਕਟਾਂ ਨੂੰ ਲਾਂਚ ਕੀਤਾ। ਇਨ੍ਹਾਂ ਹਾਫ ਜੈਕਟਾਂ ‘ਤੇ ਆਬਕਾਰੀ ਵਿਭਾਗ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਲੋਗੋ ਵੀ ਹੈ ਅਤੇ ਰਾਤ ਵੇਲੇ ਨਾਕੇ ਅਤੇ ਛਾਪੇਮਾਰੀ ਦੌਰਾਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਮਕਦਾਰ ਪੱਟੀਆਂ ਲਗਾਈਆਂ ਗਈਆਂ ਹਨ। ਇੰਨਫੋਰਸਮੈਂਟ ਗਤੀਵਿਧੀਆਂ ਨਾਲ ਸਬੰਧਤ ਆਬਕਾਰੀ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਅਧਿਕਾਰਤ ਜੈਕਟਾਂ ਜਾਂ ਪਹਿਰਾਵੇ ਦੀ ਮੰਗ ਕਰ ਰਹੇ ਸਨ।ਇਸ ਮੌਕੇ ਆਬਕਾਰੀ ਅਤੇ ਕਰ ਮੰਤਰੀ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਿਸੇ ਅਧਿਕਾਰਤ ਪਹਿਰਾਵੇ ਦੀ ਅਣਹੋਂਦ ਕਾਰਨ ਇੰਨਫੋਰਸਮੈਂਟ ਨਾਲ ਸਬੰਧਤ ਕਾਰਵਾਈਆਂ ਦੌਰਾਨ ਉਨ੍ਹਾਂ ਦੀ ਵਿਲੱਖਣ ਪਹਿਚਾਣ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਮੌਕੇ ਕਈ ਔਕੜਾਂ ਪੇਸ਼ ਆ ਰਹੀਆਂ ਸਨ। ਉਨ੍ਹਾਂ ਆਬਕਾਰੀ ਇੰਸਪੈਕਟਰਾਂ ਸਮੇਤ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੋਂ ਨਾਕਿਆਂ ਅਤੇ ਛਾਪਿਆਂ ਦੌਰਾਨ ਇਹ ਹਾਫ ਜੈਕਟ ਜ਼ਰੂਰ ਪਹਿਨਣਗੇ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਜਿੱਥੇ ਪੰਜਾਬ ਸਰਕਾਰ ਦੀ ਆਬਕਾਰੀ ਆਮਦਨ ਨੂੰ ਸੁਰੱਖਿਅਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਉਥੇ ਸ਼ਰਾਬ ਦੀ ਤਸਕਰੀ ਅਤੇ ਨਜਾਇਜ਼ ਸ਼ਰਾਬ ਕੱਢਣ ਦੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਆਬਕਾਰੀ ਅਮਲੇ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ।

ਪੰਜਵੀ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀ ਬੋਰਡ ਦੀਆਂ ਪ੍ਰੀਖਿਆ 30 ਜਨਵਰੀ ਤੋਂ ਸ਼ੁਰੂ : ਮੇਵਾ ਸਿੰਘ ਸਿੱਧੂ

0

ਸਾਡਾ 100% ਮਿਸ਼ਨ ਸਬੰਧੀ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨਾਲ ਸੈਮੀਨਾਰ ਕਰਨਾ ਮੁੱਖ ਟੀਚਾ : ਸ਼ਿਵਪਾਲ ਗੋਇਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 11 ਜਨਵਰੀ:ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੀ ਮਿਆਰੀ ਸਿੱਖਿਆ ਪ੍ਰੋਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੀ ਸਮੁੱਚੀ ਟੀਮ ਅਤੇ ਜਿਲ੍ਹੇ ਦੇ ਸਮੂਹ ਬਲਾਕਾਂ ਦੇ ਅਧਿਆਪਕਾਂ ਦੀਆਂ ਮਹੱਤਵਪੂਰਣ ਮੀਟਿੰਗਾਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਸਤਿੰਦਰਪਾਲ ਕੌਰ ਸਿੱਧੂ ਜ਼ਿਲਾ ਕੋਆਰਡੀਨੇਟਰ ਰਣਜੀਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਠਿੰਡਾ ਅਤੇ ਬਲਾਕ ਬਠਿੰਡਾ ਵਿੱਚ ਆਯੋਜਿਤ ਕੀਤੀ ਗਈ ।ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੇ ਏਜੰਡੇ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਜ਼ਿਲ੍ਹਾ ਪੱਧਰੀ ਯੋਜਨਾ ਬੰਦੀ, ਨਿਰੰਤਰ ਮੁਲਾਂਕਣ, ਬੁਨਿਆਦੀ ਸਿੱਖਿਆ ਸੰਖਿਆ ਅਤੇ ਸਾਖਰਤਾ ਦੋ ਸਮੁਚਿਤ ਨਿਰੀਖਣ, ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਗੂ ਹੋਣਾ, ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ, ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਬਾਹਰ ਕੱਢਦਿਆਂ ਸਰਵਪੱਖੀ ਵਿਕਾਸ, ਵੱਖ-ਵੱਖ ਵਿਸ਼ਿਆਂ ਦੀ ਮਹੱਤਤਾ ਨੂੰ ਸਮਝਦੇ ਯੋਗ ਅਗਵਾਈ ਦੇਣਾ, ਭਾਸ਼ਾ ਅਤੇ ਗਣਿਤ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ 30 ਜਨਵਰੀ2023 ਤੋਂ ਹੋਣ ਜਾ ਰਹੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਵਿਦਿਆਰਥੀ ਮੁਲਾਂਕਣ ਦੀਆਂ ਤਕਨੀਕਾਂ, ਮਿਸ਼ਨ ਸੌ ਪ੍ਰਤੀਸ਼ਤ, ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਵਿਸ਼ੇ ਆਧਾਰਿਤ ਗਤੀਵਿਧੀਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਹਰ ਵਰਗ ਨੂੰ ਉੱਚ ਸਿੱਖਿਆ ਤੱਕ ਬੱਚਿਆਂ ਨੂੰ ਯੋਗ ਬਣਾਉਣਾ ਹੈ ਘਰ ਘਰ ਸਿੱਖਿਆ ਦਾ ਪ੍ਰਸਾਰ ਕਰਨ ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਨਿਪੁੰਨ ਭਾਰਤ ਮਿਸ਼ਨ ਦੀ ਵਿਆਰਥੀਆਂ ਨੂੰ ਸਿੱਖਿਆ ਲਈ ਬੁਨਿਆਦੀ ਸਾਖਰਤਾ ਅਤੇ ਸਿੱਖਿਆਵਾਂ ਦਾ ਵਿਵਹਾਰਿਕ ਗਿਆਨ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਮੀਟਿੰਗ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਮਾਨਯੋਗ ਸ਼ਿਵਪਾਲ ਗੋਇਲ ( ਸੈ.ਸਿੱ) ਜੀ ਵੱਲੋ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਦੀ ਮੁੱਖ ਭੂਮਿਕਾ ਅਤੇ ਵਿਭਾਗੀ ਹਦਾਇਤਾਂ ਉਪਰ ਵਿਚਾਰ ਚਰਚਾ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਤਾਲਮੇਲ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਬਿਹਤਰੀਨ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਜੀ ਨੇ ਆਪਣੇ ਵਿਚਾਰ ਅਤੇ ਤਜ਼ਰਬੇ ਬਲਾਕ ਸਿੱਖਿਆ ਅਫ਼ਸਰ ਸੈਂਟਰ ਹੈੱਡ ਟੀਚਰ ਅਤੇ ਅਧਿਆਪਕਾਂ ਨਾਲ ਸਾਂਝੇ ਕੀਤੇ। ਇਸ ਮੀਟਿੰਗ ਵਿਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ ਸਾਰੇ ਬਲਾਕਾਂ ਦੇ ਸਮੂਹ ਬਲਾਕ ਸਿੱਖਿਆ ਅਫ਼ਸਰਾਂ ਅਤੇ ਸਮੂਹ ਅਧਿਆਪਕਾਂ ਨਾਲ ਸੈਮੀਨਾਰ ਅਤੇ ਮੀਟਿੰਗ ਕਰਕੇ ਮਿਸ਼ਨ 100%ਟੀਚੇ ਨੂੰ ਪੂਰਾ ਕਰਨਾ ਅਤੇ ਸਕੂਲਾਂ ਵਿਚੋਂ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਘਰ ਘਰ ਜਾ ਕੇ ਸਰਕਾਰੀ ਵਿੱਚ ਬੱਚਿਆਂ ਦੇ ਦਾਖ਼ਲੇ ਲਈ ਮਾਪਿਆਂ ਨੂੰ ਪ੍ਰੇਰਿਤ ਕਰਨਾ ,6 ਤੋ14 ਸਾਲ ਦੇ ਸਕੂਲਾਂ ਵਿੱਚੋਂ ਵਿਰਵੇ ਬੱਚਿਆਂ ਨੂੰ ਸਕੂਲਾਂ ਵਿੱਚ ਲਾਉਣਾ , ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਾਉਣਾ ਸਮੂਹ ਸਟਾਫ ਅਤੇ ਅਧਿਆਪਕਾਂ ਦਾ ਮੁੱਖ ਟੀਚਾ ਹੈ ਜ਼ਿਲੇ ਦੇ ਹਰ ਸਕੂਲ ਵਿੱਚ ਹਰ ਪਿੰਡ ਵਿੱਚੋਂ ਵਿਰਵੇ ਬੱਚਿਆਂ ਨੂੰ ਨੂੰ ਸਕੂਲਾਂ ਵਿੱਚ ਵਿੱਚ ਲਾਉਣਾ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲਾਂ ਵਿੱਚ ਸਕੂਲਾਂ ਵਿੱਚ ਲਾਉਣਾਂ ਸਿੱਖਿਆ ਵਿਭਾਗ ਪੰਜਾਬ ਦਾ ਮੁੱਖ ਟੀਚਾ ਹੈ । ਇਸ ਤੋਂ ਇਲਾਵਾ ਡਾਇਟ ਦਿਉਣ ਤੋਂ ਕੰਵਰਦੀਪ ਸੋਹੀ, ਸਮਾਰਟ ਸਕੂਲ ਕੋਆਰਡੀਨੇਟਰ ਗੁਰਦੀਪ ਸਿੰਘ ਮਾਂਗਟ ਨੇ ਵੀ ਆਪਣੇ ਵਿਚਾਰ ਅਤੇ ਤਜ਼ਰਬੇ ਬਲਾਕ ਸਿੱਖਿਆ ਅਫ਼ਸਰ ਸੈਂਟਰ ਹੈੱਡ ਟੀਚਰ ਅਤੇ ਅਧਿਆਪਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ, ਲਖਵਿੰਦਰ ਸਿੰਘ ਸੰਗਤ, ਸੁਨੀਲ ਕੁਮਾਰ ਤਲਵੰਡੀ ਸਾਬੋ, ਭਰਭੂਰ ਸਿੰਘ ਭਗਤਾ ਬਲਾਕ ਦਲਜੀਤ ਸਿੰਘ ਸਮਾਰਟ ਸਕੂਲ ਕੋਆਰਡੀਨੇਟਰ ਨਿਰਭੈ ਸਿੰਘ ਭੁੱਲਰ, ਜਤਿੰਦਰ ਸ਼ਰਮਾ, ਸੰਦੀਪ ਕੁਮਾਰ ਸੰਗਤ ਤਰਸੇਮ ਸਿੰਘ ਬੀ ਐਮ ਟੀ ਹਰਤੇਜ ਸਿੰਘ ਬਠਿੰਡਾ ਆਦਿ ਸਮੂਹ ਪੜ੍ਹੋ ਪੰਜਾਬ ਟੀਮ ਬਠਿੰਡਾ ਹਾਜਰ ਸਨ।

ਮੁੱਖ ਮੰਤਰੀ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਂ ’ਤੇ ਪਿੰਡ ’ਚ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ

0

ਸ਼ਹੀਦ ਦੇ ਜੱਦੀ ਪਿੰਡ ਜਾ ਕੇ ਪਰਿਵਾਰ ਨੂੰ ਦੋ ਕਰੋੜ ਰੁਪਏ ਦਾ ਚੈੱਕ ਸੌਂਪੇ
ਪੰਜਾਬੀ ਖ਼ਬਰਸਾਰ ਬਿਉਰੋ
ਸ਼ਾਹਪੁਰ (ਗੁਰਦਾਸਪੁਰ), 11 ਜਨਵਰੀ –ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪੁਲਿਸ ਦੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ ਕੀਤਾ ਹੈ ਜਿਸ ਨੇ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਦੇ ਹੋਏ ਆਪਣੀ ਮਾਤ-ਭੂਮੀ ਦੀ ਖਾਤਰ ਜੀਵਨ ਕੁਰਬਾਨ ਕਰ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਸ਼ਹੀਦ ਦੇ ਜੱਦੀ ਘਰ ਗਏ ਅਤੇ ਦੇਸ਼ ਲਈ ਕੀਤੀ ਮਹਾਨ ਕੁਰਬਾਨੀ ਦੇ ਸਤਿਕਾਰ ਵਿਚ ਪੀੜਤ ਪਰਿਵਾਰ ਨੂੰ ਦੋ ਕਰੋੜ ਰੁਪਏ ਦੇ ਚੈੱਕ ਸੌਂਪੇ ਜਿਨ੍ਹਾਂ ਵਿਚ ਇਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਸੂਬਾ ਸਰਕਾਰ ਨੇ ਦਿੱਤੀ ਜਦਕਿ ਇਕ ਕਰੋੜ ਦੀ ਰਾਸ਼ੀ ਐਚ.ਡੀ.ਐਫ.ਸੀ. ਬੈਂਕ ਦੀ ਜੀਵਨ ਬੀਮਾ ਵਜੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਨੇ ਫਗਵਾੜਾ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਰਾਖੀ ਲਈ ਸੱਚੇ ਸਪੂਤ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਿਚ ਸੂਬਾ ਸਰਕਾਰ ਨੇ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ। ਮਾਤ ਭੂਮੀ ਦੀ ਰਾਖੀ ਲਈ ਜਾਨ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਨਿਮਾਣਾ ਜਿਹਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿਚ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਇਕ ਸਟੇਡੀਅਮ ਸਥਾਪਤ ਕੀਤਾ ਜਾਵੇਗਾ ਜਿੱਥੇ ਅਤਿ-ਆਧੁਨਿਕ ਅਥਲੈਟਿਕ ਟਰੈਕ ਵੀ ਹੋਵੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਲਾਕੇ ਦੇ ਨੌਜਵਾਨ ਪੰਜਾਬ ਪੁਲਿਸ ਅਤੇ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਹੋਣ ਲਈ ਇਸ ਸਟੇਡੀਅਮ ਵਿਚ ਤਿਆਰੀ ਕਰ ਸਕਣਗੇ।
ਮੁੱਖ ਮੰਤਰੀ ਨੇ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਂ ਵੀ ਕੁਲਦੀਪ ਸਿੰਘ ਬਾਜਵਾ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਅਥਾਹ ਯੋਗਦਾਨ ਦੇ ਸਤਿਕਾਰ ਵਿਚ ਹੈ। ਭਗਵੰਤ ਮਾਨ ਨੇ ਕਿਹਾ ਸੂਬਾ ਸਰਕਾਰ ਵੱਲੋਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧਤਾ ਦੇ ਮੁਤਾਬਕ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪੀੜਤ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਏਗਾ, ਉਥੇ ਹੀ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਕਦਮ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ। ਭਗਵੰਤ ਮਾਨ ਨੇ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੂੰ ‘ਸੱਚੇ ਦੇਸ਼ ਭਗਤ’ ਦੱਸਿਆ, ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਨੇ ਹਥਿਆਰਬੰਦ ਸੈਨਾਵਾਂ ਵਿਚ ਬਹੁਤ ਸਾਰੇ ਸੈਨਿਕ ਅਤੇ ਜਰਨੈਲ ਪੈਦਾ ਕੀਤੇ ਹਨ ਜਿਨ੍ਹਾਂ ਨੇ ਦੇਸ਼ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਲਈ ਹਰ ਚੁਣੌਤੀ ਦਾ ਦਲੇਰੀ ਨਾਲ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਵੱਸਦੇ ਇਨ੍ਹਾਂ ਬਹਾਦਰ ਲੋਕਾਂ ਦਾ ਅਥਾਹ ਯੋਗਦਾਨ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ।

ਮੀਤ ਹੇਅਰ ਵੱਲੋਂ ਜਲ ਸਰੋਤ ਵਿਭਾਗ ਦੇ ਚੱਲ ਰਹੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ

0

ਜਲ ਸਰੋਤ ਮੰਤਰੀ ਨੇ ਨਵੇਂ ਅਲਾਟ ਹੋਏ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜਨਵਰੀ: ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਅਤੇ ਇਨ੍ਹਾਂ ਦੇ ਫੰਡਾਂ ਦੀ ਢੁਕਵੀਂ ਅਤੇ ਸੁਚੱਜੀ ਵਰਤੋਂ ਕਰਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਅਲਾਟ ਹੋਏ ਜਲ ਸਰੋਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਕੀਤੀ ਪਲੇਠੀ ਮੀਟਿੰਗ ਮੌਕੇ ਕੀਤਾ।ਮੀਟਿੰਗ ਵਿੱਚ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ, ਕੰਢੀ ਨਹਿਰ, ਰਾਜਸਥਾਨ ਫੀਡਰ, ਸਰਹਿੰਦ ਫੀਡਰ ਅਤੇ ਲਾਹੌਰ ਬ੍ਰਾਂਚ ਦੀ ਲਾਈਨਿੰਗ ਨਾਲ ਸਬੰਧਤ ਪ੍ਰਮੁੱਖ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਮਹੱਤਵਪੂਰਨ ਕਾਰਜਾਂ ਦਾ ਲਾਭ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ।ਵਿਕਾਸ ਕਾਰਜਾਂ ਲਈ ਬਜਟ ਦੀ ਵਰਤੋਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਜਲਸ੍ਰੋਤ ਮੰਤਰੀ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਗਈ ਕਿ ਜਲ ਸਰੋਤਾਂ ਦੇ ਕੰਢਿਆਂ ਦੀ ਮੁਰੰਮਤ ਸਬੰਧੀ ਕਾਰਜਾਂ ਵਿੱਚ ਕਮੀ ਪਾਈ ਗਈ ਹੈ ਅਤੇ ਐਮ.ਡੀ. ਪੀ.ਡਬਲਯੂ.ਆਰ.ਐਮ.ਡੀ.ਸੀ. ਨੂੰ ਹਦਾਇਤ ਕੀਤੀ ਗਈ ਕਿ ਉਹ ਅਜਿਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਚੀਫ ਇੰਜਨੀਅਰ ਡਰੇਨੇਜ-ਕਮ-ਮਾਈਨਿੰਗ ਐਨ ਕੇ ਜੈਨ, ਚੀਫ ਇੰਜਨੀਅਰ ਨਹਿਰਾਂ ਸ਼ਮੀ ਸਿੰਗਲਾ, ਚੀਫ ਇੰਜਨੀਅਰ ਵਿਜੀਲੈਂਸ ਐਂਡ ਡਿਜ਼ਾਈਨ ਵਾਟਰ ਸਿਸਟਮ ਪਵਨ ਕਪੂਰ, ਐਮ.ਡੀ. ਪੀ.ਡਬਲਯੂ.ਆਰ.ਐਮ.ਡੀ.ਸੀ. ਹਰਿੰਦਰਪਾਲ ਸਿੰਘ ਬੇਦੀ, ਐਕਸੀਅਨ ਡੈਮ ਦਿਲਪ੍ਰੀਤ ਸਿੰਘ ਹਾਜ਼ਰ ਸਨ।

ਟਰਾਂਸਪੋਰਟ ਮੰਤਰੀ ਵੱਲੋਂ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ; ਸੜਕ ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਸਬੰਧਤ ਧਿਰਾਂ ਨੂੰ ਜ਼ੋਰਦਾਰ ਹੰਭਲਾ ਮਾਰਨ ਦਾ ਸੱਦਾ

0

ਟਰੈਫ਼ਿਕ ਪੁਲਿਸ, ਟਰਾਂਸਪੋਰਟ, ਸਿਹਤ, ਸਥਾਨਕ ਸਰਕਾਰਾਂ ਤੇ ਸਿੱਖਿਆ ਵਿਭਾਗ ਕਰਾਉਣਗੇ ਵੱਖ-ਵੱਖ ਗਤੀਵਿਧੀਆਂ
ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣਦੇ ਸੜਕਾਂ’ ਤੇ ਖੜ੍ਹੇ ਵੱਡੇ ਵਾਹਨਾਂ ਦੇ ਹੋਣਗੇ ਚਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜਨਵਰੀ: ਸੂਬੇ ਵਿੱਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸੜਕ ਹਾਦਸਿਆਂ ਵਿੱਚ ਮੌਤ ਦਰ ਘਟਾਉਣ ਲਈ ਸਮੂਹ ਸਬੰਧਤ ਧਿਰਾਂ ਨੂੰ ਜ਼ੋਰਦਾਰ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਮੌਤਾਂ ਨੂੰ ਰੋਕਣ ਲਈ ਸਬੰਧਤ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਖ਼ਾਸਕਰ ਰਾਹਗੀਰਾਂ ਨੂੰ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਅਤੇ ਇੱਕ ਹਫ਼ਤੇ ਦੀ ਬਜਾਏ ਸਾਰਾ ਸਾਲ ਖ਼ੁਦ ਨੂੰ ਸੜਕ ਸੁਰੱਖਿਆ ਨੂੰ ਸਮਰਪਿਤ ਕਰਨਾ ਪਵੇਗਾ। ਸੜਕੀ ਆਵਾਜਾਈ ਅਤੇ ਰਾਜ-ਮਾਰਗ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11 ਤੋਂ 17 ਜਨਵਰੀ, 2023 ਤੱਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਫ਼ੈਸਲੇ ਤਹਿਤ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਉਲੀਕੇ ਪ੍ਰੋਗਰਾਮ ਦਾ ਆਗ਼ਾਜ਼ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵੱਡੇ ਅਤੇ ਘਾਤਕ ਸੜਕ ਹਾਦਸੇ ਦਸੰਬਰ ਤੋਂ ਫ਼ਰਵਰੀ ਤੱਕ ਧੁੰਦ ਦੇ ਮੌਸਮ ਦੌਰਾਨ ਵਾਪਰਦੇ ਹਨ, ਜਿਨ੍ਹਾਂ ਨੂੰ ਘਟਾਉਣਾ ਵੱਡੀ ਚੁਣੌਤੀ ਹੈ ਅਤੇ ਇਸ ਲਈ ਵਿਸ਼ੇਸ਼ ਮੁਹਿੰਮ ਦੀ ਲੋੜ ਹੈ। ਉਨ੍ਹਾਂ ਟ?ਰੈਫ਼ਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ ’ਤੇ ਖੜ੍ਹੇ ਵੱਡੇ ਵਾਹਨਾਂ ਦੇ ਚਲਾਨ ਕੀਤੇ ਜਾਣ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਲਗਭਗ 4,589 ਲੋਕਾਂ ਦੀ ਮੌਤ ਹੋਈ ਅਤੇ ਰੋਜ਼ਾਨਾ 13 ਲੋਕ ਆਪਣੀ ਜਾਨ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਲ ਸੜਕ ਹਾਦਸਿਆਂ ਵਿੱਚੋਂ 72 ਫ਼ੀਸਦੀ ਸੜਕ ਹਾਦਸੇ ਕੌਮੀ ਅਤੇ ਰਾਜ ਮਾਰਗਾਂ ’ਤੇ ਹੁੰਦੇ ਹਨ ਅਤੇ 60 ਫ਼ੀਸਦੀ ਸੜਕ ਹਾਦਸੇ ਪੇਂਡੂ ਖੇਤਰਾਂ ਵਿੱਚ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਮਰਨ ਵਾਲੇ 70 ਫ਼ੀਸਦੀ ਲੋਕ 18 ਤੋਂ 45 ਸਾਲ ਉਮਰ ਦੇ ਹੁੰਦੇ ਹਨ। ਸੂਬੇ ਵਿੱਚ ਹਾਦਸਿਆਂ ਵਿੱਚ ਜ਼ਿਲ੍ਹਾ ਰੋਪੜ, ਫ਼ਤਹਿਗੜ੍ਹ ਸਾਹਿਬ ਅਤੇ ਮੋਹਾਲੀ ਸਭ ਤੋਂ ਵੱਧ ਯੋਗਦਾਨ ਪਾ ਰਹੇ ਹਨ ਜਦਕਿ ਜਲੰਧਰ ਤੇ ਲੁਧਿਆਣਾ ਸ਼ਹਿਰ ਸਭ ਤੋਂ ਵੱਧ ਹਾਦਸਿਆਂ ਵਾਲੇ ਸ਼ਹਿਰ ਬਣ ਗਏ ਹਨ।ਸੜਕ ਸੁਰੱਖਿਆ ਅਤੇ ਹਾਦਸਿਆਂ ਵਿਚ ਲੋਕਾਂ ਦੀ ਜਾਨ ਬਚਾਉਣ ਜਿਹੇ ਭਲਾਈ ਕਾਰਜਾਂ ਵਿੱਚ ਜੁਟੀਆਂ ਸਮਾਜ-ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਅਜਿਹੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਮਾਜ-ਸੇਵੀ ਸੰਸਥਾਵਾਂ ਨੂੰ ਵੱਧ-ਚੜ੍ਹ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੜਕ ਸੁਰੱਖਿਆ ਲਈ ਸਰਕਾਰ ਨੂੰ ਸੁਝਾਅ ਦੇਣ ਤਾਂ ਜੋ ਲੋਕਾਂ ਦੀ ਜਾਨ ਦੀ ਰਾਖੀ ਕੀਤੀ ਜਾ ਸਕੇ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਵਿਕਾਸ ਗਰਗ, ਡਾਇਰੈਕਟਰ ਜਨਰਲ ਲੀਡ ਏਜੰਸੀ ਸ੍ਰੀ ਆਰ. ਵੈਂਕਟ ਰਤਨਮ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਮੌਨਿਸ਼ ਕੁਮਾਰ, ਏ.ਡੀ.ਜੀ.ਪੀ. (ਟ?ਰੈਫ਼ਿਕ) ਸ੍ਰੀ ਏ.ਐਸ. ਰਾਏ ਅਤੇ ਐਨ.ਐਚ.ਏ.ਆਈ. ਸਣੇ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ), ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਮੰਡੀ ਬੋਰਡ, ਸਕੂਲ ਸਿੱਖਿਆ ਆਦਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਸੜਕ ਸੁਰੱਖਿਆ ਹਫ਼ਤੇ ਦੌਰਾਨ ਕਰਵਾਈਆਂ ਜਾਣਗੀਆਂ ਵੱਖ-ਵੱਖ ਗਤੀਵਿਧੀਆਂ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੜਕ ਸੁਰੱਖਿਆ ਹਫ਼ਤੇ ਦੌਰਾਨ ਸੜਕ ਸੁਰੱਖਿਆ ਨਾਲ ਸਬੰਧਤ ਵਿਭਾਗਾਂ ਵੱਲੋਂ ਸਮਾਜ-ਸੇਵੀ ਜਥੇਬੰਦੀਆਂ ਨਾਲ ਮਿਲ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟ?ਰੈਫ਼ਿਕ ਪੁਲਿਸ ਵੱਲੋਂ ਸਾਈਕਲ/ਦੋ ਪਹੀਆ ਵਾਹਨ ਰੈਲੀਆਂ, ਰਿਫ਼ਲੈਕਟਰ ਲਾਉਣਾ, ਡਰਾਈਵਰਾਂ ਦੀ ਸਿਹਤ ਜਾਂਚ, ਓਵਰ ਸਪੀਡਿੰਗ ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਮੁਹਿੰਮ, ਸੀਟ ਬੈਲਟ ਅਤੇ ਹੈਲਮੇਟ ਪਹਿਨਣ ਬਾਰੇ ਜਾਗਰੂਕਤਾ ਮੁਹਿੰਮ, ਸਾਈਨ ਬੋਰਡ ਲਗਾਉਣ ਆਦਿ ਦੀ ਮੁਹਿੰਮ ਚਲਾਈ ਜਾਵੇਗੀ। ਟਰਾਂਸਪੋਰਟ, ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਟਰੱਕ ਆਪ੍ਰੇਟਰਾਂ ਤੇ ਟ?ਰੈਫ਼ਿਕ ਮੁਲਾਜ਼ਮਾਂ ਦੀ ਸਿਹਤ ਤੇ ਅੱਖਾਂ ਦੀ ਜਾਂਚ ਦੇ ਕੈਂਪ, ਲੋਕ ਨਿਰਮਾਣ ਵਿਭਾਗ ਤੇ ਭਾਰਤੀ ਰਾਜ ਮਾਰਗ ਅਥਾਰਿਟੀ ਵੱਲੋਂ ਵੱਧ ਹਾਦਸਿਆਂ ਵਾਲੀਆਂ ਥਾਵਾਂ ’ਤੇ ਸਾਈਨ ਬੋਰਡ ਲਾਏ ਜਾਣਗੇ, ਪੰਜਾਬ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਸੰਪਰਕ ਸੜਕਾਂ ਦੇ ਆਲੇ-ਦੁਆਲੇ ਸਫ਼ਾਈ ਮੁਹਿੰਮ ਵਿੱਢੀ ਜਾਵੇਗੀ, ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮਿਊਂਸੀਪਲ ਹੱਦਾਂ ਦੇ ਅੰਦਰ ਵੱਧ ਹਾਦਸਿਆਂ ਵਾਲੇ ਮੋੜਾਂ ’ਤੇ ਸਟਰੀਟ ਲਾਈਟਾਂ ਅਤੇ ਕੈਮਰੇ ਲਾਏ ਜਾਣਗੇ। ਇਸੇ ਤਰ੍ਹਾਂ ਸਕੂਲ, ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਵੱਲੋਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਥੀਆਂ ਨੂੰ ਸੜਕ ਹਾਦਸੇ ਘਟਾਉਣ ਸਬੰਧੀ ਅਤੇ ਵਿਦਿਆਰਥੀਆਂ ਨੂੰ ਆਉਣ-ਜਾਣ ਲਈ ਨਿੱਜੀ ਵਾਹਨਾਂ ਦੀ ਥਾਂ ਜਨਤਕ ਟਰਾਂਸਪੋਰਟ ਸੇਵਾ ਵਰਤਣ ਲਈ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੜਕ ਸੁਰੱਖਿਆ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਦਾ ਸੁਚੱਜਾ ਪ੍ਰਬੰਧਨ ਅਤੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ।

ਜੁਮਲਾ ਮਾਲਕਾਨ, ਮੁਸ਼ਤਰਕਾ ਮਾਲਕਾਨ, ਸ਼ਾਮਲਾਤ ਦੇਹ ਤੇ ਹੋਰ ਕਾਸ਼ਤਕਾਰਾਂ ਨੂੰ ਮਾਲਿਕਾਨਾ ਹੱਕ ਦੇਣ ਲਈ ਸਰਕਾਰ ਬਣਾ ਰਹੀ ਨਵਾਂ ਕਾਨੂੰਨ

0

ਭੂ-ਜਲ ਰਿਚਾਰਜਿੰਗ ਲਈ ਬਣਾ ਰਹੇ ਹਨ ਨਵੀਂ ਯੋਜਨਾ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕੀਤੀ ਕਿਸਾਨਾਂ ਨੂੰ ਅਪੀਲ, ਘੱਟ ਪਾਣੀ ਵਾਲੇ ਖੇਤਰਾਂ ਦੇ ਕਿਸਾਨ ਅਪਨਾਉਣ ਸੂਖਮ ਸਿੰਚਾਈ ਪ੍ਰਣਾਲੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜਨਵਰੀ :ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਜੁਮਲਾ ਮਾਲਕਾਨ, ਮੁਸ਼ਤਰਕਾ ਮਾਲਕਾਨ, ਸ਼ਾਮਲਾਤ ਦੇਹ ਤੇ ਹੋਰ ਜੁਮਲਾ ਮੁਸ਼ਤਰਕਾ ਮਾਲਕਾਨ ਤੇ ਆਬਾਦਕਾਰ, ਪੱਟੇਦਾਰ, ਢੇਲੀਦਾਰ, ਬੁਟਮੀਦਾਰ ਤੇ ਮੁਕਰੀਰਦਾਰ ਤੇ ਹੋਰ ਕਾਸ਼ਤਕਾਰਾਂ ਨੂੰ ਮਾਲਿਕਾਨਾ ਹੱਕ ਦੇਣ ਦੇ ਮਾਮਲੇ ਦਾ ਸਥਾਈ ਹੱਲ ਕੱਢਿਆ ਜਾਵੇਗਾ। ਇਸ ਵਿਸ਼ਾ ਵਿਚ ਸੂਬਾ ਸਰਕਾਰ ਨਵਾਂ ਕਾਨੂੰਨ ਬਣਾ ਰਹੀ ਹੈ। ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਉਨ੍ਹਾਂ ਦੇ ਨਿਵਾਸ ਸੰਤ ਕਬੀਰ ਕੁਟਿਰ ’ਤੇ ਉਨ੍ਹਾਂ ਤੋਂ ਮੁਲਾਕਾਤ ਕਰਨ ਆਏ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਦੇ ਨਾਲ ਹੋਈ ਮੀਟਿੰਗ ਵਿਚ ਦਿੱਤੀ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਵੀ ਮੌਜੂਦ ਸਨ। ਪ੍ਰਤੀਨਿਧੀਆਂ ਨੇ ਮੀਟਿੰਗ ਵਿਚ ਆਪਣੀ ਕਈ ਮੰਗਾਂ ਰੱਖੀਆਂ, ਜਿਨ੍ਹਾਂ ’ਤੇ ਸਹਿਮਤੀ ਬਣ ਗਈ ਅਤੇ ਇਸ ਦੇ ਲਈ ਵਫਦ ਨੇ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੁਰਾਣੇ ਕਾਨੂੰਨਾਂ ਦਾ ਅਧਿਐਨ ਕਰਨ ਤੇ ਨਵੇਂ ਕਾਨੂੰਨ ਤਿਆਰ ਕਰਨ ਲਈ ਵਿਸ਼ੇਸ਼ ਕਮੇਟੀ ਗਠਨ ਕੀਤੀ ਹੋਈ ਹੈ, ਜਿਸ ਵਿਚ ਉਹ ਖੁਦ ਅਤੇ ਡਿਪਟੀ ਮੁੱਖ ਮੰਤਰੀ, ਵਿਕਾਸ ਅਤੇ ਪੰਚਾਇਤ ਮੰਤਰੀ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਅਤੇ ਐਡਵੋਕੇਟ ਜਨਰਲ ਸ਼ਾਮਿਲ ਹਨ। ਕਮੇਟੀ ਦੀ 2 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਅਧਿਕਾਰੀਆਂ ਨੂੰ ਕਾਨੂੰਨ ਦਾ ਪ੍ਰਾਰੂਪ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਹ ਕਾਰਜ ਆਖੀਰੀ ਪੜਾਅ ਵਿਚ ਹੈ, ਜਲਦੀ ਹੀ ਇਸ ਨਾਲ ਸਬੰਧਿਤ ਬਿੱਲ ਵਿਧਾਨਸਭਾ ਵਿਚ ਲੈਕੇ ਆਵਾਂਗੇ। ਕਿਸਾਨ ਯੂਨੀਅਨ ਦੇ ਵਕੀਲ ਵੀ ਕਮੇਟੀ ਨੂੰ ਕਾਨੂੰਨ ਬਨਾਉਣ ਨਾਲ ਸਬੰਧਿਤ ਜੇਕਰ ਕੋਈ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਊਹ ਵੀ ਦੇ ਸਕਦੇ ਹਨ। ਇਸ ’ਤੇ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੋ ਕਿਸਾਨ ਸਾਲਾਂ ਤੋਂ ਅਜਿਹੀ ਜਮੀਨਾਂ ’ਤੇ ਮਕਾਨ ਬਣਾ ਕੇ ਰਹਿ ਰਹੇ ਹਨ ਜਾਂ ਖੇਤੀ ਕਰ ਰਹੇ ਹਨ, ਉਨ੍ਹਾਂ ਦੇ ਨਾਲ ਕਿਸੇ ਤਰ੍ਹਾ ਦਾ ਅਨਿਆਂ ਨਹੀਂ ਹੋਵੇਗਾ। ਉਨ੍ਹਾਂ ਤੋਂ ਜਮੀਨ ਨਹੀਂ ਛੁਡਵਾਈ ਜਾਵੇਗੀ। ਪਰ ਸਰਕਾਰ ਨੇ ਸਖਤੀ ਕੀਤੀ ਹੈ ਤਾਂ ਜੋ ਇਸ ਤਰ੍ਹਾ ਦਾ ਕੋਈ ਨਵਾਂ ਕਬਜਾ ਨਾ ਹੋ ਸਕੇ।

ਭੂ ਜਲ ਰਿਚਾਰਜਿੰਗ ਲਈ ਬਣਾਈ ਜਾ ਰਹੀ ਹੈ ਨਵੀਂ ਯੋਜਨਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਪਾਣੀ ਦੀ ਉਪਲਬਧਤਾ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ, ਇਸ ਨੂੰ ਦੇਖਦੇ ਹੋਏ ਮੌਜੂਦਾ ਵਿਚ ਉਪਲਬਧ ਪਾਣੀ ਦਾ ਉਪਯੁਕਤ ਪ੍ਰਬੰਧਨ ਕਰਨਾ ਵੀ ਸਰਕਾਰ ਦੀ ਜਿਮੇਵਾਰੀ ਹੈ। ਸਰਕਾਰ ਵੱਲੋਂ ਭੁ-ਜਲ ਰਿਚਾਰਜਿੰਗ ਲਈ ਬੋਰਵੇਲ ਵੀ ਲਗਾਏ ਜਾ ਰਹੇ ਹਨ। ਕਿਸਾਨ ਯੂਨੀਅਰ ਦੇ ਪ੍ਰਤੀਨਿਧੀਆਂ ਦੇ ਸੁਝਾਅ ਨੂੰ ਮੰਨਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਇਕ ਨਵੀਂ ਯੋਜਨਾ ਲੈ ਕੇ ਆਵਾਂਗੇ, ਜਿਸ ਦੇ ਤਹਿਤ ਭੂ-ਜਲ ਰਿਚਾਰਜਿੰਗ ਲਈ ਕਿਸਾਨ ਆਪਣੇ ਖੇਤ ਵਿਚ ਬੋਰਵੇਲ ਲਗਾ ਸਕਣਗੇ ਅਤੇ ਰਾਜ ਸਰਕਾਰ ਇਸ ’ਤੇ ਸਬਸਿਡੀ ਦੇਣ ਦਾ ਪ੍ਰਾਵਧਾਨ ਬਣਾਏਗੀ। ਇਸ ਦੇ ਲਈ ਜਲਦੀ ਹੀ ਯੋਜਨਾ ਦਾ ਖਾਕਾ ਤਿਆਰ ਕੀਤਾ ਜਾਵੇਗਾ। 3 ਸਾਲ ਤਕ ਉਸ ਬੋਰਵੇਲ ਦਾ ਰੱਖਰਖਾਵ ਵੀ ਕਿਸਾਨ ਹੀ ਕਰਣਗੇ। ਇਸ ਕਦਮ ਲਈ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ ਘੱਟ ਪਾਣੀ ਵਾਲੇ ਖੇਤਰਾਂ ਦੇ ਕਿਸਾਨ ਆਪਨਾਉਣ ਸੂਖਮ ਸਿੰਚਾਈ ਪ੍ਰਣਾਲੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਭੂ-ਜਲ ਪੱਧਰ ਕਾਫੀ ਹੇਠਾਂ ਜਾ ਚੁੱਕਾ ਹੈ, ਅਜਿਹੇ ਖੇਤਰਾਂ ਵਿਚ ਕਿਸਾਨ ਸੂਖਮ ਸਿੰਚਾਈ ਨੂੰ ਅਪਨਾਉਣ। ਇਸ ਪ੍ਰਣਾਲੀ ਨੂੰ ਅਪਨਾਉਣ ’ਤੇ ਸੂਬਾ ਸਰਕਾਰ ਕਿਸਾਨਾਂ ਨੂੰ 85 ਫੀਸਦੀ ਤਕ ਸਬਸਿਡੀ ਪ੍ਰਦਾਨ ਕਰ ਰਹੀ ਹੈ। ਇੰਨ੍ਹਾਂ ਹੀ ਨਹੀਂ, ਜਲ ਸੰਸਾਧਨ ਅਥਾਰਿਟੀ ਹਰ ਪਿੰਡ ਦੇ ਜਲ ਪੱਧਰ ਦਾ ਮੁਲਾਂਕਨ ਕਰ ਰਹੀ ਹੈ। ਇਸ ਦੇ ਲਈ ਪਿਜੋਮੀਟਰ ਲਗਾਏ ਜਾ ਰਹੇ ਹਨ। ਹੁਣ ਬਲਾਕ ਅਨੁਸਾਰ ਨਹੀਂ ਸਗੋ ਪਿੰਡ ਅਨੁਸਾਰ ਭੂ-ਜਲ ਪੱਧਰ ਦਾ ਪਤਾ ਲੱਗੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਨ ਸਰੰਖਣ ਲਈ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਚਲਾਈ, ਜਿਸ ਦੇ ਤਹਿਤ ਅਸੀਂ ਕਿਸਾਨਾਂ ਤੋਂ ਝੋਨੇ ਦੀ ਥਾਂ ’ਤੇ ਘੱਟ ਪਾਣੀ ਦੀ ਖਪਤ ਵਾਲੀ ਫਸਲਾਂ ਦੀ ਖੇਤੀ ਕਰਨ ਦੀ ਅਪੀਲ ਕੀਤੀ ਸੀ। ਕਿਸਾਨਾਂ ਨੇ ਸਰਕਾਰ ਦਾ ਸਹਿਯੋਗ ਕਰਦੇ ਹੋਏ ਲਗਭਗ 1 ਲੱਖ ਏਕੜ ਝੋਨਾ ਦੇ ਖੇਤਰ ਵਿਚ ਝੋਨੇ ਦੇ ਥਾਂ ’ਤੇ ਹੋਰ ਵੈਕਲਪਿਕ ਫਸਲਾਂ ਉਗਾਈਆਂ ਹਨ।

ਗੰਨੇ ਦੇ ਮੁੱਲ ਨਿਰਧਾਰਣ ਲਈ ਕਮੇਟੀ ਕਰ ਰਹੀ ਸਾਰੇ ਪਹਿਲੂਆਂ ਦਾ ਅਧਿਐਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਸਦਾ ਕਿਸਾਨਾਂ ਦੇ ਹਿੱਤ ਵਿਚ ਯੋਜਨਾਵਾਂ ਬਣਾ ਰਹੀ ਹੈ ਅਤੇ ਹਰ ਸਥਿਤੀ ਵਿਚ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਇਸੀ ਲੜੀ ਵਿਚ ਗੰਨੇ ਦੇ ਮੁੱਲ ਨੂੰ ਲੈ ਕੇ ਸਰਕਾਰ ਨੇ ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਕਮੇਟੀ ਬਣਾਈ ਹੈ, ਜੋ ਗੰਨੇ ਦੀ ਲਾਗਤ ਖੰਡ ਦਾ ਰੇਟ, ਉਸ ਦੀ ਰਿਕਵਰੀ ਸਮੇਤ ਹੋਰ ਸਬੰਧਿਤ ਵਿਸ਼ਿਆਂ ਦਾ ਅਧਿਐਨ ਕਰ ਰਹੀ ਹੈ ਅਤੇ ਜਲਦੀ ਹੀ ਸਰਕਾਰ ਨੁੰ ਰਿਪੋਰਟ ਦਵੇਗੀ। ਰਾਜ ਸਰਕਾਰ ਖੰਡ ਮਿੱਲਾਂ ਦੀ ਸਮਰੱਥਾ ਵੀ ਵਧਾ ਰਹੀ ਹੈ। ਮਿੱਲਾਂ ਵਿਚ ਹੁਣ ਏਥਨੋਲ ਬਨਾਉਣ ਦੀ ਦਿਸ਼ਾ ਵਿਚ ਤੇਜੀ ਨਾਲ ਕਾਰਜ ਹੋ ਰਿਹਾ ਹੈ ਤਾਂ ਜੋ ਮਿੱਲਾਂ ਦੇ ਘਾਟੇ ਵਿਚ ਕੁੱਝ ਕਮੀ ਲਿਆਈ ਜਾ ਸਕੇ।

ਰਾਜ ਸਰਕਾਰ ਸੜਕਾਂ ਦੇ ਦੋਵਾਂ ਪਾਸੇ ਦੀ ਜਮੀਨਾਂ ਦੀ ਮੁੜ ਚੱਕਬੰਦੀ ਕਰਨ ਦੀ ਕਰ ਰਹੀ ਹੈ ਵਿਵਸਥਾ
ਮੀਟਿੰਗ ਵਿਚ ਕਿਸਾਨ ਯੁਨੀਅਨਾਂ ਦੇ ਪ੍ਰਤੀਨਿਧੀਆਂ ਨੇ ਹਾਈਵੇ ਜਾਂ ਏਕਸਪ੍ਰੈਸ-ਵੇ ਦੇ ਨਿਰਮਾਣ ਦੇ ਲਈ ਜਮੀਨ ਰਾਖਵਾ ਦੇ ਕਾਰਨ ਖੇਤਾਂ ਵਿਚ ਜਾਣ ਦੇ ਰਸਤੇ ਦੀ ਵਿਵਸਥਾ ਨਹੀਂ ਹੋਣ ਦੀ ਸਮਸਿਆ ਵੀ ਰੱਖੀ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸੜਕਾਂ ਦੇ ਦੋਵਾਂ ਪਾਸੇ ਦੀ ਜਮੀਨਾਂ ਦੀ ਮੁੜ ਚੱਕਬੰਦੀ ਕਰਨ ਦਾ ਪ੍ਰਬੰਧ ਕਰ ਰਿਹਾ ਹੈ, ਤਾਂ ਜੋ ਕਿਸੇ ਕਿਸਾਨ ਦੀ ਜਮੀਨ ਜੇਕਰ ਸੜਕ ਦੇ ਦੋਵਾਂ ਪਾਸੇ ਆ ਗਈ ਹੈ ਤਾਂ ਉਸ ਨੂੰ ਸੜਕ ਦੇ ਇਕ ਪਾਸੇ ਜਮੀਨ ਮਿਲ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਚੱਕਬੰਦੀ ਕਰਨ ਬਾਅਦ ਕਿਸਾਨਾਂ ਨੂੰ 4-5 ਕਰਮ ਦਾ ਰਸਤਾ ਪ੍ਰਦਾਨ ਕਰਨ ਦੀ ਵਿਵਸਥਾ ਵੀ ਕੀਤੀ ਜਾ ਸਕੇਦਗੀ।

ਈ-ਭੂਮੀ ਪੋਰਟਲ ਰਾਹੀਂ ਭੂ-ਮਾਲਿਕਾਂ ਦੀ ਆਪਸੀ ਸਹਿਮਤੀ ਨਾਲ ਸਰਕਾਰ ਖਰੀਦ ਰਹੀ ਹੈ ਜਮੀਨ
ਯੁਨੀਅਨ ਦੇ ਪ੍ਰਤੀਨਿਧੀਆਂ ਵੱਲੋਂ ਭੁਮੀ ਰਾਖਵਾਂ ਕਾਨੂੰਨ ਵਿਚ ਸੋਧ ਦੀ ਮੰਗ ’ਤੇ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦੇ ਕਾਰਜਕਾਲ ਵਿਚ ਸਰਕਾਰੀ ਪਰਿਯੋਜਨਾਵਾਂ ਦੇ ਲਈ ਇਕ ਇੰਚ ਭੁਮੀ ਦਾ ਵੀ ਰਾਖਵਾਂ ਨਹੀਂ ਕੀਤਾ ਗਿਆ ਹੈ। ਸਾਡੀ ਸਰਕਾਰ ਨੇ ਈ-ਭੂਮੀ ਪੋਰਟਲ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਰਾਹੀਂ ਪਰਿਯੋਜਨਾਵਾਂ ਲਈ ਭੂਮੀ ਮਾਲਿਕਾਂ ਦੀ ਸਹਿਮਤੀ ’ਤੇ ਉਨ੍ਹਾਂ ਦੇ ਰੇਟ ਦੇ ਅਨੁਸਾਰ ਸਰਕਾਰ ਉਨ੍ਹਾਂ ਦੀ ਜਮੀਨ ਲੈ ਰਹੀ ਹੈ। ਇਸ ਤਰ੍ਹਾ ਭੁ-ਮਾਲਿਕਾਂ ਦੀ ਆਪਸੀ ਸਹਿਮਤੀ ਨਾਲ ਹੁਣ ਤਕ ਲਗਭਗ 800-900 ਏਕੜ ਭੂਮੀ ਸਰਕਾਰ ਖਰੀਦ ਚੁੱਕੀ ਹੈ। ਮੀਟਿੰਗ ਵਿਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਦੇ ਦਾਸ, ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਤੀਨਿਧੀ ਅਮਰਜੀਤ ਸਿੰਘ ਮੋਹੜੀ, ਮਨਦੀਪ ਸਿੰਘ ਨਾਥਵਾਨ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਵੀਡੀਓ ਕਾਨਫਰੈਸਿੰਗ ਰਾਹੀਂ ਮੀਟਿੰਗ ਵਿਚ ਮੋਜੁਦ ਹੋਏ।

Our Visitor

1909288