Sunday, May 10, 2026
Home Blog Page 236

ਕਰ ਲਓ ਘਿਓ ਨੂੰ ਭਾਂਡਾ; Giddarbaha ਦੇ ਨਸ਼ਾ ਛੁਡਾਓ ਕੇਂਦਰ ਵਿਚੋਂ ਹਜ਼ਾਰਾਂ ਗੋਲੀਆਂ ਚੋਰੀ

0

Giddarbaha News:ਗਿੱਦੜਵਾਹਾ ‘ਚ ਇੱਕ ਵਿਲੱਖਣ ਮਾਮਲਾ ਸਾਹਮਣੇ ਆਇਆ, ਜਿੱਥੇ ਇੱਥੋਂ ਦੀ ਸਿਵਲ ਹਸਪਤਾਲ ਵਿਚ ਬਣੇ ਓਟ ਸੈਂਟਰ ਵਿਚੋਂ ਨਸ਼ਾ ਛੱਡਣ ਬਦਲੇ ਦਿੱਤੀਆਂ ਜਾਂਦੀਆਂ ਹਜ਼ਾਰਾਂ ਗੋਲੀਆਂ ਚੋਰੀ ਹੋ ਗਈਆਂ ਹਨ। ਪੁਲਿਸ ਨੂੰ ਮੁਢਲੀ ਜਾਂਚ ਮੁਤਾਬਕ ਇਹ ਕਾਰਾਂ ਨਸ਼ੇੜੀਆਂ ਦਾ ਹੀ ਲੱਗਦਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਥਾਣਾ ਗਿੱਦੜਵਾਹਾ ਵਿਚ ਪਰਚਾ ਦਰਜ਼ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ 328 ਪਾਵਨ ਸਰੂਪ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰ,ਸਤਿੰਦਰ ਕੋਹਲੀ ਤੋਂ ਬਾਅਦ ਦੂਜੀ ਵੱਡੀ ਗ੍ਰਿਫਤਾਰੀ

ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਰਛਪਾਲ ਸਿੰਘ ਨੇ ਪੰਜਾਬੀ ਖ਼ਬਰਬਾਰ ਵੈਬਸਾਈਟ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਨਾਂ ਦਸਿਆ ਕਿ ਮੌਕੇ ‘ਤੇ ਜਾ ਕੇ ਕੀਤੀ ਪੜਤਾਲ ਤੋਂ ਪਤਾ ਲੱਗਿਆ ਹੈਕਿ ਚੋਰ ਕਮਰੇ ਵਿਚ ਲੱਗੇ ਏਸੀ ਦੇ ਡੱਕਟ ਵਾਲੀ ਜਗ੍ਹਾਂ ਰਾਹੀਂ ਸ਼ੀਸਾ ਤੋੜ ਕੇ ਅੰਦਰ ਦਾਖਲ ਹੋਏ, ਜਿਸਤੋਂ ਬਾਅਦ ਅਲਮਾਰੀ ਵਿਚ ਪਈਆਂ ਕਰੀਬ 10 ਹਜ਼ਾਰ ਨਸ਼ੀਲੀਆਂ ਗੋਲੀਆਂ ਚੋਰੀ ਕਰ ਲਈਆਂ ਗਈਆਂ। ਚੋਰੀ ਕੀਤੀਆਂ ਗੋਲੀਆਂ ਵਿਚ 2 ਅਤੇ 4 ਐਮਜੀ ਦੀਆਂ ਵਿਪਰੋਨੋਰਫ਼ਿਨ ਗੋਲੀਆਂ ਸ਼ਾਮਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਅਮਰੀਕਾ ਨੇ ਅੱਧੀ ਰਾਤ ਨੂੰ ਚੁੱਕਿਆ ਵੈਨੇਜ਼ੁਏਲਾ ਦਾ ਰਾਸ਼ਟਰਪਤੀ, ਬਦਲ ਦਿੱਤੀ ਸਰਕਾਰ

International News: us attack venezuela; ਦੁਨੀਆਂ ਦੀ ਸਭ ਤੋਂ ਵੱਡੀ ‘ਪਾਵਰ’ ਵਜੋਂ ਮਸ਼ਹੂਰ ਸੰਯੁਕਤ ਰਾਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ਾਂ ‘ਤੇ ਅਮਰੀਕੀ ਫ਼ੌਜਾਂ ਨੇ ਗੁਆਂਢੀ ਦੇਸ਼ ਵੈਨੇਜ਼ੁਏਲਾ ‘ਤੇ ਹਮਲਾ ਕਰਕੇ ਸਿਰਫ਼ ਅੱਧੇ ਘੰਟੇ ਵਿਚ ਉਥੋਂ ਦੇ ਰਾਸ਼ਟਰਪਤੀ ਨੂੰ ਪਤਨੀ ਸਮੇਤ ਚੁੱਕ ਲਿਆਂਦਾ ਹੈ। ਸੰਖੇਪ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਵੈਨੇਜ਼ੁਏਲਾ ਦੇ ਪ੍ਰਸ਼ਾਸਨ ਉੱਪਰ ਆਪਣਾ ਕਬਜ਼ਾ ਕਰ ਲਿਆ ਤੇ ਹੁਣ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਥਾਂ ਉਪ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੂੰ ਅੰਤਰਿਮ ਰਾਸ਼ਟਰਪਤੀ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ ਪੰਜਾਬ ‘ਚ ਸੀਤ ਲਹਿਰ ਨੇ ਛੇੜੀ ਕੰਬਣੀ, ਸੂਬੇ ਦੇ ਕਈ ਇਲਾਕੇ ਸ਼ਿਮਲਾ ਤੋਂ ਵੀ ਚੱਲ ਰਹੇ ਹਨ ਠੰਢੇ

ਸੂਚਨਾ ਮੁਤਾਬਕ ਗੱਦੀਓ ਉਤਾਰੇ ਰਾਸ਼ਟਰਪਤੀ ਮਾਦੁਰੋ ਅਤੇ ਉਸਦੀ ਪਤਨੀ ਸੀਲੀਆ ਨੂੰ ਹੱਥਕੜੀ ਲਗਾ ਕੇ ਸਖ਼ਤ ਸੁਰੱਖਿਆ ਹੇਠ ਨਿਊਯਾਰਕ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਅਮਰੀਕਾ ਦੀ ਇੱਕ ਸਖ਼ਤ ਸੁਰੱਖਿਆ ਵਾਲੇ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਜਾਵੇਗਾ।ਸੂਚਨਾ ਮੁਤਾਬਕ ਮਾਦੁਰੋ ਵਿਰੁਧ ਮੈਨਹਟਨ ਦੀ ਸੰਘੀ ਅਦਾਲਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਮੁਕੱਦਮਾ ਚਲਾਇਆ ਜਾਵੇਗਾ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਜਦ ਤੱਕ ਵੈਨੇਜ਼ੁਏਲਾ ਵਿੱਚ ਸਥਿਤੀ ਸੁਧਰ ਨਹੀਂ ਜਾਂਦੀ, ਅਮਰੀਕਾ ਦੇਸ਼ ਨੂੰ ਚਲਾਏਗਾ।

ਇਹ ਵੀ ਪੜ੍ਹੋ 328 ਪਾਵਨ ਸਰੂਪ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰ,ਸਤਿੰਦਰ ਕੋਹਲੀ ਤੋਂ ਬਾਅਦ ਦੂਜੀ ਵੱਡੀ ਗ੍ਰਿਫਤਾਰੀ

ਇਸਦੇ ਲਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਸਕੱਤਰ ਪੀਟ ਹੇਗਸੇਥ ਅਤੇ ਹੋਰ ਉੱਚ ਅਧਿਕਾਰੀ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ।ਦਸਣਾ ਬਣਦਾ ਹੈ ਕਿ ਅਮਰੀਕਾ ਨੇ ਦੋੋਸ਼ ਲਗਾਇਆ ਸੀਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੇ ਅਮਰੀਕੀ ਤੇਲ ਕੰਪਨੀਆਂ ਉੰਪਰ ਗੈਰ ਕਾਨੂੰਨੀ ਤੌਰ ‘ਤੇ ਰੋਕ ਲਗਾ ਦਿੱਤੀ ਹੈ ਤੇ ਨਾਲ ਹੀ ਇਸ ਦੇਸ਼ ਵੱਲੋਂ ਨਸ਼ਿਆਂ ਦੀ ਵੱਡੇ ਪੱਧਰ ‘ਤੇ ਤਸਕਰੀ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਵੈਨੇਜ਼ੁਏਲਾ ਦੁਨੀਆ ਦਾ ਸਭ ਵੱਡਾ ਤੇਲ ਉਤਪਾਦਕ ਦੇਸ਼ ਹੈ। ਉਧਰ, ਅਮਰੀਕੀ ਹਮਲਿਆਂ ਤੋਂ ਵੈਨੇਜ਼ੁਏਲਾ ਵਿਚ ਲੋਕਾਂ ਵੱਲੋਂ ਵਿਰੋਧ ਵਿਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ‘ਚ ਸੀਤ ਲਹਿਰ ਨੇ ਛੇੜੀ ਕੰਬਣੀ, ਸੂਬੇ ਦੇ ਕਈ ਇਲਾਕੇ ਸ਼ਿਮਲਾ ਤੋਂ ਵੀ ਚੱਲ ਰਹੇ ਹਨ ਠੰਢੇ

0

Punjab News: cold wave in punjab, ਪਿਛਲੇ ਕੁੱਝ ਦਿਨਾਂ ਤੋਂ ਉੱਤਰੀ ਭਾਰਤ ਵਿਚ ਪੈ ਰਹੀ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ। ਸੰਘਣੀ ਧੁੰਦ ਤੇ ਭਿਆਨਕ ਹੱਡ ਚੀਰਵੀਂ ਠੰਢ ਪੈ ਰਹੀ ਹੈ ਤੇ ਲੋਕ ਘਰਾਂ ਵਿਚ ਹੀ ਦੁਬਕੇ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਨੇ ਹਾਲੇ 6 ਜਨਵਰੀ ਤੱਕ ਪੰਜਾਬ ਵਿਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੋਇਆ, ਜਿਸ ਕਾਰਨ ਆਉਣ ਵਾਲੇ ਕੁੱਝ ਦਿਨਾਂ ਤੱਕ ਲੋਕਾਂ ਨੂੰ ਇਸ ਠੰਢ ਦਾ ਹੋਰ ਸਾਹਮਣਾ ਕਰਨਾ ਪਏਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਇਲਾਕੇ ਸ਼ਿਮਲਾ ਤੋਂ ਵੀ ਜਿਆਦਾ ਠੰਢੇ ਹਨ। ਪੰਜਾਬ ਵਿਚ ਫ਼ਰੀਦਕੋਟ ਸਭ ਤੋਂ ਵੱਧ ਠੰਢਾ ਰਿਹਾ।

ਇਹ ਵੀ ਪੜ੍ਹੋ 328 ਪਾਵਨ ਸਰੂਪ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰ,ਸਤਿੰਦਰ ਕੋਹਲੀ ਤੋਂ ਬਾਅਦ ਦੂਜੀ ਵੱਡੀ ਗ੍ਰਿਫਤਾਰੀ

ਇਸ ਠੰਢ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ ਤੇ ਸਫ਼ਰ ਵਾਲਿਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸੀਤ ਲਹਿਰ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਹਨ। ਹਸਪਤਾਲਾਂ ਵਿਚ ਵੀ ਬੁਖਾਰ, ਜੁਖ਼ਾਮ ਤੇ ਸਾਹ ਲੈਣ ਵਰਗੀਆਂ ਸਮੱਸਿਆ ਹਨ। ਦਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਦੇ ਕਈ ਹਿੱਸਿਆ ਵਿਚ ਹਲਕੀ ਬਾਰਸ਼ ਹੋਈ ਸੀ, ਜਿਸਨੇ ਸੁੱਕੀ ਠੰਢੀ ਤੋਂ ਥੋੜੀ ਨਿਜ਼ਾਤ ਪ੍ਰੰਤੂ ਹੁਣ ਚੱਲ ਰਹੀ ਸੀਤ ਲਹਿਰ ਕਾਰਨ ਪੰਜਾਬ ਹੋਰ ਵੀ ਠੰਢਾ ਹੋ ਗਿਆ। ਹਾਲਾਂਕਿ ਕਣਕ ਦੀਆਂ ਫ਼ਸਲਾਂ ਲਈ ਇਹ ਠੰਢ ਕਾਫ਼ੀ ਲਾਹੇਵੰਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

328 ਪਾਵਨ ਸਰੂਪ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰ,ਸਤਿੰਦਰ ਕੋਹਲੀ ਤੋਂ ਬਾਅਦ ਦੂਜੀ ਵੱਡੀ ਗ੍ਰਿਫਤਾਰੀ

0

Chandigarh News: 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ ਚੱਲ ਰਹੀ ਜਾਂਚ ਦੌਰਾਨ ਬੀਤੀ ਦੇਰ ਸ਼ਾਮ ਵਿਸ਼ੇਸ ਜਾਂਚ ਟੀਮ ਵੱਲੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਕਮਲਜੀਤ ਸਿੰਘ ਦੇ ਤੌਰ ‘ਤੇ ਹੋਈ ਹੈ, ਜਿਸਦਾ ਥਾਣਾ ਡਿਵੀਜ਼ਨ ਨੰਬਰ 7 ਵਿਚ ਦਰਜ਼ 168 ਨੰਬਰ ਮੁਕੱਦਮੇ ਵਿਚ 11ਵੇਂ ਨੰਬਰ ‘ਤੇ ਨਾਮ ਦਰਜ਼ ਹੈ। ਦਸਿਆ ਜਾ ਰਿਹਾ ਹੈ ਕਿ ਕਮਲਜੀਤ ਸਿੰਘ ਸ਼੍ਰੋ੍ਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਹਾਇਕ ਸੁਪਰਵਾਈਜ਼ਰ ਦੇ ਅਹੁੱਦੇ ਉੱਪਰ ਰਹੇ ਹਨ।

ਇਹ ਵੀ ਪੜ੍ਹੋ ਸਿੱਖ ਸੰਸਥਾ ਦੇ ਪ੍ਰਬੰਧਾਂ ‘ਚ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਦਖਲ ਦੀ ਇਜਾਜ਼ਤ ਨਹੀਂ ਦਿਆਂਗੇ- ਐਡਵੋਕੇਟ ਧਾਮੀ

ਪੁਲਿਸ ਅਧਿਕਾਰੀਆਂ ਮੁਤਾਬਕ ਕਮਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਇਸਤੋਂ ਪਹਿਲਾਂ 1 ਜਨਵਰੀ ਨੂੰ ਮੁੱਖ ਮੁਲਜ਼ਮ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰੀ ਕੀਤਾ ਗਿਆ ਸੀ। ਇਸ ਮਾਮਲੇ ਵਿਚ ਕੁੱਲ 16 ਮੁਲਜ਼ਮ ਬਣਾਏ ਗਏ ਹਨ। ਬੀਤੇ ਕੱਲ ਵਿਸ਼ੇਸ ਜਾਂਚ ਟੀਮ ਵੱਲੋਂ ਪੰਜਾਬ ਵਿਚ ਕੁੱਲ 15 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿਸਦੇ ਵਿਚ ਕਈ ਥਾਵਾਂ ਮੁਲਜ਼ਮਾਂ ਦੀਆਂ ਰਿਹਾਇਸ਼ਾਂ ਵੀ ਸਨ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਹੋਈ ਚੋਣ; ਜਸਪਾਲ ਮਾਨਖੇੜਾ ਪ੍ਰਧਾਨ ਤੇ ਬਲਵਿੰਦਰ ਭੁੱਲਰ ਬਣੇ ਸੀਨੀ: ਮੀਤ ਪ੍ਰਧਾਨ

Bathinda News: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦਾ ਚੋਣ ਇਜਲਾਸ ਸਥਾਨਕ ਟੀਚਰਜ ਹੋਮ ਵਿਖੇ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਭਾ ਦ ਮੈਂਬਰ ਹਾਜਰ ਸਨ। ਸਭ ਤੋਂ ਪਹਿਲਾਂ ਸ਼ਾਇਰ ਅਜ਼ੀਮ ਸ਼ੇਖਰ ਦੇ ਪਿਤਾ ਸ੍ਰੀ ਬਲਦੇਵ ਰਾਮ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਦੋ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਕਾਰਜਕਾਲ ਦੌਰਾਨ ਸੱਤ ਵੱਡੇ ਸਮਾਗਮ, ਤਿੰਨ ਵੱਡੀਆਂ ਮੀਟਿੰਗਾਂ ਅਤੇ ਤੇਰਾਂ ਮਾਸਿਕ ਸਾਹਿਤਕ ਇਕੱਤਰਤਾਵਾਂ ਕੀਤੀਆਂ ਗਈਆਂ। ਇਸੇ ਦੌਰਾਨ ਸ੍ਰੀ ਜੇ ਸੀ ਪਰਿੰਦਾ ਪੁਰਸਕਾਰ ਸੁਰੂ ਕੀਤਾ ਗਿਆ ਅਤੇ ਪਹਿਲਾ ਇਨਾਮ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਮਰਹੂਮ ਕਾ: ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ। ਇਸਤੋਂ ਇਲਾਵਾ ਸਵਰਗੀ ਜਗਮੋਹਣ ਕੌਸ਼ਲ, ਜਗਦੀਸ ਘਈ, ਜੇ ਸੀ ਪਰਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ’ਚ ਸੱਤ ਲੋਕ ਪੱਖੀ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਵੱਲੋਂ ਮਤੇ ਪਾਸ ਕਰਕੇ ਪੱਤਰਕਾਰਾਂ ਤੇ ਦਰਜ ਕੀਤੇ ਮੁਕੱਦਮੇ ਰੱਦ ਕਰਨ ਅਤੇ ਭੋਂਇ ਪ੍ਰਾਪਤੀ ਮੁਹਿੰਮ ਦੇ ਆਗੂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਇਸ ਉਪਰੰਤ ਚੋਣ ਨਿਗਰਾਨ ਭੋਲਾ ਸਿੰਘ ਸ਼ਮੀਰੀਆ ਦੀ ਕਮਾਨ ਹੇਠ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਵ ਸ੍ਰੀ ਜਸਪਾਲ ਮਾਨਖੇੜਾ ਪ੍ਰਧਾਨ ਅਤੇ ਰਣਜੀਤ ਗੌਰਵ ਜਨਰਲ ਸਕੱਤਰ ਚੁਣੇ ਗਏ। ਹੋਰ ਅਹੁਦੇਦਾਰਾਂ ਵਿੱਚ ਗੁਰਦੇਵ ਖੋਖਰ ਸਰਪ੍ਰਸਤ, ਬਲਵਿੰਦਰ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ,  ਦਿਲਬਾਗ ਸਿੰਘ ਮੀਤ ਪ੍ਰਧਾਨ, ਅਗਾਜ਼ਬੀਰ ਸਕੱਤਰ, ਅਮਨ ਦਾਤੇਵਾਸ ਪ੍ਰਚਾਰ ਸਕੱਤਰ, ਰਮੇਸ਼ ਕੁਮਾਰ ਗਰਗ ਖਜਾਨਚੀ ਅਤੇ ਰਮੇਸ਼ ਕੁਮਾਰ ਗਰਗ ਸੋਸ਼ਲ ਮੀਡੀਆ ਇੰਚਾਰਜ ਵਜੋਂ ਚੋਣ ਕੀਤੀ ਗਈ। ਕਾਰਜਕਾਰੀ ਕਮੇਟੀ ਦੀ ਚੋਣ ਲਈ ਨਵੀਂ ਚੁਣੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ।
ਇਸ ਮੌਕੇ ਨੰਦ ਸਿੰਘ ਮਹਿਤਾ, ਲਛਮਣ ਮਲੂਕਾ, ਰਣਬੀਰ ਰਾਣਾ, ਜਸਵਿੰਦਰ ਜਸ, ਰਵਿੰਦਰ ਸਿੰਘ ਸੰਧੂ, ਅਮਰ ਸਿੰਘ ਸਿੱਧੂ, ਪਵਨ ਕੁਮਾਰ ਜਿੰਦਲ, ਸੁਰਿੰਦਰ ਸਿੰਗਲਾ, ਚਰਨਜੀਤ ਸਰਮਾ, ਨਿਰੰਜਣ ਸਿੰੰਘ ਪ੍ਰੇਮੀ, ਜਸਵਿੰਦਰ ਸੁਰਗੀਤ, ਮਾ: ਕਰਨੈਲ ਸਿੰਘ, ਰਾਮ ਦਿਆਲ ਸੇਖੋਂ, ਕਮਲਪ੍ਰੀਤ, ਤੇਜਾ ਸਿੰਘ ਪ੍ਰੇਮੀ ਸਮੇਤ ਪੰਜ ਮਹਿਲ ਮੈਂਬਰ ਸੁਖਬੀਰ ਕੌਰ ਸਰਾ ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਜਸਵਿੰਦਰ ਕੌਰ ਸੇਮਾ ਤੇ ਸਰਗਮ ਵੀ ਹਾਜਰ ਸਨ। ਅੰਤ ਵਿੱਚ ਸ੍ਰੀ ਮਾਨਖੇੜਾ ਨੇ ਸਭਨਾਂ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹਰਿਆਣਾ ਦੇ 210 ਨੌਜੁਆਨਾ ਨੂੰ ਵਿਦੇਸ਼ ਵਿੱਚ ਨੋਕਰੀ ਦੇ ਦਿੱਤੇ ਗਏ ਆਫਰ ਲੇਟਰ

0

👉ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
Haryana News: ਕੇਂਦਰੀ ਊਰਜਾ, ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨੌਜੁਆਨ ਪੜਾਈ ਦੇ ਨਾਲ-ਨਾਲ ਸਕਿਲ ਵਿਕਾਸ ‘ਤੇ ਵੀ ਧਿਆਨ ਦੇਣ। ਹੁਨਰ ਦੇ ਨਾਲ-ਨਾਲ ਉਹ ਦੂਜੀ ਭਾਸ਼ਾਵਾ ਨੂੰ ਸਿੱਖਣ ਅਤੇ ਦੇਸ਼ ਦੀ ਜੜ੍ਹਾਂ ਨਾਲ ਜੁੜੇ ਰਹਿਣ। ਆਤਮਨਿਰਭਰ ਬਣ ਕੇ ਖੁਦ ਦੇ ਨਾਲ -ਨਾਲ ਪਰਿਵਾਰ ਤੇ ਦੇਸ਼ ਦੀ ਚਿੰਤਾ ਕਰਨ। ਕੇਂਦਰੀ ਮੰਤਰੀ ਸ਼ਨੀਵਾਰ ਨੂੰ ਕਰਨਾਲ ਵਿੱਚ ਹਰਿਆਣਾ ਦੇ ਵਿਦੇਸ਼ ਸਹਿਯੋਗ ਵਿਭਾਗ ਅਤੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਲਿਮੀਟੇਡ ਵੱਲੋਂ ਆਯੋਜਿਤ ਪੰਚਜਨਅ 2026 ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ ‘ਤੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 210 ਨੌਜੁਆਨਾ ਨੂੰ ਵਿਦੇਸ਼ (ਦੁਬਈ) ਜਾਣ ਲਈ ਆਫਰ ਲੇਟਰ ਦਿੱਤੇ ਗਏ।ਮਨੋਹਰ ਲਾਲ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ 225 ਨੌਜੁਆਨਾਂ ਦਾ ਇਜਰਾਇਲ ਲਈ ਚੋਣ ਹੋਇਆ। ਇੰਨ੍ਹਾਂ ਵਿੱਚੋਂ 180 ਉੱਥੇ ਗਏ। ਹੁਣ ਉੱਥੋਂ 10 ਹਜਾਰ ਲੋਕਾਂ ਦੀ ਮੰਗ ਹੋਰ ਆਈ ਹੈ।

ਇਹ ਵੀ ਪੜ੍ਹੋ Bathinda ‘ਚ PWD Dept ਦੇ ਸਾਬਕਾ ਅਧਿਕਾਰੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਆਤਮਹੱਤਿਆ

ਦੂਜੇ ਪੜਾਅ ਵਿੱਚ ਹੁਣ 210 ਨੌਜੁਆਨਾਂ ਦਾ ਚੋਣ ਹੋਇਆ ਹੈ। ਸਰਕਾਰ ਵੱਲੋਂ ਨੋਜੁਆਨਾਂ ਨੂੰ ਪਾਸਪੋਰਟ, ਵੀਜ਼ਾ ਦੇ ਨਾਲ-ਨਾਲ ਵਿਦੇਸ਼ ਵਿੱਚ ਸੁਰੱਖਿਆ ਦੀ ਗਾਰੰਟੀ ਵੀ ਯਕੀਨੀ ਕੀਤੀ ਜਾ ਰਹੀ ਹੈ, ਜਦੋਂ ਕਿ ਡੰਕੀ ਰੂਟ ਤੋਂ ਆਉਣ ਵਾਲਿਆਂ ਨੂੰ ਕਿਸੇ ਤਰ੍ਹਾ ਦੀ ਸੁਰੱਖਿਆ ਨਹੀਂ ਮਿਲਦੀ।ਮਨੋਹਰ ਲਾਲ ਨੇ ਕਿਹਾ ਕਿ ਨੌਜੁਆਨਾਂ ਨੂੰ ਪੜਾਈ ਦੇ ਨਾਲ-ਨਾਲ ਸਕਿਲ ਵਿਕਾਸ ‘ਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਦੇਸ਼ ਦੀ ਕੁੱਲ ਆਬਾਦੀ ਵਿੱਚ ਹਰਿਆਣਾ ਦੀ ਹਿੱਸੇਦਾਰੀ ਸਿਰਫ ਦੋ ਫੀਸਦੀ ਹੈ, ਪਰ ਇਸ ਦੇ ਬਾਵਜੂਦ ਰੱਖਿਆ ਫੋਰਸਾਂ ਵਿੱਚ ਹਰਿਆਣਾ ਦੇ ਜਵਾਨਾਂ ਦੀ ਭਾਗੀਦਾਰੀ ਲਗਭਗ ਦੱਸ ਫੀਸਦੀ ਹੈ, ਜੋ ਸੂਬੇ ਦੇ ਨੌਜੁਆਨਾ ਦੀ ਸਮਰੱਥਾ ਅਤੇ ਸਮਰਪਣ ਨੂੰ ਦਰਸ਼ਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾ ਨੂੱ ਵਿਦਿਆਰਥੀ ਜੀਵਨ ਨਾਲ ਹੀ ਆਪਣੇ ਸਕਿਲ ਅਤੇ ਪ੍ਰਤਿਭਾ ਨੂੰ ਨਿਖਾਰਣ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕਰਨੇ ਚਾਹੀਦੇ ਹਨ।ਇਸ ਮੋਕੇ ‘ਤੇ ਅਸੰਧ ਦੇ ਵਿਧਾਇਕ ਸ੍ਰੀ ਯੋਗੇਂਦਰ ਰਾਣਾ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵੀਰੇਂਦਰ ਦਹੀਆ, ਐਚਕੇਆਰਐਨਐਲ ਦੇ ਸੀਈਓ ਸ੍ਰੀ ਅਮਿਤ ਖੱਤਰੀ, ਮੇਅਰ ਰੇਣੂ ਬਾਲਾ ਗੁਪਤਾ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਿਹੰਗ ਸਿੰਘਾਂ ਨੇ ਸਦਾ ਧਰਮ, ਰਾਸ਼ਟਰ ਅਤੇ ਮਨੁੱਖਤਾ ਦੀ ਰੱਖਿਆ ਕੀਤੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਿਹੰਗ ਸ਼ਬਦ ਦਾ ਅਰਥ ਨਿਡਰ ਦਿੱਲ ਵਾਲੇ ਯੋਧਾ ਤੋਂ ਹੈ ਅਤੇ ਖੁਦ ਗੁਰੂ ਸਾਹਿਬਾਨ ਨੇ ਨਿਹੰਗ ਸਿੰਘਾਂ ਨੂੰ ਸ਼ਸਤਰਧਾਰੀ ਅਕਾਲ ਸੇਨਾ ਦਾ ਸਰੂਪ ਪ੍ਰਦਾਨ ਕੀਤਾ ਸੀ। ਖਾਲਸਾ ਪੰਥ ਵਿੱਚ ਨਿਹੰਗ ਸਿੰਘ ਸੰਪ੍ਰਦਾਏ ਦੀ ਸਥਾਪਨਾ ਦਾ ਉਦੇਸ਼ ਧਰਮ ਅਤੇ ਦੇਸ਼ ਦੀ ਰੱਖਿਆ ਕਰਨਾ ਸੀ, ਵਿਸ਼ੇਸ਼ਕਰ ਉਨ੍ਹਾਂ ਹਮਲਾਕਾਰੀਆਂ ਤੋਂ ਜੋ ਬਾਹਰ ਤੋਂ ਆ ਕੇ ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਨੂੰ ਚਨੌਤੀ ਦਿੰਦੇ ਹਨ।ਮੁੱਖ ਮੰਤਰੀ ਅੱਜ ਆਪਣੇ ਚੰਡੀਗੜ੍ਹ ਸਥਿਤ ਆਵਾਸ ਸੰਤ ਕਬੀਰ ਕੁਟੀਰ ਵਿੱਚ ਆਯੋਜਿਤ ਨਿਹੰਗ ਸਿੰਘ ਸੰਪ੍ਰਦਾਏ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਨਿਹੰਗ ਸਿੰਘ ਸਾਹਿਬਾਨ ਨੇ ਮੁੱਖ ਮੰਤਰੀ ਨੂੰ ਸਰੋਪਾ ਅਤੇ ਸਕ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਵੀ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ 18ਵੀਂ ਸ਼ਤਾਬਦੀ ਵਿੱਚ ਅਫਗਾਨ ਹਮਲਾਵਰ ਅਹਿਮਦਸ਼ਾਹ ਅਬਦਾਲੀ ਦੇ ਵਾਰ-ਵਾਰ ਕੀਤੇ ਗਏ ਹਮਲਿਆਂ ਨੂੰ ਰੋਕਣ ਵਿੱਚ ਨਿਹੰਗ ਸਿੰਘਾਂ ਦੀ ਭੁਮਿਕਾ ਇਤਿਹਾਸਕ ਰਹੀ। ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ-ਖਾਲਸਾ ਦੀ ਮਜਬੂਤੀ ਦਾ ਕੇ੍ਰਡਿਟ ਵੀ ਨਿਹੰਗ ਸਿੰਘ ਯੋਧਾਵਾਂ ਨੂੰ ਜਾਂਦਾ ਹੈ।

ਇਹ ਵੀ ਪੜ੍ਹੋ Bathinda ‘ਚ PWD Dept ਦੇ ਸਾਬਕਾ ਅਧਿਕਾਰੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਆਤਮਹੱਤਿਆ

ਉਨ੍ਹਾਂ ਦੀ ਸੇਨਾ ਵਿੱਚ ਨਿਹੰਗ ਸਿੰਘਾਂ ਦਾ ਵਿਸ਼ੇਸ਼ ਜੱਥਾ ਹੁੰਦਾ ਸੀ, ਜੋ ਮੁਗਲ ਹਮਲਾਵਰਾਂ ਨਾਲ ਮੁਕਾਬਲਾ ਕਰਨ ਵਿੱਚ ਨਿਪੁੰਣ ਸੀ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਾਨੀ ਅਤੇ ਚਮਕੌਰ ਦੇ ਰਣਖੇਤਰਾਂ ਵਿੱਚ ਨਿਹੰਗ ਸਿੰਘ ਗੁਰੂ ਸਾਹਿਬਾਨ ਦਾ ਢਾਲ ਬਣ ਕੇ ਖੜੇ ਰਹੇ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ੧ੀ, ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਨਿਹੰਗ ਯੋਧਾਵਾਂ ਨੇ ਮੁਗਲਾਂ ਨੂੱ ਸ਼ਿਕਸਤ ਦੇ ਕੇ ਖਾਲਸਾ ਪੰਥ ਨੂੰ ਮਜਬੂਤ ਕੀਤਾ। ਸਿੱਖ ਸਮਾਜ ਵਿੱਚ ਨਿਹੰਗ ਸਿੰਘਾਂ ਦਾ ਸਥਾਨ ਬਹੁਤ ਗੌਰਵਪੂਰਣ ਹੈ, ਉਹ ਖਾਲਸਾ ਪੰਥ ਦੀ ਰੀੜ ਦੀ ਹੱਡੀ ਹਨ ਅਤੇ ਉਨ੍ਹਾ ਦਾ ਜੀਵਨ ਗੁਰੂ ਸਾਹਿਬਾਨ ਦੀ ਸਿਖਿਆਵਾਂ ਨੂੰ ਸਮਰਪਿਤ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂ ਸਾਹਿਬਾਨਾਂ ਦੀ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਪਿਛਲੀ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਮੌਕੇ ‘ਤੇ ਪੂਰੇ ਸੂਬੇ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ। ਕੁਰੂਕਸ਼ੇਤਰ ਦੇ ਜੋਤੀਸਰ ਵਿੱਚ 25 ਨਵੰਬਰ, 2025 ਨੁੰ ਰਾਜ ਪੱਧਰੀ ਵਿਸ਼ਾਲ ਸਮਾਗਮ ਵਿੱਚ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਨੇ ਸਹਿਭਾਗਤਾ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੈਸੇ ਲੈਣ ਵਾਲਾ CIA ਦਾ ਥਾਣੇਦਾਰ ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼

ਇਸ ਮੌਕੇ ‘ਤੇ ਲੱਖਾਂ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੀ ਸਿਖਿਆਵਾਂ ਦੇ ਪ੍ਰਚਾਰ-ਪ੍ਰਸਾਰ ਤਹਿਤ ਹਰਿਆਣਾ ਦੇ ਰੋੜੀ, ਪਿੰਜੌਰ, ਫਰੀਦਾਬਾਦ ਅਤੇ ਸਢੌਰਾ ਤੋਂ ਚਾਰ ਯਾਤਰਾਵਾਂ ਕੱਢੀਆਂ ਗਈ, ਜੋ ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈਆਂ 24 ਨਵੰਬਰ ਨੁੰ ਕੁਰੂਕਸ਼ੇਤਰ ਪਹੁੰਚੀ। ਕਰਨਾਲ ਵਿੱਚ ਹਿੰਦ ਦੀ ਚਾਦਰ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਵਿੱਚ 80 ਹਜਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸੋਨੀਪਤ ਦੇ ਪਿੰਡ ਬੜਖਾਲਸਾ ਵਿੱਚ ਦਾਦਾ ਕੁਸ਼ਾਲ ਸਿੰਘ ਦਹੀਆ ਦੀ ਸ਼ਹਾਦਤ ਥਾਂ ‘ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਮੌਕੇ ‘ਤੇ ਨਿਹੰਗ ਸਿੰਘ ਸੰਪ੍ਰਦਾਏ ਦੇ ਜੱਥੇਦਾਰ ਬਾਬਾ ਜਸਵੰਤ ਸਿੰਘ, ਬਾਬਾ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਾਤਾ ਜਸਬੀਰ ਕੌਰ, ਬਾਬਾ ਬਾਲਕ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਜੋਧਾ ਸਿੰਘ, ਬਾਬਾ ਸੁਖਜੀਤ ਸਿੰਘ ਕੰਨਹਿਆ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬੀਬੀ ਭਾਰਤੀ, ਮੁੱਖ ਮੰਤਰੀ ਦੇ ਪੋਲੀਟੈਕਨਿਕ ਸੇਕ੍ਰੇਟਰੀ ਸ੍ਰੀ ਤਰੁਣ ਭੰਡਾਰੀ ਤੇ ਹੋਰ ਮਾਣਯੋਗ ਲੋਕ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

PAU ਵਿਖੇ ਯੂਨੀਵਰਸਿਟੀ ਦੇ ਮਾਣ ਨੂੰ ਪ੍ਰਦਰਸ਼ਿਤ ਕਰਦਾ ਸਮਾਰਕ ਕੀਤਾ ਸਥਾਪਿਤ

0

Ludhiana News: ਪੀ ਏ ਯੂ ਦੀ ਡਾ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਾਮ੍ਹਣੇ ਯੂਨੀਵਰਸਿਟੀ ਵਲੋਂ ਪਾਏ ਯੋਗਦਾਨ ਦੇ ਮਾਣਵਜੋਂ ਇਕ ਸਮਾਰਕ ਦਾ ਅੱਜ ਉਦਘਾਟਨ ਹੋਇਆ। ਇਸ ਨਾਲ ਯੂਨੀਵਰਸਿਟੀ ਕੈਂਪਸ ਦੇ ਨਕਸ਼ੇ ਵਿੱਚ ਨਵਾਂ ਪਛਾਣ ਚਿੰਨ੍ਹ ਜੋੜਨ ਦਾ ਕਾਰਜ ਨੇਪਰੇ ਚੜ੍ਹਿਆ। ਯੂਨੀਵਰਸਿਟੀ ਦੇ ਨਾਂ ਨੂੰ ਸੰਕੇਤਕ ਰੂਪ ਵਿਚ ਪੇਸ਼ ਕਰਦੇ ਛੇ ਫੁੱਟ ਉੱਚੇ ਸਟੀਲ ਦੇ ਤਿੰਨ ਅੱਖਰਾਂ ਨੂੰ ਇਸ ਕਾਰਜ ਤਹਿਤ ਇੱਕ ਪਲੇਟਫਾਰਮ ਉੱਪਰ ਸਥਾਪਿਤ ਕੀਤਾ ਗਿਆ ਹੈ।
ਇਸਦਾ ਉਦਘਾਟਨ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ ਕਮਲਾਂ ਨਾਲ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ ਸੀ।ਇਸ ਸਥਾਨ ਨੂੰ ਯੂਨੀਵਰਸਿਟੀ ਵਲੋਂ ਖੇਤੀ ਖੇਤਰ ਦੇ ਨਾਲ ਨਾਲ ਕਿਸਾਨੀ ਸਮਾਜ ਅਤੇ ਵਿਗਿਆਨਕ ਖੇਤੀ ਲਈ ਪਾਏ ਯੋਗਦਾਨ ਦੇ ਮਾਣ ਦੇ ਸਥਾਨ ਵਜੋਂ ਅੰਕਿਤ ਕੀਤਾ ਗਿਆ ਹੈ। ਚਾਰੇ ਪਾਸੇ ਤੋਂ ਹਰਿਆਲੇ ਅਤੇ ਸ਼ਾਨਦਾਰ ਕੁਦਰਤੀ ਨਜ਼ਾਰਿਆਂ ਵਿਚ ਘਿਰਿਆ ਇਹ ਸਮਾਰਕ ਬੜੇ ਮਜ਼ਬੂਤ ਢਾਂਚੇ ਅਤੇ ਸਥਿਰਤਾ ਦਾ ਪ੍ਰਦਰਸ਼ਨ ਕਰਦਾ ਹੈ। ਇਸਨੂੰ ਇਤਿਹਾਸ ਦੇ ਨਾਲ ਨਾਲ ਭਵਿੱਖ ਵਿਚ ਵੀ ਆਉਂਦੀਆਂ ਪੀੜ੍ਹੀਆਂ ਲਈ ਸ਼ਾਨਦਾਰ ਪ੍ਰੇਰਨਾ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਮੌਜੂਦਾ ਸਮੇਂ ਦੇ ਰੁਝਾਨਾਂ ਅਨੁਸਾਰ ਨੌਜਵਾਨ ਲੋਕਾਂ ਦੇ ਵਿਅਕਤੀਗਤ ਅਤੇ ਸਮੂਹਿਕ ਸੈਲਫੀ ਕੇਂਦਰ ਵਜੋਂ ਵੀ ਇਸ ਸਥਾਨ ਦੇ ਯਾਦਗਾਰ ਵਜੋਂ ਉਭਰਨ ਦੀ ਆਸ ਹੈ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੈਸੇ ਲੈਣ ਵਾਲਾ CIA ਦਾ ਥਾਣੇਦਾਰ ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼

ਇਸਦਾ ਉਦਘਾਟਨ ਕਰਨ ਸਮੇਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਪਹਿਲ ਵਿਦਿਆਰਥੀ ਭਾਈਚਾਰੇ ਲਈ ਪ੍ਰਤੀਕਾਤਮਕ ਕੇਂਦਰ ਵਜੋਂ ਲੰਬੇ ਸਮੇਂ ਤੋਂ ਕੀਤੀ ਗਈ ਮੰਗ ਦਾ ਸਿੱਟਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੀ ਪਛਾਣ ਅਜਿਹੇ ਪ੍ਰਤੀਕਾਤਮਕ ਸਥਾਨਾਂ ਦੁਆਰਾ ਬਣੀ ਹੈ ਜੋ ਉਨ੍ਹਾਂ ਦੀ ਇਤਿਹਾਸ ਪਛਾਣ ਦਾ ਹਿੱਸਾ ਬਣੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮਾਣ ਦੇ ਇਸ ਸਮਾਰਕ ਨੂੰ ਆਮ ਫੋਟੋ ਕੇਂਦਰ ਦੀ ਥਾਂ ਯੂਨੀਵਰਸਿਟੀ ਦੀ ਮਾਣ ਦੀ ਭਾਵਨਾ ਪ੍ਰਦਰਸ਼ਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਹ ਕੇਂਦਰ ਯੂਨੀਵਰਸਿਟੀ ਵਲੋਂ ਨਿਰੰਤਰ ਵਿਕਸਤ ਕੀਤੀ ਗਈ ਵਿਗਿਆਨਕ ਖੇਤੀ ਦੀ ਪ੍ਰਤੀਨਿਧਤਾ ਦੇ ਸਥਾਨ ਵਜੋਂ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੇ ਅਨੁਸਾਰ, ਇਹ ਸਥਾਪਨਾ ਪੀਏਯੂ ਦੀ ਜਨਤਕ ਅਕਸ ਨੂੰ ਮਜ਼ਬੂਤ ਕਰੇਗੀ ਜਿਸਨੂੰ ਭਵਿੱਖ ਦੇ ਵਿਦਿਆਰਥੀ ਆਪਣੀਆਂ ਯਾਦਾਂ ਨਾਲ ਜੋੜ ਸਕਦੇ ਹਨ। ਨਾਲ ਹੀ ਇਸ ਸਮਾਰਕ ਦੇ ਰੂਪ ਵਿਚ ਸਾਬਕਾ ਵਿਦਿਆਰਥੀ ਆਪਣੇ ਸੰਸਥਾ ਨਾਲ ਲਗਾਵ ਨੂੰ ਇਜ਼ਹਾਰ ਦੇ ਸਕਣਗੇ।

ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਵੱਲੋਂ 15 ਥਾਵਾਂ ‘ਤੇ ਛਾਪੇਮਾਰੀ

ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ (ਆਈਏਐਸ) ਨੇ ਇਸ ਸਮਾਰਕ ਦੀ ਜਗ੍ਹਾ ਚੁਣਨ ਪਿੱਛੇ ਮੰਤਵ ਦੱਸਦਿਆਂ ਕਿਹਾ ਕਿ ਇਸਨੂੰ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇਖਣ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਕਿਸਾਨਾਂ ਅਤੇ ਮਹਿਮਾਨਾਂ ਲਈ ਸੁਵਿਧਾਯੋਗ ਜਗ੍ਹਾ ਉੱਪਰ ਸਥਾਪਿਤ ਕੀਤਾ ਗਿਆ ਹੈ। ਇਹ ਸਥਾਨ ਵਿਦਿਆਰਥੀਆਂ ਦੀਆਂ ਰੋਜ਼ਾਨਾਂ ਗਤੀਵਿਧੀਆਂ ਦੇ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਇਤਿਹਾਸਕ ਮਾਣ ਨਾਲ ਜੋੜੇਗੀ ਅਤੇ ਭਵਿੱਖ ਵਿਚ ਇਸਦੀ ਬਿਹਤਰੀ ਲਈ ਗਤੀਸ਼ੀਲ ਹੋਣ ਵਾਸਤੇ ਪ੍ਰੇਰਿਤ ਵੀ ਕਰੇਗੀ। ਇਸ ਢਾਂਚੇ ਲਈ ਸੁਹਜ ਅਤੇ ਕਲਾ ਕੌਸ਼ਲ ਦੀ ਵਰਤੋਂ ਕਰਦੀਆਂ ਸੰਸਥਾ ਦੇ ਮਕਬੂਲ ਨਾਮ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਯੂਨੀਵਰਸਿਟੀ ਵਿਚ ਪ੍ਰੇਰਨਾਦਾਇਕ ਮਾਹੌਲ ਸਥਾਪਿਤ ਹੋਵੇਗਾ।ਮਿਲਖ ਅਧਿਕਾਰੀ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੇ ਇਸ ਢਾਂਚੇ ਦੇ ਡਿਜ਼ਾਈਨ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੀਤੇ ਖੇਤੀ ਕਾਰਜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮਾਰਕ ਨੂੰ ਯਾਦਗਾਰੀ ਬਣਾਉਣ ਲਈ ਪੂਰੀ ਸਮਰੱਥਾ ਅਨੁਸਾਰ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਾਰਕ ਨੂੰ ਮੌਜੂਦਾ ਲੈਂਡਸਕੇਪ ਨਾਲ ਇਸ ਤਰੀਕੇ ਨਾਲ ਜੋੜਿਆ ਗਿਆ ਹੈ ਕਿ ਇਹ ਯੂਨੀਵਰਸਿਟੀ ਦਾ ਜੀਵੰਤ ਭਾਗ ਨਜ਼ਰ ਆਉਂਦਾ ਹੈ।

ਸਿੱਖ ਸੰਸਥਾ ਦੇ ਪ੍ਰਬੰਧਾਂ ‘ਚ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਦਖਲ ਦੀ ਇਜਾਜ਼ਤ ਨਹੀਂ ਦਿਆਂਗੇ- ਐਡਵੋਕੇਟ ਧਾਮੀ

0

👉ਕਿਹਾ; ਮੁੱਖ ਸੇਵਾਦਾਰ ਹੁੰਦਿਆਂ ਸੰਸਥਾ ਦੀਆਂ ਰਵਾਇਤਾਂ ਤੇ ਅਧਿਕਾਰਾਂ ਦੀ ਰਖਵਾਲੀ ਤੋਂ ਪਿੱਛੇ ਨਹੀਂ ਹਟਾਂਗਾ
Chandigarh News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿਚ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਮੁਲਾਜ਼ਮਾਂ ਵੱਲੋਂ ਕੀਤੀ ਕਿਸੇ ਵੀ ਕੁਤਾਹੀ ਲਈ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹਨ ਅਤੇ ਸਿੱਖ ਸੰਸਥਾ ਦੇ ਮੁੱਖੀ ਹੁੰਦਿਆਂ ਉਹ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਦਖਲ ਦੀ ਇਜਾਜ਼ਤ ਨਹੀਂ ਦੇਣਗੇ। ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੇ ਉੱਪ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਹੁੰਦਿਆਂ ਇਸ ਦੀਆਂ ਰਵਾਇਤਾਂ ਤੇ ਅਧਿਕਾਰਾਂ ਦੀ ਰਖਵਾਲੀ ਕਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਪੰਜਾਬ ਸਰਕਾਰ ਨੂੰ ਹਰਗਿਜ ਇਸ ਵਿਚ ਸਿਆਸੀ ਦਖਲ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਦੀ ਧਾਰਾ 142 ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਲਈ ਸਿੱਖ ਗੁਰਦੁਆਰਾ ਜੂਡੀਸ਼ਲ ਕਮਿਸ਼ਨਰ ਕਾਰਜਸ਼ੀਲ ਹੈ। ਕਿਸੇ ਵੀ ਮੁਲਾਜ਼ਮ ਵੱਲੋਂ ਕੀਤੀ ਪ੍ਰਬੰਧਕੀ ਅਣਗਹਿਲੀ ਦੀ ਸੁਣਵਾਈ ਲਈ ਇਹ ਪ੍ਰਬੰਧ ਹਰ ਪੱਖ ਤੋਂ ਮੁਕੰਮਲ ਹੈ, ਜਿਸ ਦੀ ਉਲੰਘਣਾ ਕਰਕੇ ਪੰਜਾਬ ਸਰਕਾਰ ਕਾਨੂੰਨ ਅਤੇ ਐਕਟ ਦੀ ਭਾਵਨਾ ਦੀ ਮਾਣਹਾਨੀ ਕਰ ਰਹੀ ਹੈ।

ਇਹ ਵੀ ਪੜ੍ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐਸ.ਓ.ਆਈ) ਦੇ ਜਥੇਬੰਦਕ ਢਾਂਚੇ ਦਾ ਐਲਾਨ

ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਇਕ ਪਾਸੇ ਅਦਾਲਤਾਂ ਵਿਚ ਹਲਫ਼ਨਾਮੇ ਦੇ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਾਂ ਨੂੰ ਪ੍ਰਵਾਨ ਕੀਤਾ ਗਿਆ ਹੈ ਪਰ ਦੂਜੇ ਪਾਸੇ ਐਫ ਆਈ ਆਰ ਦਰਜ ਕਰਕੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਾ ਈਸ਼ਰ ਸਿੰਘ ਨੇ ਆਪਣੀ ਰਿਪੋਰਟ ਵਿੱਚ ਸਪਸ਼ਟ ਕੀਤਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਪੁਲੀਸ ਪਾਸੋਂ ਇਨਸਾਫ਼ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਸਪਸ਼ਟ ਲਿਖਿਆ ਹੈ ਕਿ ਇਸ ਮਾਮਲੇ ਤੇ ਕੋਈ ਵੀ ਰਾਜਨੀਤਿਕ ਧਿਰ ਸਿਆਸਤ ਨਾ ਕਰੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦਾ ਉਲੰਘਣ ਹੋਵੇਗਾ।ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰ ਰਹੀ ਜਦਕਿ ਸ਼੍ਰੋਮਣੀ ਕਮੇਟੀ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਦੋਸੀ ਮੁਲਾਜ਼ਮਾਂ ਖਿਲਾਫ ਪਹਿਲਾਂ ਹੀ ਸਖਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਇਸ ਖਿਲਾਫ ਕੋਰਟ ਵਿੱਚ ਕੀਤੀ ਅਪੀਲ ਨੂੰ ਮਾਨਯੋਗ ਅਦਾਲਤ ਨੇ ਵੀ ਖਾਰਜ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨੂੰ ਸਹੀ ਮੰਨਿਆ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 105 ਸਾਲ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਸਰਕਾਰ ਆਪਣੇ ਵੱਲੋਂ ਦਿੱਤੇ ਹਲਫਨਾਮੇ ਦੇ ਵਿਰੁੱਧ ਕਾਰਵਾਈ ਕਰੇ।

ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਵੱਲੋਂ 15 ਥਾਵਾਂ ‘ਤੇ ਛਾਪੇਮਾਰੀ

ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਹਿਲਾਂ ਵੀ ਵਿਧਾਨ ਸਭਾ ਵਿਚ ਸਿੱਖ ਸੰਸਥਾ ਨੂੰ ਚਨੌਤੀ ਦੇਣ ਦਾ ਯਤਨ ਕੀਤਾ ਸੀ ਅਤੇ ਹੁਣ ਵੀ ਸਿਆਸੀ ਹਮਲੇ ਕਰਦਿਆਂ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਸੁਚੇਤ ਕੀਤਾ ਕਿ ਇਹ ਸਿੱਖ ਸ਼ਕਤੀ ਨੂੰ ਕੰਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਸਾਜ਼ਸ਼ਾਂ ਕਾਮਯਾਬ ਹੋ ਗਈਆਂ ਤਾਂ ਇਹ ਜਿਥੇ ਗੁਰਦੁਆਰਾ ਐਕਟ ਦੀ ਉਲੰਘਣਾ ਹੋਵੇਗੀ ਉਥੇ ਸਰਕਾਰ ਦਾ ਪ੍ਰਬੰਧ ਵਿਚ ਸਿੱਧਾ ਦਖ਼ਲ ਹੋਵੇਗਾ ਸੋ ਪੰਥ ਹਿੱਤ ਵਿੱਚ ਨਹੀਂ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਤਾਂ ਇਥੋਂ ਵੀ ਸਪਸ਼ਟ ਹੋ ਰਹੀ ਹੈ ਕਿ ਮਾਨਯੋਗ ਹਾਈਕੋਰਟ ਕੋਰਟ ਵਿੱਚ ਚਲ ਰਹੇ ਕੇਸ ਜਿਸ ਦੀ ਅਗਲੀ ਸੁਣਵਾਈ ਫਰਵਰੀ ਵਿੱਚ ਹੈ ਅਤੇ ਸਰਕਾਰ ਵੱਲੋਂ ਵੀ ਇਸ ਵਿਚ ਹਲਫ਼ਨਾਮਾ ਦਿੱਤਾ ਹੋਇਆ ਹੈ ਉਸ ਦੀ ਉਡੀਕ ਕੀਤੇ ਬਿਨਾਂ ਕਾਹਲੀ ਵਿਚ ਕਾਰਵਾਈ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਸੁਚੇਤ ਕੀਤਾ ਕਿ ਸਿਆਸੀ ਲਾਹੇ ਲਈ ਸਰਕਾਰ ਵੱਲੋਂ ਸਿੱਖ ਸੰਸਥਾ ਨੂੰ ਕੰਮਜ਼ੋਰ ਕਰਨ ਵਾਲੀਆਂ ਚਾਲਾਂ ਨੂੰ ਸਮਝਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ, ਅੰਤ੍ਰਿੰਗ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਭਾਈ ਅਮਰਜੀਤ ਸਿੰਘ ਚਾਵਲਾ, ਨਿੱਜੀ ਸਕੱਤਰ ਸ. ਸਾਹਬਾਜ਼ ਸਿੰਘ, ਮੀਤ ਸਕੱਤਰ ਸ. ਲਖਬੀਰ ਸਿੰਘ ਤੇ ਸ. ਹਰਭਜਨ ਸਿੰਘ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ PWD Dept ਦੇ ਸਾਬਕਾ ਅਧਿਕਾਰੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਆਤਮਹੱਤਿਆ

0

Bathinda News: suicide case in bathinda; Bathinda ‘ਚ ਸ਼ਨੀਵਾਰ ਨੂੰ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਲੋਕ ਨਿਰਮਾਣ ਵਿਭਾਗ ਦੇ ਇੱਕ ਸਾਬਕਾ ਅਧਿਕਾਰੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੈ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਹਸਪਤਾਲ ਪਹੁੰਚਾਇਆ ਪ੍ਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੈਸੇ ਲੈਣ ਵਾਲਾ CIA ਦਾ ਥਾਣੇਦਾਰ ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼

ਸਹਾਰਾ ਟੀਮ ਨੇ ਮ੍ਰਿਤਕ ਦੇ ਮੋਬਾਈਲ ਵਿੱਚੋਂ ਸਿਮ ਕੱਢਿਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਹਿਚਾਣ ਸ਼ਾਦੀ ਰਾਮ ਸਿੰਗਲਾ (79) ਵਾਸੀ ਅਗਰਵਾਲ ਕਲੋਨੀ ਬਠਿੰਡਾ ਵਜੋਂ ਹੋਈ। ਜਾਣਕਾਰੀ ਮੁਤਾਬਕ ਸ੍ਰੀ ਸਿੰਗਲਾ ਲੋਕ ਨਿਰਮਾਣ ਵਿਭਾਗ ਵਿਚੋਂ ਬਤੌਰ ਐਸਡੀਓ ਵਜੋਂ ਸੇਵਾਮੁਕਤ ਹੋਏ ਸਨ। ਦਸਿਆ ਜਾ ਰਿਹਾ ਕਿ ਮ੍ਰਿਤਕ ਘਰੇਲੂ ਕਾਰਨਾਂ ਕਰਕੇ ਪ੍ਰੇਸ਼ਾਨ ਚੱਲ ਰਿਹਾ ਸੀ। ਥਰਮਲ ਥਾਣਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1899569