Sunday, May 10, 2026
Home Blog Page 235

CBSE ਨੇ ਸਿਲਵਰ ਓਕਸ ਸਕੂਲ, ਬਠਿੰਡਾ ਵਿਖੇ ਸਾਈਬਰ ਸੁਰੱਖਿਆ ਅਤੇ ਸੁਰੱਖਿਆ ‘ਤੇ ਸਮਰੱਥਾ ਨਿਰਮਾਣ ਸਿਖਲਾਈ ਦਾ ਆਯੋਜਨ ਕੀਤਾ

0

Bathinda News: ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ ਨੇ ਸੀ ਬੀ ਐਸ ਈ ਦੀ ਸਰਪ੍ਰਸਤੀ ਹੇਠ “ਸਾਈਬਰ ਸੁਰੱਖਿਆ ਅਤੇ ਸੁਰੱਖਿਆ” ‘ਤੇ ਇੱਕ ਵਿਆਪਕ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਸੈਸ਼ਨ ਨੇ ਸੀ ਬੀ ਐਸ ਈ ਦੁਆਰਾ ਸਿੱਖਿਅਕਾਂ ਅਤੇ ਸਕੂਲ ਪ੍ਰਸ਼ਾਸਕਾਂ ਲਈ ਨਿਰਧਾਰਤ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਮਾਪਦੰਡਾਂ ਨੂੰ ਪੂਰਾ ਕੀਤਾ।ਸਿਖਲਾਈ ਦੀ ਅਗਵਾਈ ਸੀ ਬੀ ਐਸ ਈ ਪੈਨਲ ਦੇ ਮਾਹਰ ਟ੍ਰੇਨਰ ਸ਼੍ਰੀਮਤੀ ਰੂਪਾਲੀ ਠਾਕੁਰ ਅਤੇ ਸ਼੍ਰੀਮਤੀ ਸਿੰਪੀ ਰਹੇਜਾ ਦੁਆਰਾ ਕੀਤੀ ਗਈ। ਉਨ੍ਹਾਂ ਦੀਆਂ ਇੰਟਰਐਕਟਿਵ ਵਰਕਸ਼ਾਪਾਂ ਵਿੱਚ ਸੁਰੱਖਿਅਤ ਔਨਲਾਈਨ ਅਭਿਆਸਾਂ, ਡੇਟਾ ਸੁਰੱਖਿਆ, ਡਿਜੀਟਲ ਕਲਾਸਰੂਮ ਪ੍ਰਬੰਧਨ, ਅਤੇ ਵਿਦਿਆਰਥੀਆਂ ਵਿੱਚ ਸਾਈਬਰ-ਜਾਗਰੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ।

ਇਹ ਵੀ ਪੜ੍ਹੋ  ਸਰਬਜੀਤ ਕੌਰ ਤੋਂ ਨੂਰ ਹੂਸੈਨ ਬਣੀ ਭਾਰਤੀ ਮਹਿਲਾ ਪਤੀ ਸਮੇਤ ਪਾਕਿਸਤਾਨ ਪੁਲਿਸ ਵੱਲੋਂ ਗ੍ਰਿਫ਼ਤਾਰ 

ਸਿਲਵਰ ਓਕਸ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਸਰਾਂ ਨੇ ਇਸ ਪਹਿਲਕਦਮੀ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਇਸ ਸਿਖਲਾਈ ਨੇ ਸਮੂਹ ਸਟਾਫ ਨੂੰ ਸਾਡੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਡਿਜੀਟਲ ਈਕੋਸਿਸਟਮ ਬਣਾਉਣ ਲਈ ਮੁਹਾਰਤ ਦਿੱਤੀ ਹੈ, ਜੋ ਕਿ ਸੀ ਬੀ ਐਸ ਈ ਦੇ ਸੰਪੂਰਨ ਸਿੱਖਿਆ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ।”ਇਹ ਪ੍ਰੋਗਰਾਮ ਭਾਰਤ ਭਰ ਦੇ ਸਕੂਲਾਂ ਵਿੱਚ ਨਿਰੰਤਰ ਪੇਸ਼ੇਵਰ ਵਿਕਾਸ ਅਤੇ ਸੁਰੱਖਿਅਤ ਡਿਜੀਟਲ ਅਭਿਆਸਾਂ ਪ੍ਰਤੀ ਸੀ ਬੀ ਐਸ ਈ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਗੁਰੂ ਕਾਸ਼ੀ ਯੂਨੀਵਰਸਿਟੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਮੋਹਰੀ,5ਵਾਂ ਸਥਾਨ ਹਾਸਿਲ ਕਰਕੇ ਨਵਾਂ ਮੀਲ ਪੱਥਰ ਸਥਾਪਿਤ

0

👉ਤਗਮਾ ਜੇਤੂ ਖਿਡਾਰੀਆਂ ਨੂੰ ਨਕਦ ਪ੍ਰੋਤਸਾਹਨ ਮਿਲੇਗਾ- ਗੁਰਲਾਭ ਸਿੰਘ ਸਿੱਧੂ
Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਲਾਕੇ ਦਾ ਨਾਮ ਰੋਸ਼ਨ ਕਰਦਿਆਂ ਖੇਡਾਂ ਦੇ ਖੇਤਰ ਵਿੱਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ। ਭਾਰਤ ਸਰਕਾਰ ਦੇ ਖੇਡ ਮੰਤਰਾਲਾ ਤੇ ਖੇਡ ਅਥਾਰਟੀ ਆਫ਼ ਇੰਡੀਆ ਵੱਲੋਂ ਰਾਜਸਥਾਨ ਦੇ ਜੈਪੁਰ, ਅਜਮੇਰ, ਉਦੈਪੁਰ, ਜੋਧਪੁਰ, ਕੋਟਾ ਅਤੇ ਭਰਤਪੁਰ ਵਿਖੇ ਆਯੋਜਿਤ ਕੀਤੀਆਂ ਗਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਭਾਰਤ ਵਿੱਚੋਂ ਓਵਰਆਲ ਪੰਜਵਾਂ ਸਥਾਨ ਹਾਸਿਲ ਕਰਕੇ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ।ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਡਾਇਰੈਕਟਰ ਸਪੋਰਟਸ, ਖੇਡ ਅਧਿਕਾਰੀਆਂ, ਕੋਚ ਸਾਹਿਬਾਨਾਂ ਅਤੇ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਲ 2026 ਵਿੱਚ ਹੋਣ ਵਾਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਵਰਸਿਟੀ ਜੀ.ਕੇ.ਯੂ. ਦੇ ਤਗਮਾ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕਰੇਗੀ।

ਇਹ ਵੀ ਪੜ੍ਹੋ  ਸਰਬਜੀਤ ਕੌਰ ਤੋਂ ਨੂਰ ਹੂਸੈਨ ਬਣੀ ਭਾਰਤੀ ਮਹਿਲਾ ਪਤੀ ਸਮੇਤ ਪਾਕਿਸਤਾਨ ਪੁਲਿਸ ਵੱਲੋਂ ਗ੍ਰਿਫ਼ਤਾਰ 

ਉਨ੍ਹਾਂ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਨਿਖਾਰਨ ਲਈ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਅਤੇ ਉੱਚ ਕੋਟੀ ਦੀ ਕੋਚਿੰਗ ਪ੍ਰਦਾਨ ਕਰਨ ਦੀ ਗੱਲ ਵੀ ਕਹੀ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਅਤੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਭਵਿੱਖ ਵਿੱਚ ਇਹ ਖਿਡਾਰੀ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਮੈਡਲ ਹਾਸਿਲ ਕਰਨ ਵਾਸਤੇ ਮਿਹਨਤ ਅਤੇ ਸਖ਼ਤ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਆਪਣੀ ਖੁਸ਼ੀ ਦਾ ਪ੍ਰਗਟਾਵਾ ਤੇ ਖਿਡਾਰੀਆਂ ਦੇ ਸਮਰਪੱਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੱਕੇ ਇਰਾਦੇ ਤੇ ਲਗਾਤਾਰ ਅਭਿਆਸ ਨਾਲ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ।ਖੇਡਾਂ ਅਤੇ ਇਸਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਲੋ ਇੰਡੀਆ ਵਰਸਿਟੀ ਖੇਡਾਂ ਵਿੱਚ ਭਾਰਤ ਦੀਆਂ 230 ਤੋਂ ਵੱਧ ਯੂਨੀਵਰਸਿਟੀਆਂ ਦੇ ਲਗਭਗ 5000 ਖਿਡਾਰੀਆਂ ਨੇ 23 ਖੇਡਾਂ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ  ਨਾਮੀਂ ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

ਗੁਰੂ ਕਾਸ਼ੀ ਯੂਨੀਵਰਸਿਟੀ ਨੇ 48 ਤਗਮਿਆਂ ਨਾਲ ਪੰਜਵਾਂ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਜੀ.ਕੇ.ਯੂ. ਦੇ ਖਿਡਾਰੀਆਂ ਨੇ ਅੱਠ ਖੇਡਾਂ ਵਿੱਚ ਜ਼ੋਰ ਅਜ਼ਮਾਇਸ਼ ਕੀਤੀ ਤੇ ਅੱਠਾਂ ਵਿੱਚ ਹੀ ਤਗਮੇ ਹਾਸਿਲ ਕੀਤੇ। ਵਰਸਿਟੀ ਨੇ ਬਾਕਸਿੰਗ ਵਿੱਚ 5, ਕੈਨੋਅ ਅਤੇ ਕਾਯਾਕਿੰਗ ਵਿੱਚ 3, ਅਥਲੈਟਿਕਸ ਵਿੱਚ 2, ਕੁਸ਼ਤੀ ਵਿੱਚ 2, ਤਲਵਾਰਬਾਜੀ ਵਿੱਚ 2 ਤੇ ਵੇਟ ਲਿਫਟਿੰਗ ਵਿੱਚ 1 ਸੋਨ ਤਗਮੇ ਨਾਲ ਕੁਲ 15 ਸੋਨ ਤਗਮੇ ਯੂਨੀਵਰਸਿਟੀ ਦੀ ਝੋਲੀ ਪਾਏ। ਵਰਸਿਟੀ ਵੱਲੋਂ 15 ਚਾਂਦੀ ਅਤੇ 18 ਕਾਂਸੇ ਦੇ ਤਗਮੇ ਵੀ ਜਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਉੱਭਰ ਰਹੇ ਖਿਡਾਰੀਆਂ ਲਈ ਪ੍ਰੇਰਣਾਸਰੋਤ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਖਿਡਾਰੀਆਂ ਲਈ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਨੂੰ ਪਹਿਲ ਦੇ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸਰਬਜੀਤ ਕੌਰ ਤੋਂ ਨੂਰ ਹੂਸੈਨ ਬਣੀ ਭਾਰਤੀ ਮਹਿਲਾ ਪਤੀ ਸਮੇਤ ਪਾਕਿਸਤਾਨ ਪੁਲਿਸ ਵੱਲੋਂ ਗ੍ਰਿਫ਼ਤਾਰ 

Amritsar News: ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਪਾਕਿਸਤਾਨ ਗਈ ਭਾਰਤੀ ਪੰਜਾਬ ਦੀ ਸਿੱਖ ਯਾਤਰੀ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਪਾਕਿਸਤਾਨੀ ਪੁਲਿਸ ਨੇ ਉਸਦੇ ਪਤੀ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਮੀਡੀਆ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਨੂਰ ਹਸੈਨ ਅਤੇ ਉਸਦੇ ਪਤੀ ਨਾਸਰ ਹੁਸੈਨ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਇੱਕ ਰਿਸ਼ਤੇਦਾਰ ਦੇ ਲੁਕੇ ਹੋਏ ਸਨ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਪੁਲਿਸ ਸਟੇਸ਼ਨ ਲਜਾਇਆ ਗਿਆ ਹੈ।

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਪੁੱਜੇ

ਦੋਨਾਂ ਦੀ ਗਿਰਫਤਾਰੀ ਤੋਂ ਬਾਅਦ ਹੁਣ ਇਹ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਜਲਦੀ ਹੀ ਸਰਬਜੀਤ ਕੌਰ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ । ਜ਼ਿਕਰਯੋਗ ਹੈ ਕਿ ਨਵੰਬਰ 2025 ਦੇ ਵਿੱਚ ਭਾਰਤ ਤੋਂ ਪਾਕਿਸਤਾਨ ਗੁਰਪੂਰਬ ਮਨਾਉਣ ਗਏ ਸਿੱਖ ਜਥੇ ਦੇ ਵਿੱਚ ਸ਼ਾਮਿਲ ਸਰਬਜੀਤ ਕੌਰ ਨੇ ਨਨਕਾਣਾ ਸਾਹਿਬ ਪੁੱਜਦੇ ਹੀ ਉਥੋਂ ਦੇ ਇੱਕ ਵਾਸ਼ਿੰਦੇ ਨੂਰ ਹਸੈਨ ਦੇ ਨਾਲ ਇਸਲਾਮ ਕਬੂਲ ਕਰਕੇ ਨਿਕਾਹ ਕਰਵਾ ਲਿਆ ਸੀ। ਇਹ ਘਟਨਾ ਦੋਨਾਂ ਦੇਸ਼ਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ।

ਇਹ ਵੀ ਪੜ੍ਹੋ ਨਾਮੀਂ ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

ਜਿਸ ਤੋਂ ਬਾਅਦ ਸਰਬਜੀਤ ਕੌਰ ਉਰਫ ਨੂਰ ਹੁਸੈਨ ਅਤੇ ਉਸਦੇ ਪਤੀ ਨਾਸੂਰ ਹੂਸੈਨ ਲਾਹੌਰ ਹਾਈਕੋਰਟ ਦੇ ਵਿੱਚ ਆਪਣੇ ਨਿਕਾਹ ਦੇ ਦਸਤਾਵੇਜ ਲਾ ਕੇ ਪਾਕਿਸਤਾਨ ਵਿੱਚ ਰਹਿਣ ਦਾ ਹੱਕ ਮੰਗਿਆ ਸੀ। ਇਸ ਦੌਰਾਨ ਅੰਤਰਰਾਸ਼ਟਰੀ ਦਬਾਅ ਵਧਿਆ, ਜਿਸਤੋਂ ਬਾਅਦ ਪਾਕਿਸਤਾਨੀ ਪੰਜਾਬ ਦੀ ਪੁਲਿਸ ਵੱਲੋਂ ਵੀ ਦੋਨਾਂ ਦਾ ਪਿੱਛਾ ਕੀਤਾ ਗਿਆ। ਪ੍ਰੰਤੂ ਰੂਪੋਸ਼ ਹੋਣ ਕਾਰਨ ਉਹ ਹਾਲੇ ਤੱਕ ਮਿਲ ਨਹੀਂ ਸਕੇ ਸਨ।

ਇਹ ਵੀ ਪੜ੍ਹੋ ਕਰ ਲਓ ਘਿਓ ਨੂੰ ਭਾਂਡਾ; Giddarbaha ਦੇ ਨਸ਼ਾ ਛੁਡਾਓ ਕੇਂਦਰ ਵਿਚੋਂ ਹਜ਼ਾਰਾਂ ਗੋਲੀਆਂ ਚੋਰੀ

ਜਿਕਰਯੋਗ ਹੈ ਕਿ ਕਪੂਰਥਲਾ ਜਿਲੇ ਨਾਲ ਸੰਬੰਧਿਤ ਸਰਬਜੀਤ ਕੌਰ ਇੱਕ ਤਲਾਕਸ਼ੁਦਾ ਮਹਿਲਾ ਦੱਸੀ ਜਾ ਰਹੀ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਪੁੱਜੀ ਸੀ। ਦੋਨਾਂ ਦੀ ਲਾਹੌਰ ਹਾਈਕੋਰਟ ਵਿੱਚ ਇੱਕ ਵਕੀਲ ਦੇ ਚੈਂਬਰ ‘ਚ ਵੀਡੀਓ ਵੀ ਕਾਫੀ ਚਰਚਿਤ ਹੋਈ ਸੀ ਜਿਸ ਦੇ ਵਿੱਚ ਉਸਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਨੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਆਪਣੀ ਮਰਜ਼ੀ ਨਾਲ ਉਹਨਾਂ ਵੱਲੋਂ ਵਿਆਹ ਕਰਵਾਇਆ ਗਿਆ ਹੈ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਪੁੱਜੇ

0

Amritsar News: ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਉਥੇ ਪੁੱਜ ਗਏ ਹਨ। ਉਹ ਨੰਗੇ ਪੈਰ ਇੱਕ ਨਿਮਾਣੇ ਸ਼ਰਧਾਲੂ ਵਾਂਗ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਪੁੱਜੇ ਹਨ, ਜਿੱਥੇ ਉਹ ਪਹਿਲਾਂ ਗੁਰੂ ਗਰੰਥ ਸਾਹਿਬ ਸਾਹਮਣੇ ਨਤਮਸਤਕ ਹੋਏ। ਇਸਤੋਂ ਬਾਅਦ ਹੁਣ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਅੱਗੇ ਪੇਸ਼ ਹੋਣ ਲਈ ਜਾਣਗੇ।

ਇਹ ਵੀ ਪੜ੍ਹੋ ਨਾਮੀਂ ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

ਉਨ੍ਹਾਂ ਬੀਤੇ ਕੱਲ ਖੁਦ ਵੀ ਇੱਕ ਵੀਡੀਓ ਜਾਰੀ ਕਰਕੇ ਪੇਸ਼ ਹੋਣ ਬਾਬਤ ਦਸਿਆ ਸੀ। ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸਦੇ ਵਿਭਾਗ ਸਬੰਧੀ ਕੁੱਝ ਉਣਤਾਈਆਂ ਬਾਰੇ ਪੁੱਛੇ ਗਏ ਸਵਾਲਾਂ ਬਾਰੇ ਸਪੱਸ਼ਟੀਕਰਨ ਦੇਣਗੇ। ਜਿਕਰਯੋਗ ਹੈ ਕਿ ਸ਼ਹੀਦੀ ਦਿਹਾੜੇ ਮੌਕੇ ਭਾਈ ਜੈਤਾ ਜੀ ਸਬੰਧੀ ਕੁੱਝ ਪ੍ਰਕਾਸ਼ਤ ਸਮੱਗਰੀ ਦੇ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਬੁਲਾਇਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

‘‘ਰਾਤੀਂ ਮਿਲਣ ਨਾਂ ਆਈਂ ਵੇ, ਪਿੰਡ ਪਹਿਰਾ ਲੱਗਦਾ”; ਪ੍ਰੇਮਿਕਾ ਨੂੰ ਮਿਲਣ ਗਿਆ ਪ੍ਰੇਮੀ ਕੁੱਟ-ਕੁੱਟ ਮਾਰਿਆ

0

Pathankot News: ਅੱਧੀ ਰਾਤ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਇੱਕ ਨੌਜਵਾਨ ਲੜਕੇ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਮਿਆਲ ਇਲਾਕੇ ਅਧੀਨ ਪੈਂਦੇ ਪਿੰਡ ਕੋਲੀਆਂ ਵਿਖੇ ਕੁਸ਼ਲ ਵਾਸੀ ਪਿੰਡ ਝੇਲਾ ਦੀ ਪਿੰਡ ਕੋਲੀਆਂ ਦੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਲੰਘੀ 3-4 ਜਨਵਰੀ ਦੀ ਰਾਤ ਨੂੰ ਉਹ ਉਕਤ ਲੜਕੀ ਨੂੰ ਮਿਲਣ ਲਈ ਆਇਆ ਹੋਇਆ ਸੀ। ਇਸ ਦੌਰਾਨ ਲੜਕੀ ਦੇ ਪ੍ਰਵਾਰ ਵਾਲਿਆ ਨੂੰ ਇਸਦਾ ਪਤਾ ਚੱਲ ਗਿਆ। ਜਿਸਤੋਂ ਬਾਅਦ ਗੁੱਸੇ ਵਿਚ ਆਏ ਪ੍ਰਵਾਰ ਵਾਲਿਆਂ ਨੇ ਉਸਦਾ ਕੁਟਾਪਾ ਚਾੜ ਦਿੱਤਾ।

ਇਹ ਵੀ ਪੜ੍ਹੋ ਨਾਮੀਂ ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

ਹਾਲਾਂਕਿ ਕੁੱਝ ਲੋਕਾਂ ਵੱਲੋਂ ਜਖ਼ਮੀ ਹਾਲਾਤ ਵਿਚ ਉਕਤ ਨੌਜਵਾਨ ਨੂੰ ਹਸਪਤਾਲ ਵੀ ਦਾਖ਼ਲ ਕਰਵਾਇਆ ਪ੍ਰੰਤੂ ਇਲਾਜ਼ ਦੇ ਕੁੱਝ ਹੀ ਘੰਟਿਆਂ ਦੌਰਾਨ ਉਸਦੀ ਮੌਤ ਹੋ ਗਈ। ਲੜਕੇ ਦੇ ਪ੍ਰਵਾਰ ਵਾਲਿਆਂ ਨੇ ਦੋਸ ਲਗਾਇਆ ਕਿ ਲੜਕੀ ਤੇ ਉਸਦੇ ਪ੍ਰਵਾਰ ਵਾਲਿਆਂ ਨੇ ਇੱਕ ਸਾਜਸ਼ ਤਹਿਤ ਉਨ੍ਹਾਂ ਦੇ ਪੁੱਤਰ ਨੂੰ ਰਾਤ ਸਮੇਂ ਆਪਣੇ ਘਰ ਬੁਲਾਇਆ ਸੀ।ਇਸ ਮਾਮਲੇ ਵਿਚ ਪੁਲਿਸ ਜਾਂਚ ਕਰ ਰਹੀ ਹੈ ਤੇ ਮ੍ਰਿਤਕ ਲੜਕੇ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉੱਪਰ ਕਾਰਵਾਈ ਕੀਤੀ ਗਈ ਹੈ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਾਮੀਂ ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

0

Ludhiana News: ਲੁਧਿਆਣਾ ਦੇ ਇੱਕ ਨਾਮੀਂ ਹਸਪਤਾਲ ਵਿਚ ਮ੍ਰਿਤਕ ਮਹਿਲਾ ਮਰੀਜ਼ ਦੀ ਲਾਸ਼ ਬਦਲਣ/ਲਾਪਤਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਡਾਕਟਰਾਂ ਵਿਰੁਧ ਪਰਚਾ ਦਰਜ਼ ਕਰ ਲਿਆ। ਮ੍ਰਿਤਕ ਔਰਤ ਦੇ ਪ੍ਰਵਾਰ ਵੱਲੋਂ ਲੁਧਿਆਣਾ ਦੇ ਫ਼ਿਰੋਜਪੁਰ ਰੋਡ ‘ਤੇ ਸਥਿਤ ਓਰੀਸਨ ਹਸਪਤਾਲ ਦੇ ਇਸ ਹੈਰਾਨੀਜਨਕ ਤੇ ਲਾਪਰਵਾਹ ਰਵੱਈਏ ਵਿਰੁਧ ਧਰਨਾ ਵੀ ਲਗਾਇਆ ਸੀ, ਜਿਸਤੋਂ ਬਾਅਦ ਪੁਲਿਸ ਵੱਲੋ ਕੀਤੀ ਜਾਂਚ ਪੜਤਾਲ ਦੇ ਆਧਾਰ ‘ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਦਾ ਗੋ+ਲੀ+ਆਂ ਮਾਰ ਕੇ ਕ+ਤ+ਲ

ਪੁਲਿਸ ਅਧਿਕਾਰੀਆਂ ਮੁਤਾਬਕਪਰਚੇ ਵਿਚ ਡਾ. ਨਿਰਮਲਜੀਤ ਸਿੰਘ ਮੱਲੀ, ਡਾ. ਸੁਨੀਲ ਮਿੱਤਲ, ਡਾ. ਰਾਜੀਵ ਗਰੋਵਰ ਅਤੇ ਡਾ. ਮਨੀਸ਼ਾ ਮਿੱਤਲ ਦੇ ਨਾਮ ਸ਼ਾਮਲ ਹਨ। ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਮ੍ਰਿਤਕ ਔਰਤ ਦਾ ਪ੍ਰਵਾਰ ਉਸਦੀ ਅੰਤਿਮ ਰਸਮਾਂ ਕਰਨ ਤੋਂ ਵੀ ਵਾਂਝਾ ਹੋ ਗਿਆ ਸੀ। ਦਸਣਾ ਬਣਦਾ ਹੈ ਕਿ ਮੋਗਾ ਦੇ ਪਿੰਡ ਕਹਾੜੇਵਾਲ ਨਾਲ ਸਬੰਧਤ ਜਸਵੀਰ ਕੌਰ(71 ਸਾਲ) ਨਾਂ ਇੱਕ ਔਰਤ ਬੀਮਾਰ ਹੋ ਗਈ ਸੀ, ਜਿਸਨੂੰ ਇਲਾਜ ਲਈ 10 ਦਸੰਬਰ ਨੂੰ ਉਕਤ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ।

ਇਹ ਵੀ ਪੜ੍ਹੋ ਕਰ ਲਓ ਘਿਓ ਨੂੰ ਭਾਂਡਾ; Giddarbaha ਦੇ ਨਸ਼ਾ ਛੁਡਾਓ ਕੇਂਦਰ ਵਿਚੋਂ ਹਜ਼ਾਰਾਂ ਗੋਲੀਆਂ ਚੋਰੀ

ਔਰਤ ਦੇ ਪਤੀ ਜਸਵੰਤ ਸਿੰਘ ਸੰਧੂ ਮੁਤਾਬਕ ਹਸਪਤਾਲ ਵਿਚ 9 ਦਿਨ ਇਲਾਜ ਤੋਂ ਬਾਅਦ ਉਸਦੀ ਪਤਨੀ ਦੀ 19 ਦਸੰਬਰ ਦੀ ਸਵੇਰੇ ਮੌਤ ਹੋ ਗਈ ਸੀ। ਪ੍ਰੰਤੂ ਉਸਦੇ ਬੱਚੇ ਕੈਨੇਡਾ ਗਏ ਹੋਏ ਹਨ, ਜਿਸਦੇ ਚੱਲਦੇ ਅੰਤਿਮ ਸੰਸਕਾਰ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਕਰਨਾ ਸੀ, ਸੋ ਲਾਸ਼ ਨੂੰ ਕੁੱਝ ਦਿਨਾਂ ਲਈ ਸੁਰੱਖਿਅਤ ਰੱਖਣ ਵਾਸਤੇ ਇਸੇ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ। ਇਸ ਦੌਰਾਨ ਜਦ ਬੱਚਿਆਂ ਦੇ ਪਹੁੰਚਣ ਤੋਂ ਬਾਅਦ 22 ਦਸੰਬਰ ਨੂੰ ਉਹ ਲਾਸ਼ ਲੈਣ ਲਈ ਹਸਪਤਾਲ ਆਏ ਤਾਂ ਲਾਸ਼ ਗਾਇਬ ਸੀ। ਪ੍ਰਵਾਰ ਨੇ ਦੋਸ਼ ਲਗਾਇਆ ਸੀ ਕਿ ਇਹ ਜਾਣਬੁੱਝ ਕੇ ਕੀਤਾ ਗਿਆ, ਕਿਉਂਕਿ ਉਸਦੀ ਪਤਨੀ ਦੇ ਲਾਸ਼ ਵਿਚੋਂ ਅੰਗ ਕੱਢ ਕੇ ਵੇਚੇ ਗਏ ਹਨ, ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕੇਂਦਰੀ ਜੇਲ੍ਹ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਲਈ ਲਗਾਇਆ ਮੈਡੀਕਲ ਕੈਂਪ

0

Bathinda News: ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ 06 ਜਨਵਰੀ 2026 ਤੱਕ ਯੂਥ ਅਗੇਨਸਟ ਡਰੱਗਸ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਜਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਸ਼੍ਰੀ ਕਰੁਨੇਸ਼ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਮਿਸ. ਬਲਜਿੰਦਰ ਕੌਰ ਮਾਨ ਦੀ ਅਗਵਾਈ ਵਿਚ ਅੱਜ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ।ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਇਸ ਮੈਡੀਕਲ ਕੈੰਪ ਦਾ ਦੌਰਾ ਕੀਤਾ ਗਿਆ ਅਤੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ ਗਿਆ।

ਇਹ ਵੀ ਪੜ੍ਹੋ ਪੰਜਾਬ ਦਾ ਨਾਇਬ ਸੂਬੇਦਾਰ ਕਸ਼ਮੀਰ ‘ਚ ਹੋਇਆ ਸ਼ਹੀਦ, CM ਨੇ ਪ੍ਰਗਟਾਇਆ ਦੁੱਖ

ਇਸ ਤੋਂ ਇਲਾਵਾ ਐਲ.ਏ.ਡੀ. ਸੀ. ਵਕੀਲ ਸਾਹਿਬਾਨਾਂ ਵੱਲੋਂ ਵੀ ਕੇਂਦਰੀ ਜੇਲ੍ਹ ਬਠਿੰਡਾ ਅਤੇ ਜਨਾਨਾ ਜੇਲ੍ਹ ਬਠਿੰਡਾ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੈਮੀਨਾਰ ਲਗਾਇਆ ਗਿਆ।ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾ, ਸਕੂਲਾ, ਸ਼ਹਿਰਾਂ ਅਤੇ ਕਾਲਜਾਂ ਵਿੱਚ ਪੀ.ਐਲ.ਵੀਜ਼ ਅਤੇ ਪੈਨਲ ਵਕੀਲਾਂ ਦੇ ਸਹਿਯੋਗ ਨਾਲ ਸੈਮੀਨਾਰ, ਰੈਲੀਆਂ ਕੱਢੀਆਂ, ਨੁਕੜ ਨਾਟਕ ਕੀਤੇ ਜਾ ਰਹੇ ਹਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ‘ਤੇ ਭਾਜਪਾ ਬਣਾਏਗੀ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ:ਨਾਇਬ ਸਿੰਘ ਸੈਣੀ

0

Patiala News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2027 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵਿੱਚ ਸਰਕਾਰ ਬਣਾ ਕੇ ਭਾਜਪਾ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਏਗੀ। ਸ਼੍ਰੀ ਸੈਣੀ ਐਂਤਵਾਰ ਨੂੰ ਹਰਿਆਣਾ-ਪੰਜਾਬ ਸੀਮਾ ਦੇ ਨੇੜੇ ਸਥਿਤ ਜ਼ਿਲ੍ਹਾ ਪਟਿਆਲਾ ਦੇ ਘੱਨੌਰ ਦੀ ਅਨਾਜ ਮੰਡੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕ ਸਮੇ ਵਿੱਚ ਹਰਿਆਣਾ ਵਿੱਚ ਵੀ ਕਿਹਾ ਜਾਂਦਾ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਮਾਹੌਲ ਨਹੀਂ ਹੈ। ਸਾਲ 2014 ਤੋਂ ਬਾਅਦ ਅਜਿਹਾ ਸਮਾਂ ਆਇਆ, ਅੱਜ ਇੱਥੇ ਲਗਾਤਾਰ ਤਿੱਜੀ ਵਾਰ ਭਾਜਪਾ ਦੀ ਸਰਕਾਰ ਹੈ। ਇਸੇ ਤਰਜ ‘ਤੇ ਪੰਜਾਬ ਵਿੱਚ ਵੀ ਭਾਜਪਾ ਦੀ ਸਕਰਾਰ ਬਣੇਗੀ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦੀ ਗੱਲ੍ਹ ਕਹਿ ਕੇ ਇੱਥੇ ਨਸ਼ੇ ਨੂੰ ਵਾਧਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਮਹਿਲਾਵਾਂ ਨੂੰ ਪੰਜ ਸੌ ਰੁਪਏ ਵਿੱਚ ਸਿਲੈਂਡਰ ਅਤੇ 2100 ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਦਾ ਗੋ+ਲੀ+ਆਂ ਮਾਰ ਕੇ ਕ+ਤ+ਲ

ਸਰਕਾਰ ਬਣਦੇ ਹੀ ਹਰਿਆਣਾ ਵਿੱਚ ਪੰਜ ਸੌ ਰੁਪਏ ਵਿੱਚ ਸਿਲੈਂਡਰ ਦੇਣ ਦੀ ਯੋਜਨਾ ਲਾਗੂ ਕਰ ਦਿੱਤੀ ਗਈ ਅਤੇ ਹੁਣ ਸੂਬੇ ਵਿੱਚ ਲਾਡੋ ਲਛਮੀ ਯੋਜਨਾ ਤਹਿਤ ਮਹਿਲਾਵਾਂ ਨੂੰ 2100 ਰੁਪਏ ਦੇ ਕੇ ਵਾਅਦਾ ਪੂਰਾ ਕਰ ਦਿੱਤਾ ਹੈ। ਹਰਿਆਣਾ ਵਿੱਚ ਬੁਜ਼ੁਰਗਾਂ ਨੂੰ 3200 ਰੁਪਏ ਪੇਂਸ਼ਨ ਦਿੱਤੀ ਜਾ ਰਹੀ ਹੈ ਜੋ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਨੇ ਨੌਜੁਆਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ । ਉਨ੍ਹਾਂ ਨੇ ਸਪਥ ਬਾਅਦ ਵਿੱਚ ਲਈ ਅਤੇ 25000 ਨੌਜੁਆਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਵਾਅਦਾ ਪੂਰਾ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਵਿੱਚ ਪ੍ਰਸਤਾਵ ਪਾਰਿਤ ਕਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ ਅਤੇ ਉਨ੍ਹਾਂ ਦੇ 350ਵੇਂ ਸ਼ਹੀਦੀ ਸਾਲ ਨੂੰ ਮਨਾਉਂਦੇ ਹੋਏ ਇੱਕ ਸਾਲ ਤੱਕ ਲਗਾਤਾਰ ਸੂਬੇ ਵਿੱਚ ਪੋ੍ਰਗਰਾਮ ਕੀਤੇ ਗਏ।

ਇਹ ਵੀ ਪੜ੍ਹੋ 328 ਪਾਵਨ ਸਰੂਪ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰ,ਸਤਿੰਦਰ ਕੋਹਲੀ ਤੋਂ ਬਾਅਦ ਦੂਜੀ ਵੱਡੀ ਗ੍ਰਿਫਤਾਰੀ

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਮ ਪੰਜ ਵਜੇ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਵਾਜੇ ਬੰਦ ਹੋ ਜਾਂਦੇ ਹਨ। ਉਨ੍ਹਾਂ ਨੇ ਕੁੱਝ ਨਾ ਦੇਣ ਵਾਲੇ ਇੱਕ ਸ਼ੰਖ ਦੀ ਕਹਾਣੀ ਸੁਣਾ ਕੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਿਆ ਅਤੇ ਕਿਹਾ ਕਿ ਇਨ੍ਹਾਂ ਕੋਲ੍ਹੋਂ ਵਾਅਦੇ ਕਿਨ੍ਹੇ ਵੀ ਕਰਵਾ ਲਵੋਂ, ਪਰ ਕਰਨ ਕਰਾਉਣ ਨੂੰ ਕੁੱਝ ਨਹੀਂ। ਹੱਸਦਾ ਖੇਡਦਾ ਵਿਕਸਿਤ ਪੰਜਾਬ ਆਮ ਆਦਮੀ ਪਾਟਰੀ ਦੀ ਸਰਕਾਰ ਨੇ ਬਰਬਾਦ ਕਰ ਦਿੱਤਾ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਕਾਂਗ੍ਰੇਸ ਨੇ ਗਰੀਬਾਂ ਨੂੰ ਪਲਾਟ ਦੇਣ ਦੀ ਗੱਲ੍ਹ ਤਾਂ ਕਹੀ ਸੀ, ਪਰ ਉਨ੍ਹਾਂ ਨੂੰ ਨਾ ਤਾਂ ਕਾਗਜ ਦਿੱਤੇ ਅਤੇ ਨਾ ਹੀ ਕਬਜਾ। ਅੱਜ ਸੂਬਾ ਸਰਕਾਰ ਅਜਿਹੇ ਲੋਕਾਂ ਨੂੰ ਪਲਾਟ ਅਤੇ ਕਬਜਾ ਦੋਵੇਂ ਦੇ ਰਹੀ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ। ਜਨਸਭਾ ਨੂੰ ਸਾਬਕਾ ਮੰਤਰੀ ਅਸੀਮ ਗੋਇਲ, ਸਾਬਕਾ ਮੰਤਰੀ ਪੰਜਾਬ ਸਰਕਾਰ ਮਹਾਰਾਨੀ ਪਰਨੀਤ ਕੌਰ, ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਅਤੇ ਸਭਾ ਦੇ ਆਯੋਜਕ ਵਿਕਾਸ ਸ਼ਰਮਾ ਨੇ ਵੀ ਸੰਬੋਧਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਦਾ ਗੋ+ਲੀ+ਆਂ ਮਾਰ ਕੇ ਕ+ਤ+ਲ

0

Tarn Taran News: sarpanch murder; ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਵਲਟੋਹਾ ਨਾਲ ਸਬੰਧਤ ਸੱਤਾਧਾਰੀ ਪਾਰਟੀ ਦੇ ਇੱਕ ਮੌਜੂਦਾ ਸਰਪੰਚ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਘਟਨਾ ਸਮੇਂ ਮ੍ਰਿਤਕ ਆਪਣੇ ਪ੍ਰਵਾਰ ਸਮੇਤ ਇੱਕ ਵਿਆਹ ਸਮਾਗਮ ਵਿਚ ਆਇਆ ਹੋਇਆ ਸੀ, ਜਿੱਥੇ ਆਏ ਕੁੱਝ ਹਮਲਾਵਾਰ ਨੇ ਸਰਪੰਚ ਉੱਪਰ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਉਸਨੂੰ ਹਸਪਤਾਲ ਲਿਜਾਇਆ ਪ੍ਰੰਤੂ ਉਸਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਵਿਆਹ ਸਮਾਗਮ ਵਿਚ ਹਫ਼ੜਾ-ਤਫ਼ੜੀ ਮੱਚ ਗਈ।

ਇਹ ਵੀ ਪੜ੍ਹੋ ਪੰਜਾਬ ਦਾ ਨਾਇਬ ਸੂਬੇਦਾਰ ਕਸ਼ਮੀਰ ‘ਚ ਹੋਇਆ ਸ਼ਹੀਦ, CM ਨੇ ਪ੍ਰਗਟਾਇਆ ਦੁੱਖ

ਸੂਚਨਾ ਮਿਲਦੇ ਹੀ ਪੁਲਿਸ ਨੇ ਸਬੰਧਤ ਮੈਰਿਜ ਪੈਲੇਸ ਦੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਇਹ ਕਾਰਾ ਗੈਂਗਸਟਰਾਂ ਨਾਲ ਜੁੜਦਾ ਦਿਖਾਈ ਦੇ ਰਿਹਾ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸਦੇ ਊੰਪਰ ਪਹਿਲਾਂ ਵੀ ਹਮਲਾ ਹੋਇਆ ਸੀ। ਸਰਪੰਚ ਜਰਮਲ ਸਿੰਘ ਵਲਟੋਹਾ ਇਲਾਕੇ ਵਿਚ ਆਪ ਦੇ ਲਈ ਸਰਗਰਮ ਸੀ ਜਦਕਿ ਇਸਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਕੰਮ ਕਰ ਚੁੱਕਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮਾਂ ਦੀ ਸਿਨਾਖ਼ਤ ਅਤੇ ਗ੍ਰਿਫਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਦਾ ਨਾਇਬ ਸੂਬੇਦਾਰ ਕਸ਼ਮੀਰ ‘ਚ ਹੋਇਆ ਸ਼ਹੀਦ, CM ਨੇ ਪ੍ਰਗਟਾਇਆ ਦੁੱਖ

0

Amritsar News: ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਜੰਮੂ ਕਸ਼ਮੀਰ ਵਿਚ ਸ਼ਹੀਦ ਹੋ ਗਿਆ। ਭਾਰਤੀ ਫੌਜ ‘ਚ ਬਤੌਰ ਨਾਇਬ ਸੂਬੇਦਾਰ ਪ੍ਰਗਟ ਸਿੰਘ(32 ਸਾਲ) ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਤੈਨਾਤ ਸੀ। ਜਿੱਥੇ ਉਸਦੀ ਸ਼ਹੀਦੀ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਪੇ ਅਤੇ ਪਤਨੀ ਸਮੇਤ ਦੋ ਛੋਟੇ ਬੱਚੇ ਛੱਡ ਗਿਆ ਹੈ।

ਇਹ ਵੀ ਪੜ੍ਹੋ ਪੰਜਾਬ ‘ਚ ਸੀਤ ਲਹਿਰ ਨੇ ਛੇੜੀ ਕੰਬਣੀ, ਸੂਬੇ ਦੇ ਕਈ ਇਲਾਕੇ ਸ਼ਿਮਲਾ ਤੋਂ ਵੀ ਚੱਲ ਰਹੇ ਹਨ ਠੰਢੇ

ਪਿੰਡ ਵਾਲਿਆਂ ਮੁਤਾਬਕ ਪ੍ਰਗਟ ਸਿੰਘ ਭਾਰਤੀ ਫ਼ੌਜ ਵਿਚ 2015 ਵਿਚ ਭਰਤੀ ਹੋਇਆ ਸੀ। ਉਧਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਟ ਸਿੰਘ ਦੀ ਸ਼ਹੀਦੀ ਉੱਪਰ ਦੁੱਖ ਪ੍ਰਗਟ ਕਰਦਿਆ ਕਿਹਾ ਹੈ ਕਿ, ‘‘ਸ਼ਹੀਦ ਜਵਾਨ ਦੇ ਦੇਸ਼ ਖ਼ਾਤਿਰ ਹੌਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦੇ ਹਾਂ। ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ। ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ। ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1899549