ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ , 22 ਅਗਸਤ: ਤਿੰਨ ਖੇਤੀ ਬਿੱਲਾਂ ਦੀ ਵਾਪਸੀ ਨੂੰ ਲੈ ਕੇ ਸਾਲ 2020 ਵਿਚ ਸ਼ੁਰੂ ਹੋਏ ਕਿਸਾਨ ਮੋਰਚੇ ਨੂੰ ਬੇਸੱਕ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਮੌਕੇ ਵਾਪਸ ਲੈ ਲਿਆ ਸੀ ਪ੍ਰੰਤੂ ਇਸ ਮੌਰਚੇ ਦੌਰਾਨ ਬਕਾਇਆ ਰਹਿ ਗਈਆਂ ਕਿਸਾਨ ਮੰਗਾਂ ਨੂੰ ਲੈ ਕੇ ਹੁਣ ਤੱਕ ਸਰਕਾਰ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਹੁਣ ਸੰਯੁਕਤ ਕਿਸਾਨ ਮੋਰਚੇ ਨੈ ਮੁੜ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਸੋਮਵਾਰ ਨੂੰ ਮੋਰਚੇ ਵੱਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਸੱਦੀ ਮਹਾਂਪੰਚਾਇਤ ਵਿਚ ਦੇਸ ਦੇ ਵੱਖ ਵੱਖ ਕੋਨਿਆਂ ਤੋਂ ਹਜ਼ਾਰਾਂ ਕਿਸਾਨ ਪੁੱਜੇ ਹੋਏ ਸਨ। ਇਸ ਦੌਰਾਨ ਦਿੱਲੀ ਪੁਲਿਸ ਵਲੋਂ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਿਸਾਨ ਸੰਘਰਸ ਕਮੇਟੀ ਪੰਜਾਬ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਸਮੇਤ ਹਰਿਆਣਾ ਤੇ ਉੁੱਤਰ ਪ੍ਰਦੇਸ ਤੋਂ ਇਲਾਵਾ ਦੇਸ ਦੇ ਹੋਰਨਾਂ ਥਾਵਾਂ ਤੋਂ ਕਿਸਾਨ ਪੁੱਜੇ ਹੋਏ ਸਨ। ਇਸ ਮਹਾਂਪੰਚਾਇਤ ਦੌਰਾਨ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਨ ਸਮੇਤ ਹੋਰਨਾਂ ਬਕਾਇਆ ਮੰਗਾਂ ਨੂੰ ਪੂਰਾ ਕਰਵਾਉਣ ਲਈ ਰਣਨੀਤੀ ਤਿਆਰ ਕੀਤੀ ਗਈ।
ਦਿੱਲੀ ਦੇ ਜੰਤਰ-ਮੰਤਰ ’ਤੇ ਮੁੜ ਜੁੜੇ ਹਜ਼ਾਰਾਂ ਕਿਸਾਨ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹੋਈ ਮਹਾਂਪੰਚਾਇਤ
ਕਾਂਗਰਸ ਨੇ ਕੀਤਾ ਵਿਜੀਲੈਂਸ ਹੈਡਕੁਆਟਰ ਦਾ ਘਿਰਾਓ, ਕਿਹਾ ਕਰੋਂ ਗਿ੍ਰਫਤਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ , 22 ਅਗਸਤ: ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੀ ਆਪ ਸਰਕਾਰ ਵਲੋਂ ਭਿ੍ਰਸਟਾਰ ਦੇ ਮੁੱਦੇ ਨੂੰ ਲੈ ਕੇ ਵਿੱਢੀ ਵਿਜੀਲੈਂਸ ਮੁਹਿੰਮ ਤਹਿਤ ਕਈ ਸਾਬਕਾ ਮੰਤਰੀਆਂ ਸਹਿਤ ਦਰਜ਼ਨਾਂ ਕਾਂਗਰਸੀ ਆਗੂਆਂ ਨੂੰ ਗਿ੍ਰਫਤਾਰ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਪੰਜਾਬ ਕਾਂਗਰਸ ਨੇ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਹੈੱਡਕੁਆਰਟਰ ਦਾ ਘਿਰਾਓ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੁੱਜੇ ਕਾਂਗਰਸੀਆਂ ਨੇ ਵਿਜੀਲੈਂਸ ਨੂੰ ਵੰਗਾਰਦਿਆਂ ਕਿਹਾ ਕਿ ‘‘ ਉਹ ਇੱਥੇ ਹਾਜ਼ਰ ਹਨ ਤੇ ਅਧਿਕਾਰੀ ਜਿਸਨੂੰ ਚਾਹੁਣ ਗਿ੍ਰਫਤਾਰ ਕਰ ਸਕਦੇ ਹਨ ਪ੍ਰੰਤੂੁ ਸਿਆਸੀ ਬਦਲੇਖੋਰੀ ਦੀ ਨੀਤੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ’’ ਇਸ ਮੌਕੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਸ: ਵੜਿੱਗ ਨੇ ਕਿਹਾ ਕਿ ਸਰਕਾਰ ਦੀ ਸ਼ਹਿ ’ਤੇ ਹਰ ਰੋਜ ਵਿਜੀਲੈਂਸ ਬਿਉਰੋ ਵਲੋਂ ਕਾਂਗਰਸ ਦੇ ਕਿਸੇ ਨਾ ਕਿਸੇ ਆਗੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਕਾਂਗਰਸੀਆਂ ਨੂੰ ਡਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਚੋਰ ਨਹੀਂ ਹਨ, ਜਿਸਦੇ ਚੱਲਦੇ ਉਹ ਇਹ ਨੀਤੀ ਨੂੰ ਬਰਦਾਸਤ ਨਹੀਂ ਕਰਨਗੇ। ਕਾਂਗਰਸ ਦੇ ਪ੍ਰਧਾਨ ਨੇ ਆਪ ਉਪਰ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਕਿ ਜਦੋਂ ਕਿ ਆਪ ਦਾ ਕੋਈ ਮੰਤਰੀ ਜਾਂ ਆਗੂ ਭਿ੍ਰਸਟਾਚਾਰ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਜਾਂਦਾ ਹੈ ਤੇ ਪਾਰਟੀ ਉਸਨੂੰ ਪੱਕਾ ਇਮਾਨਦਾਰ ਸਾਬਤ ਕਰਨ ਲੱਗ ਜਾਂਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਹੁਣ ਤੱਕ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਹਿਤ ਕਈਆਂ ਨੂੰ ਵਿਜੀਲੈਂਸ ਗਿ੍ਰਫਤਾਰ ਕਰ ਚੁੱਕੀ ਹੈ ਜਦੋਂਕਿ ਦਰਜ਼ਨ ਦੇ ਕਰੀਬ ਸਾਬਕਾ ਮੰਤਰੀ ਤੇ ਹੋਰ ਆਗੂ ਵਿਜੀਲੈਂਸ ਦੀ ਰਾਡਾਰ ’ਤੇ ਹਨ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਵਿਜੀਲੈਂਸ ਮੁਖੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਪ੍ਰਤਾਪ ਸਿੰਘ ਬਾਜਵਾ ਕਾਂਗਰਸ ਭਵਨ ਦੇ ਬਾਹਰੋਂ ਮੁੜੇ
ਚੰਡੀਗੜ੍ਹ: ਉਧਰ ਸੋਮਵਾਰ ਨੂੰ ਪੰਜਾਬ ਕਾਂਗਰਸ ਭਵਨ ਵਿੱਚ ਕਾਂਗਰਸੀ ਆਗੂਆਂ ਦੀ ਚੱਲ ਰਹੀ ਮੀਟਿੰਗ ਵਿਚ ਸਮੂਲੀਅਤ ਕਰਨ ਆਏ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੇਟ ਨਾ ਖੋਲਣ ਕਾਰਨ ਵਾਪਸ ਮੁੜ ਗਏ। ਇਸ ਮੀਟਿੰਗ ਵਿਚ ਕਾਂਗਰਸ ਵਿਧਾਇਕਾਂ, ਚੋਣ ਲੜ ਰਹੇ ਆਗੂਆਂ ਅਤੇ ਹੋਰ ਵਿੰਗਾਂ ਦੇ ਆਗੂਆਂ ਦੀ ਮੀਟਿੰਗ ਚੱਲ ਰਹੀ ਸੀ। ਪ੍ਰੰਤੂ ਇਸ ਦੌਰਾਨ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੁਲਾਈ ਗਈ ਇਸ ਮੀਟਿੰਗ ਵਿੱਚ ਸਾਮਲ ਹੋਣ ਲਈ ਸ: ਬਾਜਵਾ ਵੀ ਪੁੱਜੇ ਪ੍ਰੰਤੂ ਸੁਰੱਖਿਆ ਮੁਲਾਜਮਾਂ ਨੇ ਉਨ੍ਹਾਂ ਲਈ ਗੇਟ ਨਹੀਂ ਖੋਲ੍ਹਿਆ। ਜਿਸਤੋਂ ਬਾਅਦ ਗੁੱਸੇ ਵਿਚ ਆ ਕੇ ਉਹ ਵਾਪਸ ਮੁੜ ਗਏ। ਉਧਰ ਇਸ ਮਾਮਲੇ ਵਿਚ ਪਤਾ ਲੱਗਦਿਆਂ ਹੀ ਪ੍ਰਧਾਨ ਰਾਜਾ ਵੜਿੰਗ ਬਾਹਰ ਪੁੱਜੇ, ਜਿੱਥੇ ਉਨ੍ਹਾਂ ਪੁਲਿਸ ਅਧਿਕਾਰੀਆਂ ’ਤੇ ਗਰਮ ਹੁੰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਜਾਣਬੁੱਝ ਕੇ ਸ: ਬਾਜਵਾ ਨੂੰ ਅੰਦਰ ਨਹੀਂ ਆਉਣ ਦਿੱਤਾ।
ਪ੍ਰਧਾਨਮੰਤਰੀ ਮੋਦੀ ਮੰਗਲਵਾਰ ਨੂੰ ਜਨਤਾ ਨੂੰ ਸਮਰਪਿਤ ਕਰਣਗੇ ਅਮ੍ਰਤਾ ਹਸਪਤਾਲ
ਅਮ੍ਰਤਾ ਹਸਪਤਾਲ ਦੇ ਉਦਘਾਟਨ ਮੌਕੇ ‘ਤੇ ਮੌਜੂਦ ਰਹਿਣਗੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ
ਸੂਬੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਹੋਵੇਗਾ ਇਜਾਫਾ – ਮੁੱਖ ਮੰਤਰੀ
ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਸਰਕਾਰ ਪ੍ਰਤੀਬੱਧ
ਮੁੱਖ ਮੰਤਰੀ ਨੇ ਮਾਂ ਅਮ੍ਰਤਾ ਆਨੰਦਮਈ ਅੰਮਾ ਅਤੇ ਪ੍ਰਧਾਨ ਮੰਤਰੀ ਦਾ ਜਤਾਇਆ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਅਗਸਤ : ਫਰੀਦਾਬਾਦ ਦੇ ਸੈਕਟਰ-88 ਵਿਚ 133 ਏਕੜ ਖੇਤਰ ਵਿਚ ਬਣੇ ਅਮ੍ਰਤਾ ਹਸਪਤਾਲ ਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 24 ਅਗਸਤ ਨੂੰ ਉਦਘਾਟਨ ਕਰਣਗੇ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸਮੇਤ ਕਈ ਮਾਣਯੋਗ ਮੌਜੂਦ ਰਹਿਣਗੇ। ਮਾਂ ਅਮ੍ਰਤਾ ਆਨੰਦਮਈ ਅੰਮਾ ਵੱਲੋਂ ਸਥਾਪਿਤ ਕੀਤਾ ਗਿਆ ਇਹ ਹਸਪਤਾਲ ਇਸ ਖੇਤਰ ਦਾ ਸੱਭ ਤੋਂ ਵੱਡਾ ਅਤੇ ਅੱਤਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਸੂਬੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਇਜਾਫਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਐਨਸੀਆਰ ਸਮੇਤ ਗੁਆਂਢੀ ਸੂਬਿਆਂ ਦੇ ਲੋਕ ਵੀ ਇਸ ਹਸਪਤਾਲ ਨਾਲ ਲਾਭ ਮਿਲੇਗਾ। ਮੁੱਖ ਮੰਤਰੀ ਨੇ ਅੰਮਾ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਹਸਪਤਾਲ ਦੇ ਨਿਰਮਾਣ ਦੇ ਲਈ ਹਰਿਆਣਾ ਨੂੰ ਚੁਣਿਆ। ਉੱਥੇ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਹਸਪਤਾਲ ਦੇ ਉਦਘਾਟਨ ਲਈ ਆਪਣੇ ਵਿਅਸਥ ਪ੍ਰੋਗ੍ਰਾਮ ਤੋਂ ਸਮੇਂ ਕੱਢਿਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਪ੍ਰਤੀਬੱਧ ਹੈ। ਸਰਕਾਰ ਵੱਲੋਂ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਗਿਆ ਹੈ। ਸੂਬੇ ਦੇ ਲਗਭਗ 22 ਲੱਖ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਜਰਇਏ 5 ਲੱਖ ਰੁਪਏ ਤਕ ਦੀ ਫਰੀ ਮੈਡੀਕਲ ਸਹੁਨਤ ਮਹੁਇਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਫੀ ਡਾਕਟਰਾਂ ਦੀ ਉਪਲਬਧਤਾ ਨੂੰ ਯਕੀਨੀ ਕਰਨ ਲਈ ਵੀ ਸਰਕਾਰ ਕਈ ਕਦਮ ਚੁੱਕ ਰਹੀ ਹੈ। ਇਸ ਦੇ ਲਈ ਹਰੇਕ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲੇ ਜਾਣ ਦੀ ਪ੍ਰਕਿ੍ਰਆ ਜਾਰੀ ਹੈ। ਇਸ ਸਮੇਂ ਸੂਬੇ ਵਿਚ 13 ਮੈਡੀਕਲ ਕਾਲਜ ਹਨ ਅਤੇ 8 ਮੈਡੀਕਲ ਕਾਲਜ ਪ੍ਰਕਿ੍ਰਆਧੀਨ ਹਨ ਅਤੇ ਲਗਭਗ 13 ਹਜਾਰ ਡਾਕਟਰ ਹਨ। ਸਰਕਾਰ ਦਾ ਟੀਚਾ ਇੰਨ੍ਹਾਂ ਦੀ ਗਿਣਤੀ ਨੂੰ ਵਧਾ ਕੇ 28 ਹਜਾਰ ਕਰਨ ਦਾ ਹੈ, ਇਸ ਦੇ ਲਈ ਹਰ ਸਾਲ 2650 ਡਾਕਟਰਸ ਤਿਆਰ ਕੀਤੇ ਜਾਣਗੇ। ਵਰਨਣਯੋਗ ਹੈ ਕਿ ਪੂਰਣ ਰੂਪ ਨਾਲ ਤਿਆਰ ਹੋਣ ਬਾਅਦ ਫਰੀਦਾਬਾਦ ਦੇ ਅਮ੍ਰਤਾ ਹਸਪਤਾਲ ਵਿਚ 2600 ਬੈਡ ਹੋਣਗੇ, ਜਿਨ੍ਹਾਂ ਵਿਚ 534 ਕਿ੍ਰਟਿਕਲ ਕੇਅਰ ਬੈਡ ਸ਼ਾਮਿਲ ਹਨ। ਹਸਪਤਾਲ ਵਿਚ 64 ਮਾਡੀਯੂਲਰ ਆਪ੍ਰੇਸ਼ਨ ਥਇਏਟਰ ਹੋਣਗੇ। ਹਸਪਤਾਲ ਵਿਚ ਇਕ ਪੂਰੀ ਮੰਜਿਲ ਮਾਂ ਅਤੇ ਬੁੱਚਿਆਂ ਦੀ ਦੇਖਭਾਲ ਲਈ ਸਪਰਪਿਤ ਹੋਵੇਗੀ। ਹਸਪਤਾਲ ਵਿਚ 800 ਡਾਕਟਰ ਸਮੇਤ 2500 ਪੈਰਾ ਮੈਡੀਕਲ ਸਟਾਫ ਕੰਮ ਕਰੇਗਾ। ਪੂਰੀ ਤਰ੍ਹਾਂ ਤਿਆਰ ਹੋਣ ਬਾਅਦ ਇਸ ਹਸਪਤਾਲ ਦਾ ਕੁੱਲ ਨਿਰਮਾਣਤ ਖੇਤਰ 1 ਕਰੋੜ ਵਰਗ ਫੁੱਟ ਹੋਵੇਗਾ। ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਵਿਚ 6 ਹਜਾਰ ਕਰੋੜ ਰੁਪਏ ਦਾ ਖਰਚ ਆਵੇਗਾ।
ਮੁੱਖ ਸਕੱਤਰ ਨੇ ਵਪਾਰੀਆਂ ਨੂੰ ਕੀਤੀ ਅਪੀਲ, ਭਲਾਈਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁਕਣ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਅਗਸਤ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਵੱਲੋਂ ਉਨ੍ਹਾਂ ਦੇ ਲਈ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਦੇ ਮੱਦੇਨਜਰ ਸਰਕਾਰ ਵੱਲੋਂ ਮੁੱਖ ਮੰਤਰੀ ਵਪਾਰੀ ਸਾਮੂਹਿਕ ਨਿਜੀ ਦੁਰਘਟਨਾ ਬੀਮਾ ਯੋਜਨਾ ਅਤੇ ਮੁੱਖ ਮੰਤਰੀ ਵਪਾਰੀ ਨੁਕਸਾਨ ਦੀ ਭਰਪਾਈ ਬੀਮਾ ਯੋਜਨਾ ਚਲਾਈ ਜਾ ਰਹੀ ਹੈ। ਇੰਨ੍ਹਾਂ ਯੋਜਨਾਵਾਂ ਦੇ ਤਹਿਤ ਵਪਾਰੀਆਂ ਨੂੰ ਦੁਰਘਟਨਾ ਵਿਚ ਮੌਤ ਹੋਣ ਜਾਂ ਵਿਕਲਾਂਗ ਹੋਣ ਅਤੇ ਉਨ੍ਹਾਂ ਦੀ ਸੰਪਤੀ ਦਾ ਨੁਕਸਾਨ ਹੋਣ ‘ਤੇ ਉਨ੍ਹਾਂ ਨੂੰ ਬੀਮਾ ਪ੍ਰਦਾਨ ਕੀਤਾ ਜਾਂਦਾ ਹੈ। ਮੁੱਖ ਸਕੱਤਰ ਅੱਜ ਇੱਥੇ ਹਰਿਆਣਾ ਪਰਿਵਾਰ ਸੁਰੱਖਿਆ ਨਿਯਾਸ ਦੀ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ 9 ਏਜੰਡਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਸ੍ਰੀ ਕੌਸ਼ਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਐਲਾਨਾਂ ਅਨੁਰੂਭ ਉਪਰੋਕਤ ਯੋਜਨਾਵਾਂ ਨੁੰ ਸਹੀ ਢੰਗ ਨਾਲ ਲਾਗੂ ਕਰਨ ਲਈ ਹਰਿਆਣਾ ਪਰਿਵਾਰ ਸੁਰੱਖਿਆ ਨਿਯਾਸ ਦੀ ਸਥਾਪਨਾ ਕੀਤੀ ਗਈ ਹੈ। ਇਸ ਨਿਯਾਸ ਦਾ ਮੁੱਖ ਉਦੇਸ਼ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈ ਜਾ ਰਹੀ ਬੀਮਾ ਯੋਜਨਾਵਾਂ ਨੂੰ ਇਕ ਛੱਤ ਦੇ ਹੇਠਾਂ ਲਿਆ ਕੇ ਇੰਨ੍ਹਾਂ ਨੂੰ ਸਹੀ ਲਾਗੂ ਯਕੀਨੀ ਕਰਨਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੱਖ ਮੰਤਰੀ ਵਪਾਰੀ ਸਮੂਹਿਕ ਨਿਜੀ ਦੁਰਘਟਨਾ ਬੀਮਾ ਯੋਜਨਾ ਅਤੇ ਮੁੱਖ ਮੰਤਰੀ ਵਪਾਰੀ ਨੁਕਸਾਨ ਦੀ ਭਰਪਾਈ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕੀਤਾ ਜਾਵੇ ਤਾਂ ਜੋ ਵਪਾਰੀ ਇੰਨ੍ਹਾਂ ਯੋਜਨਾਵਾਂ ਨਾਲ ਜਾਂਣੂੰ ਹੋ ਸਕਣ ਅਤੇ ਪੂਰੀ ਤਰ੍ਹਾਂ ਇੰਨ੍ਹਾਂ ਦਾ ਲਾਭ ਚੁੱਕ ਸਕਣ।
ਉਨ੍ਹਾਂ ਨੇ ਦਸਿਆ ਕਿ ਨਿਯਾਸ ਵੱਲੋਂ ਮੁੱਖ ਮੰਤਰੀ ਹਰਿਆਦਾ ਕਰਮਚਾਰੀ ਦੁਰਘਟਨਾ ਬੀਮਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ (ਨਿਯਮਤ ਅਤੇ ਠੇਕਾ ਆਧਾਰ ‘ਤੇ ਲੱਗੇ ਕਰਮਚਾਰੀ) ਨੂੰ ਦੁਰਘਟਨਾ ਦੌਰਾਨ ਮੌਤ ਹੋਣ ‘ਤੇ 5 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸੀ ਤਰ੍ਹਾ, ਗਰੁੱਪ ਸੀ ਅਤੇ ਡੀ ਸ਼੍ਰੇਣੀ ਦੇ ਕਰਮਚਾਰੀਆਂ, ਜੋ ਹਾਈ ਰਿਸਕ ਦੇ ਕੰਮ ਕਰਦੇ ਹਨ, ਨੂੰ ਦੁਰਘਟਨਾ ਦੌਰਾਨ ਮੌਤ ਹੋਣ ‘ਤੇ 10 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹਿੰਨ੍ਹਾਂ ਵਿਚ ਫਾਇਰਮੈਨ, ਸੀਵਰਮੈਨ, ਲਾਇਨਮੈਨ ਅਤੇ ਸਹਾਇਕ ਲਾਇਨਮੈਨ ਵੀ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਪਾਰੀ ਭਲਾਈ ਬੋਰਡ ਵੱਲੋਂ ਪੋਰਟਲ ਵਿਕਸਿਤ ਕੀਤਾ ਗਿਆ ਹੈ, ਜਿਸ ‘ਤੇ ਵਪਾਰੀ ਆਪਣਾ ਰਜਿਸਟ੍ਰੇਸ਼ਣ ਕਰਵਾਉਣਾ ਯਕੀਨੀ ਕਰਨ। ਇਸ ਪੋਰਟਲ ਦਾ ਰਸਮੀ ਉਦਘਾਟਨ ਜਲਦੀ ਹੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਨਿਯਾਸ ਹਰਿਆਣਾ ਵਪਾਰੀ ਭਲਾਈ ਬੋਰਡ ਰਾਹੀਂ ਮੁੱਖ ਮੰਤਰੀ ਹਰਿਆਣਾ ਕਰਮਚਾਰੀ ਦੁਰਘਟਨਾ ਬੀਮਾ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਇਸ ਯੋਜਨਾ ਦੇ ਤਹਿਤ ਛੋਟੇ ਵਪਾਰੀਆਂ ਨੂੰ ਦੁਰਘਟਨਾ ਦੌਰਾਨ ਮੌਤ ਹੋਣ, ਸਥਾਈ ਦਿਵਆਂਗ ਹੋਣ ਅਤੇ ਸ਼ਰੀਰਿਕ ਅੰਗ ਦਾ ਨੁਕਸਾਨ ਹੋਣ ਦੇ ਮਾਮਲੇ ਵਿਚ 5 ਲੱਖ ਰੁਪਏ ਤਕ ਦਾ ਬੀਮਾ ਕਰਵ ਪ੍ਰਦਾਨ ਕੀਤਾ ਜਾਂਦਾ ਹੈ। ਇਸ ਦੇ ਲਈ ਵਪਾਰੀਆਂ ਨੂੰ 10 ਰੁਪਏ ਪ੍ਰਤੀ ਲੱਖ ਦੀ ਦਰ ਨਾਲ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਇਸੀ ਤਰ੍ਹਾ, ਨਿਯਾਸ ਵੱਲੋਂ ਮੁੱਖ ਮੰਤਰੀ ਵਪਾਰੀ ਨੁਕਸਾਨ ਦੀ ਭਰਪਾਈ ਬੀਮਾ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ, ਇਸ ਦੇ ਤਹਿਤ ਵਪਾਰੀ ਦਾ ਸਮਾਨ ਚੋਰੀ ਹੋਣ ਅਤੇ ਅੱਗ ਲੱਗਣ ਤੋਂ ਨੁਕਸਾਨ ਆਦਿ ਦੇ ਮਾਮਲੇ ਵਿਚ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਮੁੱਖ ਸਕੱਤਰ ਨੇ ਕਿਹਾ ਕਿ ਇੰਨ੍ਹਾਂ ਯੋਜਨਾਵਾਂ ਦਾ ਉਦੇਸ਼ ਸਿਰਫ ਸੂਬੇ ਦੇ ਕਾਰੋਬਾਰੀਆਂ ਨੂੰ ਬੀਮਾ ਦੀ ਸੁਰੱਖਿਆ ਦੇਣੀ ਹੀ ਨਹੀਂ, ਸਗੋ ਉਨ੍ਹਾਂ ਦੇ ਵਪਾਰ ਨੂੰ ਪ੍ਰੋਤਸਾਹਨ ਦੇਣਾ ਵੀ ਹੈ। ਬਹੁਤ ਸਾਰੇ ਵਪਾਰੀ ਦੁਰਘਟਨਾ ਦੀ ਆਸ਼ੰਕਾ ਨਾਲ ਵਪਾਰ ਨਹੀਂ ਕਰਦੇ। ਦੁਰਘਟਨਾ ਬੀਮਾ ਯੋਜਨਾ ਨਾਲ ਉਨ੍ਹਾਂ ਦਾ ਭਰੋਸਾ ਵਧੇਗਾ ਅਤੇ ਊਹ ਆਪਣੇ ਵਪਾਰ ਨੂੰ ਵਧਾ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬਜਟ 2022-23 ਦੇ ਭਾਸ਼ਨ ਵਿਚ ਆਂਗਨਵਾੜੀ ਵਰਕਰਸ ਅਤੇ ਹੈਲਪਰਸ ਦੀ ਮੌਤ ਹੋਣ ‘ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਤਕ ਦੀ ਬੀਮਾ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ। ਇਸ ਨੂੰ ਵੀ ਹਰਿਆਣਾ ਪਰਿਵਾਰ ਸੁਰੱਖਿਆ ਨਿਯਾਸ ਵੱਲੋਂ ਲਾਗੂ ਕੀਤਾ ਜਾਵੇਗਾ।ਮੀਟਿੰਗ ਵਿਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਪੰਕਜ ਸਮੇਤ ਹੋਰ ਅਧਿਕਾਰੀ ਮੋਜੂਦ ਰਹੇ।
ਵਿਧਾਨ ਸਭਾ ਹਲਕਾ 092 ਬਠਿੰਡਾ ਸਹਿਰੀ ਦੇ ਬੀਐਲਓ ਜੱਥੇਬੰਦੀ ਦੀ ਹੋਈ ਚੋਣ
ਜਸਕਰਨ ਸਿੰਘ ਗਹਿਰੀ ਬੁੱਟਰ ਪਟਵਾਰੀ ਬਣੇ ਸਰਵਸੰਮਤੀ ਨਾਲ ਜੱਥੇਬੰਦੀ ਦੇ ਪ੍ਰਧਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22ਅਗਸਤ : ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸਹਿਰੀ ਵਿੱਚ ਕੰਮ ਕਰਦੇ ਸਮੂਹ ਬੂਥ ਲੈਵਲ ਅਫਸਰਜ ਦੀ ਬਠਿੰਡਾ ਦੇ ਮਿੰਨੀ ਸਕੱਤਰੇਤ ਦੇ ਪਾਰਕ ਵਿੱਚ ਵਿਸ਼ਾਲ ਇਕੱਤਰਤਾ ਹੋਈ ਜਿਸ ਵਿੱਚ ਬੀਐਲਓਜ ਨੂੰ ਦਰਪੇਸ਼ ਆ ਰਹੀਆ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬੀਐਲਓ ਯੂਨੀਅਨ ਦੀ ਨਵੇਂ ਸਿਰੇ ਤੋ ਚੋਣ ਵੀ ਕੀਤੀ ਗਈ। ਜਿਸ ਵਿੱਚ ਜਸਕਰਨ ਸਿੰਘ ਗਹਿਰੀ ਬੁੱਟਰ ਪਟਵਾਰੀ ਨੂੰ ਜਰਨਲ ਹਾਊਸ ਦੀ ਪਰਵਾਨਗੀ ਨਾਲ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਕੈਲਾਸ਼ ਚੰਦਰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਬਿਜਲੀ ਬੋਰਡ ਸਕੱਤਰ ਜਨਰਲ, ਸੁਰਜੀਤ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਮੀਤ ਪ੍ਰਧਾਨ,ਪਲਵਿੰਦਰ ਸਿੰਘ ਮੀਤ ਪ੍ਰਧਾਨ, ਮਨਦੀਪ ਕੁਮਾਰ ਮੀਤ ਪ੍ਰਧਾਨ, ਸੁਭਾਸ਼ ਚਾਵਰੀਆ ਸਕੱਤਰ, ਸੀਤਲ ਗੋਇਲ ਸਕੱਤਰ, ਰਜੇਸ਼ ਗੋਇਲ ਖਜਾਨਚੀ ਅਤੇ ਭੁਪਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਮੌਕੇ ਸਮੂਹ ਬੀਐਲਓ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਨੂੰ ਲੈ ਕੇ ਐਸਡੀਐਮ ਕਮ ਚੋਣਕਾਰ ਅਫਸਰ ਬਠਿੰਡਾ ਸ਼ਹਿਰੀ ਦੇ ਨਾਮ ਸੁਖਜੀਤ ਸਿੰਘ ਨਾਇਬ ਤਹਿਸੀਲਦਾਰ ਸਾਹਿਬ ਬਠਿੰਡਾ ਜੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਜਿੰਨਾਂ ਜੱਥੇਬੰਦੀ ਦੇ ਨੁਮਾਇੰਦਿਆ ਦੀ ਮਿਤੀ 23ਅਗਸਤ 2022 ਸਵੇਰੇ 10:00ਵੱਜੇ ਐਸਡੀਐਮ ਬਠਿੰਡਾ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ।
ਸਿਵਲ ਸਰਜ਼ਨ ਨੇ ਵਧ ਰਹੇ ਕੋਵਿਡ ਕੇਸਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਮੁਕੰਮਲ ਕੋਵਿਡ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਸਰਕਾਰ ਵੱਲੋਂ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਕਰੋਨਾ ਵੈਕਸੀਨ ਦੀ ਪ੍ਰਕਾਸ਼ਨਰੀ ਡੋਜ਼ 75 ਦਿਨਾਂ ਲਈ ਲਗਾਈ ਜਾ ਰਹੀ ਹੈ ਮੁਫਤ: ਤੇਜਵੰਤ ਸਿੰਘ ਢਿੱਲੋਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਜਿਲ੍ਹਾ ਬਠਿੰਡਾ ਵਿਚ ਹਰ ਰੋਜ਼ ਲਗਭਗ 20 ਕੇਸ ਕੋਵਿਡ ਪਾਜੇਟਿਵ ਆ ਰਹੇ ਹਨ ਜਿਸਦੇ ਚੱਲਦੇ ਕੋਰੋਨਾ ਦੀ ਸੰਭਾਵਿਤ ਲਹਿਰ ਤੋਂ ਬਚਣ ਲਈ ਸੰਪੂਰਨ ਟੀਕਾਕਰਣ ਕਰਵਾਉਣਾ ਜਰੂਰੀ ਹੈ। ਇਹ ਅਪੀਲ ਕਰਦਿਆਂ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿਲੋਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜੇ ਟੀਕਾਕਰਣ ਨਹੀਂ ਕਰਵਾਇਆ, ਜਾਂ ਦੂਜੀ ਖੁਰਾਕ ਬਾਕੀ ਹੈ ਜਾਂ ਪ੍ਰਕਾਸ਼ਨਰੀ ਖੁਰਾਕ ਲਗਾਉਣੀ ਬਾਕੀ ਹੈ, ਉਹ ਆਪਣਾ ਸੰਪੂਰਨ ਟੀਕਾਕਰਣ ਜਰੂਰ ਕਰਵਾਉਣ। ਉਨ੍ਹਾ ਦੱਸਿਆ ਕਿ ਪਹਿਲਾਂ 60 ਸਾਲ ਤੋਂ ਉਪਰ, ਹੈਲਥ ਕੇਅਰ ਵਰਕਰ, ਫਰੰਟ ਲਾਈਨ ਵਰਕਰ ਦੇ ਹੀ ਪ੍ਰੀਕਾਸ਼ਨਰੀ ਡੋਜ ਸਰਕਾਰੀ ਵੈਕਸੀਨੇਸ਼ਨ ਕੇਂਦਰਾ ਵਿੱਚ ਮੁਫਤ ਲਗਾਈ ਜਾਂਦੀ ਸੀ ਅਤੇ ਬਾਕੀ ਦੇ 18 ਤੋਂ 59 ਸਾਲ ਤੱਕ ਦੇ ਵਿਅਕਤੀਆਂ ਦੇ ਪ੍ਰੀਕਾਸ਼ਨਰੀ ਡੋਜ ਸਿਰਫ ਪ੍ਰਾਈਈਵੇਟ ਕੇਂਦਰਾਂ ਵਿੱਚ ਹੀ ਮੁੱਲ ਖਰੀਦ ਕੇ ਲਗਵਾਈ ਦਾ ਸਕਦੀ ਸੀ। ਪਰੰਤੂ ਹੁਣ ਸਰਕਾਰ ਵੱਲੋਂ 75ਵੇਂ ਅਜਾਦੀ ਦ ਮਹਾਂਉਤਸਵ ਨੂੰ ਮੁੱਖ ਰੱਖਦੇ ਹੋਏ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ 15 ਜੁਲਾਈ ਤੋਂ 30 ਸਤੰਬਰ ਤੱਕ 75 ਦਿਨਾ ਲਈ 18 ਸਾਲ ਤੋਂ 59 ਸਾਲ ਤੱਕ ਦੇ ਵਿਅਕਤੀਆਂ ਲਈ ਜਿਨ੍ਹਾਂ ਨੂੰ ਦੂਜੀ ਡੋਜ ਲੱਗੀ ਨੂੰ 6 ਮਹੀਨੇ ਹੋ ਗਏ ਹਨ ਉਹ ਆਪਣੀ ਪ੍ਰੀਕਾਸ਼ਨਰੀ ਡੋਜ ਸਰਕਾਰੀ ਵੈਕਸੀਨੇਸ਼ਨ ਕੇਂਦਰਾਂ ਵਿੱਚ ਮੁਫਤ ਲਗਵਾ ਸਕਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਦੂਜੀ ਡੋਜ ਲਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪ੍ਰੀਕਾਸ਼ਨਰੀ ਡੋਜ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ।ਇਸ ਸਮੇਂ ਡਾ. ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਨ ਅਫਸਰ ਨੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਕੋਰੋਨਾ ਟੀਕਾਕਰਣ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਰੋਨਾ ਦੀ ਆਉਣ ਵਾਲੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਜੋ ਵਿਅਕਤੀ ਦੂਜੀ ਖੁਰਾਕ ਮਿਸ ਕਰਦਾ ਹੈ ਤਾਂ ਉਸ ਲਈ ਕੋਵਿਡ19 ਪਾਜ਼ੇਟਿਵ ਹੋਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ 75 ਦਿਨਾਂ ਲਈ ਅਜਾਦੀ ਦੀ 75ਵੀਂ ਵਰੇ੍ਹਗੰਡ ਤੇ ਪ੍ਰੀਕਾਸ਼ਨਰੀ ਡੋਜ ਦੀ ਦਿੱਤੀ ਗਈ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਨੱਕ ਅਤੇ ਮੂੰਹ ਨੂੰ ਢੱਕਦਾ ਹੋਇਆ ਮਾਸਕ ਜਰੂਰ ਪਹਿਨਣ, ਹੱਥਾਂ ਨੂੰ ਸਾਬੁਨ ਅਤੇ ਪਾਣੀ ਨਾਲ ਜਰੂਰ ਧੋਣ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ।
ਮਾਮਲਾ ਤੀਆਂ ’ਚ ਦੁਰਵਿਵਹਾਰ ਦਾ, ਮੈਂਬਰ ਐਸ ਸੀ ਕਮਿਸ਼ਨ ਪੂਨਮ ਕਾਂਗੜਾ ਨੇ ਕੀਤਾ ਮਲੂਕਾ ਪਿੰਡ ਦਾ ਦੌਰਾ
ਐਸ ਸੀ ਸਮਾਜ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀ ਹੋਵੇਗੀ: ਪੂਨਮ ਕਾਂਗੜਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਕੁੱਝ ਦਿਨ ਪਹਿਲਾ ਨੇੜਲੇ ਪਿੰਡ ਮਲੂਕਾ ਵਿਖੇ ਤੀਆਂ ਦੇ ਪ੍ਰੋਗਰਾਮ ਸਮੇਂ ਕੁੱਝ ਜਰਨਲ ਵਰਗ ਦੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਐਸ ਸੀ ਸਮਾਜ ਦੀਆ ਮਹਿਲਾਵਾ ਨਾਲ ਗਿੱਧਾ ਪਾਉਣ ਅਤੇ ਲੰਗਰ ਛਕਾਉਣ ਸਮੇਂ ਕੀਤੇ ਗਏ ਕਥਿਤ ਜਾਤੀ ਵਿਤਕਰੇ ਦੇ ਚਲਦਿਆਂ ਅੱਜ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਮੈਡਮ ਪੂਨਮ ਕਾਂਗੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਪਿੰਡ ਦਾ ਦੌਰਾ ਕਰਕੇ ਦੋਵੇ ਧਿਰਾਂ ਦਾ ਪੱਖ ਸੁਣਿਆ। ਇਸ ਮੌਕੇ ਐਸ ਸੀ ਵਰਗ ਨਾਲ ਸਬੰਧਤ ਸੰਦੀਪ ਕੌਰ, ਕੁਲਦੀਪ ਕੌਰ, ਗੁਰਦੇਵ ਸਿੰਘ, ਐਮ ਸੀ ਭੀਮਾ ਸਿੰਘ, ਸਾਬਕਾ ਐਮ ਸੀ ਦਰਸ਼ਪਾਲ ਸਿੰਘ ਆਦਿ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਸਮੂਹ ਪਿੰਡ ਵੱਲੋ ਇਕੱਠੇ ਹੋ ਕੇ ਤੀਆਂ ਦਾ ਪ੍ਰੋਗਰਾਮ ਕਰਵਾਇਆਂ ਗਿਆ ਸੀ ਪਰੰਤੂ ਉਸ ਪ੍ਰੋਗਰਾਮ ਵਿੱਚ ਜਰਨਲ ਵਰਗ ਨਾਲ ਸਬੰਧਤ ਰਘਬੀਰ ਸਿੰਘ, ਕੁਲਦੀਪ ਕੌਰ, ਜਗਸੀਰ ਸਿੰਘ ਜੱਗਾ, ਸਵਰਨ ਸਿੰਘ ਅਤੇ ਲੱਖਾ ਸਿੰਘ ਵੱਲੋਂ ਉਨ੍ਹਾਂ ਨਾਲ ਜਾਤੀ ਵਿਤਕਰਾ ਕਰਦਿਆਂ ਜਿੱਥੇ ਐਸ ਸੀ ਵਰਗ ਲਈ ਗਿੱਧੇ ਦੇ ਪ੍ਰੋਗਰਾਮ ਵਾਸਤੇ ਕਥਿਤ ਵੱਖਰਾ ਟੈਂਟ ਲਗਾਇਆ ਗਿਆ ਉੱਥੇ ਹੀ ਦੂਜੇ ਪਾਸੇ ਲੰਗਰ ਛਕਾਉਣ ਵੇਲੇ ਵੀ ਕਥਿਤ ਤੌਰ ਤੇ ਉਨ੍ਹਾਂ ਨਾਲ ਜਾਤੀ ਭੇਦਭਾਵ ਕੀਤਾ ਗਿਆ ਏਥੋ ਤੱਕ ਕਿ ਉਕਤ ਵਿਅਕਤੀਆ ਵੱਲੋ ਕਥਿਤ ਐਸ ਸੀ ਵਰਗ ਨੂੰ ਜਨਤਕ ਤੌਰ ਤੇ ਛੋਟੀ ਜਾਤੀ ਦੇ ਦੱਸ ਕਿ ਲੰਗਰ ਪੰਡਾਲ ਅੰਦਰ ਉਨ੍ਹਾਂ ਦੇ ਹੱਥਾਂ ਵਿੱਚੋਂ ਥਾਲ ਖੋ ਕਿ ਅਪਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋ ਉਕਤ ਪੰਜ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਪਰੰਤੂ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਗਿ੍ਰਫਤਾਰ ਨਹੀ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਅਤੇ ਹੋਰ ਐਸ ਸੀ ਵਰਗ ਦੇ ਲੋਕਾ ਨੂੰ ਉਨ੍ਹਾ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ ਇਸ ਤੋ ਇਲਾਵਾ ਦੂਸਰੀ ਧਿਰ ਨਾਲ ਸਬੰਧਤ ਵਿਅਕਤੀਆ ਵੱਲੋਂ ਵੀ ਮੈਡਮ ਪੂਨਮ ਕਾਂਗੜਾ ਕੋਲ ਅਪਣਾ ਪੱਖ ਰੱਖਿਆ ਗਿਆ।ਦੋਵੇ ਧਿਰਾ ਦਾ ਪੱਖ ਸੁਣਨ ਉਪਰੰਤ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ.ਸੀ ਵਰਗ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀ ਐਸ ਸੀ ਕਮਿਸ਼ਨ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹਾ ਹੈ, ਐਸ ਸੀ ਵਰਗ ਨਾਲ ਭੇਦਭਾਵ ਅਤੇ ਧੱਕਾਸ਼ਾਹੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਡੀ ਐਸ ਪੀ ਰਾਮਪੁਰਾ ਫੂਲ ਨੂੰ ਆਦੇਸ਼ ਦਿੱਤੇ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਅਤੇ ਮੁਕੱਦਮੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 2 ਸਤੰਬਰ ਨੂੰ ਐਸ ਸੀ ਕਮਿਸ਼ਨ ਪੰਜਾਬ ਦੇ ਦਫਤਰ ਚੰਡੀਗੜ੍ਹ ਵਿਖੇ ਖੁਦ ਹਾਜ਼ਰ ਹੋ ਕਿ ਰਿਪੋਰਟ ਪੇਸ਼ ਕਰਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਸ਼ੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਰਾਹੀਂ ਉਨ੍ਹਾਂ ਨੂੰ ਉਕਤ ਮਾਮਲੇ ਦੀ ਜਾਣਕਾਰੀ ਮਿਲੀ ਜਿੰਨਾ ਤੁਰੰਤ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰ ਕਾਰਵਾਈ ਕਰਨ ਲਈ ਹਿਦਾਇਤ ਕੀਤੀ ਗਈ ਸੀ ਜਿਸ ਦੇ ਚਲਦਿਆ ਜਾਂਚ ਦੌਰਾਨ ਪੰਜ ਵਿਅਕਤੀਆਂ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਵੱਲੋ ਮੁਕੱਦਮਾ ਦਰਜ ਕੀਤਾ ਗਿਆ ਹੈ ਪਰੰਤੂ ਅਜੇ ਤੱਕ ਕਿਸੇ ਦੀ ਵੀ ਗਿ੍ਰਫਤਾਰੀ ਨਹੀ ਹੋਈ ਜਿਸ ਕਾਰਨ ਅੱਜ ਉਨ੍ਹਾਂ ਵੱਲੋਂ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਦੀ ਗਿ੍ਰਫਤਾਰ ਕਰਵਾਉਣ ਅਤੇ ਪੀੜਤਾ ਦਾ ਪੱਖ ਸੁਣਨ ਲਈ ਪਿੰਡ ਦਾ ਦੌਰਾ ਕੀਤਾ ਗਿਆ ਹੈ।ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਐਸ ਡੀ ਐਮ ਰਾਮਪੁਰਾ ਫੂਲ ਸ਼੍ਰੀ ਓਮ ਪ੍ਰਕਾਸ਼, ਡੀ.ਐਸ.ਪੀ ਰਾਮਪੁਰਾ ਸ.ਆਸ਼ਵੰਤ ਸਿੰਘ, ਤਹਿਸੀਲਦਾਰ ਸ੍ਰੀ ਸੁਖਬੀਰ ਸਿੰਘ, ਨਾਇਬ ਤਹਿਸੀਲਦਾਰ ਮੈਡਮ ਚਰਨਜੀਤ ਕੌਰ, ਤਹਿਸੀਲ ਭਲਾਈ ਅਫ਼ਸਰ ਰਾਮਪੁਰਾ ਫੂਲ ਸ੍ਰੀ ਗਗਨ ਤੋ ਇਲਾਵਾ ਵੱਡੀ ਗਿਣਤੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਪਿੰਡ ਵਾਸੀ ਹਾਜ਼ਰ ਸਨ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਉਪ-ਰਾਸਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਉਪ-ਰਾਸਟਰਪਤੀ ਬਣਨ ਲਈ ਦਿੱਤੀ ਵਧਾਈ, ਕਿਹਾ- ਤੁਹਾਡੀ ਪ੍ਰਧਾਨਗੀ ਹੇਠ ਕੰਮ ਕਰਨ ਲਈ ਉਤਸ਼ਾਹਿਤ ਹਾਂ
ਮੁਲਾਕਾਤ ਦੌਰਾਨ ਕਈ ਅਹਿਮ ਮੁੱਦਿਆਂ ਉੱਤੇ ਕੀਤੀ ਵਿਚਾਰ-ਚਰਚਾ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 22 ਅਗਸਤ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੋਮਵਾਰ ਨੂੰ ਦਿੱਲੀ ਵਿਖੇ ਭਾਰਤ ਦੇ ਨਵੇਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕੀਤੀ। ਰਾਘਵ ਚੱਢਾ ਨੇ ਜਗਦੀਪ ਧਨਖੜ ਨੂੰ ਉਪ-ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਹੀ ਤੁਹਾਡੀ ਪ੍ਰਧਾਨਗੀ ਹੇਠ ਕੰਮ ਕਰਨ ਲਈ ਉਤਸ਼ਾਹਿਤ ਹਾਂ। ਇਸ ਦੌਰਾਨ ਰਾਘਵ ਚੱਢਾ ਨੇ ਉਪ ਰਾਸਟਰਪਤੀ ਨਾਲ ਦੇਸ ਦੇ ਕਈ ਅਹਿਮ ਮੁੱਦਿਆਂ ‘ਤੇ ਵੀ ਵਿਚਾਰ-ਚਰਚਾ ਕੀਤੀ।ਸੋਮਵਾਰ ਨੂੰ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਉਹਨਾਂ ਨੂੰ ਉਪ ਰਾਸਟਰਪਤੀ ਨਾਲ ਮੁਲਾਕਾਤ ਕਰਕੇ ਬਹੁਤ ਖੁਸੀ ਹੋਈ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਅਹੁਦੇ ਨੂੰ ਸਫਲਤਾਪੂਰਵਕ ਨਿਭਾਉਣਗੇ ਅਤੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਣਗੇ। ਸਾਡੇ ਸਮੂਹ ਮੈਂਬਰਾਂ ਨੂੰ ਸਾਡੇ ਨਵ-ਨਿਯੁਕਤ ਉਪ-ਰਾਸ਼ਟਰਪਤੀ ਤੋਂ ਬਹੁਤ ਉਮੀਦਾਂ ਹਨ।
ਹੁੱਡਾ ਨੇ ਸਾਲ 2011 ਵਿੱਚ 124 ਅਤੇ 2014 ਵਿੱਚ 385 ਪ੍ਰਾਇਮਰੀ ਸਕੂਲ ਬੰਦ ਕੀਤੇ ਸਨ- ਸਿੱਖਿਆ ਮੰਤਰੀ
ਸਾਡੀ ਸਰਕਾਰ ਦੀ ਕੋਸਿਸ ਹੈ ਕਿ ਹਰ ਵਿਦਿਆਰਥੀ ਨੂੰ ਅਧਿਆਪਕ ਅਤੇ ਹਰ ਅਧਿਆਪਕ ਨੂੰ ਵਿਦਿਆਰਥੀ ਦਿੱਤੇ ਜਾਣ: ਕੰਵਰਪਾਲ
ਹੁਣ ਤੱਕ 138 ਸਕੂਲਾਂ ਨੂੰ ਮਾਡਲ ਸੰਸਕਿ੍ਰਤੀ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਜਾ ਚੁੱਕਾ ਹੈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਅਗਸਤ – ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਅੱਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਪਣੀ ਸਰਕਾਰ ਨੇ ਸਾਲ 2011 ‘ਚ 124 ਪ੍ਰਾਇਮਰੀ ਸਕੂਲ ਅਤੇ ਸਾਲ 2014 ‘ਚ 385 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਸੀ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ ਸਕੂਲ ਬੰਦ ਨਹੀਂ ਕੀਤੇ ਜਾ ਰਹੇ ਹਨ, ਪਰ ਵਿਦਿਆਰਥੀ ਗਿਣਤੀ ਘੱਟ ਹੋਣ ਕਾਰਨ ਕੁਝ ਸਕੂਲਾਂ ਦਾ ਰਲੇਵਾਂ ਕੀਤਾ ਗਿਆ ਹੈ, ਪਰ ਉਨ੍ਹਾਂ ਸਕੂਲਾਂ ਨੂੰ ਵੀ 3 ਕਿਲੋਮੀਟਰ ਦੇ ਦਾਇਰੇ ਵਿੱਚ ਨੇੜਲੇ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਵਿਦਿਆਰਥੀਆਂ ਦੇ ਹਿੱਤਾਂ ਲਈ ਸਕੂਲ ਖੋਲ੍ਹੇ ਜਾ ਰਹੇ ਹਨ ਅਤੇ ਲੋੜ ਅਨੁਸਾਰ ਅਪਗ੍ਰੇਡ ਵੀ ਕੀਤੇ ਜਾ ਰਹੇ ਹਨ।
ਸ੍ਰੀ ਕੰਵਰ ਪਾਲ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਖਾਲੀ ਅਸਾਮੀਆਂ ’ਤੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਸਰਕਾਰ ਦੀ ਕੋਸ?ਿਸ ਹੈ ਕਿ ਹਰ ਵਿਦਿਆਰਥੀ ਨੂੰ ਅਧਿਆਪਕ ਅਤੇ ਹਰ ਅਧਿਆਪਕ ਨੂੰ ਵਿਦਿਆਰਥੀ ਮਿਲੇ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੌਰਾਨ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਹੋਇਆ ਹੈ, ਜਿਸ ਤਹਿਤ ਹੁਣ ਤੱਕ 138 ਸਕੂਲਾਂ ਨੂੰ ਮਾਡਲ ਕਲਚਰ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ।ਬੁਨੀਆਦ ਅਤੇ ਸੁਪਰ-100 ਵਰਗੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ। ਅੱਜ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਈ.ਆਈ.ਟੀ. ਵਿੱਚ ਦਾਖਲਾ ਲੈਣ ਦੇ ਯੋਗ ਹਨ, ਇਹ ਸਾਡੀ ਉੱਨਤ ਸਿੱਖਿਆ ਦਾ ਨਤੀਜਾ ਹੈ।
ਹਰਿਆਣਾ ਦੀ ਸਾਬਕਾ ਮੰਤਰੀ ਕੁਮਾਰੀ ਸੈਲਜ਼ਾ ਨੇ ਘੇਰੀ ਭਾਜਪਾ ਸਰਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਅਗਸਤ: ਕਾਂਗਰਸ ਵਰਕਿੰਗ ਕਮੇਟੀ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਨੇ ਸੂਬੇ ਦੀ ਭਾਜਪਾ ਸਰਕਾਰ ’ਤੇ ਨਿਸ਼ਾਨੇ ਲਗਾਉੀਦਿਆਂ ਕਿਹਾ ਕਿ ਸਿੱਖਿਆ ਨੂੰ ਉਤਸਾਹਿਤ ਕੀਤੇ ਬਿਨਾਂ ਵਧੀਆ ਕਾਰਜ ਸਕਤੀ ਨਹੀਂ ਬਣਾਈ ਜਾ ਸਕਦੀ। ਇਸ ਲਈ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੂੰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਬਜਾਏ ਨਵੇਂ ਸਕੂਲ ਖੋਲ੍ਹਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰੈਸਨੇਲਾਈਜੇਸਨ ਦੇ ਬਹਾਨੇ ਜਿਸ ਤਰ੍ਹਾਂ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਉਸ ਦੇ ਉਲਟ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਕੋਸਿਸ ਕੀਤੀ ਜਾਵੇ।ਇਸ ਨਾਲ ਨਾ ਸਿਰਫ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਹੋਵੇਗਾ, ਸਗੋਂ ਆਉਣ ਵਾਲੇ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੇ ਉੱਚ ਸਿੱਖਿਆ ਪ੍ਰਾਪਤ ਅਤੇ ਅਨੁਸਾਸਿਤ ਵਿਦਿਆਰਥੀ ਦੇਸ ਅਤੇ ਸੂਬੇ ਦਾ ਨਾਮਕਰਨ ਕਰਨ ਦੇ ਯੋਗ ਹੋਣਗੇ।ਮੀਡੀਆ ਨੂੰ ਜਾਰੀ ਬਿਆਨ ਵਿੱਚ ਕੁਮਾਰੀ ਸੈਲਜਾ ਨੇ ਕਿਹਾ ਕਿ ਸੂਬਾ ਸਰਕਾਰ ਹੁਣ ਤੱਕ 284 ਪ੍ਰਾਇਮਰੀ ਅਤੇ ਮਿਡਲ ਸਰਕਾਰੀ ਸਕੂਲਾਂ ਨੂੰ ਬੰਦ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ 105 ਸਕੂਲ ਪਿਛਲੇ ਦਿਨਾਂ ਵਿੱਚ ਬੰਦ ਕਰ ਦਿੱਤੇ ਗਏ ਸਨ। ਹਾਲ ਹੀ ਵਿੱਚ ਸਰਕਾਰ ਨੇ ਵਿਧਾਨ ਸਭਾ ਵਿੱਚ ਮੰਨਿਆ ਸੀ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ 35980 ਅਸਾਮੀਆਂ ਖਾਲੀ ਹਨ। ਪਰ ਹੁਣ ਤਬਾਦਲਾ ਮੁਹਿੰਮ ਦੇ ਬਹਾਨੇ ਰੈਸਨੇਲਾਈਜੇਸਨ ਵਿੱਚ ਇਨ੍ਹਾਂ ਵਿੱਚੋਂ 20 ਹਜਾਰ ਅਸਾਮੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਅਤੇ ਖਾਲੀ ਅਸਾਮੀਆਂ ਨਾ ਭਰਨ ਦੇ ਵਿਰੋਧ ਵਿੱਚ ਵਿਦਿਆਰਥੀ, ਮਾਪੇ, ਅਧਿਆਪਕ ਅਤੇ ਪੰਚਾਇਤਾਂ ਲਗਾਤਾਰ ਪ੍ਰਦਰਸਨ ਕਰ ਰਹੀਆਂ ਹਨ। ਸੈਂਕੜੇ ਸਕੂਲਾਂ ਵਿੱਚ ਤਾਲਾਬੰਦੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਦੇ ਬਾਵਜੂਦ ਗੱਠਜੋੜ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਇਸ ਤੋਂ ਸਾਫ ਹੈ ਕਿ ਸਕੂਲਾਂ ਨੂੰ ਬੰਦ ਕਰਨ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਪਿੱਛੇ ਕੋਈ ਵੱਡੀ ਸਾਜਿਸ ਰਚੀ ਜਾ ਰਹੀ ਹੈ।







