Friday, May 15, 2026
Home Blog Page 2430

ਬਠਿੰਡਾ ਦੇ ਨਵੇਂ ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਨੇ ਅਹੁੱਦਾ ਸੰਭਾਲਿਆ

0

ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਫ਼ਾਜਲਿਕਾ ਤੋਂ ਬਦਲ ਕੇ ਆਏ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਸਥਾਨਕ ਸਿਵਲ ਸਰਜਨ ਦਫ਼ਤਰ ਵਿਚ ਅਪਣਾ ਅਹੂੱਦਾ ਸੰਭਾਲ ਲਿਆ। ਉਹ ਇਸਤੋਂ ਪਹਿਲਾਂ ਵੀ ਬਠਿੰਡਾ ਦੇ ਸਿਵਲ ਸਰਜਨ ਰਹਿ ਚੁੱਕੇ ਹਨ। ਈਮਾਨਦਾਰ ਤੇ ਅਪਣੀ ਡਿਊਟੀ ਪ੍ਰਤੀ ਸਖ਼ਤ ਮੰਨੇ ਜਾਂਦੇ ਡਾ ਢਿੱਲੋਂ ਦਾ ਬਠਿੰਡਾ ਦਫ਼ਤਰ ਵਿਚ ਪੁੱਜਣ ’ਤੇ ਸਿਹਤ ਵਿਭਾਗ ਦੇ ਸਮੂਹ ਮੁਲਾਜਮਾਂ ਤੇ ਅਧਿਕਾਰੀਆਂ ਵਲੋਂ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਢਿੱਲੋਂ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜ਼ਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿਚ ਸਿਹਤ ਵਿਭਾਗ ਨੂੰ ਚੁਸਤ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਡਿਊਟੀ ਵਿਚ ਕੁਤਾਹੀ ਤੇ ਭਿ੍ਰਸਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਇਸਤੋਂ ਇਲਾਵਾ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਟਾਫ਼ ਨੂੰ ਵੀ ਤਨਦੇਹੀ ਨਾਲ ਕੰਮ ਕਰਨ ਦੀਆਂ ਹਿਦਾਇਤਾਂ ਦਿੰਦਿਆਂ ਅਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਡਾ ਤੇਜਵੰਤ ਸਿੰਘ ਢਿੱਲੋਂ ਬਠਿੰਡਾ ਦੇ ਲੰਮਾ ਸਮਾਂ ਸਿਵਲ ਸਰਜ਼ਨ ਰਹੇ ਹਨ ਤੇ ਚੋਣ ਜਾਬਤੇ ਦੌਰਾਨ ਉਨ੍ਹਾਂ ਨੂੰ ਬਤੌਰ ਡਿਪਟੀ ਡਾਇਰੈਕਟਰ ਤੈਨਾਤ ਕੀਤਾ ਗਿਆ ਸੀ, ਜਿਸਤੋਂ ਬਾਅਦ ਫਾਜਲਿਕਾ ਦਾ ਸਿਵਲ ਸਰਜ਼ਨ ਲਗਾਇਆ ਗਿਆ ਸੀ। ਉਨ੍ਹਾਂ ਦੇ ਅਹੁੱਦਾ ਸੰਭਾਲਣ ਮੌਕੇ ਸਹਾਇਕ ਸਿਵਲ ਸਰਜਨ ਡਾ: ਅਨੁਪਮਾ ਸ਼ਰਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਮੀਨਾਕਸ਼ੀ ਸਿਗਲਾ, ਐੱਮਐੱਮਓ ਡਾ: ਮਨਿੰਦਰਪਾਲ ਸਿੰਘ, ਡੀਐੱਚਓ ਡਾ: ਊਸ਼ਾ ਗੋਇਲ, ਜ਼ਿਲ੍ਹਾ ਨੋਡਲ ਅਫ਼ਸਰ ਆਰਐਮਓ ਡਾ: ਮਨੀਸ਼ ਗੁਪਤਾ ਸਹਿਤ ਸਮੂਹ ਅਧਿਕਾਰੀ ਤੇ ਸਟਾਫ਼ ਹਾਜ਼ਰ ਸੀ।

ਬਠਿੰਡਾ ਦੇ ਬੰਦ ਹੋਏ ਥਰਮਲ ਪਲਾਂਟ ਦੀਆਂ 79 ਪੋਸਟਾਂ ਨਹੀਂ ਹੋਣਗੀਆਂ ਖ਼ਤਮ, ਜਥੈਬੰਦੀਆਂ ਨੇ ਕੀਤੀ ਚੇਅਰਮੈਨ ਨਾਲ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਅਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਵੱਲੋਂ ਪੀ ਐਸ ਪੀ ਸੀ ਐੱਲ ਦੇ ਸੀ ਐਮ ਡੀ ਸ਼੍ਰ ਬਲਦੇਵ ਸਿੰਘ ਸਰਾਂ ਨਾਲ ਸਾਂਝੇ ਤੌਰ ’ਤੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀਆਂ 79 ਪੋਸਟਾਂ ਨੂੰ ਖਤਮ ਨਾਂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹਨਾਂ ਪੋਸਟਾਂ ਨੂੰ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਤਬਦੀਲ ਕੀਤਾ ਜਾਵੇ। ਸੀ ਐਮ ਡੀ ਸਾਹਿਬ ਵੱਲੋਂ ਬੜੇ ਧਿਆਨ ਨਾਲ ਮੰਗ ਨੂੰ ਸੁਣਿਆ ਗਿਆ। ਮੌਕੇ ਤੇ ਹੀ ਡਾਇਰੈਕਟਰ ਜਨਰੇਸ਼ਨ ਨੂੰ ਫੋਨ ਕਰਕੇ ਜਥੇਬੰਧੀ ਦੀ ਮੰਗ ਸਬੰਧੀ ਯੋਗ ਕਾਰਵਾਈ ਕਰਨ ਲਈ ਕਿਹਾ ਗਿਆ। ਜਿਸਤੋਂ ਬਾਅਦ ਜਥੇਬੰਧੀ ਵੱਲੋਂ ਤੁਰੰਤ ਡਾਇਰੈਕਟਰ ਜਨਰੇਸ਼ਨ ਨੂੰ ਮਿਲ ਕੇ ਸਾਰਾ ਮਸਲਾ ਸਾਂਝਾ ਕੀਤਾ ਗਿਆ। ਆਗੂਆਂ ਨੇ ਦਸਿਆ ਕਿ ਡਾਇਰੈਕਟਰ ਜਨਰੇਸ਼ਨ ਵੱਲੋਂ ਤੁਰੰਤ ਮੁੱਖ ਇੰਜੀਨੀਅਰ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਫੋਨ ਕਰਕੇ ਅਜੰਡਾ ਬਣਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇੱਥੇ ਵਰਨਣ ਯੋਗ ਹੈ ਕਿ ਥਰਮਲ ਪਲਾਂਟ ਬਠਿੰਡਾ ਨੂੰ ਪਿੱਛਲੀ ਕਾਂਗਰਸ ਸਰਕਾਰ ਵੱਲੋਂ ਪੱਕੇ ਤੌਰ ਤੇ ਬੰਦ ਕਰਨ ਕਰਕੇ ਬਠਿੰਡਾ ਥਰਮਲ ਵਿੱਚੋਂ ਲੱਗਪੱਗ 2100 ਪੋਸਟਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਹੁਣ ਫਿਰ ਬਾਕੀ ਬਚਦੀਆਂ 79 ਪੋਸਟਾਂ ਨੂੰ ਖਤਮ ਕਰਨ ਲਈ ਏਜੰਡਾ ਬਣ ਕੇ ਬੀਓਡੀ ਦੀ ਮੀਟਿੰਗ ਵਿੱਚ ਲਗਾਉਣ ਲਈ ਪ੍ਰਵਾਨਗੀ ਵਾਸਤੇ ਸੀ ਐਮ ਡੀ ਸਾਹਿਬ ਕੋਲ ਪੇਸ਼ ਕੀਤਾ ਗਿਆ ਹੈ। ਚੀਫ ਇੰਜੀਨੀਅਰ ਲਹਿਰਾ ਥਰਮਲ ਵੱਲੋਂ ਪੋਸਟਾਂ ਖਤਮ ਕਰਨ ਦੇ ਅਜੰਡੇ ਨੂੰ ਬੀਓਡੀ ਦੀ ਮੀਟਿੰਗ ਵਿੱਚ ਨਾਂ ਲਗਾਉਣ ਲਈ ਡਾਇਰੈਕਟਰ ਐਚ ਆਰ ਨੂੰ ਈਮੇਲ ਕਰਕੇ ਸੁਚਿਤ ਕਰ ਦਿੱਤਾ ਗਿਆ ਹੈ। ਹੁਣ ਇਹਨਾਂ ਪੋਸਟਾਂ ਨੂੰ ਲਹਿਰਾ ਥਰਮਲ ਵਿਖੇ ਤਬਦੀਲ ਕਰਨ ਲਈ ਨਵੇਂ ਸਿਰੇ ਤੋਂ ਏਜੰਡਾ ਤਿਆਰ ਕਰਕੇ ਅਗਲੇ ਹਫਤੇ ਬੀਓਡੀ ਵਿੱਚ ਲਗਾਉਣ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੋਪੜ ਥਰਮਲ ਵਿੱਚੋਂ ਚਾਰ ਨੰਬਰ ਸੀਨੀਅਰ ਕਮਿਸਟਾਂ ਦੀਆਂ ਖਤਮ ਕੀਤੀਆਂ ਪੋਸਟਾਂ ਨੂੰ ਮੁੜ ਬਹਾਲ ਕਰਨ ਲਈ ਚੀਫ ਇੰਜਨੀਅਰ ਰੋਪੜ ਵੱਲੋਂ ਭੇਜੇ ਗਏ ਅਜੰਡੇ ਨੂੰ ਜਲਦੀ ਪਾਸ ਕਰਨ ਲਈ ਕਾਰਵਾਈ ਦੀ ਮੰਗ ਤੇ ਡਾਇਰੈਕਟਰ ਜਨਰੇਸ਼ਨ ਤੇ ਸੀ ਐਮ ਡੀ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਗੁਰਸੇਵਕ ਸਿੰਘ ਸੰਧੂ ਪ੍ਰਧਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ, ਬਲਜੀਤ ਸਿੰਘ ਬੋਦੀਵਾਲਾ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਚਾਹਲ, ਰਾਜਿੰਦਰ ਸਿੰਘ ਨਿੰਮਾ ਜਨਰਲ ਸੈਕਟਰੀ ਇੰਪਲਾਈਜ਼ ਫੈਡਰੇਸ਼ਨ ਚਾਹਲ ਅਤੇ ਲਖਵੰਤ ਸਿੰਘ ਬਾਂਡੀ ਸੀਨੀਅਰ ਮੀਤ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਚਾਹਲ ਅਤੇ ਸੰਜੇ ਸ਼ਰਮਾਂ ਸਾਮਲ ਹੋਏ।

ਸੰਧਵਾਂ ਨੇ ਪੰਜਾਬ ਨੂੰ ਐਮ.ਐਸ.ਪੀ. ਕਮੇਟੀ ਵਿੱਚ ਸ਼ਾਮਲ ਨਾ ਕੀਤੇ ਜਾਣ ਲਈ ਕੇਂਦਰ ‘ਤੇ ਜਤਾਇਆ ਇਤਰਾਜ਼

0

ਕਿਹਾ: ਪੰਜਾਬ ਨੂੰ ਉਕਸਾਉਣ ਦੀ ਇੱਕ ਹੋਰ ਸੋਚੀ-ਸਮਝੀ ਸਾਜਿਸ਼
ਸੁਖਜਿੰਦਰ ਮਾਨ
ਚੰਡੀਗੜ, 21 ਜੁਲਾਈ: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ MSP ਤੇ ਬਣਾਈ ਕਮੇਟੀ ਚ ਪੰਜਾਬ ਨੂੰ ਪ੍ਰਤੀਨਿਧਤਾ ਨਾ ਦੇਣ ਤੇ ਰੋਸ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਤੋਂ ਬਿਨਾਂ ਖੇਤੀ ਦੇ ਕਿਸੇ ਵੀ ਪਹਿਲੂ ‘ਤੇ ਕਦੇ ਵੀ ਚਰਚਾ ਸੰਭਵ ਹੀ ਨਹੀਂ ਹੈ, ਪੰਜਾਬ ਨੂੰ ਅਖੌਤੀ ਕਮੇਟੀ ਤੋਂ ਦੂਰ ਰੱਖਣਾ ਪੰਜਾਬ ਦੇ ਸਬਰ ਨੂੰ ਪਰਖਣ ਜਾਂ ਅੱਗ ਲਾਊ ਸਿਆਸਤ ਦੀ ਇੱਕ ਹੋਰ ਲੂੰਬੜ ਚਾਲ ਹੈ, ਕਿਉਂਕਿ ਬਹਾਦਰ ਪੰਜਾਬੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੀ ਬਰਖ਼ਾਸਤਗੀ ਲਈ ਦਿੱਲੀ ਦੀਆਂ ਬਰੂਹਾਂ ‘ਤੇ ਦੁਨੀਆਂ ਦੀ ਸਭ ਤੋਂ ਲੰਬੀ ਤੇ ਸ਼ਾਂਤਮਈ ਮੁਹਿੰਮ ਦੀ ਸਫਲਤਾਪੂਰਵਕ ਅਗਵਾਈ ਕੀਤੀ ਸੀ। ਵਿਧਾਨ ਸਭਾ ਸਪੀਕਰ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀ ਭਲੀਭਾਂਤ ਜਾਣਦੇ ਹਨ, ਕਿ ਜ਼ੁਲਮ, ਗ਼ਰੂਰ ਅਤੇ ਬੇਇਨਸਾਫੀ ਦਾ ਸਾਹਮਣਾ ਕਿਵੇਂ ਕਰਨਾ ਹੈ। ਉਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ 19 ਨਵੰਬਰ, 2021 ਨੂੰ ਕੀਤੀ ਘੋਸ਼ਣਾ ਇਸ ਦੀ ਤਾਜ਼ਾ ਤੇ ਸਪੱਸ਼ਟ ਉਦਾਹਰਣ ਹੈ।
ਪੰਜਾਬ ਤੋਂ ਬਿਨਾਂ ਕਿਸੇ ਵੀ ਕਮੇਟੀ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਅਪਣਾਈ ਸਾਰਥਕਤਾ ‘ਤੇ ਸਵਾਲ ਚੁੱਕਦਿਆਂ ਸ. ਸੰਧਵਾਂ ਨੇ ਕਿਹਾ ਕਿ ਇਸ ਐਲਾਨ ਦਾ ਉਦੇਸ਼ ਸਾਡੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਉਣਾ ਨਹੀਂ ਸਗੋਂ ਸਿਆਸੀ ਦਿਖਾਵਾ ਹੀ ਹੈ। ਉਨਾਂ ਕਿਹਾ ਕਿ ਖੇਤੀ ਸਬੰਧੀ ਵਿਸ਼ੇ ‘ਤੇ ਉਹ ਪੰਜਾਬ ਤੋਂ ਬਿਨਾਂ ਕਿਸ ਤਰਾਂ ਚਰਚਾ ਕਰਨਗੇ।ਪਿਛਲੇ ਹਫਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ “ਜੀਰੋ-ਬਜਟ ਅਧਾਰਤ ਖੇਤੀ ਨੂੰ ਉਤਸ਼ਾਹਿਤ ਕਰਨ’’ ਅਤੇ ਐਮ.ਐਸ.ਪੀ. ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ 26-ਮੈਂਬਰੀ ਕਮੇਟੀ ਨੂੰ ਨੋਟੀਫਾਈ ਕੀਤਾ ਸੀ।

ਪੰਜਾਬ ਜਲਦੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ: ਮੁੱਖ ਮੰਤਰੀ

0

ਗੈਂਗਸਟਰਾਂ ਖ਼ਿਲਾਫ਼ ਬੁੱਧਵਾਰ ਦੀ ਕਾਰਵਾਈ ਉਤੇ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀਆਂ ਦੀ ਕੀਤੀ ਸ਼ਲਾਘਾ
ਸੂਬੇ ਵਿੱਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣਾ ਸਾਡੀ ਸਰਕਾਰ ਦੀ ਗਰੰਟੀ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਜੁਲਾਈ: ਖ਼ਤਰਨਾਕ ਗੈਂਗਸਟਰਾਂ ਖ਼ਿਲਾਫ਼ ਬੁੱਧਵਾਰ ਦੀ ਕਾਰਵਾਈ ਨੂੰ ਸਫ਼ਲਤਾ ਪੂਰਵਕ ਅੰਜ਼ਾਮ ਦੇਣ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਨੂੰ ਜਲਦੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਵਾਇਆ ਜਾਵੇਗਾ।ਲੋਕਾਂ ਦੇ ਨਾਂ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, “ਇਹ ਸੂਬੇ ਦੇ ਲੋਕਾਂ ਨੂੰ ਮੇਰੀ ਗਰੰਟੀ ਹੈ ਕਿ ਕਿਸੇ ਨੂੰ ਵੀ ਸੂਬੇ ਦੀ ਮੁਸ਼ਕਲ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤੀ ਦੇ ਨਾਲ ਪੰਜਾਬ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਰਕਰਾਰ ਰੱਖਣ ਲਈ ਹਰੇਕ ਕਦਮ ਚੁੱਕਿਆ ਜਾਵੇਗਾ।”
ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਤੇ ਹੋਰ ਅਧਿਕਾਰੀਆਂ ਨਾਲ ਆਪਣੀ ਸਰਕਾਰੀ ਰਿਹਾਇਸ਼ ਉਤੇ ਵੀਰਵਾਰ ਨੂੰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਆਖਿਆ ਕਿ ਇਨ੍ਹਾਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੀ ਪਿਛਲੀਆਂ ਸਰਕਾਰਾਂ ਦੌਰਾਨ ਸੱਤਾ ਵਿੱਚ ਰਹੇ ਆਗੂਆਂ ਨੇ ਪੁਸ਼ਤਪਨਾਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਦੀ ਪਨਾਹ ਵਿੱਚ ਗੈਂਗਸਟਰਾਂ ਨੇ ਸੂਬੇ ਭਰ ਵਿੱਚ ਸ਼ਰ੍ਹੇਆਮ ਆਪਣੀਆਂ ਗਤੀਵਿਧੀਆਂ ਚਲਾਈਆਂ ਕਿਉਂਕਿ ਇਹ ਆਗੂ ਆਪਣੇ ਸਿਆਸੀ ਸਵਾਰਥਾਂ ਲਈ ਇਨ੍ਹਾਂ ਗੈਂਗਸਟਰਾਂ ਨੂੰ ਵਰਤਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਨਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸਾਰੇ ਗੈਂਗਸਟਰ ਸਲਾਖਾਂ ਪਿੱਛੇ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਬੁੱਧਵਾਰ ਦੀ ਕਾਰਵਾਈ ਸੂਬਾ ਸਰਕਾਰ ਦੀ ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਦੇ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ ਅਤੇ ਕਤਲ ਦੇ ਬਾਅਦ ਤੋਂ ਹੀ ਫ਼ਰਾਰ ਸਨ। ਭਗਵੰਤ ਮਾਨ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਨ੍ਹਾਂ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਸੀ ਅਤੇ ਪਤਾ ਲਾਇਆ ਸੀ ਕਿ ਉਹ ਅੰਮ੍ਰਿਤਸਰ ਵਿਖੇ ਸਰਹੱਦ ਨੇੜੇ ਇਕ ਇਮਾਰਤ ਵਿੱਚ ਲੁਕੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮਿਸਾਲੀ ਸਾਹਸ ਅਤੇ ਹੌਸਲੇ ਦਾ ਮੁਜ਼ਾਹਰਾ ਕਰਦਿਆਂ ਬੇਹੱਦ ਪੇਸ਼ੇਵਰ ਢੰਗ ਨਾਲ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਸ ਸਾਹਸੀ ਕਾਰਵਾਈ ਲਈ ਸਾਰਾ ਸੂਬਾ ਇਨ੍ਹਾਂ ਜਵਾਨਾਂ ਦਾ ਕਰਜ਼ਦਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਲਈ ਸਮਾਜ ਤੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਸਿੱਧੀ ਟੱਕਰ ਲੈਣ ਦੀ ਆਪਣੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਂਗਸਟਰ, ਨਸ਼ਾ ਤਸਕਰ ਜਾਂ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸੂਬੇ ਦੀ ਕਰੜੀ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਕਾਰੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਸ ਕਾਰਵਾਈ ਨਾਲ ਹਰੇਕ ਪੰਜਾਬੀ ਇਨ੍ਹਾਂ ਬਹਾਦਰਾਂ ਉਤੇ ਮਾਣ ਮਹਿਸੂਸ ਕਰ ਰਿਹਾ ਹੈ, ਜਿਹੜੇ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਜੁਟੇ ਰਹਿੰਦੇ ਹਨ। ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਸੂਬੇ ਵਿੱਚ ਕਿਸੇ ਵੀ ਕੀਮਤ ਉਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕਾਰਜ ਕੁਸ਼ਲ ਤੇ ਜ਼ਿੰਮੇਵਾਰ ਪੁਲਿਸ ਢਾਂਚੇ ਰਾਹੀਂ ਹਰੇਕ ਵਿਅਕਤੀ ਦੇ ਜਾਨ ਤੇ ਮਾਲ ਦੀ ਰਾਖੀ ਯਕੀਨੀ ਬਣਾਏਗੀ।ਇਸ ਮੌਕੇ ਡੀ.ਜੀ.ਪੀ. ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਨੇ ਇਸ ਸਮੁੱਚੀ ਕਾਰਵਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ।

ਰੁਪਿੰਦਰ ਸਿੰਘ ਬਰਾੜ ਨੇ ਸੰਭਾਲਿਆ ਜਿਲਾ ਖੇਡ ਅਫਸਰ ਬਠਿੰਡਾ ਦਾ ਅਹੁੱਦਾ

0

ਖੇਡ ਇਨਫਰਾਸਟਰੱਕਚਰ ਨੂੰ ਉਚਾ ਚੁੱਕਣ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗੇਂ : ਰੁਪਿੰਦਰ ਸਿੰਘ ਬਰਾੜ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਖੇਡ ਇਨਫਰਾਸਟਰੱਕਚਰ ਨੂੰ ਉਚਾ ਚੁੱਕਣ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗੇਂ, ਇਨਾਂ ਗੱਲਾਂ ਦਾ ਪ੍ਰਗਟਾਵਾ ਸਰਦਾਰ ਰੁਪਿੰਦਰ ਸਿੰਘ ਬਰਾੜ ਨੇ ਜਿਲਾ ਖੇਡ ਅਫਸਰ, ਬਠਿੰਡਾ ਦਾ ਚਾਰਜ ਸੰਭਾਲਣ ਮੌਕੇ ਕੀਤਾ। ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਵ ਨਿਯੁਕਤ ਜਿਲਾ ਸਪੋਰਟਸ ਅਫਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਬਠਿੰਡਾ ਜਿਲੇ ਵਿਚ ਖਿਡਾਰੀਆਂ ਲਈ ਕਰੋੜਾਂ ਰੁਪਏ ਦਾ ਇਨਫਰਾਸੱਟਰਕਚਰ ਬਨਾਇਆ ਹੈ ਅਤੇ ਖਿਡਾਰੀਆਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਨਾਂ ਦੀ ਸਾਂਭ ਸੰਭਾਲ ਅਤੇ ਖੇਡ ਇਨਫਰਾਸਸਟਰੱਕਚਰ ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਬਠਿੰਡਾ ਜਿਲੇ ਵਿਚ ਚੱਲ ਰਹੇ ਸਬ ਕੋਚਿੰਗ ਸੈਂਟਰਾਂ ਤੇ ਕੋਚਿਜ ਅਤੇ ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਡਾਂ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ। ਉਨਾਂ ਨੇ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਨੋਜਵਾਨ ਖੇਡਾਂ ਵਿਚ ਉਤਸ਼ਾਹਿਤ ਹੋਣ, ਖੇਡ ਵਿਭਾਗ ਉਨਾਂ ਨੂੰ ਪੂਰਨ ਤੌਰ ਤੇ ਸਾਥ ਅਤੇ ਬਣਦੀਆਂ ਸਹੂਲਤਾਂ ਦੇਵੇਗਾ। ਵਿਭਾਗ ਵਲੋ ਹਰ ਸਾਲ ਕਰਵਾਏ ਜਾਂਦੇ ਟੂਰਨਾਂਮੈਂਟਾਂ ਵਿਚ ਵੱਧ ਤੋ. ਵੱਧ ਖਿਡਾਰੀ ਭਾਗ ਲੈਣ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਖੇਡਾਂ ਰਾਹੀਂ ਨੌਕਰੀਆਂ ਦੇ ਰਾਸਤੇ ਖੋਲ ਸਕਣ। ਅੰਤ ਵਿਚ ਉਨਾਂ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਜਿੱਥੇ ਵਿਦਿਆਰਥੀ ਵਰਗ ਪੜਾਈ ਵਿਚ ਅੱਗੇ ਵਧ ਰਿਹਾ ਹੈ, ਉਸੇ ਤਰਾਂ ਖੇਡਾਂ ਦੇ ਮਿਆਰ ਵਿਚ ਵੀ ਅੱਗੇ ਵਧਣ ਦੀ ਸ਼ਖਤ ਲੋੜ ਹੈ। ਇਸ ਮੌਕੇ ਸਾਹਿਲ ਕੁਮਾਰ ਸੀਨੀਅਰ ਸਹਾਇਕ, ਨਰਿੰਦਰ ਸਿੰਘ ਢਿੱਲੋਂ ਸਟੈਨੋ, ਐਕਸੀਅਨ ਗੁਰਦੀਪ ਸਿੰਘ ਪ੍ਰਧਾਨ ਹਾਕੀ ਐਸੋਸੀਏਸਨ ਬਠਿੰਡਾ, ਸੁਰਜੀਤ ਸਿੰਘ ਪਿ੍ਰੰਸੀਪਲ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਦੇਵ ਸਿੰਘ ਧਾਲੀਵਾਲ, ਗੁਲਸ਼ਨ ਕੁਮਾਰ ਡੀ.ਪੀ.ਈ, ਸੁਖਵਿੰਦਰ ਸਿੰਘ, ਕੰੁਵਰ ਯਾਦਵਿੰਦਰ ਸਿੰਘ, ਅਰੁਣਦੀਪ ਸਿੰਘ, ਮੇਵਾ ਸਿੰਘ ਜਿਲਾ ਸਿੱਖਿਆ ਅਫਸਰ ਅਫਸਰ ਸੰਕੈਡਰੀ ਬਠਿੰਡਾ, ਇਕਬਾਲ ਸਿੰਘ ਡਿਪਟੀ ਜਿਲਾ ਸਿੱਖਿਆ ਅਫਸਰ, ਗੁਰਵਿੰਦਰ ਸਿੰਘ ਲੱਭੀ, ਅਵਤਾਰ ਸਿੰਘ ਜੂਨੀਅਰ ਹਾਕੀ ਕੋਚ ਬਠਿੰਡਾ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ ਪਾਵਰਲਿਫਟਿੰਗ ਕੋਚ ਬਠਿੰਡਾ, ਸੁਖਬਲਵਿੰਦਰ ਸਿੰਘ ਸੈਕਟਰੀ ਫੁਟਬਾਲ ਐਸੋਸੀਏਸਨ ਬਠਿੰਡਾ ਤੋਂ ਇਲਾਵਾ ਸਮੂਹ ਸਟਾਫ ਨੇ ਰੁਪਿੰਦਰ ਸਿੰਘ ਬਰਾੜ ਨੂੰ ਬਤੌਰ ਜਿਲਾ ਖੇਡ ਅਫਸਰ ਬਠਿੰਡਾ ਜੁਆਇਨ ਕਰਨ ਤੇ ਵਧਾਈ ਦਿੱਤੀ।

ਵਿਸ਼ਵ ਸਕਿੱਲ ਹਫਤੇ ਤੇ ਨਹਿਰੂ ਯੁਵਾ ਕੇਂਦਰ ਵੱਲੋਂ ਸਿਲਾਈ ਸੈਟਰ ਗੇਹਲੇ ਦੀਆਂ ਲੜਕੀਆਂ ਨੂੰ ਸਾਰਟੀਫਿਕੇਟ ਵੰਡੇ ਗਏ।

0

ਲੜਕੀਆਂ ਨੂੰ ਸਾਰਟੀਫਿਕੇਟ ਦੇ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਇੱਕ ਇੱਕ ਪੋਦਾ ਵੀ ਦਿੱਤਾ ਗਿਆ।

ਪੰਜਾਬੀ ਖ਼ਬਰਸਾਰ ਬਿਉਰੋ

ਮਾਨਸਾ, 21 ਜੁਲਾਈ: ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿੰਡ ਗੇਹਲੇ ਵਿੱਚ ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਸਕਿੱਲ ਹਫਤੇ ਦੇ ਸਬੰਧ ਵਿੱਚ ਪਿੰਡ ਗੇਹਲੇ ਵਿਖੇ ਚਲਾਏ ਗਏ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਪ੍ਰਮਾਣ ਪੱਤਰ ਤਕਸੀਮ ਕਰਕੇ ਮਨਾਇਆ ਗਿਆ।ਸ਼੍ਰੀਮਤੀ ਅਮਨਦੀਪ ਕੌਰ ਸਿਲਾਈ ਟੀਚਰ ਦੀ ਅਗਵਾਈ ਅਤੇ ਕਲੱਬ ਪ੍ਰਧਾਨ ਮਨਦੀਪ ਸ਼ਰਮਾਂ ਦੀ ਦੇਖਰੇਖ ਹੇਠ ਚਲਾਏ ਗਏ ਇਸ ਸਿਖਲਾਈ ਸੈਟਰ ਵਿੱਚ 27 ਲੜਕੀਆਂ ਨੂੰ ਸਿਲਾਈ ਕਟਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਗਈ।

ਲੜਕੀਆਂ ਨੂੰ ਸਾਰਟੀਫਿਕੇਟ ਵੰਡਣ ਦੀ ਰਸਮ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਅਦਾ ਕੀਤੀ।ਉਹਨਾਂ ਇਸ ਮੋਕੇ ਬੋਲਿਦਆਂ ਕਿਹਾ ਕਿ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਕਿੱਲ ਦੀ ਟਰੇੋਨਿੰਗ ਜਰੂਰ ਲੈਣੀ ਚਾਹੀਦੀ ਹੈ ਜਿਸ ਨਾਲ ਜੇਕਰ ਉਹਨਾਂ ਨੂੰ ਕੋਈ ਸਰਕਾਰੀ ਨੋਕਰੀ ਨਾਂ ਵੀ ਮਿਲੇ ਤਾਂ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਸਕਦੇ ਹਨ।ਸਰਬਜੀਤ ਸਿੰਘ ਨੇ ਦੱਸਿਆ ਕਿ ੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ 100 ਦੇ ਕਰੀਬ ਲੜਕੀਆਂ ਨੂੰ ਵੱਖ ਵੱਖ ਸਿਲਾਈ ਕੇਂਦਰਾਂ ਵਿੱਚ ਟਰੇਨਿੰਗ ਦਿੱਤੀ ਗਈ ਹੈ ਅਤੇ ਬਹੁਤ ਲੜਕੀਆਂ ਆਪਣੇ ਘਰ ਵਿੱਚ ਹੀ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦੀ ਆਰਿਥਕ ਮਦਦ ਕਰ ਰਹੀਆਂ ਹਨ।ਉਹਨਾਂ ਲੜਕੀਆਂ ਨੂੰ ਪਾਣੀ ਦੀ ਬੱਚਤ ਉਸ ਦੀ ਸਚੁੱਜੀ ਵਰਤੋਂ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋ ਵੱਧ ਪੋਦੇ ਲਾਉਣ ਦੀ ਅਪੀਲ ਕੀਤੀ।

ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਦੇ ਪ੍ਰਧਾਨ ਮਨਦੀਪ ਸ਼ਰਮਾਂ ਨੇ ਇਸ ਮੋਕੇਂ ਬੋਲਦਿਆਂ ਦੱਸਿਆ ਕਿ ਤਿੰਨ ਮਹੀਨੇ ਚਲੇ ਇਸ ਸੈਂਟਰ ਵਿੱਚ ਲੜਕੀਆਂ ਨੂੰ ਸਿਲਾਈ ਕਢਾਈ ਦੀ ਟਰੇਨਿੰਗ ਤੋਂ ਇਲਾਵਾ ਵੱਖ ਵੱਖ ਸਵੈਰੋਜਗਾਰ ਦੇ ਧੰਧਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਤੋ ਇਲਾਵਾ ਸਮੂਹ ਲੜਕੀਆਂ ਨੂੰ ਜਿਲ੍ਹਾ ਰੋਜਗਾਰ ਦਫਤਰ ਵੱਲੋਂ ਲਗਾਏ ਗਏ ਰੋਜਗਾਰ ਮੇਲਿਆਂ ਵਿੱਚ ਵੀ ਵਿਜਟ ਕਰਵਾਇਆ ਗਿਆ ਅਤੇ ਸਿਲਾਈ ਸੈਂਟਰ ਗੇਹਲੇ ਦੀਆਂ ਸਮੂਹ ਸਿਖਆਰਥਣਾ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਸਭਿਆਚਾਰਕ ਮੇਲੇ ਵਿੱਚ ਵੀ ਗਿੱਧੇ ਦੀ ਪੇਸ਼ਕਾਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਮੋਕੇ ਯੂਥ ਕਲੱਬ ਵੱਲੋਂ ਹਰ ਲੜਕੀ ਨੂੰ ਸਾਰਟੀਫਿਕੇਟ ਦੇ ਨਾਲ ਨਾਲ ਇੱਕ ਇੱਕ ਪੋਦਾ ਵੀ ਦਿੱਤਾ ਗਿਆ ਅਤੇ ਲੜਕੀਆਂ ਨੇ ਪ੍ਰਣ ਕੀਤਾ ਕਿ ਉਹ ਇਸ ਪੋਦੇ ਨੂੰ ਆਪਣੇ ਘਰ ਜਾਂ ਪਿੰਡ ਦੀ ਕਿਸੇ ਸਾਝੀ ਥਾਂ ਤੇ ਲਗਾਉਣਗੀਆਂ ਅਤੇ ਇਸ ਦੀ ਦੇਖ ਭਾਲ ਵੀ ਕਰਣਗੀਆਂ।ਜਿਲ੍ਹਾਂ ਯੂਥ ਅਫਸਰ ਸਰਬਜੀਤ ਸਿੰਘ,ਡਾ.ਸੰਦੀਪ ਘੰਡ ਅਤੇ ਕਲੱਬ ਆਗੂਆਂ ਵੱਲੋਂ ਇਸ ਮੋਕੇ ਪੋਦੇ ਵੀ ਲਗਾਏ ਗਏ।ਇਸ ਮੋਕੇ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਸੀਨੀਅਰ ਵਲੰਟੀਅਰ ਨਹਿਰੂ ਯੁਵਾ ਕੇਂਦਰ ਮਾਨਸਾ ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਦੇ ਆਗੂ ਰਾਜਦੀਪ ਸਿੰਘ,ਕਰਨੈਲ ਸਿੰਘ,ਗੁਰਲਾਲ ਸਿੰਘ ਅਤੇ ਦੇਵਿੰਦਰ ਸ਼ਰਮਾਂ ਨੇ ਵੀ ਸ਼ਮੂਲੀਅਤ ਕੀਤੀ।

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (ਵਿਗਿਆਨਕ) ਜਿਲ੍ਹਾ ਬਠਿੰਡਾ ਦੀ ਹੋਈ ਚੋਣ

0

ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਵਿਗਿਆਨਕ ਦੀ ਜਿਲ੍ਹਾ ਪੱਧਰੀ ਚੋਣਾਂ ਸਾਥੀ ਕੇਵਲ ਸਿੰਘ ਦੀ ਅਗਵਾਈ ਵਿੱਚ ਹੋਈ।ਜਿਸ ਵਿਚ ਗਗਨਦੀਪ ਸਿੰਘ ਪ੍ਰਧਾਨ, ਰਣਜੀਤ ਸਿੰਘ ਜੀਤੀ ਸੀਨੀਅਰ ਮੀਤ ਪ੍ਰਧਾਨ, ਬਿੱਟੂ ਰਾਮ ਜਨਰਲ ਸਕੱਤਰ, ਭੁਪਿੰਦਰ ਕੌਰ ਅਤੇ ਮਲਕੀਤ ਖਾਂ ਮੀਤ ਪ੍ਰਧਾਨ, ਨਵਜੋਤ ਸਿੰਘ ਖਜਾਨਚੀ, ਨਰਵਿੰਦਰ ਸਿੰਘ ਪ੍ਰੈੱਸ ਸਕੱਤਰ,ਹਰਬੰਸ ਸਿੰਘ ਭਾਗੂ,ਮੱਖਣ ਸਿੰਘ,ਹਰਮੇਲ ਸਿੰਘ ਅਤੇ ਜਗਦੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ।ਅੱਜ ਦੀ ਚੋਣ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਮਹੀਨੇ ਦੇ ਪਹਿਲੇ ਮੰਗਲਵਾਰ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ। ਸਾਂਝੇ ਫਰੰਟ ਵੱਲੋਂ 29 ਜੁਲਾਈ ਦੇ ਅਰਥੀ ਫੂਕ ਮੁਜਾਹਰੇ ਵਿੱਚ ਭਰਵੀਂ ਸਮੂਲੀਅਤ ਕੀਤੀ ਜਾਵੇਗੀ।24 ਜੁਲਾਈ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (ਵਿਗਿਆਨਕ) ਦੇ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਸੂਬਾ ਪੱਧਰੀ ਇਜਲਾਸ ਵਿੱਚ ਪਹੁੰਚਣ ਲਈ ਡੈਲੀਗੇਟ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਾਥੀ ਗਗਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲਾ ਸਮਾਂ ਮੁਲਾਜਮਾਂ ਲਈ ਨਵੀਂ ਕਿਸਮ ਦੀਆਂ ਮੁਸਕਿਲਾਂ ਖੜ੍ਹੀਆਂ ਕਰਨ ਵਾਲਾ ਹੈ।ਜਿਸ ਕਾਰਨ ਮੁਲਾਜਮ ਵਰਗ ਨੂੰ ਵਿਸਾਲ ਏਕਤਾ ਦੀ ਜਰੂਰਤ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨਾਲ ਕੀਤੇ ਵਾਅਦੇ ਵਫਾ ਨਹੀਂ ਹੋਏ,ਕੱਚੇ ਕਾਮੇ ਪੱਕੇ ਨਹੀਂ ਹੋਏ, ਪੁਰਾਣੀ ਪੈਨਸਨ ਸਕੀਮ ਬਹਾਲ ਨਹੀਂ ਕੀਤੀ ਗਈ, ਮੁਲਾਜਮਾਂ ਦੇ ਕੱਟੇ ਭੱਤੇ ਬਹਾਲ ਨਹੀਂ ਕੀਤੇ ਗਏ, ਕਾਂਗਰਸ ਸਰਕਾਰ ਵੱਲੋਂ ਸੁਰੂ ਕੀਤਾ 200 ਰੂਪੇ ਜਜੀਆ ਟੈਕਸ ਬੰਦ ਨਹੀਂ ਕੀਤਾ ਗਿਆ, ਨਵੇਂ ਮੁਲਾਜਮਾਂ ਤੇ ਲਗਤਾਰ ਸੈਂਟਰ ਦਾ ਸੁਮੇਲ ਲਾਗੂ ਕੀਤਾ ਜਾ ਰਿਹਾ ਹੈ।ਜਿਸ ਕਾਰਨ ਸਮੁੱਚੇ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਹੀ ਲੋਕ ਲੁਭਾਊ ਨਾਅਰੇ ਦਿੱਤੇ ਜਾ ਰਹੇ ਹਨ।ਸਿਹਤ ਵਿਭਾਗ ਦੇ ਪੁਰਾਣੇ ਢਾਂਚੇ ਨੂੰ ਤਹਿਸ ਨਹਿਸ ਕਰਕੇ ਮਹੁੱਲਾ ਕਲੀਨਿਕ ਖੋਲਣ ਦਾ ਫੈਸਲਾ ਸਰਕਾਰੀ ਸਿਹਤ ਸੇਵਾਵਾਂ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਸਰਕਾਰੀ ਹਸਪਤਾਲਾਂ ਦੀ ਜਗ੍ਹਾ ਧੜਾ ਧੜ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ।ਇਸ ਕਰਕੇ ਸਰਕਾਰ ਦੀਆਂ ਲੋਕ ਮਾਰੂ ਅਤੇ ਮੁਲਾਜਮ ਮਾਰੂ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਵਿਸਾਲ ਏਕਤਾ ਦੀ ਲੋੜ ਹੈ।

ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਥਰਮਲ ਮੈਨੇਜਮੈਂਟ ਨੂੰ ਦਿੱਤਾ ਮੰਗ ਪੱਤਰ

0

ਪਾਵਰਕਾਮ ਵਿੱਚ ਨਵੀਂ ਭਰਤੀ ਤੋਂ ਪਹਿਲਾਂ ਥਰਮਲ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋੰ ਪੰਜਾਬ ਪੱਧਰ ਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋ.ਤਹਿਤ ਮੁੱਖ ਗੇਟ ਤੇ ਰੈਲੀ ਕਰਕੇ ਉੱਪ-ਮੁੱਖ ਇੰਜੀਨੀਅਰ ਦਮਨਜੀਤ ਸਿੰਘ ਤੂਰ,ਐਕਸੀਅਨ ਸੁਖਦੇਵ ਸਿੰਘ ਅਤੇ ਵੈੱਲਫੇਅਰ ਮੈਡਮ ਅਮਨਦੀਪ ਕੌਰ ਨੂੰ ਦਿੱਤਾ ਗਿਆ ਮੰਗ ਪੱਤਰ,ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਅੱਜ ਜਦੋਂ ਪਾਵਰਕਾਮ ਮੈਨੇਜਮੈਂਟ ਵੱਲੋਂ 1690 ਸਹਾਇਕ ਲਾਇਨਮੈਨਾਂ ਦੀ ਨਵੀਂ ਭਰਤੀ ਲਈ ਇਸਤਿਹਾਰ ਜਾਰੀ ਕੀਤਾ ਗਿਆ ਹੈ,ਉਸ ਸਮੇਂ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ ਸਮੇਤ ਸਮੁੱਚੇ ਪਾਵਰਕਾਮ ਵਿੱਚ ਹਜਾਰਾਂ ਆਊਟਸੋਰਸ਼ਡ ਠੇਕਾ ਮੁਲਾਜਮ ਖਾਲੀ ਆਸਾਮੀਆਂ ਦੇ ਵਿਰੁੱਧ ਬਤੌਰ ਅਨ-ਸਕਿਲਡ,ਸਕਿਲਡ,ਜੇ.ਪੀ.ਏ.ਐੱਸ.ਐੱਸ.ਏ.,ਸਹਾਇਕ ਲਾਇਨਮੈਨ,ਲਾਇਨਮੈਨ ਆਦਿ
ਦੇ ਅਹੁਦਿਆਂ ਤੇ ਸੇਵਾਵਾਂ ਦੇ ਰਹੇ ਹਨ,ਇਹਨਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰ ਕਾਰਪੋਰੇਸਨ ਦੀ ਮੰਗ ਮੁਤਾਬਿਕ ਵੱਖ-ਵੱਖ ਠੇਕੇਦਾਰਾਂ,ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜਰਬਾ ਵੀ ਹੈ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਹਦਾਇਤਾਂ ਮੁਤਾਬਿਕ ਸਮੁੱਚੇ ਠੇਕਾ ਮੁਲਾਜ਼ਮਾਂ ਦਾ ਮੈਡੀਕਲ ਅਤੇ ਪੁਲਿਸ ਵੈਰੀਫਿਕੇਸਨ ਅਤੇ ਯੋਗਤਾ ਸਰਟੀਫਿਕੇਟਾਂ ਦੀ ਪੜਤਾਲ ਵੀ ਹੋਈ ਹੈ ਅਤੇ ਪਾਵਰਕਾਮ ਦੇ ਹਿਊਮਨਜ਼ ਰਿਸ਼ੋਰਸਜ਼ ਵਿਭਾਗ ਦੇ ਹੁਕਮਾਂ ਮੁਤਾਬਕ ਇਹਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਈ ਗਈ ਹੈ,ਜਦੋਂ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਇਹ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ ਤਾਂ ਇਸ ਹਾਲਤ ਵਿੱਚ ਬਾਹਰੋਂ ਭਰਤੀ ਲਈ ਇਸਤਿਹਾਰ ਜਾਰੀ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ -ਚਿੱਟਾ ਧੋਖਾ ਹੈ,ਗੱਲ ਇੱਥੇ ਤੱਕ ਹੀ ਸੀਮਤ ਨਹੀਂ ਹੈ ਆਊਟਸੋਰਸਡ ਠੇਕਾ ਮੁਲਾਜਮਾਂ ਨਾਲ ਧੋਖੇ ਦਾ ਇਹ ਧੰਦਾ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਸਮੁੱਚੇ ਪੰਜਾਬ ਵਿੱਚ ਚੱਲ ਰਿਹਾ ਹੈ,ਇਸ ਲਈ ਇਸ ਬੇਇਨਸਾਫੀ ਵਿਰੁੱਧ ਸੰਘਰਸ਼ ਕਰਨਾ ਠੇਕਾ ਮੁਲਾਜ਼ਮਾਂ ਦਾ ਕੋਈ ਸੌਕ ਨਹੀਂ ਸਗੋ ਮਜ਼ਬੂਰੀ ਹੈ,ਇਸ ਸਮੇਂ ਹਾਜ਼ਿਰ ਆਗੂਆਂ ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਮੀਤ ਪ੍ਰਧਾਨ ਨਾਇਬ ਸਿੰਘ,ਸਹਾਇਕ ਸਕੱਤਰ ਲਛਮਣ ਸਿੰਘ,ਕੈਸ਼ੀਅਰ ਸਤਨਾਮ ਸਿੰਘ ਢਿੱਲੋਂ,ਹਰਜਿੰਦਰ ਸਿੰਘ ਆਦਿ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਆਊਟਸੋਰਸਡ ਠੇਕਾ ਮੁਲਾਜਮਾਂ ਨਾਲ ਹੋ ਰਹੀ ਇਸ ਬੇਇਨਸਾਫੀ ਅਤੇ ਧੱਕੇ ਨੂੰ ਮੂਕ ਦਰਸਕ ਬਣਕੇ ਵੇਖਣ ਦੀ ਥਾਂ ਆਪਣਾ ਦਖਲ ਦੇਕੇ ਆਊਟਸੋਰਸਡ ਠੇਕਾ ਮੁਲਾਜਮਾਂ ਨੂੰ ਇਨਸਾਫ ਦਿਵਾਉਣ ਦੀ ਆਪਣੀ ਜੁੰਮੇਵਾਰੀ ਨਿਭਾਵੇ,ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਇਸ ਵਿਤਕਰੇ ਭਰਪੂਰ ਨਵੀਂ ਭਰਤੀ ਦੇ ਇਸਤਿਹਾਰ ਨੂੰ ਰੱਦ ਕਰਕੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਸੰਘਰਸ ਨੂੰ ਹੋਰ ਤਿੱਖਾ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ, ਜਿਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਜਿੰਮੇਵਾਰ ਹੋਵੇਗੀ!

ਜਨਤਕ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਮੋਗਾ, 21 ਜੁਲਾਈ: ਜ਼ਿਲ੍ਹੇ ਨਾਲ ਸਬੰਧਤ ਜਨਤਕ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ ) ,ਜਮਹੂਰੀ ਅਧਿਕਾਰ ਸਭਾ ਦਾ ਸਾਂਝਾ ਜਨਤਕ ਵਫਦ ਅੱਜ ਡੀ ਸੀ ਨੂੰ ਮਿਲਿਆ।ਵਫਦ ਨੇ ਉੱਘੇ ਜਮਹੂਰੀ ਹੱਕਾਂ ਦੇ ਗਾਂਧੀਵਾਦੀ ਘੁਲਾਟੀਏ ਹਿਮਾਸ਼ੂ ਕੁਮਾਰ ਦੀ ਆਦਿ ਵਾਸੀ ਲੋਕਾਂ ਦੇ 2009 ਵਿੱਚ ਬਣਾਏ ਝੂਠੇ ਪੁਲਿਸ ਮੁਕਾਬਲੇ ਖਿਲਾਫ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਰੱਦ ਕਰਕੇ 5,00,000/ਰੁਪਏ ਕੀਤਾ ਜੁਰਮਾਨਾ ਰੱਦ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਡੀ ਸੀ ਮੋਗਾ ਰਾਹੀਂ ਮੰਗ ਪੱਤਰ ਦਿੱਤਾ ਗਿਆ ।ਵਫਦ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਆਗੂ ਸੁਰਿੰਦਰ ਸਿੰਘ ਮੋਗਾ, ਸਰਬਜੀਤ ਸਿੰਘ ਦੌਧਰ,ਪੇ੍ਮ ਕੁਮਾਰ ਮੋਗਾ, ਬਲਵਿੰਦਰ ਸਿੰਘ ਰੋਡੇ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ ) ਦੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ, ਨਛੱਤਰ ਸਿੰਘ ਹੇਰਾਂ, ਬੂਟਾ ਸਿੰਘ ਭਾਗੀਕੇ, ਗੁਰਦਾਸ ਸਿੰਘ ਸੇਖਾ, ਹਰਮਿੰਦਰ ਸਿੰਘ ਡੇਮਰੂ ਸਮੇਤ ਵੱਡੀ ਗਿਣਤੀ ਆਗੂ ਸ਼ਾਮਿਲ ਸਨ ।

ਡੀ ਟੀ ਐਫ ਦੀ ਅਗਵਾਈ ਵਿਚ ਅਧਿਆਪਕਾ ਨੇ ਭਗਵੰਤ ਮਾਨ ਸਰਕਾਰ ਦਿੱਤਾ ਜਿਲ੍ਹਾ ਪੱਧਰੀ ਧਰਨਾ

0

ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਉੱਪਰ ਜ਼ਿਲ੍ਹਾ ਕਮੇਟੀ ਬਠਿੰਡਾ ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਸਾਹਮਣੇ ਅੰਬੇਦਕਰ ਪਾਰਕ ਵਿੱਚ ਵੱਡੀ ਗਿਣਤੀ ਚ ਇਕੱਠੇ ਹੋ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ ।ਧਰਨੇ ਉਪਰੰਤ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਦੇ ਨੁਮਾਇੰਦੇ ਤਹਿਸੀਲਦਾਰ ਬਠਿੰਡਾ ਨੂੰ ਸੌਂਪਿਆ ਗਿਆ। ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਮੀਤ ਪ੍ਰਧਾਨ ਪਰਵਿੰਦਰ ਸਿੰਘ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰੇ, ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕ ਅਤੇ ਐੱਨ .ਐੱਸ .ਕਿਊ ਐੱਫ. ਅਧਿਆਪਕਾਂ ਨੂੰ ਸਿੱਖਿਆ ਭਾਗ ਵਿਚ ਰੈਗੂਲਰ ਕਰੇ। 01/04/2004 ਤੋਂ ਬਾਅਦ ਭਰਤੀ ਕੀਤੇ ਸਾਰੇ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਭੱਤੇ ਤੁਰੰਤ ਬਹਾਲ ਕਰੇ ।ਉਨ੍ਹਾਂ ਮੰਗ ਪੱਤਰ ਵਿਚ ਮੰਗ ਕੀਤੀ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਦੇ 2.72 ਦੇ ਗੁਣਾਂਕ ਨਾਲ ਤਨਖਾਹ ਦੁਹਰਾਈ 01/01/2016ਤੋਂ ਕੀਤੀ ਜਾਵੇ।ਅਧਿਆਪਕਾਂ ਨੂੰ ਏ.ਸੀ.ਪੀ. ਸਕੀਮ 3-7-11-15 ਸਾਲਾ ਪ੍ਰਵੀਨਤਾ ਤਰੱਕੀ ਨਾਲ ਲਾਗੂ ਕਰੇ ।ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਬਦਲੀ ਨੀਤੀ ਵਿਚ ਹਰ ਤਰ੍ਹਾਂ ਦੀ ਸਟੇਅ ਖਤਮ ਕੀਤੀ ਜਾਵੇ ।ਸਾਰੇ ਪ੍ਰਕਾਰ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ।ਬਲਾਕ ਪ੍ਰਧਾਨ ਭੋਲਾ ਰਾਮ, ਭੁਪਿੰਦਰ ਮਾਇਸਰਖਾਨਾ ,ਕੁਲਵਿੰਦਰ ਵਿਰਕ, ਰਾਜਵਿੰਦਰ ਜਲਾਲ, ਰਤਨਜੋਤ ਸ਼ਰਮਾ ਨੇ ਧਰਨੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਡਲ ਸਕੂਲਾਂ ਵਿਚ ਖਤਮ ਕੀਤੀਆਂ ਪੀ.ਟੀ.ਆਈ. ਅਤੇ ਡਰਾਇੰਗ ਦੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਅਧਿਆਪਕ ਵਿਦਿਆਰਥੀ ਅਨੁਪਾਤ 1:25 ਨਾਲ ਹਰ ਕਲਾਸ ਲਈ ਅਧਿਆਪਕ ਦਿੱਤੇ ਜਾਣ ।ਸੁਪਰੀਮ ਕੋਰਟ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਅਨੁਸਾਰ 5178 ਅਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਕੇ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਨਾਂ ਹੇਠਾਂ ਸਕੂਲਾਂ ਵਿਚੋਂ ਕੱਢੇ ਹਜਾਰਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਵਾਪਸ ਭੇਜਿਆ ਜਾਵੇ। ਸਪੋਰਟਸ ਫੰਡ 75% ਹਿੱਸਾ ਵਿਦਿਆਰਥੀਆਂ ਉੱਪਰ ਖ਼ਰਚ ਕੀਤਾ ਜਾਵੇ। ਬੋਰਡ ਵੱਲੋਂ ਪ੍ਰੀਖਿਆ ਦੇ ਨਾਂ ਤੇ ਵਿਦਿਆਰਥੀਆਂ ਤੋਂ ਲਈ ਜਾਂਦੀ ਮੋਟੀ ਫੀਸ ਤੇ ਰੋਕ ਲਗਾਈ ਜਾਵੇ ।ਭਰਾਤਰੀ ਜਥੇਬੰਦੀਆਂ ਦੇ ਆਗੂ ਅਸ਼ਵਨੀ ਕੁਮਾਰ ,ਜਗਦੀਸ਼ ਕੁਮਾਰ ਜੱਗੀ ਅਤੇ ਦਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਈ. ਟੀ .ਟੀ .ਤੋਂ ਡੀ. ਪੀ. ਈ. ਸਮੇਤ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਕੀਤੀਆਂ ਜਾਣ ।ਸਾਰੀਆਂ ਖਾਲੀ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ।ਜਿਨ੍ਹਾਂ ਅਧਿਆਪਕਾਂ ਦਾ ਆਨਲਾਈਨ ਬਦਲੀਆਂ ਦੌਰਾਨ ਡਾਟਾ ਗਲਤੀ ਜਾਂ ਤਕਨੀਕੀ ਕਾਰਨ ਕਰਕੇ ਮਿਸ ਮੈਚ ਹੋ ਗਿਆ ਹੈ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਵੇ ।ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ 07 ਅਗਸਤ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ।ਰੈਲੀ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਛਤਰਾ, ਹਰਿਮੰਦਰ ਸਿੰਘ ਗਿੱਲ ‘ਬਲਜਿੰਦਰ ਕੌਰ , ਸੁਖਦੇਵ ਕਲਿਆਣ ,ਅਮਨਦੀਪ ਸਿੰਘ ਮਾਨਵਾਲਾ, ਗੁਰਪ੍ਰੀਤ ਖੇਮੋਆਣਾ ਨੇ ਵੀ ਸੰਬੋਧਨ ਕੀਤਾ ।

Our Visitor

1903579