Friday, May 15, 2026
Home Blog Page 2431

‘ਆਪ‘ ਦੀ ਗੈਂਗਸਟਰਾਂ ਨੂੰ ਅਪੀਲ: ਹਿੰਸਾ ਛੱਡ, ਮੁੱਖ ਧਾਰਾ ਵਿੱਚ ਵਾਪਸ ਆਓ

0

ਜਿਹੜੇ ਗੈਂਗਸਟਰ ਆਤਮ ਸਮਰਪਣ ਲਈ ਤਿਆਰ, ‘ਆਪ‘ ਸਰਕਾਰ ਉਨ੍ਹਾਂ ਪ੍ਰਤੀ ਅਪਣਾਏਗੀ ਨਰਮ ਰੁਖ਼: ਮੀਤ ਹੇਅਰ
ਮੀਤ ਹੇਅਰ ਅਨੁਸਾਰ ਪਹਿਲਾਂ ਰਾਜਨੀਤਿਕ ਲੋਕਾਂ ਅਤੇ ਪੁਲਿਸ ਨੇ ਦਿੱਤੀ ਅਪਰਾਧੀਆਂ ਨੂੰ ਸਰਪ੍ਰਸਤੀ, ਮਾਨ ਸਰਕਾਰ ਕਿਸੇ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਨਹੀਂ ਦੇਵੇਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਜੁਲਾਈ: ਪੰਜਾਬ ਸਰਕਾਰ ਦੀ ਗੈਂਗਸਟਰ ਕਲਚਰ ਵਿਰੁੱਧ ਜੀਰੋ ਟੋਲਰੈਂਸ (ਬਿਲਕੁਲ ਬਰਦਾਸ਼ਤ ਨਾ ਕਰਨ) ਦੀ ਨੀਤੀ ‘ਤੇ ਜੋਰ ਦਿੰਦਿਆਂ ਉਚੇਰੀ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਪੰਜਾਬ ਵਿੱਚ ਅਜੇ ਵੀ ਸਰਗਰਮ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ਵਿੱਚ ਪਰਤਣ ਦੀ ਅਪੀਲ ਕੀਤੀ ਹੈ।ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਸੂਬੇ ਵਿੱਚ ਕੁਰਾਹੇ ਪਏ ਸਾਰੇ ਗੈਂਗਸਟਰਾਂ ਅਤੇ ਨੌਜਵਾਨ ਅਪਰਾਧੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਮੀਤ ਹੇਅਰ ਨੇ ਕਿਹਾ, “ਮੈਂ ਪੰਜਾਬ ‘ਚ ਅਜੇ ਵੀ ਸਰਗਰਮ ਸਾਰੇ ਗੈਂਗਸਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਪਰਾਧ ਦਾ ਰਾਹ ਛੱਡ ਕੇ ਸਮਾਜਿਕ ਮੁੱਖ ਧਾਰਾ ਵਿੱਚ ਵਾਪਸ ਆਉਣ। ਸਾਡੀ ਸਰਕਾਰ ਉਨ੍ਹਾਂ ਪ੍ਰਤੀ ਨਰਮ ਰੁਖ ਰੱਖੇਗੀ, ਪਰ ਉਹਨਾਂ ‘ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।“ ਉਹਨਾਂ ਕਿਹਾ ਕਿ ਪਹਿਲਾਂ ਅਪਰਾਧੀਆਂ ਨੂੰ ਸਿਆਸਤਦਾਨਾਂ ਅਤੇ ਪੁਲਿਸ ਦੀ ਸਰਪ੍ਰਸਤੀ ਮਿਲਦੀ ਸੀ ਪਰ ਮਾਨ ਸਰਕਾਰ ਵਿੱਚ ਕਿਸੇ ਨੂੰ ਵੀ ਸੂਬੇ ਦੀ ਅਮਨ ਸਾਂਤੀ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਪੰਜਾਬ ਪੁਲਿਸ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ।ਉਨ੍ਹਾਂ ਸਪੱਸਟ ਕਿਹਾ ਕਿ ਇਨ੍ਹਾਂ ਅਪਰਾਧੀਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹ ਕਾਨੂੰਨ ਤੋਂ ਬਚ ਨਹੀਂ ਸਕਦੇ ਅਤੇ ਹਿੰਸਾ ਤੇ ਅਪਰਾਧ ਦਾ ਰਸਤਾ ਸਿਰਫ਼ ਤਬਾਹੀ ਵੱਲ ਜਾਂਦਾ ਹੈ।
ਬੀਤੇ ਦਿਨ ਅੰਮਿ੍ਰਤਸਰ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਵਿੱਚ ਸਾਮਲ ਦੋ ਗੈਂਗਸਟਰਾਂ ਨੂੰ ਢੇਰ ਕਰਨ ਵਿੱਚ ਪੰਜਾਬ ਪੁਲਿਸ ਦੀ ਕਾਰਗੁਜਾਰੀ ਦੀ ਸਲਾਘਾ ਕਰਦੇ ਹੋਏ ਉਹਨਾਂ ਨੌਜਵਾਨਾਂ ਨੂੰ ਗੁੰਮਰਾਹ ਨਾ ਹੋਣ ਅਪੀਲ ਕੀਤੀ ਅਤੇ ਕਿਹਾ ਕਿ ਉਹ ਗੰਨ (ਬੰਦੂਕ) ਕਲਚਰ ਦੇ ਲਾਲਚ ਵਿੱਚ ਨਾ ਆਉਣ। ਮੰਤਰੀ ਮੀਤ ਹੇਅਰ ਨੇ ਕਿਹਾ, “ਸਿੱਧੂ ਮੂਸੇਵਾਲਾ ਦੀ ਮਾਂ ਆਪਣੇ ਇਕਲੌਤੇ ਪੁੱਤਰ ਦੇ ਕਤਲ ਤੋਂ ਬਾਅਦ ਦੁਖੀ ਹੈ ਅਤੇ ਬਿਨਾਂ ਸ਼ੱਕ ਮਿ੍ਰਤਕ ਗੈਂਗਸਟਰਾਂ ਦੇ ਰਿਸਤੇਦਾਰ ਵੀ ਉਹਨਾਂ ਦੀ ਮੌਤ ‘ਤੇ ਦੁਖੀ ਹੋਣਗੇ। ਇਸ ਲਈ ਇਹ ਜਰੂਰੀ ਹੈ ਕਿ ਪੰਜਾਬ ਦੇ ਨੌਜਵਾਨ ਗੈਂਗਸਟਰਵਾਦ ਨੂੰ ਤਿਆਗ ਕੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ ਕੰਮ ਕਰਨ।“

8 ਅਗਸਤ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਮਾਨਸੂਨ ਸੈਸ਼ਨ:ਖੇਡ ਮੰਤਰੀ ਸੰਦੀਪ ਸਿੰਘ

0

ਸੁਖਜਿੰਦਰ ਮਾਨ
ਚੰਡੀਗੜ੍ਹ, 27 ਜੂਨ: – ਹਰਿਆਣਾ ਵਿਧਾਨਸਭਾ ਦਾ ਮਾਨਸੂਨ ਸੈਸ਼ਨ 8 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਪ੍ਰਤਸਾਵ ਨੂੰ ਅੱਜ ਹਰਿਆਣਾ ਕੈਬੀਨੇਟ ਦੀ ਮੀਟਿੰਗ ਵਿਚ ਮੰਜੂਰੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਮੀਟਿੰਗ ਦੇ ਬਾਅਦ ਪ੍ਰੈਸ ਕਾਨਫ੍ਹੇਸ ਦੌਰਾਨ ਦਿੱਤੀ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਕੈਬੀਨੇਟ ਦੀ ਮੀਟਿੰਗ ਸਪੰਨ ਹੋਈ। ਮੀਟਿੰਗ ਵਿਚ 11 ਏਜੰਡੇ ਰੱਖੇ ਗਏ। ਇਸ ਦੌਰਾਨ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੀ ਮਿੱਤੀ ਵੀ ਤੈਅ ਕੀਤੀ ਗਈ। ਸੈਸ਼ਨ ਦੀ ਸਮੇਂ ਦਾ ਫੈਸਲਾ ਹਰਿਆਣਾ ਵਿਧਾਨਸਭਾ ਦੀ ਬਿਜਨੈਸ ਏਡਵਾਈਜਰੀ ਕਮੇਟੀ ਕਰੇਗੀ। ਸੈਸ਼ਨ ਦੇ ਸਬੰਧ ਵਿਚ ਸਿਫਾਰਿਸ਼ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੂੰ ਭੇਜੇ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਕੈਬੀਨੇਟ ਦੇ ਮੁੱਖ ਏਜੰਡਿਆਂ ਵਿਚ ਹਰਿਆਣਾ ਪੁਲਿਸ ਵਿਚ 2 ਹਜਾਰ ਸਪੈਸ਼ਲ ਪੁਲਿਸ ਅਫਸਰ (ਐਸਪੀਓ) ਦੀ ਭਰਤੀ ਦਾ ਸੀ। ਇਸ ਦੇ ਤਹਿਤ ਸਾਬਕਾ ਫੌਜੀਆਂ, ਕੇਂਦਰੀ ਨੀਮ ਫੌਜੀ ਫੋਰਸਾਂ, ਹਰਿਆਣਾ ਰਾਜ ਉਦਯੋਗਿਕ ਸੁਰੱਖਿਆ ਫੋਰਸ ਆਦਿ ਦੇ ਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ। ਕੈਬੀਨੇਟ ਨੇ ਇੰਨ੍ਹਾਂ ਦੀ ਭਰਤੀ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਹੈ। ਪ੍ਰੇਸ ਕਾਨਫ੍ਰੈਂਸ ਦੌਰਾਨ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਮੌਜੂਦ ਰਹੇ।

ਹਰਿਆਣਾ ਵਿਚ 2000 ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀ ਹੋਵੇਗੀ ਭਰਤੀ: ਮੁੱਖ ਮੰਤਰੀ

0

ਪੁਲਿਸ ਵਿਭਾਗ ਵਿਚ ਕਾਂਸਟੇਬਲ ਦੇ ਲਗਭਗ 11,664 ਅਹੁਦੇ ਖਾਲੀ ਹਨ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਜੂਨ:- ਹਰਿਆਣਾ ਸਰਕਾਰ ਨੇ ਪੁਲਿਸ ਫੋਰਸ ਨੂੰ ਹੋਰ ਮਜਬੂਤ ਕਰਨ ਅਤੇ ਰਾਜ ਵਿਚ ਹੋਣ ਵਾਲੀ ਅਣਉਚਿਤ ਘਟਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਰੋਕਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਣ ਕਦਮ ਚੁੱਕਦੇ ਹੋਏ 2000 ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਕੈਬੀਨੇਟ ਦੀ ਮੀਟਿੰਗ ਵਿਚ ਇਸ ਸਬੰਧ ਵਿਚ ਕਾਂਸਟੇਬਲ ਦੇ ਖਾਲੀ ਅਹੁਦਿਆਂ ਦੇ ਵਿਰੁੱਧ ਹਰਿਆਣਾ ਪੁਲਿਸ ਐਕਟ, 2007 ਦੀ ਧਾਰਾ 21 ਦੇ ਪ੍ਰਾਵਧਾਨਾਂ ਦੇ ਤਹਿਤ 2000 ਐਸਪੀਓ ਨੂੰ ਭਰਤੀ ਕਰਨ ਦੇ ਪ੍ਰਤਸਾਵ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ।ਐਸਪੀਓ ਨੂੰ ਇਕ ਸਾਲ ਦੇ ਸੇਮ ਂ ਲਈ ਜਾਂ ਨਿਯਮਤ ਆਧਾਰ ‘ਤੇ ਨਿਯੁਕਤੀ ਦੀ ਮਿੱਤੀ ਤਕ ਜੋ ਵੀ ਪਹਿਲਾਂ ਹੋਵੇ, ਤੱਕ ਨਿਯੋਜਿਤ ਕੀਤਾ ਜਾਵੇਗਾ।ਐਸਪੀਓ ਦਾ ਚੋਣ ਇਕ ਬੋਰਡ ਵੱਲੋਂ ਇੰਟਰਵਿਊ ਰਾਹੀਂ ਕੀਤਾ ਜਾਵੇਗਾ ਜਿਸ ਵਿਚ ਚੇਅਰਮੈਨ ਵਜੋ ਜਿਲ੍ਹਾ ਪੁਲਿਸ ਸੁਪਰਡੈਂਟ , ਸਬੰਧਿਤ ਜਿਲਂਾ ਦੇ ਇਕ ਪੁਲਿਸ ਡੀਐਸਪੀ (ਸਬੰਧਿਤ ਜਿਲ੍ਹਾ ਪੁਲਿਸ ਸੁਪਰਡੈਂਟ ਵੱਲੋਂ ਨਾਮਜਦ) ਮੈਂਬਰ ਹੋਣਗੇ। ਚੋਣ ਵਿਚ ਸੇਨਾ/ਕੇਂਦਰੀ ਨੀਮ-ਫੌਜੀ ਫੋਰਸਾਂ ਦੇ ਸਾਬਕਾ ਸੈਨਿਕਾਂ ਅਤੇ ਨਿਰਸਤ ਐਚਐਸਆਈਐਸਐਫ/ਐਚਏਪੀ ਬਟਾਲਿਅਨਾਂ ਦੇ ਸਾਬਕਾਂ ਕਾਂਸਟੇਬਲਾਂ ਨੂੰ ਸਿਨਓਰਿਟੀ ਦਿੱਤੀ ਜਾਵੇਗੀ। ਐਸਪੀਓ ਐਕਸ-ਗ੍ਰੇਸ਼ਿਆ ਰਕਮ ਦੇ ਲਈ ਯੋਗ ਹੋਣਗੇ। ਐਸਪੀਓ ਮੌਤ/ਅਪਾਜਤਾ/ਸੱਟ ਦੇ ਮਾਮਲੇ ਵਿਚ ਐਕਸਗ੍ਰੇਸ਼ਿਆ ਮੁਆਵਜਾ ਦੇ ਯੋਗ ਹੋਣਗੇ ਜੋ ਸਿਰਫ ਬਹਾਦੁਰੀ ਅਤੇ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਦਫਤਰ ਦੇ ਜਿਮੇਵਾਰੀਆਂ ਦਾ ਪਾਲਣ ਕਰਦੇ ਹੋਏ ਕਾਰਵਾਈ ਵਿਚ ਮਾਰੇ ਗਏ/ਅਪਾਹਜਤਾ/ਜਖਮੀ ਹੋ ਗਏਹਨ।
ਮੌਤ ਦੀ ਸਥਿਤੀ ਵਿਚ ਐਕਸਗ੍ਰੇਸ਼ਿਆ ਰਕਮ 10 ਲੱਖ ਦਿੱਤੀ ਜਾਵੇਗੀ, ਸਥਾਈ ਅਪਾਜਤਾ ਦੇ ਮਾਮਲੇ ਵਿਚ ਮੁਆਵਜਾ ਰਕਮ ਇਕ ਲੱਖ ਤੋਂ 3 ਲੱਖ ਰੁਪਏ ਤਕ ਹੋਵੇਗੀ ਅਤੇ ਗੰਭੀਰ ਸੱਟ ਦੇ ਮਾਮਲੇ ਵਿਚ ਇੲ ਰਕਮ ਇਕ ਲੱਖ ਰੁਪਏ ਹੋਵੇਗੀ। ਹਾਲਾਂਕਿ ਕੁਦਰਤੀ ਮੌਤ ਦੇ ਮਾਮਲੇ ਵਿਚ ਐਕਸਗ੍ਰੇਸ਼ਿਆਂ ਰਕਮ 10.00 ਲੱਖ ਰੁਪਏ ਦੀ ਥਾਂ ਮ੍ਰਿਤਮ ਕਰਮਚਾਰੀਆਂ (ਐਸਪੀਓ) ਦੇ ਪਰਿਵਾਰ ਨੂੰ 3.00 ਲੱਖ ਰੁਪਏ ਭੁਗਤਾਨ ਹੋਵੇਗੀ। ਘੱਟੋਘੱਟ ਵਿਦਿਅਕ ਯੋਗਤਾ 10ਵੀਂ ਤੇ 12ਵੀਂ ਹੋਵੇਗੀ ਭਰਤੀ ਲਈ ਘੱਟੋ ਘੱਟ ਵਿਅਿਕ ਯੋਗਤਾ ਸਾਰੀ ਸ਼੍ਰੇਣੀਆਂ ਦੇ ਲਈ ਮਾਨਤਾ ਪ੍ਰਾਪਤ ਬੋਰਡਾਂ ਤੋਂ 10ਵੀਂ 12ਵੀਂ ਹੋਵੇਗੀ। ਚੋਣ ਕੀਤੇ ਐਸਪੀਓ ਨੂੰ ਉਨ੍ਹਾਂ ਦੇ ਗ੍ਰਹਿ ਪੁਲਿਸ ਥਾਨਿਆਂ ਵਿਚ ਤੈਨਾਤ ਨਹੀਂ ਕੀਤਾ ਜਾਵੇਗਾ, ਪਰ ਜਿੱਥੇ ਤਕ ਸੰਭਵ ਹੋਵੇ ਉਨ੍ਹਾਂ ਨੂੰ ਉਨ੍ਹਾਂ ਦੇ ਨਿਵਾਸ ਯਥਾਨ ਦੇ ਕੋਲ ਦੇ ਪੁਲਿਸ ਥਾਨਿਆਂ ਵਿਚ ਤੈਨਾਤ ਕਰਨ ਦਾ ਧਿਆਨ ਰੱਖਿਆ ਜਾਵੇਗਾ। ਹਾਲਾਂਕਿ ਜੋ ਹੋਰ ਜਿਲ੍ਹਆਂ ਵਿਚ ਤੈਨਾਤ ਹੋਣ ਦੇ ਇੱਛੁੱਕ ਹਨ, ਉਨ੍ਹਾਂ ਨੂੰ ਇਸ ਤਰ੍ਹਾ ਤੈਨਾਤ ਕੀਤਾ ਜਾ ਸਕਦਾ ਹੈ। ਇੰਨ੍ਹਾਂ ਐਸਪੀਓ ਦਾ ਉਨ੍ਹਾਂ ਦੇ ਚੋਣ ਦੇ ਬਾਅਦ ਪੁਲਿਸ ਵਿਭਾਗ ਦੀ ਜਰੂਰਤ ਅਨੁਸਾਰ ਖੁਦ ਨੂੰ ਫਿਰ ਤੋਂ ਉਮੁੱਖ ਕਰਨ ਲਈ 15 ਦਿਨਾਂ ਦੇ ਕੈਪਯੁਲ ਕੋਰਸ ਨੂੰ ਪੂਰਾ ਕਰਨਾ ਹੋਵੇਗਾ। ਐਸਸੀ, ਬੀਸੀ ਉਮੀਦਵਾਰਾਂ ਨੂੰ ਮਿਲੇਗਾ ਕਾਫੀ ਪ੍ਰਤੀਨਿਧੀਤਵ। ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਦੇ ਮੈਂਬਰਾਂ ਨੂੰ ਜਿਵੇਂ ਦਾ ਸੰਭਵ ਰਾਜ ਸਰਕਾਰ ਨੂੰ ਨੀਤੀ ਦੇ ਅਨੁਸਾਰ ਕਾਫੀ ਪ੍ਰਤੀਨਿਧੀਤਵ ਦਿੱਤਾ ਜਾਵੇਗਾ। ਨਾਲ ਹੀ ਨਿਯੁਕਤ ਐਸਪੀਓ ਦੇ ਕੋਲ ਇਕ ਆਮ ਪੁਲਿਸ ਅਧਿਕਾਰੀ ਦੇ ਸਮਾਨ ਸ਼ਕਤੀਆਂ, ਵਿਸ਼ੇਸ਼ ਅਧਿਕਾਰ ਅਤੇ ਉਨਮੁਕਤੀਆਂ ਹੋਣਗੀਆਂ ਅਤੇ ਉਹ ਸਮਾਨ ਜਿਮੇਵਾਰੀਆਂ ਦੇ ਲਈ ਉਤਰਦਾਈ ਹੋਣਗੇ।ਇਸ ਤੋਂ ਇਲਾਵਾ, ਐਸਪੀਓ ਨੂੰ ਉਨ੍ਹਾਂ ਦੀ ਨਿਯੁਕਤੀ ਦੇ ਸਮੇਂ ਦੋ ਵਰਦੀਆਂ ਸੇਟ, ਇਕ ਜੋੜੀ ਬੂਟਾਂ, ਤੇ ਹੋਰ ਐਸਪੀਓ ਦੇ ਪ੍ਰਤੀਕ ਚਿੰਨ੍ਹ ਅਤੇ ਟੋਪੀ/ਡੋਰੀ ਆਦਿ ਦੇ ਲਈ ਇਕ ਮੁਸ਼ਤ 3000 ਰੁਪਏ ਦਾ ਭੱਤਾ ਦਿੱਤਾ ਜਾਵੇਗਾ।

ਕਾਂਸਟੇਬਲ ਦੇ 11,664 ਅਹੁਦੇ ਖਾਲੀ ਹਨ
ਮੌਜੂਦਾ ਵਿਚ ਪੁਲਿਸ ਵਿਭਾਗ ਦੇ ਕਾਂਸਟੇਲਬ ਦੇ ਕੁੱਲ 11,664 ਅਹੁਦੇ ਖਾਲੀ ਹਨ। ਇਸ ਲਈ ਐਸਪੀਓ ਦੀ ਭਰਤੀ ਯਕੀਨੀ ਰੂਪ ਨਾਲ ਰਾਜ ਪੁਲਿਸ ਫੋਰਸ ਨੂੰ ਮਜਬੂਤ ਕਰਨ ਵਿਚ ਮਹਤੱਵਪੂਰਣ ਹੋਵੇਗੀ।ਇਸ ਵਿਚ ਪੁਲਿਸ ਵਿਭਾਗ ਨੂੰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਰਾਹੀਂ ਸਿੱਧੀ ਭਰਤੀ ਨਾਲ ਪੁਰਸ਼ ਕਾਂਸਟੇਬਲ (ਜਨਰਲ ਡਿਊਟੀ) ਦੇ 5000 ਅਹੁਦਿਆਂ ਨੂੰ ਭਰਨ ਦੀ ਮੰਜੂਰੀ ਮਿਲ ਗਈ ਹੈ ਅਤੇ ਇੲ ਪ੍ਰਕ੍ਰਿਆਧੀਨ ਹੈ।

ਸੁਤੰਤਰਤਾ ਦਿਵਸ ਮੌਕੇ ਬਠਿੰਡਾ ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੁਤੰਤਰਤਾ ਦਿਵਸ ਮੌਕੇ ਬਠਿੰਡਾ ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਕੌਮੀ ਤਿਰੰਗਾ : ਰਾਹੁਲ

0

ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ
ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਮੁਲਕ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ 2022 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਇੱਥੇ ਬਹੁਮੰਤਵੀਂ ਖੇਡ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਸਮਾਗਮ ਦੀਆਂ ਅਗਾਊਂ ਤਿਆਰੀਆਂ ਬਾਰੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਸ਼ ਦਾ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਕੌਮੀ ਝੰਡਾ ਲਹਿਰਾਉਣ ਉਪਰੰਤ ਪੁਲਿਸ ਦੀ ਟੁਕੜੀ ਕੋਲੋਂ ਸਲਾਮੀ ਲਈ ਜਾਵੇਗੀ। ਇਸ ਉਪਰੰਤ ਸ. ਸੰਧਵਾਂ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੱਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜੋ ਵੀ ਉਨ੍ਹਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸਮੇਂ-ਸਿਰ ਨਿਭਾਇਆ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪਰੇਡ, ਪੀ.ਟੀ.ਸ਼ੋਅ, ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਅਤੇ ਗਿੱਧਾ ਵੀ ਸ਼ਾਮਲ ਹੋਵੇਗਾ। ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈ ਸਾਈਕਲ ਵੀ ਦਿੱਤੇ ਜਾਣਗੇ। ਇਸ ਦਿਨ ਸ਼ਾਮ ਨੂੰ ਖੇਡ ਵਿਭਾਗ ਵੱਲੋਂ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਮੌਕੇ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਦੀ ਸਜਾਵਟ ਕੀਤੀ ਜਾਵੇਗੀ ਅਤੇ ਸਵਾਗਤੀ ਗੇਟ ਵੀ ਲਗਾਏ ਜਾਣਗੇ। ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮਵਾਰੀ ਸੌਂਪਦਿਆਂ ਆਪੋ-ਆਪਣੇ ਕਾਰਜਾਂ ਨੂੰ ਸਮੇਂ-ਸਿਰ ਮੁਕੰਮਲ ਕਰਨ ਲਈ ਹਦਾਇਤ ਕੀਤੀ।ਸਮਾਗਮ ਨੂੰ ਸ਼ਾਨਦਾਰ ਅਤੇ ਸਫ਼ਲਤਾ ਪੂਰਵਕ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਉਨ੍ਹਾਂ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ, ਆਰਜੀ ਟੂਆਇਲਟਸ, ਸਟੇਡੀਅਮ ਦੀ ਸਾਫ਼-ਸਫ਼ਾਈ, ਰੰਗ ਰੋਗਨ, ਬੈਰੀਕੇਟਿੰਗ, ਸਟੇਜ ਦੀ ਸਜਾਵਟ ਆਦਿ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ੍ਰੀਮਤੀ ਇਨਾਯਤ, ਆਰ.ਟੀ.ਏ. ਡਾ. ਮਨਦੀਪ ਕੌਰ, ਜ਼ਿਲ੍ਹਾ ਸ਼ਿਕਾਇਤ ਅਫ਼ਸਰ ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।

ਅਗਾਮੀ ਵਿਧਾਨਸਭਾ ਸੈਸ਼ਨ ਵਿਚ ਦਿਖੇਗੀ ਈ-ਵਿਧਾਨਸਭਾ ਦੀ ਝਲਕ, ਵਿਧਾਇਕਾਂ ਦੇ ਸਾਹਮਣੇ ਨਜਰ ਆਵੇਗੀ ਟੈਬਲੇਟ ਸਕ੍ਰੀਨ – ਮੁੱਖ ਮੰਤਰੀ

0

ਮੁੱਖ ਮੰਤਰੀ ਨੇ ਵਿਧਾਨਸਭਾ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਨੂੰ ਸੀਟ ‘ਤੇ ਬਠਾ ਕੇ ਮੋਕ ਈ-ਸੈਸ਼ਨ ਕਰਵਾਉਣ ਦੀ ਦਿੱਤੀ ਸਲਾਹ
ਨੈਸ਼ਨਲ ਈ-ਵਿਧਾਨ ਏਪਲੀਕੇਸ਼ਨ (ਨੀਵਾ) ਦੀ ਦੋ ਦਿਨਾਂ ਦੀ ਵਰਕਸ਼ਾਪ ਦਾ ਮੁੱਖ ਮੰਤਰੀ ਨੇ ਕੀਤੀ ਸ਼ੁਰੂਆਤ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਜੁਲਾਈ : – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਗਲੇ ਵਿਧਾਨਸਭਾ ਸੈਸ਼ਨ ਵਿਚ ਈ-ਵਿਧਾਨਸਭਾ ਦੀ ਝਲਕ ਦੇਖਣ ਨੂੰ ਮਿਲੇਗੀ। ਵਿਧਾਨਸਭਾ ਵਿਚ ਵਿਧਾਇਕਾਂ ਦੇ ਸਾਹਮਣੇ ਟੈਬਲੇਟ ਦੀ ਸਕ੍ਰੀਨ ਨਜਰ ਆਵੇਗੀ। ਇਸ ਨੂੰ ਅਪਨਾਉਣ ਵਿਚ ਸ਼ੁਰੂਆਤ ਵਿਚ ਝਿਝਕ ਜਰੂਰ ਹੋਵੇਗੀ ਪਰ ਹੌਲੀ-ਹੌਲੀ ਯਤਨ ਕਰਣਗੇ ਤਾਂ ਇਸ ਵਿਚ ਨਿਪੁੰਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਈ-ਵਿਧਾਨਸਭਾ ਵਾਤਾਵਰਣ ਦੇ ਨਾਤੇ ਨਾਲ ਵੀ ਉਪਯੋਗੀ ਸਾਬਤ ਹੋਵੇਗੀ, ਇਹ ਵਿਵਸਥਾ ਵਿਧਾਨਸਭਾ ਨੂੰ ਪੇਪਰਲੈਸ ਬਣਾਵੇਗੀ। ਇਸ ਤੋਂ ਕਾਗਜ ਦੀ ਬਚੱਤ ਹੋਵੇਗੀ ਅਤੇ ਪੇੜ ਬਚਾਏ ਜਾ ਸਕਣਗੇ। ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਹਰਿਆਣਾ ਵਿਧਾਨਸਭਾ ਵੱਲੋਂ ਨੈਸ਼ਨਲ ਈ-ਵਿਧਾਨ ਏਪਲੀਕੇਸ਼ਨ (ਨੀਵਾ) ਨੂੰ ਲੈ ਕੇ ਪ੍ਰਬੰਧਿਤ ਦੋ ਦਿਨਾਂ ਦੀ ਵਰਕਸ਼ਾਪ ਦੇ ਸ਼ੁਰੂਆਤ ਮੌਕੇ ‘ਤੇ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਜਲਦੀ ਹੀ ਵਿਧਾਨਸਭਾ ਦਾ ਨਵਾਂ ਭਵਨ ਵੀ ਮਿਲੇਗਾ। ਇਸ ‘ਤੇ ਸਹਿਮਤੀ ਬਣ ਗਈ ਹੈ, ਕਾਗਜੀ ਪ੍ਰਕਿ੍ਰਆ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਨਵਾਂ ਭਵਨ ਬਨਣ ਬਾਅਦ ਹਰਿਆਣਾ ਵਿਧਾਨਸਭਾ ਦਾ ਮੌਜੂਦਾ ਭਵਨ ਵੀ ਰਹੇਗਾ, ਦੋਵਾਂ ਭਵਨਾਂ ਵਿਚ ਆਪਣੀ ਢੰਗ ਨਾਲ ਕੰਮਕਾਗ ਕੀਤਾ ਜਾਵੇਗਾ। ਵਿਧਾਨਸਭਾ ਦੇ ਨਵੇਂ ਭਵਨ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਭਵਿੱਖ ਵਿਚ ਵਿਧਾਇਕਾਂ ਦੀ ਗਿਣਤੀ ਵੱਧਦੀ ਹੈ ਤਾਂ ਮੌਜੂਦਾ ਵਿਧਾਨਸਭਾ ਵਿਚ ਸੀਟਾਂ ਵਧਾਉਣ ਦੀ ਵੀ ਥਾਂ ਨਹੀਂ ਹੈ। ਇਸ ਦੇ ਚਲਦੇ ਨਵੀਂ ਵਿਧਾਨਸਭਾ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਸੁੰਦਰ ਭਵਨ ਤਿਆਰ ਕੀਤਾ ਜਾਵੇਗਾ।

ਮੀਲ ਦਾ ਪੱਥਰ ਸਾਬਿਤ ਹੋਵੇਗੀ ਈ-ਵਿਧਾਨਸਭਾ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਈ-ਵਿਧਾਨਸਭਾ ਲਈ ਹਰਿਆਣਾ ਵਿਧਾਨਸਭਾ ਵੱਲੋਂ ਵਧਾਇਆ ਗਿਆ ਕਦਮ ਮੀਲ ਦਾ ਪੱਥਰ ਸਾਬਤ ਹੋਵੇਗਾ। ਅੱਜ ਸਾਰੀ ਦੁਨੀਆ ਡਿਜੀਟਲਾਈਜੇਸ਼ਨ ਦੇ ਵੱਲ ਵੱਧ ਰਹੀ ਹੈ। ਅੱਜ ਕੰਪਿਊਟਰ ਦੇ ਯੁੱਗ ਨੇ ਜੀਵ ਨੂੰ ਸਰਲ ਕਰ ਦਿੱਤਾ ਹੈ। ਸਾਰੇ ਵਿਭਾਗਾਂ ਵਿਚ ਕੰਪਿਊਟਰ ਨਾਲ ਕੰਮ ਹੋ ਰਿਹਾ ਹੈ। ਸਾਨੂੰ ਨਵੀਂ ਪੀੜੀ ਦੇ ਨਾਲ ਚਲਨਾ ਹੈ ਤਾਂ ਕੰਪਿਊਟਰ ਦਾ ਇਸਤੇਮਾਲ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੁਨੀਆਭਰ ਦੇ ਏਪਲੀਕੇਸ਼ਨ ਸਾਡੇ ਫੋਨ ਵਿਚ ਹਨ। ਇਸੀ ਤਰ੍ਹਾ ਸਾਨੂੰ ਈ-ਵਿਧਾਨ ਏਪਲੀਕੇਸ਼ਨ (ਨੀਵਾ) ਨੂੰ ਵੀ ਸਿੱਖਣਾ ਹੈ।

ਵਿਧਾਨਸਭਾ ਹੀ ਨਹੀਂ ਲੋਕਸਭਾ ਅਤੇ ਦੂਜੇ ਸੂਬਿਆਂ ਦੀ ਵਿਧਾਨਸਭਾ ਵੀ ਜੁੜੇਗੀ ਨੀਵਾ ਏਪਲੀਕੇਸ਼ਨ ਨਾਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨੈਸ਼ਨਲ ਈ-ਵਿਧਾਨ ਏਪਲੀਕੇਸ਼ਨ (ਨੀਵਾ) ਰਾਹੀਂ ਅਸੀਂ ਹਰਿਆਣਾ ਦੀ ਵਿਧਾਨਸਭਾ ਹੀ ਨਹੀਂ ਸਗੋ ਲੋਕਸਭਾ ਦੇ ਨਾਲ-ਨਾਲ ਦੂਜੇ ਸੂਬਿਆਂ ਦੀ ਵਿਧਾਨਸਭਾਵਾਂ ਦੇ ਕੰਮਕਾਜ ਨੂੰ ਵੀ ਦੇਖ ਸਕਦੇ ਹਨ। ਇਸ ਦੇ ਨਾਲ ਹੀ ਦੂਜੀ ਵਿਧਾਨਸਭਾਵਾਂ ਦੇ ਕੰਮਕਾਜ ਨਾਲ ਤੁਲਣਾ ਵੀ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਬਿੱਲ, ਨੋਟੀਫਿਕੇਸ਼ਨ, ਪ੍ਰਸ਼ਨ-ਉੱਤਰ ਆਦਿ ਦੇ ਵੱਡੇ-ਵੱਡੇ ਕਾਗਜ ਦੇ ਬੰਡਲਾਂ ਚੁੱਕ ਕੇ ਲੈ ਕੇ ਜਾਂਦੇ ਸਨ ਪਰ ਚੁਣ ਇੲ ਸਾਰੇ ਸਾਡੇ ਟੈਬਲੇਟ ਦੀ ਸਕ੍ਰੀਨ ‘ਤੇ ਮੌਜੂਦ ਹੋਵੇਗਾ। ਉਨ੍ਹਾਂ ਨੇ ਜੋਰ ਦਿੱਤਾ ਕਿ ਈ-ਵਿਧਾਨਸਭਾ ਦੀ ਕਾਰਜਪ੍ਰਣਾਲੀ ਨੁੰ ਸਾਰੇ ਵਿਧਾਇਕਾਂ ਦੀ ਸੀਟ ‘ਤੇ ਬਿਠਾ ਕੇ ਇਕ ਮੋਕ ਈ-ਸੈਸ਼ਨ ਰਾਹੀਂ ਕਰਵਾਇਆ ਜਾਣਾ ਚਾਹੀਦਾ ਹੈ।

ਪਰਿਵਾਰ ਪਹਿਚਾਣ ਪੱਤਰ ਨੂੰ ਅਪਣਾ ਰਹੇ ਦੂਜੇ ਸੂਬੇ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਈ ਜਨਭਲਾਈਕਾਰੀ ਯੋਜਨਾਵਾਂ ਤੇ ਸਹੂਲਤਾਂ ਨੂ ਆਨਲਾਇਨ ਕੀਤਾ ਹੈ। ਹਰਿਆਣਾ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਨੂੰ ਲਾਗੂ ਕੀਤਾ। ਇਹ ਵਿਵਸਥਾ ਦੇਸ਼-ਦੁਨੀਆ ਵਿਚ ਕਿਤੇ ਨਹੀਂ ਹੈ। ਆਧਾਰ ਬਣਾ ਰਹੀ ਯੂਆਈਡੀਏਆਈ ਵੀ ਹੁਣ ਹਰਿਆਣਾ ਦੇ ਪਰਿਵਾਰ ਪਹਿਚਾਣ ਪੱਤਰ ਦੀ ਟੀਮ ਨਾਲ ਮੀਟਿੰਗ ਕਰ ਰਹੀ ਹੈ। ਇਸ ਦੇ ਨਾਲ-ਨਾਲ ਉੱਤਰਪ੍ਰਦੇਸ਼ ਨੇ ਵੀ ਪਰਿਵਾਰ ਪਹਿਚਾਣ ਪੱਤਰ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪੀਪੀਪੀ ਨਾਲ ਪਰਿਵਾਰ ਦੀ ਸਮਰੱਥਾ ਦਾ ਪਤਾ ਚਲਦਾ ਹੈ ਅਤੇ ਸਰਕਾਰ ਉਮਰ ਵਰਗ ਨੂੰ ਧਿਆਨ ਵਿਚ ਰੱਖ ਕੇ ਅੰਤੋਂਦੇਯ ਦੇ ਭਾਵ ਨਾਲ ਕਾਰਜ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਡਾਇਰੈਕਟ ਬੈਨੀਫਿਟ ਸਕੀਮ (ਡੀਬੀਟੀ) ਦੇ ਤਹਿਤ ਪਹਿਲੇ ਚੈ ਕ ਨਾਲ ਰਕਮ ਦਿੱਤੀ ਜਾਂਦੀ ਸੀ ਪਰ ਹੁਣ ਆਰਟੀਜੀਏਸ ਰਾਹੀਂ ਪੈਸੇ ਭੇਜੇ ਜਾਂਦੇ ਹਨ। ਸਿਸਟਮ ਨੂੰ ਆਨਲਾਇਨ ਕਰਨ ਨਾਲ ਗਲਤ ਢੰਗ ਨਾਲ ਲਾਭ ਲੈਣ ਵਾਲਿਆਂ ਦੀ ਪਹਿਚਾਣ ਹੋਈ। ਇਸ ਨਾਲ ਸਰਕਾਰ ਨੇ 1200 ਕਰੋੜ ਰੁਪਏ ਦੀ ਬਚੱਤ ਕੀਤੀ ਹੈ।

ਹੁਣ ਜਮੀਨਾਂ ਦੇ ਰਿਕਾਰਡ ਨੂੰ ਕੀਤਾ ਜਾਵੇਗਾ ਡਿਜੀਟਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹੁਣ ਸਰਕਾਰ ਜਮੀਨਾਂ ਦੇ ਰਿਕਾਰਡ ਨੂੰ ਡਿਜੀਟਲ ਕੀਤਾ ਜਾਵੇਗਾ। ਅੱਜ ਹਾਲਾਤ ਇਹ ਹਨ ਕਿ ਕੋਰਟ ਵਿਚ ਸੱਭ ਤੋਂ ਵੱਧ ਮਾਮਲੇ ਜਮੀਨਾਂ ਨਾਲ ਜੁੜੇ ਚੱਲ ਰਹੇ ਹਨ। ਜਮੀਨਾਂ ਦੀ ਧੋਖਾਧੜੀ ਦੇ ਕੇਸ ਸਾਹਮਣੇ ਆਉਂਦੇ ਹਨ। ਜਮੀਨਾਂ ਦੇ ਰਿਕਾਰਡ ਨੂੰ ਡਿਜੀਟਲ ਕੀਤਾ ਜਾਵੇਗਾ, ਚਾਹੇ ਉਹ ਕੋਈ ਭਵਨ, ਖੇਤੀ ਜਾਂ ਹੋਰ ਜਮੀਨ ਹੋਵੇ। ਅਜਿਹਾ ਕਰਨ ਨਾਲ ਸਾਰਿਆਂ ਨੂੰ ਲਾਭ ਮਿਲੇਗਾ।ਜਮੀਨ ਦਾ ਰਿਕਾਡਰ ਡਿਜੀਟਲ ਤਿਆਰ ਹੋਣ ਨਾਲ ਗੜਬੜੀ ਵੀ ਬੰਦ ਹੋਵੇਗੀ।

ਦੇਸ਼ ਦੀ 5ਵੀਂ ਵਿਧਾਨਸਭਾ ਹੋਵੇਗੀ ਡਿਜੀਟਲ – ਗਿਆਨਚੰਦ ਗੁਪਤਾ
ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਪਨਾ ਹੈ ਕਿ ਵਿਧਾਨਸਭਾਵਾਂ ਦਾ ਪੂਰਾ ਸਿਸਟਮ ਡਿਜੀਟਲ ਅਤੇ ਪੇਪਰਲੈਸ ਕੀਤਾ ਜਾਵੇ। ਹਰਿਆਣਾ ਵਿਧਾਨਸਭਾ ਨੇ ਇਸੀ ਦਿਸ਼ਾ ਵਿਚ ਕਦਮ ਵਧਾਇਆ ਹੈ। ਇਸ ਦੇ ਲਈ 60 ਫੀਸਦੀ ਖਰਚ ਹਰਿਆਣਾ ਸਰਕਾਰ ਕਰੇਗੀ ਜਦੋਂ ਕਿ 40 ਫੀਸਦੀ ਖਰਚ ਸੰਸਦੀ ਕਾਰਜ ਮੰਤਰਾਲੇ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਵਿਧਾਨਸਭਾਵਾਂ ਡਿਜੀਟਲ ਹੋ ਚੁੱਕੀਆਂ ਹਨ, ਇੰਨ੍ਹਾਂ ਵਿਚ ਹਿਮਾਚਲ ਪ੍ਰਦੇਸ਼, ਨਾਗਾਲੈਂਡ ਅਤੇ ਉੱਤਰ ਪ੍ਰਦੇਸ਼ ਦਾ ਵਿਧਾਨ ਪਰਿਸ਼ਦ ਸ਼ਾਮਿਲ ਹੈ। ਸਾਡਾ ਯਤਨ ਹੈ ਕਿ ਅਸੀਂ ਵੀ ਇਸ ਵਿਚ ਪਿੱਛੇ ਨਾ ਰਹਿਣ। ਸਾਡੀ ਕੋਸ਼ਿਸ਼ ਹੈ ਕਿ ਹਰਿਆਣਾ ਦੇਸ਼ ਦੀ 5ਵੀਂ ਵਿਧਾਨਸਭਾ ਬਣੇ ਜੋ ਪੂਰੀ ਤਰ੍ਹਾ ਡਿਜੀਟਲ ਹੋਵੇ। ਵਿਧਾਇਕਾਂ ਦੀ ਮਦਦ ਲਈ ਹਰਿਆਣਾ ਵਿਧਾਨਸਭਾ ਵਿਚ ਈ-ਸੇਵਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿੱਥੇ ਕਰਮਚਾਰੀ ਅਤੇ ਅਧਿਕਾਰੀ ਵੀ ਈ-ਵਿਧਾਨਸਭਾ ਦੇ ਲਈ ਟ੍ਰੇਨਿੰਗ ਲੈ ਰਹੇ ਹਨ। ਉਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਸਮੇਂ ਕੱਢ ਕੇ ਇਹ ਟ੍ਰੇਨਿੰਗ ਲੈਣ ਦੀ ਗੁਜਾਰਿਸ਼ ਕੀਤੀ। ਸ੍ਰੀ ਗੁਪਤਾ ਨੇ ਕਿਹਾ ਕਿ ਈ-ਵਿਧਾਨਸਭਾ ਵਿਚ ਪੁਰਾਣੇ ਰਿਕਾਰਡ ਨੂੰ ਵੀ ਡਿਜੀਟਲ ਕੀਤਾ ਜਾਵੇਗਾ। ਦੋ ਦਿਨਾਂ ਦੀ ਵਰਕਸ਼ਾਪ ਦੌਰਾਨ ਮੋਕ ਸੈਸ਼ਨ ਵੀ ਹੋਣਗੇ ਤਾਂ ਜੋ ਵਿਧਾਇਕਾਂ ਦੀ ਕੋਈ ਸਮਸਿਆ ਹੈ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਈ-ਵਿਧਾਨਸਭਾ ਬਨਣ ਨਾਲ ਕੰਮ ਵਿਚ ਕਾਫੀ ਸੁਧਾਰ ਹੋਵੇਗਾ।

ਈ-ਵਿਧਾਨਸਭਾ ਤੋਂ ਮਿਲੇਗਾ ਲਾਭ – ਕੰਵਰਪਾਲ
ਸੰਸਦੀ ਕਾਰਜ ਮੰਤਰੀ ਕੰਵਰਪਾਲ ਨੇ ਕਿਹਾ ਕਿ ਈ-ਵਿਧਾਨਸਭਾ ਇਕ ਮਹਤੱਵਪੂਰਣ ਕਾਰਜ ਹੈ। ਕਈ ਸੂਬੇ ਇਸ ਕਾਰਜ ਵਿਚ ਬਹੁਤ ਅੱਗੇ ਨਿਕਲ ਗਏ ਹਨ। ਹਿਮਾਚਲ, ਨਾਗਾਲੈਂਡ ਅਤੇ ਗੋਆ ਦੀ ਵਿਧਾਨਸਭਾ ਪੂਰੀ ਤਰ੍ਹਾ ਨਾਲ ਡਿਜੀਟਲ ਅਤੇ ਪੇਪਰਲੈਸ ਹੋ ਚੁੱਕੀਆਂ ਹਨ। ਇਸ ਨਾਲ ਸਿਸਟਮ ਵਿਚ ਕਾਫੀ ਬਦਲਾਅ ਆਇਆ ਹੈ। ਵਿਧਾਨਸਭਾ ਦੇ ਡਿਜੀਟਲ ਹੋਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਪ੍ਰੋਗ੍ਰਾਮ ਨੂੰ ਜੋਰ ਮਿਲੇਗਾ। ਸ੍ਰੀ ਕੰਵਰਪਾਲ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਵਿਧਾਇਕ ਜੋ ਸਿੱਖ ਕੇ ਜਾਣਗੇ ਉਨ੍ਹਾਂ ਦਾ ਟੇਸਟ ਅਗਲੇ ਵਿਧਾਨਸਭਾ ਸੈਸ਼ਨ ਵਿਚ ਹੋਵੇਗਾ। ਈ-ਵਿਧਾਨਸਭਾ ਵਿਚ ਯਕੀਨੀ ਤੌਰ ‘ਤੇ ਲਾਭ ਮਿਲੇਗਾ।

ਵੱਡੇ ਪੱਧਰ ’ਤੇ ਖੇਤੀਬਾੜੀ ਵਿਭਾਗ ’ਚ ਤਬਾਦਲੇ, ਮੁੱਖ ਖੇਤੀਬਾੜੀ ਅਫ਼ਸਰਾਂ ਸਹਿਤ 156 ਬਦਲੇ

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜੁੁਲਾਈ: ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਵਿਚ ਰੱਦੋਬਦਲ ਕਰਦਿਆਂ 33 ਮੁੱਖ ਖੇਤੀਬਾੜੀ ਅਫ਼ਸਰਾਂ ਸਹਿਤ 156 ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ। ਅੱਜ ਸੂਬੇ ਦੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਦੇ ਦਸਖ਼ਤਾਂ ਹੇਠ ਜਾਰੀ ਇੰਨ੍ਹਾਂ ਬਦਲੀਆਂ ਦੀ ਲਿਸਟ ਵਿਚ ਲਗਭਗ ਸਮੂਹ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ, ਡਿਪਟੀ ਡਾਇਰੈਕਟਰਾਂ, ਖੇਤੀਬਾੜੀ ਵਿਕਾਸ ਤੇ ਵਿਸਥਾਰ ਅਫ਼ਸਰ, ਜ਼ਿਲ੍ਹਾ ਸਿਖ਼ਲਾਈ ਅਫ਼ਸਰਾਂ, ਏਡੀਓਜ਼, ਖੇਤੀਬਾੜੀ ਅਫ਼ਸਰਾਂ ਸਹਿਤ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਲਿਸਟ ਨਾਲ ਨੱਥੀ ਹੈ।

ਹਥਿਆਰਾਂ ਦੇ ਸੌਕੀਨਾਂ ਨੂੰ ਝਟਕਾ, ਤਿੰਨ ਦੀ ਬਜ਼ਾਏ ਦੋ ਹਥਿਆਰ ਹੀ ਰੱਖ ਸਕਣਗੇ

0

ਤੀਜ਼ੇ ਹਥਿਆਰ ਦਾ ਤੁਰੰਤ ਨਿਪਟਾਰਾ ਕਰਨ ਜ਼ਿਲ੍ਹਾ ਵਾਸੀ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 19 ਜੁਲਾਈ: ਵੱਧ ਹਥਿਆਰ ਰੱਖਣ ਦੇ ਸੌਕੀਨਾਂ ਨੂੰ ਵੱਡਾ ਝਟਕਾ ਦਿੰਦਿਆਂ ਕੇਂਦਰ ਨੇ ਹੁਣ ਇੱਕ ਲਾਇਸੰਸ ’ਤੇ ਤਿੰਨ ਹਥਿਆਰ ਰੱਖਣ ਦੀ ਮੰਨਜੂਰੀ ਘਟਾ ਕੇ ਦੋ ਕਰ ਦਿੱਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਪਹਿਲਾਂ ਇਹ ਹੁਕਮ ਆਮ ਅਸਲਾ ਧਾਰਕਾਂ ਲਈ ਜਾਰੀ ਕੀਤੇ ਗਏ ਸਨ ਪ੍ਰੰਤੂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ(ਆਰਮਜ ਸੈਕਸਨ ਆਈਐਸ-1 ਡਵੀਜਨ) ਵੱਲੋਂ ਜਾਰੀ ਨੋਟੀਫੀਕੇਸਨ ਅਨੁਸਾਰ ਆਰਮਜ ਰੂਲਜ 2016 ਵਿੱਚ ਸੋਧ ਕੀਤੀ ਗਈ ਹੈ। ਨਵੇਂ ਸੋਧੇ ਹੋਏ ਰੂਲਾਂ ਅਨੁਸਾਰ ਅਸਲਾ ਲਾਇਸੰਸ ਧਾਰਕ ਸਿਰਫ 2 ਹਥਿਆਰ ਰੱਖ ਸਕਦਾ ਹੈ ਭਾਵੇਂ ਕਿ ਉਹ ਰਾਈਫਲ ਕਲੱਬ/ਰਾਈਫਲ ਐਸੋਸੀਏਸਨ ਦਾ ਮੈਂਬਰ ਹੀ ਹੋਵੇ। ਆਰਮਜ ਰੂਲਜ 2016 ਦੇ ਸੋਧੇ ਹੋਏ ਰੂਲ ਅਨੁਸਾਰ ਰਾਈਫ਼ਲ ਕਲੱਬ/ਰਾਈਫਲ ਐਸੋਸੀਏਸਨ ਦੇ ਮੈਂਬਰ 3 ਹਥਿਆਰ ਰੱਖ ਸਕਦੇ ਸਨ, ਜਦ ਕਿ ਆਮ ਲਾਇਸੰਸੀ ਧਾਰਕ ਸਿਰਫ 2 ਹਥਿਆਰ ਰੱਖ ਸਕਦਾ ਸੀ। ਸਰਕਾਰ ਵੱਲੋਂ ਰਾਈਫ਼ਲ ਕਲੱਬ ਤੇ ਰਾਈਫਲ ਐਸੋਸੀਏਸਨ ਦੇ ਮੈਂਬਰਾਂ ਨੂੰ ਅਸਲਾ ਲਾਇਸੰਸ ਤੇ ਦਰਜ ਤੀਜਾ ਹਥਿਆਰ ਹਟਾਉਣ ਲਈ 1 ਸਾਲ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਮ ਲਾਇਸੰਸੀ ਜਿੰਨ੍ਹਾਂ ਪਾਸ ਹੁਣ ਵੀ 2 ਤੋਂ ਜਿਆਦਾ ਹਥਿਆਰ ਹਨ, ਉਨ੍ਹਾਂ ਵੱਲੋਂ ਤੁਰੰਤ 1 ਹਥਿਆਰ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਉਧਰ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਾਰੇ ਨੇ ਜ਼ਿਲ੍ਹੇ ਵਿਚ ਹੁਕਮ ਜਾਰੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ (ਆਰਮਜ ਸੈਕਸਨ ਆਈਐਸ-1 ਡਵੀਜਨ) ਵੱਲੋ ਜਾਰੀ ਕੀਤੇ ਗਏ ਨੋਟੀਫੀਕੇਸਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਮੇਅਰ ਵਿਰੁਧ ਕਾਂਗਰਸ ਅੰਦਰ ਪੈਦਾ ਹੋਈ ਨਵੀਂ ਸਫ਼ਾਬੰਦੀ

0

ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸੀ ਕੋਂਸਲਰਾਂ ਨੇ ਵੀ ਮੇਅਰ ਸਾਹਮਣੇ ਦਿੱਤਾ ਧਰਨਾ, ਲਗਾਇਆ ਪੱਖਪਾਤ ਦਾ ਦੋਸ਼ 

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ: ਲੰਮੇ ਸਮੇਂ ਤੋਂ ਲਗਾਏ ਜਾ ਰਹੇ ਕਿਆਸਿਆਂ ਨੂੰ ਸੱਚ ਸਾਬਤ ਕਰਦਿਆਂ ਅੱਜ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਮਨਪ੍ਰੀਤ ਖੇਮੇ ਦੀ ਮੰਨੀ ਜਾਣ ਵਾਲੀ ਮੇਅਰ ਤੇ ਡਿਪਟੀ ਮੇਅਰ ਵਿਰੁਧ ਲਾਮਬੰਦੀ ਹੁੰਦੀ ਨਜ਼ਰ ਆਈ। ਪਿਛਲੇ ਕੁੱਝ ਸਮੇਂ ਤੋਂ ਬਗਾਵਤੀ ਸੁਰ ਅਪਣਾ ਰਹੇ ਕਾਂਗਰਸ ਦੇ ਸੀਨੀਅਰ ਕੋਂਸਲਰਾਂ ਨੇ ਅੱਜ ਮੇਅਰ ਵਿਰੁਧ ਖੁੱਲਾ ਮੋਰਚਾ ਖੋਲਦਿਆਂ ਸ਼ਹਿਰ ਅੰਦਰ ਹੁੰਦੇ ਵਿਕਾਸ ਕਾਰਜ਼ਾਂ ਵਿਚ ਅਪਣੇ ਵਾਰਡਾਂ ’ਚ ਪੱਖਪਾਤ ਹੋਣ ਦੇ ਦੋਸ਼ ਲਗਾਏ। ਜਿਸ ਕਾਰਨ ਸਥਿਤੀ ਅਜੀਬੋ ਗਰੀਬ ਬਣ ਗਈ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਕਾਂਗਰਸੀ ਕੌਂਸਲਰਾਂ ਦੇ ਨਾਲ ਅਕਾਲੀ ਤੇ ਦੂਜੇ ਵਿਰੋਧੀ ਕੋਂਸਲਰ ਵੀ ਇੱਕਜੁਟ ਹੁੰਦੇ ਦਿਖ਼ਾਈ ਦਿੱਤੇ। ਕਿਸੇ ਸਮੇਂ ਮਨਪ੍ਰੀਤ ਦੇ ਚਹੇਤੇ ਮੰਨੇ ਜਾਂਦੇ ਕੁੱਝ ਕੋਂਸਲਰਾਂ ਨੇ ਮੇਅਰ ਰਮਨ ਗੋਇਲ ’ਤੇ ਜੰਮ ਕੇ ਸਿਆਸੀ ਰਗੜੇ ਲਗਾਏ। ਇੱਕ ਕੋਂਸਲਰ ਨੇ ਤਾਂ ਮੇਅਰ ਅਪਣੇ ਘਰ ਦੀ ਰਸੋਈ ਛੱਡ ਕੇ ਸ਼ਹਿਰ ਦੇ ਲੋਕਾਂ ਵੱਲ ਝਾਤੀ ਮਾਰਨ ਦਾ ਨਿਰੋਹਾ ਵੀ ਮਾਰ ਦਿੱਤਾ। ਜਦੋਂਕਿ ਮੀਟਿੰਗ ਵਿਚ ਪੁੱਜੇ ਕਈ ਮਹਿਲਾ ਕੋਂਸਲਰਾਂ ਦੇ ਪਤੀਆਂ ਤੇ ਪੁੱਤਰਾਂ ਨੂੰ ਬਾਹਰ ਕੱਢਣ ਤੋਂ ਦੁਖੀ ਇੱਕ ਮਹਿਲਾ ਕਾਂਗਰਸੀ ਕੋਂਸਲਰ ਨੇ ਤਾਂ ਮੇਅਰ ਦੇ ਘਰ ਵਾਲੇ ਉਪਰ ਸਾਰਾ ਦਿਨ ਮੇਅਰ ਦਫ਼ਤਰ ਦੀ ਦੁਰਵਰਤੋਂ ਕਰਨ ਦੇ ਦੋਸ਼ ਵੀ ਜੜ੍ਹ ਦਿੱਤੇ। ਚਰਚਾ ਤਾਂ ਇਹ ਵੀ ਸੁਣਾਈ ਦੇ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਮੇਅਰ ਦੀ ਘੇਰਾਬੰਦੀ ਕਰਨ ਲਈ ਵਿਰੋਧੀ ਧਿਰ ਦਾ ਖੇਮਾ ਮੇਅਰ ਦਫ਼ਤਰ ’ਚ ਹਰ ਸਮੇਂ ਨਜ਼ਰ ਆਉਣ ਵਾਲੇ ਉਸਦੇ ਠੇਕੇਦਾਰ ਪਤੀ ਨੂੰ ਮੀਡੀਆ ਦੀ ਹਾਜ਼ਰੀ ’ਚ ਘੇਰ ਕੇ ਇੱਥੇ ਸਰਕਾਰੀ ਫ਼ਾਈਲਾਂ ਘੋਖਣ ਦੇ ਮਾਮਲੇ ’ਚ ਸਵਾਲਾਂ ਦੀ ਝੜੀ ਲਗਾ ਸਕਦਾ ਹੈ। ਹਾਲਾਂਕਿ ਮੇਅਰ ਰਮਨ ਗੋਇਲ ਨੂੰ ਬਚਾਉਣ ਲਈ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਕੋਸ਼ਿਸਾਂ ਕਰਦੇ ਰਹੇ ਪ੍ਰੰਤੂ ਅਪਣੇ ਸਾਥੀਆਂ ਦੀ ਰਣਨੀਤੀ ਨੂੰ ਦੇਖਦਿਆਂ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਮੀਟਿੰਗ ’ਚ ਅਪਣੇ ਖੱਬੇ-ਸੱਜੇ ਪਾਸੇ ਬੈਠੇ ਅਹੁੱਦੇਦਾਰਾਂ ਦਾ ਹਾਲ ਦੇਖ ਕੇ ਚੁੱਪ-ਚਾਪ ਬੈਠੇ ਮੰਦ-ਮੰਦ ਮੁਸਕਰਾਉਂਦੇ ਰਹੇ। ਅੱਜ ਪਹਿਲਾਂ ਮੀਟਿੰਗਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਗਤੀਵਿਧੀਆਂ ਨਾਂਮਾਤਰ ਹੀ ਦੇਖਣ ਨੂੰ ਮਿਲੀਆਂ। ਜਦੋਂਕਿ ਬਾਗ਼ੀ ਸੁਰ ਅਪਣਾ ਰਹੇ ਕੌਂਸਲਰ ਲਗਾਤਾਰ ਮੇਅਰ ਤੇ ਡਿਪਟੀ ਮੇਅਰ ਵਿਰੁਧ ਅਸਿੱਧੇ ਢੰਗ ਨਾਲ ਆਪਣੀ ਭੜਾਸ ਕੱਢਦੇ ਰਹੇ। ਮੇਅਰ ਦੀ ਸਿਆਸੀ ਹਾਲਾਤ ਉਸ ਸਮੇਂ ਹੋਰ ਪਤਲੀ ਹੋ ਗਈ ਜਦ ਉਸਦੀ ਅਪਣੀ ਹੀ ਪਾਰਟੀ ਦੇ ਕੁੱਝ ਕੌਂਸਲਰ ਉਸਦੇ ਸਾਹਮਣੇ ਜਮੀਨ ‘ਤੇ ਧਰਨੇ ਉਪਰ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੇ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰੀਬ ਸਵਾ ਸਾਲ ਪਹਿਲਾਂ ਪਹਿਲੀ ਵਾਰ ਜਿੱਤੀ ਰਮਨ ਗੋਇਲ ਨੂੰ ਮੇਅਰ ਦੇ ਅਹੁੱਦੇ ’ਤੇ ਬਿਠਾ ਦਿੱਤਾ ਸੀ ਜਦੋਂਕਿ ਸਾਬਕਾ ਅਕਾਲੀ ਪਿਛੋਕੜ ਵਾਲੇ ਮਾਸਟਰ ਜੀ ਨੂੰ ਡਿਪਟੀ ਮੇਅਰ ਦੀ ਕੁਰਸੀ ਨਵਾਜ਼ ਦਿੱਤੀ ਸੀ। ਹਾਲਾਂਕਿ ਕਾਂਗਰਸੀ ਆਗੂਆਂ ਮੁਤਾਬਕ ਇੰਨ੍ਹਾਂ ਦੋਨਾਂ ਅਹੁੱਦਿਆਂ ਲਈ ਹੋਏ ਗਲਤ ਫੈਸਲਿਆਂ ਦਾ ਖਮਿਆਜ਼ਾ ਖੁਦ ਸਾਬਕਾ ਵਿਤ ਮੰਤਰੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਭੁਗਤਣਾ ਪਿਆ ਹੈ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਦਾ ਰਿਸ਼ਤੇਦਾਰ ਹਾਲੇ ਵੀ ਇਸੇ ਮੇਅਰ ਨੂੰ ਅਹੁੱਦੇ ’ਤੇ ਬਣਾਈ ਰੱਖਣ ਲਈ ‘ਜਿੱਦ’ ਫ਼ੜੀ ਬੈਠਾ ਹੈ, ਜਿਸਦਾ ਨਤੀਜ਼ਾ ਮਨਪ੍ਰੀਤ ਦੇ ਅਤਿ ਨਜਦੀਕੀ ਮੰੰਨੇ ਜਾਣ ਵਾਲੇ ਸਵਾ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰਾਂ ਦੇ ਵਿਰੋਧ ਦੇ ਰੂਪ ਵਿਚ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ। ਚਰਚਾ ਮੁਤਾਬਕ ਬਾਗੀ ਧੜੇ ਵਲੋਂ ਹੁਣ ਆਉਣ ਵਾਲੇ ਦਿਨਾਂ ‘ਚ ਹੋਰ ਸਖ਼ਤ ਰਣਨੀਤੀ ਅਪਣਾਈ ਜਾ ਰਹੀ ਹੈ, ਜਿਸਦੇ ਚੱਲਦੇ ਮੇਅਰ ਲਈ ਵੱਡੀਆਂ ਸਮੱਸਿਆਵਾਂ ਖ਼ੜੀਆਂ ਹੋ ਸਕਦੀਆਂ ਹਨ।

ਪਟਿਆਲਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਵਾਲੇ ਐਸ.ਐਫ.ਜੇ ਨਾਲ ਜੁੜੇ ਦੋ ਵਿਅਕਤੀ ਕਾਬੂ

0

ਪੁਲਿਸ ਨੇ ਮੁਲਜ਼ਮਾਂ ਕੋਲੋਂ 13 ਖਾਲਿਸਤਾਨ ਪੱਖੀ ਪੋਸਟਰ, ਦੋ ਮੋਬਾਈਲ ਫੋਨ ਵੀ ਕੀਤੇ ਬਰਾਮਦ
ਵਿਦੇਸ਼ ਅਧਾਰਤ ਕੁਝ ਦੇਸ਼ ਵਿਰੋਧੀ ਅਨਸਰਾਂ ਨੇ ਦੋਸ਼ੀਆਂ ਨੂੰ ਪੈਸੇ ਦੇ ਬਦਲੇ ਅਜਿਹੇ ਕੋਝੇ ਕਾਰੇ ਨੂੰ ਅੰਜਾਮ ਦੇਣ ਲਈ ਦਿੱਤਾ ਸੀ ਲਾਲਚ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 19 ਜੁਲਾਈ: ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਜਾਣ ਤੋਂ ਚਾਰ ਦਿਨ ਬਾਅਦ, ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਨਾਲ ਜੁੜੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਇਸ ਗੰਭੀਰ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਅੱਜ ਇੱਥੇ ਆਈ.ਜੀ.ਪੀ ਪਟਿਆਲਾ ਰੇਂਜ ਐਮ.ਐਸ. ਛੀਨਾ ਅਤੇ ਐਸ.ਐਸ.ਪੀ. ਪਟਿਆਲਾ ਦੀਪਕ ਪਾਰੀਕ ਨੇ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ 14 ਅਤੇ 15 ਜੁਲਾਈ, 2022 ਦੀ ਦਰਮਿਆਨੀ ਰਾਤ ਨੂੰ ਸ੍ਰੀ ਕਾਲੀ ਮਾਤਾ ਮੰਦਰ ਦੀ ਪਿਛਲੀ ਕੰਧ ‘ਤੇ ‘ਖਾਲਿਸਤਾਨ ਰਿਫ਼ਰੈਂਡਮ’ ਨਾਲ ਸਬੰਧਤ ਇੱਕ ਪੋਸਟਰ ਲੱਗਿਆ ਦੇਖਿਆ ਗਿਆ ਸੀ।ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਪਿ੍ਰੰਸ ਵਾਸੀ ਪਿੰਡ ਸਲੇਮਪੁਰ ਸੇਖਾਂ ਸ਼ੰਭੂ , ਜੋ ਮੌਜੂਦਾ ਸਮੇਂ ਵਿੱਚ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਸੰਭੂ ਦੇ ਪਿੰਡ ਸਲੇਮਪੁਰ ਸੇਖਾਂ ਦੇ ਪ੍ਰੇਮ ਸਿੰਘ ਉਰਫ ਪ੍ਰੇਮ ਉਰਫ ਏਕਮ ਵਜੋਂ ਹੋਈ ਹੈ। ਪੁਲਿਸ ਨੇ ਖਾਲਿਸਤਾਨ ਰਿਫ਼ਰੈਂਡਮ ਨਾਲ ਸਬੰਧਤ ਦੇ 13 ਪੋਸਟਰ, ਅਪਰਾਧ ਨੂੰ ਅੰਜਾਮ ਦੇਣ ਲਈ ਵਰਤੇ ਗਏ ਦੋ ਮੋਬਾਈਲ ਫੋਨ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।ਆਈ.ਜੀ. ਪਟਿਆਲਾ ਰੇਂਜ ਐਮ.ਐਸ. ਛੀਨਾ ਅਤੇ ਐਸ.ਐਸ.ਪੀ. ਪਾਰੀਕ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਸਮੁੱਚੀ ਜਾਂਚ ਦੀ ਨਿਗਰਾਨੀ ਡੀ.ਜੀ.ਪੀ. ਪੰਜਾਬ ਵੱਲੋਂ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਉਨਾਂ ਕਿਹਾ ਕਿ ਡੂੰਘਾਈ ਨਾਲ ਕੀਤੀ ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੋਸਟਰ ਹਰਵਿੰਦਰ ਉਰਫ ਪਿ੍ਰੰਸ ਅਤੇ ਪ੍ਰੇਮ ਵੱਲੋਂ ਚਿਪਕਾਏ ਗਏ ਸਨ ਕਿਉਂਕਿ ਵਿਦੇਸ਼ ਵਿੱਚ ਬੈਠੇ ਕੁਝ ਦੇਸ਼ ਵਿਰੋਧੀ ਅਨਸਰਾਂ ਨੇ ਉਨਾਂ ਨੂੰ ਪੈਸਿਆਂ ਦੇ ਬਦਲੇ ਜਾਂ ਵਿਦੇਸ਼ ਵਿੱਚ ਵਸਣ ਦੀ ਪੇਸ਼ਕਸ਼ ਬਦਲੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਲਾਲਚ ਦਿੱਤਾ ਸੀ।ਐਸ.ਐਸ.ਪੀ. ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਪਿ੍ਰੰਸ ਦੋ ਸਾਲਾਂ ਤੋਂ ਮਲੇਸ਼ੀਆ ਵਿੱਚ ਕੰਮ ਕਰਦਾ ਸੀ, ਜਿੱਥੇ ਉਹ ਕੁਝ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਇਆ ਅਤੇ ਮਲੇਸ਼ੀਆ ਤੋਂ ਵਾਪਸ ਆਉਣ ਤੋਂ ਬਾਅਦ ਵੀ ਉਹ ਵਟਸਐਪ ਰਾਹੀਂ ਇਨਾਂ ਵਿਅਕਤੀਆਂ ਦੇ ਸੰਪਰਕ ਵਿੱਚ ਸੀ। ਉਹਨਾਂ ਦੱਸਿਆ ਕਿ ਇਹਨਾਂ ਵਿਦੇਸ਼ੀ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਹਰਵਿੰਦਰ ਸਿੰਘ ਉਰਫ ਪਿ੍ਰੰਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਇਹ ਪੋਸਟਰ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਚਿਪਕਾਉਣ ਲਈ ਕਿਹਾ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ੀ ਸੰਚਾਲਕਾਂ ਨੇ ਉਸ ਨੂੰ ਮਨੀ ਟਰਾਂਸਫਰ ਰਾਹੀਂ ਪੈਸੇ ਵੀ ਭੇਜੇ ਸਨ।
ਐਸ.ਐਸ.ਪੀ. ਪਾਰੀਕ ਨੇ ਦੱਸਿਆ ਕਿ ਪੋਸਟਰ ਪਹਿਲਾਂ ਤੋਂ ਨਿਰਧਾਰਤ ਸਥਾਨ ‘ਤੇ ਰੱਖੇ ਗਏ ਸਨ ਅਤੇ ਮੁਲਜਮ ਉਸ ਸਥਾਨ ਤੋਂ ਇਹ ਪੋਸਟਰ ਚੁੱਕ ਕੇ ਲੈ ਗਏ ਸਨ। ਉਹਨਾਂ ਦੱਸਿਆ ਕਿ ਪੋਸਟਰ ਅਤੇ ਪੈਸੇ ਮਿਲਣ ਉਪਰੰਤ, ਮੁਲਜਮਾਂ ਵੱਲੋਂ ਇਹ ਪੋਸਟਰ ਚਾਰ ਥਾਵਾਂ ਜਿਨਾਂ ਵਿੱਚ ਅੰਬਾਲਾ ਦੇ ਛਾਉਣੀ ਖੇਤਰ, ਆਰੀਅਨ ਕਾਲਜ ਰਾਜਪੁਰਾ, ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਅਤੇ ਸੀਤਲਾ ਮਾਤਾ ਮੰਦਿਰ, ਬਹਾਦਰਗੜ, ਪਟਿਆਲਾ ਨੇੜੇ ਟ੍ਰੈਫਿਕ ਸਾਈਨ ਬੋਰਡ ਸ਼ਾਮਲ ਹਨ, ਉੱਤੇ ਚਿਪਕਾਏ ਗਏ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਮੁਲਜਮਾਂ ਨੇ ਰਾਜਪੁਰਾ ਦੇ ਇੱਕ ਅੰਡਰ ਬਿ੍ਰਜ ‘ਤੇ ਸਪਰੇਅ ਪੇਂਟ ਨਾਲ ਖਾਲਿਸਤਾਨ ਪੱਖੀ ਨਾਅਰੇ ਵੀ ਲਿਖੇ ਸਨ।ਐਸ.ਐਸ.ਪੀ. ਨੇ ਦੱਸਿਆ ਕਿ ਮੁਲਜਮ ਲਗਾਤਾਰ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਸਨ, ਜੋ ਉਨਾਂ ਨੂੰ ਆਪਣੇ ਅਗਲੇ ਨਿਸ਼ਾਨੇ ਬਾਰੇ ਸੇਧ ਦੇ ਰਹੇ ਸਨ। ਉਨਾਂ ਕਿਹਾ ਕਿ ਦੋਸ਼ੀਆਂ ਨੇ ਇਹ ਪੋਸਟਰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮਾਂ ਵਾਲੀਆਂ ਥਾਵਾਂ ‘ਤੇ ਜਾਂ ਇਸ ਦੇ ਨੇੜੇ, ਡੀ.ਸੀ ਦਫਤਰ ਮੋਹਾਲੀ ਅਤੇ ਇਸ ਤੋਂ ਇਲਾਵਾ ਚੰਡੀਗੜ, ਕਸੌਲੀ ਅਤੇ ਸੋਲਨ ਦੀਆਂ ਕੁਝ ਹੋਰ ਸਰਕਾਰੀ ਇਮਾਰਤਾਂ ਸਮੇਤ ਕਈ ਪ੍ਰਮੁੱਖ ਥਾਵਾਂ ‘ਤੇ ਚਿਪਕਾਉਣ ਦੀ ਯੋਜਨਾ ਬਣਾਈ ਸੀ।ਜ਼ਿਕਰਯੋਗ ਹੈ ਕਿ ਮਿਤੀ 15-07-2022 ਨੂੰ ਥਾਣਾ ਕੋਤਵਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 153 (ਏ), ਪ੍ਰੀਵੈਂਸ਼ਨ ਆਫ਼ ਡੀਫੇਸਮੈਂਟ ਆਫ਼ ਪ੍ਰਾਪਰਟੀ ਐਕਟ ਦੀ ਧਾਰਾ 3 ਅਧੀਨ ਐਫਆਈਆਰ ਨੰ. 148 ਦਰਜ ਕੀਤੀ ਗਈ ਹੈ।

ਬਠਿੰਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਹਰਦੀਪ ਪੁਰੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਸੜਕੀ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਦਿਵਾਇਆ ਵਿਸਵਾਸ਼
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਜੁਲਾਈ: ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਹਾਊਸਿੰਗ ਤੇ ਸਹਿਰੀ ਮਾਮਲੇ ਹਰਦੀਪ ਸਿੰਘ ਪੁਰੀ ਨੇ ਬੀਤੇ ਦਿਨੀਂ ਕੀਤੇ ਆਪਣੇ ਦੌਰੇ ਉਪਰੰਤ ਬਠਿੰਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਸੜਕੀ ਤੇ ਆਵਾਜਾਈ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਬਠਿੰਡਾ ਦੇ ਲੋਕਾਂ ਨੂੰ ਦਰਪੇਸ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੇ ਸੜਕੀ ਤੇ ਆਵਾਜਾਈ ਮੰਤਰੀ ਨੂੰ ਇਹ ਵੀ ਦੱਸਿਆ ਕਿ ਲੋਕ ਸਭਾ ਪ੍ਰਵਾਸ ਯੋਜਨਾ ਦੇ ਹਿੱਸੇ ਵਜੋਂ ਸਥਾਨਕ ਪ੍ਰਸਾਸਨ, ਸਾਰੀਆਂ ਪਾਰਟੀਆਂ ਦੇ ਜਨਤਕ ਨੁਮਾਇੰਦਿਆਂ ਅਤੇ ਇਲਾਕਾ ਨਿਵਾਸੀਆਂ ਤੋਂ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ’ਤੇ ਬਰਨਾਲਾ ਬਾਈਪਾਸ ਫਲਾਈਓਵਰ ਸਬੰਧੀ ਬੇਨਤੀਆਂ ਪ੍ਰਾਪਤ ਕੀਤੀਆਂ ਸਨ।
ਸ. ਹਰਦੀਪ ਸਿੰਘ ਪੁਰੀ ਨੇ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੂੰ ਇਹ ਵੀ ਦੱਸਿਆ ਕਿ ਬਰਨਾਲਾ ਬਾਈਪਾਸ ‘ਤੇ ਪ੍ਰਸਤਾਵਿਤ ਓਵਰ ਬਿ੍ਰਜ ਦੇ ਡਿਜਾਈਨ ਨੂੰ ਰੇਤ ਨਾਲ ਭਰੇ ਪੁਲ ਤੋਂ ਪਿਲਰਡ ਐਲੀਵੇਟਿਡ ਬਿ੍ਰਜ ‘ਚ ਤਬਦੀਲ ਕੀਤਾ ਜਾਵੇ ਤਾਂ ਜੋ ਪੁਲ ਦੇ ਹੇਠਾਂ ਜਗ੍ਹਾ ਸਹਿਰ ਦੀ ਵਰਤੋਂ ਲਈ ਉਪਲਬਧ ਕਰਵਾਈ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਮੌਜੂਦਾ ਡਿਜਾਇਨ ਦੇ ਤਹਿਤ, ਜਰੂਰੀ ਸੇਵਾਵਾਂ ਅਤੇ ਵਪਾਰਕ ਅਦਾਰੇ ਪ੍ਰਭਾਵਿਤ ਹੁੰਦੇ ਹਨ ਅਤੇ ਸਹਿਰ ਦੇ ਆਮ ਕੰਮ-ਕਾਜ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਨਿਵਾਸੀਆਂ ਲਈ 10-12 ਕਿਲੋਮੀਟਰ ਦੇ ਵਾਧੂ ਦੌਰੇ ਦਾ ਕਾਰਨ ਬਣਦੇ ਹਨ।ਮੀਟਿੰਗ ਦੌਰਾਨ ਨੈਸਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਮੈਂਬਰ (ਪ੍ਰੋਜੈਕਟਸ) ਮਨੋਜ ਕੁਮਾਰ ਵੀ ਹਾਜਰ ਸਨ।

Our Visitor

1903472