ਸੁਖਜਿੰਦਰ ਮਾਨ
ਢੁੱਡੀਕੇ, 01 ਜੁਲਾਈ : ਸਿਵਲ ਸਰਜਨ ਮੋਗਾ ਡਾ. ਹਿਤੇਂਦਰ ਕੌਰ ਕਲੇਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ, ਨੋਡਲ ਮੈਡੀਕਲ ਅਫਸਰ ਬਲਾਕ ਢੁੱਡੀਕੇ ਡਾ. ਸ਼ਾਕਸੀ ਬਾਂਸਲ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਵੱਲੋਂ ਸਿਹਤ ਬਲਾਕ ਢੁੱਡੀਕੇ ਦੀਆਂ ਸਮੂਹ ਹੈਲਥ ਸੁਪਰਵਾਈਜਰ ਫੀਮੇਲ ਨਾਲ ਜੁਲਾਈ ਮਹੀਨੇ ਦੌਰਾਨ ਮਨਾਏ ਜਾ ਰਹੇ ਫੈਮਿਲੀ ਪਲਾਨਿੰਗ ਅਤੇ ਤੀਬਰ ਦਸਤ ਰੋੋਕੂ ਪੰਦਰਵਾੜੇ ਨੂੰ ਸੁਚੁੱਜੇ ਢੰਗ ਨਾਲ ਨੇਪਰੇ ਚਾੜਨ ਸਬੰਧੀ ਮੀਟਿੰਗ ਕੀਤੀ ਗਈ ।ਇਸ ਮੌਕੇ ਡਾ. ਸਾਕਸ਼ੀ ਬਾਸਲ ਕਿਹਾ ਕਿ ਆਮ ਲੋਕਾਂ ਨੂੰ ਵਧੀਆ ਤੇ ਮੁਫਤ ਸਿਹਤ ਸਹੂਲਤਾਂ ਦੇਣ ਲਈ ਸਿਹਤ ਬਲਾਕ ਢੁੱਡੀਕੇ ਦੇ ਸਮੂਹ ਹੈਲਥ ਵੈਲਨੈਸ ਸੈਂਟਰਾਂ ਦਾ ਬਲਾਕ ਐਜੂਕੇਟਰ ਅਤੇ ਹੋਰ ਸੁਪਰਵਾਈਜਰਾਂ ਵੱਲੋਂ ਦੌਰਾ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਅਤੇ ਸਿਹਤ ਸਟਾਫ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ ।
ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਮ.ੳ. ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਮਿਤੀ 4 ਜੁਲਾਈ ਤੋਂ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਣਾ ਹੈ । ਉਹਨਾਂ ਦੱਸਿਆ ਕਿ ਗਰਮੀਆਂ ਦਾ ਮੌਸਮ ਅਤੇ ਸਾਫ ਸਫਾਈ ਦੀ ਘਾਟ ਕਾਰਣ ਵੱਡੇ ਵਿਅਕਤੀਆਂ ਅਤੇ ਆਮ ਤੌਰ ਤੇ ਛੋਟੇ ਬੱਚਿਆਂ ਨੂੰ ਉਲਟੀਆਂ ਤੇ ਦਸਤ ਲੱਗ ਜਾਂਦੇ ਹਨ । ਜੇਕਰ ਇਹਨਾਂ ਦਸਤਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੇ ਹਨ । ਇਸ ਲਈ ਗਰਮੀਆਂ ਵਿੱਚ ਹਰ ਇੱਕ ਵਿਅਕਤੀ ਵੱਲੋਂ ਕੁਝ ਵੀ ਖਾਣ ਤੋਂ ਪਹਿਲਾਂ ਹੱਥਾਂ ਦੀ ਸਾਬੁਣ ਨਾਲ ਚੰਗੀ ਤਰਾਂ ਸਾਫ ਸਫਾਈ ਕੀਤੀ ਜਾਣੀ ਚਾਹੀਦੀ ਹੈ । ਇਸ ਪੰਦਰਵਾੜੇ ਦੌਰਾਨ ਆਰਬੀਐਸਕੇ ਟੀਮਾਂ ਅਤੇ ਸਿਹਤ ਸਟਾਫ ਵੱਲੋਂ ਸਕੂਲਾਂ ਵਿੱਚ ਹੱਥਾਂ ਨੂੰ ਸਾਫ ਰੱਖਣ ਸਬੰਧੀ ਜਾਗਰੂਕ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸਰੀਰ ਲਈ ਜਰੂਰੀ ਖਣਿਜ ਪਦਾਰਥਾਂ ਵਾਲਾ ੳਆਰਐਸ ਦਾ ਘੋਲ ਸਹੀ ਮਿਕਦਾਰ ਵਿੱਚ ਬਣਾਕੇ ਪੀਣਾ ਚਾਹੀਦਾ ਹੈ । ਸੋ ਉਹਨਾਂ ਇਸ ਪੰਦਰਵਾੜੇ ਦੌਰਾਨ ਸਿਹਤ ਬਲਾਕ ਢੁੱਡੀਕੇ ਦੇ ਸਮੂਹ ਸਿਹਤ ਕੇਂਦਰਾਂ ਤੇ ੳਆਰਐਸ ਅਤੇ ਜਿੰਕ ਕਾਰਨਰ ਬਣਾਉਣ ਦੀ ਹਦਾਇਤ ਕੀਤੀ ਗਈ । ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਸਿਹਤ ਸਟਾਫ ਵੱਲੋਂ ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ੳਆਰਐਸ ਦੇ ਪੈਕਟ ਘਰਾਂ ਵਿੱਚ ਮੁਫਤ ਵਿੱਚ ਵੰਡੇ ਜਾਣਗੇ ਅਤੇ ਇਸਨੂੰ ਸਹੀ ਮਿਕਦਾਰ ਵਿੱਚ ਬਣਾਉਣ ਦਾ ਤਰੀਕਾ ਵੀ ਦੱਸਿਆ ਜਾਵੇਗਾ ।
ਡਾ. ਸ਼ਾਕਸੀ ਬਾਂਸਲ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਫੈਮਿਲੀ ਪਲਾਨਿੰਗ ਪੰਦਰਵਾੜਾ ਮਨਾਇਆ ਜਾਣਾ ਹੈ । ਜਿਸ ਲਈ ਮਿਤੀ 10 ਜੁਲਾਈ ਤੱਕ ਸਿਹਤ ਸਟਾਫ ਨੂੰ ਯੋਗ ਜੋੜਿਆਂ ਨੂੰ ਛੋਟਾ ਪਰਿਵਾਰ ਸੁਖੀ ਪਰਿਵਾਰ ਦੇ ਫਾਇਦੇ ਦੱਸਦਿਆਂ ਨਸਬੰਦੀ ਅਤੇ ਨਲਬੰਦੀ ਲਈ ਪ੍ਰੇਰਿਤ ਕੀਤਾ ਜਾਵੇਗਾ, ਜਦਕਿ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਜਿਲਾ ਹਸਪਤਾਲ ਮੋਗਾ ਵਿਖੇ ਨਲਬੰਦੀ ਅਤੇ ਨਸਬੰਦੀ ਦੇ ਮੁਫਤ ਅਪਰੇਸ਼ਨ ਕੀਤੇ ਜਾਣਗੇ ।
ਸਰਕਾਰੀ ਹਸਪਤਾਲ ਢੁੱਡੀਕੇ ਵਿਖੇ ਫੈਮਿਲੀ ਪਲਾਨਿੰਗ ਅਤੇ ਤੀਬਰ ਦਸਤ ਰੋਕੂ ਪੰਦਰਵਾੜਾ ਸਬੰਧੀ ਮੀਟਿੰਗ
ਟੂਲਿਪ ਖੇਡ ਸਟੇਡੀਅਮ ਵਿਖੇ ਦੂਜਾ ਨਾਈਟ ਕਾਸਕੋ ਕਿ੍ਰਕਟ ਟੂਰਨਾਮੈਂਟ ਕਰਵਾਇਆ
ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 51 ਹਜ਼ਾਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਅਤੇ ਕੱਪ ਨਾਲ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ: ਟੂਲਿਪ ਸਟੇਡੀਅਮ ਵਿਖੇ ਮਿੱਤਲ ਗਰੁੱਪ ਵੱਲੋਂ ਦੂਜਾ ਨਾਈਟ ਕਾਸਕੋ ਕਿ੍ਰਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ’ਚ ਇਲਾਕੇ ਦੀਆਂ 16 ਟੀਮਾਂ ਨੇ ਹਿੱਸਾ ਲਿਆ। ਵੱਖ ਵੱਖ ਟੀਮਾਂ ’ਚ ਹੋਏ ਫਸਵੇ ਮੁਕਾਬਲਿਆਂ ’ਚ ਫਾਈਨਲ ਮੁਕਾਬਲਾ ਏ ਆਰ ਇੰਟੀਰੀਅਰ ਅਤੇ ਸ਼ਿਵਮ ਪਲਾਈਵੁੱਡ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ’ਚ ਸ਼ਿਵਮ ਪਲਾਈਵੁੱਡ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਉਸ ਨੂੰ ਪ੍ਰਬੰਧਕਾਂ ਵੱਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਜਦੋਂ ਕਿ ਦੂਜੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਏ ਆਰ ਇੰਟੀਰੀਅਰ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਕੱਪ ਦਿੱਤਾ ਗਿਆ।
ਇਨ੍ਹਾਂ ਮੁਕਬਾਲਿਆਂ ’ਚ ਤੀਜਾ ਸਥਾਨ ਆਈਵੀ ਹਸਪਤਾਲ ਦੀ ਟੀਮ ਨੇ ਪ੍ਰਾਪਤ ਕੀਤਾ ਅਤੇ ਉਸ ਦੇ ਖਿਡਾਰੀਆਂ ਨੂੰ 21 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੁਕਾਬਲੇ ’ਚ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਕਾਂਗਰਸ ਪਾਰਟੀ ਦੇ ਆਗੂ ਅਰੁਣ ਵਧਾਵਣ ਅਤੇ ਮਿੱਤਲ ਗਰੁੱਪ ਦੇ ਵਾਈਸ ਪ੍ਰਧਾਨ ਕਰਨਲ ਐਮ ਐਸ ਗੌਡ ਰਿਟਾਟਿਰਡ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਜੀ ਐੱਮ ਪ੍ਰੋਜੈਕਟ ਤਰੁਣ ਬਹਿਲ ਨੇ ਦੱਸਿਆ ਕੇ ਟੂ ਲਿਪ ਖੇਡ ਸਟੇਡੀਅਮ ’ਚ ਸਮੇਂ ਸਮੇਂ ’ਤੇ ਕਿ੍ਰਕਟ ਅਤੇ ਹੋਰ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਬੋਲਦਿਆ ਟੂ ਲਿਪ ਸਟੇਡੀਅਮ ਦੇ ਮੈਨੇਜਰ ਸੰਜੀਵ ਛਾਬੜਾ ਨੇ ਦੱਸਿਆ ਕਿ ਟੂਰਨਾਮੈਂਟ ਲਈ ਏਲਾਈਸ ਬੁਟੀਕਸ ਵੱਲੋਂ ਕੱਪ ਨੂੰ ਸਪਾਸ਼ਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਕੱਤਰ ਖਿਡਾਰੀਆਂ ਅਤੇ ਹੋਰ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਪਿਛਲੀ ਦਿਨੀਂ ਵਿਛੋੜਾ ਦੇ ਗਏ ਇਲਾਕੇ ਦੇ ਨਾਮੀ ਕਿ੍ਰਕਟ ਖਿਡਾਰੀ ਅਮਨ ਭਾਈਰੂਪਾ ਨੂੰ ਵੀ ਸਰਧਾਜ਼ਲੀ ਦਿੱਤੀ ਗਈ। ਟੂਰਨਾਮੈਂਟ ਉਪਰੰਤ ਮੈਚ ਦੇਖਣ ਲਈ ਆਏ ਬੱਚਿਆਂ ਅਤੇ ਮਹਿਲਾਵਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ ਅਤੇ ਉਨ੍ਹਾਂ ਨੂੰ ਵੀ ਇਨਾਮ ਦਿੱਤੇ ਗਏ।
ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਮੀਟਿੰਗ ਆਯੋਜਿਤ
ਵਿੱਤੀ ਸਾਲ ਦੀ ਸਲਾਨਾ ਕਾਰਜਕਾਰੀ ਰਿਪੋਰਟ ਕੀਤੀ ਰਿਲੀਜ਼
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ: ਐੱਸ.ਬੀ.ਆਈ. ਪੇਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਵਿਕਾਸ ਡਾ. ਰੁਪਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਮੀਟਿੰਗ ਹੋਈ। ਇਸ ਮੌਕੇ ਡਾ. ਰੁਪਿੰਦਰਪਾਲ ਸਿੰਘ ਵਲੋਂ ਆਰ.ਸੈੱਟੀ ਦੇ ਹਰ ਕੰਮ ਲਈ ਬਣਦੀ ਸਹਾਇਤਾ ਮੁੱਹਈਆਂ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਐੱਸ.ਬੀ.ਆਈ. ਪੇਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਸੰਸਥਾ ਦੇ ਡਾਇਰੈਕਟਰ ਸ਼੍ਰੀ ਭੂਸ਼ਣ ਕੁਮਾਰ ਵੱਲੋਂ ਬੀਤੇ ਵਰ੍ਹੇ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿੱਤੀ ਸਾਲ 2021-22 ਦੀ ਸਲਾਨਾ ਕਾਰਜਕਾਰੀ ਰਿਪੋਰਟ ਵੀ ਰਿਲੀਜ਼ ਕੀਤੀ ਗਈ।ਇਸ ਮੌਕੇ ਸਹਾਇਕ ਪ੍ਰੋਜੈਕਟ ਅਫ਼ਸਰ ਸ. ਜਸਵਿੰਦਰ ਸਿੰਘ ਵਾਲੀਆ, ਸ਼੍ਰੀਮਤੀ ਅੰਕਿਤਾ ਅਗਰਵਾਲ, ਡੀਡੀਐੱਮ ਨਬਾਰਡ ਸ਼੍ਰੀ ਅਮਿਤ ਗਰਗ, ਆਲ ਇੰਡੀਆ ਰੇਡਿਉ ਦੇ ਨੁਮਾਂਇੰਦੇ ਸ਼੍ਰੀ ਕੇ.ਐੱਸ. ਸੋਢੀ, ਕਿ੍ਰਸ਼ੀ ਵਿਗਿਆਨ ਕੇਂਦਰ ਦੇ ਨੁਮਾਂਇੰਦੇ ਸ੍ਰੀਮਤੀ ਕੁਲਦੀਪ ਕੌਰ, ਐੱਸਆਰਐੱਲਐੱਲ ਸ਼੍ਰੀ ਗਗਨਦੀਪ ਅਤੇ ਆਰਸੈੱਟੀ ਦੇ ਸਟਾਫ ਮੈਂਬਰ ਆਦਿ ਹਾਜ਼ਰ ਸਨ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਪੀ.ਐਸ.ਈ.ਬੀ. ਦੇ ਟਾਪਰਾਂ ਦਾ ਸਨਮਾਨ
ਮੈਰਿਟ ਸੂਚੀ ਵਿੱਚ ਪਹਿਲੇ 5 ਪੀ.ਐਸ.ਈ.ਬੀ. ਵਿਦਿਆਰਥੀਆਂ ਨੂੰ 100% ਟਿਊਸਨ ਫੀਸ ਮੁਆਫੀ ਦੀ ਪੇਸਕਸ
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਟਾਪ ’ਤੇ ਰਹੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ। ਹੋਣਹਾਰ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਕੈਂਪਸ ਵਿੱਚ ਆਪਣੀ ਅਗਲੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਪੀ.ਐਸ.ਈ.ਬੀ. ਦੀ ਮੈਰਿਟ ਸੂਚੀ ਵਿੱਚ ਪਹਿਲੇ 5 ਵਿਦਿਆਰਥੀਆਂ ਨੂੰ 100% ਟਿਊਸਨ ਫੀਸ ਮੁਆਫੀ ਸਕਾਲਰਸਿਪ ਦੇਣ ਦਾ ਐਲਾਨ ਕੀਤਾ। ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਦੇ ਨੈਤਿਕਤਾ ਨੂੰ ਹੁਲਾਰਾ ਦੇਣ ਲਈ, ਸਾਡੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸੰਪਰਕ ਕੀਤਾ ।
ਜਿਕਰਯੋਗ ਹੈ ਕਿ ਯੂਨੀਵਰਸਿਟੀ ਕੋਲ ਯੂ.ਜੀ.ਸੀ. ਦਾ 12ਬੀ ਦਰਜਾ ਹੈ ਅਤੇ 2021 ਲਈ ਇਨੋਵੇਸਨ ਅਚੀਵਮੈਂਟਸ (ਏ.ਆਰ.ਆਈ.ਆਈ.ਏ.) ਦੀ ਅਟਲ ਰੈਂਕਿੰਗ ਵਿੱਚ ਬਿਗਨਰ ਬੈਂਡ ਵਿੱਚ ਚੌਥਾ ਸਥਾਨ ਅਤੇ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਭਾਰਤ ਵਿੱਚ ਕੁੱਲ ਮਿਲਾ ਕੇ 62ਵਾਂ ਸਥਾਨ ਪ੍ਰਾਪਤ ਕਰਕੇ ਚਮਕਿਆ ਹੈ। ਯੂਨੀਵਰਸਿਟੀ ਇੰਜੀਨੀਅਰਿੰਗ ਅਤੇ ਤਕਨਾਲੋਜੀ, ਵਿਗਿਆਨ, ਆਰਕੀਟੈਕਚਰ ਅਤੇ ਯੋਜਨਾਬੰਦੀ, ਵਣਜ ਅਤੇ ਪ੍ਰਬੰਧਨ, ਫਾਰਮਾਸਿਊਟੀਕਲ ਸਾਇੰਸਜ, ਕੰਪਿਊਟਰ ਐਪਲੀਕੇਸਨ, ਫੂਡ ਸਾਇੰਸਜ, ਐਗਰੀਕਲਚਰਲ ਸਾਇੰਸਜ ਅਤੇ ਏਅਰਲਾਈਨਜ, ਟੂਰਿਜ਼ਮ ਅਤੇ ਹਾਸਪੀਟੈਲਿਟੀ ਦੇ ਨਾਲ-ਨਾਲ ਵੱਖ-ਵੱਖ ਹੁਨਰ ਸਰਟੀਫਿਕੇਟਾਂ ਦੇ .ਯੂਜੀ., ਪੀ.ਜੀ. ਅਤੇ ਪੀ.ਐਚ.ਡੀ. ਪੱਧਰ ਦੇ ਪ੍ਰੋਗਰਾਮਾਂ ਦੀ ਵਿਸਾਲ ਸ੍ਰੇਣੀ ਦੀ ਪੇਸਕਸ ਕਰਦੀ ਹੈ। ਕੋਰਸ ਯੂਨੀਵਰਸਿਟੀ ਨੇ ਵਿਗਿਆਨਕ ਅਤੇ/ਜਾਂ ਤਕਨੀਕੀ ਖੋਜਾਂ ਦੇ ਅਦਾਨ-ਪ੍ਰਦਾਨ ਲਈ ਵੇਨ ਸਟੇਟ ਯੂਨੀਵਰਸਿਟੀ, ਡੇਟ੍ਰੋਇਟ, ਮਿਸੀਗਨ (ਸੰਯੁਕਤ ਰਾਜ), ਵੈਨਕੂਵਰ ਆਈਲੈਂਡ ਯੂਨੀਵਰਸਿਟੀ, ਕੈਨੇਡਾ ਅਤੇ ਥੌਮਸਨ ਰਿਵਰਜ ਯੂਨੀਵਰਸਿਟੀ, ਕਾਮਲੂਪਸ (ਕੈਨੇਡਾ) ਨਾਲ ਸਹਿਯੋਗ/ਸਮਝੌਤੇ/ਸਮਝੌਤੇ ਹਨ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕਰਕੇ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਵੱਖ-ਵੱਖ ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਵੀ ਉਤਸਾਹਿਤ ਕਰਦਾ ਹੈ।
ਅੱਜ ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਦੇ ਚੇਅਰਮੈਨ (ਦਾਖਲੇ), ਡਾ. ਮਨਜੀਤ ਬਾਂਸਲ, ਟਰੇਨਿੰਗ ਅਤੇ ਪਲੇਸਮੈਂਟ ਦੇ ਡਾਇਰੈਕਟਰ ਇੰਜ. ਹਰਜੋਤ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੀ ਤਰਫੋਂ ਪ੍ਰਸੰਸਾ ਪੱਤਰ ਭੇਂਟ ਕਰਨ ਲਈ ਅਰਸਪ੍ਰੀਤ ਕੌਰ ਦੇ ਜੱਦੀ ਪਿੰਡ ਭਚੋਆਣਾ-ਮਾਨਸਾ ਅਤੇ ਕੁਲਵਿੰਦਰ ਕੌਰ, ਜੈਤੋ ਦਾ ਦੌਰਾ ਕੀਤਾ। ਡਾ: ਬਾਂਸਲ ਨੇ ਵੱਖ-ਵੱਖ ਤਕਨੀਕੀ ਪ੍ਰੋਗਰਾਮਾਂ ਦੇ ਦਾਇਰੇ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਨੇ ਸਿੱਖਿਆ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਹਾਲ ਹੀ ਵਿੱਚ ਉੱਭਰਦੀਆਂ ਤਕਨੀਕਾਂ ਵਿੱਚ ਕਈ ਪ੍ਰੋਗਰਾਮ ਸੁਰੂ ਕੀਤੇ ਹਨ। ਯੂਨੀਵਰਸਿਟੀ ਨੂੰ ਏ.ਆਈ.ਸੀ.ਟੀ.ਈ.-ਆਈ.ਡੀ.ਈ.ਏ. ਲੈਬ ਦੇ ਵਿਕਾਸ ਲਈ ਗ੍ਰਾਂਟ ਵੀ ਮਿਲੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡਾਇਰੈਕਟਰ, ਪਬਲਿਕ ਰਿਲੇਸ਼ਨਜ਼, ਸ੍ਰੀ ਹਰਜਿੰਦਰ ਸਿੰਘ ਸਿੱਧੂ, ਇੰਜ. ਸੁਖਜਿੰਦਰ ਸਿੰਘ, ਇੰਜ ਮਨਪ੍ਰੀਤ ਕੌਰ ਸਿੱਧੂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਯਤਨਾਂ/ਪ੍ਰਾਪਤੀ ਲਈ ਵਧਾਈ ਦਿੱਤੀ।
ਕੈਪਜੇਮਿਨੀ ਕੰਪਨੀ ਨੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਨੂੰ ਨੌਕਰੀ ਲਈ ਚੁਣਿਆ
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਾਫ਼ਟ ਸਕਿੱਲਜ਼ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ ਜਿਸ ਸਦਕਾ ਇਸ ਸੰਸਥਾ ਦੇ ਵਿਦਿਆਰਥੀ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣ ਕੇ ਰੁਜ਼ਗਾਰ ਹਾਸਲ ਕਰਨ ਦੇ ਸਮਰੱਥ ਬਣ ਰਹੇ ਹਨ। ਇਸ ਦੇ ਨਾਲ ਹੀ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਵੀ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਜਿਸ ਸਦਕਾ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਅਜਿਹਾ ਹੀ ਸੁਨਹਿਰੀ ਮੌਕਾ ਕੈਪਜੇਮਿਨੀ ਕੰਪਨੀ ਦੀ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੂੰ ਮਿਲਿਆ ਜਿਸ ਦੌਰਾਨ ਬੀ.ਸੀ.ਏ. ਛੇਵਾਂ ਸਮੈਸਟਰ ਦਾ ਇੱਕ ਵਿਦਿਆਰਥੀ ਸ਼ਾਨਦਾਰ ਪੈਕੇਜ ‘ਤੇ ਨੌਕਰੀ ਲਈ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਕੈਪਜੇਮਿਨੀ ਕੰਪਨੀ ਸਲਾਹ, ਡਿਜੀਟਲ ਪਰਿਵਰਤਨ, ਟੈਕਨਾਲੋਜੀ ਅਤੇ ਇੰਜਨੀਅਰਿੰਗ ਸੇਵਾਵਾਂ ਵਿੱਚ ਇੱਕ ਗਲੋਬਲ ਲੀਡਰ ਹੈ। ਇਹ ਲਗਭਗ 50 ਦੇਸ਼ਾਂ ਵਿੱਚ 3 ਲੱਖ ਤੋਂ ਵੱਧ ਟੀਮ ਮੈਂਬਰਾਂ ਦੀ ਇੱਕ ਜ਼ਿੰਮੇਵਾਰ ਅਤੇ ਵਿਭਿੰਨ ਸੰਸਥਾ ਹੈ ਅਤੇ ਭਾਰਤ ਵਿੱਚ 13 ਸਥਾਨਾਂ ‘ਤੇ ਕੈਪਜੇਮਿਨੀ ਕੰਪਨੀ ਵਿੱਚ 1,50,000 ਤੋਂ ਵੱਧ ਟੀਮ ਮੈਂਬਰ ਕੰਮ ਕਰਦੇ ਹਨ। ਚੋਣ ਪ੍ਰਕਿਰਿਆ ਦੌਰਾਨ ਕੰਪਨੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਵੱਖ-ਵੱਖ ਗੇੜਾਂ ਰਾਹੀ ਆਨਲਾਈਨ ਇੰਟਰਵਿਊ ਕੀਤੀ। ਵਿਦਿਆਰਥੀਆਂ ਦੀ ਸੰਚਾਰ ਭਾਸ਼ਾ, ਤਕਨੀਕੀ ਗਿਆਨ, ਵਪਾਰ ਜਗਤ ਬਾਰੇ ਸਮਝ ਅਤੇ ਪੇਸ਼ੇਵਰ ਪਹੁੰਚ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ । ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਆਕਾਸ਼ ਪੋਲਸਨ ਨੂੰ ਸਾਫ਼ਟਵੇਅਰ ਇੰਜੀਨੀਅਰ ਦੇ ਅਹੁਦੇ ਲਈ ਚੁਣ ਲਿਆ। ਇਸ ਅਹਿਮ ਪ੍ਰਾਪਤੀ ‘ਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਅਤੇ ਫੈਕਲਟੀ ਮੈਂਬਰਾਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਹੋਣਹਾਰ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵਿਖੇ ਨਵੀਨ ਅਧਿਆਪਨ ਢੰਗਾਂ ਤਹਿਤ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਉਸਾਰੀ ਕੀਤੀ ਜਾਂਦੀ ਹੈ ਜਿਸ ਦੀ ਬਦੌਲਤ ਸਮੁੱਚੇ ਰੂਪ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਬਹੁਕੌਮੀ ਕੰਪਨੀਆਂ ਵਿੱਚ ਬਹੁਤ ਹੀ ਚੰਗੇ ਪੈਕੇਜਾਂ ‘ਤੇ ਹੋ ਰਹੀ ਹੈ। ਉਨ੍ਹਾਂ ਨੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੁਆਰਾ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਨੌਕਰੀ ਲਈ ਚੁਣੇ ਗਏ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਆਕਾਸ਼ ਪੋਲਸਨ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਇੰਡਸਟਰੀ ਦੀਆਂ ਮੰਗਾਂ ਅਤੇ ਲੋੜਾਂ ਅਨੁਸਾਰ ਆਪਣੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਹੁਨਰ ਪ੍ਰਦਾਨ ਕਰਨਾ ਹੈ ਜਿਸ ਲਈ ਸੰਸਥਾ ਦੇ ਮਿਹਨਤੀ ਅਧਿਆਪਕ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਭਰਪੂਰ ਯੋਗਦਾਨ ਪਾ ਰਹੇ ਹਨ। ਸੰਸਥਾ ਦੇ ਵਿਦਿਆਰਥੀ ਨੂੰ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਡਾ. ਧਾਲੀਵਾਲ ਨੇ ਕੈਪਜੇਮਿਨੀ ਕੰਪਨੀ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ।
ਜੇਲ੍ਹ ਚ ਬੰਦ ਕੈਦੀਆਂ ਦੇ ਆਧਾਰ ਕਾਰਡ ਬਣਾਉਣ ਲਈ ਲਗਾਏ ਜਾਣਗੇ ਸਪੈਸ਼ਲ ਕੈਂਪ
ਜੇਲ੍ਹ ਚ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ : ਕੇਂਦਰੀ ਜੇਲ੍ਹ ਬਠਿੰਡਾ (ਗੋਬਿੰਦਪੁਰਾ) ਚ ਬੰਦ ਕੈਦੀਆਂ ਦੇ ਆਧਾਰ ਕਾਰਡ ਬਣਾਉਣ ਲਈ ਹੁਣ ਵਿਸੇਸ਼ ਕੈਂਪ ਲਗਾਏ ਜਾਣਗੇ। ਇਹ ਫੈਸਲਾ ਅੱਜ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕਰਦਿਆਂ ਅਧਿਾਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਆਧਾਰ ਕਾਰਡ ਬਣਾਉਣ ਸਬੰਧੀ ਜੇਲ੍ਹ ਸੁਪਰਡੈਂਟ ਨਾਲ ਸੰਪਰਕ ਕਰਕੇ ਜਿਨ੍ਹਾਂ ਕੈਦੀਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ ਉਨ੍ਹਾਂ ਦੇ ਘਰ ਦਾ ਸਿਰਨਾਵਾਂ ਲੈ ਕੇ ਆਧਾਰ ਕਾਰਡ ਬਣਾਉਣ ਲਈ ਫ਼ਾਰਮ ਭਰੇ ਜਾਣ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜੇਲ੍ਹ ਵਿੱਚ ਸੀਵਰੇਜ਼, ਸਾਫ਼-ਸਫ਼ਾਈ ਅਤੇ ਜਲ ਸਪਲਾਈ ਆਦਿ ਸਬੰਧੀ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਹਾਇਕ ਸਿਵਲ ਸਰਜਨ ਸ਼੍ਰੀਮਤੀ ਅਨੁਪਮਾ ਸ਼ਰਮਾ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਜੇਲ੍ਹ ਵਿੱਚ ਬੈਠੇ ਕੈਦੀਆਂ ਦੇ ਇਲਾਜ਼ ਲਈ ਟੈਲੀ ਮੈਡੀਸਨ ਡਾਕਟਰਾਂ ਦੀ ਟੀਮ ਨਿਯੁਕਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਸਮੇਂ-ਸਿਰ ਜੇਲ੍ਹ ਵਿੱਚ ਹੀ ਮੁਹੱਈਆ ਕਰਵਾਈਆਂ ਜਾਣ।
ਸਕਿੱਲ ਟ੍ਰੈਨਿੰਗ ਦੇ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ: ਡਿਪਟੀ ਕਮਿਸ਼ਨਰ
ਸਕਿੱਲ਼ ਟ੍ਰੇਨਿੰਗ ਦੇ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਕੀਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਸਕਿੱਲ਼ ਟ੍ਰੇਨਿੰਗ ਦਿੱਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਇਸ ਸਬੰਧੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਨੌਜਵਾਨਾਂ ਅਤੇ ਇੰਡਸਟਰੀ ਵਿਚਕਾਰ ਸਕਿੱਲ ਗੈਪ ਘਟਾਉਣ ਲਈ ਵੱਖ-ਵੱਖ ਵਿਭਾਗਾਂ, ਵਿਦਿਅਕ ਅਦਾਰਿਆਂ, ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ । ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇਣ ਸਬੰਧੀ ਵੱਖ-ਵੱਖ ਅਦਾਰਿਆਂ ਨੂੰ ਟ੍ਰੇਨਿੰਗ ਪ੍ਰੋਗਰਾਮ ਉਲੀਕਣ ਲਈ ਕਿਹਾ ਗਿਆ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਦੱਸਿਆ ਗਿਆ ਕੇ ਉਨ੍ਹਾਂ ਵੱਲੋਂ ਵੱਖ-ਵੱਖ ਉਦਯੋਗਾਂ ਨਾਲ ਰਾਬਤਾ ਕਾਇਮ ਕਰਕੇ ਨੌਜਵਾਨਾਂ ਅਤੇ ਸਕਿੱਲ਼ ਸੈਟਰਾਂ ਵਿੱਚ ਗੈਪ ਘਟਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਉਦਯੋਗਾਂ ਦੀ ਮੰਗ ਅਨੁਸਾਰ ਸਕਿੱਲ ਕੋਰਸਾਂ ਦੀ ਟ੍ਰੇਨਿੰਗ ਕਰਵਾਈ ਜਾ ਸਕੇ । ਇਸ ਤੋਂ ਇਲਾਵਾ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ, ਆਈ.ਐਚ.ਐਮ. ਅਤੇ ਰੈੱਡ ਕਰਾਸ ਵੱਲੋਂ ਤਾਲਮੇਲ ਕਰਨ ਉਪਰੰਤ ਨਵੇਂ ਸਕਿੱਲ਼ ਕੋਰਸਾਂ ਜਿਵੇਂ ਕਿ ਨੈਨੀ ਦਾ ਕੋਰਸ, ਮਲਟੀ ਸਕਿੱਲ ਡਿਵਲਪਮੈਂਟ ਕੋਰਸ ਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ। ਇਨ੍ਹਾਂ ਕੋਰਸਾਂ ਦੀ ਸਹਾਇਤਾ ਨਾਲ ਜਿੱਥੇ ਨੌਜਵਾਨਾਂ ਵਿੱਚ ਸਕਿੱਲ਼ ਡਿਵਲਪਮੈਂਟ ਹੋਵੇਗਾ ਉਥੇ ਹੀ ਉਨ੍ਹਾਂ ਨੂੰ ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਸਿਰਜਨਾ ਹੋ ਸਕੇਗੀ।
ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਆਰ.ਸੇਟੀ. ਵੱਲੋਂ ਜੋ ਸੈਲਫ਼ ਹੈਲਪ ਗਰੁੱਪ ਚਲਾਏ ਜਾ ਰਹੇ ਹਨ, ਉਹ ਹੁਣ ਹਰ ਰੋਜ਼ ਇਸਤੇਮਾਲ ਹੋਣ ਵਾਲੇ ਜਿਊਟ ਬੈਗ ਅਤੇ ਕੱਪੜੇ ਨਾਲ ਤਿਆਰ ਬੈਗ ਵੀ ਤਿਆਰ ਕਰਨਗੇ। ਜਿੱਥੇ ਇਹ ਜਿਊਟ ਬੈਗ ਵਾਤਾਵਰਣ ਲਈ ਸਹਾਈ ਹਨ ਉਥੇ ਪ੍ਰਦੂਸ਼ਨ ਨੂੰ ਵੀ ਘਟਾਉਣ ਵਿੱਚ ਸਹਾਈ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਐਲ.ਡੀ.ਐਮ. ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕੇ.ਵੀ.ਕੇ.,ਐਨ.ਯੂ.ਐਲ.ਐਮ., ਜ਼ਿਲ੍ਹਾ ਲੋਕ ਭਲਾਈ ਦਫਤਰ ਅਤੇ ਹੋਰ ਅਦਾਰਿਆਂ ਨਾਲ ਤਾਲਮੇਲ ਕਰਨ ਉਪਰੰਤ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿੱਤਾ ਮੁਖੀ ਲੋਨ ਪ੍ਰਦਾਨ ਕੀਤੇ ਜਾਣ ਤਾਂ ਜੋ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ.ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।ਤੀ।
ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਪੋਸਟਰ ਮੇਕਿੰਗ ਮੁਕਾਬਲਾ‘ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ , 28 ਜੂਨ : ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘‘ਗਣਿਤ‘‘ ਵਿਸ਼ੇ ‘ਤੇ ਆਧਾਰਿਤ ਇੱਕ ‘ਪੋਸਟਰ ਮੇਕਿੰਗ ਮੁਕਾਬਲਾ‘ ਕਰਵਾਇਆ ਗਿਆ। ਜਿਸ ਦਾ ਉਦੇਸ਼ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਹ ਤਰਕਸ਼ੀਲ ਤਰਕ, ਆਲੋਚਨਾਤਮਿਕ ਸੋਚ, ਰਚਨਾਤਮਕ ਸੋਚ, ਸੰਖੇਪ ਜਾਂ ਸਥਾਨਿਕ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਇੱਥੋਂ ਤੱਕ ਕਿ ਪ੍ਰਭਾਵਸ਼ਾਲੀ ਸੰਚਾਰ ਹੁਨਰ ਨੂੰ ਵੀ ਉਤਸ਼ਾਹਿਤ ਕਰਦਾ ਹੈ। ਇਹ ਪੋਸਟਰ ਮੇਕਿੰਗ ਮੁਕਾਬਲਾ ਗਣਿਤ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬੀ.ਐਸ.ਸੀ. (ਆਨਰਜ਼) ਮੈਥੇਮੈਟਿਕਸ ਦੇ ਲਗਭਗ 10 ਭਾਗੀਦਾਰਾਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਦਿੱਤੀਆਂ ਹਿਦਾਇਤਾਂ ਅਨੁਸਾਰ ਪੋਸਟਰ ਮੇਕਿੰਗ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਗਿਆ। ਨੌਜਵਾਨ ਸਿੱਖਿਆਰਥੀਆਂ ਨੇ ਡਰਾਇੰਗ ਅਤੇ ਕਲਾ ਦੇ ਮਾਧਿਅਮ ਨਾਲ ਇੱਕ ਭਾਵਪੂਰਨ ਵਿਚਾਰ ਰਾਹੀਂ ਆਪਣੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ। । ਵਿਦਿਆਰਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਇਸ ਗਤੀਵਿਧੀ ਦਾ ਭਰਪੂਰ ਅਨੰਦ ਮਾਣਿਆ। ਸਹਿਜਤਾ ਅਤੇ ਆਤਮ-ਵਿਸ਼ਵਾਸ ਇਸ ਮੁਕਾਬਲੇ ਦੀ ਵਿਸ਼ੇਸ਼ਤਾ ਸੀ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਨੂੰ ਇੰਨੇ ਬੇਮਿਸਾਲ ਢੰਗ ਅਤੇ ਸਹਿਜਤਾ ਨਾਲ ਪੇਸ਼ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੁਕਾਬਲੇ ਦਾ ਅੰਤਿਮ ਨਿਰਨਾ ਸਹਾਇਕ ਪ੍ਰੋਫ਼ੈਸਰ ਸ. ਹਰਭਜਨ ਸਿੰਘ ਅਤੇ ਸਹਾਇਕ ਪ੍ਰੋਫ਼ੈਸਰ ਗੀਤਾ ਰਾਣੀ ਨੇ ਕੀਤਾ। ਇਸ ਮੁਕਾਬਲੇ ਦੇ ਘੋਸ਼ਿਤ ਨਤੀਜੇ ਅਨੁਸਾਰ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਦੇ ਆਕਾਸ਼ਦੀਪ ਜਿੰਦਲ ਨੇ ਪਹਿਲਾ ਸਥਾਨ ਅਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਦੀ ਵਿਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਪੇਸ਼ਕਾਰੀ ਦੇ ਹੁਨਰ ਦੀ ਸੁਤੰਤਰ ਤੌਰ ‘ਤੇ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ। ਗਣਿਤ ਵਿਭਾਗ ਨੇ ਬੜੇ ਉਤਸ਼ਾਹ ਨਾਲ ਭਾਗ ਲੈ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਇਹ ਸਮਾਗਮ ਵਿਦਿਆਰਥੀਆਂ ਲਈ ਆਪਣੇ ਗਿਆਨ ਨੂੰ ਆਪਣੀ ਰਚਨਾਤਮਕ ਲੜੀ ਨਾਲ ਜੋੜਨ ਅਤੇ ਕਲਪਨਾ ਦੇ ਰੰਗਾਂ ਦੀ ਵਰਤੋਂ ਕਰ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੁਨਹਿਰੀ ਮੌਕਾ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਮਨੀਸ਼ ਬਾਂਸਲ ਨੇ ਗਣਿਤ ਵਿਭਾਗ ਦੇ ਇਸ ਉਪਰਾਲੇੇ ਦੀ ਭਰਪੂਰ ਸ਼ਲਾਘਾ ਕੀਤੀ।
ਹਾਈ ਕੋਰਟ ਵਲੋਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੀ ਪ੍ਰਕਿਆ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਹਾਈਕੇੋਰਟ ਦੇ ਫੈਸਲੇ ਨੇ ਸਾਡਾ ਸਟੈਂਡ ਸਹੀ ਸਾਬਤ ਕੀਤਾ : ਮਨਜਿੰਦਰ ਸਿੰਘ ਸਿਰਸਾ
ਭਗਵੰਤ ਮਾਨ ਨੁੰ ਸਾਰੇ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਸਿਫਾਰਸ਼ ਕਰਨ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੂਨ : ਚੋਣਾਂ ਤੋਂ ਪਹਿਲਾਂ ਸੂਬੇ ’ਚ ਸਰਾਬ ਮਾਫ਼ੀਆ ਖਤਮ ਕਰਕੇ ਸਰਾਬ ਤੋਂ ਆਮਦਨੀ ’ਚ ਦੁੱਗਣਾ-ਤਿੱਗਣਾ ਵਾਧਾ ਕਰਨ ਦਾ ਐਲਾਨ ਕਰਕੇ ਸੱਤਾ ’ਚ ਆਈ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਗਾਮੀ 9 ਮਹੀਨਿਆਂ ਲਈ ਸਰਾਬ ਦੇ ਠੇਕਿਆਂ ਦੀ ਅਲਾਟਮੈਂਟ ਦਾ ਕੰਮ ਮੁਸ਼ਕਿਲ ਹੁੰਦਾ ਦਿਖ਼ਾਈ ਦੇ ਰਿਹਾ ਹੈ। ਟੈਂਡਰ ਭਰਨ ਲਈ ਦੂਜੀ ਵਾਰ 28 ਜੂਨ ਤੱਕ ਵਧਾਈ ਤਰੀਕ ’ਤੇ ਵੀ ਪੰਜਾਬ ਦੇ 177 ਜੋਨਾਂ ’ਚੋਂ ਬਹੁਤ ਸਾਰੇ ਜੋਨਾਂ ਵਿਚ ਟੈਂਡਰ ਨਹੀਂ ਆ ਸਕੇ। ਜਿਸਦੇ ਚੱਲਦੇ ਸਰਕਾਰ ਨੇ ਹੁਣ ਤੀਜ਼ੀ ਵਾਰ ਟੈਂਡਰ ਭਰਨ ਦੀ ਆਖ਼ਰੀ ਮਿਤੀ ’ਚ 30 ਜੂਨ ਤੱਕ ਵਾਧਾ ਕਰ ਦਿੱਤਾ ਹੈ। ਇਸਤੋਂ ਪਹਿਲਾਂ 22 ਜੂਨ ਦੀ ਆਖ਼ਰੀ ਮਿਤੀ ਵਧਾ ਕੇ 25 ਜੂਨ ਵੀ ਕੀਤਾ ਗਿਆ ਸੀ। ਉਧਰ ਪਿਛਲੇ ਦਿਨੀਂ ਪੰਜਾਬ ਸਰਕਾਰ ਦੀ ਐਕਸਾਈਜ ਪਾਲਿਸੀ ’ਤੇ ਉਗਲ ਚੁੱਕਣ ਵਾਲੀ ਦਾਈਰ ਪਿਟੀਸ਼ਨ ’ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੈ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਸਰਕਾਰ ਲਈ ਮੁਸ਼ਕਿਲਾਂ ਖ਼ੜੀਆਂ ਹੋ ਸਕਦੀਆਂ ਹਨ, ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ’ਚ ਪਿਛਲੇ ਵਿੱਤੀ ਸਾਲ ਦੌਰਾਨ ਕੁੱਲ ਸਾਢੇ 6 ਸੋ ਦੇ ਕਰੀਬ ਜੋਨਾਂ ਨੂੰ ਘਟਾ ਕੇ ਇਸ ਵਾਰ 177 ਕਰ ਦਿੱਤਾ ਹੈ, ਉਥੇ ਜੋਨਾਂ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ, ਜਿਸਦੇ ਨਾਲ ਛੋਟੇ ਠੇਕੇਦਾਰ ਸਰਾਬ ਦੇ ਕਾਰੋਬਾਰ ਵਿਚੋਂ ਬਾਹਰ ਹੋ ਗਏ ਹਨ। ਉਧਰ ਅੱਜ ਇਂੱਥੇ ਜਾਰੀ ਬਿਆਨ ਵਿਚ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਵਿਚ ਠੇਕਿਆਂ ਦੇ ਮਾਮਲੇ ’ਚ ਅੱਜ ਆਏ ਫੈਸਲੇ ਨੇ ਉਹਨਾਂ ਦਾ ਉਹ ਸਟੈਂਡ ਸਹੀ ਸਾਬਤ ਕਰ ਦਿੱਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਠੇਕਿਆਂ ਦੀ ਵੰਡ ਵਿਚ ਵੱਡੀ ਪੱਧਰ ‘ਤੇ ਭਿ੍ਰਸ਼ਟਾਚਾਰ ਹੋ ਰਿਹਾ ਹੈ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਅਪੀਲ ਕੀਤੀ ਕਿ ਉਹ ਇਸ ਸਾਰੇ ਘੁਟਾਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ ਤਾਂ ਜੋ ਇਸ ਭਿ੍ਰਸ਼ਟਾਚਾਰ ਵਿਚ ਸ਼ਾਮਲ ਸਾਰੇ ਲੋਕ ਬੇਨਕਾਬ ਹੋ ਸਕਣ।ਉਹਨਾਂ ਇਹ ਵੀ ਆਸ ਪ੍ਰਗਟਾਈ ਵਿਚ ਇਸ ਮਾਮਲੇ ਵਿਚ ਉਹਨਾਂ ਦੀ ਈ ਡੀ ਤੇ ਸੀ ਬੀ ਆਈ ਕੋਲ ਪਈ ਸ਼ਿਕਾਇਤ ਤਰਜੀਹ ਦੇ ਆਧਾਰ ‘ਤੇ ਵਿਚਾਰੀ ਜਾਵੇਗੀ ਅਤੇ ਸਿਰਫ ਪੰਜਾਬ ਹੀ ਨਹੀਂ ਬਲਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਭਿ੍ਰਸ਼ਟਾਚਾਰ ਵਿਚ ਸ਼ਾਮਲ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਏਜੰਸੀਆਂ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨਗੀਆਂ।
ਆਪ ਸਰਕਾਰ ਦਾ ਪਲੇਠਾ ਬਜ਼ਟ, ਸਿਰਫ਼ ਕਾਗਜ਼ੀ ਗੱਲਾਂ: ਰੇਸ਼ਮ ਸਿੰਘ ਯਾਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਜੂਨ: ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਸਿਰਫ਼ ਕਾਗਜ਼ੀ ਗੱਲਾਂ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੁਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਰੇਸਮ ਸਿੰਘ ਯਾਤਰੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਿੱਠ ਆਪ ਹੀ ਥੱਪਥਪਾਈ ਜਾ ਰਹੀ ਹੈ ਐਸਾ ਬਜਟ ਵਿੱਚ ਕੁੱਝ ਨਹੀਂ ਹੈ ਕਿਉਂਕਿ ਬਜਟ ਵਿੱਚ ਨਿੱਤ ਦਿਨ ਪੰਜਾਬ ਦੇ ਡੂੰਘੇ ਹੁੰਦੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੇ ਸੁਧਾਰ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਅਤੇ ਨਾਂ ਹੀ ਮੱਕੀ ਅਤੇ ਮੂੰਗੀ ਦੀ ਘੱਟੋ-ਘੱਟ ਸਮਰੱਥਨ ਮੁੱਲ ’ਤੇ ਖਰੀਦ ਦੀ ਕੋਈ ਠੋਸ ਨੀਤੀ ਨਹੀ ਲਿਆਂਦੀ ਗਈ ਜੋ ਅੱਜ ਮੰਡੀਆ ਚ ਮਿੱਥੇ ਭਾਅ ਤੋ ਘੱਟ ਰੇਟ ਤੇ ਖਰੀਦ ਕਰਕੇ ਕਿਸਾਨਾ ਦੀ ਲੁੱਟ ਸਰਕਾਰ ਨੂੰ ਨਹੀ ਦਿਸ ਰਹੀ ਹੈ।ਮਹਿਲਾਵਾਂ ਨਾਲ ਸੰਬੰਧਤ ਜਾ ਰਸੋਈ ਚਲਾਉਣ ਵਿੱਚ ਸਹਾਇਕ ਕਿਸੇ ਠੋਸ ਨੀਤੀ ਦੀ ਬਜਟ ਵਿੱਚ ਕਿਤੇ ਬਾਤ ਨਹੀਂ ਪਾਈ ਗਈ ਅਤੇ ਨਾਂ ਹੀ ਆਪਣੇ ਵਾਅਦੇ ਅਨੁਸਾਰ ਮਹਿਲਾਵਾਂ ਨੂੰ ਕਿਸੇ ਸਹਾਇਤਾ ਰਾਸੀ ਦਾ ਐਲਾਨ ਕੀਤਾ ਗਿਆ ਹੈ।300 ਯੂਨਿਟ ਫ੍ਰੀ ਦਿੱਤੀ ਜਾਣ ਵਾਲੀ ਬਿਜਲੀ ਲਈ ਵੀ ਜੋ ਸਰਤਾਂ ਹਨ ਉਹਨਾਂ ਅਨੁਸਾਰ ਸਿਰਫ ਪੰਜ ਕੁ ਪ੍ਰਤਿਸਤ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ, ਜਦੋਂ ਕਿ ਵਾਅਦਾ ਸਭ ਨੂੰ ਬਿਜਲੀ ਫ੍ਰੀ ਦਾ ਕੀਤਾ ਗਿਆ ਸੀ,ਨਸਾ ਉਸੇ ਤਰਾਂ ਬਲਕਿ ਉਸ ਸਥਿਤੀ ਤੋਂ ਵੀ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ ਨਸਈ ਲੋਕ ਕਿਸਾਨਾਂ ਦੇ ਖੇਤਾਂ ਵਿੱਚੋਂ,ਲੋਹਾ,ਤਾਂਬਾ,ਤੇਲ ਇੱਥੋਂ ਤੱਕ ਕੇ ਕਿਸਾਨਾਂ ਦੇ ਭਾਂਡੇ ਵੀ ਚੁੱਕਣ ਲੱਗ ਪਏ ਹਨ,ਨਸਾ ਰੋਕਣ ਦੀ ਸਰਕਾਰ ਨੇ ਕੋਈ ਮਜਬੂਤ ਯੋਜਨਾ ਨਹੀਂ ਲਿਆਂਦੀ,ਕੁੱਲ ਮਿਲਾ ਕੇ ਬਜਟ ਬਾਕੀ ਸਰਕਾਰਾਂ ਵਾਂਗ ਗੋਗਲੂਆਂ ਤੋਂ ਮਿੱਟੀ ਝਾੜਣ ਤੋਂ ਜ?ਿਆਦਾ ਕੁੱਝ ਨਹੀਂ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕਿਸਾਨੀ ਨੁਮਾਇੰਦਾ ਜਮਾਤ ਹੋਣ ਨਾਤੇ ਇਸ ਬਜਟ ਵਿੱਚ ਕਿਸਾਨਾਂ ਲਈ ਕੁੱਝ ਵੀ ਨਾਂ ਹੋਣ ਦੇ ਕਾਰਨ ਇਸ ਬਜਟ ਨੂੰ ਮੁੱਢੋਂ ਹੀ ਰੱਦ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਿਸਾਨੀਂ ਅਤੇ ਸੁਆਣੀ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ।






