ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਜੂਨ: ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ, ਜ਼ਿਲ੍ਹਾ ਸਕੱਤਰ ਸਵਰਨ ਸਿੰਘ ਪੂਹਲੀ, ਕਿਸਾਨ ਔਰਤ ਵਿੰਗ ਪਿੰਡ ਭੁੱਚੋ ਖੁਰਦ ਕਮੇਟੀ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ ਤੇ ਪ੍ਰੈੱਸ ਸਕੱਤਰ ਜੋਤੀ ਭੁੱਚੋ ਖੁਰਦ ਨੇ ਇੱਥੇ ਜਾਰੀ ਬਿਆਨ ਵਿਚ ਸੂੁਬੇ ਦੀ ਆਪ ਸਰਕਾਰ ਵਲੋਂ ਪੇਸ਼ ਕੀਤੇ ਪਲੇਠੇ ਬਜ਼ਟ ਨੂੰ ਪਿਛਲੀਆਂ ਸਰਕਾਰਾਂ ਵਾਂਗ ਜਾਦੂਕਰਾਂ ਦੀ ਛੜੀ ਦੇ ਵਾਂਗ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਆਮ ਲੋਕਾਂ ਨੂੰ ਦੇਣ ਲਈ ਨਹੀਂ ਹੈ।ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਕੁਝ ਉਨ੍ਹਾਂ ਲਈ ਕਰੂਗੀ, ਸਮੁੱਚਾ ਬਜਟ ਲੋਕਾਂ ਲਈ ਨਿਰਾਸ਼ਾ ਭਰਿਆ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਸਭ ਤੋਂ ਵੱਡਾ ਵਾਅਦਾ ਔਰਤਾਂ ਨਾਲ ਕੀਤੀ ਹਰ ਮਹੀਨੇ ਇੱਕ ਹਜਾਰ ਰੁਪਿਆ ਔਰਤਾਂ ਦੇ ਖਾਤੇ ਵਿੱਚ ਪਾਇਆ ਜਾਵੇਗਾ ਇਸ ਬਜਟ ਵਿੱਚ ਇੱਕ ਵੀ ਪੈਸਾ ਨਾ ਰੱਖਣਾ ਔਰਤਾਂ ਦੇ ਨਾਲ ਮਜ਼ਾਕ ਕੀਤਾ ਗਿਆ ਹੈ। ਪ੍ਰਧਾਨ ਅਮਰਜੀਤ ਹਨੀ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਇਸ ਬਜਟ ਤੋਂ ਬਹੁਤ ਵੱਡੀਆਂ ਉਮੀਦਾਂ ਸੀ, ਪੰਜਾਬ ਸਰਕਾਰ ਉਨ੍ਹਾਂ ਬਾਰੇ ਕੁਝ ਸੋਚੂ ਇਸ ਬਜਟ ਵਿਚ ਕਿਸਾਨਾਂ ਲਈ ਮਾਮੂਲੀ ਰਕਮ ਰੱਖੀ ਗਈ ਹੈ।ਇਹ ਵੀ ਰਕਮ ਬਹੁਤ ਥੋੜ੍ਹੀ ਹੈ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਿਸਾਨੀ ਨਾਲ ਵਾਅਦਾ ਕੀਤਾ ਸੀ ਇੱਕ ਅਪ੍ਰੈਲ ਤੋਂ ਬਾਅਦ ਕਰਜ਼ੇ ਨਾਲ ਕੋਈ ਵੀ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ। ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਰਜ਼ੇ ਦੇ ਸਤਾਏ ਹੋਏ ਇਸ ਬਜਟ ਦੇ ਵਿੱਚ ਕਿਸਾਨ ਕਰਜੇ ਮੁਆਫੀ ਬਾਰੇ ਸਰਕਾਰ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਹੈ। ਇਸ ਗੱਲ ਦਾ ਸਬੂਤ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਕਿਸਾਨ ਵਿਰੋਧੀ ਹੈ।
ਕਿਰਤੀ ਕਿਸਾਨ ਯੁੂਨੀਅਨ ਨੇ ਪੰਜਾਬ ਸਰਕਾਰ ਦੇ ਪਲੇਠੇ ਬਜ਼ਟ ਨੂੰ ਕੀਤਾ ਰੱਦ
ਨੌਜਵਾਨ ’ਤੇ ਗੋਲੀਆਂ ਚਲਾਉਣ ਵਾਲੇ ਚੌਕੀ ਇੰਚਾਰਜ ਬਲਵਿੰਦਰ ਸਿੰਘ ਖਿਲਾਫ ਕੇਸ ਦਰਜ, ਕੀਤਾ ਮੁਅੱਤਲ
ਮੌਕੇ ‘ਤੇ ਮੌਜੂਦ ਤਿੰਨ ਪੁਲਿਸ ਮੁਲਾਜਮਾਂ ਵਿਰੁੱਧ ਆਰੰਭੀ ਵਿਭਾਗੀ ਕਾਰਵਾਈ
ਐਸਆਈ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਕੀਤਾ ਮੁਅੱਤਲ, ਪੁਲਿਸ ਲਾਈਨਜ਼ ਕੀਤਾ ਤਬਾਦਲਾ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 28 ਜੂਨ: ਚੈਕਿੰਗ ਦੇ ਨਾਂ ’ਤੇ ਇੱਕ ਜੋੜੇ ਨਾਲ ਕਥਿਤ ਦੁਰਵਿਵਹਾਰ ਕਰਨ ਅਤੇ ਮੁੜਕੇ ਇੱਕ ਨੌਜਵਾਨ ਦੇ ਗੋਲੀ ਮਾਰਨ ਵਾਲੇ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਵਿਰੁਧ ਪੁਲਿਸ ਕੇਸ ਦਰਜ਼ ਕਰਦੇ ਹੋਏ ਉਸਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਇਸਦੇ ਨਾਲ ਹੀ ਇਸ ਮੌਕੇ ਵੀਡੀਓ ’ਚ ਚੌਕੀ ਇੰਚਾਰਜ਼ ਨਾਲ ਨਜ਼ਰ ਆ ਰਹੇ ਤਿੰਨ ਪੁਲਿਸ ਮੁਲਾਜਮਾਂ ਵਿਰੁਧ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸਦੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਐਸਏਐਸ ਨਗਰ ਦੇ ਸੀਨੀਅਰ ਸੁਪਰਡੰਟ ਆਫ਼ ਪੁਲੀਸ (ਐਸਐਸਪੀ) ਵਿਵੇਕ ਸੀਲ ਸੋਨੀ ਨੇ ਦਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਐਸਆਈ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਦੋਂਕਿ ਹੁਣ ਥਾਣਾ ਡੇਰਾਬੱਸੀ ਵਿਖੇ ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀਆਂ ਧਾਰਾਵਾਂ 324, 354, 336 ਅਤੇ 509 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਐਸਐਸਪੀ ਨੇ ਮੌਕੇ ‘ਤੇ ਮੌਜੂਦ ਤਿੰਨ ਹੋਰ ਪੁਲਿਸ ਮੁਲਾਜਮਾਂ ਨੂੰ ਸਜਾ ਦੇਣ ਲਈ ਵਿਭਾਗੀ ਕਾਰਵਾਈ ਵੀ ਸੁਰੂ ਕਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਇਹ ਘਟਨਾ 26 ਜੂਨ ਦੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਐਸਆਈ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਰੁਟੀਨ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਜੋੜੇ ਨਾਲ ਹੋਏ ਝਗੜੇ ਤੋਂ ਬਾਅਦ ਚੌਕੀ ਇੰਚਾਰਜ਼ ਨੇ ਹਿਤੇਸ ਕੁਮਾਰ ਦੀ ਲੱਤ ‘ਤੇ ਗੋਲੀ ਚਲਾ ਦਿੱਤੀ ਸੀ। ਇਸ ਉਪਰੰਤ ਕੁਝ ਲੋਕਾਂ ਨੇ ਪੁਲਿਸ ਵਾਹਨ ਦੀ ਭੰਨਤੋੜ ਵੀ ਕੀਤੀ। ਐਸਐਸਪੀ ਨੇ ਐਸਆਈ ਬਲਵਿੰਦਰ ਸਿੰਘ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਦਾ ਤਬਾਦਲਾ ਪੁਲੀਸ ਲਾਈਨਜ ਕਰ ਦਿੱਤਾ ਸੀ। ਐਸਐਸਪੀ ਨੇ ਦਸਿਆ ਕਿ ਤੁਰੰਤ ਘਟਨਾ ਦੀ ਜਾਂਚ ਕਰਨ ਅਤੇ ਰਿਪੋਰਟ ਸੌਂਪਣ ਲਈ ਐਸਪੀ ਹੈੱਡਕੁਆਰਟਰ ਦੀ ਅਗਵਾਈ ਵਿੱਚ ਇੱਕ ਵਿਸੇਸ ਜਾਂਚ ਟੀਮ (ਐਸਆਈਟੀ) ਦਾ ਗਠਨ ਕਿਤਾ ਸੀ।
‘ਅਗਨੀਪੱਥ ਸਕੀਮ’ ’ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਿਧਾਨ ਸਭਾ ਵਿੱਚ ਮਤਾ ਲਿਆਉਣ ਦਾ ਲਿਆ ਫੈਸਲਾ
ਐਨ.ਡੀ.ਏ. ਸਰਕਾਰ ਦਾ ਤਰਕਹੀਣ ਅਤੇ ਅਣਉਚਿਤ ਕਦਮ ਭਾਰਤੀ ਫੌਜ ਦੇ ਬੁਨਿਆਦੀ ਤਾਣੇ-ਬਾਣੇ ਨੂੰ ਤਬਾਹ ਕਰ ਦੇਵੇਗਾ-ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਵੱਲੋਂ ਪ੍ਰਸਤਾਵਿਤ ‘ਅਗਨੀਪੱਥ’ ਸਕੀਮ ਦੀ ਮੁਖਾਲਫਤ ਕਰਨ ਲਈ ਸੂਬਾ ਸਰਕਾਰ ਛੇਤੀ ਹੀ ਵਿਧਾਨ ਸਭਾ ਵਿੱਚ ਮਤਾ ਲਿਆਵੇਗੀ।ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਅਗਨੀਪੱਥ ਸਕੀਮ ਐਨ.ਡੀ.ਏ ਸਰਕਾਰ ਦਾ ਤਰਕਹੀਣ ਅਤੇ ਅਣਉਚਿਤ ਕਦਮ ਹੈ ਜੋ ਭਾਰਤੀ ਫੌਜ ਦੇ ਮੁਢਲੇ ਸਰੂਪ ਨੂੰ ਤਬਾਹ ਕਰ ਦੇਵੇਗਾ।”
ਮੁੱਖ ਮੰਤਰੀ ਨੇ ਕਿਹਾ ਕਿ ਐਨ.ਡੀ.ਏ ਸਰਕਾਰ ਵੱਲੋਂ ਦੇਸ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਇਹ ਇਕ ਹੋਰ ਨਿਰਆਧਾਰ ਕਦਮ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਛੱਡ ਕੇ ਕਿਸੇ ਨੇ ਵੀ ਨੋਟਬੰਦੀ, ਜੀ.ਐਸ.ਟੀ., ਖੇਤੀ ਕਾਨੂੰਨਾਂ ਆਦਿ ਵਰਗੀਆਂ ਸਕੀਮਾਂ ਦੇ ਗੁਣਾਂ ਨੂੰ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ‘ਅਗਨੀਪੱਥ’ ਵੀ ਅਜਿਹਾ ਬੇਬੁਨਿਆਦ ਕਦਮ ਹੈ, ਜਿਸ ਨੂੰ ਕੋਈ ਵੀ ਸਮਝ ਨਹੀਂ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਅਤੇ ਨਾ-ਮੰਨਣਯੋਗ ਹੈ ਕਿ ਇੱਕ ਨੌਜਵਾਨ 17 ਸਾਲ ਦੀ ਉਮਰ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਜਾਵੇਗਾ ਅਤੇ 21 ਸਾਲ ਦੀ ਉਮਰ ਵਿੱਚ ਸਿਰਫ ਚਾਰ ਸਾਲ ਬਾਅਦ ਹੀ ਸੇਵਾ-ਮੁਕਤ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁਖਦਾਇਕ ਗੱਲ ਹੈ ਕਿ ਜੋ ਨੌਜਵਾਨ ਭਰ ਜਵਾਨੀ ਵਿੱਚ ਦੇਸ ਦੀ ਸੇਵਾ ਕਰੇਗਾ, ਉਸ ਨੂੰ ਇਸ ਸੇਵਾ ਬਦਲੇ ਕੋਈ ਪੈਨਸਨ ਜਾਂ ਹੋਰ ਲਾਭ ਨਹੀਂ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ ਦੇ ਉਨ੍ਹਾਂ ਨੌਜਵਾਨਾਂ ਲਈ ਬਹੁਤ ਵੱਡਾ ਘਾਟਾ ਹੈ ਜੋ ਆਪਣੀ ਸਰੀਰਕ ਯੋਗਤਾ ਦੇ ਆਧਾਰ ‘ਤੇ ਹਥਿਆਰਬੰਦ ਸੈਨਾਵਾਂ ‘ਚ ਭਰਤੀ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਅਗਨੀਪੱਥ’ ਸਕੀਮ ਦੇਸ ਦੀ ਤਰਸਯੋਗ ਸਥਿਤੀ ਨੂੰ ਬਿਆਨ ਕਰਦੀ ਹੈ ਕਿਉਂਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਲਾਪਰਵਾਹੀ ਢੰਗ ਨਾਲ ਆਪਣਾ ਕੰਮ ਬਿਨਾਂ ਸੋਚੇ ਸਮਝੇ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ ਦੇ ਨੌਜਵਾਨਾਂ ਨਾਲ ਘੋਰ ਬੇਇਨਸਾਫੀ ਹੈ ਜੋ ਕਿਸੇ ਵੀ ਕੀਮਤ ‘ਤੇ ਸਹਿਣਯੋਗ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਇਸ ਬੇਹੂਦਾ ਕਦਮ ਦਾ ਡਟਵਾਂ ਵਿਰੋਧ ਕਰਦੀ ਹੈ ਅਤੇ ਇਸ ਦੇ ਵਿਰੋਧ ਦਾ ਮਤਾ ਬਹੁਤ ਜਲਦ ਲਿਆਂਦਾ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਸ ਕਦਮ ਦਾ ਪੂਰੀ ਤਾਕਤ ਨਾਲ ਵਿਰੋਧ ਕਰਨ ਲਈ ਸਾਰੀਆਂ ਪਾਰਟੀਆਂ ਦੇ ਸਹਿਯੋਗ ਦੀ ਮੰਗ ਕੀਤੀ।
ਕੂਮ ਕਲਾਂ ਵਿਖੇ ਪ੍ਰਸਤਾਵਿਤ ਟੈਕਸਟਾਈਲ ਪਾਰਕ ਵਿੱਚ ਦਰਿਆਈ ਪ੍ਰਦੂਸਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ-ਮੁੱਖ ਮੰਤਰੀ
ਪ੍ਰੋਜੈਕਟਾਂ ਦੇ ਨਿਵੇਸ ਨੂੰ ਆਕਰਸਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੂਮ ਕਲਾਂ (ਲੁਧਿਆਣਾ) ਵਿਖੇ ਪ੍ਰਸਤਾਵਿਤ ‘ਮੈਗਾ ਇੰਟੈਗਰੇਟਿਡ ਟੈਕਸਟਾਈਲ ਰੀਜਨ ਅਤੇ ਐਪਰਲ ਪਾਰਕ’ ਵਿੱਚ ਕਿਸੇ ਵੀ ਤਰ੍ਹਾਂ ਦੇ ਦਰਿਆਈ ਪ੍ਰਦੂਸਣ ਦੀ ਹਰਗਿਜ਼ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਕੇਂਦਰ ਤੇ ਰਾਜ ਪ੍ਰਦੂਸਣ ਕੰਟਰੋਲ ਬੋਰਡਾਂ ਵੱਲੋਂ ਨਿਰਧਾਰਤ ਸਾਰੀਆਂ ਵਾਤਾਵਰਣ ਪ੍ਰਵਾਨਗੀਆਂ ਅਤੇ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।ਵਿਧਾਇਕ ਹਰਦੀਪ ਸਿੰਘ ਮੂੰਡੀਆਂ ਵੱਲੋਂ ਸਦਨ ਵਿਚ ਲਿਆਂਦੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਦਿਲਚਸਪੀ ਰੱਖਣ ਵਾਲੇ ਸੂਬਾ ਸਰਕਾਰਾਂ ਦੀ ਭਾਈਵਾਲੀ ਨਾਲ 7 ਪੀ.ਐਮ. ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜਨ ਅਤੇ ਐਪਰਲ ਪਾਰਕ (ਪੀਐਮ ਮਿਤਰਾ) ਦੀ ਸਥਾਪਨਾ ਲਈ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕੂਮ ਕਲਾਂ ਵਿਖੇ ਟੈਕਸਟਾਈਲ ਪਾਰਕ ਬਣਾਉਣ ਦਾ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ ਗਿਆ। ਭਗਵੰਤ ਮਾਨ ਨੇ ਸਪੱਸਟ ਤੌਰ ‘ਤੇ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਅਤੇ ਰਾਜ ਪ੍ਰਦੂਸਣ ਕੰਟਰੋਲ ਬੋਰਡਾਂ ਦੁਆਰਾ ਨਿਰਧਾਰਤ ਸਾਰੀਆਂ ਵਾਤਾਵਰਣ ਪ੍ਰਵਾਨਗੀਆਂ ਅਤੇ ਮਾਪਦੰਡਾਂ ਦੇ ਅਨੁਸਾਰ ਹੋਵੇਗਾ।
ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਇਸ ਨੂੰ ਯਕੀਨੀ ਬਣਾਉਣ ਲਈ ਵਾਤਾਵਰਣ ਸਬੰਧੀ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇਗੀ ਤਾਂ ਕਿ ਦਰਿਆਵਾਂ ਦਾ ਪਾਣੀ ਦੂਸ?ਿਤ ਨਾ ਹੋਵੇ ਅਤੇ ਨਾ ਹੀ ਲੋਕਾਂ ਦੀ ਸਿਹਤ ਉਤੇ ਕੋਈ ਮਾੜਾ ਪ੍ਰਭਾਵ ਪਵੇ। ਉਨ੍ਹਾਂ ਕਿਹਾ ਕਿ ਇਹ ਪ੍ਰਮੁੱਖ ਯੋਜਨਾ ਇੱਕ ਪਾਸੇ ਨਿਵੇਸ ਨੂੰ ਆਕਰਸ?ਿਤ ਕਰਨ ਵਿੱਚ ਮਦਦ ਕਰੇਗੀ ਤੇ ਦੂਜੇ ਪਾਸੇ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਰਾਹ ਖੋਲ੍ਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਇਹ ਹੈ ਕਿ ਇਛੁੱਕ ਸੂਬਾ ਸਰਕਾਰ ਕੋਲ ਇਸ ਪ੍ਰੋਜੈਕਟ ਲਈ ਇਕੱਠੀ 1000 ਏਕੜ ਜਮੀਨ ਅਤੇ ਭਾਰ ਮੁਕਤ ਭੌਂ ਉਪਲਬਧ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਪਰੋਕਤ ਪ੍ਰਾਜੈਕਟ ਲਈ ਪਹਿਲਾਂ ਹੀ ਤਹਿਸੀਲ ਕੂਮ ਕਲਾਂ (ਲੁਧਿਆਣਾ) ਵਿੱਚ ਜਮੀਨ ਦੀ ਸਨਾਖਤ ਕਰ ਲਈ ਹੈ। ਭਗਵੰਤ ਮਾਨ ਨੇ ਦੱਸਿਆ ਕਿ ਪਿੰਡ ਗੜ੍ਹੀ ਫਜਲ, ਹੈਦਰ ਨਗਰ ਅਤੇ ਗਰਚਾ ਵਿੱਚ ਕੁੱਲ 463.4 ਏਕੜ ਸਰਕਾਰੀ ਜਮੀਨ ਪਹਿਲਾਂ ਹੀ ਓਪਟੀਮਮ ਯੂਟੀਲਾਈਜੇਸਨ ਆਫ ਵੇਕੈਂਟ ਗੌਰਮਿੰਟ ਲੈਂਡ (ਓ.ਯੂ.ਵੀ.ਜੀ.ਐਲ.) ਸਕੀਮ ਤਹਿਤ ਪੁੱਡਾ ਨੂੰ ਟਰਾਂਸਫਰ ਕੀਤੀ ਜਾ ਚੁੱਕੀ ਹੈ ਅਤੇ ਪਿੰਡ ਸੇਖੋਵਾਲ, ਸੈਲਕਿਆਨਾ ਅਤੇ ਸਲੇਮਪੁਰ ਵਿੱਚ 493.99 ਏਕੜ ਪੰਚਾਇਤੀ ਜਮੀਨ ਹੈ ਜਿਸ ਲਈ ਪੰਚਾਇਤਾਂ ਨੂੰ ਅਦਾਇਗੀਆਂ ਕਰਨ ਤੋਂ ਬਾਅਦ ਜ਼ਮੀਨ ਪੁੱਡਾ ਨੂੰ ਵੀ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੁੱਡਾ ਨੇ 957.39 ਏਕੜ ਜਮੀਨ ਐਕੁਆਇਰ ਕਰ ਲਈ ਹੈ ਅਤੇ ਬਾਕੀ ਰਹਿੰਦੀ ਜਮੀਨ ਵੀ ਜਲਦੀ ਹੀ ਐਕਵਾਇਰ ਕਰ ਲਈ ਜਾਵੇਗੀ ਤਾਂ ਜੋ 1000 ਏਕੜ ਜਮੀਨ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।
ਬਲਾਕ ਢੁੱਡੀਕੇ ਵਿਖੇ ਕੀਤਾ ਜਾ ਰਿਹਾ ਹੈ ਘਰ ਘਰ ਡੇਂਗੂ ਮਲੇਰੀਆ ਸਰਵੇਖਣ
ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ (28 ਜੂਨ) : ਸਿਵਲ ਸਰਜਨ ਮੋਗਾ ਡਾ. ਹਿਤੇਂਦਰ ਕੌਰ ਕਲੇਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸ਼ਾਕਸੀ ਬਾਂਸਲ ਦੀ ਅਗਵਾਈ ਵਿੱਚ ਸਿਹਤ ਬਲਾਕ ਢੁੱਡੀਕੇ ਵਿਖੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਮੂਹ ਮਲਟੀਪਰਪਜ ਹੈਲਥ ਕਾਮਿਆਂ ਵੱਲੋਂ ਡੇਂਗੂ ਅਤੇ ਮਲੇਰੀਆ ਬੁਖਾਰ ਸਬੰਧੀ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ । ਅੱਜ ਪਿੰਡ ਡਾਲਾ ਅਤੇ ਬੁੱਘੀਪੁਰਾ ਦੇ 152 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਇਨਸੈਕਟ ਕੁਲੈਕਟਰ ਵਪਿੰਦਰ ਸਿੰਘ ਵੱਲੋੰ ਅੱਠ ਘਰਾਂ ਵਿੱਚ ਲਾਰਵਾ ਪਾਇਆ ਗਿਆ । ਇਸ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਅਤੇ ਲਾਰਵੇ ਵਾਲੇ ਘਰਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਲਈ ਹਰ ਸੁਕਰਵਾਰ ਡਰਾਈ ਡੇ ਮਨਾਉਣ ਦੀ ਸਖਤ ਹਦਾਇਤ ਕੀਤੀ ਗਈ ।
ਇਸ ਮੌਕੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਅਤੇ ਕੁਲਬੀਰ ਸਿੰਘ ਹੈਲਥ ਸੁਪਰਵਾਈਜਰ ਇਸ ਸਬੰਧੀ ਦੱਸਿਆ ਕਿ ਡੇਂਗੂ ਮਲੇਰੀਆ ਸਰਵੇਖਣ ਦੌਰਾਨ ਘਰਾਂ ਵਿੱਚ ਜਾ ਕੇ ਕੂਲਰਾਂ, ਗਮਲਿਆਂ, ਛੱਤਾਂ ਤੇ ਪਏ ਸਮਾਨ ਅਤੇ ਫਰਿਜ ਦੀਆਂ ਟਰੇਆਂ ਆਦਿ ਚੈਕ ਕੀਤੀਆਂ ਗਈਆਂ। ਕਿਸੇ ਵੀ ਥਾਂ ਪੁਰਾਣਾ ਜਮਾ ਹੋਇਆ ਪਾਣੀ ਮਿਲਣ ਤੇ ਉਸ ਵਿੱਚ ਮੱਛਰ ਦਾ ਲਾਰਵਾ ਹੋਣ ਦੀ ਜਾਂਚ ਕੀਤੀ ਜਾਂਦੀ ਹੈ, ਲਾਰਵਾ ਮਿਲਣ ਤੇ ਉਸਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾਂਦਾ ਹੈ । ਬਲਾਕ ਐਜੂਕੇਟਰ ਅਤੇ ਫੀਲਡ ਸਿਹਤ ਸਟਾਫ ਵੱਲੋਂ ਸਰਵੇਖਣ ਦੌਰਾਨ ਹਰ ਘਰ ਦੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਡੇਂਗੂ ਮਲੇਰੀਆ ਬੁਖਾਰ ਤੋਂ ਰੋਕਥਾਮ ਲਈ ਲੈਕਚਰ ਅਤੇ ਪਿ੍ਰੰਟ ਮੀਟੀਅਰਲ ਨਾਲ ਜਾਗਰੂਕ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮਲੇਰੀਆ ਦੀ ਬਿਮਾਰੀ ਨੂੰ ਨਜਰਅੰਦਾਜ ਨਾ ਕਰੋ ਕਿਉਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ । ਸੋ ਬੁਖਾਰ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਵਿਖੇ ਚੈਕਅੱਪ ਕਰਵਾਉਣਾ ਚਾਹੀਦਾ ਹੈ । ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ ।
ਰਣਜੀਤ ਸਿੰਘ ਹੈਲਥ ਸੁਪਰਵਾਈਜਰ ਨੇ ਆਮ ਲੋਕਾਂ ਨੂੰ ਮਲੇਰੀਆ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ । ਉਹਨਾਂ ਕਿਹਾ ਕਿ ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਬੁਖਾਰ ਹੋਣ ਦੇ ਲੱਛਣ ਹੋ ਸਕਦੇ ਹਨ । ਚਮਕੌਰ ਸਿੰਘ ਹੈਲਥ ਸੁਪਰਵਾਈਜਰ ਨੇ ਕਿਹਾ ਕਿ ਮਲੇਰੀਆ ਬੁਖਾਰ ਤੋਂ ਬਚਣ ਲਈ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇੱਕਠਾ ਨਾ ਹੋਣ ਦਿੳ ਅਤੇ ਇਹਨਾਂ ਨੂੰ ਮਿੱਟੀ ਨਾਲ ਭਰ ਦਿੳ । ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕੇ । ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ ਹੈ ਸੋ ਹਫਤੇ ਦੇ ਹਰ ਸ਼ੁਕਰਵਾਰ ਨੂੰ ਕੂਲਰਾਂ ਗਮਲਿਆਂ ਫਰਿਜਾਂ ਦੀਆਂ ਟਰੇਆਂ ਆਦਿ ਨੂੰ ਸਾਫ ਕਰਕੇ ਸੁਕਾਉ ।
ਜਨਤਕ ਸਿੱਖਿਆ ਅਤੇ ਮੁਲਾਜਮ ਹਿੱਤਾਂ ਅਨੁਸਾਰ ‘ਆਪ‘ ਸਰਕਾਰ ਦਾ ਪਲੇਠਾ ਬਜਟ ਨਿਰਾਸ਼ਾਜਨਕ: ਡੀ.ਟੀ.ਐਫ.
ਖਾਲੀ ਅਸਾਮੀਆਂ ਭਰਨ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਲਈ ਰਾਖਵਾਂ ਬਜਟ ਨਾਕਾਫ਼ੀ: ਡੀ.ਟੀ.ਐਫ.
ਮੁਫਤ ਤੇ ਮਿਆਰੀ ਸਿੱਖਿਆ ਦੇਣ ਦੀ ਥਾਂ ‘ਆਪ‘ ਨੇ ਬਜਟ ਰਾਹੀਂ ਦਿੱਤਾ ਨਿੱਜੀਕਰਨ ਵਧਾਉਣ ਦਾ ਸੰਕੇਤ: ਡੀ.ਟੀ.ਐਫ.
ਪੁਰਾਣੀ ਪੈਨਸ਼ਨ ਅਤੇ ਮੁਲਾਜਮਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਸਬੰਧੀ ‘ਆਪ‘ ਸਰਕਾਰ ਨੇ ਬਜਟ ਵਿੱਚ ਧਾਰੀ ਚੁੱਪੀ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ :‘ਆਪ‘ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਪਲੇਠੇ ਬਜਟ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਜਨਤਕ ਸਿੱਖਿਆ ਅਤੇ ਸਰਕਾਰੀ ਮੁਲਾਜਮਾਂ ਦੇ ਹਿੱਤਾਂ ਅਨੁਸਾਰ ਨਿਰਾਸ਼ਾਜਨਕ ਬਜਟ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ 40 ਹਜਾਰ ਤੋਂ ਵਧੇਰੇ ਖਾਲੀ ਅਸਾਮੀਆਂ ਨੂੰ ਫੌਰੀ ਭਰਨ ਤੇ ਨਵੀਆਂ ਪੋਸਟਾਂ ਨਿਰਮਿਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਮਜਬੂਤੀ ਪੱਖੋਂ ਸਿੱਖਿਆ ਲਈ ਬਜਟ ਵਿੱਚ 16.27 ਫੀਸਦੀ ਅਨੁਮਾਨਿਤ ਵਾਧੇ ਨੂੰ ਪੂਰੀ ਤਰ੍ਹਾਂ ਨਾਕਾਫੀ ਦੱਸਿਆ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ, ਮੁਲਾਜਮਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਅਤੇ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਸ਼ਿਫਟਿੰਗ ਸਬੰਧੀ ਬਜਟ ਵਿੱਚ ਧਾਰੀ ਚੁੱਪੀ ਦੀ ਨਿਖੇਧੀ ਵੀ ਕੀਤੀ ਹੈ।
ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਜ?ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ‘ਆਪ‘ ਸਰਕਾਰ ਵੱਲੋਂ ਬਜਟ ਵਿੱਚ ਮੁਫਤ ਅਤੇ ਮਿਆਰੀ ਸਿੱਖਿਆ ਦੇਣ ਵੱਲ ਕਦਮ ਪੁੱਟਣ ਦੀ ਥਾਂ ‘ਕਫਾਇਤੀ ਸਿੱਖਿਆ‘ ਦੀ ਆੜ ਵਿਚ ਸਿੱਖਿਆ ਦੇ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਨੂੰ ਵਧਾਉਣ ਦੇ ਸੰਕੇਤ ਦਿੱਤੇ ਹਨ। ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਿਖਲਾਈ ਦੇਣ ਵਾਲੀਆਂ ਮੌਜੂਦਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਨੂੰ ਮਜਬੂਤ ਕਰਨ ਅਤੇ ਪਿਛਲੇ ਸਮੇਂ ਬੰਦ ਕੀਤੇ ਇਨ ਸਰਵਿਸ ਟ੍ਰੇਨਿੰਗ ਸੈਂਟਰਾਂ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕਰਨ ਦੀ ਥਾਂ, ਸੂਬੇ ਤੋਂ ਬਾਹਰਲੀਆਂ ਏਜੰਸੀਆਂ ਨੂੰ ਅਧਿਆਪਕਾਂ ਦੀ ਸਿਖਲਾਈ ਦਾ ਕੰਮ ਸੌਂਪਣ ਦਾ ਜਿਕਰ ਕਰਨਾ ਨਿਖੇਧੀਯੋਗ ਹੈ। ਸਕੂਲ ਆਫ ਐਮੀਨੈਂਸ ਸਕੀਮ ਦੇ ਨਾਂ ਹੇਠ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ 100 ਸਕੂਲਾਂ (ਮਹਿਜ 0.5 ਫੀਸਦੀ) ਦੀ ਚੋਣ ਕਰਦਿਆਂ ਹਰ ਪ੍ਰਕਾਰ ਦੀ ਸਹੂਲਤ ਦੇਣ ਦਾ ਦਾਅਵਾ, ਸਮੁੱਚੇ ਸਕੂਲਾਂ ਦੇ ਸਿੱਖਿਆ ਪ੍ਰਬੰਧ ਨੂੰ ਮਜਬੂਤ ਅਤੇ ਮਿਆਰੀ ਕਰਨ ਦੇ ਚੌਣਾਵੀ ਐਲਾਨਾਂ ਤੋਂ ਧੁਰ ਉਲਟ ਹੈ। ਇਸ ਸਕੀਮ ਰਾਹੀਂ ਮੋਦੀ ਸਰਕਾਰ ਦੀ ਨਿੱਜੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਕੰਪਲੈਕਸ ਸਕੂਲ ਏਜੰਡੇ ਲਾਗੂ ਕਰਨ ਅਤੇ ਪ੍ਰਾਇਮਰੀ ਤੇ ਸੈਕੰਡਰੀ ਡਾਇਰੈਕਟੋਰੇਟਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਦੀ ਮਨਸ਼ਾ ਜਾਹਰ ਹੁੰਦੀ ਹੈ। ਇਸ ਤੋਂ ਇਲਾਵਾ 500 ਸਕੂਲਾਂ ਵਿੱਚ ਵਰਚੁਅਲ ਕਲਾਸਰੂਮ ਬਨਾਉਣ ਦੀ ਸਕੀਮ, ਡਿਜੀਟਲ ਉਪਕਰਨਾਂ ਨੂੰ ਸਹਾਇਕ ਸਿੱਖਿਆ ਸਮੱਗਰੀ ਵਜੋਂ ਵਰਤਣ ਦੀ ਥਾਂ, ਪੱਖਪਾਤੀ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਜਮਾਤ ਸਿੱਖਿਆ ਦਾ ਬਦਲ ਬਨਾਉਣ ਦੀ ਕਾਰਪੋਰੇਟ ਪੱਖੀ ਨੀਤੀ ਦਾ ਹੀ ਹਿੱਸਾ ਹੈ।
ਡੀ.ਟੀ.ਐਫ. ਦੇ ਆਗੂਆਂ ਗੁਰਮੇਲ ਸਿੰਘ ਮਲਕਾਣਾ, ਗੁਰਪਾਲ ਸਿੰਘ, ਅੰਗਰੇਜ਼ ਸਿੰਘ ਮੌੜ, ਹਰਜਿੰਦਰ ਸੇਮਾ, ਅਮਰਦੀਪ ਸਿੰਘ,ਨਛੱਤਰ ਸਿੰਘ ਜੇਠੂਕੇ,ਜਗਤਾਰ ਸਿੰਘ ਸੰਦੋਹਾ, ਅੰਮਿ੍ਰਤਪਾਲ ਸਿੰਘ ਸੈਣੇਵਾਲਾ, ਸੁਨੀਲ ਕੁਮਾਰ, ਵਿਸ਼ਨ ਕੁਮਾਰ ਨੇ ਦੱਸਿਆ ਕਿ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਲੱਖਾਂ ਮੁਲਾਜ਼ਮਾਂ ‘ਤੇ ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਜੀ.ਪੀ.ਐੱਫ. ਆਧਾਰਿਤ ਪੁਰਾਣੀ ਪੈਨਸ਼ਨ ਬਹਾਲ ਕਰਨ, ਇੱਕ ਲੱਖ ਤੋਂ ਵਧੇਰੇ ਗਿਣਤੀ ਦੇ ਸਮੂਹ ਕੱਚੇ ਮੁਲਾਜਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪਡ ਸਫਰੀ ਭੱਤੇ ਸਮੇਤ ਮੁਲਾਜਮਾਂ ਦੇ ਕੱਟੇ ਗਏ ਸਾਰੇ ਭੱਤੇ ਬਹਾਲ ਕਰਨ, ਮੁੱਢਲੀ ਤਨਖਾਹ ਦੀ ਥਾਂ ਪੰਜਾਬ ਦੇ ਪੂਰੇ ਤਨਖਾਹ ਸਕੇਲਾਂ ਅਨੁਸਾਰ ਨਵੀਂਆਂ ਭਰਤੀਆਂ ਕਰਨ ਅਤੇ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਸਬੰਧੀ ਬਜਟ ਵਿੱਚ ਕੋਈ ਜਿਕਰ ਤੱਕ ਨਾ ਹੋਣ ਕਾਰਨ ਮੁਲਾਜ਼ਮ ਵਰਗ ਵਿੱਚ ‘ਆਪ‘ ਸਰਕਾਰ ਖ?ਿਲਾਫ਼ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਵਲੋਂ ਬਜਟ ਵਿੱਚ ਸਕੂਲਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਅਤੇ ਚੋਰੀਆਂ ਰੋਕਣ ਦੇ ਕੀਤੇ ਜਿਕਰ ਦੌਰਾਨ, 80 ਫੀਸਦੀ ਸਰਕਾਰੀ ਸਕੂਲਾਂ ਵਿੱਚ ਚੌਕੀਦਾਰ, ਸੇਵਾਦਾਰ ਆਦਿ ਮੌਜੂਦ ਨਾ ਹੋਣ ਅਤੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਅਸਾਮੀਆਂ ਲਈ ਲਾਜ਼ਮੀ ਭਰਤੀ ਕਰਨ ਵੱਲ ਕੋਈ ਚਿੰਤਾ ਨਹੀਂ ਜਾਹਿਰ ਕੀਤੀ ਗਈ। ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਭੇਦਭਾਵ ਮੁਫਤ ਵਰਦੀ ਸਕੀਮ ਦੇ ਦਾਇਰੇ ਵਿੱਚ ਲੈਣਾ ਜਰੂਰ ਚੰਗਾ ਕਦਮ ਹੈ, ਪ੍ਰੰਤੂ ਪ੍ਰਤੀ ਵਿਦਿਆਰਥੀ 600 ਰੁਪਏ ਦੀ ਨਿਗੂਣੀ ਰਾਸ਼ੀ ਵਿੱਚ ਲੋੜੀਂਦਾ ਵਾਧਾ ਨਾ ਕਰਨਾ ਗੈਰਵਾਜਬ ਹੈ। ਇਸ ਤੋਂ ਇਲਾਵਾ ਮਿਡ ਡੇਅ ਮੀਲ ਸਕੀਮ ਤਹਿਤ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਮਿਡ ਡੇ ਮੀਲ ਕੁੱਕ ਵਰਕਰਾਂ ਉੱਪਰ ਘੱਟੋ ਘੱਟ ਉਜਰਤਾਂ ਕਾਨੂੰਨ ਤਹਿਤ ਤਨਖਾਹ ਵਾਧਾ ਕਰਨ ਦੀ ਕੋਈ ਸਿਫ਼ਾਰਸ਼ ਕੀਤੀ ਗਈ ਹੈ।
ਤੀਸਤਾ ਸੀਤਲਵਾੜ ਦੀ ਗਿ੍ਰਫ਼ਤਾਰੀ ਮਨੁੱਖੀ ਹੱਕਾਂ ‘ਤੇ ਡਾਕਾ, ਤੁਰੰਤ ਰਿਹਾਈ ਦੀ ਮੰਗ- ਭਾਕਿਯੂ (ਏਕਤਾ-ਉਗਰਾਹਾਂ)
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੂਨ: ਮੁਲਕ ਦੀ ਜਾਣੀ ਪਹਿਚਾਣੀ ਮਨੁੱਖੀ ਹੱਕਾਂ ਦੀ ਪਹਿਰੇਦਾਰ ਤੀਸਤਾ ਸੀਤਲਵਾੜ ਦੀ ਗਿ੍ਰਫਤਾਰੀ ਇਨਸਾਫਪਸੰਦ ਦੇਸਵਾਸੀਆਂ ਦੇ ਮਨੁੱਖੀ ਹੱਕਾਂ ‘ਤੇ ਡਾਕਾ ਮਾਰਨ ਵਾਲੀ ਕਾਰਵਾਈ ਹੈ, ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਕੀਤਾ ਗਿਆ ਹੈ। ਕਿਸਾਨ ਆਗੂਆਂ ਵੱਲੋਂ ਤੀਸਤਾ ਸੀਤਲਵਾੜ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਾਸਲ ਜਾਣਕਾਰੀ ਅਨੁਸਾਰ ਗੁਜਰਾਤ ਦੇ ਦਹਿਸ਼ਤਵਾਦ ਵਿਰੋਧੀ ਦਸਤੇ ਵੱਲੋਂ ਮਨੁੱਖੀ ਹੱਕਾਂ ਦੀ ਤਨੋਂ ਮਨੋਂ ਸਮਰਪਿਤ ਪਹਿਰੇਦਾਰ ਤੀਸਤਾ ਸੀਤਲਵਾੜ ਨੂੰ ਮੁੰਬਈ ਸਥਿਤ ਉਸਦੇ ਘਰੋਂ ਹਿਰਾਸਤ ਵਿਚ ਲੈਣ ਮਗਰੋਂ ਗੁਜਰਾਤ ਦੇ ਇੱਕ ਰਿਟਾਇਰਡ ਡੀਜੀਪੀ ਆਰ.ਬੀ. ਸ੍ਰੀਕੁਮਾਰ ਨੂੰ ਵੀ ਇਸੇ ਕੇਸ ਵਿਚ ਗਿ੍ਰਫ਼ਤਾਰ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੀਸਤਾ ਉੱਪਰ ਗੁਜਰਾਤ ਪੁਲਿਸ ਨੂੰ 2002 ‘ਚ ਮੁਸਲਮਾਨਾਂ ਦੇ ਕਤਲੇਆਮ ਬਾਰੇ ਬੇਬੁਨਿਆਦ ਜਾਣਕਾਰੀ ਦੇ ਕੇ ਗੁੰਮਰਾਹ ਕਰਨ ਦਾ ਦੋਸ ਲਾਇਆ ਹੈ, ਜਿਹੜਾ ਸਪਸਟ ਸੰਕੇਤ ਹੈ ਕਿ ਹੁਣ ਉਨ੍ਹਾਂ ਸਾਰੇ ਇਨਸਾਫਪਸੰਦਾਂ ਨੂੰ ਮੁਕੱਦਮਿਆਂ ਵਿਚ ਫਸਾ ਕੇ ਜੇਲ੍ਹਾਂ ਵਿਚ ਸਾੜਿਆ ਜਾਵੇਗਾ ਜਿਹੜੇ ਕਿ ਗੁਜਰਾਤ ਵਿਚ ਨਰਿੰਦਰ ਮੋਦੀ ਦੀ ਹਕੂਮਤ ਮੌਕੇ 2002 ਵਿੱਚ ਘੱਟਗਿਣਤੀ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਪੀੜਤਾਂ ਦੀ ਮੱਦਦ ਕਰਦੇ ਆ ਰਹੇ ਹਨ। ਆਈ ਪੀ ਐੱਸ ਅਧਿਕਾਰੀ ਸੰਜੀਵ ਭੱਟ ਪਹਿਲਾਂ ਹੀ ਜੇਲ੍ਹ ਵਿਚ ਡੱਕੇ ਹੋਏ ਹਨ। ਸਾਬਕਾ ਡੀਜੀਪੀ ਆਰ.ਬੀ. ਸ੍ਰੀਕੁਮਾਰ ਨੇ ਤਤਕਾਲੀ ਮੋਦੀ ਸਰਕਾਰ ‘ਤੇ 2002 ਦੇ ਗੁਜਰਾਤ ਕਤਲੇਆਮ ਦੌਰਾਨ ਪੁਲਿਸ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤੋਂ ਰੋਕਣ ਦਾ ਦੋਸ ਲਗਾਇਆ ਸੀ।
ਤੀਸਤਾ ਸੀਤਲਵਾੜ ਦਾ ਦੋਸ ਵੀ ਇਹੀ ਹੈ ਕਿ ਉਹ ਅਤੇ ਉਸ ਦੀ ਟੀਮ 2002 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਅਤੇ ਨਸਲਕੁਸ਼ੀ ਦੇ ਪੀੜਤ ਮੁਸਲਿਮ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੇਸ ਲੜ ਰਹੀ ਸੀ। ਬਹੁਤ ਸਾਰੀਆਂ ਆਜ਼ਾਦਾਨਾ ਜਾਂਚ ਟੀਮਾਂ ਨੇ ਆਪਣੀਆਂ ਜਾਂਚ ਰਿਪੋਰਟਾਂ ਵਿਚ ਤੱਥਾਂ ਦੇ ਆਧਾਰ ‘ਤੇ ਸਾਬਤ ਕੀਤਾ ਹੈ ਕਿ ਮੋਦੀ ਵੱਲੋਂ ਗੁਜਰਾਤ ਦੇ ਅਧਿਕਾਰੀਆਂ ਦੀ ਸਪੈਸ਼ਲ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਫਿਰਕੂ ਹਿੰਸਕ ਹਿੰਦੂਤਵੀ ਭੀੜਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀਆਂ ਜ਼ੁਬਾਨੀ ਹਦਾਇਤਾਂ ਦਿੱਤੀਆਂ ਗਈਆਂ ਸਨ। ਅਜਿਹੇ ਵਿਸਥਾਰੀ ਖੁਲਾਸੇ ਆਪਣੀ ਮਸ਼ਹੂਰ ਕਿਤਾਬ “ਗੁਜਰਾਤ ਫ਼ਾਈਲਾਂ” ਵਿਚ ਨਿਧੜਕ ਪੱਤਰਕਾਰ ਰਾਣਾ ਅਯੂਬ ਨੇ ਵੀ ਕੀਤੇ ਹਨ, ਜਿਸ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਵਿਚ ਮੁੱਖ ਮੰਤਰੀ ਦੀ ਹੈਸੀਅਤ ਵਿੱਚ ਨਰਿੰਦਰ ਮੋਦੀ ਦੀ ਮੋਹਰੀ ਭੂਮਿਕਾ ਸਾਬਤ ਕੀਤੀ ਗਈ ਹੈ।
ਇਨ੍ਹਾਂ ਤਮਾਮ ਤੱਥਾਂ ਦੇ ਬਾਵਜੂਦ ਵਿਸੇਸ ਜਾਂਚ ਟੀਮ ਵੱਲੋਂ ਨਰਿੰਦਰ ਮੋਦੀ ਅਤੇ ਹੋਰ ਬਹੁਤ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਜ਼ਕੀਆ ਜਾਫ਼ਰੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਲੀਨ ਚਿੱਟ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਪਤੀ ਸਾਬਕਾ ਕਾਂਗਰਸੀ ਐਮ ਪੀ ਅਹਿਸਾਨ ਜਾਫਰੀ ਨੂੰ ਫਿਰਕੂ ਜਨੂੰਨੀ ਹਿੰਦੂਤਵੀ ਭੀੜਾਂ ਨੇ ਉਸ ਦੇ ਘਰ ਉੱਪਰ ਹਮਲਾ ਕਰਕੇ ਹੋਰ ਬਹੁਤ ਸਾਰੇ ਮੁਸਲਮਾਨਾਂ ਸਮੇਤ ਜ਼ਿੰਦਾ ਸਾੜ ਦਿੱਤਾ ਸੀ। ਤੀਸਤਾ ਸੀਤਲਵਾੜ ਅਤੇ ਉਸ ਦੀ ਲੀਗਲ ਟੀਮ ਜ਼ਕੀਆ ਜਾਫ਼ਰੀ ਨਾਲ ਡੱਟ ਕੇ ਖੜ੍ਹੀ ਸੀ ਅਤੇ ਉਸਦੀ ਮੱਦਦ ਕਰ ਰਹੀ ਸੀ। ਲੰਘੇ ਸ਼ੁੱਕਰਵਾਰ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ ਨੂੰ ਚੁਣੌਤੀ ਦੇਣ ਵਾਲੀ ਜਕੀਆ ਜਾਫਰੀ ਦੀ ਪਟੀਸਨ ਖਾਰਜ ਕਰ ਦਿੱਤੀ ਗਈ ਹੈ। ਇਹ ਫੈਸਲਾ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਉੱਪਰ ਸਵਾਲੀਆ ਚਿੰਨ੍ਹ ਲਾਉਂਦਾ ਹੈ।
ਆਪਣੇ ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਨੇ ਹਰ ਇਨਸਾਫ਼ਪਸੰਦ ਵਿਅਕਤੀ ਨੂੰ ਤੀਸਤਾ ਸੀਤਲਵਾੜ ਦੀ ਗਿ੍ਰਫ਼ਤਾਰੀ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਮੋਦੀ ਦੀ ਕਲੀਨ ਚਿੱਟ ਉੱਪਰ ਲਗਾਈ ਗਈ ਹਾਲੀਆ ਮੋਹਰ ਸਾਫ਼ ਇਸ਼ਾਰਾ ਹੈ ਕਿ ਭਾਰਤੀ ਅਦਾਲਤੀ ਪ੍ਰਣਾਲੀ ਮਜ਼ਲੂਮਾਂ ਨੂੰ ਨਿਆਂ ਨਹੀਂ ਦੇ ਰਹੀ।
ਪਨਬਸ ਅਤੇ ਪੀ ਆਰ ਟੀ ਸੀ ਚ ਕੰਮ ਕਰਦੇ ਆਊਟ ਸੋਰਸ ਅਤੇ ਕੰਟਰਕਟ ਕਾਮਿਆਂ ਨੂੰ ਪੰਜਾਬ ਸਰਕਾਰ ਪੱਕਾ ਕਰੇ : ਗੁਰਪ੍ਰੀਤ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੁਬਾ ਆਗੂ ਗੁਰਪ੍ਰੀਤ ਸਿੰਘ ਢਿਲੋਂ ਨੇ ਇੱਥੇ ਜਾਰੀ ਇੱਕ ਬਿਆਨ ਵਿਚ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਪਨਬਸ ਅਤੇ ਪੀ ਆਰ ਟੀ ਸੀ ਚ ਕੰਮ ਕਰਦੇ ਆਊਟ ਸੋਰਸ ਅਤੇ ਕੰਟਰਕਟ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਪੇਸ਼ ਕੀਤੇ ਪਹਿਲੇ ਬੱਜਟ ਵਿੱਚ ਸਰਕਾਰੀ ਬੱਸਾਂ ਚ ਮੁਫ਼ਤ ਸਫ਼ਰ ਸਹੂਲਤਾਂ ਲਈ ਕੋਈ ਵੀ ਬੱਜਟ ਨਹੀਂ ਰੱਖਿਆ ਗਿਆ ਹੈ ਅਤੇ ਨਾ ਹੀਂ ਪੰਜਾਬ ਰੋਡਵੇਜ਼ (ਪਨਬਸ ) ਅਤੇ ਪੀ ਆਰ ਟੀ ਸੀ ਵਿੱਚ ਬਹੁੱਤ ਹੀਂ ਘੱਟ ਤਨਖਾਹ ਤੇ ਆਊਟ ਸੋਰਸ ਅਤੇ ਕੰਟਰੈਕਟ ਦੇ ਲੱਗਭਗ ਅੱਠ ਹਜ਼ਾਰ ਡਰਾਈਵਰ, ਕੈਂਡਕਟਰ ਅਤੇ ਵਰਕਸ਼ਾਪ ਕਾਮਿਆਂ ਨੂੰ ਪੱਕਾ ਕਰਨ ਲਈ ਕੋਈ ਬੱਜਟ ਵਿੱਚ ਤਜਵੀਜ ਰੱਖੀ ਹੈ। ਗੁਰਪ੍ਰੀਤ ਸਿੰਘ ਵਲੋਂ ਦਸਿਆ ਗਿਆ ਕਿ ਇਹ ਵਰਕਰ ਬਹੁੱਤ ਹੀਂ ਘੱਟ ਤਨਖਾਹ ਤੇ ਤਪਦੀ ਗ਼ਰਮੀ ਵਿੱਚ ਨਿਰਵਿਘਨ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾ ਤੇ ਗੋਰ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਜਾਂ ਆਪ ਦੇ ਸੁਪਰੀਮੋ ਦੇ ਘਰ ਅੱਗੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਪਨਬਸ ਅਤੇ ਪੀ ਆਰ ਟੀ ਸੀ ਵਿੱਚ 842 ਨਵੀਆਂ ਸਧਾਰਨ ਬੱਸਾਂ ਪਾਇਆ ਹਨ ਓਹਨਾਂ ਦੀ ਬਾਡੀ ਦਾ ਬਹੁੱਤ ਮਾੜਾ ਸਮਾਨ ਲੱਗਿਆ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਦੀ ਜਾਂਚ ਕਿਸੇ ਹਾਈ ਕੋਰਟ ਜੱਜ ਤੋਂ ਕਰਵਾਈ ਜਾਵੇ। ਓਹਨਾਂ ਇਹ ਵੀ ਮੰਗ ਕੀਤੀ ਕਿ ਹੋਰ ਜਿਲਿਆਂ ਦੀ ਤਰਜ ’ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਸਰਕਾਰੀ ਬੱਸ ਦਿੱਲੀ ਏਅਰਪੋਰਟ ਨੂੰ ਚਲਾਈ ਜਾਵੇ।
ਹਰਿਆਣਾ ’ਚ ‘ਮੇਰਾ ਪਾਣੀ ਮੇਰੀ ਵਿਰਾਸਤ’ ਦੇ ਨਤੀਜੇ ਜਮੀਨੀ ਪੱਧਰ ‘ਤੇ ਸ਼ੁਰੂ
7500 ਸੂਖਮ ਸਿੰਚਾਈ ਪ੍ਰਦਰਸ਼ਨੀ ਦਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੀਤਾ ਉਦਘਾਟਨ
ਭਾਵੀ ਪੀੜੀ ਦੇ ਲਈ ਪਾਣੀ ਬਚਾਉਣਾ ਬਹੁਤ ਜਰੂਰੀ – ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਕੋਵਿਡ-19 ਦੌਰਾਨ 2 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਨਤੀਜੇ ਜਮੀਨੀ ਪੱਧਰ ‘ਤੇ ਆਉਣੇ ਸ਼ੁਰੂ ਹੋ ਗਏ ਹਨ। ਅੱਜ ਮੁੱਖ ਮੰਤਰੀ ਨੇ ਪੰਚਕੂਲਾ ਤੋਂ 7500 ਸੂਖਮ ਸਿੰਚਾਈ ਪ੍ਰਦਰਸ਼ਨੀ ਯੋਜਨਾਵਾਂ ਦਾ ਉਦਘਾਟਨ ਕੀਤਾ। ਸੂਖਮ ਸਿੰਚਾਈ ਅਤੇ ਨਹਿਰੀ ਵਿਕਾਸ ਅਥਾਰਿਟੀ ਵੱਲੋਂ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਸੂਖਮ ਸਿੰਚਾਈ ਦੇ ਪੰਚ ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਦੇ ਨਾਲ-ਨਾਲ ਸਾਰੇ ਜਿਲ੍ਹਿਆਂ ਤੋਂ ਦੋ-ਦੋ ਵਾਹਨਾਂ ਨੂੰ ਅੱਜ ਰਵਾਨਗੀ ਵੀ ਕੀਤੀ ਤਾਂ ਜੋ ਆਮ ਜਨਤਾ ਨੂੰ ਜਲ ਸਰੰਖਣ ਤੇ ਜਲ ਇਕੱਠਾ ਕਰਨ ਦਾ ਸੰਦੇਸ਼ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਲ ਹੀ ਜੀਵਨ ਹੈ ਅਤੇ ਅਸੀਂ ਭਾਵੀ ਪੀੜੀ ਲਈ ਜਲ ਬਚਾ ਕੇ ਰੱਖਨਾ ਹੋਵੇਗਾ। ਇਹ ਅੱਜ ਚਨੌਤੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਤੀਜਾ ਵਿਸ਼ਵ ਯੁੱਧ ਸ਼ਾਇਦ ਜਲ ਯੁੱਧ ਹੀ ਹੋਵੇਗਾ। ਇਸ ਲਈ ਸਾਨੂੰ ਪਾਣੀ ਦੇ ਹਰ ਬੂੰਦ ਦੀ ਵਰਤੋ ਕਰਨੀ ਹੋਵੇਗੀ। ਕਿਹਾ ਵੀ ਗਿਆ ਹੈ ਕਿ ਬੂੰਦ-ਬੂੰਦ ਨਾਲ ਘੜਾ ਭਰੇ ਅਤੇ ਬੂੰਦ ਬੂੰਦ ਨਾਲ ਸਾਗਰ ਭਰਦਾ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਨ ਡਰੋਪ ਮੋਰ ਕੋਪ ਦੀ ਅਪੀਲ ਕੀਤੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਹਰਿਆਣਾ ਨੇ ਪ੍ਰਧਾਨ ਮੰਤਰੀ ਦੇ ਇਸ ਵਿਜਨ ਨੂੰ ਅੱਗੇ ਵਧਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਤਕਨੀਕ ਦੇ ਯੁੱਗ ਵਿਚ ਸਿੰਚਾਈ ਵਿਧੀ ਵਿਚ ਨਵੇਂ-ਨਵੇਂ ਵਰਤੋ ਸ਼ੁਰੂ ਹੋ ਗਏ। ਸੂਖਮ ਸਿੰਚਾਈ ਵਿਚ ਟਪਕਾ, ਫੁਹਾਰਾ ਵਰਗੀ ਵਿਵਸਥਾ ਹੈ, ਜਿਸ ਨਾਲ ਸਾਨੂੰ ਵੱਧ ਤੋਂ ਵੱਧ ਪਾਣੀ ਨੂੰ ਬਚਾ ਸਕਦੇ ਹਨ ਅਤੇ ਨਾਲ ਹੀ ਚੰਗੀ ਪੈਦਾਵਾਰ ਲੈ ਸਕਦੇ ਹਨ। ਪਾਣੀ ਦੇ ਦੋ ਪੱਖ ਹਨ ਇਕ ਪੀਣ ਦਾ ਪਾਣੀ ਅਤੇ ਦੂਜਾ ਸਿੰਚਾਈ ਲਈ ਪਾਣੀ। ਪੀਣ ਦੇ ਪਾਣੀ ਦੀ ਤਾਂ ਅਸੀਂ ਬਚੱਤ ਨਹੀਂ ਕਰ ਸਕਦੇ। ਕਈ ਵਾਰ ਡਾਕਟਰ ਵੀ ਸਾਨੂੰ ਵੱਧ ਪਾਣੀ ਪੀਣ ਲਈ ਸਲਾਹ ਦਿੰਦੇ ਹਨ ਪਰ ਸਿੰਚਾਈ ਵਿਚ ਵੱਧ ਪਾਣੀ ਲਗਦਾ ਹੈ। ਇਸ ਲਈ ਸਾਨੁੰ ਇਸ ਦੀ ਵਰਤੋ ਸੂਖਮ ਸਿੰਚਾਈ ਵਰਗੀ ਯੋਜਨਾ ਤੋਂ ਕਰਨਾ ਹੋਵੇਗਾ। ਝੋਨੇ, ਕਪਾਅ ਤੇ ਗੰਨਾ ਵਿਚ ਵੱਧ ਪਾਣੀ ਲਗਦਾ ਹੈ। ਖੇਤੀਬਾੜੀ ਵਿਗਿਆਨੀ ਕਹਿੰਦੇ ਹਨ ਕਿ ਇਕ ਕਿਲੋ ਚਾਵਲ ਤਿਆਰ ਹੋਣ ਵਿਚ 3 ਹਜਾਰ ਤੋਂ ਵੱਧ ਲੀਟਰ ਪਾਣੀ ਦੀ ਜਰੂਰਤ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ 1960 ਦ ਦਸ਼ਕ ਵਿਚ ਜਦੋਂ ਦੇਸ਼ ਵਿਚ ਅਨਾਜਾਂ ਦੀ ਕਮੀ ਮਹਿਸੂਸ ਕੀਤੀ ਗਈ ਸੀ ਤਾਂ ਉਸ ਸਮੇਂ ਹਰਿਤ ਕ੍ਰਾਂਤੀ ਦਾ ਨਾਰਾ ਦਿੱਤਾ ਗਿਆ ਸੀ ਅਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਹਰਿਤ ਕ੍ਰਾਂਤੀ ਵਿਚ ਸੱਭ ਤੋਂ ਵੱਡਾ ਯੋਗਦਾਨ ਦਿੱਤਾ ਅਤੇ ਦੇਸ਼ ਨੂੰ ਅਨਾਜਾਂ ਵਿਚ ਆਤਮਨਿਰਭਰ ਬਣਾਇਆ । ਉਨ੍ਹਾਂ ਨੇ ਕਿਹਾ ਕਿ ਰਸਾਇਨਿਕ ਅਨਾਜਾਂ ਦੀ ਵੱਧ ਵਰਤੋ ਤੇ ਭੂਜਲ ਦੇ ਦੋਹਨ ਦੇ ਕਾਰਨ ਅਸੀਂ ਅਨਾਜਾਂ ਦੇ ਮਾਮਲਿਆਂ ਵਿਚ ਆਤਮਨਿਰਭਰ ਬਣ ਗਏ ਪਰ ਅੱਜ ਸਾਨੂੰ ਦੂਜੇ ਵਿਕਲਪ ਦੇ ਵੱਲ ਜਾਣਾ ਹੋਵੇਗਾ। ਸੂਖਮ ਸਿੰਚਾਈ ਵੀ ਉਸ ਦਿਸ਼ਾ ਵਿਚ ਇਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਦੋ ਸਾਲ ਪਹਿਲਾ ਕੋਰੋਨਾ ਦੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਪ੍ਰਤੀ ਕਿਸਾਨਾਂ ਦਾ ਰੁਝਾਨ ਵਧਿਆ ਹੈ ਅਤੇ ਸੂਬੇ ਦੇ ਝੋਨਾ ਵੱਧ ਜਿਲ੍ਹਿਆਂ ਵਿਚ ਕਿਸਾਨਾਂ ਨੇ ਝੋਨਾ ਦੇ ਸਥਾਨ ‘ਤੇ ਹੋਰ ਵੈਕਲਪਿਕ ਫਸਲਾਂ ਉਗਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੁੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਪਹਿਲੇ ਸਾਲ ਵਿਚ 98 ਹਜਾਰ ਏਕੜ ਵਿਚ ਝੋਨਾ ਦੇ ਸਥਾਨ ‘ਤੇ ਹੋਰ ਫਸਲਾਂ ਉਗਾਈ ਗਈ ਅਤੇ ਇਸ ਵਾਰ 2 ਲੱਖ ਏਕੜ ਦਾ ਟੀਚਾ ਰੱਖਿਆ ਗਿਆ ਹੈ।
ਪਾਣੀ ਤੋਂ ਕੀਮਤੀ ਕੋਈ ਚੀਜ ਨਹੀਂ
ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਚੰਗੀ ਤਰ੍ਹਾ ਪਤਾ ਹੈ ਕਿ ਪਾਣੀ ਤੋਂ ਕੀਮਤੀ ਕੋਈ ਚੀਜ ਨਹੀਂ ਹੈ। ਭਾਵੀ ਪੀੜੀ ਨੂੰ ਜੇਕਰ ਅਸੀਂ ਜੀਮਨ ਦੇ ਨਾਲ -ਨਾਲ ਪਾਣੀ ਦੀ ਵਿਰਾਸਤ ਵੀ ਦੇ ਕੇ ਜਾਈਏ ਤਾਂ ਇਸ ਤੋਂ ਵੱਡਾ ਕੋਈ ਪੁੰਣ ਦਾ ਕੰਮ ਨਹੀਂ ਹੈ। ਉਨ੍ਹਾ ਨੇ ਕਿਹਾ ਕਿ ਸੂਬੇ ਵਿਚ ਲਗਭਗ 200 ਜਲ ਸ਼ੋਧ ਪਲਾਂਟ ਸੰਚਾਲਿਤ ਹਨ ਅਤੇ 50 ਫੀਸਦੀ ਤੋਂ ਵੱਧ ਸ਼ੋਧ ਪਾਣੀ ਦੀ ਮੁੜ ਵਰਤੋ ਸਿੰਚਾਈ ਤੇ ਹੋਰ ਕੰਮਾਂ ਵਿਚ ਕਰ ਰਹੇ ਹਨ। ਕੁਦਰਤੀ ਜਲ ਸਰੋਤਾਂ ਨੂੰ ਵੀ ਬਚਾਉਣਾ ਹੋਵੇਗਾ, ਇਸ ਦੇ ਲਈ ਸਾਨੂੰ ਰੁੱਖ ਰੋਪਨ, ਬੰਨ੍ਹ ਆਦਿ ਬਨਾਉਣੇ ਹੋਣਗੇ ਪਰ ਪਾਣੀ ਨੂੰ ਅਸੀਂ ਪੈਦਾ ਨਹੀਂ ਕਰ ਸਕਦੇ ਹਨ। ਜੋ ਪਾਣੀ ਉਪਲਬਧ ਹੈ, ਉਸ ਦੀ ਵਰਤੋ ਸਾਨੂੰ ਸਾਵਧਾਨੀ ਨਾਲ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਇਜਰਾਇਲ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਜਰਾਇਲ ਵਿਸ਼ਵ ਦਾ ਅਜਿਹਾ ਦੇਸ਼ ਹੈ, ਜਿੱਥੇ ਪਾਣੀ ਦੀ ਬਹੁਤ ਕਿਲੱਤ ਹੈ ਅਤੇ ਪੂਰੀ ਖੇਤੀ ਟਪਕਾ ਸਿੰਚਾਈ ਨਾਲ ਕੀਤੀ ਜਾਂਦੀ ਹੈ। ਹਰਿਆਣਾ ਸਰਕਾਰ ਨੇ ਵੀ ਇਜਰਾਇਲ ਦੇ ਨਾਲ-ਨਾਲ ਜਲ ਸਰੰਖਣ ਅਤੇ ਫੱਲ ਅਤੇ ਸਬਜੀ ਐਕਸੀਲੈਂਸ ਕੇਂਦਰ ਦੇ ਕਈ ਸਮਝੌਤੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਲ ਸਰੰਖਣ ਵਿਚ ਸਾਨੂੰ ਇਜਰਾਇਲ ਦੇਸ਼ ਦਾ ਅਨੁਸਰਣ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਦੇ ਵਿਜਨ ਨੂੰ ਸਾਕਾਰ ਕੀਤਾ ਹਰਿਆਣਾ ਨੇ
ਵਰਨਣਯੋਗ ਹੈ ਕਿ ਜਲ ਸਰੰਖਣ ਦੇ ਲਈ ਜਲ ਸ਼ਕਤੀ ਮੁਹਿੰਮ ਤੋਂ ਲੈ ਕੇ ਹੋਰ ਯੋਜਨਾਵਾਂ ਜਿਵੇਂ ਕਿ ਹਰ ਘਰ ਨਲ ਤੋਂ ਜਲ ਤੇ ਹੋਰ ਜਲ ਸਰੰਖਣ ਦੀ ਯੋਜਨਾਵਾਂ ਨੂੰ ਹਰਿਆਣਾ ਨੇ ਸਮੇਂ ਤੋਂ ਪਹਿਲਾਂ ਸ਼ੁਰੂ ਕੀਤਾ ਹੈ। ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਤੋਂ ਇਲਾਵਾ ਸੂਖਮ ਸਿੰਚਾਈ ਅਤੇ ਨਹਿਰੀ ਵਿਕਾਸ ਅਥਾਰਿਟੀ, ਹਰਿਆਣਾ ਤਾਲਾਬ ਅਥਾਰਿਟੀ ਵੀ ਜਲ ਸਰੰਖਣ ਦੀ ਵੱਖ-ਵੱਖ ਯੋਜਨਾਵਾਂ ‘ਤੇ ਕਾਰਜ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਐਕਸੀਲੈਂਸ ਪ੍ਰਬੰਧਨ ‘ਤੇ ਸਾਨੂੰ ਚਲਾਉਣਾ ਹੋਵੇਗਾ। ਹਰਿਆਣਾ ਦੇਸ਼ ਦਾ ਅਜਿਹਾ ਰਾਜ ਹੈ ਜਿੱਥੇ ਨਹਿਰੀ ਪਾਣੀ ਦੀ ਉਪਲਬਧਤਾ ਘੱਟ ਹੈ ਸਾਡੇ ਇੱਥੇ ਸਿਰਫ ਯਮੁਨਾ ਹੀ ਇਕ ਨਦੀਂ ਹੈ, ਜਿਸ ਤੋਂ ਸਾਨੂੰ ਪਾਣੀ ਮਿਲਦਾ ਹੈ।
ਸੂਖਮ ਸਿੰਚਾਈ ਮੁਹਿੰਮ ਘੱਟ ਪਾਣੀ ਤੋਂ ਖੁਸ਼ਹਾਲ ਕਿਸਾਨ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਲ ਸਰੰਖਣ ਸਾਡੇ ਲਈ ਚਨੌਤੀ ਬਣ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਸ ਬਾਰੇ ਚਿੰਤਤ ਹਨ ਅਤੇ ਸਾਰੇ ਸੂਬਿਆਂ ਵਿਚ ਜਲ ਸਰੰਖਣ ਨੂੰ ਲਾਗੂ ਕਰਨ ਦੀ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾ ਨੇ ਕਿਹਾ ਕਿ 85 ਫੀਸਦੀ ਪਾਣੀ ਦੀ ਵਰਤੋ ਅਸੀਂ ਖੁੱਲੀ ਸਿੰਚਾਈ ਵਿਚ ਕਰਦੇ ਹਨ ਅਤੇ ਉਸੀ ਨੂੰ ਅਸੀਂ ਘੱਟ ਕਰਨਾ ਹੈ। ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਆਪਦੇ ਸਵਾਗਤ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਦੇ ਅਨੁਰੂਪ ਵਿਭਾਗ ਜਲ ਸਰੰਖਣ ਦੀ ਯੋਜਨਾਵਾਂ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਬਾਰੇ ਵਿਚ ਲੋਕ ਕਹਿੰਦੇ ਸਨ ਕਿ ਹਵਾ ਅਤੇ ਪਾਣੀ ਇੱਥੇ ਖੁੱਲਾ ਮਿਲਦਾ ਹੈ ‘ਤੇ ਹੁਣ ਸਾਨੂੰ ਸੋਚ ਬਦਲਣ ਦੀ ਜਰੂਰਤ ਹੈ। ਸੂਬੇ ਦੇ 142 ਬਲਾਕ ਵਿੱਚੋਂ 85 ਬਲਾਕ ਡਾਰਕ ਜੋਨ ਵਿਚ ਚਲੇ ਗਏ ਹਨ, ਜਿੱਥੇ ਪਾਣੀ 100 ਮੀਟਰ ਤੋਂ ਵੀ ਹੇਠਾਂ ਚਲਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲ ਪ੍ਰਬੰਧਨ ‘ਤੇ ਪ੍ਰਬੰਧਿਤ ਇਕ ਕੌਮੀ ਸੈਮੀਨਾਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੀ ਸ਼ਲਾਘਾ ਕੀਤੀ ਸੀ ਅਤੇ ਪਾਣੀ ਦੇ ਪ੍ਰਬੰਧਨ ‘ਤੇ ਵਿਸਤਾਰ ਨਾਲ ਚਾਲਣ ਪਾਇਆ ਸੀ। ਹਰਿਆਣਾ ਦਾ ਕਿਸਾਨ ਮਿਹਨਤੀ ਤੇ ਕਾਂਤੀਵੀਰ ਹੈ। ਸੂਬੇ ਦੇ 35 ਲੱਖ ਹੈਕਟੇਅਰ ਵਿੱਚੋਂ 11.12 ਫੀਸਦੀ ਵਿਚ ਹੀ ਸੂਖਮ ਸਿੰਚਾਈ ਹੁੰਦੀ ਹੈ, ਜਿਸ ਨੂੰ ਵਧਾ ਕੇ 20 ਫੀਸਦੀ ਤੱਕ ਲੈ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਲ ਸਰੰਖਣ, ਇਕੱਠਾ ਕਰਨਾ ਤੇ ਪ੍ਰਬੰਧਨ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿੰਨ੍ਹਾ ਕੰਮ ਕੀਤਾ ਹੈ, ਉਨ੍ਹਾਂ ਕਿਸੇ ਨੇ ਨਹੀਂ ਕੀਤਾ।
ਸੂਖਮ ਸਿੰਚਾਈ ਅਤੇ ਨਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸਤਬੀਰ ਸਿੰਘ ਕਾਦਿਆਨ ਨੇ ਮੌਜੂਦ ਗਤੀਵਿਧੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 1 ਏਕੜ ਝੋਨੇ ਨਾਲ ਡਿ੍ਰਪ ਸਿੰਚਾਈ ਵਿਚ ਟ੍ਰਾਂਸਫਰ ਕਰ ਕੇ ਪਾਣੀ ਬਚਾਉਣ ਨਾਲ 5 ਵਿਅਕਤੀਆਂ ਦੇ ਪਰਿਵਾਰ ਨੂੰ ਇਕ ਮਹੀਨੇ ਦੇ ਲਈ ਪੀਣ ਦੇ ਪਾਣੀ ਦੀ ਸਪਲਾਈ ਹੁੰਦੀ ਹੈ। ਇਸ ਤਰ੍ਹਾ ਸਾਨੁੰ ਨਾ ਸਿਰਫ ਸਥਿਤਰਤਾ ਟੀਚਿਆਂ ਨੂੰ ਪ੍ਰਾਪਤ ਕਰਣਗੇ ਸਗੋ ਕਾਫੀ ਪੇਯਜਲ ਉਪਲਬਧ ਕਰਾਉਣਗੇ। ਮੁੱਖ ਮੰਤਰੀ ਨੇ ਸਭਾਗਾਰ ਵਿਚ ਮੌਜੂਦ ਕਿਸਾਲਾਂ ਤੋਂ ਇਨਾਵਾ ਝੋਨਾ ਲਗਾ ਰਹੇ ਕਿਸਾਨਾਂ ਨਾਲ ਵੀ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੰਵਾਦ ਕੀਤਾ ਅਤੇ ਪ੍ਰਸੰਨਤਾ ਜਾਹਰ ਕੀਤੀ ਕਿ ਤਕਨੀਕੀ ਦੇ ਯੁੱਗ ਵਿਚ ਖੇਤਾਂ ਤੋਂ ਹੀ ਕਿਸਾਨ ਨਾਲ ਗਲਬਾਤ ਸੰਭਵ ਹੋਈ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਸੂਖਮ ਸਿੰਚਾਈ ਦੀ ਪਰਿਯੋਜਨਾਵਾਂ ਨੂੰ ਅਪਨਾਇਆ ਹੈ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮਿਕਾਡਾ ਦੇ ਪੋਰਟਲ ਨੂੰ ਵੀ ਲਾਂਚ ਕੀਤਾ।ਸਮਾਰੋਹ ਵਿਚ ਹਰਿਆਣਾ ਵਿਧਾਨਸਪਾ ਸਪੀਕਰ ਗਿਆਨਚੰਦ ਗੁਪਤਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ, ਸਾਂਸਦ ਰਤਨਲਾਲ ਕਟਾਰਿਆ, ਨਗਰ ਨਿਗਮ ਮੇਅਰ ਕੁਲਭੂਸ਼ਨ ਗੋਇਲ, ਸੂਖਮ ਸਿੰਚਾਈ ਅਤੇ ਨਹਿਰੀ ਵਿਕਾਸ ਅਥਾਰਿਟੀ ਦੀ ਚੇਅਰਮੈਨ ਕੇਸ਼ਨੀ ਆਨੰਦ ਅਰੋੜਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮਹਾਨਿਦੇਸ਼ਕ ਡਾ. ਹਰਦੀਪ ਸਿੰਘ, ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ, ਪੁਲਿਸ ਕਮਿਸ਼ਨਰ ਹਨੀਫ ਕੁਰੈਸ਼ੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਰੱਖਿਆ 5540 ਲੱਖ ਰੁਪਏ ਦੀ 11 ਪਰਿਯੋਜਨਾਵਾਂ ਦਾ ਨੀਂਹ ਪੱਥਰ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਵਿਕਾਸ ਦੇ ਲਈ ਨਵੀਂ ਰੂਪਰੇਖਾ ਤਿਆਰ ਕੀਤੀ ਗਈ ਹੈ ਅਤੇ ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ ਦਾ ਗਠਨ ਵੀ ਕੀਤਾ ਹੈ। ਇਸ ਲੜੀ ਵਿਚ ਅੱਜ 11 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਜਿਲ੍ਹਾ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਮੁੱਖ ਮੰਤਰੀ ਅੱਜ ਲੋਕ ਨਿਰਮਾਣ ਰੇਸਟ ਹਾਉਸ ਤੋਂ ਸੂਖਮ ਸਿੰਚਾਈ ਅਤੇ ਨਹਿਰੀ ਵਿਕਾਸ ਅਥਾਰਿਟੀ ਦੀ 7500 ਪ੍ਰਦਰਸ਼ਨੀ ਪਰਿਯੋਜਨਾਵਾਂ ਦਾ ਉਦਘਾਟਨ ਕਰਨ ਬਾਅਦ ਬੋਲ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪੰਚਕੂਲਾ ਜਿਲ੍ਹਾ ਲਈ 5540.23 ਲੱਖ ਰੁਪਏ ਦੀ ਜਿਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ, ਉਨ੍ਹਾਂ ਵਿਚ ਪੰਚਕੂਲਾ ਮੋਰਨੀ -ਨੀਮਵਾਲਾ ਸੜਕਮਾਰਗ ਦਾ ਮਜਬੂਤੀਕਰਣ ਥਾਪਲੀ-ਭੂਜਕੋਟੀ ਵਾਇਆਂ ਭੋਜ ਧਾਰਲਾ, ਭੋਜ ਪੀਪਲਾ ਸੜਕਮਾਰਗ ਮੋਰਨੀ ਤੋਂ ਬੜੀਸੇਰ ਵਾਇਆ ਖਰਟਿਆ, ਮੰਡਲਾਏ ਤੋਂ ਭਾਵੜੀ ਵਾਇਆ ਖਰਟੀਆ ਸੜਕ ਮਾਰਗ ਦਾ ਅਪਗ੍ਰੇਡੇਸ਼ਨ, ਪ੍ਰਾਥਮਿਕ ਸਿਹਤ ਕੇਂਦਰ ਪਿੰਜੌਰ ਦਾ ਪੋਲਿਕਲੀਨਿਕ ਵਿਚ ਅਪਗ੍ਰੇਡੇਸ਼ਨ, ਤਾਂਗੜਾ, ਕਾਂਗਨ ਤੋਂ ਤਾਂਗੜਾ ਹਰੀਸਿੰਘ ਨਹਿਰ ਦਾ ਮਜਬੂਤੀਕਰਣ, ਸਰਕਾਰੀ ਮਾਡਲ ਸੀਨੀਅਰ ਸੰਸਕਿ੍ਰਤ ਸਕੂਲ ਬਤੌੜ ਵਿਚ ਮੁੰਡਿਆਂ ਤੇ ਕੁੜੀਆਂ ਲਹੀ ਖਪਾਨੇ, ਸਰਕਾਰੀ ਸੀਨੀਅਰ ਸੈਕੇਂਡਰੀ ਸਕੁਲ ਪਿੰਜੌਰ ਵਿਚ 15 ਨਵੇਂ ਕਮਰਿਆਂ ਦਾ ਨਿਰਮਾਣ ਸ਼ਾਮਿਲ ਹਨ। ਇਸ ਤੋਂ ਇਲਾਵਾ, ਨਗਰ ਨਿਗਮ ਪੰਚਕੂਲਾ ਦੇ ਵਾਰਡ ਨੰਬਰ 4 ਦੇ ਤਹਿਤ ਸੈਕਟਰ-8, 9, 10, ਵਾਰਡ ਨੰਬਰ 5 ਦੇ ਤਹਿਤ ਸੈਕਟਰ-15 ਦੀ ਬਿਟੂਮਿਨਸ ਸੜਕ ਅਤੇ ਸਮਨਵਾਲਾ ਤੋਂ ਬਿਚਪੜੀ ਦੇ ਲਿੰਕ ਰੋਡ ਦਾ ਨੀਹਂ ਪੱਥਰ ਸ਼ਾਮਿਲ ਹੈ।






