ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵੱਲੋਂ ਖੇਤੀਬਾੜੀ ਬਿਜਲੀ ਕੁਨੈਕਸ਼ਨਾਂ ਦਾ ਲੋਡ ਵਧਾਉਣ ਵਾਸਤੇ ਵਲੰਟਰੀ ਡਿਸਕਲੋਜ਼ਰ ਸਕੀਮ (ਬੀਡੀਐਸ) ਚਲਾਈ ਜਾ ਰਹੀ ਹੈ। ਜਿਸਨੂੰ ਲੈ ਕੇ ਬਠਿੰਡਾ ਪੱਛਮ ਜ਼ੋਨ ਦੀਆਂ ਵੱਖ-ਵੱਖ ਡਵੀਜ਼ਨਾਂ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾਏ ਗਏ।ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਬਠਿੰਡਾ ਜ਼ੋਨ ਬਠਿੰਡਾ ਸਰਕਲ, ਫਰੀਦਕੋਟ, ਫਿਰੋਜ਼ਪੁਰ ਤੇ ਮੁਕਤਸਰ ਸਰਕਲਾਂ ਵਿੱਚ ਇਹ ਕੈਂਪ ਲਗਾਏ ਗਏ ਸਨ। ਇਸ ਲੜੀ ਹੇਠ, ਬਠਿੰਡਾ ਸਰਕਲ ਵਿੱਚ ਕਈ ਕੈਂਪ ਲਗਾਏ ਗਏ ਸੀ, ਜਿਸ ਦੌਰਾਨ 109 ਖਪਤਕਾਰਾਂ ਨੇ ਵੀਡੀਐਸ ਸਕੀਮ ਦਾ ਫਾਇਦਾ ਲਿਆ ਹੈ ਅਤੇ ਕੁੱਲ 502.5 ਬੀਐਚਪੀ ਦਾ ਲੋਡ ਐਲਾਨਿਆ ਗਿਆ ਹੈ। ਇਸ ਤਹਿਤ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ 1368252 ਰੁਪਏ ਦੀ ਰਾਸ਼ੀ ਵਸੂਲੀ ਗਈ ਹੈ।
ਇਸੇ ਤਰ੍ਹਾਂ ਫ਼ਰੀਦਕੋਟ ਸਰਕਲ ਅਧੀਨ ਵੱਖ ਵੱਖ ਡਿਵੀਜ਼ਨਾਂ ਤਹਿਤ ਕੈਂਪ ਲਗਾਏ ਗਏ ਸਨ, ਜਿਨ੍ਹਾਂ ਦੌਰਾਨ ਕੁੱਲ 51 ਖਪਤਕਾਰਾਂ ਵੱਲੋਂ ਸਕੀਮ ਦਾ ਫਾਇਦਾ ਲਿਆ ਗਿਆ ਹੈ ਅਤੇ ਕੁੱਲ 195 ਬੀਐਚਪੀ ਦਾ ਲੋਡ ਐਲਾਨਿਆ ਗਿਆ ਹੈ ਅਤੇ ਕੁੱਲ 526750 ਰੁਪਏ ਦੀ ਰਾਸ਼ੀ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ ਵਸੂਲੀ ਗਈ ਹੈ।ਫਿਰੋਜ਼ਪੁਰ ਸਰਕਲ ਅਧੀਨ ਵੱਖ ਵੱਖ ਡਿਵੀਜ਼ਨਾਂ ਵਿੱਚ ਕੈਂਪ ਲਗਾਏ ਗਏ ਸਨ, ਜਿਨ੍ਹਾਂ ਦੌਰਾਨ 207 ਖਪਤਕਾਰਾਂ ਵੱਲੋਂ ਸਕੀਮ ਦਾ ਫਾਇਦਾ ਲੈਂਦੇ ਹੋਏ 751 ਬੀਐਚਪੀ ਦਾ ਲੋਡ ਐਲਾਨਿਆ ਗਿਆ ਅਤੇ ਸਰਵਿਸ ਕੁਨੈਕਸ਼ਨ ਚਾਰਜ ਤੇ ਸ਼ੁਰੂਆਤੀ ਸਕਿਉਰਿਟੀ ਵਜੋਂ 2034300 ਰੁਪਏ ਦੀ ਰਾਸ਼ੀ ਵਸੂਲੀ ਗਈ।
ਜਦਕਿ ਮੁਕਤਸਰ ਸਰਕਲ ਅਧੀਨ ਡਿਵੀਜਨਾ ਕੈਂਪ ਲਗਾਏ ਗਏ ਇਸ ਦੌਰਾਨ 117 ਖਪਤਕਾਰਾਂ ਵੱਲੋਂ ਆਪਣਾ ਲੋਡ ਵੀਡੀਐਸ ਸਕੀਮ ਤਹਿਤ 337 ਬੀਐਚਪੀ ਐਲਾਨਿਆ ਗਿਆ ਤੇ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ 876218 ਰੁਪਏ ਦੀ ਰਾਸ਼ੀ ਵਸੂਲੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 75 ਵੀਡੀਐਸ ਕੈਂਪ ਲਗਾਏ ਗਏ। ਇਸ ਦੌਰਾਨ 484 ਖਪਤਕਾਰਾਂ ਵੱਲੋਂ ਵੀਡੀਐਸ ਸਕੀਮ ਤਹਿਤ ਆਪਣਾ 1785.5 ਬੀਐਚਪੀ ਲੋਡ ਐਲਾਨਿਆ ਗਿਆ ਅਤੇ ਕੁੱਲ 4805520 ਰੁਪਏ ਦੀ ਰਾਸ਼ੀ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ ਵਸੂਲੀ ਗਈ।
ਇਸ ਮੌਕੇ ਬਠਿੰਡਾ ਪੱਛਮ ਜੋਨ ਦੇ ਚੀਫ ਇੰਜੀਨੀਅਰ ਇੰਜ. ਮਸਾ ਸਿੰਘ ਨੇ ਖੇਤੀਬਾੜੀ ਕੁਨੈਕਸ਼ਨਾਂ ਤੇ ਖਪਤਕਾਰਾਂ ਨੂੰ ਵੱਧ ਚੜ੍ਹ ਕੇ ਇਸ ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਰਫ 2700 ਰੁਪਏ ਦੀ ਅਦਾਇਗੀ ਕਰ ਕੇ ਮੌਕੇ ਤੇ ਹੀ ਲੋਡ ਵਧਾਇਆ ਜਾ ਸਕਦਾ ਹੈ ਅਤੇ ਸਾਰੇ ਦਸਤਾਵੇਜ਼ ਵੀ ਮੌਕੇ ਤੇ ਹੀ ਪੂਰੇ ਤੇ ਜਮ੍ਹਾਂ ਕਰਦੇ ਹੋਇਆਂ ਐਂਟਰੀ ਕੀਤੀ ਜਾਂਦੀ ਹੈ।
ਪਾਵਰਕਾਮ ਵਲੋਂ ਵੀਡੀਐਸ ਸਕੀਮ ਤਹਿਤ ਖੇਤੀ ਕੁਨੈਕਸ਼ਨਾਂ ਦੇ ਲੋਡ ਵਧਾਉਣ ਲਈ ਕੈਂਪ ਜਾਰੀ
ਭਾਜਪਾ ਆਗੂ ਰਵੀਪ੍ਰੀਤ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਦੇ ਵਾਟਰ ਕੂਲਰ ਨੂੰ ਠੀਕ ਕਰਵਾਇਆ
ਲੰਬੇ ਸਮੇਂ ਤੋਂ ਮਰੀਜ਼ਾਂ ਦੀ ਪੀਣ ਵਾਲੇ ਪਾਣੀ ਖੁਣੋਂ ਤਾਲੂਏ ਨਾਲ ਲੱਗ ਰਹੀ ਸੀ ਜੀਭ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਭਾਜਪਾ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਲੱਗੇ ਵਾਟਰ ਕੂਲਰ ਅਤੇ ਆਰ ਓ ਨੂੰ ਠੀਕ ਕਰਵਾ ਕੇ ਮਰੀਜਾਂ ਲਈ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਵਾਇਆ । ਵਾਟਰ ਕੂਲਰ ਖ਼ਰਾਬ ਹੋਣ ਕਰਕੇ ਇੱਥੇ ਪੀਣ ਵਾਲੇ ਪਾਣੀ ਦੀ ਭਾਰੀ ਸੱਮਸਿਆ ਆ ਰਹੀ ਸੀ, ਜਿਸ ਬਾਰੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਨਾਲ ਸਬੰਧਿਤ ਸਿਆਸੀ ਲੀਡਰਾਂ ਨੂੰ ਬੇਨਤੀ ਕੀਤੀ ਗਈ ਸੀ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਸੱਮਸਿਆ ਵੱਲ ਧਿਆਨ ਨਹੀਂ ਦਿੱਤਾ । ਪਰ ਜਦੋਂ ਸ਼ਹਿਰ ਦੇ ਪਤਵੰਤਿਆਂ ਨੇ ਇਸ ਮਾਮਲੇ ਬਾਰੇ ਰਵੀਪ੍ਰੀਤ ਸਿੰਘ ਸਿੱਧੂ, ਜੋਕਿ ਸਮਾਜ ਸੇੇਵੀ ਵੀ ਹਨ, ਨੂੰ ਬੇਨਤੀ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਟੀਮ ਰਾਹੀਂ ਇੱਕ ਵੱਡੀ ਰਾਸ਼ੀ ਦੇ ਕੇ ਲੰਬੇ ਸਮੇਂ ਤੋਂ ਖਰਾਬ ਵਾਟਰ ਕੂਲਰ ਅਤੇ ਆਰ ਓ ਨੂੰ ਠੀਕ ਕਰਵਾ ਕੇ ਮਰੀਜਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਵਾਇਆ ਗਿਆ। ਹਸਪਤਾਲ ਦੀ ਐੱਸ ਐਮ ਓ ਡਾਕਟਰ ਦਰਸ਼ਨ ਕੌਰ ਅਤੇ ਸਮੁੱਚੇ ਸਟਾਫ ਨੇ ਸ੍ਰ ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਨਿਰਸੁਆਰਥ ਹੋ ਕੇ ਨਿਭਾਈ ਗਈ ਇਸ ਸੇਵਾ ਦੀ ਪੁਰਜੋਰ ਸਬਦਾਂ ਵਿੱਚ ਸ਼ਲਾਘਾ ਕੀਤੀ।
ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
ਦੋਸ਼ੀਆਂ ਕੋਲੋਂ 68 ਲੱਖ ਰੁਪਏ ਦੀ ਰਾਸ਼ੀ ਬਰਾਮਦ : ਐਸ.ਐਸ.ਪੀ
ਸੁਖਜਿੰਦਰ ਮਾਨ
ਐਸ ਏ ਐਸ ਨਗਰ, 13 ਜੂਨ: ਲੰਘੀ 10 ਜੂਨ ਨੂੰ ਡੇਰਾਬਸੀ ਸਹਿਰ ਵਿੱਚ ਦਿਨ ਦਿਹਾੜੇ ਪਿਸਟਲ ਦੀ ਨੌਕ ’ਤੇ ਇੱਕ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਪਾਸੋਂ 1 ਕਰੋੜ ਰੁਪਏ ਲੁੱਟਣ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਇਸਤੋਂ ਇਲਾਵਾ ਕਥਿਤ ਦੋਸ਼ੀਆਂ ਕੋਲੋ ਲੁੱਟ ਦੀ 68 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਕਾਰ ਦੀ ਬਰਾਮਦਗੀ ਵੀ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਦਸਿਆ ਕਿ ਇਸ ਘਟਨਾ ਦੌਰਾਨ ਗੋਲੀ ਚੱਲਣ ਦੇ ਕਾਰਨ ਇੱਕ ਵਿਅਕਤੀ ਵੀ ਜਖ਼ਮੀ ਹੋ ਗਿਆ ਸੀ, ਜਿਸਦਾ ਇਲਾਜ਼ ਚੱਲ ਰਿਹਾ ਹੈ। ਇਸ ਸਬੰਧੀ ਮੁੱਕਦਮਾ ਨੰਬਰ 193 ਮਿਤੀ 10-06-2022 ਅ/ਧ 307, 397, 120ਬੀ ਭ: ਦ: ਅਤੇ 25 ਅਸਲਾ ਐਕਟ, ਥਾਣਾ ਡੇਰਾਬੱਸੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਮੁੱਕਦਮੇ ਨੂੰ ਟਰੇਸ ਕਰਨ ਲਈ ਸ੍ਰੀ ਗੁਰਬਖਸੀਸ ਸਿੰਘ, ਉਪ ਕਪਤਾਨ ਪੁਲਿਸ ਸਬ:ਡਵੀਜਨ ਡੇਰਾਬਸੀ, ਸ੍ਰੀ ਕੁਲਜਿੰਦਰ ਸਿੰਘ ਡੀ.ਐਸ.ਪੀ. (ਤਫਤੀਸ), ਮੁੱਖ ਅਫਸਰ ਥਾਣਾ ਡੇਰਾਬਸੀ, ਮੁੱਖ ਅਫਸਰ ਥਾਣਾ ਹੰਡੇਸਰਾ, ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਵਿੱਚ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆ ਸੀ।
ਉਨਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਟਰੇਸ ਕਰਕੇ ਹੁਣ ਤੱਕ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਰਣਯੋਧ ਸਿੰਘ ਵਾਸੀ ਪਿੰਡ ਝੰਡੀਆ ਕਲਾਂ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਫਲੈਟ ਨੰਬਰ 700, ਪਲਾਕ ਡੀ-6, ਪੈਂਟਾ ਹੋਰ ਜੀਰਕਪੁਰ , ਮਨਿੰਦਰਜੀਤ ਸਿੰਘ ਵਾਸੀ ਪਿੰਡ ਬਡਾਲਾ ਜੋਹਲ ਤਹਿ ਅਤੇ ਜਿਲ੍ਹਾ ਅੰਮਿ੍ਰਤਸਰ ਅਤੇ ਸੌਰਵ ਸਰਮਾ ਵਾਸੀ # 56, ਵਾਰਡ ਨੰਬਰ 13, ਵਿਸਨੂੰ ਨਗਰ ਨੇੜੇ ਗੁਰਦੁਆਰਾ ਸਾਹਿਬ ਗੋਹਾਣਾ ਥਾਣਾ ਸਿਟੀ ਗੋਹਾਣਾ ਜਿਲ੍ਹਾ ਗੋਹਾਣਾ ਨੂੰ ਕਾਬੁੂ ਕੀਤਾ ਗਿਆ ਹੈ। ਪੁਲਿਸ ਨੇ ਰਣਜੌਧ ਸਿੰਘ ਕੋਲੋ 28 ਅਤੇ ਮਨਿੰਦਰਜੀਤ ਸਿੰਘ ਕੋਲੋ 40 ਲੱਖ ਰੁਪਏ ਬਾਅਦ ਕਰਵਾਇਆ ਹੈ।
ਅਕਾਲੀ ਦਲ ਯੂਨਾਇਟਡ ਵਲੋਂ ਸੰਗਰੂਰ ਜਿਮਨੀ ਚੋਣ ਲਈ ਸਿਮਰਨਜੀਤ ਸਿੰਘ ਮਾਨ ਦੀ ਹਿਮਾਇਤ ਦਾ ਐਲਾਨ
ਸੁਖਜਿੰਦਰ ਮਾਨ
ਸੰਗਰੂਰ, 13 ਜੂਨ: ਆਗਾਮੀ 23 ਜੂਨ ਨੂੰ ਹੋਣ ਜਾ ਰਹੀ ਸੰਗਰੂਰ ਜਿਮਨੀ ਚੋਣ ਲਈ ਸਿਮਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਦੀ ਡੱਟਵੀ ਹਿਮਾਇਤ ਦਾ ਐਲਾਨ ਕਰਦਿਆਂ ਅਕਾਲੀ ਦਲ ਯੂਨਾਇਟਡ ਅਤੇ ਲੋਕ ਅਧਿਕਾਰ ਲਹਿਰ ਵੱਲੋਂ ਸੰਗਰਰ ’ਚ ਡੇਰੇ ਲਾਉਣ ਦਾ ਫੈਸਲਾ ਕੀਤਾ ਗਿਆ। ਇੱਥੇ ਸਿਮਰਨਜੀਤ ਸਿੰਘ ਮਾਨ ਨਾਲ ਕੀਤੀ ਇੱਕ ਸਾਂਝੀ ਪੱਤਰਕਾਰ ਵਾਰਤਾ ਵਿਚ ਯੂਨਾਇਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਬਹਾਦੁਰ ਸਿੰਘ ਰਾਹੋ, ਜਤਿੰਦਰ ਸਿੰਘ ਏਸਰੋ, ਸਰਬਜੀਤ ਸਿੰਘ ਅਲਾਲ, ਅਤਰ ਸਿੰਘ ਹਮੀਦੀ, ਹਰਪਾਲ ਸਿੰਘ ਖੰਨਾ, ਅਤੇ ਲੋਕ ਅਧਿਕਾਰ ਲਹਿਰ ਦੇ ਨੁਮਾਇੰਦੇ ਗੁਰਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤਾਂ ‘ਚ ਹਲਕੇ ਦੇ ਵੋਟਰਾਂ ਨੂੰ ਸ: ਮਾਨ ਦੇ ਹੱਕ ਵਿਚ ਖੜ੍ਹਣਾ ਚਾਹੀਦਾ ਹੈ, ਕਿਉਂਕਿ ਇੰਨ੍ਹਾਂ ਵਲੋਂ ਹਮੇਸ਼ਾ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਗਈ ਹੈ। ਇਸ ਮੌਕੇ ਜਸਕਰਨ ਸਿੰਘ, ਕਾਹਨ ਸਿੰਘ ਅਤੇ ਓਕਾਰ ਸਿੰਘ ਬਰਾੜ ਆਦਿ ਹਾਜ਼ਰ ਸਨ।
ਬਾਲ ਸੁਰੱਖਿਆ ਵਿਭਾਗ ਅਤੇ ਜ਼ਿਲ੍ਹਾ ਪੱਧਰੀ ਲੇਬਰ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਕੋਰਟ ਰੋਡ/ਬੱਸ ਸਟੈਂਡ ਚੈਕਿੰਗ ਕੀਤੀ ਗਈ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਜ਼ਿਲ੍ਹਾ ਪੱਧਰੀ ਲੇਬਰ ਟਾਸਕ ਫੋਰਸ ਕਮੇਟੀ ਦੇ ਮੈਂਬਰਾਂ ਵੱਲੋਂ ਬਾਲ ਮਜ਼ਦੂਰੀ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਲੇਬਰ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਚੈਕਿੰਗ ਕੀਤੀ ਗਈ।ਇਸ ਦੌਰਾਨ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਚਾਈਲਡ ਲੇਬਰ ਦੀ ਰੋਕਥਾਮ ਦੇ ਸਬੰਧ ਵਿੱਚ ਕਚਹਿਰੀ ਰੋਡ, ਬੱਸ ਸਟੈਂਡ ਦੇ ਪਿਛਲੇ ਪਾਸੇ ਅਤੇ ਧੋਬੀ ਬਜ਼ਾਰ ਵਿੱਚ ਛਾਪੇਮਾਰੀ ਕੀਤੀ ਗਈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਾਲ 2022 ਦਾ ਮੁੱਖ ਮੰਤਵ ਹੈ। ਇਸ ਦੇ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਦੇ ਵੱਖ-ਵੱਖ ਸਲੱਮ ਏਰੀਆ ਜਿਵੇਂ ਕਿ ਧੋਬੀਆਣਾ ਬਸਤੀ, ਬੇਅੰਤ ਨਗਰ, ਚਾਈਲਡ ਕੇਅਰ ਇੰਸਟੀਚਿਊਟ ਫ਼ਾਰ ਬੁਆਏਜ਼, ਬਠਿੰਡਾ ਅਤੇ ਸ਼੍ਰੀ ਆਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਬੱਚਿਆਂ ਨੂੰ 2006 ਬਾਰੇ ਜਾਣੂ ਕਰਵਾਇਆ ਗਿਆ ਅਤੇ ਪੋਸਟਰ ਮੈਕਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਲੇਬਰ ਵਿਭਾਗ ਦੇ ਵੱਲੋਂ ਲੇਬਰ ਇੰਸਪੈਕਟਰ ਸ਼੍ਰੀਮਤੀ ਇੰਦਰਪ੍ਰੀਤ ਕੌਰ, ਸ਼੍ਰੀ ਚੇਤਨ ਸ਼ਰਮਾ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਡਾ. ਵਿਕਾਸ ਗੋਇਲ ਸਿਹਤ ਵਿਭਾਗ, ਸ੍ਰੀ ਦਵਿੰਦਰ ਸਿੰਘ ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਵੀ ਸ਼ਾਮਲ ਸਨ।
ਮੂੰਗੀ ਦੀ ਫਸਲ 7275/- ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ’ਤੇ ਖਰੀਦੀ ਜਾਵੇਗੀ -ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ ਆਉਣ ਦੀ ਅਪੀਲ
ਮੂੰਗੀ ਦੀ ਫ਼ਸਲ ਦੀ ਖਰੀਦ ਲਈ 31 ਜੁਲਾਈ ਤੱਕ ਦਾ ਸਮਾਂ ਕੀਤਾ ਗਿਆ ਨਿਰਧਾਰਿਤ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਸੂਬੇ ਅੰਦਰ ਪਹਿਲੀ ਵਾਰ ਐਮ.ਐਸ.ਪੀ. (ਸਮਰਥਨ ਮੁੱਲ) ’ਤੇ ਮਾਰਕਫੈੱਡ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹਾ ਬਠਿੰਡਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਮੂੰਗੀ ਦੀ ਖਰੀਦ ਸਬੰਧੀ ਮਾਰਕਫੈੱਡ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਮੈਨੇਜਰ ਮਾਰਕਫੈਡ ਸ਼੍ਰੀ ਹਰਪਰਿੰਦਰ ਸਿੰਘ ਧਾਲੀਵਾਲ ਨਾਲ ਮੀਟਿੰਗ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਾਰਕਫੈੱਡ ਨੂੰ ਮੂੰਗ ਦੀ ਖਰੀਦ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਐਮ.ਐਸ.ਪੀ. 7275/- ਰੁਪਏ ਪ੍ਰਤੀ ਕੁਇੰਟਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 31 ਜੁਲਾਈ 2022 ਤੱਕ ਦਾ ਸਮਾਂ ਮੂੰਗੀ ਦੀ ਫਸਲ ਦੀ ਖਰੀਦ ਲਈ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਜ਼ਿਲੇ ਅੰਦਰ ਬਠਿੰਡਾ, ਤਲਵੰਡੀ ਸਾਬੋ, ਭਗਤਾ ਭਾਈਕਾ ਅਤੇ ਰਾਮਪੁਰਾ ਫੂਲ ਮੰਡੀਆਂ ਵਿੱਚ ਕਿਸਾਨ ਮੂੰਗੀ ਦੀ ਫਸਲ ਲਿਆ ਸਕਦੇ ਹਨ। ਮੂੰਗੀ ਦੀ ਖਰੀਦ ਪ੍ਰਕਿਰਿਆ ਦੇ ਕੰਮ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਚਲਾਉਣ ਲਈ ਬਠਿੰਡਾ ਮੰਡੀ ਲਈ ਇੰਸਪੈਕਟਰ ਸ਼੍ਰੀ ਯਾਦਵਿੰਦਰ ਸਿੰਘ(ਮੋਬਾਇਲ 98140-00542) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਗੁਰਵਿੰਦਰ ਸਿੰਘ (99144-22950) ਨੂੰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰਾਂ ਹੀ ਤਲਵੰਡੀ ਸਾਬੋ ਲਈ ਇੰਸਪੈਕਟਰ ਸ਼੍ਰੀ ਹਰਪ੍ਰੀਤ ਸਿੱਧੂ (ਮੋਬਾਇਲ 98032-00020) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਸੁਖਜੀਵਨ ਸਿੰਘ (82889-42004) ਨੂੰ ਨਿਯੁਕਤ ਕੀਤਾ ਗਿਆ ਹੈ। ਭਗਤਾ ਭਾਈਕਾ ਲਈ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ (ਮੋਬਾਇਲ 82958-60088) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਬੇਅੰਤ ਸਿੰਘ (98721-94513) ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਰਾਮਪੁਰਾ ਫੂਲ ਲਈ ਇੰਸਪੈਕਟਰ ਸ਼੍ਰੀ ਸਤਵੰਤ ਸਿੰਘ (ਮੋਬਾਇਲ 96462-88502) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਬਲਕਾਰ ਸਿੰਘ (93381-00007) ਨੂੰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੂੰਗੀ ਦੀ ਖਰੀਦ ਤੋਂ ਪਹਿਲਾਂ ਕਿਸਾਨਾਂ ਦੀ ਰਜਿਸਟੇ੍ਰਸ਼ਨ ਮੰਡੀ ਵਿੱਚ ਸਥਿਤ ਮਾਰਕਿਟ ਕਮੇਟੀ ਦਫ਼ਤਰ ਵਿਖੇ ਹੋਵੇਗੀ ਅਤੇ ਪਟਵਾਰੀ ਵੱਲੋਂ ਸਬੰਧਤ ਕਿਸਾਨਾਂ ਦੀ ਮੂੰਗ ਦੀ ਪੈਦਾਵਾਰ ਦੀ ਪ੍ਰਮਾਣਿਕਤਾ ਨੂੰ ਤਸਦੀਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮਦਦ/ਖਰੀਦ ਲਈ ਮੰਡੀਆਂ ਵਿੱਚ ਸਹਿਕਾਰੀ ਸਭਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੂੰਗੀ ਦੀ ਖਰੀਦ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਕਟਾਈ ਤੋਂ ਪਹਿਲਾਂ ਕੋਈ ਵੀ ਸਪਰੇਅ ਨਾ ਕੀਤੀ ਜਾਵੇ, ਕਿਉਂਕਿ ਸਪਰੇਅ ਕਰਨ ਨਾਲ ਦਾਣੇ ਉੱਪਰ ਵੀ ਅਸਰ ਪੈਂਦਾ ਹੈ ਅਤੇ ਫ਼ਸਲ ਦੀ ਗੁਣਵੱਤਾ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ ਆਉਣ ਜਿਸਦੀ ਨਮੀ 12 ਫੀਸਦੀ ਤੋਂ ਵੱਧ ਨਾ ਹੋਵੇ ਤਾਂ ਜੋ ਮੰਡੀ ਵਿੱਚ ਫ਼ਸਲ ਦੀ ਖਰੀਦ ਅਤੇ ਚੁਕਾਈ ਸਮੇਂ ਸਿਰ ਹੋ ਸਕੇ।
ਫਿਰਕੂ-ਫਾਸ਼ੀਵਾਦ ਤੇ ਲੋਕ ਮਾਰੂ ਨੀਤੀਆਂ ਨੂੰ ਭਾਂਜ ਦੇਣ ਦੇ ਘੋਲ ਤੇਜ ਕਰੇਗੀ ਆਰ.ਐਮ.ਪੀ.ਆਈ.-ਮਹੀਪਾਲ
ਉਚੇਰੀ ਜਮਾਤੀ ਸੂਝ ਨਾਲ ਲੈਸ ਜਾਬਤਾਬੱਧ ਪਾਰਟੀ ਜੱਥੇਬੰਦੀ ਦੀ ਉਸਾਰੀ ‘ਚ ਜੁਟ ਜਾਓ- ਲਾਲ ਚੰਦ
ਸੁਖਜਿੰਦਰ ਮਾਨ
ਬਠਿੰਡਾ,13 ਜੂਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਤਹਿਸੀਲ ਕਮੇਟੀ ਦਾ ਜੱਥੇਬੰਦਕ ਅਜਲਾਸ ‘ਕਾਮਰੇਡ ਕਮਲੇਸ਼ ਰਾਣੀ ਯਾਦਗਾਰੀ ਹਾਲ‘, ਰੰਧਾਵਾ ਭਵਨ ਬਠਿੰਡਾ ਵਿਖੇ ਇੱਕ ਮਜਬੂਤ, ਬਾਜਾਬਤਾ ਅਤੇ ਉਚੇਰੀ ਸਿਧਾਂਤਕ ਤੇ ਵਿਚਾਰਧਾਰਕ ਸੂਝ ਨਾਲ ਲੈਸ ਪਾਰਟੀ ਉਸਾਰੇ ਜਾਣ ਦਾ ਸੰਕਲਪ ਲੈਣ ਨਾਲ ਸੰਪੰਨ ਹੋਇਆ।ਜੋਸ਼ ਭਰਪੂਰ ਨਾਹਰਿਆਂ ਦੀ ਗੂੰਜ ਦਰਮਿਆਨ ਸਿਰੜ ਅਤੇ ਕੁਰਬਾਨੀ ਦੀ ਜਿਉਂਦੀ-ਜਾਗਦੀ ਮਿਸਾਲ ਕਾਮਰੇਡ ਸੰਪੂਰਨ ਸਿੰਘ ਵੱਲੋਂ ਪਾਰਟੀ ਦਾ ਸੂਹਾ ਝੰਡਾ ਲਹਿਰਾਏ ਜਾਣ ਨਾਲ ਆਰੰਭ ਹੋਏ ਅਜਲਾਸ ਦਾ ਉਦਘਾਟਨ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕੀਤਾ।
ਪ੍ਰਧਾਨਗੀ ਸਾਦ ਮੁਰਾਦੇ ਕਿਰਤੀ ਆਗੂ ਸਾਥੀ ਗੁਰਮੀਤ ਸਿੰਘ ਜੈ ਸਿੰਘ ਵਾਲਾ, ਕਿਸਾਨ ਆਗੂ ਸੁਖਦੇਵ ਸਿੰਘ ਨਥਾਣਾ ਅਤੇ ਇਸਤਰੀ ਆਗੂ ਬੀਬੀ ਦਰਸ਼ਨਾ ਜੋਸ਼ੀ ਨੇ ਕੀਤੀ।ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਸਕੱਤਰ ਲਾਲ ਚੰਦ ਸਰਦੂਲਗੜ੍ਹ ਅਤੇ ਕੈਸ਼ੀਅਰ ਪ੍ਰਕਾਸ਼ ਸਿੰਘ ਨੰਦਗੜ੍ਹ ਸੁਚੱਜੀ ਸੇਧ ਦੇਣ ਲਈ ਉਚੇਚੇ ਹਾਜਰ ਹੋਏ।ਵਿਛੜੇ ਸਾਥੀਆਂ ਕਮਲੇਸ਼ ਰਾਣੀ, ਹਰਨੇਕ ਸਿੰਘ ਦੂਲੋਵਾਲ, ਅਤੇ ਜੋਗਿੰਦਰ ਸਿੰਘ ਚਾਨੀ ਤੋਂ ਇਲਾਵਾ ਕਿਸਾਨ ਘੋਲ ਦੇ ਸ਼ਹੀਦਾਂ, ਕੋਰੋਨਾ ਮਹਾਮਾਰੀ ਅਤੇ ਜੰਗਾਂ ਵਿੱਚ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਹਾਜਰ ਡੈਲੀਗੇਟਾਂ ਨੇ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇੱਕ ਮਤੇ ਰਾਹੀਂ ਸੰਘ ਪਰਿਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਭਾਰਤ ਸਮੇਤ ਸੰਸਾਰ ਭਰ ਦੇ ਕਿਰਤੀਆਂ ਨੂੰ ਕੰਗਾਲ ਕਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ਼ ਅਤੇ ਕਿਰਤੀ, ਕਿਸਾਨਾਂ, ਮਿਹਨਤੀ ਤਬਕਿਆਂ ਦੇ ਬੁਨਿਆਦੀ ਮਸਲਿਆਂ ਦੇ ਠੋਸ ਹੱਲ ਲਈ ਸੰਗਰਾਮ ਤੇਜ ਕਰਨ ਦਾ ਨਿਰਣਾ ਲਿਆ।ਤਹਿਸੀਲ ਸਕੱਤਰ ਦਰਸ਼ਨ ਸਿੰਘ ਫੁੱਲੋ ਮਿੱਠੀ ਵੱਲੋਂ ਪੇਸ਼ ਕੀਤੀ ਗਈ ਪਿਛਲੀਆਂ ਸਰਗਰਮੀਆਂ ਅਤੇ ਭਵਿੱਖੀ ਕਾਰਜਾਂ ਦੀ ਰਿਪੋਰਟ 15 ਡੈਲੀਗੇਟਾਂ ਦੇ ਕੀਮਤੀ ਸੁਝਾਵਾਂ ਅਤੇ ਵਾਧਿਆਂ ਸਮੇਤ ਸਰਵ ਸੰਮਤੀ ਨਾਲ ਪ੍ਰਵਾਨ ਕੀਤੀ ਗਈ।
ਅੰਤ ਵਿੱਚ ਸਰਵ ਸੰਮਤੀ ਨਾਲ ਕੀਤੀ ਗਈ ਚੋਣ ਰਾਹੀਂ ਦਰਸ਼ਨ ਸਿੰਘ ਫੁੱਲੋ ਮਿੱਠੀ ਪ੍ਰਧਾਨ, ਕੁਲਵੰਤ ਸਿੰਘ ਦਾਨ ਸਿੰਘ ਵਾਲਾ ਸਕੱਤਰ ਅਤੇ ਮਲਕੀਤ ਸਿੰਘ ਮਹਿਮਾ ਕੈਸ਼ੀਅਰ ਚੁਣੇ ਗਏ।ਮਿੱਠੂ ਸਿੰਘ ਘੁੱਦਾ, ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਤਲਵੰਡੀ ਸਾਬੋ, ਤਾਰਾ ਸਿੰਘ ਨੰਦਗੜ੍ਹ ਕੋਟੜਾ ਅਤੇ ਦਰਸ਼ਨਾ ਜੋਸ਼ੀ ਨੂੰ ਤਹਿਸੀਲ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।ਪ੍ਰਧਾਨਗੀ ਮੰਡਲ ਵੱਲੋਂ ਬੀਬੀ ਦਰਸ਼ਨਾ ਜੋਸ਼ੀ ਨੇ ਪੁੱਜੇ ਆਗੂਆਂ, ਡੈਲੀਗੇਟਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਸਫਲ ਅਜਲਾਸ ਲਈ ਵਧਾਈ ਦਿੱਤੀ।
ਬਾਕਸਿੰਗ ਵਿਚ ਹਰਿਆਣਾ ਬਣਿਆ ਓਵਰਆਲ ਚੈਂਪੀਅਨ
20 ਗੋਲਡ ਵਿੱਚੋਂ 10 ਹਰਿਆਣਾ ਦੇ ਨਾਂਅ
6 ਗੋਲਡ ਕੁੜੀਆਂ ਅਤੇ 4 ਗੋਲਡ ਮੁੰਡਿਆਂ ਨੇ ਜਿੱਤੇ
ਹਰਿਆਣਾ ਨੇ ਲਗਾਇਆ ਗੋਲਡ ਦੀ ਹਾਫ ਸੈਂਚੁਰੀ, ਮੈਡਲ ਟੈਲੀ ਵਿਚ ਪਹਿਲੇ ਨੰਬਰ ‘ਤੇ ਕਾਬਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਜੂਨ: ਹਰਿਆਣਾ ਦੀ ਮੇਜਬਾਨੀ ਵਿਚ 4 ਜੂਨ ਤੋਂ ਚੱਲ ਰਹੇ ਖੇਲੋ ਇੰਡੀਆ ਯੁਥ ਗੇਮਸ-2021 ਵਿਚ ਹਰਿਆਣਾ ਨੇ ਆਖੀਰੀ ਦਿਨ ਵੀ ਆਪਣਾ ਦਬਦਬਾ ਕਾਇਮ ਰੱਖਿਆ। ਬਾਕਸਿੰਗ ਮੁਕਾਬਲਿਆਂ ਵਿਚ ਸੱਭ ਤੋਂ ਵੱਧ ਗੋਲਡ ਮੈਡਲ ਜਿੱਤ ਕੇ ਹਰਿਆਣਾ ਬਾਕਸਿੰਗ ਵਿਚ ਓਵਰਆਲ ਚੈਂਪੀਅਨ ਬਣ ਗਿਆ। ਹਰਿਆਣਾ ਵੱਲੋਂ 8 ਕੁੜੀਆਂ ਅਤੇ 5 ਮੁੰਡੇ ਫਾਈਨਲ ਵਿਚ ਪਹੁੰਚੇ ਸਨ, ਜਿਸ ਵਿਚ 6 ਗੋਲਡ ਕੁੜੀਆਂ ਨੇ ਅਤੇ 4 ਗੋਲਡ ਮੁੰਡਿਆਂ ਨੇ ਆਪਣੇ ਨਾਂਅ ਕਰ ਕੇ ਖੇਲੋ ਇੰਡੀਆ ਯੂਥ ਗੇਮਸ -2021 ਦਾ ਚੈਂਪੀਅਨ ਬਨਾਉਣ ਦੀ ਰੇਸ ਵਿਚ ਹਰਿਆਣਾ ਦਾ ਸਥਾਨ ਮਜਬੂਤ ਕਰ ਦਿੱਤਾ ਹੈ।
6 ਗੋਲਡ ਜਿੱਤ ਕੇ ਕੁੜੀਆਂ ਨੇ ਦਿਖਾਅਿਾ ਆਪਣੈ ਪੰਚ ਦਾ ਦਮ
45-48 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਗੀਤਿਕਾ ਨੇ ਉੱਤਰ ਪ੍ਰਦੇਸ਼ ਦੀ ਰਾਗਿਨੀ ਉਪਾਧਿਆਏ ਨੂੰ 5-0 ਤੋਂ ਹਰਾ ਕੇ ਗੋਲਡ ਮੈਡਲ ਜਿਤਿਆ। ਇਸੀ ਤਰ੍ਹਾ, 48-50 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਤਮੱਨਾ ਨੇ ਪੰਜਾਬ ਦੀ ਸੁਵਿਧਾ ਭਗਤ ਨੂੰ 5-0 ਨਾਲ ਹਰਾਇਆ ਅਤੇ ਗੋਲਡ ਮੈੜਲ ਆਪਣੇ ਨਾਂਅ ਕੀਤਾ। ਇਸੀ ਤਰ੍ਹਾ, 52-54 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਨੇਹਾ ਨੇ ਉਤਰਾਖੰਡ ਦੀ ਭਾਰਤੀ ਧਰਿਆ ਨੂੰ 5-0 ਨਾਲ ਮਾਤ ਦੇ ਕੇ ਗੋਲਡ ਮੈਡਲ ਹਰਿਆਂਣਾ ਦੀ ਝੋਲੀ ਵਿਚ ਪਾਇਆ। 54-57 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਪ੍ਰੀਤੀ ਨੇ ਮਣੀਪੁਰ ਦੀ ਹੁਡਾ ਨੇ ਗ੍ਰੀਵਿਆ ਦੇਵੀ ਨੂੰ ਪਹਿਲੇ ਹੀ ਰਾਊਂਡ ਵਿਚ ਨਾਕ ਅਆਊਟ ਕਰ ਆਪਣੀ ਜਿੱਤ ਦਰਜ ਕੀਤੀ ਅਤੇ ਗੋਲਡ ਮੈਡਲ ਜਿਤਿਆ। ਇਸ ਤੋਂ ਇਲਾਵਾ, 57-60 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਪ੍ਰੀਤੀ ਦਹਿਆ ਨੇ ਰਾਜਸਤਾਨ ਦੀ ਕਲਪਨਾ ਨੂੰ 4-1 ਨਾਲ ਹਰਾ ਕੇ ਗੋਲਡ ‘ਤੇ ਕਬਜਾ ਕੀਤਾ। 66-70 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਲਸ਼ੂ ਯਾਦਵ ਨੇ ਦਿੱਲੀ ਦੀ ਸ਼ਿਵਾਨੀ ਨੂੰ 5-0 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ। ਇਸ ਤੋਂ ਇਲਾਵਾ, 50-52 ਕਿੋਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਨੀਰੂ ਖੱਤਰੀ ਨੇ ਸਿਲਵਰ ਅਤੇ 63-66 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਮੁਸਕਾਨ ਦੇ ਸਿਲਵਰ ਮੈਡਲ ਜਿਤਿਆ। ਬਾਕਸਿੰਗ ਮੁਕਾਬਲਿਆਂ ਵਿਚ ਕੁੜੀਆਂ ਨੇ ਆਪਣੇ ਪੰਚ ਦਾ ਦਮ ਦਿਖਾ ਕੇ ਇਹ ਸਾਬਤ ਕਰ ਦਿੱਤਾ ਕਿ ਸਾਡੀ ਕੁੜੀਆਂ ਘੱਟ ਨਹੀਂ ਹਨ।
ਮੁੰਡਿਆਂ ਨੇ ਝਟਕੇ 4 ਗੋਲਡ
63.5 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਵੰਸਜ ਨੇ ਅਸਮ ਦੇ ਇਮਦਾਦ ਹੁਸੈਨ ਨੂੰ ਹਰਾ ਕੇ ਗੋਲਡ ਜਿਤਿਆ। 71 ਕਿਲੋ ਭਾਰ ਵਰਗ ਵਿਚ ਹਰਿਆਣਾ ਦੇ ਹਰਸ਼ਿਤ ਰਾਠੀ ਨੇ ਚੰਡੀਗੜ੍ਹ ਦੇ ਆਸ਼ਿਸ਼ ਹੁਡਾ ਨੂੰ ਹਰਾਇਆ ਅਤੇ ਗੋਲਡ ‘ਤੇ ਕਬਜਾ ਕੀਤਾ। ਇਸੀ ਤਰ੍ਹਾ 75 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਦੀਪਕ ਨੇ ਮਹਾਰਾਸ਼ਟਰ ਦੇ ਕੁਨਾਲ ਘੋਰਪੜੇ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ। 80 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਵਿਸ਼ਾਲ ਨੇ ਪੰਜਾਬ ਦੇ ਅਕਸ਼ ਗਰਗ ਨੂੰ ਹਰਾ ਕੇ ਗੋਲਡ ਮੈਡਲ ਜਿਤਿਆ।ਇਸ ਤੋਂ ਇਲਾਵਾ 46-48 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਆਸ਼ਿਸ਼ ਨੇ ਸਿਲਵਰ ਮੈਡਲ ਜਿਤਿਆ।
ਹਰਿਆਣਾ ਨੇ ਲਗਾਇਆ ਗੋਲਡ ਦੀ ਹਾਫ ਸੈਂਚੁਰੀ
ਬਾਕਸਿੰਗ ਮੁਕਾਬਲਿਆਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਗੋਲਡਨ ਪੰਚ ਲਗਾ ਕੇ ਹਰਿਆਣਾ ਦੇ ਖਾਤੇ ਵਿਚ 10 ਮੈਡਲ ਜੋੜੇ, ਜਿਸ ਦੀ ਬਦੌਲਤ ਹਰਿਆਣਾ ਨੇ ਗੋਲਡ ਦੀ ਹਾਫ-ਸੈਂਚੁਰੀ ਲਗਾ ਦਿੱਤਾ ਹੈ। ਹਰਿਆਣਾ ਦੇ ਖਾਤੇ ਵਿਚ 52 ਗੋਲਡ, 39 ਸਿਲਵਰ ਅਤੇ 46 ਬ੍ਰਾਂਜ ਮੈਡਲ ਹਨ ਅਤੇ ਕੁੱਲ 137 ਮੈਡਲਾਂ ਦੇ ਨਾਲ ਮੈਡਲ ਟੈਲੀ ਵਿਚ ਪਹਿਲੇ ਨੰਬਰ ‘ਤੇ ਕਾਬਿਜ ਹਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
ਹਸਪਤਾਲ ਪਹੁੰਚ ਕੇ ਜਾਣਿਆ ਉਨ੍ਹਾਂ ਦਾ ਹਾਲਚਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਜੂਨ :-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਮੋਹਾਲੀ ਦੇ ਇਕ ਨਿਜੀ ਹਸਪਤਾਲ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਦਾ ਹਾਲਚਾਲ ਜਾਨਣ ਪਹੁੰਚੇ। ਸ੍ਰੀ ਪ੍ਰਕਾਸ਼ ਸਿੰੰਘ ਬਾਦਲ ਪਿਛਲੇ 3 ਦਿਨ ਤੋਂ ਹਸਪਤਾਲ ਵਿਚ ਭਰਤੀ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਪਹੁੰਚਣ ‘ਤੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਚੰਗਾ ਲਗਿਆ ਕਿ ਸ੍ਰੀ ਮਨੋਹਰ ਲਾਲ ਉਨ੍ਹਾਂ ਦਾ ਹਾਲ ਜਾਨਣ ਪਹੁੰਚੇ ਹਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਵੇਂ ਹੀ ਅੱਜ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਤਾਂ ਊਹ ਤੁਰੰਤ ਹੀ ਹਸਪਤਾਲ ਪਹੁੰਚੇ।
ਮੁੱਖ ਮੰਤਰੀ ਨੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਦੇਰ ਤਕ ਗਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਜਾਣਿਆ। ਇੰਨ੍ਹਾਂ ਹੀ ਨਹੀਂ, ਮੁੱਖ ਮੰਤਰੀ ਨੇ ਡਾਕਟਰਾਂ ਤੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਹਤ ਦੇ ਸਬੰਧ ਵਿਚ ਵਿਸਥਾਰ ਜਾਣਕਾਰੀ ਲਈ।ਗੌਰਤਲਬ ਹੈ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ 11 ਜੂਨ ਨੂੰ ਦੇਰ ਸ਼ਾਮ ਤੋਂ ਸਿਹਤ ਸਬੰਧੀ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਨਾ ਪਿਆ।
ਹਰਿਆਣਾ 52 ਗੋਲਡ, 39 ਸਿਲਵਰ ਤੇ 46 ਬ੍ਰਾਂਜ ਮੈਡਲਾਂ ਦੇ ਨਾਲ ਬਣਿਆ ਚੈਂਪੀਅਨ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਜੂਨ :-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਯਤਨਾਂ ਨਾਲ ਹਰਿਆਣਾ ਨੂੰ ਖੇਲੋ ਇੰਡੀਆ ਯੂਥ ਗੇਮਸ-2021 ਦੇ ਪ੍ਰਬੰਧ ਦੀ ਮੇਜਬਾਨੀ ਮਿਲਨੀ ਹਰਿਆਣਾ ਲਈ ਸ਼ੁਭ ਰਿਹਾ। ਹਰਿਆਣਾ 52 ਗੋਲਡ, 39 ਸਿਲਵਰ ਤੇ 46 ਬ੍ਰਾਂਜ ਮੈਡਲਾਂ ਦੇ ਨਾਲ ਖੇਲੋ ਇੰਡੀਆ ਦਾ ਨਵਾਂ ਚੈਂਪੀਅਨ ਬਣਿਆ। ਖੇਲੋ ਇੰਡੀਆ ਦੇ ਲਈ ਆਏ 96 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਖਿਡਾਰੀਆਂ ਦੀ ਜੁਬਾਨ ‘ਤੇ ਇਕ ਹੀ ਗਲ ਸੀ। ਨਵੀਨਤਮ ਖੇਡ ਸਹੂਲਤਾਂ ਤੇ ਇਕ ੲਥਲੀਟ ਦੀ ਜਰੂਰਤ ਦੇ ਅਨੁਸਾਰ ਪੌਸ਼ਟਿਕ ਭੋਜਨ, ਰਹਿਣ ਤੇ ਠਹਿਰਣ ਅਤੇ ਸਟੇਡੀਅਮ ਤਕ ਵਾਹਨਾਂ ਦੀ ਕੀਤੀ ਗਈ ਵਿਵਸਥਾ ਲਈ ਖਿਡਾਰੀ ਹੀ ਨਈਂ ਉਨ੍ਹਾ ਦੇ ਨਾਲ ਆਏ ਸਪੋਟਿੰਗ ਸਟਾਫ ਚੈਫ ਦਿ ਮਿਸ਼ਨ ਕੋਚ ਤੇ ਭਾਰਤੀ ਖੇਡ ਅਥਾਰਿਟੀ ਦੇ ਮਾਹਰਾਂ ਦੀ ਵੀ ਜੁਬਾਨ ‘ਤੇ ਮੇਜਬਾਨੀ ਦੇ ਲਹੀ ਇਹੀ ਸ਼ਬਦ ਸਨ।ਪੰਜਵੇਂ ਖੇਲੋ ਇੰਡੀਆ ਯੁਥ ਗੇਮਸ ਦੇ ਲਈ ਹੁਣ ਪੰਚਕੂਲਾ ਦੇ ਬਾਅਦ ਖਿਡਾਰੀ ਹੁਣ ਇੰਦੌਰ ਵਿਚ ਮਿਲਣਗੇ। ਖਿਡਾਰੀਆਂ ਦਾ ਪੰਚਕੂਲਾ ਵਿਚ ਦੋ ਹਫਤੇ ਤਕ ਰਿਹਾ ਠਹਿਰਾਅ। ਉਨਾਂ ਨੂੰ ਨਵਾਂ-ਨਵਾਂ ਤਜਰਬਾ ਮਿਲਿਆ। ਹਰ ਰੋਜ ਕਿਸੇ ਨਾ ਕਿਸੇ ਖਿਡਾਰੀ ਦਾ ਜਨਮਦਿਨ ਪੈਂਦਾ ਸੀ ਤਾਂ ਦੂਜੇ ਸੂਬਿਆਂ ਦੇ ਖਿਡਾਰੀਆਂ ਨੈ ਵੀ ਸਮੂਹਿਕ ਰੂਪ ਨਾਲ ਜਨਮਦਿਨ ਮਨਾਇਆ ਜੋ ਭਾਰਤੀ ਸਭਿਆਚਾਰ ਦੀ ਵਿਵਿਧਤਾ ਵਿਚ ਏਕਤਾ ਨੁੰ ਦਰਸ਼ਾਉਂਦਾ ਹੈ।ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ, ਹਰਿਆਂਣਾ ਦੇ ਖੇਡ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਦੀ ਵਾਰ-ਵਾਰ ਮੌਜੂਦਗੀ ਵੀ ਖਿਡਾਰੀਆਂ ਵਿਚ ਨਵਾਂ ਜੋਸ਼ ਭਰ ਗਈ।






