ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੀਤਾ ਲਾਂਚ
ਵਾਟਰ ਪਲਾਈ ਮੈਨੇਜਮੈਂਟ ਦੀ ਦਿਸ਼ਾ ਵਿਚ ਰਾਜ ਦੀ ਅਨੋਖੀ ਪਹਿਲ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਜੂਨ :-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਸੰਤ ਕਬੀਰ ਕੁਟੀਰ ਤੋਂ ਸੂਬੇ ਲਈ ਸੁਜਨ ਪਹਿਲ ਦੀ ਸ਼ੁਰੂਆਤ ਕੀਤੀ। ਵਾਟਰ ਸਪਲਾਈ ਮੈਨੇਜਮੈਂਟ ਦੀ ਦਿਸ਼ਾ ਵਿਚ ਸ਼ੁਰੂ ਕੀਤੀ ਗਈ ਸੂਬੇ ਦੀ ਇਹ ਅਨੋਖੀ ਪਹਿਲ ਜਲ ਸਰੰਖਣ ਦੇ ਖੇਤਰ ਵਿਚ ਬੈਂਚਮਾਰਕ ਸਾਬਤ ਹੋਵੇਗੀ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਾਇਲਟ ਦੇ ਤੌਰ ‘ਤੇ ਪੰਚਕੂਲਾ ਦੇ ਲਹੀ ਇਸੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸੂਜਲ ਪਹਿਲ ਹਿਕ ਅਨੋਖੀ ਪਹਿਲ ਹੈ ਜੋ ਵਾਤਾਵਰਣ ਦੇ ਅਨੁਕੂਲ ਹੈ ਅਤੇ ਇਸ ਦੇ ਕਾਰਨ ਅਸੀਂ ਪਾਣੀ ਦੀ ਸਟ੍ਰਕਚਡ ਸਪਲਾਈ ਦੇ ਨਾਲ-ਨਾਲ ਸੰਸਾਧਨਾਂ ਦੀ ਬਚੱਤ ਅਤੇ ਵਿੱਤੀ ਬਚੱਤ ਵੀ ਕਰ ਸਕਾਂਗੇ। ਉਨ੍ਹਾਂ ਨੇ ਇਸ ਪਹਿਲ ਲਈ ਪੰਚਕੂਲਾ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀ ਪਹਿਲਾਂ ਦੇ ਕਾਰਨ ਹੀ ਅਸੀਂ ਵਾਤਾਵਰਣ ਦਾ ਬਚਾਅ ਕਰ ਸਕਦੇ ਹਨ ਅਤੇ ਆਉਣ ਵਾਲੀ ਪੀੜੀਆਂ ਲਈ ਸਾਰੇ ਸੰਸਾਧਨਾਂ ਨੂੰ ਬਚਾ ਕੇ ਰੱਖ ਸਕਦੇ ਹਨ। ਪੰਚਕੂਲਾ ਵਿਚ ਸਫਲ ਹੋਣ ਬਾਅਦ ਇਸ ਪਹਿਲ ਨੂੰ ਪੂਰੇ ਰਾਜ ਵਿਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜਲ ਹੀ ਜੀਵਨ ਅਤੇ ਇਹ ਜਲ ਸਾਡੇ ਸਾਰਿਆਂ ਲਈ ਸਿਰਫ ਇਕ ਸੰਸਾਧਨ ਹੀ ਨਹੀਂ ਸਗੋ ਅਮੁੱਲ ਅਮ੍ਰਤ ਹੈ ਜਿਸ ਦਾ ਨਾ ਕੋਈ ਵਿਕਲਪ ਹੈ ਅਤੇ ਨਾ ਹੀ ਕੋਈ ਅੰਤਹੀਨ ਸਰੋਤ, ਇਸ ਲਈ ਇਹ ਸਾਡੇ ਸਾਰਿਆਂ ਦੀ ਜਿਮੇਵਾਰੀ ਹੈ ਕਿ ਅਸੀਂ ਜਲ ਦੀ ਸੁਰੱਖਿਆ ਕਰਨ। ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਇਸੀ ਜਿਮੇਵਾਰੀ ਦੇ ਵੱਲ ਕਦਮ ਚੁੱਕਦੇ ਹੋਏ ਸੂਜਨ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਹ ਹਰਿਆਣਾ ਸੂਬੇ ਦਾ ਅਜਿਹਾ ਪਹਿਲਾ ਇਨਿਸ਼ਇਏਟਿਵ ਹੈ, ਜੋ ਵਾਟਰ ਸਲਪਾਈ ਮੈਨੇਜਮੈਂਟ ਵੱਲੋਂ ਜਲ ਸਰੰਖਣ ਕਰੇਗਾ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਤਕਨਾਲੋਜੀ ਦੀ ਵਰਤੋ ਹਰ ਖੇਤਰ ਵਿਚ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਾਟਰ ਸਪਲਾਈ ਮੈਨੇਜਮੇਂਟ ਵਿਚ ਵੀ ਤਕਨਾਲੋਜੀ ਦੀ ਵਰਤੋ ਨਾਲ ਅਜਿਹੇ ਸੁਧਾਰ ਲਿਆਏ ਜਾ ਸਕੇਦ ਹਨ, ਜਿਨ੍ਹਾਂ ਨਾਲ ਜਲ ਸਸਰੰਖਣ ਤਾਂ ਹੋਵਗਾ ਹੀ ਨਾਲ ਵਿਚ ਮਾਲੀ ਬਚੱਤ ਵੀ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਹਰ ਇਕ ਪੇਯਜਲ ਦੇ ਮੀਟਰ, ਟਿਯੂਬਵੈਲ ਤੇ ਕਨੈਕਸ਼ਨ ਵਿਚ ਇਕ ਸਮੱਗਰੀ ਲਗਾਈ ਜਾਵੇਗੀ ਜਿਸ ਵਿਚ ਆਨਲਾਇਨ ਕਲਾਊਡ ਸਟੋਰੇਜ ਰਹੇਗੀ। ਇਸ ਦੀ ਮਦਦ ਨਾਲ ਪਾਣੀ ਦੀ ਸਪਲਾਈ ‘ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਪਾਣੀ ਦੇ ਪ੍ਰਵਾਹ ਨੂੰ ਵੀ ਕੰਟਰੋਲ ਕੀਤਾ ਜਾ ਸਕੇਗਾ। ਇਸ ਇਨੋਵੇਸ਼ਨ ਨਾਲ ਅਧਿਕਾਰੀ ਆਪਣੇ ਆਫਿਸ ਵਿਚ ਬੈਠ ਕੇ ਹੀ ਵਿਅਰਥ ਵੱਗਰਹੇ ਪਾਣੀ ਦੇ ਬਹਾਵ ਨੂੰ ਦੇਖ ਕੇ ਰੋਕ ਸਕਦੇ ਹਨ ਅਤੇ ਪਾਣੀ ਦਾ ਬਚਾਅ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਕਨਾਲੋਜੀ ਨਾਲ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਤਹਿਤ ਆਉਣ ਵਾਲੇ ਹਰ ਘਰ ਵਿਚ ਤੇ ਹਰ ਕਮ੍ਰਸ਼ਿਅਲ ਸਾਇਟ ‘ਤੇ ਪਾਣੀ ਦੇ ਬਹਾਵ ਨੂੰ ਮਾਪਣਾ ਆਸਾਨ ਹੋ ਜਾੇਗਾ। ਇਹ ਵੀ ਪਤਾ ਚਲ ਜਾਵੇਗਾ ਕਿ ਕਿਹੜੇ ਕਨੈਕਸ਼ਨ ਤੇ ਮੀਟਰ ਅਕਿਰਿਆਸ਼ੀਲ ਹਨ ਤਾਂ ਜੋ ਉਨ੍ਹਾ ਨੂੰ ਬੰਦ ਕੀਤਾ ਜਾ ਸਕੇ। ਇਹ ਸਾਰੀ ਜਾਣਕਾਰੀ ਹਿਕ ਡੈਸ਼ਬੋਰਡ ‘ਤੇੇ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਸਾਰੇ ਸਬੰਧਿਤ ਅਧਿਕਾਰੀ ਇਸ ਪ੍ਰਕਿ੍ਰਆ ‘ਤੇ ਨਜਰ ਰੱਖ ਸਕਣ।
ਮੁੱਖ ਮੰਤਰੀ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ ਨੇ ਜਾਣੁੰ ਕਰਵਾਇਆ ਕਿ ਇਸ ਪਹਿਲ ਨਾਲ ਅਵੈਧ ਕਨੈਕਸ਼ਨਾਂ ਨੂੰ ਟ੍ਰੇਕ ਕਰ ਕੇ ਉਨ੍ਹਾਂ ਨੂੰ ਬੰਦ ਕਰਨਾ ਆਸਾਨ ਹੋ ਗਿਆ ਹ, ਅਤੇ ਅਥਾਰਿਟੀ ਇਸ ਦੀ ਮਦਦ ਨਾਲ ਨਾਗਰਿਕਾਂ ਨਾਲ ਜੁਰਮਾਨੇ ਦੀ ਰਕਮ ਵੀ ਲੈ ਸਕਦੇਗਾ। ਅਥਾਰਿਟੀ ਨੇ ਇਸ ਪਹਿਲ ਦੇ ਜੋਰ ‘ਤੇ ਕਈ ਹੋਰ ਉਪਲਬਧੀਆਂ ਨੂੰ ਪ੍ਰਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਟਰਸ਼ਿਯਰੀ ਜਲ ਦਾ ਵਰਤੋ ਪਾਰਕਾਂ ਤੇ ਗ੍ਰੀਨ ਬੇਲਟਸ ਵਿਚ 14 ਐਮਐਲਡੀ ਤੋਂ ਵੱਧ ਕੇ 30 ਐਮਐਲਫੀ ਤਕ ਇਕ ਹੀ ਸਾਲ ਵਿਚ ਹੋ ਜਾਵੇਗਾ। ਇਸ ਸਮੱਗਰੀ ਦੀ ਮਦਦ ਨਾਲ 70 ਫੀਸਦੀ ਕਿਰਤ ਬਚੱਤ ਹੋਵੇਗੀ, ਜਿਸ ਦੀ ਵਜ੍ਹਾ ਨਾਲ ਇਕ ਸਾਲ ਵਿਚ ਲਗਭਗ 4.7 ਕਰੋੜ ਰੁਪਏ ਦੀ ਬਚੱਤ ਕੀਤੀ ਜਾਵੇਗੀ। ਉਨ੍ਹਾਂ ਨੂੰ ਦਸਿਆ ਗਿਆ ਕਿ ਜਿਨ੍ਹਾਂ ਪਪਾਣੀ ਹੁਣ ਪਚੰਕੂਲਾ ਵਿਚ ਇਸਤੇਮਾਲ ਹੋ ਰਿਹਾ ਹੈ, ਇਸ ਤਕਨਾਲੋਜੀ ਦੇ ਇਸਤੇਮਾਲ ਨਾਲ ਉਸ ਵਿਚ ਵੀ ਬਚੱਤ ਹੋਵੇਗੀ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਫਿਲਹਾਲ ਪੰਚਕੂਲਾ ਵਿਚ ਵੱਖ-ਵੱਖ ਸਰੋਤਾਂ ਨਾਲ ਰੋਜਾਨਾ 162.5 ਮਿਲਿਅਨ ਲੀਟਰ ਪਾਣੀ ਦਾ ਇਸਤੇਮਾਲ ਹੁੰਦਾ ਹੈ। ਇਸ ਸਮੱਗਰੀ ਦੇ ਇਸਤੇਮਾਲ ਨਾਲ ਇੲ ਆਂਕੜਾ ਇਕ ਸਾਲ ਵਿਚ ਹੀ ਘੱਟ ਕੇ 105 ਮਿਲਿਅਨ ਲੀਟਰ ਰੋਜਾਨਾ ਰਹਿ ਜਾਵੇਗਾ। ਇੰਨ੍ਹਾਂ ਸਾਰੇ ਫਾਇਦਿਆਂ ਦੇ ਨਾਲ-ਨਾਲ ਇਹ ਤਕਨਾਲੋਜੀ ਸਾਨੂੰ ਵਿੱਤੀ ਲਾਭ ਵੀ ਦੇਵੇਗੀ। ਉਨ੍ਹਾਂ ਨੇ ਦਸਿਆ ਕਿ ਅੱਜ ਦੇ ਸਮੇਂ ਵਿਚ 680 ਲੱਖ ਲੀਟਰ ਭੂਜਲ ਦੀ ਵਰਤੋ ਇਕ ਦਿਨ ਵਿਚ ਸਪਲਾਈ ਕੀਤੀ ਜਾਂਦੀ ਹੈ। ਸੂਜਲ ਪਹਿਲ ਵੱਲੋਂ ਇਕ ਹੀ ਸਾਲ ਵਿਚ ਇਹ ਆਂਕੜਾ ਡਿੱਗ ਕੇ 5 ਐਮਐਲਡੀ ਹੋ ਜਾਵੇਗਾ ਅਤੇ ਇਸ ਆਂਕੜੇ ਦਾ ਅਰਥ ਹੈ ਕਿ ਲਗਭਗ 92 ਫੀਸਦੀ ਤਕ ਭੂਜਲ ਦਾ ਬਚਾਅ ਹੋਵੇਗਾ, ਜਿਸ ਦੇ ਕਾਰਨ ਲਗਭਗ 22.9 ਕਰੋੜ ਰੁਪਏ ਦੀ ਬਚੱਤ ਅਥਾਰਿਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਬਿਜਲੀ ਦੀ ਵੀ ਇਕ ਸਾਲ ਵਿਚ ਲਗਭਗ 31 ਫੀਸਦੀ ਤਕ ਬਚੱਤ ਹੋਵੇਗੀ ਅਤੇ ਇਸ ਦੇ ਨਤੀਜੇਵਜੋ ਬਿਜਲੀ ਦੇ ਬਿੱਲ ਵਿਚ ਲਗਭਗ 12.99 ਕਰੋੜ ਰੁਪਏ ਦੀ ਬਚੱਤ ਹੋਵੇਗੀ।
ਜਲ ਸਰੰਖਣ ਲਈ ਹਰਿਆਣਾ ਵਿਚ ਸ਼ੁਰੂ ਹੋਈ ਸੁਜਲ ਪਹਿਲ
‘ਆਪ’ ਦੇ ਛੇ ਕੈਬਨਿਟ ਮੰਤਰੀਆਂ ਨੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
‘ਆਪ’ ਨੇ ਸੰਗਰੂਰ ’ਚ ਤੇਜ਼ ਕੀਤਾ ਚੋਣ ਪ੍ਰਚਾਰ, ਪਿੰਡਾਂ ਤੇ ਕਸਬਿਆਂ ’ਚ ਕੀਤੀਆਂ ਨੁੱਕੜ ਸਾਭਾਵਾਂ
ਸੁਖਜਿੰਦਰ ਮਾਨ
ਸੰਗਰੂਰ , 13 ਜੂਨ :-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਗਰੂਰ ਜ਼ਿਮਨੀ ’ਚ ਆਪਣੇ ਉਮੀਦਵਾਰ ਗੁਰਮੇਲ ਸਿੰਘ ਦੀ ਜਿੱਤ ਲਈ ਅਤੇ ਪਾਰਟੀ ਦੀ ਪਿਛਲੀ ਜਿੱਤ ਦੇ ਅੰਤਰ ਨੂੰ ਵਧਾਉਣ ਲਈ ਸ਼ੋਮਵਾਰ ਨੂੰ ਛੇ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ’ਚ ਉਤਾਰਿਆ। ਚੋਣ ਪ੍ਰਚਾਰ ਦੀ ਮੁਹਿੰਮ ’ਚ ਸ਼ਾਮਲ ਹੁੰਦਿਆਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੰਗਰੂਰ ਵਿਧਾਨ ਸਭਾ ਖੇਤਰ ’ਚ ਗੁਰਮੇਲ ਸਿੰਘ ਲਈ ਚੋਣ ਪ੍ਰਚਾਰ ਕੀਤਾ, ਜਦੋਂ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਧੂਰੀ, ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਲਕਾ ਬਰਨਾਲਾ, ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ, ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਮਲੇਰਕੋਟਲਾ, ਮੰਤਰੀ ਡਾ. ਬਲਜੀਤ ਕੌਰ ਨੇ ਹਲਕਾ ਭਦੌੜ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਲਹਿਰਾ ਵਿੱਚ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਮੰਤਰੀਆਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਕਰੀਬ ਤਿੰਨ ਮਹੀਨਿਆਂ ’ਚ ਬਹੁਤ ਸਾਰੇ ਵਿਕਾਸਮਈ ਅਤੇ ਲੋਕ ਹਿਤੈਸ਼ੀ ਕੰਮ ਕੀਤੇ ਹਨ ਅਤੇ ਇਨਾਂ ਕੰਮਾਂ ਦੇ ਆਧਾਰ ’ਤੇ ਹੀ ਉਮੀਦਵਾਰ ਗੁਰਮੇਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ‘ਆਪ’ ਵਿਧਾਇਕਾਂ ਨੇ ਵੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ, ਕਿਉਂਕਿ ਸਾਲ 2014 ਤੋਂ ਹੀ ਪਾਰਟੀ ਦੀ ਇਸ ਹਲਕੇ ’ਚ ਮਜ਼ਬੂਤ ਸਥਿਤੀ ’ਚ ਹੈ। ਵਿਧਾਇਕਾਂ ਅਤੇ ਸਮਰਥਕਾਂ ਨਾਲ ਉਮੀਦਵਾਰ ਗੁਰਮੇਲ ਸਿੰਘ ਵੱਖ ਵੱਖ ਪਿੰਡਾਂ ਅਤੇ ਕਸਬਿਆਂ ’ਚ ਨੁੱਕੜ ਸਭਾਵਾਂ ’ਚ ਜਾ ਕੇ ਵੋਟਾਂ ਮੰਗੀਆਂ। ਗੁਰਮੇਲ ਸਿੰਘ ਨੇ ਨਾਲ ਵਿਧਾਇਕ ਗੋਲਡੀ ਕੰਬੋਜ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਵਿਧਾਇਕ ਗੁਰਮੀਤ ਸਿੰਘ ਖੁਡੀਆ, ਵਿਧਾਇਕ ਫੌਜਾ ਸਿੰਘ ਸਰਾਰੀ, ਵਿਧਾਇਕ ਜਗਦੀਪ ਸਿੰਘ ਕਾਕਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ, ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਲ 2014 ਅਤੇ 2019 ’ਚ ਸੰਗਰੂਰ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾ ਦੌਰਾਨ ਧੂਰੀ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦਿੱਤੇ ਅਸਤੀਫ਼ੇ ਕਾਰਨ ਸੰਗਰੂਰ ਲੋਕ ਸਭਾ ਸੀਟ ਖਾਲ੍ਹੀ ਹੋਈ ਹੈ। ‘ਆਪ’ ਉਮੀਦਵਾਰ ਗੁਰਮੇਲ ਸਿੰਘ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਮਿਹਨਤ ਨਾਲ ਕੰਮ ਕਰ ਰਹੇ ਹਨ। ਉਹ ਗਣਿਤ ’ਚ ਗਰੈਜੂਏਟ ਹਨ ਅਤੇ ਉਨ੍ਹਾਂ ਐਮ.ਬੀ.ਏ. ਵੀ ਕੀਤੀ ਹੋਈ ਹੈ। ਰਾਜਨੀਤੀ ’ਚ ਆਉਣ ਤੋਂ ਪਹਿਲਾਂ ਉਹ ਇੱਕ ਅਧਿਆਪਕ ਸਨ ਅਤੇ ਉਨ੍ਹਾਂ ਸਾਲ 2018 ਤੱਕ ਵੱਖ ਵੱਖ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਇਆ ਸੀ।
ਸੰਗਰੂਰ ਜ਼ਿਮਨੀ ਚੋਣ: ‘ਆਪ’ ਨੇ ਕਾਂਗਰਸ ਦੇ ਚੋਣਾਵੀਂ ਗੀਤ ’ਚ ਸਿੱਧੂ ਮੂਸੇਵਾਲਾ ਦੀ ਤਸਵੀਰ ’ਤੇ ਚੁੱਕੇ ਸਵਾਲ
ਵਿਰੋਧੀ ਪਾਰਟੀਆਂ ਨੇ ਗੈਗਸਟਰਾਂ ਨੂੰ ਸੱਤ ਦਹਾਕਿਆਂ ’ਚ ਸੁਰੱਖਿਆ ਦਿੱਤੀ: ਉਮੀਦਵਾਰ ਗੁਰਮੇਲ ਸਿੰਘ
ਸੁਖਜਿੰਦਰ ਮਾਨ
ਸੰਗਰੂਰ, 13 ਜੂਨ : ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਗੁਰਮੇਲ ਸਿੰਘ ਨੇ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਦੁੱਖਦਾਈ ਮੌਤ ਦਾ ਰਾਜਨੀਤੀਕਰਨ ਦਾ ਦੋਸ਼ ਲਗਾਉਂਦਿਆਂ ਦਲਵੀਰ ਸਿੰਘ ਗੋਲਡੀ ਦੇ ਹੱਕ ’ਚ ਜਾਰੀ ਕੀਤੇ ਚੋਣਾਵੀਂ ਗੀਤ ’ਚ ਮਰਹੂਮ ਗਾਇਕ ਦੀਆਂ ਤਸਵੀਰਾਂ ਦੀ ਵਰਤੋਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਕਾਂਗਰਸ ਪਾਰਟੀ ਵਲੋਂ ਦੁੱਖੀ ਪਰਿਵਾਰ ਅਤੇ ਪ੍ਰਸੰਸਕਾਂ ਦੇ ਦਿਲਾਂ ’ਤੇ ਸੱਟ ਮਾਰਨ ਬਰਾਬਰ ਹੈ। ਗੁਰਮੇਲ ਸਿੰਘ ਨੇ ਕਿਹਾ, ‘‘ਇੱਕ ਮਾਂ ਨੇ ਆਪਣਾ ਬੇਟਾ ਖੋਹ ਦਿੱਤਾ ਹੈ, ਪਰ ਇਹ ਬਹੁਤ ਦੁੱਖਦਾਈ ਹੈ ਕਿ ਕਾਂਗਰਸ ਚੋਣਾ ’ਚ ਉਸਦੀ ਮੌਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਅਜਿਹਾ ਨਾ ਕਰਕੇ ਪਰਿਵਾਰ ਅਤੇ ਪ੍ਰਸੰਸਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਸੀ।’’
ਸੂਬੇ ਦੀ ਕਾਨੂੰਨ ਵਿਵਸਥਾ ਲਈ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਲਈ ਵਿਰੋਧੀ ਪਾਰਟੀਆਂ ਦੀਆਂ ਅਲੋਚਨਾ ਕਰਦਿਆਂ ਗੁਰਮੇਲ ਸਿੰਘ ਨੇ ਕਿਹਾ ਕਿ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 70 ਸਾਲਾਂ ’ਚ ਗੈਂਗਸਟਰਾਂ ਨੂੰ ਪਨਾਹ ਅਤੇ ਸੁਰੱਖਿਆ ਦਿੱਤੀ ਹੈ, ਪਰ ਇਹ ਪਾਰਟੀਆਂ ਕੇਵਲ ਤਿੰਨ ਮਹੀਨਿਆਂ ਵਾਲੀ ਭਗਵੰਤ ਮਾਨ ਸਰਕਾਰ ਦੇ ਸਿਰ ਦੋਸ਼ ਮੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਵੱਲੋਂ ਲਏ ਫ਼ੈਸਲਿਆਂ ਅਤੇ ਸਰਕਾਰ ਦੀ ਸ਼ਾਖ ਖ਼ਰਾਬ ਕਰਨ ਲਈ ਹੋਛੇ ਰਾਜਨੀਤਿਕ ਹੱਥਕੰਡੇ ’ਤੇ ਉਤਰ ਆਈਆਂ ਹਨ।ਇਸ ਦੌਰਾਨ ਉਨ੍ਹਾਂ ਹਲਕੇ ਦੇ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਲਈ ਸੋਮਵਾਰ ਨੂੰ ਕਰੀਬ 20 ਪਿੰਡਾਂ ਦਾ ਦੌਰਾ ਕੀਤਾ।ਗੁਰਮੇਲ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਲੋਕ ਭਲਾਈ ਕੰਮਾਂ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ, ਜਿਹੜੇ ਕੰਮ ਸਰਕਾਰ ਨੇ ਮਾਤਰ ਤਿੰਨ ਮਹੀਨਿਆਂ ’ਚ ਕੀਤੇ ਹਨ।
ਸਰਕਾਰ ਬਦਲੀ ਪਰੰਤੂ ਅਧਿਆਪਕਾਂ ਦੀਆਂ ਤਨਖਾਹਾਂ ਲਟਕਾਉਣ ਦੀ ਨੀਤੀ ਨਹੀਂ ਬਦਲੀ: ਡੀ.ਟੀ.ਐਫ.
ਡੀਪੀਆਈ ਸੈਕੰਡਰੀ ਪੰਜਾਬ ਵੱਲੋਂ ਲਾਰੇ ਲੱਪੇ ਨਾਲ ਸਮਾਂ ਟਪਾਉਣ ਦੀ ਕੀਤੀ ਨਿਖੇਧੀ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਪੰਜਾਬ ਵਿੱਚ ਜਿਨ੍ਹਾਂ ਸਕੂਲਾਂ ਦੇ ਪਿ੍ਰੰਸੀਪਲਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਹੋਣ ਕਰਕੇ ਪਿ੍ਰੰਸਿਪਲਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ ਪੰਜਾਬ ਵਿਚ ਅਜਿਹੇ ਸਰਕਾਰੀ ਸਕੂਲਾਂ ਦੇ ਹਜਾਰਾਂ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਦੀ ਆਰਥਿਕ ਹਲਾਤ ਡਾਵਾਂਡੋਲ ਹੋ ਗਈ ਹੈ । ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸਕੱਤਰ ਸਰਵਣ ਸਿੰਘ ਔਜਲਾ ਅਤੇ ਸਮੁੱਚੀ ਸੂਬਾ ਕਮੇਟੀ ਵੱਲੋਂ ਡੀ.ਪੀ. ਆਈ. ਸੈਕੰਡਰੀ ਸਿੱਖਿਆ ਪੰਜਾਬ ਨਾਲ ਪਿ੍ਰੰਸੀਪਲਾਂ ਦੀ ਬਦਲੀ ਕਾਰਨ ਖਾਲੀ ਹੋਈਆਂ ਅਸਾਮੀਆਂ ਦੀਆਂ ਪਾਵਰਾਂ ਨੇੜ ਵਾਲੇ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲਾਂ ਨੂੰ ਦੇ ਕੇ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ ।ਇਨ੍ਹਾਂ ਮੀਟਿੰਗਾਂ ਵਿੱਚ ਸਿੱਖਿਆ ਅਧਿਕਾਰੀ ਵੱਲੋਂ ਹਰ ਵਾਰ ਟਾਲ ਮਟੋਲ ਦੀ ਨੀਤੀ ਅਪਣਾ ਕੇ ਇਸ ਮਾਮਲੇ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ ।ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਸਰਕਾਰ ਬਦਲ ਗਈ ਹੈ ਪਰ ਸਰਕਾਰ ਦੀਆਂ ਨੀਤੀਆਂ ਨਹੀਂ ਬਦਲੀਆਂ ।ਇਸ ਤੋਂ ਪਹਿਲਾਂ 2012ਵਿਚ ਅਤੇ 2017 ਵਿਚ ਸਰਕਾਰਾਂ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਬਾਰੇ ਕੋਈ ਪੱਕੀ ਨੀਤੀ ਨਹੀਂ ਬਣਾਈ ਗਈ । ਜਿਸ ਕਾਰਨ ਅਧਿਆਪਕਾਂ ਨੂੰ ਪੂਰੀ ਮਿਹਨਤ ਲਗਨ ਨਾਲ ਆਪਣੀ ਡਿਓਟੀ ਨਿਭਾਉਣ ਦੇ ਬਾਵਯੂਦ ਵੀ ਸਮੇਂ ਸਿਰ ਤਨਖਾਹਾਂ ਪ੍ਰਾਪਤ ਕਰਨ ਲਈ ਸੰਘਰਸ ਕਰਨਾ ਪੈਂਦਾ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਦੀਆਂ ਡਿਉਟੀਆਂ ਘਟਾਉਣ ਲਈ ਐਲਾਨ ਕਰਕੇ ਅਧਿਆਪਕਾਂ ਦੇ ਮਾਣ ਸਨਮਾਨ ਬਹਾਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਹਕੀਕੀ ਹਾਲਤ ਇਸ ਤੋਂ ਉਲਟ ਹੈ ।ਸਕੂਲਾਂ ਵਿੱਚ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਸਾਰੇ ਕੰਮ ਉਸੇ ਤਰ੍ਹਾਂ ਲਏ ਜਾ ਰਹੇ ਹਨ ।ਜਦੋਂ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਾਮਲਾ ਆਉਂਦਾ ਹੈ ਤਾਂ ਇਸ ਉਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਮਾਮਲੇ ਨੂੰ ਅਣਗੌਲਿਆ ਕੀਤਾ ਹੋਇਆ ਹੈ ।ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕਰਦੇ ਹਨ ਕਿ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਵੱਲੋਂ ਪਿ੍ਰੰਸੀਪਲਾਂ ਬਦਲੀ ਕਾਰਨ ਅਸਾਮੀਆਂ ਖਾਲੀ ਹੋਣ ਵਾਲੇ ਸਕੂਲਾਂ ਦੀਆ ਡੀ ਡੀ ਪਾਵਰਾਂ ਅਜੇ ਤੱਕ ਨੇੜਲੇ ਸਕੂਲਾਂ ਨੂੰ ਨਾ ਦੇ ਕੇ ਅਧਿਆਪਕਾਂ ਨੂੰ ਜਾਣ ਬੁੱਝ ਕੇ ਤਨਖਾਹਾਂ ਤੋਂ ਵਾਂਝੇ ਰੱਖਣ ਦੇ ਮਾਮਲੇ ਦੀ ਪੜਤਾਲ ਕਰਵਾਉਣੀ ਦੀ ਮੰਗ ਕਰਦਿਆਂ ਤੁਰੰਤ ਨੇੜਲੇ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਡੀ ਡੀ ਪਾਵਰਾਂ ਦੇ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਅਧਿਆਪਕਾਂ ਦੀਆ ਤਨਖਾਹਾਂ ਮਿਤੀ ਬੱਧ ਕਰਕੇ ਜਾਰੀ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕਰੇ । ਡੀ ਟੀ ਐੱਫ ਅਤੇ ਸੰਯੁਕਤ ਅਧਿਆਪਕ ਫਰੰਟ ਪੰਜਾਬ ਵਿੱਚ ਸ਼ਾਮਲ ਅਧਿਆਪਕ ਜਥੇਬੰਦੀਆਂ ਵੱਲੋਂ 13 ਅਤੇ 14 ਜੂਨ ਨੂੰ ਪੂਰੇ ਜ਼ਿਲ੍ਹਾ ਦੇ ਹੈੱਡ ਕੁਆਰਟਰਾਂ ਉੱਪਰ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਡੀ ਡੀ ਪਾਵਰਾਂ ਸਮੇਤ ਹੋਰ ਅਧਿਆਪਕ ਮਸਲਿਆਂ ਸਬੰਧੀ ਮੰਗ ਪੱਤਰ ਦਿੱਤੇ ਜਾਣ ਫੈਸਲਾ ਕੀਤਾ ਹੋਇਆ ਹੈ ।ਬਠਿੰਡਾ ਜ਼ਿਲ੍ਹੇ ਵਿੱਚ ਸੰਯੁਕਤ ਅਧਿਆਪਕ ਫਰੰਟ ਪੰਜਾਬ ਵਿੱਚ ਸ਼ਾਮਲ ਸਮੂਹ ਜੱਥੇ ਬੰਦੀਆ ਵੱਲੋਂ 14 ਜੂਨ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਵੱਡਾ ਉਪਰਾਲਾ
ਮਈ/ਜੂਨ ਮਹੀਨੇ ਵਿੱਚ ਲੱਗੇ “ਸਮਰ-ਕੈਪਾਂ“ ਦੌਰਾਨ ਵਿਦਿਆਰਥੀਆਂ ਵਿੱਚ ਸਖਸੀਅਤ ਉਸਾਰੀ ਸਿਖਾਉਣ ਦੇ ਯਤਨ
ਸੁਖਜਿੰਦਰ ਮਾਨ
ਬਠਿੰਡਾ 12 ਜੂਨ : ਪਿਛਲੇ 50 ਸਾਲਾਂ ਤੋਂ ਧਾਰਮਕ, ਸਮਾਜਿਕ ਤੇ ਵਿਰਸੇ ਨੂੰ ਸਮਰਪਤ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਹੋਰ ਅਹਿਮ ਕਾਰਜਾਂ ਦੇ ਨਾਲ-ਨਾਲ ਹਰ ਸਾਲ ਪ੍ਰਾਇਮਰੀ/ਹਾਈ/ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦੇ ਲਈ ਸਮਰ ਕੈਂਪ ਲਗਾਏ ਜਾਂਦੇ ਹਨ। ਇਸੇ ਤਹਿਤ ਹੀ ਸੰਸਥਾ ਦੇ ਹੋਰ ਖੇਤਰਾਂ ਦੇ ਵਾਂਗ ਬਠਿੰਡਾ ਖੇਤਰ ਵੱਲੋਂ ਵੀ ਮਈ/ ਜੂਨ ਦੇ ਮਹੀਨੇ 5 ਸਮਰ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਕਲਾਂ, ਗੁਰੂਦੁਆਰਾ ਸਾਹਿਬ ਬਾਬਾ ਫਰੀਦ ਨਗਰ ਬਠਿੰਡਾ, ਥਰਮਲ ਕਲੋਨੀ ਲਹਿਰਾ ਮੁਹੱਬਤ ਤੇ ਪਿੰਡ ਕਾਲਝਰਾਣੀ ਵਿਖੇ ਲਾਏ ਗਏ, ਜਿਸ ਵਿੱਚ ਲਗਪਗ 350 ਬੱਚਿਆਂ ਨੇ ਭਾਗ ਲਿਆ।ਇਨ੍ਹਾਂ ਕੈਂਪਾਂ ਦੇ ਦੌਰਾਨ ਵੱਖ- ਵੱਖ ਬੁਲਾਰਿਆਂ ਨੇ ਬੱਚਿਆਂ ਨੂੰ ਨੈਤਿਕ ਗੁਣਾਂ ਦੀ ਅਹਿਮੀਅਤ,ਮਾਤਾ ਪਿਤਾ ਦੇ ਆਗਿਆਕਾਰੀ ਹੋਣ ਤੇ ਅਧਿਆਪਕਾਂ ਦੇ ਸਤਿਕਾਰ,ਆਪਣੇ ਵਿਦਿਆਰਥੀ ਸਾਥੀਆਂ ਦੀ ਮੱਦਦ ਕਰਨ ਆਦਿ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕੀਤੀ।ਇਸ ਮੌਕੇ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਵਿਰਸਾ ਸੰਭਾਲਣ ਦੀ ਲੋੜ ਨੂੰ ਵੀ ਮਹਿਸੂਸ ਕਰਵਾਇਆ।ਇਨ੍ਹਾਂ ਕੈਂਪਾਂ ਦੇ ਦੌਰਾਨ ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਸਰਪ੍ਰਸਤ ਬਲਵੰਤ ਸਿੰਘ ਮਾਨ ਬਠਿੰਡਾ, ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ,ਡਾ. ਵੀਰਪਾਲ ਕੌਰ ਅਧਿਆਪਕ,ਅਧਿਆਪਕ ਗਗਨਦੀਪ ਸਿੰਘ,ਅਧਿਆਪਕ ਸੁਖਵਿੰਦਰ ਕੌਰ,ਡਾ ਐਮਪੀ ਸਿੰਘ,ਇਕਬਾਲ ਸਿੰਘ ਕਾਉਣੀ, ਦਸਤਾਰ ਕੋਚ ਜੈਦੀਪ ਸਿੰਘ, ਸੁਰਿੰਦਰਪਾਲ ਸਿੰਘ ਬੱਲੂਆਣਾ, ਸੀਨੀਅਰ ਪੱਤਰਕਾਰ ਗੁਰਸੇਵਕ ਸਿੰਘ ਚੁੱਘੇ ਖੁਰਦ ਵੱਲੋਂ ਵੱਖ- ਵੱਖ ਵਿਸ਼ੇ ਲੈ ਕੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ। ਖੇਤਰ ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਇਨ੍ਹਾਂ ਕੈਂਪਾਂ ਦੇ ਦੌਰਾਨ ਕਾਫੀ ਉਤਸ਼ਾਹ ਦਿਖਾਇਆ। ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ- ਨਾਲ ਨੈਤਿਕ ਕਦਰਾਂ ਕੀਮਤਾਂ, ਸਾਨਾਮੱਤੀ ਆਪਣੇ ਵਿਰਸੇ ਨਾਲ ਜੋੜਦੀਆਂ ਕਈ ਛੋਟੀਆਂ ਫਿਲਮਾਂ ਵੀ ਵਿਖਾਖੀਆਂ ਗਈਆ ਤਾਂ ਜੋ ਵਿਦਿਆਰਥੀਆਂ ਵਿੱਚ ਆਪਣੇ ਵਿਰਸੇ ਨਾਲ ਜੁੜਨ ਦੀ ਭਾਵਨਾ ਬਣ ਅਤੇ ਉਹ ਇਹਨਾਂ ਨੈਤਿਕ ਗੁੁਣਾਂ ਦੇ ਧਾਰਨੀ ਬਣਕੇ ਆਪਣੀ ਸਖਸੀਅਤ ਦੀ ਉਸਾਰੀ ਕਰ ਸਕਣ।
ਕਿਰਤੀ ਕਿਸਾਨੀ ਯੂਨੀਅਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਪੇਸ਼ ਕੀਤਾ ਨਵਾਂ ਖੇਤੀ ਮਾਡਲ
ਸੁਖਜਿੰਦਰ ਮਾਨ
ਬਠਿੰਡਾ, 11 ਜੂਨ: ਕਿਰਤੀ ਕਿਸਾਨੀ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਕਰਕੇ ਨਵਾਂ ਖੇਤੀ ਮਾਡਲ ਪੇਸ਼ ਕਰਨ ਦੇ ਕੀਤੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਅੱਜ ਭੁੱਚੋ ਖੁਰਦ ਦੇ ਗੁਰਦੁਆਰਾ ਪਿੱਪਲਸਰ ਵਿਚ ਸਮਾਗਮ ਮਨਾਇਆ ਗਿਆ। ਇਸ ਮੁੱਖ ਜੁੜੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਝਬੇਲਵਾਲੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਸਿੱਖ ਲਹਿਰ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਖ਼ਤਮ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਪ੍ਰੰਤੂ ਅੱਜ ਮੁੜ ਮੌਕੇ ਦੀਆਂ ਸਰਕਾਰਾਂ ਵੱਲੋ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜ ਕੇ ਕਾਰਪੋਰੇਟ ਘਰਾਣੇ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਲਕ ਬਣਾਇਆ ਜਾ ਰਿਹਾ ਹੈ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸਮੇਂ ਦੀ ਲੋੜ ਬਣ ਗਈ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਨੇ ਲੋਕਾਂ ਸਾਹਮਣੇ ਨਵਾਂ ਖੇਤੀ ਮਾਡਲ ਪੇਸ਼ ਕਰਦਿਆਂ ਕਿਹਾ ਕਿ ਇਹ ਮਾਡਲ ਕੁਦਰਤ ਪੱਖੀ ਅਤੇ ਵਾਤਾਵਰਨ ਪੱਖੀ ਅਤੇ ਮਨੁੱਖ ਪੱਖੀ ਹੋਵੇਗਾ। ਨਵੇਂ ਮਾਡਲ ਵਿਚ ਬਾਗਬਾਨੀ ਹੇਠਾਂ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਤਿਆਰ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਵੱਡੀ ਪੱਧਰ ਤੇ ਡੇਅਰੀ ਫਾਰਮ ਬਣਾਏ ਜਾਣਗੇ। ਧਰਤੀ ਹੇਠਲਾ ਪਾਣੀ ਨੂੰ ਬਚਾਉਣ ਲਈ ਰੀਚਾਰਜ ਸਿਸਟਮ ਬਣਾਉਣਾ ਚਾਹੀਦਾ ਹੈ। ਇਸ ਮੌਕੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ,ਕਿਰਤੀ ਕਿਸਾਨ ਯੂਨੀਅਨਜਿਲ੍ਹਾ ਬਠਿੰਡਾ ਦੇ ਸਕੱਤਰ ਸਵਰਨ ਸਿੰਘ ਪੂਹਲੀ,ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਸੂਬਾ ਕਮੇਟੀ ਮੈਂਬਰ ਸੁਖਜਿੰਦਰ ਕੌਰ ਗੋਬਿੰਦਪੁਰਾ, ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਭੁੱਚੋ ਖੁਰਦ, ਕਿਰਤੀ ਕਿਸਾਨ ਯੂਨੀਅਨ ਪਿੰਡ ਪੂਹਲੀ ਦੇ ਪ੍ਰਧਾਨ ਗਿਆਨ ਸਿੰਘ, ਮੀਤ ਪ੍ਰਧਾਨ ਬਲਤੇਜ ਸਿੰਘ, ਜਸਵੰਤ ਸਿੰਘ, ਗੋਬਿੰਦਪੁਰਾ ਦੇ ਪ੍ਰਧਾਨ ਬਖਸ਼ੀਸ਼ ਸਿੰਘ, ਜੀਤ ਸਿੰਘ, ਬੂਟਾ ਸਿੰਘ, ਪਿੰਡ ਹਰਰੰਗਪੁਰਾ ਦੇ ਪ੍ਰਧਾਨ ਗੁਰਚਰਨ ਸਿੰਘ, ਅਜਾਇਬ ਸਿੰਘ, ਮੀਤਾ ਸਿੰਘ, ਭੁੱਚੋ ਖੁਰਦ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ, ਮੀਤ ਪ੍ਰਧਾਨ ਗੁਰਮੇਲ ਕੌਰ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ,ਖਜਾਨਚੀ ਗੁਰਮੀਤ ਕੌਰ, ਕਿਰਤੀ ਕਿਸਾਨ ਯੂਨੀਅਨ ਭੁੱਚੋ ਖੁਰਦ ਕਮੇਟੀ ਦੇ ਆਗੂ ਨੈਬ ਸਿੰਘ, ਸੁਖਮੰਦਰ ਸਿੰਘ ਸਰਾਭਾ, ਬਾਵਾ ਸਿੰਘ, ਰਾਜਾ ਸਿੰਘ ਗਿੱਲ, ਕੁਲਵੰਤ ਸੰਧੂ, ਬਲਵੀਰ ਸਿੰਘ ਆਦਿ ਹਾਜ਼ਰ ਰਹੇ।
15 ਦੀ ਸੂਬਾ ਪੱਧਰੀ ਰੈਲੀ ਵਿੱਚ ਥਰਮਲ ਦੇ ਠੇਕਾ ਮੁਲਾਜ਼ਮ ਵੱਡੀ ਗਿਣਤੀ ਵਿੱਚ ਹੋਣਗੇ ਸ਼ਾਮਿਲ:-ਜਗਰੂਪ ਸਿੰਘ
ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ:-ਜਗਸੀਰ ਸਿੰਘ ਭੰਗੂ
ਸੁਖਜਿੰਦਰ ਮਾਨ
ਬਠਿੰਡਾ, 11 ਜੂਨ: ਜੀ.ਐੱਚ.ਟੀ.ਪੀ.ਠੇਕਾ ਮੁਲਾਜਮ ਯੂਨੀਅਨ (ਆਜ਼ਾਦ) ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਕੀਤੀ ਗਈ ਤਿਆਰੀ ਮੀਟਿੰਗ,ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਜ਼ੋਨ ਬਠਿੰਡਾ,ਪਾਵਰਕਾਮ ਅਤੇ ਟ੍ਰਾਂਸਕੋ,ਵਾਟਰ ਸਪਲਾਈ ਅਤੇ ਸੀਬਰੇਜ਼ ਬੋਰਡ,ਨਵੇਂ ਬਣੇ ਜਿਲਿਆਂ ਦੇ ਡੀ.ਸੀ.ਦਫਤਰਾਂ,ਹਾਈਡਲ ਪ੍ਰਾਜੈਕਟਾਂ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟਾਂ,ਪੀ.ਡਬਲਯੂ.ਡੀ. ਇਲੈਕਟਰੀਕਲ,ਸਿਹਤ ਵਿਭਾਗ,ਆਰ.ਟੀ.ਓ.ਦਫਤਰਾਂ,ਬੀ.ਓ.ਸੀ.ਕਿਰਤ ਵਿਭਾਗ ਸਮੇਤ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਉਟਸੋਰਸਿੰਗ (ਠੇਕੇਦਾਰਾਂ ਅਤੇ ਕੰਪਨੀਆਂ ਰਾਹੀਂ) ਇਨਲਿਸਟਮੈਂਟ,ਸੁਸਾਇਟੀਆਂ ਅਤੇ ਕੇਂਦਰੀ ਸਕੀਮਾਂ ਆਦਿ ਕੈਟਾਗਿਰੀਆਂ ਰਾਹੀਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਦੀ ਨਵੀਂ ਬਣੀ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਤਰ੍ਹਾਂ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ,ਜਦ ਕਿ ਠੇਕਾ ਮੁਲਾਜ਼ਮ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਸਮੇਤ ਮੁੱਖ ਮੰਤਰੀ ਨੂੰ ਲਗਾਤਾਰ ਚਾਰ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮੋਰਚੇ ਦੇ ਆਗੂਆਂ ਨਾਲ਼ ਇੱਕ ਵਾਰ ਵੀ ਗੱਲ ਕਰਨਾ ਮੁਨਾਸਿਬ ਨਹੀਂ ਸਮਝਿਆ,ਜਿਸ ਦੇ ਵਿਰੋਧ ਵਜੋਂ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮ 15 ਜੂਨ ਨੂੰ ਮੋਰਚੇ ਦੇ ਬੈਨਰ ਹੇਠ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਸੂਬਾ ਪੱਧਰੀ ਰੈਲੀ ਕਰਨਗੇ ਜਿਸ ਵਿੱਚ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਭਲਕੇ 13 ਜੂਨ ਨੂੰ ਸਿਵਲ ਹਸਪਤਾਲ ਤਪਾ ਵਿੱਚੋਂ ਨੌਕਰੀ ਤੋਂ ਫ਼ਾਰਗ ਕੀਤੇ ਗਏ ਠੇਕਾ ਮੁਲਾਜ਼ਮਾਂ ਦੀ ਬਹਾਲੀ ਲਈ ਦਿੱਤੇ ਜਾ ਰਹੇ ਧਰਨੇ ਵਿੱਚ ਵੀ ਥਰਮਲ ਦੇ ਠੇਕਾ ਮੁਲਾਜ਼ਮ ਸਮੂਲੀਅਤ ਕਰਨਗੇ,ਜਿਸ ਦੀ ਤਿਆਰੀ ਵਜੋਂ ਥਰਮਲ ਪਲਾਂਟ ਵਿੱਚ ਵੱਖ-ਵੱਖ ਸੈੱਲਾਂ ਵਿੱਚ ਜਾਕੇ ਲਗਾਤਾਰ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡ-ਪਿੰਡ ਜਾਕੇ ਥਰਮਲ ਦੇ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਨੂੰ ਸੂਬਾ ਪੱਧਰੀ ਰੈਲੀ ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਸਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ,ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਨਾਇਬ ਸਿੰਘ,ਹਰਜਿੰਦਰ ਸਿੰਘ,ਸਤਨਾਮ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ,ਗੁਰਸ਼ਰਨ ਸਿੰਘ,ਲਵਪ੍ਰੀਤ ਸਿੰਘ,ਰਮਜ਼ਾਨ ਖਾਨ,ਗੁਰਜੰਟ ਸਿੰਘ ਆਦਿ ਆਗੂ ਹਾਜ਼ਿਰ ਸਨ!
ਕੇਂਦਰੀ ਯੂਨੀਵਰਸਿਟੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾ ਪ੍ਰੀਖਿਆ ਲਈ ਮੁਫਤ ਕੋਚਿੰਗ ਪ੍ਰਦਾਨ ਕਰੇਗੀ
ਇਸ ਯੋਜਨਾ ਤਹਿਤ ਕੁੱਲ 100 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਲਈ ਦਾਖਲਾ ਪ੍ਰੀਖਿਆ ਰਾਹੀਂ ਚੁਣਿਆ ਜਾਵੇਗਾ
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਜਾ ਕੇ 15 ਜੂਨ 2022 ਤੱਕ ਅਰਜੀ ਫਾਰਮ ਜਮ੍ਹਾਂ ਕਰ ਸਕਦੇ ਹਨ
ਸੁਖਜਿੰਦਰ ਮਾਨ
ਬਠਿੰਡਾ, 11 ਜੂਨ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸਨ (ਯੂਪੀਐਸਸੀ) ਸਿਵਲ ਸੇਵਾਵਾਂ ਪ੍ਰੀਖਿਆ 2023 ਲਈ ਮੁਫਤ ਕੋਚਿੰਗ ਪ੍ਰਦਾਨ ਕਰੇਗੀ। ਇਸ ਦੇ ਲਈ ਡਾ. ਅੰਬੇਡਕਰ ਫਾਊਂਡੇਸਨ ਰਾਹੀਂ ਯੂਨੀਵਰਸਿਟੀ ਵਿੱਚ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਰਾਹੀਂ ਚੁਣੇ ਗਏ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਪੀਐਸਸੀ ਦੁਆਰਾ ਕਰਵਾਈਆਂ ਜਾਣ ਵਾਲੀਆਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਉੱਚ ਪੱਧਰੀ ਮੁਫਤ ਕੋਚਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅਨੁਸੂਚਿਤ ਜਾਤੀਆਂ ਦੇ ਵਿਕਾਸ, ਸਸਕਤੀਕਰਨ ਅਤੇ ਕਲਿਆਣ ਲਈ ਪੇਸ ਕੀਤੀ ਗਈ ਇਸ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਜਾ ਕੇ 15 ਜੂਨ, 2022 ਤੱਕ ਅਰਜੀ ਫਾਰਮ ਜਮ੍ਹਾਂ ਕਰ ਸਕਦੇ ਹਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਸੀਯੂਪੀਬੀ-ਡੀਏਸੀਈ ਦਾ ਉਦੇਸ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਵਿੱਚ ਪ੍ਰਸਾਸਨਿਕ ਸਮਰੱਥਾ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਰਾਸਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਸਮਰੱਥ ਬਣਾਉਣਾ ਹੈ। “ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ)” ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸਕਤੀਕਰਣ ਮੰਤਰਾਲੇ ਦੇ ਅਧੀਨ ਸੰਚਾਲਿਤ ਡਾ. ਅੰਬੇਡਕਰ ਫਾਊਂਡੇਸਨ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ ਅਤੇ ਸੀਯੂਪੀਬੀ ਭਾਰਤ ਦੀਆਂ 31 ਕੇਂਦਰੀ ਯੂਨੀਵਰਸਿਟੀਆਂ/ਸੰਸਥਾਵਾਂ ਵਿੱਚੋਂ ਇੱਕ ਹੈ ਜਿੱਥੇ ਇਹ ਯੋਜਨਾ ਸੁਰੂ ਕੀਤੀ ਗਈ ਹੈ।
ਸੀਯੂਪੀਬੀ-ਡੀਏਸੀਈ ਦੇ ਨੋਡਲ ਅਫਸਰ ਡਾ. ਵਿਨੋਦ ਆਰੀਆ ਨੇ ਦੱਸਿਆ ਕਿ ਇਸ ਸਕੀਮ ਅਧੀਨ ਰਜਿਸਟ੍ਰੇਸਨ ਪ੍ਰਕਿਰਿਆ ਤੋਂ ਬਾਅਦ ਦਾਖਲਾ ਪ੍ਰੀਖਿਆ ਰਾਹੀਂ ਕੁੱਲ 100 ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਇੱਕ ਸਾਲ ਦੀ ਮਿਆਦ ਲਈ ਮੁਫਤ ਕੋਚਿੰਗ ਲਈ ਚੁਣਿਆ ਜਾਵੇਗਾ। ਜਿਸ ਵਿੱਚੋਂ 33 ਫੀਸਦੀ ਸੀਟਾਂ ਅਨੁਸੂਚਿਤ ਜਾਤੀਆਂ ਦੀਆਂ ਯੋਗ ਮਹਿਲਾ ਉਮੀਦਵਾਰਾਂ ਨੂੰ ਤਰਜੀਹੀ ਅਧਾਰ ਤੇ ਦਿੱਤੀਆਂ ਜਾਣਗੀਆਂ।ਸੀਯੂਪੀਬੀ-ਡੀਏਸੀਈ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਉੱਚ ਯੋਗਤਾ ਪ੍ਰਾਪਤ ਫੈਕਲਟੀ ਅਤੇ ਬਾਹਰੀ ਵਿਸਾ ਮਾਹਿਰਾਂ ਦੁਆਰਾ ਮੁਫਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ ਅਤੇ ਨਾਲ ਹੀ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਹਾਈ ਸਪੀਡ ਵਾਈ-ਫਾਈ ਕਨੈਕਟੀਵਿਟੀ, ਲਾਇਬ੍ਰੇਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਇਸ ਸਕੀਮ ਤਹਿਤ ਚੁਣੇ ਗਏ ਅਨੁਸੂਚਿਤ ਜਾਤੀ ਦੇ ਉਮੀਦਵਾਰ ਸਿਰਫ ਇੱਕ ਵਾਰ ਹੀ ਮੁਫਤ ਕੋਚਿੰਗ ਦਾ ਲਾਭ ਲੈ ਸਕਦੇ ਹਨ। ਸਿਰਫ ਉਹੀ ਅਨੁਸੂਚਿਤ ਜਾਤੀ ਦੇ ਉਮੀਦਵਾਰ ਯੋਗ ਮੰਨੇ ਜਾਣਗੇ ਜਿਨ੍ਹਾਂ ਨੇ ਕਿਸੇ ਹੋਰ ਸਕੀਮ ਅਧੀਨ ਸਰਕਾਰ ਤੋਂ ਕੋਈ ਲਾਭ ਪ੍ਰਾਪਤ ਨਹੀਂ ਕੀਤਾ।
ਖੇਲੋ ਇੰਡੀਆ ਯੁਥ ਗੇਮਸ ਦੇ ਸਮਾਪਨ ਮੌਕੇ ‘ਤੇ ਮੁੱਖ ਮਹਿਮਾਨ ਹੋਣਗੇ ਰਾਜਪਾਲ ਬੰਡਾਰੂ ਦੱਤਾਤ੍ਰੇਅ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੂਨ : – ਹਰਿਆਣਾ ਵਿਚ ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵੀ 4 ਜੂਨ, 2022 ਤੋਂ ਸ਼ੁਰੂ ਹੋਇਆ ਖੇਡਾਂ ਇੰਡੀਆ ਯੁਥ ਗੇਮਸ 2021 ਹੁਣ ਆਪਣੇ ਚਰਮ ‘ਤੇ ਪਹੁੰਚ ਚੁੱਕਾ ਹਨ ਅਤੇ ਕੱਲ 13 ਜੂਨ, 2022 ਨੂੰ ਇੰਨ੍ਹਾਂ ਖੇਡਾਂ ਦਾ ਸ਼ਾਨਦਾਰ ਰੂਪ ਸਮਾਪਨ ਹੋਵੇਗਾ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰਿਅਮ ਵਿਚ ਕੱਲ ਸ਼ਾਮ ਪੰਜ ਵਜੇ ਤੋਂ ਖੇਲੋ ਇੰਡੀਆ ਯੁਥ ਗੇਮਸ ਦੇ ਸਮਾਪਨ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇਗਾ।
ਖੇਲੋ ਇੰਡੀਆ ਯੁਥ ਗੇਮਸ-2021 ਦੇ ਮਸਾਪਨ ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ‘ਤੇ ਅੰਬਾਲਾ ਤੋਂ ਸਾਂਸਦ ਰਤਨ ਲਾਲ ਕਟਾਰਿਆ, ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ, ਹਰਿਆਣਾ ਵਿਧਾਲਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਅਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਲਾਾ ਵੀ ਮੌਜੂਦ ਰਹਿਣਗੇ।
ਖੇਲੋ ਇੰਡੀਆ ਯੂਥ ਗੇਮਸ ਵਿਚ ਹਰਿਆਣਾ ਦੇ ਸੱਭ ਤੋਂ ਵੱਧ ਮੈਡਲ
ਹਰਿਆਣਾ ਦੇ ਖਿਡਾਰੀਆਂ ਨੇ ਹੁਣ ਤਕ ਸੱਭ ਤੋਂ 111 ਮੈਡਲ ਜਿੱਤੇ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੂਨ – ਹਰਿਆਣਾ ਦੇ ਪੰਚਕੂਲਾ ਵਿਚ ਪ੍ਰਬੰਧਿਤ ਹੋ ਰਹੇ ਖੇਲੋ ਇੰਡੀਆ ਯੁਥ ਗੇਮਸ ਵਿਚ ਹਰਿਆਣਾ ਦੇ ਹੁਣ ਤਕ ਸੱਭ ਤੋਂ ਵੱਧ 111 ਮੈਡਲ ਹਨ ਜਿਸ ਵਿਚ 37 ਗੋਲਡ, 34 ਸਿਲਵਰ ਅਤੇ 40 ਬ੍ਰਾਂਜ ਮੈਡਲ ਹਨ। ਹਾਲਾਂਕਿ ਹਅੱਜ ਸ਼ਾਮ ਪੰਜ ਵਜੇ ਤਕ ਮਹਾਰਾਸ਼ਟਰ 38 ਗੋਲਡ ਲੈ ਕੇ ਹਰਿਆਣਾ ਤੋਂ ਉੱਪਰ ਚਲਾ ਗਿਆ ਹੈ ਪਰ ਕੁੱਲ ਮੈਡਲਾਂ ਵਿਚ ਉਹ ਹਰਿਆਣਾ ਤੋਂ ਪਿੱਛੇ ਚੱਲ ਰਿਹਾ ਹੈ ਜਿਸ ਦੇ ਕੁੱਲ 102 ਮੈਡਲ ਹਨ।
ਤੀਰੰਦਾਜੀ ਦੀ ਗਲ ਦਕੀਤੀ ਜਾਵੇ ਤਾਂ ਤੀਰੰਦਾਜੀ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਇਕ ਗੋਲਡ ਤੇ ਇਕ ਸਿਲਵਰ ਮੈਡਲ ਲਿਆ ਹੈ। ੲਥਲੈਟਿਕਸ ਵਿਚ ਹਰਿਆਣਾ ਨੇ ਤਿੰਨ ਗੋਲਡ, 6 ਸਿਲਵਰ ਅਤੇ ਪੰਜ ਬ੍ਰਾਂਜ ਮੈਡਲ ਹਾਸਲ ਕੀਤੇ ਹਨ ਜਦੋਂ ਕਿ ਬੈਡਮਿੰਟਨ ਵਿ ਹਿਕ ਗੋਲਡ ਅਤੇ ਇਕ ਬ੍ਰਾਂਜ ਮੈਡਲ ਹਰਿਆਣਾ ਦੇ ਖਿਡਾਰੀਆਂ ਨੂੰ ਮਿਲਿਆ ਹੈ। ਇਸੀ ਤਰ੍ਹਾ, ਸਾਈਕਲਿੰਗ ਵਿਚ ਦੋ ਗੋਲਡ ਅਤੇ 6 ਬ੍ਰਾਂਜ ਮੈਡਲ ਹਰਿਆਣਾ ਦੇ ਖਿਡਾਰੀਆਂ ਨੂੰ ਮਿਲੇ ਅਤੇ ਫੁੱਟਬਾਲ ਵਿਚ ਹਰਿਆਣਾ ਨੁੰ ਇਕ ਬ੍ਰਾਂਜ ਮੈਡਲ ਪ੍ਰਾਪਤ ਹੋਇਆ ਹੈ।
ਜੇਕਰ ਅਸੀਂ ਗਤਕਾ ਦੀ ਗਲ ਕਰਨ ਤਾਂ ਗਤਕਾ ਵਿਚ ਇਕ ਗੋਲਡ ਅਤੇ 3 ਸਿਲਵਰ ਹਰਿਆਣਾ ਨੂੰ ਮਿਲੇ ਹਨ। ਜਿਮਨਾਸਟਿਕ ਵਿਚ ਇਕ ਬ੍ਰਾਂਜ ਮੈਡਲ ਹਰਿਆਣਾ ਨੂੰ ਮਿਲਿਆ ਹੈ।ਉੱਥੇ, ਹਾਕੀ ਵਿਚ ਇਕ ਗੋਲਡ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਝੋਲੀ ਵਿਚ ਪਾਇਆ ਹੈ। ਜੇਕਰ ਅਸੀਂ ਜੁਡੋ ਦੀ ਗਲ ਕਰਨ ਤਾਂ ਜੁਡੋ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਇਕ ਗੋਲਡ, 3 ਸਿਲਵਰ ਅਤੇ ਦੋ ਬ੍ਰਾਂਜ ਮੈਡਲ ਹਾਸਲ ਕੀਤੇ ਹਨ ਜਦੋਂ ਕਿ ਕਬੱਡੀ ਵਿਚ ਇਕ ਗੋਲਡ ਅਤੇ ਇਕ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸੀ ਤਰ੍ਹਾ, ਸ਼ੂਟਿੰਗ ਵਿਚ ਤਿੰਨ ਗੋਲਡ, ਦੋ ਸਿਲਵਰ ਮੈਡਲ ਅਤੇ ਦੋ ਬ੍ਰਾਂਜ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ।
ਇਸੀ ਤਰ੍ਹਾ ਤੈਰਾਕੀ ਵਿਚ ਹਰਿਆਣਾ ਨੇ 2 ਗੋਲਡ ਅਤੇ 2 ਸਿਲਵਰ ਮੈਡਲ ਹਾਸਲ ਕੀਤੇ ਹਨ ਜਦੋਂ ਕਿ ਟੇਬਲ ਟੈਨਿਸ ਵਿਚ 1 ਸਿਲਵਰ ਮੈਡਲ ਹਰਿਾਣਾ ਦੀ ਝੋਲੀ ਵਿਚ ਆਇਆ ਹੈ। ਟੈਨਿਸ ਵਿਚ ਵੀ ਹਰਿਆਣਾ ਨੇ ਬ੍ਰਾਂਜ ਮੈਡਲ ਹਾਸਲ ਕੀਤਾ ਹੈ। ਥਾਂਗ-ਤਾ ਵਿਚ ਇਕ ਸਿਲਵਰ ਅਤੇ ਤਿੰਨ ਬ੍ਰਾਂਜ ਮੈਡਲ ਹਰਿਆਣਾ ਨੁੰ ਮਿਲੇ ਹਨ ਜਦੋਂ ਕਿ ਵਾਲੀਬਾਲ ਵਿਚ 2 ਸਿਲਵਰ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਆਪਣੇ ਕਬਜੇ ਵਿਚ ਕੀਤੇ ਹਨ। ਵੇਟਲਿਫਟਿੰਗ ਵਿਚ ਹਰਿਆਣਾ ਦੇ ਖਿਡਾਰੀਆ ਨੇ 4 ਗੋਲਡ, 2 ਸਿਲਵਰ ਅਤੇ ਇਕ ਬ੍ਰਾਂਜ ਮੈਡਲ ਹਾਸਲ ਕੀਤਾ ਜਦੋਂ ਕਿ ਕੁਸ਼ਤੀ ਵਿਚ ਖਿਡਾਰੀਆਂ ਨੇ ਹੁਣ ਤਕ ਸੱਭ ਤੋਂ ਵੱਧ 16 ਗੋਲਡ, 10 ਸਿਲਵਰ ਅਤੇ 12 ਬ੍ਰਾਂਜ ਮੈਡਲ ਹਰਿਆਣਾ ਨੂੰ ਦਿਵਾਏ ਹਨ। ਇੰਦਾਂ ਹੀ, ਯੋਗਾਸਨ ਵਿਚ ਹਰਿਆਣਾ ਇਕ ਗੋਲਡ ਅਤੇ 5 ਬ੍ਰਾਂਜ ਮੈਡਲ ਮਿਲੇ ਹਨ।






