ਸੁਖਜਿੰਦਰ ਮਾਨ
ਮੋਰਿੰਡਾ/ਚੰਡੀਗੜ , 1 ਜੂਨ:ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਚੰਡੀਗੜ -ਲੁਧਿਆਣਾ ਰੋਡ (ਪੁਰਾਣਾ ਐਨਐਚ-95) ’ਤੇ ਸਰਹਿੰਦ -ਨੰਗਲ ਡੈਮ-ਅੰਬ ਅੰਦੁਆਰਾ ਰੇਲ ਸੈਕਸ਼ਨ ਵਿਖੇ ਰੇਲਵੇ ਅੰਡਰ ਬ੍ਰਿਜ ਦਾ ਉਦਘਾਟਨ ਕੀਤਾ। ਇਸ ਮੌਕੇ ਉਤੇ ਵਿਧਾਇਕ ਡਾ: ਚਰਨਜੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਮੌਜੂਦਾ ਸਮੇਂ ਵਿੱਚ ਲੈਵਲ ਕਰਾਸਿੰਗ ਬੰਦ ਹੋਣ ਕਾਰਨ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ ਇਸ ਲਈ ਅੰਡਰ ਬਿ੍ਰਜ( ਆਰ.ਯੂ.ਬੀ.) ਦੇ ਨਿਰਮਾਣ ਅਤੇ ਵਰਤੋਂ ਲਈ ਭਾਰੀ ਮੰਗ ਹੈ । ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵਿੱਚ ਕਮੀ ਆਵੇਗੀ। ਇਸ ਪੁਲ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਇਲਾਕਿਆਂ ਤੋਂ ਮੋਰਿੰਡਾ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਰੇਲਵੇ ਅਤੇ ਪੰਜਾਬ ਸਰਕਾਰ ਦਰਮਿਆਨ 50:50 ਫੀਦਸ ਦੀ ਲਾਗਤ ਨਾਲ ਸਾਂਝੇਦਾਰੀ ਦੇ ਆਧਾਰ ‘ਤੇ 22 ਕਰੋੜ ਰੁਪਏ ਦੀ ਲਾਗਤ ਨਾਲ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਿ੍ਰਜ ਦੇ ਵਾਇਆ-ਡਕਟ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਸਰਵਿਸ ਰੋਡ ਦਾ ਨਿਰਮਾਣ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਜਲਦੀ ਹੀ ਪੂਰਾ ਹੋਣ ਦੀ ਸੰਭਾਵਨਾ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਨੂੰ ਪਾਰਦਰਸ਼ੀ ਪ੍ਰਣਾਲੀ ਦੇਣ ਲਈ ਪੂਰੀ ਤਰਾਂ ਵਚਨਬੱਧ ਹਨ। ਉਨਾਂ ਕਿਹਾ ਕਿ ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਪਾਰਦਰਸ਼ੀ ਪ੍ਰਣਾਲੀ ਤਹਿਤ ਕੰਮ ਕਰਨਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਇਹ ਵੀ ਵਾਅਦਾ ਕੀਤਾ ਕਿ ਸ਼ਹਿਰ ਮੋਰਿੰਡਾ ਦੇ ਸਾਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮੋਰਿੰਡਾ ਦੇ ਵਿਧਾਇਕ ਡਾ: ਚਰਨਜੀਤ ਸਿੰਘ ਨੇ ਕਿਹਾ ਕਿ ਇਹ ਆਰ.ਯੂ.ਬੀ. ਹਲਕੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਅਤੇ ਪਿਛਲੀਆਂ ਸਰਕਾਰਾਂ ਦੇ ਅਣਦੇਖੀ ਵਾਲੇ ਰਵੱਈਏ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਉਣ ਲਈ ਸਖਤ ਕਦਮ ਚੁੱਕੇ ਹਨ ਅਤੇ ਉਨਾਂ ਭਰੋਸਾ ਦਿੱਤਾ ਕਿ ਸਾਡੀ ਸਰਕਾਰ ਜਲਦੀ ਹੀ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ: ਪ੍ਰੀਤੀ ਯਾਦਵ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਸ੍ਰੀ ਅਮਰਦੀਪ ਸਿੰਘ, ਐੱਸ.ਈ. ਰਮਤੇਸ਼ ਸਿੰਘ ਬੈਂਸ, ਐਕਸੀਅਨ ਯੁਵਰਾਜ ਬਿੰਦਰਾ, ਐਕਸੀਅਨ ਜਸਬੀਰ ਸਿੰਘ ਜੱਸੀ, ਐਸ.ਡੀ.ਐਮ. ਮੋਰਿੰਡਾ ਸ. ਜਸਬੀਰ ਸਿੰਘ, ਐਸ.ਡੀ.ਈ.ਐਸ. ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਲੋਕ ਨਿਰਮਾਣ ਮੰਤਰੀ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬ੍ਰਿਜ ਦਾ ਕੀਤਾ ਉਦਘਾਟਨ
ਪੰਜਾਬ ਸਰਕਾਰ ਵੱਲੋਂ ਕਾਗਜ਼ੀ ਸਟੈਂਪ ਪੇਪਰਾਂ ਦਾ ਖ਼ਾਤਮਾ, ਈ-ਸਟੈਂਪ ਸਹੂਲਤ ਦੀ ਸ਼ੁਰੂਆਤ
ਇਸ ਪਹਿਲਕਦਮੀ ਨਾਲ ਸਟੈਂਪ ਪੇਪਰਾਂ ਦੀ ਛਪਾਈ ‘ਤੇ ਲਗਦੇ ਸਾਲਾਨਾ 35 ਕਰੋੜ ਰੁਪਏ ਦੀ ਹੋਵੇਗੀ ਬੱਚਤ: ਬ੍ਰਮ ਸ਼ੰਕਰ ਜਿੰਪਾ
ਲੋਕ ਬਿਨਾਂ ਖੱਜਲ-ਖੁਆਰੀ ਲੈ ਸਕਣਗੇ ਹਰ ਕੀਮਤ ਦੇ ਈ-ਸਟੈਂਪ
ਸੁਖਜਿੰਦਰ ਮਾਨ
ਚੰਡੀਗੜ੍ਹ, 1 ਜੂਨ:ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਮਾਲੀਏ ਨੂੰ ਲਗਦੇ ਖੋਰੇ ਨੂੰ ਰੋਕਣ ਲਈ ਅਹਿਮ ਫ਼ੈਸਲਾ ਲੈਂਦਿਆਂ ਕਾਗ਼ਜ਼ੀ ਰੂਪ ਵਿੱਚ ਮਿਲਦੇ ਸਟੈਂਪ ਪੇਪਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਤੋਂ ਹਰੇਕ ਕੀਮਤ ਦੇ ਸਟੈਂਪ ਪੇਪਰ ਨੂੰ ਈ-ਸਟੈਂਪ ਰਾਹੀਂ ਯਾਨੀ ਕੰਪਿਊਟਰ ਤੋਂ ਪਿ੍ੰਟ-ਆਊਟ ਰਾਹੀਂ ਕਿਸੇ ਵੀ ਅਸ਼ਟਾਮ ਫ਼ਰੋਸ਼ ਜਾਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਬੈਂਕਾਂ ਤੋਂ ਪ੍ਰਾਪਤ ਕੀਤਾ ਜਾ ਸਕੇਗਾ।ਇਸ ਸਹੂਲਤ ਦੀ ਸ਼ੁਰੂਆਤ ਕਰਨ ਉਪਰੰਤ ਪੰਜਾਬ ਦੇ ਮਾਲ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਦੱਸਿਆ ਕਿ ਪਹਿਲਾਂ ਇਹ ਸਹੂਲਤ ਕੇਵਲ 20,000/- ਰੁਪਏ ਤੋਂ ਉੱਪਰ ਦੇ ਸਟੈਂਪ ਪੇਪਰਾਂ ਉਤੇ ਉਪਲਬਧ ਸੀ। ਉਨ੍ਹਾਂ ਕਿਹਾ, “ਅਸੀਂ ਹੁਣ ਇਹ ਸਹੂਲਤ ਇੱਕ ਰੁਪਏ ਦੇ ਸਟੈਂਪ ਪੇਪਰ ਤੱਕ ਕਰ ਦਿੱਤੀ ਹੈ, ਭਾਵ ਸਾਰੇ ਸਟੈਂਪ ਪੇਪਰ ਹੁਣ ਈ-ਸਟੈਂਪ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ।”
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਸਾਲਾਨਾ ਤਕਰੀਬਨ 35 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜੋ ਸਟੈਂਪ ਪੇਪਰਾਂ ਦੀ ਛਪਾਈ ‘ਤੇ ਖ਼ਰਚ ਹੁੰਦੇ ਸਨ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਬਗ਼ੈਰ ਕਿਸੇ ਮੁਸ਼ਕਲ ਦੇ ਸਟੈਂਪ ਪੇਪਰ ਉਪਲਬਧ ਹੋਣਗੇ ਕਿਉਂਕਿ ਪਹਿਲਾਂ ਕਈ ਵਾਰ ਸਟੈਂਪ ਪੇਪਰ ਲੈਣ ਸਮੇਂ ਆਮ ਲੋਕਾਂ ਨੂੰ ਦਿੱਕਤ ਆਉਂਦੀ ਸੀ ਜਾਂ ਅਸ਼ਟਾਮ ਫ਼ਰੋਸ਼ਾਂ ਕੋਲ ਸਟੈਂਪ ਪੇਪਰ ਉਪਲਬਧ ਨਹੀਂ ਹੁੰਦੇ ਸਨ ਜਾਂ ਲੋਕਾਂ ਨੂੰ ਵੱਧ ਰੇਟਾਂ ਉਤੇ ਮੁਹੱਈਆ ਕਰਵਾਏ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਈ-ਸਟੈਂਪ ਪ੍ਰਣਾਲੀ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਨੰ: ਈ-ਆਫਿਸ/188125-ST-2/7616, ਮਿਤੀ 27.05.2022 ਜਾਰੀ ਕੀਤਾ ਜਾ ਚੁੱਕਾ ਹੈ।
ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸ਼ਟਾਮ ਫ਼ਰੋਸ਼ਾਂ ਨੂੰ ਇੱਕ ਰੁਪਏ ਤੋਂ ਲੈ ਕੇ 19,999 ਰੁਪਏ ਤੱਕ ਦੇ ਈ-ਸਟੈਂਪ ਉਤੇ 2 ਫ਼ੀਸਦੀ ਦੀ ਦਰ ਨਾਲ ਕਮਿਸ਼ਨ ਦਿੱਤਾ ਜਾਵੇਗਾ ਜਦੋਂਕਿ ਆਮ ਲੋਕਾਂ ਨੂੰ ਸਟੈਂਪ ਪੇਪਰ ਪੂਰੇ ਰੇਟ ਉਤੇ ਹੀ ਮਿਲਣਗੇ। ਉਦਾਹਰਣ ਵਜੋਂ ਉਨ੍ਹਾਂ ਨੂੰ 100 ਰੁਪਏ ਵਾਲਾ ਸਟੈਂਪ ਪੇਪਰ 100 ਰੁਪਏ ਵਿੱਚ ਹੀ ਮਿਲੇਗਾ ਅਤੇ ਉਨ੍ਹਾਂ ਨੂੰ ਇਸ ਉਤੇ ਕੋਈ ਵਾਧੂ ਕਮਿਸ਼ਨ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਸਟੈਂਪ ਪੇਪਰਾਂ ਵਿੱਚ ਹੋਣ ਵਾਲੀ ਹੇਰਾਫੇਰੀ ਦੀ ਸੰਭਾਵਨਾ ਨੂੰ ਖ਼ਤਮ ਕਰਨ ਵਿੱਚ ਵੀ ਲਾਹੇਵੰਦ ਹੋਵੇਗਾ।
ਵਿਭਾਗ ਵੱਲੋਂ ਪੰਜ ਹੋਰ ਈ-ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਰਜ਼ਾ/ਹਾਈਪੌਥੀਕੇਸ਼ਨ ਐਗਰੀਮੈਂਟ, ਐਗਰੀਮੈਂਟ ਆਫ ਪਲੈੱਜ, ਹਲਫ਼ੀਆ ਬਿਆਨ ਤੇ ਹਲਫ਼ਨਾਮਾ, ਡਿਮਾਂਡ ਪ੍ਰੌਮਿਸਰੀ ਨੋਟ ਅਤੇ ਇਨਡਿਮਨਟੀ ਬਾਂਡ ਸ਼ਾਮਲ ਹਨ। ਇਹ ਦਸਤਾਵੇਜ਼ ਵੀ ਹੁਣ ਸਿੱਧੇ ਕੰਪਿਊਟਰ ਰਾਹੀਂ ਜਾਰੀ ਕੀਤੇ ਜਾ ਸਕਣਗੇ। ਮਾਲ ਵਿਭਾਗ ਦੇ ਸਕੱਤਰ ਸ. ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਹੂਲਤ ਨੂੰ ਭਾਰਤ ਸਰਕਾਰ ਦੀ ਨੈਸ਼ਨਲ ਈ-ਗਵਰਨੈਂਸ ਸਰਵਿਸਿਜ਼ ਲਿਮਟਿਡ (ਐਨ.ਈ.ਐਸ.ਐਲ.) ਨਾਲ ਤਾਲਮੇਲ ਕਰਕੇ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਜਿੱਥੇ ਬੈਂਕਾਂ ਨੂੰ ਸਹੂਲਤ ਹੋਵੇਗੀ, ਉੱਥੇ ਉਪਰੋਕਤ ਸਾਰੀਆਂ ਸਹੂਲਤਾਂ ਲਈ ਆਮ ਲੋਕਾਂ ਨੂੰ ਬੈਂਕਾਂ ਤੋਂ ਇਲਾਵਾ ਕਿਸੇ ਹੋਰ ਜਗ੍ਹਾ ‘ਤੇ ਜਾਣ ਦੀ ਲੋੜ ਨਹੀਂ ਪਵੇਗੀ।
ਡੀਬੀਟੀ ਰਾਹੀਂ ਐਸਸੀ/ਐਸਟੀ ਅਤੇ ਬੀਸੀ ਵਰਗ ਦੇ ਲੋਕਾਂ ਨੂੰ ਮਿਲ ਰਿਹਾ ਭਲਾਈਕਾਰੀ ਯੋਜਨਾਵਾਂ ਦਾ ਸਿੱਧਾ ਲਾਭ – ਮਨੋਹਰ ਲਾਲ
ਹਰਿਆਣਾ ਦੇ ਲੋਕਾਂ ਨੂੰ ਸੁਰੱਖਿਅਤ ਵਾਤਵਰਣ ਕਰਵਾਇਆ ਮੁਹਇਆ
ਸੁਖਜਿੰਦਰ ਮਾਨ
ਚੰਡੀਗੜ੍ਹ, 1 ਜੂਨ – ਹਰਿਆਣਾ ਦੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਪਿਛਲੇ ਸਾਢੇ ਸੱਤ ਸਾਲਾਂ ਵਿਚ ਪ੍ਰਭਾਵੀ ਰੂਪ ਨਾਲ ਅਨੁਸੂਚਿਤ ਜਾਤੀ (ਐਸਸੀ), ਅਨੁਸੂਚਿਤ ਜਨਜਾਤੀ (ਐਸਟੀ) ਅਤੇ ਪਿਛੜਾ ਵਰਗ (ਬੀਸੀ) ਦੇ ਲੋਕਾਂ ਲਈ ਸੁਰੱਖਿਅਤ ਅਤੇ ਸਨਮਾਨਜਨਕ ਸਮਾਜਿਕ ਵਾਤਾਵਰਣ ਮਹੁਇਆ ਕਰਵਾਉਣ ਵਿਚ ਸਮਰੱਥ ਰਹੇ ਹਨ। ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਪ੍ਰਬੰਧਿਤ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਕਮੇਟੀ ਦੀ ਮੀਟਿੰਗ ਦੌਰਾਨ ਇਹ ਗਲ ਕਮੇਟੀ ਦੀ ਮੈਂਬਰਾਂ ਨੇ ਕਹੀ। ਮੀਟਿੰਗ ਵਿਚ ਕਮੇਟੀ ਦੇ ਮੈਂਬਰ ਵਿਧਾਇਕ ਇਸ਼ਵਰ ਸਿੰਘ, ਧਰਮਪਾਲ ਗੋਂਦਰ, ਰਾਮਕਰਣ, ਲਛਮਣ ਨਾਪਾ, ਰਾਜੇਸ਼ ਨਾਗਰ, ਸਤਅਪ੍ਰਕਾਸ਼ ਜਰਾਵਤਾ, ਚਿੰਰਜੀਵ ਰਾਓ, ਰੇਣੂ ਬਾਲਾ ਤੇ ਸ਼ੀਸ਼ਪਾਲ ਸਿੰਘ ਮੌਜੂਦ ਸਨ। ਮੀਟਿੰਗ ਵਿਚ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ।
ਕਮੇਟੀ ਦੇ ਮੈਂਬਰ ਵੀ ਲੋਕਾਂ ਨੂੰ ਆਨਲਾਇਨ ਲਾਭ ਲੈਣ ਲਈ ਕਰਨ ਜਾਗਰੁਕ
ਮੀਟਿੰਗ ਵਿਚ ਮੁੱਖ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਵੀ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਪਿਛੜਾ ਵਰਗ ਦੇ ਲੋਕਾਂ ਨੁੰ ਰਾਜ ਸਰਕਾਰ ਵੱਲੋਂ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦੇ ਤਹਿਤ ਨਿਜੀ ਰੂਪ ਨਾਲ ਫਾਇਲ ਟ੍ਰਾਂਸਫਰ ਕਰਨ ਦੇ ਬਜਾਏ ਪੋਰਟਲ ਰਾਹੀਂ ਆਨਲਾਇਨ ਲਾਭ ਲੈਣ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਰਕਮ ਦਾ ਲਾਭ ਆਨਲਾਇਨ ਟ੍ਰਾਂਸਫਰ ਬਿਹਤਰ ਹੈ ਕਿਉਂਕਿ ਇਹ ਸਿੱਧਾ ਲਾਭਪਾਤਰ ਦੇ ਖਾਤੇ ਵਿਚ ਪਹੁੰਚਦਾ ਹੈ।
ਸ੍ਰੀ ਮਨੋਹਰ ਲਾਲ ਨੇ ਕਮੇਟੀ ਦੇ ਮੈਂਬਰਾਂ ਤੋਂ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਪਿਛੜਾ ਵਰਗ ਲਈ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦੇ ਲਾਗੂ ਕਰਨ ਅਤੇ ਉਨ੍ਹਾਂ ਨੂੰ ਦੱਤੇ ਜਾ ਰਹੇ ਲਾਭਾਂ ਦੇ ਸਬੰਧ ਵਿਚ ਵਿਸਤਾਰ ਨਾਲ ਗਲ ਕਰਦੇ ਹੋਏ ਕਿਹਾ ਕਿ ਸਰਕਾਰ ਗਰੀਬ ਲੋਕਾਂ ਦੇ ਹਿੱਤ ਵਿਚ ਕਾਰਜ ਕਰ ਰਹੀ ਹੈ ਤਾਂ ਜੋ ਇਹ ਵੀ ਸਮਾਜ ਦੀ ਮੁੱਖ ਧਾਰਾ ਵਿਚ ਜੁੜ ਸਕਣ। ਮੀਟਿੰਗ ਦੌਰਾਨ ਸ੍ਰੀ ਮਨੋਹਰ ਲਾਲ ਨੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਹੱਤਿਆ, ਜਬਰ-ਜਨਾਹ ਜਾਂ ਇਸ ਨਾਲ ਜੁੜੇ ਮਾਮਲਿਆਂ ਦੀ ਇਕ ਸੂਚੀ ਤਿਆਰ ਕਰ ਦਿੱਤੀ ਜਾਵੇ ਤਾਂ ਜੋ ਦਿੱਤੇ ਜਾਣ ਵਾਲੇ ਮੁਆਵਜਾ ਵਿਚ ਦੇਰੀ ਦੇ ਕਾਰਣਾਂ ਦਾ ਪਤਾ ਲਗਾਇਆ ਜਾਵੇ ਅਤੇ ਜਲਦੀ ਹੀ ਲੰਬਿਤ ਮਾਮਲਿਆਂ ਦਾ ਨਿਪਟਾਨ ਕੀਤਾ ਜਾਵੇ।
ਮੁੱਖ ਮੰਤਰੀ ਲੋਕਹਿਤ ਵਿਚ ਕਰ ਰਹੇ ਕੰਮ: ਕਮੇਟੀ ਮੈਂਬਰ
ਮੀਟਿੰਗ ਵਿਚ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕੋਵਿਡ-19 ਸੰਕਟ ਦੇ ਦੌਰਾਨ ਵੀ ਸਮਾਜ ਦੇ ਆਰਥਕ ਰੂਪ ਨਾਲ ਕਮਜੋਰ ਵਰਗ ਦੇ ਬੱਚਿਆਂ ਨੂੰ ਪੜਾਈ ਵਿਚ ਆਈ ਸਮਸਿਆਵਾਂ ਨੂੰ ਦੇਖ ਕੇ ਮੁੱਖ ਮੰਤਰੀ ਨੇ ਲੋਕਹਿਤ ਵਿਚ ਕੰਮ ਕਰਦੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੈਬਲੇਟ ਦੇਣ ਦਾ ਕੰਮ ਕੀਤਾ ਹੈ, ਜਿਸ ਦੇ ਲਈ ਉਨ੍ਹ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਸਮਾਜ ਹਿੱਤ ਵਿਚ ਇਸ ਦੀ ਜਰੂਰਤ ਸੀ, ਤਾਂ ਜੋ ਵਾਂਝੇ ਬੱਚੇ ਵੀ ਅੱਗੇ ਵੱਧਣ।
ਇਹ ਪਹਿਲੀ ਸਰਕਾਰ ਜਿਸ ਨੇ ਇਸ ਕਮੇਟੀ ਦਾ ਕੀਤਾ ਗਠਨ
ਮੀਟਿੰਗ ਵਿਚ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵੱਲੋਂ ਅਨੁਸੂਚਿਤ ਜਾਤੀ/ਅਨੁਸੂਚਿ ਜਨਜਾਤੀ ਅਤੇ ਪਿਛੜਾ ਵਰਗ ਦੀ ਭਲਾਈ ਲਈ ਪਹਿਲ ਕੀਤੀ ਗਈ ਹੈ ਅਤੇ ਅਜਿਹੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਵਿਸਤਾਰ ਨਾਲ ਦਸਿਆ ਕਿ ਕੋਵਿਡ-19 ਸੰਕਟ ਦੌਰਾਨ ਗਰੀਬ ਪਰਿਵਾਰਾਂ ਦੇ ਬੱਚੇੇ ਪੜਨ ਵਿਚ ਅਸਮਰੱਥ ਸਨ ਕਿਉਂਕਿ ਉਨ੍ਹਾ ਦੇ ਕੋਲ ਵਿੱਤੀ ਤੰਗੀ ਕਾਰਨ ਟੈਬਲੇਟ, ਲੈਪਟਾਪ ਅਤੇ ਮੋਬਾਇਲ ਫੋਨ ਵਰਗੇ ਮਹਿੰਗੇ ਇਲੈਕਟ੍ਰੋਨਿਕ ਸਰੋਤ ਨਹੀਂ ਸਨ। ਮੁੱਖ ਮੰਤਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੇ ਲਈ ਬਜਟ ਵਧਾਇਆ ਅਤੇ ਬਾਅਦ ਵਿਚ ਅਜਿਹੇ ਸਾਰੇ ਪਰਿਵਾਰਾਂ ਨੂੰ ਟੈਬਲੇਟ ਪ੍ਰਦਾਨ ਕੀਤੇ ਗਏ। ਇਸ ਤਰ੍ਹਾ ਬੱਚੇ ਇੰਨ੍ਹਾਂ ਸਰੋਤਾਂ ਦੀ ਗਰਤੋ ਕਰ ਕੇ ਆਨਲਾਇਨ ਮੋਡ ਨਾਲ ਆਪਣੀ ਪੜਾਈ ਨੂੰ ਅੱਗੇ ਵਧਾਉਣ ਵਿਚ ਸਮਰੱਥ ਹੋਏ। ਮੀਟਿੰ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਅੇਸ ਢੇਸੀ, ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਮਹਾਵੀਰ ਸਿੰਘ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਸੈਕੇਂਡਰੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਜੇ ਗਣੇਸ਼ਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਮੁਫ਼ਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਜੂਨ ਮਹੀਨੇ ਤੋਂ ਸ਼ੁਰੂ : ਵੀਨੂੰ ਗੋਇਲ
ਸੁਖਜਿੰਦਰ ਮਾਨ
ਬਠਿੰਡਾ, 1 ਜੂਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗੁਵਾਈ ਵਿੱਚ ਡਾਇਮੰਡ ਵੇਲਫੇਅਰ ਸੁਸਾਇਟੀ ਵੱਲੋਂ 19ਵਾਂ ਮੁਫ਼ਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਆਯੋਜਨ ਸਰਕਾਰੀ ਆਦਰਸ਼ ਸੀਨੀਅਰ ਸੈਕੇਂਡਰੀ ਸਕੂਲ ਬਠਿੰਡਾ ਵਿੱਚ ਕੀਤਾ ਜਾ ਰਿਹਾ ਹੈ। ਡਾਇਰੇਕਟਰ ਐਮਕੇ ਮੰਨਾ ਨੇ ਦੱਸਿਆ ਕਿ 1 ਜੂਨ ਤੋਂ 5 ਜੂਨ ਤੱਕ ਰਜਿਸਟਰੇਸ਼ਨ ਹੋਵੇਗੀ ਅਤੇ 6 ਜੂਨ ਤੋਂ ਸਿਖਲਾਈ ਕੋਰਸਾਂ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਉਕਤ ਸਿਖਲਾਈ ਕੈਂਪ ਵਿੱਚ ਸਿਲਾਈ, ਕਢਾਈ, ਪੇਂਟਿੰਗ, ਗਿਫਟ ਆਇਟਮ, ਮਹਿੰਦੀ, ਬਿਊਟੀ ਕੋਰਸ, ਬੇਸਿਕ ਇੰਗਲਿਸ਼ ਸਪੀਕਿੰਗ ਆਦਿ ਕਈ ਕੋਰਸ ਮੁਫ਼ਤ ਸਿਖਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 21 ਦਿਨਾਂ ਦੇ ਇਸ ਕੋਰਸ ਤੋਂ ਬਾਅਦ ਅੰਤ ਵਿੱਚ ਸਰਟਿਫਿਕੇਟ ਵੀ ਵੰਡੇ ਜਾਣਗੇ। ਇਸ ਦੌਰਾਨ ਆਈਟੀ ਦੇ ਨਿਤੀਨ ਨੇ ਦੱਸਿਆ ਕਿ ਸਵਾਬਲੰਬੀ ਭਾਰਤ ਅਭਿਆਨ ਦਾ ਸੁਫ਼ਨਾ ਪੂਰਾ ਕਰਦੇ ਹੋਏ ਇਹ ਸੰਸਥਾ ਪਿਛਲੇ 19 ਸਾਲਾਂ ਤੋਂ ਲਗਾਤਾਰ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਆਯੋਜਨ ਕਰ ਰਹੀ ਹੈ। ਮੈਡਮ ਪਰਮਿੰਦਰ ਕੌਰ ਨੇ ਸਾਰੇ ਵਰਗ ਅਤੇ ਉਮਰ ਦੀਆਂ ਔਰਤਾਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਵਿਤਾ ਗੁਪਤਾ ਅਤੇ ਸੰਤੋਸ਼ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ 92177-77707 ਅਤੇ 95922-19599 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਤਮਨਿਰਭਰ ਸਵਾਵਲੰਬੀ ਭਾਰਤ ਦੇ ਸੁਫਨੇ ਨੂੰ ਸਾਕਾਰ ਰੂਪ ਦੇਣ ਲਈ ਡਾਇਮੰਡ ਵੇਲਫੇਅਰ ਸੁਸਾਇਟੀ ਹਮੇਸ਼ਾ ਕਾਰਜ਼ਸ਼ੀਲ ਰਹੇਗੀ।
ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਤੰਬਾਕੂ ਵਿਰੋਧੀ ਰੈਲੀ ਕੱਢੀ
ਸੁਖਜਿੰਦਰ ਮਾਨ
ਬਠਿੰਡਾ, 1 ਜੂਨ :ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਐਨ.ਐਸ.ਐਸ. ਡਾ. ਮਮਤਾ ਸ਼ਰਮਾ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ.ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈਡ ਰਿੱਬਨ ਕਲੱਬ ਵੱਲੋਂ ਤੰਬਾਕੂ ਵਿਰੋਧੀ ਦਿਵਸ ਰੈਲੀ ਕੱਢ ਕੇ ਮਨਾਇਆ ਗਿਆ । ਜਿਸ ਵਿਚ 60 ਵਲੰਟੀਅਰਾਂ ਨੇ ਹਿੱਸਾ ਲਿਆ . ਐਨ.ਐਨ.ਐਸ. ਪ੍ਰੋਗਰਾਮ ਅਫਸਰ ਡਾ. ਊਸ਼ਾ ਸ਼ਰਮਾ ਨੇ ਐਨ.ਐਸ. ਐਸ. ਵਲੰਟੀਅਰਾਂ ਨੂੰ ਕਿਹਾ ਕਿ ਸਾਨੂੰ ਆਪਣੀ ਸੰਸਥਾ, ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਤੋਂ ਬਚਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਨਸ਼ਿਆਂ ਦੀ ਦਲ ਦਲ ਵਿਚ ਜਾ ਸਕੇ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਨਸ਼ੇ ਰਹਿਤ ਜੀਵਨ ਬਤੀਤ ਕਰਨ ਲਈ ਸੁਨੇਹਾ ਦਿੱਤਾ।ਇਸ ਸਮੇਂ ਡਾ. ਸਿਮਰਜੀਤ ਕੌਰ ਨੇ ਵਲੰਟੀਅਰਾਂ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਨਸ਼ੇ ਸਾਡੀ ਸਿਹਤ, ਪੈਸਾ ਅਤੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ। ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਕਾਲਜ ਉਪ ਪ੍ਰਧਾਨ ਸ਼੍ਰੀ ਪ੍ਰਮੋਦ ਮਹੇਸ਼ਵਰੀ,ਕਾਲਜ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ ਨੇ ਜਿੱਥੇ ਐਨ.ਐਨ.ਐਸ. ਯੂਨਿਟਾਂ ਨੂੰ ਤੰਬਾਕੂ ਵਿਰੋਧੀ ਦਿਵਸ ਦੀ ਕੱਢੀ ਗਈ ਰੈਲੀ ਨੂੰ ਜਿੱਥੇ ਹਰੀ ਝੰਡੀ ਦਿੱਤੀ ਉੱਥੇ ਉਹਨਾਂ ਸਮਾਜ ਵਿਚ ਚੱਲ ਰਹੀਆਂ ਅਜਿਹੀਆਂ ਬੁਰਾਈਆਂ ਦੇ ਵਿਰੁੱਧ ਬੱਚਿਆਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ ।
ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਖੁਦ ਦੀ ਪਹਿਲ ਕਦਮੀ ਜ਼ਰੂਰੀ : ਡਿਪਟੀ ਕਮਿਸ਼ਨਰ
ਡੀ ਅਡਿਕਸ਼ਨ ਸੈਂਟਰ ਦਾ ਦੌਰਾ ਕਰਕੇ ਪੀੜ੍ਹਤਾਂ ਦਾ ਜਾਣਿਆ ਹਾਲ
ਸੈਂਟਰ ਵਿਖੇ ਬਣਾਈ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਡੀ ਅਡਿਕਸ਼ਨ ਸਟਾਫ਼ ਨਾਲ ਬੈਠਕ ਕਰਕੇ ਕੀਤੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 1 ਜੂਨ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਨਸ਼ਾ ਮੁਕਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਡੀ ਅਡਿਕਸ਼ਨ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਇੱਥੇ ਦਾਖ਼ਲ ਪੀੜ੍ਹਤ ਵਿਅਕਤੀਆਂ ਦੇ ਮੰਨੋਰੰਜ਼ਨ ਲਈ ਐਲਈਡੀ ਤੋਂ ਇਲਾਵਾ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੱਥੇ ਇਲਾਜ਼ ਲਈ ਆਏ ਪੀੜ੍ਹਤ ਵਿਅਕਤੀਆਂ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨਾਲ ਦਿਲੋਂ ਹਮਦਰਦੀ ਜਾਹਰ ਕਰਦਿਆਂ ਨਸ਼ਿਆਂ ਦੀ ਗ੍ਰਸਤ ਵਿੱਚ ਆਉਣ ਬਾਰੇ ਜਾਣਕਾਰੀ ਹਾਸਲ ਕੀਤੀ। ਇੱਥੇ ਇਲਾਜ਼ ਲਈ ਦਾਖ਼ਲ 43 ਵਿਅਕਤੀਆਂ ਚ ਜ਼ਿਆਦਾਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਯਾਰਾਂ-ਦੋਸਤਾਂ ਕਰਕੇ ਨਸ਼ਿਆਂ ਦੀ ਆਦਤ ਪਈ ਤੇ ਕਈਆਂ ਨੇ ਨਸ਼ੇ ਨੂੰ ਸ਼ੌਕ ਵਜੋਂ ਲੈਣਾ ਤੇ ਹੋਰਨਾਂ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਸ ਦੀ ਦਲਦਲ ਵਿੱਚ ਆਉਣਾ ਦੱਸਿਆ। ਜ਼ਿਆਦਾਤਰ ਪੀੜ੍ਹਤਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਖ਼ੁਦ ਦ੍ਰਿੜ ਇਰਾਦਾ ਕਰਕੇ ਦਾਖ਼ਲ ਹੋਏ ਹਨ। ਉਹ ਹਰ ਹਾਲਤ ਵਿੱਚ ਨਸ਼ੇ ਦੀ ਲਪੇਟ ਚੋਂ ਬਾਹਰ ਨਿਕਲਣ ਲਈ ਵੀ ਯਤਨ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਹੌਂਸਲਾਂ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੈਂਟਰ ਵਿੱਚ ਦਾਖਲ ਵਿਅਕਤੀਆਂ ਨੂੰ ਨਸ਼ਿਆਂ ਦੀ ਗ੍ਰਸਤ ਵਿੱਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਂ-ਪਿਓ, ਭੈਣ-ਭਰਾਵਾਂ ਅਤੇ ਆਪਣੇ ਖੁਦ ਦੀ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦਲਦਲ ਵਿੱਚੋਂ ਨਿਕਲਣ ਲਈ ਖੁਦ ਨੂੰ ਮਜ਼ਬੂਤ ਕਰਨ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਇਸ ਤੋਂ ਛੁਟਕਾਰੇ ਲਈ ਥੋੜੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਹ ਮਜ਼ਬੂਤ ਤੇ ਦ੍ਰਿੜ ਇਰਾਦੇ ਨਾਲ ਇਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਨਿਕਲਣ ਲਈ ਖੁਦ ਪਹਿਲ ਕਦਮੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਦ੍ਰਿੜ ਨਿਸ਼ਚੇ ਅਤੇ ਮਨ ਤੇ ਕਾਬੂ ਪਾ ਕੇ ਹਰ ਹਾਲਤ ਵਿੱਚ ਇਸ ਤੋਂ ਛੁਟਕਾਰਾ ਪਾਉਣ ਲਈ ਜ਼ਰੂਰ ਕਾਮਯਾਬ ਹੋਣਗੇ। ਇਸ ਮੌਕੇ ਉਨ੍ਹਾਂ ਪੀੜ੍ਹਤ ਵਿਅਕਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਕਈ ਜਾਇਜ਼ ਸਮੱਸਿਆਵਾਂ ਦਾ ਉਨ੍ਹਾਂ ਮੌਕੇ ਤੇ ਹੀ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਡੀ ਅਡਿਕਸ਼ਨ ਸੈਂਟਰ ਦੇ ਸਟਾਫ਼ ਨਾਲ ਬੈਠਕ ਕਰਕੇ ਅਤੇ ਉਨ੍ਹਾਂ ਵਲੋਂ ਦਾਖਲ ਹੋਏ ਪੀੜ੍ਹਤਾਂ ਦੀ ਬੇਹਤਰੀ ਲਈ ਹੋਰ ਕੀਤੇ ਜਾ ਸਕਣ ਵਾਲੇ ਕੰਮਾਂ ਲਈ ਸੁਝਾਅ ਲਏ। ਉਨ੍ਹਾਂ ਪੀੜ੍ਹਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਘੱਟੋਂ-ਘੱਟ 6 ਅਜਿਹੇ ਪ੍ਰਭਾਵਿਤ ਪਿੰਡਾਂ ਅਤੇ 1-2 ਸ਼ਹਿਰੀ ਬਸਤੀਆਂ ਦੀ ਸ਼ਨਾਖ਼ਤ ਕਰਕੇ ਇੱਕ ਪਰਪੋਜ਼ਲ ਤਿਆਰ ਕਰਨ ਜਿੱਥੇ ਤਜ਼ਰਬੇ ਦੇ ਤੌਰ ਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਇੱਕ ਸਾਂਝੀ ਟੀਮ ਬਣਾ ਕੇ ਕਾਰਜ ਕੀਤੇ ਜਾ ਸਕਣ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਸਿੰਗਲਾ, ਸਹਾਇਕ ਸਿਵਲ ਸਰਜਨ ਅਨੁਪਮਾ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਨੋਡਲ ਅਫ਼ਸਰ ਡਾ. ਅਰੁਣ ਬਾਂਸਲ, ਡੀ ਅਡਿਕਸ਼ਨ ਦੇ ਮੈਨੇਜ਼ਰ ਰੂਪ ਸਿੰਘ ਮਾਨ, ਸੈਕਟਰੀ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦਾ ਹੋਰ ਡਾਕਟਰੀ ਸਟਾਫ਼ ਹਾਜ਼ਰ ਰਿਹਾ।

ਲੱਖਾਂ ਸੇਜ਼ਲ ਅੱਖਾਂ ਨੇ ਅਪਣੇ ਮਹਿਬੂਬ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਅੰਤਿਮ ਵਿਦਾਈ
ਅੰਤਿਮ ਸੰਸਕਾਰ ਮੌਕੇ ਤਿਲ ਸੁੱਟਣ ਜੋਗੀ ਨਹੀਂ ਸੀ ਬਚੀ ਜਗ੍ਹਾਂ
ਮਾਂ ਨੇ ਅਪਣੇ ਜਵਾਨ ਪੁੱਤ ਨੂੰ ਸਿਹਰਾ ਸਜ਼ਾ ਕੇ ਕੀਤਾ ਰਵਾਨਾ
ਖੇਤਾਂ ਦਾ ਪੁੱਤ ਆਖ਼ਰ ਅਪਣੇ ਖੇਤਾਂ ’ਚ ਹੀ ਹੋਇਆ ਮਿੱਟੀ
ਸੁਖਜਿੰਦਰ ਮਾਨ
ਮਾਨਸਾ, 31 ਮਈ: 29 ਮਈ ਨੂੰ ਪਿੰਡ ਜਵਾਹਰਕੇ ’ਚ ਦਿਨ-ਦਿਹਾੜੇ ਕਤਲ ਕੀਤੇ ਪੰਜਾਬੀ ਦੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਉਰਫ਼ ਸੁਭਦੀਪ ਸਿੰਘ ਸਿੱਧੂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਲੱਖਾਂ ਸ਼ੇਜਲ ਅੱਖਾਂ ਵਲੋਂ ਅੰਤਿਮ ਵਿਦਾਈ ਦਿੱਤੀ ਗਈ। ਦੂਰ-ਦੂਰ ਵੱਡੀ ਤਾਦਾਦ ਵਿਚ ਅਪਣੇ ਮਹਿਬੂਬ ਨੌਜਵਾਨ ਗਾਇਕ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਲੜੀ ਦੁਪਿਹਰ ਤੱਕ ਵੀ ਜਾਰੀ ਰਹੀ, ਜਿਸ ਕਾਰਨ ਅੰਤਿਮ ਸੰਸਕਾਰ ਮੌਕੇ ਪਿੰਡ ਵਿਚ ਤਿਲ ਸੁੱਟਣ ਦੀ ਜਗ੍ਹਾਂ ਵੀ ਨਹੀਂ ਬਚੀ ਹੋਈ ਸੀ। ਸੋਹਰਤ ਦੀਆਂ ਬੁੁਲੰਦੀਆਂ ’ਤੇ ਪਹੁੰਚਣ ਦੇ ਬਾਵਜੂਦ ਅਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਰਿਹਾ ਇਹ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਅੱਜ ਆਖ਼ਰਕਾਰ ਅਪਣੇ ਖੇਤਾਂ ਦੀ ਮਿੱਟੀ ਵਿਚ ਹੀ ਮਿੱਟੀ ਹੋ ਗਿਆ। ਅਪਣੇ ਇਕਲੌਤੇ ਜਿਗਰ ਦੇ ਟੁਕੜੇ ਨੂੰ ਅੰਤਿਮ ਵਿਦਾਈ ਦੇਣ ਸਮੇਂ ਸਿੱਧੂ ਦੇ ਮਾਂ-ਬਾਪ ਦਾ ਵਿਰਲਾਪ ਕਿਸੇ ਤੋਂ ਝੱਲਿਆ ਨਹੀਂ ਜਾ ਰਿਹਾ ਸੀ। ਅਗਲੇ ਮਹੀਨੇ ਘੋੜੀ ਚੜ੍ਹਣ ਵਾਲੇ ਅਪਣੇ ਪੁੱਤ ਨੂੰ ਮਾਂ ਨੇ ਦਿਲ ’ਤੇ ਪੱਥਰ ਰੱਖ ਕੇ ਚਿਹਰੇ ’ਤੇ ਸਿਹਰਾ ਅਤੇ ਕਲਗੀ ਸਜ਼ਾ ਕੇ ਆਖ਼ਰੀ ਸਫ਼ਰ ਲਈ ਰਵਾਨਾ ਕੀਤਾ। ਵੱਡੀ ਗੱਲ ਇਹ ਵੀ ਸੀ ਕਿ ਦੁਨੀਆਂ ਦੇ ਕਿਸੇ ਵੱਡੇ ਸ਼ਹਿਰ ਵਿਚ ਅਪਣੀ ਰਿਹਾਇਸ਼ ਪਾਉਣ ਦੀ ਸਮਰੱਥਾ ਰੱਖਣ ਦੇ ਬਾਵਜੂਦ ਅਪਣੇ ਪਿੰਡ ਤੇ ਖੇਤਾਂ ਨੂੰ ਅੰਤਾਂ ਦਾ ਮੋਹ ਕਰਨ ਵਾਲੇ ਇਸ ਗਾਇਕ ਦਾ ਅੰਤਿਮ ਸੰਸਕਾਰ ਵੀ ਉਸਦੇ ਅਪਣੇ ਹੀ ਖੇਤਾਂ ਵਿਚ ਕੀਤਾ ਗਿਆ, ਜਿੱਥੇ ਉਹ ਅਕਸਰ ਵਿਹਲੇ ਸਮੇਂ ਟਰੈਕਟਰ ਚਲਾਉਂਦਾ ਨਜ਼ਰ ਆਉਂਦਾ ਸੀ। ਢਾਈ ਸਾਲ ਪਹਿਲਾਂ ਅਪਣੀ ਮਾਂ ਚਰਨਜੀਤ ਕੌਰ ਨੂੰ ਪਿੰਡ ਦੀ ਸਰਪੰਚੀ ਜਤਾ ਕੇ ਸਿਆਸਤ ਵੱਲ ਮੋੜਾ ਕੱਟਣ ਵਾਲੇ ਇਸ ਗਾਇਕ ਨੂੰ ਇਸ ਵਾਰ ਕਾਂਗਰਸ ਪਾਰਟੀ ਨੇ ਮਾਨਸਾ ਤੋਂ ਟਿਕਟ ਦਿੱਤੀ ਸੀ ਪ੍ਰੰਤੂ ਆਮ ਆਦਮੀ ਪਾਰਟੀ ਦੀ ਹਨੇਰੀ ਕਾਰਨ ਉਹ ਜਿੱਤ ਨਹੀਂ ਸਕਿਆ ਪ੍ਰੰਤੂ ਇਸਦੇ ਬਾਵਜੂਦ ਉਸਦਾ ਅਪਣੇ ਪਿੰਡ ਤੇ ਮਾਨਸਾ ਨਾਲੋਂ ਮੋਹ ਨਹੀਂ ਟੁੱਟਿਆ। ਇੱਕ ਆਮ ਘਰ ਵਿਚੋਂ ਉੱਠ ਕੇ ਬਹੁਤ ਥੋੜੀ ਉਮਰ ਵਿਚ ਗਾਇਕੀ ਦੇ ਖੇਤਰ ’ਚ ਪ੍ਰਸਿੱਧੀ ਦਾ ਸਿਖ਼ਰ ਛੋਹਣ ਵਾਲਾ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਇੱਕ ਆਮ ਪ੍ਰਵਾਰ ਨਾਲ ਸਬੰਧ ਰੱਖਦਾ ਸੀ, ਜਿਸਦਾ ਪਿਤਾ ਬਲਕੌਰ ਸਿੰਘ ਇੱਕ ਸਾਬਕਾ ਫ਼ੌਜੀ ਹੈ ਤੇ ਹੁਣ ਫ਼ਾਈਰ ਬਿ੍ਰਗੇਡ ਵਿਭਾਗ ਵਿਚ ਨੌਕਰੀ ਕਰਦਾ ਹੈ। ਆਮ ਘਰ ਤੇ ਆਮ ਜਿੰਦਗੀ ਜਿਊਣ ਵਾਲੇ ਸਿੱਧੂ ਮੂਸੇਵਾਲਾ ਨੂੰ ਥੋੜੇ ਸਾਲਾਂ ’ਚ ਮਿਹਨਤ ਦੇ ਚੱਲਦਿਆਂ ਇੰਨੀਂ ਪ੍ਰਸਿੱਧੀ ਤੇ ਕਮਾਈ ਹਾਸਲ ਹੋਈ ਕਿ ਹੁਣ ਉਹ ਕਰੋੜਾਂ ਰੁਪਏ ਟੈਕਸ ਭਰਦਾ ਸੀ। ਇਹੀਂ ਨਹੀਂ ਉਸਨੇ ਕੁੱਝ ਸਮਾਂ ਪਹਿਲਾਂ ਕਰੋੜਾਂ ਰੁਪਏ ਖ਼ਰਚ ਕਰਕੇ ਅਪਣੇ ਜੱਦੀ ਪਿੰਡ ਵਿਚ ਹੀ ਹਵੇਲੀ ਬਣਾਈ ਸੀ, ਜਿਸ ਵਿਚ ਉਹ ਕਰੀਬ ਤਿੰਨ ਹਫ਼ਤੇ ਪਹਿਲਾਂ ਹੀ ਪ੍ਰਵਾਰ ਨਾਲ ਸਿਫ਼ਟ ਹੋਇਆ ਸੀ ਤੇ ਹੁਣ ਇਸੇ ਹਵੇਲੀ ਵਿਚ ਉਸਦਾ ਪੂਰੇ ਚਾਵਾਂ ਨਾਲ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ। ਪ੍ਰੰਤੂ ਕਿਸਮਤ ਨੂੰ ਕੁੱਝ ਹੀ ਮੰਨਜੂਰ ਸੀ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਅਪਣੀ ਜਿੰਦਗੀ ਦੇ 29 ਸਾਲ ਪੂਰੇ ਹੋਣ ਤੋਂ 13 ਦਿਨ ਪਹਿਲਾਂ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਿਆ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਪੰਜਾਬੀ ਨੂੰ ਵੱਡਾ ਸਦਮਾ ਲੱਗਿਆ ਹੈ ਬੇੱਸਕ ਉਹ ਦੇਸ ਵਿਚ ਬੈਠਾ ਹੋਇਆ ਸੀ ਜਾਂ ਫ਼ਿਰ ਵਿਦੇਸ਼ ਵਿਚ। ਇਸਦੇ ਨਾਲ ਹੀ ਗੈਂਗਸਟਰਾਂ ਵਲੋਂ ਉਸਦੇ ਦਿਨ-ਦਿਹਾੜੇ ਹੋਏ ਕਤਲ ਨੇ ਵੀ ਹਰ ਪੰਜਾਬੀ ਨੂੰ ਝੰਜੋੜਿਆ ਹੈ।
ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਕਰੋਲਾ ਕਾਰ ਦੇਣ ਵਾਲਾ ਮਨਪ੍ਰੀਤ ਗਿ੍ਫਤਾਰ
ਬਹੁਚਰਚਿਤ ਕਤਲ ਕਾਂਡ ’ਚ ਪੁਲਿਸ ਨੇ ਪਾਈ ਪਹਿਲੀ ਗਿ੍ਰਫਤਾਰੀ
ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਹਾਲੇ ਪੁਲਿਸ ਦੀ ਪਹੁੰਚ ਤੋਂ ਦੂਰ
ਗੱਡੀ ਮਾਲਕ ਮਨਪ੍ਰੀਤ ਮੰਨਾ ਨੂੰ ਵੀ ਫ਼ਿਰੋਜਪੁਰ ਜੇਲ੍ਹ ਵਿਚੋਂ ਮਾਨਸਾ ਪੁਲਿਸ ਲਿਆਏਗੀ ਪੁਲਿਸ ਰਿਮਾਂਡ ’ਤੇ
ਸੁਖਜਿੰਦਰ ਮਾਨ
ਬਠਿੰਡਾ, 31 ਮਈ: 29 ਮਈ ਦੀ ਸ਼ਾਮ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ ਕਤਲ ਕੀਤੇ ਪੰਜਾਬੀ ਦੇ ਉਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਕਾਤਲਾਂ ਨੂੰ ਕਰੋਲਾ ਗੱਡੀ ਦੇਣ ਵਾਲੇ ਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਮੂਸੇਵਾਲਾ ਕਤਲ ਕਾਂਡ ’ਚ ਮਨਪ੍ਰੀਤ ਸਿੰਘ ਪਹਿਲਾਂ ਵਿਅਕਤੀ ਹੈ, ਜਿਸਦੀ ਪੁਲਿਸ ਨੇ ਕਤਲ ਦੇ 72 ਘੰਟਿਆਂ ਬਾਅਦ ਪਹਿਲੀ ਗਿ੍ਰਫਤਾਰੀ ਦਿਖ਼ਾਈ ਹੈ। ਉਜ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਮਨਪ੍ਰੀਤ ਨੂੰ ਪੰਜਾਬ ਪੁਲਿਸ ਨੇ ਬੀਤੇ ਕੱਲ ਹੀ ਉਤਰਾਖੰਡ ਦੀ ਪੁਲਿਸ ਦੀ ਮੱਦਦ ਨਾਲ ਦੇਹਰਦੂਨ ਤੋਂ ਸਾਥੀਆਂ ਸਹਿਤ ਗਿ੍ਰਫਤਾਰ ਕਰ ਲਿਆ ਸੀ, ਜਿਸਦੇ ਬਾਰੇ ਸੋਸਲ ਮੀਡੀਆ ’ਤੇ ਵੀ ਵੀਡੀਓ ਵਾਈਰਲ ਹੋਈ ਸੀ। ਪੁਲਿਸ ਵਿਭਾਗ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕਰੋਲਾ ਗੱਡੀ ਦੇ ਅਸਲ ਮਾਲਕ ਗੈਂਗਸਟਰ ਮਨਪ੍ਰੀਤ ਮੰਨਾ ਦੇ ਫਿਰੋਜਪੁਰ ਜੇਲ੍ਹ ਵਿਚ ਬੰਦ ਹੋਣ ਕਾਰਨ ਹੁਣ ਇਸ ਗੱਡੀ ਦੀ ਵਰਤੋਂ ਗਿ੍ਰਫਤਾਰ ਕੀਤੇ ਮਨਪ੍ਰੀਤ ਵਲੋਂ ਕੀਤੀ ਜਾ ਰਹੀ ਹੈ। ਇਹ ਮਨਪ੍ਰੀਤ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢੇਪਈ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਉਜ ਬੀਤੇ ਕੱਲ ਹੀ ਪੁਲਿਸ ਨੇ ਇਸ ਗੱਡੀ ਦੇ ਮਾਲਕ ਵਜੋਂ ਬੀਤੇ ਕੱਲ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਗੀਵਾਂਦਰ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਦੀ ਚਰਚਾ ਹੈ। ਜਿਸਤੋਂ ਕੀਤੀ ਪੁਛਗਿਛ ਬਾਅਦ ਮਨਪ੍ਰੀਤ ਨੂੰ ਦੇਹਰਾਦੂਨ ਤੋਂ ਚੁੱਕਿਆ ਗਿਆ ਸੀ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਪਿਛਲੇ ਸਾਲ ਕਤਲ ਕਰਨ ਵਾਲੇ ਮਨਪ੍ਰੀਤ ਮੰਨਾ ਨੂੰ ਵੀ ਮਾਨਸਾ ਪੁਲਿਸ ਫ਼ਿਰੋਜਪੁਰ ਜੇਲ੍ਹ ਵਿਚੋਂ ਪੁਲਿਸ ਰਿਮਾਂਡ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੰਨਾ ਨੂੰ ਵੀ ਲਾਰੇਂਸ ਬਿਸਨੋਈ ਗੈਂਗ ਦਾ ਸਾਥੀ ਮੰਨਿਆਂ ਜਾਂਦਾ ਹੈ। ਤਲਵੰਡੀ ਸਾਬੋ ਦੇ ਵਾਸੀ ਮਨਪ੍ਰੀਤ ਮੰਨਾ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਗੱਡੀ ਉਸਦੇ ਸਾਥੀ ਮਨਪ੍ਰੀਤ ਵਲੋਂ ਹੀ ਵਰਤੀਂ ਜਾ ਰਹੀ ਸੀ, ਜਿਸਤੋਂ ਪੁਲਿਸ ਇਹ ਪੁਛਗਿਛ ਕਰਨ ਲੱਗੀ ਹੋਈ ਹੈ ਕਿ ਉਸਨੇ ਕਿਸਨੂੰ ਇਹ ਗੱਡੀ ਦਿੱਤੀ ਸੀ , ਜਿੰਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਸੀ।
ਵਿਸ਼ਵ ਤੰਬਾਕੂ ਦਿਵਸ ਦੇ ਸਬੰਧ ਵਿੱਚ ਤੰਬਾਕੂ ਨਾਲ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੇ ਕਰਵਾਈ ਗਈ ਵਿਚਾਰ ਚਰਚਾ
ਵਿਸ਼ਵ ਤੰਬਾਕੂ ਦਿਵਸ ਦਾ ਥੀਮ “ਵਾਤਾਵਰਣ ਦੀ ਰੱਖਿਆ ਕਰੋ” ਇਸ ਲਈ ਇਸ ਸਾਲ ਵੱਧ ਤੋਂ ਵੱਧ ਰੁੱਖ ਲਾਏ ਜਾਣਗੇ।
ਸੁਖਜਿੰਦਰ ਮਾਨ
ਮਾਨਸਾ, 31 ਮਈ – ਵਿਸ਼ਵ ਤੰਬਾਕੂ ਦਿਵਸ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਤੰਬਾਕੂ ਦਾ ਸੇਵਨ ਨਾ ਕਰਣ ਸਬੰਧੀ ਸੈਮੀਨਾਰ ਅਤੇ ਵਿਚਾਰ ਚਰਚਾ ਕਰਵਾਈ ਗਈ ।ਇਸ ਵਿਚਾਰ ਚਰਚਾ ਦੀ ਸ਼ਰੁਆਤ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ ਸੰਦੀਪ ਘੰਡ ਨੇ ਦੱਸਿਆ ਸਾਲ 2022 ਵਿੱਚ ਵਿਸ਼ਵ ੋਤੰਬਾਕੂ ਵਿਰੋਧੀ ਦਿਵਸ ਦਾ ਥੀਮ “ਵਾਤਾਵਰਣ ਦੀ ਰੱਖਿਆ ਕਰੋ” ਹੈ ।ਇਸ ਨਾਲ ਇਹ ਪੱਤਾ ਲਗਦਾ ਹੈ ਕਿ ਕਿਸ ਤਰਾਂ ਤੰਬਾਕੂ ਸਾਡੀ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਹੈ।ਉਹਨਾਂ ਕਿਹਾ ਕਿ ਇਸ ਕਾਰਣ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਦਰੱਖਤ ਲਾਏ ਜਾਣਗੇ।
ਡਾ.ਸੰਦੀਪ ਘੰਡ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਅਤੇ ਇੱਕ ਸਰਵੇ ਅੁਨਸਾਰ ਸਿਗਰੇਟ ਦੇ ਧੂੰਏਂ ਵਿੱਚ 700 ਤੋਂ ਵੱਧ ਰਸਾਇਣ ਪੈਦਾ ਹੁੰਦੇ ਹਨ ਜਿੰਨਾਂ ਵਿੱਚ 70 ਦੇ ਕਰੀਬ ਰਸਾਇਣ ਕੈਂਸਰ ਪੈਦਾ ਕਰਨ ਵਾਲੇ ਹਨ।ਉਹਨਾਂ ਇਸ ਮੋਕੇ ਸਮੂਹ ਭਾਗੀਦਾਰਾਂ ਨੂੰ ਤੰਬਾਕੂ ਵਿਰੋਧੀ ਸੁੰਹ ਵੀ ਚੁਕਾਈ ਅਤੇ ਤੰਬਾਕੂ ਸਬੰਧੀ ਜਾਗਰੂਕ ਕਰਨ ਹਿੱਤ ਲਿਟਰੇਚਰ ਵੀ ਵੰਡਿਆ ਗਿਆ।ਉਹਨਾਂ ਵਲੰਟੀਅਰਜ ਨੂੰ ਦੱਸਿਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਾਝੀ ਥਾਂ ਜਿਵੇਂ ਸਿਨੇਮਾ ਘਰ,ਪਾਰਕ,ਬੱਸ,ਰੇਲਵੇ ਸਟੇਸ਼ਨਅਤੇ ਹੋਟਲ ਆਦਿ ਵਿੱਚ ਸਿਗਰਟ ਨਹੀ ਪੀ ਸਕਦਾ ਅਤੇ ਇਸ ਦਾ ਉਲੰਘਣ ਕਰਨ ਵਾਲੇ ਨੂੰ ਜੁਰਮਾਨਾ ਹੋ ਸਕਦਾ ਹੈ ਅਤੇ ਇਸ ਲਈ ਸਰਕਾਰ ਵੱਲੋਂ ਨੋਡਲ ਅਧਿਕਾਰੀ ਵੀ ਲਾਏ ਗਏ ਹਨ।
ਵਿਚਾਰ ਚਰਚਾ ਵਿੱਚ ਭਾਗ ਲੈiਂਦਆਂ ਮਨੋਜ ਕੁਮਾਰ ਛਾਪਿਆਂਵਾਲੀ, ਗੁਰਪ੍ਰੀਤ ਸਿੰਘ ਨੰਦਗੜ,ਮੰਜੂ ਰਾਣੀ ਵਕੀਲ ਸਰਦੂਲਗੜ ਅਤੇ ਮਨਪ੍ਰੀਤ ਕੌਰ ਆਹਲੂਪੁਰ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ 80 ਲੱਖ ਤੋਂ ਵੱਧ ਲੋਕ ਮਾਰੇ ਜਾਂਦੇ ਹਨ ਅਤੇ ਇਹ ਅੰਕੜਾ 2030 ਤੱਕ 8 ਕਰੋੜ ਤੋਂ ਵੀ ਪਾਰ ਕਰ ਜਾਵੇਗਾ ਇਸ ਲਈ ਇਸ ਪ੍ਰਤੀ ਸੰਜੀਦਾ ਹੋਕੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।ਇਸੇ ਤਰਾਂ ਕਿਸੇ ਵੀ ਵਿਦਿਅਕ ਸੰਸਥਾ ਦੇ ਨੇੜੇ ਕੋਈ ਵੀ ਵਿਅਕਤੀ ਤੰਬਾਕੂ ਦਾ ਸੇਵਨ ਨਹੀ ਕਰ ਸਕਦਾ ਅਤੇ ਕੋਈ ਦੁਕਾਨਦਾਰ ਵੀ ਤੰਬਾਕੂ ਵੇਚ ਨਹੀ ਸਕਾਦਾ।
ਵਿਚਾਰ ਚਰਚਾ ਵਿੱਚ ਹਿੱਸਾ ਲੇਦਿੰਆਂ ਵੱਖ ਵੱਖ ਬੁਲਾਰਿਆਂ ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਸਿੰਘ ਅੱਕਾਂਵਾਲੀ ਅਤੇ ਕਰਮਜੀਤ ਕੌਰ ਬੁਢਲਾਡਾ ਨੇ ਦੱਸਿਆ ਕਿ ਇੱਕ ਸਰਵੇ ਅੁਨਸਾਰ ਇੱਕ ਸਿਗਰਟ ਪੀਣ ਨਾਲ ਇੱਕ ਵਿਅਕਤੀ ਦੀ ਜਿੰਦਗੀ 11 ਮਿੰਟ ਘੱਟ ਜਾਂਦੀ ਹੈ।ਉਹਨਾਂ ਕਿਹਾ ਕਿ ਇਹ ਵੀ ਚਿੰਤਾਂ ਦਾ ਵਿਸ਼ਾ ਹੈ ਕਿ ਜਿਆਦਾਤਰ ਤੰਬਾਕੂ ਕੰਪਨੀਆਂ ਆਰਿਥਕ ਤੋਰ ਤੇ ਤੰਗ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਉਦੇਂ ਹਨ।ਉਹਨਾਂ ਕਿਹਾ ਕਿ ਸਿਗਰਟ ਪੀਣ ਨਾਲ ਹੀ ਨਹੀ ਜੋ ਵਿਅਕਤੀ ਸਿਗਰਟ ਪੀਣ ਵਾਲੇ ਦੇ ਨੇੜੇ ਵੀ ਖੜਦਾ ਹੈ ਉਸ ਨੂੰ ਵੀ ਉਹਨਾਂ ਹੀ ਨੁਕਸਾਨ ਹੁੰਦਾਂ ਹੈ।ਇਸ ਮੋਕੇ ਹੋਰਨਾਂ ਤੋ ਇਲਾਵਾ ਜੋਨੀ ਕੁਮਾਰ ਮਾਨਸਾ,ਕੁਲਦੀਪ ਸਿੰਘ ਮਾਨਸਾ,ਕਰਮਜੀਤ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ।
ਖੇਡੋ ਇੰਡੀਆ ਯੁਥ ਗੇਮਸ-2021 ਦੀ ਹਰ ਜਾਣਕਾਰੀ ਦੇਸ਼ ਅਤੇ ਦੁਨੀਆ ਤੱਕ ਪਹੁੰਚੇਗੀ
ਸਾਰੀ ਸਹੂਲਤਾਂ ਨਾਲ ਲੈਸ ਮੀਡੀਆ ਸੈਂਟਰ ਕੀਤਾ ਗਿਆ ਹੈ ਤਿਆਰ
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਨੇ ਪੰਚਕੂਲਾ ਵਿਚ ਕੀਤਾ ਖੇਡੋ ਇੰਡੀਆ ਯੂਥ ਗੇਮਸ-2021 ਦੀ ਤਿਆਰੀਆਂ ਦਾ ਜਾਇਜਾ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਮਈ : ਹਰਿਆਣਾ ਵਿਚ 4 ਦਿਨ ਬਾਅਦ ਹੋਣ ਜਾ ਰਾਹੀ ਖੇਡੋ ਇੰਡੀਆ ਯੂਥ ਗੇਮਸ-2021 ਦੀ ਪਲ-ਪਲ ਦੀ ਜਾਣਕਾਰੀ ਦੇਸ਼ ਤੇ ਦੁਨੀਆ ਤਕ ਪਹੁੰਚੇਗੀ। ਇਸ ਦੇ ਲਈ ਵਿਸ਼ੇਸ਼ ਤੌਰ ‘ਤੇ ਸਾਰੀ ਸਹੂਲਤਾਂ ਨਾਲ ਲੈਸ ਮੀਡੀਆ ਸੈਂਟਰ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਅੱਜ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਚ ਖੇਡਾਂ ਅਤੇ ਮੀਡੀਆ ਸੈਂਟਰ ਦੀ ਤਿਆਰੀਆਂ ਦਾ ਜਾਇਜਾ ਲਿਆ। ਇਸ ਦੌਰਾਨ ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਡਾ. ਅਗਰਵਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੀਡੀਆ ਸੈਂਟਰ ਵਿਚ ਸਾਰੀ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਪੱਤਰਕਾਰਾਂ ਨੁੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾ ਨੇ ਓਪਨਿੰਗ ਸੈਰੇਮਨੀ ਲਈ ਤਿਆਰ ਕੀਤੇ ਗਏ ਮੁੱਖ ਮੰਚ, ਮੀਡੀਆ ਲਾਊਂਜ, ਫੋਟੋ ਪੁਆਇੰਟ ਆਦਿ ਦਾ ਵੀ ਜਾਇਜਾ ਲਿਆ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਸਪੈਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰੈਸ ਨੋਟਸ ਰਾਹੀਂ ਖੇਡੋਂ ਇੰਡੀਆ ਯੂਥ ਗੇਮਸ-2021 ਦੀ ਪਲ-ਲਿ ਦੀ ਜਾਣਕਾਰੀ ਦੇਸ਼ ਤੇ ਦੁਨੀਆ ਤਕ ਪਹੁੰਚਾਈ ਜਾਵੇਗੀ।
4 ਜੂਨ ਨੂੰ ਹੋਵੇਗੀ ਓਪਨਿੰਗ ਸੈਰੇਮਨੀ
ਡਾ. ਅਗਰਵਾਲ ਨੇ ਦਸਿਆ ਕਿ 4 ਜੂਨ, 2022 ਨੂੰ ਪੰਚਕੂਲਾ ਵਿਚ ਖੇਡੋ ਇੰਡੀਆ ਯੂਥ ਗੇਮਸ-2021 ਦੀ ਓਪਨਿੰਗ ਸੈਰੇਮਨੀ ਪ੍ਰਬੰਧਿਤ ਕੀਤੀ ਜਾਵੇਗੀ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਮੁੱਖ ਮਹਿਮਾਨ ਹੋਣਗੇ। ਇਸ ਦੀ ਸਾਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਅਿਾਣਾ ਲਗਾਤਾਰ ਖੇਡ ਖੇਤਰ ਵਿਚ ਅਮਿੱਟ ਛਾਪ ਛੱਡ ਰਿਹਾ ਹੈ ਅਤੇ ਖੇਡੋਂ ਇੰਡੀਆ ਯੂਥ ਗੇਮਸ ਦੇ ਚੌਥੀ ਸੀਜਨ ਦੇ ਪ੍ਰਬੰਧ ਦੇ ਬਾਅਦ ਹਰਿਆਣਾ ਦੀ ਖੇਡ ਉਪਲਬਧੀਆਂ ਵਿਚ ਇਕ ਹੋਰ ਆਯਾਮ ਜੁੜ ਜਾਵੇਗਾ।





