Wednesday, May 13, 2026
Home Blog Page 2478

ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਤੰਬਾਕੂ ਨਾ ਖਾਣ ਦੀ ਸਹੁੰ ਚੁਕਵਾਈ

0

ਸੁਖਜਿੰਦਰ ਮਾਨ
ਬਠਿੰਡਾ, 31 ਮਈ : ਜਿਲਾ ਸਿਹਤ ਵਿਭਾਗ ਵੱਲੋਂ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਥਾਨਕ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਅਤੇ ਏ.ਐਨ.ਐਮ. ਸਕੂਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ । ਇਸ ਮੌਕੇ ਜਿਲਾ ਟੀਬੀ ਅਫਸਰ ਡਾ. ਰੋਜੀ ਅਗਰਵਾਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਕਰਨ ਅਬਰੋਲ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਕੁਲਵੰਤ ਸਿੰਘ ਅਤੇ ਲੈਕਚਰਾਰ ਕਮਲੇਸ਼ ਕੁਮਾਰੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਸਰੀਰ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਤੰਬਾਕੂ ਵਿਰੋਧੀ ਕਰਵਾਏ ਗਏ ਪੋਸਟਰ ਮੁਕਾਬਲੇ ਦੇ ਜੇਤੂ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਮੂਹ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਹੋਰਨਾਂ ਨੂੰ ਇਸਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ ਦੀ ਸਹੁੰ ਵੀ ਚੁਕਵਾਈ ਗਈ। ਖਾਲਸਾ ਸਕੂਲ ਦੇ ਪਿ੍ਰੰਸੀਪਲ ਸ੍ਰ. ਜਗਤਾਰ ਸਿੰਘ ਬਰਾੜ ਅਤੇ ਏ.ਐਨ.ਐਮ. ਸਕੂਲ ਦੇ ਪਿ੍ਰੰਸੀਪਲ ਲਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਕਿਹਾ । ਇਸ ਮੌਕੇ ਸਿਹਤ ਕਰਮਚਾਰੀ ਲਖਵਿੰਦਰ ਸਿੰਘ ਕੈਂਥ, ਗਗਨਦੀਪ ਸਿੰਘ ਭੁੱਲਰ, ਪਵਨਦੀਪ ਕੌਰ ਬਲਾਕ ਐਜੂਕੇਟਰ, ਡੀਲੰਿਗ ਸਹਾਇਕ ਤੰਬਾਕੂ ਕੰਟਰੋਲ ਸ਼੍ਰ. ਸ਼ੇਰਜੰਗ ਸਿੰਘ, ਡਾ. ਕਪਿਲ ਮਿੱਤਲ. ਡਾ. ਮੰਜੂ ਬਾਲਾ, ਸਟਾਫ ਨਰਸ ਸਵਰਨ ਕੌਰ, ਗੁਰਪ੍ਰੀਤ ਸਿੰਘ ਐਸ.ਆਈ., ਨਰਸਿੰਗ ਟਿਊਟਰ ਪਰਮਿੰਦਰ ਕੌਰ, ਖੁਸ਼ਪ੍ਰੀਤ ਕੌਰ, ਰਵਿੰਦਰ ਕੌਰ, ਸਿਮਰਨਜੀਤ ਕੌਰ ਅਤੇ ਖਾਲਸਾ ਸਕੂਲ ਤੋਂ ਮੈਡਮ ਸਿਮਰਜੀਤ ਕੌਰ, ਮੈਡਮ ਸ਼ਿੰਦਰਪਾਲ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਨਰਿੰਦਰਪਾਲ ਕੌਰ, ਮੈਡਮ ਗੁਰਿੰਦਰ ਕੌਰ, ਮੈਡਮ ਅਮਨਦੀਪ ਕੌਰ, ਕੁਲਵਿੰਦਰ ਸਿੰਘ ਬਰਾੜ ਮੌਜੂਦ ਸਨ ।

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਵਰਚੂਅਲ ਗਰੀਬ ਕਲਿਆਣ ਸੰਮੇਲਨ ਚ ਆਮ ਲੋਕਾਂ ਨੇ ਕੀਤੀ ਸ਼ਮੂਲੀਅਤ

0

ਗਰੀਬ ਕਲਿਆਣਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਿਆ ਜਾਵੇ ਲਾਹਾ : ਡਿਪਟੀ ਕਮਿਸ਼ਨਰ
ਅਧਿਕਾਰੀਆਂ ਨੇ ਆਪੋ-ਆਪਣੇ ਵਿਭਾਗ ਨਾਲ ਸਬੰਧਤ ਯੋਜਨਾਵਾਂ ਬਾਰੇ ਦਿੱਤੀ ਵਡਮੁੱਲੀ ਜਾਣਕਾਰੀ
ਸੁਖਜਿੰਦਰ ਮਾਨ
ਬਠਿੰਡਾ, 31 ਮਈ : ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮਨਾਏ ਜਾ ਰਹੇ ਆਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਂਉਤਸਵ ਤਹਿਤ ਕਰਵਾਏ ਗਏ ਵਰਚੂਅਲ ਗਰੀਬ ਕਲਿਆਣ ਸੰਮੇਲਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਕਿਹਾ ਕਿ ਗਰੀਬ ਕਲਿਆਣਕਾਰੀ ਸਕੀਮਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਣੂ ਕਰਵਾਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਹਾ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਨ੍ਹਾਂ ਗਰੀਬ ਕਲਿਆਣਕਾਰੀ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ.ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਸ਼੍ਰੀ ਜਸਪ੍ਰੀਤ ਸਿੰਘ ਕਾਹਲੋਂ, ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਪ੍ਰੀਤ ਅਰਸ਼ੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਤੇ ਵਾਈਸ ਚੇਅਰਮੈਨ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਸ਼੍ਰੀ ਹਰਪਾਲ ਸਿੰਘ ਆਦਿ ਪ੍ਰਮੁੱਖ ਸ਼ਖਸੀਅਤਾਂ ਅਤੇ ਅਧਿਕਾਰੀ ਸ਼ਾਮਲ ਸਨ।
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਮ ਲੋਕਾਂ ਦੀ ਸ਼ਮੂਲੀਅਤ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਦਿਓਣ ਵਿਖੇ ਪ੍ਰਧਾਨ ਮੰਤਰੀ ਦੇ ਸਿੱਧੇ ਪ੍ਰਸਾਰਣ ਨੂੰ ਦਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਵਰਚੂਅਲ ਸਮਾਗਮ ਦੌਰਾਨ ਗਰੀਬ ਕਲਿਆਣਕਾਰੀ ਸਕੀਮਾਂ ਨਾਲ ਜੁੜੇ ਆਮ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਸੁਣਿਆ ਅਤੇ ਦੇਖਿਆ। ਪ੍ਰਧਾਨ ਮੰਤਰੀ ਵੱਲੋਂ ਅੱਜ ਦੇ ਇਸ ਸੰਮੇਲਨ ਰਾਹੀਂ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲਾਭਪਾਤਰੀਆਂ ਨਾਲ ਸੰਵਾਦ ਰਚਾਇਆ ਗਿਆ ਸੀ, ਉੱਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 11 ਵੀਂ ਕਿਸ਼ਤ ਵੀ ਤਬਦੀਲ ਕੀਤੀ ਗਈ। ਇਸ ਮੌਕੇ ਸ਼ਾਮਲ ਲੋਕਾਂ ਨੇ ਆਨਲਾਈਨ ਇਸ ਸਮੁੱਚੇ ਸਮਾਗਮ ਦਾ ਆਨੰਦ ਮਾਣਿਆ ਅਤੇ ਆਪਣੇ ਨਾਲ ਸਬੰਧਤ ਕੇਂਦਰੀ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ।
ਵਰਚੂਅਲ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਆਪੋ-ਆਪਣੇ ਵਿਭਾਗ ਨਾਲ ਸਬੰਧਤ ਗਰੀਬ ਕਲਿਆਣਕਾਰੀ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਵਿੱਚ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਵੱਲੋਂ ਮੌਜੂਦ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਯੋਜਨਾਵਾਂ ਦਾ ਲਾਹਾ ਲੈਣ ਲਈ ਉਨ੍ਹਾਂ ਨੂੰ ਦਫ਼ਤਰਾਂ ਵਿਖੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਵਧੇਰੇ ਜਾਣਕਾਰੀ ਲਈ ਆਪੋ-ਆਪਣੇ ਦਫ਼ਤਰਾਂ ਦੇ ਪਤੇ ਅਤੇ ਸੰਪਰਕ ਨੰਬਰ ਵੀ ਸਾਂਝੇ ਕੀਤੇ ਗਏ। ਅਧਿਕਾਰੀਆਂ ਵੱਲੋਂ ਸਮਾਗਮ ਚ ਮੌਜੂਦ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਇਨ੍ਹਾਂ ਸਕੀਮਾਂ ਬਾਰੇ ਨਾ ਸਿਰਫ਼ ਖੁਦ ਫ਼ਾਇਦਾ ਲੈਣ ਸਗੋਂ ਹੋਰਨਾਂ ਲੋਕਾਂ ਨੂੰ ਵੀ ਇਨ੍ਹਾਂ ਸਕੀਮਾਂ ਸਬੰਧੀ ਜਾਣੂ ਕਰਵਾਉਣਾ ਆਪਣਾ ਮੁਢਲਾ ਫਰਜ ਸਮਝਣ।
ਇਸ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਆਪੋ-ਆਪਣੇ ਵਿਭਾਗ ਨਾਲ ਸਬੰਧ ਗਰੀਬ ਕਲਿਆਣਕਾਰੀ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ ਤੇ ਗ੍ਰਾਮੀਣ), ਪ੍ਰਧਾਨ ਮੰਤਰੀ ਕਿਾਸਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸ਼ਣ ਅਭਿਆਨ ਲਾਭਪਾਤਰੀ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਜਲ ਜੀਵਨ ਮਿਸ਼ਨ/ਸਵੱਛ ਭਾਰਤ ਮਿਸ਼ਨ-ਗ੍ਰਾਮੀਣ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ, ਆਯੂਸ਼ਮਾਨ ਭਾਰਤ ਹੈਲਥ ਤੇ ਵੈਲਨੈਸ ਕੇਂਦਰ, ਪ੍ਰਧਾਨ ਮੰਤਰੀ ਮੁਦਰਾ ਆਦਿ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ।

ਏਮਜ਼ ਦੇ ਪੈਥੋਲੋਜੀ ਵਿਭਾਗ ਵਲੋਂ ਥੈਲੇਸੀਮੀਆ ਸਬੰਧੀ ਪ੍ਰੋਗਰਾਮ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 31 ਮਈ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਬਠਿੰਡਾ ਦੇ ਪੈਥੋਲੋਜੀ ਵਿਭਾਗ ਵਲੋਂ ਡਾ ਮਨਜੀਤ ਕੌਰ ਰਾਣਾ ਦੀ ਅਗਵਾਈ ਹੇਠ ਥੈਲੇਸੀਮੀਆ ਸਬੰਧੀ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਮੈਡੀਕਲ ਕਾਲਜਾਂ, ਹਸਪਤਾਲਾਂ ਅਤੇ ਲੈਬਾਰਟਰੀਆਂ ਤੋਂ ਆਏ ਸਾਰੇ ਡੈਲੀਗੇਟਾਂ ਨੇ ਇਸ ਬਿਮਾਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਡਾਇਰੈਕਟਰ ਡਾ ਦਿਨੇਸ ਕੁਮਾਰ ਸਿੰਘ ਨੇ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਏਮਜ ਬਠਿੰਡਾ ਨੂੰ ਥੈਲੇਸੀਮੀਆ ਅਤੇ ਹੀਮੋਗਲੋਬਿਨੋਪੈਥੀ ਦੇ ਖੇਤਰ ਵਿੱਚ ਉੱਤਮਤਾ ਦਾ ਕੇਂਦਰ ਬਣਾਉਣਾ ਉਨ੍ਹਾਂ ਦਾ ਵਿਜਨ ਹੈ। ਸੀਐਮਈ ਦੀ ਸੁਰੂਆਤ ਡਾ: ਮਨਜੀਤ ਕੌਰ ਰਾਣਾ ਐਮਡੀ ਪੈਥੋਲੋਜੀ ਅਤੇ ਫਿਰ ਡਾ: ਸੁਸਾਂਤ ਮੀਨੀਆ ਐਮਡੀ ਟ੍ਰਾਂਸਫਿਊਜਨ ਮੈਡੀਸਨ ਅਤੇ ਬਲੱਡ ਬੈਂਕ ਦੁਆਰਾ ਕੀਤੀ ਗਈ ਸੀ। ਡਾ. ਰੀਨਾ ਦਾਸ ਪ੍ਰੋਫੈਸਰ ਅਤੇ ਮੁਖੀ ਹੇਮਾਪੈਥੋਲੋਜੀ ਵਿਭਾਗ ਪੀਜੀਆਈਐਮਈਆਰ ਚੰਡੀਗੜ੍ਹ ਸਮੇਤ ਉੱਘੇ ਬੁਲਾਰਿਆਂ ਨੇ ਪ੍ਰਯੋਗਸਾਲਾ ਦੇ ਨਿਦਾਨ ਅਤੇ ਜਨਮ ਤੋਂ ਪਹਿਲਾਂ ਦੀ ਜਾਂਚ ਬਾਰੇ ਚਰਚਾ ਕੀਤੀ, ਜਦੋਂ ਕਿ ਡਾ: ਅਮਿਤਾ ਤ੍ਰੇਹਨ ਪ੍ਰੋ ਅਤੇ ਮੁਖੀ ਪੀਡੀਆਟਿ੍ਰਕ ਹੇਮਾਟੋ-ਆਨਕੋਲੋਜੀ ਵਿਭਾਗ, ਪੀਜੀਆਈਐਮਈਆਰ ਚੰਡੀਗੜ੍ਹ ਨੇ ਚਰਚਾ ਕੀਤੀ। ਚੇਲੇਸਨ ਥੈਰੇਪੀ ਬਾਰੇ ਚਰਚਾ ਕੀਤੀ। ਡਾ ਵਰੁਣ ਕੌਲ ਐਸੋਸੀਏਟ ਪ੍ਰੋਫੈਸਰ ਬਾਲ ਰੋਗ ਵਿਭਾਗ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਅਤੇ ਡਾ: ਪ੍ਰਸਾਂਤ ਛਾਬੜਾ ਨੇ ਵੀ ਥੈਲੇਸੀਮੀਆ ਦੇ ਇਲਾਜ ਦੀ ਰਣਨੀਤੀ ਅਤੇ ਜਟਿਲਤਾਵਾਂ ਬਾਰੇ ਚਰਚਾ ਕੀਤੀ। ਬਹੁਤ ਸਾਰੇ ਉਤਸਾਹੀ ਉਭਰ ਰਹੇ ਪੋਸਟ ਗ੍ਰੈਜੂਏਟਾਂ ਦੁਆਰਾ ਓਰਲ ਪੋਸਟਰ ਪੇਸਕਾਰੀ ਦਿੱਤੀ ਗਈ। ਪੈਥੋਲੋਜੀ, ਟ੍ਰਾਂਸਫਿਊਜਨ ਮੈਡੀਸਨ, ਬਾਲ ਰੋਗ ਅਤੇ ਰੇਡੀਓਡਾਇਗਨੋਸਿਸ ਵਿਭਾਗ ਵੱਲੋਂ ਵਰਕਸਾਪ ਵੀ ਲਗਾਈ ਗਈ। ਪੋਸਟਰਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਡਾ: ਮਨਮੀਤ ਕੌਰ ਨੇ ਧੰਨਵਾਦ ਦੇ ਮਤੇ ਨਾਲ ਸੀ.ਐਮ.ਈ. ਦਾ ਸਮਾਪਨ ਕੀਤਾ।

ਈਸ਼ਵਰ ਸਿੰਘ ਨੂੰ ਬਣਾਇਆ ਏਡੀਜੀਪੀ ਲਾਅ ਐਂਡ ਆਰਡਰ, ਵਰਿੰਦਰ ਕੁਮਾਰ ਨੂੰ ਬਣਾਇਆ ਵਿਜੀਲੈਂਸ ਚੀਫ਼

0

ਸੁਖਜਿੰਦਰ ਮਾਨ
ਚੰਡੀਗੜ੍ਹ, 31 ਮਈ : ਦੋ ਦਿਨ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਕੇ ਵਿਖੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਕਾਂਡ ਕਾਰਨ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਈਸ਼ਵਰ ਸਿੰਘ ਨੂੰ ਪੰਜਾਬ ਦਾ ਨਵਾਂ ਏਡੀਜੀਪੀ ਲਾਅ ਐਂਡ ਬਣਾਇਆ ਗਿਆ ਹੈ। ਜਦੋਂਕਿ ਉਨ੍ਹਾਂ ਦੀ ਥਾਂ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਦਾ ਚੀਫ਼ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸੂਬੇ ’ਚ ਲਗਾਤਾਰ ਹੋ ਰਹੀਆਂ ਕਤਲੋਂ ਗਾਰਦ ਕਾਰਨ ਆਪ ਸਰਕਾਰ ’ਤੇ ਉਗਲਾਂ ਉੱਠ ਰਹੀਆਂ ਹਨ। ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਰਕਾਰ ਹੋਰ ਵੀ ਰੱਖਿਅਤਮਕ ਸਥਿਤੀ ਵਿਚ ਆ ਗਈ ਹੈ।

ਪੰਜਾਬ ਦੇ ਸਿਹਤ ਮੰਤਰੀ ਤੋਂ ਦਿੱਲੀ ਦਾ ਸਿਹਤ ਮੰਤਰੀ ਵੀ ਗਿ੍ਰਫਤਾਰ

ਸਤਿੰਦਰ ਜੈਨ ਨੂੰ ਈਡੀ ਨੇ ਕੀਤਾ ਗਿ੍ਰਫਤਾਰ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 30 ਮਈ: ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਵਲੋਂ ਕਥਿਤ ਤੌਰ ’ਤੇ ਟੈਂਡਰਾਂ ਵਿਚੋਂ ਕਮਿਸ਼ਨ ਮੰਗਣ ਦੇ ਮਾਮਲੇ ਵਿਚ ਹੋਈ ਗਿ੍ਰਫਤਾਰੀ ਤੋਂ ਬਾਅਦ ਅੱਜ ਈਡੀ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਗਿ੍ਰਫਤਾਰ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਉਨ੍ਹਾਂ ਵਿਰੁਧ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਕਥਿਤ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਕੇਂਦਰੀ ਏਜੰਸੀ ਵਲੋਂ ਉਨ੍ਹਾਂ ਵਿਰੁਧ ਜਾਂਚ ਕੀਤੀ ਜਾ ਰਹੀ ਸੀ। ਮਹੱਤਵਪੁੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਸਤਿੰਦਰ ਜੈਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਜੋਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਹਨ, ਦੇ ਕਾਫ਼ੀ ਨਜਦੀਕੀ ਮੰਨਿਆਂ ਜਾਂਦਾ ਸੀ। ਇਹ ਵੀ ਜਿਕਰਯੋਗ ਹੈ ਕਿ ਦੇਸ ਭਰ ਵਿਚ ਆਪ ਦੀਆਂ ਦੋ ਸੂਬਿਆਂ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਹਨ ਤੇ ਇੱਕ ਹਫ਼ਤੇ ਵਿਚ ਹੀ ਦੋਨਾਂ ਸੂਬਿਆਂ ਦੇ ਸਿਹਤ ਵਿਭਾਗ ਦੇ ਮੰਤਰੀ ਗਿ੍ਰਫਤਾਰ ਹੋ ਚੁੱਕੇ ਹਨ। ਜਿਸਦੇ ਨਾਲ ਪੰਜਾਬ ਤੋਂ ਬਾਅਦ ਹਿਮਾਚਲ ਤੇ ਗੁਜਰਾਤ ਵਿਚ ਸਰਕਾਰਾਂ ਬਣਾਉਣ ਲਈ ਵੱਡੀ ਮਿਹਨਤ ਕਰ ਰਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਮੁਤਾਬਕ ਸਤਿੰਦਰ ਜੈਨ ਵਿਰੁਧ ਵੀ ਭਿ੍ਰਸਟਾਚਾਰ ਦੇ ਦੋਸ਼ ਲੱਗੇ ਸਨ। ਇਹ ਵੀ ਦਸਣਾ ਬਣਦਾ ਹੈ ਕਿ ਸੀਬੀਆਈ ਵਲੋਂ ਵੀ ਸਤਿੰਦਰ ਜੈਨ ਵਿਰੁਧ ਜਾਂਚ ਕੀਤੀ ਜਾ ਰਹੀ ਸੀ।

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵਰਤੀ ਗਈ ਕਰੋਲਾ ਕਾਰ ਗੈਂਗਸਟਰ ਮਨਪ੍ਰੀਤ ਮੰਨਾ ਦੀ ਨਿਕਲੀ?

0

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਫਿਰੋਜਪੁਰ ਜੇਲ੍ਹ ਨਾਲ ਜੁੜੇ
ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਕਰਨ ਵਾਲੇ ਮਨਪ੍ਰੀਤ ਮੰਨਾ ਨੇ ਖ਼ਰੀਦੀ ਸੀ ਦਿੱਲੀ ਤੋਂ ਇਹ ਗੱਡੀ
ਗੱਡੀ ਦੀ ਮਾਲਕੀ ਕਰਵਾਈ ਸੀ ਅਪਣੇ ਸਾਥੀ ਬੌਬੀ ਦੇ ਨਾਮ
ਸੁਖਜਿੰਦਰ ਮਾਨ
ਬਠਿੰਡਾ, 30 ਮਈ: ਬੀਤੇ ਕੱਲ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ ਕਤਲ ਕੀਤੇ ਪੰਜਾਬੀ ਦੇ ਉਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਤਲ ਕਾਂਡ ’ਚ ਵਰਤੀ ਗਈ ਕਰੋਲਾ ਕਾਰ ਲਾਰੇਂਸ ਬਿਸਨੋਈ ਗੈਂਗ ਦੇ ਸਾਥੀ ਮੰਨੇ ਜਾਂਦੇ ਗੈਂਗਸਟਰ ਮਨਪ੍ਰੀਤ ਮੰਨਾ ਦੀ ਦੱਸੀ ਜਾ ਰਹੀ ਹੈ, ਜਿਹੜਾ ਇਸ ਸਮੇਂ ਉਘੇ ਗੈਂਗਸਟਰ ਕੁਲਵੀਰ ਨਰੂਆਣਾ ਦੇ ਕਤਲ ਮਾਮਲੇ ਵਿਚ ਫ਼ਿਰੋਜਪੁਰ ਜੇਲ੍ਹ ਵਿਚ ਬੰਦ ਹੈ। ਸੂਤਰਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਤਲਵੰਡੀ ਸਾਬੋ ਦੇ ਰਹਿਣ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨੇ ਕਰੀਬ ਤਿੰਨ ਸਾਲ ਪਹਿਲਾਂ ਦਿੱਲੀ ਤੋਂ ਇਹ ਗੱਡੀ ਖ਼ਰੀਦੀ ਸੀ ਤੇ ਗੱਡੀ ਖ਼ਰੀਦਣ ਸਮੇਂ ਉਸਦੇ ਨਾਲ ਗਏ ਨਜਦੀਕੀ ਪਿੰਡ ਭਾਗੀਵਾਂਦਰ ਦੇ ਬੌਬੀ ਨਾਂ ਦੇ ਨੌਜਵਾਨ ਦੇ ਨਾਮ ਉਪਰ ਇਹ ਗੱਡੀ ਖਰੀਦੀ ਗਈ ਸੀ। ਪੁਲਿਸ ਵਲੋਂ ਇਸ ਗੱਡੀ ਦੀ ਮਲਕੀਅਤ ਦਾ ਪਤਾ ਲੱਗਣ ਤੋਂ ਬਾਅਦ ਬਠਿੰਡਾ ਦੇ ਸੀਆਈਏ ਸਟਾਂਫ਼ ਵਲੋਂ ਮਾਨਸਾ ਪੁਲਿਸ ਦੀ ਮੱਦਦ ਨਾਲ ਬੌਬੀ ਨਾਂ ਦੇ ਇਸ ਨੌਜਵਾਨ ਨੂੰ ਹਿਰਾਸਤ ਵਿਚ ਲਏ ਜਾਣ ਦੀ ਵੀ ਚਰਚਾ ਹੈ। ਉਕਤ ਨੌਜਵਾਨ ਵਿਰੁਧ ਵੀ ਇੱਕ-ਦੋ ਕੇਸ ਦਰਜ਼ ਹਨ। ਜਿਸਦੇ ਚੱਲਦੇ ਪੁਲਿਸ ਡੁੂੰਘਾਈ ਨਾਲ ਪੜਤਾਲ ਕਰ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪੁਲਿਸ ਇਸ ਕੇਸ ਵਿਚ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਵੀ ਭਲਕੇ ਤੱਕ ਫਿਰੋਜਪੁਰ ਜੇਲ੍ਹ ਤੋਂ ਪੁਲਿਸ ਰਿਮਾਂਡ ’ਤੇ ਲਿਆ ਸਕਦੀ ਹੈ, ਜਿਸਤੋਂ ਬਾਅਦ ਸਚਾਈ ਸਾਹਮਣੇ ਆਵੇਗੀ ਕਿ ਉਸਦੇ ਜੇਲ੍ਹ ਜਾਣ ਤੋਂ ਬਾਅਦ ਇਸ ਗੱਡੀ ਨੂੰ ਕੌਣ ਵਰਤ ਰਿਹਾ ਸੀ। ਇੱਥੇ ਦਸਣਾ ਬਣਦਾ ਹੈ ਕਿ 7 ਜੁਲਾਈ 2021 ਨੂੰ ਸਵੇਰ ਸਮੇਂ ਮਨਪ੍ਰੀਤ ਮੰਨਾ ਨੇ ਗੈਂਗਸਟਰ ਕੁਲਵੀਰ ਨਰੂਆਣਾ ਦਾ ਉਸਦੇ ਘਰ ਵਿਚ ਹੀ ਕਤਲ ਕਰ ਦਿੱਤਾ ਸੀ। ਉਜ ਨਰੂਆਣਾ ਦੇ ਸਾਥੀਆਂ ਵਲੋਂ ਕੀਤੇ ਜਵਾਬੀ ਹਮਲੇ ਵਿਚ ਮੰਨਾ ਵੀ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਿਆ ਸੀ ਤੇ ਪੁਲਿਸ ਨੇ ਉਸਨੂੰ ਪਿੰਡ ਘੁੱਦਾ ਦੇ ਹਸਪਤਾਲ ਵਿਚੋਂ ਗਿ੍ਰਫਤਾਰ ਕਰ ਲਿਆ ਸੀ। ਇਸ ਮਾਮਲੇ ਵਿਚ ਬਿਸਨੋਈ ਗਰੁੱਪ ਦਾ ਨਾਮ ਸਾਹਮਣੇ ਆਇਆ ਸੀ ਅਤੇ ਹੁਣ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲਾਰੇਂਸ ਬਿਸਨੋਈ ਗਰੁੱਪ ਨੇ ਸੋਸਲ ਮੀਡੀਆ ’ਤੇ ਪੋਸਟ ਪਾ ਕੇ ਲਈ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਕਰੀਬ ਦੋ ਗੱਡੀਆਂ ’ਤੇ ਆਏ ਕਾਤਲ ਗਾਇਕ ਸਿੱਧੂ ਮੂਸੇਵਾਲਾ ’ਤੇ ਤਾਬੜਤੋੜ ਹਮਲਾ ਕਰਕੇ ਉਸਦਾ ਕਤਲ ਕਰਨ ਤੋਂ ਬਾਅਦ ਥੋੜੀ ਦੂਰ ਸਕਾਰਪੀਓ ਅਤੇ ਕਰੋਲਾ ਗੱਡੀ ਛੱਡ ਕੇ ਭੱਜ ਗਏ ਸਨ। ਇੰਨ੍ਹਾਂ ਵਲੋਂ ਭੱਜਣ ਲਈ ਇੱਕ ਅਲਟੋ ਕਾਰ ਖੋਹੀ ਗਈ ਸੀ, ਜਿਹੜੀ ਅੱਜ ਪੁਲਿਸ ਨੂੰ ਮੋਗਾ ਜਿਲ੍ਹੇ ਦੇ ਧਰਮਕੋਟ ਕਸਬੇ ਦੇ ਖੇਤਾਂ ਵਿਚੋਂ ਮਿਲੀ ਹੈ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਜਦ ਗਾਇਕ ਸਿੱਧੂ ਮੂੁਸੇਵਾਲਾ ਅਪਣੇ ਪਿੰਡ ਦੇ ਹੀ ਦੋ ਨੌਜਵਾਨਾਂ ਗੁਰਪ੍ਰੀਤ ਤੇ ਗੁਰਵਿੰਦਰ ਨਾਲ ਅਪਣੀ ਮਹਿੰਦਰਾ ਥਾਰ ਗੱਡੀ ’ਤੇ ਅਪਣੀ ਮਾਸੀ ਦੇ ਪਿੰ ਖ਼ਾਰਾ ਬਰਨਾਲਾ ਜਾ ਰਿਹਾ ਸੀ ਤਾਂ ਪਿੰਡ ਜਵਾਹਰਕੇ ਵਿਚ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਹਮਲਾਵਾਰਾਂ ਨੇ ਉਸਨੂੰ ਘੇਰ ਕੇ ਅੰਧਾ-ਧੁੰਦ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਇਸ ਕਾਂਡ ਵਿਚ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਪ੍ਰੰਤੂ ਹਾਲੇ ਤੱਕ ਮੁੱਖ ਦੋਸ਼ੀ ਗਿ੍ਰਫਤ ਤੋਂ ਬਾਹਰ ਦੱਸੇ ਜਾ ਰਹੇ ਹਨ।

ਐੱਸ.ਐੱਸ.ਡੀ. ਗਰਲਜ਼ ਕਾਲਜ ਵਿੱਚ 16ਵਾਂ ਰਾਸਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 30 ਮਈ: ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ਼ ਦੇ ਅਹਾਤੇ ਵਿੱਚ 16ਵਾਂ ਰਾਸਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਵੱਖ-ਵੱਖ ਵਿਸਿਆਂ ਦੇ 56 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਪ੍ਰੋ: ਸਾਧੂ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ, ਫਰੀਦਕੋਟ ਹਲਕੇ) ਸਨ। ਪੈਨਲ ਦੇ ਹੋਰ ਜੱਜਾਂ ਵਿੱਚ ਗਰੁੱਪ ਕੋਆਰਡੀਨੇਟਰ- ਡਾ. ਸਾਲਿਨੀ ਸਰਮਾ (ਮਾਰਕੰਡ ਯੂਨੀਵਰਸਿਟੀ, ਹਰਿਆਣਾ) ਅਤੇ ਉੱਘੇ ਅਕਾਦਮੀਸੀਅਨ ਡਾ. ਸੁਰਜੀਤ ਸਿੰਘ (ਪਿ੍ਰੰਸੀਪਲ, ਰਜਿੰਦਰਾ ਕਾਲਜ, ਬਠਿੰਡਾ) ਸਨ। ਐਡਵੋਕੇਟ ਸੰਜੇ ਗੋਇਲ ਪ੍ਰਧਾਨ ਐਸ.ਐਸ.ਡੀ ਗਰੁੱਪ ਆਫ ਕਾਲਜਿਜ ਬਠਿੰਡਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਪਿ੍ਰੰਸੀਪਲ ਡਾ: ਨੀਰੂ ਗਰਗ ਨੇ ਹਾਜਰੀਨ ਨਾਲ ਜਿਊਰੀ ਦੀ ਜਾਣ-ਪਛਾਣ ਕਰਵਾਈ। ਵੱਖ-ਵੱਖ ਮੌਜੂਦਾ ਮੁੱਦਿਆਂ ਜਿਵੇਂ ਕਿ ਹੰਗਰ ਇੰਡੈਕਸ, ਵਿਦਿਆਰਥੀਆਂ ਦਾ ਵਿਦੇਸਾਂ ਨੂੰ ਜਾਣਾ, ਗਲੋਬਲ ਰਿਸਵਤਖੋਰੀ ਸੂਚਕਾਂਕ, ਬਾਲ ਮਜਦੂਰੀ, ਕੋਵਿਡ ਮੌਤਾਂ ਦੇ ਮੁਆਵਜੇ ਨੂੰ ਮੁਕਾਬਲੇ ਵਿੱਚ ਸਾਮਲ ਕੀਤਾ ਗਿਆ। ਸਰਵੋਤਮ ਪ੍ਰਦਰਸਨ ਕਰਨ ਵਾਲੀਆਂ ਛੇ ਕਲਾਕਾਰਾਂ ਇਸਿਕਾ ਸਿੰਗਲਾ, ਦਿਵਿਆ ਸਰਮਾ, ਸਰੂਤੀ ਸਿੰਗਲਾ, ਅਦਿਤੀ ਸਿੰਗਲਾ, ਆਰਤੀ ਪਾਲ ਅਤੇ ਮਨਵੀਨ ਕੌਰ ਮੱਕੜ ਨੂੰ ਸਰਟੀਫਿਕੇਟ ਦਿੱਤੇ ਗਏ। ਜਿਊਰੀ ਮੈਂਬਰਾਂ ਨੇ ਇਸ ਸਮਾਗਮ ਦੀ ਸਲਾਘਾ ਕੀਤੀ ਅਤੇ ਰਾਏ ਦਿੱਤੀ ਕਿ ਇਹ 100% ਸੰਪੂਰਨ, ਕਿਸੇ ਵੀ ਤਰੁੱਟੀ ਤੋਂ ਮੁਕਤ ਸੀ। ਪ੍ਰਬੰਧਕਾਂ ਨੇ ਜੱਜਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਪ੍ਰੋਗਰਾਮ ਦੀ ਸਮਾਪਤੀ ਰਾਸਟਰੀ ਗੀਤ ਨਾਲ ਕੀਤੀ ਗਈ। ਇਸ ਮੌਕੇ ਸੰਜੇ ਗੋਇਲ ਪ੍ਰਧਾਨ ਐਸ.ਐਸ.ਡੀ ਗਰੁੱਪ ਆਫ ਕਾਲਜਿਜ, ਪਰਮੋਦ ਮਹੇਸਵਰੀ ਮੀਤ ਪ੍ਰਧਾਨ, ਚੰਦਰ ਸੇਖਰ ਮਿੱਤਲ ਜਨਰਲ ਸਕੱਤਰ, ਸਤੀਸ ਅਰੋੜਾ ਸਕੱਤਰ ਐਸ.ਐਸ.ਡੀ ਗਰਲਜ ਕਾਲਜ ਆਫ ਐਜੂਕੇਸਨ ਅਤੇ ਵਿਕਾਸ ਗਰਗ ਸਕੱਤਰ ਨੇ ਮੈਡਮ ਪਿ੍ਰੰਸੀਪਲ ਡਾ. ਨੀਰੂ ਗਰਗ ਨੂੰ ਪ੍ਰੋਗਰਾਮ ਦੇ ਸਫਲਤਾਪੂਰਵਕ ਸੰਪੰਨ ਹੋਣ ਲਈ ਵਧਾਈ ਦਿੱਤੀ।

ਭਗਵੰਤ ਮਾਨ ਸਰਕਾਰ ਨੂੰ ਬਰਖ਼ਾਸਤ ਕਰਨ ਲਈ ਅਕਾਲੀ ਦਲ ਨੇ ਕੀਤੀ ਰਾਜਪਾਲ ਕੋਲੋ ਮੰਗ

0

ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਈ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਲਈ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਸੋਮਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕੀਤੀ। ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਸ ਵਫ਼ਦ ਵਿੱਚ ਸ਼ਾਮਲ ਬਲਵਿੰਦਰ ਸਿੰਘ ਭੂੰਦੜ , ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ ਦਲਜੀਤ ਸਿੰਘ ਚੀਮਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਸੂਬੇ ਦੀ ਆਪ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਬਿਨ੍ਹਾਂ ਜਾਂਚ ਕੀਤੇ ਸੁਰੱਖਿਆ ਵਾਪਸ ਲੈਂਦੀ ਹੈ ਤੇ ਮੁੜ ਝੂਠੀ ਵਾਹ-ਵਾਹ ਖੱਟਣ ਲਈ ਇਸਨੂੰ ਜਨਤਕ ਕਰਦੀ ਹੈ, ਜਿਸਦੇ ਚੱਲਦੇ ਹੀ ਸਿੱਧੂ ਮੂਸੇਵਾਲਾ ਵਰਗੇ ਉਘੇ ਗਾਇਕ ਦੀ ਜਾਨ ਚਲੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਅਤਿ ਗੰਭੀਰ ਦਸਦਿਆਂ ਇਸਦੀ ਜਾਂਚ ਕਿਸੇ ਕੇਂਦਰੀ ਏਜੰਸੀ ਕੋਲੋ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇੱਕ ਵਾਰ ਫ਼ਿਰ ਮਾਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।

ਗੈਂਗਸਟਰ ਤੋਂ ਫ਼ੋਨ ਕਰਵਾਉਣ ਦੇ ਮਾਮਲੇ ’ਚ ਉਘੇ ਅਦਾਕਾਰ ਕਰਤਾਰ ਚੀਮਾ ਗਿ੍ਰਫਤਾਰ ਤੇ ਰਿਹਾਅ

0

ਪੈਸਿਆਂ ਦੇ ਲੈਣ-ਦੇਣ ’ਚ ਐਨ.ਐਸ.ਯੂ.ਆਈ ਦੇ ਆਗੂ ਅਕਸ਼ੇ ਸਰਮਾ ਨੇ ਦਿੱਤੀ ਸੀ ਸਿਕਾਇਤ
ਪੰਜਾਬੀ ਖ਼ਬਰਸਾਰ ਬਿਊਰੋ
ਅੰਮਿ੍ਰਤਸਰ, 30 ਮਈ: ਹਾਲੇ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦੀ ਭੇਂਟ ਚੜ੍ਹੇ ਉਘੇ ਪੰਜਾਬੀ ਗਾਇਕ ਸਿੱਧੂ ਮੁੂਸੇਵਾਲਾ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਵੀ ਨਹੀਂ ਹੋਇਆ ਕਿ ਉਨ੍ਹਾਂ ਦੇ ਕਤਲ ਕਾਂਡ ਦੀ ਜਿੰਮੇਵਾਰੀ ਚੁੱਕਣ ਵਾਲੇ ਗੈਂਗਸਟਰ ਗੋਲਡੀ ਬਰਾੜ ਤੋਂ ਪੈਸਿਆਂ ਦੇ ਕਥਿਤ ਲੈਣ-ਦੇਣ ’ਚ ਐਨ.ਐਸ.ਯੁੂ.ਆਈ ਆਗੂ ਨੂੰ ਫ਼ੋਨ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਉਘੇ ਅਦਾਕਾਰ ਕਰਤਾਰ ਚੀਮਾ ਨੂੰ ਗਿ੍ਰਫਤਾਰ ਕਰ ਲਿਆ ਹੈ। ਹਾਲਾਂਕਿ ਪਤਾ ਚੱਲਿਆ ਹੈ ਕਿ ਸ਼ਾਮ ਨੂੰ ਉਕਤ ਅਦਾਕਾਰ ਨੂੰ ਪੁਲਿਸ ਨੇ ਛੱਡ ਦਿੱਤਾ ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਵਿਚ ਪੁਲਿਸ ਕੋਲ ਐਨਐਸਯੂਆਈ ਦੇ ਆਗੂ ਅਕਸੇ ਸਰਮਾ ਨੇ ਸਿਕਾਇਤ ਕੀਤੀ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਇੱਕ ਫ਼ਿਲਮ ਬਣਾਉਣ ਲਈ ਕਰਤਾਰ ਚੀਮਾ ਨੇ ਉਸ ਤੋਂ 25 ਲੱਖ ਰੁਪਏ ਦੇ ਕਰੀਬ ਲਏ ਸਨ ਪ੍ਰੰਤੂ ਹੁਣ ਉਹ ਇੰਨ੍ਹਾਂ ਪੈਸਿਆਂ ਨੂੰ ਵਾਪਸ ਕਰਨ ਤੋਂ ਇੰਨਕਾਰੀ ਸੀ। ਇਹੀਂ ਨਹੀਂ ਜਦ ਉਹ ਪੈਸੇ ਵਾਪਸ ਮੰਗਦਾ ਸੀ ਤਾਂ ਚੀਮਾ ਕਿਸੇ ਨਾ ਕਿਸੇ ਗੈਂਗਸਟਰ ਤੋਂ ਉਸਨੂੰ ਧਮਕੀ ਭਰਿਆ ਫ਼ੋਨ ਕਰਵਾ ਦਿੱਤਾ ਸੀ। ਹੁਣ ਕੁੱਝ ਦਿਨ ਪਹਿਲਾਂ ਚੀਮਾ ਨੇ ਉਸਨੂੰ ਗੈਂਗਸਟਰ ਗੋਲਡੀ ਬਰਾੜ ਤੋਂ ਫ਼ੋਨ ਕਰਵਾਇਆ ਸੀ, ਜਿਸ ਵਿਚ ਪੈਸੇ ਮੰਗਣ ’ਤੇ ਕਤਲ ਕਰਨ ਦੀ ਧਮਕੀ ਦਿੱਤੀ ਗਈ ਹੈ। ਅਕਸੈ ਨੇ ਅਪਣੇ ਤੇ ਗੋਲਡੀ ਬਰਾੜ ’ਚ ਹੋਈ ਗੱਲਬਾਤ ਦੀ ਆਡੀਓ ਵੀ ਜਨਤਕ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲਾ ਗੰਭੀਰ ਹੈ ਤੇ ਉਹ ਇਸਦੀ ਜਾਂਚ ਕਰ ਰਹੇ ਹਨ। ਉਧਰ ਇਸ ਮਾਮਲੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਤਾਰ ਚੀਮਾ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਨੇ ਸਰੇਆਮ ਦਿਨ-ਦਿਹਾੜੇ ਉਸਦੇ ਨਾਲ ਗੁੰਡਾਗਰਦੀ ਕੀਤੀ ਤੇ ਪਿਸਤੌਲ ਦਿਖਾਉਂਦਿਆਂ ਕੁੱਟਮਾਰ ਕੀਤੀ। ਉਨ੍ਹਾਂ ਅਪਣੇ ਉਪਰ ਗੈਂਗਸਟਰ ਗੋਲਡੀ ਬਰਾੜ ਤਂੋ ਫ਼ੋਨ ਕਰਵਾਉਣ ਦੇ ਦੋਸ਼ਾਂ ਨੂੰ ਵੀ ਝੂਠਾ ਦਸਦਿਆਂ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ। ਉਨ੍ਹਾਂ ਅਪਣੀ ਜਾਨ ਨੂੰ ਖ਼ਤਰਾ ਦਸਦਿਆਂ ਪੁਲਿਸ ਕੋਲੋ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

ਸੰਸਦ ਮੈਂਬਰ ਤਿਵਾੜੀ ਨੇ ਮਲੋਏ ਵਾਸੀਆਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ

0

ਪਾਰਕ ਵਿੱਚ ਬਣੇਗਾ ਓਪਨ ਏਅਰ ਜਿੰਮ, ਲੋਕਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰੇਗਾ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਮਈ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ ਤਿਵਾੜੀ ਨੇ ਪਿੰਡ ਮਲੋਏ ਦੀ ਈਡਬਲਯੂਐਸ ਕਲੋਨੀ ਦੇ ਪਾਰਕ ਵਿੱਚ ਲੱਗਣ ਜਾਣ ਵਾਲੇ ਓਪਨ ਏਅਰ ਜਿੰਮ ਲਈ 5 ਲੱਖ ਰੁਪਏ ਦਾ ਚੈੱਕ ਸਥਾਨਕ ਵਾਸੀਆਂ ਨੂੰ ਸੌਂਪਿਆ। ਇਸ ਮੌਕੇ ਸੰਬੋਧਨ ਕਰਦਿਆਂ ਐਮ.ਪੀ ਤਿਵਾੜੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮਹਿਜ 500 ਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਮਲੋਏ ਦੀ ਇਸ ਈਡਬਲਿਊਐਸ ਕਲੋਨੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਇਲਾਕਾ ਨਿਵਾਸੀਆਂ ਦੀ ਮੰਗ ਤੇ ਉਨ੍ਹਾਂ ਨੇ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਅੱਜ ਪੂਰਾ ਹੋ ਗਿਆ ਹੈ। ਇੱਥੇ ਪਾਰਕ ਵਿੱਚ ਓਪਨ ਏਅਰ ਜਿੰਮ ਹੋਣ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਵਿੱਚ ਮਦਦ ਮਿਲੇਗੀ ਅਤੇ ਲੋਕ ਪਾਰਕ ਵਿੱਚ ਸੈਰ ਕਰਨ ਦੇ ਨਾਲ-ਨਾਲ ਓਪਨ ਏਅਰ ਜਿੰਮ ਰਾਹੀਂ ਕਸਰਤ ਵੀ ਕਰ ਸਕਣਗੇ। ਉਨ੍ਹਾਂ ਵਿਸੇਸ ਤੌਰ ‘ਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈੰਦਿਆਂ, ਨਸ?ਿਆਂ ਤੋਂ ਦੂਰ ਰਹਿਣ ਅਤੇ ਸਮਾਜ ਅਤੇ ਦੇਸ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ, ਕਿਉਂਕਿ ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ।
ਇਸ ਦੌਰਾਨ ਇਲਾਕੇ ਦੇ ਉੱਘੇ ਆਗੂ ਰਵਿੰਦਰ ਤਿਆਗੀ ਨੇ ਸੰਸਦ ਮੈਂਬਰ ਤਿਵਾੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਆਗੂਆਂ ਨੇ ਇਲਾਕੇ ਵਿੱਚ ਆ ਕੇ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਲੇਕਿਨ ਸਾਂਸਦ ਤਿਵਾੜੀ ਨੇ ਵਾਅਦੇ ਮੁਤਾਬਕ ਇਲਾਕੇ ਦੇ ਲੋਕਾਂ ਦੀ ਮੰਗ ਪੂਰੀ ਕਰ ਦਿੱਤੀ ਹੈ।ਇਸ ਦੌਰਾਨ ਹੋਰਨਾਂ ਤੋਂ ਇਲਾਵਾ ਰਵਿੰਦਰ ਤਿਆਗੀ, ਡਾ. ਦੇਵ ਕੁਮਾਰ, ਰਜਿੰਦਰ ਮੌਰੀਆ, ਯੂਸਫ ਖਾਨ, ਧਰਮਨਾਥ ਰਾਏ, ਅਖਿਲਇੰਦਰ ਸਿੰਘ, ਦਵਿੰਦਰ ਸਿੰਘ, ਕਨ੍ਹਈਆ ਸਿੰਘ, ਵਿਜੇ ਸਿੰਘ, ਇਮਰਾਨ ਮਨਸੂਰੀ ਆਦਿ ਹਾਜਰ ਸਨ।

Our Visitor

1901808