Wednesday, May 13, 2026
Home Blog Page 2481

ਸੰਤ ਸੀਚੇਵਾਲਾ ਤੇ ਵਿਕਰਮਜੀਤ ਸਾਹਨੀ ਜਾਣਗੇ ਆਪ ਵਲੋਂ ਰਾਜ ਸਭਾ ’ਚ

0

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗ੍ਹੜ, 28 ਮਈ: ਉਘੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲਾ ਤੇ ਪੰਜਾਬੀ ਸੱਭਿਆਚਾਰ ਪ੍ਰੇਮੀ ਵਿਕਰਮਜੀਤ ਸਿੰਘ ਸਾਹਨੀ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਦੇ ਮੈਂਬਰ ਹੋਣਗੇ। ਆਗਾਮੀ ਦਿਨਾਂ ’ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਇੰਨ੍ਹਾਂ ਉਮੀਦਵਾਰਾਂ ਦਾ ਐਲਾਨ ਅੱਜ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਪਣੇ ਟਵਿੱਟਰ ਅਕਾਉਂਟ ’ਤੇ ਕੀਤਾ ਗਿਆ। ਦਸਣਾ ਬਣਦਾ ਹੈ ਕਿ ਸੰਤ ਸੀਚੇਵਾਲਾ ਨੂੰ ਰਾਜ ਸਭਾ ਮੈਂਬਰ ਬਣਾਉਣ ਦੀਆਂ ਚਰਚਾਵਾਂ ਬੀਤੇ ਕੱਲ ਤੋਂ ਹੀ ਸ਼ੁਰੂ ਹੋ ਗਈਆਂ ਸਨ ਜਦ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੇ ਕਦਮਾਂ ’ਚ ਹਰੀ ਸਿਆਹੀ ਵਾਲਾ ਪੈੱਨ ਰੱਖਣ ਦਾ ਐਲਾਨ ਕੀਤਾ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਆਪ ਵਲੋਂ ਚੁਣੇ ਗਏ ਪੰਜ ਰਾਜ ਸਭਾ ਮੈਂਬਰਾਂ ’ਤੇ ਟਿੱਪਣੀਆਂ ਉੱਠਣ ਕਾਰਨ ਇਸ ਵਾਰ ਉਮੀਦਵਾਰ ਚੁਣਨ ਲਈ ਕਾਫ਼ੀ ਸਿਆਣਪ ਵਰਤੀ ਗਈ ਹੈ। ਉਕਤ ਪੰਜ ਮੈਂਬਰਾਂ ਵਿਚਂੋ ਜਿਆਦਾਤਰ ਪੰਜਾਬ ਤੋਂ ਬਾਹਰਲੇ ਜਾਂ ਫ਼ਿਰ ਉਦਯੋਗਪਤੀ ਸਨ, ਜਿੰਨ੍ਹਾਂ ਨੂੰ ਵਿਰੋਧੀਆਂ ਨੇ ਟਿਕਟਾਂ ਵੇਚਣ ਤੱਕ ਦੇ ਦੋਸ਼ ਲਗਾਏ ਸਨ। ਅਜਿਹੀ ਹਾਲਾਤ ’ਚ ਇਸ ਵਾਰ ਵਾਤਾਵਰਣ ਤੇ ਪੰਜਾਬੀ ਪ੍ਰੇਮੀ ਨੂੰ ਟਿਕਟਾਂ ਨਾਲ ਨਿਵਾਜ਼ ਕੇ ਆਪ ਨੇ ਅਪਣੇ ਪਿਛਲੇ ਦਾਗ ਧੋਣ ਦੀ ਕੋਸ਼ਿਸ਼ ਕੀਤੀ ਹੈ। ਬਹਰਹਾਲ ਪਿਛਲੀਆਂ ਪੰਜ ਸੀਟਾਂ ਦੀ ਤਰ੍ਹਾਂ ਇਹ ਦੋਨੋਂ ਸੀਟਾਂ ਵੀ ਆਪ ਦੇ ਖਾਤੇ ਵਿਚ ਹੀ ਜਾਣਗੀਆਂ, ਕਿਉਂਕਿ ਪੰਜਾਬ ਵਿਧਾਨ ਸਭਾ ਵਿਚ ਆਪ ਦੇ ਕੋਲ ਦੋ ਤਿਹਾਈ ਤੋਂ ਵੀ ਵੱਧ ਬਹੁਮਤ ਹੈ।

ਦਿੱਲੀ ਦੀ ਅਫ਼ਸਰ ਜੋੜੀ ਨੂੰ ਸਟੇਡੀਅਮ ਬੰਦ ਕਰਕੇ ਕੁੱਤਾ ਘੁਮਾਉਣਾ ਪਿਆ ਮਹਿੰਗਾ

ਇੱਕ ਦੀ ਬਦਲੀ ਲਦਾਖ਼ ਤੇ ਦੂਜੇ ਦੀ ਅਰਨਾਚਲ ਪ੍ਰਦੇਸ਼ ਕੀਤੀ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 27 ਮਈ: ਬੀਤੇ ਦਿਨ ਅਖ਼ਬਾਰ ਤੇ ਸੋਸਲ ਮੀਡੀਆ ਦੀ ਸੁਰਖੀਆਂ ਬਟੋਰਨ ਵਾਲੇ ਦਿੱਲੀ ਦੇ ਇੱਕ ਪ੍ਰਭਾਵਸ਼ਾਲੀ ਆਈ.ਏ.ਐਸ ਜੋੜੀ ਨੂੰ ਸਟੇਡੀਅਮ ਨੂੰ ਬੰਦ ਕਰਕੇ ਕੁੱਤਾ ਘੁਮਾਉਣਾ ਮਹਿੰਗਾ ਪੈ ਗਿਆ ਹੈ। ਕੇਂਦਰੀ ਯੂਨੀਅਨ ਟੈਰੀਟਰੀ ਕੇਡਰ(1994) ਦੀ ਇਸ ਜੋੜੀ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਪਤੀ ਨੂੰ ਲਦਾਖ਼ ਤੇ ਪਤਨੀ ਨੂੰ ਅਰਨਾਚਲ ਪ੍ਰਦੇਸ਼ ਬਦਲ ਦਿੱਤਾ ਹੈ। ਦਿੱਲੀ ਸਰਕਾਰ ’ਚ ਮਹੱਤਵਪੂਰਨ ਅਹੁੱਦਿਆਂ ’ਤੇ ਤੈਨਾਤ ਇਹ ਜੋੜੀ ਜਦ ਸ਼ਾਮ ਸਮੇਂ ਅਪਣੇ ਕੁੱਤੇ ਨੂੰ ਲੈ ਕੇ ਸਟੇਡੀਅਮ ਵਿਚ ਘੁੰਮਣ ਜਾਂਦੀ ਸੀ ਤਾਂ ਉਸ ਸਮੇਂ ਇੰਨ੍ਹਾਂ ਦੇ ਆਦੇਸ਼ਾਂ ਉਪਰ ਆਮ ਲੋਕਾਂ ਦਾ ਸਟੇਡੀਅਮ ਵਿਚ ਦਾਖ਼ਲਾ ਬੰਦ ਕਰ ਦਿੱਤਾ ਜਾਂਦਾ ਸੀ। ਅੰਗਰੇਜ਼ੀ ਦੇ ਇੱਕ ਅਖ਼ਬਾਰ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਸੀ। ਜਿਸਤੋਂ ਬਾਅਦ ਸੀਨੀਅਰ ਆਈਏਐਸ ਅਧਿਕਾਰੀ ਸੰਜੀਵ ਖੀਰਵਰ ਤੇ ਉਸਦੀ ਪਤਨੀ ਰਿਕੂ ਦੁੱਗਾ ਵਿਰੁਧ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੰਜੀਵ ਖੀਰਵਾਰ ਨੂੰ ਹੁਣ ਲਦਾਖ਼ ਤੇ ਰਿੰਕੂ ਦੁੱਗਾ ਨੂੰ ਅਰਨਾਚਲ ਪ੍ਰਦੇਸ਼ ਬਦਲਿਆਂ ਗਿਆ ਹੈ। ਪਤਾ ਲੱਗਿਆ ਹੈ ਕਿ ਡਿਵੀਜਨਲ ਕਮਿਸਨਰ ਦੇ ਅਹੁੱਦੇ ’ਤੇ ਤੈਨਾਤ ਸੰਜੀਵ ਖ਼ੀਰਵਾਰ ਨੂੰ ਦਿੱਲੀ ਸਰਕਾਰ ਨੇ ਮਾਲ ਵਿਭਾਗ ਅਤੇ ਸਹਿਰੀ ਵਿਕਾਸ ਵਿਭਾਗ ਵੀ ਦਿੱਤਾ ਹੋਇਆ ਸੀ। ਰਿੰਕੂ ਦੁੱਗਾ ਕੋਲ ਵੀ ਮਹੱਤਵਪੂਰਨ ਵਿਭਾਗ ਸਨ।

ਬੱਚਿਆਂ ਨੂੰ ਪੜਾਉਣ ਦੀ ਥਾਂ, ਖੁਦ ਅਖ਼ਬਾਰ ’ਚ ਮਗਨ ਮਾਸਟਰ ਜੀ ਦੀ ਆਈ ਸ਼ਾਮਤ

0

ਸਿੱਖਿਆ ਅਫ਼ਸਰ ਨੇ ਚੈਕਿੰਗ ਤੋਂ ਬਾਅਦ ਜਾਰੀ ਕੀਤਾ ਨੋਟਿਸ
ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 27 ਮਈ: ਸਰਕਾਰੀ ਸਖ਼ਤੀ ਦੇ ਬਾਵਜੂਦ ਸਕੂਲ ’ਚ ਅਖ਼ਬਾਰ ਪੜ੍ਹਣ ’ਚ ਮਗਨ ਰਹੇ ਬਠਿੰਡਾ ਜ਼ਿਲ੍ਹੇ ਦੇ ਇੱਕ ਅਧਿਆਪਕ ਦੀ ਸ਼ਾਮਤ ਆ ਗਈ ਹੈ। ਇਸ ਅਧਿਆਪਕ ਦੀ ਕਲਾਸ ’ਚ ਨਾਂ ਤਾਂ ਪੂਰੇ ਬੱਚੇ ਹੋਏ ਸਨ ਅਤੇ ਨਾਂ ਹੀ ਕਲਾਸ ’ਚ ਮੌਜੂਦ ਬੱਚਿਆਂ ਨੂੰ ਕੁੱਝ ਪੜਾਇਆ ਗਿਆ ਸੀ। ਮਹੱਤਵਪੂਰਨ ਗੱਲ ਇਹ ਵੀ ਪਤਾ ਚੱਲੀ ਹੈ ਕਿ ਭੁੱਚੋਂ ਬਲਾਕ ਅਧੀਨ ਆਉਂਦੇ ਪਿੰਡ ਕਰਤਾਰਪੁਰ ਥਾਂਦੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਹ ਅਧਿਆਪਕ ਸਾਹਿਬ ਅਖ਼ਬਾਰ ਪੜ੍ਹਣ ਵਿਚ ਇੰਨ੍ਹਾਂ ਖੁੱਬੇ ਹੋਏ ਸਨ ਕਿ ਉਨ੍ਹਾਂ ਨੂੰ ਅਪਣੇ ਸਿਰ ’ਤੇ ਖੜ੍ਹੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਵੀ ਪਤਾ ਨਹੀਂ ਲੱਗਿਆ। ਬੀਤੇ ਕੱਲ ਵਾਪਰੀ ਇਸ ਘਟਨਾ ਤੋਂ ਬਾਅਦ ਅੱਜ ਉਕਤ ਸਕੂਲ ਦੇ ਅਰਜਨ ਸਿੰਘ ਨਾਂ ਦੇ ਇਸ ਅਧਿਆਪਕ ਨੂੰ ਸਿੱਖਿਆ ਦਫ਼ਤਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਸਕੂਲ ਵਿਚ ਇੱਕ ਅਧਿਆਪਕ ਦੀ ਆਸਾਮੀ ਸਰਪਲੱਸ ਸੀ। ਰੁਟੀਨ ਦੀ ਤਰ੍ਹਾਂ ਬੀਤੇ ਕੱਲ ਵੀ ਜਿਲ੍ਹਾ ਸਿੱਖਿਆ ਅਫਸਰ(ਐਲੀਮੈਂਟਰੀ) ਸਿਵਪਾਲ ਗੋਇਲ ਸਵੇਰੇ 7:20 ਵਜੇਂ ਉਕਤ ਸਕੂਲ ਵਿਚ ਚੈਕਿੰਗ ਲਈ ਪੁੱਜ ਗਏ। ਇਸ ਦੌਰਾਨ ਜਦ ਉਹ ਪਹਿਲੇ ਹੀ ਕਮਰੇ ਵਿਚ ਪੁੱਜੇ ਤਾਂ ਉਥੇ ਇੱਕ ਅਧਿਆਪਕ ਹੱਥ ਵਿਚ ਫ਼ੜੀ ਅਖ਼ਬਾਰ ਪੜ੍ਹ ਰਿਹਾ ਸੀ ਤੇ ਉਸਦੇ ਸਾਹਮਣੇ ਬੈਠੇ ਤਿੰਨ ਬੱਚੇ ਅਪਣੇ ਆਪ ਵਿਚ ਮਸਤ ਸਨ। ਡੀਈਓ ਗੋਇਲ ਦੇ ਕਮਰੇ ਵਿਚ ਆਉਣ ਦਾ ਵੀ ਉਕਤ ਅਧਿਆਪਕ ਨੂੰ ਪਤਾ ਨਹੀਂ ਚੱਲਿਆ। ਜਦ ਉਨ੍ਹਾਂ ਅਧਿਆਪਕ ਨੂੰ ਬੁਲਾਇਆ ਤਾਂ ਅਧਿਆਪਕ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਜਦ ਉਸਤੋਂ ਪੁਛਿਆ ਗਿਆ ਤਾਂ ਸਕੂਲ ਸਮੇਂ ਵਿਚ ਅਖ਼ਬਾਰ ਪੜ੍ਹਣ ਬਾਰੇ ਉਹ ਕੋਈ ਜਵਾਬ ਨਾ ਦੇ ਸਕੇ। ਇਸੇ ਤਰ੍ਹਾਂ ਸਿੱਖਿਆ ਅਧਿਕਾਰੀ ਨੂੰ ਇਹ ਵੀ ਪਤਾ ਚੱਲਿਆ ਕਿ ਉਕਤ ਅਧਿਆਪਕ ਦੀ ਜਮਾਤ ਵਿਚ 18 ਬੱਚੇ ਸਨ ਪ੍ਰੰਤੂ ਮੌਕੇ ’ਤੇ ਤਿੰਨ ਹੀ ਹਾਜ਼ਰ ਸਨ। ਇਸ ਬਾਰੇ ਵੀ ਅਧਿਆਪਕ ਕੋਲ ਕੋਈ ਜਵਾਬ ਨਹੀਂ ਸੀ। ਬੱਚਿਆਂ ਨੂੰ ਪੁੱਛਣ ’ਤੇ ਇਹ ਵੀ ਗੱਲ ਸਾਹਮਣੇ ਆਈ ਕਿ ਸਕੂਲ ਲੱਗੇ ਨੂੰ 20 ਮਿੰਟ ਹੋਣ ਦੇ ਬਾਵਜੂਦ ਬੱਚਿਆਂ ਨੂੰ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ ਸੀ। ਇਸ ਮਾਮਲੇ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਿਵਪਾਲ ਗੋਇਲ ਨੇ ਗੰਭੀਰਤਾ ਨਾਲ ਲੈਂਦਿਆਂ ਅਰਜਨ ਸਿੰਘ ਨਾਂ ਦੇ ਅਧਿਆਪਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਇੱਕ ਹਫ਼ਤੇ ’ਚ ਇਸਦਾ ਜਵਾਬ ਦੇਣ ਲਈ ਕਿਹਾ ਹੈ। ਇਸਦੀ ਪੁਸ਼ਟੀ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਰਕਾਰ ਦੀਆਂ ਸਖ਼ਤ ਹਿਦਾਇਤਾਂ ਹਨ ਕਿ ਸਕਰਾਰੀ ਸਕੂਲਾਂ ਦਾ ਪੱਧਰ ਉਚਾ ਚੁੱਕਿਆ ਜਾਵੇ , ਜਿਸਦੇ ਚੱਲਦੇ ਅਜਿਹੇ ਲਾਪਰਵਾਹ ਅਧਿਆਪਕ ਨੂੰ ਬਖ਼ਸਿਆਂ ਨਹੀਂ ਜਾਵੇਗਾ।

ਆਰਥਿਕ ਤੰਗੀ ਦੇ ਚੱਲਦੇ ਮਜਦੂਰ ਔਰਤ ਤੇ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ

0

ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ/ਬਠਿੰਡਾ, 27 ਮਈ: ਦਿਨੋਂ ਦਿਨ ਮਾੜੀ ਹੋ ਰਹੀ ਆਰਥਿਕਤਾ ਦੇ ਚੱਲਦੇ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਇੱਕ ਮਜਦੂਰ ਔਰਤ ਤੇ ਇੱਕ ਕਿਸਾਨ ਨੇ ਜਹਿਰਲੀ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਨਾਂ ਹੀ ਮਾਮਲਿਆਂ ਵਿਚ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪਹਿਲਾਂ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਸੇਰਖਾਨ ਵਿਖੇ ਵਾਪਰੀ ਹੈ, ਜਿਥੇ ਹਰਜੀਤ ਕੌਰ ਨਾਂ ਦੀ ਮਜਦੂਰ ਔਰਤ ਨੂੰ ਆਖ਼ਰੀ ਕਦਮ ਚੁੱਕਣਾ ਪਿਆ। ਮਿ੍ਰਤਕ ਬੇਸ਼ੱਕ ਪਿੰਡ ਬਾਗੜੀਆਂ ਵਿਖੇ ਵਿਆਹੀ ਹੋਈ ਸੀ ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਉਹ ਅਪਣੇ ਪਤੀ ਤੇ ਪ੍ਰਵਾਰ ਨਾਲ ਪੇਕੇ ਪਿੰਡ ਸੇਰਖ਼ਾਨ ਵਿਖੇ ਹੀ ਰਹਿ ਰਹੀ ਸੀ। ਪਿੰਡ ਵਾਸੀਆਂ ਮੁਤਾਬਕ ਦੋਨਾਂ ਪਤੀ-ਪਤਨੀ ਮਜਦੂਰੀ ਕਰਕੇ ਅਪਣਾ ਘਰ ਚਲਾਉਂਦੇ ਸਨ ਪ੍ਰੰਤੂ ਘਟ ਰਹੀ ਆਰਥਿਕਤਾ ਤੇ ਵਧ ਰਹੇ ਕਰਜ਼ੇ ਦੇ ਬੋਝ ਨੂੰ ਹਰਜੀਤ ਕੌਰ ਸਹਿ ਨਾ ਸਕੀ। ਇਸੇ ਤਰ੍ਹਾਂ ਦੂਜੀ ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥੇਹਾ ਵਿਚ ਵਾਪਰੀ ਹੈ, ਜਿੱਥੇ ਪਰਮਜੀਤ ਸਿੰਘ ਨਾਂ ਦੇ ਕਿਸਾਨ ਨੇ ਵੀ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਸੂਚਨਾ ਮੁਤਾਬਕ ਮਿ੍ਰਤਕ ਪਰਮਜੀਤ ਦੇ ਉਪਰ ਲੱਖਾਂ ਰੁਪਏ ਕਰਜ਼ੇ ਦਾ ਬੋਝ ਸੀ। ਇਸ ਦੌਰਾਨ ਪਿਛਲੇ ਸੀਜ਼ਨ ਵਿਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਤੇ ਹੁਣ ਕਣਕ ਦਾ ਝਾੜ ਘਟ ਗਿਆ। ਪ੍ਰੰਤੂ ਕਰਜ਼ੇ ਦੀ ਲੈਣਦਾਰੀ ਵਾਲਿਆਂ ਦੇ ਗੇੜੇ ਵਧਦੇ ਗਏ, ਜਿਸ ਕਾਰਨ ਕਿਸਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਅੱਜ ਉਹ ਰੋਜ਼ ਦੀ ਤਰ੍ਹਾਂ ਅਪਣੇ ਖੇਤ ਵਿਚ ਗਿਆ, ਜਿਥੇ ਉਸਨੇ ਕੀਟਨਾਸ਼ਕ ਦਵਾਈ ਪੀ ਕੇ ਅਪਣੀ ਜਾਨ ਦੇ ਦਿੱਤੀ।

ਪੁਲਿਸ ਭਰਤੀ ਦੀ ਝਾਕ ’ਚ ਬੈਠੇ ਨੌਜਵਾਨਾਂ ਲਈ ਖ਼ੁਸਖਬਰੀ, ਜਲਦ ਹੋਵੇਗਾ ਮੈਡੀਕਲ

0

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਮਈ: ਪਿਛਲੀ ਸਰਕਾਰ ਦੌਰਾਨ ਸ਼ੁਰੂ ਹੋਈ ਪੁਲਿਸ ਭਰਤੀ ਲਈ ਸਾਰੇ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਲਈ ਖ਼ੁਸਖ਼ਬਰੀ ਹੈ। ਪੰਜਾਬ ਸਰਕਾਰ ਨੇ ਜਲਦ ਹੀ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਟਵੀਟ ਵਿਚ ਇਸਦਾ ਖ਼ੁਲਾਸਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਦਸਣਾ ਬਣਦਾ ਹੈ ਕਿ ਪੰਜਾਬ ਪੁਲਿਸ ‘ਚ ਭਰਤੀ ਲਈ ਹੋਏ ਫ਼ਿਜੀਕਲ ਤੇ ਲਿਖ਼ਤੀ ਟੈਸਟ ਆਦਿ ਦੀ ਪ੍ਰਕਿਆ ਪੂਰੀ ਹੋ ਚੁੱਕੀ ਸੀ। ਪ੍ਰੰਤੂ ਇਸ ਦੌਰਾਨ ਚੋਣ ਜਾਬਤਾ ਲੱਗ ਚੁੱਕਿਆ ਸੀ ਤੇ ਉਸਤੋਂ ਬਾਅਦ ਸੂਬੇ ਵਿਚ ਨਵੀਂ ਸਰਕਾਰ ਹੋਂਦ ਵਿਚ ਆ ਗਈ। ਨਵੀਂ ਸਰਕਾਰ ਵਲੋਂ ਇਹ ਪ੍ਰਕਿਆ ਅੱਗੇ ਨਾ ਸ਼ੁਰੂ ਕਰਨ ਦੇ ਰੋਸ਼ ਵਜੋਂ ਇੰਨ੍ਹਾਂ ਨੌਜਵਾਨਾਂ ਵਲੋਂ ਚੰਡੀਗੜ੍ਹ ਤੋਂ ਇਲਾਵਾ ਕਈ ਥਾਂ ਧਰਨੇ ਵੀ ਦਿੱਤੇ ਗਏ ਸਨ। 4358 ਨੌਜਵਾਨਾਂ ਨੂੰ ਯੋਗ ਕਰਾਰ ਦਿੱਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਟਵੀਟ ਵਿਚ ਦਸਿਆ ਕਿ ‘‘ ਇਹ ਦਸਦਿਆਂ ਉਨ੍ਹਾਂ ਨੂੰ ਖ਼ੁਸੀ ਹੋ ਰਹੀ ਹੈ ਕਿ ਅੱਜ ਸਾਡੀ ਸਰਕਾਰ ਨੇ ਪੰਜਾਬ ਪੁਲਿਸ ਦੇ ਲਈ ਚੁਣੇ ਗਏ 4358 ਕਾਂਸਟੇਬਲ ਦੀ ਭਰਤੀ ਪ੍ਰੀਖਿਆ ਦੇ ਨਤੀਜੇ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜਿਆ ਹੈ। ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਮੈਡੀਕਲ ਜਾਂਚ ਅਤੇ ਤਸਦੀਕ ਤੋਂ ਬਾਅਦ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਕੇਂਦਰ ਵੱਲੋਂ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ

0

ਕੇਂਦਰੀ ਬਿਜਲੀ ਅਤੇ ਕੋਲਾ ਮੰਤਰੀਆਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੂਬਿਆਂ ਨਾਲ ਸਮੀਖਿਆ ਮੀਟਿੰਗ ਦੀ ਕੀਤੀ ਸਹਿ-ਪ੍ਰਧਾਨਗੀ
ਸੁਖਜਿੰਦਰ ਮਾਨ
ਚੰਡੀਗੜ, 27 ਮਈ: ਪੰਜਾਬ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੇਂਦਰੀ ਬਿਜਲੀ ਅਤੇ ਕੋਲਾ ਮੰਤਰੀਆਂ ਵੱਲੋਂ ਸੂਬੇ ਨੂੰ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਸਮੇਂ ਸਿਰ ਅਤੇ ਬਾਕਾਇਦਾ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ।ਇਹ ਭਰੋਸਾ ਕੇਂਦਰੀ ਬਿਜਲੀ ਅਤੇ ਗੈਰ-ਨਵਿਆਉਣਯੋਗ ਊਰਜਾ ਮੰਤਰੀ ਰਾਜ ਕੁਮਾਰ ਸਿੰਘ ਅਤੇ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਸਹਿ-ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਸਮੇਤ ਸੂਬਿਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤਾ ਗਿਆ।ਮੀਟਿੰਗ ਦੌਰਾਨ ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਨੂੰ ਕੋਲੇ ਦੀ ਨਿਯਮਤ ਸਪਲਾਈ ਦੀ ਲੋੜ `ਤੇ ਜ਼ੋਰ ਦਿੰਦਿਆਂ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਸਮੇਂ ਸਿਰ ਅਤੇ ਕੁਸ਼ਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੇਂਦਰ ਨੂੰ ਬੇਨਤੀ ਕੀਤੀ ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੇਸ਼ ਭਰ ਵਿੱਚ ਕੋਲੇ ਦੀ ਮੌਜੂਦਾ ਸਥਿਤੀ ਬਾਰੇ ਸੂਬੇ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਨੂੰ ਬਿਜਲੀ ਦੀ ਕਿੱਲਤ ਦੇ ਲੰਬੇ ਸਮੇਂ ਦੇ ਹੱਲ ਲਈ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ।ਉਨ੍ਹਾਂ ਕਿਹਾ ਕਿ ਸਾਡੇ ਕਿਸਾਨ 14 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਅਤੇ ਅਸੀਂ ਉਨ੍ਹਾਂ ਲਈ ਬਿਜਾਈ ਦੇ ਸੁਚਾਰੂ ਅਤੇ ਸੁਚੱਜੇ ਤਜਰਬੇ ਨੂੰ ਯਕੀਨੀ ਬਣਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ, ਜਿਸ ਲਈ ਅਸੀਂ ਕੇਂਦਰ ਸਰਕਾਰ ਨੂੰ ਕੋਲੇ ਦੀ ਲੋੜੀਂਦੀ ਸਪਲਾਈ ਦੇ ਰੂਪ ਵਿੱਚ ਸਮੇਂ ਸਿਰ ਹਰ ਸਹਾਇਤਾ ਦੇਣ ਦੀ ਬੇਨਤੀ ਕੀਤੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਬਿਜਾਈ ਲਈ ਬਿਜਲੀ ਦੀ ਸਿਖਲਰੀ ਮੰਗ ਨੂੰ ਪੂਰਾ ਕਰਨ ਲਈ ਸਾਨੂੰ ਰੋਜ਼ਾਨਾ 20 ਰੈਕ ਕੋਲੇ ਦੀ ਲੋੜ ਹੈ।
ਕੇਂਦਰੀ ਮੰਤਰੀਆਂ ਦੇ ਠੋਸ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਲਈ ਕੇਂਦਰ ਵੱਲੋਂ ਇਸ ਮੁੱਦੇ ਦਾ ਇੱਕ ਵਿਹਾਰਕ ਹੱਲ ਯਕੀਨੀ ਬਣਾਇਆ ਜਾਵੇਗਾ।ਉਤਪਾਦਨ ਵਿੱਚ ਮੋਹਰੀ ਹੋਣ ਕਰਕੇ ਕੇਂਦਰੀ ਪੂਲ ਦੇ ਅਨਾਜ ਭੰਡਾਰਾਂ ਵਿੱਚ ਕਣਕ ਅਤੇ ਚੌਲਾਂ ਦੇ ਰੂਪ ਵਿੱਚ ਵੱਡਾ ਯੋਗਦਾਨ ਦੇਣ ਦਾ ਸਿਹਰਾ ਪੰਜਾਬ ਨੂੰ ਜਾਂਦਾ ਹੈ। ਪਿਛਲੇ ਸਾਉਣੀ ਸੀਜ਼ਨ ਦੌਰਾਨ ਪੰਜਾਬ ਨੇ 186 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਪੈਦਾਵਾਰ ਕੀਤੀ ਸੀ ਜਦਕਿ ਇਸ ਹਾੜੀ ਦੇ ਸੀਜ਼ਨ ਵਿੱਚ 100 ਲੱਖ ਮੀਟਰਕ ਟਨ ਦੇ ਕਰੀਬ ਕਣਕ ਦੀ ਪੈਦਾਵਾਰ ਕੀਤੀ ਹੈ।ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ ਅਤੇ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਹਾਜ਼ਰ ਸਨ।

 

ਚੋਟਾਲਾ ਮੁੜ ਜਾਣਗੇ ਜੇਲ੍ਹ, ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਿਲੀ ਚਾਰ ਸਾਲ ਦੀ ਸਜ਼ਾ

ਅਦਾਲਤ ਨੇ 50 ਲੱਖ ਰੁਪਏ ਦਾ ਕੀਤਾ ਜੁਰਮਾਨਾ
ਹੁਣੇ ਹੀ 10 ਸਾਲ ਦੀ ਸਜ਼ਾ ਕੱਟ ਕੇ ਆਏ ਸਨ ਜੇਲ੍ਹ ਤੋਂ ਬਾਹਰ
ਪੰਜਾਬੀ ਖ਼ਬਰਸਾਰ ਬਿੳਰੋ
ਨਵੀਂ ਦਿੱਲੀ, 27 ਮਈ: ਕੁੱਝ ਸਮਾਂ ਪਹਿਲਾਂ ਹੀ ਅਧਿਆਪਕ ਭਰਤੀ ਘੁਟਾਲੇ ’ਚ ਦਸ ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਨੂੰ ਅਦਾਲਤ ਨੇ ਅੱਜ ਮੁੜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ 50 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸਦੇ ਨਾਲ ਹੀ ਅਦਾਲਤ ਨੇ ਚੋਟਾਲਾ ਦੀ ਕੁੱਝ ਜਾਇਦਾਦਾਂ ਨੂੰ ਵੀ ਜਬਤ ਕਰਨ ਦੇ ਆਦੇਸ਼ ਦਿੱਤੇ ਹਨ। ਜਦੋਂਕਿ ਇਸਤੋਂ ਪਹਿਲਾਂ ਵੀ ਕਰੋੜਾਂ ਰੁਪਏ ਦੀ ਕੀਮਤ ਦੇ ਚੋਟਾਲਾ ਫ਼ਾਰਮ ਹਾੳੂਸ ਤੇ ਕੁੱਝ ਜਮੀਨ ਨੂੰ ਵੀ ਜਬਤ ਕੀਤਾ ਜਾ ਚੁੱਕਾ ਹੈ। ਉਧਰ ਅਦਾਲਤ ਵਿਚ ਚੋਟਾਲਾ ਦੇ ਵਕੀਲਾਂ ਨੇ ਅਪਣੇ ਮੁਵੱਕਲ ਦੀ ਨਾਸਾਜ਼ ਸਿਹਤ ਤੇ ਉਮਰ ਦਾ ਹਵਾਲਾ ਦਿੰਦਿਆਂ ਘੱਟ ਤੋਂ ਘੱਟ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਸੀ। ਇਸਦੇ ਲਈ ਇੱਕ ਉਘੇ ਹਸਪਤਾਲ ਵਲੋਂ ਜਾਰੀ ਸਿਹਤ ਸਰਟੀਫਿਕੇਟ ਵੀ ਅਦਾਲਤ ਨੂੰ ਦਿੱਤਾ ਗਿਆ।

ਪੰਜਾਬ ਦੇ ਮੁਲਾਜਮਾਂ ਦੀ ਗਰੁੱਪ ਬੀਮਾ ਸਕੀਮ ਦੀ ਅਦਾਇਗੀ ‘ਚ ਵਾਧਾ

0

32 ਸਾਲਾਂ ਬਾਅਦ ਜੀ.ਆਈ.ਐਸ ਦੀਆਂ ਦਰਾਂ ‘ਚ ਸੋਧ
1 ਜਨਵਰੀ 2023 ਤੋਂ 4 ਗੁਣਾਂ ਵੱਧ ਮਿਲੇਗੀ ਰਾਸੀ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਮਈ: ਪੰਜਾਬ ਸਰਕਾਰ ਨੇ ਮੁਲਾਜਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੁੱਪ ਬੀਮਾ ਸਕੀਮ (ਜੀ ਆਈ ਐਸ) ਦੀ ਅਦਾਇਗੀ ਵਿਚ ਚਾਰ ਗੁਣਾ ਵਾਧਾ ਕਰ ਦਿੱਤਾ ਹੈ। ਇਸ ਬਾਬਤ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਦੇ ਮੁਲਾਜਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਭਵਿੱਖ ਹੋਰ ਬੇਹਤਰ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋ ਜਾਣ ਜਾਂ ਸੇਵਾ ਮੁਕਤੀ ਸਮੇਂ ਉਸਨੂੰ 15 ਹਜਾਰ ਰੁਪਏ ਤੋਂ 1.20 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਹੁਣ 60 ਹਜਾਰ ਰੁਪਏ ਤੋਂ 4.80 ਲੱਖ ਰੁਪਏ ਕਰ ਦਿੱਤੀ ਗਈ ਹੈ। ਸਰਕਾਰ ਦਾ ਇਹ ਫੈਸਲਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। ਵਿਸਥਾਰਤ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਗਰੁੱਪ ਏ ਦੇ ਅਫਸਰਾਂ ਦੇ ਹਰ ਮਹੀਨੇ 120 ਰੁਪਏ ਜੀ ਆਈ ਐਸ ਦੇ ਰੂਪ ਵਿਚ ਤਨਖਾਹ ਵਿਚੋਂ ਕੱਟੇ ਜਾਂਦੇ ਹਨ ਅਤੇ ਇਸਦੀ ਅਦਾਇਗੀ (ਸੇਵਾ ਮੁਕਤੀ ਜਾਂ ਮੌਤ ਹੋ ਜਾਣ ਦੀ ਸੂਰਤ ਵਿਚ) 1.20 ਲੱਖ ਰੁਪਏ ਕੀਤੀ ਜਾਂਦੀ ਹੈ। 1 ਜਨਵਰੀ 2023 ਤੋਂ ਇਹ ਕਟੌਤੀ 480 ਰੁਪਏ ਪ੍ਰਤੀ ਮਹੀਨਾ ਹੋਵੇਗੀ ਅਤੇ ਅਦਾਇਗੀ 4.80 ਲੱਖ ਰੁਪਏ ਹੋਵੇਗੀ।
ਇਸੇ ਤਰ੍ਹਾਂ ਗਰੁੱਪ ਬੀ ਦੇ ਮੁਲਾਜਮਾਂ ਦੀ ਇਹ ਦਰ 60 ਰੁਪਏ ਹੈ ਅਤੇ ਅਦਾਇਗੀ 60 ਹਜਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 240 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 2.40 ਲੱਖ ਰੁਪਏ ਕੀਤੀ ਜਾਵੇਗੀ। ਗਰੁੱਪ ਸੀ ਦੇ ਮੁਲਾਜਮਾਂ ਦੀ ਇਹ ਦਰ 30 ਰੁਪਏ ਹੈ ਅਤੇ ਅਦਾਇਗੀ 30 ਹਜਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 120 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 1.20 ਲੱਖ ਰੁਪਏ ਕੀਤੀ ਜਾਵੇਗੀ। ਗਰੁੱਪ ਡੀ ਦੇ ਕਰਮਚਾਰੀਆਂ ਲਈ ਇਹ ਦਰ 15 ਰੁਪਏ ਹੈ ਅਤੇ ਅਦਾਇਗੀ 15 ਹਜਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 60 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 60 ਹਜਾਰ ਰੁਪਏ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ 1990 ਤੋਂ ਗਰੁੱਪ ਬੀਮਾ ਸਕੀਮ ਦੀਆਂ ਦਰਾਂ ਨੂੰ ਸੋਧਿਆ ਨਹੀਂ ਗਿਆ ਸੀ ਅਤੇ ਹੁਣ ਪੇ ਕਮਿਸਨ ਲਾਗੂ ਹੋਣ ਤੋਂ ਬਾਅਦ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਵਾਧਾ ਹੋ ਜਾਣ ਕਰ ਕੇ ਇਹ ਫੈਸਲਾ ਲਿਆ ਗਿਆ ਹੈ। ਜ?ਿਕਰਯੋਗ ਹੈ ਕਿ ਗਰੁੱਪ ਬੀਮਾ ਸਕੀਮ ਦੀ ਕਟੌਤੀ ਅਤੇ ਅਦਾਇਗੀ 1 ਜਨਵਰੀ, 2023 ਤੋਂ ਲਾਗੂ ਹੋਵੇਗੀ।

ਸਿਲਵਰ ਓਕਸ ਸਕੂਲ ਵੱਲੋਂ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ

0

ਸੁਖਜਿੰਦਰ ਮਾਨ
ਬਠਿੰਡਾ, 27 ਮਈ: ‘ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-IIਵੱਲੋਂ ਸਕੂਲ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਨੌਵੀਂ ਜਮਾਤ ਦੀਆਂ ਕੁੜੀਆਂ (ਟਰੇਲਬਲੇਜ਼ਰ) ਅਤੇ ਦਸਵੀਂ (ਰੈਕੇਟ ਰੇਬੇਲ੍ਸ) ਨੇ ਬੈਡਮਿੰਟਨ ਚੈਂਪੀਅਨਸ਼ਿਪ ਲਈ ਮੁਕਾਬਲਾ ਕੀਤਾ।ਦਸਵੀਂ ਜਮਾਤ (ਰੈਕੇਟ ਰਿਬੇਲਸ) ਦੀ ਜੋੜੀ ਪ੍ਰਭਨੂਰ ਕੌਰ ਅਤੇ ਹਰਸ਼ਮਨ ਔਲਖ ਨੇ ਮੈਚ ਜਿੱਤਿਆ। ਉਨ੍ਹਾਂ ਨੇ ਬੜੇ ਉਤਸ਼ਾਹ ਨਾਲ ਖੇਡੇਯਾ।ਨੌਵੀਂ ਜਮਾਤ (ਕਿੰਗਜ਼ 12)ਅਤੇ ਦਸਵੀਂ ਜਮਾਤ (ਰਾਇਲ ਚੈਲੰਜਰਜ਼) ਦੇ ਮੁੰਡਿਆਂ ਨੇ ਵਾਲੀਬਾਲਦਾਮੈਚ ਬਹੁਤ ਹੀ ਉਤਸ਼ਾਹ ਨਾਲ ਖੇਡੇਯਾ। ਵਾਲੀਬਾਲ ਚੈਂਪੀਅਨਸ਼ਿਪਦਸਵੀਂ ਜਮਾਤ (ਰਾਇਲ ਚੈਲੰਜਰਜ਼) ਨੇ ਜਿੱਤੀ।ਖੋ-ਖੋ ਚੈਂਪੀਅਨਸ਼ਿਪ ਲਈ ਸੱਤਵੀਂ ਜਮਾਤ (ਈਗਲਸ) ਅਤੇ ਅੱਠਵੀਂ ਜਮਾਤ (ਫਾਲਕਨਸ) ਦੇ ਵਿਦਿਆਰਥੀਆਂ ਵਿਚਕਾਰ ਮੁਕਾਬਲਾ ਦੇਖਣਯੋਗ ਸੀ। ਇਹ ਅੱਠਵੀਂ ਜਮਾਤ (ਫਾਲਕਨਜ਼) ਲਈ ਬਹੁਤ ਮਾਣ ਵਾਲਾ ਪਲ ਸੀ ਜਦੋਂ ਉਨ੍ਹਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਕ੍ਰਿਕੇਟ ਲਗਭਗ ਹਰ ਕਿਸੇ ਦੀ ਮਨਪਸੰਦ ਖੇਡ ਹੈ ਅਤੇ ਇਹ ਕਲਾਸ ਪੰਜਵੀ (ਲਾਈਟਨਿੰਗ ਲੈਜੇਂਡਸ) ਅਤੇ ਛੇਵੀਂ (ਦ ਐਵੇਂਜਰਸ) ਦੇ ਵਿਦਿਆਰਥੀਆਂ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਸੀ।ਕਲਾਸ ਪੰਜਵੀ(ਲਾਈਟਨਿੰਗ ਲੈਜੈਂਡਜ਼) ਜੇਤੂ ਰਹੇ ਅਤੇ ਸਾਬਤ ਕੀਤਾ ਕਿ ਉਹ ਸੱਚਮੁੱਚ ਹੋਣਹਾਰ ਹਨ। ਲਾਈਟਨਿੰਗ ਲੀਜੈਂਡ ਦੇ ਏਕਮਵੀਰ ਸਿੰਘ ਨੂੰ ਸਰਵੋਤਮ ਗੇਂਦਬਾਜ਼ ਅਤੇ ਦ ਐਵੇਂਜਰਜ਼ ਦੇ ਮਨਜੋਤ ਸਿੰਘ ਨੂੰ ਸਰਵੋਤਮ ਬੱਲੇਬਾਜ਼ ਚੁਣਿਆ ਗਿਆ। ਸਾਰੇ ਪ੍ਰਤੀਯੋਗੀਆਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਦੇ ਖੇਡ ਅਧਿਆਪਕ ਸ਼੍ਰੀ ਕੁਲਦੀਪ ਸਿੰਘ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਤੇ ਮਾਣ ਮਹਿਸੂਸ ਕੀਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ।ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਵੱਲੋਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

ਸਹਿਕਾਰੀ ਸਭਾਵਾ ਕਰਮਚਾਰੀ ਯੂਨੀਅਨ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਚੋਣਾਂ ਹੋਈਆਂ ਮੁਲਤਵੀ

0

ਸੁਖਜਿੰਦਰ ਮਾਨ
ਬਠਿੰਡਾ, 27 ਮਈ: ਜ਼ਿਲ੍ਹਾ ਕੋਆਪਰੇਟਿਵ ਸੁਸਾਇਟੀ ਦੀਆਂ ਆਗਾਮੀ 30 ਮਈ ਨੂੰ ਹੋਣ ਵਾਲੀਆਂ ਚੋਣਾਂ ਅੱਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਮੁਲਤਵੀ ਕਰ ਦਿੱਤੀਆਂ ਗਈਆਂ। ਬੀਤੇ ਕੱਲ ਤੋਂ ਯੂਨੀਅਨ ਨੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਕਿ ਡੀ ਸੀ ਯੂ ਦੇ ਗੇਟ ਅੱਗੇ ਰੋਸ ਧਰਨਾ ਲਗਾਇਆ ਹੋਇਆ ਸੀ। ਅਧਿਕਾਰੀਆਂ ਵਲੋਂ ਚੋਣਾਂ ਮੁਲਤਵੀਂ ਕਰਨ ਦੇ ਐਲਾਨ ਤੋਂ ਬਾਅਦ ਯੂਨੀਅਨ ਵਲੋਂ ਧਰਨੇ ਨੂੰ ਚੁੱਕ ਲਿਆ ਗਿਆ। ਯੂਨੀਅਨ ਦੇ ਆਗੂਆਂ ਦਾ ਦੋਸ਼ ਸੀ ਕਿ ਸਰਕਾਰ ਬਦਲਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਦੇ ਪਦਚਿੰਨਾਂ ’ਤੇ ਚੱਲਦਿਆਂ ਚੁਪ ਚਪੀਤੇ ਚਹੇਤਿਆਂ ਨੂੰ ਬਤੌਰ ਡਾਇਰੈਕਟਰ ਐਡਜੇਸਟ ਕਰਨ ਲਈ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਸਨ। ਜਦੋਂਕਿ ਸਹਿਕਾਰਤਾ ਵਿਭਾਗ ਦੇ ਨਿਯਮਾਂ ਅਨੁਸਾਰ ਜਦੋ ਵੀ ਕਿਸੇ ਅਦਾਰੇ ਦੀ ਚੋਣ ਹੁੰਦੀ ਹੈ ਤਾ ਸਹਿਕਾਰੀ ਸਭਾਵਾ ਨੂੰ ਸੂਚਿਤ ਕਰਨਾ ਜਰੂਰੀ ਹੁੰਦਾ ਹੈ ਪਰ ਇੱਥੇ ਸਹਿਕਾਰਤਾ ਵਿਭਾਗ ਵੱਲੋ ਕਿਸੇ ਵੀ ਸਭਾ ਨੂੰ ਸੂਚਨਾ ਨਹੀ ਭੇਜੀ ਗਈ। ਯੂਨੀਅਨ ਦੇ ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਹਿਕਾਰਤਾ ਵਿਭਾਗ ਵੱਲੋ ਇਸ ਮਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੀ ਉੱਚ ਪੱਧਰੀ ਜਾਚ ਕਰਵਾਈ ਜਾਵੇ। ਇਸ ਮੌਕੇ ਬਲਿਜੰਦਰ ਸਰਮਾ ਕੋਟਸਮੀਰ ਸਰਕਲ ਪ੍ਰਧਾਨ ਬਠਿੰਡਾ, ਬਲਕਰਨ ਦਾਸ ਪ੍ਰਧਾਨ ਸਰਕਲ ਫੂਲ, ਗੁਰਦੇਵ ਸਿੰਘ ਪ੍ਰਧਾਨ ਸਰਕਲ ਭਗਤਾ,ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ, ਗੁਰਮੇਲ ਸਿੰਘ ਜਿਲ੍ਹਾ ਖਜਾਨਚੀ ,ਗੁਰਪਾਲ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਗੁਰਜੰਟ ਸਿੰਘ ਨਾਥਪੁਰਾ,ਕੁਲਦੀਪ ਸਿੰਘ ਬੁਰਜ ਕਾਨ ਸਿੰਘ ਵਾਲਾ,ਦਰਸਨ ਸਿੰਘ ਮਹਿਰਾਜ, ਅਮਿ੍ਰੰਤ ਸਿੰਘ ਗੋਨਿਆਣਾ,ਗਗਨਦੀਪ ਸਿੰਘ ਬੱਜੋਆਣਾ, ਮਨਪ੍ਰੀਤ ਸਿੰਘ ਨਾਥਪੁਰਾ , ਅਮਰਜੀਤ ਸਿੰਘ ਝੰਡੂ ਕੇ , ਸਵਰਨ ਸਿੰਘ ਝੁੰਬਾ,ਰਾਜ ਸਿੰਘ ਨਥਾਣਾ, ਇੰਦਰਜੀਤ ਸਿੰਘ ਪੂਹਲਾ, ਛਿੰਦਰ ਸਿੰਘ ਜੰਡਾਵਾਲਾ,ਜਗਜੀਤ ਸਿੰਘ ਦਿਉਣ,ਨੈਬ ਸਿੰਘ ਗੁਲਾਬਗੜ੍ਹ , ਰਮਨਦੀਪ ਸਿੰਘ ਹਰਾਏਪੁਰ ਆਦਿ ਨੇ ਵੀ ਸੰਬੋਨ ਕੀਤਾ। ਉਧਰ ਡੀਸੀਯੂ ਦੇ ਜ਼ਿਲ੍ਹਾ ਮੈਨੇਜਰ ਮੋਹਨ ਵਰਮਾ ਨੇ ਦਾਅਵਾ ਕੀਤਾ ਕਿ ਚੋਣ ਪ੍ਰੋਗਰਾਮ ਦੀ ਸੂਚਨਾ ਬਕਾਇਦਾ ਅਖ਼ਬਾਰਾਂ ਵਿਚ ਵੀ ਦਿੱਤੀ ਗਈ ਸੀ ਤੇ ਨਾਲ ਹੀ ਜ਼ਿਲ੍ਹੇ ਦੀਆਂ 195 ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਲਿਖ਼ਤੀ ਸੂਚਨਾ ਭੇਜੀ ਗਈ ਸੀ ਪ੍ਰੰਤੂ ਇਹ ਪੱਤਰ ਕਿਉਂ ਨਹੀਂ ਭੇਜਿਆ, ਇਸਦੀ ਜਾਂਚ ਕੀਤੀ ਜਾਵੇਗੀ।

Our Visitor

1901738