Wednesday, May 13, 2026
Home Blog Page 2484

ਜੁਵੇਨਾਇਲ ਜਸਟਿਸ, ਪੋਕਸੋ ਐਕਟ ਅਤੇ ਅਡਾਪਸ਼ਨ ਰੇਗੂਲੇਸ਼ਨ ਸਬੰਧੀ ਵਰਕਸਾਪ ਅਯੋਜਿਤ

0

ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਪੋਕਸੋ ਐਕਟ ਸਬੰਧੀ ਕਰਵਾਇਆ ਗਿਆ ਜਾਣੂ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਸਹਿਯੋਗ ਨਾਲ ਜੁਵੇਨਾਇਲ ਜਸਟਿਸ ਐਕਟ, ਪੋਕਸੋ ਐਕਟ ਤੇ ਅਡਾਪਸ਼ਨ ਰੇਗੂਲੇਸ਼ਨ 2017 ਦੇ ਸਬੰਧੀ ਵਰਕਸਾਪ ਅਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਸਾਰੇ ਪੁਲਿਸ ਸਟੇਸ਼ਨ ਨਾਲ ਸਬੰਧਤ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਦੇ ਅਫਸਰਾਂ ਨੂੰ ਜੁਵੇਨਾਇਲ ਐਕਟ ਅਤੇ ਪੋਕਸੋ ਐਕਟ ਦੀਆਂ ਬਰੀਕੀਆ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਸੀ.ਜੀ.ਐਮ-ਕਮ-ਸਕੱਤਰ ਸ੍ਰੀ ਸੁਰੇਸ਼ ਕੁਮਾਰ ਗੋਇਲ ਵੱਲੋਂ ਪੁਲਿਸ ਨੂੰ ਰੋਜ਼ਾਨਾ ਜਿੰਦਗੀ ਵਿੱਚ ਜੁਵੇਨਾਇਲ ਦੇ ਕੇਸਾਂ ਨਾਲ ਡੀਲ ਕਰਨ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਸੁਝਾਅ ਦਿੱਤੇ ਗਏ।
ਇਸ ਮੌਕੇ ਸੀ.ਜੀ.ਐਮ-ਕਮ-ਸਕੱਤਰ ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਇਹ ਵੀ ਦੱਸਿਆ ਕਿ ਪੁਲਿਸ ਜਦੋਂ ਵੀ ਕਿਸੇ ਦੋਸ਼ੀ ਨੂੰ ਗਿ੍ਰਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਕੋਰਟ ਵਿੱਚ ਪੇਸ਼ ਕਰਨ ਸਮੇਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਵਿੱਚੋਂ ਲੋੜਵੰਦ ਦੋਸ਼ੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲਈ ਵਕੀਲ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਪਿ੍ਰੰਸੀਪਲ ਮੈਜਿਸਟ੍ਰੇਟ ਜੁਵੇਨਾਇਲ ਜ਼ਸਟਿਸ ਬੋਰਡ ਸ੍ਰੀ ਅਜੇ ਮਿੱਤਲ ਵੱਲੋਂ ਜੁਵੇਨਾਇਲ ਪੁਲਿਸ ਯੂਨਿਟ ਦੇ ਅਫਸਰਾਂ ਨੂੰ ਜੁਵੇਨਾਇਲ ਨੂੰ ਬੋਰਡ ਵਿੱਚ ਪੇਸ਼ ਕਰਨ ਸਮੇਂ ਆਉਦੀਆਂ ਦਿੱਕਤਾਂ ਸਬੰਧੀ ਸੁਝਾਅ ਦਿੱਤੇ ਗਏ।
ਇਸ ਦੌਰਾਨ ਡਿਪਟੀ ਸੁਪਰਡੈਂਟ ਆਫ ਪੁਲਿਸ ਸ੍ਰੀਮਤੀ ਹੀਨਾ ਗੁਪਤਾ ਵੱਲੋਂ ਸਮੂਹ ਅਫਸਰਾਂ ਨੂੰ ਜੁਵੇਨਾਇਲ ਜ਼ਸਟਿਸ ਐਕਟ ਅਨੁਸਾਰ ਜੁਵੇਨਾਇਲ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿ੍ਰੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜਸਟਿਸ ਬੋਰਡ ਵੱਲੋ ਜਾਰੀ ਕੀਤੇ ਗਏ ਰੋਸਟਰ ਦੇ ਅਨੁਸਾਰ ਜੁਵੇਨਾਇਲ ਨੂੰ ਪੇਸ਼ ਕੀਤਾ ਜਾਵੇ।

ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਹੁੰਦੇ ਹਨ ਪੂਰੇ : ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਨੇ ਗੋਲਡ ਤੇ ਸਿਲਵਰ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਲੈਂਦੇ ਹਾਂ ਸੁਪਨੇ ਉਹ ਹੁੰਦੇ ਹਨ ਜੋ ਅਸੀਂ ਖੁੱਲ੍ਹੀਆਂ ਨਾਲ ਅੱਖਾਂ ਨਾਲ ਦੇਖ ਕੇ ਪੂਰੇ ਕਰਕੇ ਦੇਸ਼, ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਡੈਫ਼ ਐਂਡ ਡੰਮ ਸਕੂਲ ਵਿੱਚ ਜ਼ਿਲ੍ਹੇ ਦੀਆਂ ਹੋਣਹਾਰ ਖਿਡਾਰਣਾਂ ਵਲੋਂ ਨੈਸ਼ਨਲ ਪੱਧਰ ਪ੍ਰਾਪਤ ਕੀਤੇ ਗੋਲਡ ਤੇ ਸਿਲਵਰ ਮੈਡਲ ਸਬੰਧੀ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਬ੍ਰਾਜੀਲ ‘ਚ ਡੈਫ ਓਲੰਪਿਕ ਬੈਡਮਿੰਟਨ 2022 ‘ਚ ਗੋਲਡ ਮੈਡਲ ਜਿੱਤਣ ਵਾਲੀ ਸ੍ਰੇਆ ਸਿੰਗਲਾ ਅਤੇ ਤਾਮਿਲਨਾਡੂ ਵਿਖੇ ਹੋਏ ਖੇਡ ਮੁਕਾਬਲਿਆਂ ਡਿਸਕਸ ਥਰੋ ਅਤੇ 200 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਸਰਬਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਜਿੱਥੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਹੋਣਹਾਰ ਖਿਡਾਰਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਖਿਡਾਰਣਾਂ ਵਾਂਗ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਂਸਲਾਂ-ਅਫ਼ਜਾਈ ਵੀ ਕੀਤੀ। ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਦੁਆਰਾ ਤਿਆਰ ਕੀਤੇ ਮੁਰੱਬੇ, ਅਚਾਰ ਅਤੇ ਪੇਟਿੰਗਾਂ ਨੂੰ ਵੀ ਨਿਹਾਰਿਆ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਦਿਲ ਖਿੱਚਵੀਆਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਸ੍ਰੇਆ ਸਿੰਗਲਾ ਅਤੇ ਸਰਬਜੀਤ ਕੌਰ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ ਤਾਂ ਜੋ ਉਹ ਵੀ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਕੇ ਆਪਣੇ ਦੇਸ਼, ਸ਼ਹਿਰ, ਸਕੂਲ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਸ਼੍ਰੀ ਦਰਸ਼ਨ ਕੁਮਾਰ, ਅਸ਼ਟਾਵਕਰਾ ਡਿਸਏਬਲਡ ਵੈਲਫ਼ੇਅਰ ਸੁਸਾਇਟੀ (ਰਜਿ) ਰਾਮਪੁਰਾ ਦੇ ਨੁਮਾਇੰਦੇ ਸ਼੍ਰੀ ਕਰਨ ਗਰਗ ਅਤੇ ਹੋਣਹਾਰ ਖਿਡਾਰਣਾਂ ਨੂੰ ਵਿਸ਼ੇਸ਼ ਸਹਿਯੋਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਡਾ. ਤਰਸੇਮ ਗਰਗ, ਸ਼੍ਰੀ ਦਵਿੰਦਰ ਸਿੰਗਲਾ, ਡਾ. ਜਗਤਾਰ ਸਿੰਘ ਅਤੇ ਮੈਡਮ ਅਲਕਾ ਹਾਂਡਾ ਤੋਂ ਇਲਾਵਾ ਸਕੂਲ ਦੀ ਪਿ੍ਰੰਸੀਪਲ ਮਨਿੰਦਰ ਕੌਰ, ਸਕੂਲ ਦਾ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।

ਸਹਿਕਾਰੀ ਸਭਾਵਾਂ ਯੂਨੀਅਨ ਵਲੋਂ ਡੀਸੀਯੂ ਦਫ਼ਤਰ ਅੱਗੇ ਧਰਨਾ, ਚੁੱਪ ਚਾਪ ਚੋਣ ਕਰਵਾਉਣ ਦੇ ਲਗਾਏ ਦੋਸ਼

0

ਸੁਖਜਿੰਦਰ ਮਾਨ
ਬਠਿੰਡਾ, 26 ਮਈ: ਪੰਜਾਬ ਰਾਜ ਸਹਿਕਾਰੀ ਸਭਾਵਾਂ ਜ਼ਿਲਾ ਬਠਿੰਡਾ ਵਲੋਂ ਦੀ ਬਠਿੰਡਾ ਡਿਸਟਿ੍ਰਕਟ ਕੋ ਅਪ੍ਰੇਟਿਵ ਯੂਨੀਅਨ (ਡੀ ਸੀ ਯੂ )ਦੇ ਦਫਤਰ ਅਗੇ ਧਰਨਾ ਦਿਤਾ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਮਹਿਕਮੇ ਵਲੋਂ ਡੀ ਸੀ ਯੂ ਦੀ ਚੋਣ ਚੁੱਪ ਚਾਪ ਕਰਵਾਈ ਜਾ ਰਹੀ ਹੈ ਜਦੋਂ ਕੇ ਸਹਿਕਾਰੀ ਸਭਾਵਾਂ ਡੀ ਸੀ ਯੂ ਦੀਆਂ ਮੈਂਬਰ ਹਨ। ਇਸ ਚੋਣ ਦਾ ਕਿਸੇ ਵੀ ਸਹਿਕਾਰੀ ਸਭਾ ਨੂੰ ਕੋਈ ਸੂਚਨਾ ਨਹੀਂ ਦਿਤੀ। ਯੂਨੀਅਨ ਆਗੂਆਂ ਵਲੋਂ ਐਲਾਨ ਕੀਤਾ ਕੇ ਕੱਲ ਤੋਂ ਸਾਰੀਆਂ ਸਭਾਵਾਂ ਬੰਦ ਕਰਕੇ ਰੋਸ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿਚ ਭੁਪਿੰਦਰ ਸਿੰਘ ਜ਼ਿਲਾ ਪ੍ਰਧਾਨ, ਕਰਮਜੀਤ ਸਿੰਘ ਜ਼ਿਲਾ ਮੀਤ ਪ੍ਰਧਾਨ, ਬਲਜਿੰਦਰ ਕੁਮਾਰ ਸਰਕਲ ਪ੍ਰਧਾਨ ਬਠਿੰਡਾ, ਗੁਰਪਾਲ ਸਿੰਘ ਸਟੇਟ ਨੁਮਾਇੰਦਾ, ਸਵਰਨ ਸਿੰਘ ਝੂਬਾ, ਅਮਨਦੀਪ ਸਿੰਘ ਬੀੜ, ਸੁਖਮਦਰ ਸਿੰਘ ਜੋਗਾ ਨੰਦ, ਸੁਰਜੀਤ ਸਿੰਘ ਕੋਟਸ਼ਮੀਰ,ਅਮਰਜੀਤ ਸਿੰਘ, ਲਖਵੀਰ ਸਿੰਘ ਮੁਲਤਾਨੀਆਂ ਸਮੇਤ ਬਹੁਤ ਸਾਰੇ ਕਰਮਚਾਰੀ ਹਾਜਰ ਹੋਏ।

ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕੋਮ ਵਲੋਂ ਥਰਮਲ ਪਲਾਂਟ ਦੇ ਮੁੱਖ ਗੇਟ ਅੱਗੇ ਰੋਸ਼ ਮੁਜ਼ਾਹਰਾ

0

ਸੁਖਜਿੰਦਰ ਮਾਨ
ਬਠਿੰਡਾ, 26 ਮਈ: ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਐਂਡ ਟ੍ਰਾਂਸਕੋ ਜ਼ੋਨ ਬਠਿੰਡਾ ਵਲੋਂ ਪੱਛਮ ਜ਼ੋਨ ਬਠਿੰਡਾ ਦੇ ਮੁੱਖ ਇੰਜੀਨੀਅਰ ਦਫਤਰ ਅੱਗੇ ਆਪਣੀਆਂ ਪਿਛਲੇ ਲੰਮੇ ਸਮੇ ਤੋ ਲਮਕ ਰਹੀਆਂ ਮੰਗਾਂ ਸਬੰਧੀ ਵੀਰਵਾਰ ਨੂੰ ਰੋਸ਼ ਧਰਨਾ ਦਿੱਤਾ ਗਿਆ।ਇਸ ਸਮੇਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਤੇ ਜਰਨਲ ਸਕੱਤਰ ਖੁਸਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਤਾਂ ਬਦਲਦੀਆਂ ਰਹਿਆ ਪਰ ਪੰਜਾਬ ਦੇ ਠੇਕਾ ਆਓੁਟਸੋਰਸ ਮੁਲਾਜਮਾ ਲਈ ਕੁਝ ਨਹੀ ਬਦਲਿਆ ਲੰਮੇ ਸਮੇ ਤੋ ਨਿਗੁਣਿਆ ਤਨਖਾਹਾ ਤੇ ਕੰਮ ਕਰਦੇ ਕਾਮੇ ਇੰਨੀ ਲੱਕ ਤੋੜ ਮਹਿੰਗਾਈ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ । ਵਰਕਰਾਂ ਦੀਆਂ ਤਨਖਾਹਾਂ ਘੱਟ ਹੋਣ ਕਰਕੇ ਅਤੇ ਡਿਊਟੀਆ ਦੂਰ ਲੱਗਣ ਕਰਕੇ ਵਰਕਰਾਂ ਦੀ ਅੱਧੀ ਤਨਖਾਹ ਤਾਂ ਡਿਓੁਟੀ ਆਉਣ ਜਾਣ ਵਿੱਚ ਹੀ ਲੱਗ ਜਾਂਦੀਆਂ ਹਨ।ਇਸ ਮੌਕੇ ਜਗਜੀਤ ਸਿੰਘ ਤੇ ਗੋਰਾ ਭੁੱਚੋ ਨੇ ਬੋਲਦਿਆਂ ਕਿਹਾ ਕਿ ਬਦਲਾਵ ਦੇ ਨਾਮ ਹੇਠਾਂ ਬਣ ਕੇ ਆਈ ਨਵੀ ਪੰਜਾਬ ਸਰਕਾਰ ਵੀ ਬਾਕੀ ਪਾਰਟੀਆਂ ਵਲੋਂ ਸਿਰਫ਼ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ।ਇਸ ਨਵੀਂ ਸਰਕਾਰ ਨਾਲ ਆਉਣ ਤੇ ਠੇਕਾ ਕਾਮਿਆਂ ਦੀ ਜਿੰਦਗੀ ਚ ਕੋਈ ਵੀ ਬਦਲਾਵ ਨਹੀਂ ਆਇਆ।ਪੰਜਾਬ ਦੇ ਸਮੂਹ ਠੇਕਾ ਕਾਮਿਆਂ ਨੂੰ ਪੱਕਾ ਕਰਨ ਦੀ ਥਾਂ ਪੰਜਾਬ ਸਰਕਾਰ ਆਉਟਸੋਰਸਿੰਗ ਕਾਮਿਆਂ ਨੂੰ ਨੌਕਰੀ ਤੋਂ ਵਾਂਝੇ ਕਰਨ ਲਈ ਬਾਹਰ ਦੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਜਾ ਰਹੇ ਹਨ। ਪੁਨਰਗਠਨ ਦੇ ਨਾਂ ਹੇਠ ਅਸਾਮੀਆ ਖਤਮ ਕੀਤੀਆਂ ਜਾ ਰਹੀਆਂ ਤੇ ਸਿਹਤ ਵਿਭਾਗ ਤੇ ਕੰਪਨੀਆਂ ਦੇ ਕਾਮਿਆਂ ਦੀ ਛਾਂਟੀ ਲੈ ਕੇ ਆਈ ਮਾਨ ਸਰਕਾਰ ਇਹ ਨਾ ਭੁੱਲੇ ਕਿ ਪੰਜਾਬ ਦੇ ਸੰਘਰਸ਼ ਕਰਨ ਵਾਲੇ ਲੋਕ ਇਦਾ ਦੇ ਫਤਵਿਆਂ ਨੂੰ ਬਹੁਤ ਛੇਤੀ ਖਾਰਜ ਕਰਦੇ ਹਨ।
ਇਸ ਸਮੇਂ ਕਮੇਟੀ ਆਗੂ ਕਰਮਜੀਤ ਸਿੰਘ ਤੇ ਇਕਬਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਪੱਛਮ ਜ਼ੋਨ ਚ ਕੰਮ ਕਰਦੇ ਠੇਕਾ ਕਾਮਿਆਂ ਵਲੋਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਮਹਿਕਮਾ ਜੋਖਮ ਭਰਿਆ ਕੰਮ ਲੈ ਰਿਹਾ ਹੈ ਕੰਮ ਦੀ ਜਾਣਕਾਰੀ ਨਾ ਹੋਣ ਕਰਕੇ ਵਰਕਰ ਮੌਤ ਦੇ ਮੂੰਹ ਚ ਪੈ ਰਹੇ ਨੇ।ਜੱਥੇਬੰਦੀ ਵਲੋਂ ਲਗਾਤਾਰ ਸੰਘਰਸ਼ ਕਰਕੇ ਪਾਵਰਕਾਮ ਤੋ ਜੋਖਮ ਭਰੇ ਕੰਮ ਦੀ ਟ੍ਰੇਨਿੰਗ ਦੀ ਮੰਗ ਪ੍ਰਵਾਨ ਕਰਾ ਲਈ ਸੀ ਪਰ ਅਜੇ ਤੱਕ ਟ੍ਰੇਨਿੰਗ ਨਹੀਂ ਲਗਾਈ ਗਈ ਅਤੇ ਵਰਕਰਾਂ ਦੀ ਕਿਰਤ ਕਾਨੂੰਨ ਮੁਤਾਬਿਕ ਤਿੰਨ ਸਾਲ ਬਾਅਦ ਪਦ ਉਨਤ ਕਰਨੇ ਜਰੂਰੀ ਬਣਦੇ ਨੇ ਪਰ ਇਸ ਗੱਲ ਬਾਰੇ ਮਹਿਕਮੇ ਦਾ ਕੋਈ ਧਿਆਨ ਨਹੀਂ ਹੈ।ਵਰਕਰਾਂ ਦੀਆਂ ਜਬਰਦਸਤੀ ਬਦਲੀਆਂ ਹੋਰ ਜਗ੍ਹਾ ਕਰਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਵਰਕਰਾਂ ਤੋਂ ਓਹਨਾ ਦੀ ਸਮਰੱਥਾ ਤੋਂ ਵੱਧ ਕੰਮ ਲਿਆ ਜਾਂਦਾ ਹੈ ਜਿਸ ਕਰਕੇ ਵਰਕਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨ ਯੁਨਿਅਨ ਓੁਗਰਾਹਾ ਤੋ ਜਗਸੀਰ ਝੁੰਬਾ ਜਲ ਸਪਲਾਈ ਤੋ ਸੰਦੀਪ ਸਿੰਘ ਜਗਰੂਪ ਸਿੰਘ ਲਹਿਰਾਂ ਥਰਮਲ ਤੋ ਸਾਰੇ ਆਗੂਆਂ ਨੇ ਕਿਹਾ ਕਿ ਇਹਨਾ ਸਾਰੀਆਂ ਪਰੇਸਾਨੀਆ ਦਾ ਕਾਰਨ ਬਿਜਲੀ ਅੇਕਟ 2003 ਤੇ 2020 ਹਨ ਇਹ ਕਾਨੂੰਨ ਰੱਦ ਕੀਤੇ ਜਾਣ ਪ੍ਰਾਈਵੇਟ ਥਰਮਲਾ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ।ਇਸ ਮੌਕੇ ਗੋਰਾ ਭੁੱਚੋ ਰਾਮ ਬਰਨ ਸੰਦੀਪ ਕੁਮਾਰ ਦਿਨੇਸ ਕੁਮਾਰ ਦਰਵੇਸ ਸਿੰਘ ਗੁਰਜੀਤ ਸਿੰਘ ਗਗਨ ਆਦਿ ਹਾਜਿਰ ਸਨ।

ਆਪ ਵਿਧਾਇਕ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਜਲ ਸਪਲਾਈ ਕਾਮਿਆਂ ਨੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਮੁਲਤਵੀ

0

ਪੰਜਾਬੀ ਖ਼ਬਰਸਾਰ ਬਿਊਰੋ
ਪਾਤੜਾ, 26 ਮਈ :- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਅੱਜ ਇਥੇ ਬ੍ਰਾਂਚ ਪਾਤੜਾ ਦੀ ਕਮੇਟੀ ਵਲੋਂ ਵਰਤਮਾਨ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਬਾਰੇ ਜਿਵੇਂ ਹੀ ਹਲਕਾ ਸੁਤਰਾਣਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਪਤਾ ਚੱਲਿਆ ਤਾਂ ਉਹ ਵੀ ਧਰਨਾਕਾਰੀਆਂ ਦੇ ਕੋਲ ਪੁੱਜ ਗਏ ਅਤੇ ਵਿਧਾਇਕ ਨੇ ਗੱਲਬਾਤ ਕਰਨ ਉਪਰੰਤ ਭਰੋਸਾ ਦਿੱਤਾ ਗਿਆ ਕਿ ਇਕ ਹਫਤੇ ਦੇ ਅੰਦਰ ਅੰਦਰ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਈ ਜਾਵੇਗੀ। ਜਿਸ ’ਤੇ ਜਥੇਬੰਦੀਆਂ ਵਲੋਂ ਇਥੇ ਸਰਕਾਰ ਦੀ ਅਰਥੀ ਫੂਕਣ ਦੇ ਪ੍ਰੋਗਰਾਮ ਨੂੰ ਇਕ ਹਫਤੇ ਲਈ ਮੁਲਤਵੀ ਕਰ ਦਿੱਤਾ ਗਿਆ ਉਥੇ ਹੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਹਫਤੇ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ ਉਹ ਮਜਬੂਰ ਹੋ ਕੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਪੰਜਾਬ ਸਰਕਾਰ ਦੇ ਵਿਰੁੱਧ ਸਹਿਰ ਪਾਤੜਾਂ ਵਿਚ ਅਰਥੀ ਫੂਕ ਪ੍ਰਦਰਸ਼ਨ ਕਰਣਗੇ।
ਇਸ ਮੌਕੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਲਖਵਿੰਦਰ ਸਿੰਘ,ਬਲਕਾਰ ਸਿੰਘ, ਚਮਕੌਰ ਸਿੰਘ ਆਦਿ ਨੇ ਕਿਹਾ ਕਿ ਜਸਸ ਵਿਭਾਗ ਦੇ ਇਨਲਿਸਟਮੈਂਟ/ਆਉਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਸਮੇਤ ਹੋਰਨਾਂ ਮੰਗਾਂ ਦੇ ਸਬੰਧ ਵਿਚ ਸੰਗਰੂਰ ਦੇ ਡਿਪਟੀ ਕਮਿਸਨਰ ਵਲੋਂ 10 ਮਈ 2022 ਨੂੰ ਲਿਖਤੀ ਪੱਤਰ ਜਾਰੀ ਕਰਕੇ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਕਰਨ ਲਈ 24 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਤੈਅ ਕਰਵਾਇਆ ਸੀ ਪਰ ਜਦੋ ਇਸ ਤੈਅ ਸਮੇਂ ਮੁਤਾਬਿਕ ਮੀਟਿੰਗ ਕਰਨ ਲਈ ਯੂਨੀਅਨ ਦੇ ਆਗੂ ਚੰਡੀਗੜ੍ਹ ਪਹੁੰਚੇ ਤਾਂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸਦੇ ਵਿਰੋਧ ’ਚ ਅੱਜ ਪੰਜਾਬ ਭਰ ’ਚ ਮਾਨ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ।

ਝੋਨੇ ਦੀ ਸਿੱਧੀ ਬੀਜਾਈ ਦਾ ਕੰਮ ਜਾਰੀ

0

ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 26 ਮਈ: ਪੰਜਾਬ ਰਾਜ ਦੇ ਜ਼ਮੀਨਦੋਜ਼ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਪੰਜਾਬ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਸਮੱਸਿਆ ਨੂੰ ਠੱਲ ਪਾਉਣ ਲਈ ਇਸ ਵਾਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਇਸ ਸੰਬੰਧੀ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਮਾਲੀ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ। ਬਠਿੰਡਾ ਜ਼ਿਲੇ ਵਿਚ ਵੀ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ.ਇਸੇ ਲੜੀ ਤਹਿਤ ਬਲਾਕ ਮੌੜ ਦੇ ਬਲਾਕ ਖੇਤੀਬਾੜੀ ਅਫ਼ਸਰ ਡਾ . ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਖੇਤੀਬਾਡੀ ਵਿਕਾਸ ਅਫਸਰ ਡਾ .ਸੰਦੀਪ ਸਿੰਘ ਵੱਲੋਂ ਪਿੰਡ ਜੋਧਪੁਰ ਪਾਖਰ ਵਿਖੇ ਅਗਾਂਹਵਧੂ ਕਿਸਾਨ ਪ੍ਰੀਤਮ ਸਿੰਘ ਪੁੱਤਰ ਚਾਨਣ ਸਿੰਘ ਦੇ ਖੇਤ ਵਿੱਚ ਤਰ ਵੱਤਰ ਵਿਧੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਸੁਰੂ ਕਰਵਾਈ ਗਈ ਅਤੇ ਕਿਸਾਨ ਨਾਲ ਇਸ ਤਕਨੀਕ ਦੀਆਂ ਬਾਰੀਕੀਆਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਲਾਲ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਗੁਰਬਿੰਦਰ ਸਿੰਘ ਸਹਾਇਕ ਤਕਨੀਕੀ ਮੈਨੇਜਰ ਵੀ ਹਾਜ਼ਰ ਸਨ।

ਖ਼ੁਸਬਾਜ ਜਟਾਣਾ ਨੇ ਕੀਤਾ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਦਾ ਦੌਰਾ

0

ਕਿਹਾ ਕਾਂਗਰਸ ਦੇ ਰਾਜ ਵੇਲੇ ਸ਼ੁਰੂ ਕੀਤੇ ਕੰਮਾਂ ’ਤੇ ਲਾਹਾ ਨਾ ਲਵੇ ਆਮ ਆਦਮੀ ਪਾਰਟੀ
ਸੁਖਜਿੰਦਰ ਮਾਨ
ਤਲਵੰਡੀ ਸਾਬੋ, 26 ਮਈ :-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਜਿੱਥੇ ਕਾਂਗਰਸੀ ਵਰਕਰਾਂ, ਪਿੰਡ ਵਾਸੀਆਂ ਤੇ ਪੰਚ, ਸਰਪੰਚਾਂ ਨਾਲ ਮੁਲਾਕਾਤ ਕੀਤੀ ਤੇ ਸਿਆਸੀ ਹਾਲਾਤ ਬਾਰੇ ਚਰਚਾ ਕਰਦੇ ਹੋਏ ਕਾਂਗਰਸ ਰਾਜ ਵੇਲੇ ਸ਼ੁਰੂ ਕੀਤੇ ਪ੍ਰਾਜੈਕਟਾਂ ਦੀ ਜਾਣਕਾਰੀ ਲਈ ਉਥੇ ਹੀ ਜਟਾਣਾ ਨੇ ਹਲਕੇ ਵਿੱਚ ਵਿਛੜੇ ਪਰਿਵਾਰਕ ਮੈਂਬਰਾਂ ਤੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਖੁਸ਼ਬਾਜ ਸਿੰਘ ਜਟਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ ਵੇਲੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਹੋਈ, ਤਿੱਨ ਰੁਪਏ ਬਿਜਲੀ ਯੂਨਿਟ ਸਸਤੀ ਹੋਣ ਕਰਕੇ ਅੱਜ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ ਤੇ ਕਾਂਗਰਸ ਰਾਜ ਵੇਲੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦਾ ਚਹੁੰਮੁਖੀ ਵਿਕਾਸ ਕਰਵਾਇਆ, ਫਾਇਰ ਬਿਗ੍ਰੇਡ ਦੀਆਂ ਨਵੀਆਂ ਗੱਡੀਆਂ ਮਨਜ਼ੂਰ ਕਰਵਾਈਆਂ ਗਈਆਂ, ਖਾਲ ਪੱਕੇ ਕੀਤੇ ਗਏ ,ਨਹਿਰੀ ਪਾਣੀ ਦੀ ਸਮੱਸਿਆ ਪੂਰਾ ਕੀਤਾ ਗਿਆ ,ਨਵੀਆਂ ਸੜਕਾਂ ਬਣਾਈਆਂ ਗਈਆਂ, ਪ੍ਰੰਤੂ ਹੁਣ ਹੈਰਾਨਗੀ ਹੁੰਦੀ ਹੈ ਕਿ ਜਦੋਂ ਆਪ ਦੇ ਵਿਧਾਇਕ ਕਾਂਗਰਸ ਦੇ ਰਾਜ ਵੇਲੇ ਸ਼ੁਰੂ ਹੋਏ ਪ੍ਰਾਜੈਕਟਾਂ ਤੇ ਲਾਹਾ ਲੈਣ ਦਾ ਕੰਮ ਕਰ ਰਹੇ ਹਨ, ਜਦੋਂਕਿ ਮਾਨ ਸਰਕਾਰ ਦੇ ਦੋ ਮਹੀਨਿਆਂ ਵਿੱਚ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੋਈ ਕੰਮ ਨਹੀਂ ਕੀਤਾ। ਜਟਾਣਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਿਧਾਇਕਾ ਜੁਆਬ ਦੇਣ ਕਿ ਉਨ੍ਹਾਂ ਦੋ ਮਹੀਨਿਆਂ ਵਿਚ ਹਲਕੇ ਲਈ ਕਿਹੜਾ ਪ੍ਰਾਜੈਕਟ ਲਿਆਂਦਾ ਤੇ ਕਿਹੜੀ ਰਾਹਤ ਦਿੱਤੀ। ਜਟਾਣਾ ਨੇ ਕਿਹਾ ਕਿ ਹਜਾਰ ਰੁਪਏ ਪ੍ਰਤੀ ਮਹਿਲਾ ਨੂੰ ਪ੍ਰਤੀ ਮਹੀਨਾ ਦੇਣ, 300 ਯੂਨਿਟ ਪ੍ਰਤੀ ਮਹੀਨਾ ਹਰ ਪਰਿਵਾਰ ਨੂੰ ਦੇਣ ਦੀਆਂ ਮੁੱਖ ਗਾਰੰਟੀਆਂ ਦੇ ਸਿਰ ਤੇ ਬਣੀ ਸਰਕਾਰ ਇਨ੍ਹਾਂ ਗਰੰਟੀਆਂ ਤੋਂ ਹੀ ਟਾਲਾ ਵੱਟ ਰਹੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਹਿੱਤਾਂ ਪ੍ਰਤੀ ਸਰਕਾਰ ਦਾ ਕੋਈ ਧਿਆਨ ਨਹੀਂ ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਵਾਬ ਦੇਣ ਕਿ ਇੱਕ ਅਪ੍ਰੈਲ ਤੋਂ ਸਰਕਾਰ ਬਣਨ ਤੇ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦੇਵਾਂਗੇ ,ਕੋਈ ਨੌਜਵਾਨ ਨਸ਼ੇ ਨਾਲ ਨਹੀਂ ਮਰੇਗਾ, ਫਿਰ ਹੁਣ ਕਿਸਾਨ ਖੁਦਕੁਸ਼ੀਆਂ ਕਰਨ ਅਤੇ ਨੌਜਵਾਨਾਂ ਦੇ ਨਸ਼ਿਆਂ ਨਾਲ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਫ਼ਿਰ ਕੇਜਰੀਵਾਲ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਵਾਉਣ ਲਈ ਕਾਂਗਰਸ ਡਟ ਕੇ ਪਹਿਰੇਦਾਰੀ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸਿਪ, ਪੰਚ ਸਰਪੰਚ ਵੱਡੀ ਗਿਣਤੀ ਵਿੱਚ ਹਾਜਰ ਸਨ ।

ਕਿਰਤੀ ਕਿਸਾਨ ਯੂਨੀਅਨ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਸਮਾਗਮ ਕਰਵਾਉਣ ਲਈ ਵਿੱਢੀ ਲਾਮਬੰਦੀ

0

ਸੁਖਜਿੰਦਰ ਮਾਨ
ਬਠਿੰਡਾ, 26 ਮਈ: ਕਿਰਤੀ ਕਿਸਾਨ ਯੂਨੀਅਨ ਵਲੋਂ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਦੀ ਅਗਵਾਈ ਹੇਠ ਸਥਾਨਕ ਟੀਚਰਜ਼ ਹੋਮ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸਮਾਗਮ ਕਰਵਾਉਣ ਸਬੰਧੀ ਚਰਚਾ ਕੀਤੀ ਗਈ। ਜ਼ਿਲ੍ਹਾ ਸਕੱਤਰ ਸਵਰਨ ਸਿੰਘ ਪਿੰਡ ਪੂਹਲੀ ਅਤੇ ਔਰਤ ਵਿੰਗ ਭੁੱਚੋ ਖੁਰਦ ਦੇ ਸਕੱਤਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਪੰਜਾਬ ਪੱਧਰ ’ਤੇ ਮਨਾਇਆ ਜਾ ਰਿਹਾ ਹੈ । ਇਸ ਦੀ ਤਿਆਰੀ ਵਜੋਂ ਅੱਜ ਮੀਟਿੰਗ ਵਿੱਚ ਚਰਚਾ ਕਰਦੇ ਹੋਏ ਇਕੱਤਰ ਹੋਏ ਬੁਲਾਰਿਆਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਮੁੱਖ ਸਮੇਂ ਦੀ ਲੋੜ ਹੈ ।ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਸੀ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਖ਼ਾਤਰ ਸੰਘਰਸ਼ ਦੇ ਮੈਦਾਨ ਚ ਨਿੱਤਰ ਕੇ ਮੌਕੇ ਦੇ ਹਾਕਮਾਂ ਨੂੰ ਗੋਡਿਆਂ ਪਰਨੇ ਕੀਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਸਾਮਰਾਜੀ ਕਾਰਪੋਰੇਟ ਪੱਖੀ ਖੇਤੀ ਮਾਡਲ ਦੀ ਥਾਂ ਨਵਾਂ ਖੇਤੀ ਮਾਡਲ ਪੇਸ਼ ਕੀਤਾ ਜਾ ਰਿਹਾ ਹੈ ਜਿਹੜਾ ਕਿ ਕੁਦਰਤ ਮਨੁੱਖ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹੋਵੇਗਾ । ਊਨ੍ਹਾਂ ਦਸਿਆ ਕਿ 10 ਜੂਨ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਦੇ ਸਬੰਧ ਵਿਚ ਭੁੱਚੋ ਖੁਰਦ ਦੇ ਪਿਪਲੀਸਰ ਗੁਰਦੁਆਰਾ ਸਾਹਿਬ ਕਾਨਫ਼ਰੰਸ ਕੀਤੀ ਜਾਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਭੁੱਚੋ ਖੁਰਦ, ਵਿੰਗ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ, ਕਮੇਟੀ ਮੈਂਬਰ ਸ਼ਿੰਦਰ ਕੌਰ ਗੁਰਮੀਤ ਕੌਰ ਕਰਮਜੀਤ ਕੌਰ ਕਿਰਤੀ ਕਿਸਾਨ ਯੂਨੀਅਨ ਕਮੇਟੀ ਦੇ ਆਗੂ ਬਾਵਾ ਸਿੰਘ, ਬਲਦੇਵ ਸਿੰਘ , ਭੋਲਾ ਸਿੰਘ ਹਰਪਾਲ ਸਿੰਘ ਗੋਬਿੰਦਪੁਰਾ ਕਮੇਟੀ ਦੇ ਪ੍ਰਧਾਨ ਬਖਸ਼ੀਸ਼ ਸਿੰਘ ਆਦਿ ਮੌਜੂਦ ਸਨ ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਜੀ.ਪੈਟ 2022 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਬਠਿੰਡਾ, 26 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਫਾਰਮਾਸਿਊਟਿਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਭਾਗ ਦੇ 5 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਐਲਾਨ ਕੀਤੇ ਗਏ ਨੈਸ਼ਨਲ ਲੈਵਲ ਦੀ ਪ੍ਰੀਖਿਆ ਗ੍ਰੈਜੁਏਟ ਫਾਰਮੇਸੀ ਐਪਟੀਚਿਊਡ ਟੈਸਟ 2022 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਯੋਜਿਤ ਜੀ.ਪੈਟ ਪ੍ਰੀਖਿਆ 2022 ਚ ਵਿਭਾਗ ਦੇ ਪੰਕਜ ਗਰਗ, ਚਮਨ ਸ਼ਰਮਾ, ਸ੍ਰਿਸਟੀ ਨਰਿਆਲ, ਹਰਦੇਵ ਸਿੰਘ ਅਤੇ ਕਰਨਵੀਰ ਸਿੰਘ ਨੇ ਇਸ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਸਥਾਨ ਪ੍ਰਾਪਤ ਕੀਤਾ। ਪੰਕਜ ਗਰਗ ਨੇ 99.65 ਪ੍ਰਤੀਸ਼ਤ, ਚਮਨ ਸ਼ਰਮਾ ਨੇ 97.63 ਪ੍ਰਤੀਸ਼ਤ, ਸ੍ਰਿਸਟੀ ਨਰਿਆਲ ਨੇ 91.68 ਪ੍ਰਤੀਸ਼ਤ, ਹਰਦੇਵ ਸਿੰਘ ਨੇ 90.19 ਪ੍ਰਤੀਸ਼ਤ ਅਤੇ ਕਰਨਵੀਰ ਸਿੰਘ ਨੇ 82.72 ਪ੍ਰਤੀਸ਼ਤ, ਅੰਕ ਪ੍ਰਾਪਤ ਕੀਤੇ।ਇਸ ਮੌਕੇ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ-ਚਾਂਸਲਰ ਪ੍ਰੋ.(ਡਾ.) ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਫਾਰਮਾਸਿਊਟੀਕਲ ਵਿਭਾਗ ਲਈ ਮਾਣ ਵਾਲੀ ਗੱਲ ਹੈ। ਵਿਭਾਗ ਦੇ ਮੁਖੀ ਡਾ. ਰਾਹੁਲ ਦੇਸ਼ਮੁੱਖ ਨੇ ਹੋਰ ਜਾਣਕਾਰੀ ਦਿਂਦਿਆਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੀ. ਐਚ. ਡੀ. ਅਤੇ ਐਮ. ਫਾਰਮ ਕਰਨ ਲਈ ਸਾਲਾਨਾ ਵਜੀਫਾ ਮਿਲ ਸਕੇਗਾ ਅਤੇ ਦੇਸ਼ ਦੇ ਨਾਮਵਰ ਸੰਸਥਾਵਾਂ ਵਿੱਚ ਰਿਸਰਚ ਕਰਨ ਦਾ ਮੌਕਾ ਮਿਲੇਗਾ । ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਵਚਨਬੱਧ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ।
ਡਾ. ਰਾਹੁਲ ਦੇਸ਼ਮੁੱਖ ਅਤੇ ਫਾਰਮੇਸੀ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰਾਂ ਸਮੇਤ ਪ੍ਰੋ.(ਡਾ.) ਆਸ਼ੀਸ਼ ਬਾਲਦੀ, ਡਾ. ਅਮਿਤ ਭਾਟੀਆ ਅਤੇ ਡਾ. ਉੱਤਮ ਕੁਮਾਰ ਮੰਡਲ ਨੇ ਵੀ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਭਾਸ਼ਾ ਵਿਭਾਗ ਸਾਹਿਤਕ ਗਤੀਵਿਧੀਆਂ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਲਈ ਵਚਨਬੱਧ : ਜ਼ਿਲ੍ਹਾ ਭਾਸ਼ਾ ਅਫ਼ਸਰ

0

ਸੁਖਜਿੰਦਰ ਮਾਨ
ਬਠਿੰਡਾ, 26 ਮਈ : ਭਾਸ਼ਾ ਵਿਭਾਗ ਵਲੋਂ ਸਥਾਨਕ ਐਸ.ਐਸ.ਡੀ.ਗਰਲਜ ਕਾਲਜ ਵਿਖੇ ਪੰਜਾਬੀ ਕਹਾਣੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚਾਰ ਉੱਘੇ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਸਿਰਜਨ ਪ੍ਰਕਿ੍ਰਆ ਤੇ ਉਨ੍ਹਾਂ ਦੇ ਆਲੋਚਨਾਤਮਕ ਪਰਿਪੇਖ ਬਾਰੇ ਚਰਚਾ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾਂ ਹੀ ਸਾਹਿਤਕ ਗਤੀਵਿਧੀਆਂ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਲਈ ਵਚਨਬੱਧ ਹੈ, ਇਸੇ ਸਿਲਸਿਲੇ ਅਧੀਨ ਉਹ ਹਮੇਸ਼ਾਂ ਹੀ ਆਪਣੇ ਸਮਾਗਮਾਂ ਲਈ ਕਿਸੇ ਵਿੱਦਿਅਕ ਸੰਸਥਾ ਨੂੰ ਚੁਣਦਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਪ੍ਰਤੀ ਰੁਚੀ ਨੂੰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਇਸ ਸਮਾਗਮ ਦੇ ਸਹਿਯੋਗ ਲਈ ਕਾਲਜ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਅਤਰਜੀਤ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਨੀਰੂ ਗਰਗ ਪਿ੍ਰੰਸੀਪਲ ਐਸ.ਐਸ.ਡੀ. ਗਰਲਜ ਕਾਲਜ ਹਾਜ਼ਰ ਸਨ।
ਇਸ ਮੌਕੇ ਕਹਾਣੀ ਦੀ ਸਿਰਜਨ ਪ੍ਰਕਿ੍ਰਆ ਦੀ ਲੜੀ ਵਿੱਚ ਸਭ ਤੋਂ ਪਹਿਲਾਂ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਆਪਣੀ ਕਹਾਣੀ ਗ਼ਲ਼ ਗੂਠਾ ਦੀ ਸਿਰਜਨ ਪ੍ਰਕਿਰਿਆ ਬਾਰੇ ਗੱਲ ਕੀਤੀ, ਜਿਸ ਤੇ ਆਲੋਚਨਾਤਮਕ ਟਿੱਪਣੀ ਉੱਘੇ ਆਲੋਚਕ ਡਾ. ਰਵਿੰਦਰ ਸੰਧੂ ਨੇ ਕੀਤੀ। ਇਸ ਤੋਂ ਬਾਅਦ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਵੱਲੋਂ ਆਪਣੀ ਕਹਾਣੀ ਤਪਸ ਬਾਰੇ ਗੱਲਬਾਤ ਕੀਤੀ, ਜਿਸ ਦਾ ਆਲੋਚਨਾਤਮਕ ਪਰਿਪੇਖ ਆਲੋਚਕ ਗੁਰਦੇਵ ਖੋਖਰ ਵੱਲੋਂ ਕੀਤਾ ਗਿਆ।
ਇਸ ਦੌਰਾਨ ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਆਪਣੀ ਕਹਾਣੀ ਧੋਬੀ ਪਟਕਾ ਦੀ ਸਿਰਜਣਾ ਬਾਰੇ ਦੱਸਿਆ, ਜਿਸ ਤੇ ਆਲੋਚਕ ਪ੍ਰੋ. ਪਰਗਟ ਸਿੰਘ ਬਰਾੜ ਨੇ ਆਪਣੇ ਵਿਚਾਰ ਦਿੱਤੇ। ਅੰਤ ਵਿੱਚ ਕਹਾਣੀ ਹਥੇਲੀ ਤੇ ਰੱਖਿਆ ਸੂਰਜ ਦੀ ਸਿਰਜਣਾ ਬਾਰੇ ਕਹਾਣੀਕਾਰ ਆਗਾਜ਼ਬੀਰ ਨੇ ਦੱਸਿਆ, ਜਿਸ ਤੇ ਆਲੋਚਕ ਡਾ. ਰਵਿੰਦਰ ਸੰਧੂ ਨੇ ਆਪਣੀ ਟਿੱਪਣੀ ਕੀਤੀ। ਉਸ ਤੋਂ ਬਾਅਦ ਕਾਲਜ਼ ਦੇ ਵਿਦਿਆਰਥੀਆਂ ਵੱਲੋਂ ਕਹਾਣੀਕਾਰਾਂ ਅਤੇ ਆਲੋਚਕਾਂ ਤੋਂ ਸਵਾਲ ਕੀਤੇ ਗਏ, ਜਿਸ ਦੇ ਉਨ੍ਹਾਂ ਵੱਲੋਂ ਤਫ਼ਸੀਲ ਵਿੱਚ ਜਵਾਬ ਦਿੱਤੇ ਗਏ। ਇਸ ਮੌਕੇ ਭਾਸਾ ਵਿਭਾਗ ਵੱਲੋਂ ਪੁਸਤਕ ਪ੍ਰਦਰਸਨੀ ਵੀ ਲਗਾਈ ਗਈ ਅਤੇ ਮੰਚ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ।
ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਊਸ਼ਾ ਸ਼ਰਮਾ, ਉਰਦੂ ਕਹਾਣੀਕਾਰ ਮਲਕੀਤ ਸਿੰਘ ਮਛਾਣਾ, ਕਾਮਰੇਡ ਜਰਨੈਲ ਸਿੰਘ, ਅਮਰਜੀਤ ਜੀਤ ਅਤੇ ਸਮੂਹ ਸਟਾਫ ਪੰਜਾਬੀ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਭਾਸਾ ਦਫ਼ਤਰ, ਬਠਿੰਡਾ ਦੇ ਸਟਾਫ ਵਿੱਚੋਂ ਮਨਜਿੰਦਰ ਸਿੰਘ, ਸੁਖਮਨ ਸਿੰਘ, ਅਨਿਲ ਕੁਮਾਰ ਅਤੇ ਸੁਖਦੀਪ ਸਿੰਘ ਸੁੱਖੀ ਮਾਨ ਮੌਜੂਦ ਸਨ।

Our Visitor

1901592