ਮਿਸਜ਼ ਪੂਜਾ ਸਿਰ ਸਜਿਆ ‘‘ਸੁਪਰ ਮੋਮ’’ ਦਾ ਤਾਜ਼
ਸੁਖਜਿੰਦਰ ਮਾਨ
ਬਠਿੰਡਾ, 26 ਮਈ: ਸਥਾਨਕ ਸੰਸਥਾ ਆਰਬੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਪਿ੍ਰੰਸੀਪਲ ਡਾ ਅਨੁਰਾਧਾ ਭਾਟੀਆ ਦੀ ਰਹਿਨੁਮਾਈ ਹੇਠ ਅਤੇ ਕਿੰਡਰਰਗਾਰਟਨ ਬਲਾਕ ਦੇ ਕੋਆਰਡੀਨੇਟਰ ਪਿ੍ਰਤਪਾਲ ਸਿੰਘ ਦੀ ਦੇਖ ਰੇਖ ਹੇਠ ਮਦਰਜ ਦਿਵਸ ਨੂੰ ਸਮਰਪਿਤ “ਸੁਪਰ ਮੋਮ’’ ਪ੍ਰੋਗਰਾਮ ਦਾ ਆਜੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਵਾਈਸ ਚੇਅਰਮੈਨ ਡਾਕਟਰ ਕੇਕੇ ਨੋਹਰੀਆ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ, ਜਿੰਨ੍ਹਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਪਿ੍ਰੰਸੀਪਲ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ, ਜਾਣਕਾਰੀ ਦਿੰਦੇ ਪ੍ਰੋਗਰਾਮ ਕਨਵੀਨਰ ਅੰਜੂ ਲਖਨਪਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਐਲਕੇਜੀ ਅਤੇ ਜੂਕੇਜੀ ਦੇ ਵਿਦਿਆਰਥੀਆਂ ਦੀਆਂ ਮਾਵਾਂ ਲਈ ਸੋਲੋ ਗਾਇਨ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ ਅਤੇ ਪ੍ਰੋਗਰਾਮ ਵਿੱਚ ਹਾਜ਼ਰ ਮਾਵਾਂ ਲਈ ਕਈ ਤਰ੍ਹਾਂ ਦੀਆਂ ਫਨ ਗੇਮਜ਼, ਤੰਬੋਲਾ ਆਦਿ ਕਰਵਾਈਆਂ ਗਈਆਂ। ਅੰਤ ਵਿੱਚ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤਿਯੋਗੀਆਂ ਲਈ ਰੈਪ ਵਾਕ ਕਰਵਾਈ ਗਈ ਸੋਲੋ ਗਾਇਨ ਵਿੱਚ ਪੂਨਮ ਚਾਵਲਾ ਨੇ ਪਹਿਲਾ ਅੰਜੂ ਨੇ ਦੂਜਾ ਤੇ ਮਧੂ ਨੇ ਤੀਜਾ ਸਥਾਨ ਹਾਸਿਲ ਕੀਤਾ,ਸੋਲੋ ਡਾਂਸ ਵਿੱਚ ਸਿਮਰਨਦੀਪ ਕੌਰ ਨੇ ਪਹਿਲਾ ਬਲਜਿੰਦਰ ਕੌਰ ਨੇ ਦੂਸਰਾ ਤੇ ਪੂਜਾ ਨੇ ਤੀਸਰਾ ਸਥਾਨ ਹਾਸਿਲ ਕੀਤਾ, ਇਸ ਤਰ੍ਹਾਂ ਗੇਮਜ਼ ਵਿੱਚੋਂ ਸੰਦੀਪ ਕੌਰ ਅਤੇ ਤੰਬੋਲਾ ਵਿੱਚ ਅਮਨਦੀਪ ਕੌਰ ਜੇਤੂ ਰਹੀਆਂ ਸੁਪਰ ਮੋਮ ਦਾ ਤਾਜ ਪੂਜਾ ਦੇ ਸਿਰ ਸਜਿਆ। ਸਾਰੇ ਮੁਕਬਲਿਆਂ ਦੀ ਜੱਜਮੈਂਟ ਪੰਜਾਬੀ ਫ਼ਿਲਮੀ ਐਕਟਰਸ ਮਨਜੀਤ ਕੌਰ ਮਨੀ ਨੇ ਕੀਤੀ ਅਤੇ ਮੰਚ ਸੰਚਾਲਨ ਈਸ਼ਾ ਬਹਿਲ ਅਤੇ ਆਭਾ ਸ਼ਰਮਾ ਨੇ ਬਾਖੂਬੀ ਨਾਲ ਨਿਭਾਇਆ। ਅੰਤ ਵਿੱਚ ਪਿ੍ਰੰਸੀਪਲ ਡਾ ਅਨੁਰਾਧਾ ਭਾਟੀਆ ਸੁਪਰ ਮੋਮ ਦਾ ਐਵਾਰਡ ਜਿੱਤਣ ਵਾਲੀ ਮਦਰ ਪੂਜਾ ਨੂੰ ਕਰਾਊਨ, ਸ਼ੈਸ਼ ਪਾਕੇ ਗਿਫ਼ਟ ਦੇਕੇ ਸਨਮਾਨਿਤ ਕੀਤਾ। ਇਸਦੇ ਨਾਲ ਹੀ ਮੁਕਾਬਲਿਆਂ ਵਿੱਚ ਜੇਤੂ ਦੂਜਿਆਂ ਨੂੰ ਵੀ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ। ਸਕੂਲ ਵੱਲੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲਿਆਂ ਲਈ ਰਿਫਰੇਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲ ਕੋਆਰਡੀਨੇਟਰਜ ਦੇ ਨਾਲ ਨਾਲ ਕਿੰਡਰਰਗਾਰਟਨ ਬਲਾਕ ਦਾ ਸਮੂਹ ਸਟਾਫ ਮੌਜੂਦ ਸੀ।
ਆਰਬੀਡੀਏਵੀ ਸਕੂਲ ਵਿਚ ਸੁਪਰਮੋਮ ਪ੍ਰੋਗਰਾਮ ਦਾ ਆਯੋਜਨ
ਐਸ. ਐਸ. ਡੀ. ਵਿਮੈੱਨਜ ਇੰਸਟੀਚਿਊਟ ਆਫ ਟੈਕਨਾਲੋਜੀ ਵਲੋਂ ਸਿਖਲਾਈ ਵਰਕਸਾਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 26 ਮਈ: ਸਥਾਨਕ ਐਸ. ਐਸ. ਡੀ. ਵਿਮੈੱਨਜ ਇੰਸਟੀਚਿਊਟ ਆਫ ਟੈਕਨਾਲੋਜੀ ਵਲੋਂ “ਸਿਵਲ ਡਿਫੈਂਸ“ ਵਿਸੇ ‘ਤੇ 10 ਦਿਨਾਂ ਦੀ ਸਿਖਲਾਈ ਵਰਕਸਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸਾਪ ਦੇ ਰਿਸੋਰਸ ਪਰਸਨ ਸ. ਸੁਖਦੀਪ ਸਿੰਘ (ਕੰਪਨੀ ਕਮਾਂਡਰ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ) ਸਨ। ਪਿ੍ਰੰਸੀਪਲ ਡਾ: ਨੀਰੂ ਗਰਗ ਦੇ ਨਾਲ ਸ੍ਰੀਮਤੀ ਮਨੀਸਾ ਭਟਨਾਗਰ (ਐਚਓਡੀ, ਕੰਪਿਊਟਰ ਸਾਇੰਸ) ਅਤੇ ਇਸ ਪ੍ਰੋਗਰਾਮ ਦੇ ਕੋਆਰਡੀਨੇਟਰਾਂ ਨੇ ਰਿਸੋਰਸ ਪਰਸਨ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਵਰਕਸਾਪ ਦਾ ਮੁੱਖ ਉਦੇਸ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਅਤੇ ਆਫਤਾਂ ਬਾਰੇ ਗਿਆਨ ਵਿੱਚ ਵਾਧਾ ਕਰਨਾ ਸੀ। ਇਸ ਵਰਕਸਾਪ ਵਿੱਚ ਸ. ਯਾਦਵਿੰਦਰ ਸਿੰਘ (ਇੰਸਟਰਕਟਰ, ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ)ਨੇ ਵਿਦਿਆਰਥੀਆਂ ਨੂੰ ਐਮਰਜੈਂਸੀ ਮੌਕੇ ਲੋਕਾਂ ਨੂੰ ਬਚਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਨੇ ਸਿਵਲ ਡਿਫੈਂਸ, ਪ੍ਰਮਾਣੂ ਹਥਿਆਰਾਂ ਅਤੇ ਆਫਤ ਪ੍ਰਬੰਧਨ ਬਾਰੇ ਸਿਧਾਂਤਕ ਗਿਆਨ ਵੀ ਪ੍ਰਦਾਨ ਕੀਤਾ। ਸ੍ਰੀ ਨਰਿੰਦਰ ਕੁਮਾਰ ਸਿੰਗਲਾ (ਜੂਨੀਅਰ ਅਸਿਸਟੈਂਟ,ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ) ਦਾ ਅਜਿਹੀ ਮਹਾਨ ਵਰਕਸਾਪ ਕਰਵਾਉਣ ਵਿੱਚ ਸਾਡੀ ਮਦਦ ਕਰਨ ਲਈ ਵਿਸੇਸ ਧੰਨਵਾਦ।ਸਿਵਲ ਡਿਫੈਂਸ ਵਰਕਸਾਪ ਦੇ ਭਾਗੀਦਾਰਾਂ ਨੇ ਪ੍ਰੋਗਰਾਮ ਦੌਰਾਨ ਕਵਰ ਕੀਤੇ ਸਾਰੇ ਵਿਸ?ਿਆਂ ਦੀ ਸਮਗਰੀ ਅਤੇ ਪੇਸਕਾਰੀ ਦੇ ਸਬੰਧ ਵਿੱਚ ਆਪਣੀ ਤਸੱਲੀ ਪ੍ਰਗਟਾਈ। .
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਸ੍ਰੀਮਤੀ ਵਿਭਾ ਬਾਂਸਲ (ਨੋਡਲ ਅਫਸਰ), ਡਾ. ਸਵੇਤਾ (ਚੀਫ ਵਾਰਡਨ), ਸ੍ਰੀਮਤੀ ਸਿਲਕੀ ਬਾਂਸਲ (ਇੰਚਾਰਜ, ਫਾਇਰ ਸਰਵਿਸ) ਅਤੇ ਮਿਸ ਪਿ੍ਰਆ ਗੋਇਲ (ਇੰਚਾਰਜ, ਵੈਲਫੇਅਰ ਸਰਵਿਸ) ਹਨ। ਸਾਰੇ ਪ੍ਰਬੰਧਕਾਂ ਨੇ ਇਸ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਕੋਆਰਡੀਨੇਟਰਾਂ ਦੇ ਯਤਨਾਂ ਦੀ ਸਲਾਘਾ ਕੀਤੀ।
ਬੀ.ਐਫ.ਜੀ.ਆਈ ਨੇ ਵਿਦਿਆਰਥੀਆਂ ਲਈ ਇੱਕ ਬਿਜ਼ਨਸ ਆਈਡੀਆ ਮੁਕਾਬਲਾ ‘ਆਈ ਕੈਨ’ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 26 ਮਈ: ਵਿਦਿਆਰਥੀਆਂ ਦੇ ਨਵੀਨ ਕਾਰੋਬਾਰੀ ਵਿਚਾਰਾਂ ਨੂੰ ਸਾਹਮਣੇ ਲਿਆਉਣ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਮਿਸ਼ਨ, ਪੰਜਾਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਆਪਣਾ ਟਰੇਡਮਾਰਕ ਸਾਲਾਨਾ ਈਵੈਂਟ ‘ਆਈ ਕੈਨ- ਬਿਜ਼ਨਸ ਆਈਡੀਆ ਮੁਕਾਬਲਾ’ ਕਰਵਾਇਆ ਜਿਸ ਨੂੰ ਸਟਾਰਟਅੱਪ ਪੰਜਾਬ, ਪੰਜਾਬ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਸੀ । ਇਹ ਮੁਕਾਬਲਾ ਦੋ ਗੇੜਾਂ ਵਿੱਚ ਕਰਵਾਇਆ ਗਿਆ ਜਿਸ ਦੌਰਾਨ ਪਹਿਲਾ ਗੇੜ ਫੈਕਲਟੀ ਪੱਧਰ ‘ਤੇ ਕਰਵਾਇਆ ਗਿਆ। ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਇੰਜਨੀਅਰਿੰਗ, ਬਿਜ਼ਨਸ ਸਟੱਡੀਜ਼, ਐਗਰੀਕਲਚਰ, ਕੰਪਿਊਟਰ ਸਾਇੰਸਜ਼ ਅਤੇ ਆਰਟਸ ਫੈਕਲਟੀ ਦੀਆਂ ਕੁੱਲ 68 ਟੀਮਾਂ ਨੇ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਪੇਸ਼ ਕਰਨ ਲਈ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਜਿਨ੍ਹਾਂ ਵਿੱਚੋਂ 18 ਟੀਮਾਂ ਨੂੰ ਆਖ਼ਰੀ ਗੇੜ ਲਈ ਸ਼ਾਰਟ ਲਿਸਟ ਕੀਤਾ ਗਿਆ ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਜਦੋਂ ਕਿ ਟੀ.ਬੀ.ਆਈ., ਆਈ.ਆਈ.ਐਸ.ਈ.ਆਰ., ਮੋਹਾਲੀ ਦੇ ਸੀ.ਈ.ਓ. ਸ. ਸਤਿੰਦਰ ਸਿੰਘ, ਇਨੋਵੇਸ਼ਨ ਮਿਸ਼ਨ, ਪੰਜਾਬ ਤੋਂ ਮਿਸ ਆਂਚਲ ਸੂਦ ਅਤੇ ਪੀ.ਏ.ਬੀ.ਆਈ., ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸ. ਰਾਹੁਲ ਗੁਪਤਾ ਨੇ ਮਾਹਿਰ ਵਜੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਮਨੀਸ਼ ਗੁਪਤਾ, ਡੀਨ (ਰਿਸਰਚ ਐਂਡ ਇਨੋਵੇਸ਼ਨ) ਬੀ.ਐਫ.ਜੀ.ਆਈ. ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਇਸ ਦੇ ਕੰਮਾਂ ਅਤੇ ਆਈ.ਪੀ, ਮਾਰਕੀਟਿੰਗ, ਰਣਨੀਤਕ ਯੋਜਨਾਬੰਦੀ ਆਦਿ ਦੇ ਰੂਪ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਬਾਰੇ ਵਡਮੁੱਲਾ ਭਾਸ਼ਣ ਦਿੱਤਾ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਬੀ.ਐਫ.ਜੀ.ਆਈ. ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨਾਲ ਇੱਕ ਉੱਦਮੀ ਵਜੋਂ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਹੁਨਰ, ਰਵੱਈਏ ਅਤੇ ਸਮਾਂ ਪ੍ਰਬੰਧਨ ‘ਤੇ ਕੰਮ ਕਰਨ ਲਈ ਜ਼ੋਰ ਦਿੱਤਾ। ਮੁੱਖ ਮਹਿਮਾਨ ਦੇ ਭਾਸ਼ਣ ਤੋਂ ਬਾਅਦ ਸ. ਸਤਿੰਦਰ ਸਿੰਘ ਨੇ ਇਨਕਿਊਬੇਸ਼ਨ ਸੈਂਟਰ ਦੇ ਕੰਮਕਾਰ ਬਾਰੇ ਦੱਸਿਆ ਕਿ ਇਹ ਕਿਵੇਂ ਨੌਜਵਾਨ ਉੱਦਮੀਆਂ ਦੀ ਮਦਦ ਕਰਦਾ ਹੈ ਅਤੇ ਕਿਵੇਂ ਸਟਾਰਟਅੱਪ ਦੇ ਸਫ਼ਰ ਦੌਰਾਨ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਮਿਸ ਆਂਚਲ ਸੂਦ ਨੇ ਇੱਕ ਬਹੁਤ ਹੀ ਛੋਟੇ ਲੜਕੇ ਦੀ ਸਟਾਰਟਅੱਪ ਯਾਤਰਾ ਨੂੰ ਸਾਂਝਾ ਕਰ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਸ ਨੇ ਕਿਵੇਂ ਸ਼ੁਰੂ ਕੀਤਾ ਅਤੇ ਹੁਣ ਆਪਣਾ ਕਾਰੋਬਾਰ ਚਲਾ ਰਿਹਾ ਹੈ। ਇਸ ਤੋਂ ਬਾਅਦ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੱਲੋਂ ਸਾਰੇ ਮਾਹਿਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੰਜ. ਸੁਨੀਲ ਨਾਗਪਾਲ ਨੇ ਸਮੂਹ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਤਕਨੀਕੀ ਅਤੇ ਨਵੀਨਤਾਕਾਰੀ ਮਾਪਦੰਡਾਂ ਦੇ ਆਧਾਰ ‘ਤੇ, ‘ਆਈ ਕੈਨ- ਬਿਜ਼ਨਸ ਆਈਡੀਆ ਮੁਕਾਬਲੇ’ ਵਿੱਚ ਟੀਮ ਚੀਫ਼ ਕਟਰ ਪਹਿਲੇ, ਆਰ.ਟੀ.ਸੀ.ਆਧਾਰਿਤ ਹਾਈ ਪਾਵਰ ਕੰਟਰੋਲਰ ਟੀਮ ਦੂਜੇ ਅਤੇ ਟੀਮ ਈਕੋ ਫਰੈਂਡਲੀ ਇਨਸੈਂਸ ਸਟਿਕਸ ਤੀਜੇ ਸਥਾਨ ‘ਤੇ ਰਹੀ। ਇਨ੍ਹਾਂ ਜੇਤੂ ਟੀਮਾਂ ਨੂੰ ਕ੍ਰਮਵਾਰ 11,000/-, 5100/- ਅਤੇ 3100/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਨੇ ਸਾਰੇ ਜੇਤੂਆਂ ਨੂੰ ਪੂਰੀ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ, ਜਿਸ ਵਿੱਚ ਵਪਾਰ/ਤਕਨੀਕੀ ਸਲਾਹ, ਗ੍ਰਾਹਕ ਵਿਵਹਾਰ ਦੀ ਪਛਾਣ ਕਰਨਾ ਅਤੇ ਆਈ.ਪੀ.ਆਰ. ਸਹਾਇਤਾ ਆਦਿ ਸ਼ਾਮਲ ਹਨ । ਇਨਕਿਊਬੇਸ਼ਨ ਸਹਾਇਤਾ ਜੇਤੂਆਂ ਦੀ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਸਟਾਰਟਅੱਪ ਵਿੱਚ ਬਦਲਣ ਵਿੱਚ ਮਦਦ ਕਰੇਗੀ। ਇਨਾਮ ਵੰਡ ਅਤੇ ਸਮਾਪਤੀ ਸਮਾਰੋਹ ਦੌਰਾਨ ਸਟਾਰਟਅੱਪ ਪੰਜਾਬ ਤੋਂ ਸ੍ਰੀ ਸਾਲਿਲ ਨੇ ਸ਼ਮੂਲੀਅਤ ਕੀਤੀ । ਉਨ੍ਹਾਂ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ਕੀਤੇ ਗਏ ਯਤਨਾਂ ਅਤੇ ਪੰਜਾਬ ਵਿੱਚ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਕੀਤੀਆਂ ਪਹਿਲਕਦਮੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਟਾਰਟਅੱਪ ਪੰਜਾਬ ਸੈੱਲ ਵੱਖ-ਵੱਖ ਇਨਕਿਊਬੇਟਰਾਂ ਵੱਲੋਂ ਕੀਤੇ ਗਏ ਅਜਿਹੇ ਉਪਰਾਲਿਆਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਹੈ। ਇਸ ਮੌਕੇ ਮੌਜੂਦ ਸਾਰੇ ਮਹਿਮਾਨ, ਜੱਜ ਅਤੇ ਪ੍ਰਬੰਧਕੀ ਮੈਂਬਰ ਵਿਦਿਆਰਥੀਆਂ ਦੇ ਕਾਰੋਬਾਰੀ ਵਿਚਾਰਾਂ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਪੇਸ਼ ਕੀਤੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਸਾਰੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਮਨੀਸ਼ ਗੁਪਤਾ ਨੇ ਇਸ ਸਮਾਗਮ ਨੂੰ ਸਪਾਂਸਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਟਾਰਟਅੱਪ ਪੰਜਾਬ ਦਾ ਧੰਨਵਾਦ ਕਰਦਿਆਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮਾਹਿਰਾਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ । ਅੰਤ ਵਿੱਚ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਅਤੇ ਸਟਾਰਟਅੱਪ ਦਾ ਇੱਕ ਈਕੋਸਿਸਟਮ ਬਣਾਉਣ ਲਈ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮਾਲਵਾ ਸਰੀਰਿਕ ਸਿੱਖਿਆਂ ਕਾਲਜ ਦੇ ਵਿਦਿਆਰਥੀਆਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ
ਸੁਖਜਿੰਦਰ ਮਾਨ
ਬਠਿੰਡਾ, 26 ਮਈ: ਸਥਾਨਕ ਮਾਲਵਾ ਸਰੀਰਿਕ ਸਿੱਖਿਆਂ ਕਾਲਜ ਦੇ ਬ.ੀ.ਪੀ.ਈ.ਐਸ. ਭਾਗ ਦੂਜਾ ਦੇ ਵਿਦਿਆਰਥੀਆਂ ਨੇ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਲਜ ਵਿੱਚ ਛਬੀਲ ਲਗਾਈ। ਛਬੀਲ ਵਿੱਚ ਬੀ.ਪੀ.ਈ.ਐਸ. ਭਾਗ ਦੂਜਾ ਦੇ ਰੋਹਿਤ ਗਿੱਲ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਸੁਖਬੀਰ ਸਿੰਘ, ਲਵਪ੍ਰੀਤ ਸਿੰਘ, ਪ੍ਰਨਵ ਸ਼ਰਮਾ, ਡੋਲੀ, ਕਨਿਕਾ, ਜਸਪ੍ਰੀਤ ਗਿਲ, ਪਰਮਜੋਤ ਸਿੰਘ ਅਤੇ ਬੀ.ਪੀ.ਐਡ. ਭਾਗ ਦੂਜਾ ਦੇ ਸਤਨਾਮ ਸਿੰਘ, ਜਗਜੀਤ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਸੇਵਾ ਨਿਭਾਈ। ਕਾਲਜ ਦੇ ਵਿਦਿਆਰੀਆਂ ਦੇ ਇਸ ਉਪਰਾਲੇ ਲਈ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਅਤੇ ਡੀਨ ਆਰ.ਸੀ. ਸ਼ਰਮਾ ਨੇ ਸ਼ਲਾਘਾ ਕੀਤੀ ਅਤੇ ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਸਖਸ਼ੀਅਤ ਵਿੱਚ ਨਿਖਾਰ ਲੈਕੇ ਆਉਂਦੇ ਹਨ ਅਤੇ ਉਹਨਾਂ ਨੂੰ ਲੋਕ-ਸੇਵਾ ਦੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਕਾਲਜ ਦੇ ਸਮੂਹ ਸਟਾਫ ਪ੍ਰੋ.ਰਾਜਵਿੰਦਰ ਸਿੰਘ, ਪ੍ਰੋ ਗਿਰੀਸ਼ ਸ਼ਰਮਾ, ਪ੍ਰੋ. ਜਗਦੀਪ ਸਿੰਘ, ਪ੍ਰੋ. ਜਗਦੀਪ ਸਿੰਘ (ਮਨੀ),
ਪ੍ਰੋ. ਕਮਲਪ੍ਰੀਤ ਸਿੰਘ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ ਨੇ ਵੀ ਯੋਗਦਾਨ ਦਿੱਤਾ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਅਜਿਹੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਜੇਲ ਸੁਧਾਰਾਂ ਵਿਚ ਹਰਿਆਣਾ ਦੀ ਅਨੋਖੀ ਪਹਿਲ,ਸੂਬੇ ਦੀਆਂ 11 ਜੇਲਾਂ ’ਚ ਖੁਲਣਗੇ ਪੈਟਰੋਲ ਪੰਪ
ਕੁਰੂਕਸ਼ੇਤਰ ਤੋਂ 31 ਮਈ ਨੂੰ ਹੋਵੇਗੀ ਪਹਿਲੇ ਜੇਲ ਫਿਲਿੰਗ ਸਟੇਸ਼ਨ ਦੀ ਸ਼ੁਰੂਆਤ – ਰਣਜੀਤ ਸਿੰਘ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਈ:- ਹਰਿਆਣਾ ਦੇ ਬਿਜਲੀ ਅਤੇ ਜੇਲ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਹੁਣ ਜੇਲਾਂ ਵਿਚ ਬੰਦ ਕੈਦੀਆਂ ਦੀ ਮਾਨਸਿਕਤਾ ਵਿਚ ਬਦਲਾਅ ਲਿਆਉਣ ਲਈ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਲੋਕਾਂ ਦਾ ਭਰੋਸਾ ਵਧੇ। ਇਸ ਦੇ ਲਈ ਜੇਲ ਸੁਧਾਰਾਂ ਦੀ ਦਿਸ਼ਾ ਵਿਚ ਅਨੋਖੀ ਪਹਿਲ ਕਰਦੇ ਹੋਏ ਸੂਬੇ ਵਿਚ 11 ਸਥਾਨਾਂ ‘ਤੇ ਜੇਲਾਂ ਦੀ ਜੀਮਨ ‘ਤੇ ਪੈਟਰੋਲ ਪੰਪ ਖੋਲਣ ਦਾ ਪ੍ਰਸਤਾਵ ਹੈ ਅਤੇ ਇਸ ਦੀ ਸ਼ੁਰੂਆਤ 11 ਮਈ ਨੂੰ ਕੁਰੂਕਸ਼ੇਤਰ ਵਿਚ ਜੇਲ ਫਿਲਿੰਗ ਸਟੇਸ਼ਨ ਖੋਲ ਕੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਚੌਧਰੀ ਰਣਜੀਤ ਸਿੰਘ ਨੇ ਅੱਜ ਇੱਥੇ ਆਪਣੇ ਦਫਤਰ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ।
ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਇੰਨ੍ਹਾਂ ਜੇਲ ਫਿਲਿੰਗ ਸਟੇਸ਼ਨਾਂ ਦੇ ਲਈ ਪਹਿਲਾਂ ਜੇਲਰ ਵੱਲੋਂ ਕੈਦੀਆਂ ਦੀ ਸਿਖਲਾਈ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਉਨ੍ਹਾਂ ਦੇ ਕਾਰਜ ਵਿਹਾਰ ਦੇ ਆਧਾਰ ‘ਤੇ ਡਿਊਟੀ ਰੋਟੇਟ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਕੁਰੂਕਸ਼ੇਤਰ ਵਿਚ ਜੇਲ ਫਿਲਿੰਗ ਸਟੇਸ਼ਨ ਦੇ ਕੰਮ ਪ੍ਰਦਰਸ਼ਨ ਬਾਅਦ 10 ਹੋਰ ਥਾਵਾਂ ‘ਤੇ ਜੇਲ ਫਿਲਿੰਗ ਸਟੇਸ਼ਨ ਖੋਲੇ ਜਾਣਗੇ ਜਿਨ੍ਹਾਂ ਵਿਚ ਅੰਬਾਲਾ, ਯਮੁਨਾਨਗਰ, ਕਰਨਾਲ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਭਿਵਾਨੀ, ਜੀਂਦ ਅਤੇ ਹਿਸਾਰ ਵਿਚ ਦੋ ਸਥਾਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਯੋਜਨਾ ਦਾ ਉਦੇਸ਼ ਕੈਦੀਆਂ ਨੂੰ ਵੀ ਆਮ ਸਮਾਜ ਦਾ ਹਿੱਸਾ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਇੰਨ੍ਹਾਂ ਫਿਲਿੰਗ ਸਟੇਸ਼ਨਾਂ ‘ਤੇ ਤੇਲ ਭਰਵਾਉਣ ਆਉਣਗੇ ਤਾਂ ਦੇਖਣਗੇ ਕਿ ਕੈਦੀ ਵੀ ਆਮ ਜਨਤਾ ਵਾਗੁੰ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਕੈਦੀਆਂ ਨੂੰ ਵੀ ਸੰਦੇਸ਼ ਦੇਣਾ ਹੈ ਕਿ ਊਹ ਵੀ ਆਪਣੇ ਵਿਹਾਰ ਵਿਚ ਬਦਲਾਅ ਲਿਆਉਣ।
ਸੂਬੇ ਵਿਚ ਬਿਜਲੀ ਦੀ ਉਪਲਬਧਤਾ ਦੇ ਬਾਰੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਗਰਮੀ ਦੇ ਬਾਵਜੂਦ 1 ਮਈ ਦੇ ਬਾਅਦ ਸ਼ਹਿਰੀ ਖੇਤਰ ਵਿਚ ਕੋਈ ਕੱਟ ਨਹੀਂ ਲਗਿਆ, ਜਦੋਂ ਕਿ ਉਦਯੋਗਿਕ ਖੇਤਰ ਵਿਚ ਤਕਨੀਕੀ ਕਾਰਨ ਦੇ ਚਲਦੇ ਕੁੱਝ ਕੱਟ ਲਗਾਉਣੇ ਪੈਂਦੇ ਹਨ। ਅਡਾਨੀ ਗਰੁੱਪ ਤੋਂ 500 ਮੇਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਇਸ ਤੋਂ ਇਲਾਵਾ, 600 ਮੇਗਾਵਾਟ ਅਗਲੇ ਹਫਤੇ ਤਕ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਅੱਜ 26 ਮਈ ਤਕ ਸਾਰੇ ਸਰੋਤਾਂ ਤੋਂ 7050 ਮੇਗਾਵਾਟ ਬਿਜਲੀ ਉਪਲਬਧ ਹੈ। ਇਸ ਤੋਂ ਇਲਾਵਾ, ਕੱਲ 7168 ਮੇਗਾਵਾਟ ਬਿਜਲੀ ਦੀ ਮੰਗ ਸੀ, ਜਿਸ ਵਿੱਚੋਂ 6246 ਮੇਗਾਵਾਟ ਯਾਨੀ 1499 ਲੱਖ ਯੂਨਿਟ ਦੀ ਸਪਾਈ ਕੀਤੀ ਗਈ ਜੋ ਪਿਛਲੇ ਸਾਲ ਦੀ ਤੁਲਣਾ ਵਿਚ 10.38 ਫੀਸਦੀ ਵੱਧ ਰਹੀ।
ਨਾਸਿਕ ਵਿਚ 3000 ਮੇਗਾਵਾਟ ਪਲਾਂਟ ਦੇ ਬਾਰੇ ਵਿਚ ਪੁੱਛੇ ਇਕ ਹੋਰ ਸੁਆਲ ਦੇ ਜਵਾਬ ਵਿਚ ਬਿਜਲੀ ਮੰਤਰੀ ਨੇ ਕਿਹਾ ਕਿ ਨਾਸਿਕ ਦੀ ਇਕਾਈ ਨੂੰ ਖਰੀਦਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਬਿਜਲੀ ਮੰਤਰੀ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ 2000 ਮੇਗਾਵਾਟ ਵੱਧ ਬਿਜਲੀ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾ ਵਿੱਚੋਂ ਅਡਾਨੀ ਗਰੁੱਪ ਤੋਂ 600 ਮੇਗਾਵਾਟ, ਖੇਦੜ ਦੀ ਦੂਜੀ ਇਕਾਈ ਤੋਂ 600 ਮੇਗਾਵਾਟ 30 ਜੂਨ ਤਕ, ਮੱਧਮ ਸਮੇਂ ਬਿਜਲੀ ਖਰੀਦ ਸਮਝੌਤੇ ਦੇ ਤਹਿਤ 19 ਜੂਨ ਤਕ ਛਤੀਸਗੜ੍ਹ ਤੋਂ 350 ਮੇਗਾਵਾਟ ਤੇ ਮੱਧ ਪ੍ਰਦੇਸ਼ ਤੋਂ 150 ਮੇਗਾਵਾਟ ਅਤੇ 300 ਮੇਗਾਵਾਟ ਦੀ ਬੈਕਿੰਗ ਵਿਵਸਥਾ ਸ਼ਾਮਿਲ ਹੈ।
ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਵੱਧਦੇ ਸ਼ਹਿਰੀਕਰਣ ਤੇ ਉਦਯੋਗਿਕੀਕਰਣ ਦੇ ਕਾਰਨ ਬਿਜਲੀ ਦੀ ਮੰਗ ਵਧੀ ਹੈ। ਅੱਜ ਦੇ ਯੁੱਗ ਵਿਚ ਮਨੁੱਖ ਵੀ ਆਰਾਮਪ੍ਰਸਤ ਜਿੰਦਗੀ ਜੀਣ ਦਾ ਆਦੀ ਹੋ ਚੁੱਕਾ ਹੈ ਤਾਂ ਬਿਜਲੀ ਦੀ ਮੰਗ ਵੱਧਣਾ ਤਾਂ ਲਾਜਮੀ ਹੈ। ਸਾਡਾ ਯਤਨ ਹੈ ਕਿ ਸੂਬੇ ਵਿਚ ਬਿਜਲੀ ਦੀ ਕਮੀ ਨਾ ਰਹੇ। ਸਿਰਸਾ ਦੇ ਓਡਾ ਵਿਚ 29 ਮਈ ਨੂੰ ਹੋਣ ਵਾਲੀ ਰੈਲੀ ਦੇ ਬਾਰੇ ਪੁੱਛੇ ਜਾਣ ‘ਤੇ ਬਿਜਲੀ ਮੰਤਰੀ ਨੇ ਕਿਹਾ ਕਿ ਇਸ ਰੈਲੀ ਵਿਚ 50000 ਤੋਂ ਵੱਧ ਲੋਕ ਆਉਣਗੇ। ਉਨ੍ਹਾਂ ਨੇ ਕਿਹਾ ਕਿ ਊਹ 1962 ਤੋਂ ਦੇਖਦੇ ਆ ਰਹੇ ਹਨ ਕਿ ਅਕਸਰ ਮਈ-ਜੂਨ ਵਿਚ ਹੀ ਰਾਜਨੀਤਿਕ ਰੈਲੀਆਂ ਵੱਧ ਕੀਤੀਆਂ ਜਾਂਦੀਆਂ ਹਨ। ਕਿਉਂਕਿ ਇਸ ਦੌਰਾਨ ਕਿਸਾਨਾਂ ਦੇ ਕੋਲ ਵੀ ਖੇਤੀ ਦਾ ਕੰਮ ਘੱਟ ਹੁੰਦਾ ਹੈ, ਜਦੋਂ ਕਿ ਸ਼ਹਿਰੀ ਲੋਕ ਦਿਨ ਵਿਚ ਆਪਣੇ -ਆਪਣੇ ਕੰਮਾਂਕਾਰਾਂ ਵਿਚ ਰੁੱਝੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਵੈਸੇ ਤਾਂ ਓਡਾਂ ਡਬਵਾਲੀ ਵਿਧਾਨਸਭਾ ਖੇਤਰ ਦੇ ਤਹਿਤ ਆਉਂਦਾ ਹੈ। ਇਹ ਭਾਜਪਾ ਦੀ ਪ੍ਰਗਤੀ ਰੈਲੀ ਹੈ। ਸਰਕਾਰ ਵਿਚ ਮੰਤਰੀ ਹੋਣ ਦੇ ਨਾਤੇ ਉਹ ਵੀ ਇਸ ਬੈਲੀ ਵਿਚ ਹਿੱਸਾ ਲੈਣਗੇ।
ਸੂਬੇ ਵਿਚ 29 ਮਈ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਰੈਲੀਆਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਰੈਲੀ ਕਰਨ ਦਾ ਅਧਿਕਾਰ ਹੈ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪ੍ਰਸਿੱਧੀ ਵੱਧਦੀ ਜਾ ਰਹੀ ਹੈ ਅਤੇ ਦੇਸ਼ ਤੇ ਸੂਬੇ ਵਿਚ ਹਰ ਵਿਅਕਤੀ ਦਾ ਭਰੋਸਾ ਰੋਜਾਨਾ ਭਾਜਪਾ ਵੱਲ ਵੱਧਦਾ ਜਾ ਰਿਹਾ ਹੈ। ਚੌਧਰੀ ਰਣਜੀਤ ਸਿੰਘ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ ਜਿਸ ਤਰ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਪਹਿਲਾਂ ਬਰਲਿਨ ਅਤੇ ਹੁਣ ਹਾਲ ਹੀ ਵਿਚ ਕਵਾਡ ਸਮੇਲਨ ਵਿਚ ਜੋਰਦਾਰ ਸਵਾਗਤ ਹੋਇਆ ਹੈ, ਉਸ ਨੂੰ ਦੇਖਕੇ ਅਜਿਹਾ ਲੱਗ ਰਿਹਾ ਹੈ ਕਿ ਦੇਸ਼ ਦੀ ਰਾਜਨੀਤੀ ਵਿਚ ਕਈ ਸਾਲਾਂ ਤਕ ਕੋਈ ਵੈਕਯੂਮ ਨਹੀਂ ਆਉਣ ਵਾਲਾ ਹੈ।
ਗਲਤ ਲੇਨ ‘ਤੇ ਚੱਲਣ ਵਾਲੇ ਵਾਹਨਾਂ ਨੂੰ ਫੜਨ ਪੁਲਿਸ ਦੇ ਨਾਲ ਸੜਕਾਂ ’ਤੇ ਉੱਤਰੇ ਗ੍ਰਹਿ ਮੰਤਰੀ ਅਨਿਲ ਵਿਜ
ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਭਾਰੀ ਵਾਹਨਾਂ ਨੂੰ ਫੜਿਆ, ਕਾਰਵਾਈ ਕਰਨ ਦੇ ਆਦੇਸ਼ ਦਿੱਤੇ
ਹਾਈਵੇ ‘ਤੇ ਜਿਆਦਾਤਰ ਦੁਰਘਟਨਾਵਾਂ ਦੇ ਜਿਮੇਵਾਰ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨ – ਅਨਿਲ ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਈ :- ਅਪਣੀਆਂ ਬੇਬਾਕ ਟਿੱਪਣੀਆਂ ਤੇ ਅਨੌਖੇ ਕੰਮਾਂ ਲਈ ਜਾਣੇ ਜਾਂਦੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀਰਵਾਰ ਨੂੰ ਕੌਮੀ ਰਾਜਮਾਰਗਾਂ ‘ਤੇ ਆਪਣੀ ਨਿਰਧਾਰਿਤ ਲੇਨ ਨੂੰ ਛੱਡ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨਾਂ ਨੂੰ ਫੜਨ ਲਈ ਖੁਦ ਜੀਟੀ ਰੋਡ ‘ਤੇ ਪੁਲਿਸ ਨਾਲ ਮੈਦਾਨ ਵਿਚ ਨਿੱਤਰ ਆਏ। ਉਨ੍ਹਾਂ ਅੰਬਾਲਾ ਵਿਚ ਮੋਹੜਾ ਦੇ ਕੋਲ ਜੀਟੀ ਰੋਡ ‘ਤੇ ਐਸਪੀ ਅਤੇ ਟ੍ਰੈਫਿਕ ਪੁਲਿਸ ਦੇ ਨਾਲ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨ ਡਰਾਈਵਰਾਂ ਦੇ ਖਿਲਾਫ ਕਾਰਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਗਲਤ ਲੇਨ ‘ਤੇ ਚਲਣ ਵਾਲੇ ਵਾਹਨ ਡਰਾਈਵਰਾਂ ‘ਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਣੀ ਚਾਹੀਦੀ ਹੈ। ਸ੍ਰੀ ਵਿਜ ਨੇ ਕਿਹਾ ਕਿ ਇਕ ਸਰਵੇ ਵਿਚ ਪਾਇਆ ਗਿਆ ਹੈਕਿ ਹਾਈਵੇ ‘ਤੇ ਜਿਆਦਾਤਰ ਹਾਦਸੇ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨਾਂ ਦੀ ਵਜ੍ਹਾ ਨਾਲ ਹੁੰਦੇ ਹਨ, ਇਸੀ ਵਜ੍ਹਾ ਨਾਲ ਅੱਜ ਇੰਨ੍ਹਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਸ੍ਰੀ ਅਨਿਲ ਵਿਜ ਨੇ ਜੀਟੀ ‘ਤੇ ਕਰੀਬ ਦੋ ਘੰਟੇ ਖੜੇ ਹੋ ਕੇ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨਾਂ ਨੂੰ ਰੁਕਵਾਇਆ ਅਤੇ ਉਨ੍ਹਾਂ ਦੇ ਚਾਲਾਨ ਕਰਨ ਦੇ ਆਦੇਸ਼ ਦਿੱਤੇ। ਮੌਕੇ ‘ਤੇ ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਸਮੇਤ ਪੁਲਿਸ ਟੀਮਾਂ ਮੌਜੂਦ ਰਹੀਆਂ।
ਆਟੋਮੈਟਿਕ ਸਪੀਡ ਚੈਕ ਕਰਨ ਦੇ ਲਈ ਲੱਗ ਰਹੇ ਕੈਮਰੇ – ਅਨਿਲ ਵਿਜ
ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਹਰੇਕ ਸਾਲ ਲਗਭਗ ਦੱਸ ਹਜਾਰ ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਲਗਭਗ ਪੰਜ ਹਜਾਰ ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੁੰਦੀ ਹੈ ਤੇ ਨੌ ਹਜਾਰ ਦੇ ਲਗਭਗ ਲੋਕ ਹਾਦਸਿਆਂ ਵਿਚ ਜਖਮੀ ਹੁੰਦੇ ਹਨ ਅਤੇ ਇਹ ਸਿਰਫ ਆਵਾਜਾਈ ਨਿਯਮਾਂ ਦੀ ਪਾਲਣਾ ਨਹੀਂ ਕਰਨ ‘ਤੇ ਹੁੰਦਾ ਹੈ। ਉਨ੍ਹਾ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਹਨ ਕਿ ਵਾਹਨ ਡਰਾਈਵਰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਅਤੇ ਅਸੀਂ ਲੋਕਾਂ ‘ਤੇ ਸਖਤੀ ਨਹੀਂ ਕਰਨਾ ਚਾਹੁੰਦੇ, ਅਸੀਂ ਚਾਹੁੰਦੇ ਹਨ ਕਿ ਲੋਕ ਨਿਯਮਾਂ ਦੀ ਪਾਲਣਾ ਕਰਨ ਅਤੇ ਮੈਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਨਿਯਮਾਂ ਦੀ ਸਖਤੀ ਨਾਲ ਇਹ ਪਾਲਣਾ ਕਰਨ। ਅਸੀਂ ਸਾਰੇ ਹਾਈਵੇ ‘ਤੇ ਆਟੋਮੈਟਿਕ ਸਪੀਡ ਚੈਕ ਕਰਨ ਲਈ ਕੈਮਰੇ ਲਗਾ ਰਹੇ ਹਨ, ਜੀਟੀ ਰੋਡ ‘ਤੇ ਅੰਬਾਲਾ ਤੋਂ ਦਿੱਲੀ ਤਕ 20 ਪੁਆਇੰਟ ‘ਤੇ ਕੈਮਰੇ ਤੇ ਰਡਾਰ ਲਗਾ ਚੁੱਕੇ ਹਨ ਜੋ ਜਲਦੀ ਕਮ ਕਰਨਾ ਸ਼ੁਰੂ ਕਰ ਦੇਣਗੇ।
ਹਾਈਵੇ ‘ਤੇ ਮੰਤਰੀ ਵਿਜ ਨੇ ਦੇਖਿਆ ਗਲਤ ਲੇਨ ‘ਤੇ ਕਈ ਟਰੱਕ ਤੇ ਭਾਰੀ ਵਾਹਨ ਚੱਲ ਰਹੇ
ਸ੍ਰੀ ਵਿਜ ਨੇ ਕਿਹਾ ਕਿ ਇਕ ਸਰਵੇ ਵਿਚ ਅਸੀਂ ਪਾਇਆ ਗਿ ਜਿਆਦਾਤਰ ਦੁਰਘਟਨਾਵਾਂ ਇਸ ਲਈ ਹੋ ਰਹੀਆਂ ਹਨ ਕਿ ਭਾਰੀ ਵਾਹਨ ਆਪਣੀ ਲੇਨ ਛੱਡ ਕੇ ਦੂਜੀ ਲੇਨ ‘ਤੇ ਚੱਲ ਰਹੀਆਂ ਹਨ। ਇਸ ਲਈ ਅੱਜ ਟਰੱਕ ਤੇ ਹੋਰ ਭਾਰੀ ਵਾਹਨਾਂ ‘ਤੇ ਕਾਰਵਾਈ ਕੀਤੀ ਗਈ ਹੈ। ਅਸੀਂ ਦੇਖਿਆ ਕਿ ਤਿੰਨ -ਚਾਰ ਟਰੱਕ ਇਕ ਹੀ ਲੇਨ ਵਿਚ ਅੱਗੇ ਵੱਧ ਰਹੇ ਹਨ, ਟਰੱਕ ਪੂਰੀ ਸੜਕ ਨੂੰ ਕਵਰ ਕਰ ਕੇ ਚੱਲ ਰਹੇ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣ ਰਹੇ ਹਨ। ਇਹ ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਸ੍ਰੀ ਵਿਜ ਨੇ ਕਿਹਾ ਕਿ ਅਜਿਹੇ ਵਾਹਨ ਡਰਾਈਵਰਾਂ ਦੇ ਚਾਲਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਾਰੇ ਜਿਲ੍ਹਿਆਂ ਦੇ ਪੁਲਿਸ ਅਧਿਕਾਰੀ ਸਖਤੀ ਨਾਲ ਚੈਕ ਰਨ ਭਾਰੀ ਵਾਹਨ – ਵਿਜ
ਗ੍ਰਹਿ ਮਤਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਐਸਪੀ, ਸਾਰੇ ਪੁਲਿਸ ਕਮਿਸ਼ਨਰ ਅਤੇ ਸਾਰੇ ਡੀਸੀਪੀ ਨੂੰ ਲਿਖਿਆ ਹੈ ਕਿ ਉਹ ਆਪਣੇ-ਆਪਣੇ ਖੇਤਰ ਦੇ ਹਾਈਵੇ ‘ਤੇ ਯਕੀਨੀ ਕਰਨ ਕਿ ਭਾਂਰੀ ਵਾਹਨ ਆਪਣੀ-ਆਪਣੀ ਲੇਨ ‘ਤੇ ਚੱਲਣ ਅਤੇ ਦੂਜੇ ਹੋਰ ਵਾਹਨਾਂ ਨੂੰ ਆਪਣੀ ਲੇਨ ਵਿਚ ਚੱਲਣ ਦੇਣ ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।ਗ੍ਰਹਿ ਮੰਤਰੀ ਨੇ ਕਿਹਾ ਕਿ ਹੋਰ ਜਿਲ੍ਹਿਆਂ ਦੇ ਐਸਪੀ, ਡੀਸੀੀ ਆਪਣੇ-ਆਪਣੇ ਏਰਿਆ ਵਿਚ ਚੈਕਿੰਗ ਕਰਨ ਅਤੇ ਯਕੀਨੀ ਕਰਨ ਕਿ ਹੈਵੀ ਵਹੀਕਲ ਦੇ ਲਈ ਜੋ-ਜੋ ਲੇਨ ਰੱਖੀ ਗਈ ਹੈ ਉਹ ਉਸ ਵਿਚ ਹੀ ਚੱਲਣ ਅਤੇ ਜੋ ਨਹੀਂ ਚਲਦੇ ਉਨ੍ਹਾਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਈ ਜਾਵੇ। ਉਨ੍ਹਾਂ ਨੇ ਕਿਹਾ ਕਿ ਥਾਂ-ਥਾਂ ਜਾਕੇ ਇਸ ਨੂੰ ਚੈਕ ਕੀਤਾ ਜਾਵੇਗਾ।
10 ਸਿੱਖਾਂ ਦਾ ਝੂਠਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਹਾਈਕੋਰਟ ਵਲੋਂ ਜਮਾਨਤ ਦੇਣ ਤੋਂ ਨਾਂਹ
ਪੰਜਾਬੀ ਖ਼ਬਰਸਾਰ ਬਿਊਰੋ
ਇਲਾਹਾਬਾਦ, 26 ਮਈ : ਸਾਲ 1991 ਵਿਚ 10 ਸਿੱਖ ਨੌਜਵਾਨਾਂ ਨੂੰ ਕਥਿਤ ਝੂਠੇ ਮੁਕਾਬਲੇ ਵਿਚ ਮਾਰਨ ਦੇ ਮਾਮਲੇ ’ਚ ਅੱਜ ਸੁਣਵਾਈ ਕਰਦੇ ਹੋਏ ਇਲਾਹਾਬਾਦ ਹਾਈਕੋਰਟ ਨੇ ਇਸ ਕਾਂਡ ’ਚ ਮੁਲਜ਼ਿਮ ਵਜੋਂ ਸ਼ਾਮਲ ਕਰੀਬ ਤਿੰਨ ਦਰਜ਼ਨ ਪੁਲਿਸ ਮੁਲਾਜਮਾਂ ਨੂੰ ਜਮਾਨਤ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ। ਜਸਟਿਸ ਰਮੇਸ ਸਿਨਹਾ ਅਤੇ ਜਸਟਿਸ ਬਿ੍ਰਜ ਰਾਜ ਸਿੰਘ ਦੀ ਅਗਵਾਈ ਹੇਠਲੇ ਬੈਂਚ ਨੇ ਇਸ ਮਾਮਲੇ ਵਿਚ ਪੁਲਿਸ ਮੁਲਾਜਮਾਂ ਨੂੰ ਲਤਾੜ ਲਗਾਉਂਦਿਆਂ ਕਿਹਾ ਕਿ ‘‘ ਜੇਕਰ ਕੋੲਂੀ ਵਿਅਕਤੀ ਗੈਰ-ਕਾਨੂੰਨੀ ਕੰਮ ਕਰਦਾ ਹੈ ਤਾਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਦੇਸ ਦਾ ਕਾਨੂੰਨ ਹੈ ਤੇ ਕਾਨੂੰੂਨ ਵਿਚ ਰਹਿ ਕੇ ਉਨਾਂ੍ਹ ਵਿਰੁਧ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ। ’’ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਦਾਲਤ ਨੇ ਇਸ ਮਾਮਲੇ ਵਿਚ ਸਿੱਖਾਂ ਦੇ ਕਥਿਤ ਕਾਤਲ ਪੁਲਿਸ ਮੁਲਾਜਮਾਂ ਨੂੰ ਬੇਰਹਿਮ ਕਰਾਰ ਦਿੰਦਿਆਂ ਇਹ ਵੀ ਟਿੱਪਣੀ ਕੀਤੀ ਕਿ ਬੇਕਸੂਰ ਲੋਕਾਂ ਨੂੰ ਅਤਿਵਾਦੀ ਕਹਿ ਕੇ ਮਾਰਨ ਵਾਲਿਆਂ ਨਾਲ ਰਹਿਮ ਨਹੀਂ ਕੀਤਾ ਜਾ ਸਕਦਾ, ਜਿਸਦੇ ਚੱਲਦੇ ਉਨ੍ਹਾਂ ਦੀ ਜਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਚੱਲੇ ਅੱਤਵਾਦ ਦੇ ਦੌਰ ਦੌਰਾਨ ਯੂ.ਪੀ ਪੁਲਿਸ ਨੇ ਵੀ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ।
ਚੋਣ ਕਮਿਸ਼ਨ ਵਲੋਂ ਸੰਗਰੂਰ ਲੋਕ ਸਭਾ ਦੀ ਉਪ ਚੋਣ ਦਾ ਐਲਾਨ
23 ਜੂਨ ਨੂੰ ਪੈਣਗੀਆਂ ਵੋਟਾਂ ਤੇ 26 ਨੂੰ ਆਵੇਗਾ ਰਿਜ਼ਲਟ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਈ: ਭਾਰਤ ਦੇ ਮੁੱਖ ਚੋਣ ਕਮਿਸ਼ਨ ਨੇ ਸੰਗਰੂਰ ਲੋਕ ਸਭਾ ਸੀਟ ਸਹਿਤ ਦੇਸ ਭਰ ’ਚ ਤਿੰਨ ਲੋਕ ਸਭਾ ਤੇ ਸੱਤ ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਲਈ ਮਿਤੀ ਦਾ ਐਲਾਨ ਕਰ ਦਿੱਤਾ ਹੈ। ਜਾਰੀ ਹੁਕਮਾਂ ਤਹਿਤ 23 ਜੂਨ ਨੂੰ ਵੋਟਾਂ ਪੈਣਗੀਆਂ ਜਦੋਂਕਿ ਇਸਦਾ ਨਤੀਜ਼ਾ 26 ਜੂਨ ਨੂੰ ਆਵੇਗਾ। ਉਜ ਚੋਣ ਨਾਮਜਦਗੀਆਂ ਦਾ ਅਮਲ 30 ਮਈ ਤੋਂ ਸ਼ੁਰੂ ਹੋ ਜਾਵੇਗਾ ਜਿਹੜਾ 6 ਜੂਨ ਤੱਕ ਚੱਲੇਗਾ। ਇਸਤੋਂ ਬਾਅਦ 7 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 9 ਜੂਨ ਤੱਕ ਉਮੀਦਵਾਰ ਅਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਚੋਣ ਕਮਿਸ਼ਨ ਮੁਤਾਬਕ ਚੋਣਾਂ ਦਾ ਅਮਲ 28 ਜੂਨ ਤੱਕ ਪੂਰਾ ਹੋ ਜਾਵੇਗਾ। ਜਿੰਨਾਂ ਜ਼ਿਲ੍ਹਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਵਿਚ ਚੋਣ ਜਾਬਤਾ ਅੱਜ ਤੋਂ ਲਾਗੂ ਹੋ ਗਿਆ ਹੈ। ਗੌਰਤਲਬ ਹੈ ਕਿ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਾਰਨ ਉਨ੍ਹਾਂ ਅਪਣਾ ਅਸਤੀਫ਼ਾ ਦੇ ਦਿੱਤਾ ਸੀ। ਫ਼ਰਵਰੀ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਤੋਂ ਬਾਅਦ ਉਨ੍ਹਾਂ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਮੌਜੂਦਾ ਸਿਆਸੀ ਸਮੀਕਰਨਾਂ ਮੁਤਾਬਕ ਸੱਤਾਧਾਰੀ ਆਪ ਪਾਰਟੀ ਵਲੋਂ ਇੱਥੋਂ ਕਈ ਨਾਮ ਚਰਚਾ ਵਿਚ ਹਨ, ਜਿੰਨ੍ਹਾਂ ਵਿਚ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਸ਼ਾਮਲ ਹੈ। ਇਸੇ ਤਰ੍ਹਾਂ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਜੈ ਦੇ ਨਾਅਰੇ ਲਗਾਉਣ ਕਾਰਨ ਚਰਚਾ ਵਿਚ ਆਏ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੂੰ ਵੀ ਵਿਰੋਧੀਆਂ ਵਲੋਂ ਆਪ ਦਾ ਉਮੀਦਵਾਰ ਦਸਿਆ ਜਾ ਰਿਹਾ ਹੈ। ਉਜ ਵਿਰੋਧੀ ਪਾਰਟੀਆਂ ਨੇ ਵੀ ਹਾਲੇ ਤੱਕ ਇੱਥੋਂ ਅਪਣੇ ਉਮੀਦਵਾਰ ਨੂੰ ਲੈ ਕੇ ਸਿਆਸੀ ਪੱਤੇ ਨਹੀਂ ਖੋਲੇ ਹਨ। ਪਿਛਲੇ ਦਿਨਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਹਲਕੇ ਵਿਚ ਤਿੰਨ ਦਿਨ ਲਗਾਏ ਹਨ। ਇਸੇ ਤਰ੍ਹਾਂ ਭਾਜਪਾ ਵੀ ਸੁਨੀਲ ਜਾਖ਼ੜ ਨੂੰ ਅਪਣੇ ਪਾਲੇ ਵਿਚ ਕਰਨ ਤੋਂ ਬਾਅਦ ਕਮਲ ਦੇ ਫੁੱਲ ’ਤੇ ਚੋਣ ਲੜਣ ਲਈ ਪਰ ਤੋਲ ਰਹੀ ਹੈ। ਜਦੋਂਕਿ ਉਨ੍ਹਾਂ ਦੇ ਸਹਿਯੋਗੀ ਸ੍ਰ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੁਖਦੇਵ ਸਿੰਘ ਢੀਡਸਾ ਇਸ ਸੀਟ ’ਤੇ ਅਪਣਾ ਦਾਅਵਾ ਜਤਾ ਰਹੇ ਹਨ।
ਸਾਵਧਾਨ! ਪੰਜਾਬ ਪੁਲਿਸ ਦੀ ਚੇਤਾਵਨੀ, ਵਟਸਐਪ ‘ਤੇ ਧੋਖਾਧੜੀ ਕਰਨ ਵਾਲਿਆਂ ਤੋ ਬਚੋ
ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਫ਼ਰਜੀ ਵਟਸਐਪ ਆਈਡੀਜ਼ ਬਣਨ ਲੱਗੀਆਂ
ਪੰਜਾਬ ਸਾਈਬਰ ਕ੍ਰਾਈਮ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੋ ਐਫਆਈਆਰ ਕੀਤੀਆਂ ਦਰਜ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਈ: ਸੂਬੇ ’ਚ ਦਿਨ-ਬ-ਦਿਨ ਨੌਸਰਬਾਜ਼ਾਂ ਵਲੋਂ ਆਧੁਨਿਕ ਤਕਨੀਕਾਂ ਨਾਲ ਵਧ ਰਹੀਆਂ ਠੱਗੀਆਂ ਦੇ ਚੱਲਦੇ ਹੁਣ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਕੇ ਚੇਤੰਨ ਰਹਿਣ ਲਈ ਕਿਹਾ ਹੈ। ਜਾਰੀ ਐਡਵਾਈਜਰੀ ਮੁਤਾਬਕ ਨੌਸਰਬਾਜ਼ ਹੁਣ ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਜਾਅਲੀ ਵਾਟਸਅਪ ਆਈਡੀ ਦੀ ਵਰਤੋਂ ਕਰਕੇ ਪੈਸੇ ਤੇ ਹੋਰ ਸੂਚਨਾਵਾਂ ਮੰਗ ਰਹੇ ਹਨ, ਜਿੰਨ੍ਹਾਂ ਤੋਂ ਸੁਚੇਤ ਰਹਿਣਾ ਅਤਿ ਜਰੂਰੀ ਹੈ। ਇਸਦੇ ਨਾਲ ਹੀ ਨਾਗਰਿਕਾਂ ਨੂੰ ਸਾਈਬਰ ਕ੍ਰਾਈਮ ਸੈੱਲ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਟੋਲ ਫਰੀ ਨੰਬਰ ‘1930’ ‘ਤੇ ਸੂਚਨਾ ਦੇਣ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਸਟੇਟ ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਵੀਵੀਆਈਪੀ ਦੀ ਪਛਾਣ ਅਪਣਾ ਕੇ ਨਿਰਦੋਸ ਲੋਕਾਂ ਨੂੰ ਧੋਖਾ ਦੇਣ ਦੀ ਕੋਸ?ਿਸ ਕੀਤੀ।ਤੁਰੰਤ ਕਾਰਵਾਈ ਕਰਦਿਆਂ ਪੰਜਾਬ ਸਟੇਟ ਸਾਈਬਰ ਕ੍ਰਾਈਮ ਨੇ ਥਾਣਾ ਸਟੇਟ ਸਾਈਬਰ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ 26 ਅਪ੍ਰੈਲ, 2022 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 ਅਤੇ 511, ਆਈਟੀ ਐਕਟ ਦੀਆਂ ਧਾਰਾਵਾਂ 66ਸੀ ਅਤੇ 66ਡੀ ਅਤੇ 19 ਮਈ, 2022 ਨੂੰ ਆਈਟੀ ਐਕਟ ਦੀ ਧਾਰਾ 66ਸੀ ਦੇ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਵੱਲੋਂ ਦੋਸੀਆਂ ਨੂੰ ਫੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਆਈਜੀਪੀ ਆਰ.ਕੇ. ਜੈਸਵਾਲ ਨੇ ਲੋਕਾਂ ਨੂੰ ਵਟਸਐਪ/ਸੋਸਲ ਮੀਡੀਆ ਪ੍ਰੋਫਾਈਲਾਂ ‘ਤੇ ਡਿਸਪਲੇ ਤਸਵੀਰ/ਨਾਮ ਦੇ ਆਧਾਰ ‘ਤੇ ਪ੍ਰਤੀਕਿਰਿਆ ਕਰਨ, ਸੱਕੀ ਵੈੱਬਸਾਈਟਾਂ (ਟੋਰੈਂਟ, ਸਾਰਟ-ਐਂਡ ਯੂਆਰਐਲ ਆਦਿ) ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਧੋਖਾਧੜੀ ਵਾਲੇ/ਜਾਅਲੀ ਸੋਸਲ ਮੀਡੀਆ ਖਾਤਿਆਂ ਵੱਲੋਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਗੁਪਤ ਜਾਣਕਾਰੀ ਜਿਵੇਂ ਕਿ ਓਟੀਪੀ, ਬੈਂਕ ਖਾਤੇ, ਕ੍ਰੈਡਿਟ/ਡੈਬਿਟ ਕਾਰਡ ਜਾਂ ਸੋਸਲ ਸਿਕਿਉਰਿਟੀ ਨੰਬਰ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਹੈ।
ਦਰਜ ਕੀਤੇ ਗਏ ਦੋ ਮਾਮਲਿਆਂ ਵਿੱਚ ਮੁਲਜਮਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਸਟੇਟ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਦੋਸੀਆਂ ਦਾ ਮੁੱਖ ਉਦੇਸ਼ ਭੋਲੇ-ਭਾਲੇ ਵਿਅਕਤੀਆਂ ਨੂੰ ਧੋਖਾ ਦੇਣਾ ਸੀ ਅਤੇ ਇਸ ਤਰ੍ਹਾਂ ਦੀ ਧੋਖਾਧੜੀ ਪੂਰੇ ਭਾਰਤ ਵਿੱਚ ਪ੍ਰਚਲਿਤ ਹੈ। ਉਹਨਾਂ ਕਿਹਾ ਕਿ ਇਹ ਬੇਈਮਾਨ ਤੱਤ ਵੱਖ-ਵੱਖ ਅਧੁਨਿਕ ਤਰੀਕਿਆਂ ਦੀ ਵਰਤੋਂ ਕਰਕੇ ਵੱਖ-ਵੱਖ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਹਨਾਂ ਦੇ ਮੋਬਾਈਲ ਫੋਨਾਂ ਤੱਕ ਅਣਅਧਿਕਾਰਤ ਤਰੀਕੇ ਨਾਲ ਪਹੁੰਚ ਕਰਦੇ ਹਨ।
ਡੀਆਈਜੀ ਨੇ ਕਿਹਾ, “ਇਸ ਤੋਂ ਬਾਅਦ, ਦੋਸੀ ਆਪਣੇ ਆਪ ਨੂੰ ਸੀਨੀਅਰ ਅਫਸਰਾਂ/ਅਹੁਦੇਦਾਰਾਂ ਵਜੋਂ ਪੇਸ਼ ਕਰਦੇ ਹਨ ਅਤੇ ਐਮਾਜਾਨ ਗਿਫਟ ਵਾਊਚਰ ਦੇ ਰੂਪ ਵਿੱਚ ਜਾਂ ਮੈਡੀਕਲ ਐਮਰਜੈਂਸੀ ਦੇ ਬਹਾਨੇ ਜਾਂ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਪੈਦਾ ਕਰਕੇ ਪੈਸੇ ਦੀ ਮੰਗ ਕਰਦੇ ਹਨ।” ਉਹਨਾਂ ਅੱਗੇ ਕਿਹਾ ਕਿ ਅੱਗੇ ਦੀ ਜਾਂਚ ਤਕਨੀਕੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਾਈਬਰ ਕ੍ਰਾਈਮ ਟੀਮਾਂ ਬਹੁਤ ਸਾਰੇ ਤੱਥਾਂ ਨੂੰ ਇਕੱਠਾ ਕਰ ਰਹੀਆਂ ਹਨ ਅਤੇ ਅਪਰਾਧ ਵਿੱਚ ਸਾਮਲ ਦੋਸੀਆਂ ਤੱਕ ਪਹੁੰਚਣ ਲਈ ਜਰੂਰੀ ਕੜੀਆਂ ਨੂੰ ਜੋੜ ਰਹੀਆਂ ਹਨ।ਉਹਨਾਂ ਅੱਗੇ ਕਿਹਾ ਕਿ ਉਹ ਬੇਕਸੂਰ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸੀਆਂ ਨੂੰ ਕਾਬੂ ਕਰਨ ਦੇ ਕਾਫ਼ੀ ਨਜਦੀਕ ਹਨ।ਜ਼ਿਕਰਯੋਗ ਹੈ ਕਿ ਸਾਲ 2020-2021 ਦੌਰਾਨ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਵਿੱਚ ਸਟੇਟ ਸਾਈਬਰ ਕ੍ਰਾਈਮ, ਪੰਜਾਬ ਨੇ ਨੈਟਵਰਕ ਨੂੰ ਤੋੜਦਿਆਂ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਮੁੱਖ ਮੁਲਜਮਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਹੁਣ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਚੱਲਣਗੀਆਂ ਸਰਕਾਰੀ ਬੱਸਾਂ
ਦਿੱਲੀ ਸਰਕਾਰ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ
ਪੰਜਾਬ ਰੋਡਵੇਜ਼ ਨੂੰ ਵਾਲਵੋ ਬੱਸਾਂ ਦਿੱਲੀ ਹਵਾਈ ਅੱਡੇ ਵੱਲ ਭੇਜਣ ਦੇ ਹੁਕਮ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਈ: ਪਿਛਲੀ ਕਾਂਗਰਸ ਸਰਕਾਰ ਦੌਰਾਨ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਦਿੱਲੀ ਏਅਰਪੋਰਟ ’ਤੇ ਪੰਜਾਬ ਦੀਆਂ ਸਰਕਾਰੀ ਬੱਸਾਂ ’ਤੇ ਲੱਗੀ ਰੋਕ ਦਾ ਮਾਮਲਾ ਹੁਣ ਹੱਲ ਹੋ ਗਿਆ ਹੈ। ਦਿੱਲੀ ਸਰਕਾਰ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਹਵਾਈ ਅੱਡੇ ਵੱਲ ਵਾਲਵੋ ਬੱਸਾਂ ਭੇਜਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਦਿੱਲੀ ਹਵਾਈ ਅੱਡੇ ਨੂੰ ਚੰਡੀਗੜ੍ਹ, ਰੂਪਨਗਰ, ਜਲੰਧਰ, ਹੁਸਿਆਰਪੁਰ, ਲੁਧਿਆਣਾ, ਅੰਮਿਤਸਰ, ਪਠਾਨਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਐਸਬੀਐਸ ਨਗਰ ਜ਼ਿਲ੍ਹਾ ਹੈਡਕੁਆਟਰ ਤੋਂ ਵਾਲਵੋ ਬੱਸਾਂ ਭੋਜੀਆਂ ਜਾਣਗੀਆਂ। ਜਾਰੀ ਹੁਕਮਾਂ ਤਹਿਤ ਡਿੱਪੂ ਮੈਨੇਜਰਾਂ ਨੂੰ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਦਾ ਖ਼ਾਸ ਖਿਆਲ ਰੱਖਣ ਅਤੇ ਵੋਲਵੋ ਬੱਸਾਂ ਦੇ ਫਿਟਨੈਸ ਸਰਟੀਫਿਕੇਟ ਲੈਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵੋਲਵੋ ਬੱਸਾਂ ਦਾ ਟਾਈਮ ਟੇਬਲ ਇਸ ਤਰ੍ਹਾਂ ਬਣਾਉਣ ਲਈ ਕਿਹਾ ਗਿਆ ਹੈ ਤਾਂ ਕਿ ਵਿਦੇਸ਼ਾਂ ਤੋਂ ਆਉਣ ਅਤੇ ਜਾਣ ਵਾਲੀਆਂ ਫਲਾਈਟਾਂ ਦੇ ਯਾਤਰੀਆਂ ਨੂੰ ਵੱਧ ਤੋਂ ਵੱਧ ਫ਼ਾਈਦਾ ਹੋ ਸਕੇ।






