-ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ ਸਹਾਇਤਾ ਰਾਸ਼ੀ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਭੇਜੇਗੀ: ਮੁੱਖ ਮੰਤਰੀ ਮਾਨ
-ਪੰਜਾਬ ਦੇ ਵੱਡਮੁੱਲੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਦੀ ਮੁਹਿੰਮ ਨੂੰ ਕਿਸਾਨਾਂ ਦਾ ਮਿਲ ਰਿਹਾ ਵੱਡਾ ਸਮਰਥਨ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ‘ਡੀ.ਐਸ.ਅਰ ਪੋਰਟਲ’ ਜਾਰੀ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਕਿਸਾਨਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਸਿੱਧੇ ਤੌਰ ’ਤੇ ਕਿਸਾਨਾਂ ਦੇ ਖਾਤਿਆਂ ਵਿੱਚ ਜਾਵੇਗੀ। ਸਰਕਾਰ ਦੀ ਇਸ ਨਵੀਂ ਤਕਨੀਕ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਮਿਲੇਗਾ, ਉਥੇ ਹੀ ਪੰਜਾਬ ਦਾ ਵੱਡਮੁੱਲਾ ਧਰਤੀ ਹੇਠਲਾ ਪਾਣੀ ਵੀ ਬਚੇਗਾ।
‘ਡੀ.ਐਸ.ਅਰ ਪੋਰਟਲ’ ਜਾਰੀ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੀ ਇਸ ਕਿਸਾਨ ਪੱਖੀ ਪਹਿਲ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਡੀ.ਐਸ.ਆਰ ਪੋਰਟਲ ਨਾਲ ਸਰਕਾਰ ਨੂੰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਸਟੀਕ ਡਾਟਾ ਮਿਲੇਗਾ ਅਤੇ ਸਹਾਇਤਾ ਰਾਸ਼ੀ ਨਿਸ਼ਚਿਤ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟਰੇਸ਼ਨ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਉਚਿਤ ਅਤੇ ਪਾਰਦਰਸ਼ੀ ਤਰੀਕੇ ਨਾਲ 1500 ਰੁਪਏ ਪ੍ਰਤੀ ਏਕੜ ਰਾਸ਼ੀ ਦਾ ਭੁਗਤਾਨ ਕਰੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਡਮੁੱਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨੂੰ ਕਿਸਾਨਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੂੰਗ ਦੇ ਰਕਬੇ ਨੂੰ ਵੀ ਸਰਕਾਰ ਨੇ ਦੁਗਣਾ ਕਰ ਦਿੱਤਾ ਹੈ। ਸੂਬੇ ਵਿੱਚ ਵੱਡੀ ਗਿਣਤੀ ’ਚ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਵੱਡਮੁੱਲੇ ਸਾਧਨਾਂ ਨੂੰ ਬਚਾਉਣ ਲਈ ਡੀ.ਐਸ.ਆਰ ਤਕਨੀਕ ਨੂੰ ਅਪਣਾ ਰਹੇ ਹਨ। ਸਰਕਾਰ ’ਚ ਹੁਣ ਕਿਸੇ ਵੀ ਯੋਜਨਾ ਲਈ ਲਾਭ ਪਾਤਰੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਢਣੇ ਪੈਣਗੇ।
ਇਸ ਮੌਕੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਨੇ ਮੁੱਖ ਮੰਤਰੀ ਨੂੰ ‘ਡੀ.ਆਰ.ਐਸ ਪੋਰਟਲ’ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਉਚਿਤ ਮੁਲਅੰਕਣ ਤੋਂ ਬਾਅਦ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਪੋਰਟਲ ਨੂੰ ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਵਿਕਸਤ ਅਤੇ ਡਿਜ਼ਾਇਨ ਕੀਤਾ ਗਿਆ ਹੈ। ਇਸ ਨਵੀਂ ਤਕਨੀਕ ਨੂੰ ਅਪਣਾਉਣ ਨਾਲ ਪਾਣੀ ਦੀ 15 ਤੋਂ 20 ਫ਼ੀਸਦੀ ਬੱਚਤ ਹੋਵੇਗੀ ਅਤੇ ਪਾਣੀ ਦੇ ਪ੍ਰਭਾਵੀ ਨੁਕਸਾਨ ਨੂੰ ਰੋਕਣ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਚਿਤ ਰਿਚਾਰਜਿੰਗ ਦੇ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਵੀ ਸੁਧਾਰ ਹੋਵੇਗਾ। ਐਨਾ ਹੀ ਨਹੀਂ ਕਿਸਾਨਾਂ ਦੀ ਲਾਗਤ ’ਚ ਵੀ ਪ੍ਰਤੀ ਏਕੜ ਕਰੀਬ 4 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ।
ਕਿਸਾਨਾਂ ਨੂੰ ਪੋਰਟਲ ਦੀ ਤਕਨੀਕੀ ਜਾਣਕਾਰੀ ਦੇਣ ਲਈ ਸਰਕਾਰ ਨੇ ਖੇਤੀਬਾੜੀ, ਬਾਗਬਾਨੀ, ਮੰਡੀ ਬੋਰਡ ਅਤੇ ਪਾਣੀ ਸੰਰਖਣ ਸਮੇਤ ਵੱਖ ਵੱਖ ਵਿਭਾਗਾਂ ਦੇ ਕਰੀਬ 3 ਹਜ਼ਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਇਹ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਦੀ ਰਜਿਸਟਰੇਸ਼ਨ ਅਤੇ ਡੀ.ਐਸ.ਆਰ ਦੇ ਸੰਚਾਲਨ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ ਤਾਂ ਜੋ ਅਸਲ ਲਾਭਪਾਤਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕੇ।
ਸਰਕਾਰ ਦਾ ਮੰਨਣਾ ਹੈ ਕਿ ਸੂਬੇ ’ਚ ਇਸ ਸਾਲ ਕਿਸਾਨ ਖ਼ਰੀਫ਼ ਸੀਜ਼ਨ ਦੌਰਾਨ ਅਨੁਮਾਨਿਤ 30 ਲੱਖ ਹੈਕਟੇਅਰ (75 ਲੱਖ ਏਕੜ ) ਖੇਤਰ ਵਿੱਚ ਬਾਸਮਤੀ ਸਮੇਤ ਝੋਨੇ ਦੀ ਖੇਤੀ ਕਰਨਗੇ। ਜਦੋਂ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ’ਚ ਡੀ.ਐਸ.ਆਰ ਰਾਹੀਂ ਝੋਨੇ ਦੀ ਖੇਤੀ ਕੀਤੀ ਗਈ ਸੀ। ਸਰਕਾਰ ਨੇ ਇਸ ਸਾਲ ਡੀ.ਐਸ.ਆਰ ਰਾਹੀਂ ਖੇਤਰ ਦੁਗਣਾ ਕਰਨ ਦਾ ਟੀਚਾ ਰੱਖਿਆ ਹੈ।
ਪੋਰਟਲ ਜਾਰੀ ਕਰਨ ਮੌਕੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੁੱਖ ਸਕੱਤਰ ਪੰਜਾਬ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਸਰਵਜੀਤ ਸਿੰਘ, ਵਧੀਕ ਮੁੱਖ ਸਕੱਤਰ ਵਿੱਤ ਵਿਭਾਗ ਕੇ.ਏ.ਪੀ ਸਿਨਹਾ ਅਤੇ ਡਰਾਇਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਮੌਜ਼ੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਜਾਰੀ ਕੀਤਾ ‘ਡੀ.ਐਸ.ਆਰ ਪੋਰਟਲ’
ਬਠਿੰਡਾ ‘ਚ ਸਵੇਰੇ-ਸਵੇਰੇ ਮੁੜ ਬਾਦਲਾਂ ਦੀ ਆਰਬਿਟ ਤੇ ਪੀਆਰਟੀਸੀ ਮੁਲਾਜਮਾਂ ‘ਚ ਹੋਇਆ ਖੜਕਾ-ਦੜਕਾ
ਭਗਵੰਤ ਮਾਨ ਨੇ ਖੁਦ ਸੰਭਾਲਿਆ ਸਿਹਤ ਵਿਭਾਗ
ਪੰਜਾਬ ਨੇ ਰਜਿਸਟ੍ਰੇਸ਼ਨ ਅਤੇ ਸਟੈਂਪਾਂ ਤੋਂ ਇਕ ਮਹੀਨੇ ਵਿੱਚ 352.62 ਕਰੋੜ ਰੁਪਏ ਜੁਟਾਏ
ਇੱਕ ‘ਪਰੈਂਸਟ’ ਕਮਿਸ਼ਨ ਮੰਗਣ ਵਾਲੇ ਮੰਤਰੀ ਦਾ ਪੁਲਿਸ ਨੇ ਓਐਸਡੀ ਸਹਿਤ ਲਿਆ ਚਾਰ ਦਿਨਾਂ ਦਾ ਪੁਲਿਸ ਰਿਮਾਂਡ
ਸੁਖਜਿੰਦਰ ਮਾਨ
ਮੁਹਾਲੀ, 24 ਮਈ: ਇੱਕ ਇਤਿਹਾਸਕ ਫੈਸਲੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਬਰਖ਼ਾਸਤ ਕੀਤੇ ਗਏ ਅਪਣੇ ਹੀ ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਡਾ ਵਿਜੇ ਸਿੰਗਲਾ ਵਿਰੁਧ ਕੇਸ ਦਰਜ਼ ਕਰਨ ਤੋਂ ਬਾਅਦ ਐਂਟੀ ਕਰੁੱਪਸ਼ਨ ਵਿੰਗ ਨੇ ਉਨਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਪੁਲਿਸ ਦੀ ਮੰਗ ’ਤੇ ਮੰਤਰੀ ਸਿੰਗਲਾ ਅਤੇ ਉਸਦੇ ਭਾਣਜੇ ਪ੍ਰਦੀਪ ਕੁਮਾਰ ਜੋਕਿ ਓ.ਐਸ.ਡੀ ਦੇ ਤੌਰ ’ਤੇ ਕੰਮ ਕਰਦਾ ਸੀ, ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਵਲੋਂ ਇਸਤੋਂ ਪਹਿਲਾਂ ਦੋਨਾਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਹਾਲਾਂਕਿ ਇਸ ਮੌਕੇ ਪੁਲਿਸ ਦੀ ਸਖ਼ਤੀ ਦੇ ਚੱਲਦੇ ਵਿਜੇ ਸਿੰਗਲਾ ਨਾਲ ਪੱਤਰਕਾਰਾਂ ਦੀ ਗੱਲਬਾਤ ਨਹੀਂ ਹੋ ਸਕੀ ਪ੍ਰੰਤੂ ਉਨਾਂ ਇੰਨਾਂ ਜਰੂਰ ਕਿਹਾ ਕਿ ਇਹ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਸ਼ ਹੈ। ਗੌਰਤਲਬ ਹੈ ਕਿ ਮੁਹਾਲੀ ਪੁਲਿਸ ਵਲੋਂ ਅੱਜ ਦੁਪਿਹਰ ਹੀ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਐਸ.ਈ ਰਜਿੰਦਰ ਸਿੰਘ ਦੇ ਬਿਆਨਾਂ ਉਪਰ ਮੰਤਰੀ ਵਿਜੇ ਸਿੰਗਲਾ ਤੇ ਉਨਾਂ ਦੇ ਓਐਸਡੀ ਪ੍ਰਦੀਪ ਕੁਮਾਰ ਵਿਰੁਧ ਭਿ੍ਰਸਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ਼ ਕਰਕੇ ਉਨਾਂ ਨੂੰ ਗਿ੍ਰਫਤਾਰ ਕਰ ਲਿਆ ਸੀ। ਦਸਣਾ ਬਣਦਾ ਹੈ ਕਿ ਕਰੀਬ 10 ਦਿਨਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਗੱਲ ਆਈ ਸੀ ਕਿ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਅਪਣੇ ਵਿਭਾਗਾਂ ’ਚ ਹੋਣ ਵਾਲੇ ਕੰਮਾਂ ਬਦਲੇ ਇੱਕ ਫ਼ੀਸਦੀ ਕਮਿਸ਼ਨ ਦੀ ਮੰਗ ਕਰ ਰਿਹਾ ਹੈ। ਜਿਸਤੋਂ ਬਾਅਦ ਖ਼ੁਦ ਮੁੱਖ ਮੰਤਰੀ ਨੇ ਅਪਣੇ ਹੀ ਮੰਤਰੀ ਦਾ ਸਟਿੰਗ ਕਰਵਾਉਂਦਿਆਂ ਉਨਾਂ ਵਿਰੁੁਧ ਸਬੂੁਤ ਇਕੱਠੇ ਕੀਤੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਵਲੋਂ ਸਿਹਤ ਮੰਤਰੀ ਨੂੰ ਇੰਨਾਂ ਸਬੂਤਾਂ ਬਾਰੇ ਜਾਣਕਾਰੀ ਵੀ ਦੇ ਦਿੱਤੀ ਸੀ, ਜਿਸਦੇ ਚੱਲਦੇ ਉਨਾਂ ਵਲੋਂ ਬਖ਼ਸੇ ਜਾਣ ਦੀ ਵੀ ਅਪੀਲ ਕੀਤੀ ਗਈ ਪ੍ਰੰਤੂ ਅੱਜ ਉਨਾਂ ਵੱਡਾ ਫੈਸਲਾ ਲੈਂਦਿਆਂ ਨਾ ਸਿਰਫ਼ ਮੰਤਰੀ ਸਿੰਗਲਾ ਨੂੰ ਬਰਖ਼ਾਸਤ ਕਰਨ ਦਾ ਐਲਾਨ ਕਰ ਦਿੱਤਾ ਸੀ, ਬਲਕਿ ਉਨਾਂ ਵਿਰੁਧ ਪੁਲਿਸ ਕੇਸ ਦਰਜ਼ ਕਰਨ ਦੇ ਵੀ ਹੁਕਮ ਦਿੱਤੇ ਸਨ। ਜਿਸਤੋਂ ਬਾਅਦ ਪੁਲਿਸ ਐਕਸਨ ਵਿਚ ਆ ਗਈ ਸੀ। ਜਿਕਰਯੋਗ ਹੈ ਕਿ ਮਾਨਸਾ ਹਲਕੇ ਤੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਕਰੀਬ 63 ਹਜ਼ਾਰ ਵੋਟਾਂ ਨਾਲ ਹਰਾ ਕੇ ਵਿਧਾਇਕ ਬਣੇ ਡਾ ਸਿੰਗਲਾ ’ਤੇ ਆਮ ਆਦਮੀ ਪਾਰਟੀ ਨੇ ਵੱਡਾ ਵਿਸਵਾਸ ਪ੍ਰਗਟ ਕਰਦਿਆਂ ਉਨਾਂ ਨੂੰ ਕਈ ਸੀਨੀਅਰ ਵਿਧਾਇਕਾਂ ਨੂੰ ਅਣਗੋਲਿਆ ਕਰਕੇ ਸਿਹਤ ਵਿਭਾਗ ਦਿੱਤਾ ਸੀ। ਪ੍ਰੰਤੂ ਸਿਹਤ ਮੰਤਰੀ ਬਣਦਿਆਂ ਹੀ ਡਾ ਸਿੰਗਲਾ ਨੇ ਭਿ੍ਰਸਟਾਚਾਰ ਵੱਲ ਮੂੰਹ ਕਰ ਲਿਆ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਮੰਤਰੀ ਬਣੇ ਨੂੰ 66 ਦਿਨ ਹੋਣ ਦੇ ਬਾਵਜੂਦ ਸਿੰਗਲਾ ਨੂੰ ਮੰਤਰੀ ਪੂਲ ਵਿਚੋਂ ਸੈਕਟਰ 39 ਵਿਚ ਮਿਲੀ ਕੋਠੀ ਵਿਚ ਇੱਕ ਦਿਨ ਰਹਿਣ ਦਾ ਮੌਕਾ ਵੀ ਨਹੀਂ ਮਿਲਿਆ, ਕਿਉਂਕਿ ਉਹ ਹਾਲੇ ਤੱਕ ਇਸ ਕੋਠੀ ਦਾ ਸਰਕਾਰੀ ਤੌਰ ’ਤੇ ਕੰਮ ਕਰ ਰਹੇ ਸਨ। ਜਦੋਂਕਿ ਉਨਾਂ ਮਾਨਸਾ ਸਥਿਤ ਅਪਣੀ ਪੁਰਾਣੀ ਰਿਹਾਇਸ਼ ਬਦਲ ਕੇ ਚਕੇਰੀਆ ਰੋਡ ’ਤੇ ਸਥਿਤ ਪਾਈ ਕੋਠੀ ਵਿਚ ਰਿਹਾਇਸ਼ ਤਬਦੀਲ ਕਰ ਲਈ ਸੀ।
ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਇੱਕ ਸਾਥੀ ਵਿਰੁਧ ਪਰਚਾ ਦਰਜ਼
ਬੈਂਸ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼ ਕਰਵਾਉਣ ਵਾਲੀ ਔਰਤ ਨੇ ਦਿੱਤੀ ਸੀ ਪੁਲਿਸ ਕੋਲ ਸਿਕਾਇਤ
ਪੰਜਾਬੀ ਖਬਰਸਾਰ ਬਿਊਰੋ
ਲੁਧਿਆਣਾ, 24 ਮਈ: ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼ ਕਰਵਾਉਣ ਵਾਲੀ ਔਰਤ ਦੀ ਸਿਕਾਇਤ ਉਪਰ ਹੁਣ ਬੈਂਸ ਦੇ ਇੱਕ ਸਾਥੀ ਉਪਰ ਲੁਧਿਆਣਾ ਪੁਲਿਸ ਨੇ ਬਦਸਲੂਕੀ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਬਲਾਤਾਰ ਦਾ ਪਰਚਾ ਦਰਜ਼ ਕਰਵਾਉਣ ਵਾਲੀ ਉਕਤ ਔਰਤ ਪਿਛਲੇ ਲੰਮੇ ਸਮੇਂ ਤੋਂ ਬੈਂਸ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨੇ ’ਤੇ ਬੈਠੀ ਹੋਈ ਹੈ। ਔਰਤ ਨੇ ਬੈਂਸ ਦੇ ਸਾਥੀ ਗੁਰਜੋਤ ਸਿੰਘ ਉਪਰ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਘਟਨਾ ਵਾਲੇ ਦਿਨ 13 ਮਈ ਨੂੰ ਜਦ ਉਹ ਧਰਨੇ ’ਤੇ ਬੈਠੀ ਹੋਈ ਸੀ ਤਾਂ ਉਸ ਸਮੇਂ ਬੈਂਸ ਦਾ ਸਾਥੀ ਗੁਰਜੋਤ ਸਿੰਘ ਵੀ ਉਥੇ ਆਇਆ ਤੇ ਉਸਦੇ ਨਾਲ ਬਦਸਲੂਕੀ ਕੀਤੀ। ਇਹ ਮਾਮਲਾ ਸ਼ੋਸਲ ਮੀਡੀਆ ’ਤੇ ਕਾਫ਼ੀ ਵਾਈਰਲ ਹੋਇਆ ਸੀ। ਇਸ ਮੌਕੇ ਔਰਤ ਨੇੇ ਦਾਅਵਾ ਕੀਤਾ ਸੀ ਕਿ ਉਕਤ ਵਿਅਕਤੀ ਨੇ ਬੈਂਸ ਦੇ ਹੱਕ ਵਿਚ ਖੜਦੇ ਹੋਏ ਉਸਦੇ ਵਿਰੁਧ ਸੋਸਲ ਮੀਡੀਆ ’ਤੇ ਝੁੂਠੇ ਦੋਸ਼ ਲਗਾ ਕੇੇ ਉਸ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਹੈ। ਇਸ ਮਾਮਲੇ ਵਿਚ ਔਰਤ ਦੀ ਸਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਗੁਰਜੋਤ ਸਿੰਘ ਦੇ ਖਿਲਾਫ ਕੇਸ ਦਰਜ਼ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਦੇਸ ਦੀ ਵੰਡ ਤੋਂ ਬਾਅਦ ਭਰਾ ਸਿੱਕਾ ਖ਼ਾਨ ਨਾਲ ਪਹਿਲੀ ਵਾਰ ਭਾਰਤੀ ਪੰਜਾਬ ਪੁੱਜਿਆ ਫੈਸਲਾਬਾਦ ਦਾ ਸਦੀਕ ਖ਼ਾਨ
ਸ਼੍ਰੀ ਕਰਤਾਰਪੁਰ ਸਾਹਿਬ ’ਚ ਮਿਲਣ ਤੋਂ ਬਾਅਦ ਸਿੱਕਾ ਖ਼ਾਨ ਪਿਛਲੇ ਦੋ ਮਹੀਨੇ ਤੋਂ ਪਾਕਿਸਤਾਨ ਪੁੱਜਿਆ ਹੋਇਆ ਸੀ ਭਾਰਤੀ ਭਰਾ ਸਿੱਕਾ ਖ਼ਾਨ
ਅੱਜ ਦੋਨੋਂ ਭਰਾਵਾਂ ਨੇ ਇਕੱਠਿਆ ਪਾਰ ਕੀਤਾ ਵਾਹਘਾ ਬਾਰਡਰ
ਪਾਕਿਸਤਾਨੀ ਯੂ-ਟਿਊਬ ਚੈਨਲ ਪੰਜਾਬੀ ਲਹਿਰ ਨੇ ਦੋਨਾਂ ਭਰਾਵਾਂ ਨੂੰ ਮਿਲਾਉਣ ’ਚ ਪਾਇਆ ਸੀ ਵੱਡਾ ਯੋਗਦਾਨ
ਸੁਖਜਿੰਦਰ ਮਾਨ
ਬਠਿੰਡਾ, 24 ਮਈ: 1947 ਦੀ ਅਜਾਦੀ ਸਮੇਂ ਪੰਜਾਬ ਦੀ ਭਾਰਤ ਤੇ ਪਾਕਿਸਤਾਨ ’ਚ ਹੋਈ ਵੰਡ ’ਚ ਵਿਛੜਣ ਤੇ ਮਾਰੇ ਜਾਣ ਵਾਲੇ ਪ੍ਰਵਾਰਾਂ ਦੇ ਜਖ਼ਮ ਹਾਲੇ ਵੀ ਅੱਲੇ ਹਨ। ਹਾਲਾਂਕਿ ਇੰਨਾਂ ਅੱਲੇ ਜਖਮਾਂ ’ਤੇ ਕੁੱਝ ਸਾਲ ਪਹਿਲਾਂ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਇਧਰਲੇ ਪੰਜਾਬ ਦੇ ਮੰਤਰੀ ਰਹੇ ਨਵਜੋਤ ਸਿੱਧੂ ਸਹਿਤ ਦੋਨਾਂ ਦੇਸਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਨਾਲ ਖੁੱਲਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੱਲਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਪਵਿੱਤਰ ਥਾਂ ਪਿਛਲੇ ਸਾਲ ਦੇਸ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਮਿਲੇ ਸਕੇ ਭਰਾ ਹੁਣ ਨਾ ਸਿਰਫ਼ ਪਿਛਲੇ ਦੋ ਮਹੀਨਿਆਂ ਤੋਂ ਪਾਕਿਸਤਾਨ ’ਚ ਇਕੱਠੇ ਰਹਿ ਰਹੇ ਸਨ ਬਲਕਿ ਦੇਸ ਦੀ ਵੰਡ ਸਮੇਂ ਇਧਰਲੇ ਪੰਜਾਬ ਤੋਂ ਪਾਕਿਸਤਾਨ ਜਾਣ ਵਾਲੇ ਸਦੀਕ ਖ਼ਾਨ ਅੱਜ ਪਹਿਲੀ ਵਾਰ 75 ਸਾਲਾਂ ਬਾਅਦ ਮੁੜ ਅਪਣੇ ਭਰਾ ਸਿੱਕਾ ਖ਼ਾਨ ਨਾਲ ਅਪਣੀ ਜੰਮਣ ਭੋਇ ’ਤੇ ਵਾਪਸ ਪਰਤਿਆਂ ਹੈ। ਮੰਗਲਵਾਰ ਨੂੰ ਦੋਵੇਂ ਭਰਾਵਾਂ ਨੇ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਦੀ ਸਰਹੱਦ ਵਿਚ ਦਾਖ਼ਲਾ ਲਿਆ। ਮਹੱਤਵਪੂਰਨ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਇੰਨਾਂ ਦੋਨਾਂ ਭਰਾਵਾਂ ਨੂੰ ਆਪਸ ’ਚ 74ਸਾਲਾਂ ਬਾਅਦ ਮਿਲਾਉਣ ਵਿਚ ਪਾਕਿਸਤਾਨ ਦੇ ਇੱਕ ਯੂ ਟਿਊਬ ਚੈਨਲ ‘ਪੰਜਾਬੀ ਲਹਿਰ’ ਨੇ ਵੱਡਾ ਯੌਗਦਾਨ ਪਾਇਆ ਸੀ, ਜਿੰਨਾਂ ਦੇ ਸੰਚਾਲਕ ਨਾਸਿਰ ਢਿੱਲੋਂ ਅਤੇ ਲਵਲੀ ਸਿੰਘ ਨਾਮ ਦੇ ਨੌਜਵਾਨਾਂ ਨੇ ਦੇਸ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਫੈਸਲਾਬਾਦ ਆ ਕੇ ਵਸੇ ਸਦੀਕ ਖ਼ਾਨ ਦੀ ਕਹਾਣੀ ਨੂੰ ਅਪਣੇ ਚੈਨਲ ’ਤੇ ਦਿਖਾਇਆ ਸੀ। ਜਿਸਤੋਂ ਬਾਅਦ ਇਹ ਕਹਾਣੀ ਭਾਰਤੀ ਪੰਜਾਬ ਦੇ ਜ਼ਿਲਾ ਬਠਿੰਡਾ ਦੇ ਪਿੰਡ ਫ਼ੁਲੇਵਾਲਾ ’ਚ ਰਹਿੰਦੇ ਸਿੱਕਾ ਖ਼ਾਨ ਕੋਲ ਪੁੱਜੀ। ਦੋਨਾਂ ਭਰਾਵਾਂ ਵਿਚਕਾਰ ਮੋਬਾਇਲ ਫ਼ੋਨ ਰਾਹੀਂ ਗੱਲਬਾਤ ਹੋਈ ਤੇ ਅਖ਼ੀਰ ਲੰਮੀ ਜਦੋਜਹਿਦ ਤੋਂ ਬਾਅਦ ਪਹਿਲੀ ਵਾਰ ਦੋਨਾਂ ਭਰਾਵਾਂ ਦਾ ਮਿਲਾਪ ਪਿਛਲੇ ਸਾਲ ਸ਼੍ਰੀ ਕਰਤਾਰਪੁਰ ਸਾਹਿਬ ਦੇ ਗੁਰਦੂਆਰਾ ਦਰਬਾਰ ਸਾਹਿਬ ਵਿਖੇ ਹੋਇਆ। ਉਸਤੋਂ ਬਾਅਦ ਹੁਣ ਕਰੀਬ ਦੋ ਮਹੀਨੇ ਪਹਿਲਾਂ ਸਿੱਕਾ ਖ਼ਾਨ ਪਾਕਿਸਤਾਨ ਦਾ ਵੀਜ਼ਾ ਲੈ ਕੇ ਅਪਣੇ ਭਰਾ ਸਦੀਕ ਖ਼ਾਨ ਕੋਲ ਫੈਸਲਾਬਾਦ ਪੁੱਜਿਆ ਹੋਇਆ ਸੀ। ਇਸ ਦੌਰਾਨ ਸਦੀਕ ਖ਼ਾਨ ਨੇ ਵੀ ਪਾਸਪੋਰਟ ਬਣਾ ਕੇ ਭਾਰਤੀ ਵੀਜ਼ੇ ਲਈ ਅਪਲਾਈ ਕੀਤਾ ਤੇ ਹੁਣ ਉਸਨੂੰ ਵੀ ਇੰਨੇ ਹੀ ਸਮੇਂ ਦਾ ਵੀਜ਼ਾ ਮਿਲ ਗਿਆ ਹੈ ਜਿਸਤੋਂ ਬਾਅਦ ਅੱਜ ਦੋਨਾਂ ਭਰਾ ਇਧਰ ਪੁੱਜ ਗਏ ਹਨ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ 1947 ਦੀ ਵੰਡ ਵੇਲੇ ਸਿੱਕਾ ਖ਼ਾਨ ਅਪਣੀ ਮਾਂ ਨਾਲ ਨਾਨਕੇ ਪਿੰਡ ਜਾਣ ਕਰ ਕੇ ਪਰਿਵਾਰ ਤੋਂ ਵਿਛੜ ਗਿਆ ਸੀ ਜਦੋਂਕਿ ਸਦੀਕ ਖ਼ਾਨ ਤੇ ਪ੍ਰਵਾਰ ਦੇ ਦੂਜੇ ਮੈਂਬਰ ਪਾਕਿਸਤਾਨ ਪੁੱਜ ਗਏ ਸਨ। ਇਸ ਦੌਰਾਨ ਦੋਨਾਂ ਦਾ ਕਰੀਬ ਸੱਤ ਦਹਾਕਿਆਂ ਨਾਲ ਕੋਈ ਰਾਬਤਾ ਨਹੀਂ ਰਿਹਾ।

ਡੀਏਵੀ ਕਾਲਜ ਵੱਲੋਂ ਮੌਕ ਇੰਟਰਵਿਊ ਸੈਸਨ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 24 ਮਈ: ਸਥਾਨਕ ਡੀਏਵੀ ਕਾਲਜ ਦੇ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਪ੍ਰਤੀਯੋਗੀ ਪ੍ਰੀਖਿਆ ਸੈੱਲ ਦੇ ਸਹਿਯੋਗ ਨਾਲ ਮੌਕ ਇੰਟਰਵਿਊ ਸੈਸਨ ਦਾ ਆਯੋਜਨ ਕੀਤਾ। ਰਿਸੋਰਸ ਪਰਸਨ ਸ੍ਰੀ ਲਲਿਤ ਸਚਦੇਵਾ (ਟੇਰੀਟਰੀ ਮੈਨੇਜਰ, ਸਨੋਫੀ ਇੰਡੀਆ ਲਿਮਟਿਡ ਅਤੇ ਟਰੇਨਿੰਗ ਐਂਡ ਡਿਵੈਲਪਮੈਂਟ ਅਫਸਰ) ਦਾ ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਡੀਨ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਪ੍ਰੋ. ਮੀਤੂ ਐਸ. ਵਧਵਾ ਅਤੇ ਡਾ.ਕੁਸਮ ਗੁਪਤਾ ਡੀਨ ਪ੍ਰਤੀਯੋਗੀ ਪ੍ਰੀਖਿਆ ਸੈੱਲ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋ. ਹੀਨਾ ਬਿੰਦਲ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਸਵਾਗਤੀ ਭਾਸਣ ਪ੍ਰੋ.ਰਮਿਲ ਗੁਪਤਾ ਨੇ ਦਿੱਤਾ ।ਸ੍ਰੀ ਲਲਿਤ ਸਚਦੇਵਾ ਨੇ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨੂੰ ਇੰਟਰਵਿਊ ਵਿੱਚ ਹਾਜਰ ਹੋਣ ਲਈ ਪ੍ਰਭਾਵਸਾਲੀ ਤਕਨੀਕਾਂ ਬਾਰੇ ਦੱਸਿਆ। ਉਨਾਂ ਵਿਦਿਆਰਥੀਆਂ ਨੂੰ ਵੱਖ-ਵੱਖ ਨੌਕਰੀਆਂ ਲਈ ਇੰਟਰਵਿਊ ਵਿਚ ਹੋਣ ਵਾਲੇ ਸਵਾਲਾਂ ਬਾਰੇ ਅਤੇ ਆਪਣੇ ਆਪ ਨੂੰ ਇਸ ਦੇ ਅਨੁਕੂਲ ਕਿਵੇਂ ਬਣਾਉਣਾ ਹੈ ਅਤੇ ਉਹਨਾਂ ਦੇ ਜਵਾਬ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਸੰਚਾਰ ਹੁਨਰ, ਸਰੀਰ ਦੀ ਭਾਸਾ ਅਤੇ ਢੁਕਵੇਂ ਕੱਪੜੇ ਕਿਵੇਂ ਪਹਿਨਣੇ ਹਨ ਬਾਰੇ ਵੀ ਜਾਣਕਾਰੀ ਦਿੱਤੀ। ਸੈਸਨ ਵਿੱਚ ਚਾਲੀ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵੀਹ ਵਿਦਿਆਰਥੀਆਂ ਨਾਲ ਮੌਕ ਇੰਟਰਵਿਊ ਕੀਤੀ ਗਈ ਜਿਸ ਨੇ ਉਨਾਂ ਵਿੱਚ ਆਤਮ ਵਿਸਵਾਸ ਪੈਦਾ ਕੀਤਾ। ਅੰਤ ਵਿਚ ਸਭ ਦਾ ਧੰਨਵਾਦ ਡਾ.ਕੁਸੁਮ ਗੁਪਤਾ ਨੇ ਕੀਤਾ। ਉਨਾਂ ਵਿਦਿਆਰਥੀਆਂ ਨੂੰ ਇੰਟਰਵਿਊ ਦੇ ਸੁਚੱਜੇ ਸੁਝਾਅ ਦੇਣ ਲਈ ਬੁਲਾਰਿਆਂ ਦਾ ਧੰਨਵਾਦ ਕੀਤਾ।
ਏਮਜ਼ ਹਸਪਤਾਲ ਵਿਚ ਵਾਈਟ ਕੋਟ ਸਮਾਰੋਹ“ ਸਮਾਗਮ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 24 ਮਈ: ਸਥਾਨਕ ਏਮਜ਼ ਹਸਪਤਾਲ ਵਿਚ 2021 ਬੈਚ ਦੇ ਐਮ.ਬੀ.ਬੀ.ਐੱਸ. ਵਿਦਿਆਰਥੀਆਂ ਦਾ “ਵਾਈਟ ਕੋਟ ਸਮਾਰੋਹ“ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋਫੇਸਰ ਡਾ. ਦਿਨੇਸ ਕੁਮਾਰ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਵਾਈਟ ਕੋਟ ਪੇਸ ਕੀਤਾ ਗਿਆ ਅਤੇ ਉਹਨਾਂ ਨੇ ਪ੍ਰੋਫੈਸ਼ਨਲ ਸ਼ਪਥ ਦਾ ਪਾਠ ਕੀਤਾ। ਪ੍ਰੋਫੇਸਰ ਡਾ. ਦਿਨੇਸ ਕੁਮਾਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਵਾਗਤ ਕੀਤਾ। ਸੰਸਥਾ ਦੇ ਡੀਨ ਪ੍ਰੋ. (ਡਾ) ਸਤੀਸ ਗੁਪਤਾ ਨੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਸਫੇਦ ਕੋਟ ਦੀ ਉਤਪਤੀ ਤੇ ਚਰਚਾ ਕਰਦੇ ਹੋਏ ਦਸਿਆ ਕਿ ਸਫੇਦ ਕੋਟ ਡਾਕਟਰ ਦੀ ਪਛਾਣ, ਵਿਸਵਾਸ, ਅਧਿਕਾਰ, ਸਨਮਾਨ ਅਤੇ ਰੋਗੀਆਂ ਦੇ ਵਿਚਕਾਰ ਵਿਸਵਾਸ ਦੇਂਦਾ ਹੈ, ਜੋ ਰੋਗੀ-ਡਾਕਟਰ ਸੰਬੰਧਾਂ ਨੂੰ ਅੱਗੇ ਲੈ ਕੇ ਜਾਂਦਾ ਹੈ । ਉਨਾਂ ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਉਨਾਂ ਨੂੰ ਸਾਨਦਾਰ ਪਸੰਦ ਕਰਨ ਲਈ ਵਧਾਈ ਦਿੱਤੀ ਅਤੇ ਉਨਾਂ ਨੂੰ ਆਸ਼ਵਸਤ ਕੀਤਾ ਕਿ ਏ ਸੰਸਥਾਨ ਉਨਾਂ ਦਾ ਸਰ ਸਦਾ ਉਂਚਾ ਰੱਖੇਗਾ।ਸਮਾਗਮ ਤੋਂ ਬਾਅਦ, ਐਮ ਬੀ ਬੀ ਐਸ ਵਿਦਿਆਰਥੀਆਂ ਦੇ ਵੱਖ-ਵੱਖ ਬੈਚਾਂ ਦੇ ਵਿਚਕਾਰ ਅੱਛੇ ਪਾਰਸਪਰਿਕ ਸਬੰਧਾਂ ਨੂੰ ਪ੍ਰਫੁੱਲਤ ਕਰਨ ਲਈ 2021 ਬੈਚ ਅਤੇ 2020 ਬੈਚ ਦੇ ਵਿਦਿਆਰਥੀਆਂ ਦੇ ਸਬੰਧਾਂ ਨੂੰ ਸਾਂਝਾ ਕਰਨ ਵਾਲੀ ਗਤੀਵਿਧੀਆਂ ਕੀਤੀਆਂ ਗਈਆਂ। ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਦੇ ਸਾਰੇ ਫੈਕਲਟੀ ਮੈਂਬਰ ਅਤੇ ਸੀ. ਐਮ. ਈ. ਟੀ. ਦੀ ਟੀਮ ਪ੍ਰੋ. ਅਖਿਲੇਸ ਪਾਠਕ, ਡਾ. ਅਜੈ ਕੁਮਾਰ, ਡਾ. ਨਵਿਤਾ ਅਗਰਵਾਲ, ਡਾ. ਜੋਤੀ ਬਰਵਾ, ਡਾ. ਜੋਤੀ ਸਰਮਾ, ਡਾ. ਅਭਿਨਵ ਕੰਵਲ, ਡਾ. ਰਤਨ ਸਿੰਘ, ਡਾ. ਭਰਤ ਉਡੇ, ਡਾ. ਸਿਵਨਾਥਮ ਕੇ, ਡਾ. ਸੈਲੇਂਦਰ ਰਾਣਾ ਅਤੇ ਡਾ. ਅੰਜਲੀ ਸਿੰਘਲ ਮੌਜੂਦ ਸਨ। ਸਮਾਰੋਹ ਦਾ ਸਮਾਪਨ ਡਾ. ਨਿਕੇਤ ਵਰਮਾ ਦੁਆਰਾ ਧੰਨਵਾਦ ਗਿਆਪਨ ਦੇ ਨਾਲ ਕੀਤਾ ਗਿਆ।

ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਤਿੰਨ ਰੋਜ਼ਾ ਸਕੂਲ ਪਾਰਲੀਮੈਂਟ ਚੋਣਾਂ ਕਰਵਾਈਆਂ
ਸੁਖਜਿੰਦਰ ਮਾਨ
ਬਠਿੰਡਾ, 24 ਮਈ: ਸਥਾਨਕ ਸ਼ਹਿਰ ਦੇ ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਤਿੰਨ ਰੋਜ਼ਾ ਸਕੂਲ ਪਾਰਲੀਮੈਂਟ ਚੋਣਾਂ ਕਰਵਾਈਆਂ ਗਈਆਂ ।ਸਕੂਲ ਦੇ ਪਿ੍ਰੰਸੀਪਲ ਸਿਡਲੋਏ ਫ਼ਰਟਾਡੋ ਵੱਲੋਂ ਨਾਮਜ਼ਦ ਉਮੀਦਵਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਇਸ ਵਿੱਚ ਸੱਤਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ।ਚੋਣਾਂ ਵਿੱਚ ਨਾਮਜ਼ਦ ਵਿਦਿਆਰਥੀਆਂ ਅਤੇ ਵੋਟਰ ਬਣੇ ਵਿਦਿਆਰਥੀਆਂ ਦੋਨਾਂ ਧਿਰਾਂ ਵਿੱਚ ਭਰਪੂਰ ਜੋਸ਼ ਤੇ ਉਤਸ਼ਾਹ ਦੇਖਿਆਂ ਗਿਆਂ ।ਨਾਮਜ਼ਦ ਵਿਦਿਆਰਥੀਆਂ ਨੇ ਵੋਟਰਾਂ ਦੇ ਸਨਮੁੱਖ ਆਪਣੇ ਭਾਸ਼ਣ ਦੌਰਾਨ ਆਪਣਾ ਮੈਨੀਫ਼ੈਸਟੋ ਰੱਖਿਆਂ ।ਇਸ ਵੋਟਾਂ ਲਈ ਕੁਝ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਲੀਡਰ ਦੀ ਪਦਵੀ ਲਈ ਨਾਮਜ਼ਦ ਕੀਤਾ ।ਚੋਣਾਂ ਦਾ ਪ੍ਰਚਾਰ ਵਿਦਿਆਰਥੀਆਂ ਵੱਲੋਂ ਸ਼ਾਤਮਈ ਢੰਗ ਨਾਲ ਹਫ਼ਤਾ ਪਹਿਲਾ ਸ਼ੁਰੂੂ ਹੋ ਗਿਆ ਸੀ ।ਚੋਣਾ ਲਈ ਦੋ ਵਰਗ ਬਣਾਏ ਗਏ ਜਿਸ ਵਿੱਚ ਮਨਿਸਟਰ,ਡਿਪਟੀ-ਮਨਿਸਟਰ ਲਈ ਵਿਦਿਆਰਥੀਆਂ ਦੀਆਂ ਚੋਣਾ ਕਰਵਾਈਆਂ ਗਈਆਂ।ਚੋਣਾਂ ਬਿਲਕੁੱਲ ਲੋਕਤੰਤਰਿਕ ਢੰਗ ਨਾਲ ਕਰਵਾਈਆਂ ਗਈਆਂ ਤਾਂ ਜੋ ਵਿਦਿਆਰਥੀਆਂ ਨੂੰ ਸੰਸਦ ਪ੍ਰਣਾਲੀ ਬਾਰੇ ਗਿਆਨ ਹੋ ਸਕੇ। ਇਸ ਪ੍ਰਕਿਰਿਆ ਵਿੱਚ ਵਿਦਿਆਰਥੀਆਂ ਵੱਲੋਂ ਪੂਰੇ ਅਨੁਸ਼ਾਸ਼ਨ ਵਿੱਚ ਵੋਟਾਂ ਪਾਈਆਂ ਗਈਆਂ ।ਹਰ ਇੱਕ ਜਮਾਤ ਅਨੁਸਾਰ ਪੋਲਿੰਗ ਬੂਥ ਬਣਾਏ ਗਏ ਸਨ ।ਬੈਲਟ ਪੇਪਰ,ਬੈਲਟ ਬਾਕਸ ਵੀ ਤਿਆਰ ਕੀਤੇ ਗਏ ਸਨ ।ਇਹ ਸਾਰੀ ਪ੍ਰਕਿਰਿਆਂ ਮੈਨੇਜਰ ਫ਼ਾਦਰ ਕਿ੍ਰਸਟੋਫ਼ਰ ,ਮਾਨਯੋਗ ਪਿ੍ਰੰਸੀਪਲ ਫ਼ਾਦਰ ਸਿਡਲੋਏ ਫ਼ਰਟਾਡੋ, ਸਕੂਲ ਕੋਡੀਨੇਟਰ ਮੈਡਮ ਅਰਚਨਾ ਰਾਜਪੂਤ , ਸਰਬਜੀਤ ਸਿੰਘ,ਗਗਨਦੀਪ ਕੌਰ,ਨੇਹਾ ਸ਼ਰਮਾ ,ਰਾਜਦੀਪ ਕੌਰ,ਜਸਪ੍ਰੀਤ ਕੌਰ ਅਧਿਆਪਕਾਂ ਦੀ ਬਣੀ ਹੋਈ ਚੋਣ ਕਮੇਟੀ ਵਿੱਚ ਦੀ ਦੇਖ-ਰੇਖ ਵਿੱਚ ਹੋਈ ।




