Wednesday, May 13, 2026
Home Blog Page 2490

ਆਪ ਵਿਧਾਇਕ ਡਾ ਬਲਵੀਰ ਸਿੰਘ ਨੂੰ ਪਤਨੀ ਤੇ ਪੁੱਤਰ ਸਹਿਤ ਹੋਈ ਕੈਦ

0

ਪੰਜਾਬੀ ਖ਼ਬਰਸਾਰ ਬਿਊਰੋ
ਰੂਪਨਗਰ, 23 ਮਈ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਰਹਿ ਚੁੱਕੇ ਤੇ ਮੌਜੂਦਾ ਸਮੇਂ ਹਲਕਾ ਪਟਿਆਲਾ ਦਿਹਾਤੀ ਤੋਂ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਪ੍ਰਵਾਰ ਸਹਿਤ ਇੱਥੋਂ ਦੀ ਅਦਾਲਤ ਨੇ ਇੱਕ ਮਾਮਲੇ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿਚ ੳਨ੍ਹਾਂ ਦਾ ਪੁੱਤਰ, ਪਤਨੀ ਅਤੇ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ। ਇਹ ਕੇਸ ਡਾ ਬਲਵੀਰ ਸਿੰਘ ਵਿਰੁਧ ਸਾਲ 2011 ਵਿੱਚ ਜਮੀਨ ਦੇ ਇੱਕ ਵਿਵਾਦ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਹੀ ਦਰਜ਼ ਕਰਵਾਇਆ ਸੀ। ਇਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਚੀਫ ਜੁਡੀਸੀਅਲ ਮੈਜਿਟਰੇਟ ਰਵਿਇੰਦਰ ਸਿੰਘ ਦੀ ਅਦਾਲਤ ਨੇ ਇਸ ਕੇਸ ਵਿਚ ਫੈਸਲਾ ਸੁਣਾਇਆ ਹੈ। ਉਜ ਇਹ ਕਰਾਸ ਕੇਸ ਸੀ, ਜਿਸ ਵਿਚ ਦੂਜੀ ਧਿਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਜਾ ਤੋਂ ਬਾਅਦ ਅਦਾਲਤ ਵੱਲੋਂ ਵਿਧਾਇਕ ਡਾ. ਬਲਬੀਰ ਸਿੰਘ ਤੇ ਹੋਰਨਾਂ ਨੂੰ 50,000 ਦੇ ਨਿੱਜੀ ਮੁਚੱਲਕੇ ਨਾਲ ਜਮਾਨਤ ਦੇ ਦਿੱਤੀ ਹੈ।

ਡੀਟੀਐਫ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ।

0

ਮੰਗਾਂ ਪੂਰੀਆਂ ਨਾ ਹੋਣ ਤੇ ਸਿੱਖਿਆ ਮੰਤਰੀ ਦੇ ਸ਼ਹਿਰ ਵਿਚ ਇਨਸਾਫ ਰੈਲੀ 29 ਮਈ ਨੂੰ  

ਸੁਖਜਿੰਦਰ ਮਾਨ

ਬਠਿੰਡਾ, 23 ਮਈ: ਸਿੱਖਿਆ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ  ਦੋ ਅਧਿਆਪਕਾਂ  ਹਰਿੰਦਰ ਸਿੰਘ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ  ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਦੀ ਅਗਵਾਈ ਹੇਠ  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ ਮੇਵਾ ਸਿੰਘ ਨੂੰ  ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ।

ਆਗੂਆਂ ਨੇ ਦੱਸਿਆ ਕਿ  ਇਨ੍ਹਾਂ ਦੋ ਸਾਥੀਆਂ ਨੂੰ ਐਸਐਸਏ ਰਮਸਾ ਵਿੱਚੋਂ   ਕਲਿੱਕ ਕਰਨ ਦੇ ਬਾਵਜੂਦ ਵੀ  ਰੈਗੂਲਰ ਨਹੀਂ ਕੀਤਾ ਜਾ ਰਿਹਾ ।ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਉੱਪਰ ਕੋਠਾ ਗੁਰੂ ਵਿਖੇ ਪਿਛਲੇ ਸਮੇਂ ਹੋਏ ਧਰਨੇ ਪ੍ਰਦਰਸ਼ਨ ਦੌਰਾਨ ਮਾਮਲ‍ਾ ਦਰਜ ਕੀਤਾ ਗਿਆ ਸੀ ।ਜਿਸ ਕਾਰਨ ਇਨ੍ਹਾਂ ਦੇ ਰੈਗੂਲਰ ਆਰਡਰ ਰੋਕੇ ਗਏ ਹਨ ।ਪ੍ਰੰਤੂ ਉਸ ਸਮੇਂ ਕੁੱਲ ਉਨਾਹਠ ਅਧਿਆਪਕਾਂ ਉੱਪਰ ਪਰਚੇ ਦਰਜ ਕੀਤੇ ਗਏ ਸਨ ।ਜਿਨ੍ਹਾਂ ਵਿਚੋਂ ਸਤਵੰਜਾ ਨੂੰ ਰੈਗੂਲਰ ਕੀਤਾ ਜਾ ਚੁੱਕਿਆ ਹੈ  ।ਸਿਰਫ਼ ਇਹ ਦੋ ਅਧਿਆਪਕ ਹੀ ਪੂਰੇ ਪੰਜਾਬ ਵਿਚੋਂ  ਉਸੇ ਤਰ੍ਹਾਂ ਦੇ ਕੇਸ ਵਿੱਚ ਰੈਗੂਲਰ ਨਹੀਂ ਕੀਤੇ ਜਾ ਰਹੇ । ਇਸ ਦੇ ਉਲਟ ਇਨ੍ਹਾਂ ਅਧਿਆਪਕਾਂ ਨੂੰ ਮਿਲਦੀ ਮਮੂਲੀ ਤਨਖਾਹ ਵੀ ਬੰਦ ਕਰ ਦਿੱਤੀ ਗਈ ਹੈ ।

ਜੇਕਰ ਸਰਕਾਰ ਨੇ  ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ 29 ਮਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਇਨਸਾਫ ਰੈਲੀ  ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ।ਆਗੂਆਂ ਨੇ  ਸਮੂਹ ਅਧਿਆਪਕਾਂ ਨੂੰ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਡਟਣ ਦਾ  ਸੱਦਾ ਦਿੱਤਾ ।ਇਸ ਸਮੇਂ ਹੋਰਨਾਂ ਤੋਂ ਇਲਾਵਾ  ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਡੀਟੀਐਫ ਦੇ ਜ਼ਿਲ੍ਹਾ ਕਮੇਟੀ ਮੈਂਬਰ ਨਰਿੰਦਰ ਬੱਲੂਆਣਾ, ਸੁਨੀਲ ਕੁਮਾਰ, ਅੰਮ੍ਰਿਤਪਾਲ ਸੈਣੇਵਾਲਾ,ਨਛੱਤਰ ਸਿੰਘ ਜੇਠੂਕੇ, ਅਮੋਲਕ ਸਿੰਘ,ਸੁਰੇਸ਼ ਕੁਮਾਰਈਟੀਟੀ ਅਧਿਆਪਕ ਯੂਨੀਅਨ ਦੇ ਗੁਰਜੀਤ ਜੱਸੀ ਸਵਰਨਜੀਤ ਭਗਤਾ ਅਰਜਿੰਦਰ ਸਿੰਘ ਰਾਜੂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ ।

ਨਸ਼ੇ ਕਾਰਨ ਇੱਕ ਹੋਰ ਨੌਜਵਾਨ ਮੌਤ ਦੇ ਮੂੰਹ ’ਚ, ਅਗਿਆਤ ਜਾਣਕਾਰਾਂ ਵਿਰੁਧ ਪਰਚਾ ਦਰਜ਼

0

ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 23 ਮਈ: ਜ਼ਿਲ੍ਹੇ ਦੇ ਗੋਨਿਆਣਾ ਥਾਣੇ ਅਧੀਨ ਆਉਂਦੇ ਇੱਕ ਪਿੰਡ ਵਿਚ ਦਰੱਖਤ ਨਾਲ ਢੋਹ ਲਗਾਈ ਬੈਠੇ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਹੁਣ ਨਵਾ ਮੋੜ ਆ ਗਿਆ ਹੈ। ਸੋਸਲ ਮੀਡੀਆ ’ਤੇ ਵਾਈਰਲ ਹੋਈ ਇੱਕ ਵੀਡੀਓ ਤੋਂ ਬਾਅਦ ਸਾਫ਼ ਹੋ ਗਿਆ ਹੈ ਉਕਤ ਨੌਜਵਾਨ ਨੂੰ ਦੋ ਨੌਜਵਾਨ ਮੋਟਰਸਾਈਕਲ ’ਤੇ ਉਥੇ ਛੱਡ ਕੇ ਗਏ ਸਨ। ਇਸ ਸਬੰਧ ਵਿਚ ਪੁਲਿਸ ਨੇ ਮਿ੍ਰਤਕ ਨੌਜਵਾਨ ਦੇ ਪਿਤਾ ਦੀ ਸਿਕਾਇਤ ਉਪਰ ਉਕਤ ਦੋ ਮੋਟਰਸਾਈਕਲ ਸਵਾਰ ਅਗਿਆਤ ਨੌਜਵਾਨਾਂ ਵਿਰੁਧ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਉਕਤ ਮਿ੍ਰਤਕ ਨੌਜਵਾਨ ਆਈਲੇਟਸ ਕਰਕੇ ਵਿਦੇਸ਼ ਜਾਣ ਦੀ ਤਿਆਰੀ ਵਿਚ ਸੀ ਪ੍ਰੰਤੂ ਗਲਤ ਸੰਗਤ ਵਿਚ ਪੈਣ ਕਾਰਨ ਨਸ਼ਿਆਂ ਦੀ ਦਲਦਲ ਵਿਚ ਧਸ ਗਿਆ। ਜਿਸਨੇ ਉਸਦੀ ਜਾਨ ਲੈ ਲਈ। ਗੌਰਤਲਬ ਹੈ ਕਿ ਉਕਤ ਨੌਜਵਾਨ ਪਿੰਡ ਦੇ ਸਕੂਲ ਨਜਦੀਕ ਉਜਾੜ ਥਾਂ ਵਿਚ ਸਥਿਤ ਇੱਕ ਦਰੱਖਤ ਕੋਲ ਬੇਹੋਸ਼ੀ ਹਾਲਾਤ ਵਿਚ ਮਿਲਿਆ ਸੀ। ਹਾਲਾਂਕਿ ਉਸਦੇ ਪ੍ਰਵਾਰ ਵਾਲੇ ਬਚਾਉਣ ਲਈ ਹਸਪਤਾਲ ਵਿਚ ਵੀ ਲੈ ਕੇ ਗਏ ਪ੍ਰੰਤੂ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿੱਤਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਸੀਸੀਟੀਵੀ ਜਾਂਚ ਮੁਤਾਬਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਊਸਨੂੰ 12 ਵੱਜ ਕੇ 50 ਮਿੰਟ ‘ਤੇ ਉਥੇ ਛੱਡ ਕੇ ਚਲੇ ਜਾਂਦੇ ਹਨ।

ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਦਰ 15 ਫ਼ੀਸਦੀ ਤੋਂ ਜ਼ਿਆਦਾ ਹੋਈ: ਮਲਵਿੰਦਰ ਸਿੰਘ ਕੰਗ

0

– 8 ਸਾਲ ਦੀ ਭਾਜਪਾ ਸਰਕਾਰ ’ਚ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ: ਮਲਵਿੰਦਰ ਸਿੰਘ ਕੰਗ
– ਦਾਲਾਂ 50 ਫ਼ੀਸਦ, ਸਬਜੀਆਂ 30 ਫ਼ੀਸਦ, ਖਾਣ ਵਾਲੇ ਤੇਲ 90 ਫ਼ੀਸਦ, ਪੈਟਰੌਲ- ਡੀਜ਼ਲ ਤੇ ਰਸੋਈ ਗੈਸ 40 ਫ਼ੀਸਦ ਤੋਂ ਜ਼ਿਆਦਾ ਹੋਏ ਮਹਿੰਗੇ: ਮਲਵਿੰਦਰ ਸਿੰਘ ਕੰਗ
-ਮਹਿੰਗਾਈ ਨੇ ਆਮ ਲੋਕਾਂ ਦਾ ਜੀਵਨ ਮੁਸ਼ਕਲ ਕੀਤਾ, ਪਰ ਕੇਂਦਰ ਸਰਕਾਰ ਜਾਣਬੁੱਝ ਕੇ ਅੱਖਾਂ ਬੰਦ ਕਰਕੇ ਬੈਠੀ: ਮਲਵਿੰਦਰ ਸਿੰਘ ਕੰਗ
-ਪ੍ਰਧਾਨ ਮੰਤਰੀ ਜਾਂ ਤਾਂ ਮਹਿੰਗਾਈ ਘੱਟ ਕਰਨ ਜਾਂ ਝੋਲਾ ਚੁੱਕ ਕੇ ਚਲੇ ਜਾਣ: ਮਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਈ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਵਧਦੀ ਮਹਿੰਗਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੋਦੀ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਲਗਾਤਾਰ ਮਹਿੰਗਾਈ ਵਧਾ ਕੇ ਆਮ ਲੋਕਾਂ ਦਾ ਜੀਵਨ ਔਖ਼ਾ ਕਰ ਦਿੱਤਾ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਕਹਿੰਦੇ ਸਨ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਹਰ ਦੇਸ਼ ਵਾਸੀ ਦੇ ਖਾਤੇ ’ਚ 15- 15 ਲੱਖ ਰੁਪਏ ਜਮਾਂ ਹੋਣਗੇ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ (ਮੋਦੀ) 15 ਲੱਖ ਦੇਣ ਦੀ ਥਾਂ ਮਹਿੰਗਾਈ ਦਰ 15 ਫ਼ੀਸਦੀ ਵਧਾ ਦਿੱਤੀ। ਉਨ੍ਹਾਂ ਕਿਹਾ, ‘ਪਿਛਲੇ 8 ਸਾਲਾਂ ਦੌਰਾਨ ਦਾਲਾਂ 50 ਫ਼ੀਸਦੀ ਮਹਿੰਗੀਆਂ ਹੋ ਗਈਆਂ ਹਨ। ਸਬਜੀਆਂ ਦੀਆਂ ਕੀਮਤਾਂ ਵਿੱਚ ਵੀ 25 ਤੋਂ 30 ਫ਼ੀਸਦੀ ਵਾਧਾ ਹੋਇਆ ਹੈ। ਖਾਣ ਵਾਲੇ ਤੇਲ ਦੀ ਕੀਮਤ 90 ਫ਼ੀਸਦੀ ਵਧ ਗਈ ਹੈ, ਜਦੋਂ ਕਿ ਪੈਟਰੌਲ -ਡੀਜ਼ਲ ਅਤੇ ਰਸੋਈ ਗੈਸ 40 ਫ਼ੀਸਦੀ ਤੱਕ ਮਹਿੰਗੇ ਹੋ ਗਏ ਹਨ।’
ਕੰਗ ਨੇ ਦੱਸਿਆ ਕਿ ਸਾਲ 2014 ’ਚ ਨਰਿੰਦਰ ਮੋਦੀ ਨੇ ਮਹਿੰਗਾਈ ਖ਼ਤਮ ਕਰਨ ਦਾ ਵਾਅਦਾ ਕਰਕੇ ਨਾਅਰਾ ਦਿੱਤਾ ਸੀ ‘ਬਹੁਤ ਹੋਈ ਮਹਿੰਗਾਈ ਦੀ ਮਾਰ, ਅਬ ਕੀ ਬਾਰ ਮੋਦੀ ਸਰਕਾਰ’ ਪਰ ਹੋਰਨਾਂ ਵਾਅਦਿਆਂ ਦੀ ਤਰ੍ਹਾਂ ਮੋਦੀ ਦਾ ਇਹ ਵਾਅਦਾ ਵੀ ਪੂਰੀ ਤਰ੍ਹਾਂ ਜੁਮਲਾ ਸਿੱਧ ਹੋਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਨਾਕਾਮੀਆਂ ਕਾਰਨ ਦੇਸ਼ ਦੀ ਅਰਥ ਵਿਵਸਥਾ ਲੜਖੜਾ ਗਈ ਹੈ। ਸਾਰੇ ਖੇਤਰਾਂ ਦੀ ਹਾਲਤ ਕਮਜ਼ੋਰ ਹੋ ਗਈ ਹੈ। ਮਹਿੰਗਾਈ ਕਾਰਨ ਕਿਸਾਨਾਂ ਦੀ ਹਾਲਤ ਵੀ ਮਾੜੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨੀ ਦੁਗਣੀ ਕਰ ਦਿਆਂਗੇ, ਪਰ ਦੁਗਣੀ ਕਰਨ ਦੀ ਥਾਂ ਉਨ੍ਹਾਂ ਕਿਸਾਨਾਂ ਦੀ ਆਮਦਨ ਅੱਧੀ ਕਰ ਦਿੱਤੀ ਹੈ। ਇੱਕ ਸਰਵੇ ਮੁਤਾਬਕ 2015 ਦੇ ਮੁਕਾਬਲੇ ਕਿਸਾਨਾਂ ਦੀ ਆਮਦਨ ’ਚ 30 ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਹੈ।
ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿੰਗਾਈ ਘੱਟ ਕਰਨ ਲਈ ਠੋਸ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਆਮ ਲੋਕ ਪਹਿਲਾਂ ਹੀ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮਹਿੰਗਾਈ ਦੀ ਮਾਰ ਆਮ ਲੋਕ ਹੁਣ ਹੋਰ ਨਹੀਂ ਸਹਿ ਸਕਦੇ। ਇਸ ਲਈ ਕੇਂਦਰ ਸਰਕਾਰ ਮਹਿੰਗਾਈ ’ਤੇ ਕੰਟਰੋਲ ਕਰੇ ਅਤੇ ਆਮ ਲੋਕਾਂ ਨੂੰ ਰਾਹਤ ਦੇਵੇ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਕਹਿੰਦੇ ਹਨ ‘ਮੈਂ ਤਾਂ ਝੋਲਾ ਚੁੱਕ ਕੇ ਚਲੇ ਜਾਵਾਂਗਾ’। ਇਸ ਲਈ ਪ੍ਰਧਾਨ ਮੰਤਰੀ ਜਾਂ ਤਾਂ ਜਲਦ ਤੋਂ ਜਲਦ ਮਹਿੰਗਾਈ ’ਤੇ ਕਾਬੂ ਕਰਨ, ਜਾਂ ਫਿਰ ਝੋਲਾ ਚੁੱਕ ਕੇ ਚਲੇ ਜਾਣ।

ਹਰਿਆਣਾ ਵਿਚ 28 ਨਗਰ ਪਾਲਿਕਾਵਾਂ ਅਤੇ 18 ਨਗਰ ਪਰਿਸ਼ਦਾਂ ਦੇ ਆਮ ਚੋਣਾਂ ਦਾ ਐਲਾਨ

0

ਰਾਜ ਚੋਣ ਕਮਿਸ਼ਨਰ ਨੇ ਕੀਤਾ ਐਲਾਨ: 19 ਜੂਨ ਨੂੰ ਹੋਣਗੇ ਚੋਣ, 22 ਜੂਨ ਨੂੰ ਆਵੇਗਾ ਨਤੀਜਾ
30 ਮਈ ਤੋਂ 4 ਜੂਨ ਤਕ ਕਰ ਸਕਣਗੇ ਨਾਮਜਦਗੀ ਪੱਤਰ ਦਾਖਲ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਈ :- ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ 28 ਨਗਰ ਪਾਲਿਕਾਵਾਂ ਅਤੇ 18 ਨਗਰ ਪਰਿਸ਼ਦਾਂ ਦੇ ਆਮ ਚੋਣਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 19 ਜੂਨ ਨੂੰ ਚੋਣ ਹੋਣਗੇ ਅਤੇ 22 ਜੂਨ ਨੂੰ ਨਤੀਜੇ ਐਲਾਨ ਕੀਤੇ ਜਾਣਗੇ। ਅੱਜ ਚੋਣਾਂ ਦਾ ਐਲਾਨ ਦੇ ਨਾਲ ਹੀ ਇੰਨ੍ਹਾਂ ਨਗਰ ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਵਿਚ ਚੋਣ ਜਾਬਤਾ ਲਾਗੂ ਹੋ ਗਈ ਹੈ। ਸ੍ਰੀ ਧਨਪਤ ਸਿੰਘ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਮੀਦਵਾਰ ਵੱਲੋਂ 30 ਮਈ ਤੋਂ 4 ਜੂਨ ਤਕ ਸਿਰਫ 2 ਜੂਨ (ਛੁੱਟੀ ਹੋਣ ਦੇ ਕਾਰਨ) ਨੂੰ ਛੱਡ ਕੇ ਸਵੇਰੇ 11 ਵੇ ਤੋਂ ਦੁਪਹਿਰ 3 ਵਜੇ ਤਕ ਨਾਮਜਦਗੀ ਪੱਤਰ ਦਾਖਲ ਕੀਤੇ ਜਾਣਗੇ। ਨਾਮਜਦਗੀ ਪੱਤਰਾਂ ਦੀ ਜਾਂਚ 6 ਜੂਨ ਨੂੰ ਹੋਵੇਗੀ। ਉਮੀਦਵਾਰਾਂ ਵੱਲੋਂ 7 ਜੂਨ, 2022 ਤਕ 11 ਵਜੇ ਤੋਂ 3 ਵਜੇ ਤਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਸਹੀ ਦਿਨ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕੀਤੇ ਜਾਣਗੇ। 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੋਣ ਹੋਣਗੇ। ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਪਹਿਲਾਂ ਚੋਣ ਦਾ ਸਮੇਂ 5 ਵਜੇ ਤਕ ਹੁੰਦਾ ਸੀ, ਪਰ ਇਸ ਵਾਰ ਗਰ੍ਰੀ ਦੇ ਮੌਸਮ ਨੂੰ ਦੇਖਦੇ ਹੋਏ ਚੋਣ ਦਾ ਸਮੇਂ ਇਕ ਘੰਟਾ ਵਧਾਇਆ ਹੈ। ਜੇਕਰ ਜਰੂਰੀ ਹੋਇਆ ਤਾਂ ਮੁੜ ਚੋਣ 21 ਜੂਨ ਨੂੰ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਫਰੀਦਾਬਾਦ ਨਗਰ ਨਿਗਮ ਅਤੇ ਤਿੰਨ ਹੋਰ ਨਗਰ ਪਾਲਿਕਾਵਾਂ ਦੇ ਚੋਣ ਬਾਅਦ ਵਿਚ ਹੋਣਗੇ ਕਿਉਂਕਿ ਚੋਣ ਸੂਚੀ ਵਿਚ ਸੋਧ ਦਾ ਕਾਰਜ ਹੁਣ ਵੀ ਜਾਰੀ ਹੈ।

ਉਮੀਦਵਾਰਾਂ ਦੀ ਖਰਚ ਸੀਮਾ ਸੋਧੀ
ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਨਗਰ ਪਰਿਸ਼ਦ/ਕਮੇਟੀ ਦੇ ਪ੍ਰੈਸੀਡੇਂਟ ਅਤੇ ਮੈਂਬਰਾਂ ਦਾ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਖਰਚ ਸੀਮਾ ਵਿਚ ਸੋਧ ਕੀਤਾ ਗਿਆ ਹੈ। ਨਗਰ ਪਾਲਿਕਾ ਦੇ ਪ੍ਰੈਸੀਡੇਂਟ ਲਈ ਚੋਣ ਖਰਚ ਦੀ ਸੀਮਾ 10.50 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਪਹਿਲਾਂ 10 ਲੱਖ ਰੁਪਏ ਸੀ। ਇਸੀ ਤਰ੍ਹਾ ਪ੍ਰੈਸੀਡੇਂਟ ਨਗਰ ਪਰਿਸ਼ਦ ਦੇ ਚੋਣ ਖਰਚ ਦੀ ਸੀਮਾ 16 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਪਹਿਲਾਂ 15 ਲੱਖ ਰੁਪਏ ਸੀ। ਇਸੀ ਤਰ੍ਹਾ ਮੈਂਬਰ ਨਗਰ ਪਾਲਿਕਾ ਦੇ ਲਈ ਚੋਣ ਖਰਚ ਦੀ ਸੀਮਾ 2.25 ਲੱਖ ਰੁਪਏ ਤੋਂ ਵਧਾ ਕੇ 2.50 ਲੱਖ ਰੁਪਏ ਅਤੇ ਮੈਂਬਰ ਨਗਰ ਪਰਿਸ਼ਦ ਦੇ ਲਈ 3.30 ਲੱਖ ਰੁਪਏ ਤੋਂ ਵਧਾ ਕੇ 3.50 ਲੱਖ ਰੁਪਏ ਕੀਤੀ ਗਈ ਹੈ। ਚੋਣ ਨੜਨ ਵਾਲੇ ਉਮੀਦਵਾਰਾਂ ਨੂੰ ਚੋਣ ਖਰਚ ਦਾ ਲੇਖਾ-ਜੋਖਾ ਰੱਖਨਾ ਹੋਵੇਗਾ ਅਤੇ ਇਸ ਨੂੰ 300 ਦਿਨਾਂ ਦੇ ਅੰਦਰ ਜਮ੍ਹਾ ਕਰਨਾ ਹੋਵੇਗਾ।ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਸਾਰੇ ਉਮੀਦਵਾਰ ਆਪਣੇ ਚੋਣਾਵੀ ਖਰਚ ਦਾ ਲੇਖਾ ਬਣਾ ਕੇ ਰੱਖਣਗੇ ਅਤੇ ਚੋਣ ਦਾ ਨਤੀਜਾ ਐਲਾਨ ਹੋਣ ਦੇ 30 ਦਿਲਾਂ ਦੇ ਅੰਦਰ ਉਸ ਨੂੰ ਡਿਪਟੀ ਕਮਿਸ਼ਨਰ ਜਾਂ ਰਾਜ ਚੋਣ ਕਮਿਸ਼ਨ ਵੱਲੋਂ ਅਥੋਰਾਇਜਡ ਅਧਿਕਾਰੀ ਨੂੰ ਪੇਸ਼ ਕਰਣਗੇ। ਅਜਿਹਾ ਨਾ ਕਰਨ ‘ਤੇ ਉਹ ਉਮੀਦਵਾਰ 5 ਸਾਲਾਂ ਲਈ ਅਯੋਗ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਚੋਣਾਂ ਦਾ ਸੰਚਾਲਨ ਐਮ-2 ਟਾਇਪ ਈਵੀਐਮ ਰਾਹੀਂ ਕੀਤਾ ਜਾਵੇਗਾ। ਚੋਣ ਉਮੀਦਵਾਰ ਦਾ ਪ੍ਰਿੰਟ ਫੋਟੋਗ੍ਰਾਫ ਬੈਲੇਟ ਪੇਪਰ ‘ਤੇ ਹੋਰ ਬਿਊਰੇ ਦੇ ਨਾਲ ਈਵੀਐਮ ਦੀ ਬੈਲੇਟਿੰਗ ਯੂਨਿਟ ‘ਤੇ ਪ੍ਰਦਰਸ਼ਿਤ ਹੋਵੇਗਾ।

ਚੋਣ ਲੜਨ ਵਾਲੇ ਉਮੀਦਵਾਰਾਂ ਦੇ ਲਈ ਵਿਦਿਅਕ ਯੋਗਤਾ
ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਪ੍ਰੈਸੀਡੇਂਟ ਅਤੇ ਮੈਂਬਰ ਦੇ ਲਈ ਅਣਰੱਖਿਅਤ ਕੈਟੇਗਰੀ ਵਿਚ ਪ੍ਰੈਸੀਡਂੈਟ ਚੋਣ ਲੜਨ ਵਾਲੇ ਉਮੀਦਵਾਰ ਦੇ ਲਈ ਜਰੂਰੀ ਵਿਦਿਅਕ ਯੋਗਤਾ ਕਲਾਸ 10ਵੀਂ ਨਿਰਧਾਰਿਤ ਕੀਤੀ ਗਈ ਹੈ। ਪ੍ਰੈਸੀਡਂੈਟ ਅਤੇ ਮੈਂਬਰ ਲਈ ਚੋਣ ਲੜਨ ਵਾਲੀ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਵਰਗ ਦੇ ਉਮੀਦਵਾਰਾਂ ਲਈ ਅੱਠਵੀਂ ਪਾਸ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ, ਪ੍ਰੈਸੀਡੈਂਟ ਅਹੁਦੇ ਲਈ ਚੋਣ ਲੜਨ ਵਾਲੀ ਅਨੁਸੂਚਿਤ ਜਾਤੀ ਵਰਗ ਦੀ ਮਹਿਲਾਵਾਂ ਲਈ ਅੱਠਵੀਂ ਕਲਾਸ, ਜਦੋਂ ਕਿ ਮੈਂਬਰ ਦੇ ਅਹੁਦੇ ਦਾ ਚੋਣ ਲੜਨ ਦੇ ਲਈ ਪੰਜਵੀਂ ਕਲਾਸ ਪਾਸ ਹੋਣਾ ਚਾਹੀਦਾ ਹੈ।

ਨੋਟਾ ਦਾ ਵਿਕਲਪ ਹੋਵੇਗਾ ਮੌਜੂਦ
ਰਾਜ ਚੋਣ ਕਮਿਸ਼ਨਰ ਨੇ ਦਸਿਆ ਕਿ ਇੰਨ੍ਹਾਂ ਚੋਣਾਂ ਵਿਚ ਵੀ ਨੋਟਾ ਦੇ ਵਿਕਲਪ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਚੋਣ ਨਤੀਜੇ ਐਲਾਨ ਕਰਨ ਤੋਂ ਪਹਿਲਾਂ ਨੋਟਾ ਇਕ ਕਾਲਪਨਿਕ ਚੋਣਾਵੀ ਉਮੀਦਵਾਰ ਵਜੋ ਸਮਝਿਆ ਜਾਂਦਾ ਹੈ। ਜੇਕਰ ਕਿਸੇ ਚੋਣ ਵਿਚ ਚੋਣ ਲੜਨ ਵਾਲੇ ਸਾਰੇ ਉਮੀਦਵਾਰ ਨਿਜੀ ਰੂਪ ਨਾਲ ਨੋਟਾ ਤੋਂ ਘੱਟ ਵੋਟ ਪ੍ਰਾਪਤ ਕਰਦੇ ਹਨ ਉਦੋਂ ਚੋਣ ਲੜਨ ਵਾਲੇ ਕਿਸੇ ਵੀ ਉਮੀਦਵਾਰ ਨੂੰ ਚੋਣੇ ਜਾਣ ਦਾ ਐਲਾਨ ਨਹੀਂ ਕੀਤਾ ਜਾਵੇਗਾ। ਨੋਟਾ ਅਤੇ ਚੋਣ ਲੜਨ ਵਾਲਾ ਉਮੀਦਵਾਰ ਸੱਭ ਤੋਂ ਵੱਧ ਜਾਂ ਬਰਾਬਰ ਵੈਧ ਵੋਟ ਪ੍ਰਾਪਤ ਕਰਦੇ ਹਨ, ਅਜਿਹੀ ਸਥਿਤੀ ਵਿਚ ਚੋਣ ਲੜਨ ਵਾਲਾ ਉਮੀਦਵਾਰ (ਨਾ ਕਿ ਨੋਟਾ) ਚੋਣਿਆ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਨਵੇਂ ਚੋਣ ਵਿਚ ਅਜਿਹਾ ਕੋਈ ਵੀ ਉਮੀਦਵਾਰ ਨਾਮਜਦਗੀ ਪੱਤਰ ਦਾਖਲ ਕਰਨ ਦੇ ਯੋਗ ਨਹੀਂ ਹੋਵੇਗਾ, ਜੇਕਰ ਉਸ ਨੇ ਕੁੱਲ ਵੋਟ ਪਹਿਲੇ ਚੋਣ ਵਿਚ ਨੋਟਾ ਦੇ ਮੁਕਾਬਲੇ ਘੱਟ ਪ੍ਰਾਪਤ ਕੀਤੇ ਹਨ। ਨੋਟਾ ਮੁੜ ਉੱਚਤਮ ਵੋਟ ਪ੍ਰਾਪਤ ਕਰਦਾ ਹੈ ਤਾਂ ਦੂਜੀ ਵਾਰ ਚੋਣ ਨਹੀਂ ਕਰਵਾਇਆ ਜਾਵੇਗਾ ਅਤੇ ਉੱਚਤਮ ਵੋਟ ਪ੍ਰਾਪਤ ਕਰਨ ਵਾਲੇ ਉਮੀਦਵਾਰ (ਨੋਟਾ ਨੂੰ ਛੱਡ ਕੇ) ਨੂੰ ਚੁਣਿਆ ਉਮੀਦਵਾਰ ਵਜੋ ਐਲਾਨ ਕਰ ਦਿੱਤਾ ਜਾਵੇਗਾ।

ਚੋਣ ਨਿਰੀਖਕਾਂ ਦੀ ਨਿਯੁਕਤੀ
ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਰਾਜ ਚੋਣ ਕਮਿਸ਼ਨ ਸੀਨੀਅਰ ਆਈਏਅੇਸ ਜਾਂ ਐਚਸੀਐਸ ਅਧਿਕਾਰੀਆਂ ਨੂੰ ਚੋਣ ਨਿਰੀਖਕ, ਸੀਨੀਅਰ ਆਈਪੀਐਸ ਜਾਂ ਐਚਸੀਐਸ ਅਧਿਕਾਰੀਆਂ ਨੂੰ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨਿਰੀਖਣ ਵਜੋ ਨਿਯੁਕਤ ਕਰੇਗਾ। ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਸੀਨੀਅਰ ਅਧਿਕਾਰੀ ਸਬੰਧਿਤ ਨਗਰ ਕਮੇਟੀਆਂ ਅਤੇ ਪਰਿਸ਼ਦਾਂ ਵਿਚ ਖਰਚ ਨਿਰੀਖਕ ਵਜੋ ਨਿਯੁਕਤ ਕੀਤੇ ਜਾਣਗੇ। -ੲਹ ਨਿਰੀਖਕ ਸਮੇਂ-ਸਮੇਂ ‘ਤੇ ਰਾਜ ਚੋਣ ਕਮਿਸ਼ਨ ਨੂੰ ਰਿਪੋਰਟ ਕਰਦੇ ਰਹਿਣਗੇ।

ਚੋਣਾਂ ਦੇ ਸੁਚਾਰੂ ਸੰਚਾਲਣ ਲਈ ਲਗਭਗ 10000 ਚੋਣ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾਵੇਗਾ
ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਚੋਣਾਂ ਦੇ ਸੁਚਾਰੂ ਸੰਚਾਲਨ ਲਈ ਰਿਟਰਨਿੰਗ ਅਫਸਰ, ਏਆਰਓ, ਨਿਰੀਖਕ ਕਰਮਚਾਰੀ, ਪੀਠਾਸੀਨ ਅਧਿਕਾਰੀ, ਚੋਣ ਅਧਿਕਾਰੀ ਅਤੇ ਹੋਰ ਕਰਮਚਾਰੀ ਸਮੇਤ ਕਰੀਬ 10 ਹਜਾਰ ਕਰਮਚਾਰੀ ਤੈਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਣ ਢੰਗ ਨਾਲ ਚੋਣ ਕਰਾਉਣ ਲਈ ਵਿਸਤਾਰ ਵਿਵਸਥਾ ਕੀਤੀ ਜਾ ਰਹੀ ਹੈ। ਚੋਣ ਕੇਂਦਰਾਂ ‘ਤੇ ਕਾਨੁੰਨ ਵਿਵਸਥਾ ਬਣਾਏ ਰੱਖਣ ਲਈ ਕਾਫੀ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ ਅਤੇ ਸੰਵੇਦਨਸ਼ੀਲ ਅਤੇ ਬਹੁਤ ਸੰਵੇਦਨਸ਼ੀਲ ਬੂਥਾਂ ‘ਤੇ ਵੱਧ ਪੁਲਿਸ ਫੋਰਸ ਤੈਨਾਤ ਰਹੇਗੀ।

ਵੋਟਰ ਸੂਚੀ
ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਰਾਜ ਚੋਣ ਕਮਿਸ਼ਨ ਨੇ 1 ਜਨਵਰੀ, 2022 ਨੂੰ ਕੁਆਲੀਫਾਇੰਗ ਮਿੱਤੀ ਮੰਨਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ 5 ਜਨਵਰੀ, 2022 ਨੂੰ ਪ੍ਰਕਾਸ਼ਿਤ ਵਿਧਾਨਸਭਾ ਵੋਟਰ ਸੂਚੀ ਦੇ ਆਧਾਰ ‘ਤੇ ਨਗਰ ਕਮੇਟੀਆਂ, ਨਗਰ ਪਰਿਸ਼ਦਾਂ ਦੀ ਵੋਟਰ ਸੂਚੀ ਨੂੰ ਤਿਆਰ ਕੀਤਾ ਹੈ। ਜੇਕਰ ਕੋਈ ਵਿਅਕਤੀ ਜਿਸ ਦਾ ਨਾਂਅ ਸਬੰਧਿਤ ਨਗਰ ਕਮੇਟੀ/ਪਰਿਸ਼ਦ ਦੀ ਵਾਰਡਵਾਰ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੈ, ਪਰ ਉਸ ਦਾ ਨਾਂਅ ਰਾਜ ਵਿਧਾਨਸਭਾ ਚੋਣ ਖੇਤਰ ਦੀ ਵੋਟਰ ਰੋਲ ਦੇ ਸਬੰਧਿਤ ਹਿੱਸੇ ਵਿਚ ਮੌਜੂਦ ਹੈ, ਤਾਂ ਉਹ ਨਾਮਜਦਗੀ ਦੀ ਆਖੀਰੀ ਮਿੱਤੀ ਤਕ ਨਗਰ ਪਾਲਿਕਾ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰਨ ਲਈ ਰਿਟਰਨਿੰਗ ਅਧਿਕਾਰੀ ਦੇ ਕੋਲ ਫਾਰਮ ਏ ਭਰ ਕੇ ਬਿਨੈ ਕਰ ਸਕਦੇ ਹਨ। ਉਨ੍ਹਾਂ ਨੇ ਸਾਰੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਊਹ ਜਮੀਨੀ ਪੱਧਰ ‘ਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਨਗਰ ਨਿਗਮਾਂ ਦੇ ਚੋਣ ਵਿਚ ਜਰੂਰ ਹਿੱਸਾ ਲੈਣ।

ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ ਵਲੋਂ “ਮਾਡਲ ਮੇਕਿੰਗ ਅਤੇ ਕੰਸਟ੍ਰਕਸ਼ਨ ਮੈਟੀਰੀਅਲਜ਼” ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 23 ਮਈ: ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.-ਪੀ.ਟੀ.ਯੂ.), ਬਠਿੰਡਾ ਵੱਲੋਂ ਬੀ.ਆਰਚ ਦੇ ਸਾਰੇ ਬੈਚਾਂ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਉਦੇਸ਼ ਨਿਰਮਾਣ ਸਮੱਗਰੀ ਅਤੇ ਤਕਨੀਕਾਂ ਦੇ ਗਿਆਨ ਨੂੰ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡਿਜ਼ਾਈਨ ਨੂੰ ਸਮਰਥਨ ਦੇਣ ਲਈ ਮਾਡਲ ਬਣਾਉਣ ਦੀ ਵਿਲੱਖਣ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ।
ਆਰ. ਮਨਮੋਹਨ ਸਿੰਘ, ਅੱਜ ਦੇ ਮਾਹਰ, ਲੁਧਿਆਣਾ ਵਿੱਚ ਕੰਮ ਕਰਦੇ ਆਰਕੀਟੈਕਟ ਦੀ ਪ੍ਰੈਕਟਿਸ ਕਰ ਰਹੇ ਹਨ, ਜੋ ਇੰਟੀਰੀਅਰਜ਼ ਵਿੱਚ ਮੁਹਾਰਤ ਰੱਖਦੇ ਹਨ ਅਤੇ ਮਾਡਲ ਬਣਾਉਣ ਵਿੱਚ ਮਾਹਿਰ ਹਨ।ਸੈਸ਼ਨ ਦੀ ਸ਼ੁਰੂਆਤ ਵਿਭਾਗ ਦੇ ਮੁਖੀ ਡਾ: ਭੁਪਿੰਦਰ ਪਾਲ ਸਿੰਘ ਵੱਲੋਂ ਨਿੱਘੇ ਸੁਆਗਤ ਨਾਲ ਕੀਤੀ ਗਈ।ਸੈਸ਼ਨ ਦੀ ਸ਼ੁਰੂਆਤ ਹੈਦਰਾਬਾਦ ਵਿੱਚ ਉਸ ਦੇ ਇੱਕ ਹਾਊਸਿੰਗ ਪ੍ਰੋਜੈਕਟ ਦੇ ਮਾਹਿਰ ਦੁਆਰਾ ਪੇਸ਼ਕਾਰੀ ਨਾਲ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਇਸ ਵਿੱਚ ਲਾਗੂ ਕੀਤੇ ਗਏ ਵੱਖ-ਵੱਖ ਨਿਰਮਾਣ ਪਹੁੰਚਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਤੋਂ ਬਾਅਦ ਮਾਡਲ ਮੇਕਿੰਗ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਆਰ. ਮਨਮੋਹਨ ਨੇ ਸਭ ਤੋਂ ਪਹਿਲਾਂ ਵੱਖ-ਵੱਖ ਮਾਡਲ ਬਣਾਉਣ ਵਾਲੀਆਂ ਸਮੱਗਰੀਆਂ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ।
ਫਿਰ ਵਿਦਿਆਰਥੀਆਂ ਨੂੰ ਦਰੱਖਤਾਂ ਅਤੇ ਬਿਲਟ ਅੱਪ ਵਰਗੀਆਂ ਵਸਤੂਆਂ ਬਣਾਉਣ ਲਈ ਸਮੱਗਰੀ ਨੂੰ ਕੱਟਣ ਅਤੇ ਪੇਸਟ ਕਰਨ ਦੀਆਂ ਤਕਨੀਕਾਂ ਸਿਖਾਈਆਂ ਗਈਆਂ। ਸਾਰੇ ਬੈਚਾਂ ਦੇ ਵਿਦਿਆਰਥੀਆਂ ਨੇ ਗਰੁੱਪ ਬਣਾਏ ਅਤੇ ਵਰਕਸ਼ਾਪ ਵਿੱਚ ਬੁਨਿਆਦੀ ਆਕਾਰਾਂ ਦੇ ਮਾਡਲ ਬਣਾਏ ਤਾਂ ਜੋ ਸਿੱਖੀਆਂ ਗਈਆਂ ਵਿਧੀਆਂ ਅਤੇ ਤਕਨੀਕਾਂ ਨੂੰ ਹੱਥੀਂ ਪ੍ਰਾਪਤ ਕੀਤਾ ਜਾ ਸਕੇ। ਇਸ ਸਮਾਗਮ ਦਾ ਸੰਚਾਲਨ ਪ੍ਰੋ.(ਡਾ.) ਭੁਪਿੰਦਰ ਪਾਲ ਸਿੰਘ ਢੋਟ ਦੀ ਅਗਵਾਈ ਹੇਠ ਕੀਤਾ ਗਿਆ। ਆਰ. ਮਨਵੀਰ ਸਿੰਘ, ਆਰ. ਭਾਵਨਾ ਓਹਰੀ ਅਤੇ ਆਰ. ਕੋਨਿਕਾ ਸ਼ਰਮਾ ਨੇ ਵੀ ਸਮਾਗਮ ਵਿੱਚ ਮੁੱਖ ਭੂਮਿਕਾ ਨਿਭਾਈ।ਇਸ ਵਿੱਚ ਸਮੂਹ ਫੈਕਲਟੀ ਮੈਂਬਰਾਂ ਅਤੇ ਸਮੂਹ ਬੈਚਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਆਰ. ਅਨੁਭਵ ਕਟਾਰੀਆ, ਆਰ. ਦਵਿੰਦਰ ਅਤੇ ਆਰ. ਚੇਤਨਪਾਲ ਸਾਡੇ ਪਾਸ ਆਊਟ ਵਿਦਿਆਰਥੀਆਂ ਨੇ ਵੀ ਵਰਕਸ਼ਾਪ ਦੇ ਸੁਚਾਰੂ ਸੰਚਾਲਨ ਲਈ ਪੂਰੀ ਮਦਦ ਕੀਤੀ।
ਸੈਸ਼ਨ ਦੀ ਸਮਾਪਤੀ ਵਿਭਾਗੀ ਮੁਖੀ ਵੱਲੋਂ ਮਾਹਿਰਾਂ, ਤਾਲਮੇਲ ਫੈਕਲਟੀ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਭਰਪੂਰ ਪ੍ਰਸ਼ੰਸਾ ਦੇ ਨਾਲ ਕੀਤੀ ਗਈ। ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ, ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਅਤੇ ਕੈਂਪਸ ਡਾਇਰੈਕਟਰ, ਡਾ. ਸੰਜੀਵ ਅਗਰਵਾਲ ਨੇ ਅਜਿਹੀ ਨਿਵੇਕਲੀ ਵਰਕਸ਼ਾਪ ਦੇ ਆਯੋਜਨ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪਾਂ ਲਵੇਗੀ।

ਮਸ਼ਹੂਰ ਬਾਡੀ ਬਿਲਡਰ ਨਕੁਲ ਕੌਸ਼ਲ ਦੀ ਮਿਸਟਰ ਏਸ਼ੀਆ ਅਤੇ ਮਿਸਟਰ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਚੋਣ

ਸੁਖਜਿੰਦਰ ਮਾਨ
ਮੋਹਾਲੀ, ਮਈ 23:ਆਪਣੀਆਂ ਪ੍ਰਾਪਤੀਆਂ ਦੀ ਸੂਚੀ ਹੋਰ ਲੰਮੇਰੀ ਕਰਦੇ ਹੋਏ ਅਤੇ ਮੋਹਾਲੀ ਸ਼ਹਿਰ ਦਾ ਨਾਂ ਇਕ ਵਾਰ ਫਿਰ ਰੌਸ਼ਨ ਕਰਦਿਆਂ 31 ਵਰ੍ਹਿਆਂ ਦੇ ਬਾਡੀ ਬਿਲਡਰ ਨਕੁਲ ਕੌਂਸ਼ਲ ਦੀ ਚੋਣ ਮਿਸਟਰ ਏਸ਼ੀਆ ਅਤੇ ਮਿਸਟਰ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਕੀਤੀ ਗਈ ਹੈ। ਇਹ ਨਾਮਬਰ ਬਾਡੀ ਬਿਲਡਰ ਪਿਛਲੇ 11 ਵਰ੍ਹਿਆਂ ਤੋਂ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਆ ਰਿਹਾ ਹੈ ਅਤੇ ਬੀਤੇ 13 ਵਰ੍ਹਿਆਂ ਤੋਂ ਇਸ ਖੇਤਰ ਵਿੱਚ ਸਰਗਰਮ ਹੈ। ਇੰਨਾ ਹੀ ਨਹੀਂ, ਇਹ ਬਾਡੀ ਬਿਲਡਰ ਨੇਪਾਲ ਵਿਖੇ ਸਾਲ 2019 ਵਿੱਚ ਹੋਈ ਮਿਸਟਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਵੀ ਜਿੱਤ ਚੁੱਕਿਆ ਹੈ।
ਇਸ ਵਾਰ ਮਿਸਟਰ ਏਸ਼ੀਆ ਅਤੇ ਮਿਸਟਰ ਵਰਲਡ ਮੁਕਾਬਲਿਆਂ ਲਈ ਟਰਾਇਲ ਪਾਉਂਟਾ ਸਾਹਿਬ ਵਿਖੇ 22 ਮਈ, 2022 ਨੂੰ ਭਾਰਤ ਸਰਕਾਰ ਦੇ ਕੌਮੀ ਖੇਡ ਅਤੇ ਯੂਬਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਬਾਡੀ ਬਿਲਡਿੰਗ ਦੀ ਇਕੋ-ਇਕ ਪ੍ਰਵਾਨਿਤ ਕੌਮੀ ਖੇਡ ਫੈਡਰੇਸ਼ਨ-ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਦੁਆਰਾ ਲਏ ਗਏ ਸਨ।
ਮਿਸਟਰ ਏਸ਼ੀਆ ਲਈ ਮੁਕਾਬਲੇ 22 ਜੁਲਾਈ, 2022 ਨੂੰ ਮਾਲਦੀਵਜ਼ ਵਿਖੇ ਅਤੇ ਮਿਸਟਰ ਵਰਲਡ ਮੁਕਾਬਲੇ ਨਵੰਬਰ ਮਹੀਨੇ ਦੌਰਾਨ ਇੰਡੋਨੇਸ਼ੀਆ ਵਿਖੇ ਹੋਣਗੇ। ਇਥੇ ਇਹ ਜ਼ਿਕਰਯੋਗ ਹੈ ਕਿ ਨਕੁਲ ਕੌਸ਼ਲ ਵੱਲੋਂ ਮੋਹਾਲੀ ਦੇ ਫੇਜ਼-1 ਵਿਖੇ ਆਇਰਨ ਹੱਬ ਨਾਂ ਦਾ ਇਕ ਜਿੰਮ ਵੀ ਚਲਾਇਆ ਜਾ ਰਿਹਾ ਹੈ ਜੋ ਕਿ ਅਜੋਕੀ ਪੀੜ੍ਹੀ ਦੀ ਨੌਜਵਾਨੀ ਨੂੰ ਸਿਹਤਮੰਦ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।

ਮੌੜ ਮੰਡੀ ਦੇ ਲਾਇਨੋ ਪਾਰ ਲੋਕਾਂ ਦੀ ਲਾਘੇ ਲਈ ਪੁਲ ਬਣਨ ਦੀ ਆਸ ਜਲਦੀ ਹੋਵੇਗੀ ਪੂਰੀ – ਦਿਆਲ ਸੋਢੀ

0

ਸੁਖਜਿੰਦਰ ਮਾਨ
ਬਠਿੰਡਾ, 23 ਮਈ: ਭਾਰਤੀਯ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੌੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਦਿਆਲ ਸੋਢੀ ਨੇ ਦੱਸਿਆ ਕੇ ਬਹੁਤ ਪੁਰਾਣੇ ਸਮੇਂ ਤੋਂ ਲਾਇਨੋ ਪਾਰ ਲੋਕਾਂ ਦੀ ਜੋਂ ਲਾਘੇ ਲਈ ਅੰਡਰਗਰਾਊਂਡ ਪੁਲ ਦੀ ਮੰਗ ਸੀ ਉਸ ਨੂੰ ਪੂਰਾ ਕਰਵਾਉਣ ਲਈ ਪਿਛਲੇ ਦਿਨੀ ਦਿੱਲੀ ਵਿਖੇ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ ਨੂੰ ਮਿਲਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਦਾ ਗਿਆ ਅਤੇ ਮੌੜ ਮੰਡੀ ਦੇ ਸਮੂਹ ਲੋਕਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਮੰਤਰੀ ਦੇ osd ਸ਼੍ਰੀ ਵੇਦ ਪ੍ਰਕਾਸ਼ ਨੂੰ ਦਿੱਤਾ ਗਿਆ। ਜਿਸ ਤਹਿਤ ਰੇਲਵੇ ਦੇ ਉੱਚ – ਅਧਿਕਾਰੀਆਂ ਨੇ ਕੱਲ੍ਹ ਮੌੜ ਮੰਡੀ ਵਿਖੇ ਪਹੁੰਚ ਕੇ ਅੰਡਰਗਰਾਊਂਡ ਪੁਲ ਬਣਾਉਣ ਲਈ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਜਲਦੀ ਹੀ ਸਬੰਧਤ ਅਧਿਕਾਰੀਆਂ ਨੂੰ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ। ਇਸ ਮੌਕੇ ਉਹਨਾਂ ਨਾਲ ਦਿਆਲ ਸੋਢੀ ਨੇ ਮੰਡੀ ਵਾਸੀਆਂ ਨੂੰ ਪੂਰਾ ਭਰੋਸਾ ਦਿਵਾਇਆ ਕੇ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਆਪਣੀ ਪੂਰੀ ਵਾਹ ਲਗਾਉਣਗੇ। ਇਸ ਮੌਕੇ ਸ਼੍ਰੀ ਸੋਢੀ ਨੇ ਕਿਹਾ ਕੇ ਰੇਲਵੇ ਮਹਿਕਮੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜੋ ਪੰਜਾਬ ਸਰਕਾਰ ਦੇ ਹਿੱਸੇ ਦਾ ਕੰਮ ਹੋਵੇਗਾ ਉਸਨੂੰ ਪੂਰਾ ਕਰਨ ਵਿੱਚ ਦੇਰੀ ਨਾ ਲੱਗੇ ਤਾਂ ਜੋ ਮੰਡੀ ਵਾਸੀਆਂ ਨੂੰ ਇਸਦਾ ਲਾਭ ਮਿਲ ਸਕੇ। ਇਸ ਮੌਕੇ ਤੇ ਬੇ ਜੇ ਪੀ ਦੇ ਜ਼ਿਲਾ ਪ੍ਰਧਾਨ ਭਾਰਤ ਭੂਸ਼ਣ, ਜ਼ਿਲਾ ਜਨਰਲ ਸਕੱਤਰ ਮੇਜਰ ਬਰਾੜ, ਮੰਡਲ ਪ੍ਰਧਾਨ ਜੀਵਨ ਗੁਪਤਾ, ਮਹਿੰਦਰ ਗੋਇਲ ਪ੍ਦੇਸ਼ ਮੈਂਬਰ, ਹਰਸ਼ ਗੋਇਲ, ਮੀਕਾ ਖੱਤਰੀ, ਨਸੀਬ ਕਾਕਾ, ਚੰਦਰ ਮੋਹਨ, ਵਿਸ਼ਣੂ ਗੋਇਲ ਤੋਂ ਇਲਾਵਾ ਵੱਖ – ਵੱਖ ਸੰਸਥਾਵਾਂ ਦੇ ਮੁੱਖੀ ਇਸ ਮੌਕੇ ਹਾਜ਼ਰ ਸਨ।

 

ਏਆਈਓਸੀਡੀੇ ਦੀ ਕਾਰਜਕਾਰਨੀ ਦਾ ਮੈਂਬਰ ਬਣਨ ’ਤੇ ਅਸ਼ੋਕ ਬਾਲਿਆਂਵਾਲੀ ਦਾ ਕੈਮਿਸਟਾਂ ਵੱਲੋਂ ਸਨਮਾਨ

0

ਕੈਮਿਸਟਾਂ ਦੀ ਭਲਾਈ ਲਈ ਸੰਘਰਸ਼ ਰਹੇਗਾ ਜਾਰੀ : ਅਸ਼ੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 23 ਮਈ: ਦੀ ਬਠਿੰਡਾ ਡਿਸਟਿ੍ਰਕਟ ਕੇਮਿਸਟ ਐਸੋਸਿਏਸ਼ਨ (ਟੀਬੀਡੀਸੀਏ) ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੂੰ ਆਲ ਇੰਡਿਆ ਆਰਗੇਨਾਇਜੇਸ਼ਨ ਆਫ ਕੇਮਿਸਟ ਐਂਡ ਡਰਗਿਸਟਸ (ਏਆਈਓਸੀਡੀ) ਦਾ ਕਾਰਜਕਾਰਣੀ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਰਿਟੇਲ ਕੇਮਿਸਟ ਐਸੋਸਿਏਸ਼ਨ (ਆਰਸੀਏ) ਅਤੇ ਹੋਲਸੇਲ ਕੇਮਿਸਟ ਐਸੋਸਿਏਸ਼ਨ ਵੱਲੋਂ ਸ਼੍ਰੀ ਬਾਲਿਆਂਵਾਲੀ ਨੂੰ ਸਨਮਾਨਿਤ ਕਰਣ ਲਈ ਵੱਖ-ਵੱਖ ਸਨਮਾਨ ਸਮਾਰੋਹ ਆਯੋਜਿਤ ਕੀਤੇ ਗਏ। ਇਸ ਦੌਰਾਨ ਕੇਮਿਸਟਾਂ ਵੱਲੋਂ ਏਆਈਓਸੀਡੀ ਅਤੇ ਪੀਸੀਏ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਅਸ਼ੋਕ ਬਾਲਿਆਂਵਾਲੀ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਸ਼ੋਕ ਬਾਲਿਆਂਵਾਲੀ ਨੇ ਸਾਰੇ ਕੇਮਿਸਟਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕੇਮਿਸਟਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕੇਮਿਸਟਾਂ ਦੀ ਭਲਾਈ ਲਈ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਸਾਬਕਾ ਪੀਸੀਏ ਪ੍ਰਧਾਨ ਆਰਡੀ ਗੁਪਤਾ, ਜਿਲ੍ਹਾ ਫਾਇਨਾਂਸ ਸਕੱਤਰ ਰਮੇਸ਼ ਗਰਗ, ਆਰਸੀਏ ਮਹਾਂਸਚਿਵ ਸ਼ਮਸ਼ੇਰ ਸਿੰਘ, ਐਡਵੋਕੇਟ ਗੁਰਬਿੰਦਰ ਸਿੰਘ ਬਖਸ਼ੀ, ਸੀਨੀਅਰ ਕੈਮਿਸਟ ਜਸਵੀਰ ਸਿੰਘ ਮਹਿਰਾਜ, ਮਿੱਤਰਪਾਲ ਸਿੰਘ ਕੁੱਕੂ, ਗੁਰਜਿੰਦਰ ਸਿੰਘ ਸਾਹਨੀ, ਸੁਰੇਸ਼ ਤਾਇਲ, ਵਿਜੈ ਕੁਮਾਰ, ਪੋਰਿੰਦਰ ਕੁਮਾਰ, ਦੀਪੂ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ, ਚੇਅਰਮੈਨ ਅੰਮਿ੍ਰਤ ਸਿੰਗਲਾ, ਮਹਾਂਸਚਿਵ ਰੇਵਤੀ ਕਾਂਸਲ, ਹਰੀਸ਼ ਟਿੰਕੂ, ਮਨੋਜ ਸ਼ੰਟੀ, ਵਰਿੰਦਰ ਕੁਮਾਰ, ਵੇਦ ਪ੍ਰਕਾਸ਼ ਬੇਦੀ, ਭਾਰਤ ਭੂਸ਼ਣ ਗੋਗਾ, ਅਸ਼ੋਕ ਕੁਮਾਰ, ਬਲਜੀਤ ਸਿੰਘ, ਸੰਜੀਵ ਕੁਮਾਰ, ਪ੍ਰੇਮ ਕੁਮਾਰ, ਅਸ਼ਵਨੀ ਠਾਕੁਰ, ਵਿਜੈ ਕੁਮਾਰ, ਕੇਸ਼ ਰਾਜ, ਨਰੇਸ਼ ਸਿੰਗਲਾ ਅਤੇ ਸਾਰੇ ਕੇਮਿਸਟ ਹਾਜਰ ਸਨ।

ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਸਿਰ ਝੋਨੇ ਦੀ ਫ਼ਸਲ ਮੜੀ: ਕੋਕਰੀ ਕਲਾਂ

0

ਪੰਜਾਬੀ ਖ਼ਬਰਸਾਰ ਬਿਊਰੋ
ਮਲੋਟ, 22 ਮਈ: ਸੂਬਾ ਕਮੇਟੀ ਦੇ ਸੱਦੇ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਜਿਲ੍ਹਾ ਪੱਧਰੀ ਮੀਟਿੰਗ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਕਮਿਊਨਿਟੀ ਪੈਲਸ ਮਲੋਟ ਵਿਖੇ ਹੋਈ ਜਿਸ ਵਿਚ ਜਿਲ੍ਹਾ ਅਤੇ ਬਲਾਕਾਂ ਦੇ ਅਹੁਦੇਦਾਰਾਂ ਅਤੇ ਸਰਗਰਮ ਵਰਕਰ ਸਾਮਲ ਹੋਏ । ਸੂਬਾ ਕਮੇਟੀ ਵੱਲੋਂ ਵਿਸੇਸ ਅਬਜਰਵਰ ਦੇ ਤੌਰ ’ਤੇ ਪੁੁੱਜੇ ਪੰਜਾਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਮੌਕੇ ਕਿਹਾ ਕਿ ਹਰੇ ਇਨਕਲਾਬ ਤੋਂ ਪਹਿਲਾਂ ਝੋਨਾ ਪੰਜਾਬ ਦੀ ਫਸਲ ਨਹੀਂ ਸੀ। ਇਹ ਤਾਂ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫਿਆਂ ਖਾਤਰ ਫੋਰਡ ਫਾਊਾਡੇਸਨ ਦੇ ਤਿਆਰ ਕੀਤੇ ਖਾਕੇ ਨੂੰ ਸੰਸਾਰ ਬੈਂਕ ਅਤੇ ਸਰਕਾਰਾਂ ਦੀ ਮਿਲੀਭੁਗਤ ਨਾਲ ਮੜੇ ਗਏ । ਇਸ ਹਰੇ ਇਨਕਲਾਬ ਰਾਹੀਂ ਉਸ ਮੌਕੇ ਬਿਨਾਂ ਜਹਿਰਾਂ ਤੋਂ ਸਮਾਜ ਲਈ ਲੋੜੀਂਦੀਆਂ ਸਾਰੀਆਂ ਫਸਲਾਂ ਬੀਜਣ ਵਾਲੇ ਫਸਲੀ ਵਿਭਿੰਨਤਾ ਦੀ ਕੁਦਰਤੀ ਪ੍ਰਣਾਲੀ ਨੂੰ ਤਹਿਸ ਨਹਿਸ ਕਰਕੇ ਪੰਜਾਬ ਵਾਸੀਆਂ ਲਈ ਸਾੜਸਤੀ ਵਰਗੀ ਹਾਲਤ ਪੈਦਾ ਕਰਨ ਵਾਲਾ ਝੋਨੇ ਦਾ ਫਸਲੀ ਚੱਕਰ ਪੰਜਾਬ ਦੇ ਕਿਸਾਨਾਂ ਸਿਰ ਮੜਿਆ ਗਿਆ ਜਿਸ ਦੀਆਂ ਜਿੰਮੇਵਾਰ ਸਾਮਰਾਜ ਨੀਤੀਆਂ ਹੀ ਹਨ।
ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ, ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂੰ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਲੰਬੀ ਬਲਾਕ ਦੇ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਮੁਕਤਸਰ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਗਿੱਦੜਬਾਹਾ ਬਲਾਕ ਪ੍ਰਧਾਨ ਬਿੱਟੂ ਮੱਲਣ, ਬੋਹੜ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ ਮਲੋਟ, ਮਲਕੀਤ ਸਿੰਘ ਗੱਗੜ, ਐਂਪੀ ਸਿੰਘ ਭੁੱਲਰ ਵਾਲਾ, ਨਿਸਾਨ ਸਿੰਘ ਕੱਖਾਂਵਾਲੀ, ਸੁਖਰਾਜ ਸਿੰਘ ਰਹੂੜਿਆਂਵਾਲੀ, ਜਗਸੀਰ ਸਿੰਘ ਗੱਗੜ, ਗੁਰਤੇਜ ਸਿੰਘ ਖੁੰਡੀਆਂ ਆਦਿ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਇੱਕ ਤਰਫੇ ਤੌਰ ’ਤੇ ਐਲਾਨ ਕਰ ਦਿੱਤਾ ਹੈ ਪ੍ਰੰਤੁੂ ਜੇਕਰ ਦਸ ਹਜਾਰ ਰੁਪਏ ਪ੍ਰਤੀ ਏਕੜ ਹੁੰਦਾ ਤਾਂ ਕਿਸਾਨਾਂ ਦੇ ਕਾਫੀ ਵੱਡੇ ਹਿੱਸੇ ਨੇ ਸਿੱਧੀ ਬਿਜਾਈ ਲਈ ਰਾਜੀ ਹੋ ਜਾਣਾ ਸੀ। ਸਰਕਾਰ ਵੱਲੋਂ ਮੂੰਗੀ, ਬਾਸਮਤੀ ਤੇ ਮੱਕੀ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ ਪਰ ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾ ਰਹੀ ਹੈ, ਨਾ ਹੀ ਪਛੇਤੇ ਝੋਨੇ ਵਾਲੇ ਕਿਸਾਨਾਂ ਨੂੰ ਬਣਦਾ ਉਤਸਾਹੀ ਭੱਤੇ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਝੋਨੇ ਦੀ ਥਾਂ ਸਾਰੀਆਂ ਫਸਲਾਂ ਦਾਲਾਂ, ਸਬਜੀਆਂ, ਬਾਸਮਤੀ, ਮੱਕੀ, ਤੇਲ, ਬੀਜ, ਫਲਾਂ ਤੇ ਹੋਰ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੇ ਲਾਭਕਾਰੀ ਮੁੱਲ ਦੋ ਜਮ੍ਹਾਂ ਪੰਜਾਹ ਫੀਸਦੀ ਫਾਰਮੁਲੇ ਮੁਤਾਬਕ ਮਿਥ ਕੇ ਮੁਕੰਮਲ ਖਰੀਦ ਦੀ ਗਰੰਟੀ ਦਿੱਤੀ ਜਾਵੇ। ਇਸ ਮੌਕੇ ਸਕੱਤਰ ਮਾ.ਗੁਰਾਂਦਿੱਤਾ ਸਿੰਘ ਭਾਗਸਰ, ਖੁਸਹਾਲ ਸਿੰਘ ਵੰਗਲ, ਮਨੋਹਰ ਸਿੰਘ ਸਿੱਖਵਾਲਾ, ਦਲਜੀਤ ਸਿੰਘ ਮਿੱਠੜੀ, ਬਗੀਚਾ ਸਿੰਘ ਮਲੋਟ, ਜੋਗਿੰਦਰ ਸਿੰਘ ਬੁੱਟਰ ਸਰੀਂਹ, ਡਾ.ਹਰਪਾਲ ਸਿੰਘ ਕਿੱਲਿਆਂਵਾਲੀ ਵੀ ਸਾਮਲ ਸਨ । ਮੀਟਿੰਗ ਵਿਚ ਕਿਸਾਨ ਆਗੂਆਂ ਵਲੋਂ ਲੰਬੀ ਲਾਠੀਚਾਰਜ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਚ ਮੰਨੀਆਂ ਮੰਗਾਂ ਸਮੇਤ ਕਿਸਾਨਾਂ ਮਜਦੂਰਾਂ ਨਰਮੇਂ ਦਾ ਐਲਾਨ ਕੀਤਾ ਮੁਆਵਜਾ ਤਰੁੰਤ ਦੇਣ ਦੀ ਮੰਗ ਕੀਤੀ।

Our Visitor

1901521