ਪਿੰਡ ਬੱਜੋਆਣਾਂ ਵਿਖੇ ਨਵੀ ਧਰਮਸ਼ਾਲਾ ਦਾ ਨਿਰਮਾਣ ਸ਼ੁਰੂ

Date:

spot_img

ਰਾਮ ਸਿੰਘ ਕਲਿਆਣ
ਨਥਾਣਾ 9 ਜੂਨ : ਸਥਾਨਕ ਬਲਾਕ ਦੇ ਪਿੰਡ ਬੱਜੋਆਣਾ ਵਿਖ਼ੇ ਪਿੰਡ ਦੀ ਪੰਚਾਇਤ ਵਲੋਂ ਲਗਾਤਾਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਅੱਜ ਪਿੰਡ ਦੀ ਸਾਂਝੀ ਧਰਮਸ਼ਾਲਾ ਦੇ ਨਿਰਮਾਣ ਦੀ ਨੀਂਹ ਪਿੰਡ ਦੇ ਸਰਪੰਚ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵੱਲੋ ਪੰਚਾਇਤ ਅਤੇ ਨਗਰ ਨਿਵਾਸੀਆ ਦੀ ਹਾਜ਼ਰੀ ਵਿੱਚ ਰੱਖੀ । ਉਹਨਾ ਕਿਹਾ ਕੇ ਇਹ ਧਰਮਸ਼ਾਲਾ ਤਕਰੀਬਨ 55 ਸਾਲ ਪਹਿਲਾਂ ਬਣੀ ਸੀ ਤੇ ਜਿਸਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਬਿਲਕੁਲ ਢਹਿ ਢੇਰੀ ਹੋ ਗਈ ਸੀ। ਪਿੰਡ ਦੇ ਵਸਨੀਕਾਂ ਦੀ ਮੰਗ ਅਨੁਸਾਰ ਪਿੰਡ ਦੀ ਪੰਚਾਇਤ ਵਲੋਂ 5 ਲੱਖ ਦੀ ਲਾਗਤ ਨਾਲ ਨਵੀ ਧਰਮਸ਼ਾਲਾ ਬਣਾਈ ਜਾ ਰਹੀ ਹੈ ਅਤੇ ਲੋਕਾਂ ਨਾਲ ਕੀਤਾ ਵਾਅਦੇ ਨੂੰ ਪੂਰਾ ਕੀਤਾ ਹੈ, ਇਸ ਸਮੇਂ ਸਮੁੱਚੀ ਪੰਚਾਇਤ ਨੇ ਪਿੰਡ ਦੇ ਲੋਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ ਪੰਚ, ਬਹਾਦਰ ਸਿੰਘ ਪੰਚ,ਰਾਮ ਲਾਲ ਪੰਚ, ਗੁਰਮੇਲ ਸਿੰਘ ਪੰਚ, ਹਰਦੀਪ ਕੌਰ ਪੰਚ, ਅਵਤਾਰ ਨੰਬਰਦਾਰ, ਭਿੰਦਰ ਸਿੰਘ, ਰਣਜੀਤ ਸਿੰਘ, ਬਾਬੂ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।

spot_img
spot_img

Share post:

Popular

More like this
Related

Moga ‘ਚ ਚੱਲੀਆਂ ਤਾਬੜਤੋੜ ਗੋ*ਲੀ/ਆਂ, ਦੋ ਨੌਜਵਾਨਾਂ ਦੀ ਹੋਈ ਮੌ/ਤ ਅਤੇ 2 ਗੰਭੀਰ ਜਖ਼ਮੀ

Moga News: Moga 'ਚ ਬੀਤੀ ਦੇਰ ਸ਼ਾਮ ਚੱਲੀਆਂ ਅੰਨੇਵਾਹ...