Monday, May 11, 2026
Home Blog Page 257

ਗੁਲਜ਼ਾਰਇੰਦਰ ਸਿੰਘ ਚਾਹਲ ਨੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਪਲਾਨਿੰਗ ਵਿਭਾਗ ਦੇ ਸੀਨੀਅਰ ਅਫ਼ਸਰਾਂ ਨਾਲ ਕੀਤੀ ਮੀਟਿੰਗ

0

Chandigarh News:ਆਰਥਿਕ ਨੀਤੀ ਅਤੇ ਯੋਜਨਾਬੰਦੀ ਬੋਰਡ, ਪੰਜਾਬ ਦੇ ਨਵ-ਨਿਯੁਕਤ ਉਪ ਚੇਅਰਮੈਨ (ਕੈਬਨਿਟ ਰੈਂਕ) ਗੁਲਜ਼ਾਰਇੰਦਰ ਸਿੰਘ ਚਾਹਲ ਨੇ ਅੱਜ ਵਧੀਕ ਮੁੱਖ ਸਕੱਤਰ ਯੋਜਨਾਬੰਦੀ ਜਸਪ੍ਰੀਤ ਤਲਵਾੜ, ਵਧੀਕ ਸਕੱਤਰ ਯੋਜਨਾਬੰਦੀ ਜਗਜੀਤ ਸਿੰਘ ਅਤੇ ਡਾਇਰੈਕਟਰ ਯੋਜਨਾਬੰਦੀ ਅਨੁਪਮ ਦੀ ਮੌਜੂਦਗੀ ਵਿੱਚ ਵਜੋਂ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਸੂਬੇ ਪ੍ਰਤੀ ਸੇਵਾਵਾਂ ਦਾ ਮੌਕਾ ਦੇਣ ਲਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਵਾਈਸ ਚੇਅਰਮੈਨ ਚਾਹਲ ਨੇ ਯੋਜਨਾਬੰਦੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਇਹ ਵੀ ਪੜ੍ਹੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੈਂਕਾਂ ਲਈ ਪੈਨਸ਼ਨਰ ਸੇਵਾ ਪੋਰਟਲ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ ਸਮਾਂ-ਸੀਮਾ ਕੀਤੀ ਨਿਰਧਾਰਤ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੁਚਾਰੂ ਢੰਗ ਨਾਲ ਲੋਕ-ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਜਿਸ ਦੇ ਜ਼ਮੀਨੀ ਪੱਧਰ ‘ਤੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪੂਰੀ ਸੂਝ-ਬੂਝ ਨਾਲ ਬਣਾਈਆਂ ਇਨ੍ਹਾਂ ਨੀਤੀਆਂ ਰਾਹੀਂ ਪੰਜਾਬ ਸੂਬਾ ਇਨਕਲਾਬੀ ਸੁਧਾਰਾਂ ਦੇ ਲਾਗੂਕਰਨ ਵਿੱਚ ਦੇਸ਼ ਭਰ ‘ਚੋ ਮੋਹਰੀ ਬਣ ਕੇ ਉੱਭਰਿਆ ਹੈ। ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਆਪਣੀ ਇਸ ਨਵੀਂ ਭੂਮਿਕਾ ਲਈ ਠੋਸ ਯੋਜਨਾਬੰਦੀ ਤਿਆਰ ਕਰਨ ਬਾਰੇ ਚਰਚਾ ਕੀਤੀ ਤਾਂ ਜੋ ਉਹ ਪੰਜਾਬ ਦੇ ਵਿਕਾਸ ਨੂੰ ਅੱਗੇ ਹੋਰ ਹੁਲਾਰਾ ਦੇਣ ਵਿੱਚ ਯੋਗਦਾਨ ਪਾ ਸਕਣ। ਇਸ ਮੌਕੇ ਵਾਈਸ ਚੇਅਰਮੈਨ ਗੁਲਜ਼ਾਰਇੰਦਰ ਸਿੰਘ ਚਾਹਲ ਨੇ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਡਿਜੀਟਲ ਅਰਥਵਿਵਸਥਾ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੇਵਾਵਾਂ ਦੀ ਡਲਿਵਰੀ ਵਿੱਚ ਵਿੱਚ ਸੁਧਾਰ ਲਈ ਸਰਕਾਰੀ ਸੈਕਟਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸ਼ਾਮਲ ਕਰਦਿਆਂ ਸਟਾਰਟਅੱਪਸ, ਮੀਡੀਆ ਅਤੇ ਮਨੋਰੰਜਨ ਵਰਗੇ ਸੈਕਟਰਾਂ ਨੂੰ ਹੁਲਾਰਾ ਦੇਣ ਸਬੰਧੀ ਆਪਣੀ ਮਜ਼ਬੂਤ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ ਮੋਹਾਲ਼ੀ ਪੁਲਿਸ ਵੱਲੋਂ .32 ਬੋਰ ਦੇ ਪਿਸਤੌਲ ਸਮੇਤ 2 ਮੁਲਜਮ ਗ੍ਰਿਫਤਾਰ

ਉਨ੍ਹਾਂ ਅੱਗੇ ਕਿਹਾ ਕਿ ਉਹ ਨੀਤੀ ਆਯੋਗ ਨਾਲ ਨਜ਼ਦੀਕੀ ਤਾਲਮੇਲ ਲਈ ਯਤਨ ਕਰਨਗੇ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਾਗੂ ਪ੍ਰਮੁੱਖ ਨੀਤੀਆਂ ਦਾ ਅਧਿਐਨ ਕਰਨਗੇ ਤਾਂ ਜੋ ਪੰਜਾਬ ਵਿੱਚ ਸਫ਼ਲ ਅਤੇ ਠੋਸ ਨੀਤੀਆਂ ਦੇ ਲਾਗੂਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਰਾਜ ਦੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਦੇਣ ਲਈ ਪਰਵਾਸੀ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਦਯੋਗ ਦੇ ਆਗੂਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਸੱਦਾ ਦਿੱਤਾ ਜਾਵੇਗਾ।ਇੱਕ ਉੱਦਮੀ ਵਜੋਂ ਆਪਣਾ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਨਤਾ ਅਤੇ ਜਨਤਕ-ਨਿੱਜੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੋਵੇਗਾ ਕਿ ਆਰਥਿਕ ਵਿਕਾਸ ਲਾਭ ਪੰਜਾਬ ਦੇ ਹਰ ਨਾਗਰਿਕ ਤੱਕ ਪੁੱਜੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੈਂਕਾਂ ਲਈ ਪੈਨਸ਼ਨਰ ਸੇਵਾ ਪੋਰਟਲ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ ਸਮਾਂ-ਸੀਮਾ ਕੀਤੀ ਨਿਰਧਾਰਤ

0

Chandigarh News:ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੈਨਸ਼ਨਰ ਸੇਵਾ ਪੋਰਟਲ ‘ਤੇ ਰਾਜ ਦੇ ਪੈਨਸ਼ਨਰਾਂ ਦੀ 100% ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਅੱਜ ਇਥੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਹਰੇਕ ਬੈਂਕ ਦੇ ਕੇਸ ਲੋਡ ਦੇ ਅਨੁਸਾਰ ਇਸ ਕਾਰਜ਼ ਨੂੰ ਪੂਰਾ ਕਰਨ ਲਈ ਸਮਾਂ-ਸੀਮਾਵਾਂ ਜਾਰੀ ਕੀਤੀਆਂ। ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਡਿਜੀਟਲ ਤਬਦੀਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਸਰਕਾਰ ਦੇ ਪੈਨਸ਼ਨਰ ਸਰਕਾਰੀ ਦਫਤਰਾਂ ਵਿੱਚ ਜਾਏ ਬਿਨਾਂ ਆਪਣੇ ਘਰਾਂ ਤੋਂ ਹੀ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਕਰ ਸਕਣ।

ਇਹ ਵੀ ਪੜ੍ਹੋ ਮੋਹਾਲ਼ੀ ਪੁਲਿਸ ਵੱਲੋਂ .32 ਬੋਰ ਦੇ ਪਿਸਤੌਲ ਸਮੇਤ 2 ਮੁਲਜਮ ਗ੍ਰਿਫਤਾਰ

ਇਸ ਵਿਆਪਕ ਪ੍ਰਗਤੀ ਸਮੀਖਿਆ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੋਰਟਲ ਦੀ ਸ਼ੁਰੂਆਤ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰੀ ‘ਸੇਵਾ ਮੇਲਿਆਂ’ ਤੋਂ ਬਾਅਦ 1,11,233 ਪੈਨਸ਼ਨਰਾਂ ਪਹਿਲਾਂ ਹੀ ਆਪਣਾ ਈ-ਕੇਵਾਈਸੀ ਸਫਲਤਾਪੂਰਵਕ ਪੂਰਾ ਕਰ ਚੁੱਕੇ ਹਨ ਅਤੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਸਾਰੇ ਪੈਨਸ਼ਨਰ ਇਸ ਸੇਵਾ ਲਈ ਰਜਿਸਟਰ ਹੋ ਸਕਣ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਸੇਵਾਮੁਕਤ ਪੈਨਸ਼ਨਰਾਂ ਦੀ ਸਹਾਇਤਾ ਲਈ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ, ਖਾਸ ਤੌਰ ‘ਤੇ ਬ੍ਰਾਂਚ ਮੈਨੇਜਰਾਂ ਨੂੰ ਉਨ੍ਹਾਂ ਬਜ਼ੁਰਗ ਪੈਨਸ਼ਨਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਜੋ ਡਿਜੀਟਲ ਇੰਟਰਫੇਸ ਤੋ ਜਾਣੂੰ ਨਹੀਂ ਹਨ।

ਇਹ ਵੀ ਪੜ੍ਹੋ Bathinda Police ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 9 ਮੋਟਰਸਾਈਕਲ ਕੀਤੇ ਬਰਾਮਦ

ਵਿੱਤ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਬੈਂਕ ਪੱਧਰ ‘ਤੇ ਕੋਈ ਵੀ ਲਾਪਰਵਾਹੀ ਜਾਂ ਤਕਨੀਕੀ ਰੁਕਾਵਟ ਜੋ ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦੀ ਹੈ, ਪ੍ਰਤੀ ਸਖ਼ਤ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ।ਇਸ ਸਬੰਧੀ ਚਿੰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਵਿੱਤ ਮੰਤਰੀ ਚੀਮਾ ਨੇ ਭਰੋਸਾ ਦਿਵਾਇਆ ਕਿ ਇਸ ਲਾਜ਼ਮੀ ਰਜਿਸਟ੍ਰੇਸ਼ਨ ਪੜਾਅ ਦੌਰਾਨ ਪੈਨਸ਼ਨ ਵੰਡ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ। ਵਿੱਤ ਮੰਤਰੀ ਨੇ ਮੀਟਿੰਗ ਦੀ ਸਮਾਪਤੀ ਮੌਕੇ ਇਸ ਯੋਜਨਾ ਵਿੱਚ ਸ਼ਾਮਿਲ ਸਾਰੇ ਭਾਈਵਾਲਾਂ ਨੂੰ ਪੰਜਾਬ ਨੂੰ ਡਿਜੀਟਲ ਭਲਾਈ ਸੇਵਾਵਾਂ ਵਿੱਚ ਇੱਕ ਮੋਹਰੀ ਬਣਾਉਣ ਲਈ ਮਿਸ਼ਨ-ਮੋਡ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਕਿ ਸੂਬੇ ਦੇ 3.15 ਲੱਖ ਪੈਨਸ਼ਨਰਾਂ ਨੂੰ ਇਹ ਸਹੂਲਤ ਬਿਨਾ ਕਿਸੇ ਰੁਕਾਵਟ ਜਾਂ ਮੁਸ਼ਕਲ ਦੇ ਮੁਹੱਈਆ ਕਰਵਾਈ ਜਾ ਸਕੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿੱਤ ਆਲੋਕ ਸ਼ੇਖਰ, ਡਾਇਰੈਕਟਰ ਖਜ਼ਾਨਾ ਅਰਵਿੰਦ ਕੇ. ਐਮ.ਕੇ. ਅਤੇ ਵਧੀਕ ਡਾਇਰੈਕਟਰ ਖਜ਼ਾਨਾ ਸਿਮਰਜੀਤ ਕੌਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੋਹਾਲ਼ੀ ਪੁਲਿਸ ਵੱਲੋਂ .32 ਬੋਰ ਦੇ ਪਿਸਤੌਲ ਸਮੇਤ 2 ਮੁਲਜਮ ਗ੍ਰਿਫਤਾਰ

0

SAS Nagar News: ਜ਼ਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ ਦੇ ਇੰਚਾਰਜ਼ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਇੱਕ .32 ਬੋਰ ਪਿਸਤੌਲ ਅਤੇ 2 ਜਿੰਦਾਂ ਰੌਂਦ ਸਮੇਤ 2 ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦੱਸਿਆ ਕਿ ਮਿਤੀ 23-12-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਨੇੜੇ ਕ੍ਰਿਸ਼ਚਨ ਸਕੂਲ, ਖਰੜ੍ਹ ਮੌਜੂਦ ਸੀ ਤਾਂ ਨਾਕਾਬੰਦੀ ਦੌਰਾਨ ਸ਼ੱਕ ਦੀ ਬਿਨਾਂ ਤੇ ਕਾਰ ਨੰ: CH04-E-5425 ਮਾਰਕਾ ਸਕੌਡਾ ਰੰਗ ਕਾਲ਼ਾ, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਨੂੰ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੇ ਡੈਸ਼ਬੋਰਡ ਵਿੱਚੋਂ ਇੱਕ ਪਿਸਤੌਲ .32 ਬੋਰ ਸਮੇਤ 02 ਜਿੰਦਾ ਰੌਂਦ ਬ੍ਰਾਮਦ ਹੋਏ।

ਇਹ ਵੀ ਪੜ੍ਹੋ Bathinda Police ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 9 ਮੋਟਰਸਾਈਕਲ ਕੀਤੇ ਬਰਾਮਦ

ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 444 ਮਿਤੀ 23-12-2025 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।ਮੁਲਜਮਾਂ ਦੀ ਪਹਿਚਾਣ ਜਗਤਾਰ ਸਿੰਘ ਉਰਫ ਜੱਗੀ ਵਾਸੀ ਪਿੰਡ ਰਜਿੰਦਰਗੜ੍ਹ ਥਾਣਾ ਬਡਾਲ਼ੀ ਆਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਦੰਸ਼ਵੀਰ ਸਿੰਘ ਵਾਸੀ ਪਿੰਡ ਕਲੌੜ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਪੁਲਿਸ ਰਿਮਾਂਡ ਅਧੀਨ ਹਨ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਜਾਇਜ ਅਸਲਾ/ਗੋਲੀ-ਸਿੱਕਾ ਕਿਸ ਪਾਸੋਂ, ਕਿਸ ਮਕਸਦ ਲਈ ਖਰੀਦ ਕਰਕੇ ਲਿਆਏ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda Police ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 9 ਮੋਟਰਸਾਈਕਲ ਕੀਤੇ ਬਰਾਮਦ

0

Bathinda News: Bathinda Police ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ‘ਚ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਦੇ ਕੋਲੋਂ ਚੋਰੀ ਕੀਤੇ ਹੋਏ 9 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇੰਨ੍ਹਾਂ ਦੀ ਪਹਿਚਾਣ ਸਤਵੰਤ ਉਰਫ਼ ਦੀਪੂ ਅਤੇ ਪਲਵਿੰਦਰ ਉਰਫ਼ ਨਿੱਕੂ ਦੇ ਵਜੋਂ ਹੋਈ ਹੈ।

ਇਹ ਵੀ ਪੜ੍ਹੋ ਪੰਜਾਬੀ ਨੌਜਵਾਨ ਟੱਪਿਆ ਬਾਰਡਰ; ਪਾਕਿ ਫ਼ੌਜ ਦੀ ਹਿਰਾਸਤ ‘ਚ ਫ਼ੋਟੋ ਆਈ ਸਾਹਮਣੇ!

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਮੀਡੀਆ ਨੁੰ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਮੋਟਰਸਾਈਕਲ ਚੋਰ ਗਿਰੋਹ ਸਰਗਰਮ ਹੈ। ਇਸ ਸਬੰਧ ਵਿਚ ਥਾਣਾ ਕੈਨਾਲ ਕਲੌਨੀ ਦੇ ਵਿਚ 23 ਦਸੰਬਰ ਨੂੰ ਮੁਕੱਦਮਾ ਨੰਬਰ 323 ਦਰਜ਼ ਕੀਤਾ ਗਿਆ। ਜਿਸਤੋਂ ਬਾਅਦ ਮੁਲਜਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੁੰ ਕਾਬੂ ਕੀਤਾ ਗਿਆ। ਇੰਨ੍ਹਾਂ ਦੇ ਕੋਲੋਂ ਵੱਖ ਵੱਖ ਕੰਪਨੀਆਂ ਦੇ 9 ਮੋਟਰਸਾਈਕਲ ਹੁਣ ਤੱਕ ਬਰਾਮਦ ਕੀਤੇ ਜਾ ਚੁੱਕੇ ਹਨ। ਡੀਐਸਪੀ ਮੁਤਾਬਕ ਪੁਛਗਿਛ ਜਾਰੀ ਹੈ ਤੇ ਹੋਰ ਵੀ ਬਰਾਮਦਗੀਆਂ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬੀ ਨੌਜਵਾਨ ਟੱਪਿਆ ਬਾਰਡਰ; ਪਾਕਿ ਫ਼ੌਜ ਦੀ ਹਿਰਾਸਤ ‘ਚ ਫ਼ੋਟੋ ਆਈ ਸਾਹਮਣੇ!

0

Jalandhar News: ਪੰਜਾਬ ਦੇ ਜਲੰਧਰ(Jalandhar)ਜ਼ਿਲ੍ਹੇ ਨਾਲ ਸਬੰਧਤ ਇੱਕ ਪੰਜਾਬੀ ਨੌਜਵਾਨ ਦੇ ਬਾਰਡਰ ਟੱਪਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸ਼ਰਨਦੀਪ ਸਿੰਘ ਨਾਂ ਦੇ ਇਸ ਗੁਰਸਿੱਖ ਨੌਜਵਾਨ ਦੀਆਂ ਪਾਕਿਸਤਾਨ ਰੈਜਰਾਂ ਦੀ ਹਿਰਾਸਤ ਵਿਚ ਫ਼ੋਟੋਆਂ ਸਾਹਮਣੇੇ ਆਈਆਂ ਹਨ। ਹਾਲਾਂਕਿ ਪੰਜਾਬ ਪੁਲਿਸ ਦੇ ਨਾਲ-ਨਾਲ ਦੇਸ ਦੀਆਂ ਸੁਰੱਖਿਆ ਏਜੰਸੀਆਂ ਵੀ ਇਸ ਗੱਲੋਂ ਹੈਰਾਨ ਹੈ ਕਿ ਉਕਤ ਨੌਜਵਾਨ ਪਾਕਿਸਤਾਨ ਕਿਸ ਤਰ੍ਹਾਂ ਪੁੱਜਿਆ, ਕਿਉਂਕਿ ਸ਼ਰਨਦੀਪ ਦੇ ਵਿਰੁਧ ਇੱਧਰਲੇ ਪੰਜਾਬ ਵਿਚ ਵੀ ਕੁੱਝ ਪਰਚੇ ਹਨ। ਦਸਿਆ ਜਾ ਰਿਹਾ ਕਿ ਉਹ ਇੱਕ ਮਹੀਨਾ ਪਹਿਲਾਂ ਹੀ ਕਪੂਰਥਲਾ ਜੇਲ੍ਹ ਵਿਚੋਂ ਬਾਹਰ ਆਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪਣੇ ਪੁੱਤਰ ਦੇ ਕੁੱਝ ਦਿਨਾਂ ਦੇ ਲਾਪਤਾ ਹੋਣ ਤੋਂ ਬਾਅਦ ਪਿਤਾ ਸਤਨਾਮ ਸਿੰਘ ਵਾਸੀ ਪਿੰਡ ਭੌਂਏ ਤਹਿਸੀਲ ਸ਼ਾਹਕੋਟ ਦੇ ਵੱਲੋਂ ਪੁਲਿਸ ਕੋਲ ਵੀ ਸੂਚਨਾ ਦਿੱਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Summer Hil Convent School Bathinda ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

0

Bathinda News: Summer Hill Convent School Bathinda ਵਿਖੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅਧਿਆਪਕਾ ਪਰਮਜੀਤ ਕੌਰ ਸੋਹਲ ਨੇ ਬੱਚਿਆਂ ਨੂੰ ਵੱਡੇ ਸਾਹਿਬਜ਼ਾਦਿਆ ਦੀ ਸ਼ਹਾਦਤ ਬਾਰੇ ਅਤੇ ਅਧਿਆਪਕਾਂ ਸੁਮਨਜੀਤ ਕੌਰ ਨੇ ਛੋਟੇ ਸਾਹਿਬਜਾਦਿਆ ਦੀ ਸ਼ਹਾਦਤ ਬਾਰੇ ਦੱਸਿਆ। ਇਸ ਮੌਕੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਸ਼ਬਦ ਗਾਇਣ ਕੀਤਾ, ਸਾਰਾ ਵਾਤਾਵਰਣ ਵੈਰਾਗਮਈ ਹੋਇਆ ਪ੍ਰਤੀਤ ਹੋ ਰਿਹਾ ਸੀ। ਵਿਦਿਆਰਥੀ ਨੇ ਕਵਿਤਾਵਾਂ ਗਾਇਣ ਕੀਤੀਆਂ। ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਬੱਚਿਆ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ । ਸਕੂਲ ਦੇ ਐਸ ਡੀ ਰਮੇਸ਼ ਕੱਕੜ ਨੇ ਬੱਚਿਆਂ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ, ਸਿੰਘਾਂ ਸੇਵਕਾਂ ਦੀਆਂ ਸ਼ਹੀਦੀਆਂ ਨੂੰ ਸਦਾ ਚੇਤੇ ਰੱਖਣ ਅਤੇ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Silver Oaks School ਸੁਸ਼ਾਂਤ ਸਿਟੀ -II ਵਿਖੇ ‘ਜੂਨੀਅਰ ਸਪੋਰਟਸ ਫਿਏਸਟਾ’ ਅਤੇ ਤਿਉਹਾਰੀ ਗਤੀਵਿਧੀਆਂ ਨੇ ਬਿਖੇਰੀ ਰੰਗਤ

0

Bathinda News: Silver Oaks School ਸੁਸ਼ਾਂਤ ਸਿਟੀ- II ਵੱਲੋਂ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਜੂਨੀਅਰ ਸਪੋਰਟਸ ਫਿਏਸਟਾ’ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਨੰਨ੍ਹੇ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਤਾਲਮੇਲ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਹ ਸਮਾਗਮ ਸਰੀਰਕ ਵਿਕਾਸ ਅਤੇ ਸਿੱਖਿਆ ਦੇ ਸੁਮੇਲ ਰਾਹੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਇਸ ਦੌਰਾਨ ਬੱਚਿਆਂ ਦੀ ਉਮਰ ਦੇ ਮੁਤਾਬਕ ਵੱਖ-ਵੱਖ ਖੇਡਾਂ ਜਿਵੇਂ ਕਿ ਹੁਲਾ ਹੂਪ ਰੇਸ, ਬਨਾਨਾ ਰੇਸ, ਬੈਲੇਂਸਿੰਗ ਰੇਸ, ਹਰਡਲ ਰੇਸ ਅਤੇ ਹੋਰ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਖੇਡਾਂ ਵਿਸ਼ੇਸ਼ ਤੌਰ ‘ਤੇ ਛੋਟੇ ਬੱਚਿਆਂ ਦੀਆਂ ਵਿਕਾਸ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਸਨ ਤਾਂ ਜੋ ਉਨ੍ਹਾਂ ਵਿੱਚ ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ।

ਇਹ ਵੀ ਪੜ੍ਹੋ Bathinda ‘ਚ ਇੱਕ ਸਰਕਾਰੀ ਕਾਲਜ ਦੇ ਪ੍ਰੋਫੈਸਰ ਨੂੰ ਅਗਵਾ ਕਰਕੇ ਸ਼ੱਕੀ ਹਾਲਤਾਂ ਵਿੱਚ ਕੁੱਟਮਾਰ

ਨੰਨ੍ਹੇ ਖਿਡਾਰੀਆਂ ਨੇ ਬਹੁਤ ਹੀ ਉਤਸ਼ਾਹ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਮੁੱਢਲੀ ਸਿੱਖਿਆ ਵਿੱਚ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ, “ਸਰੀਰਕ ਗਤੀਵਿਧੀਆਂ ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਸਹਿਣਸ਼ੀਲਤਾ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।”ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਤੋਂ ਸ਼੍ਰੀਮਤੀ ਨੀਤੂ ਬਾਂਸਲ, ਇਟਸ ਪਲੇ ਟਾਈਮ ਪ੍ਰੀ ਸਕੂਲ ਤੋਂ ਸ਼੍ਰੀਮਤੀ ਯਦੂ ਦੱਤਾ ਅਤੇ ਮਦਰਜ਼ ਕੇਅਰ ਪ੍ਰੀ ਸਕੂਲ ਤੋਂ ਸ਼੍ਰੀਮਤੀ ਪਵਨਦੀਪ ਕੌਰ ਸ਼ਾਮਲ ਹੋਏ। ਮਹਿਮਾਨਾਂ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਰਾਹੀਂ ਨਿਪੁੰਨ ਬਣਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ ਮੁਅੱਤਲ DIG Harcharn Singh Bhullar ਦੀ ਜਮਾਨਤ ਅਰਜ਼ੀ ‘ਤੇ ਹੋਈ ਸੁਣਵਾਈ

ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਕੂਲ ਵਿੱਚ ਕ੍ਰਿਸਮਸ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਭਾ ਵੀ ਬੁਲਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਕੈਰੋਲ ਗਾਇਨ, ਸਕਿਟਾਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪਿਆਰ, ਸਾਂਝ ਅਤੇ ਹਮਦਰਦੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਪੂਰੇ ਸਕੂਲ ਕੈਂਪਸ ਵਿੱਚ ਖੁਸ਼ੀ ਅਤੇ ਨਿੱਘ ਭਰਿਆ ਮਾਹੌਲ ਬਣਿਆ ਰਿਹਾ।ਇਸ ਤੋਂ ਇਲਾਵਾ, ਸ਼੍ਰੀਮਤੀ ਮੋਵੀਨਾ ਵੱਲੋਂ ਕਰਵਾਈ ਗਈ ਇੱਕ ਬੇਕਰੀ ਵਰਕਸ਼ਾਪ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਰਹੀ। ਇਸ ਵਰਕਸ਼ਾਪ ਰਾਹੀਂ ਬੱਚਿਆਂ ਨੂੰ ਬੇਕਿੰਗ ਦੇ ਮੁੱਢਲੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਨਵਾਂ ਸਿੱਖਣ ਦੇ ਉਤਸ਼ਾਹ ਵਿੱਚ ਵਾਧਾ ਹੋਇਆ।ਜੂਨੀਅਰ ਸਪੋਰਟਸ ਫਿਏਸਟਾ, ਕ੍ਰਿਸਮਸ ਦਾ ਜਸ਼ਨ ਅਤੇ ਬੇਕਰੀ ਵਰਕਸ਼ਾਪ ਯਾਦਗਾਰੀ ਹੋ ਨਿਬੜੇ। ਇਹਨਾਂ ਗਤੀਵਿਧੀਆਂ ਨੇ ਵਿਦਿਆਰਥੀਆਂ, ਮਾਪਿਆਂ ਅਤੇ ਮਹਿਮਾਨਾਂ ‘ਤੇ ਡੂੰਘੀ ਛਾਪ ਛੱਡੀ ਅਤੇ ਸਕੂਲ ਦੇ ‘ਖੁਸ਼ਹਾਲ ਅਤੇ ਸਰਵਪੱਖੀ ਸਿੱਖਿਆ’ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਇੱਕ ਸਰਕਾਰੀ ਕਾਲਜ ਦੇ ਪ੍ਰੋਫੈਸਰ ਨੂੰ ਅਗਵਾ ਕਰਕੇ ਸ਼ੱਕੀ ਹਾਲਤਾਂ ਵਿੱਚ ਕੁੱਟਮਾਰ

0

Bathinda News: ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਇੱਕ ਕਾਲਜ਼ ਦੇ ਇੱਕ ਪ੍ਰੋਫੈਸਰ ਨੂੰ ਸ਼ੱਕੀ ਹਾਲਤਾਂ ਵਿੱਚ ਅਗਵਾ ਕਰਕੇ ਲੁੱਟਮਾਰ ਦੀ ਨੀਅਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕ੍ਰਿਸ਼ਨ ਕੁਮਾਰ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਉਪਰ ਥਾਣਾ ਸਿਟੀ ਰਾਮਪੁਰਾ ਦੇ ਪੁਲਿਸ ਸਟੇਸ਼ਨ ਵਿਚ ਪਰਚਾ ਦਰਜ਼ ਕੀਤਾ ਜਾ ਰਿਹਾ। ਮੈਕਸ ਹਸਪਤਾਲ ਵਿੱਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਡੀ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸੋਮਵਾਰ ਸਵੇਰ ਕ੍ਰਿਸ਼ਨ ਕੁਮਾਰ ਨਾਂ ਦੇ ਪ੍ਰੋਫੈਸਰ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਉਥੋਂ ਦੇ ਪਾਰਕ ਵਿੱਚ ਸੈਰ ਦੇ ਲਈ ਆਏ ਸਨ।

ਇਹ ਵੀ ਪੜ੍ਹੋ ਮੁਅੱਤਲ DIG Harcharn Singh Bhullar ਦੀ ਜਮਾਨਤ ਅਰਜ਼ੀ ‘ਤੇ ਹੋਈ ਸੁਣਵਾਈ

ਇਸ ਦੌਰਾਨ ਹੀ ਕਾਰ ‘ਤੇ ਸਵਾਰ ਹੋ ਕੇ ਆਏ ਦੋ ਤਿੰਨ ਜਣਿਆਂ ਵੱਲੋਂ ਉਸ ਨੂੰ ਡਰਾ-ਧਮਕਾ ਕੇ ਅਗਵਾ ਕਰਕੇ ਕਾਰ ਵਿੱਚ ਸੁੱਟ ਲਿਆ ਗਿਆ ਕਰ ਲਿਆ ਗਿਆ । ਜਿਸ ਤੋਂ ਬਾਅਦ ਰਾਸਤੇ ਵਿੱਚ ਉਸ ਦੇ ਮੋਬਾਇਲ ਦਾ ਪਾਸਵਰਡ ਮੰਗਿਆ ਗਿਆ ਤਾਂ ਕਿ ਯੋਨੋ ਐਪ ਅਤੇ ਗੂਗਲ ਪੇਅ ਰਾਹੀਂ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਸਕਣ। ਪ੍ਰੰਤੂ ਉਸ ਦੇ ਵੱਲੋਂ ਇਨਕਾਰ ਕਰਨ ‘ਤੇ ਕਾਰ ਵਿੱਚ ਉਸਦੀ ਕੁੱਟਮਾਰ ਕੀਤੀ ਗਈ। ਇਸਦੇ ਨਾਲ ਹੀ ਤਿੱਖੇ ਹਥਿਆਰਾਂ ਦੇ ਨਾਲ ਸਿਰ ਉੱਪਰ ਵੀ ਵਾਰ ਕੀਤੇ ਗਏ। ਪੀੜਤ ਪ੍ਰੋਫੈਸਰ ਦੇ ਮੁਤਾਬਕ ਕਾਫੀ ਘੰਟੇ ਅਗਵਾ ਕਰੀ ਰੱਖਣ ਤੇ ਕੁੱਟਮਾਰ ਕਰਨ ਤੋਂ ਬਾਅਦ ਆਖਰਕਾਰ ਅਗਵਾਕਾਰਾਂ ਵੱਲੋਂ ਉਸਨੂੰ ਪਿੰਡ ਖਿਆਲੀ ਵਾਲਾ ਨਜ਼ਦੀਕ ਉਤਾਰ ਦਿੱਤਾ ਗਿਆ। ਜਿੱਥੇ ਉਹ ਕੁਝ ਲੋਕਾਂ ਦੀ ਮਦਦ ਦੇ ਨਾਲ ਵਾਪਸ ਪੁੱਜਾ। ਪੁਲਿਸ ਅਧਿਕਾਰੀਆਂ ਮੁਤਾਬਿਕ ਮਾਮਲੇ ਦੀ ਲੰਭਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਸਾਹਮਣੇ ਲਿਆਂਦਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁਅੱਤਲ DIG Harcharn Singh Bhullar ਦੀ ਜਮਾਨਤ ਅਰਜ਼ੀ ‘ਤੇ ਹੋਈ ਸੁਣਵਾਈ

0

Mohali News: ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਜਮਾਨਤ ਦੀ ਦਾਈਰ ਕੀਤੀ ਅਰਜ਼ੀ ਉੰਪਰ ਅੱਜ ਮੋਹਾਲੀ ਸਥਿਤੀ ਸੀਬੀਆਈ ਦੀ ਵਿਸ਼ੇਸ ਅਦਾਲਤ ਵਿਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਪਿਟੀਸ਼ਨਕਰਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜਾਂਚ ਏਜੰਸੀ ਨੂੰ ਆਪਣਾ ਪੱਖ ਰੱਖਣ ਲਈ 2 ਜਨਵਰੀ ਦਾ ਸਮਾਂ ਦਿੱਤਾ ਹੈ।

ਇਹ ਵੀ ਪੜ੍ਹੋ Canada ਦੇ toronto ‘ਚ ਭਾਰਤੀ ਕੁੜੀ ਦੇ ਕ+ਤ+ਲ ਮਾਮਲੇ ‘ਚ ਸਾਥੀ ਉੱਪਰ ਲੱਗੇ ਦੋਸ਼, ਪੁਲਿਸ ਵੱਲੋਂ ਭਾਲ ਜਾਰੀ

ਜਿਸਤੋਂ ਬਾਅਦ ਹੁਣ ਇਸ ਜਮਾਨਤ ਅਰਜ਼ੀ ਉੱਪਰ ਮੁੜ 2 ਜਨਵਰੀ ਨੂੰ ਸੁਣਵਾਈ ਹੋਵੇਗੀ। ਜਿਕਰਯੋਗ ਹੈ ਕਿ ਸੀਬੀਆਈ ਦੀ ਵਿਸ਼ੇਸ ਟੀਮ ਵੱਲੋਂ ਤਤਕਾਲੀ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੁੰ 16 ਅਕਤੂਬਰ 2025 ਨੂੰ ਕ੍ਰਿਸ਼ਨੂ ਨਾਂ ਦੇ ਇੱਕ ਦਲਾਲ ਦੇ ਨਾਲ ਲੱਖਾਂ ਰੁਪਇਆ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ-ਗੋਨਿਆਣਾ ਰੋਡ ‘ਤੇ ਸਰਕਾਰੀ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਭਿਆਨਕ ਹਾਦਸਾ

0

Bathinda News: ਬੁੱਧਵਾਰ ਸਵੇਰੇ ਕਰੀਬ 11 ਵਜੇਂ ਗੋਨਿਆਣਾ ਰੋਡ ‘ਤੇ ਇੱਕ ਸਰਕਾਰੀ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਟੱਕਰ ਹੋਣ ਦੀ ਖ਼ਬਰ ਹੈ। ਇਹ ਹਾਦਸਾ ਬੱਸ ਦੀਆਂ ਬਰੇਕਾਂ ਫ਼ੇਲ ਹੋਣ ਕਾਰਨ ਵਾਪਰਿਆਂ ਦਸਿਆ ਜਾ ਰਿਹਾ। ਹਾਦਸੇ ਵਿਚ ਬੱਸ ਅਤੇ ਟਰੈਕਟਰ ਦੇ ਡਰਾਈਵਰ ਸਹਿਤ ਕੁੱਝ ਸਵਾਰੀਆਂ ਦੇ ਜਖ਼ਮੀ ਹੋਣ ਦੀ ਜਾਣਕਾਰੀ ਹੈ, ਜਿੰਨ੍ਹਾਂ ਨੂੰ 108 ਐਬੁਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ Canada ਦੇ toronto ‘ਚ ਭਾਰਤੀ ਕੁੜੀ ਦੇ ਕ+ਤ+ਲ ਮਾਮਲੇ ‘ਚ ਸਾਥੀ ਉੱਪਰ ਲੱਗੇ ਦੋਸ਼, ਪੁਲਿਸ ਵੱਲੋਂ ਭਾਲ ਜਾਰੀ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਥਰਮਲ ਦੇ ਥਾਣੇਦਾਰ ਮੰਦਰ ਸਿੰਘ ਨੇ ਦਸਿਆ ਕਿ ਘਟਨਾ ਸਮੇਂ ਪੀਆਰਟੀਸੀ ਦੀ ਬੱਸ ਗੋਨਿਆਣਾ ਤੋਂ ਬਠਿੰਡਾ ਵੱਲ ਆ ਰਹੀ ਸੀ, ਇਸ ਦੌਰਾਨ ਅੱਗੇ ਇੱਕ ਭਰਤ ਵਾਲਾ ਟਰੈਕਟਰ-ਟਰਾਲੀ ਜਾ ਰਿਹਾ ਸੀ। ਪਿੰਡ ਗਿੱਲਪਤੀ ਦੇ ਬੱਸ ਸਟੈਂਡ ਤੋਂ ਥੋੜਾ ਅੱਗੇ ਬੱਸ ਟਰੈਕਟਰ ਦੇ ਉੱਪਰ ਜਾ ਚੜ੍ਹੀ। ਜਾਂਚ ਅਧਿਕਾਰੀ ਮੁਤਾਬਕ ਘਟਨਾ ਸਮੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਬੱਸ ਅਤੇ ਟਰੈਕਟਰ ਡਰਾਈਵਰ ਦੇ ਸੱਟਾਂ ਲੱਗੀਆਂ ਸਨ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900385