Saturday, May 9, 2026
Home Blog Page 2579

ਸਕੂਲਾਂ ‘ਚ ਸਹਿਮ ਦੀ ਥਾਂ ਉਸਾਰੂ ਵਿਦਿਅਕ ਮਾਹੌਲ ਉਸਾਰਿਆ ਜਾਵੇ : ਅਧਿਆਪਕ ਜਥੇਬੰਦੀਆਂ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸਰਕਾਰ ਦੇ ਗਠਨ ਤੋਂ ਪਹਿਲਾਂ ਨਵੇਂ ਚੁਣੇ ਗਏ ਆਪ ਵਿਧਾਇਕਾਂ ਤੇ ਆਪ ਆਗੂਆਂ ਵਲੋਂ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਆਦਿ ਵਿਚ ਸ਼ੁਰੂ ਕੀਤੀਆਂ ਛਾਪੇਮਾਰੀਆਂ ਦਾ ਵਿਰੋਧ ਉਠਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧ ਵਿਚ ਅੱਜ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਹੋਈ।ਜਿਸ ਵਿਚ ਡੀ ਟੀ ਐਫ ਦੇ ਜਗਪਾਲ ਬੰਗੀ ਈਟੀਟੀ ਅਧਿਆਪਕ ਯੂਨੀਅਨ ਦੇ ਗੁਰਜੀਤ ਜੱਸੀ, ਮਾਸਟਰ ਕੇਡਰ ਦੇ ਪਿ੍ਰਤਪਾਲ ਸਿੰਘ, ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸਿਕੰਦਰ ਸਿੰਘ ਧਾਲੀਵਾਲ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਮੌੜ, ਬੀਐਡ ਫਰੰਟ ਦੇ ਸੁਖਦਰਸ਼ਨ ਸਿੰਘ ਆਦਿ ਸ਼ਾਮਲ ਹੋਏ ।ਇਸ ਮੌਕੇ ਇੰਨ੍ਹਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੁਣੇ ਗਏ ਕੁਝ ਨੁਮਾਇੰਦਿਆਂ ਅਤੇ ਪਾਰਟੀ ਵਰਕਰਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲਾਂ ਹਸਪਤਾਲਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਮੁਲਾਜਮਾਂ ਅੰਦਰ ਦਹਿਸ਼ਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਦਿਖਾਏ ਸੁਪਨਿਆਂ ਨੂੰ ਮਧੋਲਣ ਦਾ ਕੰਮ ਕੀਤਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਹੁੰ ਚੁੱਕਣ ਅਤੇ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਇਨ੍ਹਾਂ ਉੱਤੇ ਸੱਤਾ ਦਾ ਨਸ਼ਾ ਇਨ੍ਹਾਂ ਭਾਰੂ ਹੋ ਗਿਆ ਕਿ ਇਹ ਆਪਣੀ ਮਾਣ ਮਰਿਆਦਾ ,ਜ਼ਾਬਤਾ ਭੁੱਲ ਕੇ ਬਹੁਤ ਹੀ ਨੀਵੇਂ ਪੱਧਰ ਦੀ ਗੈਰ ਮਿਆਰੀ ਭਾਸ਼ਾ ਅਤੇ ਬਿਆਨਬਾਜੀ ਕਰਕੇ ਸਰਕਾਰੀ ਸਕੂਲਾ ਦੇ ਅਧਿਆਪਕਾ ਅਤੇ ਹਸਪਤਾਲ ਦੇ ਕਰਮਚਾਰੀਆਂ ਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਦਾ ਅਪਮਾਨ ਕਰ ਰਹੇ ਹਨ । ਵੱਡੇ ਵੱਡੇ ਇਕੱਠਾਂ ਨਾਲ ਸਕੂਲਾਂ ਅੰਦਰ ਜਾ ਕੇ ਵੀਡੀਓ ਬਣਾ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਡਰਾਉਣ ਦਾ ਕੰਮ ਕਰ ਰਹੇ ਹਨ । ਇਹੀਂ ਨਹੀਂ ਮੀਡੀਆ ਦਾ ਇੱਕ ਭਾਗ ਵੀ ਇਨ੍ਹਾਂ ਬਿਆਨਾਂ ਨੂੰ ਛਾਪਿਆਂ ਦੇ ਰੂਪ ਵਜੋਂ ਪੇਸ਼ ਕਰ ਰਿਹਾ ਹੈ। ਜਦੋਂਕਿ ਕਰੋਨਾ ਕਾਲ ਦੌਰਾਨ ਜਦ ਪ੍ਰਾਈਵੇਟ ਹਸਪਤਾਲ ਤੇ ਕਲੀਨਿਕਾਂ ਤੇ ਡਾਕਟਰ ਹਸਪਤਾਲ ਨੂੰ ਜੰਦਰੇ ਮਾਰ ਕੇ ਘਰਾਂ ਨੂੰ ਬੈਠ ਗਏ ਸਨ ਉਸ ਸਮੇਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ,ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਸੀਮਤ ਸਾਧਨਾਂ ਦੇ ਬਾਵਜੂਦ ਜਾਨ ਜੋਖ਼ਮ ਵਿੱਚ ਪਾ ਕੇ ਮਰੀਜ਼ਾਂ ਦੀ ਜਾਨ ਬਚਾਈ ।ਲੋੜ ਤਾਂ ਇਸ ਗੱਲ ਦੀ ਹੈ ਕਿ ਹਰ ਵਿਭਾਗ ਦੀਆਂ ਖਾਲੀ ਅਸਾਮੀਆਂ ਰੈਗੂਲਰ ਤੌਰ ਤੇ ਪੂਰੇ ਸਕੇਲ ਵਿਚ ਭਰੀਆਂ ਜਾਣ,ਕੱਚੇ ਅਤੇ ਐਡਹਾਕ ਕਾਮੇ ਪੱਕੇ ਕੀਤੇ ਜਾਣ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ । ਇਸ ਸਮੇਂ ਅਮਰਦੀਪ ਸਿੰਘ ,ਸੁਨੀਲ ਕੁਮਾਰ ,ਨਰਿੰਦਰ ਬੱਲੂਆਣਾ, ਅਮਨਦੀਪ ਸਿੰਘ, ਅਵਤਾਰ ਦਾਸ,ਰਾਜ ਕੁਮਾਰ ਵਰਮਾ, ਬਲਜੀਤ ਸਿੰਘ ਲੈਕਚਰਾਰ ਨੇ ਕਿਹਾ ਕਿ ਨਵੀਂ ਸਰਕਾਰ ਆਪਣੇ ਨੁਮਾਇੰਦਿਆਂ ਅਤੇ ਪਾਰਟੀ ਵਰਕਰਾਂ ਨੂੰ ਜ਼ਾਬਤੇ ਵਿੱਚ ਅਤੇ ਕਾਨੂੰਨ ਦਾ ਪਾਠ ਪੜ੍ਹਾਵੇ ।ਅਤੇ ਇਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਬੁਲਾ ਕੇ ਤਰੱਕੀ ਵੱਲ ਲਿਜਾਣ ਲਈ ਸਾਰਥਿਕ ਪਹੁੰਚ ਅਪਣਾਵੇ ।

ਡੀ.ਏ.ਵੀ. ਕਾਲਜ ਵਿਖੇ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸਥਾਨਕ ਡੀ.ਏ.ਵੀ ਕਾਲਜ ਵਿਖੇ ਸਵਛਤਾ ਤਹਿਤ ਇਕ ਰੋਜਾ ਐੱਨ.ਐਸ.ਐਸ ਕੈਂਪ ਲਗਾਇਆ ਗਿਆ। ਇਸ ਮੌਕੇ ਕਾਲਜ ਦੇ ਐਨ.ਐਸ.ਐਸ ਦੇ ਲਗਪਗ ਪੰਜਾਹ ਵਲੰਟੀਅਰਾਂ ਨੇ ਕਾਲਜ ਦੇ ਬੋਟੈਨੀਕਲ ਗਾਰਡਨ ਨੂੰ ਸਾਫ ਕੀਤਾ। ਇਨ੍ਹਾਂ ਐਨ.ਐਸ.ਐਸ ਵਲੰਟੀਅਰਾਂ ਨੇ ਬੋਟੈਨੀਕਲ ਗਾਰਡਨ ਵਿਚਲੀਆਂ ਫੁਲਵਾੜੀਆਂ ਨੂੰ ਸਾਫ਼ ਕਰਕੇ ਗਾਰਡਨ ਦੇ ਬੈਂਚਾਂ ਨੂੰ ਵੱਖੋ ਵੱਖ ਰੰਗ ਕੀਤੇ।ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਗਾਰਡਨ ਦੀ ਨੁਹਾਰ ਬਦਲ ਦਿੱਤੀ। ਐਨ.ਐਸ.ਐਸ. ਅਫ਼ਸਰਾਂ ਡਾ.ਸਤੀਸ਼ ਗਰਵੋਰ, ਪ੍ਰੋ ਕੁਲਦੀਪ ਸਿੰਘ ਅਤੇ ਡਾ.ਸੁਰਿੰਦਰ ਕੁਮਾਰ ਸਿੰਗਲਾ ਨੇ ਇਨ੍ਹਾਂ ਵਲੰਟੀਅਰਾਂ ਦਾ ਮਾਰਗਦਰਸ਼ਨ ਕੀਤਾ।ਇਸ ਮੌਕੇ ਪ੍ਰੋ ਵਿਕਾਸ ਕਾਟੀਆ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਪਹੁੰਚੇ। ਕਾਲਜ ਪਿ੍ਰੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਐਨ.ਐਸ.ਐਸ. ਅਫ਼ਸਰਾਂ ਅਤੇ ਵਲੰਟੀਅਰਾਂ ਦੇ ਇਸ ਕੈਂਪ ਪ੍ਰਤੀ ਉਤਸ਼ਾਹ ਨੂੰ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਉਨਾਂ ਕਿਹਾ ਕਿ ਐਨ.ਐਸ.ਐਸ. ਦਾ ਮਨੋਰਥ ਸਿੱਖਿਆ ਦੇ ਮਾਧਿਅਮ ਨਾਲ ਸਮਾਜ ਦੀ ਸੇਵਾ ਕਰਨਾ ਹੈ ਅਤੇ ਵਿਦਿਆਰਥੀਆਂ ਨੇ ਇਸ ਕੈਂਪ ਵਿਚ ਇਹ ਉਦੇਸ਼ ਪੂਰਾ ਕੀਤਾ ਹੈ।ਇਨ੍ਹਾਂ ਵਿਦਿਆਰਥੀਆਂ ਦੇ ਉਪਰਾਲੇ ਨੇ ਬੋਟੈਨੀਕਲ ਗਾਰਡਨ ਨੂੰ ਨਵੀਂ ਰੰਗਤ ਬਖਸ਼ ਕੇ ਸੋਹਣਾ ਬਣਾਇਆ ਹੈ।

ਬਠਿੰਡਾ ’ਚ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ: ਸਿਵਲ ਸਰਜ਼ਨ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸਿਹਤ ਵਿਭਾਗ ਵਲੋਂ ਅੱਜ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਟੀਕਾਕਰਨ ਦਿਵਸ ਸਬੰਧੀ ਸਮਾਗਮ ਦਫ਼ਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ 12 ਤੋਂ 14 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦਾ ਆਗਾਜ਼ ਵੀ ਕੀਤਾ ਗਿਆ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਤੇ ਪਰਿਵਾਰ ਭਲਾਈ ਅਫ਼ਸਰ ਡਾ. ਗੁਰਦੀਪ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਡਾ. ਸੀਮਾ ਗੁਪਤਾ, ਡਾ. ਮਨੀਸ਼ ਗੁਪਤਾ ਹਾਜ਼ਰ ਸਨ। ਸਿਵਲ ਸਰਜਨ ਨੇ ਦੱਸਿਆ ਕਿ ਰਾਸ਼ਟਰੀ ਟੀਕਾਕਰਨ ਦਿਵਸ ਮੌਕੇ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਿਹਤ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਉਨ੍ਹਾਂ 12 ਤੋਂ 14 ਸਾਲ ਦੀ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਵਿਡ-19 ਸਬੰਧੀ ਟੀਕੇ ਦੀ ਖੁਰਾਕ ਜ਼ਰੂਰ ਲੈਣ ਦੀ ਅਪੀਲ ਕੀਤੀ ਅਤੇ ਦੂਜੀ ਖੁਰਾਕ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੀ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਲਈ ਕਿਹਾ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਵਿਡ ਵੈਕਸੀਨ ਦੀ 11 ਲੱਖ ਦੇ ਲਗਭਗ ਡੋਜ਼ ਲਗਾਈ ਜਾ ਚੁੱਕੀ ਹੈ।ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਾਰਬੀਵੈਕਸ ਨਾਂ ਦੀ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ।ਇਸ ਵੈਕਸੀਨ ਦੀ ਦੂਸਰੀ ਡੋਜ਼ ਪਹਿਲੀ ਡੋਜ਼ ਤੋਂ 28 ਦਿਨ ਬਾਅਦ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅੱਜ ਵੀ ਸਾਨੂੰ ਕੋਵਿਡ ਐਪ੍ਰੋਪ੍ਰੀਏਟ ਬੀਹੇਵੀਅਰ ਦੀ ਪਾਲਣਾ ਕਰਨੀ ਚਾਹੀਦੀ ਹੈ।ਇਸ ਮੌਕੇ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ, ਬਲਾਕ ਐਜੂਕੇਟਰ ਪਵਨਜੀਤ ਕੌਰ, ਬੀਸੀਸੀ ਕੁਆਰਡੀਨੇਟਰ ਨਰਿੰਦਰ ਕੁਮਾਰ ਅਤੇ ਬਲਦੇਵ ਸਿੰਘ ਹਾਜ਼ਰ ਸਨ।

ਬਠਿੰਡਾ ’ਚ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਸਿਕਾਇਤ ਦਫ਼ਤਰ ਨੂੰ ਲੱਗਿਆ ਜਿੰਦਰਾ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸਥਾਨਕ ਸ਼ਹਿਰ ’ਚ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸ਼ਿਕਾਇਤ ਦਫਤਰ ਨੂੰ ਜਿੰਦਰਾ ਲੱਗ ਗਿਆ ਹੈ। ਇਸ ਸਬੰਧੀ ਮੀਡੀਆ ਨੂੰ ਜਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਦਫ਼ਤਰ ਸਥਾਨਕ ਚਿਲਡਰਨ ਪਾਰਕ ਵਿਖੇ ਖੋਲਿਆ ਹੋਇਆ ਸੀ, ਜਿੱਥੇ ਕਿ ਲੋਕ ਅਪਣੀਆਂ ਸ਼ਿਕਾਇਤਾਂ ਦਰਜ਼ ਕਰਵਾਉਣ ਆਉਂਦੇ ਸਨ ਪ੍ਰੰਤੂ ਹੁਣ ਸ਼ਿਕਾਇਤ ਘਰ ਨੂੰ ਜਿੰਦਰਾ ਲੱਗਿਆ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂੁਆਂ ਨਵਕਿਰਨ ਸਿੰਘ, ਅੰਮਿ੍ਰਤਪਾਲ ਸਿੰਘ, ਅੰਮਿ੍ਰਤ ਬਾਂਸਲ ਆਦਿ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਆਪ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਐਲਾਨ ਕਰ ਰਹੀ ਹੈ ਤੇ ਦੂਜੇ ਪਾਸੇ ਅਫ਼ਸਰ ਮੁਸ਼ਕਿਲਾਂ ਦੇ ਹੱਲ ਲਈ ਬਣੇ ਦਫ਼ਤਰਾਂ ਨੂੰ ਬੰਦ ਕਰ ਰਹੇ ਹਨ। ਉਨ੍ਹਾਂ ਤੁਰੰਤ ਇਸ ਦਫ਼ਤਰ ਨੂੰ ਮੁੜ ਖੋਲਣ ਦੀ ਮੰਗ ਕੀਤੀ।

ਨਸ਼ਾ ਤਸਕਰਾਂ ਵਿਰੁਧ ਬਠਿੰਡਾ ਪੁਲਿਸ ਦੀ ਮੁਹਿੰਮ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸੂਬੇ ’ਚ ਨਵੀਂ ਸਰਕਾਰ ਦਾ ਗਠਨ ਹੁੰਦੇ ਹੀ ਜਿਲ਼੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਅੱਜ ਵੀ ਜਾਰੀ ਰਹੀ। ਇਸ ਸਬੰਧ ਵਿਚ ਐਸ.ਐਸ.ਪੀ ਅਮਨੀਤ ਕੌਂਡਲ ਦੀਆਂ ਹਿਦਾਇਤਾਂ ’ਤੇ ਐੱਸ.ਪੀ(ਇੰਨਵੈ.) ਤਰੁਣ ਰਤਨ ਦੀ ਅਗਵਾਈ ਹੇਠ ਬਣੀਆਂ ਟੀਮਾਂ ਵਲੋਂ ਅੱਜ ਵੀ ਵੱਖ-ਵੱਖ ਇਲਾਕਿਆਂ ਵਿੱਚ 24 ਟੀਮਾਂ ਬਣਾ ਕੇ ਰੇਡ ਕੀਤੀ ਗਈ।ਪੁਲਿਸ ਪਾਰਟੀਆਂ ਨੇ ਦੌਰਾਨੇ ਰੇਡ ਸ਼ੱਕੀ ਘਰਾਂ/ਥਾਵਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ, ਦੌਰਾਨੇ ਚੈਕਿੰਗ ਥਾਣਾ ਮੋੜ ਏਰੀਆ ਵਿੱਚੋਂ ਰਾਜਪਾਲ ਸਿੰਘ ਵਾਸੀ ਪਿੰਡ ਰਾਮਨਗਰ ਪਾਸੋਂ 850 ਨਸ਼ੀਲ਼ੀਆਂ ਗੋਲੀਆਂ(ਟਰਾਮਾਡੋਲ) ਬਰਾਮਦ ਕੀਤੀਆਂ ਗਈਆਂ।ਜਿਸ ਤੇ ਮੁੱਕਦਮਾ ਨੰਬਰ 35 ਮਿਤੀ 16-03-2022 ਅ/ਧ 22-ਸੀ ਐਨ.ਡੀ.ਪੀ.ਐਸ ਐਕਟ ਥਾਣਾ ਮੌੜ ਦਰਜ ਰਜਿਸਟਰ ਕੀਤਾ ਗਿਆ।ਜਿਸਨੂੰ ਨੂੰ ਮੋਕਾ ਪਰ ਹੀ ਕਾਬੂ ਕਰਕੇ ਹਸਬ ਜਾਬਤਾ ਗਿ੍ਰਫਤਾਰ ਕੀਤਾ ਗਿਆ। ਇਸ ਤੋ ਇਲਾਵਾ ਥਾਣਾ ਨੇਹੀਆਂਵਾਲਾ ਦੇ ਏਰੀਆਂ ਵਿੱਚੋ ਵੀ ਗੁਰਸੇਵਕ ਸਿੰਘ ਉਰਫ ਸੇਵਕ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀਆਨ ਕੋਟਲੀ ਜਿਲ੍ਹਾ ਮੁਕਤਸਰ ਸਾਹਿਬ ਪਾਸੋਂ 120 ਨਸ਼ੀਲੀਆਂ ਗੋਲੀਆਂ ਅਤੇ 12 ਨਸ਼ੀਲੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਗਈਆਂ।ਜਿਸ ਤੇ ਮੁੱਕਦਮਾ ਨੰਬਰ 37 ਮਿਤੀ 15/03/2022 ਅ/ਧ 22-ਸੀ ਐੱੱਨ.ਡੀ.ਪੀ.ਐੱਸ ਐਕਟ ਥਾਣਾ ਨੇਹੀਆਂਵਾਲਾ,

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਵਫ਼ਦ ਨਵੇਂ ਚੁਣੇ ਵਿਧਾਇਕ ਨੂੰ ਮਿਲਿਆ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਬਲਾਕ ਖੇਤੀਬਾੜੀ ਅਫਸਰ ਡਾ.ਡੂੰਗਰ ਸਿੰਘ ਬਰਾਡ ਦੀ ਅਗਵਾਈ ਹੇਠ ਬਲਾਕ ਮੌੜ ਦੇ ਖੇਤੀਬਾੜੀ ਅਧਿਕਾਰੀਆਂ ਤੇ ਮੁਲਾਜਮਾਂ ਦੇ ਇੱਕ ਵਫਦ ਵਲੋਂ ਹਲਕੇ ਦੇ ਨਵੇਂ ਚੁਣੇ ਗਏ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਮੁਲਾਕਾਤ ਕੀਤੀ ਗਈ । ਇਸ ਦੌਰਾਨ ਵਫਦ ਵਲੋਂ ਵਿਧਾਇਕ ਨੂੰ ਵਿਭਾਗ ਦੀਆਂ ਕਿਸਾਨ ਹਿੱਤ ਵਿੱਚ ਚੱਲ ਰਹੀਆਂ ਤਤਕਾਲੀ ਗਤੀਵਿਧੀਆਂ ਅਤੇ ਵੱਖ-2 ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸਦੇ ਨਾਲ ਹੀ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਿਭਾਗ ਵੱਲੋਂ ਮੌਜੂਦਾ ਸਮੇਂ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਵਫ਼ਦ ਨੇ ਵਿਧਾਇਕ ਨੂੰ ਬਲਾਕ ਮੌੜ ਦੇ ਦਫਤਰ ਲਈ ਕੋਈ ਉਚਿੱਤ ਬਿਲਡਿੰਗ ਮੁਹੱਈਆ ਕਰਵਾਉਣ ਲਈ ਮੰਗ ਪੱਤਰ ਵੀ ਸੌਂਪਿਆ ਗਿਆ ਤਾਂ ਜੋ ਵਿਭਾਗ ਕਿਸਾਨ ਹਿੱਤ ਵਿੱਚ ਹੋਰ ਜ਼ਿਆਦਾ ਸੁਚਾਰੂ ਢੰਗ ਨਾਲ ਸੇਵਾਵਾਂ ਦੇ ਸਕੇ। ਇਸ ਦੌਰਾਨ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਹੀ ਇਸ ਲਈ ਕੋਈ ਠੋਸ ਉਪਰਾਲਾ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਡਾ. ਚੰਨਪ੍ਰੀਤ ਸਿੰਘ ਏ.ਡੀ.ਓ. ਪੀ.ਪੀ. ਮੌੜ, ਡਾ. ਅਮਨਦੀਪ ਸਿੰਘ ਏ.ਡੀ.ਓ. ਜ਼ਿਲ੍ਹਾ ਕੰਮ ਮੌੜ, ਸ਼੍ਰੀ ਕਾਕਾ ਸਿੰਘ ਏ.ਐਸ.ਆਈ ਅਤੇ ਸ਼੍ਰੀ ਗੁਰਬਿੰਦਰ ਸਿੰਘ ਏ.ਟੀ.ਐਮ. ਵੀ ਹਾਜ਼ਿਰ ਸਨ।

ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ ਪਾਖਰ ਸਿੰਘ ਦੇ ਦਿਸਾ ਨਿਰਦੇਸ ਅਧੀਨ ਖੇਤੀਬਾੜੀ ਅਫਸਰ ਬਲਾਕ ਬਠਿੰਡਾ ਡਾ ਜਗਦੀਸ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਵਿਰਕ ਕਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸਰਕਲ ਬੱਲੂਆਣਾ ਡਾ. ਲਵਪ੍ਰੀਤ ਕੌਰ ਨੇ ਸਭ ਤੋਂ ਪਹਿਲਾਂ ਕੈਂਪ ਵਿੱਚ ਆਏ ਹੋਏ ਕਿਸਾਨਾਂ ਦਾ ਸੁਆਗਤ ਕੀਤਾ ਗਿਆ ਅਤੇ ਹਾੜੀ ਦੀਆਂ ਮੁੱਖ ਫਸਲਾਂ ਕਣਕ ਅਤੇ ਸਰੋਂ ਵਿਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀਆਂ ਨਿਸਾਨੀਆਂ ਅਤੇ ਰੋਕਥਾਮ ਸਬੰਧੀ ਵਿਚਾਰ ਚਰਚਾ ਕੀਤੀ। ਕੈਂਪ ਦੌਰਾਨ ਉਨ੍ਹਾਂ ਕਿਸਾਨ ਭਰਾਵਾਂ ਨੂੰ ਗੁਲਾਬੀ ਸੁੰਡੀ ਦੀਆਂ ਨਿਸਾਨੀਆਂ ਅਤੇ ਰੋਕਥਾਮ ਬਾਰੇ ਦੱਸਿਆ। ਉਨ੍ਹਾਂ ਅੱਗੇ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਭਰਾ ਨਰਮੇ ਦੀ ਬਿਜਾਈ ਤੋਂ ਪਹਿਲਾਂ ਛਿਟੀਆਂ ਦੀ ਸਾਂਭ-ਸੰਭਾਲ ਜ਼ਰੂਰ ਕਰ ਲੈਣ ਕਿਉਂਕਿ ਇਨ੍ਹਾਂ ਛਿਟੀਆਂ ਦੇ ਢੇਰਾ ਵਿਚ ਗੁਲਾਬੀ ਸੁੰਡੀ ਸੁਸਤੀ ਦੀ ਹਾਲਤ ਪਈ ਰਹਿੰਦੀ ਹੈ। ਇਸ ਕੈਂਪ ਵਿੱਚ ਡਾ. ਰਮਨਦੀਪ ਕੌਰ ਏ.ਡੀ.ਓ (ਮਾਰਕਿਟਿੰਗ) ਨੇ ਕਿਸਾਨਾਂ ਨੂੰ ਫਸਲਾਂ ਦਾ ਸੁਚੱਜੇ ਢੰਗ ਨਾਲ ਮੰਡੀਕਰਨ ਅਤੇ ਐਗਮਾਰਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਕੈਂਪ ਵਿੱਚ ਸੋਸਾਇਟੀ ਪ੍ਰਧਾਨ ਸ. ਬਿੰਦਰ ਸਿੰਘ ਸਮੇਤ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ।

ਪਿੰਦਰ ਭਾਟੀ ਨੂੰ ਸੈਂਕੜੇ ਲੋਕਾਂ ਨੇ ਭੇਂਟ ਕੀਤੀਆਂ ਸ਼ਰਧਾਂਜਲੀਆਂ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਲੰਘੀ 6 ਮਾਰਚ ਨੂੰ ਇੱਕ ਸੜਕ ਹਾਦਸੇ ਦੌਰਾਨ ਸਦਾ ਲਈ ਵਿਛੜ ਜਾਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਭਾਟੀ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੰਡੀ ਕਿੱਲਿਆਵਾਲੀ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਨਮ ਅੱਖਾਂ ਨਾਲ ਸਰਧਾਂਜਲੀ ਭੇਂਟ ਕੀਤੀ ਗਈ। ਇਲਾਕੇ ਦੇ ਮੰਨੇ ਪ੍ਰਮੰਨੇ ਭਾਟੀ ਪ੍ਰਵਾਰ ਦੇ ਇਸ ਹੋਣਹਾਰ ਨੌਜਵਾਨ ਨੂੰ ਹਰ ਇੱਕ ਨੇ ਉਸਦੇ ਮਿਲਾਪੜੇ ਸੁਭਾਅ ਤੇ ਨੇਕ ਕੰਮਾਂ ਕਰਕੇ ਯਾਦ ਕਰਦਿਆਂ ਪ੍ਰਵਾਰ ਨਾਲ ਹਮੇਸ਼ਾ ਡਟ ਕੇ ਖੜ੍ਹਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਦੂਰ ਦੂਰ ਤੋਂ ਵੱਡੀ ਗਿਣਤੀ ਵਿਚ ਵੱਖ ਵੱਖ ਵਰਗਾਂ ਤੋਂ ਸੰਗਤਾਂ ਪੁੱਜੀਆਂ ਹੋਈਆਂ ਸਨ। ਜਿੰਨ੍ਹਾਂ ਵਿਚ ਲੰਬੀ ਹਲਕੇ ਤੋਂ ਨਵੇਂ ਚੁਣੇ ਗਏ ਗੁਰਮੀਤ ਸਿੰਘ ਖੁੱਡੀਆ, ਡੱਬਵਾਲੀ ਤੋਂ ਭਾਜਪਾ ਦੇ ਸੀਨੀਅਰ ਆਗੂ ਸਤੀਸ਼ ਜੱਗਾ, ਜਜਪਾ ਦੇ ਡੱਬਵਾਲੀ ਤੋਂ ਸੀਨੀਅਰ ਆਗੂ ਸਰਬਜੀਤ ਡਾ ਜਗਤੇਸ਼ ਸਿੰਘ ਅੰਮਿ੍ਰਤਸਰ, ਜਲੰਧਰ ਤੋਂ ਡਾ ਤਿ੍ਰਵੈਦੀ, ਪਿ੍ਰੰਸੀਪਲ ਜਗਰੂਪ ਸਿੰਘ ਸਿੱਧੂ, ਸਾਬਕਾ ਐਸ.ਪੀ ਬਲਜੀਤ ਸਿੰਘ ਸਿੱਧੂ, ਡੀਐਸਪੀ ਸੰਦੀਪ ਸਿੰਘ ਚਾਹਲ, ਇੰਸਪੈਟਰ ਹਰਬੰਸ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਮਨੋਜ਼ ਕੁਮਾਰ, ਸੰਦੀਪ ਸਿੰਘ ਭਾਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ-ਸਰਪੰਚ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਭਾਟੀ ਪ੍ਰਵਾਰ ਨਾਲ ਦੁੱਖ ਪ੍ਰਗਟਾਇਆ। ਇਸ ਦੌਰਾਨ ਇੰਸਪੈਕਟਰ ਅੰਮਿ੍ਰਤਪਾਲ ਸਿੰਘ ਭਾਟੀ, ਪਵਨਜੋਤ ਸਿੰਘ ਭਾਟੀ,ਨਵਪ੍ਰੀਤ ਸਿੰਘ ਨਵੀ ਭਾਟੀ ਅਤੇ ਪਵਿੱਤਰ ਸਿੰਘ ਭਾਟੀ ਆਦਿ ਪ੍ਰਵਾਰ ਨੇ ਦੁੱਖ ਵਿਚ ਸ਼ਰੀਕ ਹੋਣ ਵਾਲਿਆਂ ਦਾ ਧੰਨਵਾਦ ਕੀਤਾ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਆਯੋਜਨ 25 ਨੂੰ

0

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ 25 ਮਾਰਚ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਦੂਜੇ “ਸਾਇੰਸ ਅਤੇ ਟੈਕ ਐਕਸਪੋ” ਦਾ ਆਯੋਜਨ ਸ਼ਾਨੋ-ਸ਼ੋਕਤ ਨਾਲ ਕੀਤਾ ਜਾ ਰਿਹਾ ਹੈ। ਇਸਦਾ ਮੁੱਖ ਮਕਸੱਦ ਵਿਗਿਆਨ ਅਤੇ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਹੈ।ਅੱਜ ਇੱਥੇ ਇਕ ਸਾਦੇ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਦੂਜੇ “ਸਾਇੰਸ ਅਤੇ ਟੈਕ ਐਕਸਪੋ” ਦਾ ਪੋਸਟਰ ਲਾਂਚ ਕੀਤਾ। ਇਹ ਸਮਾਗਮ ਉਭਰਦੇ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਤੋਂ ਜਾਣੂ ਕਰਵਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਵਲੋਂ ਕੀਤਾ ਜਾਵੇਗਾ।ਸਮਾਗਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਦੇ ਚੇਅਰਮੈਨ ਡਾ.ਮਨਜੀਤ ਬਾਂਸਲ ਨੇ ਦੱਸਿਆ ਕਿ ਐਰੋ ਸੋਅ, ਆਟੋ ਐਕਸਪੋ, ਗੋ ਕਾਰਟ/ਕਾਰ ਰੈਲੀ-ਪ੍ਰੋਜੈਕਟ, ਆਰਗੈਨਿਕ ਫਾਰਮਰ ਮੰਡੀ, ਏ.ਆਈ.ਸੀ.ਟੀ.ਈ ਸਕੀਮਾਂ ਅਤੇ ਸਕਾਲਰਸਿਪ, ਰਾਸਟਰੀ ਵਿਗਿਆਨ ਦਿਵਸ ਸਮਾਰੋਹ ਦੇ ਤਹਿਤ ਮੁਕਾਬਲੇ, ਸਾਇੰਸ ਲਾਈਵ ਪ੍ਰੋਗਰਾਮ, 20 ਤੋਂ ਜ਼ਿਆਦਾ ਵਿਭਾਗੀ ਪਵੇਲੀਅਨ, ਕਿਤਾਬਾਂ ਦੀਆਂ ਪ੍ਰਦਰਸਨੀ, ਕੈਰੀਅਰ ਕਾਉਂਸਲਿੰਗ, ਮੋਟੀਵੇਸਨਲ ਲੈਕਚਰ ਅਤੇ ਫੂਡ ਕੋਰਟ ਆਦਿ ਵਿਦਿਆਰਥੀਆਂ ਨੂੰ ਆਕਰਸਿਤ ਕਰਨ ਲਈ ਮੁੱਖ ਆਕਰਸਣ ਹੋਣਗੇ।

ਚੋਰੀ ਦੇ ਕੇਸ ਵਿਚ ਨਥਾਣਾ ਥਾਣੇ ’ਚ ਬੰਦ ਨੌਜਵਾਨ ਨੇ ਲਿਆ ਫ਼ਾਹਾ

0

ਅਦਾਲਤ ਵਲੋਂ ਜੂਡੀਸ਼ੀਅਲ ਜਾਂਚ ਸ਼ੁਰੂ, ਐਸ.ਐਸ.ਪੀ ਵਲੋਂ ਥਾਣਾ ਮੁਖੀ ਸਹਿਤ ਚਾਰ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਚਾਰ ਦਿਨ ਪਹਿਲਾਂ ਭੁੱਚੋਂ ਮੰਡੀ ਸ਼ਹਿਰ ਦੀ ਕੋਲਡ ਡਰਿੰਕ ਦੀ ਦੁਕਾਨ ’ਚ ਹੋਈ ਚੋਰੀ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਸਥਾਨਕ ਸ਼ਹਿਰ ਦੀ ਅਮਰਪੁਰਾ ਬਸਤੀ ਦੇ ਇੱਕ ਨੌਜਵਾਨ ਦੀ ਬੀਤੀ ਰਾਤ ਥਾਣਾ ਨਥਾਣਾ ਦੀ ਹਵਾਲਾਤ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਨੌਜਵਾਨ ਨੇ ਫ਼ਾਹਾ ਲੈ ਕੇ ਆਤਮਹੱਤਿਆ ਕੀਤੀ ਹੈ ਪ੍ਰੰਤੂ ਪ੍ਰਵਾਰ ਵਲੋਂ ਪੁਲਿਸ ’ਤੇ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਮਿ੍ਰਤਕ ਨੌਜਵਾਨ ਦੀ ਪਹਿਚਾਣ ਸਿਮਰਜੀਤ ਸਿੰਘ ਉਰਫ਼ ਗੋਲੀ (25) ਪੁੱਤਰ ਦਰਸ਼ਨ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਵਜੋਂ ਹੋਈ ਹੈ। ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਜ਼ਿਲ੍ਹਾ ਤੇ ਸੈਸਨ ਜੱਜ ਦੇ ਆਦੇਸ਼ਾਂ ’ਤੇ ਘਟਨਾ ਦੀ ਜੂਡੀਸ਼ੀਅਲ ਜਾਂਚ ਸ਼ੁਰੂ ਹੋ ਗਈ ਹੈ ਜਦੋਂਕਿ ਐਸ.ਐਸ.ਪੀ ਅਮਨੀਤ ਕੋਂਡਲ ਨੇ ਥਾਣਾ ਨਥਾਣਾ ’ਚ ਘਟਨਾ ਸਮੇਂ ਡਿਊਟੀ ’ਤੇ ਤੈਨਾਤ ਡਿਊਟੀ ਅਫ਼ਸਰ ਥਾਣੇਦਾਰ ਗੁਰਦੇਵ ਸਿੰਘ ਤੇ ਰਾਤ ਦੇ ਮੁਨਸ਼ੀ ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸਤੋਂ ਇਲਾਵਾ ਉਕਤ ਦੋਨਾਂ ਸਹਿਤ ਥਾਣਾ ਮੁਖੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਸੁਖਵਿੰਦਰ ਸਿੰਘ ਵਿਰੁਧੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੂਚਨਾ ਮੁਤਾਬਕ ਮਿ੍ਰਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕੁੱਝ ਸਮੇਂ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਚੁੱਕੀ ਹੈ। ਦਸਣਾ ਬਣਦਾ ਹੈ ਕਿ 12 ਮਾਰਚ ਨੂੰ ਭੁੱਚੋ ਮੰਡੀ ਦੀ ਕੋਲਡ ਡਰਿੰਗ ਦੀ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਇੱਕ ਲੱਖ ਦੀ ਚੋਰੀ ਹੋ ਗਈ ਸੀ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਜਿਸਤੋਂ ਬਾਅਦ ਨਥਾਣਾ ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਨੰਬਰ 35 ਅਧੀਨ ਧਾਰਾ 454 ਅਤੇ 380 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ 13 ਮਾਰਚ ਨੂੰ ਚੋਰੀ ਦੇ ਕਥਿਤ ਦੋਸ਼ਾਂ ਹੇਠ ਸਿਮਰਜੀਤ ਸਿੰਘ ਉਰਫ਼ ਗੋਲੀ ਅਤੇ ਉਸਦੇ ਇਕ ਸਾਥੀ ਨੂੰ ਗਿ੍ਰਫਤਾਰ ਕਰ ਲਿਆ ਸੀ। 14 ਮਾਰਚ ਨੂੰ ਦੋਨਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਸੀ ਤੇ ਪੁਛਗਿਛ ਕੀਤੀ ਜਾ ਰਹੀ ਸੀ। ਥਾਣਾ ਮੁਖੀ ਸੁਖਵਿੰਦਰ ਸਿੰਘ ਮੁਤਾਬਕ ਇਸ ਦੌਰਾਨ 15-16 ਦੀ ਦਰਮਿਆਨੀ ਰਾਤ ਨੂੰ ਹਵਾਲਾਤ ਵਿਚੋਂ ਸਿਮਰਜੀਤ ਨੇ ਉਪਰ ਲੈਣ ਵਾਲੀ ਚਾਦਰ ਦਾ ਰੱਸਾ ਬਣਾ ਕੇ ਹਵਾਲਾਤ ਦੇ ਗਾਡਰ ਵਿਚ ਬੰਨਣ ਤੋਂ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸਦੇ ਲਈ ਗਾਡਰ ਵਿਚ ਰੱਸਾ ਬੰਨਣ ਲਈ ਜਗ੍ਹਾਂ ਬਣਾਉਣ ਵਾਸਤੇ ਇੱਕ ਇੱਟ ਵੀ ਕੱਢੀ ਗਈ ਪ੍ਰੰਤੂ ਇਸਦਾ ਪਤਾ ਡਿਊੁਟੀ ’ਤੇ ਤੈਨਾਤ ਮੁਲਾਜਮਾਂ ਨੂੰ ਨਹੀਂ ਲੱਗਿਆ। ਉਧਰ ਮਿ੍ਰਤਕ ਦੀ ਮਾਂ ਲਖਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਥਾਣੇ ਦੇ ਮੁਲਾਜਮ ਉਸਦੇ ਘਰ ਆਏ ਸਨ ਤੇ ਕਥਿਤ ਤੌਰ ਉਪਰ ਦੋ ਲੱਖ ਰੁਪਏ ਦੀ ਮੰਗ ਕਰ ਰਹੇ ਸਨ ਤੇ ਪੈਸੇ ਨਾ ਦੇਣ ਕਾਰਨ ਉਸਦੇ ਪੁੱਤਰ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮੌਕੇ ਮੌਜੂਦ ਕੋਂਸਲਰ ਮੱਖਣ ਸਿੰਘ ਨੈ ਵੀ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Our Visitor

1899252