Thursday, May 7, 2026
Home Blog Page 2588

ਹਰਿਆਣਾ ’ਚ ਮਿਲਾਵਟੀ ਦੁੱਧ ’ਤੇ ਛਾਪੇ, 20 ਹਜ਼ਾਰ ਲੀਟਰ ਨਕਲੀ ਦੁੱਧ ਮਿਲਿਆ

0

ਸੁਖਜਿੰਦਰ ਮਾਨ
ਚੰਡੀਗੜ੍ਹ, 4 ਮਾਰਚ: ਮਿਲਾਵਟੀ ਦੁੱਧ ਦੀ ਸ਼ਿਕਾਇਤ ਮਿਲਣ ‘ਤੇ ਹਰਿਆਣਾ ਦੇ ਕਈ ਜਿਲ੍ਹਿਆਂ ਵਿਚ ਸੀਐਮ ਫਲਾਇੰਗ ਵੱਲੋਂ ਕੀਤੀ ਗਈ ਛਾਪੇਮਾਰੀ ਵਿਚ ਬਰਾਮਦ ਲਗਭਗ 20000 ਲੀਟਰ ਦੁੱਧ ਨੂੰ ਮਨੁੱਖ ਰਤੋ ਲਈ ਸਹੀ ਨਹੀਂ ਪਾਇਆ ਗਿਆ, ਜਿਸ ਨੂੰ ਤੁਰੰਤ ਖਤਮ ਕਰ ਦਿੱਤਾ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਲਾਵਟੀ ਦੁੱਧ ਦੇ ਮਾਮਲਿਆਂ ਨੂੰ ਪਤਾ ਲਗਾਉਣ ਲਈ ਸੀਐਮ ਫਲਾਇੰਗ ਹੁਣ ਤੱਕ ਚਾਰ ਜਿਲ੍ਹਿਆਂ ਦੀ ਦੁੱਧ ਡੇਅਰੀਆਂ ‘ਤੇ ਛਾਪੇ ਮਾਰ ਚੁੱਕੀ ਹੈ ਅਤੇ 13 ਜਿਲ੍ਹਿਆਂ ਵਿਚ ਇਹ ਮੁਹਿੰਮ ਹੁਣੀ ਜਾਰੀ ਹੈ। ਇਸ ਤੋਂ ਇਲਾਵਾ, ਸੀਐਮ ਫਲਾਇੰਗ ਵੱਲੋਂ ਹੋਰ ਜਿਲ੍ਹਿਆਂ ਵਿਚ ਵੀ ਅਜਿਹੇ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਸੀਐਮ ਫਲਾਇੰਗ ਵੱਲੋਂ ਹੁਣ ਤਕ ਜਿਲ੍ਹਾ ਭਿਵਾਨੀ, ਫਤਿਹਾਬਾਦ, ਪਲਵਲ ਅਤੇ ਯਮੁਨਾਨਗਰ ਵਿਚ ਦੁੱਧ ਡੇਅਰੀਆਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਜਦੋਂ ਕਿ ਸੋਨੀਪਤ, ਪੰਚਕੂਲਾ, ਯਮੁਨਾਨਗਰ, ਫਰੀਦਾਬਾਦ, ਹਿਸਾਰ, ਨਾਰਨੌਲ, ਭਿਵਾਨੀ, ਅੰਬਾਲਾ, ਪਾਣੀਪਤ, ਰਿਵਾੜੀ, ਫਤਿਹਾਬਾਦ, ਕਰਨਾਲ ਤੇ ਝੱਜਰ ਜਿਲ੍ਹਿਆਂ ਵਿਚ ਦੁੱਧ ਦੀਆਂ ਡੇਅਰੀਆਂ ਵਿਚ ਛਾਪੇਮਾਰੀ ਦੀ ਮੁਹਿੰਮ ਜਾਰੀ ਹੈ। ਉਨ੍ਹਾ ਨੇ ਦਸਿਆ ਕਿ ਇੰਨ੍ਹਾ ਰੇਡ ਦੌਰਾਨ ਸੀਐਮ ਫਲਾਇੰਗ ਦੀ ਟੀਮ ਦੀ ਨਿਗਰਾਨੀ ਵਿਚ ਫੂਡ ਸੇਫਟੀ ਅਫਸਰ ਵੱਲੋਂ ਐਫਐਸਓ ਮੋਬਾਇਲ ਲੈਬ ਤੋਂ ਮੌਕੇ ‘ਤੇ ਹੀ ਸੈਂਪਲਿੰਗ ਤੇ ਟੇਸਟਿੰਗ ਵੀ ਕੀਤੀ ਜਾ ਰਹੀ ਹੈ। ਹੁਣ ਤਕ ਲਗਭਗ 20000 ਲੀਟਰ ਦੁੱਧ ਨੂੰ ਮਨੁੱਖ ਵਰਤੋ ਲਈ ਸਹੀ ਨਈਂ ਪਾਇਆ ਗਿਆ, ਜਿਸ ਨੂੰ ਖਤਮ ਕਰ ਦਿੱਤਾ ਗਿਆ ਹੈ।

ਹਰਿਆਣਾ ’ਚ ਧਰਮ ਬਦਲਣ ਵਿਰੁਧ ਬਿੱਲ 2022 ਨੂੰ ਲੈ ਕੇ ਵਿਧਾਨ ਸਭਾ ’ਚ ਹੰਗਾਮਾ

0

ਕਾਂਗਰਸੀ ਮੈਂਬਰਾਂ ਵਲੋਂ ਸਖ਼ਤ ਵਿਰੋਧ, ਬਿੱਲ ਦੀਆਂ ਕਾਪੀਆਂ ਪਾੜਣ ਦੇ ਦੋਸ਼ ਸਾਬਕਾ ਸਪੀਕਰ ਮੁਅੱਤਲ
ਖੱਟਰ ਦਾ ਦਾਅਵਾ: ਬਿੱਲ ਸਮਾਜ ਨੂੰ ਵੰਡਣ ਲਈ ਨਹੀਂ, ਸਗੋ ਜੋੜਣ ਲਈ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਮਾਰਚ: ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਨਕਸ਼ੇ ’ਤੇ ਚੱਲਦਿਆਂ ਸੂਬੇ ’ਚ ਜਬਰੀ ਧਰਮ ਬਦਲਣ ਵਿਰੁਧ ਬਿੱਲ ਵਿਧਾਨ ਸਭਾ ’ਚ ਲਿਆਂਦਾ ਹੈ, ਜਿਸਦਾ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇਸ ਬਿੱਲ ਨੂੰ ਸਮਾਜ ਵਿਰੋਧੀ ਕਰਾਰ ਦਿੰਦਿਆਂ ਕੁੱਝ ਮੈਂਬਰਾਂ ਨੇ ਇਸਦੀ ਕਾਪੀਆਂ ਵੀ ਪਾੜ ਦਿੱਤੀਆਂ। ਸਦਨ ਵਿਚ ਹੰਮਾਗਾ ਇੰਨ੍ਹਾਂ ਵਧ ਗਿਆ ਕਿ ਵਿਧਾਨਸਭਾ ਦੇ ਸਪੀਕਰ ਨੇ ਕਾਂਗਰਸੀ ਮੈਂਬਰ ਕਾਦੀਆਨ ਨੂੰ ਸੈਸ਼ਨ ਦੇ ਬਾਕੀ ਸਮੇਂ ਲਈ ਮੁਅਤੱਲ ਕਰ ਦਿੱਤਾ । ਹਾਲਾਂਕਿ ਵਿਰੋਧੀ ਧਿਰ ਨੂੰ ਸ਼ਾਂਤ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਅੱਜ ਪੇਸ਼ ਕੀਤਾ ਇਹ ਬਿੱਲ ਕਿਸੇ ਨੂੰ ਵੰਡਣ ਲਈ ਨਹੀਂ ਸਗੋ ਸਮਾਜ ਵਿਚ ਖੁਸ਼ਨੁਮਾ ਮਾਹੌਲ ਅਤੇ ਭਾਈਚਾਰਾ ਬਣਾਏ ਰੱਖਣ ਲਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਧੋਖੇ, ਲਾਲਚ ਅਤੇ ਵਿਦੇਸ਼ ਲੈ ਜਾਣ ਤੇ ਕਾਰੋਬਾਰ ਵਧਾਉਣ ਦੇ ਨਾਤੇ ਅਤੇ ਘਰ ਤੋਂ ਭੱਜ ਕੇ ਧਰਮ ਬਦਲਣ ਦੀ ਯਮੁਨਾਨਗਰ, ਪਾਣੀਪਤ, ਫਰੀਦਾਬਾਦ, ਗੁਰੂਗ੍ਰਾਮ ਤੇ ਨੁੰਹ ਵਿਚ ਕਾਫੀ ਘਟਨਾਵਾਂ ਹਨ, ਜੋ ਚਿੰਤਾਜਨਕ ਹਨ। ਕਈ ਮਾਮਲਿਆਂ ਵਿਚ ਐਫਆਈਆਰ ਵੀ ਦਰਜ ਹੋਈ ਹੈ। ਇਸ ਤਰ੍ਹਾ ਦੀ ਘਟਨਾਵਾਂ ਪੂਰੇ ਦੇਸ਼ ਵਿਚ ਹੋ ਰਹੀਆਂ ਹਨ ਅਤੇ ਵੱਖ-ਵੱਖ ਸੂਬਿਆਂ ਨੇ ਆਪਣੇ ਹਿਸਾਬ ਨਾਲ ਕਾਨੂੰਨ ਬਣਾਏ ਹਨ। ਮੁੱਖ ਮੰਤਰੀ ਨੇ ਇਸ ਬਿੱਲ ਦੇ ਹੱਕ ’ਚ ਦਿ੍ਰੜਤਾ ਨਾਲ ਖੜਦਿਆਂ ਕਿਹਾ ਕਿ ਬਿੱਲ ਪਾਸ ਹੋਣ ਬਾਅਦ ਅੱਗੇ ਤੋਂ ਇਹ ਲਾਗੂ ਹੋਵੇਗਾ ਹੀ ਹੋਵੇਗਾ, ਪਰ ਜੇਕਰ ਪੁਰਾਣੇ ਮਾਮਲਿਆਂ ਵਿਚ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਵਿਚ ਵੀ ਕਾਰਵਾਈ ਕੀਤੀ ਜਾਵੇਗੀ।ਉਧਰ ਵਿਧਾਨ ਸਭਾ ਵਿਚ ਇਸ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਸਾਬਕਾ ਸਪੀਕਰ ਡਾ. ਰਘੂਬੀਰ ਸਿੰਘ ਕਾਦਿਆਨ ਤੇ ਹੋਰ ਕਾਂਗਰਸ ਦੇ ਮੈਂਬਰਾਂ ਨੇ ਜੰਮ ਕੇ ਹੰਗਾਮਾ ਕੀਤਾ। ਇਸਮੌਕੇ ਕਾਦੀਆਨ ’ਤੇ ਬਿੱਲ ਦੀਆਂ ਕਾਪੀਆਂ ਪਾੜਣ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਮੁਅਤੱਲ ਕਰ ਦਿੱਤਾ।ਉਨ੍ਹਾ ਨੇ ਸਪਸ਼ਟ ਕੀਤਾ ਕਿ ਅਜਿਹਾ ਕਰਨ ਵਾਲੇ ਮੈਂਬਰਾਂ ਦਾ ਮਾਮਲਾ ਵਿਧਾਨਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਜਾਵੇਗਾ। ਇਸਤੋਂ ਬਾਅਦ ਵਿਚ ਵਿਧਾਨਸਭਾ ਸਪੀਕਰ ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਿਧਾਇਕ ਭਾਰਤ ਭੂਸ਼ਣ ਬੱਤਰਾ ਜੋ ਰੂਲਸ-ਕਮੇਟੀ ਦੇ ਚੇਅਰਮੈਨ ਵੀ ਹਨ, ਦੀ ਅਪੀਲ ‘ਤੇ ਇਸ ਮਾਮਲੇ ‘ਤੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ ਦਾ ਭਰੋਸਾ ਦਿੱਤਾ।
ਬਾਕਸ
ਧਰਮ ਬਦਲਣ ਤੋਂ ਪਹਿਲਾਂ ਦੇਣੀ ਪਏਗੀ ਜਾਣਕਾਰੀ
ਚੰਡੀਗੜ੍ਹ: ਉਧਰ ਇਸ ਬਿੱਲ ਮੁਤਾਬਕ ਧਰਮ-ਬਦਲਣ ਦਾ ਆਯੋਜਨ ਕਰਨ ਦਾ ਸਬੰਧ ਰੱਖਣ ਵਾਲਾ ਕੋਈ ਵੀ ਧਾਰਮਿਕ ਪਰੋਹਿਤ ਅਤੇ ਹੋਰ ਵਿਅਕਤੀ ਜਿਲ੍ਹਾ ਮੈਜੀਸਟ੍ਰੇਟ ਨੂੰ ਆਯੋਜਨ ਸਥਾਨ ਦੀ ਜਾਣਕਾਰੀ ਦਿੰਦੇ ਹੋਏ ਪਹਿਲਾਂ ਨੋਟਿਸ ਦੇਵੇਗਾ। ਇਸ ਨੋਟਿਸ ਦੀ ਇਕ ਫੋਟੋਕਾਪੀ ਜਿਲ੍ਹਾ ਮੈਜੀਸਟ੍ਰੇਟ ਦੇ ਦਫਤਰ ਦੇ ਨੋਟਿਸ ਬੋਰਡ ‘ਤੇ ਚਿਪਕਾਈ ਜਾਵੇਗੀ। ਜੇਕਰ ਕਿਸੇ ਵਿਅਕਤੀ ਨੂੰ ਇਤਰਾਜ ਹੈ ਤਾਂ ਉਹ 30 ਦਿਨ ਦੇ ਅੰਦਰ ਲਿਖਤ ਵਿਚ ਆਪਣੇ ਇਤਰਾਜ ਦਰਜ਼ ਕਰਵਾ ਸਕਦਾ ਹੈ। ਜੇਕਰ ਉਹ ਇਸ ਵਿਚ ਕੋਈ ਉਲੰਘਣਾ ਪਾਉਂਦਾ ਹੈ ਤਾਂ ਆਦੇਸ਼ ਪਾਸ ਕਰਦੇ ਹੋਏ ਧਰਮ ਬਦਲਣ ਨੂੰ ਨਾਮੰਜੂਰ ਕਰ ਦੇਵੇਗਾ। ਜਿਲ੍ਹਾ ਮੈਜੀਸਟ੍ਰੇਟ ਵੱਲੋਂ ਪਾਸ ਆਦੇਸ਼ ਦੇ ਵਿਰੁੱਧ 30 ਦਿਨਾਂ ਦੇ ਅੰਦਰ ਡਿਵੀਜਨ ਕਮਿਸ਼ਨਰ ਦੇ ਸਾਹਮਣੇ ਅਪੀਲ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਜਬਰੀ ਜਾਂ ਕਿਸੇ ਲਾਲਚ ਵਸ ਧਰਮ ਬਦਲਣ ਦੇ ਦੋਸ ਸਾਬਤ ਹੋ ਜਾਂਦੇ ਹਨ ਤਾਂ 1 ਸਾਲ ਤੋਂ 5 ਸਾਲ ਤਕ ਦੇ ਜੇਲ ਅਤੇ ਘੱਟ ਤੋਂ ਘੱਟ 1 ਲੱਖ ਰੁਪਏ ਜੁਰਮਾਨਾ ਦੇ ਸਜਾ ਦਾ ਪ੍ਰਾਵਧਾਨ ਹੈ। ਜੇਕਰ ਵਿਆਹ ਦੇ ਸਬੰਧ ਵਿਚ ਧਰਮ ਲੁਕਾਇਆ ਜਾਵੇਗਾ, ਤਾਂ 3 ਤੋਂ 10 ਸਾਲ ਤਕ ਦੇ ਜੇਲ ਅਤੇ ਘੱਟ ਤੋਂ ਘੱਟ 3 ਲੱਖ ਰੁਪਏ ਦਾ ਜੁਰਮਾਨਾ ਦੀ ਸਜ਼ਾ ਦਿੱਤੀ ਜਾਵੇਗੀ। ਸਾਮੂਹਿਕ ਧਰਮ ਬਦਲਣ ਦੇ ਸਬੰਧ ਵਿਚ ਇਸ ਬਿੱਲ ਦੀ ਧਾਰਾ-3 ਦੇ ਉੱਪਬੰਧਾਂ ਦੀ ਉਲੰਘਣਾ ਕਰਨ ‘ਤੇ 5 ਤੋਂ 10 ਸਾਲ ਦੀ ਜੇਲ ਅਤੇ ਘੱਟ ਤੋਂ ਘੱਟ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਦਿੱਤੀ ਜਾਵੇਗੀ। ਜੇਕਰ ਕੋਈ ਸੰਸਥਾ ਅਤੇ ਸੰਗਠਨ ਇਸ ਐਕਟ ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਵੀ ਇਸ ਐਕਟ ਦੀ ਧਾਰਾ-12 ਦੇ ਅਧੀਨ ਸਜਾ ਦਿੱਤੀ ਜਾਵੇਗੀ ਅਤੇ ਉਸ ਸੰਸਥਾ ਅਤੇ ਸੰਗਠਨ ਦਾ ਰਜਿਸਟੇਸ਼ਨ ਵੀ ਰੱਦ ਕਰ ਦਿੱਤਾ ਜਾਵੇਗਾ। ਇਸ ਐਕਟ ਦੀ ਉਲੰਘਣਾ ਕਰਨ ਦਾ ਅਪਰਾਧ ਗੈਰ-ਜਮਾਨਤੀ ਹੋਵੇਗਾ।

ਜਗਰੂਪ ਗਿੱਲ ਦੀ ਅਗਵਾਈ ’ਚ ਆਪ ਨੇ ਸ਼ਹਿਰ ’ਚ ਕੱਢਿਆ ਸ਼ਾਂਤੀ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ : ਰੂਸ ਵਲੋਂ ਯੂਕਰੇਨ ’ਤੇ ਕੀਤੇ ਹਮਲੇ ਵਿਚ ਮਾਨਵਤਾ ਦੇ ਹੋ ਰਹੇ ਘਾਣ ਦੇ ਰੋਸ਼ ਵਜੋਂ ਅੱਜ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਚ ਅੱਜ ਸ਼ਾਂਤੀ ਮਾਰਚ ਕੱਿਢਆ । ਫ਼ਾਇਰ ਬਿ੍ਗੇਡ ਚੌਕ ਤੋਂ ਸ਼ੁਰੂ ਹੋ ਕੇ ਇਹ ਸ਼ਾਂਤੀ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸਦਭਾਵਨਾ ਚੌਕ ਵਿਚ ਆ ਸਮਾਪਤ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਰਹੇ ਜਗਰੂਪ ਸਿੰਘ ਗਿੱਲ, ਕਾਰਜ਼ਕਾਰੀ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਅੰਮਿ੍ਰਤ ਲਾਲ ਠਾਕੁਰ ਤੇ ਮਹਿੰਦਰ ਸਿੰਘ ਫ਼ੂਲੋਮਿੱਠੀ ਆਦਿ ਨੇ ਦੋਸ਼ ਲਗਾਇਆ ਕਿ ਵੱਡੇ ਦੇਸ ਛੋਟੇ ਦੇਸਾਂ ਨੂੰ ਨਿਗਲ ਰਹੇ ਹਨ ਤੇ ਉਹ ਅਪਣੇ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ’ਤੇ ਜੰਗਾਂ ਥੋਪ ਰਹੇ ਹਨ। ਆਪ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਜੰਗ ਵਿਚ ਯੂਕਰੇਨ ਵਿਚ ਬੇਕਸੂਰ ਨਾਗਰਿਕ ਮਾਰੇ ਜਾ ਰਹੇ ਹਨ ਤੇ ਲੱਖਾਂ ਲੋਕ ਦੇਸ ਛੱਡ ਕੇ ਦੂਜੇ ਦੇਸਾਂ ਵਿਚ ਸ਼ਰਨ ਲੈਣ ਲਈ ਮਜਬੂਰ ਹਨ। ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਅੱਜ ਜੰਗ ਗ੍ਰਸਤ ਦੇਸ ਯੂਕਰੇਨ ’ਚ ਹਜ਼ਾਰਾਂ ਭਾਰਤੀ ਵਿਦਿਆਰਥੀ ਆਦਿ ਫ਼ਸੇ ਹੋਏ ਹਨ ਤਾਂ ਭਾਰਤ ਸਰਕਾਰ ਨੇ ਵੀ ਇਸ ਦਿਸ਼ਾ ਵੱਲ ਪਹਿਲਾਂ ਕੋਈ ਕਦਮ ਨਹੀਂ ਚੂੱਕਿਆ। ਉਨ੍ਹਾਂ ਰੂਸ ਨੂੰ ਤੁਰੰਤ ਇਹ ਜੰਗ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਜੰਗ ਇਕੱਲੇ ਯੂਕਰੇਨ ਦੇ ਖਿਲਾਫ ਹੀ ਨਹੀਂ ਬਲਕਿ ਪੂਰੀ ਮਨੁੱਖਤਾ ਦੇ ਖਿਲਾਫ ਹੈ।

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਐਨ.ਐਫ.ਐਸ. ਐਕਟ ਅਧੀਨ ਸਕੀਮਾਂ ਨੂੰ ਲਾਗੂ ਕਰਨ ਦੀ ਸਮੀਖਿਆ

0

ਪੀ.ਐਸ.ਐਫ.ਸੀ. ਮੈਂਬਰ ਸਕੀਮਾਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਆਪਣੇ ਨਿਰਧਾਰਤ ਜ਼ਿਲ੍ਹਿਆਂ ਦਾ ਕਰਨਗੇ ਦੌਰਾ: ਡੀ.ਪੀ. ਰੈਡੀ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਾਰਚ:ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐਸ.ਐਫ਼.ਸੀ.) ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਸਾਰੀਆਂ ਪ੍ਰਮੁੱਖ ਸਕੀਮਾਂ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ। ਇਹਨਾਂ ਸਕੀਮਾਂ ਵਿੱਚ 2 ਰੁਪਏ ਪ੍ਰਤੀ ਕਿਲੋ ਕਣਕ ਦੀ ਵੰਡ, ਮਿਡ ਡੇਅ ਮੀਲ ਅਤੇ ਆਂਗਨਵਾੜੀਆਂ ਰਾਹੀਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਭੋਜਨ ਦੀ ਵੰਡ ਕਰਨਾ ਸ਼ਾਮਲ ਹੈ।
ਇਥੇ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ, ਆਈ.ਏ.ਐਸ. (ਸੇਵਾਮੁਕਤ) ਨੇ ਸਾਰੇ ਨਵ-ਨਿਯੁਕਤ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਮਿਸ਼ਨ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ। ਮੀਟਿੰਗ ਵਿੱਚ ਪੀ.ਐਸ.ਐਫ.ਸੀ. ਦੇ ਮੈਂਬਰ ਸ੍ਰੀ ਏ.ਕੇ.ਸ਼ਰਮਾ, ਸ੍ਰੀਮਤੀ ਪ੍ਰੀਤੀ ਚਾਵਲਾ, ਸ੍ਰੀਮਤੀ ਇੰਦਰਾ ਗੁਪਤਾ, ਸ੍ਰੀ ਵਿਜੈ ਦੱਤ, ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਪੀ.ਐਸ.ਐਫ.ਸੀ. ਦੇ ਮੈਂਬਰ ਸਕੱਤਰ ਸ੍ਰੀ ਇੰਦਰ ਪਾਲ, ਪੀ.ਸੀ.ਐਸ. ਸ਼ਾਮਲ ਹੋਏ।
ਸ੍ਰੀ ਰੈਡੀ ਨੇ ਕਿਹਾ ਕਿ ਮੈਂਬਰਾਂ ਨੂੰ ਸਾਰੀਆਂ ਸਕੀਮਾਂ ਦੀ ਸਮੀਖਿਆ ਅਤੇ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਜ਼ਿਲ੍ਹੇ ਸੌਂਪੇ ਗਏ ਹਨ ਅਤੇ ਉਹ ਸਕੀਮਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਨਿਰਧਾਰਤ ਜ਼ਿਲ੍ਹਿਆਂ ਦਾ ਦੌਰਾ ਕਰਨਗੇ।ਇਸ ਦੌਰਾਨ, ਕਮਿਸ਼ਨ ਵੱਲੋਂ ਕਮਿਸ਼ਨ ਅਤੇ ਡੀ.ਜੀ.ਆਰ.ਓਜ਼./ਏ.ਡੀ.ਸੀਜ਼. (ਡੀ) ਕੋਲ ਲੰਬਿਤ ਸ਼ਿਕਾਇਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਸਾਰੀਆਂ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਵੀ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੌਮਾਂਤਰੀ ਔਰਤ ਦਿਵਸ ਐਤਕੀਂ ਜ਼ਿਲ੍ਹਾ ਪੱਧਰਾਂ ‘ਤੇ ਮਨਾਉਣ ਦਾ ਫੈਸਲਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਾਰਚ: ਦੁਨੀਆਂ ਭਰ ਵਿੱਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ 8 ਮਾਰਚ ਦਾ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਐਤਕੀਂ ਜ਼ਿਲ੍ਹਾ ਪੱਧਰਾਂ ‘ਤੇ ਮਨਾਇਆ ਜਾਵੇਗਾ। ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਰ ਜ਼ਿਲ੍ਹੇ ਦੇ ਆਗੂ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਰਾਹੀਂ ਇਸ ਦਿਹਾੜੇ ਦੇ ਇਕੱਠ ਲਈ ਢੁਕਵੀਂ ਜਗ੍ਹਾ ਦੀ ਚੋਣ ਕਰਨਗੇ। ਇਸ ਮੌਕੇ ਔਰਤਾਂ ਦੀ ਸਮਾਜਿਕ ਆਰਥਿਕ ਬਰਾਬਰੀ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ਾਂ ਦਾ ਝੰਡਾ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਜਾਵੇਗਾ। ਇਹ ਫੈਸਲਾ ਕੀਤਾ ਗਿਆ ਹੈ ਕਿ ਜਿੱਥੋਂ ਤੱਕ ਵੀ ਸੰਭਵ ਹੋਇਆ ਇਨ੍ਹਾਂ ਸਮਾਗਮਾਂ ਦਾ ਸੰਚਾਲਨ ਖੁਦ ਔਰਤਾਂ ਨੂੰ ਹੀ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਵਾ ਸਾਲ ਤੋਂ ਵੱਧ ਸਮਾਂ ਚੱਲੇ ਮੁਲਕ ਪੱਧਰੇ ਜਾਨਹੂਲਵੇਂ ਘੋਲ਼ ਵਿੱਚ ਦਹਿ-ਹਜਾਰਾਂ ਔਰਤਾਂ ਦਾ ਕੁਰਬਾਨੀਆਂ ਭਰਿਆ ਲਾ-ਮਿਸਾਲ ਯੋਗਦਾਨ ਉਚਿਆਇਆ ਜਾਵੇਗਾ। ਬੀਤੇ ਇਤਿਹਾਸ ਅੰਦਰ ਸਮਾਜਿਕ ਆਰਥਿਕ ਬਰਾਬਰੀ ਤੇ ਇਨਸਾਫ਼ ਖ਼ਾਤਰ ਲੋਕ-ਪੱਖੀ ਸੰਘਰਸ਼ਾਂ ਤੇ ਜੰਗੀ ਮੈਦਾਨਾਂ ਵਿੱਚ ਬੇਖੌਫ਼ ਹੋ ਕੇ ਮੂਹਰਲੀਆਂ ਕਤਾਰਾਂ ਵਿੱਚ ਜੂਝਣ ਵਾਲ਼ੀਆਂ ਮਾਈ ਭਾਗੋ, ਗ਼ਦਰੀ ਗੁਲਾਬ ਕੌਰ,ਲੂਈਸ ਮਾਈਕਲ ਤੇ ਕਲਾਰਾ ਜੈਟਕਨ ਵਰਗੀਆਂ ਬਹਾਦਰ ਔਰਤਾਂ ਦੀ ਜੈ-ਜੈਕਾਰ ਕੀਤੀ ਜਾਵੇਗੀ। ਸਾਰੀਆਂ ਫ਼ਸਲਾਂ ਦੇ ਲਾਭਕਾਰੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਜਗੀਰੂ, ਸਾਮਰਾਜੀ ਤੇ ਸੂਦਖੋਰੀ ਲੁੱਟ ਦੇ ਖਾਤਮੇ ਅਤੇ ਨਿੱਜੀਕਰਨ ਨੀਤੀਆਂ ਦੇ ਖਾਤਮੇ ਵਰਗੇ ਅਹਿਮ ਮੁੱਦਿਆਂ ‘ਤੇ ਆਉਂਦੇ ਸਮੇਂ ਵਿੱਚ ਚੱਲਣ ਵਾਲੇ ਠੋਸ ਪ੍ਰਾਪਤੀਆਂ ਵਾਲੇ ਲੰਮੇ ਜਾਨਹੂਲਵੇਂ ਘੋਲ਼ਾਂ ਵਿੱਚ ਹੋਰ ਵੀ ਵਧੇਰੇ ਧੜੱਲੇ ਨਾਲ ਕੁੱਦਣ ਲਈ ਔਰਤਾਂ ਨੂੰ ਪ੍ਰੇਰ ਕੇ ਉਤਸ਼ਾਹਿਤ ਕੀਤਾ ਜਾਵੇਗਾ। ਜ਼ਾਤਪਾਤੀ ਅਤੇ ਪਿਤਰੀ ਸੱਤਾ ਵਰਗੇ ਔਰਤ-ਵਿਰੋਧੀ ਤੇ ਗਰੀਬ-ਦਬਾਊ ਸਮਾਜਿਕ ਵਰਤਾਰਿਆਂ ਨੂੰ ਇਨ੍ਹਾਂ ਘੋਲ਼ਾਂ ਰਾਹੀਂ ਮੁੱਢੋਂ-ਸੁੱਢੋਂ ਬਦਲਣ ਦੇ ਨਿਸ਼ਾਨੇ ਮਿਥੇ ਜਾਣਗੇ।

ਰਾਤ ਨੂੰ ਘਰ ਦੇ ਬਾਹਰ ਖੜ੍ਹੀ ਕਾਰ ਨੌਜਵਾਨਾਂ ਨੇ ਸਾੜੀ

0

ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ : ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਪ੍ਰਤਾਪ ਨਗਰ ਦੀ ਗਲੀ ਨੰ 22 ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਘਰ ਦੇ ਬਾਹਰ ਖੜ੍ਹੀ ਕਾਰ ਦੀ ਭੰਨਤੋੜ ਕਰਨ ਤੋਂ ਬਾਅਦ ਅੱਗ ਲਗਾਉਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਣ ’ਤੇ ਮੁਹੱਲੇ ਵਿਚ ਰੌਲਾ ਪੈ ਗਿਆ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਬੁਝਾਈ। ਮੌਕੇ ’ਤੇ ਫ਼ਾਈਰ ਬਿ੍ਰਗੇਡ ਨੂੰ ਵੀ ਸੱਦਿਆ ਗਿਆ। ਹਾਲਾਂਕਿ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਪ੍ਰੰਤੂ ਕਥਿਤ ਦੋਸ਼ੀਆਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਧਰ ਥਾਣਾ ਕੈਨਾਲ ਕਲੋਨੀ ਦੀ ਪੁਲੀਸ ਨੇ ਕਾਰ ਮਾਲਕ ਰਜਿੰਦਰ ਥਾਪਰ ਦੇ ਬਿਆਨਾਂ ’ਤੇ ਮਾਮਲੇ ’ਚ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਦਲਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਤੇ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ। ਉਧਰ ਪੀੜਤ ਪ੍ਰਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰੰਤੂ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦੀ ਕਾਰ ਨੂੰ ਕਿਉਂਕਿ ਸਾੜਿਆ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਗਏ ਆਏ ਤੇ ਕਾਰ ਨੂੰ ਅੱਗ ਲਗਾਉਣ ਤੋਂ ਬਾਅਦ ਫ਼ਰਾਰ ਹੋ ਗਏ ।

ਤੇਲੰਗਾਨਾ ਸਰਕਾਰ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਤਿੰਨ-ਤਿੰਨ ਲੱਖ ਦੇਵੇਗੀ

ਮੁੱਖ ਮੰਤਰੀ ਕੇਸੀਆਰ ਨੇ ਟਿਕੈਤ ਤੋਂ ਸ਼ਹੀਦਾਂ ਦੀ ਸੂਚੀ ਮੰਗੀ
ਸੁਖਜਿੰਦਰ ਮਾਨ
ਨਵੀ ਦਿੱਲੀ, 3 ਮਾਰਚ:ਤੇਲੰਗਾਨਾ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਰੀਬ 700 ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਐਲਾਨ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇਲੰਗਾਨਾ ਸਰਕਾਰ ਨੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ 21 ਕਰੋੜ ਰੁਪਏ ਦਾ ਫੰਡ ਤਿਆਰ ਕੀਤਾ ਹੈ। ਇਸ ਰਾਸ਼ੀ ਨੂੰ ਇਕ ਪ੍ਰੋਗਰਾਮ ਰਾਹੀਂ ਵੰਡਣ ਦੇ ਉਦੇਸ਼ ਨਾਲ ਤੇਲੰਗਾਨਾ ਸਰਕਾਰ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਇਸ ਵਿਸ਼ੇ ‘ਤੇ ਵਿਸਥਾਰਪੂਰਵਕ ਚਰਚਾ ਕੀਤੀ। ਮੁੱਖ ਮੰਤਰੀ ਨੇ ਕਿਸਾਨ ਆਗੂ ਨੂੰ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸੂਚੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।ਵੀਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਚੌਧਰੀ ਰਾਕੇਸ਼ ਟਿਕੈਤ ਨੇ ਰਾਸ਼ਟਰੀ ਖੇਤੀ ਨੀਤੀ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੌਮੀ ਖੇਤੀ ਨੀਤੀ ਸਬੰਧੀ ਕਿਸਾਨਾਂ ਪ੍ਰਤੀ ਹਮਦਰਦੀ ਰੱਖਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੋਚਣ ਦੀ ਲੋੜ ਹੈ।

ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ: ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜ ਜਥੇਬੰਦੀਆਂ ਦੇ ਆਗੂਆਂ ਦੀ ਸਥਾਨਕ ਟੀਚਰਜ਼ ਹੋਮ ਵਿੱਚ ਮੀਟਿੰਗ ਹੋਈ, ਜਿਸ ਵਿਚ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਜਮਹੂਰੀ ਕਿਸਾਨ ਸਭਾ ਦੇ ਸਕੱਤਰ ਨੈਬ ਸਿੰਘ ਫੂਸਮੰਡੀ, ਬੀਕੇਯੂ ਏਕਤਾ ਡਕੌਂਦਾ ਦੇ ਸਕੱਤਰ ਰਾਜ ਮਹਿੰਦਰ ਕੋਟਭਾਰਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਆਦਿ ਨੇ ਦੱਸਿਆ ਕਿ ਸੱਤ ਮਾਰਚ ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਮੁਜਾਹਰੇ ਕਰਨ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਕੇਂਦਰ ਵਲੋਂ ਕੀਤੇ ਵਾਅਦੇ ਤਹਿਤ ਅਧੂਰੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਸਤੋਂ ਇਲਾਵਾ ਭਾਖ਼ੜਾ ਡੈਮ ਦਾ ਕੰਟਰੋਲ ਅਪਣੇ ਹੱਥਾਂ ਵਿਚ ਲਿਆ ਜਾ ਰਿਹਾ ਹੈ। ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਤ ਮਾਰਚ ਦੇ ਜ਼ਿਲ੍ਹਾ ਕੇਂਦਰਾਂ ’ਤੇ ਦਿੱਤੇ ਜਾਣ ਵਾਲੇ ਧਰਨਿਆਂ ਵਿੱਚ ਵੱਡੀ ਗਿਣਤੀ ਸ਼ਮੂਲੀਅਤ ਕਰਨ।

ਕਿਸਾਨਾਂ ਨੇ ਯੂਕਰੇਨ ’ਤੇ ਹਮਲੇ ਦੇ ਵਿਰੋਧ ’ਚ ਕੱਢਿਆ ਸ਼ਾਂਤੀ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਯੂਕਰੇਨ ’ਤੇ ਰੂਸ ਵੱਲੋਂ ਕੀਤੇ ਹਮਲੇ ਦੀ ਨਿੰਦਿਆ ਕਰਦਿਆਂ ਸਹਿਰ ਵਿਚ ਸਾਂਤੀ ਮਾਰਚ ਕੱਢਿਆ ਗਿਆ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਮੋਠਾ ਸਿੰਘ ਕੋਟੜਾ ਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਸਟੇਜ ਤੋਂ ਅਮਰੀਕਾ ਅਤੇ ਰੂਸ ਵਰਗੇ ਸਾਮਰਾਜੀ ਮੁਲਕਾਂ ਵਲੋਂ ਆਪਣੇ ਲੁਟੇਰੇ ਹਿਤਾਂ ਲਈ ਦੂਜੇ ਦੇਸਾਂ ’ਤੇ ਕੀਤੇ ਜਾ ਰਹੇ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਸਾਮਰਾਜੀ ਮੁਲਕਾਂ ਦਾ ਆਰਥਿਕ ਸੰਕਟ ਹੱਲ ਕਰਨ ਦਾ ਆਪਸੀ ਭੇੜ ਹੈ ਜਿਸ ਨੂੰ ਕਿਰਤੀ ਲੋਕਾਂ ਤੇ ਮੜ੍ਹਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕੇਂਦਰ ਉਪਰ ਵੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸਹੀ ਸਮੇਂ ’ਤੇ ਨਾ ਕੱਢਣ ਦਾ ਦੋਸ਼ ਲਗਾਇਆ। ਉਨ੍ਹਾਂ ਸਰਕਾਰ ਤੇ ਇਹ ਵੀ ਦੋਸ਼ ਲਾਇਆ ਕਿ ਜੇਕਰ ਭਾਰਤ ਵਿੱਚ ਹੀ ਸਰਕਾਰੀ ਕਾਲਜਾਂ /ਯੂਨੀਵਰਸਿਟੀਆਂ ਵਿੱਚ ਬੱਚਿਆਂ ਦੀ ਸਸਤੀ ਪੜ੍ਹਾਈ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਉਹ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਨਾ ਜਾਂਦੇ ।ਇਸ ਮੌਕੇ ਸੁਖਦੇਵ ਸਿੰਘ ਜਵੰਧਾ , ਅਮਰੀਕ ਸਿੰਘ ਸਿਵੀਆਂ,ਹੁਸਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ ਅਤੇ ਮਾਲਣ ਕੌਰ ਨੇ ਵੀ ਸੰਬੋਧਨ ਕੀਤਾ ।
ਬਾਕਸ
ਕਿਸਾਨ ਆਗੂਆਂ ਨੇ ਡੀਸੀ ਤੇ ਐਸਐਸਪੀ ਨਾਲ ਕੀਤੀ ਮੀਟਿੰਗ
ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾਗੁਰੂ, ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿਚ ਅੱਜ ਡਿਪਟੀ ਕਮਿਸਨਰ ਤੇ ਐੱਸ ਐੱਸ ਪੀ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਡਿਪਟੀ ਕਮਿਸਨਰ ਨੇ ਨਰਮੇ ਦੀ ਫਸਲ ਦੇ ਖਰਾਬੇ ਦਾ ਮੁਆਵਜਾ ਕੁਝ ਦਿਨਾਂ ਚ ਹੀ ਸਾਰੇ ਯੋਗ ਕਾਸਤਕਾਰਾਂ ਦੇ ਖਾਤਿਆਂ ਵਿੱਚ ਪਾਉਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਖੇਤ ਮਜਦੂਰਾਂ ਦੇ ਮੁਆਵਜੇ ਲਈ ਕਮੇਟੀ ਬਣਾਉਣ ਬਾਰੇ ਜਾਣਕਾਰੀ ਦਿੱਤੀ। ਜਦੋਂਕਿ ਐੱਸ ਐੱਸ ਪੀ ਨੇ ਅੰਦੋਲਨਕਾਰੀ ਕਿਸਾਨਾਂ ਵਿਰੁਧ ਦਰਜ ਪੁਲਿਸ ਕੇਸ ਜਲਦ ਹੀ ਵਾਪਸ ਕਰ ਲਏ ਜਾਣ ਦਾ ਭਰੋਸਾ ਦਿੱਤਾ ਗਿਆ।

ਪੰਜਾਬ ਦੇ ਹੱਕਾਂ ’ਤੇ ਡਾਕੇ ਦਾ ਸਿੱਧੂਪੁਰ ਜਥੇਬੰਦੀ ਕਰੇਗੀ ਡੱਟ ਕੇ ਵਿਰੋਧ

0

ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ: ਕੇਂਦਰ ਸਰਕਾਰ ਵਲੋਂ ਬੀਬੀਐਮਬੀ ’ਚ ਪਹਿਲਾਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਤੇ ਹੁਣ ਸੁਰੱਖਿਆ ਪ੍ਰਬੰਧ ਅਪਣੇ ਹੱਥਾਂ ਵਿਚ ਲੈਣ ਦੀ ਨਿਖ਼ੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇੰਨ੍ਹਾਂ ਫੈਸਲਿਆਂ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅੱਜ ਸਿਥਾਨਕ ਚਿਲਡਰਨ ਪਾਰਕ ’ਚ ਜਥੇਬੰਦੀ ਦੀ ਹੋਈ ਅਹਿਮ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਸੂਬਾ ਆਗੂ ਰੇਸਮ ਸਿੰਘ ਯਾਤਰੀ ਤੇ ਗੁਰਮੇਲ ਸਿੰਘ ਲਹਿਰਾ ਨੇ ਦੋਸ਼ ਲਗਾਇਆ ਕਿ ਜਦੋ ਭਾਖ਼ੜਾ ਡੈਮ ਦੀ ਉਸਾਰੀ ਲਈ ਜਮੀਨ ਪੰਜਾਬ ਦੇ ਪਿੰਡਾਂ ਦਾ ਉਜਾੜਾ ਕਰਕੇ ਹਾਸਲ ਕੀਤੀ ਸੀ ਤੇ ਇੱਥੇ ਪੰਜਾਬ ਦੇ ਲੋਕਾਂ ਨੇ ਅਪਣਾ ਖੂਨ ਪਸੀਨਾ ਵਹਾਇਆ ਪ੍ਰੰਤੂ ਹੁਣ ਕੇਂਦਰ ਪੰਜਾਬ ਦਾ ਅਧਿਕਾਰ ਖੋ ਰਹੀ ਹੈ। ਕਿਸਾਨ ਆਗੂਆਂ ਮੁਤਾਬਕ ਇਸ ਡੈਮ ਦਾ ਪਾਣੀ ਜਦੋ ੳਵਰਫਲੋਅ ਹੁੰਦਾ ਹੈ ਤਾਂ ਵੀ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੁੰਦਾ ਹੈ। ਇਸਤੋਂ ਇਲਾਵਾ ਰਿਪੇਰੀਅਨ ਕਨੂੰਨ ਅਨੁਸਾਰ ਵੀ ਇਸ ਉਪਰ ਪੰਜਾਬ ਦਾ ਅਧਿਕਾਰ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਦਰ ਸਰਕਾਰ ਦੀ ਨੀਤੀ ਪੰਜਾਬ ਦੀ ਧਰਤੀ ’ਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਕਰਵਾਉਣ ਦੀ ਹੈ। ਆਗੂਆਂ ਨੇ ਦਸਿਆ ਕਿ ਕੇਂਦਰ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵਲੋਂ 4 ਮਾਰਚ ਨੂੰ 12 ਵਜੇ ਤਕ ਪਿੰਡਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਪੂਤਲੇ ਫੂਕੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿਚ ਰਣਜੀਤ ਸਿੰਘ ਜੀਦਾ, ਭੋਲਾ ਸਿੰਘ ਕੋਟੜਾ, ਜਵਾਹਰ ਸਿੰਘ ਕਲਿਆਣ , ਅੰਗਰੇਜ ਸਿੰਘ, ਜਸਵੀਰ ਸਿੰਘ ਨੰਦਗੜ੍ਹ, ਰਾਜਵੀਰ ਸਿੰਘ ਸੇਖਪੁਰਾ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਜੋਧਪੁਰ, ਗੁਰਸੇਵਕ ਸਿੰਘ ਫੁਲ ਆਦਿ ਆਗੂ ਸਾਮਲ ਸਨ।

Our Visitor

1898075