Thursday, May 7, 2026
Home Blog Page 2591

ਸਾਬਕਾ ਪਿ੍ਰੰਸੀਪਲ ਨੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਲਈ ਦਿੱਤੇ 51,000 ਰੁਪੈ ਦਾਨ

0

ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ: ਸਥਾਨਕ ਸ਼ਹਿਰ ਦੇ ਉਘੇ ਤੇ ਪੁਰਾਤਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਪਿੰ੍ਰਸੀਪਲ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ 51 ਹਜ਼ਾਰ ਰੁਪਏ ਦੀ ਮਾਲੀ ਸਹਾਇਤੀ ਦਿੱਤੀ। ਸਕੂਲ ਵਿਚ ਰੱਖੇ ਇੱਕ ਸਮਾਗਮ ਦੌਰਾਨ ਪੁੱਜੇ ਡਾ ਸੁਰਿੰਦਰ ਸਿੰਘ ਗਿੱਲ ਦਾ ਸਕੂਲ ਪਿ੍ਰੰਸੀਪਲ ਜਗਤਾਰ ਸਿੰਘ , ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ। ਡਾ ਸੁਰਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਇੱਕ ਮੰਦਰ ਹੈ।ਜਿੱਥੇ ਨਤਮਸਤਕ ਹੋਣਾ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਮੁੱਢਲਾ ਫਰਜ਼ ਹੈ। ਵਿਦਿਆਰਥੀਆਂ ਨੂੰ ਸਿੱਖਿਆ ਅਤੇ ਅਨੁਸ਼ਾਸਨ ਵਿੱਚ ਰੱਖਣਾ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ।ਬੱਚਿਆਂ ਨੂੰ ਆਪਣੇ ਮਾਪਿਆਂ ਦਾ ਆਦਰ ਮਾਣ ਕਰਨਾ ਚਾਹੀਦਾ ਹੈ। ਮੈਡਮ ਪਰਮਜੀਤ ਕੌਰ ਨੇ ਸਟੇਜ਼ ਬਹੁਤ ਹੀ ਬਿਹਤਰਨੀ ਢੰਗ ਨਾਲ ਸੰਭਾਲੀ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਕੂਲ ਵੱਲੋਂ ਜਗਤਾਰ ਸਿੰਘ ਪਿ੍ਰੰਸੀਪਲ, ਮੈਡਮ ਪਰਮਜੀਤ ਕੌਰ , ਰਾਜਪਾਲ ਸਿੰਘ, ਕੁਲਵਿੰਦਰ ਸਿੰਘ ਡੀ.ਪੀ ਆਦਿ ਹਾਜ਼ਰ ਸਨ।

ਸੁਸਾਇਟੀ ਵੱਲੋਂ ਮਰੀਜਾਂ ਲਈ ਐਮਰਜੈਸੀ ਖੂਨਦਾਨ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦਾਖਲ 2 ਮਰੀਜਾਂ ਲਈ 3 ਯੂਨਿਟਾਂ ਐਮਰਜੈਸੀ ਖੂਨਦਾਨ ਕੀਤਾ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਨੂੰ ਸੂਚਨਾ ਮਿਲੀ ਕਿ ਨਿੱਜੀ ਹਸਪਤਾਲ ਵਿਖੇ ਦਾਖਲ ਡਿਲਵਰੀ ਕੇਸ ਔਰਤ ਨੂੰ ਏ ਪੋਜੀਟਿਵ ਐਮਰਜੈਸੀ ਬਲੱਡ ਦੀ ਬਹੁਤ ਜਰੂਰਤ ਹੈ। ਸੁਸਾਇਟੀ ਮੈਂਬਰ ਹੈਪੀ ਸਿੰਘ ਨੇ ਬਿਨਾਂ ਦੇਰੀ ਕੀਤੇ ਬਲੱਡ ਬੈਂਕ ਵਿੱਚ ਪਹੁੰਚਕੇ ਮਰੀਜ ਲਈ ਐਮਰਜੈਸੀ ਏ ਪੋਜੀਟਿਵ ਫਰੈਸ ਖੂਨਦਾਨ ਕੀਤਾ। ਇਸੇ ਤਰਾਂ ਦੂਜੇ ਪਾਸੇ ਦਾਖਲ ਮਰੀਜ ਦੇ ਬਲੱਡ ਘੱਟ ਹੋਣ ਤੇ 2ਯੂਨਿਟਾਂ ਬੀ ਪੋਜੀਟਿਵ ਦੀ ਜਰੂਰਤ ਪੈਣ ਤੇ ਸੁਸਾਇਟੀ ਮੈਂਬਰ ਮਨਪ੍ਰੀਤ ਸਿੰਘ ਤੇ ਇਕਬਾਲ ਸਿੰਘ ਨੇ ਬਲੱਡ ਬੈਂਕ ਵਿੱਚ ਪਹੁੰਚਕੇ ਮਰੀਜ ਲਈ ਬੀ ਪੋਜੀਟਿਵ ਐਮਰਜੈਸੀ ਖੂਨਦਾਨ ਕੀਤਾ। ਇਸ ਮੌਕੇ ਤੇ ਸੁਸਾਇਟੀ ਮੈਂਬਰ ਨਰੇਸ਼ ਪਠਾਨੀਆਂ ਅਤੇ ਬਲਜੀਤ ਸਿੰਘ ਅਟਵਾਲ ਸਿੰਘ ਵੀ ਮੌਜੂਦ ਸਨ।

ਤਨਖਾਹ ਕਟੋਤੀ ਵਿਰੁੱਧ ਜਲ ਸਪਲਾਈ ਵਿਭਾਗ ਦੇ ਕਾਮਿਆਂ ਨੇ ਅਧਿਕਾਰੀਆਂ ਵਿਰੁਧ ਦਿੱਤਾ ਧਰਨਾ

0

ਸੁਖਜਿੰਦਰ ਮਾਨ
ਪਟਿਆਲਾ,2 ਮਾਰਚ: ਤਨਖਾਹਾਂ ਵਿੱਚ ਕਟੌਤੀ ਕਰਨ ਦੇ ਵਿਰੁੱਧ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਜਿਲਾ ਕਮੇਟੀ ਦੇ ਫੈਸਲੇ ਤਹਿਤ ਸਥਾਨਕ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਅਤੇ ਠੇਕਾ ਅਧਾਰਿਤ ਵਰਕਰਾਂ ਵਲੋਂ ਅੱਜ ਇਥੇ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਦਫਤਰ ਮੋਹਾਲੀ ਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਸਮੇਤ ਹੋਰਨਾਂ ਅਧਿਕਾਰੀਆਂ ਦੇ ਵਿਰੁਧ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਵਰਿੰਦਰ ਸਿੰ ਮੋਮੀ, ਜਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ, ਸਰਕਲ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਦੇ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਉਨ੍ਹਾਂ ਦੇ 2 ਫੇਸ ਮੋਹਾਲੀ ਦਫਤਰ ਵਿਚ 31 ਜਨਵਰੀ 2022 ਨੂੰ ਹੋਈ ਸੀ, ਜਿਸ ਵਿਚ ਉਪਰਕੋਤ ਵਿਭਾਗ ਦੇ ਅਧੀਨ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫਤਰਾਂ ਵਿਚ ਕੰਮ ਕਰਦੇ ਇਨਲਿਸਟਮੈਂਟ ਅਤੇ ਠੇਕਾ ਅਧਾਰਿਤ ਕਾਮਿਆਂ ਦੀਆਂ ਕਈ ਜਿਲ੍ਹਿਆਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦਾ ਹੱਲ ਕਰਨ, ਜਿਹੜੀ ਵੀ ਡਵੀਜਨ ਵਿਚ ਵਰਕਰਾਂ ਦੀਆਂ ਤਨਖਾਹਾਂ ਵਿਚ ਪਹਿਲਾਂ ਤੋਂ ਵਾਧਾ ਕੀਤਾ ਗਿਆ ਹੈ, ਉਨ੍ਹਾਂ ਵਾਸਤੇ ਵਧੀ ਹੋਈ ਤਨਖਾਹ ਦੇ ਮੁਤਾਬਿਕ ਹੀ ਫੰਡ ਜਾਰੀ ਕਰਨ, ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਇਨਲਿਸਟਮੈਂਟ ਦੇ ਅਪੈਡਿੰਗ ਪਏ ਕੇਸਾਂ ਦਾ ਹੱਲ ਕਰਨ ਲਈ ਸਹਿਮਤੀ ਵੀ ਬਣੀ ਸੀ ਪ੍ਰੰਤੂ ਫਿਰ ਵੀ ਉਪਰੋਕਤ ਮੰਗਾਂ ਦਾ ਹੱਲ ਮੁਕੰਮਲ ਤੌਰ ’ਤੇ ਨਾ ਹੋਣ ਦੇ ਕਾਰਨ ਅੱਜ ਧਰਨਾ ਦੇਣਾ ਪਿਆ। ਰੋਹ ਭਰਪੂਰ ਪ੍ਰਦਰਸ਼ਨ ਕਰਦੇ ਹੋਏ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਜਿੱਥੇ ਵੀ ਵਰਕਰਾਂ ਦੀ ਤਨਖਾਹ ਵਿਚ ਵਾਧਾ ਕੀਤਾ ਗਿਆ ਹੈ, ਉਨ੍ਹਾਂ ਨੂੰ ਬਕਾਇਆ ਅਤੇ ਭਵਿੱਖ ਵਿਚ ਵਧੇ ਹੋਏ ਰੇਟ ਮੁਤਾਬਿਕ ਹੀ ਤਨਖਾਹਾਂ ਦਿੱਤੀਆਂ ਜਾਣ, ਤੇ ਤਨਖਾਹਾਂ ਦੇ ਫੰਡ ਮੁਕੰਮਲ ਤੌਰ ’ਤੇ ਪੂਰੇ ਜਾਰੀ ਕਰਨ ਅਤੇ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਦੇ ਕੇਸਾਂ ਦਾ ਹੱਲ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਜੱਥੇਬੰਦੀ ਵਲੋਂ ਹੈਡ ਆਫਿਸ ਦਾ ਪੱਕੇ ਤੌਰ ਤੇ ਪਰਿਵਾਰਾਂ ਸਮੇਤ ਘਿਰਾਓ ਕੀਤਾ ਜਾਵੇਗਾ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ, ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਸਿੱਧੇ ਤੌਰ ’ਤੇ ਵਿਭਾਗੀ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ , ਪਰਵਿੰਦਰ ਸਿੰਘ, ਰਾਜਵੀਰ ਸਿੰਘ,ਵਿੱਕੀ ਆਦਿ ਨੇ ਵੀ ਸੰਬੋਧਨ ਕੀਤਾ।

ਦਸਮੇਸ਼ ਸਕੂਲ ’ਚ ਹੁਸ਼ਿਆਰ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਆਯੋਜਿਤ

0

ਯੂਐਸਏ ਦੇ ਵਸਨੀਕ ਡਾ. ਸੁਰਿੰਦਰ ਸਿੰਘ ਗਿੱਲ ਨੇ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਸਥਾਨਕ 100 ਫੁੱਟੀ ’ਤੇ ਸਥਿਤ ਇਲਾਕੇ ਦੇ ਪ੍ਰਸਿੱਧ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਦੇ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਅੱਜ ਸਕੂਲ ਵਿਚ ਇਕ ਸਾਦਾ ਤੇ ਪ੍ਹਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਸਕੂਲ ਦੇ ਐਮ.ਡੀ ਡਾ ਰਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਅਮਰੀਕਾ ਵਾਸੀ ਡਾ. ਸੁਰਿੰਦਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਉਨ੍ਹਾਂ ਸਕੂਲ ਦੇ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਗਿੱਲ ਨੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਜਾਣ ਲਈ ਪੜ੍ਹਾਈ ਦਾ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਭਾਵੇਂ ਉਹ ਆਪਣੀ ਪੰਜਾਬੀ ਮਾਂ ਬੋਲੀ ਨਾਲ ਪੂਰੀ ਤਰ੍ਹਾਂ ਜੁੜੇ ਰਹਿਣ ਪਰ ਹੋਰ ਭਾਸ਼ਾਵਾਂ ਦਾ ਸਿੱਖਣਾ ਵੀ ਸਮੇਂ ਦੀ ਜਰੂਰਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਅਗਲੇ ਸਾਲ ਫਿਰ ਵਿਦਿਆਰਥੀਆਂ ਨੂੰ 31 ਹਜਾਰ ਰੁਪਏ ਦੀ ਰਾਸ਼ੀ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ। ਸਕੂਲ ਦੇ ਐੱਮਡੀ ਡਾ. ਰਵਿੰਦਰ ਸਿੰਘ ਮਾਨ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਰੋਹ ਕਰਵਾਉਣ ਨਾਲ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵਧਦੀ ਹੈ ਅਤੇ ਉਹ ਹੋਰ ਮਿਹਨਤ ਅਤੇ ਲਗਨ ਨਾਲ ਅੱਗੇ ਵਧਦੇ ਹਨ। ਉਨ੍ਹਾਂ ਕਿਹਾ ਕਿ ਦਸਮੇਸ਼ ਸਕੂਲ ਹਮੇਸ਼ਾਂ ਮਿਆਰੀ ਸਿੱਖਿਆ ਦੇਣ ਦੇ ਯਤਨ ਕਰਦਾ ਆ ਰਿਹਾ ਹੈ ਜਿਸ ਵਿਚ ਉਹ ਸਫਲ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਸਕੂਲ ਦੇ ਕਈ ਬੱਚੇ ਆਈਏਐੱਸ ਪੱਧਰ ਤਕ ਵੀ ਪਹੁੰਚੇ ਹਨ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਤਸ਼ਵਿੰਦਰ ਸਿੰਘ ਮਾਨ ਸਮੇਤ ਸਮੁੱਚਾ ਸਟਾਫ ਹਾਜਰ ਰਿਹਾ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ 13ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਵਿਸੇਸ ਪ੍ਰੋਗਰਾਮ ਦਾ ਆਯੋਜਨ

0

ਸਮਾਗਮ ਵਿੱਚ ਯੂ.ਜੀ.ਸੀ. ਚੇਅਰਮੈਨ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਹੋਏ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਸਥਾਨਕ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਅਪਣਾ 13ਵਾਂ ਸਥਾਪਨਾ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ। ਅੱਠ ਦਿਨਾਂ ਤੱਕ ਚੱਲੇ ਸਥਾਪਨਾ ਦਿਵਸ ਪ੍ਰੋਗਰਾਮਾਂ ਵਿੱਚ ਅੰਤਰਰਾਸਟਰੀ ਕੁਇਜ ਮੁਕਾਬਲੇ, ਵਿਸੇਸ ਬੁਲਾਰਿਆਂ ਦੁਆਰਾ ਭਾਸਣ ਲੜੀ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮਾਗਮ ਦੌਰਾਨ ਯੂਨੀਵਰਸਿਟੀ ਗ੍ਰਾਂਟਸ ਕਮਿਸਨ ਦੇ ਚੇਅਰਮੈਨ ਪ੍ਰੋ. ਐਮ. ਜਗਦੀਸ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਜਦੋਂਕਿ ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਪ੍ਰੋਗਰਾਮ ਵਿੱਚ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁੱਲਪਤੀ ਪ੍ਰੋ ਬੂਾ ਸਿੰਘ ਤੇ ਅਕਾਲ ਯੂਨੀਵਰਸਿਟੀ ਦੇ ਉਪ ਕੁੱਲਪਤੀ ਪ੍ਰੋ. ਗੁਰਮੇਲ ਸਿੰਘ ਨੇ ਵਿਸੇਸ ਮਹਿਮਾਨ ਵਜੋਂ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਐਮ. ਜਗਦੀਸ ਕੁਮਾਰ ਨੇ ਸੀਯੂਪੀਬੀ ਪਰਿਵਾਰ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਤੇਰ੍ਹਾਂ ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ। ਪ੍ਰੋਗਰਾਮ ਦੇ ਸਨਮਾਨਿਤ ਮਹਿਮਾਨ ਅਤੇ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਪ੍ਰੋ. ਜੈ ਰੂਪ ਸਿੰਘ ਨੇ ਖੁਸੀ ਜਾਹਰ ਕੀਤੀ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ, ਜਿਸ ਨੇ 2009 ਵਿੱਚ ਸਿਰਫ 10 ਵਿਦਿਆਰਥੀਆਂ ਨਾਲ ਇੱਕ ਛੋਟੇ ਕੈਂਪ ਦਫਤਰ ਤੋਂ ਆਪਣਾ ਸਫਰ ਸੁਰੂ ਕੀਤਾ ਸੀ, ਹੁਣ 500 ਏਕੜ ਕੈਂਪਸ ਵਜੋਂ ਵਿਕਸਤ ਹੋ ਗਈ ਹੈ, ਅਤੇ ਇਹ ਯੂਨੀਵਰਸਿਟੀ ਹੁਣ ਦੇਸ-ਵਿਦੇਸ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਆਕਰਸਿਤ ਕਰ ਰਹੀ ਹੈ। ਆਪਣੇ ਪ੍ਰਧਾਨਗੀ ਭਾਸਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਨੂੰ ਇੱਕ ਮਜਬੂਤ ਨੀਂਹ ਪ੍ਰਦਾਨ ਕਰਨ ਲਈ ਸੀਯੂਪੀਬੀ ਦੇ ਸਾਬਕਾ ਵਾਈਸ ਚਾਂਸਲਰਜ ਪ੍ਰੋ. ਜੈ ਰੂਪ ਸਿੰਘ ਅਤੇ ਪ੍ਰੋ. ਆਰ. ਕੇ. ਕੋਹਲੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ‘ਟਿਕਾਊ ਵਿਕਾਸ ਲਈ ਸਿੱਖਿਆ‘ ਦਾ ਮੁੱਖ ਉਦੇਸ ਨੌਜਵਾਨਾਂ ਵਿੱਚ ਕੁਦਰਤ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੁਰਸਕਾਰ ਵੰਡ ਸਮਾਰੋਹ ਤੋਂ ਬਾਅਦ ਵਿਦਿਆਰਥੀਆਂ ਨੇ ਇਕ ਸਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ ਕੀਤਾ। ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਰਸਮੀ ਰੂਪ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।

ਪੰਜਾਬ ਦੇ ਵਿਕਾਸ ਲਈ ਭਾਜਪਾ ਦਾ ਸਮਰਥਨ ਜਰੂਰੀ: ਦਿਆਲ ਸੋਢੀ

0

ਹਲਕੇ ਵਿਚ ਵਿੱਢੀ ਧੰਨਵਾਦ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਮੋੜ ਹਲਕੇ ਤੋਂ ਭਾਜਪਾ ਉਮੀਦਵਾਰ ਤੇ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਦਿਆਲ ਸੋਢੀ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਧੰਨਵਾਦੀ ਮੁਹਿੰਮ ਵਿੱਢ ਦਿੱਤੀ ਹੈ। ਅੱਜ ਮੋੜ ਸ਼ਹਿਰ ’ਚ ਇੱਕ ਵੱਡਾ ਇਕੱਠ ਕਰਕੇ ਉਨ੍ਹਾਂ ਪਾਰਟੀ ਆਗੂਆਂ, ਵਰਕਰਾਂ ਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿਚ ਪਾਰਟੀ ਨੂੰ ਦਿੱਤੇ ਸਮਰਥਨ ਤੇ ਸਹਿਯੋਗ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਸ਼੍ਰੀ ਸੋਢੀ ਨੇ ਕਿਹਾ ਕਿ ਚੋਣ ਨਤੀਜ਼ੇ ਜੋ ਮਰਜੀ ਆਉਣ ਪ੍ਰੰਤੂ ਇਸ ਹਲਕੇ ਨੂੰ ਹੁਣ ਅਪਣੀ ਕ੍ਰਮਭੂਮੀ ਬਣਾਉਣਗੇ ਤੇ ਇੱਥੋਂ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਹਮੇਸ਼ਾ ਖੜੇ ਰਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੋਕਾਂ ’ਚ ਵਧਦੀ ਲੋਕਪਿ੍ਰਅਤ ਇਸ ਗੱਲ ਦਾ ਸਬੂਤ ਹੈ ਜਲਦੀ ਹੀ ਪੰੰਜਾਬ ਵਿਚ ਵੀ ਭਾਜਪਾ ਅਪਣੀ ਸਰਕਾਰ ਬਣਾਏਗੀ। ਇਸ ਮੌਕੇ ਮੌਜੂਦ ਹਲਕੇ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਨੇ ਵੀ ਪਾਰਟੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਦੇ ਵਿਕਾਸ ਲਈ ਭਾਜਪਾ ਦਾ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਭਗਤਾ, ਜ਼ਿਲ੍ਹਾ ਪ੍ਰਧਾਨ ਭਾਰਤ ਭੂਸਣ, ਮੰਡਲ ਪ੍ਰਧਾਨ ਜੀਵਨ ਕੁਮਾਰ, ਪਿ੍ਰਤਪਾਲ ਸਿੰਘ ਬੀਬੀਵਾਲਾ, ਮਹਿੰਦਰ ਗੋਇਲ, ਗੁਰਜੀਤ ਸਿੰਘ ਮਾਨ, ਡਾ ਬਲਦੇਵ ਸਿੰਘ ਕਿਸਾਨ ਮੋਰਚਾ ਤੇ ਮੱਖਣ ਮੰਗਲਾ ਆਦਿ ਹਾਜ਼ਰ ਸਨ।

ਕਿਰਤੀ ਕਿਸਾਨ ਯੂਨੀਅਨ ਵਲੋਂ ਬੀਬੀਐਮਬੀ ਵਿਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦਾ ਵਿਰੋਧ

0

ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਕਿਰਤੀ ਕਿਸਾਨ ਯੂਨੀਅਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੀ ਸਖਤ ਸਬਦਾਂ ਚ ਨਿਖੇਧੀ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਤੇੇ ਸਕੱਤਰ ਸਵਰਨ ਸਿੰਘ ਪੂਹਲੀ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਕਿਹਾ ਜਦੋਂ ਤੋਂ ਬੀਜੇਪੀ ਸਰਕਾਰ ਸੱਤਾ ਵਿਚ ਆਈ ਆ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਉਪਰ ਡਾਕੇ ਮਾਰੇ ਜਾ ਰਹੇ ਹਨ। ਇਸ ਤੋਂ ਪਹਿਲਾਂ ਜੰਮੂ ਕਸਮੀਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇਸਤੋਂ ਇਲਾਵਾ ਤਿੰਨ ਖੇਤੀ ਕਾਨੂੰਨ ਨੂੰ ਲਿਆ ਕੇ ਰਾਜਾਂ ਦੇ ਅਧਿਕਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀਆਂ 25 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੇ ਇਸ ਫੈਸਲੇ ਦੇ ਖ਼ਿਲਾਫ਼ ਸੱਤ ਮਾਰਚ ਨੂੰ ਜ਼ਿਲ੍ਹਾ ਕੇਂਦਰਾਂ ’ਤੇ ਮੁਜਾਹਰੇ ਕੀਤੇ ਜਾਣਗੇ ।

ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ’ਚ ਮੁੜ ਉਠਿਆ ਨਸ਼ੇ ਦੀ ਵਿਕਰੀ ਦਾ ਮੁੱਦਾ

0

ਤਿੰਨ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਕਾਇਤ ’ਤੇ ਵਿਵਾਦਤ ਥਾਣੇਦਾਰ ਲਾਈਨਹਾਜ਼ਰ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਪਿਛਲੇ ਕਈ ਮਹੀਨਿਆਂ ਤੋਂ ਹਰਿਆਣਾ ਨਾਲ ਲੱਗਦੇ ਬਠਿੰਡਾ ਦਿਹਾਤੀ ਦੇ ਪਿੰਡਾਂ ’ਚ ਪੁਲਿਸ ਦੀ ਕਥਿਤ ਸ਼ਹਿ ’ਤੇ ਨਸ਼ੇ ਦੀ ਵਿਕਰੀ ਦਾ ਮੁੱਦਾ ਚੋਣਾਂ ਤੋਂ ਬਾਅਦ ਮੁੜ ਉਠ ਖ਼ੜਾ ਹੋਇਆ ਹੈ। ਪਿੰਡ ਚੱਕ ਅਤਰ ਸਿੰਘ ਦੇ ਲੋਕਾਂ ਦੀ ਹਾਜ਼ਰੀ ’ਚ ਥਾਣਾ ਨੰਦਗੜ੍ਹ ਦੀ ਪੁਲਿਸ ਵਲੋਂ ਚਿੱਟੇ ਸਹਿਤ ਕਾਬੂ ਕੀਤੇ ਕਥਿਤ ਨਸ਼ਾ ਤਸਕਰ ਨੂੰ ਥਾਣੇ ਵਿਚ ਵੀਆਈਪੀ ਟ੍ਰੀਟਮੈਂਟ ਦੇਣ ਤੇ ਕਾਰਵਾਈ ਦੀ ਮੰਗ ਲੈ ਕੇ ਗਏ ਸਰਪੰਚ ਨੂੰ ਅਪਸਬਦ ਬੋਲਣ ਦੇ ਮਾਮਲੇ ਵਿਚ ਅੱਜ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਕਾਇਤ ਤੋਂ ਬਾਅਦ ਐਸ.ਐਸ.ਪੀ ਨੇ ਥਾਣੇ ਦੇ ਚਰਚਿਤ ਥਾਣੇਦਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਜਦੋਂਕਿ ਗੁੱਸੇ ’ਚ ਭਰੀਆਂ ਪੀਤੀਆਂ ਇੰਨ੍ਹਾਂ ਪੰਚਾਇਤਾਂ ਤੇ ਸੈਕੜੇ ਪਿੰਡ ਵਾਲਿਆਂ ਨੇ ਉਕਤ ਥਾਣੇਦਾਰ ਨੂੰ ਤੁਰੰਤ ਡਿਸਮਿਸ ਕਰਨ ਦੀ ਮੰਗ ਕੀਤੀ ਹੈ। ਸਥਾਨਕ ਚਿਲਡਰਨ ਪਾਰਕ ’ਚ ਇਕੱਠੇ ਹੋਏ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਮਹਿਲਾ ਸਰਪੰਚ ਦੇ ਪਤੀ �ਿਸ਼ਨ ਲਾਲ ਅਤੇ ਪੰਚ ਇੰਦਰ ਸਿੰਘ ਨੇ ਦਸਿਆ ਕਿ ਲੰਘੀ 24 ਫ਼ਰਵਰੀ ਨੂੰ ਪਿੰਡ ਦੀ ਪੰਚਾਇਤ ਵਲੋਂ ਪਿੰਡ ’ਚ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਵਾਲਾ ਇੱਕ ਮਤਾ ਪਾਸ ਕੀਤਾ ਸੀ। ਇਸ ਦੌਰਾਨ ਬੀਤੇ ਕੱਲ ਪਿੰਡ ਦੇ ਦਰਜ਼ਨਾਂ ਲੋਕਾਂ ਦੀ ਹਾਜ਼ਰੀ ਵਿਚ ਪਿੰਡ ਦੇ ਹੀ ਇੱਕ ਕਥਿਤ ਨਸ਼ਾ ਤਸਕਰ ਨੌਜਵਾਨ ਨੂੰ ਖੇਤ ਦੇ ਕੋਠੇ ਵਿਚੋਂ ਚਿੱਟੇ ਸਹਿਤ ਕਾਬੂ ਕਰਵਾਇਆ ਸੀ ਪ੍ਰੰਤੂ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਰਾਸਤੇ ਵਿਚ ਹੀ ਉਸਦਾ ਚਿੱਟਾ ਗਾਇਬ ਕਰ ਦਿੱਤਾ ਤੇ ਕੁੱਝ ਚਿੱਟਾ ਉਸਨੂੰ ਥਾਣੇ ਵਿਚ ਪਿਆ ਦਿੱਤਾ। ਇਸ ਦੌਰਾਨ ਜਦ ਪੁਲਿਸ ਦੀ ਢਿੱਲੀ ਕਾਰਵਾਈ ਦਾ ਪਤਾ ਚੱਲਦੇ ਹੀ ਪਿੰਡ ਦੀ ਪੰਚਾਇਤ ਥਾਣਾ ਨੰਦਗੜ੍ਹ ਵਿਚ ਪੁੱਜੀ ਤਾਂ ਥਾਣੇਦਾਰ ਜਸਵਿੰਦਰ ਸਿੰਘ ਨੇ ਸਰਪੰਚ �ਿਸਨ ਲਾਲ ਨੂੰ ਜਾਤੀ ਸੂਚਕ ਸਬਦ ਬੋਲਦਿਆਂ ਉਸਨੂੰ ਥਾਣੇ ਵਿਚੋਂ ਭਜਾ ਦਿੱਤਾ। ਜਿਸ ਕਾਰਨ ਪਿੰਡ ਵਾਸੀਆਂ ਵਿਚ ਗੁੱਸਾ ਫ਼ੈਲ ਗਿਆ। ਜਿਸਦੇ ਚੱਲਦੇ ਅੱਜ ਪਾਉਣ ਵਾਲੀ ਜ਼ਿਲ੍ਹੇ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਪੰਚਾਇਤ ਅਤੇ ਲੰਘੀ 23 ਫ਼ਰਵਰੀ ਨੂੰ ਪਿੰਡ ’ਚ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦੀਆਂ ਕਥਿਤ ਲੱਤਾਂ ਤੋੜਣ ਦਾ ਹੋਕਾ ਦੇਣ ਵਾਲੀ ਪਿੰਡ ਕਾਲਝਰਾਣੀ ਦੀ ਪੰਚਾਇਤ ਮਹਿਲਾ ਸਰਪੰਚ ਕਮਲ ਕੌਰ ਦੇ ਪਤੀ ਤਦਿੰਦਰ ਸਿੰਘ ਤੇ ਪਿੰਡ ਬਾਜ਼ਕ ਦੇ ਸਰਪੰਚ ਲਛਮਣ ਸਿੰਘ ਦੀ ਅਗਵਾਈ ਹੇਠ ਐਸ.ਐਸ.ਪੀ ਅਮਨਦੀਪ ਕੋਂਡਲ ਨੂੰ ਮਿਲਣ ਪੁੱਜੀਆਂ ਪ੍ਰੰਤੂ ਉਨ੍ਹਾਂ ਦੇ ਨਾ ਮਿਲਣ ਕਾਰਨ ਡੀਐਸਪੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਥਾਣਾ ਨੰਦਗੜ੍ਹ ਦੀ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਿੰਨ੍ਹਾਂ ਪੰਚਾਇਤਾਂ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਥਾਣਾ ਨੰਦਗੜ੍ਹ ਦੇ ਏਐੱਸਆਈ ਜਸਵਿੰਦਰ ਸਿੰਘ ਨੂੰ ਤੁਰੰਤ ਲਾਇਨ ਹਾਜ਼ਰ ਕਰਨ ਦੇ ਨਾਲ-ਨਾਲ ਵਿਭਾਗੀ ਕਾਰਵਾਈ ਦੇ ਆਦੇਸ਼ ਦੇਣ ਦਾ ਭਰੋਸਾ ਦਿੱਤਾ। ਉਧਰ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ਼ ਤੇ ਇੱਥੋਂ ਚੋਣ ਲੜਣ ਵਾਲੇ ਹਰਵਿੰਦਰ ਸਿੰਘ ਲਾਡੀ ਨੇ ਐਸ.ਐਸ.ਪੀ ਤੇ ਡੀਜੀਪੀ ਤੋਂ ਬਠਿੰਡਾ ਦਿਹਾਤੀ ਹਲਕੇ ਵਿਚ ਨਸ਼ਾ ਤਸਕਰਾਂ ਨਾਲ ਮਿਲੇ ਪੁਲਿਸ ਅਧਿਕਾਰੀਆਂ ਦੀ ਪੜਤਾਲ ਕਰਕੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੰਚਾਇਤ ਨੇ ਨਸ਼ੇ ਤੋਂ ਪੀੜ੍ਹਤ ਨੌਜਵਾਨਾਂ ਦਾ ਇਲਾਜ਼ ਸ਼ੁਰੂ ਕਰਵਾਇਆ
ਬਠਿੰਡਾ: ਉਧਰ ਪੁਲਿਸ ਦੇ ਸਹਿਯੋਗ ਤੋਂ ਬੇਵੱਸ ਜਾਪ ਰਹੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਹੁਣ ਨਸ਼ਾ ਤਸਕਰਾਂ ਤੇ ਨਸ਼ਿਆਂ ਵਿਰੁਧ ਖ਼ੁਦ ਹਥਿਆਰ ਚੁੱਕ ਲਏ ਹਨ। ਬਠਿੰਡਾ ਦਿਹਾਤੀ ਦੀਆਂ ਪੰਚਾਇਤਾਂ ਵਲੋਂ ਪਿੰਡਾਂ ’ਚ ਨਸ਼ਾ ਤਸਕਰਾਂ ਵਿਰੁਧ ਮਤੇ ਪਾਸ ਕਰਨ ਤੋਂ ਇਲਾਵਾ ਹਲਕਾ ਭੁੱਚੋਂ ਮੰਡੀ ਦੇ ਕੁੱਝ ਪਿੰਡਾਂ ਵਿਚ ਵੀ ਇਸਦੀ ਜਾਗ ਲੱਗੀ ਹੈ। ਪਿੰਡ ਹਰਰਾਏਪੁਰ ਦੀ ਪੰਚਾਇਤ ਨੇ ਵੀ ਕੁੱਝ ਦਿਨ ਪਹਿਲਾਂ ਮਤਾ ਪਾਸ ਕਰਨ ਤੋਂ ਇਲਾਵਾ ਨਸ਼ਾ ਛੱਡਣ ਦੇ ਇੱਛੁਕ ਨੌਜਵਾਨਾਂ ਦੀ ਬਾਂਹ ਫ਼ੜਣ ਦਾ ਐਲਾਨ ਕੀਤਾ ਹੈ। ਪਿੰਡ ਦੇ ਕੁੱਝ ਨੌਜਵਾਨਾਂ ਨੇ ਦਸਿਆ ਕਿ ਨਸ਼ੇ ਵਿਚ ਗ੍ਰਸਤ ਪਿੰਡ ਦੇ ਪੰਜ ਨੌਜਵਾਨਾਂ ਨੂੰ ਪੰਚਾਇਤ ਤੇ ਕਲੱਬ ਦੇ ਸਹਿਯੋਗ ਨਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਪਿੰਡ ਵਲੋਂ ਇੱਕ ਵਿਸੇਸ 20 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਹੁਣ ਪਿੰਡ ਦੀ ਪੰਚਾਇਤ ਨੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਵਿਰੁਧ ਡਾਂਗ ਚੁੱਕੀ ਹੈ ਤੇ ਕਿਸੇ ਵੀ ਕੀਮਤ ’ਤੇ ਪਿੰਡ ਵਿਚ ਨਸ਼ਾ ਨਹੀਂ ਵਿਕਣ ਦੇਣਗੇ। ਉਨ੍ਹਾਂ ਦਸਿਆ ਕਿ ਭਲਕੇ ਨਸ਼ਿਆਂ ਦੇ ਵਿਰੁਧ ਪਿੰਡ ਵਿਚ ਰੋਸ਼ ਮਾਰਚ ਵੀ ਕੱਢਿਆ ਜਾ ਰਿਹਾ ਹੈ।

ਬਠਿੰਡਾ ’ਚ ਗੈਸਕਟਰ ਨਾਲ ਏ.ਟੀ.ਐਮ ਕੱਟਦੇ ਚੋਰਾਂ ਨੂੰ ਪੁਲਿਸ ਨੇ ਮੌਕੇ ’ਤੇ ਦਬੋਚਿਆ

0

ਵੱਡੀ ਲੁੱਟ ਹੋਣ ਤੋਂ ਬਚੀ, ਤਿੰਨ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਅਮਰੀਕ ਸਿੰਘ ਰੋਡ ‘ਤੇ ਲੱਗੇ ਇੱਕ ਏ.ਟੀ.ਐਮ ਨੂੰ ਗੈਸ ਕਟਰ ਦੀ ਮੱਦਦ ਨਾਲ ਕੱਟਦੇ ਚੋਰਾਂ ਨੂੰ ਕੋਤਵਾਲੀ ਪੁਲਿਸ ਨੇ ਮੌਕੇ ’ਤੇ ਹੀ ਦਬੋਚ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਏਟੀਐਮ ਵਿਚ ਲੱਗੇ ਸਰਵੇਲੈਂਸ ਰਾਹੀਂ ਘਟਨਾ ਦੀ ਸੂਚਨਾ ਕੰਟਰੋਲ ਵਿਚ ਪੁੱਜ ਗਈ ਸੀ, ਜਿਸਦੇ ਚੱਲਦੇ ਪੁਲਿਸ ਨੇ ਤੁਰੰਤ ਐਕਸ਼ਨ ਵਿਚ ਆਉਂਦਿਆਂ ਕਿਸੇ ਵੱਡੀ ਲੁੱਟ ਦੀ ਘਟਨਾ ਨੂੰ ਅਸਫ਼ਲ ਬਣਾ ਦਿੱਤਾ। ਇਸਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ‘‘ ਇਸ ਕੇਸ ਵਿਚ ਤਿੰਨ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ। ’’ ਮਿਲੀ ਸੂਚਨਾ ਮੁਤਾਬਕ ਉਕਤ ਰੋਡ ’ਤੇ ਸਥਿਤ ਐੱਸਐੱਸਡੀ ਗਰਲਜ਼ ਕਾਲਜ ਦੀ ਇਮਾਰਤ ਵਿਚ ਚੱਲ ਰਹੇ ਐੱਸਬੀਆਈ ਬੈਂਕ ਦੀ ਬ੍ਾਂਚ ‘ਚ ਏਟੀਐੱਮ ਵੀ ਲੱਗਿਆ ਹੋਇਆ ਹੈ। ਲੰਘੀ ਰਾਤ ਅੱਧੀ ਰਾਤ ਤੋਂ ਬਾਅਦ ਚੋਰਾਂ ਨੇ ਗੈਸ ਕਟਰ ਤੇ ਹੋਰ ਸ਼ਾਜੋ-ਸਮਾਨ ਲੈ ਕੇ ਇਸ ਏਟੀਐਮ ’ਤੇ ਧਾਵਾਂ ਬੋਲ ਦਿੱਤਾ ਤੇ ਸ਼ਟਰ ਤੋੜ ਕੇ ਅੰਦਰ ਵੜ ਗਏ। ਇਸ ਦੌਰਾਨ ਜਦ ਉਹ ਗੈਸ ਕਟਰ ਨਾਲ ਏਟੀਐੱਮ ਮਸ਼ੀਨ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਏਟੀਐਮ ਵਿਚ ਲੱਗੇ ਈ-ਸਰਵੇਲੈਂਸ ਸਿਸਟਮ ਰਾਹੀਂ ਇਸਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਵਿਚ ਪੁੱਜ ਗਈ। ਜਿਸਦੇ ਚੱਲਦੇ ਪੁਲਿਸ ਵੀ ਤਿੰਨ-ਚਾਰ ਗੱਡੀਆਂ ਤੇ ਮੋਟਰਸਾਈਕਲ ਲੈ ਕੇ ਬਿਨ੍ਹਾਂ ਦੇਰੀ ਕੀਤੇ ਮੌਕੇ ’ਤੇ ਪੁੱਜ ਗਈ। ਪੁਲਿਸ ਅਧਿਕਾਰੀਆਂ ਨੇ ਫ਼ੁਰਤੀ ਦਿਖ਼ਾਉਂਦਿਆਂ ਇੱਕ ਚੋਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਦੋਕਿ ਦੋ ਫ਼ਰਾਰ ਹੋਣ ਵਿਚ ਸਫ਼ਲ ਰਹੇ ਪ੍ਰੰਤੂ ਬਾਅਦ ਵਿਚ ਕਾਬੂ ਕੀਤੇ ਨੌਜਵਾਨ ਦੀ ਨਿਸ਼ਾਨਦੇਹੀ ’ਤੇ ਇੰਨ੍ਹਾਂ ਦੋਨਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ। ਘਟਨਾ ਦੀ ਜਾਣਕਾਰੀ ਬ੍ਰਾਂਚ ਦੇ ਮੈਨੇਜ਼ਰ ਅੰਕੁਸ਼ ਸਿੰਗਲਾ ਨੂੰ ਵੀ ਦਿੱਤੀ ਗਈ, ਜਿਹੜੇ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦਸਿਆ ਕਿ ਅੱਜ ਕੱਲ ਐਸ.ਬੀ.ਆਈ ਦੀਆਂ ਸਾਰੀਆਂ ਬ੍ਰਾਂਚਾਂ ਦੇ ਏਟੀਐੱਮ ਵਿਚ ਆਟੋ ਸਕਿਓਰਿਟੀ ਈ-ਸਰਵੇਲੈਂਸ ਸਿਸਟਮ ਲਗਾਇਆ ਜਾ ਰਿਹਾ ਹੈ, ਜਿਸਦੇ ਨਾਲ ਏਟੀਐਮ ਨਾਲ ਛੇੜਛਾੜ ਹੋਣ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਨਜ਼ਦੀਕੀ ਥਾਣੇ ਵਿਚ ਪੁੱਜ ਜਾਂਦੀ ਹੈ। ਥਾਣਾ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਕਾਬੂ ਕੀਤੇ ਹੋਏ ਕਥਿਤ ਚੋਰਾਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਰਾਹੁਲ ਵਾਸੀ ਸੰਜੇ ਨਗਰ, ਅਵਿਨਾਸ਼ ਵਾਸੀ ਅਬਲਖੁਰਾਣਾ ਤੇ ਹੁਣ ਆਬਾਦ ਲਾਲ ਸਿੰਘ ਬਸਤੀ ਤੇ ਨਰੇਸ਼ ਵਾਸੀ ਨੇੜੇ ਰੇਲਵੇ ਸਟੇਸ਼ਨ ਬਠਿੰਡਾ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਵਿਰੁਧ ਧਾਰਾ 457,380, 511 ਅਤੇ 427 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਭਲਕੇ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਘਟਨਾਵਾਂ ਵਿਚ ਸਮੂਲੀਅਤ ਬਾਰੇ ਪੁਛਗਿਛ ਕੀਤੀ ਜਾਵੇਗੀ।

ਨਤੀਜ਼ਿਆਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਅਪਣੇ ਸੰਭਾਵੀਂ ਵਿਧਾਇਕਾਂ ਨੂੰ ਸੰਭਾਲਣ ’ਚ ਲੱਗੀਆਂ!

0

ਕਾਂਗਰਸ ਪਾਰਟੀ ਵਲੋਂ ਸੰਭਾਵੀਂ ਜੇਤੂ ਉਮੀਦਵਾਰਾਂ ਨੂੰ ਰਾਜਸਥਾਨ ਤੇ ਛੱਤੀਸ਼ਗੜ੍ਹ ਤੇ ਆਪ ਵਲੋਂ ਪੱਛਮੀ ਬੰਗਾਲ ’ਚ ਭੇਜਣ ਦੀ ਤਿਆਰੀ ਕਰਨ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਸੰਭਾਵੀਂ ਨਤੀਜ਼ਿਆਂ ਤੋਂ ਪਹਿਲਾਂ ਹੁਣ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਅਪਣੇ ਸੰਭਾਵੀਂ ਵਿਧਾਇਕਾਂ ਨੂੰ ਸੰਭਾਲਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਕਾਂਗਰਸ ਤੇ ਆਪ ਦੋਨਾਂ ਹੀ ਪਾਰਟੀ ਦੇ ਉਚ ਨੇਤਾਵਾਂ ਨੇ ਇੰਨ੍ਹਾਂ ਨੂੰ ਅਫ਼ਵਾਹਾਂ ਕਰਾਰ ਦਿੰਦਿਆਂ ਅਜਿਹੀ ਕੋਈ ਗੱਲ ਹੋਣ ਤੋਂ ਸਪੱਸ਼ਟ ਇੰਨਕਾਰ ਕੀਤਾ ਹੈ ਪ੍ਰੰਤੂ ਸੂਬੇ ਦੇ ਸਿਆਸੀ ਹਵਾ ’ਚ ੱਚੱਲ ਰਹੀਆਂ ਸਰਗੋਸ਼ੀਆਂ ਮੁਤਾਬਕ ਕਾਂਗਰਸ ਪਾਰਟੀ ਵਲੋਂ ਅਪਣੇ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਰਾਜਸਥਾਨ ਤੇ ਆਮ ਆਦਮੀ ਪਾਰਟੀ ਵਲੋਂ ਪੱਛਮੀ ਬੰਗਾਲ ’ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਇੰਨ੍ਹਾਂ ਅਫ਼ਵਾਹਾਂ ਨੂੰ ਇਸ ਕਾਰਨ ਵੀ ਬਲ ਮਿਲਦਾ ਹੈ ਕਿ ਵੋਟਾਂ ਤੋਂ ਬਾਅਦ ਹੁਣ ਤੱਕ ਕੀਤੇ ਵਿਸਲੇਸ਼ਣਾਂ ਵਿਚ ਸੂਬੇ ’ਚ ਕਿਸੇ ਵੀ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਗੱਲ ਆਖ਼ੀ ਜਾ ਰਹੀ ਹੈ। ਇੰਨ੍ਹਾਂ ਕਥਿਤ ਵਿਸ਼ਲੇਸਣਾਂ ਮੁਤਾਬਕ ਆਪ ਬੇਸ਼ੱਕ ਸੂਬੇ ਦੀ ਸਭ ਤੋਂ ਵੱਡੀ ਜੇਤੂ ਪਾਰਟੀ ਵਜੋਂ ਜਰੂਰ ਉਭਰ ਕੇ ਸਾਹਮਣੇ ਆ ਸਕਦੀ ਹੈ ਪ੍ਰੰਤੂ ਬਹੁਮਤ ਤੱਕ ਪਹੁੰਚਣ ਲਈ ਉਸਨੂੰ ਵੀ ਤਰਦੱਦ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਧਾੜੇ ਚੜ੍ਹ ਕੇ ਪੰਜਾਬ ’ਚ ਦੂਜੀ ਵਾਰ ਸੱਤਾ ਦਾ ਖ਼ਵਾਬ ਦੇਖ਼ ਰਹੀ ਕਾਂਗਰਸ ਪਾਰਟੀ ਦੇ ਮਾਹਰ ਵੀ ਜਕੋ-ਤਕੀ ਵਿਚ ਦੱਸੇ ਜਾ ਰਹੇ ਹਨ ਜਦੋਂਕਿ ਹਾਥੀ ’ਤੇ ਸਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਵਾਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਦੂਜੇ ਪਾਸੇ ਭਾਜਪਾ ਗਠਜੋੜ ਦੇ ਆਗੂ ਵੀ ਸੂਬੇ ’ਚ ਵੱਡਾ ਕਰ ਸਕਣ ਦੀ ਸਮਰੱਥਾ ਤੋਂ ਤਾਂ ਜਰੂਰ ਇੰਨਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਨੂੰ ਉਮੀਦ ਹੈ ਕਿ ਵੋਟ ਪ੍ਰਤੀਸ਼ਤਾ ਦੇ ਮਾਮਲੇ ਵਿਚ ਭਾਜਪਾ ਵਿਸ਼ੇਸ ਸਥਾਨ ਹਾਸਲ ਕਰੇਗੀ। ਅਜਿਹੀ ਹਾਲਾਤ ’ਚ ਪ੍ਰਮੁੱਖ ਪਾਰਟੀਆਂ ਨੂੰ ਆਪੋ-ਅਪਣੇ ਨੰਬਰ ਇਕੱਠੇ ਰੱਖਣ ਲਈ ਤਰਦੱਦ ਕਰਨਾ ਪੈ ਸਕਦਾ ਹੈ। ਗੌਰਤਲਬ ਹੈ ਕਿ ਮੌਜੂਦਾ ਮਹਿੰਗਾਈ ਦੇ ਯੁੱਗ ’ਚ ਕੋਈ ਵੀ ਜੇਤੂ ਵਿਧਾਇਕ ਥੋੜੇ ਸਮੇਂ ਬਾਅਦ ਮੁੜ ਚੋਣਾਂ ਦਾ ਭਾਰ ਝੱਲਣ ਤੋਂ ਕੰਨੀ ਕਤਰਾਉਂਦਾ ਹੈ, ਅਜਿਹੀ ਹਾਲਾਤ ਵਿਚ ਹਰ ਪ੍ਰਮੁੱਖ ਸਿਆਸੀ ਪਾਰਟੀ ਨੂੰ ਅਪਣੇ ਵਿਧਾਇਕ ਟੁੱਟਣ ਦਾ ਖ਼ਤਰਾ ਹੋਣਾ ਸੁਭਾਵਕ ਹੈ। ਉਧਰ ਲੰਮਾ ਸਮਾਂ ਕਾਂਗਰਸ ਵਿਚ ਰਹੇ ਪਿ੍ਰਤਪਾਲ ਸਿੰਘ ਬਲੀਏਵਾਲ ਜੋਕਿ ਅੱਜ ਕੱਲ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਹਨ, ਵਲੋਂ ਕੀਤੇ ਟਵੀਟ ਨੇ ਵੀ ਪੰਜਾਬ ਦੀ ਸਿਆਸਤ ’ਚ ਹਲਚਲ ਪੈਦਾ ਕੀਤੀ ਹੈ। ਸ: ਬਲੀਏਵਾਲ ਨੇ ਅਪਣੇ ਟਵੀਟ ’ਚ ਸਵਾਲ ਕੀਤਾ ਹੈ ਕਿ ‘‘ ਕਿ ਕਾਂਗਰਸ ਦੇ ਉਮੀਦਵਾਰ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਰਾਜਸਥਾਨ ਦੀ ਯਾਤਰਾ ’ਤੇ ਕਿਉਂ ਜਾ ਰਹੇ ਹਨ?’’ ਇਹੀਂ ਨਹੀਂ ਉਨ੍ਹਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਤੇ ਇਹ ਅਪਣੇ ‘ਬੰਦਿਆਂ’ ਨੂੰ ਬਚਾਉਣ ਦਾ ਅਪ੍ਰਰੇਸ਼ਨ ਨਹੀਂ। ਇਸਦੀ ਪੁਸ਼ਟੀ ਉਨ੍ਹਾਂ ਕੁੱਝ ਖ਼ਬਰੀ ਚੈਨਲਾਂ ਨਾਲ ਕਰਦਿਆਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਜੈਸਲਮੇਰ ਤੇ ਜੋਧਪੁਰ ਆਦਿ ਖੇਤਰਾਂ ਵਿਚ ਕਾਂਗਰਸੀ ਉਮੀਦਵਾਰਾਂ ਦੀਆਂ ਫ਼ੋਟੋਆਂ ਸੋਸਲ ਮੀਡੀਆ ’ਤੇ ਸਾਹਮਣੇ ਆ ਜਾਣਗੀਆਂ। ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਆਉਣ ਵਾਲੇ ਦਿਨਾਂ ‘ਚ ਅਪਣੇ ਸੰਭਾਵੀਂ ਜੇਤੂ ਉਮੀਦਵਾਰਾਂ ਪੱਛਮੀ ਬੰਗਾਲ ਦੇ ਦਾਰਜ਼�ਿਗ ਦੀ ਸ਼ੈਰ ਕਰਵਾਉਣ ਦੀ ਸੰਭਾਵਨਾ ਪ੍ਰਗਟਾਈ ਹੈ। ਬੇਸ਼ੱਕ ਬਲੀਏਵਾਲ ਦੇ ਇੰਨ੍ਹਾਂ ਦਾਅਵਿਆਂ ਨੂੰ ਕਾਂਗਰਸ ਤੇ ਆਪ ਦੇ ਆਗੂਆਂ ਨੇ ਸਿਰੇ ਤੋਂ ਖ਼ਾਰਜ਼ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਪਾਰਟੀ ਤੇ ਉਮੀਦਵਾਰ ਇਕਜੁਟ ਹਨ ਤੇ ਭਾਜਪਾ ਤੇ ਉਸਦੇ ਸਮਰਥਕ ਖ਼ੁਦ ਨੂੰ ਮਿਲਣ ਵਾਲੀ ਭਾਰੀ ਹਾਰ ਨੂੰ ਦੇਖਦਿਆਂ ਅਜਿਹੀਆਂ ਬੁਖ਼ਲਾਹਟ ਭਰੀਆਂ ਅਫ਼ਵਾਹਾਂ ਉਡਾ ਰਹੇ ਹਨ ਪ੍ਰੰਤੂ ਇਸ ਚਰਚਾ ਤੋਂ ਬਾਅਦ ਪੰਜਾਬ ਦੇ ਸੰਭਾਵੀਂ ਨਤੀਜਿਆਂ ਦੀਆਂ ਚੱਲ ਰਹੀਆਂ ਗੱਲਾਂ ਨੂੰ ਹੋਰ ਪੁਖਤਾ ਕਰਦੀਆਂ ਹਨ।
ਬਾਕਸ
ਭਾਜਪਾ ਭਲਕੇ ਕਰੇਗੀ ਵੋਟਾਂ ’ਤੇ ਮੰਥਨ
ਬਠਿੰਡਾ: ਉਧਰ ਪਤਾ ਚੱਲਿਆ ਹੈ ਕਿ ਪਹਿਲੀ ਵਾਰ ਪੰਜਾਬ ਵਿਚ ਅਪਣੇ ਸਿਰ ’ਤੇ ਸਿਆਸੀ ਵਜ਼ਨ ਤੋਲਣ ਵਾਲੀ ਭਾਰਤੀ ਜਨਤਾ ਪਾਰਟੀ ਵੀ 3 ਮਾਰਚ ਨੂੰ 20 ਫ਼ਰਵਰੀ ਨੂੰ ਪਈਆਂ ਵੋਟਾਂ ਬਾਰੇ ਮੰਥਨ ਕਰਨ ਜਾ ਰਹੀ ਹੈ। ਪਾਰਟੀ ਦੇ ਇੱਕ ਆਗੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਮੀਟਿੰਗ ਵਿਚ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਹੈ ਤੇ ਇਸ ਦੌਰਾਨ ਹਰੇਕ ਹਲਕੇ ਵਾਈਜ਼ ਪਈਆਂ ਵੋਟਾਂ ਤੇ ਪਾਰਟੀ ਉਮੀਦਵਾਰਾਂ ਦੀ ਸਥਿਤੀ ਬਾਰੇ ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਨਤੀਜ਼ਿਆਂ ਤੋਂ ਬਾਅਦ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।

Our Visitor

1897852