ਬੀਬੀਐਮਬੀ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਕਿਸੇ ਵੀ ਮੈਂਬਰ ਨੂੰ ਬੋਰਡ ਤੋਂ ਨਹੀਂ ਹਟਾਇਆ ਗਿਆ: ਤਰੁਣ ਚੁੱਘ
ਸੁਖਜਿੰਦਰ ਮਾਨ
ਚੰਡੀਗ੍ਹੜ, 28 ਫਰਵਰੀ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ਵਿੱਚ ਵਿਰੋਧੀ ਧਿਰ ਅਤੇ ਕਾਂਗਰਸ ਪਾਰਟੀ ਵਿੱਚ ਬੈਠੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੱਥਾਂ ਤੋਂ ਜਾਣੂ ਹੋ ਕੇ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ’ਤੇ ਬੇਤੁਕੀ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਵਿਅਰਥ ਬਣਾ ਰਹੇ ਹਨ। ਰਾਜ। ਗੁੰਮਰਾਹਕੁੰਨ ਵੀ। ਚੁੱਘ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਸਮੇਤ ਕਈ ਆਗੂਆਂ ਨੇ ਕੇਂਦਰ ਸਰਕਾਰ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੇ ਬੁਨਿਆਦੀ ਢਾਂਚੇ ‘ਚ ਫੇਰਬਦਲ ਕਰਨ ਦਾ ਦੋਸ਼ ਲਗਾਇਆ ਹੈ, ਜੋ ਤੱਥਾਂ ਦੇ ਉਲਟ ਹੈ। ਜਾਖੜ ਨੂੰ ਇਸ ਮੁੱਦੇ ‘ਤੇ ਬੋਲਣ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੋਂ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਸੀ। ਚੁੱਘ ਨੇ ਕਿਹਾ ਕਿ ਬੀਬੀਐਮਬੀ ਨੇ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇ ਕੇ ਇਨ੍ਹਾਂ ਆਗੂਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਬੀਬੀਐਮਬੀ ਨੇ ਕਿਹਾ ਹੈ ਕਿ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ, ਪੰਜਾਬ-ਹਰਿਆਣਾ ਦੇ ਕਿਸੇ ਵੀ ਮੈਂਬਰ ਨੂੰ ਬੀਬੀਐਮਬੀ ਤੋਂ ਨਹੀਂ ਹਟਾਇਆ ਗਿਆ ਹੈ। ਬੋਰਡ ਨੇ ਮੈਂਬਰਾਂ ਦੀ ਤਕਨੀਕੀ ਯੋਗਤਾ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਨਾ ਤਾਂ ਪੰਜਾਬ-ਹਰਿਆਣਾ ਦੇ ਮੌਜੂਦਾ ਮੈਂਬਰ ਨੂੰ ਹਟਾਇਆ ਗਿਆ ਹੈ ਅਤੇ ਨਾ ਹੀ ਕੋਈ ਨਵਾਂ ਮੈਂਬਰ ਸ਼ਾਮਲ ਕੀਤਾ ਗਿਆ ਹੈ। ਸਿਰਫ਼ ਬਿਜਲੀ ਅਤੇ ਸਿੰਚਾਈ ਲਈ ਮੈਂਬਰਾਂ ਦੀ ਤਕਨੀਕੀ ਯੋਗਤਾ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਚੁੱਘ ਨੇ ਕਿਹਾ ਕਿ ਕੇਂਦਰ ਸਰਕਾਰ ‘ਤੇ ਉਂਗਲ ਉਠਾਉਣ ਵਾਲੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਫਿਰ ਬੋਲਣਾ ਚਾਹੀਦਾ ਹੈ। ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ 2017 ‘ਚ ਪੰਜਾਬ ਦੇ ਸਸਤੇ ‘ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਦੇ ਆਗੂ ਵਿਧਾਨ ਸਭਾ ਚੋਣਾਂ ‘ਚ ਸੰਭਾਵੀ ਹਾਰ ਨੂੰ ਦੇਖ ਕੇ ਬੌਖਲਾਏ ਹੋਏ ਹਨ। ਇਸ ਲਈ ਉਹ ਬਿਨਾਂ ਕਿਸੇ ਆਧਾਰ ਦੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਵੀ 2022 ਦੀਆਂ ਚੋਣਾਂ ਵਿੱਚ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਣਾ ਚਾਹੁੰਦੇ ਹਨ। 1 ਮਾਰਚ ਨੂੰ ਦੋਵਾਂ ਪਾਰਟੀਆਂ ਨੂੰ ਪਤਾ ਲੱਗ ਜਾਵੇਗਾ ਕਿ ਸੂਬੇ ਦੇ ਲੋਕ ਇਸ ਵਾਰ ਭਾਜਪਾ ਗਠਜੋੜ ਦੇ ਹੱਕ ਵਿੱਚ ਖੜ੍ਹੇ ਹਨ।
ਪੰਜਾਬ ਦੇ ਆਗੂ ਬੀਬੀਐਮਬੀ ਬਾਰੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ: ਤਰੁਣ ਚੁੱਘ
ਖੇਤੀ ਖੇਤਰ ਵਿੱਚ ਆਤਮ ਨਿਭਰਤਾ ਹੀ ਭਾਰਤ ਨੂੰ ਬਣਾ ਸਕਦੀ ਹੈ ‘ਆਤਮ ਨਿਰਭਰ’: ਹਰਪਾਲ ਸਿੰਘ ਚੀਮਾ
ਭਾਜਪਾ ਤੇ ਕਾਂਗਰਸ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਭਾਰਤ ਖਾਧ ਉਦਪਾਦਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰ: ਹਰਪਾਲ ਸਿੰਘ ਚੀਮਾ
ਕਿਹਾ, ਫ਼ਸਲਾਂ ਦਾ ਮੰਡੀਕਰਨ ਅਤੇ ਐਮ.ਐਸ.ਪੀ ਪੱਕੀ ਕਰਨਾ ਖੇਤੀ ਸੁਧਾਰਾਂ ਲਈ ਬੇਹੱਦ ਜ਼ਰੂਰੀ
ਪੰਜਾਬ ‘ਚ ਖਾਣ ਵਾਲੇ ਤੇਲ ਦੀ ਜ਼ਰੂਰਤ ਪੂਰੀ ਕਰਨ ਦੀ ਯੋਗਤਾ, ਤਿਲਹਨ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੇ ਸਰਕਾਰ
ਸੁਖਜਿੰਦਰ ਮਾਨ
ਚੰਡੀਗੜ, 28 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੂਜੇ ਦੇਸ਼ਾਂ ‘ਤੇ ਖਾਧ ਪਦਾਰਥਾਂ ਲਈ ਭਾਰਤ ਦੀ ਨਿਰਭਰਤਾ ‘ਤੇ ਮੁੜ ਗੌਰ ਕਰਨ ਦਾ ਬੇਹੱਦ ਢੁਕਵਾਂ ਸਮਾਂ ਹੈ। ਚੀਮਾ ਨੇ ਕਿਹਾ ਕਿ ਭਾਰਤ ਵੱਡੀ ਮਾਤਰਾ ਵਿੱਚ ਖਾਣ ਵਾਲੇ ਤੇਲਾਂ ਦਾ ਆਯਾਤ ਕਰਦਾ ਹੈ, ਜਦੋਂ ਕਿ ਦੇਸ਼ ਦੇ ਕਿਸਾਨ ਇਨਾਂ ਚੀਜ਼ਾਂ ਦਾ ਉਤਪਾਦਨ ਕਰਨ ਵਿੱਚ ਪੂਰੀ ਤਰਾਂ ਸਮਰੱਥ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਦੇਸ਼ ਨੂੰ ਹਜ਼ਾਰਾਂ ਖਾਧ ਪਦਾਰਥ ਵਿਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਹਨ। ਉਨਾਂ ਜ਼ੋਰ ਦੇ ਕੇ ਕਿਹਾ ਕਿ ਖੇਤੀ ਵਿੱਚ ਆਤਮ ਨਿਰਭਰਤਾ ਹੀ ਭਾਰਤ ਨੂੰ ਸਹੀ ਮਾਅਇਨੇ ਵਿੱਚ ‘ਆਤਮ ਨਿਰਭਰ’ ਬਣਾ ਸਕਦੀ ਹੈ। ‘ਆਪ’ ਆਗੂ ਨੇ ਕਿਹਾ ਕਿ ਭਾਰਤ ਹਰ ਸਾਲ ਯੂਕਰੇਨ ਤੋਂ 1,371 ਮਿਲੀਅਨ ਡਾਲਰ ਮੁੱਲ ਦਾ ਸੂਰਜਮੁਖੀ ਤੇਲ ਆਯਾਤ ਕਰਦਾ ਹੈ। ਜੇ ਪੰਜਾਬ ਦੇ ਕੇਵਲ ਦੋ ਜ਼ਿਲੇ ਸੂਰਜਮੁਖੀ ਦੀ ਖੇਤੀ ਸ਼ੁਰੂ ਕਰ ਦੇਣ ਤਾਂ ਦੇਸ਼ ਦੀ ਇਹ ਜ਼ਰੂਰਤ ਅਸਾਨੀ ਨਾਲ ਪੂਰੀ ਹੋ ਸਕਦੀ ਹੈ। ਚੀਮਾ ਨੇ ਕਿਹਾ ਕਿ ਤਿਲਹਨ ਫ਼ਸਲਾਂ ਦਾ ਉਚਿਤ ਮੰਡੀਕਰਨ ਨਾ ਹੋਣ ਅਤੇ ਕਈ ਫ਼ਸਲਾਂ ‘ਤੇ ਐਮ.ਐਸ.ਪੀ ਨਾ ਹੋਣ ਕਾਰਨ ਦੇਸ਼ ਦੇ ਕਿਸਾਨ ਫਸਲਾਂ ਵਿੱਚ ਬਦਲਾਅ ਨਹੀਂ ਕਰਦੇ। ਉਨਾਂ ਕਿਹਾ ਜੇ ਭਾਰਤ 1,371 ਮਿਲੀਅਨ ਡਾਲਰ ਦਾ ਸੂਰਜਮੁਖੀ ਤੇਲ ਆਯਾਤ ਕਰਨ ਦੀ ਥਾਂ ਇਹ ਪੈਸਾ ਤਿਲਹਨ ਫ਼ਸਲਾਂ ਨੂੰ ਪ੍ਰਫੁਲਤ ਕਰਨ ਲਈ ਕਿਸਾਨਾਂ ‘ਤੇ ਖਰਚ ਕਰੇ ਤਾਂ ਭਾਰਤ ਤਿਲਹਨ ਦਾ ਆਯਾਤ ਕਰਨ ਦੀ ਥਾਂ ਨਿਰਯਾਤ ਕਰਨ ਦੀ ਸਥਿਤੀ ‘ਚ ਆ ਜਾਵੇਗਾ। ਉਨਾਂ ਕਿਹਾ ਅੱਜ ਦੂਜੇ ਦੇਸ਼ਾਂ ‘ਤੇ ਨਿਰਭਰਤਾ ਕਾਂਗਰਸ ਅਤੇ ਭਾਜਪਾ ਸਰਕਾਰਾਂ ਦੀ ਨਾਕਾਮੀ ਦਾ ਸਬੂਤ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਖੇਤਰ ਵਿਚ ਭਾਰਤੀ ਦੀ ਨਿਰਯਾਤ- ਆਯਾਤ ਦੇ ਘਾਟੇ ਨੂੰ ਸਹੀ ਖੇਤੀ ਨੀਤੀਆਂ ਅਤੇ ਖੇਤੀ ਆਧਾਰਿਤ ਉਦਯੋਗਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇ ਕਣਕ ਅਤੇ ਚੌਲ ਸਮੇਤ ਹੋਰ ਫਸਲਾਂ ਦਾ ਸਹੀ ਮੰਡੀਕਰਨ ਅਤੇ ਐਮ.ਐਸ.ਪੀ ਪੱਕੀ ਕੀਤੀ ਜਾਵੇ ਤਾਂ ਭਾਰਤ ਖੇਤੀ ਆਧਾਰਿਤ ਉਦਪਾਦਾਂ ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਬਣ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਕੋਲ ਭਾਰਤ ਦੀਆਂ ਖਾਣ ਵਾਲੇ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਲੋੜੀਂਦੀ ਸਮਰੱਥਾ ਹੈ। ਪਰ ਜ਼ਰੂਰੀ ਹੈ ਕਿ ਤਿਲਹਨ ਦੀ ਖੇਤੀ ਲਈ ਕਿਸਾਨਾਂ ਨੂੰ ਸਰਕਾਰ ਉਤਸ਼ਾਹਿਤ ਕਰੇ। ਚੀਮਾ ਨੇ ਸਵਾਲ ਕਰਦਿਆਂ ਕਿਹਾ ਕਿ ਆਖਰ ਹਰੀ ਕਰਾਂਤੀ ਤੋਂ ਬਾਅਦ ਭਾਰਤ ਵਿੱਚ ਕੋਈ ਹੋਰ ਖੇਤੀ ਕਰਾਂਤੀ ਕਿਉਂ ਨਹੀਂ ਹੋਈ? ਜਿਹੜੀ ਖਾਧ ਪਦਾਰਥਾਂ ਦੇ ਮਾਮਲੇ ਵਿੱਚ ਭਾਰਤ ਨੂੰ ਨਿਰਭਰ ਬਣਾ ਸਕੇ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰ ਸਕੇ। ਉਨਾਂ ਕਿਹਾ ਕਿ ਖੇਤੀ ਅਤੇ ਕਿਸਾਨਾਂ ਨਾਲ ਸੰੰਬੰਧਿਤ ਨੀਤੀਆਂ ਤਿਆਰ ਕਰਨ ਵਿੱਚ ਕਾਂਗਰਸ ਤੇ ਭਾਜਪਾ ਸਰਕਾਰਾਂ ‘ਚ ਹਮੇਸ਼ਾਂ ਦੂਰਦ੍ਰਿਸ਼ਟੀ ਦੀ ਘਾਟ ਰਹੀ ਹੈ। ਇਹੀ ਕਾਰਨ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਭਾਰਤ ਖਾਧ ਪਦਾਰਥਾਂ ਲਈ ਅੱਜ ਵੀ ਦੂਜੇ ਦੇਸ਼ਾਂ ‘ਤੇ ਨਿਰਭਰ ਹੈ। ਉਨਾਂ ਕਿਹਾ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਖੇਤੀ ਖੇਤਰ ਦਾ ਵਿਕਾਸ ਅਤੇ ਖਾਧ ਉਦਪਾਦਾਂ, ਖੇਤੀ ਆਧਾਰਤ ਉਦਯੋਗਾਂ ਲਈ ਦੂਰਦਰਸ਼ੀ ਅਤੇ ਠੋਸ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ। ਖੇਤੀ ਖੇਤਰ ‘ਚ ਆਤਮ ਨਿਰਭਰ ਬਣਨ ਨਾਲ ਦੇਸ਼ ਹੋਰ ਵੀ ਕਈ ਮਾਮਲਿਆਂ ਵਿਚ ਵਿਕਾਸ ਕਰ ਸਕਦਾ ਹੈ।
ਬਠਿੰਡਾ ਪੁਲਿਸ ਵਲੋਂ ‘ਹਨੀ ਟ੍ਰੇਪ’ ਗਿਰੋਹ ਕਾਬੂ
ਮੋਹਜਾਲ ’ਚ ਫ਼ਸਾ ਕੇ ਨੌਜਵਾਨ ਨੂੰ ਲੁੱਟਿਆ ਤੇ ਨਾਲ ਰੱਖੀ ਸਕੂਟਰੀ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਸਥਾਨਕ ਕੋਤਵਾਲੀ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਮੋਹਜਾਲ ’ਚ ਫ਼ਸਾ ਕੇ ਲੁੱਟਮਾਰ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਦੋ ਔਰਤਾਂ ਸਹਿਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮੌੇਕੇ ਗਿਰੋਹ ਦਾ ਇੱਕ ਮੈਂਬਰ ਭੱਜਣ ਵਿਚ ਸਫ਼ਲ ਰਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਨੇ ਦਸਿਆ ਕਿ ਪੁਲਿਸ ਕੋਲ ਕੁਲਦੀਪ ਸਿੰਘ ਨਾਂ ਦੇ ਨੌਜਵਾਨ ਨੇ ਸਿਕਾਇਤ ਕੀਤੀ ਸੀ, ਜਿਸ ਵਿਚ ਉਸਨੇ ਦਸਿਆ ਸੀ ਕਿ ਉਹ ਸਥਾਨਕ ਧੋਬੀ ਬਜ਼ਾਰ ਵਿਚ ਆਇਆ ਹੋਇਆ ਸੀ ਕਿ ਰਾਸਤੇ ਵਿਚ ਉਸਨੂੰ ਦੋ ਲੜਕੀਆਂ ਮਿਲੀਆਂ, ਜਿੰਨ੍ਹਾਂ ਨੇ ਉਸਨੂੰ ਗੱਲੀਬਾਤੀ ਲਗਾ ਕੇ ਅਪਣੇ ਜਾਲ ਵਿਚ ਫਸਾ ਲਿਆ। ਇਸ ਦੌਰਾਨ ਉਹ ਉਸਨੂੰ ਰੇਲਵੇ ਸਟੇਸ਼ਨ ਦੇ ਨਜਦੀਕ ਪਟਾ ਮਾਰਕੀਟ ਕੋਲ ਲੈ ਗਈਆਂ, ਜਿੱਥੇ ਉਹ ਖ਼ੜੇ ਗੱਲਾਂ ਕਰ ਰਹੇ ਸਨ ਤਾਂ ਇੱਕ ਫ਼ੋਰਡ ਫ਼ੀਗੋ ਕਾਰ ’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ, ਜਿੰਨ੍ਹਾਂ ਉਸਦੀ ਬੇਇੱਜਤੀ ਕਰਦਿਆਂ ਥਾਣੇ ਲਿਜਾਣ ਦਾ ਡਰਾਵਾ ਦਿੱਤਾ। ਉਸ ਨਾਲ ਗੱਲਾਂ ਕਰਨ ਵਾਲੀਆਂ ਕੁੜੀਆਂ ਵੀ ਉਨ੍ਹਾਂ ਦੇ ਨਾਲ ਰਲੀਆਂ ਹੋਈਆਂ ਸਨ ਤੇ ਪਰਚੇ ਦਾ ਡਰਾਵਾ ਦੇਣ ਲੱਗੀਆਂ। ਉਸ ਕੋਲੋ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਉਹ ਘਬਰਾ ਗਿਆ ਤੇ ਉਸ ਕੋਲ ਮੌਜੂਦ ਤਿੰਨ ਹਜ਼ਾਰ ਰੁਪਏ ਉਨ੍ਹਾਂ ਨੂੰ ਦੇ ਦਿੱਤੇ। ਪ੍ਰੰਤੂ ਉਕਤ ਗਿਰੋਹ ਦੇ ਮੈਂਬਰ ਬਾਕੀ ਸੱਤ ਹਜ਼ਾਰ ਰੁਪਏ ਲੈਣ ਲਈ ਉਸਦੀ ਸਕੂਟਰੀ ਵੀ ਨਾਲ ਲੈ ਗਏ। ਪੁਲਿਸ ਨੇ ਸੂਚਨਾ ਮਿਲਣ ’ਤੇ ਉਕਤ ਗਿਰੋਹ ਦੀਆਂ ਦੋਨਾਂ ਲੜਕੀਆਂ ਤੇ ਦੋ ਲੜਕਿਆਂ ਨੂੰ ਕਾਰ ਸਹਿਤ ਕਾਬੂ ਕਰ ਲਿਆ। ਇਸਤੋਂ ਇਲਾਵਾ ਨੌਜਵਾਨ ਕੋਲੋ ਖ਼ੋਹੀ ਸਕੂਟਰੀ ਵੀ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਵਿਜੇ ਕੁਮਾਰ ਤੇ ਹਰਜੀਤ ਸਿੰਘ, ਲੜਕੀਆਂ ਦੀ ਸੁਖਦੀਪ ਕੌਰ ਤੇ ਰਮਨਦੀਪ ਕੌਰ ਵਜੋਂ ਹੋਈ ਹੈ ਜਦੋਂਕਿ ਫ਼ਰਾਰ ਵਿਅਕਤੀ ਦੀ ਪਹਿਚਾਣ ਅੰਮਿ੍ਰਤ ਸੈਣੀ ਵਜੋਂ ਹੋਈ ਹੈ। ਇਨ੍ਹਾਂ ਵਿਰੁਧ ਧਾਰਾ 384 ਅਤੇ 120 ਬੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋ ਇਸ ਤਰ੍ਹਾਂ ਪਹਿਲਾਂ ਕੀਤੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ।
ਪੁਲਿਸ ਪੈਨਸ਼ਨਰਜ਼ ਐਸੋਸੀਏਸਨ ਦੀ ਚੋਣ ’ਚ ਰਣਜੀਤ ਸਿੰਘ ਤੂਰ ਪ੍ਰਧਾਨ ਬਣੇ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਪੁਲਿਸ ਪੈਨਸਨਰਜ ਵੈਲਫੇਅਰ ਐਸੋਸੀਏਸਨ ਦੀ ਅੱਜ ਸਥਾਨਕ ਦਫਤਰ ਵਿੱਚ ਬਠਿੰਡਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਹੋਈ। ਸੂਬਾਈ ਅਹੁੱਦੇਦਾਰਾਂ ਦੀ ਅਗਵਾਈ ਹੇਠ ਹੋਈ ਚੋਣ ਵਿਚ ਰਣਜੀਤ ਸਿੰਘ ਤੂਰ ਰਿਟਾਇਰਡ ਡੀ.ਐਸ.ਪੀ.ਨੂੰ ਬਤੌਰ ਪ੍ਰਧਾਨ , ਦਿਨੇਸ ਕੁਮਾਰ ਰਿਟਾਇਰਡ ਡੀ.ਐਸ.ਪੀ. ਨੂੰ ਬਤੌਰ ਸੀਨੀਅਰ ਮੀਤ ਪ੍ਰਧਾਨ ਅਤੇ ਜਰਨੈਲ ਸਿੰਘ ਬਾਹੀਆ ਰਿਟਾਇਰਡ ਇੰਸਪੈਕਟਰ ਨੂੰ ਬਤੌਰ ਜਨਰਲ ਸੈਕਟਰੀ ਪੈਨਸਨਰਜ ਵੈਲਫੇਅਰ ਐਸਸੀਏਸਨ ਬਠਿੰਡਾ ਨਿਰਵਿਰੋਧ ਚੁੱਣੇ ਗਏ ਹਨ ।
ਆਂਗਨਵਾੜੀ ਮੁਲਾਜਮ ਯੂਨੀਅਨ ਦੀ ਮੀਟਿੰਗ ਹੋਈ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ। ਇਸ ਮੌਕੇ ਮਾਲਵਾ ਖੇਤਰ ਨਾਲ ਸਬੰਧਤ ਯੂਨੀਅਨ ਦੀਆਂ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਸਰਕਲ ਪੱਧਰ ਤੋਂ ਲੈ ਕੇ ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਕਮੇਟੀਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤੇ ਸੂਬਾ ਕਮੇਟੀ ਦੀ ਚੋਣ ਅਪ੍ਰਰੈਲ ਮਹੀਨੇ ਵਿਚ ਕਰਵਾਈ ਜਾਵੇਗੀ। ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆਈਸੀਡੀਐਸ ਸਕੀਮ ਅਧੀਨ ਕੰਮ ਕਰਦਿਆਂ 46 ਵਰ੍ਹੇ ਬੀਤਣ ਵਾਲੇ ਹਨ ਪਰ ਉਨਾਂ੍ਹ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਥਾਂ ਮਾਮੂਲੀ ਜਿਹਾ ਮਾਣ ਭੱਤਾ ਦੇ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਜਦੋਂ ਕਿ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ। ਯੂਨੀਅਨ ਵੱਲੋਂ ਇਸ ਮੌਕੇ ਸਾਲ 2022 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਆਗੂ ਿਛੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨੇਆਣਾ, ਬਲਵੀਰ ਕੌਰ ਮਾਨਸਾ, ਸ਼ੀਲਾ ਗੁਰੂ ਹਰਸਹਾਏ, ਗੁਰਮੀਤ ਕੌਰ ਦਬੜੀਖਾਨਾ, ਮਹਿੰਦਰ ਕੌਰ ਪੱਤੋਂ, ਹਰਪ੍ਰਰੀਤ ਕੌਰ ਮਲੇਰਕੋਟਲਾ, ਗੁਰਮੀਤ ਕੌਰ ਕਾਲੇ ਕੇ, ਰੇਸ਼ਮਾਂ ਰਾਣੀ ਫਾਜ਼ਲਿਕਾ, ਜਸਪਾਲ ਕੌਰ ਝੁਨੀਰ, ਜਸਵੰਤ ਕੌਰ ਭਿੱਖੀ, ਜਸਵੀਰ ਕੌਰ ਬਠਿੰਡਾ, ਅੰਮਿ੍ਤਪਾਲ ਕੌਰ ਬੱਲੂਆਣਾ, ਪਰਮਜੀਤ ਕੌਰ ਰੁਲਦੂ ਵਾਲਾ, ਸਤਵੰਤ ਕੌਰ ਤਲਵੰਡੀ ਸਾਬੋ, ਰੀਟਾ ਰਾਣੀ ਮੌੜ, ਸਰਬਜੀਤ ਕੌਰ ਫੂਲ, ਕੁਲਜੀਤ ਕੌਰ ਗੁਰੂ ਹਰਸਹਾਏ, ਜੀਵਨ ਮੱਖੂ, ਪ੍ਰਕਾਸ਼ ਕੌਰ ਮਮਦੋਟ, ਸ਼ੀਲਾ ਫਾਜ਼ਲਿਕਾ, ਰਿੰਪੀ ਜਲਾਲਾਬਾਦ, ਇੰਦਰਜੀਤ ਖੂਹੀਆਂ ਸਰਵਰ, ਰਜਵੰਤ ਕੌਰ ਅਬੋਹਰ, ਅਮਰਜੀਤ ਕੌਰ ਅਬੋਹਰ, ਖੁਸ਼ਪਾਲ ਕੌਰ ਫਰੀਦਕੋਟ, ਜਸਵਿੰਦਰ ਕੌਰ ਹਰੀ ਨੋਂ, ਜਸਵਿੰਦਰ ਕੌਰ ਬੱਬੂ ਦੋਦਾ, ਕਿਰਨਜੀਤ ਕੌਰ ਭੰਗਚੜੀ, ਗੁਰਮੀਤ ਕੌਰ ਸੰਘੇੜਾ, ਭੋਲੀ ਮਹਿਲ ਕਲਾਂ ਤੇ ਵੀਰਪਾਲ ਕੌਰ ਬੁਢਲਾਡਾ ਆਗੂ ਮੌਜੂਦ ਸਨ।
ਬਠਿੰਡਾ ’ਚ ਪੁਲਿਸ ਵਲੋਂ 7 ਕੁਇੰਟਲ ਭੁੂੱਕੀ ਬਰਾਮਦ, ਲੂਣ ਵਾਲੇ ਟਰੱਕ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਜ਼ਿਲ੍ਹਾ ਪੁਲਿਸ ਦੇ ਨਾਰਕੋਟਿਕਸ ਸੈਲ ਵਲੋਂ ਰਾਜਸਥਾਨ ਵਿਚੋਂ ਨਮਕ ਲੈ ਕੇ ਆ ਰਹੇ ਟਰੱਕ ਵਿੱਚ ਕਰੀਬ ਸੱਤ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਇਸ ਮੌਕੇ ਪੁਲਿਸ ਨੇ ਟਰੱਕ ਵਿਚ ਸਵਾਰ ਤਿੰਨ ਵਿਅਕਤੀਆਂ ਨੂੰ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਤਲਵੰਡੀ ਸਾਬੋ ਦੀ ਅਨਾਜ ਮੰਡੀ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਟਰੱਕ ਨੰਬਰ ਪੀਬੀ-13 ਡਬਲਯੂ-9899 ਮਿਲਿਆ ਸੀ, ਜਿਸਦੀ ਸ਼ੱਕ ਪੈਣ ’ਤੇ ਤਲਾਸੀ ਲਈ ਗਈ ਤਾਂ ਟਰੱਕ ਵਿੱਚੋ ਨਮਕ ਦੇ ਹੇਠਾਂ ਭੁੱਕੀ ਦੇ ਭਰੇ ਗੱਟੇ ਬਰਾਮਦ ਹੋਏ। ਤਲਾਸ਼ੀ ਦੌਰਾਨ ਟਰੱਕ ਵਿੱਚੋ 6 ਕੁਇੰਟਲ 97 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ। ਇਸ ਮੌਕੇ ਫ਼ੜੇ ਗਏ ਵਿਅਕਤੀਆਂ ਦੀ ਪਹਿਚਾਣ ਜਗਜੀਤ ਸਿੰਘ ਉਰਫ ਕਾਕਾ ਸਿੰਘ, ਤਰਸੇਮ ਸਿੰਘ ਤੇ ਜਸਵੀਰ ਸਿੰਘ ਉਰਫ ਸੀਰਾ ਸਾਰੇ ਵਾਸੀ ਰਾਮਪੁਰਾ ਫੂਲ ਵਜੋਂ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੇ ਮੁਢਲੀ ਪੜਤਾਲ ਦੌਰਾਨ ਮੰਨਿਆਂ ਹੈ ਕਿ ਇਹ ਭੁੱਕੀ ਉਨ੍ਹਾਂ ਰਾਜਸਥਾਨ ਵਿਚੋਂ ਕਰੀਬ 14 ਲੱਖ ਰੁਪਏ ਦੀ ਲਿਆਂਦੀ ਗਈ ਸੀ, ਜਿਸਨੂੰ ਅੱਗੇ ਪੰਜਾਬ ਵਿਚ ਮਹਿੰਗੇ ਭਾਅ ’ਤੇ ਵੇਚਿਆ ਜਾਣਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀਆਂ ਵਿਰੁਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮੁਕੱਦਮੇ ਦਰਜ ਹਨ, ਜਿਨਾਂ੍ਹ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਨਸ਼ੇ ਦੇ ਕਾਰੋਬਾਰ ਅਤੇ ਇਨਾਂ੍ਹ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।
ਬਠਿੰਡਾ ’ਚ ਦੂਜੇ ਦਿਨ ਵੀ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਸਿਹਤ ਵਿਭਾਗ ਵੱਲੋਂ ਅੱਜ ਦੂਜੇ ਦਿਨ ਵੀ ਬੱਚਿਆਂ ਨੂੰ ਘਰ ਘਰ ਜਾ ਕੇ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ । ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਮੀਨਾਕਸੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ 0 ਤੋਂ 5 ਸਾਲ ਤੱਕ ਦੀ ਉਮਰ ਦੇ 1,53,000 ਦੇ ਲਗਭਗ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਹੈ । ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਵੱਲੋਂ 638 ਬੂਥ, 32 ਟਰਾਂਜਿਟ ਟੀਮਾਂ, 29 ਮੋਬਾਈਲ ਟੀਮਾਂ, ਅਤੇ 1247 ਘਰ ਘਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਹਿਲੇ ਦਿਨ ਬੱਚਿਆਂ ਨੂੰ 76963 ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ, ਅੱਜ ਦੂਸਰੇ ਦਿਨ ਬੱਚਿਆਂ ਨੂੰ 44001 ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਤਰ੍ਹਾਂ 2 ਦਿਨਾਂ ਵਿਚ ਤਕਰੀਬਨ 79.16 % ਟਾਰਗੇਟ ਪੂਰਾ ਕਰ ਲਿਆ ਗਿਆ ਹੈ ।
ਕੋਵਿਡ ਪਾਬੰਦੀਆਂ ’ਚ 25 ਮਾਰਚ ਤੱਕ ਦਾ ਵਾਧਾ : ਜ਼ਿਲ੍ਹਾ ਮੈਜਿਸਟ੍ਰੇਟ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਨੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਤਹਿਤ ਕੋਵਿਡ ਸਥਿਤੀ ਦੇ ਮੱਦੇਨਜ਼ਰ ਹੁਕਮ ਜਾਰੀ ਕਰ ਕੇ ਜਿਲ੍ਹੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ ‘ਚ ਸੋਧ ਕਰਦਿਆਂ 25 ਮਾਰਚ 2022 ਤੱਕ ਦਾ ਵਾਧਾ ਕਰ ਦਿੱਤਾ ਹੈ। ਹੁਕਮਾਂ ਅਨੁਸਾਰ ਜਨਤਕ ਥਾਵਾਂ ਸਮੇਤ ਕੰਮ ਦੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਤੇ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ। ਇਸੇ ਤਰਾਂ ਸਾਰੀਆਂ ਗਤੀਵਿਧੀਆਂ ਕਰਨ ਸਮੇਂ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ ਦੀ ਦੂਰੀ) ਰੱਖਣਾ ਯਕੀਨੀ ਬਣਾਇਆ ਜਾਵੇ। ਹੁਕਮਾਂ ਅਨੁਸਾਰ ਯੂਨੀਵਰਸਿਟੀਆਂ ਕਾਲਜ (ਮੈਡੀਕਲ ਤੇ ਨਰਸਿੰਗ ਕਾਲਜਾਂ ਸਮੇਤ), ਸਕੂਲ, ਪੌਲੀਟੈਕਨਿਕ, ਆਈ ਟੀ ਆਈਜ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀ ਅਤੇ ਸਿਖਲਾਈ ਸੰਸਥਾਵਾਂ (ਭਾਵੇਂ ਸਰਕਾਰੀ ਜਾਂ ਪ੍ਰਾਈਵੇਟ) ਖੋਲ੍ਹਣ ਦੀ ਇਜਾਜਤ ਦੇ ਦਿੱਤੀ ਗਈ ਹੈ ਬਸਰਤੇ ਇਸ ਦੌਰਾਨ ਸਮਾਜਿਕ ਦੂਰੀ, ਨਿਯਮਤ ਸੈਨੇਟਾਇਜੇਸਨ ਅਤੇ ਕੋਵਿਡ ਸਬੰਧੀ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨਾ ਜਰੂਰੀ ਹੈ। ਹੁਕਮਾਂ ਅਨੁਸਾਰ ਸਬੰਧਤ ਸੰਸਥਾਵਾਂ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਕੋਵਿਡ ਟੀਕਾਕਰਨ ਦੀ ਘੱਟੋ ਘੱਟ ਪਹਿਲੀ ਖੁਰਾਕ ਲੈਣ ਸਬੰਧੀ ਸਲਾਹ ਦੇ ਸਕਦੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਕੋਲ ਆਨ ਲਾਈਨ ਕਲਾਸਾਂ ਦਾ ਬਦਲ ਵੀ ਮੌਜੂਦ ਰਹੇਗਾ।ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿਚ ਸਹੀ ਤਰ੍ਹਾਂ ਮਾਸਕ ਨਾ ਪਾਉਣ ਵਾਲਿਆਂ ਨੂੰ ਕੋਈ ਵੀ ਸੇਵਾ ਨਹੀਂ ਮਿਲੇਗੀ।
ਬੀ.ਐਫ.ਸੀ.ਈ.ਟੀ. ਵਲੋਂ ਇੱਕ ਦਿਨਾਂ ਸਕਿਲ ਡਿਵੈਲਪਮੈਂਟ ਵਰਕਸ਼ਾਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਸਿਵਲ ਇੰਜ. ਵਿਭਾਗ ਵੱਲੋਂ ਜੇ.ਕੇ. ਸੀਮਿੰਟ, ਆਈ.ਸੀ.ਆਈ. ਅਤੇ ਆਈ.ਜੀ.ਬੀ.ਸੀ. ਦੇ ਸਹਿਯੋਗ ਨਾਲ ‘ਕਪੈਸਟੀ ਡਿਵੈਲਪਮੈਂਟ: ਬਿਲਡਿੰਗ ਨਿਰਮਾਣ ਦੀ ਇੱਕ ਸਮਝ‘ ਬਾਰੇ ਇੱਕ ਰੋਜ਼ਾ ਸਕਿਲ ਡਿਵੈਲਪਮੈਂਟ ਵਰਕਸ਼ਾਪ ਕਰਵਾਈ ਗਈ। ਸਿਵਲ ਇੰਜ. ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਨੇ ਇਸ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਮਾਹਿਰਾਂ ਅਤੇ ਆਰਕੀਟੈਕਟਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਵਰਕਸ਼ਾਪ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਇੰਜ. ਅਮਿਤ ਅਗਰਵਾਲ (ਸਟੇਟ ਹੈੱਡ, ਕਸਟਮਰ ਟੈਕਨੀਕਲ ਸਰਵਿਸਿਜ਼, ਪੰਜਾਬ), ਆਰਕੀਟੈਕਟ ਜੀਤ ਕੁਮਾਰ ਗੁਪਤਾ, ਚੇਅਰਮੈਨ, ਆਈ.ਜੀ.ਬੀ.ਸੀ. ਚੰਡੀਗੜ੍ਹ ਚੈਪਟਰ ਅਤੇ ਇੰਜ. ਪੰਕਜ ਮਿੱਤਲ (ਸਹਾਇਕ ਪ੍ਰੋਫੈਸਰ, ਬੀ.ਐਫ.ਸੀ.ਈ.ਟੀ.) ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਮੈਨੂਫੈਕਚਰਿੰਗ, ਮੈਟੀਰੀਅਲ ਟੈਸਟਿੰਗ ਅਤੇ ਊਰਜਾ ਕੁਸ਼ਲ ਬਿਲਡਿੰਗ ਬਾਰੇ ਚਰਚਾ ਕੀਤੀ । ਬੀ.ਐਫ.ਸੀ.ਈ.ਟੀ.ਵਿਖੇ ਇਸ ਵਰਕਸ਼ਾਪ ਦੇ ਸੁਚਾਰੂ ਸੰਚਾਲਨ ਲਈ ਇੰਜ. ਦਰਪਨ ਸ਼ਰਮਾ (ਅਫ਼ਸਰ, ਕਸਟਮਰ ਟੈਕਨੀਕਲ ਸਰਵਿਸਿਜ਼, ਬਠਿੰਡਾ), ਸ. ਗੁਰਪ੍ਰੀਤ ਸਿੰਘ (ਸਾਈਟ ਇੰਜੀਨੀਅਰ, ਬਠਿੰਡਾ) ਅਤੇ ਬੀ.ਐਫ.ਸੀ.ਈ.ਟੀ. ਦੇ ਅਲੂਮਨੀ ਤੇ ਸਹਾਇਕ ਪ੍ਰੋਫੈਸਰ ਇੰਜ. ਪੰਕਜ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਫ.ਸੀ.ਈ.ਟੀ. ਦੇ ਸਿਵਲ ਇੰਜ. ਵਿਭਾਗ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਇਸ ਸਫਲ ਉਪਰਾਲੇ ਲਈ ਵਧਾਈ ਦਿੱਤੀ ।
ਦਰਖਾਸਤ ਦੇਣ ਲਈ ਰੱਖੀਆਂ ਸ਼ਰਤਾਂ ਵਿੱਚ ਦਿੱਤੀ ਜਾਵੇ ਰਿਆਇਤ: ਗਹਿਰੀ
ਸੁਖਜਿੰਦਰ ਮਾਨ
ਬਠਿੰਡਾ, 28 ਫ਼ਰਵਰੀ: ਕਾਂਗਰਸ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹਿੱਟ ਐਂਡ ਰਨ ਦੁਰਘਟਨਾ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਨੂੰ ਮੌਤ ਹੋ ਜਾਣ ’ਤੇ ਦੱਸ ਲੱਖ ਰੁਪਏ ਦਾ ਮੁਆਵਜਾ ਅਤੇ ਜਖਮੀਆਂ ਨੂੰ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਅਤੇ ਅਪਾਹਜ ਹੋਣ ਤੇ ਦੋ ਲੱਖ ਪੰਜ ਲੱਖ ਤੱਕ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਗਹਿਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਪ੍ਰੈਲ ਤੋਂ ਹਿੱਟ ਐਂਡ ਰਨ ਕੇਸਾਂ ਦੇ ਮੁਆਵਜ਼ਿਆਂ ਨੂੰ ਤੁੱਛ ਜਿਹਾ ਵਧਾਉਣਾ ਚਾਹੁੰਦੀ ਹੈ ਜੋ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਹਿੱਟ ਐਂਡ ਰਨ ਦੁਰਘਟਨਾ ਅਪ੍ਰੈਲ 2022 ਤੋਂ ਲਾਗੂ ਹੋਣ ਜਾ ਰਹੀ ਹੈ ਉਸ ਵਿੱਚ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੁਰਘਟਨਾ ਵਿੱਚ ਮੌਤ ਹੋ ਜਾਣ ਜਾਂ ਅਪਾਹਜ ਹੋਣ ਜਾਣ ਵਾਲੇ ਪੀਡਤ ਲੋਕਾਂ ਨੂੰ ਦਰਖਾਸਤਾਂ ਦੇਣ ਵਿਚ ਵੀ ਸ਼ਰਤਾਂ ਤੋਂ ਛੋਟ ਦੇਣੀ ਚਾਹੀਦੀ ਹੈ । ਗਹਿਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋ ਹਜਾਰ ਵੀਹ ਵਿੱਚ ਦੇਸ਼ ਭਰ ਦੇ ਵਿੱਚ 366138 ਦੁਰਘਟਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਐਸੇ ਕੇਸ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਦਾ ਮਾਮਲਾ ਵੀ ਦਰਜ ਨਹੀਂ ਹੁੰਦਾ, ਜਿਸਦੇ ਚੱਲਦੇ ਮਾਮਲਾ ਨਾ ਦਰਜ਼ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੇ ਜਾਣ ਦਾ ਪ੍ਰਬੰਧ ਇਸ ਕਾਨੂੰਨ ਵਿਚ ਕੀਤਾ ਜਾਣਾ ਚਾਹੀਦਾ ਹੈ। ਗਹਿਰੀ ਨੇ ਕਿਹਾ ਕਿ ਆਮ ਕਰਕੇ ਗ਼ਰੀਬ ਜਨਤਾ ਮਜਦੂਰ ਵਰਗ ਕਿਸਾਨ ਵਰਗ ਛੋਟੇ ਦੁਕਾਨਦਾਰ ਜਾਂ ਗ਼ਰੀਬ ਵਿਅਕਤੀ ਜਿਨ੍ਹਾਂ ਦੀ ਰਾਜਨੀਤਕ ਪਹੁੰਚ ਨਹੀਂ ਹੁੰਦੀ ਉਨ੍ਹਾਂ ਨੂੰ ਅਕਸਰ ਹੀ ਵੱਡੀਆਂ ਗੱਡੀਆਂ ਵਾਲੇ ਤਾਕਤਵਾਰ ਲੋਕ ਟੱਕਰ ਮਾਰ ਕੇ ਚਲੇ ਜਾਂਦੇ ਹਨ ਅਤੇ ਮਾਮਲੇ ਦਰਜ ਨਹੀਂ ਕੀਤੇ ਜਾਂਦੇ ਜਾਂ ਫਿਰ ਪਰਚਾ ਦਰਜ ਹੋ ਜਾਣ ਤੋਂ ਬਾਅਦ ਅਜਿਹੇ ਪਰਚੇ ਰੱਦ ਕੀਤੇ ਜਾਂਦੇ ਹਨ ਅਤੇ ਪੀੜਤ ਲੋਕ ਇਨਸਾਫ ਤੋਂ ਵਾਂਝੇ ਰਹਿ ਜਾਂਦੇ ਹਨ । ਗਹਿਰੀ ਨੇ ਇਹ ਵੀ ਕਿਹਾ ਕਿ ਅਜਿਹੇ ਕੇਸਾਂ ਚ ਪੀੜਤ ਪਰਿਵਾਰਾਂ ਨੂੰ ਮੁਆਵਜਾ ਦੇਣ ਦਾ ਵੀ ਸਮਾਂ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਲੰਮਾ ਸਮਾਂ ਦਰਖਾਸਤਾਂ ਦਫ਼ਤਰਾਂ ਵਿੱਚ ਅਕਸਰ ਹੀ ਰੁਲਦੀਆਂ ਰਹਿੰਦੀਆਂ ਹਨ।





