Wednesday, May 6, 2026
Home Blog Page 2609

ਹਰਸਿਮਰਤ ਨੇ ਪ੍ਰਕਾਸ਼ ਸਿੰਘ ਭੱਟੀ ਦੀ ਚੋਣ ਮੁਹਿੰਮ ਨੂੰ ਪਹੁੰਚਾਇਆ ਸ਼ਿਖਰਾਂ ’ਤੇ

0

ਪਿੰਡ ਘੁੱਦਾ, ਸੰਗਤ ਮੰਡੀ ਅਤੇ ਦਿਉਣ ਵਿੱਚ ਹੋਏ ਭਾਰੀ ਇਕੱਠ ਨੂੰ ਕੀਤਾ ਸੰਬੋਧਨ
ਸ੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ -ਪ੍ਰਕਾਸ਼ ਸਿੰਘ ਭੱਟੀ
ਸੁਖਜਿੰਦਰ ਮਾਨ
ਬਠਿੰਡਾ, 13 ਫ਼ਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੀ ਚੋਣ ਮੁਹਿੰਮ ਨੂੰ ਸ਼ਿਖਰਾਂ ਤੇ ਪਹੁੰਚਾਉਂਦਿਆਂ ਹਲਕੇ ਦੇ ਘੁੱਦਾ, ਸੰਗਤ ਮੰਡੀ ਅਤੇ ਦਿਉਣ ਵਿਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ । ਬੀਬੀ ਬਾਦਲ ਨੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ ।ਇਸ ਮੌਕੇ ਉਨਾਂ ਪ੍ਰਕਾਸ਼ ਸਿੰਘ ਭੱਟੀ ਨੂੰ ਸ਼ਰੀਫ ਸਿਆਸਤਦਾਨ ਦੱਸਦੇ ਹੋਏ ਉਨਾਂ ਦੀ ਜਿੱਤ ਦੀ ਅਪੀਲ ਕੀਤੀ ਤੇ ਕਿਹਾ ਕਿ ਭੱਟੀ ਦੀ ਜਿੱਤ ਨਾਲ ਹਲਕਾ ਬਠਿੰਡਾ ਦਿਹਾਤੀ ਦਾ ਨਕਸ਼ਾ ਬਦਲਦਾ ਹੋਇਆ ਨਜ਼ਰ ਆਵੇਗਾ । ਸਾਬਕਾ ਕੇਂਦਰੀ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਕੇਜਰੀਵਾਲ ਦੀ ਸੋਚ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਹੈ, ਜੋ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ। ਉਨਾਂ ਕਿਹਾ ਕਿ ਦਿੱਲੀ ਵਾਲੇ ਦਲ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕਦੇ, ਪੰਜਾਬ ਵਾਸੀ ਆਪਣੀ ਮਾਂ ਬੋਲੀ ਪਾਰਟੀ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣਗੇ। ਉਨਾਂ ਕਿਹਾ ਕਿ ਜਿਥੇ ਕਾਂਗਰਸ ਦੀ ਆਪ ਬੀ ਟੀਮ ਹੈ ਉੱਥੇ ਹੀ ਕਰੋੜਪਤੀ ਮੁੱੱਖ ਮੰਤਰੀ ਚੰਨੀ ਸਭ ਤੋਂ ਗਰੀਬ ਮੁੱਖਮੰਤਰੀ ਹਨ ਅਜਿਹਾ ਗਰੀਬ ਹਰ ਘਰ ਵਿੱਚ ਪੈਦਾ ਹੋਵੇ ।ਉਨਾਂ ਖਜਾਨਾ ਮੰਤਰੀ ਨੂੰ ਫੇਲ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਉਸ ਦੀਆਂ ਨੀਤੀਆਂ ਕਰਕੇ ਅੱਜ ਹਰ ਵਰਗ ਤ੍ਰਾਹੀ ਤ੍ਰਾਹੀ ਕਰ ਰਿਹਾ ਹੈ । ਸਾਬਕਾ ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਸ਼ਰਾਬੀ ਦੱਸਦੇ ਹੋਏ ਕਿਹਾ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਨਹੀਂ । ਬੀਬਾ ਬਾਦਲ ਨੇ ਆਪਣੇ ਸੰਬੋਧਨ ਚ ਕਿਹਾ ਕਿ ਹਲਕਾ ਬਠਿੰਡਾ ਦਿਹਾਤੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੋ ਹਜਾਰ ਸਤਾਰਾਂ ਵਿਚ ਰੁਪਿੰਦਰ ਕੌਰ ਰੂਬੀ ਨੂੰ ਜਿਤਾ ਕੇ ਮੋਗਾ ਦਿੱਤਾ ਸੀ ਪਰ ਵਿਧਾਇਕਾਂ ਨੇ ਹਲਕੇ ਵਿੱਚ ਨਾ ਤਾਂ ਕੋਈ ਵਿਕਾਸ ਕਰਵਾਇਆ ਅਤੇ ਨਾ ਹੀ ਹਲਕੇ ਦੇ ਲੋਕਾਂ ਨੂੰ ਦਰਸ਼ਨ ਦਿੱਤੇ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿੰਨੇ ਹਮੇਸਾਂ ਹੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਹੈ ਅਤੇ ਹਲਕਾ ਬਠਿੰਡਾ ਦੀ ਤਰੱਕੀ ਅਤੇ ਵਿਕਾਸ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ ਉਨਾਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਏਮਜ਼ ਹਸਪਤਾਲ ਉਨਾਂ ਦੇ ਹਲਕੇ ਵਿੱਚ ਆਇਆ ਹੈ ਅਤੇ ਜਿਸ ਨਾਲ ਹਰ ਵਰਗ ਅਤੇ ਗ਼ਰੀਬ ਲੋਕਾਂ ਨੂੰ ਇਲਾਜ ਕਰਾਉਣਾ ਸੌਖਾ ਹੋ ਗਿਆ ਹੈ ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਹਨੇਰੀ ਚੱਲ ਰਹੀ ਹੈ ਤੇ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ ਉਨਾਂ ਨੇ ਹਲਕਾ ਬਠਿੰਡਾ ਦਿਹਾਤੀ ਤੋਂ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਕਿ ਹਲਕੇ ਦੀ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾ ਸਕਣ । ਪ੍ਰਕਾਸ਼ ਸਿੰਘ ਭੱਟੀ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਕਿ ਸਰਕਾਰ ਬਣਦਿਆਂ ਹੀ ਹਲਕੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ ਅਤੇ ਹਲਕੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ।

ਸਰਨਾ ਤੇ ਜੀ.ਕੇ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨ: ਕਾਲਕਾ

ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ
ਸੁਖਜਿੰਦਰ ਮਾਨ
ਨਵੀਂ ਦਿੱਲੀ, 13 ਫ਼ਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਨੂੰ ਜਾਰੀ ਬਿਆਨ ’ਚ ਸੰਗਤ ਦੇ ਫ਼ੈਸਲੇ ਦਾ ਸਨਮਾਨ ਨਾ ਕਰਨ ’ਤੇ ਦਿੱਲੀ ਗੁਰਦੁਆਰਾ ਕਮੇਟੀ ਵਰਗੇ ਸਨਮਾਨਤ ਸੰਸਥਾਨ ਨੂੰ ਬਦਨਾਮ ਕਰਨ ਲਈ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ ਦੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਨਵੇਂ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਚੋਣ ਦਿਲੀ ਗੁਰਦੁਆਰਾ ਡਾਇਰੈਕਟਰ ਦੇ ਅਧਿਕਾਰੀ ਦੀ ਮੌਜੁਦਗੀ ’ਚ ਨਿਰਪੱਖ ਤੇ ਕਾਨੂੰਨ ਦੇ ਮੁਤਾਬਕ ਆਯੋਜਿਤ ਕੀਤੀ ਗਈ ਸੀ ਇਸ ਲਈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਸਰਨਾ ਤੇ ਜੀ.ਕੇ ਸਿਰਫ਼ ਰਾਜਨੀਤਕ ਲਾਹਾ ਲੈਣ ਤੇ ਆਪਣੇ ਨਿਜੀ ਸੁਆਰਥਾਂ ਲਈ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਸ. ਕਾਲਕਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਨਾ ਤੇ ਜੀ.ਕੇ ਆਪਣੇ ਪੱਖ ’ਚ ਵੋਟ ਭੁਗਤਾਉਣ ਲਈ ਮੈਂਬਰਾਂ ਦੀ ਖਰੀਦ ਫ਼ਰੋਖਤ ’ਚ ਸ਼ਾਮਲ ਸਨ ਪਰ ਉਨਾਂ ਦਾ ਇਹ ਮਕਸਦ ਸਾਡੇ ਮੈਂਬਰਾਂ ਦੀ ਸਜਗਤਾ ਦੇ ਚਲਦੇ ਸੰਭਵ ਨਹੀਂ ਹੋ ਸਕਿਆ। ਆਪਣੀ ਹਾਰ ਨੂੰ ਦੇਖ ਕੇ ਸਰਨਾ ਭਰਾਵਾਂ ਨੇ ਬੈਲਟ ਬਾਕਸ ’ਤੇ ਕਬਜ਼ਾ ਕਰ ਲਿਆ ਤੇ ਹੋਰ ਮੈਂਬਰਾਂ ਨੂੰ ਵੋਟ ਨਹੀਂ ਪਾਣ ਦਿਤਾ ਅਤੇ 11 ਘੰਟੇ ਤੋਂ ਵੱਧ ਸਮੇਂ ਤਕ ਵੋਟਿੰਗ ਦੀ ਪ੍ਰਕਿਰਿਆ ਨੂੰ ਰੋਕ ਕੇ ਰੱਖਿਆ। ਕਾਲਕਾ ਨੇ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨਗੀ ਲਈ 51 ਵਿਚੋਂ ਨਵੇਂ ਚੁਣੇ ਮੈਂਬਰਾਂ ਦੇ ਘੱਟ ਤੋਂ ਘੱਟ 26 ਵੋਟਾਂ ਦੀ ਲੋੜ ਹੁੰਦੀ ਹੈ। ਅਕਾਲ ਪੁਰਖ ਦੀ ਕਿਰਪਾ ਸਦਕੇ ਤੇ ਸੰਗਤ ਦੇ ਅਸ਼ੀਰਵਾਦ ਨਾਲ ਉਨਾਂ ਨੂੰ 30 ਵੋਟ ਮਿਲੇ ਤੇ ਅਧਿਕਾਰਤ ਤੌਰ ’ਤੇ ਡੀ.ਐਸ.ਜੀ.ਐਮ ਦਾ ਪ੍ਰਧਾਨ ਚੁਣਿਆ ਗਿਆ ਇਸ ਲਈ ਸਰਨਾ-ਜੀਕੇ ਨੂੰ ਆਪਣੀ ਹਾਰ ਸਵੀਕਾਰ ਕਰ ਦਿੱਲੀ ਦੀ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੰਗਤ ਨੂੰ ਸਭ ਕੁਝ ਪਤਾ ਹੈ ਇਸ ਲਈ ਦਿਖਾਵਾ ਕਰਨ ਨਾਲ ਸਰਨਾ-ਜੀਕੇ ਨੂੰ ਕੋਈ ਮਦਦ ਨਹੀਂ ਹੋਵੇਗੀ। ਚੋਣ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੇ ਬਹਾਨੇ ਉਹ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ ਲੇਕਿਨ ਸੱਚਾਈ ਇਹ ਹੈ ਕਿ ਉਹ ਅਸਲੀ ਅਪਰਾਧੀ ਹਨ ਅਤੇ ਅਰਾਜਕਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਲਈ ਪੂਰੀ ਤਰਾਂ ਜਿੰਮੇਦਾਰ ਹਨ ਇਸ ਲਈ ਉਨਾਂ ਨੂੰ ਜੱਥੇਦਾਰ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਤਲਬ ਕਰ ਸਿੱਖ ਪੰਥ ਤੋਂ ਛੇਕ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਸ. ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਰਨਾ ਤੇ ਜੀ.ਕੇ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ’ਤੇ ਕੋਈ ਪਛਤਾਵਾ ਨਹੀਂ ਹੈ। ਉਹ ਸੁਆਰਥੀ ਹਨ ਤੇ ਰਾਜਨੀਤਕ ਸੁਆਰਥਾਂ ਨਾਲ ਭਰੇ ਹੋਏ ਹਨ ਇਸ ਲਈ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੀ ਮਰਿਆਦਾ ਬਾਰੇ ਕੋਈ ਪਰਵਾਹ ਨਹੀਂ ਹੁੰਦੀ।

ਸੁਖਬੀਰ ਬਾਦਲ ਵੱਲੋਂ ਵੱਡਾ ਐਲਾਨ: ਬੁਢਾਪਾ ਪੈਨਸ਼ਨ 3100 ਤੇ ਸ਼ਗਨ ਸਕੀਮ ਹੋਵੇਗੀ 75000

0

ਸਿੰਜਾਈ ਸਹੂਲਤਾਂ ਵਧਾਈਆਂ ਜਾਣਗੀਆਂ ਤੇ ਜਿਹੜੇ ਇਲਾਕੇ ਖਾਲਿਆਂ ਦੇ ਅਖੀਰ ਵਿਚ ਹਨ ਉਹਨਾਂ ਵਿਚ ਸਰਕਾਰੀ ਖਰਚੇ ’ਤੇ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣਗੀਆਂ
ਸੁਖਜਿੰਦਰ ਮਾਨ
ਮਾਨਸਾ, 13 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿਰਸੇ ਨੁੰ ਅੱਗੇ ਤੋਰਦਿਆਂ ਕਮਜ਼ੋਰ ਵਰਗਾਂ ਦਾ ਜੀਵਨ ਮਿਆਰ ਉੱਚਾ ਚੁੱਕਣ ’ਤੇ ਜ਼ੋਰ ਦੇਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਦੀ ਰਾਸ਼ੀ ਸਾਰੇ ਲਾਭਪਾਤਰੀਆਂ ਲਈ 75000 ਰੁਪਏ ਕੀਤੀ ਜਾਵੇਗੀ।ਅਕਾਲੀ ਦਲ ਦੇ ਪ੍ਰਧਾਨ ਇਥੇ ਪਾਰਟੀ ਦੇ ਉਮੀਦਵਾਰ ਪ੍ਰੇਮ ਅਰੋੜਾ ਤੇ ਡਾ. ਨਿਸ਼ਾਨ ਸਿੰਘ ਦੇ ਹੱਕ ਵਿਚ ਭੀਖੀ ਅਤੇ ਬੁਢਲਾਡਾ ਵਿਚ ਜਨਤਕ ਇਕੱਠਾਂ ਨੁੰ ਸੰਬੋਧਨ ਕਰ ਰਹੇ ਸਨ।
ਸ:ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਅਨੁਸੂਚਿਤ ਜਾਤੀਆਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸਭ ਤੋਂ ਵੱਧ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਹੀ ਸੂਬੇ ਵਿਚ ਵਿਲੱਖਣ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਭਾਵੇਂ ਉਹ ਬੁਢਾਪਾ ਪੈਨਸ਼ਨ ਹੈ, ਆਟਾ ਦਾਲ ਸਕੀਮ ਜਾਂ ਫਿਰ ਸ਼ਗਨ ਸਕੀਮ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਵਾਅਦੇ ਨਿਭਾਏ ਹਨ ਤੇ ਕਦੇ ਵੀ ਵਾਅਦਿਆਂ ਤੋਂ ਨਹੀਂ ਭੱਜੇ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਸਰਕਾਰ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਅਸੀਂ ਬੁਢਾਪਾ ਪੈਨਸ਼ਨ 3100 ਰੁਪਏ ਪ੍ਰਤੀ ਮਹੀਨਾ ਕਰ ਦਿਆਂਗੇ ਅਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਦੇ ਵਿਆਹ ਵਾਸਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 75000 ਰੁਪਏ ਪ੍ਰਤੀ ਮਹੀਨਾ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਭਲਾਈ ਸਕੀਮਾਂ ਦੇ ਅੱਜ ਕੀਤੇ ਦੋ ਐਲਾਨ ਪਾਰਟੀ ਵੱਲੋਂ ਪਹਿਲਾਂ ਐਲਾਨੇ 13 ਨੁਕਾਤੀ ਏਜੰਡੇ ਨਾਲੋਂ ਤੇ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਮਿਲੇ ਮੰਗ ਪੱਤਰਾਂ ਦੇ ਆਧਾਰ ’ਤੇ ਕੀਤੇ ਐਲਾਨਾਂ ਨਾਲੋਂ ਵੱਖਰੇ ਹਨ। ਉਹਨਾਂ ਕਿਹਾ ਕਿ 13 ਨੁਕਾਤੀ ਏਜੰਡੇ ਦੇ ਹਿੱਸੇ ਵਜੋਂ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ, ਸਾਰੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 400 ਯੁਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ, ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਦਾ ਸਟੂਡੈਂਟ ਕਾਡਰ ਹੋਵੇਗਾ, 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਜਾਵੇਗਾ, 1 ਲੱਖ ਸਰਕਾਰੀ ਨੌਕਰੀਆਂ ਤੇ 10 ਲੱਖ ਪ੍ਰਾਈਵੇਟ ਨੌਕਰੀਆਂ ਦੀ ਸਿਰਜਣਾ ਕੀਤੀ ਜਾਵੇਗੀ, ਬੇਘਰੇ ਲੋਕਾਂ ਨੂੰ ਪੰਜ ਲੱਖ ਮਕਾਨ ਮੁਫਤ ਬਣਾ ਕੇ ਦਿੱਤੇ ਜਾਣਗੇ ਤੇ ਲੋੜਵੰਦਾਂ ਨੁੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਕਿਸਾਨਾਂ ਵਾਸਤੇ ਖੇਤੀ ਲਾਗਤ ਘਟਾਉਣ ਲਈ ਵੀ ਵਚਨਬੱਧ ਹੈ। ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਖੇਤੀਬਾੜੀ ਲਈ ਡੀਜ਼ਲ 10 ਲੱਖ ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਸਿੱਖਿਆ ਅਤੇ ਸਿਹਤ ’ਤੇ ਧਿਆਨ ਕੇਂਦਰਤ ਕਰੇਗੀ ਅਤੇ ਹਰ ਬਲਾਕ ਵਿਚ ਮੈਗਾ ਸਕੂਲ ਬਣਾ ਕੇ ਮਿਆਰੀ ਸਿੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਹਰ ਹਲਕੇ ਵਿਚ ਇਕ ਵੱਡਾ ਹਸਪਤਾਲ ਤੇ ਹਰੇਕ ਜ਼ਿਲੇ ਵਿਚ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ।
ਨੌਜਵਾਨਾਂ ਨੁੰ ਹੋਰ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਲਈ ਮੈਡੀਕਲ ਕਾਲਜਾਂ ਸਮੇਤ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਕਰਾਂਗੇ ਤੇ ਉਹਨਾਂ ਦੀ ਟਿਊਸ਼ਨ ਫੀਸ ਵੀ ਭਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪ੍ਰਾਈਵੇਟ ਵਿਚ 75 ਫੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਵਾਸਤੇ ਰਾਖਵੀਂਆਂ ਕੀਤੀਆਂ ਜਾਣਗੀਆਂ। ਭੀਖੀ ਤੇ ਬੁਢਲਾਡਾ ਹਲਕਿਆਂ ਦੀ ਗੱਲ ਕਰਦਿਆਂ ਸ: ਬਾਦਲ ਨੇ ਐਲਾਨ ਕੀਤਾ ਕਿ ਹਲਕਿਆਂ ਵਿਚ ਸਾਰੇ ਸਿੰਜਾਈ ਕੰਮ ਜੋ ਖਾਲਾਂ ਦੇ ਅਖੀਰ ਵਿਚ ਲਟਕ ਰਹੇ ਹਨ, ਮੁਕੰਮਲ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਇਲਾਕੇ ਵਿਚ ਜਲ ਸਪਲਾਈ ਸੁਧਾਰਨ ਵਾਸਤੇ ਸਰਕਾਰ ਦੇ ਖਰਚੇ ’ਤੇ ਜ਼ਮੀ ਕਾਲਜਾਂ ਨੁੰ ਜ਼ਮੀਨਦੋਜ਼ ਜਲ ਪਾਈਪਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਨੇਸਰ ਵਿਚ 500 ਬੈਡ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ

0

ਸੁਖਜਿੰਦਰ ਮਾਨ
ਚੰਡੀਗੜ, 13 ਫਰਵਰੀ: ਜਿਲਾ ਗੁਰੂਗ੍ਰਾਮ ਦੇ ਮਾਨੇਸਰ ਵਿਚ ਬਣਨ ਵਾਲੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੇ 500 ਬੈਡ ਦੇ ਹਸਪਤਾਲ ਵਿਚ ਕਾਮਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਮਹੁੱਇਆ ਹੋਣਗੀਆਂ ਅਤੇ ਮਾਨੇਸਰ ਵਿਚ ਨਰਸਿੰਗ ਕਾਲਜ ਵੀ ਖੋਲਿਆ ਜਾਵੇਗਾ। ਇਹ ਐਲਾਨ ਅੱਜ ਆਈਐਮਟੀ ਮਾਨੇਸਰ ਵਿਚ ਈਐਸਆਈਸੀ ਦੇ 500 ਬੈਡ ਦੇ ਹਸਪਤਾਲ ਦੀ ਨੀਂਹ ਪੱਥਰ ਦੇ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਆਈਐਮਟੀ ਮਾਨੇਸਰ ਵਿਚ 500 ਬੈਡ ਦਾ ਇਹ ਈਐਸਆਈਸੀ ਹਸਪਤਾਲ ਲਗਭਗ 8 ਏਕੜ ਜਮੀਨ ‘ਤੇ ਬਣੇਗਾ। ਇਸ ਹਸਪਤਾਲ ਦੀ ਉਸਾਰੀ ‘ਤੇ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ, ਜਿਸ ਵਿਚ ਲੋਕਾਂ ਨੂੰ ਐਮਰਜੈਂਸੀ, ਓਪੀਡੀ, ਆਈਸੀਯੂ, ਇਸਤਰੀ ਰੋਗ ਤੇ ਜਣੇਪਾ, ਬਾਲ ਰੋਗ, ਦਿਲ ਰੋਗ, ਕੈਂਸਰ ਇਲਾਜ, ਬਲਡ ਬੈਂਕ ਆਦਿ ਉੱਚ ਪੱਧਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿਲਾ ਗੁਰੂਗ੍ਰਾਮ ਤੋਂ ਇਲਾਵਾ ਇਸ ਹਸਪਤਾਲ ਤੋਂ ਰਿਵਾੜੀ, ਨੂੰਹ ਅਤੇ ਨੇੜਲੇ ਜਿਲਿਆਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਹਰਿਆਣਾ ਵਿਚ ਕਿਰਤ ਸ਼ਕਤੀ ਪੋਟਰਲ ‘ਤੇ 50 ਲੱਖ ਤੋਂ ਵੱਧ ਕਿਰਤ ਰਜਿਸਟਰਡ ਹਨ ਅਤੇ ਕਿਰਤ ਵਿਭਾਗ ਵਿਚ 25 ਲੱਖ ਲੋਕਾਂ ਦਾ ਰਜਿਸਟਰੇਸ਼ਨ ਹੈ। ਮੁੱਖ ਮੰਤਰੀ ਨੇ ਪਰਿਵਾਰ ਪਛਾਣ ਪੱਤਰ ਦਾ ਵਰਣਨ ਕਰਦ ਹੋਏ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਹੈ ਕਿ ਸਰਕਾਰ ਦੀ ਭਲਾਈ ਯੋਜਨਾਵਾਂ ਦਾ ਲਾਭ ਪਾਤਰ ਵਿਅਕਤੀਆਂ ਨੂੰ ਮਿਲੇ। ਉਨਾਂ ਕਿਹਾ ਕਿ ਪਾਤਰ ਵਿਅਕਤੀ ਨੂੰ ਯੋਜਨਾਵਾਂ ਦਾ ਲਾਭ ਲੈਣ ਲਈ ਬਿਨੈ ਕਰਨਾ ਹੁੰਦਾ ਹੈ, ਲੇਕਿਨ ਸੂਬਾ ਸਰਕਾਰ ਨੇ ਪਰਿਵਾਰ ਪਛਾਣ ਪੱਤਰ ਵਿਚ ਦਰਸਾਈ ਗਈ ਆਮਦਨ ਦੇ ਆਧਾਰ ‘ਤੇ ਪਾਤਰ ਵਿਅਕਤੀਆਂ ਦੇ ਘਰ ‘ਤੇ ਜਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਉਨਾਂ ਨੂੰ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ, ਸੂਬੇ ਵਿਚ ਕਿਰਤ ਸ਼ਕਤੀ ਪੋਟਰਲ ਨੂੰ ਪਰਿਵਾਰ ਪਛਾਣ ਪੱਤਰ ਸਮੇਤ ਸਰਕਾਰ ਦੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਹੋਰ ਪੋਟਰਲਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਜੋ ਜਿਵੇਂਹੀ ਵਿਅਕਤੀ ਇੰੰਨਾਂ ਯੋਜਨਾਵਾਂ ਲਈ ਪਾਤਰਤਾ ਯਕੀਨੀ ਕਰਨ ਉਸ ਨੂੰ ਇੰਨਾਂ ਲਾਭ ਮਿਲੇੇ।
ਉਨਾਂ ਨੇ ਗੁਰੂਗ੍ਰਾਮ ਦੇ ਮਾਨੇਸਰ ਵਿਚ ਈਐਸਆਈਸੀ ਦਾ ਨਰਸਿੰਗ ਕਾਲਜ ਖੋਲਣ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਨ ‘ਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਦਾ ਧੰਨਵਾਦ ਕੀਤਾ ਅਤੇ ਭਰੋੋਸਾ ਦਿੱਤਾ ਕਿ ਇਸ ਕਾਲਜ ਲਈ ਸੂਬਾ ਸਰਕਾਰ 5 ਏਕੜ ਜਮੀਨ ਦੀ ਪਛਾਣ ਕਰਕੇ ਜਲਦ ਮਹੁੱਇਆ ਕਰਵਾਏਗੀ। ਇਸ ਦੇ ਨਾਲ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਦੇ ਇਲਾਜ ਲਈ ਸ਼ੁਰੂ ਕੀਤੀ ਗਈ ਕੈਸ਼ਲੈਸ ਸਹੂਲਤ ਦੀ ਤਰਾਂ ਕਿਰਤਿਆਂ ਲਈ ਵੀ ਸੂਚੀਬੱਧ ਹਸਪਤਾਲਾਂ ਵਿਚ ਕੈਸ਼ਲੈਸ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮਾਨੇਸਰ ਵਿਚ ਈਐਸਆਈਸੀ ਦਾ 500 ਬੈਡ ਦਾ ਹਸਪਤਾਲ ਬਣੇਗਾ। ਇਸ ਦੇ ਨਾਲ ਲਈ ਉਨਾਂ ਨੇ ਕੇਂਦਰੀ ਮੰਤਰੀ ਸਾਮਹਣੇ ਮੰਗ ਰੱਖੀ ਕਿ ਬੀਮਿਤ ਕਿਰਤਿਆਂ ਦੇ ਰਜਿਸਟਰੇਸ਼ਨ ਦੇ ਆਧਾਰ ‘ਤੇ ਗੁਰੂਗ੍ਰਾਮ ਵਿਚ ਵੀ 500 ਬੈਡ ਦਾ ਈਐਸਆਈ ਹਸਪਤਾਲ ਪ੍ਰਵਾਨ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕਿਰਤ ਸ਼ਕਤੀ ਦੇ ਬੱਚਿਆਂ ਨੂੰ ਮੈਡੀਕਲ ਕਾਲਜ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇ, ਇਸ ਦਾ ਪ੍ਰਵਧਾਨ ਵੀ ਸਰਕਾਰ ਨੇ ਕੀਤਾ ਹੈ। ਉਨਾਂ ਦਸਿਆ ਕਿ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਲਈ ਹਰਿਆਣਾ ਵਿਚ ਹਰੇਕ ਜਿਲਾ ਕੇਂਦਰ ‘ਤੇ 200 ਬੈਡ ਦਾ ਹਸਪਤਾਲ ਬਣਾਉਣ ਦਾ ਪ੍ਰਵਧਾਨ ਕੀਤਾ ਗਿਆ ਹੈ। ਮੌਜ਼ੂਦਾ ਵਿਚ ਸੂਬੇ ਦੇ ਪੀਜੀਆਈ ਰੋਹਤਕ ਅਤੇ ਨੱਲਹੜ ਮੈਡੀਕਲ ਕਾਲਜ ਵਿਚ 500-500 ਬੈਡ ਅਤੇ ਬਾਢਸਾ ਵਿਚ 600 ਬੈਡ ਤੋਂ ਵੱਧ ਸਮੱਰਥਾ ਦੇ ਹਸਪਤਾਲ ਹਨ।
ਇਸ ਤੋਂ ਪਹਿਲਾਂ ਪ੍ਰੋਗ੍ਰਾਮ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮਾਨੇਸਰ ਦੇ ਇਸ ਹਸਪਤਾਲ ਲਈ ਜਮੀਨ ਮਹੁੱਇਆ ਕਰਵਾਉਣ ਦੀ ਪ੍ਰਕਿ੍ਰਆ ਜਲਦ ਪੂਰੀ ਕੀਤੀ ਜਿਸ ਕਾਰਣ ਨੀਂਹ ਪੱਥਰ ਰੱਖਿਆ ਗਿਆ ਹੈ। ਉਨਾਂ ਇਹ ਇਹ ਵੀ ਦਸਿਆ ਕਿ ਹਰਿਆਣਾ ਦੇ ਹਿਸਾਰ ਵਿਚ 100 ਬੈਡ ਦਾ ਈਐਸਆਈ ਹਸਪਤਾਲ ਬਣੇਗਾ ਅਤੇ ਰੋਹਤਕ, ਸੋਨੀਪਤ, ਕਰਨਾਲ ਅਤੇ ਬਹਾਦੁਰਗੜ ਵਿਚ ਈਐਸਆਈ ਹਸਪਤਾਲ ਖੋਲਣ ਲਈ ਕੇਂਦਰੀ ਮੰਤਰੀ ਦੀ ਤਕਨੀਕੀ ਟੀਮ ਨੇ ਜਾਂਚ ਕਰ ਲਈ ਹੈ। ਇਸ ਤੋਂ ਇਲਾਵਾ, ਬਾਵਲ ਵਿਚ 100 ਬੈਡ ਦਾ ਈਐਸਆਈ ਹਸਪਤਾਲ ਖੋਲਣ ਲਈ ਟੈਂਡਰ ਹੋ ਚੁੱਕੇ ਹਨ। ਉਨਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਕਿਲੋਮੀਟਰ ਅਤੇ ਬੀਮਿਤ ਵਿਅਕਤੀਆਂ ਦੀ ਗਿਣਤੀ ਦੇ ਆਧਾਰ ‘ਤੇ ਈਐਸਆਈਸੀ ਦੇ ਹਸਪਤਾਲ ਖੋਲੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਗੁਰੂਗ੍ਰਾਮ ਵਿਚ ਬੀਮਿਤ ਕਿਰਤਿਆਂ ਦੀ ਵੱਧ ਗਿਣਤੀ ਨੂੰ ਵੇਖਦੇ ਹੋਏ ਗੁਰੂਗ੍ਰਾਮ ਦੇ ਈਐਸਆਈ ਹਸਪਤਾਲ ਵਿਚ ਜੋ ਵੀ ਮੁਰੰਮਤ ਅਤੇ ਡਾਕਟਰਾਂ ਆਦਿ ਦੀ ਲੋਂੜ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਹੀ ਨਹੀਂ, ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਏ ਈਐਸਆਈ ਹਸਪਤਾਲ ਦੀ ਸਾਲਾਨਾ ਮੁਰੰਮਤ ਤੇ ਰੱਖ-ਰਖਾਓ ਲਈ ਲੋਕਲ ਪੀਐਸਯੂ ਨੂੰ ਵੀ ਅਥੋਰਾਇਜਡ ਕੀਤਾ ਜਾਵੇਗਾ ਤਾਂ ਜੋ ਲੋਂੜ ਅਨੁਸਾਰ ਮੁਰੰਮਤ ਦੇ ਕੰਮ ਕਰਵਾਏ ਜਾ ਸਕਣ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਸਰਕਾਰੀ ਗਰੀਬ ਭਲਾਈ ਲਈ ਸਮਰਪਿਤ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਾਨੇਸਰ ਦਾ 500 ਬੈਡ ਦਾ ਈਐਸਆਈ ਹਸਪਤਾਲ ਚੌਗਿਰਦਾ ਦੋਸਤਾਨਾ ਹਸਪਤਾਲ ਹੋਵੇਗਾ ਅਤੇ ਇਸ ਦਾ ਇਕੋ ਫੈਂ੍ਰਡਲੀ ਨਕਸ਼ਾ ਤਿਆਰ ਕਰਨ ਲਈ 20 ਫਰਵਰੀ ਤੋਂ 20 ਮਾਰਚ ਤਕ ਦੇਸ਼ ਭਰ ਦੇ ਆਰਕਿਟੇਕਚਰ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਸ ਵਿਚ ਸੱਭ ਤੋਂ ਵੱਧ ਨਕਸ਼ਾ ਬਣਾਉਣ ਵਾਲੇ ਵਿਦਿਆਰਥੀ ਨੂੰ 2 ਲੱਖ ਰੁਪਏ ਦਾ ਪਹਿਲਾ ਇਨਾਮ, ਦੂਜੀ ਥਾਂ ‘ਤੇ ਡੇਢ ਲੱਖ ਰੁਪਏ ਅਤੇ ਤੀਜੀ ਥਾਂ ਲਈ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨਾਂ ਦਸਿਆ ਕਿ ਆਯੂਸ਼ਮਾਨ ਯੋਜਨਾ ਭਾਰਤ ਦੇ ਤਹਿਤ ਸੋਸ਼ਲ ਸਿਕਊਰਿਟੀ ਕੋਡ ਜਦ ਲਾਗੂ ਹੋਵੇਗਾ ਤਾਂ ਬੀਮਿਤ ਵਿਅਕਤੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਈਐਸਆਈ ਦੇ ਹਸਪਤਾਲਾਂ ਦਾ ਫਾਇਦਾ ਹੋਵੇਗਾ।
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਯੰਸ਼ਤ ਚੌਟਾਲਾ ਨੇ ਇਸ ਮੌਕੇ ‘ਤੇ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਸਬੰਧੀ ਆਪਣੇ ਵਿਚਾਰ ਰੱਖੇ। ਉਨਾਂ ਕਿਹਾ ਕਿ ਅੱਜ ਸੂਬੇ ਵਿਚ ਸਨਅਤਾਂ ਦੀ ਗਿਣਤੀ ਵੱਧੀ ਹੈ ਅਤੇ ਸੂਬੇ ਵਿਚ 14 ਛੋਟੇ ਸਨਅਤੀ ਖੇਤਰ ਵਿਕਸਿਤ ਹੋਏ ਹਨ। ਉਨਾਂ ਕਿਹਾ ਕਿ ਛੋਟੇ ਖੇਤਰਾਂ ਵਿਚ ਈਐਸਆਈ ਦੇ 2 ਤੋਂ 5 ਡਾਕਟਰਾਂ ਦੀ ਨਿਯੁਕਤੀ ਕਰਕੇ ਡਿਸਪੈਂਸਰੀ ਖੋਲੀ ਜਾ ਸਕਦੀ ਹੈ। ਉਨਾਂ ਇਹ ਵੀ ਕਿਹਾ ਕਿ ਈਐਸਆਈਸੀ ਨੂੰ ਆਪਣਾ ਹਸਪਤਾਲ ਢਾਂਚਾ ਵਧਾਉਣਾ ਚਾਹੀਦਾ ਹੈ ਅਤੇ ਅਗਲੇ ਮਾਲੀ ਵਰੇ ਵਿਚ ਟਾਰਗੇਟ ਤੈਅ ਕਰਨ ਕਿ ਜਿੱਥੇ-ਜਿੱਥੇ ਜਮੀਨ ਮਹੁੱਇਆ ਹੈ, ਉੱਥੇ ਹਸਪਤਾਲ ਜਾਂ ਡਿਸਪੈਂਸਰੀ ਖੋਲੀ ਜਾਵੇ। ਉਨਾਂ ਇਹ ਵੀ ਕਿਹਾ ਕਿ ਹਰਿਆਣਾ ਵਿਚ ਪਾਣੀਪਤ ਹੈਂਡਲੂਮ ਦਾ ਹੱਬ ਹੈ ਅਤੇ ਉੱਥੇ ਈਐਸਆਈ ਦਾ 75 ਬੈਡ ਦਾ ਹਸਪਤਾਲ ਹੈ। ਪਾਣੀਪਤ ਵਿਚ 1.60 ਲੱਖ ਬੀਮਿਤ ਵਿਅਕਤੀ ਰਜਿਸਟਰਡ ਹਨ ਅਤੇ ਈਐਸਆਈ ਦਾ ਨਿਯਮ ਹੈ ਕਿ ਡੇਢ ਲੱਖ ਤੋਂ ਵੱਧ ਰਜਿਸਟਰਡ ਵਿਅਕਤੀ ਹੋਣ ‘ਤੇ ਉੱਥੇ 200 ਬੈਡ ਦਾ ਹਸਪਤਾਲ ਬਣਾਇਆ ਜਾ ਸਕਦਾ ਹੇ। ਦੁਸ਼ਯੰਤ ਚੌਟਾਲਾ ਨੇ ਪਾਣੀਪਤ ਵਿਚ ਵੀ 200 ਬੈਡ ਦਾ ਹਸਪਤਾਲ ਬਣਾਉਣ ਦੀ ਮੰਗ ਰੱਖੀ।
ਇਸ ਮੌਕੇ ਕੇਂਦਰੀ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਅਤੇ ਹਰਿਆਣਾ ਦੇ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਆਪਣੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ‘ਤੇ ਏਐਸਆਈ ਕੋਵਿਡ 19 ਰਿਲਿਫ ਯੋਜਨਾ ਦੇ ਲਾਭਕਾਰੀਆਂ ਨੂੰ ਪ੍ਰਵਾਨਗੀ ਪੱਤਰ ਅਤੇ ਅਸੰਗਠਿਤ ਖੇਤਰ ਦੇ ਰਜਿਸਟਰਡ ਕਿਰਤਿਆਂ ਨੂੰ ਈ-ਕਿਰਤ ਕਾਰਡ ਵੀ ਵੰਡ ਕੀਤੇ ਗਏ।

ਹਰਸਿਮਰਤ ਬਾਦਲ ਦਾ ਵੱਡਾ ਦਾਅਵਾ: ਚੰਨੀ ਸਿਰਫ 20 ਫਰਵਰੀ ਤੱਕ ਮੁੱਖ ਮੰਤਰੀ

0

ਆਪ ਨੁੰ ਮੌਕਾ ਦੇਣ ਦਾ ਮਤਲਬ ਕੇਜਰੀਵਾਲ ਨੂੰ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਦਾ ਮੌਕਾ ਦੇਣਾ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਅਕਾਲੀ-ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਹੱਕ ’ਚ ਚੌਣ ਪ੍ਰਚਾਰ ਕਰਦਿਆਂ ਦਾਅਵਾ ਕੀਤਾ ਕਿ ‘‘ਕਾਂਗਰਸ ਪਾਰਟੀ ਜਾਤੀਵਾਦੀ ਰਾਜਨੀਤੀ ਕਰਨ ਅਤੇ ਝੂਠ ਮੂਠ ਹੀ ਚਰਨਜੀਤ ਸਿੰਘ ਚੰਨੀ ਨੁੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰ ਰਹੀ ਹੈ ਜਦੋਂਕਿ ਅਸਲ ਵਿਚ 20 ਫ਼ਰਵਰੀ ਤੋਂ ਬਾਅਦ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਕੋਈ ਇਰਾਦਾ ਨਹੀਂ। ’’ ਇਥੇ ਪੱਤਰਕਾਰਾਂ ਨਾਲ ਗੱਲਬਾਤ ਬੀਬੀ ਬਾਦਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਪਾਰਟੀ ਨੇ ਅਨੁਸੁਚਿਤ ਜਾਤੀ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬੀ ਅਜਿਹੀਆਂ ਧਿਆਨ ਵੰਡਾਊ ਹਰਕਤਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਕੰਮਾਂ ਨਾਲ ਜਾਣੇ ਜਾਣਗੇ। ਉਹਨਾਂ ਕਿਹਾ ਕਿ ਚੰਨੀ ਨੇ ਤਾਂ ਰੇਤ ਮਾਫੀਆ ਦੀ ਪ੍ਰਧਾਨਗੀ ਕਰ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ ਹੈ। ਹਿਹ ਗੱਲ ਉਹਨਾਂ ਦੇ ਭਾਣਜੇ ਹਨੀ ਦੇ ਘਰੋਂ 11 ਕਰੋੜ ਰੁਪਏ ਨਗਦ ਤੇ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਹੋਣ ਤੋਂ ਇਲਾਵਾ 56 ਕਰੋੜ ਰੁਪਏ ਦੀ ਨਜਾਇਜ਼ ਜਾਇਦਾਦ ਦੇ ਦਸਤਾਵੇਜ਼ ਬਰਾਮਦ ਹੋਣ ਤੋਂ ਸਾਬਤ ਹੋ ਗਿਆ ਹੈ। ਉਹਨਾਂ ਕਿਹਾ ਕਿ ਚੰਨੀ ਬੁਰੀ ਤਰਾਂ ਬੇਨਕਾਬ ਹੋ ਗਏ ਹਨ ਅਤੇ ਕੋਈ ਵੀ ਰਾਹੁਲ ਗਾਂਧੀ ਦੀ ਇਸ ਗੱਲ ’ਤੇ ਯਕੀਨ ਨਹੀਂ ਕਰ ਰਿਹਾ ਕਿ ਉਸਨੇ ਇਕ ਗਰੀਬ ਨੁੰ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾ ਦਿੱਤਾ ਹੈ।
ਇਸ ਦੌਰਾਨ ਜਦੋਂ ਉਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਕ ਮੌਕਾ ਦੇਣ ਦੀ ਅਪੀਲ ’ਤੇ ਸਵਾਲ ਖ਼ੜਾ ਕਰਦਿਆਂ ਕਿਹਾ ਕਿ ਲੋਕ ਇਹ ਪੁੱਛ ਰਹ ਹਨ ਕਿ ਕੀ ਇਹ ਮੌਕਾ ਸੂਬੇ ਦੇ ਸਰੋਤਾਂ ਨੂੰ ਲੁੱਟਣ ਵਾਸਤੇ ਚਾਹੀਦਾ ਹੈ? ਉਹਨਾਂ ਕਿਹਾ ਕਿ ਕੇਜਰੀਵਾਲ ਨੁੰ ਇਕ ਮੌਕਾ ਦੇਣ ਦਾ ਮਤਲਬ ਹੈ ਕਿ ਪੰਜਾਬ ਦੇ ਪਾਣੀਆਂ ਤੋਂ ਹੱਥ ਧੋਣਾ ਕਿਉਂਕਿ ਕੇਜਰੀਵਾਲ ਤਾਂ ਪਹਿਲਾਂ ਹੀ ਪੰਜਾਬ ਦੇ ਪਾਣੀਆ ਵਿਚੋਂ ਹਰਿਆਣਾ ਤੇ ਦਿੱਲੀ ਲਈ ਹਿੱਸਾ ਮੰਗ ਰਿਹਾ ਹੈ ਤੇ ਇਸ ਵਾਸਤੇ ਉਸਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਵੀ ਦਾਇਰ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੁੰ ਇਕ ਮੌਕਾ ਦੇਣ ਦਾ ਮਤਲਬ ਹੈ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣਾ ਕਿਉਂਕਿ ਕੇਜਰੀਵਾਲ ਲਈ ਇਹ ਥਰਮਲ ਪਲਾਂਟ ਵੀ ਦਿੱਲੀ ਲਈ ਖ਼ਤਰਾ ਹਨ।
ਲੋਕਾਂ ਨੁੰ ਆਮ ਆਦਮੀ ਪਾਰਟੀ ਅਤੇ ਇਸਦੇ ਝੂਠੇ ਵਾਅਦਿਆਂ ’ਤੇ ਭਰੋਸਾ ਨਾ ਕਰਨ ਦੀ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਪੰਜਾਬ ਵਿਚ ਮਹਿਲਾਵਾਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਜਦੋਂ ਕਿ ਦਿੱਲੀ ਵਿਚ ਪਿਛਲੇ 8 ਸਾਲਾਂ ਵਿਚ ਦਿੱਲੀ ਵਿਚ ਮਹਿਲਾਵਾਂ ਨੂੰ ਇਕ ਦੁੱਕੀ ਵੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਦਿੱਲੀ ਵਿਚ ਕਿਸਾਨਾਂ ਨੁੰ ਮੁਫਤ ਬਿਜਲੀ ਨਹੀਂ ਦੇ ਰਹੀ ਤੇ ਨਾ ਹੀ ਆਟਾ ਦਾਲ, ਸ਼ਗਨ ਸਕੀਮ ਜਾਂ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਦੇ ਰਹੀ ਹੈ। ਬੀਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੁੰ ਵੋਟਾਂ ਪਾਉਣ ਅਤੇ ਉਹਨਾਂ ਦੀ ਹਮਾਇਤ ਕਰਨ ਅਤੇ ਕਿਹਾ ਕਿ ਤੁਸੀਂ ਆਪ ਵੇਖਿਆ ਹੈ ਕਿ ਪਿਛਲੇ 10 ਸਾਲਾਂ ਵਿਚ ਬਠਿੰਡਾ ਨੁੰ ਕਿਵੇਂ ਮਾਡਲ ਸ਼ਹਿਰ ਬਣਾਇਆ ਗਿਆ। ਤੁਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਕਾਂਗਰਸ ਦੇ ਰਾਜਕਾਲ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ। ਲੋਕਾਂ ਨੁੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਬੁਨਿਆਦੀ ਢਾਂਚਾ ਬਰਬਾਦ ਹੋ ਰਿਹਾ ਹੈ। ਹੁਣ ਗੱਡੀ ਮੁੜ ਲੀਹ ’ਤੇ ਪਾਉਣ ਦਾ ਇਕੋ ਤਰੀਕਾ ਹੈ ਕਿ ਅਕਾਲੀ ਦਲ ਦੀ ਅਗਵਾਈ ਵਾਲੇ ਗਠਜੋੜ ’ਤੇ ਭਰੋਸਾ ਕੀਤਾ ਜਾਵੇ।

ਨਸ਼ਾ ਤਸਕਰੀ ਦੇ ਦੋਸਾਂ ਹੇਠ ਔਰਤ ਗਿ੍ਰਫਤਾਰ

0

ਹੈਰੋਇਨ ਤੇ ਪੈਸੇ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਸਥਾਨਕ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਇਕ ਔਰਤ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਔਰਤ ਕੋਲੋ ਕਥਿਤ ਤੌਰ ’ਤੇ 25 ਗ੍ਰਾਮ ਹੈਰੋਇਨ ਤੋਂ ਇਲਾਵਾ 57 ਹਜ਼ਾਰ ਰੁਪਏ ਨਗਦੀ ਬਰਾਮਦ ਹੋਏ ਹਨ। ਸੀਆਈਏ ਸਟਾਫ਼ 1 ਦੇ ਇੰਚਾਰਜ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੁੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਗਿ੍ਰਫਤਾਰ ਔਰਤ ਮਨਦੀਪ ਕੌਰ ਵਾਸੀ ਰਾਮਪੁਰਾ ਮੰਡੀ ਕੋਲੋ ਕੀਤੀ ਪੁਛਗਿਛ ਦੌਰਾਨ ਸਾਹਮਣੈ ਆਇਆ ਹੈ ਕਿ ਉਹ ਦਿਲੀ ਤੋਂ ਹੈਰੋਇਨ ਖ਼ਰੀਦ ਕੇ ਲਿਆਉਂਦੀ ਸੀ ਤੇ ਇੱਥੇ ਅੱਗੇ ਮਹਿੰਗੇ ਭਾਅ ’ਤੇ ਵੇਚ ਦਿੱਤੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਔਰਤ ਵਿਰੁਧ ਪਹਿਲਾਂ ਵੀ ਮਾਮਲਾ ਦਰਜ ਹੈ।

ਠੇਕਾ ਮੁਲਾਜਮਾਂ ਨੇ ਬਠਿੰਡਾ ’ਚ ਮੁੜ ਘੇਰਿਆਂ ਵਿਤ ਮੰਤਰੀ

0

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਲੈ ਕੇ ਕੀਤਾ ਜਾ ਰਿਹਾ ਲਗਾਤਾਰ ਵਿਰੋਧ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਪੰਜ ਸਾਲ ਸੰਘਰਸ਼ ਕਰਦੇ ਆ ਰਹੇ ਠੇਕਾ ਕਾਮਿਆਂ ਵਲੋਂ ਅੱਜ ਮੁੜ ਸਥਾਨਕ ਹਰਦੇਵ ਨਗਰ ’ਚ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਨਾਅਰੇਬਾਜ਼ੀ ਕਰਦਿਆਂ ਸਖ਼ਤ ਵਿਰੋਧ ਕੀਤਾ ਗਿਆ। ਹਾਲਾਂਕਿ ਠੇਕਾ ਮੁਲਾਜਮਾਂ ਦੇ ਐਕਸ਼ਨ ਦਾ ਪਤਾ ਲੱਗਦਿਆਂ ਵੱਡੀ ਗਿਣਤੀ ਵਿਚ ਤੈਨਾਤ ਪੁਲਿਸ ਮੁਲਾਜਮਾਂ ਵਲੋਂ ਠੇਕਾ ਕਾਮਿਆਂ ਨੂੰ ਜਬਰੀ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਜਿਸਦੇ ਚੱਲਦੇ ਦੋਨਾਂ ਧਿਰਾਂ ਵਿਚਕਾਰ ਖਿੱਚਧੂਹ ਹੋਈ। ਇਸ ਮੌਕੇ ਠੇਕਾ ਮੁਲਾਜਮਾਂ ਨੇ ਰੋਹ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਵਿਤ ਮੰਤਰੀ ਵਲੋਂ ਚੋਣ ਮਨੋਰਥ ਪੱਤਰ ਕਮੇਟੀ ਦਾ ਕਨਵੀਨਰ ਹੋਣ ਸਮੇਂ ਮੁਲਾਜਮਾਂ ਨਾਲ ਕੀਤੇ ਚੋਣ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਉਲਟਾ ਬਠਿੰਡਾ ’ਚ ਚੱਲਦੇ ਜਨਤਕ ਖੇਤਰ ਦੇ ਇਤਿਹਾਸਕ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ। ਠੇਕਾ ਮੁਲਾਜਮ ਆਗੂ ਗੁਰਵਿੰਦਰ ਪੰਨੂੰ ਅਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਮੁਲਾਜਮ ਮੰਗਾਂ ਦੀ ਪੂਰਤੀ ’ਚ ਵਿਤ ਮੰਤਰੀ ਸ: ਬਾਦਲ ਲਗਾਤਾਰ ਅੜਿੱਕਾ ਬਣੇ ਰਹੇ। ਜਿਸਦੇ ਚੱਲਦੇ ਚੋਣਾਂ ਤੋਂ ਪਹਿਲਾਂ 36 ਹਜ਼ਾਰ ਮੁਲਾਜਮਾਂ ਨੂੰ ਪੱਕੇ ਕਰਨ ਦਾ ਬਿੱਲ ਵੀ ਚੋਣ ਜੁਮਲਾ ਹੀ ਸਾਬਤ ਹੋਇਆ। ਉਨ੍ਹਾਂ ਐਲਾਨ ਕੀਤਾ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਉਹ ਅਜਿਹੇ ਲੀਡਰਾਂ ਦੀ ਸਚਾਈ ਜਨਤਾ ਦੇ ਸਾਹਮਣੇ ਲਿਆਉਣ ਲਈ ਵਿਰੋਧ ਕਰਦੇ ਰਹਿਣਗੇ।
ਹਰਸਿਮਰਤ ਬਾਦਲ ਦਾ ਵੀ ਕਿਸਾਨਾਂ ਨੇ ਕੀਤਾ ਵਿਰੋਧ
ਬਠਿੰਡਾ: ਉਧਰ ਬਠਿੰਡਾ ਦਿਹਾਤੀ ਹਲਕੇ ਦੇ ਅਕਾਲੀ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ ਪੁੱਜੀ ਹਰਸਿਮਰਤ ਕੌਰ ਬਾਦਲ ਦਾ ਅੱਜ ਜ਼ਿਲ੍ਹੇ ਦੇ ਪਿੰਡ ਦਿਓਣ ਵਿਖੇ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨ ਬੀਬੀ ਬਾਦਲ ਨਾਲ ਸਵਾਲ-ਜਵਾਬ ਕਰਨਾ ਚਾਹੁੰਦੇ ਸਨ ਪ੍ਰੰਤੂ ਇਸਤੋਂ ਪਹਿਲਾਂ ਹੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਉਨ੍ਹਾਂ ਦੀ ਖਿੱਚੋਤਾਣ ਹੋ ਗਈ। ਜਿਸਦੇ ਚੱਲਦੇ ਕਿਸਾਨਾਂ ਨੇ ਅਕਾਲੀ ਦਲ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਪੀਆਰਟੀਸੀ ਕਾਮਿਆਂ ਦੇ ਸੰਘਰਸ਼ ਨੂੰ ਪਿਆ ਬੂਰ: ਪ੍ਰਸ਼ਾਸਨ ਵਲੋਂ ਮੁੜ ਪੁਰਾਣਾ ਟਾਈਮ-ਟੇਬਲ ਬਹਾਲ

0

ਪੀਆਰਟੀਸੀ ਮੁਲਾਜਮਾਂ ਦੀਆਂ ਜਥੇਬੰਦੀਆਂ ਨੇ ਬੀਤੇ ਕੱਲ ਸਾਰਾ ਦਿਨ ਲਾਗਇਆ ਸੀ ਬੱਸ ਅੱਡੇ ਅੱਗੇ ਜਾਮ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਚੋਣ ਜਾਬਤੇ ਤੋਂ ਐਨ ਪਹਿਲਾਂ ਵੱਡੇ ਟ੍ਰਾਂਸਪੋਰਟ ਘਰਾਣਿਆਂ ਦੀ ਅਜ਼ਾਰੇਦਾਰੀ ਨੂੰ ਤੋੜਣ ਲਈ ਲਾਗੂ ਕੀਤੇ ਨਵੇਂ ਟਾਈਮ-ਟੇਬਲ ਨੂੰ ਚੋਣ ਜਾਬਤੇ ਦੇ ਦੌਰਾਨ ਮੁੜ ਰੱਦ ਕਰਨ ਤੋਂ ਨਰਾਜ਼ ਪੀਆਰਟੀਸੀ ਕਾਮਿਆਂ ਵਲੋਂ ਬੀਤੇ ਕੱਲ ਕੀਤੇ ਚੱਕਾ ਜਾਮ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਵਲੋਂ ਮੁੜ ਪੁਰਾਣੇ ਟਾਈਮ ਨੂੰ ਬਹਾਲ ਕਰ ਦਿੱਤਾ ਗਿਆ ਹੈ। ਜਿਸਤੋਂ ਬਾਅਦ ਅੱਜ ਪੀਆਰਟੀਸੀ ਮੁਲਾਜਮਾਂ ਤੇ ਛੋਟੇ ਟ੍ਰਾਂਸਪੋਟਰਾਂ ਦੇ ਚਿਹਰੇ ’ਤੇ ਖ਼ੁਸੀ ਦੇਖਦਿਆਂ ਹੀ ਬਣਦੀ ਸੀ। ਗੌਰਤਲਬ ਹੈ ਕਿ 24 ਦਸੰਬਰ ਨੂੰ ਲਾਗੂ ਹੋਏ ਟਾਈਮ ਟੇਬਰ ਨੂੰ ਕੁੱਝ ਪ੍ਰਾਈਵੇਟ ਟ੍ਰਾਂਸਪੋਟਰਾਂ ਨੇ ਇਹ ਕਹਿ ਕੇ ਹਾਈਕੋਰਟ ਵਿਚ ਚੁਣੌਤੀ ਦੇ ਦਿੱਤੀ ਸੀ ਕਿ ਨਿਯਮਾਂ ਮੁਤਾਬਕ ਪੀਆਰਟੀਸੀ ਟੈਕਸ ਡਿਫ਼ਾਲਟਰ ਹੈ ਤੇ ਉਸਦਾ ਰੂਟ ਟਾਈਮ ਟੇਬਲ ਵਿਚ ਨਹੀਂ ਪਾਇਆ ਜਾ ਸਕਦਾ। ਹਾਈਕੋਰਟ ਵਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਖੇਤਰੀ ਟ੍ਰਾਂਸਪੋਰਟ ਅਧਿਕਾਰੀਆਂ ਨੇ ਉਕਤ ਨਵੇਂ ਟਾਈਮ ਟੇਬਲ ਨੂੰ 17 ਫ਼ਰਵਰੀ ਵਾਲੇ ਦਿਨ ਵਾਪਸ ਲੈ ਲਿਆ ਸੀ। ਹਾਲਾਂਕਿ ਇਸ ਪੱਤਰ ਦੇ ਵਿਰੋਧ ’ਚ 21 ਜਨਵਰੀ ਨੂੰ ਵੀ ਪੀਆਰਟੀਸੀ ਕਾਮਿਆਂ ਵਲੋਂ ਬੱਸਾਂ ਦਾ ਪਹੀਆ ਜਾਮ ਕੀਤਾ ਗਿਆ ਸੀ ਪ੍ਰੰਤੂ ਬੀਤੇ ਕੱਲ ਅਣਮਿਥੇ ਸਮੇਂ ਲਈ ਦਿੱਤੇ ਬੰਦ ਦੇ ਸੱਦੇ ਤੋਂ ਬਾਅਦ ਖ਼ਜਾਨਾ ਵਿਭਾਗ ਨੇ ਪੀਆਰਟੀਸੀ ਦਾ 295 ਕਰੋੜ ਬਕਾਇਆ ਅਪਣੇ ਸਿਰ ਲੈ ਲਿਆ। ਜਿਸਦੇ ਚੱਲਦਿਆਂ ਪਟਿਆਲਾ ਤੇ ਬਠਿੰਡਾ ਆਰਟੀਏ ਦਫ਼ਤਰਾਂ ਨੇ ਮੁੜ 24 ਦਸੰਬਰ ਨੂੰ ਲਾਗੂ ਹੋਏ ਟਾਈਮ ਟੇਬਲ ਨੂੰ ਬਹਾਲ ਕਰ ਦਿੱਤਾ।

ਭਾਜਪਾ ਦਾ ਪੰਜਾਬ ਪ੍ਰੇਮ: ਅੱਜ ਅਮਿਤ ਸ਼ਾਹ ਤੇ ਭਲਕੇ ਆਉਣਗੇ ਮੋਦੀ

0

ਮਾਝੇ ਤੇ ਦੁਆਬੇ ਦੇ ਨਾਲ ਭਾਜਪਾਈਆਂ ਦੀ ਇਸ ਵਾਰ ਮਾਲਵੇ ’ਤੇ ਅੱਖ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਫਰਵਰੀ: ਪਿਛਲੇ ਸਮੇਂ ਦੌਰਾਨ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਚੱਲੇ ਲੰਮੇ ਸੰਘਰਸ਼ ਕਾਰਨ ਪੰਜਾਬੀਆਂ ਦੇ ਦਿਲਾਂ ਵਿਚੋਂ ਉਤਰੀ ਭਾਰਤੀ ਜਨਤਾ ਪਾਰਟੀ ਨੇ ਮੁੜ ਅਪਣੀ ਸਿਆਸੀ ਪੈਂਠ ਬਣਾਉਣ ਲਈ ਪੂਰੀ ਵਾਹ ਲਗਾਈ ਹੋਈ ਹੈ। ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਭਾਜਪਾ ਲੀਡਰਸ਼ਿਪ ਵਲੋਂ ਇੱਥੇ ਸਿਆਸੀ ਫ਼ੇਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਵਰਚੂਅਲ ਰੈਲੀਆਂ ਤੋਂ ਬਾਅਦ ਹੁਣ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਪੰਜਾਬ ਵਿਚ ਚੋਣ ਰੈਲੀਆਂ ਕਰਨਗੇ। ਭਾਜਪਾ ਦੇ ਸੂਬਾਈ ਆਗੂਆਂ ਮੁਤਾਬਕ ਭਲਕੇ ਸ਼੍ਰੀ ਸ਼ਾਹ ਲੁਧਿਆਣਾ ਵਿਖੇ ਪੁੱਜ ਰਹੇ ਹਨ, ਜਿਸਤੋਂ ਬਾਅਦ ਉਹ 15 ਫ਼ਰਵਰੀ ਨੂੰ ਬਾਦਲਾਂ ਦੇ ਗੜ੍ਹ ਬਠਿੰਡਾ ਵਿਚ ਚੋਣ ਵਿਗਲ ਵਜਾਉਣਗੇ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫ਼ਰਵਰੀ ਨੂੰ ਜਲੰਧਰ, 16 ਨੂੰ ਪਠਾਨਕੋਟ ਅਤੇ 17 ਫ਼ਰਵਰੀ ਨੂੰ ਫ਼ਾਜਲਿਕਾ ਵਿਖੇ ਅਪਣੀ ਪਾਰਟੀ ਤੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ। ਜਿਕਰਯੋਗ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਸ੍ਰਮਿਤੀ ਇਰਾਨੀ ਵੀ ਪੰਜਾਬ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਚੁੱਕੇ ਹਨ। ਇਸੇ ਤਰਾਂ ਕੇਂਦਰ ਦੇ ਦੋ ਮੰਤਰੀ ਗਜੇਂਦਰ ਸੇਖਾਵਤ ਤੇ ਹਰਦੀਪ ਸਿੰਘ ਪੂਰੀ ਤਰ੍ਹਾਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਹੀ ਪੰਜਾਬ ਵਿਚ ਡਟੇ ਹੋਏ ਹਨ। ਇੱਥੇ ਦਸਣਾ ਬਣਦਾ ਹੈ ਕਿ ਭਾਜਪਾ ਪਹਿਲੀ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਅਪਣੇ ਦਮ ’ਤੇ ਚੋਣ ਲੜ ਰਹੀ ਹੈ। ਹਾਲਾਂਕਿ ਭਾਜਪਾ ਨੇ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਨਾਲੋਂ ਵੱਖ ਹੋ ਕੇ ਅਕਾਲੀ ਦਲ ਸੰਯੁਕਤ ਦਾ ਗਠਨ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਨਾਲ ਚੋਣ ਗਠਜੋੜ ਕੀਤਾ ਹੋਇਆ ਹੈ ਪ੍ਰੰਤੂ ਦੋਨਾਂ ਪਾਰਟੀਆਂ ਦੇ ਮੁਕਾਬਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਸਾਰਾ ਦਾਮੋਦਮਾਰ ਭਾਜਪਾ ਦੇ ਮੋਢਿਆ ’ਤੇ ਹੀ ਟਿਕਿਆ ਹੋਇਆ ਹੈ। ਪਾਰਟੀ ਦੇ ਊਚ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਅਕਾਲੀ ਦਲ ਗਠਜੋੜ ਸਮੇਂ ਭਾਜਪਾ ਸਿਰਫ਼ ਮਾਝਾ ਤੇ ਦੁਆਬਾ ਤੱਕ ਹੀ ਕੇਂਦਰਤ ਸੀ, ਜਿੱਥੇ ਉਸਦਾ ਮਜਬੂਤ ਕਾਡਰ ਹੈ ਪ੍ਰੰਤੂ ਸੂਬੇ ਵਿਚ ਆਪਣੀ ਹੋਂਦ ਦਿਖਾਉਣ ਲਈ ਇਸ ਵਾਰ ਮਾਲਵਾ ’ਤੇ ਵਿਸੇਸ ਧਿਆਨ ਦਿੱਤਾ ਜਾ ਰਿਹਾ। ਜਿਸਦੇ ਚੱਲਦੇ ਪ੍ਰਧਾਨ ਮੰਤਰੀ ਦੀ ਇੱਕ ਤੇ ਗ੍ਰਹਿ ਮੰਤਰੀ ਦੀਆਂ ਦੋ ਫ਼ੇਰੀਆਂ ਵੀ ਮਾਲਵਾ ਨੂੰ ਸਮਰਪਿਤ ਹਨ। ਜਿਕਰਯੋਗ ਹੈ ਕਿ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿਚੋਂ 69 ਇਕੱਲੀਆਂ ਮਾਲਵਾ ਵਿਚ ਹੀ ਪੈਂਦੀਆਂ ਹਨ। ਮਾਲਵਾ ਵਿਚ ਪੈਰ ਜਮਾਉਣ ਲਈ ਭਾਜਪਾ ਵਲੋਂ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਵੀ ਸਾਥ ਲਏ ਜਾਣ ਦੀਆਂ ਚਰਚਾਵਾਂ ਹਨ, ਕਿਉਂਕਿ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਡੇਰਾ ਮੁਖੀ ਰਾਮ ਰਹੀਮ ਨੂੰ ਪਹਿਲੀ ਵਾਰ 21 ਦਿਨਾਂ ਦੀ ਫ਼ਰਲੋ ਦਿੱਤੀ ਗਈ ਹੈ ਤਾਂ ਕਿ ਪ੍ਰੇਮੀ ਖ਼ੁਸ ਹੋ ਸਕਣ। ਇਸਤੋਂ ਇਲਾਵਾ ਸਿੱਖਾਂ ਤੇ ਖ਼ਾਸਤੌਰ ‘ਤੇ ਦਿਹਾਤੀ ਖੇਤਰਾਂ ਵਿਚ ਅਪਣੀਆਂ ਜੜ੍ਹਾਂ ਮਜਬੂਤ ਕਰਨ ਲਈ ਭਾਜਪਾ ਵਲੋਂ ਵੱਡੀ ਪੱਧਰ ’ਤੇ ਦੂਜੀਆਂ ਪਾਰਟੀਆਂ ਵਿਚੋਂ ਸਿੱਖ ਚਿਹਰਿਆਂ ਨੂੰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਚੋਣ ਵੀ ਲੜਾਇਆ ਜਾ ਰਿਹਾ। ਸੂਬੇ ਦੇ ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਭਾਜਪਾ ਦਾ ਮੁੱਖ ਮੰਤਵ 2022 ਦੀ ਆੜ ’ਚ 2027 ਵਿਚ ਅਪਣੀ ਮਜਬੂਤ ਹੋਂਦ ਬਣਾਉਣਾ ਹੈ, ਜਿਸਦੇ ਲਈ ਇਸ ਵਾਰ ਉਸ ਵਲੋਂ ਵਧੀਆਂ ਪ੍ਰਦਰਸ਼ਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ।

ਅਕਾਲੀ ਦਲ ਨੁੰ ਬਦਨਾਮ ਕਰਨ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਰਚੀ ਸੀ ਸਾਜ਼ਿਸ਼ : ਹਰਸਿਮਰਤ

0

ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਪੰਜਾਬ ਦੇ ਲੋਕਾਂ ਲਈ ਸਮਾਜ ਭਲਾਈ ਸਕੀਮਾਂ ਮੁੜ ਸ਼ੁਰੂ ਕਰੇਗੀ
ਸੁਖਜਿੰਦਰ ਮਾਨ
ਨਥਾਣਾ, 12 ਫਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੁੰ ਬਦਨਾਮ ਕਰਨ ਵਾਸਤੇ ਰਲ ਕੇ ਸਾਜ਼ਿਸ਼ ਰਚੀ ਸੀ ਜੋ ਹੁਣ ਬੇਨਕਾਬ ਹੋ ਗਈ ਹੈ। ਇਥੇ ਭੁੱਚੋ ਮੰਡੀ ਤੋਂ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਉਦੋਂ ਮਹਿਸੂਸ ਕਰ ਲਿਆ ਸੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਬਰਾਬਰ ਸਹੂਲਤਾਂ ਨਹੀਂ ਦੇ ਸਕਣਗੀਆਂ। ਫਿਰ ਇਹਨਾਂ ਨੇ ਅਕਾਲੀ ਦਲ ਨੁੰ ਬਦਨਾਮ ਕਰਨ ਲਈ ਹੱਥ ਮਿਲਾ ਲਏ ਤੇ ਅਜਿਹੀ ਦਵੈਸ਼ ਭਾਵਨਾ ਵਾਲੀ ਮੁਹਿੰਮ ਅਕਾਲੀ ਦਲ ਖਿਲਾਫ ਛੇੜੀ ਜਿਸ ਨਾਲ ਲੋਕ ਅਕਾਲੀ ਦਲ ਨੁੰ ਨਫਰਤ ਕਰਨ ਲੱਗ ਜਾਣ। ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਲੋਕਾਂ ਨੁੰ ਗੁੰਮਰਾਹ ਕਰਨ ਵਿਚ ਸਫਲ ਰਹੀਆਂ ਤੇ ਨਤੀਜੇ ਵਜੋਂ ਕਾਂਗਰਸ ਦੇ ਹੱਥ ਸੱਤਾ ਆ ਗਈ ਤੇ ਆਮ ਆਦਮੀ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਬਣ ਗਈ। ਬੀਬੀ ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨ ਵਿਚ ਨਾਕਾਮ ਰਹੀ ਤੇ ਅਰਵਿੰਦ ਕੇਜਰੀਵਾਲ ਨੇ ਵੀ ਪੰਜ ਸਾਲਾਂ ਵਿਚ ਨਾ ਕਦੇ ਪੰਜਾਬ ਦਾ ਗੇੜਾ ਮਾਰਿਆ ਤੇ ਨਾ ਹੀ ਕਾਂਗਰਸ ਵੱਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਖਿਲਾਫ ਆਵਾਜ਼ ਨਹੀਂ ਚੁੱਕੀ। ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਨੇ ਵੀ ਇਸ ਸਮੇਂ ਦੌਰਾਨ ਆਪਣੀ ਆਵਾਜ਼ ਨਹੀਂ ਚੁੱਕੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੰਨੀ ਪੰਜ ਸਾਲ ਤੱਕ ਕੈਬਨਿਟ ਮੰਤਰੀ ਰਹੇ ਪਰ ਉਹਨਾਂ ਨੇ ਕਦੇ ਵੀ ਅਨੁਸੂਚਿਤ ਜਾਤੀਆਂ ਜਾਂ ਕਮਜ਼ੋਰ ਵਰਗਾਂ ਦੇ ਮਾਮਲੇ ਵਿਚ ਇਕ ਵਾਰ ਵੀ ਆਵਾਜ਼ ਨਹੀਂ ਚੁੱਕੀ। ਉਹਨਾਂ ਕਿਹਾ ਕਿ ਜਦੋਂ 4.5 ਲੱਖ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਦਿੱਤਾ ਅਗਾ ਤੇ ਕਾਂਗਰਸ ਸਰਕਾਰ ਨੇ ਐਸ ਸੀ ਸਕਾਲਰਸ਼ਿਪ ਬੰਦ ਕਰ ਦਿੱਤੀ, ਉਦੋਂ ਵੀ ਚੰਨ ਚੁੱਪ ਰਹੇ। ਉਹਨਾਂ ਕਿਹਾ ਕਿ ਜਦੋਂ ਲੱਖਾਂ ਨੀਲੇ ਕਾਰਡ ਜਿਹਨਾਂ ਦੇ ਨਾਲ ਗਰੀਬ ਵਰਗ ਨੂੰ ਸਸਤਾ ਰਾਸ਼ਨ ਮਿਲਦਾਹੈ, ਕੱਟੇ ਗਏ ਤਾਂ ਉਦੋਂ ਵੀ ਚੰਨੀ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਕਦੇ ਵੀ ਕਿਸੇ ਘੁਟਾਲੇ ਖਿਲਾਫ ਭਾਵੇਂ ਉਹ ਕੇਂਦਰੀ ਰਾਸ਼ਨ ਦਾ ਹੋਵੇ ਜਾਂ ਫਿਰ ਵੈਕਸੀਨ ਘੁਟਾਲਾ, ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਬੀਬੀ ਬਾਦਲ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਸਿਰਫ ਖੁਦ ਅਮੀਰ ਬਣਨ ’ਤੇ ਧਿਆਨ ਦਿੱਤਾ। ਇਹ ਗੱਲ ਖੁਦ ਮੁੱਖ ਮੰਤਰੀ ਦੇ ਭਾਣਜੇ ਹਨੀ ਨੇ ਕਬੂਲੀ ਹੈ ਜਿਸਨੇ ਕਿਹਾ ਹੈ ਕਿ ਉਸ ਕੋਲੋਂ ਬਰਾਮਦ ਹੋਏ 11 ਕਰੋੜ ਰੁਪਏ ਅਤੇ ਸੋਨਾ ਰੇਤ ਮਾਫੀਆ ਦੇ ਨਾਲ ਨਾਲ ਤਬਾਦਲਿਆਂ ਤੇ ਤਾਇਨਾਤੀਆਂ ਦਾ ਪੈਸਾ ਹੈ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਤਾਇਨਾਤੀਆਂ ਸਿਰਫ ਮੁੱਖ ਮੰਤਰੀ ਕਰਦਾ ਹੈ। ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਉਸੇ ਤਰੀਕੇ ਚੰਨੀ ਦੇਹੱਥ ਮੂਰਖ ਨਾ ਬਣਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੀ ਝੂਠੀ ਸਹੁੰ ਕਾਰਨ ਬਣ ਗਏ ਸਨ। ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੁੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਮਾਡਲ ਪੰਜਾਬ ਵਿਚ ਵੇਚਣਾ ਚਾਹੁੰਦਾ ਹੈ, ਉਹ ਸੂਬੇ ਵਿਚ ਤਬਾਹੀ ਲਿਆ ਦੇਵੇਗਾ। ਉਹਨਾਂ ਕਿਹਾ ਕਿ ਦਿੱਲੀ ਵਿਚ ਕਮਜ਼ੋਰ ਵਰਗਾਂ ਨੁੰ ਨਾ ਤਾਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਜਾਂ ਸਸਤਾ ਰਾਸ਼ਨ ਕੁਝ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਉਹਨਾਂ ਨੁੰ ਬਿਜਲੀ ਦੇ ਬਿੱਲ ਵੀ ਔਖੇ ਕੇ ਤਾਰਨੇ ਪੈਂਦੇ ਹਲ। ਜੇਕਰ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣ ਗਈ ਤਾਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਨੁੰ ਦਿੱਤੀਆਂ ਸਹੂਲਤਾਂ ਖੋਹ ਲੈਣਗੇ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿਰੋਧੀ ਏਜੰਡੇ ਦੀ ਗੱਲ ਵੀ ਕੀਤੀ ਤੇ ਕਿਹਾ ਕਿ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਇਕ ਹਲਫੀਆ ਬਿਆਨ ਦਾਇਰ ਕਰ ਕੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਰਿਆਣਾ ਤੇ ਦਿੱਲੀ ਲਈ ਹਿੱਸਾ ਮੰਗਿਆ ਹੈ। ਉਸਨੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀ ਪਾਰਟੀ ਤੋਂ ਲੋਕਾਂ ਦੀ ਭਲਾਈ ਦੇ ਕੰਮ ਦੀ ਆਸ ਨਹੀਂ ਕੀਤੀ ਜਾ ਸਕਦੀ

Our Visitor

1897235