Wednesday, May 6, 2026
Home Blog Page 2611

ਹਲਕੇ ਦੇ ਕਰਵਾਏ ਵਿਕਾਸ ਤੋਂ ਲੋਕ ਖੁਸ, ਹੋਵੇਗੀ ਇਤਿਹਾਸਕ ਜਿੱਤ : ਖੁਸ਼ਬਾਜ ਸਿੰਘ ਜਟਾਣਾ

0

ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਹਲਕਾ ਤਲਵੰਡੀ ਸਾਬੋ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਤੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਅਤੇ ਜੋ ਵੀ ਮੁਸ਼ਕਲ ਲੋਕਾਂ ਨੇ ਦੱਸੀ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ। ਇਹ ਦਾਅਵਾ ਕਰਦਿਆਂ ਕਾਗਰਸ ਪਾਰਟੀ ਦੇ ਉਮੀਦਵਾਰ ਖੁਸਬਾਜ ਸਿੰਘ ਜਟਾਣਾ ਨੇ ਕਿਹਾ ਕਿ ਹਲਕੇ ਵਿਚ ਸਕੂਲ ਅਪਗ੍ਰੇਡ ਕਰਵਾਏ, ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਹਿਰਾਂ ਕੱਸੀਆਂ ਪੱਕੀਆਂ ਕੀਤੀਆਂ, ਬਿਜਲੀ ਦੀ ਸਮੱਸਿਆ ਦੂਰ ਕਰਨ ਲਈ ਨਵੇਂ ਗਰਿੱਡ ਬਣਾਏ ,ਨੌਜਵਾਨਾਂ ਨੂੰ ਖੇਡਾਂ ਪ੍ਰਤੀ ਲਿਆਉਣ ਲਈ ਨਵੇਂ ਸਟੇਡੀਅਮ ਬਣਾਏ,ਸਰਕਾਰ ਦੀਆਂ ਸਕੀਮਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ,ਘਰਾਂ ਦੀ ਮੁਰੰਮਤ ਫ਼ਸਲਾਂ ਦੇ ਨੁਕਸਾਨ ਸਮੇਤ ਹਰ ਸਕੀਮ ਦਾ ਜੋ ਵੀ ਮੁਆਵਜ਼ਾ ਮਿਲਦਾ ਸੀ ਉਸ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ,ਜਿਸ ਕਰਕੇ ਲੋਕ ਇਲਾਕੇ ਦੇ ਕਰਵਾਏ ਵਿਕਾਸ ਤੋਂ ਬਾਗੋ ਬਾਗ ਹਨ ਤੇ ਇਸੇ ਵਿਕਾਸ ਦੇ ਨਾਮ ਤੇ ਅਸੀਂ ਇਤਿਹਾਸਕ ਜਿੱਤ ਦਰਜ ਕਰਾਂਗੇ ।ਉਨ੍ਹਾਂ ਦਾਅਵਾ ਕੀਤਾ ਕਿ ਆੱਜ ਲੜਾਈ ਇੱਕ ਪਾਸੜ ਦਿਖਾਈ ਦੇ ਰਹੀ ਹੈ ,ਲੋਕਾਂ ਵਿਚ ਇਹ ਚਰਚਾ ਹੈ ਕਿ ਕਾਂਗਰਸ ਦੇ ਉਮੀਦਵਾਰ ਅੱਗੇ ਅੱਜ ਵਿਰੋਧੀਆਂ ਕੋਲ ਬੋਲਣ ਲਈ ਕੋਈ ਭਾਸ਼ਨ ਨਹੀਂ ਕਿ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਣ । ਖੁਸ਼ਬਾਜ ਸਿੰਘ ਜਟਾਣਾ ਨੇ ਲੋਕਾਂ ਦੇ ਮਿਲ ਰਹੇ ਸਮਰਥਨ ਤੋਂ ਖ਼ੁਸ਼ੀ ਵਿੱਚ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਜਿੱਤ ਤੇ ਇਸ ਇਲਾਕੇ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ, ਨਵੀਂ ਇੰਡਸਟਰੀ ਵੀ ਲਿਆਵਾਂਗੇ ਤਾਂ ਜੋ ਗ਼ਰੀਬ ਪਰਿਵਾਰਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਮਿਲੇ। ਜਟਾਣਾ ਨੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾ ਕੰਮ ਕਰਾਂਗੇ ਕਿ ਹੁਸ਼ਿਆਰ ਤੇ ਗ਼ਰੀਬ ਲੜਕੀਆਂ ਨੂੰ ਵਧੀਆ ਰੁਜ਼ਗਾਰ ਮਿਲ ਸਕੇ , ਨੌਜਵਾਨਾਂ ਨੂੰ ਨੌਕਰੀਆਂ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਅਜਿਹੇ ਸੈਂਟਰ ਖੋਲ੍ਹਾਂਗੇ ਜਿਥੇ ਨੌਜਵਾਨ ਲੜਕੇ ਲੜਕੀਆਂ ਆਪਣੀਆਂ ਡਿਗਰੀਆਂ ਰਾਹੀਂ ਰਿਜਿਊਮ ਜਮ੍ਹਾਂ ਕਰਵਾਉਣਗੇ,ਉਨ੍ਹਾਂ ਡਿਗਰੀਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਲਈ ਜਾਗਰੂਕ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਸਰਦਾਰ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਰਵਾਏ ਵਿਕਾਸ ਕੰਮ, ਦਿੱਤੀਆਂ ਰਾਹਤ ਸਕੀਮਾਂ ਤੋਂ ਲੋਕ ਖੁਸ਼ ਹਨ ,ਇਸ ਇਲਾਕੇ ਵਿੱਚ ਕਾਂਗਰਸ ਦੇ ਉਮੀਦਵਾਰ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਤੇ ਪਿੰਡਾਂ ਦੇ ਪੰਚ ਸਰਪੰਚ ਵੀ ਮੌਜੂਦ ਸਨ ।

ਕਿਰਨਜੀਤ ਸਿੰਘ ਗਹਿਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

0

ਸੁਖਜਿੰਦਰ ਮਾਨ
ਬਠਿੰਡਾ , 12 ਫਰਵਰੀ: ਪਿਛਲੇ ਦਿਨੀਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੂੰ ਕਾਂਗਰਸ ਦੀ ਲੀਡਰਸ਼ਿਪ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਲਈ ਗਹਿਰੀ ਨੇ ਸੋਨੀਆ ਗਾਂਧੀ ਪ੍ਰਧਾਨ ਕਾਂਗਰਸ ਪਾਰਟੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਜਨਰਲ ਸਕੱਤਰ, ਕਾਂਗਰਸ ਹਰੀਸ਼ ਚੌਧਰੀ ਇੰਚਾਰਜ ਪੰਜਾਬ ਮਾਮਲੇ ਤੇ ਕਾਂਗਰਸ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਉਨ੍ਹਾਂ ਦੀ ਪੂਰੀ ਟੀਮ ਪੰਜਾਬ ਭਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸਾਰੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜ਼ੋਰ ਸ਼ੋਰ ਨਾਲ ਮਦਦ ਕਰ ਰਹੇ ਹਨ । ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੇ ਸਮੁੱਚੇ ਦਲਿਤ ਭਾਈਚਾਰੇ ਦਾ ਮਾਣ ਸਨਮਾਨ ਵਧਾਇਆ ਇਸ ਕਰਕੇ ਸਮੁੱਚਾ ਅਸੀਂ ਭਾਈਚਾਰਾ ਅਤੇ ਪੰਜਾਬ ਦੇ ਇਨਸਾਫ਼ਪਸੰਦ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ।

ਹਰਵਿੰਦਰ ਸਿੰਘ ਲਾਡੀ ਨੂੰ ਬਠਿੰਡਾ ਦਿਹਾਤੀ ਹਲਕੇ ਦੇ ਦਰਜਨ ਪਿੰਡਾਂ ਲੱਡੂਆਂ ਵਿੱਚ ਨਾਲ ਤੋਲਿਆ

0

ਅਨੇਕਾਂ ਪਰਿਵਾਰ ਕਾਂਗਰਸ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ,12 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਉਨ੍ਹਾਂ ਵੱਲੋਂ ਹਰ ਰੋਜ਼ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਅੱਜ ਲਾਡੀ ਨੇ ਹਲਕੇ ਦੇ ਪਿੰਡ ਗੁਲਾਬਗੜ੍ਹ ਕੋਟਸ਼ਮੀਰ ਜੱਸੀ ਪੌ ਵਾਲੀ ਜੋਧਪੁਰ ਰੋਮਾਣਾ ਬਾਹੋ ਯਾਤਰੀ ਬਾਬਾ ਜੀਵਨ ਸਿੰਘ ਨਗਰ ਮੁਲਤਾਨੀਆ ਮੀਆਂ ਬਾਹੋ ਸਿਵੀਆਂ ਚੁੱਘੇ ਕਲਾਂ ਸਰਦਾਰਗਡ਼੍ਹ ਅਤੇ ਕਰਮਗੜ੍ਹ ਛਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਹਰਵਿੰਦਰ ਸਿੰਘ ਲਾਡੀ ਨੂੰ ਕਰੀਬ ਅੱਠ ਥਾਵਾਂ ਤੇ ਲੱਡੂਆਂ ਨਾਲ ਤੋਲਿਆ ਗਿਆ ਜਦੋਂ ਕਿ ਅਕਾਲੀ ਦਲ ਅਤੇ ਆਪ ਛੱਡ ਕੇ ਅਨੇਕਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਦਾ ਪੰਜਾ ਫਡ਼ਿਆ। ਇਸ ਮੌਕੇ ਲਾਡੀ ਨੇ ਕਿਹਾ ਕਿ ਵੋਟਰਾਂ ਨੂੰ ਉਮੀਦਵਾਰ ਦੇ ਕੰਮਾਂਕਾਰਾਂ ਨੂੰ ਦੇਖ ਕੇ ਹੀ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਹਲਕੇ ਅੰਦਰ ਠੱਗੀਆਂ ਮਾਰੀਆਂ ਜਦੋਂ ਕਿ ਉਨ੍ਹਾਂ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਹੈ। ਲਾਡੀ ਨੇ ਪੰਜ ਸਾਲਾਂ ਦੌਰਾਨ ਹਲਕੇ ਅੰਦਰ ਕਰਵਾਏ ਵਿਕਾਸ ਕਾਰਜਾਂ ਦਾ ਵਿਸਥਾਰਪੂਰਵਕ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਹਲਕੇ ਨੂੰ ਵਿਕਾਸ ਪੱਖੋਂ ਇਕ ਨੰਬਰ ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਪੰਜ ਸਾਲ ਤੋਂ ਹਲਕੇ ਦੇ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਦਾ ਯਤਨ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਉਹ ਹਲਕੇ ਵਿਚ ਵਿਚਰੇ ਹਨ। ਉਨ੍ਹਾਂ ਹਮੇਸ਼ਾ ਸਾਫ ਸੁਥਰੀ ਰਾਜਨੀਤੀ ਕਰਦਿਆਂ ਲੋਕ ਹਿੱਤ ਵਿੱਚ ਕੰਮ ਕੀਤਾ ਹੈ ਇਸ ਲਈ ਉਹ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਰਹੇ ਹਨ।
ਬਾਕਸ
ਬਠਿੰਡਾ : ਅੱਜ ਪਿੰਡ ਕੋਟਸ਼ਮੀਰ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ, ਜਿੰਨ੍ਹਾਂ ਦਾ ਹਰਵਿੰਦਰ ਸਿੰਘ ਲਾਡੀ ਨੇ ਸਵਾਗਤ ਕਰਦਿਆਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਕੇ ਉਹਨਾਂ ਨੂੰ ਹਰ ਸਮੇਂ ਕੋਟਸ਼ਮੀਰ ਦੇ ਲੋਕਾਂ ਨਾਲ ਖੜ੍ਹੇ ਰਹਿ ਕੋਟਸ਼ਮੀਰ ਦੀ ਬਿਹਤਰੀ ਲਈ ਕੁੱਝ ਕਰਨ ਦੇ ਦ੍ਰਿੜ ਇਰਾਦੇ ਤੋਂ ਜਾਣੂ ਕਰਵਾਇਆ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਉਹਨਾਂ ਦਾ ਤਹਿਦਿਲੋਂ ਧੰਨਵਾਦੀ ।

ਤਨਖਾਹਾਂ ਨਾ ਮਿਲਣ ਦੇ ਵਿਰੋਧ ‘ਚ 15 ਫਰਵਰੀ ਨੂੰ ਹੈਡ ਆਫਿਸ ਦਾ ਕਰਾਗੇ ਘੇਰਾਓ: ਹਾਕਮ ਧਨੇਠਾ

0

ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਚ ਇਨਲਿਸਟਮੈਂਟ ਅਤੇ ਠੇਕੇਦਾਰਾਂ ਦੇ ਅਧੀਨ ਕੰਮ ਕਰਦੇ ਕਾਮਿਆਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਇਨ੍ਹਾਂ ਕਾਮਿਆਂ ਨੂੰ ਅੰਤ ਦੀ ਪੈ ਰਹੀ ਮਹਿੰਗਾਈ ਦੇ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਥੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਜ਼ਿਲ ਪਟਿਆਲਾ ਦੇ ਸੂਬਾ ਆਗੂ ਹਾਕਮ ਸਿੰਘ ਧਨੇਠਾ,ਸਰਕਲ ਪ੍ਰਧਾਨ ਗੁਰਚਰਨ ਸਿੰਘ , ਜਿਲਾ ਪ੍ਰਧਾਨ ਜੀਤ ਸਿੰਘ ਬਠੋਈ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਚ ਕੰਮ ਕਰਦੇ ਇਨਲਿਸਟਮੈਂਟ ਅਤੇ ਠੇਕੇਦਾਰਾਂ ਦੇ ਅਧੀਨ ਫੀਲਡ ਤੇ ਦਫਤਰੀ ਕਾਮਿਆਂ ਨੂੰ ਕਈ ਜਿਲ੍ਹਿਆਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਇਨ੍ਹਾਂ ਕਾਮਿਆਂ ਦੀਆਂ ਰੁਕੀਆਂ ਤਨਖਾਹਾਂ ਦੇ ਫੰਡਾਂ ਬਾਰੇ,ਤੇ ਪੰਜਾਬ ਵਿਚ ਕੁਝ ਡਵੀਜਨਾਂ ’ਚ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਇਨਲਿਸਟਮੈਂਟ ਦੇ ਅਪੈਡਿੰਗ ਪਏ ਕੇਸਾਂ ਅਤੇ ਹੋਰ ਜਥੇਬੰਦੀ ਦੀਆਂ ਮੰਗਾਂ ਦੇ ਸਬੰਧ ਵਿਚ ਮਿਤੀ 31 ਜਨਵਰੀ 2022 ਨੂੰ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਦੇ ਨਾਲ ਉਨ੍ਹਾਂ ਦੇ ਦਫਤਰ ਮੁਹਾਲੀ ਵਿਖੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਰੁਕੀਆਂ ਤਨਖਾਹਾਂ ਦੇ ਫੰਡ ਜਾਰੀ ਕਰਨ ਅਤੇ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਕੇਸਾਂ ਦਾ ਹੱਲ ਕਰਨ ਲਈ ਐਚ.ਓ.ਡੀ. ਵਲੋਂ ਭਰੋਸਾ ਦਿੱਤਾ ਗਿਆ ਸੀ ਪਰ ਤ੍ਰਾਂਸਦੀ ਇਹ ਹੈ ਕਿ ਅਜੇ ਤੱਕ ਰੁਕੀਆਂ ਤਨਖਾਹਾਂ ਦੇ ਪੂਰੇ ਫੰਡ ਜਾਰੀ ਨਹੀਂ ਕੀਤੇ ਗਏ ਹਨ ਉਥੇ ਹੀ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਦੇ ਕੇਸ ਦਾ ਹੱਲ ਨਹੀਂ ਕੀਤਾ ਗਿਆ ਹੈ।
ਉਪਰੋਕਤ ਮੰਗਾਂ ਦਾ ਹੱਲ ਕਰਨ ਸਬੰਧੀ ਵਾਅਦਾ ਕਰਕੇ ਵੀ ਅਪਣਾਈ ਜਾ ਰਹੀ ਟਾਲ ਮਟੋਲ ਵਾਲੀ ਨੀਤੀ ਦੇ ਕਾਰਨ ਜਥੇਬੰਦੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਜਥੇਬੰਦੀ ਵਲੋਂ 10 ਫਰਵਰੀ ਨੂੰ ਫਿਰ ਵਿਭਾਗੀ ਮੁੱਖੀ ਨੂੰ ਨੋਟਿਸ ਭੇਜ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਰੁਕੀਆਂ ਤਨਖਾਹਾਂ ਦੇ ਫੰਡ ਅਤੇ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਦੇ ਕੇਸਾਂ ਦਾ ਹੱਲ ਮਿਤੀ 14 ਫਰਵਰੀ 2022 ਤੱਕ ਨਹੀਂ ਕੀਤਾ ਗਿਆ ਤਾਂ ਮਜਬੂਰ ਹੋ ਕੇ ਜੱਥੇਬੰਦੀ ਵਲੋਂ ਮਿਤੀ 15 ਫਰਵਰੀ 2022 ਨੂੰ ਸਾਰੇ ਪੰਜਾਬ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹੈਡ ਆਫਿਸ ਦਾ ਘੇਰਾਓ ਕਰਕੇ ਪੰਜਾਬ ਸਰਕਾਰ ਤੇ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.),ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਰਥੀ ਫੂਕ ਮੁਜ਼ਾਹਰੇ ਪਟਿਆਲਾ ਸ਼ਹਿਰਾਂ ਵਿਚ ਕੀਤੇ ਜਾਵੇਗਾ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਵਿਭਾਗੀ ਉੱਚ ਅਧਿਕਾਰੀਆਂ ਦੀ ਸਿੱਧੇ ਤੌਰ ’ਤੇ ਹੋਵੇਗੀ।

ਕਾਂਗਰਸ ਦਾ ਅੰਦਰੂਨੀ ਕਲੇਸ਼ ਹੀ ਪਾਰਟੀ ਨੂੰ ਲੈ ਡੁੱਬੇਗਾ : ਗੜ੍ਹੀ

0

ਸੁਖਜਿੰਦਰ ਮਾਨ

ਚੰਡੀਗੜ੍ਹ, 11 ਫਰਵਰੀ: ਕਾਂਗਰਸ ਪਾਰਟੀ ਵਿੱਚ ਚਲਦੇ ਅੰਦਰੂਨੀ ਕਾਟੋ ਕਲੇਸ਼ ਉਤੇ ਟਿੱਪਣੀ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਹੀ ਪਾਰਟੀ ਨੂੰ ਲੈ ਕੇ ਬੈਠ ਜਾਵੇਗਾ।  ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਕਾਂਗਰਸ ਉਤੇ ਸਿੱਧੂ ਦੀ ਪ੍ਰਧਾਨਗੀ ਵਿੱਚ ਭ੍ਰਿਸ਼ਟ ਲੋਕਾਂ ਨੂੰ ਟਿਕਟ ਦੇਣ ਦੇ ਦੋਸ਼ ਲਗਾਏ ਤੇ ਨਵਜੋਤ ਸਿੱਘੂ ਵੀ ਸ਼ਾਇਦ ਅਜੇ ਤੱਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਮੰਨਣ ਨੂੰ ਤਿਆਰ ਨਹੀਂ ਹੈ। ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਕੀਮਤੀ ਵੋਟ ਪਾਉਣ ਤੋਂ ਪਹਿਲਾਂ ਪਾਰਟੀ ਬਾਰੇ ਚੰਗੀ ਤਰ੍ਹਾਂ ਜਾਂਚ ਪਰਖ ਕਰ ਲੈਣ, ਫਿਰ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗਠਜੋੜ ਹੀ ਇਸ ਵਾਰ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹਲ ਕਰ ਸਕਦਾ ਹੈ, ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਕਾਲੀ-ਬਸਪਾ ਗਠਜੋੜ ਨੂੰ ਵੋਟ ਪਾ ਕੇ ਜਿਤਾਉਣ।

ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਅਗਲੇ 20 ਸਾਲਾਂ ਨੂੰ ਧਿਆਨ ਵਿਚ ਰੱਖ ਕੇ ਪਰਿਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼

0

ਸੁਖਜਿੰਦਰ ਮਾਨ

ਚੰਡੀਗੜ੍ਹ, 11 ਫਰਵਰੀ  – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਕਾਸ-ਪਰਿਯੋਜਨਾਵਾਂ ਨੂੰ ਘੱਟ ਤੋਂ ਘੱਟ ਅਗਲੇ 20 ਸਾਲਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕਰਨ। ਉਹ ਅੱਜ ਚਰਖੀ ਦਾਦਰੀ ਵਿਚ ਅਧਿਕਾਰੀਆਂ ਦੀ ਜਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ 45 ਕਰੋੜ ਰੁਪਏ ਦਹ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ।ਡਿਪਟੀ ਸੀਐਮ ਨੇ ਚਰਖੀ ਦਾਦਰੀ ਤੇ ਬਾਡੜਾ ਵਿਧਾਨਸਭਾ ਖੇਤਰ ਵਿਚ ਅਧਿਕਾਰੀਆਂ ਦੇ ਦਫਤਰ-ਭਵਨ, ਸੀਵਰੇਜ ਸਿਸਟਮ, ਕਰਮਚਾਰੀਆਂ ਤੇ ਅਧਿਕਾਰੀਆਂ ਦੇ ਲਈ ਰਿਹਾਇਸ਼ ਸਹੂਲਤ ਆਦਿ ਵਿਕਾਸ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਕੰਮ ਵਿਚ ਗੁਣਵੱਤਾ ‘ਤੇ ਬਿਲਕੁਲ ਸਮਝੌਤਾ ਨਈਂ ਕੀਤਾ ਜਾਵੇਗਾ। ਉਨ੍ਹਾਂ ਨੇ ਦਾਦਰੀ ਸ਼ਹਿਰ ਤੋਂ ਪਾਣੀ ਦੀ ਨਿਕਾਸੀ ਦੇ ਲਈ 37 ਕਰੋੜ 77 ਲੱਖ ਦੀ ਯੋਜਨਾ, ਸਮਸਪੁਰ ਸਟੇਡੀਅਮ, ਸਕੱਤਰੇਤ, ਦਾਦਰੀ-ਬਾਡੜਾ ਦੇ ਨਵੇਂ ਸਰਕਾਰੀ ਭਵਨ ਬਾਡੜਾ ਦਾ ਬਾਈਪਾਸ ਰੋਡ, ਰੋਹਤਕ ਰੋਡ ‘ਤੇ ਬਨਣ ਵਾਲਾ ਆਰਓਬੀ ਕਾਰਜ ਦੀ ਸਮੀਖਿਆ ਕੀਤੀ। ਸ੍ਰੀ ਦੁਸ਼ਯੰਤ ਚੌਟਾਲਾ ਨੇ ਪਿੰਡ ਪੈਂਤਾਵਾਸ ਤੋਂ ਪਿੰਡ ਮਧ-ਮਾਧਵੀ ਤਕ ਬਨਣ ਵਾਲੀ ਸੜਕ ਨੂੰ ਛੇ ਕਰਮ ਦੀ ਬਨਾਉਣ, ਬਾਡੜਾ-ਜੁਈ-ਸਤਨਾਲੀ ਰੋਡ ਦੇ ਬਾਈਪਾਸ ਨੂੰ ਪੂਰਾ ਸਰਕਲ ਬਣਾ ਕੇ ਇਸ ਦੀ ਯੋਜਨਾ ਬਨਾਉਣ, ਦਾਦਰੀ ਬਾਡੜਾ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਰਿਹਾਇਸ਼ ਲਈ ਵਨ ਬੀਐਚਕੇ, ਟੂ ਬੀਐਚਕੇ ਸਾਇਜ ਦੇ ਫਲੈਟ ਬਨਾਉਣ ਦੇ ਏਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਬੌਂਦ ਅਤੇ ਦਾਦਰੀ ਵਿਚ ਸਰਕਾਰੀ ਕਾਲਜ ਦੇ ਭਨ, ਬਾਡੜਾ ਵਿਚ ਸੌ ਕਰੋੜ ਦੀ ਲਾਗਤ ਨਾਲ ਬਨਣ ਵਾਲੀ 35 ਪਿੰਡਾਂ ਦੀ ਪੇਯਜਲ ਪਰਿਯੋਜਨਾ, ਪਾਣੀ ਨਿਗਾਸੀ ਦੇ ਲਈ ਦਾਦਰੀ ਤੋ ਝੱਜਰ ਤਕ ਪਾਇਪਲਾਇਨ ਡ੍ਰੇਨ ਬਨਾਉਣ, ਪਿੰਡ ਸਮਸਪੁਰ ਵਿਚ ਪੇਯਜਲ ਸਪਲਾਈ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਬਾਡੜਾ ਵਿਧਾਨਸਭਾ ਖੇਤਰ ਤੋਂ ਵਿਧਾਇਕ ਨੈਨਾ ਸਿੰਘ ਚੌਟਾਲਾ ਨੇ ਬਾਡੜਾ ਵਿਚ ਸੌ ਬੈਡ ਦਾ ਹਸਪਤਾਲ ਸਮੇਤ ਵੱਖ-ਵੱਖ ਮੁਦਿਆਂ ਨੂੰ ਡਿਪਟੀ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ।

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਸਾਬਕਾ ਵਿਧਾਇਕ ਨੇ ਮਾਰਿਆ ਹਾਅ ਦਾ ਨਾਅਰਾ..!

0

ਅਕਾਲੀ ਬਸਪਾ ਸਰਕਾਰ ਵਿੱਚ ਕਰਾਂਗੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਹਰ ਸਮੱਸਿਆ ਹੱਲ,ਮਿਲਣਗੇ ਹੱਕ: ਸਰੂਪ ਸਿੰਗਲਾ   

ਖ਼ਜ਼ਾਨਾ ਮੰਤਰੀ ਦੀ ਮਾੜੀ ਸੋਚ ਕਰਕੇ ਅੱਜ ਹਰ ਵਰਗ ਕਰ ਰਿਹਾ ਤ੍ਰਾਹੀ ਤ੍ਰਾਹੀ 

ਸੁਖਜਿੰਦਰ ਮਾਨ

ਬਠਿੰਡਾ, 11ਫਰਵਰੀ:- ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮਾੜੀ ਸਥਿਤੀ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਹਾਅ ਦਾ ਨਾਅਰਾ ਮਾਰਦਿਆਂ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ  ਦੋਸ਼ ਲਾਏ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾੜੀ ਸੋਚ ਕਰਕੇ ਅੱਜ ਹਰ ਵਰਗ ਤ੍ਰਾਹੀ ਤ੍ਰਾਹੀ ਕਰ ਰਿਹਾ ਹੈ, ਜਿਸ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਹੱਕਾਂ ਲਈ ਸੜਕਾਂ ਤੇ ਰੁਲਣਾ ਪੈ ਰਿਹਾ ਹੈ ।ਸਰੂਪ ਚੰਦ ਸਿੰਗਲਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨਾਂ ਲਈ ਉਮੀਦ ਰੱਖਣ ਅਕਾਲੀ ਬਸਪਾ ਸਰਕਾਰ ਬਣਦਿਆਂ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ ਅਤੇ ਸਾਰੇ ਹੱਕ ਮਿਲਣੇ ਯਕੀਨੀ ਬਣਾਏ ਜਾਣਗੇ।  ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਬਣਦਿਆਂ ਹੀ ਸਾਰੇ ਕੱਚੇ ਕਾਮੇ ਪੱਕੇ ਹੋਣਗੇ, ਸਾਰੇ ਪੇ ਕਮਿਸ਼ਨ ਲਾਗੂ ਕੀਤੇ ਜਾਣਗੇ ,ਮੁਲਾਜ਼ਮਾਂ ਨੂੰ ਬੁਨਿਆਦੀ ਸਹੂਲਤਾਂ ਸਮੇਤ ਅੱਜ ਦੇ ਹਾਲਾਤ ਮੁਤਾਬਕ ਸਾਰੇ ਹੱਕ ਦਿੱਤੇ ਜਾਣਗੇ, ਕਿਸੇ ਵੀ ਮੁਲਾਜ਼ਮ ਜਾਂ ਪੈਨਸ਼ਨਰ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਸਿੰਗਲਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਮੱਦਦ ਕਰਨ ਤਾਂ ਜੋ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਕੀਤੀਆਂ ਵਧੀਕੀਆਂ ਦਾ ਸਬਕ ਸਿਖਾਇਆ ਜਾ ਸਕੇ ।ਉਨ੍ਹਾਂ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨਿੱਜੀ ਲਾਭ ਲਾਲਚ ਵਾਲੀ ਰਹੀ ਹੈ, ਉਨ੍ਹਾਂ ਨੇ ਕਦੇ ਵੀ ਕਿਸੇ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਰਕੇ ਅੱਜ ਕਾਂਗਰਸ ਵੀ ਪਾਟੋ ਧਾੜ ਹੋ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਨੂੰ ਪੰਜ ਸਾਲ ਕੀਤੀਆਂ ਵਧੀਕੀਆਂ ਦਾ ਜਵਾਬ ਜਨਤਾ 20 ਫਰਵਰੀ ਨੂੰ ਉਨ੍ਹਾਂ ਖ਼ਿਲਾਫ਼ ਵੋਟ ਦਾ ਮੱਤਦਾਨ ਕਰਕੇ ਦੇਵੇਗੀ ।

ਆਪ ਦੇ ਕੂੜ ਪ੍ਰਚਾਰ ਤੇ ਸਾਬਕਾ ਵਿਧਾਇਕ ਸਿੰਗਲਾ ਦੇ ਸਪੁੱਤਰ ਦੇ ਗੰਭੀਰ ਇਲਜ਼ਾਮ ,ਕਿਹਾ ਲੋਕਾਂ ਦੇ ਦਿਲ ਜਿੱਤਣ ਨਾਲ ਹੋਵੇਗੀ ਜਿੱਤ         

0

ਸੁਖਜਿੰਦਰ ਮਾਨ

ਬਠਿੰਡਾ, 11 ਫ਼ਰਵਰੀ :-ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਸਪੁੱਤਰ ਦੀਨਵ ਸਿੰਗਲਾ ਕੋਆਰਡੀਨੇਟਰ ਯੂਥ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਵੱਲੋਂ ਆਪ ਦੇ ਉਮੀਦਵਾਰ ਨੂੰ ਇੱਕ ਨੰਬਰ ਤੇ ਦਿਖਾਉਣਾ ਤੇ ਸਿੰਗਲਾ ਸਾਹਿਬ ਨੂੰ ਤਿੰਨ ਨੰਬਰ ਤੇ ਦਿਖਾਉਣ ਦੇ ਕੀਤੇ ਜਾ ਰਹੇ ਕੂੜ ਪ੍ਰਚਾਰ ਤੇ ਘੇਰਦਿਆਂ ਗੰਭੀਰ ਇਲਜ਼ਾਮ ਲਾਏ ਹਨ ।ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੀਨਵ ਸਿੰਗਲਾ ਨੇ ਕਿਹਾ ਕਿ ਗਿੱਲ ਸਾਹਿਬ 40 ਸਾਲ ਸਿਆਸਤ ਕਾਂਗਰਸ ਵਿੱਚ ਕੀਤੀ, ਸਾਢੇ ਚਾਰ ਸਾਲ ਖ਼ਜ਼ਾਨਾ ਮੰਤਰੀ ਦੀਆਂ ਧੱਕੇਸ਼ਾਹੀਆਂ ਦਾ ਹਿੱਸਾ ਰਹੇ, ਕਾਂਗਰਸ ਦੇ ਹੀ ਐਮ ਸੀ ਜਿਨ੍ਹਾਂ ਨੇ ਅੱਜ ਤੱਕ ਵੀ ਐਮ ਸੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਤੇ ਹੁਣ ਝਾੜੂ ਦੇ ਉਮੀਦਵਾਰ ਬਣ ਕੇ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ, ਲੋਕ ਸਭ ਜਾਣੀ ਜਾਣ ਹਨ ਤੇ ਲੋਕ ਹੀ ਦੱਸਣਗੇ ਨੰਬਰ-1ਤੇ ਕੌਣ ਕਿਉਂਕਿ ਤਿੰਨੇ ਕਾਂਗਰਸੀ ਰਲ ਕੇ ਅਕਾਲੀ ਬਸਪਾ ਗੱਠਜੋਡ਼ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ ਮੁਕਾਬਲਾ ਕਰ ਰਹੇ ਹਨ ਪਰ ਮੁਕਾਬਲਾ ਹੋਣਾ ਨਹੀਂ, ਜਿੱਤ ਅਕਾਲੀ ਬਸਪਾ ਗੱਠਜੋੜ ਦੀ ਹੋਣੀ ਹੈ ।ਦੀਨਵ ਸਿੰਗਲਾ ਨੇ ਜਗਰੂਪ ਸਿੰਘ ਗਿੱਲ ਨੂੰ ਸਿੱਧਾ ਚੈਲੰਜ ਕਰਦੇ ਹੋਏ ਕਿਹਾ ਕਿ ਥੋਡੇ ਆਪਣੇ ਵਾਰਡ ਵਿਚ ਇਕੱਠ ਰੱਖ ਲਓ ਲੋਕ ਦੱਸ ਦੇਣਗੇ ਕਿ ਲੋਕ ਕਿਸ ਨਾਲ ਹਨ ਤੇ ਲੋਕਾਂ ਦੀ ਸੇਵਾ ਕੌਣ ਕਰਦਾ ਰਿਹਾ ਹੈ । ਦੀਨਵ ਸਿੰਗਲਾ ਨੇ ਕਿਹਾ ਕਿ ਕਾਂਗਰਸ ਅਤੇ ਆਪ ਹਾਰ ਦੀ ਬੁਖਲਾਹਟ ਵਿੱਚ ਕੋਝੀਆਂ ਹਰਕਤਾਂ ਤੇ ਉਤਰੇ ਹੋਏ ਹਨ ਪਰ ਲੋਕ ਸਭ ਜਾਣਦੇ ਹਨ ਕਿਸ ਨੇ ਕੀ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰੂਪ ਚੰਦ ਸਿੰਗਲਾ ਦੀ ਸਾਫ਼ ਛਵੀ ਤੇ ਸ਼ਰੀਫ ਸਿਆਸਤ ਅਤੇ ਖਜ਼ਾਨਾ ਮੰਤਰੀ ਤੇ ਜਗਰੂਪ ਗਿੱਲ ਦੀਆਂ ਧੱਕੇਸ਼ਾਹੀਆਂ ਨੂੰ ਮੁੱਖ ਰੱਖ ਕੇ ਵੋਟ ਪਾਉਣ।

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ਦੇ ਮੁਕਾਬਲੇ ਕਰਵਾਏ

0

ਸੁਖਜਿੰਦਰ ਮਾਨ

ਬਠਿੰਡਾ, 11 ਫ਼ਰਵਰੀ : ਅੱਜ RAA  ਅਧੀਨ ਜ਼ਿਲ੍ਹਾ ਪੱਧਰੀ (ਛੇਵੀਂ-ਅੱਠਵੀਂ) ਤੇ (ਨੌਵੀਂ- ਦਸਵੀਂ) ਕੁਇਜ਼ ਸਾਇੰਸ- ਹਿਸਾਬ- ਅੰਗਰੇਜ਼ੀ- ਸਮਾਜਿਕ ਵਿਗਿਆਨ ਵਿਸ਼ੇ ਦੇ ਮੁਕਾਬਲੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ( ਸਾਇੰਸ/ਹਿਸਾਬ/ ਅੰਗਰੇਜ਼ੀ) ਕਰਵਾਏ ਗਏ, ਜਿਸ ਵਿੱਚ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀਆਂ 14 ਟੀਮਾਂ ਨੇ ਭਾਗ ਲਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਇਕਬਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਭਾਰਤੀ ਫਾਉਂਡੇਸ਼ਨ ਦੇ ਕੋਆਰਡੀਨੇਟਰ ਸ. ਅਮਰਜੀਤ ਸਿੰਘ    ਦੇ ਸਹਿਯੋਗ ਨਾਲ ਛੇਵੀਂ- ਅੱਠਵੀਂ ਕੈਟੀਗਰੀ ਵਿਚੋਂ ਪਹਿਲੇ ਸਥਾਨ ਤੇ ਸਰਕਾਰੀ ਆਦਰਸ਼ ਦੇ ਟੀਮ ( ਕੋਮਲਪ੍ਰੀਤ (6), ਭਾਵਨਾ ਸ਼ਰਮਾ (7), ਖੁਸ਼ਪ੍ਰੀਤ ਕੌਰ(8)) ਅਤੇ ਨੌਵੀਂ – ਦਸਵੀਂ ਕੈਟੀਗਰੀ ਚੋਂ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ ਦੀ ਟੀਮ( , ਜਸ਼ਨਪ੍ਰੀਤ ਕੌਰ (9), ਜਗਮੀਤ ਸਿੰਘ (10)) ਨੂੰ ਵਧਾਈ ਦਿੱਤੀ ਤੇ ਸਨਮਾਨ ਕੀਤਾ। ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰਸ ਰਾਮ ਨਗਰ ਦੇ ਪ੍ਰਿੰਸੀਪਲ ਸ. ਗੁਰਮੇਲ ਸਿੰਘ ਸਿੱਧੂ ਨੇ ਦੂਜੇ ਸਥਾਨ ਅਤੇ ਤੀਜੇ ਸਥਾਨ ਤੇ ਅਈਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਟੀਮਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ  ਹਰਸਿਮਰਨ ਸਿੰਘ ਡੀ ਐਮ (ਸਾਇੰਸ), ਮਨੀਸ਼ ਗੁਪਤਾ ਬੀ ਐਮ, ਰਛਪਾਲ ਸਿੰਘ ਬੀ ਐਮ, ਸੁਖਪ੍ਰੀਤ ਸਿੰਘ ਬੀ ਐਮ, ਮੈਡਮ ਕੰਚਨ ਬੀ ਐਮ, ਮੈਡਮ ਮੀਜ਼ੀ ਗੋਇਲ, ਮੈਡਮ ਅਨੂ, ਮੈਡਮ ਕੋਮਲ, ਗੌਰਵ (ਭਾਰਤੀ ਫਾਉਂਡੇਸ਼ਨ) ਮਜੂਦ ਸਨ।

ਐਮਸੀਐਮਸੀ ਸੈੱਲ ਦੀ ਟੀਮ ਨਾਲ ਕੀਤੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਵਿਸ਼ੇਸ਼ ਬੈਠਕ

0

ਸਮੂਹ ਟੀਮ ਨੂੰ ਦਿੱਤੇ ਲੋੜੀਂਦੇ ਆਦੇਸ਼

ਸੁਖਜਿੰਦਰ ਮਾਨ

ਬਠਿੰਡਾ, 11 ਫ਼ਰਵਰੀ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਿਰਿੰਗ ਸੈੱਲ (ਐਮਸੀਐਮਸੀ) ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਐਮਸੀਐਮਸੀ ਸੈੱਲ ਦੇ ਮੈਂਬਰ ਸੈਕਟਰੀ ਸ਼੍ਰੀ ਗੁਰਦਾਸ ਸਿੰਘ ਅਤੇ ਮੈਂਬਰ ਡਾ. ਰੂਬਲ ਕਨੋਜੀਆ ਨਾਲ ਸਲਾਹ-ਮਸ਼ਵਰਾਂ ਕਰਨ ਉਪਰੰਤ ਸਮੂਹ ਟੀਮ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਬੈਠਕ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਐਮਸੀਐਮਸੀ ਦੀ ਟੀਮ ਤੋਂ ਹੁਣ ਤੱਕ ਦੀ ਹੋਈ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਗਰੁੱਪ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦੀ ਪੇਡ ਨਿਊਜ਼ ਜਾਂ ਇੱਕੋ ਹੀ ਖ਼ਬਰ ਵਾਰ-ਵਾਰ ਕਿਸੇ ਵੀ ਚੈਨਲ ਉਪਰ ਦਿਖਾਈ ਜਾਂਦੀ ਹੈ ਤਾਂ ਉਸ ਉਮੀਦਵਾਰ ਤੇ ਖ਼ਾਸ ਨਜ਼ਰ ਰੱਖ ਕੇ ਖ਼ਬਰ ਉਪਰ ਲੋੜੀਂਦੀ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਸ਼ੋਸ਼ਲ ਮੀਡੀਆ ਦੀ ਸਮੂਹ ਟੀਮ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ ਦੇ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਦੇ ਆਫੀਸ਼ੀਅਲ ਅਕਾਉਂਟਾਂ ਤੇ ਖ਼ਾਸ ਨਜ਼ਰ ਰੱਖੀ ਜਾਵੇ, ਜੇਕਰ ਉਮੀਦਵਾਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਉਸਦੇ ਚੋਣ ਖ਼ਰਚੇ ਵਿੱਚ ਲਿਆਂਦਾ ਜਾਵੇ। ਇਸ ਮੌਕੇ ਸ਼੍ਰੀ ਸੰਦੀਪ ਸਿੰਘ ਜੌੜਾ, ਸ਼੍ਰੀ ਨਵਦੀਪ ਕੁਮਾਰ, ਸ਼੍ਰੀ ਸੰਦੀਪ ਸਿੰਘ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਅਮਨਦੀਪ ਸਿੰਘ, ਸ਼੍ਰੀ ਅਸ਼ੋਕ ਕੁਮਾਰ, ਜਨਾਬ ਸੰਦੀਪ ਖ਼ਾਨ ਆਦਿ ਟੀਮ ਦੇ ਨੁਮਾਇੰਦੇ ਹਾਜ਼ਰ ਸਨ।

Our Visitor

1897202