ਸੁਖਜਿੰਦਰ ਮਾਨ
ਬਠਿੰਡਾ,10 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਤਿੰਨ ਦਿਨ ਚਲਣ ਵਾਲੇ 7ਵੇਂ ਸਥਾਪਨਾ ਦਿਵਸ ਸਮਾਰੋਹ ਦੀ ਸ਼ਾਨਦਾਰ ਸੁਰੂਆਤ ਅਜ ਕੈਪਸ ਵਿੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣ ਨਾਲ ਹੋਈ। ਯੂਨੀਵਰਸਿਟੀ ਦੇ ਵਾਈਸ-ਚਾਂਸਲ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਸਥਾਪਨਾ ਦਿਵਸ ‘ਤੇ ਫੈਕਲਟੀ, ਸਟਾਫ, ਵਿਦਿਆਰਥੀਆਂ ਅਤੇ ਹਿੱਸੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਭ ਤੋਂ ਤੇਜੀ ਨਾਲ ਵਧ ਰਹੀ ਐੱਮ.ਆਰ.ਐੱਸ.ਪੀ.ਟੀ.ਯੂ. ਦਾ ਸੰਖੇਪ ਸਫਰ ਬੇਹੱਦ ਸਲਾਘਾਯੋਗ ਰਿਹਾ ਹੈ। 11 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚੇਅਰਪਰਸਨ ਪ੍ਰੋ: ਹਰਪਾਲ ਸਿੰਘ ਪੰਨੂ ਵੱਲੋਂ ‘ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਫਲਸਫਾ‘ ਵਿਸੇ ‘ਤੇ ਮਾਹਿਰ ਭਾਸਣ ਦਾ ਆਯੋਜਨ ਕੀਤਾ ਜਾਵੇਗਾ। ਸਮਾਗਮਾਂ ਦੀ ਸਮਾਪਤੀ 12 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਉਪਰੰਤ ਗੁਰੂ ਕਾ ਲੰਗਰ ਨਾਲ ਹੋਵੇਗੀ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ 7ਵੇਂ ਸਥਾਪਨਾ ਦਿਵਸ ਦੀ ਸ਼ਾਨਦਾਰ ਸ਼ੁਰੁਆਤ
ਨੌਜਵਾਨਾਂ ਦੇ ਮੁੱਦਿਆਂ ਦੇ ਹੱਲ ਲਈ ‘ਆਪ’ ਦੀ ਸਰਕਾਰ ਬਣਾਉਣਾ ਸਮੇਂ ਦੀ ਲੋੜ – ਅਮਿਤ ਰਤਨ
ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ – ਪੰਜਾਬ ਦੇ ਸਮੂਹ ਨੌਜਵਾਨ ਵਰਗ ਨਾਲ ਸੰਬੰਧਿਤ ਮੁੱਖ ਮੁੱਦਿਆਂ ਸਿੱਖਿਆ ਤੇ ਬੇਰੁਜ਼ਗਾਰੀ ਦੇ ਠੋਸ ਹੱਲ ਲਈ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਸਮੇਂ ਦੀ ਲੋੜ ਹੈ । ਇਹ ਪ੍ਰਗਟਾਵਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ. ਅਮਿਤ ਰਤਨ ਕੋਟਫੱਤਾ ਨੇ ਵੱਖ ਵੱਖ ਪਿੰਡਾਂ ‘ਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਸਿੱਖਿਆ ਪ੍ਰਬੰਧ ਨੂੰ ਠੀਕ ਕਰਨਾ ਅਤੇ ਨੌਜਵਾਨ ਵਰਗ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਵੱਖ ਵੱਖ ਵਿਭਾਗਾਂ ‘ਚ ਭਰਤੀਆਂ ਖੋਲੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵਿਸ਼ੇਸ਼ ਪੈਕੇਜ ਐਲਾਨਕੇ ਉੱਚ ਸਿੱਖਿਆ ਪ੍ਰਬੰਧ ਨੂੰ ਦਰੁਸਤ ਕੀਤਾ ਜਾਵੇਗਾ । ਜੇਕਰ ਨੌਜਵਾਨ ਸਹੀ ਸਿੱਖਿਆ ਪ੍ਰਾਪਤ ਕਰਨਗੇ ਤੇ ਨੌਕਰੀਆਂ ਪ੍ਰਾਪਤ ਕਰਨਗੇ ਤਾਂ ਨਸ਼ੇ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਪੰਜਾਬ ‘ਚ ਰਵਾਇਤੀ ਪਾਰਟੀਆਂ ਨੇ ਬਦਲ ਬਦਲ ਕੇ ਨੌਜਵਾਨੀ ਦਾ ਘਾਣ ਕੀਤਾ ਹੈ । ਪਰ ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਇਹ ਗੱਲ ਭਲੀ ਭਾਂਤ ਜਾਣਦਾ ਹਾਂ ਕਿ ਨੌਜਵਾਨੀ ਨੂੰ ਬਚਾ ਕੇ ਅਤੇ ਸਹੀ ਲੀਹ ਤੇ ਪਾ ਕੇ ਸਮਾਜ ਦਾ ਭਲਾ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਮੇਰੇ ਹਲਕੇ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਵਿਧਾਨ ਸਭਾ ‘ਚ ਜਿਤਾ ਕੇ ਭੇਜਿਆ ਤਾਂ ਮੈਂ ਆਪਣੇ ਹਲਕੇ ਦੇ ਨੌਜਵਾਨੀ ਨੂੰ ਸਾਂਭਣ ਅਤੇ ਪੂਰੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦਵਾਂਗਾ ।
ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਭਗਵੰਤ ਮਾਨ ਨੇ ਸੰਸਦ ਵਿੱਚ ਉਠਾਇਆ ਕਿਸਾਨਾਂ ਦਾ ਮੁੱਦਾ
ਗੰਨਾ ਕਿਸਾਨ ਫਸਲਾਂ ਦੇ ਭਾਅ ਨਾ ਮਿਲਣ ਕਾਰਨ ਪਰੇਸ਼ਾਨ, ਬਕਾਇਆ ਰਾਸ਼ੀ ਜਲਦ ਭੁਗਤਾਨ ਕਰੇ ਸਰਕਾਰ – ਭਗਵੰਤ ਮਾਨ
ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਮੁਆਵਜ਼ਾ, ਕਿਸਾਨਾਂ ‘ਤੇ ਦਰਜ ਮਾਮਲੇ ਤੁਰੰਤ ਵਾਪਸ ਲਵੇ ਸਰਕਾਰ -ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਧੂੰਆਂਧਾਰ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਸੰਸਦ ਵਿੱਚ ਬਤੌਰ ਸੰਸਦ ਮੈਂਬਰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਪਿੱਛੇ ਨਹੀਂ ਹਟੇ ਅਤੇ ਪੰਜਾਬ ਦੇ ਅੰਨਦਾਤਾ ਨਾਲ ਜੁੜੇ ਗੰਭੀਰ ਮੁੱਦਿਆਂ ਨੂੰ ਲੋਕ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਚੁੱਕਿਆ। ਬੁੱਧਵਾਰ ਨੂੰ ਲੋਕ ਸਭਾ ‘ਚ ਇਲਾਕੇ ਦੇ ਗੰਨਾ ਕਿਸਾਨਾਂ ਦਾ ਮੁੱਦਾ ਉਠਾਉਂਦੇ ਹੋਏ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ 2020-21 ਦੇ ਲਗਪਗ 1.25 ਕਰੋੜ ਰੁਪਏ ਅਤੇ 2021-22 ਦੇ ਲਗਪਗ 20 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਕਿਉਂਕਿ ਗੰਨੇ ਦੀ ਫ਼ਸਲ ਨੂੰ ਤਿਆਰ ਹੋਣ ਵਿੱਚ ਇੱਕ ਸਾਲ ਦਾ ਸਮਾਂ ਲੱਗਦਾ ਹੈ, ਇਸ ਲਈ ਗੰਨਾ ਕਿਸਾਨਾਂ ਦੇ ਪਰਿਵਾਰਾਂ ਦਾ ਗੁਜਾਰਾ ਪੂਰੇ ਸਾਲ ਭਰ ਇਸ ਪੈਸੇ ਨਾਲ ਹੀ ਹੁੰਦਾ ਹੈ। ਅਦਾਇਗੀ ਦੇਰ ਨਾਲ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਨ ਨੇ ਸੰਸਦ ਨੂੰ ਗੰਨਾ ਕਿਸਾਨਾਂ ਦਾ ਬਕਾਇਆ ਵਿਆਜ ਸਮੇਤ ਅਦਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ੁਗਰਕੇਨ- ਐਕਟ 1996 ਅਨੁਸਾਰ ਸਰਕਾਰ ਨੂੰ ਖੰਡ ਮਿੱਲ ਵਿੱਚ ਗੰਨਾ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਅਦਾਇਗੀ ਕਰਨੀ ਹੁੰਦੀ ਹੈ। ਜੇਕਰ ਦੇਰੀ ਹੁੰਦੀ ਹੈ ਤਾਂ ਵਿਆਜ ਸਮੇਤ ਭੁਗਤਾਨ ਕਰਨਾ ਹੁੰਦਾ ਹੈ। ਇਸ ਲਈ ਸਰਕਾਰ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਗੰਨਾ ਕਿਸਾਨਾਂ ਨੂੰ ਫਸਲਾਂ ਦੇ ਭਾਅ ਦੀ ਬਣਦੀ ਰਾਸ਼ੀ ਵਿਆਜ ਸਮੇਤ ਅਦਾ ਕੀਤੀ ਜਾਵੇ। ਮਾਨ ਨੇ ਗੰਨਾ ਕਿਸਾਨਾਂ ਤੋਂ ਇਲਾਵਾ ਸੰਗਰੂਰ ਅਤੇ ਨੇੜਲੇ ਕਪਾਹ (ਨਰਮਾ) ਦੇ ਕਿਸਾਨਾਂ ਦਾ ਮੁੱਦਾ ਵੀ ਉਠਾਇਆ ਅਤੇ ਉਨ੍ਹਾਂ ਦੇ ਬਕਾਏ ਨੂੰ ਵੀ ਅਦਾ ਕਰਨ ਦੀ ਅਪੀਲ ਕੀਤੀ।
ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਅੰਦੋਲਨ ਦੌਰਾਨ ਕਿਸਾਨਾਂ ‘ਤੇ ਦਰਜ ਹੋਏ ਕੇਸਾਂ ਦਾ ਮੁੱਦਾ ਵੀ ਮਾਨ ਨੇ ਉਠਾਇਆ। ਉਨ੍ਹਾਂ ਕਿਹਾ ਕਿ ਦਿੱਲੀ ਸਰਹੱਦ ‘ਤੇ ਇਕ ਸਾਲ ਤੋਂ ਚੱਲੇ ਕਿਸਾਨ ਅੰਦੋਲਨ ਦੌਰਾਨ 750 ਤੋਂ ਜਿਆਦਾ ਕਿਸਾਨਾਂ ਦੀ ਜਾਨ ਚਲੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਤਾਂ ਕੀਤਾ ਪਰ ਕਿਸਾਨਾਂ ਦੀ ਮੌਤ ‘ਤੇ ਕੁਝ ਨਹੀਂ ਕਿਹਾ। ਸੰਸਦ ਨੂੰ ਮੇਰੀ ਅਪੀਲ ਹੈ ਕਿ ਅੰਦੋਲਨ ਵਿੱਚ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਅੰਦੋਲਨ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਦਰਜ ਕੀਤੇ ਕੇਸ ਤੁਰੰਤ ਵਾਪਸ ਲਏ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰ ਸ਼ਾਂਤੀਪੂਰਵਕ ਜੀਵਨ ਬਤੀਤ ਕਰ ਸਕਣ।
ਉਮੀਦਵਾਰਾਂ ਦੇ ਪ੍ਰਵਾਰਕ ਮੈਂਬਰ ਵੀ ਕੁੱਦੇ ਚੋਣ ਮੁਹਿੰਮ ’ਚ
ਪਤਨੀਆਂ, ਪੁੱਤਰ ਤੇ ਧੀਆਂ ਨੇ ਭਖਾਇਆ ਚੋਣ ਪ੍ਰਚਾਰ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਹਲਕਿਆਂ ਤੋਂ ਖੜ੍ਹੇ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚ ਹੁਣ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਵੀ ਜੁਟ ਗਏ ਹਨ। ਚੋਣ ਪ੍ਰਚਾਰ ਦੌਰਾਨ ਉਮੀਦਵਾਰ ਦੇ ਕਿਸੇ ਪ੍ਰਵਾਰਕ ਮੈਂਬਰ ਦੀ ਜਿਆਦਾ ਮੰਗ ਰਹਿਣ ਕਾਰਨ ਹੁਣ ਹਰ ਉਮੀਦਵਾਰ ਨੇ ਅਪਣੇ ਧੀਆਂ-ਪੁੱਤਰਾਂ ਤੇ ਪਤਨੀਆਂ ਤੋਂ ਇਲਾਵਾ ਬਾਕੀ ਰਿਸ਼ਤੇਦਾਰਾਂ ਨੂੰ ਵੀ ਚੋਣ ਮੁਹਿੰਮ ਵਿਚ ਝੋਕ ਦਿੱਤਾ ਹੈ। ਹਾਲਾਂਕਿ ਚੋਣਾਂ ਦੌਰਾਨ ਇਹ ਰਿਸ਼ਤੇਦਾਰ ਤੇ ਪ੍ਰਵਾਰਕ ਮੈਂਬਰ ਵੋਟਰਾਂ ਨੂੰ ਹਰ ਕੰਮ ਅੱਗੇ ਹੋ ਕੇ ਕਰਵਾਉਣ ਦੀ ਜਿੰਮੇਵਾਰੀ ਲੈਂਦੇ ਹਨ ਪ੍ਰੰਤੂ ਚੋਣਾਂ ਬਾਅਦ ਜਿਆਦਾਤਰ ਵੋਟਰ ਉਮੀਦਵਾਰ ਜੋਗੇ ਹੀ ਰਹਿ ਜਾਂਦੇ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ, ਸਾਲਾ ਜੈਜੀਤ ਜੌਹਲ, ਪੁੱਤਰ ਅਰੁਜਨ ਬਾਦਲ, ਪੁੱਤਰੀ ਰੀਆ ਬਾਦਲ ਤੋਂ ਇਲਾਵਾ ਭਤੀਜੀ ਮੰਨਤ ਜੌਹਲ ਘਰ ਘਰ ਜਾ ਰਹੇ ਹਨ। ਰੀਆ ਬਾਦਲ ਡੋਰ-ਟੂ-ਡੋਰ ਦੇ ਨਾਲ ਸੋਸਲ ਮੀਡੀਆ ਦਾ ਵੀ ਕੰਮ ਦੇਖ ਰਹੀ ਹੈ। ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦਾ ਪੁੱਤਰ ਦੀਨਵ ਸਿੰਗਲਾ, ਭਤੀਜ਼ਾ ਰਾਕੇਸ਼ ਸਿੰਗਲਾ ਤੋਂ ਇਲਾਵਾ ਉਨ੍ਹਾਂ ਨੂੰ ਨੂੰਹ ਰਾਣੀ ਗੁਰਨੀਤ ਸਿੰਗਲਾ ਦੀ ਵੀ ਸਮਰਥਕਾਂ ਵਿਚ ਭਾਰੀ ਮੰਗ ਬਣੀ ਹੋਈ ਹੈ। ਇਸੇ ਤਰ੍ਹਾਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦਾ ਭਾਣਜ਼ਾ ਕੋਂਸਲਰ ਸੁਖਦੀਪ ਢਿੱਲੋਂ ਤੇ ਭਰਾ ਅਤੇ ਭਤੀਜਿਆਂ ਨੇ ਵੀ ਵੱਖ ਵੱਖ ਥਾਵਾਂ ‘ਤੇ ਮੋਰਚੇ ਸੰਭਾਲੇ ਹੋਏ ਹਨ। ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਲਾਡੀ ਦੀ ਪਤਨੀ ਅੰੰਮਿ੍ਰਤ ਕੌਰ ਤੋਂ ਇਲਾਵਾ ਪੁੱਤਰੀ ਪ੍ਰਭਲੀਨ ਤੇ ਪੁੱਤਰ ਗੁਰਜੌਤ ਸਿੰਘ ਵੀ ਅਪਣੀ ਪੜਾਈ ਦੇ ਨਾਲ-ਨਾਲ ਪਿਤਾ ਦੇ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ। ਤਲਵੰਡੀ ਸਾਬੋ ਹਲਕੇ ਤੋਂ ਭਾਜਪਾ ਉਮੀਦਵਾਰ ਰਵੀਪ੍ਰੀਤ ਸਿੱਧੂ ਦੀ ਪਤਨੀ ਨਿਕਿਤਾ ਸਿੱਧੂੁ ਨੇ ਵੀ ਪਤੀ ਦੇ ਚੋਣ ਪ੍ਰਚਾਰ ਵਿਚ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਇੱਥੋਂ ਅਜਾਦ ਚੋਣ ਲੜਣ ਵਾਲੇ ਹਰਮਿੰਦਰ ਸਿੰਘ ਜੱਸੀ ਦੀ ਪਤਨੀ, ਭਰਾ-ਭਰਜਾਈ ਤੇ ਭਤੀਜ਼ਾ ਜੈਦੀਪ ਸ਼੍ਰੀ ਜੱਸੀ ਦੀ ਲੀਹੋਂ ਉਤਰੀ ਗੱਡੀ ਨੂੰ ਮੁੜ ਪਟੜੀ ’ਤੇ ਚੜਾਉਣ ਲਈ ਭੱਜਦੋੜ ਕਰ ਰਹੇ ਹਨ। ਰਾਮਪੁਰਾ ਫ਼ੂਲ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਪੁੱਤਰ ਹਰਮਨਵੀਰ ਕਾਂਗੜ੍ਹ ਤੋਂ ਇਲਾਵਾ ਨੂੰਹ ਰਾਣੀ ਅਨੁਰੀਤ ਕੌਰ ਕਾਂਗੜ੍ਹ ਅਪਣੇ ਸਹੁਰੇ ਦੀ ਜਿੱਤ ਲਈ ਪਹਿਲੀ ਵਾਰ ਘਰ ਘਰ ਜਾ ਰਹੀ ਹੈ। ਬਠਿੰਡਾ ਦਿਹਾਤੀ ਤੋਂ ਆਪ ਉਮੀਦਵਾਰ ਅਮਿਤ ਰਤਨ ਦੀ ਪਤਨੀ ਸਰਕਾਰੀ ਅਫ਼ਸਰ ਹੋਣ ਕਾਰਨ ਚੋਣ ਮੈਦਾਨ ਵਿਚੋਂ ਬਾਹਰ ਹਨ ਪ੍ਰੰਤੂ ਉਨ੍ਹਾਂ ਦੀ ਮਾਤਾ ਸੰਗਤ ਕੌਰ, ਭੈਣ ਰਵਨੀਤ ਕੌਰ, ਭਰਜਾਈ ਸ਼ਰਨਜੀਤ ਕੌਰ ਤੋਂ ਇਲਾਵਾ ਪਿਤਾ ਬੀ.ਐਸ.ਰਤਨ ਜਿੱਤ ਲਈ ਘਰ-ਘਰ ਜਾ ਰਹੇ ਹਨ। ਭੁੱਚੋਂ ਮੰਡੀ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਪਤਨੀ ਪਰਮਜੀਤ ਕੌਰ, ਪੁੱਤਰ ਰੁਪਿੰਦਰ ਸਿੰਘ, ਜਵਾਈ ਗੌਰਵ ਵੀ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ। ਮੋੜ ਹਲਕੇ ਤੋਂ ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਦਾ ਭਰਾ ਰਿਪਜੀਤ ਬਰਾੜ ਤੇ ਪੁੱਤਰ ਅਕਾਲ ਅਰਪਣ ਬਰਾੜ ਮੈਦਾਨ ਵਿਚ ਡਟੇ ਹੋਏ ਹਨ।
ਵਿਧਾਨ ਸਭਾ ਚੋਣਾਂ: ਬਠਿੰਡਾ ਪੁਲਿਸ ਨੇ ਜ਼ਿਲ੍ਹੇ ’ਚ ਮੁਸਤੈਦੀ ਵਿਖਾਈ, 67 ਲੱਖ ਦੀ ਨਗਦੀ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਦਿਖ਼ਾਈ ਜਾ ਰਹੀ ਮੁਸਤੈਦੀ ਦੇ ਚੱਲਦਿਆਂ ਹੁਣ ਤੱਕ 67 ਲੱਖ ਤੋਂ ਵੱਧ ਨਗਦੀ ਤੇ ਤਿੰਨ ਕਿਲੋਂ ਸੋਨਾ ਬਰਾਮਦ ਕੀਤਾ ਗਿਆ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਜ਼ਿਲ੍ਹਾ ਪੁਲੀਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੇਂਦਰੀ ਸੁਰੱਖਿਆ ਬਲਾਂ ਦੀਆਂ 7 ਕੰਪਨੀਆਂ ਬਠਿੰਡਾ ਪੁੱਜ ਚੁੱਕੀਆਂ ਹਨ। ਦੋਨਾਂ ਫ਼ੋਰਸਾਂ ਵਲੋਂ ਮਿਲਕੇ ਸਾਂਝੀਆਂ ਰੇਡਾਂ,ਨਾਕੇ ਤੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਐਸ.ਐਸ.ਪੀ ਨੇ ਅੱਗੇ ਦਸਿਆ ਕਿ ਪੈਸੇ, ਨਸ਼ਾ, ਨਾਜਾਇਸ਼ ਸ਼ਰਾਬ ਤੇ ਅਸਲੇ ਆਦਿ ਨੂੰ ਰੋਕਣ ਲਈ 16 ਇੰਟਰ ਸਟੇਟ ਨਾਕੇ ਤੇ 4 ਇੰਟਰ ਜ਼ਿਲ੍ਹਾ ਨਾਕੇ ਲਗਾਏ ਗਏ ਹਨ। ਜਿਸ ਵਿੱਚ 209 ਦੇ ਕਰੀਬ ਪੁਲੀਸ ਕਰਮਚਾਰੀ ਚੌਵੀ ਘੰਟੇ ਸ਼ਿਫਟਾਂ ਵਿੱਚ ਤੈਨਾਤ ਕਰ ਦਿੱਤੇ ਗਏ ਹਨ। ਇੰਨ੍ਹਾਂ ਨਾਕਿਆਂ ’ਤੇ ਹੁਣ ਤੱਕ 67 ਲੱਖ 70ਹਜ਼ਾਰ ਨਗਦੀ ਅਤੇ 3 ਕਿਲੋਂ 16 ਗ੍ਰਾਮ ਸੋਨਾ ਜਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 6 ਭਗੌੜੇ 23 ਆਬਸਕਾਡਰ ਅਤੇ 2 ਪੈਰੋਲ ਜੰਪਰ ਗਿ੍ਰਫਤਾਰ ਕੀਤੇ ਗਏ ਹਨ। ਇਸੇ ਤਰ੍ਹਾਂ ਅਦਾਲਤਾਂ ਵੱਲੋਂ ਜਾਰੀ 929 ਨਾਨ ਬੇਲਏਬਲ ਵਾਰੰਟ ਤਾਮੀਲ ਕਰਵਾਏ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਚੋਣਾਂ ਨੂੰ ਸ਼ਾਂਤੀਪੂਰਨ ਕਰਵਾਉਣ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤਕ 99.48 ਪ੍ਰਤੀਸ਼ਤ ਅਸਲਾ ਜਮ੍ਹਾ ਕਰਵਾ ਲਿਆ ਗਿਆ ਹੈ। ਇਸ ਦੌਰਾਨ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਖਿਲਾਫ ਕਾਰਵਾਈ ਕਰਦੇ ਹੋਏ ਚੋਣ ਜਾਬਤੇ ਦੌਰਾਨ ਜ਼ਿਲ੍ਹਾ ਪੁਲੀਸ ਵੱਲੋਂ 105 ਮੁਕੱਦਮੇ 93 ਦੋਸ਼ੀਆਂ ਖਿਲਾਫ ਦਰਜ ਕੀਤੇ ਗਏ ਹਨ।
ਨਸੀਲੀਆਂ ਗੋਲੀਆਂ ਸਹਿਤ ਕਾਬੂ ਕੀਤੀ ਔਰਤ ਨੂੰ ਥਾਣੇ ’ਚ ਪਿਆ ਦੌਰਾ
ਪ੍ਰਵਾਰ ਨੇ ਪੁਲਿਸ ’ਤੇ ਵੱਧ ਗੋਲੀਆਂ ਪਾਉਣ ਦੇ ਲਗਾਏ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਬੀਤੇ ਕੱਲ ਸਥਾਨਕ ਥਾਣਾ ਕੈਂਟ ਦੀ ਪੁਲਿਸ ਵੱਲੋਂ ਨਜਦੀਕੀ ਪਿੰਡ ਭੁੱਚੋ ਖੁਰਦ ਤੋਂ ਕਥਿਤ ਤੌਰ ’ਤੇ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ ਗਿ੍ਰਫਤਾਰ ਕੀਤੀ ਗਈ ਔਰਤ ਨੂੰ ਅੱਜ ਥਾਣੇ ਅੰਦਰ ਦੌਰਾ ਪੈ ਗਿਆ। ਪੁਲਿਸ ਅਧਿਕਾਰੀਆਂ ਨੂੰ ਇਸਦਾ ਪਤਾ ਲੱਗਦੇ ਹੀ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰੰਤ ਔਰਤ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ਼ ਕੀਤਾ ਗਿਆ। ਉਧਰ ਔਰਤ ਛਿੰਦੋ ਕੌਰ ਦੇ ਪ੍ਰਵਾਰ ਵਾਲਿਆਂ ਨੇ ਪੁਲਿਸ ’ਤੇ ਦੋਸ਼ ਲਗਾਇਆ ਕਿ ਪੁਲਿਸ ਨੇ ਜਾਣਬੁੱਝ ਕੇ ਵੱਧ ਗੋਲੀਆਂ ਦਾ ਕੇਸ ਪਾਇਆ ਹੈ ਜਦੋਂਕਿ ਅਸਲ ਵਿਚ ਘਰੋਂ ਸਿਰਫ਼ ਚਾਰ ਗੋਲੀਆਂ ਦੇ ਬਰਾਮਦ ਹੋਏ ਹਨ। ਪ੍ਰਵਾਰ ਦੇ ਮੈਂਬਰਾਂ ਮੁਤਾਬਕ ਘਰ ਦਾ ਇੱਕ ਵਿਅਕਤੀ ਨਸ਼ੇ ਕਰਦਾ ਹੈ ਕਿ ਜਿਸਦੇ ਚੱਲਦੇ ਉਕਤ ਚਾਰ ਪੱਤੇ ਘਰ ਪਏ ਹੋਏ ਸਨ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਇੰਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਕਤ ਔਰਤ ਕੋਲੋ 250 ਪੱਤੇ ਕੈਲਵੀਡੋਲ ਦੇ ਬਰਾਮਦ ਹੋਏ ਹਨ ਤੇ ਹੁਣ ਬਚਣ ਲਈਪ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਉਗਰਾਹਾਂ ਜਥੇਬੰਦੀ ਨੇ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ” ਭਖਾਈ ਮੁਹਿੰਮ
17 ਨੂੰ ਬਰਨਾਲਾ ‘ਚ ਸੂਬਾ ਪੱਧਰੀ ਲੋਕ-ਕਲਿਆਣ ਰੈਲੀ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਸੂਬੇ ਦੇ ਕਿਸਾਨਾਂ ’ਚ ਪ੍ਰਭਾਵਸ਼ਾਲੀ ਪ੍ਰਭਾਵ ਰੱਖਣ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੋਕਾਂ ਨੂੰ ਵੋਟਾਂ ਦੀ ਬਜਾਏ ਲੋਕ ਤਾਕਤ ’ਤੇ ਭਰੋਸਾ ਰੱਖਣ ਲਈ ਸ਼ੁਰੂ ਕੀਤੀ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ“ ਤਹਿਤ ਅੱਜ ਸਥਾਨਕ ਗੁਰਦੁਆਰਾ ਹਾਜੀ ਰਤਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ 17 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਲੋਕ ਕਲਿਆਣ ਲਈ ਰੈਲੀ ਦੀ ਤਿਆਰੀ ਲਈ ਸੂਬਾ ਕਮੇਟੀ ਦੇ ਸੱਦੇ ਤਹਿਤ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ“ ਮੁਹਿੰਮ ਨੂੰ ਭਖਾਉਣ ਲਈ ਜਿਸ ਵਿੱਚ ਸਾਰੀਆਂ ਹੀ ਵੋਟ ਬਟੋਰੂ ਪਾਰਟੀਆਂ ਕਿਸਾਨਾਂ ਮਜ਼ਦੂਰਾਂ ਦੇ ਇਨ੍ਹਾਂ ਮੁੱਦਿਆਂ ਨੂੰ ਰੋਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੰਗੀਰਦਾਰਾਂ ਅਤੇ ਕਾਰਪੋਰੇਟਾਂ ਨੂੰ ਚੱਲਦਾ ਕਰਕੇ ਨਵਾਂ ਖੇਤੀ ਮਾਡਲ ਲਿਆਉਣ, ਲੋੜਵੰਦ ਮਜਦੂਰਾਂ ਕਿਸਾਨਾਂ ਦੀ ਜਮੀਨੀ ਤੋਟ ਪੂਰੀ ਕਰਨ, ਸੂਦ-ਖੋਰੀ ਦਾ ਫਸਤਾ ਵੱਢਣ, ਸਰਕਾਰੀ ਖਜਾਨੇ ਤੇ ਬੈਂਕਾਂ ਦਾ ਮੂੰਹ ਮਜਦੂਰਾਂ-ਕਿਸਾਨਾਂ ਲਈ ਖੁਲਵਾਉਣ ਤੇ ਨਵ-ਉਦਾਰਵਾਦੀ ਨੀਤੀਆਂ ਫੈਸਲਿਆਂ ਨੂੰ ਪੁੱਠਾ ਗੇੜਾ ਦੇਣ ਲਈ ਬਦਲਵਾਂ ਵਿਕਾਸ ਲਿਆਉਣਾ ਬਹੁਤ ਜਰੂਰੀ ਹੈ। ਅੱਜ ਦੀ ਮੀਟਿੰਗ ਵਿੱਚ ਇਸ ਮੁਹਿੰਮ ਨੂੰ ਘਰ ਘਰ ਤਕ ਲਿਜਾਣ ਲਈ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕਰਨ ਲਈ ਵਿਉਂਤਬੰਦੀ ਕੀਤੀ ਗਈ । ਮੀਟਿੰਗ ਵਿਚ ਸੰਗਤ ਬਲਾਕ ਪ੍ਰਧਾਨ ਕੁਲਵੰਤ ਸਰਮਾਂ,ਰਾਮ ਸਿੰਘ, ਅਜੇਪਾਲ ਘੁੱਦਾ ਤੇ ਬਲਾਕ ਤਲਵੰਡੀ ਸਾਬੋ ਦੇ ਆਗੂ ਰਣਜੋਧ ਮਾਹੀ ਨੰਗਲ ਸਾਮਿਲ ਸਨ।
ਸਰੂਪ ਸਿੰਗਲਾ ਨੇ ਕੀਤੀ ਵਕੀਲ ਭਾਈਚਾਰੇ ਅਤੇ ਕਲਰਕ ਐਸੋਸੀਏਸ਼ਨ ਨਾਲ ਮੀਟਿੰਗ
ਮੰਗਿਆ ਚੋਣਾਂ ਲਈ ਸਹਿਯੋਗ
ਸੁਖਜਿੰਦਰ ਮਾਨ
ਬਠਿੰਡਾ, 9 ਫਰਵਰੀ: ਅਕਾਲੀ ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਮੁੜ ਕੋਰਟ ਕੰਪਲੈਕਸ ਦਾ ਦੌਰਾ ਕਰਦਿਆਂ ਜਿੱਥੇ ਵਕੀਲ ਭਾਈਚਾਰੇ ਨਾਲ ਗੱਲਬਾਤ ਕੀਤੀ ਉਥੇ ਹੀ ਕਲਰਕ ਐਸੋਸੀਏਸ਼ਨ ਨਾਲ ਵੀ ਮੁਲਾਕਾਤ ਕਰਦਿਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਵਕੀਲ ਭਾਈਚਾਰੇ ਅਤੇ ਕਲਰਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ੍ਰੀ ਸਿੰਗਲਾ ਨੂੰ ਚੋਣਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਾਰ ਕੌਂਸਲ ਦੇ ਪ੍ਰਧਾਨ ਵਰਿੰਦਰ ਸ਼ਰਮਾ , ਸੈਕਟਰੀ ਸੁਨੀਲ ਤਿ੍ਰਪਾਠੀ, ਵਾਈਸ ਪ੍ਰਧਾਨ ਸੂਰਿਆਕਾਂਤ, ਜੁਆਇੰਟ ਸੈਕਟਰੀ ਗੁਰਪ੍ਰੀਤ ਸਿੰਘ ਮੌੜ, ਕੈਸ਼ੀਅਰ ਸਤਬੀਰ ਕੌਰ ,ਸੁਨੀਲ ਤਿ੍ਰਪਾਠੀ ਅਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਐਡਵੋਕੇਟ ਹਰਪਾਲ ਸਿੰਘ ਢਿੱਲੋਂ ਯੂਥ , ਐਡਵੋਕੇਟ ਦਲਜੀਤ ਸਿੰਘ ਬਰਾੜ, ਐਡਵੋਕੇਟ ਕੰਵਲਜੀਤ ਸਿੰਘ ਕੁਟੀ ਸਾਬਕਾ ਪ੍ਰਧਾਨ ਬਾਰ ਕੌਂਸਲ ਜਸਬੀਰ ਸਿੰਘ ਸਾਬਕਾ ਪ੍ਰਧਾਨ ਬਾਰ ਕੌਂਸਲ ਦਲਜੀਤ ਸਿੰਘ ਬਰਾੜ ਮੋਹਨਜੀਤ ਸਿੰਘ ਪੁਰੀ ਕੰਵਲਜੀਤ ਸਿੰਘ ਕੁਟੀ ਸਾਬਕਾ ਪ੍ਰਧਾਨ ਜਸਬੀਰ ਸਿੰਘ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਸਿੱਧੂ , ਗੁਰਿੰਦਰ ਸਿੰਘ, ਨੰਦ ਲਾਲ , ਵਿਕਰਮਜੀਤ ਮੋਨੂ ,ਸੁੰਦਰ ਗੁਪਤਾ ,ਮੋਹਨਜੀਤ ਸਿੰਘ ਪੁਰੀ, ਸੁਖਦਰਸ਼ਨ ਸ਼ਰਮਾ ,ਹਰਜਿੰਦਰ ਸਿੰਘ ਉੱਭਾ , ਨਵੀਨ ਕਟਾਰੀਆ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਲੀਗਲ ਸੈੱਲ ਹਾਜ਼ਰ ਸਨ। ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸ਼ਹਿਰ ਦੀ ਤਰੱਕੀ ਰਿਹਾ ਹੈ ਜਿਸ ਲਈ ਉਨ੍ਹਾਂ ਹਮੇਸ਼ਾਂ ਦਿਨ ਰਾਤ ਮਿਹਨਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਵੀ ਹਰ ਤਰ੍ਹਾਂ ਦੀ ਲੜਾਈ ਲੜੀ ਜਿਸ ਵਿੱਚ ਵਕੀਲ ਭਾਈਚਾਰੇ ਵੱਲੋਂ ਵੀ ਉਨ੍ਹਾਂ ਦਾ ਪੂਰਨ ਸ਼ਾਇਦ ਉਹ ਦਿੱਤਾ । ਸਿੰਗਲਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਉਨ੍ਹਾਂ ਦਾ ਪਰਿਵਾਰ ਹੈ ਜਿਸ ਦੀ ਖੁਸ਼ਹਾਲੀ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ । ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਵਕੀਲ ਭਾਈਚਾਰੇ ਅਤੇ ਕਲਰਕ ਐਸੋਸੀਏਸ਼ਨ ਨੂੰ ਅਦਾਲਤ ਕੰਪਲੈਕਸ ਵਿਚ ਆਉਂਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਕਲਰਕ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ, ਸੈਕਟਰੀ ਗੌਰਵ ਜੈਨ, ਮੀਤ ਪ੍ਰਧਾਨ ਸੁਖਵੀਰ ਸਿੰਘ ਅਤੇ ਜੁਆਇੰਟ ਸੈਕਟਰੀ ਜਸਪਾਲ ਸਿੰਘ ਵੀ ਹਾਜ਼ਰ ਸਨ ।
ਕਿਰਨਜੀਤ ਗਹਿਰੀ ਨੇ ਲਾਡੀ ਦੇ ਹੱਕ ਵਿਚ ਕੀਤਾ ਜ਼ੋਰਦਾਰ ਚੋਣ ਪ੍ਰਚਾਰ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਪਿਛਲੀਂ ਦਿਨੀ ਲੋਕ ਜਨਸਕਤੀ ਪਾਰਟੀ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਹਰਵਿੰਦਰ ਸਿੰਘ ਲਾਡੀ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਅੱਜ ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਗਹਿਰੀ ਨੇ ਚੰਨੀ ਸਰਕਾਰ ਦੇ ਇੱਕ ਸੌ ਗਿਆਰਾਂ ਦਿਨਾਂ ਵਿੱਚ ਇੱਕ ਸੌ ਗਿਆਰਾਂ ਇਤਿਹਾਸਕ ਫੈਸਲੇ ਕਰਨ ਦਾ ਗੁਣਗਾਣ ਕਰਦਿਆਂ ਕਿਹਾ ਕਿ ਅਜ ਮੁੜ ਸੂਬੇ ਦੇ ਲੋਕ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਉਣ ਲਈ ਕਾਹਲੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦਿਹਾਤੀ ਦੇ ਵੋਟਰ ਹਰਵਿੰਦਰ ਸਿੰਘ ਲਾਡੀ ਨੂੰ ਇਤਿਹਾਸਕ ਜਿੱਤ ਦਿਵਾਉਣਗੇ । ਗਹਿਰੀ ਨੇ ਆਮ ਆਦਮੀ ਪਾਰਟੀ ’ਤੇ ਤਨਜ ਕਸਦਿਆਂ ਕਿਹਾ ਕਿ ਪਾਰਟੀ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਗਏ ਹਨ ਜਾਂ ਮੋਟਾ ਫੰਡ ਦੇ ਕੇ ਟਿਕਟਾਂ ਲੈਣ ਵਾਲੇ ਉਮੀਦਵਾਰ ਹਨ।ਗਹਿਰੀ ਨੇ ਅਕਾਲੀ ਦਲ ਦੇ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਦੱਸ ਸਾਲ ਦੇ ਰਾਜ ਵਿਚ ਦਲਿਤਾਂ ਗ਼ਰੀਬਾਂ ਉੱਪਰ ਧੱਕੇਸ਼ਾਹੀ ਹੋਈ ਹੈ ਜਿਸ ਵਿੱਚ ਅਬੋਹਰ ਕਾਂਡ ਅਤੇ ਮੁਕਤਸਰ ਕਾਂਡ ਜਿੱਥੇ ਦਲਿਤ ਸਮਾਜ ਦੇ ਨੌਜਵਾਨ ਕੋਹ ਕੋਹ ਕੇ ਮਾਰ ਦਿੱਤੇ ਗਏ ਸਨ ਪਰ ਦੋਸ਼ੀਆਂ ਨੂੰ ਬਚਾਉਣ ਲਈ ਉਸ ਸਮੇਂ ਦੀ ਸਰਕਾਰ ਤਰਲੋ ਮੱਛੀ ਸੀ। ਇਸ ਮੌਕੇ ਗੁਰਜੰਟ ਸਿੰਘ ਪੰਚ ਗਹਿਰੀ ਭਾਗੀ, ਮਿੰਦਰ ਸਿੰਘ ਪ੍ਰਧਾਨ ਕਿਸਾਨ ਸੈੱਲ,ਗੁਰਦੀਪ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ ਕੋਟਗੁਰੂ, ਭੀਮ, ਗੁਰਜੰਟ ਕੋਟਗੁਰੂ, ਤਰਸੇਮ ਸਿੰਘ ਆਦਿ ਹਾਜ਼ਰ ਰਹੇ।
ਹਰਵਿੰਦਰ ਲਾਡੀ ਨੇ ਬਠਿੰਡਾ ਦਿਹਾਤੀ ਹਲਕੇ ’ਚ ਭਖਾਈ ਚੋਣ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਅਪਣੀ ਚੋਣ ਮੁਹਿੰਮ ਨੂੰ ਹੋਰ ਭਖਾਉਂਦਿਆਂ ਅੱਜ ਹਲਕੇ ਦੇ ਪਿੰਡਾਂ ਗਹਿਰੀ ਭਾਗੀ, ਫ਼ੂਸ ਮੰਡੀ, ਕਟਾਰ ਸਿੰਘ ਵਾਲਾ, ਭਾਗੂ, ਨਰੂਆਣਾ, ਝੂੰਬਾ, ਕੋਟਸ਼ਮੀਰ, ਬਾਬਾ ਜੀਵਨ ਸਿੰਘ ਨਗਰ ਤੇ ਬੀੜ ਬਸਤੀਆਂ ਵਿਚ ਭਰਵੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਚੋਣ ਪ੍ਰਚਾਰ ਕਰਦਿਆਂ ਵੱਖ ਵੱਖ ਪਿੰਡਾਂ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਚਾਲੀ ਫ਼ੀਸਦੀ ਦਲਿਤ ਆਬਾਦੀ ਉੱਪਰ ਭਰੋਸਾ ਕਰਦਿਆਂ ਉਨ੍ਹਾਂ ਨੂੰ ਮਾਣ ਸਤਿਕਾਰ ਦੇਣ ਲਈ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਮੁੜ ਤੋਂ ਬਣਾਉਣ ਦਾ ਐਲਾਨ ਕੀਤਾ ਹੈ ਤੇ ਦਲਿਤ ਭਾਈਚਾਰਾ ਅਤੇ ਇਨਸਾਫ਼ਪਸੰਦ ਲੋਕ ਚਰਨਜੀਤ ਸਿੰਘ ਚੰਨੀ ਨੂੰ ਮੁੜ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਕਾਹਲੇ ਹਨ। ਉਨ੍ਹਾਂ ਕਾਂਗਰਸ ਸਰਕਾਰ ਵਲੋਂ ਕੀਤੇ ਇਤਿਹਾਸਕ ਫੈਸਲਿਆਂ ਦਾ ਜਿਕਰ ਕਰਦਿਆਂ ਲਾਲ ਲਕੀਰ ਨੂੰ ਖਤਮ ਕਰਕੇ ਲੋਕਾਂ ਨੂੰ ਘਰਾਂ ਦੇ ਮਾਲਕ ਬਣਾਉਣਾ, ਬਿਜਲੀ ਦੇ ਬਿਲ ਮਾਫ਼ ਕਰਨਾ ਪਾਣੀ ਦੇ ਬਿਲ ਮਾਫ਼ ਕਰਨਾ, ਪੈਨਸ਼ਨ ਤਿੱਗਣੀ ਕਰਨ, ਵਾਟਰ ਵਰਕਸਾਂ ਦੇ ਬਿੱਲ ਟੂਟੀਆਂ ਦੇ ਬਿੱਲ ਮਾਫ ਕਰਨ, ਸਰਕਾਰੀ ਬੱਸਾਂ ਦੇ ਵਿੱਚ ਬੀਬੀਆਂ ਨੂੰ ਕਿਰਾਇਆ ਮੁਆਫ ਕਰਨ, ਕਿਸਾਨਾਂ ਅਤੇ ਮਜਦੂਰਾਂ ਦੇ ਕਰਜੇ ਮੁਆਫ ਕਰਨਾ ਵਰਗੀਆਂ ਸਹੂਲਤਾਂ ਦੇਣ ਬਾਰੇ ਜਾਣਕਾਰੀ ਦਿੱਤੀ। ਪਿੰਡ ਨਰੂਆਣਾ ਵਿਚ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੂੰ ਕੇਲਿਆਂ ਨਾਲ ਤੋਲਿਆ ਗਿਆ ਅਤੇ ਸਮੁੱਚੇ ਪਿੰਡ ਨੇ ਕਾਂਗਰਸ ਪਾਰਟੀ ਨੂੰ ਪਿੰਡ ਚੋਂ ਅੱਗੇ ਲਿਆਉਣ ਦਾ ਵਿਸ਼ਵਾਸ ਦਵਾਇਆ । ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ , ਕਿਰਨਜੀਤ ਸਿੰਘ ਗਹਿਰੀ, ਮਹਿੰਦਰ ਸਿੰਘ , ਸੁਖਚੈਨ ਸਿੰਘ , ਜਸਪਾਲ ਸਿੰਘ ਆਦਿ ਹਾਜ਼ਰ ਸਨ ।






