ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਉਨ੍ਹਾਂ ਦੀ ਪਤਨੀ ਅੰਮਿ੍ਰਤ ਕੌਰ, ਪੁੱਤਰ ਗੁਰਜੋਤ ਸਿੰਘ ਤੇ ਪੁੱਤਰੀ ਪ੍ਰਭਲੀਨ ਕੌਰ ਚੋਣ ਪ੍ਰਚਾਰ ’ਚ ਕੁੱਦ ਪਏ ਹਨ। ਅੱਜ ਪਿੰਡ ਬੁਰਜ ਮਹਿਮਾ ਦੇ ਵਿੱਚ ਗੁਰਜੋਤ ਸਿੰਘ ਦੀ ਅਗਵਾਈ ਹੇਠ ਕੱਟੜ ਅਕਾਲੀ ਪਰਿਵਾਰ ਬੂਟਾ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਦੀਪੂ ਸਰਪੰਚ , ਜਸਪਾਲ ਜੱਸੀ, ਭਿੰਦਰ ਸਿੰਘ, ਜਗਮੇਲ ਸਿੰਘ ਅਤੇ ਜਗਸੀਰ ਸਿੰਘ ਆਦਿ ਵਰਕਰ ਮੌਕੇ ’ਤੇ ਹਾਜਰ ਸਨ।
ਹਰਵਿੰਦਰ ਲਾਡੀ ਦੀ ਪਤਨੀ, ਪੁੱਤਰ ਤੇ ਧੀ ਵੀ ਚੋਣ ਪ੍ਰਚਾਰ ’ਚ ਪੁੱਜੇ
ਫਰੀਡਮ ਫਾਈਟਰਜ ਉਤਰਾਅਧਿਕਾਰੀ ਜਥੇਬੰਦੀ ਵਲੋਂ ਜਗਰੂਪ ਸਿੰਘ ਗਿੱਲ ਨੂੰ ਦਿੱਤਾ ਸਮਰਥਨ
ਦੇੇਸ਼ ਆਜ਼ਾਦੀ ਲਈ ਜਾਨ ਨਿਛਾਵਰ ਕਰਣ ਵਾਲੇ ਆਜ਼ਾਦੀ ਘੁਲਾਟੀਏ ਸਾਡੇ ਦੇਸ਼ ਦੇ ਅਨਮੋਲ ਹੀਰੇ- ਗਿੱਲ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਫਰੀਡਮ ਫਾਈਟਰਜ ਉਤਰਾਅਧਿਕਾਰੀ ਜਥੇਬੰਦੀ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਜਥੇਬੰਦੀ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ, ਜਰਨਲ ਸੈਕਟਰੀ ਬਲਦੇਵ ਸਿੰਘ, ਰਵਿੰਦਰ ਸਿੰਘ ਨੰਗਲਾ, ਸੁਖਮੰਦਰ ਸਿੰਘ ਲਹਿਰਾ, ਜਸਪਾਲ ਸਿੰਘ, ਬਲਦੇਵ ਸਿੰਘ, ਪ੍ਰਧਾਨ ਲੋਕ ਅਧਿਕਾਰ ਲਹਿਰ ਹੋਰਾਂ ਵਲੋਂ ਜਗਰੂਪ ਸਿੰਘ ਗਿੱਲ ਨੂੰ ਸਰੋਪਾ ਪਾ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਬੋਲਦਿਆਂ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਹੁਣ ਤੱਕ ਦੀਆ ਸਰਕਾਰਾਂ ਨੇ ਆਜ਼ਾਦੀ ਘੁਲਾਟੀਏ ਦੇ ਵਾਰਸਾਂ ਲਈ ਕੁਜ ਨਹੀਂ ਕੀਤਾ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਆਜ਼ਾਦੀ ਘੁਲਾਟੀਏ ਦੇ ਵਾਰਸਾਂ ਲਈ ਸਾਰੀਆਂ ਸਹੂਲਤਾਂ ਮੁਹੈਆ ਕਰਵਾਈ ਗਈ, ਮਗਰ ਪੰਜਾਬ ਸਰਕਾਰ ਵਲੋਂ ਉਹਨਾਂ ਦੀ ਕੋਈ ਸਾਰ ਨਾ ਲਈੇ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਾਨੂ ਆਜ਼ਾਦ ਕਰਵਾਇਆ ਜਿਸਦਾ ਦੇਣਾ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ, ਪਰ ਸਰਕਾਰਾਂ ਉਹਨਾਂ ਦੇ ਪਰਿਵਾਰਾਂ ਨੂੰ ਚੰਗੀ ਸਹੂਲਤਾਂ ਦੇ ਸਕਦੀ ਹਨ ਤੇ ਉਹ ਆਮ ਆਦਮੀ ਪਾਰਟੀ ਵਲੋਂ ਦਿਤੀਆਂ ਜਾਣਗੀਆਂ।
ਬਠਿੰਡਾ ਦੇ ਲੋਕ ਹੁਣ ਮਨਪ੍ਰੀਤ ਬਾਦਲ ਦੀਆਂ ਚਾਲਾਂ ’ਚ ਨਹੀਂ ਆਉਣਗੇ-ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 9 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਅਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਅੱਜ ਸ਼ਹਿਰ ਅੰਦਰ ਅਜੀਤ ਰੋਡ, ਪਾਵਰ ਹਾਊਸ ਰੋਡ, ਜਨਤਾ ਨਗਰ, ਸਿਰਕੀ ਬਜਾਰ, ਪਰਸ ਰਾਮ ਨਗਰ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਨੇਕਾਂ ਐਲਾਨ ਕੀਤੇ, ਪਰ ਇਕ ਵੀ ਵਾਅਦਾ ਵਫਾ ਨਹੀਂ ਹੋ ਸਕਿਆ ਤੇ ਨਾ ਹੀ ਕਿਸੇ ਤਰਾਂ ਦੀ ਉਮੀਦ ਕੀਤੀ ਜਾ ਸਕਦੀ ਹੈ। ਦਰਅਸਲ ਉਹ ਹਾਈਕਮਾਨ ਦੇ ਇਸ਼ਾਰੇ ’ਤੇ ਵੱਡੇ ਵੱਡੇ ਐਲਾਨ ਕਰਕੇ ਲੋਕਾਂ ਨੂੰ ਮੁੜ ਤੋਂ ਗੁੰਮਰਾਹ ਕਰਨਾ ਚਾਹੁੰਦੇ ਸਨ, ਪਰ ਪੰਜਾਬ ਦੇ ਲੋਕ ਹੁਣ ਸਿਅਣੇ ਹੋ ਚੁੱਕੇ ਹਨ, ਜੋ ਕਾਂਗਰਸ ਦੀਆਂ ਚਾਲਾਂ ਵਿਚ ਨਹੀਂ ਆਉਣਗੇ। ਉਨਾਂ ਕਿਹਾ ਕਿ ਦੂਜੇ ਪਾਸੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 5 ਸਾਲ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦੇ ਹੀ ਰਹਿ ਗਏ, ਜਦਕਿ ਬਠਿੰਡਾ ਸ਼ਹਿਰ ਨੂੰ ਉਮੀਦ ਸੀ ਕਿ ਖਜ਼ਾਨਾ ਮੰਤਰੀ ਦਾ ਸ਼ਹਿਰ ਨੂੰ ਵੱਡਾ ਲਾਭ ਹੋਵੇਗਾ, ਪਰ ਐਸਾ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਲੋਕ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਨੂੰ ਕਈ ਮੌਕੇ ਦੇ ਚੁੱਕੇ ਹਨ, ਪਰ ਇਸ ਵਾਰ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਜਾ ਰਹੇ ਹਨ। ਜਿਸਦੇ ਨਤੀਜ਼ੇ ਇਹ ਹੋਣਗੇ ਕਿ ਪੰਜਾਬ ਵਿਚ ਕਿਸੇ ਹੋਰ ਪਾਰਟੀ ਦੀ ਜ਼ਰੂਰਤ ਹੀ ਨਹੀਂ ਪਵੇਗੀ। ਕਿਉਂਕਿ ਆਪ ਨੇ ਪੰਜਾਬ ਦੇ ਚਹੁੰਮੁਖੀ ਵਿਕਾਸ ਲਈ ਪਹਿਲਾਂ ਹੀ ਵੱਡੀਆਂ ਯੋਜਨਾਵਾਂ ਦਾ ਖਾਕਾ ਤਿਆਰ ਕਰ ਰੱਖਿਆ ਹੈ,ਜਿਸਨੂੰ ਹਰ ਹਾਲ ਅਮਲ ਲਿਆਂਦਾ ਜਾਵੇਗਾ।
ਅਮਿਤ ਰਤਨ ਦੀ ਮਾਤਾ ਤੇ ਭੈਣ ਵੀ ਡਟੀਆਂ ਚੋਣ ਮੈਦਾਨ ’ਚ
ਸੁਖਜਿੰਦਰ ਮਾਨ
ਬਠਿੰਡਾ , 9 ਫਰਵਰੀ: ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਅੱਜ ਉਨ੍ਹਾਂ ਦੀ ਮਾਤਾ ਸੰਗਤ ਕੌਰ, ਭੈਣ ਰਵਨੀਤ ਕੌਰ ਤੇ ਭਰਜ਼ਾਈ ਸ਼ਰਨਜੀਤ ਕੌਰ ਵਲੋਂ ਹਲਕੇ ’ਚ ਕਈ ਥਾਂ ਡੋਰ-ਟੂ-ਡੋਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਆਪ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਵਿਸਵਾਸ ਦਿਵਾਇਆ ਕਿ ਪੰਜਾਬ ਦੀ ਰਾਜਨੀਤੀ ਵਿਚ ਸੁਧਾਰ ਲਿਆਉਣ ਲਈ ਬਦਲਾਅ ਦੀ ਬਹੁਤ ਵੱਡੀ ਜਰੂਰਤ ਹੈ, ਜਿਸਨੂੰ ਆਪ ਹੀ ਲਿਆ ਸਕਦੀ ਹੈ। ਉਨ੍ਹਾਂ ਆਪ ਸਰਕਾਰ ਵਲੋਂ ਦਿੱਲੀ ’ਚ ਕੀਤੇ ਕੰਮਾਂ ਬਾਰੇ ਵੋਟਰਾਂ ਨੂੰ ਦਸਿਆ। ਇਸ ਮੌਕੇ ਮਨਜੀਤ ਕੌਰ ਬੀੜ, ਨਰੋਤਮ ਸਰਕਲ ਪ੍ਰਧਾਨ, ਹਰਬੰਸ ਸਿੰਘ, ਸਵਰਨ ਸਿੰਘ, ਹਰਚਰਨ ਸਿੰਘ, ਸੁਖਦੀਪ ਸਿੰਘ, ਦਰਸਨ ਸਿੰਘ , ਹਰਦੇਵ ਸਿੰਘ, ਗੁਰਭੇਜ ਸਿੰਘ, ਜਗਜੀਤ ਸਿੰਘ, ਸੁਖਵੀਰ ਸਿੰਘ ਤੇ ਕਾਲਾ ਸਿੰਘ ਆਦਿ ਵੀ ਹਾਜ਼ਰ ਸਨ।
ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਸਪੱਸ਼ਟ ਬਹੁਮਤ – ਅਮਿਤ ਰਤਨ
ਜੋਧਪੁਰ ਰੋਮਾਣਾ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਭਰਪੂਰ ਸਮਰਥਨ
ਸੁਖਜਿੰਦਰ ਮਾਨ
ਬਠਿੰਡਾ , 9 ਫਰਵਰੀ: ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ. ਅਮਿਤ ਰਤਨ ਕੋਟਫੱਤਾ ਨੂੰ ਹਲਕੇ ਦੇ ਵੱਖ ਵੱਖ ਪਿੰਡਾਂ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸੇ ਤਹਿਤ ਪਿੰਡ ਜੋਧਪੁਰ ਰੋਮਾਣਾ ਵਿਖੇ ਪਿੰਡ ਵਾਸੀਆਂ ਵਲੋਂ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਇੰਜ. ਅਮਿਤ ਰਤਨ ਨੂੰ ਭਰਪੂਰ ਸਮਰਥਨ ਦਿੰਦਿਆਂ ਕੇਲਿਆਂ ਨਾਲ ਤੋਲਿਆ ਗਿਆ । ਇਸ ਮੌਕੇ ਇੰਜ. ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਹਰ ਸਰਵੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਣਾਂ ਵਿੱਚ ਸਪਸਟ ਬਹੁਮਤ ਮਿਲਦਾ ਨਜਰ ਆ ਰਿਹਾ ਹੈ ਜਿਸਤੋਂ ਸਾਫ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ ਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਲਈ 20 ਫਰਵਰੀ ਨੂੰ ਝਾੜੂ ਦਾ ਬਟਨ ਹੀ ਦੱਬਣਗੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਭਰਿਸ਼ਟਾਚਾਰ ਮੁਕਤ, ਫਿਰਕਾਪ੍ਰਸਤੀ ਮੁਕਤ, ਮਾਫੀਆ ਮੁਕਤ ਸਰਕਾਰ ਦੇਵੇਗੀ ਜਿਸ ਵਿਚ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ, ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਲਈ ਅਤੇ ਨਾਗਰਿਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ ਇਕ ਵਾਰ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਤਾਂ ਕਿ ਪੰਜਾਬ ਨੂੰ ਦੋਬਾਰਾ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ। ਇਸ ਮੌਕੇ ਆਪ ਆਗੂ ਅਤੇ ਪੰਚਾਇਤ ਮੈਂਬਰ ਗੁਰਦੀਪ ਸਿੰਘ ਕਾਕਾ, ਪੰਚਾਇਤ ਮੈਂਬਰ ਅੰਗਰੇਜ ਸਿੰਘ ਡਿੰਪੀ, ਬਿੰਦਰ ਸਿੰਘ, ਹਰਬੰਸ ਰੋਮਾਣਾ, ਜਸਪਾਲ ਸਿੰਘ ਰੋਮਾਣਾ, ਗੁਰਮੇਲ ਸਿੰਘ, ਬਲਕਰਨ ਸਿੰਘ, ਜਰਨੈਲ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।
ਪੰਜਾਬ ਦੇ ਖਜਾਨੇ ਨੂੰ ਮਜਬੂਤ ਬਣਾਉਣ ਦੇ ਨਾਲ ਹਰ ਵਰਗ ਦਾ ਰੱਖਿਆ ਖਿਆਲ : ਮਨਪ੍ਰੀਤ ਸਿੰਘ ਬਾਦਲ
ਸ਼ਹਿਰ ’ਚ ਨੁੱਕੜ ਮੀਟਿੰਗਾਂ ਦਾ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਸ਼ਹਿਰ ਵਿਚ ਅਪਣੀ ਚੋਣ ਮੁਹਿੰਮ ਭਖਾਉਂਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੱਖ ਵੱਖ ਹਿੱਸਿਆਂ ’ਚ ਨੁੱਕੜ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਤੇਲੀਆਂ ਵਾਲਾ ਮੁਹੱਲਾ, ਗੋਪਾਲ ਨਗਰ, ਬੀਰ ਰੋਡ, ਬਸੰਤ ਵਿਹਾਰ, ਸੁਰਖਪੀਰ ਰੋਡ ,ਪਰਸਰਾਮ ਨਗਰ, ਮਿੰਨੀ ਸੈਕਟਰੀਏਟ ਰੋਡ, ਹਰਬੰਸ ਨਗਰ ਅਤੇ ਪਾਵਰ ਹਾਊਸ ਰੋਡਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਆਉਂਦੀ 20 ਫਰਵਰੀ ਨੂੰ ਪੰਜਾਬ ਵਿੱਚ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਬਠਿੰਡਾ ਸ਼ਹਿਰ ਦਾ ਵਿਕਾਸ ਨਿਰੰਤਰ ਜਾਰੀ ਰੱਖਿਆ ਜਾਵੇਗਾ ਤਾਂ ਜੋ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜ ਸਾਲ ਵਿੱਚ ਦਿੱਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਿਥੇ ਪੰਜਾਬ ਦੇ ਖ਼ਜ਼ਾਨੇ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ ਉੱਥੇ ਹੀ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰਾ ਖਿਆਲ ਰੱਖਿਆ ਗਿਆ ਤਾਂ ਜੋ ਮੁਲਾਜਮਾਂ ਨੂੰ ਤਨਖਾਹ, ਪੈਨਸ਼ਨਰਾਂ ਨੂੰ ਪੈਨਸ਼ਨ, ਪੰਜਾਬ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਹੋ ਸਕਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ ਅਤੇ ਸ਼ਗਨ ਸਕੀਮ 51000 ਰੁਪਏ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਲਗਾਤਾਰ ਦੂਸਰੀ ਵਾਰ ਕਾਂਗਰਸ ਸਰਕਾਰ ਸਮੇਂ ਦੀ ਲੋੜ ਹੈ ਜਿਸ ਲਈ ਉਨ੍ਹਾਂ ਨੂੰ ਸ਼ਹਿਰ ਵਾਸੀ ਜਿੱਤ ਬਖ਼ਸ਼ਣ ਤਾਂ ਜੋ ਸੂਬੇ ਨੂੰ ਹੋਰ ਖੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਲੀਡਰਸਿਪ ,ਕੌਂਸਲਰ ਅਤੇ ਵਰਕਰ ਹਾਜ਼ਰ ਸਨ ।
ਸਰੂਪ ਸਿੰਗਲਾ ਨੂੰ ਲਾਈਨੋਪਾਰ ਇਲਾਕੇ ’ਚ ਲੱਡੂਆਂ ਨਾਲ ਤੋਲਿਆ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਹੱਕ ਚ ਅੱਜ ਲਾਇਨੋਪਾਰ ਬਠਿੰਡਾ ਦੇ ਵਾਰਡ ਨੂੰ 42 ਸੁਰਖਪੀਰ ਰੋਡ ਤੇ ਮੀਟਿੰਗ ਕੀਤੀ ਗਈ, ਜਿੱਥੇ ਨਗਰ ਨਿਵਾਸੀਆਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਚਮਕੌਰ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਸ਼ਹਿਰੀ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ, ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ, ਯੂਥ ਅਕਾਲੀ ਆਗੂ ਮਨਦੀਪ ਸਿੰਘ ਲਾਡੀ, ਮਨਜੀਤ ਕੌਰ ਚਹਿਲ, ਅਮਰਜੀਤ ਵਿਰਦੀ, ਅਨਿਲ ਯਾਦਵ ,ਸੁਰਿੰਦਰ ਯਾਦਵ, ਬੀਬੀ ਕੁਲਦੀਪ ਕੌਰ ਹਿਤੈਸ਼ੀ, ਬੀਬੀ ਸੁਰਜੀਤ ਕੌਰ ਬੌਰੀਆ ਸਿੰਘ, ਪ੍ਰੀਤਮ ਗਾਰਡ, ਮਹਿੰਦਰ ਸਿੰਘ ,ਅਸ਼ੋਕ ਕਾਲਾ, ਵਿਸ਼ਾਲ ਹੈਪੀ, ਭੋਲਾ ਡੇਰੀ ਵਾਲਾ, ਅਜੈ ਡੇਰੀ ਵਾਲਾ, ਕਰਮਜੀਤ ਕੌਰ ਗੁਰਥੜੀ, ਸੀਮਾ ਰਾਣੀ, ਮੈਡਮ ਨਿਸ਼ਾ ਰਾਣੀ, ਸਨੀ ਕੁਮਾਰ ਅਤੇ ਵੱਡੀ ਗਿਣਤੀ ਚ ਮੁਹੱਲਾ ਨਿਵਾਸੀਆਂ ਨੇ ਸ਼੍ਰੀ ਸਿੰਗਲਾ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ।
ਅਕਾਲੀ ਬਸਪਾ ਉਮੀਦਵਾਰ ਦੇ ਪੋਸਟਰਾਂ ’ਤੇ ਆਪ ਦੇ ਲੱਗੇ ਪੋਸਟਰਾਂ ਤੋਂ ਭੜਕੇ ਅਕਾਲੀ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖਰਾਂ ’ਤੇ ਹੈ ਇਸ ਦੌਰਾਨ ਇੱਕ ਦੂਜੇ ਵਿਰੁਧ ਲੱਗਣ ਵਾਲੇ ਦੋਸ਼ਾਂ ਦੀ ਝੜੀ ਵੀ ਵਧਣੀ ਸ਼ੁਰੂ ਹੋ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਸਮਰਥਕਾਂ ਨੇ ਅਪਣੇ ਪੋਸਟਰਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਪੋਸਟਰ ਲਗਾਉਣ ’ਤੇ ਰੋਸ਼ ਜਤਾਇਆ ਹੈ। ਪਾਰਟੀ ਦੇ ਆਈ ਟੀ ਵਿੰਗ ਦੇ ਆਗੂ ਮਨਪ੍ਰੀਤ ਗੋਸਲ ਨੇ ਇੰਨ੍ਹਾਂ ਪੋਸਟਰਾਂ ਨੂੰ ਦਿਖਾਉਂਦੇ ਹੋਏ ਦੋਸ਼ ਲਾਏ ਕਿ ਅੱਧੇ ਕਾਂਗਰਸੀ ਉਮੀਦਵਾਰ ਜੋ ਨਵੇਂ ਨਵੇਂ ਆਮ ਆਦਮੀ ਬਣੇ ਹਨ ਸ਼ਰਾਫ਼ਤ ਦੀ ਗੱਲ ਕਰਦੇ ਹਨ ,ਸ਼ਰਾਫਤ ਹੋਣ ਦੇ ਪੋਸਟਰ ਲਾਉਂਦੇ ਹਨ, ਕੀ ਇਹ ਸ਼ਰਾਫਤ ਹੈ ਕਿ ਆਪਣੇ ਵਿਰੋਧੀ ਉਮੀਦਵਾਰ ਦੇ ਪੋਸਟਰਾਂ ਦੇ ਉੱਤੇ ਪੋਸਟਰ ਲਾ ਕੇ ਪ੍ਰਚਾਰ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਰ ਦੇਖ ਕੇ ਬੁਖਲਾਹਟ ਵਿਚ ਹਨ ਤੇ ਵਿਰੋਧੀਆਂ ਦੇ ਪ੍ਰਚਾਰ ਨੂੰ ਢਾਹ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ ਜੋ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਕਰਨ ਦੀ ਗੱਲ ਕਹੀ।
ਹਲਕਾ ਬਠਿੰਡਾ ਦਿਹਾਤੀ ‘ਚ ਹਰਵਿੰਦਰ ਲਾਡੀ ਨੇ ਭਖਾਈ ਚੋਣ ਮੁਹਿੰਮ
ਕਈ ਥਾਂ ਲੱਡੂਆਂ ਨਾਲ ਤੋਲਿਆ
ਸੁਖਜਿੰਦਰ ਮਾਨ
ਬਠਿੰਡਾ,8 ਫ਼ਰਵਰੀ: ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਅੱਜ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸੰਗਤ ਮੰਡੀ ਵਿਖੇ ਡੋਰ ਟੂ ਡੋਰ ਜਾ ਕੇ ਦੁਕਾਨਦਾਰਾਂ ਅਤੇ ਵਪਾਰੀਆਂ ਤੋਂ ਚੋਣਾਂ ਵਿੱਚ ਸਮਰਥਨ ਦੀ ਮੰਗ ਕੀਤੀ। ਸ੍ਰੀ ਲਾਡੀ ਨੂੰ ਕਈ ਪਿੰਡਾਂ ਵਿੱਚ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਉਨ੍ਹਾਂ ਵੱਖ ਵੱਖ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਾਂਗਰਸ ਪਾਰਟੀ ਨੇ ਹਲਕੇ ਦਾ ਸਮੂਹਿਕ ਵਿਕਾਸ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਰਹਿੰਦੀਆਂ ਮੁਸ਼ਕਿਲਾਂ ਦਾ ਵੀ ਹੱਲ ਕੀਤਾ ਜਾਵੇਗਾ। ਸ੍ਰੀ ਲਾਡੀ ਨੇ ਹਲਕੇ ਦੇ ਵਿਕਾਸ ਲਈ ਵੋਟਰਾਂ ਨੂੰ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਚੁੱਘੇ ਖੁਰਦ ਸਰਦਾਰ ਹਰਵਿੰਦਰ ਸਿੰਘ ਲਾਡੀ ਨੂੰ ਸਮੂਹ ਨਗਰ ਨਿਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਪੂਰਨ ਤੌਰ ‘ਤੇ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਕਾਗਰਸ ਪਾਰਟੀ ਦਾ ਵੱਧ ਚੜ ਕੇ ਸਾਥ ਦੇਣਗੇ!ਇਸ ਦੌਰਾਨ ਉਨ੍ਹਾਂ ਨੇ ਹਲਕੇ ਦੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਰਹੇ। 
2 ਮਾਰਚ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਬਜਟ ਸੈਸ਼ਨ – ਮਨੋਹਰ ਲਾਲ
ਹਰਿਆਣਾ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ, 28 ਏਜੰਡੇ ਵੀ ਹੋਏ ਪੇਸ਼
ਸੂਬੇ ਵਿਚ ਗਰੁੱਪ ਸੀ ਅਤੇ ਡੀ ਦੇ ਅਹੁਦਿਆਂ ‘ਤੇ ਜਲਦੀ ਕੀਤੀ ਜਾਵੇਗੀ ਭਰਤੀਆਂ
ਸੁਖਜਿੰਦਰ ਮਾਨ
ਚੰਡੀਗੜ੍ਹ 8 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਬਜਟ ਸੈਸ਼ਨ 2 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਸਬੰਧ ਵਿਚ ਮਾਣਯੋਗ ਰਾਜਪਾਲ ਅਤੇ ਵਿਧਾਨਸਭਾ ਸਪੀਕਰ ਨੂੰ ਪੱਤਰ ਭੇਜਿਆ ਜਾਵੇਗਾ। ਸੈਸ਼ਨ ਕਿੰਨੇ ਦਿਨ ਚੱਲੇਗਾ, ਇਸ ਦਾ ਫੈਸਲਾ ਬਿਜਨੈਸ ਏਡਵਾਈਜਰੀ ਕਮੇਟੀ ਦੀ ਮੀਟਿੰਗ ਵਿਚ ਹੋਵੇਗਾ। ਮੁੱਖ ਮੰਤਰੀ ਨਵੇਂ ਸਾਲ-2022 ਵਿਚ ਆਯੋਜਿਤ ਹਰਿਆਣਾ ਕੈਬੀਨੇਟ ਦੀ ਪਹਿਲੀ ਮੀਟਿੰਗ ਦੇ ਬਾਅਦ ਪੈ੍ਰਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕੈਬੀਨੇਟ ਮੀਟਿੰਗ ਵਿਚ 28 ਏਜੰਡੇ ਰੱਖੇ ਗਏ ਸਨ। ਇਸ ਵਿਚ ਸ਼ਾਹਬਾਦ ਖੰਡ ਮਿੱਲ ਨੂੰ 60 ਕੇਐਲਪੀਡੀ ਏਥੋਨਾਲ ਪਲਾਂਟ ਦੀ ਸਥਾਪਨਾ ਦੇ ਲਈ 8.92 ਕਰੋੜ ਰੁਪਏ ਦੇ ਕਰਜਾ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਦੇ ਨਾਲ-ਨਾਲ ਪੰਜਾਬ ਡਿਸਟਲਰੀ ਨਿਯਮ 1932 ਵਿਚ ਸੋਧ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਦੇ ਤਹਿਤ ਹੁਣ ਸੂਬੇ ਦੀ ਸਾਰੀ ਡਿਸਟਰਲਰੀ ਵਿਚ ਫਲੋ ਮੀਟਰ ਲਗਾਏ ਜਾਣਗੇ, ਜਿਸ ਨਾਲ ਉਨ੍ਹਾਂ ਵਿਚ ਬਣ ਰਹੀ ਸ਼ਰਾਬ ਤੇ ਸਿਪ੍ਰਟ ਨੂੰ ਕਾਊਂਡਟ ਕੀਤਾ ਜਾਵੇਗਾ। ਇਸ ਦੀ ਮਾਨੀਟਰਿੰਗ ਲਗਾਤਾਰ ਸਰਕਾਰ ਵੱਲੋਂ ਕੀਤੀ ਜਾਵੇਗੀ। ਕੇਂਦਰ ਸਰਕਾਰ ਦੀ ਤਰਜ ‘ਤੇ ਹਰਿਆਣਾ ਸਰਕਾਰ ਨੇ ਵੀ ਲਾ ਕਮਿਸ਼ਨ ਦੀ ਸਿਫਾਰਿਸ਼ ‘ਤੇ ਅਨੁਪ੍ਰਯੋਗੀ ਹੋ ਚੁੱਕੇ 20 ਐਕਟ ਨੂੰ ਰਿਪੀਲਿੰਗ ਕਰਨ ਦਾ ਫੈਸਲਾ ਕੀਤਾ ਹੈ।
ਗਰੁੱਪ ਸੀ ਅਤੇ ਡੀ ਦੀ ਭਰਤੀ ਜਲਦ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਗਰੁੱਪ ਸੀ ਅਤੇ ਡੀ ਦੇ ਅਹੁਦਿਆਂ ‘ਤੇ ਜਲਦੀ ਭਰਤੀਆਂ ਕੀਤੀਆਂ ਜਾਣਗੀਆਂ। ਸਾਰੇ ਵਿਭਾਗਾਂ ਤੋਂ 11 ਫਰਵਰੀ ਤਕ ਗਰੁੱਪ ਸੀ ਅਤੇ ਡੀ ਕੇ ਅਹੁਦਿਆਂ ਦੀ ਜਰੂਰਤ ਅਨੁਸਾਰ ਡਿਮਾਂਡ ਭੇਜਣ ਨੂੰ ਕਿਹਾ ਗਿਆ ਹੈ। ਇਸ ਦੇ ਬਾਅਦ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੂੰ ਸੂਚਿਤ ਕਰ ਭਰਤੀਆਂ ਦਾ ਇਸ਼ਤਿਹਾਰ ਕੱਢਿਆ ਜਾਵੇਗਾ ਅਤੇ ਕਾਮਨ ਏਂਟਰੈਂਸ ਟੇਸਟ ਦੇ ਲਈ ਪੋਰਟਲ ਖੋਲਿਆ ਜਾਵੇਗਾ। ਹੁਣ ਤਕ ਇਸ ਪੋਰਟਲ ‘ਤੇ 8 ਲੱਖ ਰਜਿਸਟ੍ਰੇਸ਼ਣ ਹੋ ਚੁੱਕੇ ਹਨ। ਜਲਦੀ ਇਸੀ ਪ੍ਰਕ੍ਰਿਆ ਨੂੰ ਪੂਰਾ ਕਰ ਕੇ ਟੇਸਟ ਆਯੋਜਿਤ ਕੀਤਾ ਜਾਵੇਗਾ ਅਤੇ ਭਰਤੀ ਕੀਤੀ ਜਾਵੇਗੀ। ਗਰੁੱਪ ਡੀ ਦੇ ਲਈ ਇਕ ਟੇਸਟ ਆਯੋਜਿਤ ਹੋਵੇਗਾ ਜਦੋਂ ਕਿ ਗਰੁੱਪ ਸੀ ਦੀ ਭਰਤੀ ਦੇਲਈ ਦੋ ਟੇਸਟ ਹੋਣਗੇ।
65 ਸਾਲ ਉਮਰ ਪੂਰੀ ਕਰ ਚੁੱਕੇ ਨੰਬਰਦਾਰਾਂ ਦਾ ਹੋਵੇਗਾ ਮੈਡੀਕਲ ਚੈਕਅੱਪ
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 65 ਸਾਲ ਉਮਰ ਪੂਰੀ ਕਰ ਚੁੱਕੇ ਨੰਬਰਦਾਰਾਂ ਦਾ ਮੈਡੀਕਲ ਚੈਕਅੱਪ ਹੋਵੇਗਾ। ਜੋ ਵੀ ਨੰਬਰਦਾਰ ਇਸ ਮੈਡੀਕਲ ਚੈਕ ਅੱਪ ਵਿਚ ਫਿੱਟ ਪਾਏ ਜਾਣਗੇ, ਉਨ੍ਹਾਂ ਦੀ ਸੇਵਾਵਾਂ ਹੀ ਅੱਗੇ ਜਾਰੀ ਰੱਖੀਆਂ ਜਾਣਗੀਆਂ ਨਹੀਂਤਾਂ ਉਨ੍ਹਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਨੰਬਰਦਾਰੀ ਵਿਚ ਸਰਬਰਾ ਪ੍ਰਥਾ ਨੂੰ ਵੀ ਖਤਮ ਕੀਤਾ ਜਾਵੇਗਾ।
60 ਸਾਲ ਉਮਰ ਪੂਰੀ ਕਰਨ ‘ਤੇ ਆਪਣੇ ਆਪ ਆਵੇਗੀ ਬੁਢਾਪਾ ਪੈਂਸ਼ਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦਸੰਬਰ ਮਹੀਨੇ ਦੀ ਬੁਢਾਪਾ ਪੈਂਸ਼ਨ 7 ਫਰਵਰੀ ਨੂੰ ਖਾਤਿਆਂ ਵਿਚ ਪਾ ਦਿੱਤੀ ਗਈ ਹੈ, ਜਦੋਂ ਕਿ ਜਨਵਰੀ ਮਹੀਨੇ ਦੇ ਪਂੈਸ਼ਨ 8 ਫਰਵਰੀ ਨੂੰ ਪਾਈ ਜਾ ਰਹੀ ਹੈ। ਪਂੈਸ਼ਨ ਨੂੰ ਪਰਿਵਾਰ ਪਹਿਚਾਣ ਪੱਤਰ ਨਾਲ ਜੋੜਿਆ ਜਾ ਰਿਹਾ ਹੈ। ਭਵਿੱਖ ਵਿਚ ਯੋਗ ਵਿਅਕਤੀਆਂ ਨੂੰ ਕੋਈ ਪਰੇਸ਼ਾਨੀ ਨਹੀ ਆਵੇਗੀ। ਇਸ ਤੋਂ ਇਲਾਵਾ ਜੋ ਵੀ ਵਿਅਕਤੀ 60 ਸਾਲ ਦੀ ਉਮਰ ਪੂਰੀ ਕਰ ਲਵੇਗਾ ਅਤੇ ਉਹ ਯੋਗ ਹੋਵੇਗਾ ਤਾਂ ਉਸ ਦੀ ਖੁਦ ਤੋਂ ਪੈਂਸ਼ਨ ਸ਼ੁਰੂ ਹੋ ਜਾਵੇਗੀ।
ਧਰਮ ਬਦਲਾਅ ਰੋਕਣ ਲਈ ਬਿੱਲ ਕੈਬੀਨੇਟ ਵਿਚ ਪਾਸ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਧਰਮ ਬਦਲਾਅ ਕੀਤੇ ਬਿਨ੍ਹਾਂ ਕੋਈ ਵਿਆਹ ਕਰਦਾ ਹੈ ਤਾਂ ਉਸ ‘ਤੇ ਕੋਈ ਰੋਕ ਨਹੀਂ ਹੈ ਪਰ ਕੋਈ ਪੈਸੇ ਦੇ ਲਾਲਚ ਵਿਚ ਜਬਰਨ ਕਿਸੇ ਦਾ ਧਰਮ ਬਦਲਾਅ ਕਰਵਾਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਇਸ ਸਬੰਧ ਵਿਚ ਕੈਬੀਨੇਟ ਨੇ ਗੈਰ-ਕਾਨੁੰਨੀ ਧਰਮ ਬਦਲਣ ਰੋਕਥਾਮ ਬਿੱਲ 2022 ਨੂੰ ਮੰਜੂਰੀ ਦੇ ਦਿੱਤੀ ਹੈ। ਪਿਛਲੇ ਦਿਨਾਂ ਯਮੁਨਾਨਗਰ , ਮੇਵਾਤ, ਗੁਰੂਗ੍ਰਾਮ ਅਤੇ ਪਾਣੀਪਤ ਜਿਲ੍ਹੇ ਵਿਚ ਜਬਰਨ ਧਰਮ ਬਦਲਾਅ ਦੇ ਮਾਮਲੇ ਆਏ ਸਨ। ਉਨ੍ਹਾਂ ਨੂੰ ਰੋਕਨ ਲਈ ਹੀ ਇਸ ਬਿੱਲ ਨੂੰ ਮੰਜੂਰੀ ਦਿੱਤੀ ਗਈ ਹੈ।
ਪੰਜਾਬ, ਯੂਭੀ ਅਤੇ ਉਤਰਾਖੰਡ ਵਿਚ ਚੋਣ ਪ੍ਰਚਾਰ ਕਰਨ ਜਾਣਗੇ ਮੁੱਖ ਮੰਤਰੀ
5 ਰਾਜ ਦੇ ਵਿਧਾਨਸਭਾ ਚੋਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 5 ਸੂਬਿਆਂ ਨੇ ਚੋਣ ਪ੍ਰਚਾਰ ਵਿਚ ਉਨ੍ਹਾਂ ਦੀ ਡਿਊਟੀ ਵੀ ਲਗਾਈ ਹੈ। ਬੀਤੇ ਦਿਨਾਂ 1 ਦਿਨ ਦੇ ਲਈ ਉਤਰਾਖੰਡ ਵਿਚ ਚੋਣ ਪ੍ਰਚਾਰ ਕਰਨ ਗਏ ਸਨ। ਹੁਣ ਆਉਣ ਵਾਲੇ ਦਿਨਾਂ ਵਿਚ 4 ਦਿਨ ਉਤਰਪ੍ਰਦੇਸ਼, 2 ਦਿਨ ਪੰਜਾਬ ਅਤੇ 1 ਦਿਨ ਉਤਰਾਖੰਡ ਵਿਚ ਚੋਣ ਪ੍ਰਚਾਰ ਦੇ ਲਈ ਜਾਣਗੇ। ਸਾਰੇ ਸੂਬਿਆਂ ਵਿਚ ਭਾਜਪਾ ਸਰਕਾਰ ਬਨਾਉਣ ਜਾ ਰਹੀ ਹੈ।
ਨਿਜੀ ਖੇਤਰ ਵਿਚ 75 ਫੀਸਦੀ ਨੌਕਰੀਆਂ ਦੇ ਰਾਖਵਾਂ ਦੀ ਸੁਪਰੀਮ ਕੋਰਟ ਤਕ ਲੜਣਗੇ ਲੜਾਈ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਿਜੀ ਖੇਤਰ ਵਿਚ 75 ਫੀਸਦੀ ਖੇਤਰ ਵਿਚ 75 ਫੀਸਦੀ ਨੌਕਰੀਆਂ ਵਿਚ ਹਰਿਆਣਾ ਦੇ ਨਿਵਾਸੀਆਂ ਨੂੰ ਰਾਖਵਾਂ ਦਿੱਤੇ ਜਾਣ ਦੇ ਮਾਮਲੇ ਵਿਚ ਸਰਕਾਰ ਮਜਬੂਤੀ ਨਾਲ ਲੜਾਈ ਲੜੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ। ਅਗਲੇ 11 ਫਰਵਰੀ ਨੂੰ ਇਸ ਦੀ ਸੁਣਵਾਈ ਹੋਵੇਗੀ।
ਨਵੇਂ ਮਂੈਬਰਾਂ ਦਾ ਸਵਾਗਤ ਕੀਤਾ
ਕੈਬੀਨੇਟ ਦੇ ਨਵੇਂ ਮੈਂਬਰ ਦੇਵੇਂਦਰ ਸਿੰਘ ਬਬਲੀ ਤੇ ਕਮਲ ਗੁਪਤਾ ਦੀ ਪਹਿਲੀ ਕੈਬੀਨੇਟ ਮੀਟਿੰਗ ਸੀ, ਇਸ ਲਈ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ
ਕੈਬੀਨੇਟ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਵਰਕੋਕਿਲਾ ਭਾਰਤ ਰਤਨ ਲਤਾ ਮੰਗੇਸ਼ਕਰ ਦੇ ਨਿਧਨ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਗਈ।





