ਇਸਤੋਂ ਬਾਅਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਘੇਰਨ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ’ਚ ਦਿੱਲੀ ਦੇ ਮੁੱਖੀ ਮੰਤਰੀ ਅਰਵਿੰਦ ਕੇਜਰੀਵਾਲ ਉਪਰ ਅੜਿੱਕੇ ਪਾਉਣ ਦੇ ਦੋਸ਼ ਲਗਾਉਂਦਿਆਂ ਸਿੱਖ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਨੂੰ ਪੰਜ ਦਿਨਾਂ ਦਾ ਅਲਟੀਮੇਟਮ ਦਿੰਦਿਆ ਚੇਤਾਵਨੀ ਦਿੱਤੀ ਹੈ ਕਿ ਉਸਤੋਂ ਬਾਅਦ ਕੇਜ਼ਰੀਵਾਲ ਤੇ ਭਗਵੰਤ ਮਾਨ ਸਹਿਤ ਹੋਰਨਾਂ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ। ਅੱਜ ਇੱਥੇ ਬਾਬਾ ਹਰਦੀਪ ਸਿੰਘ ਡਿਬਡਿਬਾ ਤੇ ਬਾਬਾ ਬਖ਼ਸੀਸ ਸਿੰਘ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਗਿਆਰਾਂ ਮੈਂਬਰੀ ਸਾਂਝੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਜੋ ਦੂਜੀਆਂ ਸਾਰੀਆਂ ਪੰਥਕ ਧਿਰਾਂ, ਸਿੱਖ ਜਥੇਬੰਦੀਆਂ ਤੇ ਪ੍ਰੋ.ਭੁੱਲਰ ਪ੍ਰਤੀ ਸੁਹਿਰਦ ਸੋਚ ਰੱਖਣ ਵਾਲੇ ਗਰੁੱਪਾਂ, ਨੇਤਾਵਾਂ ਨਾਲ ਤਾਲਮੇਲ ਕਰਕੇ ਇਸ ਮਸਲੇ ’ਤੇ ਵਿਸ਼ਾਲ ਤੇ ਸੰਗਠਤ ਢੰਗ ਨਾਲ ਮੁਹਿੰਮ ਚਲਾਈ ਜਾਵੇ। ਇਸ ਮੌਕੇ ਆਗੂਆਂ ਨੇ ਦਸਿਆ ਕਿ ਸੂਬੇ ’ਚ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਹ ਚੇਤਾਵਨੀ ਪੱਤਰ ਦਿੱਤੇ ਜਾਣਗੇ।
ਸਿੱਖ ਜਥੇਬੰਦੀਆਂ ਵਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਆਪ ਨੂੰ ਪੰਜ ਦਿਨਾਂ ਦਾ ਸਮਾਂ
ਨਵੇਂ ਸਾਲ ਮੌਕੇ ਹਵਾਈ ਫ਼ਾਈਰ ਕਰਨ ਵਾਲੇ ਨਜਾਇਜ਼ ਹਥਿਆਰਾਂ ਸਹਿਤ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਸਥਾਨਕ ਸੀ ਆਈ ਏ ਸਟਾਫ-1 ਦੀ ਟੀਮ ਵਲੋਂ ਅੱਜ ਉਨ੍ਹਾਂ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ, ਜਿੰਨ੍ਹਾਂ ਨਵੇਂ ਸਾਲ ਦੀ ਰਾਤ ਮੌਕੇ ਸ਼ਹਿਰ ਦੇ ਇੱਕ ਨੌਜਵਾਨ ਦੇ ਘਰ ਜਾ ਕੇ ਹਵਾਈ ਫਾਈਰ ਕੀਤੇ ਸਨ। ਕਾਬੂ ਕੀਤੇ ਗਏ ਨੌਜਵਾਨਾਂ ਵਿਚੋਂ ਇੱਕ ਸੀ ਕੈਟਾਗਿਰੀ ਦਾ ਗੈਂਗਸਟਰ ਦਸਿਆ ਜਾ ਰਿਹਾ ਹੈ, ਜਿਸਦੇ ਵਿਰੁਧ ਵੱਖ ਵੱਖ ਥਾਣਿਆਂ ਵਿਚ 11 ਪਰਚੇ ਦਰਜ਼ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਬਲਕਾਰ ਸਿੰਘ ਤੇ ਸੀਆਈਏ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਸਥਾਨਕ ਸੰਤਪੁਰਾ ਰੋਡ ਉਪਰ ਨਾਕਾਬੰਦੀ ਕਰਕੇ ਇੱਕ ਜਿੰਨ ਕਾਰ ਵਿਚੋਂ ਹਰਕਮਲ ਸਿੰਘ ਉਰਫ ਰਾਣੂ ਵਾਸੀ ਪਰਸਰਾਮ ਨਗਰ ਅਤੇ ਮਨੀਸ਼ ਕੁਮਾਰ ਉਰਫ ਮੱਛੀ ਵਾਸੀ ਪ੍ਰਤਾਪ ਨਗਰ ਨੂੰ ਕਾਬੂ ਕਰਕੇ ਇਹਨਾ ਕੋਲੋ 02 ਪਿਸਤੋਲ ਇੱਕ 32 ਬੋਰ ਅਤੇ ਇੱਕ 315 ਬੋਰ ਸਮੇਤ ਰੌਂਦ ਬਰਾਮਦ ਕੀਤੇ ਗਏ। ਦੋਨਾਂ ਕਥਿਤ ਦੋਸ਼ੀਆਂ ਵਿਰੁਧ 01.01.2022 ਨੂੰ ਅ/ਧ 336,427,506 ਆਈ ਪੀ ਸੀ 25/54/59 ਅਸਲਾ ਐਕਟ ਥਾਣਾ ਕੈਨਾਲ ਕਾਲੋਨੀ ਵਿਖੇ ਪਰਚਾ ਦਰਜ਼ ਕੀਤਾ ਗਿਆ ਸੀ। ਇਸਤੋਂ ਇਲਾਵਾ ਹਰਕਮਲ ਇੱਕ ਹੋਰ ਮਾਮਲੇ ਵਿਚ ਪੰਜ ਸਾਲਾਂ ਬਾਅਦ ਕਰੀਬ ਇੱਕ ਮਹੀਨਾ ਪਹਿਲਾਂ ਹੀ ਜੇਲ੍ਹ ਵਿਚੋਂ ਬਾਹਰ ਆਇਆ ਸੀ। ਕਥਿਤ ਦੋਸ਼ੀਆਂ ਨੇ ਮੁਢਲੀ ਪੁਛਗਿਛ ਦੌਰਾਨ ਹਥਿਆਰ ਹਰਿਆਣਾ ਤੋਂ ਲਿਆਂਦੇ ਹੋਣ ਬਾਰੇ ਖ਼ੁਲਾਸਾ ਕੀਤਾ
ਫ਼ਿਜੀਓਥਰੈਪੀ ਰਾਹੀਂ ਕਮਰ ਦਰਦ ਦਾ ਪੱਕਾ ਇਲਾਜ਼: ਡਾ ਧਨੋਆ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਅੱਜਕਲ ਇਕ ਆਮ ਬੀਮਾਰੀ ਬਣ ਚੁੱਕੀ ਕਮਰ ਦਰਦ ਦਾ ਫ਼ਿਜੀਓਥਰੈਪੀ ਵਿਚ ਪੱਕਾ ਇਲਾਜ਼ ਹੋਣ ਦਾ ਦਾਅਵਾ ਕਰਦਿਆਂ ਸ਼ਹਿਰ ਦੇ ਉਘੇ ਫ਼ਿਜੀਓਥਰੈਪਿਸਟ ਡਾ ਜਸਦੇਵ ਸਿੰਘ ਧਨੋਆ ਨੇ ਦਸਿਆ ਕਿ ‘‘ਅੱਜਕੱਲ੍ਹ ਦੀ ਜੀਵਨ ਸ਼ੈਲੀ ਦੇ ਵਿੱਚ ਫਿਜੀਓਥੈਰੇਪੀ ਵਿਧੀ ਬਹੁਤ ਪ੍ਰਚੱਲਤ ਹੋ ਰਹੀ ਹੈ ਜਿਸ ਦੇ ਰਾਹੀਂ ਬਹੁਤ ਬਿਮਾਰੀਆਂ ਦਾ ਇਲਾਜ ਬਿਨਾਂ ਦਵਾਈਆਂ ਦੇ ਰਾਹੀਂ ਸੰਭਵ ਹੈ।’’ ਉਨ੍ਹਾਂ ਦਸਿਆ ਕਿ ਇਸ ਤਰ੍ਹਾਂ ਦਾ ਹੀ ਇਕ ਮਰੀਜ਼ ਜਸਵਿੰਦਰ ਕੌਰ ਉਮਰ 41 ਸਾਲ ਪਿੰਡ ਚੁੱਘੇ ਕਲਾਂ ਦੇ ਸੱਤ ਸਾਲ ਤੋਂ ਕਮਰ ਅਤੇ ਲੱਤਾਂ ਵਿੱਚ ਬਹੁਤ ਜਿਆਦਾ ਦਰਦ ਸੀ ਜਿਸ ਕਰਕੇ ਉਹ ਚੱਲਣ ਫਿਰਨ ਤੋਂ ਅਸਮਰਥ ਸੀ। ਉਕਤ ਔਰਤ ਨੇ ਕਈ ਡਾਕਟਰਾਂ ਨੂੰ ਦਿਖਾਇਆ, ਜਿਸਦਾ ਹੱਲ ਅਪਰੇਸ਼ਨ ਦਸਿਆ ਗਿਆ ਪ੍ਰੰਤੂ ਜਦ ਉਹ ਉਨ੍ਹਾਂ ਦੇ ਹਸਪਤਾਲ ਵਿਚ ਆਈ ਤਾਂ ਇਲਾਜ ਸੁਰੁੂ ਹੋਇਆ ਤੇ ਕੁਝ ਦਿਨਾ ਵਿਚ ਉਹ ਠੀਕ ਹੋ ਗਈ। ਡਾ ਧਨੋਆ ਨੇ ਦਸਿਆ ਕਿ ਇਸ ਮਰੀਜ਼ ਨੂੰ ਡਿਸਕ ਦੀ ਸਮੱਸਿਆ ਸੀ ਤੇ ਕਈ ਮਣਕੇ ਵੀ ਜਗ੍ਹਾ ਤੋਂ ਹਿੱਲ ਗਏ ਸਨ, ਜਿਸਦਾ ਫਿਜਿਓਥੈਰੇਪੀ, ਓਸਟੀਓ ਪੈਥੀ ਅਤੇ ਕਾਇਰੋ ਥੈਰਪੀ ਵਿਧੀ ਰਾਹੀਂ ਦਸ ਦਿਨਾਂ ਦੇ ਵਿੱਚ ਇਲਾਜ ਕੀਤਾ ਗਿਆ।
ਬਠਿੰਡਾ ਦਿਹਾਤੀ ’ਚ ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ, ਵੱਡੀ ਗਿਣਤੀ ਵਿਚ ਆਗੂ ਆਪ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਸੰਗਤ ਮੰਡੀ, 20 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਪ ਉਮੀਦਵਾਰ ਅਮਿਤ ਰਤਨ ਕੋਟਫੱਤਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲ ਗਿਆ ਜਦੋਂ ਹਲਕੇ ਦੇ ਪਿੰਡ ਘੁੱਦਾ ਵਿਖੇ ਟਕਸਾਲੀ ਕਾਂਗਰਸੀ ਹਰਨਾਮ ਸਿੰਘ, ਕੁਲਵੰਤ ਸਿੰਘ, ਸਾਬਕਾ ਸਰਪੰਚ ਅਜੈਬ ਸਿੰਘ ਨੰਬਰਦਾਰ, ਜਗਮੋਹਨ ਸਿੰਘ, ਮਨਦੀਪ ਸਿੰਘ, ਰਾਮ ਚੰਦ, ਮੇਘ ਰਾਜ, ਮਹਿੰਦਰ ਸਿੰਘ, ਸੁਰਜੀਤ ਸਿੰਘ ਮਿਸਤਰੀ, ਬਲਵੰਤ ਸਿੰਘ ਫੌਜੀ, ਪੱਪੀ ਸਿੰਘ, ਅਮਰਜੀਤ ਸਿੰਘ, ਸਾਬਕਾ ਪੰਚ ਨਿਰੰਜਨ ਸਿੰਘ ਆਦਿ ਨੇ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਿਨ੍ਹਾਂ ਨੂੰ ਅਮਿਤ ਰਤਨ ਕੋਟਫੱਤਾ ਨੇ ਪਾਰਟੀ ਦਾ ਮਫਲਰ ਪਾ ਕੇ ਜੀ ਆਇਆ ਕਿਹਾ। ਇਸ ਮੌਕੇ ਸ੍ਰੀ ਕੋਟਫੱਤਾ ਨੇ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ ਅਤੇ ਅਕਾਲੀ ਦਲ ਬਾਦਲ ਇਸ ਸਮੇਂ ਹਾਸ਼ੀਏ ਤੇ ਜਾ ਚੁੱਕਾ ਹੈ ਅਤੇ ਇਸਦੇ ਆਗੂਆਂ ਤੇ ਬੇਅਦਬੀ ਅਤੇ ਨਸ਼ਿਆਂ ਦੇ ਕਾਰੋਬਾਰ ਦੇ ਇਲਜਾਮਾਂ ਚ ਘਿਰੇ ਹੋਏ ਹਨ। ਅਮਿਤ ਰਤਨ ਨੇ ਪਿੰਡ ਦੇ ਲੋਕਾਂ ਨੂੰ ਆਪ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਬਠਿੰਡਾ ਦਿਹਾਤੀ ਹਲਕੇ ਵਿਚ ਦਿੱਲੀ ਦੀ ਤਰਜ ਤੇ ਵਿਸ਼ਵ ਪੱਧਰੀ ਸਕੂਲ ਅਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਚੋਣ ਮੈਨੀਫੈਸਟੋ ਦਾ ਇਕ ਇਕ ਵਾਅਦਾ ਲਾਗੂ ਕੀਤਾ ਜਾਵੇਗਾ । ਇਸ ਮੌਕੇ ਆਪ ਆਗੂ ਹਰਤੇਜ ਸਿੰਘ ਭੁੱਲਰ, ਜਸਪਾਲ ਸਿੰਘ ਭੁੱਲਰ, ਰਮਨਦੀਪ ਸਿੰਘ ਪੰਚ, ਸੁਖਮੰਦਰ ਸਿੰਘ, ਬਹਾਦਰ ਸਿੰਘ, ਗੁਰਮੀਤ ਸਿੰਘ, ਹਰਦੇਵ ਸਿੰਘ, ਕੇਵਲ ਸਿੰਘ, ਮਲਕੀਅਤ ਸਿੰਘ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿੱਚ ਕਰਾਰਾ ਝਟਕਾ
ਖੁਸ਼ਬਾਜ਼ ਜਟਾਣਾ ਦੀ ਅਗਵਾਈ ਹੇਠ ਸੈਂਕੜੇ ਪਰਿਵਾਰ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਤਲਵੰਡੀ ਸਾਬੋ, 20 ਜਨਵਰੀ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੂੰ ਕਰਾਰਾ ਝਟਕਾ ਲੱਗਿਆ ਜਦ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਸੈਂਕੜੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਲੋਕਾਂ ਦੇ ਮਿਲ ਰਹੇ ਭਰਵੇਂ ਸਮਰਥਨ ਤੋਂ ਗਦਗਦ ਹੋਏ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਨ ਤੇ ਇਸ ਹਲਕੇ ਨੂੰ ਪੂਰੇ ਪੰਜਾਬ ਦਾ ਵਿਕਸਤ ਹਲਕਾ ਬਣਾਇਆ ਜਾਵੇਗਾ ਅਤੇ ਹਰ ਵਰਗ ਨੂੰ ਭਲਾਈ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇਗਾ । ਖੁਸ਼ਬਾਜ ਸਿੰਘ ਜਟਾਣਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਸਮਰਥਨ ਮਿਲਿਆ ਜਦੋਂ ਹਲਕੇ ਦੇ ਪਿੰਡ ਪੱਕਾ ਕਲਾਂ ਅਤੇ ਗਿਆਨਾ ਦੇ ਸੈਂਕੜੇ ਪਰਿਵਾਰ ਪਾਰਟੀ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਖੁਸ਼ਬਾਜ ਸਿੰਘ ਜਟਾਣਾ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਅਤੇ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ, ਹਰ ਸਮੱਸਿਆ ਦਾ ਹੱਲ ਕੀਤਾ ਗਿਆ ,ਕਰੋੜਾਂ ਰੁਪਏ ਦੇ ਪ੍ਰਾਜੈਕਟ ਨਾਲ ਹਰ ਸਹੂਲਤ ਮੁਹੱਈਆ ਕਰਵਾਈ ਗਈ ਅਤੇ ਇਹ ਯਤਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਉਮੀਦ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ। ਪ੍ਰੈੱਸ ਨੂੰ ਇਹ ਜਾਣਕਾਰੀ ਉਨ੍ਹਾਂ ਦੇ ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ ਵੱਲੋਂ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਅਤੇ ਪਿੰਡਾਂ ਦੇ ਪੰਚ ਸਰਪੰਚ ਆਦਿ ਹਾਜ਼ਰ ਸਨ।
ਜਗਰੂਪ ਗਿਲ ਪਰਿਵਾਰਾਂ ਤੱਕ ਪਹੁੰਚ ਕੇ ਕਰ ਰਹੇ ਚੋਣ ਪ੍ਰਚਾਰ
ਮੁਲਤਾਨੀਆ ਰੋਡ ਤੇ ਔਲਖ ਨਗਰ ਦੇ ਦਰਜਨਾਂ ਪਰਿਵਾਰ ਆਪ ‘ਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਅੱਜ ਮੁਲਤਾਨੀਆਂ ਰੋਡ, ਔਲਖ ਨਗਰ ਅਤੇ ਨੇੜਲੇ ਇਲਾਕੇ ਦੇ ਘਰ ਘਰ ਪਹੁੰਚ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ, ਜਿਥੇ ਸ. ਗਿੱਲ ਦੀ ਅਪੀਲ ‘ਤੇ ਦਰਜਨ ਭਰ ਪਰਿਵਾਰ ਆਪ ‘ਚ ਸ਼ਾਮਲ ਹੋ ਗਏ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਰਹਿਣ, ਉਹ ਵੀ ਇਸ ਲਈ ਹੀ ਰੈਲੀਆਂ ਕਰਨ ਦੀ ਬਜਾਏ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ ।ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ ਇਕੋ-ਇਕ ਕੋਸ਼ਿਸ਼ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਪਹਿਲਾਂ ਵਾਲੀਆਂ ਪਾਰਟੀਆਂ ਅਤੇ ਲੀਡਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਲੋਕ ਬਦਲ ਚਾਹੁੰਦੇ ਹਨ ਹੁਣ ਇਹ ਬਦਲ ਆਮ ਆਦਮੀ ਪਾਰਟੀ ਹੈ, ਜਿਸਨੂੰ ਲੋਕ ਮੌਕਾ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਪਾਰਟੀ ਲੋਕ ਮੁੱਦਿਆਂ ਦੇ ਮੱਦੇਨਜ਼ਰ ਨਵੇਂ ਪ੍ਰੋਜੈਕਟ ਤੁਰੰਤ ਆਰੰਭ ਕਰੇਗੀ।ਉਨ੍ਹਾਂ ਕਿਹਾ ਕਿ ਆਪ ਦਾ ਏਜੰਡਾ ਹਰ ਧਰਮ ਦਾ ਸਤਿਕਾਰ ਕਰਨਾ ਤੇ ਹਰ ਪਰਿਵਾਰ ਦੀ ਤਰੱਕੀ ਤੇ ਖੁਸ਼ਹਲੀ ਨੂੰ ਪਹਿਲ ਦੇਣਾ ਹੈ । ਸ. ਗਿੱਲ ਨੇ ਕਿਹਾ ਕਿ ਸ਼ਹਿਰ ਦੀਆਂ ਜ਼ਰੂਰਤਾਂ ਤੋਂ ਉਹ ਭਲੀਭਾਂਤ ਜਾਣੂ ਹਨ, ਇਸ ਲਈ ਸਰਕਾਰ ਬਣਦਿਆਂ ਹੀ ਲੋੜੀਂਦੇ ਕਦਮ ਚੁੱਕੇ ਜਾਣਗੇ ।
ਇਸ ਮੌਕੇ ਮੁਲਤਾਨੀਆ ਰੋਡ ਤੇ ਔਲਖ ਨਗਰ ਦੇ ਗੁਰਚਰਨ ਸਿੰਘ, ਚੇਤਨ ਸਿੰਘ, ਵੀਰਪਾਲ ਕੌਰ, ਜਸਵਿੰਦਰ ਕੌਰ, ਰਮਨਦੀਪ, ਗੁਰਮੇਲ ਸਿੰਘ, ਗੁਰਨੀਤ ਸਿੰਘ, ਦਰਸ਼ਨ ਸਿੰਘ, ਰਾਜਿੰਦਰ ਸਿੰਘ ਤੇ ਹੋਰ ਪਰਿਵਾਰਾਂ ਸਣੇ ਆਪ ‘ਚ ਸ਼ਾਮਲ ਹੋ ਗਏ, ਜਿਨ੍ਹਾਂ ਵਲੋਂ ਸ. ਗਿੱਲ ਦੀ ਹਮਾਇਤ ਦਾ ਪ੍ਰਣ ਕੀਤਾ।
ਵਿੱਤ ਮੰਤਰੀ ਦਾ ਦਾਅਵਾ, ਫਾਟਕਾਂ ਤੇ ਪੁਲਾਂ ਦੇ ਨਿਰਮਾਣ ਨਾਲ ਬਦਲੇਗੀ ਇਲਾਕੇ ਦੀ ਤਸਵੀਰ
ਦਿਲ ਜਿੱਤਣ ਦੀ ਸਿਆਸਤ ਨਾਲ ਹੁੰਦੀ ਹੈ ਜਿੱਤ ਨਸੀਬ ਲੋਕਾਂ ਦੀ ਉਮੀਦ ਤੇ ਪਹਿਰਾ ਦੇਣਾ ਫ਼ਰਜ਼
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਚੋਣ ਮੁਹਿੰਮ ਨੂੰ ਭਖਾਉਂਦਿਆਂ ਅੱਜ ਸ਼ਹਿਰ ਬਠਿੰਡਾ ਦੇ ਪ੍ਰਤਾਪ ਨਗਰ, ਢਿਲੋਂ ਬਸਤੀ, ਨਰੂਆਣਾ ਰੋਡ, ਸ਼ਹੀਦ ਭਗਤ ਸਿੰਘ ਨਗਰ, ਕੱਪੜਾ ਮਾਰਕੀਟ ,ਨਵੀਂ ਬਸਤੀ, ਗੁਰੂ ਨਾਨਕ ਨਗਰ ਆਦਰਸ਼ ਨਗਰ, ਧੋਬੀਆਣਾ ਰੋਡ, ਗੁਰੂ ਨਾਨਕਪੁਰਾ , ਸਿਲਵਰ ਸਿਟੀ, ਹਾਊਸਫੈੱਡ ਕਲੋਨੀ ਸਮੇਤ ਵੱਖ ਵੱਖ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਨਰੂਆਣਾ ਰੋਡ ਤੇ ਵੱਡੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜੋ ਵਾਅਦਾ ਕੀਤਾ ਉਸ ਨੂੰ ਪੂਰਾ ਕੀਤਾ ਗਿਆ ਹੈ, 5-5 ਫਾਟਕਾਂ ਤੇ ਪੁਲਾਂ ਦੇ ਨਿਰਮਾਣ ਲਈ ਜੀਅ ਤੋਡ ਮਿਹਨਤ ਕੀਤੀ ,ਇਨ੍ਹਾਂ ਪੁਲਾਂ ਦੇ ਨਿਰਮਾਣ ਦਾ ਕੰਮ ਪੂਰਾ ਹੋਣ ਨਾਲ ਇਸ ਇਲਾਕੇ ਦੀ ਤਸਵੀਰ ਬਦਲੀ ਹੋਈ ਨਜਰ ਆਏਗੀ, ਜ਼ਮੀਨਾਂ ਦੇ ਭਾਅ ਵਧਣਗੇ, ਲੋਕਾਂ ਨੂੰ ਸੁਖਾਵਾਂ ਮਾਹੌਲ ਮਿਲੇਗਾ । ਉਨ੍ਹਾਂ ਕਿਹਾ ਕਿ ਸ਼ਹਿਰ ਬਠਿੰਡਾ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਹੀ ਉਨ੍ਹਾਂ ਦਾ ਮੁੱਢਲਾ ਫਰਜ ਰਿਹਾ ਹੈ ਤਾਂ ਜੋ ਪੰਜ ਸਾਲ ਲੋਕਾਂ ਵੱਲੋਂ ਜਤਾਈ ਉਮੀਦ ਤੇ ਪਹਿਰੇਦਾਰੀ ਕਰਦੇ ਹੋਏ ਹਰ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਦੂਸਰਾ ਮੌਕਾ ਦੇਣ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿਕਾਸ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ੍ਹਾਂ ਦੇ ਹੱਥ ਮਜਬੂਤ ਕੀਤੇ ਜਾਣ ਕਿਉਂ ਉਹ ਸਿਆਸਤ ਕਰਨ ਨਹੀਂ ਬਲਕਿ ਲੋਕਾਂ ਦੇ ਦਿਲ ਜਿੱਤਣ ਲਈ ਆਏ ਸਨ ਜਿੱਤ ਦਿਲ ਜਿੱਤਣ ਨਾਲ ਹੀ ਜਿੱਤ ਨਸੀਬ ਹੁੰਦੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਵੱਖ ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨ ,ਕਾਂਗਰਸ ਲੀਡਰਸ਼ਿਪ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪੰਜਾਬ ’ਚ ਮੁੱਖ ਮੰਤਰੀ ਚੰਨੀ ਚਲਾ ਰਹੇ ਸਨ ਰੇਤ ਮਾਫ਼ੀਆ: ਹਰਸਿਮਰਤ ਬਾਦਲ
ਈ.ਡੀ. ਦੀ ਕਾਰਵਾਈ ਨੇ ਸਚਾਈ ਸਾਹਮਣੇ ਲਿਆਂਦੀ
ਭਗਵੰਤ ਮਾਨ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਕੇਜਰੀਵਾਲ ਦੇ ਸਟੈਂਡ ਬਾਰੇ ਸਪੱਸ਼ਟ ਕਰਨ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸੂਬੇ ’ਚ ਰੇਤ ਮਾਫ਼ੀ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਅੱਜ ਬਠਿੰਡਾ ਜ਼ਿਲ੍ਹੇ ਵਿਚ ਪੁੱਜੀ ਸ਼੍ਰੀਮਤੀ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ‘‘ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਮੁੱਖ ਮੰਤਰੀ ਦੇ ਭਾਣਜੇ ਦੀ ਰਿਹਾਇਸ਼ ’ਤੇ ਮਾਰੇ ਛਾਪਿਆਂ ਦੌਰਾਨ 11 ਕਰੋੜ ਰੁਪਏ ਨਗਦ ਦੀ ਬਰਾਮਦੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ। ’’ ਉਨ੍ਹਾਂ ਮੰਗ ਕੀਤੀ ਕਿ ਅਖੌਤੀ ਗਰੀਬ ਮੁੱਖ ਮੰਤਰੀ ਪੰਜਾਬੀਆਂ ਨੁੰ ਦੱਸਣ ਕਿ ਕਿਵੇਂ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਕੋਲੋਂ 11 ਕਰੋੜ ਰੁਪਏ ਬੇਨਾਮੀ ਮਿਲੇ ਹਨ। ਬੀਬੀ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਮੁੱਖ ਮੰਤਰੀ ਨੇ ਆਪਣੀ ਮੋਰਿੰਡਾ ਰਿਹਾਇਸ਼ ਤੋਂ ਵੱਡੀ ਮਾਤਰਾ ਵਿਚ ਨਗਦੀ ਚੰਡੀਗੜ੍ਹ ਵਿਚ ਆਪਣੀ ਸਰਕਾਰੀ ਰਿਹਾਇਸ਼ ’ਤੇ ਪਹੁੰਚਾਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸੰਵਦੇਨਸ਼ੀਲ ਮਾਮਲਾ ਹੈ ਤੇ ਇਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਚੰਗਾ ਹੋਵੇਗਾ ਜੇਕਰ ਇਹ ਸੀਨੀਅਰ ਜੱਜ ਵੱਲੋਂ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਕਾਰਜ਼ਕਾਲ ਦੌਰਾਨ ਪਿਛਲੀ ਅਕਾਲੀ ਸਰਕਾਰ ਦੌਰਾਨ ਕੀਤੇ ਕੰਮਾਂ ਨੂੰ ਠੱਪ ਕਰਕੇ ਪੰਜਾਬ ਨੂੰ ਤਬਾਹੀ ਦੇ ਕੰਡੇ ਵੱਲ ਧੱਕ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਵਿਧਾਨ ਸਭਾ ਲਈ ਟਿਕਟਾਂ ਵੇਚਣ ਤੋਂ ਬਾਅਦ ਉਹਨਾਂ ਨੇ ਇਕ ਜਾਅਲੀ ਜਿਹਾ ਫੋਨ ਸਰਵੇਖਣ ਕਰਵਾ ਕੇ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰੇ ਦੀ ਪੋਸਟ ਵੀ ਵੇਚ ਦਿੱਤੀ ਹੈ। ਉਨ੍ਹਾਂ ਭਗਵੰਤ ਮਾਨ ਨੁੰ ਸਵਾਲ ਪੁਛਦਿਆਂ ਕਿਹਾ ਕਿ ਉਹ ਪੰਜਾਬੀਆਂ ਨੂੰ ਦਸਣ ਕਿ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੁੰ ਦੇਣ ਦਾ ਵਿਰੋਧ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਕੌਮੀ ਮੀਤ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣਾ, ਜ਼ਿਲ੍ਹਾ ਯੂਥ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ, ਹਰਮੀਤ ਸਿੰਘ ਬਾਹੀਆ, ਜਗਤਾਰ ਸਿੰਘ ਸੇਮਾ, ਸੁਖਰਾਜ ਸਿੰਘ ਬੀਬੀਵਾਲਾ, ਹਰਪ੍ਰੀਤ ਸਿੰਘ ਮਾਹਲ ਤੂੰਗਵਾਲੀ, ਸੁਖਦਰਸ਼ਨ ਸਿੰਘ ਪੰਨੂੰ ਘੁੱਦਾ ਤੇ ਹਰਮੀਤ ਸਿੰਘ ਜੰਡਾਵਾਲਾ ਆਦਿ ਹਾਜ਼ਰ ਸਨ।
ਖ਼ਜ਼ਾਨਾ ਮੰਤਰੀ ਦੇ ਬਿਆਨ ’ਤੇ ਸਾਬਕਾ ਵਿਧਾਇਕ ਦਾ ਤਿੱਖਾ ਹਮਲਾ..!
ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ, ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਨ ਪਿੱਛੇ ਲੋਕਾਂ ਦੀ ਮੰਗ ਸੀ, ਦੇ ਕੀਤੇ ਦਾਅਵੇ ’ਤੇ ਸਵਾਲ ਖ਼ੜੇ ਕਰਦਿਆਂ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ ਸੀ ਬਲਕਿ ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ ਕਿਉਂਕਿ ਉਹ ਕਰੋੜਾਂ ਰੁਪਏ ਦੇ ਘਪਲੇ ਕਰਨ ਲਈ ਪੱਬਾਂ ਭਾਰ ਬੈਠੇ ਸਨ, ਜੋ ਉਨ੍ਹਾਂ ਨੇ ਕਰ ਕੇ ਵਿਖਾਇਆ ਤੇ ਥਰਮਲ ਪਲਾਂਟ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਣ ਦੀ ਬਜਾਏ ਬੰਦ ਕਰ ਦਿੱਤਾ । ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵਿਕਾਸ ਕਾਰਜ ਠੱਪ ਕਰਵਾ ਦਿੱਤੇ ਹਨ ਤੇ ਹੁਣ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਵੋਟਾਂ ਦੇ ਲਾਲਚ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ , ਕਿ ਉਹ ਜੁਆਬ ਦੇਣ ਕੇ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ? ਸ਼੍ਰੀ ਸਿੰਗਲਾ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜ ਸਾਲ ਖਜਾਨਾ ਖਾਲੀ ਹੋਣ ਦਾ ਰੋਣਾ ਰੋਇਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਕਦੇ ਵੀ ਖ਼ਜ਼ਾਨਾ ਖਾਲੀ ਨਹੀਂ ਹੋਇਆ ਤੇ ਪੰਜਾਬ ਨੂੰ ਚਹੁੰ ਮੁਖੀ ਵਿਕਾਸ ਕਰਕੇ ਵਿਖਾਇਆ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਕੀਤੀਆਂ ਧੱਕੇਸ਼ਾਹੀਆਂ ਤੇ ਨਾਜਾਇਜ ਕਬਜਿਆਂ ਦਾ ਖਮਿਆਜਾ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖ਼ਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਵੱਲੋਂ ਕੀਤੇ ਲੋਕ ਵਿਰੋਧੀ ਫੈਸਲਿਆਂ ਦਾ ਜਵਾਬ ਦੇਣ ਅਤੇ ਅਕਾਲੀ ਬਸਪਾ ਗੱਠਜੋੜ ਦੇ ਹੱਥ ਮਜਬੂਤ ਕਰਨ ਤਾਂ ਜੋ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਜਾ ਸਕੇ ।ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿਵੀਆ, ਸੀਰਾ ਸਿੱਧੂ, ਮਨਮੋਹਨ ਕੁੱਕੂ ,ਪਾਲ ਸਿੰਘ, ਜਸਵੀਰ ਸਿੰਘ , ਹਰ ਪਿਆਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਹਾਜਰ ਸਨ
ਬਾਦਲਾਂ ਦੇ ਗੜ੍ਹ ’ਚ ਭਾਜਪਾ, ਕੈਪਟਨ ਤੇ ਢੀਂਡਸਾ ਧੜੇ ’ਚ ਸੀਟਾਂ ਦੀ ਵੰਡ ’ਤੇ ਸਹਿਮਤੀ ਬਣੀ
ਕੈਪਟਨ ਤੇ ਭਾਜਪਾ 4-4 ਤੇ ਢੀਂਡਸਾ ਧੜੇ 1 ਸੀਟ ’ਤੇ ਲੜੇਗਾ ਚੋਣ
ਰਾਜ ਨੰਬਰਦਾਰ ਹੋ ਸਕਦੇ ਹਨ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਪੰਜਾਬ ’ਚ ਪਹਿਲੀ ਵਾਰ ਸ਼੍ਰੋ੍ਰਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਅਪਣੀ ਸਿਆਸੀ ਜਮੀਨ ਤਲਾਸ ਰਹੀ ਭਾਰਤੀ ਜਨਤਾ ਪਾਰਟੀ ਤੇ ਉਸਦੀਆਂ ਸਹਿਯੋਗੀ ਧਿਰਾਂ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦਾ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ਦੀ ਵੰਡ ’ਤੇ ਸਹਿਮਤੀ ਹੋ ਗਈ ਹੈ। ਸੂਤਰਾਂ ਮੁਤਾਬਕ ਭਾਜਪਾ ਗੱਠਜੋੜ ਵਲੋਂ ਲਏ ਫੈਸਲੇ ਤੋਂ ਬਾਅਦ ਹੁਣ ਭਾਜਪਾ 4, ਕੈਪਟਨ 4 ਅਤੇ ਢੀਂਡਸਾ ਗਰੁੱਪ ਦੇ ਹਿੱਸੇ 1 ਇੱਕ ਸੀਟ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਅਪਣੀ ਵੱਖ਼ਰੀ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਪੱਟੀ ’ਚ ਬਠਿੰਡਾ ਸਹਿਰੀ, ਰਾਮਪੁਰਾ,ਮਾਨਸਾ ਤੇ ਬੁਢਲਾਡਾ ਹਲਕੇ ਦਿੱਤੇ ਗਏ ਹਨ। ਜਦੋਂਕਿ ਬਠਿੰਡਾ ਦਿਹਾਤੀ ਹਲਕਾ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਹੈ। ਇਸੇ ਤਰ੍ਹਾਂ ਸ਼ਹਿਰਾਂ ’ਤੇ ਦਾਅਵਾ ਜਤਾਉਣ ਵਾਲੇ ਭਾਜਪਾ ਦੇ ਹਿੱਸੇ ਹੁਣ ਤਲਵੰਡੀ ਸਾਬੋ, ਮੋੜ, ਭੁੱਚੋਂ ਅਤੇ ਸਰਦੂਲਗੜ੍ਹ ਵਰਗੀਆਂ ਦਿਹਾਤੀ ਸੀਟਾਂ ਆਈਆਂ ਹਨ। ਉਜ ਇਹ ਵੀ ਪਤਾ ਲੱਗਿਆ ਹੈ ਕਿ ਜਿਆਦਾਤਰ ਹਲਕਿਆਂ ਵਿੱਚੋਂ ਗਠਜੋੜ ਦੇ ਉਮੀਦਵਾਰ ਕਮਲ ਦੇ ਚੋਣ ਨਿਸਾਨ ਉਪਰ ਹੀ ਸਿਆਸੀ ਲੜਾਈ ਲੜਣਗੇ। ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਤੋਂ ਰਾਜ ਨੰਬਰਦਾਰ ਕੈਪਟਨ ਦੀ ਪਾਰਟੀ ਦੇ ਉਮੀਦਵਾਰ ਹੋਣਗੇ ਪੰ੍ਰਤੂ ਉਨ੍ਹਾਂ ਦਾ ਚੋਣ ਨਿਸ਼ਾਨ ਕਮਲ ਹੋਵੇਗਾ। ਸ਼੍ਰੀ ਨੰਬਰਦਾਰ ਨੂੰ ਇਸ ਹਲਕੇ ਤੋਂ ਚੋਣ ਲੜਾਉਣ ਲਈ ਕੈਪਟਨ ਨੇ ਭਾਜਪਾ ਨਾਲ ਕਾਫ਼ੀ ਤੋਲ ਮੋਲ ਕੀਤਾ ਹੈ। ਜਿਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਸਮੇਂ ਤੋਂ ਹੀ ਇਸ ਹਲਕੇ ’ਤੇ ਦਾਅਵਾ ਜਤਾ ਰਹੇ ਸਥਾਨਕ ਭਾਜਪਾਈਆਂ ਨੂੰ ਹੁਣ ਮੁੜ ਸਬਰ ਦਾ ਘੁੱਟ ਭਰਨਾ ਪਿਆ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਤੇ ਮੋੜ ਹਲਕੇ ਵਿਚੋਂ ਕਿਸੇ ਇੱਕ ’ਤੇ ਪਾਰਟੀ ਅਪਣੇ ਵੱਡੇ ਚੇਹਰੇ ਦਿਆਲ ਸੋੋਢੀ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਹਾਲਾਂਕਿ ਅਕਾਲੀ ਦਲ ਛੱਡਣ ਵਾਲੇ ਰਵੀਪ੍ਰੀਤ ਸਿੱਧੂ ਤਲਵੰਡੀ ਸਾਬੋ ਤੋਂ ਅਤੇ ਜਗਦੀਪ ਸਿੰਘ ਨਕਈ ਦਾ ਨਾਮ ਮੋੜ ਹਲਕੇ ਤੋਂ ਬੋਲਦਾ ਹੈ। ਉਧਰ ਭੁੱਚੋ ਮੰਡੀ ਹਲਕੇ ਤੋਂ ਕਾਗਰਸ ਦੇ ਇੱਕ ਵੱਡੇ ਚਿਹਰੇ ਦੇ ਭਾਜਪਾ ਵਿੱਚ ਆਉਣ ਦੀ ਚਰਚਾ ਹੈ। ਅਜਿਹਾ ਨਾ ਹੋਣ ’ਤੇ ਨੌਜਵਾਨ ਆਗੂ ਰੁਪਿੰਦਜੀਤ ਸਿੰਘ ਤੇ ਜਸਵੀਰ ਮਹਿਰਾਜ ਵਿਚੋਂ ਕੋਈ ਉਮੀਦਵਾਰ ਹੋ ਸਕਦਾ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਤੋਂ ਭਾਜਪਾ ਅਪਣੇ ਕਿਸੇ ਸਥਾਨਕ ਆਗੂ ਨੂੰ ਚੋਣ ਲੜਾ ਸਕਦੀ ਹੈ ਜਦੋਂਕਿ ਕਾਂਗਰਸ ਛੱਡ ਕੈਪਟਨ ਨਾਲ ਖੜਣ ਵਾਲੇ ਨੌਜਵਾਨ ਆਗੂ ਗੁਰਸ਼ਰਨ ਸਿੰਘ ਮਾਖਾ ਨੂੰ ਵੀ ਅਪਣਾਇਆ ਜਾ ਸਕਦਾ ਹੈ। ਉਧਰ ਅਪਣੇ ਪੁਰਖਿਆਂ ਦੇ ਪਿੰਡ ਵਾਲੇ ਹਲਕਾ ਰਾਮਪੁਰਾ ’ਚ ਕੈਪਟਨ ਵਲੋਂ ਅਪਣਾ ਉਮੀਦਵਾਰ ਮੈਦਾਨ ਵਿਚ ਲਿਆਂਦਾ ਜਾ ਰਿਹਾ ਹੈ। ਹਾਲਾਂਕਿ ਹਾਲੇ ਨਾਮ ਸਾਹਮਣੇ ਨਹੀਂ ਆਇਆ ਪ੍ਰੰਤੂ ਰਾਹੁਲ ਮਹਿਰਾਜ ਇੱਥੋਂ ਉਮੀਦਵਾਰ ਹੋ ਸਕਦੇ ਹਨ। ਇਸਦਾ ਵੱਡਾ ਨੁਕਸਾਨ ਕਾਂਗਰਸ ਦੇ ਮੌਜੂਦਾ ਉਮੀਦਵਾਰ ਨੂੰ ਹੋ ਸਕਦਾ ਹੈ। ਮਾਨਸਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਟੇਕ ਗਾਗੋਵਾਲ ਪ੍ਰਵਾਰ ’ਤੇ ਹੈ ਪ੍ਰੰਤੂ ਕਿਤੇ ਕਿਤੇ ਰਣਇੰਦਰ ਦਾ ਨਾਮ ਵੀ ਬੋਲਦਾ ਹੈ। ਬੁਲਢਾਡਾ ਹਲਕੇ ਤੋਂ ਇੱਕ ਹੋਰ ਕਾਂਗਰਸੀ ਆਗੂ ਦੀ ਕੈਪਟਨ ਦੀ ਪਾਰਟੀ ਵਲੋਂ ਚੋਣ ਲੜਣ ਦੀ ਸੰਭਾਵਨਾ ਹੈ। ਉਧਰ ਪਹਿਲੀ ਵਾਰ ਭਾਜਪਾ ਤੇ ਕੈਪਟਨ ਨਾਲ ਗਠਜੋੜ ਕਰਕੇ ਬਾਦਲਾਂ ਦੇ ਗੜ੍ਹ ’ਚ ਅਪਣਾ ਉਮੀਦਵਾਰ ਉਤਾਰਨ ਜਾ ਰਹੇ ਸੰਯੁਕਤ ਅਕਾਲੀ ਦਲ ਵਲੋਂ ਅਪਣੇ ਹਿੱਸੇ ਆਈ ਬਠਿੰਡਾ ਦਿਹਾਤੀ ਸੀਟ ਤੋਂ ਸਾਬਕਾ ਐਮ.ਪੀ ਬੀਬੀ ਪਰਮਜੀਤ ਕੌਰ ਗੁਲਸ਼ਨ ਦਾ ਨਾਮ ਪ੍ਰਮੁੱਖ ਹੈ ਪ੍ਰੰਤੂ ਉਨ੍ਹਾਂ ਵਲੋਂ ਜੈਤੋ ਹਲਕੇ ਤੋਂ ਚੋਣ ਲੜਣ ਦੀ ਸੰਭਾਵਨਾ ਦੇ ਚੱਲਦਿਆਂ ਸਾਬਕਾ ਅਕਾਲੀ ਆਗੂ ਅੰਗਰੇਜ਼ ਸਿੰਘ ਦਿਊਣ ਦਾ ਉਮੀਦਵਾਰ ਬਣਨਾ ਤੈਅ ਹੈ।




