“ਧੀ ਪੰਜਾਬ ਦੀ,ਹੱਕ ਅਪਣਾ ਜਾਣਦੀ’’ ਮੁਹਿੰਮ ਨੂੰ ਕੋਆਰਡੀਨੇਟਰ ਮਹਿਲਾਵਾਂ ਲੈ ਕੇ ਜਾਣਗੀਆਂ ਲੋਕਾਂ ਤੱਕ: ਰਾਣੀ ਸੋਢੀ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਦਸੰਬਰ: ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਿਲਾ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰਨ ਲਈ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅੱਜ 23 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਮੀਡੀਆ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਕੀਤੀਆਂ ਇਨ੍ਹਾਂ ਨਿਯੁਕਤੀਆਂ ਦੇ ਰਾਹੀਂ ਧੀ ਪੰਜਾਬ ਦੀ ਹੱਕ ਅਪਣਾ ਜਾਣਦੀ“ ਮੁਹਿੰਮ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਨਵ ਨਿਯੁਕਤ ਕੋਆਰਡੀਨੇਟਰ ਮਹਿਲਾਵਾਂ ਇਸ ਮੁਹਿੰਮ ਨੂੰ ਲੋਕਾਂ ਤਕ ਲੈ ਕੇ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੀਆਂ ਮਹਿਲਾਵਾਂ ਦੀ ਅਹਿਮ ਭੂਮਿਕਾ ਹੋਵੇਗੀ। ਜਾਰੀ ਸੂਚੀ ਅਨੁਸਾਰ ਸ਼ਿਵਾਨੀ ਸ਼ਰਮਾ ਨੂੰ ਅੰਮਿ੍ਰਤਸਰ, ਤਿ੍ਰਪਤਾ ਠਾਕੁਰ ਨੂੰ ਗੁਰਦਾਸਪੁਰ, ਮਨਜੀਤ ਸੰਧੂ ਨੂੰ ਪਠਾਨਕੋਟ, ਭੁਪਿੰਦਰ ਕੌਰ ਕੋਰਜੀਵਾਲਾ ਨੂੰ ਪਟਿਆਲਾ, ਸੁਨੀਤਾ ਧੀਰ ਨੂੰ ਕਪੂਰਥਲਾ, ਇੰਦੂ ਥਾਪਰ ਨੂੰ ਲੁਧਿਆਣਾ, ਨਰਦੀਪ ਸ਼ਰਮਾ ਨੂੰ ਬਰਨਾਲਾ, ਸੁਸ਼ਮਾ ਰਾਣੀ ਮੋਨਾ ਨੂੰ ਨਵਾਂਸ਼ਹਿਰ, ਰਜਿੰਦਰ ਕੌਰ ਲਿਬੜਾ ਨੂੰ ਸੰਗਰੂਰ, ਨਰੇਸ਼ ਸ਼ਰਮਾ ਨੂੰ ਮਾਨਸਾ, ਮਲਕੀਤ ਕੌਰ ਸਹੋਤਾ ਨੂੰ ਬਠਿੰਡਾ, ਪਰਮਜੀਤ ਕੌਰ ਸੰਧੂ ਨੂੰ ਫ਼ਰੀਦਕੋਟ, ਮਹਿਕ ਰਾਜਪੂਤ ਨੂੰ ਤਰਨ ਤਾਰਨ, ਕਵਿਤਾ ਰਾਣੀ ਨੂੰ ਮੁਕਤਸਰ, ਸੁਮਨ ਕੌਸ਼ਿਕ ਨੂੰ ਮੋਗਾ, ਡਾ: ਵਰੇਨਿਕਾ ਨੂੰ ਫ਼ਾਜ਼ਿਲਕਾ, ਗੁਰਪ੍ਰੀਤ ਸੰਧੂ ਨੂੰ ਜਲੰਧਰ, ਜਸਵਿੰਦਰ ਕੌਰ ਭੁੱਲਰ ਨੂੰ ਫ਼ਤਹਿਗੜ੍ਹ ਸਾਹਿਬ, ਵੰਦਨਾ ਸੈਣੀ ਨੂੰ ਰੂਪਨਗਰ, ਰਵਿੰਦਰ ਕੌਰ ਨੂੰ ਫ਼ਿਰੋਜ਼ਪੁਰ, ਨੀਰੂ ਸ਼ਰਮਾ ਨੂੰ ਹੁਸ਼ਿਆਰਪੁਰ, ਅਲਕਾ ਮਲਹੋਤਰਾ ਨੂੰ ਮੁਹਾਲੀ ਤੇ ਪਿ੍ਰਤਪਾਲ ਕੌਰ ਨੂੰ ਮਲੇਰਕੋਟਲਾ ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਮਹਿਲਾ ਕਾਂਗਰਸ ਦੇ 23 ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦਾ ਐਲਾਨ
ਭਾਜਪਾ ਵੱਲੋਂ ਸਵਰਗੀ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰੱਧਾਂਜਲੀ ਭੇਂਟ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੂਰਬੀ ਮੰਡਲ ਦੇ ਵਾਰਡ ਨੰਬਰ 31 ਵਿੱਚ ਮੰਡਲ ਉਪ-ਪ੍ਰਧਾਨ ਵਿਨੋਦ ਮਿੱਤਲ ਅਤੇ ਮੰਡਲ ਇੰਚਾਰਜ ਅਸ਼ੋਕ ਬਾਲਿਆਂਵਾਲੀ ਦੀ ਅਗੁਵਾਈ ਵਿੱਚ ਵਾਰਡ ਇੰਚਾਰਜ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਬਬੀਤਾ ਗੁਪਤਾ ਦੀਆਂ ਕੋਸ਼ਸ਼ਾਂ ਸਦਕਾ ਵਾਰਡ ਨੰਬਰ 31 ਵਿੱਚ ਸਥਿਤ ਸਤੀਸ਼ ਗੋਇਲ ਦੇ ਨਿਵਾਸ ਸਥਾਨ ਤੇ ਬੈਠਕ ਆਯੋਜਿਤ ਕੀਤੀ ਗਈ। ਉਕਤ ਬੈਠਕ ਵਿੱਚ ਵਿਧਾਨਸਭਾ ਇੰਚਾਰਜ ਰਾਕੇਸ਼ ਜੈਨ, ਭਾਜਪਾ ਪੰਜਾਬ ਸਪੋਕਸਸਮੈਨ ਅਸ਼ੋਕ ਭਾਰਤੀ, ਸੀਨੀਅਰ ਭਾਜਪਾ ਆਗੂ ਮੋਹਨ ਲਾਲ ਗਰਗ, ਪੰਜਾਬ ਮੀਡਿਆ ਕੋ-ਕੰਨਵੀਨਰ ਸੁਨੀਲ ਸਿੰਗਲਾ, ਜ਼ਿਲ੍ਹਾ ਉਪ-ਪ੍ਰਧਾਨ ਰਾਜੇਸ਼ ਨੋਨੀ, ਰਮੇਸ਼ ਗਰਗ ਵਿਸ਼ੇਸ਼ ਤੌਰ ਤੇ ਮੌਜੂਦ ਹੋਏ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਉਕਤ ਬੈਠਕ ਵਿੱਚ ਬੂਥ ਅਤੇ ਸ਼ਕਤੀ ਕੇਂਦਰ ਅਹੁਦੇਦਾਰਾਂ ਨੂੰ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਹਿਤ ਸਰਗਰਮੀਆਂ ਤੇਜ ਕਰਣ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਵਿਧਾਨਸਭਾ ਇੰਚਾਰਜ ਰਾਕੇਸ਼ ਜੈਨ ਨੇ ਸਵਰਗੀ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਵਸ ਤੇ ਉਨ੍ਹਾਂਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁਲ ਭੇਂਟ ਕੀਤੇ। ਉਨ੍ਹਾਂ ਨੇ ਵਾਜਪਾਈ ਜੀ ਦੀ ਜੀਵਨੀ ਬਾਰੇ ਦੱਸਦੇ ਹੋਏ ਕਿਹਾ ਕਿ ਅੱਜ ਵਾਜਪਾਈ ਜੀ ਦੇ ਵਿਖਾਏ ਰਸਤਿਆਂ ਤੇ ਚਲਦੇ ਹੋਏ ਵਿਧਾਨਸਭਾ ਚੋਣਾਂ ਵਿੱਚ ਪੂਰੇ ਜੋਰਾਂ-ਸ਼ੋਰਾਂ ਨਾਲ ਮਿਹਨਤ ਕਰਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪੂਰਬੀ ਮੰਡਲ ਦੇ ਬੂਥ ਅਤੇ ਸ਼ਕਤੀ ਕੇਂਦਰ ਅਹੁਦੇਦਾਰਾਂ ਨੂੰ ਆਪਣੀਆਂ ਟੀਮਾਂ ਗਠਿਤ ਕਰਣ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੰਡਲ ਮੀਤ ਪ੍ਰਧਾਨ ਨਰਾਇਣ, ਰਾਜਿੰਦਰ ਸਿੰਗਲਾ, ਦਿਨੇਸ਼ ਕੁਮਾਰ, ਰਾਜ ਕੁਮਾਰ ਗੋਇਲ, ਪ੍ਰੀਤਮ ਸਿੰਘ, ਕੇਡੀ ਗਰਗ, ਅਜੈ ਮਿੱਤਲ, ਆਸ਼ੂ ਭਾਰਦਵਾਜ, ਸੁਚੇਤ ਗਰਗ, ਬੀਡੀ ਸਿੰਗਲਾ, ਸੁਰਿੰਦਰ ਜਿੰਦਲ, ਰਾਜੀਵ ਗੋਇਲ, ਸੁਰੇਸ਼ ਸਿੰਗਲਾ, ਰਾਜਕੁਮਾਰ ਗਰਗ, ਐਚਆਰ ਬਾਂਸਲ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ।
ਧਰਮ ਸੰਸਦ ਦੇ ਨਾਂ ਹੇਠ ਨਫ਼ਰਤ ਫੈਲਾਉਣ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ -ਕਾ: ਸੇਖੋਂ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਸਦਕਾ ਹੀ ਦੇਸ਼ ਵਿੱਚ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਭਾਰਤੀ ਸੰਵਿਧਾਨ ਤੇ ਕਾਨੂੰਨ ਦੀ ਪਰਵਾਹ ਕੀਤੇ ਬਗੈਰ ਸਿਰ ਚੁੱਕ ਰਹੀਆਂ ਹਨ, ਜੋ ਧਰਮ ਨਿਰਪੱਖ ਭਾਰਤ ਲਈ ਵੱਡਾ ਖਤਰਾ ਹੈ। ਇਹ ਚਿੰਤਾ ਸੀ ਪੀ ਆਈ (ਐੱਮ) ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਹਰਿਦੁਆਰ ਵਿਖੇ ਹੋਈ ਧਰਮ ਸੰਸਦ ਤੋਂ ਪਰਤੱਖ ਹੁੰਦਾ ਹੈ। ਕਾ: ਸੇਖੋਂ ਨੇ ਕਿਹਾ ਕਿ ਉਤਰਾਖੰਡ ਰਾਜ ਦਾ ਸ਼ਹਿਰ ਹਰਿਦੁਆਰ ਇੱਕ ਧਾਰਮਿਕ ਸ਼ਹਿਰ ਹੈ, ਉੱਥੇ ਬੀਤੇ ਦਿਨੀਂ ਹੋਈ ਤਿੰਨ ਦਿਨਾਂ ਧਰਮ ਸੰਸਦ ਵਿੱਚ ਦੇਸ਼ ਭਰ ਦੇ ਹਿੰਦੂ ਸਾਧੂ ਸੰਤਾਂ ਨੇ ਸਿਰਕਤ ਕੀਤੀ। ਇੱਥੇ ਕੀਤੇ ਭਾਸਣਾਂ ਵਿੱਚ ਦੇਸ਼ ਵਿੱਚ ਹਿੰਸਾ ਫੈਲਾਉਣ ਲਈ ਨਫ਼ਰਤੀ ਭਾਸਣ ਹੁੰਦੇ ਰਹੇ। ਬੁਲਾਰਿਆਂ ਨੇ ਰੱਜ ਕੇ ਮੁਸਲਮਾਨਾਂ ਵਿਰੁੱਧ ਭੜਾਸ ਕੱਢੀ। ਇੱਥੋਂ ਤੱਕ ਕਿਹਾ ਗਿਆ ਕਿ ਅਰਬ ਤੋਂ ਜਨਮੇ ਮੁਹੰਮਦਵਾਦ ਤੋਂ ਪੂਰੀ ਦੁਨੀਆਂ ਨੂੰ ਖਤਰਾ ਹੈ। ਸਾਧੂ ਭੇਸ ਵਾਲੇ ਬੁਲਾਰਿਆਂ ਨੇ ਆਪਣੇ ਭਾਸ਼ਣਾਂ ਵਿੱਚ ਹਥਿਆਰ ਚੁੱਕਣ ਦਾ ਸੰਦੇਸ ਹੀ ਨਹੀਂ ਦਿੱਤਾ ਬਲਕਿ ਮੁਸਲਮਾਨਾਂ ਨੂੰ ਮਾਰ ਦਿਓ ਜਾਂ ਖੁਦ ਮਰ ਜਾਓ ਦਾ ਪ੍ਰਚਾਰ ਕੀਤਾ। ਉਹਨਾਂ ਇਹ ਵੀ ਕਿਹਾ ਕਿ ਤੁਹਾਡੇ ਬੱਚੇ ਘੱਟ ਹਨ, ਮੁਕਾਬਲਾ ਕਰਨ ਲਈ ਵੱਧ ਬੱਚੇ ਪੈਦਾ ਕਰੋ। ‘ਸ਼ਸ਼ਤਰ ਸੇਵ ਜਯਤੇ’ ਦੇ ਨਾਅਰੇ ਲਵਾ ਕੇ ਹਥਿਆਰ ਚੁੱਕਣ ਲਈ ਭੜਕਾਇਆ ਗਿਆ।
ਸੂਬਾ ਸਕੱਤਰ ਨੇ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਇਹ ਸਭ ਕੁੱਝ ਧਾਰਮਿਕ ਸ਼ਹਿਰ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਨੱਕ ਹੇਠ ਹੁੰਦਾ ਰਿਹਾ ਤੇ ਪ੍ਰਸਾਸਨ ਸੁਣਦਾ ਦੇਖਦਾ ਰਿਹਾ। ਉਹਨਾਂ ਕਿਹਾ ਇਸ ਤਰਾਂ ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ ਕੀਤਾ ਜਾਂਦਾ ਰਿਹਾ। ਉਹਨਾਂ ਕਿਹਾ ਕਿ ਮੁਸਲਮਾਨਾਂ ਨੇ ਭਾਰਤ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ, ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦਿਆਂ ਸਹਾਦਤਾਂ ਦਿੱਤੀਆਂ ਹਨ। ਉਹ ਦੇਸ਼ ਦੇ ਵਿਸਵਾਸਪਾਤਰ ਨਾਗਰਿਕ ਹਨ ਅਤੇ ਧਰਮ ਨਿਰਪੱਖ ਭਾਰਤ ਦੇ ਵਸਿੰਦੇ ਹਨ। ਧਰਮ ਸੰਸਦ ਵਿੱਚ ਹੋਏ ਨਫ਼ਰਤੀ ਭਾਸ਼ਣਾਂ ਨਾਲ ਦੇਸ਼ ਵਿੱਚ ਹਿੰਸਾ ਭੜਕਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਮੀਡੀਆ ਵਿੱਚ ਦੇਸ਼ ਦੀ ਏਕਤਾ ਤੇ ਭਾਈਚਾਰਕ ਸਾਂਝ ਤੋੜਣ ਵਾਲੇ ਰੁਝਾਨ ਦਾ ਰੌਲਾ ਪਿਆ ਤਾਂ ਪੁਲਿਸ ਨੇ ਬਿਨਾਂ ਨਾਵਾਂ ਤੋਂ ਇੱਕ ਪਰਚਾ ਦਰਜ ਕਰਕੇ ਖਾਨਾਪੂਰਤੀ ਕਰ ਲਈ।
ਕਾ: ਸੇਖੋਂ ਨੇ ਮੰਗ ਕੀਤੀ ਕਿ ਦੇਸ਼ ’ਚ ਸਿਆਸੀ ਸ਼ਹਿ ਤੇ ਹਿੰਸਾ ਫੈਲਾਉਣ ਲਈ ਨਫ਼ਰਤੀ ਭਾਸ਼ਣ ਕਰਨ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ, ਉਹਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਉਹਨਾਂ ਨੂੰੰ ਗਿ੍ਰਫਤਾਰ ਕੀਤਾ ਜਾਵੇ। ਉਹਨਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਤੇ ਪਹਿਰਾ ਦਿੰਦੇ ਹੋਏ ਸਾਂਤੀ ਤੇ ਏਕਤਾ ਦਾ ਸਬੂਤ ਦੇਣ।
ਸਰਕਾਰੀ ਦਫ਼ਤਰਾਂ ਦੀ ਥਾਂ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਘਰਾਂ ’ਚੋਂ ਕਿਉਂ ਮਿਲ ਰਹੇ ਹਨ ਬੀਪੀਐਲ ਬਾਰਕੋਡ ਸਟਿੱਕਰ: ਮੀਤ ਹੇਅਰ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਦਸੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਸਰਕਾਰ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਬੀ.ਪੀ.ਐਲ. ਕਾਰਡਾਂ ’ਤੇ ਬਾਰਕੋਡ ਦਾ ਸਟਿੱਕਰ ਲਗਵਾਉਣ ਲਈ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਦਰਾਂ ’ਤੇ ਜਾ ਕੇ ਤਰਲੇ ਮਿੰਨਤਾਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਕਿਉਂਕਿ ਬੀ.ਪੀ.ਐਲ ਕਾਰਡਾਂ ’ਤੇ ਬਾਰਕੋਡ ਨਾ ਹੋਣ ਦਾ ਹਵਾਲਾ ਦੇ ਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ। ਇਸੇ ਆੜ ’ਚ ਗਰੀਬਾਂ ਨੂੰ ਬਾਰਕੋਡ ਲਈ ਸੱਤਾਧਾਰੀ ਕਾਂਗਰਸੀਆਂ ਦੇ ਘਰਾਂ ’ਚ ਜਾ ਕੇ ਬਾਰਕੋਡ ਸਟਿੱਕਰ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਮੀਤ ਹੇਅਰ ਨੇ ਇਸ ਦੀ ਨਿਖ਼ੇਧੀ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਥਾਂ ਸਰਕਾਰੀ ਪ੍ਰਕਿਰਿਆਂ ਨੂੰ ਗੁੰਝਲਦਾਰ ਬਣਾ ਰਹੀ ਹੈ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਸਰਕਾਰ ਵੱਲੋਂ ਬੀ.ਪੀ.ਐਲ. ਕਾਰਡਾਂ ’ਤੇ ਬਾਰਕੋਡ ਲਾਉਣ ਦੇ ਹੁਕਮਾਂ ਨੂੰ ਤੁਗ਼ਲਕੀ ਫੁਰਮਾਨ ਕਰਾਰ ਦਿੱਤਾ ਹੈ, ਜਿਸ ਨਾਲ ਸੂਬੇ ਦੇ ਗਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਦੇ ਨਾਂ ’ਤੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੀ ਚੌਖਟ ’ਤੇ ਚੌਕੀ ਭਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਗਰੀਬ ਲੋਕਾਂ ਵਿਰੁੱਧ ਸੱਤਾ ਦੀ ਵਰਤੋਂ ਕਰ ਰਹੀ ਹੈ, ਜਿਨ੍ਹਾਂ ਨੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਪੀ ਹੈ।
ਮੀਤ ਹੇਅਰ ਨੇ ਕਿਹਾ, ‘‘2017 ਵਿੱਚ ਸੱਤਾ ’ਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਆਪਣੇ ਸਾਰੇ ਵਾਅਦੇ ਭੁਲਾ ਦਿੱਤੇ। ਘਰ- ਘਰ ਰੁਜ਼ਗਾਰ, ਬੇਰੁਜ਼ਗਾਰੀ ਭੱਤਾ, 2500 ਰੁਪਏ ਬੁਢਾਪਾ ਪੈਨਸ਼ਨ ਅਤੇ ਮੁਫ਼ਤ ਪਲਾਟ ਦੇਣ ਦੀ ਥਾਂ ਕਾਂਗਰਸ ਨੇ ਗਰੀਬ ਪਰਿਵਾਰਾਂ ਦੇ ਲੱਖਾਂ ਬੀ.ਪੀ.ਐਲ. ਕਾਰਡ ਰੱਦ ਕਰ ਦਿਤੇ।’’ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਾਰਕੋਡ ਸਟਿੱਕਰ ਲਗਵਾਉਣ ਲਈ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਘਰ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਕਰਕੇ ਕਾਂਗਰਸ ਸਰਕਾਰ ਗਰੀਬਾਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਰਾਜਸੀ ਕਰਨ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ, ‘‘ਜੇ ਕੋਈ ਵਿਅਕਤੀ ਕਾਂਗਰਸ ਪਾਰਟੀ ਦਾ ਸਮਰਥਨ ਨਹੀਂ ਕਰਦਾ ਤਾਂ ਕੀ ਉਸ ਨੂੰ ਰਾਸ਼ਨ ਮਿਲਣ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ? ਕੀ ਸਰਕਾਰੀ ਸਹੂਲਤਾਂ ਕਾਂਗਰਸੀਆਂ ਦੀ ਚੌਖਟ ’ਤੇ ਜਾਣ ਕਾਰਨ ਹੀ ਮਿਲਣਗੀਆਂ?
ਵਿਧਾਇਕ ਮੀਤ ਹੇਅਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਚੰਨੀ ਗਰੀਬ ਅਤੇ ਆਮ ਆਦਮੀ ਹੋਣ ਦੀ ਗੱਲ ਕਰਦੇ ਹਨ, ਤਾਂ ਫਿਰ ਸੂਬੇ ਦੇ ਗਰੀਬ ਲੋਕਾਂ ਨਾਲ ਰਾਸ਼ਨ ਕਾਰਡ ’ਤੇ ਬਾਰਕੋਡ ਲਵਾਉਣ ਲਈ ਕਾਂਗਰਸੀਆਂ ਦੇ ਚੌਖ਼ਟ ’ਤੇ ਜਾਣ ਜਿਹਾ ਤੁਗਲਕੀ ਫੁਰਮਾਨ ਕਿਉਂ ਜਾਰੀ ਕਰ ਰਹੇ ਹਨ?’’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਬਿਨ੍ਹਾਂ ਕਿਸੇ ਗ਼ੈਰ ਕਾਨੂੰਨੀ ਪ੍ਰਕਿਰਿਆ ਅਤੇ ਭੇਦਭਾਵ ਤੋਂ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਗਰੀਬ ਪਰਿਵਾਰਾਂ ਨੂੰ ਬੀ.ਪੀ.ਐਲ. ਕਾਰਡਾਂ ’ਤੇ ਬਾਰਕੋਡ ਲਗਵਾਉਣ ਲਈ ਕਾਂਗਰਸੀਆਂ ਦੀ ਚੌਖਟ ’ਤੇ ਚੌਕੀ ਕਰਨ ਜਿਹੇ ਫੁਰਮਾਨ ਰੱਦ ਕਰਨੇ ਚਾਹੀਦੇ ਹਨ।
ਮੀਤ ਹੇਅਰ ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਅਜਿਹੀਆਂ ਹੋਛੀਆਂ ਹਰਕਤਾਂ ਨੂੰ ਮੁਆਫ਼ ਨਹੀਂ ਕਰਨਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਮੂੰਹ ਤੋੜ ਜਵਾਬ ਦੇਣਗੇ। ਮੀਤ ਹੇਅਰ ਨੇ ਚੰਨੀ ਸਰਕਾਰ ਦੀ ਕੇਜਰੀਵਾਲ ਸਰਕਾਰ ਨਾਲ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਗਰੀਬਾਂ ਨੂੰ ਰਾਸ਼ਨ ਲਈ ਆਪਣੇ ਆਗੂਆਂ ਦੀ ਚੌਖਟ ’ਤੇ ਨੱਕ ਰਗੜਨ ਲਈ ਮਜ਼ਬੂਰ ਕਰ ਰਹੀ ਹੈ, ਦੂਜੇ ਪਾਸੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ‘ਡੋਰ ਸਟੈਪ ਡਿਲੀਵਰੀ’ ਪ੍ਰੋਗਰਾਮ ਤਹਿਤ ਲੋੜਵੰਦਾਂ ਅਤੇ ਅਰਜੀਧਾਰਕਾਂ ਲੋਕਾਂ ਨੂੰ ਸੇਵਾਵਾਂ ਦੇਣ ਲਈ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ (ਲੋਕਾਂ) ਦੇ ਘਰਾਂ ਵਿੱਚ ਭੇਜ ਰਹੀ ਹੈ।
ਸਰਬਤ ਦਾ ਭਲਾ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਚੈਕਅਪ ਅਤੇ ਅਪ੍ਰੈਸ਼ਨ ਕੈਂਪ ਅੱਜ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 515 ਵਾਂ ਅੱਖਾਂ ਦਾ ਮੁਫ਼ਤ ਚੈਕ-ਅਪ ਅਤੇ ਅਪ੍ਰੇਸ਼ਨ ਕੈਂਪ ਅੱਜ ਲੱਗ ਰਿਹਾ ਹੈ। ਬਠਿੰਡਾ ਜਿਲਾਂ ਇਕਾਈ ਦੇ ਪ੍ਰਧਾਨ ਡਾ. ਕਸ਼ਿਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਐਸ.ਪੀ.ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਦੀ ਰਹਿਨੁਮਾਈ ਹੇਠ 515 ਵਾਂ ਅੱਖਾਂ ਦਾ ਮੁਫ਼ਤ ਚੈਕ-ਅਪ ਅਤੇ ਅਪ੍ਰੇਸ਼ਨ ਕੈਂਪ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਥਾਨ ਸ਼੍ਰੀ ਗੁਰਦੁਆਰਾ ਸਾਹਿਬ ਪਿੰਡ ਫੁੱਲੋ ਮਿੱਠੀ ਜਿਲਾਂ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੱਖਾਂ ਦੇ ਚੈਕਅਪ ਕੈਂਪ ਦੌਰਾਨ ਅਪ੍ਰੇਸ਼ਨ ਕਰਨ ਦਾ ਸਥਾਨ ਏਕਜੋਤ ਅੱਖਾਂ ਦਾ ਹਸਪਤਾਲ ਬਠਿੰਡਾ ਗੁਰੂਕੁਲ ਰੋਡ ਪਰਸ ਰਾਮ ਨਗਰ ਵਿਖੇ ਕੀਤਾ ਜਾਵੇਗਾ।
ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਹੋਇਆ ਆਗਾਜ਼
ਲਿਟਰੇਰੀ ਫੈਸਟੀਵਲ ਸਮਾਜਿਕ ਬੌਧਿਕਤਾ ਨੂੰ ਵਿਸ਼ਾਲ ਕਰਦੇ ਹਨ- ਸੁਰਜੀਤ ਪਾਤਰ
ਫੈਸਟੀਵਲ ’ਚ ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’ ਕੀਤੀ ਰਿਲੀਜ਼
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਗਾਜ਼ ਕਰਦਿਆਂ ਉਘੇ ਸਾਹਿਤਕਾਰ ਸੁਰਜੀਤ ਪਾਤਰ ਨੇ ਕਿਹਾ ਕਿ ਲਿਟਰੇਰੀ ਫੈਸਟੀਵਲ ਸਮਾਜਿਕ ਬੌਧਿਕਤਾ ਨੂੰ ਵਿਸ਼ਾਲ ਕਰਦੇ ਹਨ। ਇਸ ਦੌਰਾਨ ਉਦਘਾਟਨੀ ਸ਼ੈਸਨ ਵਿਚ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿਜਿਹੜੇ ਖੇਤੀ ਕਾਨੂੰਨਾਂ ਦੇ ਜ਼ਾਇਕੇ ਨੂੰ ਖੇਤੀ ਕਾਨੂੰਨ ਮਾਹਿਰ ਵੀ ਨਹੀਂ ਸਮਝ ਸਕੇ ਉਹ ਕਿਸਾਨਾਂ ਸਮਝ ਵਿਚ ਝੱਟ ਆ ਗਏ ਸਿਟੇ ਵਜੋਂ ਭਾਰਤ ਸਕਰਾਰ ਨੂੰ ਕਿਸਾਨ ਦਬਾਅ ਅੱਗੇ ਝੁਕਦਿਆਂ ਮਜ਼ਬੂਰਨ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨੇ ਪਏ। ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਕਿ ਮੇਰੇ ਸਾਰੇ ਫਿਕਰ ਰੰਗਮੰਚ ਰਾਹੀਂ ਸਾਂਝੇ ਹੁੰਦੇ ਹਨ। ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਸਮਕਾਲੀ ਸਰੋਕਾਰਾਂ ਅਤੇ ਸਾਹਿਤਕ ਮਸਲਿਆਂ ‘ਤੇ ਸੰਵਾਦ ਦਾ ਮੰਚ ਹੈ। ਸੰਸਥਾ ਦੇ ਜਨਰਲ ਸਕੱਤਰ ਸਟਾਲਿਨਜੀਤ ਬਰਾੜ ਨੇ ਮੰਚ ਸੰਚਾਲਨ ਕੀਤਾ। ਇਸ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਫੈਸਟੀਵਲ ਸ਼ੁਰੂਆਤ ਜੰਗਨਾਮਾ ਸ਼ਾਹ ਮੁਹੰਮਦ ਦੇ ਗਾਇਨ ਨਾਲ ਰਮਨਦੀਪ ਸਿੰਘ ਦਿਉਣ ਅਤੇ ਸਾਥੀਆਂ ਨੇ ਕੀਤੀ।ਲਿਟਰੇਚਰ ਫੈਸਟੀਵਲ ਦੇ ਦੂਜੇ ਸ਼ੈਸ਼ਨ ‘ਮਜ਼ਲਿਸ’ ਵਿਚ ਬਲਬੀਰ ਪਰਵਾਨਾ, ਗੁਰਮੀਤ ਕੜਿਆਲਵੀ ਅਤੇ ਨਿੰਦਰ ਘੁਗਿਆਣਵੀ ਨੇ ਪਾਠਕਾਂ ਨਾਲ ਆਪਣੇ ਸਾਹਿਤਕ ਜੀਵਨ ਦੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ।ਇਸ ਮੌਕੇ ਕਰਨਲ ਬਲਬੀਰ ਸਿੰਘ ਸਰਾਂ ਦੀ ਪੁਤਸਕ ‘1971-ਕਹਾਣੀ ਇੱਕ ਜੰਗ ਦੀ’ ‘ਵੱਡਾ ਜੰਗ ਯੂਰਪ’ ਕੇਵਲ ਧਾਲੀਵਾਲ ਦੀ ਨਾਟ ਪੁਸਤਕ ‘ਕਹਿੰਦੇ ਨੇ ਨੈਣਾ’ ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’, ਸੁਰਿੰਦਰਪ੍ਰੀਤ ਘਣੀਆਂ ਦੀ ਪੁਸਤਕ ‘ਟੂਮਾਂ’ ਸਰਦਾਰਾ ਸਿੰਘ ਮਾਹਲ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪੁਸਤਕ ‘ਕਿਸਾਨ ਅੰਦੋਲਨ:ਇਤਿਹਾਸ ਦੇ ਅੰਗ ਸੰਗ’, ਅਰਸ਼ ਵੱਲੋਂ ਅਨੁਵਾਦਿਤ ਪੁਸਤਕ ‘ਕਾਮਰੇਡਾਂ ਨਾਲ ਤੁਰਦਿਆਂ’ ਬਲਬੀਰ ਪਰਵਾਨਾ ਦੁਆਰਾ ਅਨੁਵਾਦਿਤ ਨਾਵਲ ‘ਯੁੱਧ ਦਾ ਗੀਤ’ ਅਤੇ ‘ਤਾਸਮਨ’ ਮੈਗਜ਼ੀਨ ਦਾ ਨਾਰੀ ਵਿਸ਼ੇਸ਼ ਅੰਕ ਜ਼ਾਰੀ ਕੀਤੇ ਗਏ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਫੂਕਿਆ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਥਾਨਕ ਦਫਤਰ ਅੱਗੇ ਜਨਰਲ ਸਕੱਤਰ ਗੁਰਮੀਤ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਜੋਰਦਾਰ ਨਾਅਰੇਬਾਜੀ ਕੀਤੀ । ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ ਲਗਾਇਆ ਕਿ ਕਾਂਗਰਸ ਸਰਕਾਰ ਵਾਰ ਵਾਰ ਵਾਅਦੇ ਕਰਕੇ ਮੁਕਰ ਗਈ ਹੈ ਤੇ ਪਿਛਲੇਂ ਪੰਜ ਸਾਲਾਂ ਵਿੱਚ ਉਹਨਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ। ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਇਸ ਤੋਂ ਇਲਾਵਾ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਅਤੇ ਬਾਕੀ ਸਾਰੀਆਂ ਮੰਗਾਂ ਮੰਨੀਆਂ ਜਾਣ । ਇਸ ਮੌਕੇ ਯੂਨੀਅਨ ਦੀਆਂ ਆਗੂ ਅੰਮਿ੍ਰਤਪਾਲ ਕੌਰ ਬੱਲੂਆਣਾ, ਸਤਵੰਤ ਕੌਰ ਤਲਵੰਡੀ ਸਾਬੋ, ਰੀਤਾ ਰਾਣੀ ਮੌੜ, ਬਲਵੀਰ ਕੌਰ ਲਹਿਰੀ, ਬਲਵੀਰ ਕੌਰ ਭੋਖੜਾ, ਰਾਜਵੰਤ ਕੌਰ ਨਥੇਆਣਾ,ਦਰਸਨਾਂ ਰਾਣੀ ਬਠਿੰਡਾ,ਮਨਪ੍ਰੀਤ ਕੌਰ ਬਠਿੰਡਾ,ਰੁਪਿੰਦਰ ਕੌਰ ਬਠਿੰਡਾ,ਮੀਨਾਕਸੀ ਸਰਮਾ ਬਠਿੰਡਾ,ਸੁਰਜੀਤ ਕੌਰ ਬੰਗੀ,ਮਨਜੀਤ ਕੌਰ ਸੀਂਗੋ,ਇੰਦਰਜੀਤ ਕੌਰ ਰਾਮਾ,ਮਨਜੀਤ ਕੌਰ ਕਲਾਲ ਵਾਲਾ ਗੁਰਵਿੰਦਰ ਕੌਰ ਬਠਿੰਡਾ ਅਤੇ ਬਠਿੰਡਾ ਜਲ੍ਹਿਾ ਦੀਆਂ ਵਰਕਰਾ,ਹੇਲਪਰਾ ਆਦਿ ਮੌਜੂਦ ਸਨ ।
ਏਡਿਡ ਸਕੂਲ ਅਧਿਆਪਕ ਤੇ ਕਰਮਚਾਰੀ ਯੂਨੀਅਨ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਛੇਵੇਂ ਪੇ–ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀ ਯੂਨੀਅਨ ਦੀ ਸਥਾਨਕ ਗੋਲਡਿੱਗੀ ਕੋਲ ਚੱਲ ਰਹੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਜਿਲ੍ਹਾ ਪ੍ਰਧਾਨ ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਜਦੋ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮਨਿਆ ਨਹੀਂ ਜਾਂਦੀਆਂ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਤੇ ਭੁਖ ਹੜਤਾਲ ਲਗਾਤਾਰ ਜਾਰੀ ਰੱਖਣਗੇ। ਅੱਜ ਦੀ ਭੁੱਖ ਹੜਤਾਲ ਚ ਪਵਨ ਸ਼ਾਸਤਰੀ, ਕੁਲਦੀਪ ਸਿੰਘ, ਰਾਮਗੋਪਾਲ, ਰਵਿੰਦਰ ਕੁਮਾਰ, ਮੈਡਮ ਚਰਨਜੀਤ ਕੌਰ, ਅਸ਼ੋਕ ਕੁਮਾਰ, ਅਮਰਚੰਦ ਸਾਮਲ ਹੋਏ। ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਜਾਇਜ ਮੰਗਾਂ ਛੇਵਾਂ ਪੇ–ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਤਾਂ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿਖੇ ਸਟੇਟ ਪੱਧਰ ਦੀ ਇੱਕ ਵਿਸ਼ਾਲ ਰੈਲੀ ਕੱਢੀ ਜਾਊਗੀ।ਇਸ ਮੌਕੇ ਸ਼ਾਹਮੁਦੀਨ ਖਾਨ, ਰਾਧੇ ਸ਼ਾਮ, ਸੁਨੀਤਾ ਰਾਣੀ, ਇੰਦੂ ਬਾਲਾ, ਆਲਮ ਰਾਣਾ, ਕਾਲੁ ਰਾਮ, ਨਾਰਾਇਣ ਬਹਾਦਰ ,ਗੰਗਾ ਸਿੰਘ, ਆਦੇਸ਼ ਚੰਦ ਸ਼ਰਮਾ, ਸੰਜੀਵ ਕੁਮਾਰ, ਗੁਰਤੇਜ ਸਿੰਘ, ਪ੍ਰਮੋਦ ਕੁਮਾਰ ਭੋਲੀ ਦੇਵੀ ਆਦਿ ਸ਼ਾਮਿਲ ਹੋਏ।
ਸਿੱਧੂਪੁਰ ਤੇ ਉਗਰਾਹਾ ਨੇ ਕਿਸਾਨਾਂ ਦੇ ਸਿਆਸਤ ’ਚ ਨਿੱਤਰਣ ਦੇ ਫੈਸਲੇ ਤੋਂ ਕਿਨਾਰਾ ਕੀਤਾ
ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦਾ ਵਰਤਣ ਤੋਂ ਗੁਰੇਜ਼ ਕਰਨ: ਡੱਲੇਵਾਲ
ਕਿਸਾਨ ਹਿੱਤਾਂ ਦੀ ਰਾਖ਼ੀ ਵਿਧਾਨ ਸਭਾ ’ਚ ਨਹੀਂ, ਬਲਕਿ ਸੰਘਰਸ਼ ਨਾਲ ਹੁੰਦੀ: ਕੋਕਰੀ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ ਨੂੰ ਸੱਚ ਕਰਦਿਆਂ ਜਿੱਥੇ ਅੱਜ ਸੂਬੇ ਦੀਆਂ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਝੰਡੇ ਹੇਠ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ, ਉਥੇ ਕਿਸਾਨਾਂ ’ਚ ਵੱਡਾ ਪ੍ਰਭਾਵ ਰੱਖਣ ਵਾਲੀਆਂ ਕਿਸਾਨ ਜਥੈਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਇਸ ਫੈਸਲੇ ਤੋਂ ਅਪਣੇ ਆਪ ਨੂੰ ਵੱਖ ਕਰ ਲਿਆ ਹੈ। ਅੱਜ ਇੱਥੇ ਦੋਨਾਂ ਜਥੇਬੰਦੀਆਂ ਵਲੋਂ ਜਾਰੀ ਵੱਖ ਵੱਖ ਬਿਆਨਾਂ ਵਿਚ ਸਪੱਸਟ ਕੀਤਾ ਗਿਆ ਕਿ ਉਨ੍ਹਾਂ ਦਾ ਇਰਾਦਾ ਨਾ ਸਿਆਸਤ ਵਿਚ ਉਤਰਨ ਦਾ ਹੈ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਜਾਂ ਮੋਰਚੇ ਦੀ ਹਿਮਾਇਤ ਦਾ ਹੈ। ਸਿੱਧੂਪੁਰ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕਰਦਿਆ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਚੋਣਾਂ ਵਿਚ ਨਾਂ ਹੀ ਕੋਈ ਉਮੀਦਵਾਰ ਖੜ੍ਹਾ ਕਰੇਗੀ ਅਤੇ ਨਾਂ ਹੀ ਕਿਸੇ ਰਾਜਨੀਤਿਕ ਪਾਰਟੀ ਜਾ ਕਿਸੇ ਵਿਅਕਤੀ ਦੀ ਹਮਾਇਤ ਕਰੇਗੀ। ਉਹਨਾਂ ਕਿਹਾ ਕਿ ਜਥੇਬੰਦੀ ਕਿਸਾਨੀ ਨੂੰ ਬਚਾਉਣ ਲਈ ਹਮੇਸ਼ਾ ਲੜਾਈ ਲੜਦੀ ਰਹੀ ਹੈ ਤੇ ਅੱਗੇ ਵੀ ਲੜਦੀ ਰਹੇਗੀ। ਉਹਨਾਂ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਜੱਥੇਬੰਦੀ ਚੋਣਾਂ ਲੜਨ ਦਾ ਫੈਸਲਾ ਕਰਦੀ ਹੈ ਤਾਂ ਕਦੇ ਵੀ ਉਸ ਨੂੰ ਪੰਜਾਬ ਦੀਆ 32 ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਨਾ ਮੰਨਿਆ ਜਾਵੇ ਅਤੇ ਨਾ ਹੀ ਦਾ ਨਾਮ ਵਰਤਿਆ ਜਾਵੇ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੀ ਅਤੇ ਗੈਰ ਰਾਜਨੀਤਿਕ ਹੀ ਰਹੇਗਾ।ਉਹਨਾਂ ਕਿਹਾ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣਾ ਫੈਸਲਾ ਲੈਣ ਦਾ ਅਧਿਕਾਰ ਹੈ ਜੇਕਰ ਕੋਈ ਜੱਥੇਬੰਦੀ ਚੋਣਾਂ ਲੜਨ ਦਾ ਫੈਸਲਾ ਕਰਦੀ ਹੈ ਤਾਂ ਉਸ ਨੂੰ ਉਸ ਜੱਥੇਬੰਦੀ ਦਾ ਨਿੱਜੀ ਫੈਸਲਾ ਮੰਨਿਆਂ ਜਾਵੇ। ਇਸੇ ਤਰ੍ਹਾਂ ਪੰਜਾਬ ਦੀਆਂ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਿਹਾ ਹੈ ਕਿ ਸੰਘਰਸਸੀਲ ਕਿਸਾਨ ਜਥੇਬੰਦੀਆਂ ਨੂੰ ਹਾਕਮਾਂ ਦੀ ਵੋਟ ਸਿਆਸਤ ਵਿੱਚ ਉਲਝਣ ਦੀ ਥਾਂ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ‘ਤੇ ਧਿਆਨ ਕੇਂਦਰਤ ਰੱਖਣਾ ਚਾਹੀਦਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਸੰਘਰਸ਼ ਨੇ ਵੀ ਇਹ ਸਾਬਤ ਕੀਤਾ ਹੈ ਕਿ ਕਿਸਾਨ ਹੱਕਾਂ ਤੇ ਹਿੱਤਾਂ ਦੀ ਰਾਖੀ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ‘ਚ ਬੈਠ ਕੇ ਨਹੀਂ ਹੁੰਦੀ ਸਗੋਂ ਉਸ ਦੇ ਮੁਕਾਬਲੇ ਸੜਕਾਂ ‘ਤੇ ਸੰਘਰਸ਼ ਕਰਕੇ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਸਿਰਫ ਖੇਤੀ ਕਾਨੂੰਨ ਵਾਪਸ ਹੋਏ ਹਨ ਜਦ ਕਿ ਐੱਮ ਐੱਸ ਪੀ ਅਤੇ ਕਰਜਾ ਮੁਕਤੀ ਸਮੇਤ ਬਹੁਤ ਵੱਡੇ ਵੱਡੇ ਮਸਲੇ ਅਜੇ ਸਿਰ ‘ਤੇ ਖੜ੍ਹੇ ਹਨ। ਇਨ੍ਹਾਂ ਮਸਲਿਆਂ ਦੇ ਹੱਲ ਲਈ ਕਿਸਾਨਾਂ ਦੀ ਟੇਕ ਹਮੇਸਾ ਸੰਘਰਸ਼ਾਂ ‘ਤੇ ਰਹਿਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਪੁਜ਼ੀਸ਼ਨ ਬਹੁਤ ਸਪਸ਼ਟ ਹੈ ਕਿ ਉਹ ਨਾ ਤਾਂ ਚੋਣਾਂ ‘ਚ ਖੁਦ ਹਿੱਸਾ ਲਵੇਗੀ ਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰੇਗੀ। ਚੋਣਾਂ ਦੇ ਬਾਈਕਾਟ ਦਾ ਵੀ ਕੋਈ ਸੱਦਾ ਨਹੀਂ ਹੈ। ਓੁਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸਾਨ ਜਥੇਬੰਦੀਆਂ ਦੀ ਏਕਤਾ ਨੂੰ ਬਣਾਈ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।
ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਰਿਹਾ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਹੋਰ ਮੰਗਾਂ ਦੀ ਪੂਰਤੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਥਾਨਕ ਮਿੰਨੀ ਸੈਕਟਰੀਏਟ ਅੱਗੇ ਚੱਲ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਆਗੂਆਂ ਦੇ ਵਫ਼ਦ ਦੀ ਮੀਟਿੰਗ ਤਹਿਸੀਲਦਾਰ ਨਾਲ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਤਰਫ਼ੋਂ ਹੁਣ ਤੱਕ ਡਿਪਟੀ ਕਮਿਸ਼ਨਰ ਬਠਿੰਡਾ ਦੇ ਖਾਤੇ ਵਿੱਚ ਨਰਮੇ ਦੇ ਮੁਆਵਜ਼ੇ ਦੀ ਕੁੱਲ ਰਾਸ਼ੀ 226 ਕਰੋੜ 15 ਲੱਖ 23 ਹਜਾਰ 700 ਰੁਪਏ ਆ ਚੁੱਕੀ ਹੈ । ਜਿਸ ਵਿਚੋਂ ਅੱਠ ਪਿੰਡਾਂ ਦੇ 382 ਕਿਸਾਨਾਂ ਦੇ ਖਾਤਿਆਂ ਵਿੱਚ 92 ਲੱਖ 92 ਹਜਾਰ 341 ਰੁਪਏ ਭੇਜੇ ਜਾ ਚੁੱਕੇ ਹਨ । ਇਸੇ ਤਰ੍ਹਾਂ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਖਾਤੇ ਵਿੱਚ ਸਰਕਾਰ ਤਰਫੋਂ 22 ਕਰੋੜ 61 ਲੱਖ 52 ਹਜਾਰ 300 ਰੁਪਏ ਆ ਚੁੱਕੇ ਹਨ । ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਆਗੂ ਸਿੰਗਾਰਾ ਸਿੰਘ ਮਾਨ, ਜਗਸੀਰ ਸਿੰਘ ਝੁੰਬਾ ਅਤੇ ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਕੌਟੜਾ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਹ ਧਰਨਾ 30 ਦਸੰਬਰ ਤੱਕ ਮੋਰਚਾ ਜਾਰੀ ਰਹੇਗਾ।ਇਸ ਮੌਕੇ ਅਮਰੀਕ ਸਿੰਘ ਸਿਵੀਆਂ ,ਬਲਜੀਤ ਸਿੰਘ ਪੂਹਲਾ, ਰਣਧੀਰ ਸਿੰਘ ਮਲੂਕਾ ,ਗੁਰਸੇਵਕ ਸਿੰਘ ਬਾਂਡੀ ,ਹਰਮਨ ਸਿੰਘ ਸਤਰਾਂ, ਸਿਕੰਦਰ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ । ਲੋਕ ਪੱਖੀ ਗਾਇਕ ਨਿਰਮਲ ਸਿੰਘ ਸਿਵੀਆਂ , ਹਰਬੰਸ ਕਣੀਆਂ ,ਰਾਮ ਨਿਰਮਾਣ ਚੁੱਘੇ ਕਲਾਂ ਅਤੇ ਬੀਰਜੀਤ ਕੌਰ ਜੀਵਨ ਸਿੰਘ ਵਾਲਾ ਨੇ ਕਿਸਾਨ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ।





