Monday, May 4, 2026
Home Blog Page 2663

ਏਮਜ਼ ਨੇ ਅਪਣਾ ਸਥਾਪਨਾ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਸਥਾਨਕ ਸ਼ਹਿਰ ’ਚ ਦੋ ਸਾਲ ਪਹਿਲਾਂ ਅੱਜ ਦੇ ਸ਼ੁਰੂ ਹੋਏ ਏਮਜ਼ ਦਾ ਅੱਜ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਡਾ: ਡੀ.ਕੇ. ਸਿੰਘ ਤੋਂ ਇਲਾਵਾ ਪਦਮ ਸ੍ਰੀ ਅਵਾਰਡੀ ਡਾ: ਦਿਗੰਬਰ ਬੇਹੜਾ, ਡਾ. ਰਾਜੀਵ ਗੁਪਤਾ, ਜੋ ਕਿ ਡੀ.ਐਮ.ਸੀ., ਲੁਧਿਆਣਾ ਵਿੱਚ ਕਾਰਡੀਅਕ ਸਰਜਨ ਹਨ ਅਤੇ ਪ੍ਰੋਫੈਸਰ ਡਾ. ਵਿਤੁਲ ਗੁਪਤਾ ਮੁੱਖਮਹਿਮਾਨ ਵਜੋਂ ਪੁੱਜੇ। ਏਮਜ ਦੇ ਡੀਨ ਅਤੇ ਮੈਡੀਕਲ ਸੁਪਰਡੈਂਟ ਡਾ: ਸਤੀਸ ਗੁਪਤਾ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਓਹਨਾ ਨੇ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਅਤੇ ‘ਬਲੈਕ ਫੰਗਸ‘ ਮਹਾਂਮਾਰੀ ਦੇ ਦੌਰਾਨ ਸੰਸਥਾ ਦੁਆਰਾ ਨਿਭਾਈ ਗਈ ਭੂਮਿਕਾ ‘ਤੇ ਜੋਰ ਦਿੱਤਾ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਇੰਸਟੀਚਿਊਟ ਵੱਲੋਂ ਥੋੜ੍ਹੇ ਸਮੇਂ ਵਿੱਚ ਕੀਤੀ ਸਾਨਦਾਰ ਤਰੱਕੀ ਲਈ ਡਾਇਰੈਕਟਰ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸੰਸਥਾ ਦੇ ਮੈਗਜੀਨ “ਏਕ ਕਦਮ“ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਸਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਸਪਤਾਲ ਦੇ ਵਿਦਿਆਰਥੀਆਂ, ਨਰਸਾਂ, ਅਧਿਆਪਕਾਂ ਅਤੇ ਸਟਾਫ ਵੱਲੋਂ ਗੀਤ, ਡਾਂਸ, ਕਵਿਤਾਵਾਂ ਅਤੇ ਸਕਿੱਟ ਪੇਸ ਕੀਤੇ ਗਏ।

ਕਿ੍ਰਸ਼ਚਿਨ ਭਾਈਚਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਕੇ ਵਿੱਤ ਮੰਤਰੀ ਨੇ ਕਿ੍ਰਸਮਿਸ ਦੀ ਦਿੱਤੀ ਵਧਾਈ

0

ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਕਿ੍ਰਸ਼ਚਿਨ ਭਾਈਚਾਰੇ ਵੱਲੋਂ ਕਅੱਜ ਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿ੍ਰਸ਼ਮਿਸ ਦੀ ਵਧਾਈ ਦਿੱਤੀ। ਜੋਗਾਨੰਦ, ਰੋਡ ਠੰਡੀ ਸੜਕ, ਥਰਮਲ ਕੱਚੀ ਕਲੋਨੀ ਅਤੇ ਪ੍ਰਤਾਪ ਨਗਰ ਵਿਚ ਕਿ੍ਰਸ਼ਚਿਨ ਭਾਈਚਾਰੇ ਵੱਲੋਂ ਕਿ੍ਰਸਮਸ ਦੇ ਸਬੰਧ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦਿਆਂ ਸ: ਬਾਦਲ ਨੇ ਕਿਹਾ ਕਿ ਸਰਕਾਰ ਕਿ੍ਰਸ਼ਚਿਨ ਭਾਈਚਾਰੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਿਸੇਸ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਿ੍ਰਸ਼ਮਿਸ ਮੌਕੇ ਉਨ੍ਹਾਂ ਭਾਈਚਾਰੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਆਧੁਨਿਕ ਕਿ੍ਰਸ਼ਚਿਨ ਭਵਨ ਅਤੇ ਕਬਰਸਤਾਨ ਲਈ ਜਗ੍ਹਾ ਦਿੱਤੀ ਜਾਵੇਗੀ, ਹੁਣ ਉਨ੍ਹਾਂ ਆਪਣਾ ਇਹ ਵਾਅਦਾ ਪੂਰਾ ਕਰਦਿਆਂ ਦੋ ਕਰੋੜ ਦੀ ਲਾਗਤ ਨਾਲ 1.5 ਏਕੜ ਵਿੱਚ ਸ਼ਾਨਦਾਰ ਕਿ੍ਰਸ਼ਚਿਨ ਭਵਨ ਬਣਾਇਆ ਗਿਆ ਹੈ ਅਤੇ ਕਬਰਸਤਾਨ ਲਈ ਵਿੱਚ ਜਗਾ ਕਿ੍ਰਸ਼ਚਿਨ ਭਾਈਚਾਰੇ ਨੂੰ ਦੇ ਦਿੱਤੀ ਗਈ ਹੈ।ਸ. ਬਾਦਲ ਨੇ ਕਿਹਾ ਕਿ ਜਿਥੇ ਸ਼ਹਿਰ ਵਿਚ ਸਾਡੇ ਗੁਰੂਆਂ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਚ ਇਕ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਉਥੇ ਹੀ ਜਨਮ ਅਸ਼ਟਮੀ ਨੂੰ ਵੀ ਧੂਮਧਾਮ ਨਾਲ ਮਨਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਕਿ੍ਰਸ਼ਚਿਨ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਭਾਈਚਾਰੇ ਦੇ ਨਾਲ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਰਾਜਨ ਗਰਗ, ਮੇਅਰ ਅਸੋਕ ਪ੍ਰਧਾਨ ਆਦਿ ਹਾਜ਼ਰ ਸਨ।

ਜੀਦਾ ਪਿੰਡ ਦੇ ਦਲਿਤਾਂ ‘ਤੇ ਜਬਰ ਲਈ ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰੀ ਬੇਰੁਖ਼ੀ ਜ਼ਿੰਮੇਵਾਰ -ਜਮਹੂਰੀ ਅਧਿਕਾਰ ਸਭਾ

0

ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਨੇ ਜੀਦਾ ਪਿੰਡ ਵਿਚ ਦਲਿਤਾਂ ਤੇ ਕੀਤੇ ਵਹਿਸ਼ੀ ਜਬਰ ਲਈ ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੀ ਬੇਰੁਖ਼ੀ ਨੂੰ ਜ਼ਿੰਮੇਵਾਰ ਠਹਿਰਾਇਅਾ ਹੈ। ਅੱਜ ਇਥੇ ਜਾਰੀ ਕੀਤੀ ਗਈ ਇੱਕ ਪੜਤਾਲੀਆ ਰਿਪੋਰਟ ਵਿਚ ਜ਼ਿਲਾ ਪ੍ਰਧਾਨ ਪ੍ਰਿੰ ਬੱਗਾ ਸਿੰਘ ਤੇ ਪੈ੍ਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਉਪਰੋਕਿਤ ਘਟਨਾ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਸਭਾ ਨੇ ਇਕ ਤੱਥ ਖੋਜ ਕਮੇਟੀ ਗਠਿਤ ਕੀਤੀ,ਜਿਸ ਚ ਪਿ੍ੰ ਰਣਜੀਤ ਸਿੰਘ,ਐਨ ਕੇ ਜੀਤ,ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ,ਮੰਦਰ ਜੱਸੀ, ਭੋਜਰਾਜ ਤੇ ਮਨੋਹਰਦਾਸ ਸ਼ਾਮਲ ਹੋਏ। ਸਭਾ ਦੀ ਟੀਮ ਵਲੋਂ ਕੀਤੀ ਜਨਤਕ ਸੁਣਵਾਈ ਵਿਚ ਪੀੜਤ ਪਰਿਵਾਰ ਤੇ ਪਿੰਡ ਦੇ ਦਲਿਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਜਾਂਚ ਕਮੇਟੀ ਮਜ਼ਦੂਰ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਅਾਂ,ਥਾਣਾ ਨਈਅਾਂ ਵਾਲੇ ਦੇ ਅੈਸਅੈਚਓ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਜੇ ਈ ਨੂੰ ਵੀ ਮਿਲੀ। ਪਿੰਡ ਦੀ ਮਹਿਲਾ ਸਰਪੰਚ ਤੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਾਲਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ। ਕੇਸਾਂ ਵਿੱਚ ਜ਼ਮਾਨਤ ਮਿਲਣ ਤੋਂ ਪਿੱਛੋਂ ਰਿਹਾਅ ਹੋ ਕੇ ਆਏ ਤੇ ਤਸ਼ੱਦਦ ਤੋਂ ਪੀਡ਼ਤ ਦਲਿਤ ਨੌਜਵਾਨਾਂ (ਧਰਮਪੀ੍ਤ ਬਲਜਿੰਦਰ ਸਿੰਘ ਤੇ ਪਰਮਜੀਤ ਸਿੰਘ) ਦੀ ਹੱਡਬੀਤੀ ਵਿਥਿਅਾ ਵੀ ਦਰਜ ਕੀਤੀ ਗਈ। ਕਮੇਟੀ ਅਨੁਸਾਰ 12 ਤੇ 13 ਜੁਲਾਈ ਨੂੰ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ, ਟਰਾਂਸਫਾਰਮਰਾਂ ਚੋਂ ਤੇਲ ਤੇ ਤਾਂਬਾ ਚੋਰੀ ਕਰਨ ਦੇ ਸ਼ੱਕ ਵਿੱਚ ਪਿੰਡ ਦੇ ਦਲਿਤ ਪੀ੍ਵਾਰਾਂ ਦੇ ਨੌਜਵਾਨਾਂ ਨੂੰ ਦੋ ਦਿਨ ਬੇਰਹਿਮੀ ਨਾਲ ਛੱਲੀਆਂ ਦੀ ਤਰ੍ਹਾਂ ਕੁੱਟਿਆ ਜਾਂਦਾ ਰਿਹਾ। ਸਭਾ ਨੇ ਮੰਗ ਕੀਤੀ ਹੈ ਕਿ ਅੈਸਸੀ/ਅੈਸਟੀ ਅੈਕਟ ਤੇ ਹੋਰ ਕਨੂੰਨੀ ਧਾਰਾਵਾਂ ਤਹਿਤ ਕਾਰਵਾਈ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਪਤਾ ਲੱਗਣ ਦੇ ਬਾਵਜੂਦ ਘਟਨਾਵਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ,ਉਲਟਾ ਨੌਜਵਾਨਾਂ ਨੂੰ ਹੀ ਝੂਠੇ ਕੇਸ ਵਿੱਚ ਫਸਾਇਅਾ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ। ਨਸ਼ਿਆਂ ਦੀ ਸਪਲਾਈ ਰੋਕਣ ਲਈ ਨਸ਼ਾ ਤਸਕਰਾਂ ਵਿਰੁੱਧ ਕਾਰਵਾੲੀ ਕੀਤੀ ਜਾਵੇ। ਕੁੱਟਮਾਰ ਤੋਂ ਪੀੜਤ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਚੋਰੀ ਦੇ ਝੂਠੇ ਕੇਸ ਰੱਦ ਕੀਤੇ ਜਾਣ।

ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫੀ ਦੇ ਮਾਮਲੇ ਵਿਚ:ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੁੰ ਭੇਜਿਆ ਲੀਗਲ ਨੋਟਿਸ

0

ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਮੁਆਫੀ ਮੰਗੋ ਜਾਂ ਫਿਰ ਦੀਵਾਨੀ ਤੇ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਦਸੰਬਰ: ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮੁਆਫੀ ਦੇ ਸੰਬੰਧ ਵਿਚ ਝੁਠੇ ਤੇ ਆਧਾਰਹੀਣ ਦਾਅਵੇ ਕਰਨ ਲਈ ਲੀਗਲ ਨੋਟਿਸ ਭੇਜਿਆ ਹੈ ਅਤੇ ਉਹਨਾਂ ਨੁੰ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਮੁਆਫੀ ਮੰਗਣ ਜਾਂ ਫਿਰ ਦੀਵਾਨੀ ਤੇ ਫੌਜਦਾਰੀ ਦੋਹਾਂ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ।ਵਕੀਲ ਜਸਪ੍ਰੀਤ ਸਿੰਘ ਰਾਏ ਰਾਹੀਂ ਭੇਜੇ ਗਏ ਇਸ ਨੋਟਿਸ ਵਿਚ ਕਿਹਾ ਗਿਆ ਕਿ ਚੰਨੀ ਨੇ ਅਰਵਿੰਦ ਕੇਜਰੀਵਾਲ ਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੋਏ ਕਥਿਤ ਸਮਝੋਤੇ ਨੁੰ ਲੈ ਕੇ ਝੁਠੀਆਂ ਤੇ ਅਪਮਾਨਜਨਕ ਟਿੱਪਣੀਆਂ ਸਿਰਸਾ ਬਾਰੇ ਕੀਤੀਆਂ ਹਨ। ਇਸ ਵਿਚ ਕਿਹਾ ਗਿਆ ਕਿ ਚੰਨੀ ਨੇ ਇਹ ਝੁਠਾ ਵਾਅਦਾ ਕੀਤਾ ਹੈ ਕਿ ਕੇਜਰੀਵਾਲ ਤੇ ਮਜੀਠੀਆ ਦਰਮਿਆਨ ਸਮਝੌਤਾ ਕਰਵਾਉਣ ਵਿਚ ਸਿਰਸਾ ਦੀ ਭੂਮਿਕਾ ਸੀ।ਇਸ ਨੋਟਿਸ ਵਿਚ ਸਿਰਸਾ ਦੀ ਲੀਗਲ ਟੀਮ ਨੇ ਸੋਸ਼ਲ ਮੀਡੀਆ ਤੇ ਮੀਡੀਆ ਸੰਗਠਨਾਂ ਦੇ ਨਾਲ ਨਾਲ ਵੈਬਸਾਈਟਸ ਦੇ ਲਿੰਕ ਵੀ ਨੱਥੀ ਕੀਤੇ ਹਨ ਜਿਹਨਾਂ ਵਿਚ ਚੰਨੀ ਸਬੰਧਤ ਦਾਅਵਾ ਕਰਦੇ ਵੇਖੇ ਨਜ਼ਰ ਆਉਂਦੇ ਹਨ।ਨੋਟਿਸ ਵਿਚ ਕਿਹਾ ਗਿਆ ਕਿ ਚੰਨੀ ਨੇ ਸਿਰਸਾ ਖਿਲਾਫ ਝੂਠਾ ਦਾਅਵਾ ਸਿਰਫ ਸਸਤੀ ਸ਼ੌਹਰਤ ਹਾਸਲ ਕਰਨ ਵਾਸਤੇ ਕੀਤਾ ਜੋ ਬੇਹੱਣ ਨਿੰਦਣਯੋਗ ਹੈ ਕਿਉਂਕਿ ਉਹਨਾਂ ਦਾ ਦਾਅਵਾ ਬਿਲਕੁਲ ਬੋਗਸ ਹੈ ਤੇ ਇਸਦਾ ਮਕਸਦ ਮੀਡੀਆ ਦੇ ਪ੍ਰਭਾਵ ਦਾ ਲਾਭ ਲੈਣਾ ਤੇ ਆਪਣਾ ਸਿਆਸੀ ਪ੍ਰਾਪੇਗੰਡਾ ਅੱਗੇ ਤੋਰਨਾ ਹੈ।ਇਸ ਨੋਟਿਸ ਵਿਚ ਚੰਨੀ ਨੁੰ ਕਿਹਾ ਗਿਆ ਕਿ ਉਹ ਇਹ ਨੋਟਿਸ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇਅ ੰਦਰ ਅੰਦਰ ਲਿਖੀ ਮੁਆਫੀ ਮੰਗਣ ਨਹੀਂ ਤਾਂ ਫਿਰ ਸਿਰਸਾ ਉਹਨਾਂ ਦੇ ਖਿਲਾਫ ਦੀਵਾਨੀ ਤੇ ਫੌਜਦਾਰੀ ਮੁਕੱਦਮਾ ਦਾਇਰ ਕਰਨਗੇ।

ਬੇਰੁਜ਼ਗਾਰ ਬੀ ਐਡ ਅਧਿਆਪਕ ਕਰਨਗੇ ਪ੍ਰਗਟ ਦੇ ਹਲਕੇ ਚ ਭੰਡੀ ਪ੍ਰਚਾਰ:- ਗੁਰਪ੍ਰੀਤ ਪੱਕਾ

0

ਜਲੰਧਰ ਛਾਉਣੀ ਬਣੇਗਾ,ਬੇਰੁਜ਼ਗਾਰਾਂ ਦੀ ਛਾਉਣੀ
ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ,25 ਦਸੰਬਰ: ਪੰਜਾਬ ਦੀ ਕਾਂਗਰਸ ਸਰਕਾਰ ਨੇ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਨਾਲ ਕਰਕੇ ਸੱਤਾ ਹਾਸਲ ਕੀਤੀ ਸੀ।ਹੁਣ ਉੱਚ ਡਿਗਰੀਆਂ /ਡਿਪਲੋਮੇ ਰੱਖਦੇ ਬੇਰੁਜ਼ਗਾਰ ਪਿਛਲੇ ਕਰੀਬ ਸਾਢੇ ਚਾਰ ਸਾਲ ਤੋਂ ਭਟਕ ਰਹੇ ਹਨ। ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਮਾਸਟਰ ਕੇਡਰ ਦੀ ਭਰਤੀ ਦੀ ਮੰਗ ਨੂੰ ਲੈਕੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਉਮੀਦਵਾਰ ਯੂਨੀਅਨ ਦੀ ਅਗਵਾਈ ਵਿੱਚ ਪਹਿਲਾਂ ਸਾਬਕਾ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਰਹੇ ਹਨ।ਹੁਣ ਬੇਰੁਜ਼ਗਾਰਾਂ ਦਾ ਰੁਖ਼ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਵੱਲ ਹੈ।ਜਲੰਧਰ ਛਾਉਣੀ ਤੋ ਵਿਧਾਇਕ ਸ੍ਰ ਪ੍ਰਗਟ ਸਿੰਘ ਤੋ ਸਿੱਖਿਆ ਵਿਭਾਗ ਵਿੱਚ ਭਰਤੀ ਦੀ ਮੰਗ ਨੂੰ ਲੈਕੇ ਯੂਨੀਅਨ ਨੇ 28 ਅਕਤੂਬਰ ਤੋਂ ਬੱਸ ਸਟੈਂਡ ਜਲੰਧਰ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਦੋ ਬੇਰੁਜ਼ਗਾਰ ਅਧਿਆਪਕ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਕਰੀਬ 2 ਮਹੀਨੇ ਤੋਂ ਬੱਸ ਸਟੈਂਡ ਜਲੰਧਰ ਵਿਚਲੀ ਪਾਣੀ ਵਾਲੀ ਟੈਂਕੀ ਉੱਤੇ ਹਨ।ਸਰਕਾਰ ਨੂੰ ਜਗਾਉਣ ਲਈ ਬੇਰੁਜ਼ਗਾਰਾਂ ਵੱਲੋ ਪੰਜਾਬ ਅੰਦਰ ਅਨੇਕਾਂ ਥਾਵਾਂ ਉੱਤੇ ਮੁੱਖ ਮੰਤਰੀ,ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਦੇ ਜਨਤਕ ਰੈਲੀਆਂ ਵਿੱਚ ਘਿਰਾਓ ਕੀਤੇ ਜਾ ਰਹੇ ਹਨ।ਜਨਤਕ ਸਮਾਗਮਾਂ ਵਿਚ ਪਹੁੰਚ ਰਹੇ ਉੱਚ ਕਾਂਗਰਸੀ ਆਗੂਆਂ ਦੀ ਵੀ ਘੇਰਾ ਬੰਦੀ ਕੀਤੀ ਜਾ ਰਹੀ ਹੈ।ਅਨੇਕਾਂ ਵਾਰ ਬੇਰੁਜ਼ਗਾਰਾਂ ਨੂੰ ਪੁਲਿਸ ਦਾ ਤਸ਼ੱਦਦ ਝੱਲਣਾ ਪਿਆ ਹੈ।ਪ੍ਰੰਤੂ ਅਜੇ ਤੱਕ ਵੀ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਲਈ ਕੋਈ ਵੀ ਇਸ਼ਤਿਹਾਰ ਅਤੇ ਵਿਸ਼ਾ ਵਾਰ ਅਸਾਮੀਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ।ਹੁਣ ਆਖਰੀ ਹੰਭਲੇ ਵਜੋ ਬੇਰੁਜ਼ਗਾਰਾਂ ਵੱਲੋ 27 ਅਤੇ 28 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਹਲਕਾ ਜਲੰਧਰ ਛਾਉਣੀ ਵਿੱਚ ਰੋਸ ਮਾਰਚ ਕਰਕੇ ਮੰਤਰੀ ਅਤੇ ਕਾਂਗਰਸ ਦੀਆਂ ਬੇਰੁਜ਼ਗਾਰ ਅਧਿਆਪਕ ਅਤੇ ਸਿੱਖਿਆ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਹਲਕੇ ਦੇ ਪਿੰਡਾਂ ਵਿੱਚ ਘਰ ਘਰ ਤੱਕ ਆਵਾਜ਼ ਪੁਚਾਉਣ ਲਈ ਰੋਸ ਮਾਰਚ ਕੀਤਾ ਜਾਵੇਗਾ।ਇਸ ਮਾਰਚ ਵਿੱਚ ਪੰਜਾਬ ਦੇ ਸਮੂਹ ਇਨਕਲਾਬੀ,ਜਮਹੂਰੀ,ਬੇਰੁਜ਼ਗਾਰ,ਮੁਲਾਜ਼ਮ,ਕਿਸਾਨ – ਮਜਦੂਰ, ਸਮਾਜ ਸੇਵੀ ਸੰਸਥਾਵਾਂ ਜਥੇਬੰਦੀਆਂ,ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਨੂੰ ਸੱਦਾ ਦਿੱਤਾ ਜਾਵੇਗਾ। ਓਹਨਾ ਕਿਹਾ ਕਿ ਸਾਰੇ ਤਰਾਂ ਦੀਆਂ ਯੋਗਤਾਵਾਂ ਰੱਖਦੇ ਬੇਰੁਜ਼ਗਾਰ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਹਨ। ਉਹਨਾਂ ਸਮੂਹ ਬੇਰੁਜ਼ਗਾਰਾਂ ਨੂੰ 27 ਦਸੰਬਰ ਨੂੰ 11 ਵਜੇ ਤਕ ਜਲੰਧਰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਕੁਲਵੰਤ ਕੋਟਸ਼ਮੀਰ,, ਕਸ਼ਮੀਰ ਬੀੜ ਤਲਾਬ,,ਬੀਰਬਲ ਬਹਿਮਣ,, ਗੌਰੀ ਸ਼ੰਕਰ,,, ਅਮਨ ਸਿੱਧੂ ਬਠਿੰਡਾ,, ਜਤਿੰਦਰ ਕੌਰ ਬਠਿੰਡਾ,,ਰਾਜਕਿਰਨ ਕੌਰ,, ਨਪਿੰਦਰ ਕੌਰ,, ਬੱਬਲਜੀਤ ਕੌਰ ਆਦਿ ਹਾਜ਼ਰ ਸਨ

ਰਾਜਾ ਵੜਿੰਗ ਨੇ ਅੰਮਿ੍ਤਸਰ ਦੌਰੇ ਉਤੇ ਆਏ ਕੇਜਰੀਵਾਲ ਨੂੰ ਬਾਦਲਾਂ ਦੀਆਂ ਬੱਸਾਂ ਦੇ ਮੁੱਦੇ ਉਤੇ ਘੇਰਿਆ

0

ਕਿਹਾ, ਜੇ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਉਤੇ ਨਹੀਂ ਜਾ ਸਕਦੀਆਂ ਤਾਂ ਇੰਡੋ ਕੈਨੇਡੀਅਨ ਕਿਉਂ?
ਸੁਖਜਿੰਦਰ ਮਾਨ
ਅੰਮਿ੍ਤਸਰ, 25 ਦਸੰਬਰ: ਦਿੱਲੀ ਹਵਾਈ ਅੱਡੇ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸੇਵਾ ਨੂੰ ਚਲਾਉਣ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਨਾ ਨੇ ਕੱਲ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਸੀ, ਅੱਜ ਉਨ੍ਹਾਂ ਨੂੰ ਮਿਲਣ ਅੰਮਿ੍ਤਸਰ ਪੁੱਜ ਗਏ।ਸਥਾਨਕ ਪੰਜ ਤਾਰਾ ਹੋਟਲ ਹਯਾਤ ਜਿੱਥੇ ਕਿ ਸ੍ਰੀ ਕੇਜਰੀਵਾਲ ਠਹਿਰੇ ਸਨ, ਵਿਖੇ ਸ੍ਰੀ ਵੜਿੰਗ ਨੇ ਉਨ੍ਹਾਂ ਨੂੰ ਮੀਡੀਆ ਸਾਹਮਣੇ ਮਿਲਣ ਦੀ ਮੰਗ ਰੱਖੀ ਅਤੇ ਕਈ ਘੰਟੇ ਬਾਹਰ ਉਡੀਕ ਕਰਦੇ ਰਹੇ। ਆਖਿਰ ਸ੍ਰੀ ਕੇਜਰੀਵਾਲ ਜਦੋਂ ਆਪਣੇ ਸਥਾਨਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਨਿਕਲੇ ਤਾਂ ਸ੍ਰੀ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ ਕਿ ਉਹ ਇੰਡੋ ਕੈਨੇਡੀਅਨ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਅਤੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਤਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਿਆ ਹੋਇਆ ਹੈ ਜਦ ਕਿ ਅਸੀਂ ਕੇਵਲ 1200 ਰੁਪਏ ਕਿਰਾਇਆ ਲੈਂਦੇ ਹਾਂ, ਪਰ ਇਸ ਦੇ ਉਲਟ ਪ੍ਰਾਈਵੇਟ ਬੱਸ ਆਪ੍ਰੇਟਰ ਜਿੰਨਾ ਦੇ ਮੁੱਖੀ ਬਾਦਲ ਪਰਿਵਾਰ ਹੈ, ਨੂੰ ਹਰ ਤਰਾਂ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਉਹ ਪ੍ਤੀ ਸਵਾਰੀ 3000 ਤੋਂ 3500 ਰੁਪਏ ਵਸੂਲ ਕਰਕੇ ਸਾਡੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਤੁਸੀਂ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫੀਏ ਦਾ ਸਾਥ ਦੇ ਰਹੇ ਹੋ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਯਕੀਨ ਸੀ ਕਿ ਕੱਲ ਤੁਸੀਂ ਪੰਜਾਬ ਜਾਣ ਤੋਂ ਪਹਿਲਾਂ ਮੈਨੂੰ ਦਿੱਲੀ ਜ਼ਰੂਰ ਮਿਲੋਗੇ, ਪਰ ਤੁਹਾਡੇ ਵੱਲੋਂ ਉਥੇ ਸਮਾਂ ਨਾ ਦੇਣ ਕਾਰਨ ਮੈਂ ਰਾਤੋ ਰਾਤ ਤੁਹਾਡੇ ਮਗਰ ਅੰਮਿ੍ਤਸਰ ਆ ਗਿਆ। ਉਨ੍ਹਾਂ ਕਿਹਾ ਕਿ ਬਤੌਰ ਟਰਾਂਸਪੋਰਟ ਮੰਤਰੀ ਅਹੁਦਾ ਸਾਂਭਣ ਤੋਂ ਤੁਰੰਤ ਬਾਅਦ ਮੈਂ 7 ਅਕਤੂਬਰ, 2021 ਨੂੰ ਮਾਂ ਤਹਾਨੂੰ ਪੱਤਰ ਲਿਖ ਕੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਨ ਲਈ ਢੁਕਵੀਂ ਤਰੀਕ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਸੀ। ਮੇਰੇ ਤੋਂ ਪਹਿਲਾਂ ਪਿਛਲੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਤਹਾਨੂੰ ਇਸ ਬਾਬਤ ਪੱਤਰ ਲਿਖੇ ਅਤੇ ਹੁਣ ਤੱਕ 13 ਚਿੱਠੀਆਂ ਮੈਂ ਤਹਾਨੂੰ ਲਿਖ ਚੁੱਕਾ ਹਾਂ ਅਤੇ ਤੁਸੀਂ ਅਜੇ ਤੱਕ ਇਸ ਮੁੱਦੇ ਉਤੇ ਆਪਣੇ ਆਪ ਨੂੰ ਅਣਜਾਣ ਦੱਸ ਰਹੇ ਹੋ।ਉਨ੍ਹਾਂ ਦੱਸਿਆ ਕਿ ਇਸ ਪੱਤਰ-ਵਿਹਾਰ ਤੋਂ ਪਹਿਲਾਂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ ਨੇ 6 ਦਸੰਬਰ, 2018 ਤੋਂ 21 ਅਗਸਤ, 2019 ਦਰਮਿਆਨ ਆਪਣੇ ਦਿੱਲੀ ਦੇ ਹਮਰੁਤਬਾ ਕੋਲ ਚਾਰ ਵਾਰ ਲਿਖਤੀ ਰੂਪ ਵਿੱਚ ਇਹ ਮੁੱਦਾ ਚੁੱਕਿਆ ਹੈ, ਪਰ ਤੁਹਾਡੇ ਵੱਲੋਂ ਨਾ ਤਾਂ ਇਨ੍ਹਾਂ ਬੱਸਾਂ ਨੂੰ ਰੋਕਿਆ ਗਿਆ ਅਤੇ ਨਾ ਹੀ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਆਗਿਆ ਦਿੱਤੀ ਗਈ।ਸ੍ਰੀ ਵੜਿੰਗ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਆਗਿਆ ਨਹੀਂ ਦੇਣੀ ਤਾਂ ਤੁਸੀਂ ਦਿੱਲੀ ਸਰਕਾਰ ਦੀਆਂ ਬੱਸਾਂ ਹਵਾਈ ਅੱਡੇ ਤੋਂ ਪੰਜਾਬ ਲਈ ਚਾਲੂ ਕਰ ਦਿਉ, ਅਸੀਂ ਨਹੀਂ ਰੋਕਾਂਗੇ। ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਕੋਲ ਵੀ ਲਿਖਤੀ ਤੌਰ ’ਤੇ ਇਹ ਮੁੱਦਾ ਚੁੱਕ ਕੇ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਨੂੰ ਪੰਜਾਬ ਸਟੇਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ, ਪਕ ਉਥੋਂ ਵੀ ਕੋਈ ਜਵਾਬ ਨਹੀਂ ਆਇਆ। ਸ੍ਰੀ ਵੜਿੰਗ ਨੇ ਕਿਹਾ ਕਿ ਇੰਡੋ ਕੈਨੇਡੀਅਨ ਟੈਕਸੀ ਵਾਂਗ ਕੇਵਲ ਇਕ ਅੱਡੇ ਤੋਂ ਸਵਾਰੀਆਂ ਲੈ ਕੇ ਦਿੱਲੀ ਜਾ ਸਕਦੀ ਹੈ, ਅਜਿਹੀ ਉਨ੍ਹਾਂ ਨੂੰ ਪਰਮਿਟ ਆਗਿਆ ਦਿੰਦਾ ਹੈ, ਪਰ ਉਹ ਹਰੇਕ ਸ਼ਹਿਰ ਵਿਚੋਂ ਸਵਾਰੀਆਂ ਨਾ ਚੁੱਕ ਸਕਦੇ ਹਨ ਅਤੇ ਨਾ ਉਤਾਰ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਇਸ ਲਈ ਆਰਬਿਟ ਨੂੰ 7 ਦਿਨ ਦਾ ਨੋਟਿਸ ਦਿੱਤਾ ਗਿਆ ਹੈ ਅਤੇ ਜੇਕਰ ਉਹ ਅਜਿਹਾ ਕਰਨੋਂ ਨਾ ਹਟੇ ਤਾਂ ਇੰਡੋ ਕਨੇਡੀਅਨ ਦੇ ਅਜਿਹੇ ਸਾਰੇ ਪਰਮਿਟ ਰੱਦ ਕਰ ਦਿੱਤੇ ਜਾਣਗੇ। ਸ੍ਰੀ ਕੇਜਰੀਵਾਲ ਨੇ ਸਾਰੀ ਗਲਬਾਤ ਸੁੱਣ ਕੇ ਸ੍ਰੀ ਵੜਿੰਗ ਨੂੰ ਅਗਲੇ ਹਫ਼ਤੇ ਤੱਕ ਸਮਾਂ ਦੇਣ ਦੀ ਹਾਮੀ ਭਰੀ ।

ਡੀ.ਜੀ.ਪੀ.ਦਾ ਦਾਅਵਾ: ਮ੍ਰਿਤਕ ਬਰਖ਼ਾਸਤ ਪੁਲਿਸ ਕਰਮਚਾਰੀ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋਣ ਦਾ ਸ਼ੱਕ

0

ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ
-ਪੂਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੂੰ ਵੱਖ ਵੱਖ ਪੜਾਵਾਂ `ਤੇ ਮਿਲੀ ਸਫ਼ਲਤਾ
ਸੂਬੇ ਵਿੱਚ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਬਣਾ ਕੇ ਰੱਖਣਾ ਸਾਡੀ ਤਰਜੀਹ: ਡੀ.ਜੀ.ਪੀ.
ਸੁਖਜਿੰਦਰ ਮਾਨ
ਲੁਧਿਆਣਾ, 25 ਦਸੰਬਰ: ਪੰਜਾਬ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (31) ਵਾਸੀ ਖੰਨਾ ਵਜੋਂ ਕੀਤੀ ਗਈ ਹੈ, ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਉਸ ਦੇ ਕਬਜ਼ੇ `ਚੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਉਪਰੰਤ ਉਸਨੂੰ ਅਗਸਤ 2019 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸਿਧਾਰਥ ਚਟੋਪਾਧਿਆਏ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਪੰਜਾਬ ਪੁਲਿਸ ‘ਤੇ ਮਾਣ ਹੈ, ਜਿਸ ਨੇ ਲੁਧਿਆਣਾ ਬੰਬ ਧਮਾਕੇ ਦੇ ਕੇਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਫਲਤਾਪੂਰਵਕ ਸੁਲਝਾ ਲਿਆ ਹੈ।”ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਜਨਤਕ ਪਖਾਨੇ `ਚ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਜਦੋਂ ਧਮਾਕਾ ਹੋਇਆ ਤਾਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਅਤੇ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਨਤਕ ਪਖ਼ਾਨੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਕਿ ਪੋਸਟ ਮਾਰਟਮ ਦੌਰਾਨ ਪੁਲਿਸ ਮਰਨ ਵਾਲੇ ਵਿਅਕਤੀ ਦੀ ਸੱਜੀ ਬਾਂਹ `ਤੇ ਬਣੇ ਟੈਟੂ ਦੇ ਨਿਸ਼ਾਨ ਤੋਂ ਮ੍ਰਿਤਕ ਦੀ ਪਛਾਣ ਕਰ ਸਕੀ। ਉਨ੍ਹਾਂ ਕਿਹਾ ਕਿ ਵੱਖਰੇ ਤੌਰ `ਤੇ ਲਾਸ਼ ਦੇ ਡੀਐਨਏ ਨਮੂਨੇ ਵੀ ਲਏ ਗਏ।ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਥਾਣਾ ਸਦਰ ਖੰਨਾ ਵਿਖੇ ਮੁਨਸ਼ੀ ਵਜੋਂ ਕੰਮ ਕਰਦਾ ਸੀ ਜਿਸ ਦੌਰਾਨ ਉਸ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਥਾਣਾ ਐਸ.ਟੀ.ਐਫ, ਐਸ.ਏ.ਐਸ ਨਗਰ ਮੁਹਾਲੀ ਵਿਖੇ ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਇਸ ਕੇਸ `ਤੇ ਸੁਣਵਾਈ ਚੱਲ ਰਹੀ ਹੈ।ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਉਹ ਸਤੰਬਰ 2021 ਵਿੱਚ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ ਅਤੇ ਉਸ ਨੇ 24 ਦਸੰਬਰ 2021 ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣਾ ਸੀ।ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮ ਗਗਨਦੀਪ ਅਦਾਲਤ ਵਿੱਚ ਡਰ ਅਤੇ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਸੀ।ਇਸ ਘਟਨਾ ਪਿੱਛੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਸਬੰਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ, “ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗਗਨਦੀਪ ਦੇ ਜੇਲ੍ਹ ਵਿੱਚ ਬੰਦ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋ ਸਕਦੇ ਹਨ, ਜਿਨ੍ਹਾਂ ਨੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਦਾਲਤੀ ਕੰਪਲੈਕਸ ਨੂੰ ਨਿਸ਼ਾਨਾ ਬਣਾਉਣ ਲਈ ਦੋਸ਼ੀ ਦੀ ਵਰਤੋਂ ਕੀਤੀ।” ਡੀਜੀਪੀ ਨੇ ਕਿਹਾ ਕਿ ਧਮਾਕੇ ਲਈ ਵਰਤੀ ਗਈ ਸਮੱਗਰੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਨਮੂਨੇ ਫੋਰੈਂਸਿਕ ਲੈਬ ਨੂੰ ਭੇਜੇ ਗਏ ਹਨ। ੳਨ੍ਹਾਂ ਕਿਹਾ, “ਐਨਐਸਜੀ ਦੀ ਇੱਕ ਟੀਮ ਅਤੇ ਸੂਬੇ ਦੇ ਫੋਰੈਂਸਿਕ ਮਾਹਰਾਂ ਨੂੰ ਧਮਾਕੇ ਤੋਂ ਬਾਅਦ ਦੀ ਜਾਂਚ ਕਾਰਵਾਈ ਲਈ ਬੁਲਾਇਆ ਗਿਆ।“ਡੀਜੀਪੀ ਨੇ ਅੱਗੇ ਕਿਹਾ, ਧਮਾਕੇ ਵਾਲੀ ਥਾਂ `ਤੇ ਮਲਬੇ ਨੂੰ ਯੋਜਨਾਬੱਧ ਤਰੀਕੇ ਨਾਲ ਹਟਾਉਣ ਦੇ ਦੌਰਾਨ ਫੋਰੈਂਸਿਕ ਟੀਮ ਨੇ ਕੁਝ ਮਹੱਤਵਪੂਰਨ ਸੁਰਾਗ ਜਿਵੇਂ ਕਿ ਨੁਕਸਾਨੇ ਗਏ ਮੋਬਾਈਲ ਸੈੱਟ ਅਤੇ ਮ੍ਰਿਤਕ ਦੇ ਸਰੀਰ `ਤੇ ਸੜੇ ਹੋਏ ਕੱਪੜੇ ਤੋਂ ਇਲਾਵਾ ਹੋਰ ਸਬੂਤ ਇਕੱਠੇ ਕੀਤੇ।ਜ਼ਿਕਰਯੋਗ ਹੈ ਕਿ ਡੀਜੀਪੀ ਨੇ ਖੁਦ ਵੀ ਉਸ ਕੋਰਟ ਕੰਪਲੈਕਸ ਦਾ ਦੌਰਾ ਕੀਤਾ, ਜਿੱਥੇ ਇਹ ਧਮਾਕਾ ਹੋਇਆ ਸੀ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਨਾਲ ਮੀਟਿੰਗ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਡੀਜੀਪੀ ਨੇ ਸ਼ੁੱਕਰਵਾਰ ਨੂੰ ਫੀਲਡ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਿਸੇ ਵੀ ਹੋਰ ਅੱਤਵਾਦੀ ਹਮਲੇ ਨੂੰ ਰੋਕਣ ਲਈ ਪੂਰੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ।ਮੁਲਜ਼ਮ ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਅਨੁਸਾਰ ਧਮਾਕੇ ਵਾਲੇ ਦਿਨ ਗਗਨਦੀਪ ਸਵੇਰੇ 9.30 ਵਜੇ ਘਰੋਂ ਨਿਕਲਿਆ ਸੀ ਅਤੇ ਉਸ ਦਾ ਮੋਬਾਈਲ ਉਦੋਂ ਤੋਂ ਬੰਦ ਸੀ। ਉਸਨੇ ਗਗਨਦੀਪ ਦੀ ਬਾਂਹ `ਤੇ ਬਣੇ ਟੈਟੂ ਦੇ ਨਿਸ਼ਾਨ ਅਤੇ ਉਸ ਦੁਆਰਾ ਪਹਿਨੇ ਕੱਪੜਿਆਂ ਨੂੰ ਪਛਾਣ ਲਿਆ।ਇਸ ਸਬੰਧ ਵਿੱਚ ਥਾਣਾ ਡਵੀਜ਼ਨ ਨੰਬਰ 5, ਲੁਧਿਆਣਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307 ਅਤੇ 124-ਏ ਅਤੇ ਵਿਸਫੋਟਕ ਪਦਾਰਥ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਬਾਰੇ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਮਿਤੀ 23 ਦਸੰਬਰ, 2021 ਪਹਿਲਾਂ ਹੀ ਦਰਜ ਹੈ।

ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਚੇਅਰ ਸਥਾਪਿਤ ਹੋਵੇਗੀ-ਮੁੱਖ ਮੰਤਰੀ ਚੰਨੀ

0

ਸੁਖਜਿੰਦਰ ਮਾਨ
ਸ੍ਰੀ ਚਮਕੌਰ ਸਾਹਿਬ, 25 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕ੍ਰਿਸਮਸ ਦੇ ਸ਼ੁਭ ਮੌਕੇ ’ਤੇ ਪੰਜਾਬੀਆਂ ਵਿਸ਼ੇਸ਼ ਕਰਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਕ੍ਰਿਸਮਸ ਮੌਕੇ ਸ੍ਰੀ ਚਮਕੌਰ ਸਾਹਿਬ ਵਿਖੇ ਰਮਨ ਹੰਸ ਮਿਨੀਸਟਰੀ ਵਲੋਂ ਕਰਵਾਏ ਧਾਰਮਿਕ ਸਮਾਗਮ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਅਤੇ ਖੋਜ ਲਈ ਪੰਜਾਬ ਦੀ ਕਿਸੇ ਇਕ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਰਮਨ ਹੰਸ ਮਿਨੀਸਟਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕ੍ਰਿਸਮਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ’ਤੇ ਮਨਾਇਆ ਜਾਂਦਾ ਹੈ, ਕੇਵਲ ਈਸਾਈਆਂ ਲਈ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਪਵਿੱਤਰ ਮੌਕਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ, ਪਿਆਰ, ਸਦਭਾਵਨਾ ਅਤੇ ਮਿਲਵਰਤਣ ਦੀਆਂ ਦਿੱਤੀਆਂ ਸਿੱਖਿਆਵਾਂ ਦੀ ਅਜੋਕੇ ਸੰਦਰਭ ਵਿੱਚ ਵੀ ਪੂਰੀ ਸਾਰਥਿਕਤਾ ਹੈ।ਵੋਆਇਸ ਆਫ ਪੀਸ ਮਿਨੀਸਟਰੀ ਵਲੋਂ ਕਰਵਾਏ ਸਮਾਗਮ ਮੌਕੇ ਵੀ ਮੁੱਖ ਮੰਤਰੀ ਪੰਜਾਬ ਵਲੋਂ ਲੰਗਰ ਹਾਲ ਲਈ 10 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸ਼ੁੱਭ ਮੌਕਿਆਂ ਜਿੱਥੇ ਸੰਪਰਦਾਇਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ, ਉਥੇ ਹੀ ਮਨੁੱਖਤਾ ਦੀ ਸੇਵਾ ਭਾਵਨਾ ਪ੍ਰਤੀ ਵੀ ਸਮਾਜ ਪ੍ਰੇਰਿਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਧਰਮ-ਨਿਰਪੱਖ ਪਾਰਟੀ ਹੈ ਜੋ ਬਰਾਬਰੀ ਦੇ ਸਿਧਾਂਤ ਉਤੇ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਹਰ ਤਿਉਹਾਰ ਇਕਜੁਟ ਹੋ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ।ਇਸ ਉਪਰੰਤ ਮੁੱਖ ਮੰਤਰੀ ਚੰਨੀ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਮਿਸ਼ਨ 2022: ਪੰਜਾਬ ਦੇ ਵਕੀਲਾਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤਾ ਸੰਵਾਦ

0

-ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ: ਅਰਵਿੰਦ ਕੇਜਰੀਵਾਲ
-ਵਕੀਲਾਂ ਲਈ ਅਦਾਲਤਾਂ ‘ਚ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਅਤੇ ਵਕੀਲਾਂ ਸਮੇਤ ਪਰਿਵਾਰਾਂ ਨੂੰ ਮਿਲੇਗੀ ਬੀਮਾ ਸਹੂਲਤ
-ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਧੀਆਂ- ਪੁੱਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਦਿੱਤਾ: ਭਗਵੰਤ ਮਾਨ
ਸੁਖਜਿੰਦਰ ਮਾਨ
ਸ੍ਰੀ ਅੰਮ੍ਰਿਤਸਰ, 25 ਦਸੰਬਰ: ”ਪੰਜਾਬ ਦੇ ਕਰੀਬ 80 ਹਜ਼ਾਰ ਵਕੀਲ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣੀ ਸਰਕਾਰ ਬਣਾਉਣਗੇ ਤਾਂ ਜੋ ਵਕੀਲ ਭਾਈਚਾਰੇ ਦੇ ਨਾਲ- ਨਾਲ ਪੰਜਾਬ ਅਤੇ ਜਨਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੈਂ ਤਾਂ ਵਕੀਲਾਂ ਨਾਲ ਰਿਸ਼ਤਾ ਜੋੜਨ ਲਈ ਆਇਆ ਹਾਂ , ਕਿਸੇ ਦਾ ਭਰਾ ਹਾਂ ਅਤੇ ਕਿਸੇ ਦਾ ਪੁੱਤਰ ਹਾਂ।” ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਵੱਲੋਂ ਕਰਵਾਏ ‘ਵਕੀਲ ਭਰਾਵਾਂ ਨਾਲ ਕੇਜਰੀਵਾਲ ਦੀ ਗੱਲਬਾਤ’ ਪ੍ਰੋਗਰਾਮ ਦੌਰਾਨ ਸਾਂਝੇ ਕੀਤੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਸਮੇਤ ਦੇਸ਼ ਨੂੰ ਚੰਗਾ ਭਵਿੱਖ ਦੇ ਸਕਦੀ ਹੈ। ਆਮ ਲੋਕਾਂ, ਵਕੀਲਾਂ, ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਜ਼ੋਰਾਂ ਸਿੰਘ (ਰਿਟਾ. ਜਸਟਿਸ), ਅੰਮ੍ਰਿਤਸਰ ਬਾਰ ਐਸੋਸੀਏਸ਼ਨ ਪ੍ਰਧਾਨ ਵਿਪਨ ਕੁਮਾਰ ਢੰਡ ਅਤੇ ਹੋਰ ਆਗੂ ਮੰਚ ‘ਤੇ ਬਿਰਾਜਮਾਨ ਸਨ।ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਸ੍ਰੀ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ ਸਮੇਤ ਸਮੁੱਚੇ ਪੰਜਾਬ ਵਿਚੋਂ ਆਏ ਵਕੀਲਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ,”ਦਿੱਲੀ ਵਿੱਚ ਵਕੀਲਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿੱਤਾ ਸੀ। ਇਸੇ ਲਈ ਜਦੋਂ ‘ਆਪ’ ਨੇ ਦੂਜੀ ਵਾਰ ਚੋਣ ਲੜੀ ਤਾਂ 70 ਵਿਚੋਂ 67 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਭਾਜਪਾ ਵੱਲੋਂ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ ‘ਆਪ’ ਦੇ ਵਕੀਲ ਉਮੀਦਵਾਰ ਨੇ ਹੀ ਹਰਾਇਆ ਸੀ।”ਕੇਜਰੀਵਾਲ ਨੇ ਨਾਲ ਹੀ ਦੱਸਿਆ ਕਿ ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਗਿਆ। ਵਕੀਲਾਂ ਲਈ ਅਦਾਲਤਾਂ ਵਿੱਚ ਚੈਂਬਰ ਬਣਾਏ ਗਏ ਵਕੀਲਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਮੈਡੀਕਲ ਅਤੇ ‘ਲਾਈਫ਼ ਰਿਸਕ’ ਬੀਮਾ ਕਵਰ ਦੀ ਸਹੂਲਤ ਦਿੱਤੀ ਗਈ, ਜਿਸ ਕਰਕੇ ਜਦੋਂ ਕੋਰੋਨਾ ਮਹਾਂਮਾਰੀ ਫੈਲੀ ਤਾਂ ਦਿੱਲੀ ਦੇ ਕਰੀਬ 130 ਵਕੀਲਾਂ ਦੀ ਬੇਵਕਤੀ ਅਤੇ ਦੁੱਖ ਦਾਇਕ ਮੌਤ ਹੋਈ, ਤਾਂ ਸਰਕਾਰ ਵੱਲੋਂ ਕਰਵਾਏ ਬੀਮੇ ਦੀ ਪੀੜਤ ਪਰਿਵਾਰਾਂ ਨੂੰ 10- 10 ਲੱਖ ਰੁਪਏ ਦੀ ਆਰਥਿਕ ਮਦਦ ਮਿਲੀ। ਜਦੋਂ ਕਿ ਇਲਾਜ ਕਰਾਉਣ ਵਾਲੇ 1150 ਵਕੀਲਾਂ ਨੂੰ ਕਰੀਬ 9 ਕਰੋੜ ਰੁਪਏ ਦੀ ਰਾਹਤ ਮਿਲੀ,ਕਿਉਂਕਿ ਮੈਡੀਕਲ ਬੀਮੇ ਦੇ ਤਹਿਤ ਇਲਾਜ ਦੇ ਖ਼ਰਚੇ ਬੀਮਾ ਕੰਪਨੀ ਵੱਲੋਂ ਅਦਾ ਕੀਤੇ ਗਏ।ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਸਮੁੱਚੇ ਵਕੀਲ ਭਾਈਚਾਰੇ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ, ” ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ। ਵਕੀਲਾਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਵਕੀਲਾਂ ਸਮੇਤ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂਗੇ।” ਉਨਾਂ ਕਿਹਾ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਵਕੀਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਅਦਾਲਤਾਂ ਵਿੱਚ ਵਕੀਲਾਂ ਲਈ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਸਥਾਪਤ ਕਰਨ ਦੇ ਨਾਲ- ਨਾਲ ਵਕੀਲਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਹਰ ਤਰਾਂ ਦਾ ਬੀਮਾ ਵੀ ਦਿੱਤਾ ਜਾਵੇਗਾ।ਇਸ ਮੌਕੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਦੀ ਸਭਾ ਵਿੱਚ ਆਉਣ ‘ਤੇ ਧੰਨਵਾਦ ਕਰਦਿਆਂ ਕਿਹਾ, ”ਆਮ ਆਦਮੀ ਪਾਰਟੀ ਵਿੱਚ ਵਕੀਲ, ਪੱਤਰਕਾਰ, ਕਲਾਕਾਰ, ਅਧਿਆਪਕ ਅਤੇ ਬੇਰੁਜ਼ਗਾਰ ਨੌਜਵਾਨ ਸਭ ਤੋਂ ਜ਼ਿਆਦਾ ਹਨ, ਕਿਉਂਕਿ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਚਾਚੇ- ਤਾਇਆਂ ਦੇ ਪੁੱਤਾਂ, ਭਤੀਜਿਆਂ ਅਤੇ ਜੀਜੇ- ਸਾਲਿਆਂ ਨੂੰ ਤਰਜ਼ੀਹ ਨਹੀਂ ਦਿੰਦੀ। ‘ਆਪ’ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਪ੍ਰਦਾਨ ਕੀਤਾ ਹੈ।”ਮਾਨ ਨੇ ਕਿਹਾ ਅਰਵਿੰਦ ਕੇਜਰੀਵਾਲ ਉਹੀ ਗੱਲ ਕਰਦੇ ਹਨ, ਜਿਹੜੀ ਗੱਲ ਉਹ ਪੂਰੀ ਕਰ ਸਕਦੇ ਹਨ। ਨਾ ਕਿ ਪਾਣੀ ‘ਤੇ ਬੱਸਾਂ ਚਲਾਉਣ ਜਾਂ ਚੰਨ ‘ਤੇ ਰੈਲੀਆਂ ਕਰਨ ਜਿਹੀਆਂ ਗੱਲਾਂ ਕਰਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਮਾਫ਼ੀਆ ਰਾਜ ਦਾ ਹਿੱਸਾ ਨਹੀਂ ਬਣੇਗੀ, ਸਗੋਂ ਆਮ ਲੋਕਾਂ ਦੇ ਦੁੱਖ ਦਰਦਾਂ ਦਾ ਹਿੱਸਾ ਜ਼ਰੂਰ ਬਣੇਗੀ।ਇਸ ਤੋਂ ਪਹਿਲਾ ‘ਆਪ’ ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ (ਰਿਟਾ. ਜਸਟਿਸ) ਜ਼ੋਰਾਂ ਸਿੰਘ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਢੰਡ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਆਪ’ ਲੀਗਲ ਸੈਲ ਦੇ ਉਪ ਪ੍ਰਧਾਨ ਨਵਦੀਪ ਸਿੰਘ ਜੀਦਾ, ਸੂਬਾ ਸਕੱਤਰ ਕਸ਼ਮੀਰ ਸਿੰਘ ਮੱਲੀ, ਸੰਯੁਕਤ ਸਕੱਤਰ ਨਰਿੰਦਰ ਸਿੰਘ ਟਿਵਾਣਾ, ਸਾਬਕਾ ਜ਼ਿਲਾ ਪ੍ਰਧਾਨ (ਸ਼ਹਿਰੀ) ਪਰਮਿੰਦਰ ਸਿੰਘ ਸੇਠੀ,ਇੰਦਰਪ੍ਰੀਤ ਸਿੰਘ ਅਨੰਦ ਅਤੇ ਸਮੂਹ ਜ਼ਿਲਾ ਪ੍ਰਧਾਨ ਲੀਗਲ ਸੈਲ ਹਾਜ਼ਰ ਸਨ।

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ

0

ਸੁਖਜਿੰਦਰ ਮਾਨ
ਚੰਡੀਗੜ੍ਹ, 25 ਦਸੰਬਰ: ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂ.ਟੀ, ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ 97ਵੇਂ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼੍ਰੀ ਪੁਰੋਹਿਤ ਅਤੇ ਰਾਜ ਭਵਨ ਦੇ ਕਰਮਚਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ।ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਯਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਉਹ ਇੱਕ ਉੱਘੇ ਕੌਮੀ ਨੇਤਾ, ਸੂਝਵਾਨ ਸਿਆਸਤਦਾਨ, ਇੱਕ ਨਿਰਸਵਾਰਥ ਸਮਾਜ ਸੇਵੀ ਅਤੇ ਇੱਕ ਚੰਗੇ ਬੁਲਾਰੇ ਸਨ ਜਿਨ੍ਹਾਂ ਨੇ ਵਿਚਾਰਧਾਰਕ ਸਿਧਾਂਤਾਂ `ਤੇ ਆਧਾਰਿਤ ਰਾਜਨੀਤੀ ਦੇ ਨਾਲ ਭਾਰਤ ਵਿੱਚ ਚੰਗੇ ਸ਼ਾਸਨ ਦੀ ਮਿਸਾਲ ਕਾਇਮ ਕੀਤੀ। ਅਟਲ ਬਿਹਾਰੀ ਵਾਜਪਾਈ ਦੇ ਜੀਵਨ `ਤੇ ਚਾਨਣਾ ਪਾਉਂਦੇ ਹੋਏ ਸ੍ਰੀ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਕਰੀਬ ਪੰਜਾਹ ਸਾਲਾਂ ਦੇ ਸਿਆਸੀ ਕਾਰਜਕਾਲ ਦੌਰਾਨ ਸ੍ਰੀ ਵਾਜਪਾਈ ਦੀ ਕਾਰਜਸ਼ੈਲੀ ਦੀ ਕਦੇ ਕਿਸੇ ਨੇ ਆਲੋਚਨਾ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਨੂੰ ‘ਗੁੱਡ ਗਵਰਨੈਂਸ ਡੇ’ ਵਜੋਂ ਮਨਾਉਣਾ ਅਤੇ ਇਸ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰਨਾ ਹੀ ਇਸ ਮਹਾਨ ਆਗੂ ਨੂੰ ਸੱਚੀ ਸ਼ਰਧਾਂਜਲੀ ਹੈ। ਸ੍ਰੀ ਪੁਰੋਹਿਤ ਨੇ ਕਿਹਾ “ਅਟਲ ਜੀ ਦਾ ਦੇਸ਼ ਪ੍ਰਤੀ ਸਮਰਪਣ ਅਤੇ ਸੇਵਾ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਕੇਂਦਰ ਰਹਿਣਗੇ; ਆਉ ਅਸੀਂ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਅਪਣਾਉਂਦਿਆਂ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੀ ਬਿਹਤਰੀ ਲਈ ਕੰਮ ਕਰੀਏ ।”

Our Visitor

1895371