Monday, May 11, 2026
Home Blog Page 267

ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੀ 16ਵੀ ਮੀਟਿੰਗ ਹੋਈ

0

Chandigarh News:ਪੰਜਾਬ ਸਟੇਟ ਰੋਡ ਸੇਫਟੀ ਕੌਂਸਿਲ ਦੀ 16ਵੀ ਮੀਟਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਹੋਈ। ਇਸ ਮੀਟਿੰਗ ਦੌਰਾਨ ਕੌਂਸਲ ਵੱਲੋਂ 5 ਟਰਾਂਮਾ ਕੇਅਰ ਸੈਂਟਰਾਂ ਦੇ ਆਧੁਨੀਕਰਨ ਲਈ 66 ਲੱਖ ਰੁਪਏ ਦੇ ਫੰਡਜ਼ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਈ-ਡਾਰ ਪ੍ਰੋਜੈਕਟ ਨੂੰ ਇਫੈਕਟਿਵਲੀ ਲਾਗੂ ਕਰਨ ਲਈ 415 ਸਮਾਰਟ ਫੋਨ ਪੁਲਿਸ ਵਿਭਾਗ ਵਿੱਚ ਆਈ ਓਜ ਨੂੰ ਦੇਣ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ 35 ਏ. ਐਲ. ਐਸ. ਐਬੂਲੈਂਸਜ਼ ਲਈ 14 ਕਰੋੜ ਰੁਪਏ 31 ਮਾਰਚ, 2026 ਤੱਕ ਜਾਰੀ ਕਰਨ ਦਾ ਫੈਸਲਾ ਵੀ ਕੌਂਸਲ ਵਲੋਂ ਲਿਆ ਗਿਆ।ਅੱਜ ਇੱਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਵਿਚ ਵਿਸਥਾਰ ਸਹਿਤ ਈ-ਡਾਰ ਪ੍ਰੋਜੈਕਟ ਸਬੰਧੀ, ਬਲੈਕ ਸਪਾਟ ਦੀ ਰੈਕਟੀਫਿਕੇਸ਼ਨ ਸਬੰਧੀ ਮੁੱਦਿਆ ਤੇ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਸਕੀਮਾ ਗੁਡ ਸਮਾਰਟੀਅਨ ਨੂੰ ਅਵਾਰਡ ਦੇਣ ਸਬੰਧੀ, ਹਿਟ ਐਂਡ ਰੰਨ ਦੇ ਪ੍ਰਭਾਵਿਤ ਵਿਅਕਤੀਆਂ ਨੂੰ ਲਾਭ ਦੇਣ ਸਬੰਧੀ, ਰੋਡ ਐਕਸਡੈਂਟ ਦੇ ਪ੍ਰਭਾਵਿਤ ਵਿਅਕਤੀਆਂ ਮੁਫਤ ਇਲਾਜ, ਫਰਿਸ਼ਤੇ ਸਕੀਮ ਵੀ ਵਿਸਥਾਰ ‘ਚ ਵਿਚਾਰ ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋ  ਇੰਤਕਾਲ ਬਦਲੇ 8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਇਸ ਤੋਂ ਇਲਾਵਾ ਇਲੈਕਟ੍ਰਨਿਕਸ ਇਕਪੂਮੈਂਟ, ਇੰਟਰਾਸੈਪਟਰਜ਼, ਰਿਕਵਰੀ ਵੈਨਜ਼ ਐਲਕੋਮੀਟਰ ਜਲਦੀ ਤੋਂ ਜਲਦੀ ਖ੍ਰੀਦਣ ਦੇ ਨਿਰਦੇਸ਼ ਦਿੱਤੇ ਗਏ ਤਾਂ ਜ਼ੋ ਇਨਫੋਰਸਮੈਂਟ ਦੇ ਕੰਮ ਵਿੱਚ ਸੁਧਾਰ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਈ-ਡਾਰ ਪ੍ਰੋਜੈਕਟ ਨੂੰ ਇਫੈਕਟਿਵਲੀ ਲਾਗੂ ਕਰਨ ਲਈ 415 ਸਮਾਰਟ ਫੋਨ ਪੁਲਿਸ ਵਿਭਾਗ ਵਿੱਚ ਆਈ ਓਜ ਨੂੰ ਦੇਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ 5 ਟਰਾਂਮਾ ਕੇਅਰ ਸੈਂਟਰਾਂ ਦੇ ਆਧੁਨੀਕਰਨ ਲਈ 66 ਲੱਖ ਰੁਪਏ ਦੇ ਫੰਡਜ਼ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ 35 ਏ. ਐਲ. ਐਸ. ਐਬੂਲੈਂਸਜ਼ ਲਈ 14 ਕਰੋੜ ਰੁਪਏ 31 ਮਾਰਚ,2026 ਤੱਕ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।ਕੌਂਸਲ ਵਲੋਂ ਇਹ ਵੀ ਫੈਸਲਾ ਗਿਆ ਕਿ ਇਸ ਧੁੰਦ ਦੇ ਸੀਜ਼ਨ ਦੌਰਾਨ ਭਿਆਨਕ ਐਕਸੀਡੈਂਟਲ ਨੂੰ ਰੋਕਣ ਲਈ ਵਾਈਟ ਲੇਅਰ, ਰਿਫਲੈਕਟਰ ਟੇਪ, ਰੋਡ ਮਾਰਕਿੰਗ ਲਾਈਟਸ ਦਾ ਕੰਮ ਸਬੰਧਤ ਰੋਡ ਓਨਿੰਗ ਏਜੈਂਸੀ ਵਲੋਂ ਕੰਮ ਇੱਕ ਹਫਤੇ ਵਿੱਚ ਮੁਕੰਮਲ ਕਰਨਗੇ। ਇਸ ਕੰਮ ਲਈ ਜੇਕਰ ਜਰੂਰਤ ਹੋਵੇ ਤਾਂ ਇੱਕ ਲੱਖ ਰੁਪਏ ਸਬੰਧਤ ਡਿਪਟੀ ਕਮਿਸ਼ਨਰ ਉਨ੍ਹਾ ਮੌਜ਼ੂਦ ਰੋਡ ਸੇਫਟੀ ਫੰਡ ਵਿਚੋਂ ਰਲੀਜ ਕਰਨਗੇ।ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਧੁੰਦ ਦੇ ਮੌਸਮ ਦੌਰਾਨ ਲਾਈਟਾਂ ਆਦਿ ਨਾ ਹੋਣ ਕਾਰਨ ਜੇਕਰ ਐਕਸੀਡੈਂਟ ਹੁੰਦਾ ਹੈ ਤਾਂ ਇਸ ਦੀ ਨਿੱਜੀ ਜਿੰਮੇਵਾਰੀ ਉਸ ਰੋਡ ਦੇ ਚੀਫ ਇੰਜਨੀਅਰ ਦੀ ਹੋਵੇਗੀ।

ਇਹ ਵੀ ਪੜ੍ਹੋ  ਸਰਹੱਦੋਂ ਪਾਰ ਚੱਲ ਰਹੇ ਤਸਕਰੀ ਕਾਰਟੈਲ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼; 4.5 ਕਿਲੋ ਹੈਰੋਇਨ, ਇੱਕ ਪਿਸਤੌਲ ਸਮੇਤ ਤਿੰਨ ਗ੍ਰਿਫ਼ਤਾਰ

ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਹਿਟ ਐਂਡ ਰਨ ਸਕੀਮ ਨੂੰ ਅੱਛੇ ਤਰੀਕੇ ਲਾਗੂ ਕਰਨ ਲਈ ਅਗਲੇ ਦੋ ਮਹੀਨਿਆ ਦੌਰਾਨ ਮੁੱਖ ਜਿਲ੍ਹਾ ਹੈਡਕੁਆਟਰਜ਼ ਤੇ ਔਰੀਐਨਟੇਸ਼ਨ/ਟ੍ਰਨਿੰਗ ਪ੍ਰੋਗਰਾਮ ਚਲਾਏ ਜਾਣਗੇ ਤਾਂ ਪ੍ਰਭਾਵਿਤ ਵਿਅੱਕਤੀਆਂ ਨੂੰ ਇਸ ਸਕੀਮ ਦਾ ਬਣਦਾ ਲਾਭ ਮਿਲ ਸਕੇ।ਨੈਸ਼ਨਲ ਰੋਡ ਸੇਫਟੀ ਮਹੀਨਾ, 2026 ਮਨਾਉਣ ਲਈ ਵੱਖ-ਵੱਖ ਵਿਭਾਗਾ ਜਿਵੇਂਕਿ ਟ੍ਰੈਫਿਕ ਪੁਲਿਸ, ਟਰਾਂਸਪੋਰਟ ਵਿਭਾਗ, ਸਿਹਤ ਵਿਭਾਗ ਅਤੇ ਵੱਖ—ਵੱਖ ਐਨ ਜੀ ਓਜ਼ ਨੂੰ ਵੱਧ ਚੜਕੇ ਕੰਮ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ। ਇਹ ਪ੍ਰੋਗਰਾਮ ਪੂਰੇ ਜਨਵਰੀ ਮਹੀਨੇ ਦੌਰਾਨ ਕੀਤੇ ਜਾਣਗੇ।ਇਸ ਮੀਟਿੰਗ ਵਿੱਚ ਸ਼੍ਰੀ ਵਰੁਣ ਰੂਜਮ, ਆਈ.ਏ.ਐਸ. ਪ੍ਰਬੰਧਕੀ ਸਕੱਤਰ ਟਰਾਂਸਪੋਰਟ, ਸ਼੍ਰੀ ਆਰ.ਵੈਂਕਟ ਰਤਨਮ, ਆਈ.ਏ.ਐਸ.(ਰਿਟਾ.) ਡਾਇਰੈਕਟਰ ਜਨਰਲ ਲੀਡ ਏਜੈਸੀ ਆਨ ਰੋਡ ਸੇਫਟੀ, ਪੰਜਾਬ, ਸ਼੍ਰੀ ਏ.ਐਸ.ਰਾਏ, ਸਪੈਸ਼ਲ ਡੀ ਜੀ ਪੀ ਟ੍ਰੈਫਿਕ, ਸ਼੍ਰੀਮਤੀ ਪ੍ਰਨੀਤ ਸ਼ੇਰਗਿਲ, ਆਈ.ਏ.ਐਸ. ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਰੋਡ ਸੇਫਟੀ ਦੇ ਸੰਯੁਕਤ ਸਕੱਤਰਜ਼, ਚੀਫ ਇੰਜੀਨੀਅਰ ਸਥਾਨਕ ਸਕਰਾਰ, ਐਨ ਐਚ.ਏ. ਆਈ, ਸਿਹਤ ਵਿਭਾਗ, ਸਿਖਿਆ ਵਿਭਾਗ, ਲੋਕ ਨਿਰਮਾਣ ਵਿਭਾਗ ਦੇ ਨੁਮਾਇੰਦਿਆ ਨੇ ਭਾਗ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਦੀਆਂ ਦੋਨੋਂ ਪਤਨੀਆਂ ਨੂੰ ਮਿਲੀ ਵੱਡੀ ਜਿੱਤ

0

Firozpur News:ਸਾਲ 2016 ਦੇ ਵਿਚ ਪੂਰੇ ਦੇਸ ‘ਚ ਚਰਚਾ ਦਾ ਵਿਸ਼ਾ ਬਣੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਮਾਸਟਮਾਈਂਡ ਮੰਨੇ ਗਏ ਗੁਰਪ੍ਰੀਤ ਸਿੰਘ ਸੇਖੋਂ ਹੁਣ ਸਮਾਜ ਸੇਵਾ ਅਤੇ ਰਾਜਨੀਤੀ ਦੇ ਖੇਤਰ ਵਿਚ ਚਰਚਾ ਬਣੇ ਹੋਏ ਹਨ। ਹਾਲਾਂਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਪ੍ਰੰਤੂ ਇਸ ਗ੍ਰਿਫਤਾਰੀ ਨੇ ਵੀ ਇਲਾਕੇ ਵਿਚ ਉਨ੍ਹਾਂ ਦੇ ਹੱਕ ‘ਚ ਲਹਿਰ ਬਣਾਈ, ਜਿਸਦੀ ਬਦੌਲਤ ਉਨ੍ਹਾਂ ਦੀਆਂ ਦੋਨੋਂ ਪਤਨੀਆਂ ਕੁਲਜੀਤ ਕੌਰ ਸੇਖੋਂ ਤੇ ਮਨਦੀਪ ਕੌਰ ਸੇਖੋਂ ਬਲਾਕ ਘੱਲ ਖ਼ੁਰਦ ਵਿੱਚ ਪੈਂਦੀਆਂ ਕ੍ਰਮਵਾਰ ਫ਼ਿਰੋਜ਼ਸ਼ਾਹ ਤੇ ਵਜੀਦਪੁਰ ਦੀਆਂ ਜ਼ਿਲ੍ਹਾ ਪਰਿਸ਼ਦ ਸੀਟਾਂ ਤੋਂ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਪੰਚਾਇਤ ਸਮਿਤੀ ਦੀਆਂ 23 ਸੀਟਾਂ ਵਿੱਚੋਂ ਵੀ ਗੁਰਪ੍ਰੀਤ ਸੇਖੋਂ ਦਾ ਆਜ਼ਾਦ ਧੜਾ 11 ਸੀਟਾਂ ਜਿੱਤਣ ਵਿਚ ਸਫ਼ਲ ਰਿਹਾ। ਵੱਡੀ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਧੜੇ ਨੁੰ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਖੁੱਲੀ ਹਿਮਾਇਤ ਦਿੱਤੀ ਹੋਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਬਾਗੀ ਅਕਾਲੀ MLA ਨੂੰ ਹਲਕੇ ਵਿਚ ਮਿਲੀ ਇੱਕ ਤਰਫ਼ਾ ਜਿੱਤ ਦੀ ਪੰਜਾਬ ‘ਚ ਚਰਚਾ

0

ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਉਣ ਲਈ ਵੀ ਪਏਗੀ ਸਮਰਥਨ ਦੀ ਜਰੂਰਤ
Ludhiana News: 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜ਼ੇ ਬੀਤੀ ਸ਼ਾਮ ਸਾਹਮਣੇ ਆ ਗਏ ਹਨ। ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਮੁੱਲਾਂਪੁਰ ਦਾਖਾ ਤੋਂ ਬਾਗੀ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸਮਰਥਕਾਂ ਨੂੰ ਮਿਲੀ ਇੱਕ ਤਰਫ਼ਾ ਜਿੱਤ ਨੇ ਪੰਜਾਬ ਵਿਚ ਚਰਚਾ ਛੇੜੀ ਹੈ। ਲੁਧਿਆਣਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 25 ਸੀਟਾਂ ਹਨ, ਜਿਸਦੇ ਵਿਚੋਂ ਹਲਕਾ ਮੁੱਲਾਂਪੁਰ ਦਾਖਾ ਵਿਚ 3 ਪੈਂਦੀਆਂ ਹਨ ਤੇ ਇਹ ਤਿੰਨੇਂ ਸੀਟਾਂ ਵਿਧਾਇਕ ਇਆਲੀ ਦੇ ਸਮਰਥਕ ਅਜ਼ਾਦ ਉਮੀਦਾਰਾਂ ਨੇ ਜਿੱਤੀਆਂ ਹਨ। ਜਦਕਿ ਆਮ ਆਦਮੀ ਪਾਰਟੀ ਨੇ 11, ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਸੀਟਾਂ ਜਿੱਤੀਆਂ ਹਨ।

ਇਹ ਵੀ ਪੜ੍ਹੋ  ਸਰਹੱਦੋਂ ਪਾਰ ਚੱਲ ਰਹੇ ਤਸਕਰੀ ਕਾਰਟੈਲ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼; 4.5 ਕਿਲੋ ਹੈਰੋਇਨ, ਇੱਕ ਪਿਸਤੌਲ ਸਮੇਤ ਤਿੰਨ ਗ੍ਰਿਫ਼ਤਾਰ

ਜਿਸਦੇ ਚੱਲਦੇ ਕਿਸੇ ਵੀ ਪਾਰਟੀ ਨੂੰ ਆਪਣਾ ਚੇਅਰਮੈਨ ਬਣਾਉਣ ਲਈ ਘੱਟੋ-ਘੱਟ 13 ਸੀਟਾਂ ਦੀ ਜਰੂਰਤ ਪਏਗੀ ਤੇ ਇਹ ਕੰਮ ਇਆਲੀ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਹਾਲਾਂਕਿ ਵਿਧਾਇਕ ਇਆਲੀ ਨੇ ਐਲਾਨ ਕਰ ਦਿੱਤਾ ਹੈ ਕਿ ਦੂਜੀਆਂ ਪਾਰਟੀਆਂ ਉਨ੍ਹਾਂ ਦੇ ਸਮਰਥਕ ਤਿੰਨ ਉਮੀਦਵਾਰਾਂ ਵਿਚੋਂ ਕਿਸੇ ਇੱਕ ਨੂੰ ਚੇਅਰਮੈਨ ਬਣਾਉਣ ਲਈ ਸਮਰਥਨ ਦੇਣ ਤੇ ਉਹ ਲੁਧਿਆਣਾ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਦਾ ਵਿਕਾਸ ਕਰਵਾ ਕੇ ਦਿਖਾਉਣਗੇ। ਗੱਲ ਇਕੱਲੀ ਜ਼ਿਲ੍ਹਾ ਪ੍ਰੀਸ਼ਦ ਦੀ ਹੀ ਨਹੀਂ, ਬਲਕਿ ਬਲਾਕ ਸੰਮਤੀ ਦਾਖਾ ਦੇ ਵਿਚ ਵੀ ਮਨਪ੍ਰੀਤ ਸਿੰਘ ਇਆਲੀ ਦੇ ਸਮਰਥਕਾਂ ਨੇ ਇੱਕ ਤਰਫ਼ਾ ਜਿੱਤ ਹਾਸਲ ਕੀਤੀ ਹੈ। ਕੁੱਲ 25 ਮੈਬਰਾਂ ਵਿਚੋਂ 17 ਮੈਂਬਰ ਉਕਤ ਵਿਧਾਇਕ ਦੇ ਸਮਰਥਨ ਨਾਲ ਜਿੱਤੇ ਹਨ, ਜਦਕਿ ਕਾਂਗਰਸ ਨੂੰ 7 ਅਤੇ 1 ਆਪ ਨੂੰ ਸੀਟ ਮਿਲੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਿਰੁਧ ਪਰਚਾ ਦਰਜ਼, ਅਦਾਲਤ ਨੇ ਭੇਜਿਆ ਜੇਲ੍ਹ

0

Ludhiana News: ਬੀਤੀ ਰਾਤ ਜ਼ਿਲ੍ਰਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੀ ਗਿਣਤੀ ਦੌਰਾਨ ਲੁਧਿਆਣਾ ਦੇ ਖੰਨਾ ਵਿਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ ਨੂੰ ਅਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੈ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਹਾਲਾਂਕਿ ਅਕਾਲੀ ਆਗੂ ਵੱਲੋਂ ਸੀਨੀਅਰ ਵਕੀਲ ਤੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਖੰਨਾ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦਸਿਆ ਕਿ ਅਦਾਲਤ ਵਿਚ ਯਾਦਵਿੰਦਰ ਸਿੰਘ ਦੀ ਜਮਾਨਤ ਪਿਟੀਸ਼ਨ ਦਾਈਰ ਕਰ ਦਿੱਤੀ ਹੈ, ਜਿਸਦੇ ਉੱਪਰ ਭਲਕ ਸੁਣਵਾਈ ਹੋਵੇਗੀ। ਇਸਦੇ ਇਲਾਵਾ ਅਕਾਲੀ ਦਲ ਦਾ ਇੱਕ ਵਫ਼ਦ ਐਸਐਸਪੀ ਜਯੋਤੀ ਯਾਦਵ ਨੂੰ ਮਿਲਿਆ ਤੇ ਪੁਲਿਸ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ।

ਇਹ ਵੀ ਪੜ੍ਹੋ  ਇੰਤਕਾਲ ਬਦਲੇ 8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਦਸਣਾ ਬਣਦਾ ਹੈ ਕਿ ਪੁਲਿਸ ਨੇ ਅਕਾਲੀ ਆਗੂ ਵਿਰੁਧ ਵੋਟਾਂ ਦੀ ਗਿਣਤੀ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਹੇਠ ਦੇਰ ਰਾਤ ਪਰਚਾ ਦਰਜ਼ ਕੀਤਾ ਸੀ। ਜਦਕਿ ਉਨ੍ਹਾਂ ਨੂੰ ਰਾਤ ਸਾਢੇ 9 ਵਜੇਂ ਗ੍ਰਿਫਤਾਰ ਕੀਤਾ ਗਿਆ। ਜਿਸਦੀ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਫ਼ੇਸਬੁੱਕ ਪੇਜ਼ ਉਪਰ ਪਾਈ ਗਈ। ਇਸ ਦੌਰਾਨ ਐਡਵੋਕੇਟ ਕਲੇਰ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਇਸ਼ਾਰੇ ਉੱਪਰ ਜਿਹੜੇ ਪੁਲਿਸ ਅਧਿਕਾਰੀ ਅਕਾਲੀ ਆਗੂਆਂ ਵਿਰੁਧ ਜਬਰ ਢਾਹ ਰਹੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਾ ਕਿ ਇਸ ਮਾਮਲੇ ਵਿਚ ਹਾਈ ਕੋਰਟ ਵਿੱਚ ਅਪੀਲ ਦਾਈਰ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਇੰਤਕਾਲ ਬਦਲੇ 8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

0

Hoshiarpur News: ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਟਵਾਰ ਸਰਕਲ ਬਡਾਲਾ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਰਾਮ ਸਿੰਘ ਪਟਵਾਰੀ ਨੂੰ ਸ਼ਿਕਾਇਤਕਰਤਾ ਤੋਂ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਵੱਲੋ ਇਹ ਰਿਸ਼ਵਤ ਬਡਾਲਾ ਪਿੰਡ ਵਿਖੇ ਸ਼ਿਕਾਇਤਕਰਤਾ ਦੀ ਜੱਦੀ ਜ਼ਮੀਨ ਦਾ ਇੰਤਕਾਲ ਕਰਨ ਬਦਲੇ ਮੰਗੀ ਗਈ ਸੀ।

ਇਹ ਵੀ ਪੜ੍ਹੋ ਜਿੱਤ ਦਾ ਜਸ਼ਨ ਮਨਾ ਰਹੇ AAP ਵਲੰਟੀਅਰਾਂ ‘ਤੇ ਚੱਲੀਆਂ ਗੋ+ਲੀ+ਆਂ; ਹਾਰੇ ਕਾਂਗਰਸੀ ਉਮੀਦਵਾਰ ‘ਤੇ ਲੱਗੇ ਦੋਸ਼

ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਾਸੀ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਦਾ ਵਸਨੀਕ ਹੈ ਤੇ ਉਸ ਵੱਲੋਂ ਉਸਦੇ ਪਿਤਾ ਦੀ ਮੌਤ ਤੋਂ ਬਾਅਦ, ਪਿੰਡ ਬਡਾਲਾ, ਤਹਿਸੀਲ ਦਸੂਹਾ ਵਿਖੇ ਸਥਿਤ ਜੱਦੀ ਜਾਇਦਾਦ ਦੇ ਇੰਤਕਾਲ ਸਬੰਧੀ ਅਰਜ਼ੀ ਸੇਵਾ ਕੇਂਦਰ, ਦਸੂਹਾ ਵਿਖੇ ਜਮ੍ਹਾਂ ਕਰਵਾਈ ਗਈ ਸੀ।

ਇਹ ਵੀ ਪੜ੍ਹੋ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਦੀ ਹੜਤਾਲ ਖਤਮ,SHO ਲਾਈਨ ਹਾਜ਼ਰ

ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਪਟਵਾਰੀ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਸਰਕਾਰੀ ਫੀਸ 1,200/- ਰੁਪਏ ਹੈ, ਜਿਸਦੇ ਬਾਵਜੂਦ ਵੀ ਉਸਨੇ ਸ਼ਿਕਾਇਤਕਰਤਾ ਦੀ ਜ਼ਮੀਨ ਦਾ ਇੰਤਕਾਲ ਕਰਨ ਲਈ 8,000 ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਮੰਗੀ, ਜਿਸਦੀ ਸਾਰੀ ਗੱਲਬਾਤ ਸ਼ਿਕਾਇਤਕਰਤਾ ਨੇ ਰਿਕਾਰਡ ਕਰ ਲਈ।ਦੋਸ਼ਾਂ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 8000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਜਿੱਤ ਦਾ ਜਸ਼ਨ ਮਨਾ ਰਹੇ AAP ਵਲੰਟੀਅਰਾਂ ‘ਤੇ ਚੱਲੀਆਂ ਗੋ+ਲੀ+ਆਂ; ਹਾਰੇ ਕਾਂਗਰਸੀ ਉਮੀਦਵਾਰ ‘ਤੇ ਲੱਗੇ ਦੋਸ਼

0

Ludhiana News: ਬੀਤੀ ਦੇਰ ਸ਼ਾਮ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਸਾਹਮਣੇ ਆਏ ਚੋਣ ਨਤੀਜਿਆਂ ਤੋਂ ਬਾਅਦ ਅੱਜ ਲੁਧਿਆਣਾ ਦੇ ਬਚਿੱਤਰ ਨਗਰ ‘ਚ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਉਪਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੇ ਲਈ ਆਪ ਵੱਲੋਂ ਹਾਰੇ ਕਾਂਗਰਸੀ ਉਮੀਦਵਾਰ ਅਤੇ ਉਸਦੇ ਸਮਰਥਕਾਂ ਉੱਪਰ ਦੋਸ਼ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ ਸਰਹੱਦੋਂ ਪਾਰ ਚੱਲ ਰਹੇ ਤਸਕਰੀ ਕਾਰਟੈਲ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼; 4.5 ਕਿਲੋ ਹੈਰੋਇਨ, ਇੱਕ ਪਿਸਤੌਲ ਸਮੇਤ ਤਿੰਨ ਗ੍ਰਿਫ਼ਤਾਰ

ਇਸ ਘਟਨਾ ਵਿਚ ਤਿੰਨ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਗਏ ਹਨ, ਜਿੰਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਖ਼ਮੀਆਂ ਦੀ ਪਹਿਚਾਣ ਗੁਰਮੁਖ ਸਿੰਘ (65), ਰਵਿੰਦਰ ਸਿੰਘ (44) ਅਤੇ ਮਨਦੀਪ ਸਿੰਘ (36) ਵਜੋਂ ਹੋਈ ਹੈ।

ਇਹ ਵੀ ਪੜ੍ਹੋ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਦੀ ਹੜਤਾਲ ਖਤਮ,SHO ਲਾਈਨ ਹਾਜ਼ਰ

ਹਸਪਤਾਲ ਵਿੱਚ ਦਾਖਲ ਜ਼ਖਮੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਬਚਿਤਰ ਨਗਰ ਤੋਂ ਸੋਨੂੰ ਗਿੱਲ ਅਤੇ ਸੁਮਿਤ ਸਿੰਘ ਖੰਨਾ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਲਾਕੇ ਵਿੱਚ ਇੱਕ ਧੰਨਵਾਦ ਰੈਲੀ ਕੱਢੀ ਜਾ ਰਹੀ ਸੀ।

ਇਹ ਵੀ ਪੜ੍ਹੋ ਪਤੀ ਨਾਲ ਗੁੱਸੇ ਹੋਈ ਔਰਤ ਨੂੰ ਅਣਜਾਣ ‘ਤੇ ਭਰੋਸਾ ਕਰਨਾ ਮਹਿੰਗਾ ਪਿਆ,ਸਬੰਧ ਬਣਾਉਣ ਤੋਂ ਇੰਨਕਾਰ ਕਰਨ ‘ਤੇ ਕੀਤਾ ਕ+ਤ+ਲ

ਇਸ ਦੌਰਾਨ ਇਸ ਇਲਾਕੇ ਤੋਂ ਹਾਰੇ ਹੋਏ ਕਾਂਗਰਸੀ ਆਗੂ ਜਸਬੀਰ ਸਿੰਘ ਨੇ ਆਪ ਵਰਕਰਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹਾ ਕਰਨ ਤੋਂ ਰੋਕਣ ‘ਤੇ ਤਕਰਾਰ ਵਧ ਗਈ। ਜਿਸਤੋਂ ਬਾਅਦ ਦੋਨਾਂ ਪੱਖਾਂ ਵਿਚ ਹਿੰਸਕ ਝੜਪ ਹੋ ਗਈ ਤੇ ਉਸਤੋਂ ਬਾਅਦ ਗੋਲੀ ਚਲਾਈ ਗਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਸਰਹੱਦੋਂ ਪਾਰ ਚੱਲ ਰਹੇ ਤਸਕਰੀ ਕਾਰਟੈਲ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼; 4.5 ਕਿਲੋ ਹੈਰੋਇਨ, ਇੱਕ ਪਿਸਤੌਲ ਸਮੇਤ ਤਿੰਨ ਗ੍ਰਿਫ਼ਤਾਰ

0

Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਵਿੱਚ ਸ਼ਾਮਲ ਤਿੰਨ ਨਸ਼ਾ ਤਸਕਰਾਂ ਨੂੰ 4.5 ਕਿਲੋ ਹੈਰੋਇਨ ਅਤੇ ਇੱਕ .30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੋਪੀ (23) ਵਾਸੀ ਪਿੰਡ ਸ਼ਾਹਵਾਲਾ (ਫਿਰੋਜ਼ਪੁਰ) , ਤਿਲਕ ਉਰਫ਼ ਸ਼ਿਬੂ (18) ਜੋ ਕਿ ਰਾਜੀਵ ਗਾਂਧੀ ਵਿਹਾਰ, ਜਲੰਧਰ ਦਾ ਵਸਨੀਕ ਹੈ ਪਰ ਮੌਜੂਦਾ ਸਮੇਂ ਦੌਰਾਨ ਅੰਮ੍ਰਿਤਸਰ ਦੇ ਮੁਸਤਫਾਬਾਦ ਵਿੱਚ ਰਹਿੰਦਾ ਹੈ ਅਤੇ ਦਲਜੀਤ ਸਿੰਘ ਉਰਫ਼ ਲਾਲਾ (20), ਜੋ ਕਿ ਪਿੰਡ ਨੌਸ਼ਹਿਰਾ ਢੱਲਾ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਦੌਰਾਨ ਅੰਮ੍ਰਿਤਸਰ ਦੇ ਪਿੰਡ ਮੁਸਤਫਾਬਾਦ ਵਿੱਚ ਰਹਿੰਦਾ ਹੈ, ਵਜੋਂ ਹੋਈ ਹੈ।

ਇਹ ਵੀ ਪੜ੍ਹੋ ਸਦੀਵੀ ਯਾਦਗਾਰ ਵੱਜੋਂ ਚੇਤਿਆਂ ‘ਚ ਵਸਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਸੌਂਦ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਨਿਰਦੇਸ਼ਾਂ ’ਤੇ, ਉਹ ਵੱਖ-ਵੱਖ ਥਾਵਾਂ ’ਤੇ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪਾਂ ਲਿਆਉਣ-ਲਿਜਾਣ ਅਤੇ ਅੱਗੇ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗੋਪੀ ਨੂੰ 1.5 ਕਿਲੋ ਹੈਰੋਇਨ ਅਤੇ ਇੱਕ .30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਦੋ ਹੋਰ ਸਾਥੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ, ਜਿਸ ਨਾਲ ਹੋਰ ਬਰਾਮਦਗੀਆਂ ਹੋਈਆਂ।

ਇਹ ਵੀ ਪੜ੍ਹੋ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਵਿਰੁਧ ਮੌੜ ‘ਚ ਕੀਤਾ ਰੋਸ ਮਾਰਚ

ਸ. ਭੁੱਲਰ ਨੇ ਕਿਹਾ ਕਿ ਉਕਤ ਦੇ ਖੁਲਾਸੇ ਦੇ ਆਧਾਰ ’ਤੇ, ਪੁਲਿਸ ਨੇ ਦੋ ਹੋਰ ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਤਿਲਕ ਉਰਫ਼ ਸ਼ਿਬੂ ਅਤੇ ਦਲਜੀਤ ਸਿੰਘ ਉਰਫ਼ ਲਾਲਾ ਵਜੋਂ ਹੋਈ ਹੈ, ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ।ਸੀ.ਪੀ. ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਵਿੱਚ ਸਰਹੱਦੀ ਖੇਤਰ ਦੇ ਨੇੜੇ ਰਿਹਾਇਸ਼ ਹੋਣ ਕਾਰਨ, ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗੋਪੀ, ਫਿਰੋਜ਼ਪੁਰ ਖੇਤਰ ਵਿੱਚ ਡਰੋਨ ਡਰੌਪ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਅਤੇ ਹੋਰ ਗੈਰ-ਕਾਨੂੰਨੀ ਖੇਪਾਂ ਪ੍ਰਾਪਤ ਕਰਨ ਵਿੱਚ ਸਰਗਰਮ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗੋਪੀ ਖੇਪਾਂ ਪ੍ਰਾਪਤ ਕਰਨ ਲਈ ਇੱਕ ਵਿਦੇਸ਼ੀ ਤਸਕਰ ਨਾਲ ਸਿੱਧੇ ਤੌਰ ‘ਤੇ ਸੰਪਰਕ ਵਿੱਚ ਸੀ।ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 (6, 7, 8) ਅਧੀਨ ਐਫ.ਆਈ.ਆਰ. ਨੰਬਰ 345 ਮਿਤੀ 12-12-2025 ਤਹਿਤ ਕੇਸ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

AAP ਦੀ ਲੋਕ ਭਲਾਈ ਯੋਜਨਾ ਦਾ ਦਿਖਾਈ ਦੇ ਰਿਹਾ ਪ੍ਰਤੱਖ ਪ੍ਰਭਾਵ; ਹੁਣ ਗ਼ਰੀਬ ਦੀ ਜੇਬ ‘ਤੇ ਨਹੀਂ ਪਵੇਗਾ ਭਾਰ, ਸਰਕਾਰੀ ਹਸਪਤਾਲਾਂ ‘ਚ ਮਿਲੇਗਾ ਵਿਸ਼ਵ ਪੱਧਰੀ ਇਲਾਜ

0

Chandigarh News:ਭਗਵੰਤ ਮਾਨ ਸਰਕਾਰ ਦੀ ਮਹੱਤਵਾਕਾਂਖੀ ਯੋਜਨਾ, “ਆਮ ਆਦਮੀ ਕਲੀਨਿਕ”, ਪੰਜਾਬ ਵਿੱਚ ਆਮ ਲੋਕਾਂ ਲਈ ਸਿਹਤ ਸੰਭਾਲ ਵਿੱਚ ਇੱਕ ਨਵਾਂ ਅਧਿਆਇ ਲਿਖ ਰਹੀ ਹੈ। ਹਾਲ ਹੀ ਵਿੱਚ, ਇੱਕ ਬਜ਼ੁਰਗ ਮਰੀਜ਼ ਨੇ ਆਮ ਆਦਮੀ ਕਲੀਨਿਕ ਵਿੱਚ ਮੁਫ਼ਤ ਇਲਾਜ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਜ਼ੁਰਗ ਮਰੀਜ਼ ਨੇ ਕਿਹਾ ਕਿ ਉਸਨੂੰ ਕਲੀਨਿਕ ਵਿੱਚ ਨਾ ਸਿਰਫ਼ ਮੁਫ਼ਤ ਸਲਾਹ-ਮਸ਼ਵਰਾ ਮਿਲਦਾ ਸੀ, ਸਗੋਂ ਜ਼ਰੂਰੀ ਦਵਾਈਆਂ ਅਤੇ ਟੈਸਟ ਵੀ ਮੁਫ਼ਤ ਮਿਲਦੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਨਿੱਜੀ ਹਸਪਤਾਲਾਂ ਵਿੱਚ ਇਲਾਜ ਲਈ ਕਾਫ਼ੀ ਖਰਚੇ ਪੈਂਦੇ ਸਨ, ਪਰ ਹੁਣ ਸਰਕਾਰ ਨੇ ਗਰੀਬਾਂ ਅਤੇ ਲੋੜਵੰਦਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਆਮ ਆਦਮੀ ਕਲੀਨਿਕਾਂ ਦਾ ਇੱਕ ਵਿਸ਼ਾਲ ਨੈੱਟਵਰਕ ਸਥਾਪਤ ਕੀਤਾ ਹੈ, ਜਿੱਥੇ ਹਰ ਰੋਜ਼ ਸੈਂਕੜੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਵਿਰੁਧ ਮੌੜ ‘ਚ ਕੀਤਾ ਰੋਸ ਮਾਰਚ

ਇਹ ਕਲੀਨਿਕ ਇੱਕ ਵਰਦਾਨ ਸਾਬਤ ਹੋ ਰਹੇ ਹਨ, ਖਾਸ ਕਰਕੇ ਉਨ੍ਹਾਂ ਲਈ ਜੋ ਵਿੱਤੀ ਤੰਗੀਆਂ ਕਾਰਨ ਸਮੇਂ ਸਿਰ ਇਲਾਜ ਤੱਕ ਪਹੁੰਚ ਨਹੀਂ ਕਰ ਪਾਉਂਦੇ ਸਨ। ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਣਥੱਕ ਯਤਨਾਂ ਸਦਕਾ, ਇਸ ਯੋਜਨਾ ਨੂੰ ਜ਼ਮੀਨੀ ਪੱਧਰ ‘ਤੇ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਨਾਗਰਿਕ, ਭਾਵੇਂ ਉਸਦੀ ਵਿੱਤੀ ਸਥਿਤੀ ਕੁਝ ਵੀ ਹੋਵੇ, ਨੂੰ ਮਿਆਰੀ ਸਿਹਤ ਸੰਭਾਲ ਤੱਕ ਪਹੁੰਚ ਹੋਵੇ।ਆਮ ਆਦਮੀ ਕਲੀਨਿਕ ਯੋਜਨਾ ਦੇ ਤਹਿਤ, ਬੁਖਾਰ, ਜ਼ੁਕਾਮ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਸਮੇਤ ਆਮ ਬਿਮਾਰੀਆਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ ਔਸਤਨ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸੰਭਾਲ ਤੱਕ ਪਹੁੰਚ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ Mohali Police ਵੱਲੋਂ ਲੁੱਟ-ਖੋਹ ਗੈਂਗ ਕਾਬੂ; 2 ਸੋਨੇ ਦੀਆਂ ਚੇਨਾਂ,4 ਮੋਬਾਇਲ ਫੋਨ, ਲੈਪਟਾਪ ਬਰਾਮਦ

ਬਜ਼ੁਰਗ, ਔਰਤਾਂ ਅਤੇ ਬੱਚੇ ਇਸ ਯੋਜਨਾ ਤੋਂ ਵਿਸ਼ੇਸ਼ ਤੌਰ ‘ਤੇ ਲਾਭ ਉਠਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਇੱਕੋ-ਇੱਕ ਉਦੇਸ਼ ਆਮ ਲੋਕਾਂ ਦੀ ਸੇਵਾ ਕਰਨਾ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਪਹਿਲਕਦਮੀ ਨੂੰ ਪੰਜਾਬ ਦੇ ਲੋਕਾਂ ਲਈ ਇੱਕ ਤੋਹਫ਼ਾ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਪੈਸੇ ਦੀ ਘਾਟ ਕਾਰਨ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ। ਡਾ. ਸਿੰਘ ਨੇ ਇਹ ਵੀ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਸੰਤੁਸ਼ਟੀ ਬਹੁਤ ਜ਼ਿਆਦਾ ਹੈ ਅਤੇ ਲੋਕ ਖੁੱਲ੍ਹ ਕੇ ਇਸ ਯੋਜਨਾ ਦੀ ਪ੍ਰਸ਼ੰਸਾ ਕਰ ਰਹੇ ਹਨ। ਸਰਕਾਰ ਇਨ੍ਹਾਂ ਕਲੀਨਿਕਾਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰ ਰਹੀ ਹੈ ਅਤੇ ਗੁਣਵੱਤਾ ਵਾਲੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਆਮ ਆਦਮੀ ਕਲੀਨਿਕ ਵਰਗੀਆਂ ਯੋਜਨਾਵਾਂ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਯੋਜਨਾ ਨੂੰ ਲੈ ਕੇ ਜਨਤਾ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਦਾ ਮਾਹੌਲ ਹੈ। ਲੋਕ ਸੋਸ਼ਲ ਮੀਡੀਆ ‘ਤੇ ਮਾਨ ਸਰਕਾਰ ਦੇ ਲੋਕ ਭਲਾਈ ਉਪਰਾਲੇ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ।ਆਮ ਆਦਮੀ ਕਲੀਨਿਕ ਯੋਜਨਾ ਪੰਜਾਬ ਵਿੱਚ ਮਾਨ ਸਰਕਾਰ ਦੀਆਂ ਲੋਕ-ਮੁਖੀ ਨੀਤੀਆਂ ਦੀ ਇੱਕ ਸ਼ਾਨਦਾਰ ਉਦਾਹਰਣ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਦੀ ਹੜਤਾਲ ਖਤਮ,SHO ਲਾਈਨ ਹਾਜ਼ਰ

0

Chandigarh News: ਪਿਛਲੇ ਚਾਰ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਦੀ ਚੱਲ ਰਹੀ ਹੜਤਾਲ ਅੱਜ ਖਤਮ ਹੋ ਗਈ ਹੈ। ਭਲਕੇ ਸ਼ੁੱਕਰਵਾਰ ਤੋਂ ਹਾਈਕੋਰਟ ਵਿੱਚ ਆਮ ਦੀ ਤਰ੍ਹਾਂ ਕੰਮ ਕਾਜ ਚਲੇਗਾ। ਇੱਕ ਸੀਨੀਅਰ ਵਕੀਲ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਦੁਰਵਿਹਾਰ ਅਤੇ ਉਸਦੀ ਕਥਿਤ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਸੋਮਵਾਰ ਤੋਂ ਵਕੀਲਾਂ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਆਖਰਕਾਰ ਪੁਲਿਸ ਪ੍ਰਸ਼ਾਸਨ ਨੇ ਝੁਕਦਿਆਂ ਨਾ ਸਿਰਫ ਅਜਿਹਾ ਕਰਨ ਵਾਲੇ ਤਿੰਨ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਅਤੇ ਨਾਲ ਹੀ ਜਿੰਮੇਵਾਰ ਸੀਆਈਏ ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ MP Meet Hayar ਨੇ ਸੰਸਦ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਦਿੱਤੇ ਜਾਣ ਵਾਲੇ ਮਾਮੂਲੀ ਮਾਣਭੱਤੇ ਵਿੱਚ ਵਾਧੇ ਅਤੇ ਪੰਜਾਬ ਲਈ 20,000 ਕਰੋੜ ਰੁਪਏ ਤੱਕ ਦੀ ਕੀਤੀ ਮੰਗ

ਜ਼ਿਕਰਯੋਗ ਹੈ ਕਿ ਸੀਨੀਅਰ ਵਕੀਲ ਅਮਿੱਤ ਤ੍ਰਹੇਨ ਦੇ ਨਾਲ ਇਹ ਸਾਰਾ ਮਾਮਲਾ ਜੁੜਿਆ ਹੋਇਆ ਸੀ। ਜਿਸ ਦੇ ਨਾਲ ਹਿਸਾਰ ਸੀਆਈਏ ਦੇ ਇੰਚਾਰਜ ਅਤੇ ਹੋਰਨਾਂ ਵੱਲੋਂ 30 ਨਵੰਬਰ ਨੂੰ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਘਰ ਜਾ ਕੇ ਧਮਕਾਇਆ ਗਿਆ। ਪ੍ਰੰਤੂ ਇਸ ਮਾਮਲੇ ਵਿੱਚ ਪੀੜਿਤ ਵਕੀਲ ਵੱਲੋਂ ਐਸਐਸਪੀ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਤੱਕ ਸ਼ਿਕਾਇਤ ਕਰਨ ਦੇ ਬਾਵਜੂਦ ਜਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਚਲਦੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਿੱਚ ਲਿਆਂਦਾ ਗਿਆ। ਜਿਨਾਂ ਇਸ ਮਾਮਲੇ ਵਿੱਚ ਸਖਤ ਰੁੱਖ ਆਪਣਾ ਅਪਣਾਉਂਦਿਆਂ ਸੋਮਵਾਰ ਤੋਂ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਸੀ। ਜਿਸ ਦੇ ਨਾਲ ਦੋਨਾਂ ਸੂਬਿਆਂ ਦੇ ਵਿੱਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਸਨ ਅਤੇ ਹੁਣ ਹੜਤਾਲ ਖਤਮ ਹੋਣ ਦੇ ਨਾਲ ਹਾਈਕੋਰਟ ਵਿੱਚ ਆਉਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

MP Meet Hayar ਨੇ ਸੰਸਦ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਦਿੱਤੇ ਜਾਣ ਵਾਲੇ ਮਾਮੂਲੀ ਮਾਣਭੱਤੇ ਵਿੱਚ ਵਾਧੇ ਅਤੇ ਪੰਜਾਬ ਲਈ 20,000 ਕਰੋੜ ਰੁਪਏ ਤੱਕ ਦੀ ਕੀਤੀ ਮੰਗ

0

Chandigarh News:ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਸਪਲੀਮੈਂਟਰੀ ਮੰਗਾਂ ਉਤੇ ਬੋਲਦਿਆਂ ਭਖਦੇ ਮੁੱਦੇ ਉਠਾਏ ਅਤੇ ਗ੍ਰਾਂਟਾਂ ਦੀ ਮੰਗ ਕੀਤੀ।ਮੀਤ ਹੇਅਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੱਕੇ ਕਰਨ ਦੇ ਨਾਲ ਉਨ੍ਹਾਂ ਨੂੰ ਮਿਲਦੇ ਨਿਗੂਣੇ ਭੱਤੇ ਵਧਾਉਣ, ਪੰਜਾਬ ਨੂੰ ਹੜ੍ਹਾਂ ਦੇ ਐਲਾਨੇ 1600 ਕਰੋੜ ਰੁਪਏ ਦੇ ਪੈਕੇਜ ਦੇ ਨਾਲ ਪੰਜਾਬ ਦੇ ਹੋਏ ਅਸਲ ਨੁਕਸਾਨ ਦੀ ਭਰਪਾਈ ਲਈ 20 ਹਜ਼ਾਰ ਕਰੋੜ ਦੇਣ ਦੀ ਮੰਗ ਉਠਾਈ। ਜਨਗਣਨਾ ਨਾ ਹੋਣ ਕਾਰਨ ਵਧਦੀ ਆਬਾਦੀ ਦੇ ਮੱਦੇਨਜ਼ਰ ਜਨਤਕ ਵੰਡ ਪ੍ਰਣਾਲੀ ਤਹਿਤ ਨਵੇਂ ਰਾਸ਼ਨ ਕਾਰਡ ਤੁਰੰਤ ਬਣਾਉਣ ਦੀ ਵੀ ਮੰਗ ਕੀਤੀ। ਖੇਡਾਂ ਵਿੱਚ ਜਾਰੀ ਹੁੰਦੀਆਂ ਗ੍ਰਾਂਟਾਂ ਵਿੱਚ ਸੂਬਿਆਂ ਦੇ ਖੇਡ ਪ੍ਰਦਰਸ਼ਨ ਨੂੰ ਆਧਾਰ ਬਣਾਉਣ ਦੀ ਗੱਲ ਆਖੀ।ਮੀਤ ਹੇਅਰ ਨੇ ਵਿਕਸਤ ਭਾਰਤ ਦੇ ਮਾਡਲ ਉੱਤੇ ਚੋਟ ਕਰਦਿਆਂ ਕਿਹਾ ਕਿ ਭੁੱਖਮਰੀ ਇੰਡੈਕਸ ਵਿੱਚ ਭਾਰਤ 123 ਮੁਲਕਾਂ ਵਿੱਚੋਂ 102 ਨੰਬਰ ਉੱਤੇ ਹੈ।

ਇਹ ਵੀ ਪੜ੍ਹੋ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਵਿਰੁਧ ਮੌੜ ‘ਚ ਕੀਤਾ ਰੋਸ ਮਾਰਚ

ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਆਂਗਣਵਾੜੀ ਵਰਕਰ ਸਭ ਤੋਂ ਅਹਿਮ ਹਨ ਪ੍ਰੰਤੂ ਉਨਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਕੇਂਦਰ ਵੱਲੋਂ ਵਰਕਰ ਨੂੰ ਮਹਿਜ਼ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦਿੱਤੇ ਜਾਂਦੇ ਹਨ। ਸਰਕਾਰ ਉਨ੍ਹਾਂ ਦੇ ਭੱਤੇ ਵਧਾ ਕੇ ਪੱਕੀ ਤਨਖਾਹ ਨਿਰਧਾਰਤ ਕਰੇ ਅਤੇ ਉਨ੍ਹਾਂ ਨੂੰ ਪੱਕਾ ਕਰੇ।ਜਨਤਕ ਵੰਡ ਪ੍ਰਣਾਲੀ ਲਈ ਰਾਸ਼ਨ-ਕਾਰਡਾਂ ਦੀ ਘੱਟ ਗਿਣਤੀ ਦਾ ਮਾਮਲਾ ਉਠਾਉਂਦਿਆਂ ਮੀਤ ਹੇਅਰ ਨੇ ਕਿਹਾ ਕਿ ਕੋਵਿਡ ਕਾਰਨ 2021 ਵਿੱਚ ਜਨਗਣਨਾ ਨਹੀਂ ਹੋਈ ਅਤੇ ਆਉਂਦੇ ਸਮੇਂ ਵਿੱਚ ਵੀ ਇਸ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ 2011 ਦੀ ਜਨਗਣਨਾ ਮੁਤਾਬਕ ਪੰਜਾਬ ਵਿੱਚ 14145000 ਰਾਸ਼ਨ ਕਾਰਡ ਬਣੇ ਹਨ ਜਦੋਂਕਿ ਆਬਾਦੀ ਵਿੱਚ ਹੋਏ ਵਾਧੇ ਨੂੰ ਦੇਖਦਿਆਂ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਦੀ ਗਿਣਤੀ ਵੀ ਵਧ ਗਈ ਹੈ ਜਿਸ ਕਾਰਨ ਪੰਜਾਬ ਵਿੱਚ ਰਾਸ਼ਨ ਕਾਰਡਾਂ ਦੀ ਗਿਣਤੀ ਵਧਾਈ ਜਾਵੇ।

ਇਹ ਵੀ ਪੜ੍ਹੋ Mohali Police ਵੱਲੋਂ ਲੁੱਟ-ਖੋਹ ਗੈਂਗ ਕਾਬੂ; 2 ਸੋਨੇ ਦੀਆਂ ਚੇਨਾਂ,4 ਮੋਬਾਇਲ ਫੋਨ, ਲੈਪਟਾਪ ਬਰਾਮਦ

ਖੇਡ ਗ੍ਰਾਂਟਾਂ ਵਿੱਚ ਪੰਜਾਬ ਨਾਲ ਹੁੰਦੀ ਵਿਤਕਰੇਬਾਜ਼ੀ ਦਾ ਮਾਮਲਾ ਉਠਾਉਂਦਿਆਂ ਮੀਤ ਹੇਅਰ ਨੇ ਕਿਹਾ ਕਿ ਖੇਲੋ ਇੰਡੀਆ ਦੀਆਂ ਗਰਾਂਟਾਂ ਵਿੱਚ ਪੰਜਾਬ ਨੂੰ ਅੱਖੋ ਪਰੋਖੇ ਕੀਤਾ ਗਿਆ ਜਦੋਂਕਿ 2024 ਵਿੱਚ ਗੁਜਰਾਤ ਨੂੰ ਕਰੋੜ ਰੁਪਏ ਦਿੱਤੇ ਗਏ। 2024 ਪੈਰਿਸ ਓਲੰਪਿਕ ਖੇਡਾਂ ਵਿੱਚ ਗੁਜਰਾਤ ਨੇ ਕੋਈ ਤਮਗਾ ਨਹੀਂ ਜਿੱਤਿਆ ਜਦੋਂਕਿ ਪੰਜਾਬ ਦੇ 8 ਖਿਡਾਰੀਆਂ ਨੇ ਹਾਕੀ ਵਿੱਚ ਤਮਗ਼ਾ ਜਿੱਤਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੰਸਾਰਪੁਰ ਜਿਹੇ ਪਿੰਡ ਵੀ ਹਨ ਜਿਨ੍ਹਾਂ ਇੱਕ ਪਿੰਡ ਵਿੱਚੋਂ ਕਈ ਤਮਗ਼ਾ ਜੇਤੂ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਗ੍ਰਾਂਟ ਸੂਬਿਆਂ ਨੂੰ ਉਨ੍ਹਾਂ ਦੇ ਖੇਡ ਪ੍ਰਦਰਸ਼ਨ ਅਨੁਸਾਰ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਸਾਲ 2030 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਪ੍ਰੰਤੂ ਕੇਂਦਰ ਸਰਕਾਰ ਨੇ ਇਸ ਵਾਰ ਸਪਲੀਮੈਂਟਰੀ ਗਰਾਂਟਾਂ ਵਿੱਚ ਖੇਡਾਂ ਲਈ ਕੋਈ ਮੰਗ ਨਹੀਂ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

Our Visitor

1900734