Monday, May 11, 2026
Home Blog Page 268

ਸਦੀਵੀ ਯਾਦਗਾਰ ਵੱਜੋਂ ਚੇਤਿਆਂ ‘ਚ ਵਸਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਸੌਂਦ

0

👉ਪੰਜਾਬ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਕਾਇਆ ਕਲਪ ਲਈ ਵਿਸ਼ਵ ਪੱਧਰੀ ਪ੍ਰੋਜੈਕਟ ਸ਼ੁਰੂ ਕੀਤੇ
Punjab News:ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸਾਲ 2025 ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਮਨਾਉਣ ਲਈ ਨੋਡਲ ਵਿਭਾਗ ਵੱਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਸਮਾਗਮ ਸੰਗਤਾਂ ਦੇ ਚੇਤਿਆਂ ਵਿੱਚ ਸਦੀਵੀ ਵਸੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਲ 2025 ਦੌਰਾਨ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਫਲ ਸਮਾਗਮਾਂ ਦੀ ਦੁਨੀਆਂ ਭਰ ਦੀ ਸੰਗਤ ਨੇ ਪ੍ਰਸੰਸ਼ਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਏ ਗਏ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ 20 ਤੋਂ 29 ਨਵੰਬਰ ਤੱਕ ਡਰੋਨ ਸ਼ੋਅ ਨੇ ਦੁਨੀਆਂ ਭਰ ਦੀ ਸੰਗਤ ਦਾ ਧਿਆਨ ਖਿੱਚਿਆ।

ਇਹ ਵੀ ਪੜ੍ਹੋ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਵਿਰੁਧ ਮੌੜ ‘ਚ ਕੀਤਾ ਰੋਸ ਮਾਰਚ

23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦੁਨੀਆਂ ਭਰ ਤੋਂ ਸੰਗਤ ਨੇ ਹਾਜ਼ਰੀ ਭਰੀ ਅਤੇ ਰਾਜ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਜਿਸ ਵਿੱਚ ਟੈਂਟ ਸਿਟੀ, ਸ਼ਟਲ ਬੱਸ ਸਰਵਿਸ, ਮੀਡੀਆ ਸੈਂਟਰ ਅਤੇ ਧਾਰਮਿਕ-ਸਮਾਜਿਕ ਸਮਾਗਮਾਂ ਦੀ ਸ਼ਲਾਘਾ ਕੀਤੀ। ਸੌਂਦ ਨੇ ਦੱਸਿਆ ਕਿ ਗੁਰੂ ਸਾਹਿਬ ਨਾਲ ਸਬੰਧਤ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਹੋਈ ਸੀ। ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਤੋਂ ਇਲਾਵਾ ਹੋਰ ਧਾਰਮਿਕ ਤੇ ਸਿੱਖਿਅਕ ਸਮਾਗਮ ਕਰਵਾਏ ਗਏ। 18 ਨਵੰਬਰ ਨੂੰ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਅਗਲੇ ਦਿਨ 19 ਨਵੰਬਰ ਨੂੰ ਉਥੋਂ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਇਲਾਵਾ ਤਲਵੰਡੀ ਸਾਬੋ, ਫ਼ਰੀਦਕੋਟ ਤੇ ਗੁਰਦਾਸਪੁਰ ਤੋਂ ਵੀ ਨਗਰ ਕੀਰਤਨ ਸਜਾਏ ਗਏ। ਇਹ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੰਪੂਰਨ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਰੋਸਾਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਕਾਇਆ ਕਲਪ ਲਈ ਵੀ ਪੰਜਾਬ ਸਰਕਾਰ ਨੇ ਸਾਲ 2025 ਦੌਰਾਨ ਵੱਡੇ ਕਾਰਜ ਆਰੰਭੇ ਹਨ।

ਇਹ ਵੀ ਪੜ੍ਹੋ Mohali Police ਵੱਲੋਂ ਲੁੱਟ-ਖੋਹ ਗੈਂਗ ਕਾਬੂ; 2 ਸੋਨੇ ਦੀਆਂ ਚੇਨਾਂ,4 ਮੋਬਾਇਲ ਫੋਨ, ਲੈਪਟਾਪ ਬਰਾਮਦ

ਪਹਿਲੇ ਭਾਗ ਵਿੱਚ ਇਮਾਰਤ ਦਾ ਨਿਰਮਾਣ ਮੁਕੰਮਲ ਕਰਕੇ ਫਰਵਰੀ 2024 ਵਿੱਚ ਸਮਰਪਿਤ ਕਰ ਦਿੱਤਾ ਗਿਆ ਸੀ।ਵਿਰਾਸਤ-ਏ-ਖਾਲਸਾ ਵਿੱਚ ਵੀ ਨੌਂਵੇ ਪਾਤਸ਼ਾਹ ਨਾਲ ਸਬੰਧਤ ਇੱਕ ਪ੍ਰਦਰਸ਼ਨੀ ਗੈਲਰੀ ਦਾ ਮੁੱਖ ਮੰਤਰੀ ਨੇ 23 ਨਵੰਬਰ ਨੂੰ ਉਦਘਾਟਨ ਕੀਤਾ। ਸੌਂਦ ਨੇ ਕਿਹਾ ਕਿ ਇਸ ਮਹਾਨ ਸਮਾਗਮ ਤੇ ਕਾਰਜਾਂ ਤੋਂ ਇਲਾਵਾ ਸੈਰ-ਸਪਾਟਾ ਵਿਭਾਗ ਨੇ ਸਾਲ 2025 ਦੇ ਸ਼ੁਰੂ ਵਿੱਚ ਹੀ ਖੰਨਾ ‘ਚ ‘ਧੀਆਂ ਦੀ ਲੋਹੜੀ’ ਮਨਾਈ। ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਸਥਿਤ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਲਈ ਇਸ ਸਾਲ ਅਹਿਮ ਪ੍ਰਸ਼ਾਸਨੀ ਫੈਸਲੇ ਲਏ ਗਏ। ਇਸ ਤੋਂ ਇਲਾਵਾ ਪੰਜਾਬ ਦੇ ਸੱਭਿਆਚਾਰ ਦੀ ਪ੍ਰਫੁੱਲਤਾ ਤੇ ਰਵਾਇਤੀ ਖੇਡਾਂ ਦੀ ਸ਼ਾਨੋ-ਸ਼ੌਕਤ ਬਰਕਰਾਰ ਰੱਖਣ ਲਈ ਫਿਰੋਜ਼ਪੁਰ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਕਰਵਾਇਆ ਗਿਆ। ਪੰਜਾਬ ਦੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚੋਂ ਇੱਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਉਦਘਾਟਨ ਖੁਦ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ ਸੀ। 13 ਤੋਂ 16 ਫਰਵਰੀ ਤੱਕ ਪਟਿਆਲਾ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਹੈਰੀਟੇਜ ਵਾਕ, ਫੂਡ ਫੈਸਟੀਵਲ, ਸੰਗੀਤਕ ਸ਼ਾਮ, ਏਅਰੋ ਸ਼ੋਅ, ਨੇਚਰ ਵਾਕ, ਫੁੱਲਾਂ ਦੀ ਪ੍ਰਦਰਸ਼ਨੀ ਅਤੇ ਫੈਸ਼ਨ ਵਾਕ ਸਮੇਤ ਵੱਖ-ਵੱਖ ਦਿਲਕਸ਼ ਪ੍ਰੋਗਰਾਮ ਕਰਵਾਏ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

 

ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਵਿਰੁਧ ਮੌੜ ‘ਚ ਕੀਤਾ ਰੋਸ ਮਾਰਚ

0

👉ਮੰਗਾ ਨਾ ਮੰਨਣ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖੇ ਸੰਘਰਸ਼ ਦੀ ਚੇਤਾਵਨੀ
Maur News:ਆਦਰਸ਼ ਸਕੂਲ ਚਾਉਕੇ ਦੇ ਸਟਾਫ ਦੀਆ ਹੱਕੀ ਅਤੇ ਜਾਇਜ ਮੰਗਾਂ ਲਈ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਮੌੜ ਸ਼ਹਿਰ ਵਿੱਚ ਭਰਾਤਰੀੰ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਮਾਰਚ ਕੀਤਾ ਅਤੇ ਐੱਸ ਡੀ ਐੱਮ ਦਫ਼ਤਰ ਮੌੜ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ । ਜਿਸ ਵਿੱਚ ਮੈਨਜਮੈਂਟ ਵੱਲੋਂ ਬੱਚਿਆਂ ਤੋਂ ਗਲਤ ਤਰੀਕੇ ਨਾਲ ਭਰਾਈ ਫੀਸ ਵਾਪਸੀ , ਦੋ ਕਿਸਾਨ ਆਗੂ ਰਿਹਾਅ ਕਰਨ, ਦੋ ਟਰਮੀਨੇਟ ਕੀਤੇ ਹੋਏ ਅਧਿਆਪਕ ਬਹਾਲ ਕਰਨ , ਸਨਿਆਰਟੀ ਮੁਤਾਬਕ ਰਜਿਸਟਰ ਉੱਪਰ ਹਾਜ਼ਰੀ , ਕਟੌਤੀ ਕੀਤੀਆ ਤਨਖਾਹਾਂ ਬਹਾਲ ਕਰਨ ਭ੍ਰਿਸ਼ਟ ਮੈਨਜਮੈਂਟ ਅਤੇ ਪ੍ਰਿੰਸੀਪਲ ਉੱਪਰ ਪਰਚਾ ਦਰਜ ਕਰਨ ਆਦਿ ਮੰਗਾਂ ਸ਼ਾਮਲ ਹਨ। ਅਧਿਆਪਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ 3 ਅਕਤੂਬਰ 2025 ਨੂੰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਅਤੇ ਆਦਰਸ਼ ਸਕੂਲ ਚਾਉਕੇ ਸਟਾਫ਼ ਨਾਲ ਮੀਟਿੰਗ ਤੇ ਸਹਿਮਤੀ ਬਣੀ ਕਿ ਰਹਿੰਦੇ 2 ਅਧਿਆਪਕਾ ਨੂੰ ਬਹਾਲ ਕਰਦੇ ਹੋਏ ਬਾਕੀ ਮੁੜ ਬਹਾਲ ਸਟਾਫ਼ ਦੀ ਸੀਨੀਅਰਤਾ ਬਹਾਲ ਕੀਤੀ ਜਾਵੇਗੀ,

ਇਹ ਵੀ ਪੜ੍ਹੋ Mohali Police ਵੱਲੋਂ ਲੁੱਟ-ਖੋਹ ਗੈਂਗ ਕਾਬੂ; 2 ਸੋਨੇ ਦੀਆਂ ਚੇਨਾਂ,4 ਮੋਬਾਇਲ ਫੋਨ, ਲੈਪਟਾਪ ਬਰਾਮਦ

ਪ੍ਰੰਤੂ ਏ. ਡੀ. ਸੀ. ਬਠਿੰਡਾ ਨੇ ਓਹਨਾਂ ਦੇ ਹੁਕਮਾਂ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਅਤੇ ਦੁਬਾਰਾ ਜਾਂਚ ਦੀ ਗੱਲ ਕਹੀ ਗਈ ਜਿਸਨੂੰ ਸਕੂਲ ਸਟਾਫ਼ ਦੁਆਰਾ ਨਾ ਮੰਜੂਰ ਕੀਤਾ ਗਿਆ।ਜਿਸ ਉਪਰੰਤ ਡੀ ਜੀ ਐਸ ਏ ਪੰਜਾਬ ਦੀ ਦੇਖ ਰੇਖ ਹੇਠ ਜਾਂਚ 13 ਅਕਤੂਬਰ ਤੋਂ ਸ਼ੁਰੂ ਹੋਈ ਜਿਸਨੂੰ 15 ਦਿਨਾਂ ਵਿੱਚ ਪੂਰਾ ਕੀਤਾ ਜਾਣਾ ਸੀ ਪਰ ਅਜੇ ਤੱਕ ਵੀ ਜਾਂਚ ਰਿਪੋਰਟ ਦਾ ਫੈਂਸਲਾ ਨਹੀਂ ਆਇਆ। ਓਹਨਾ ਅੱਗੇ ਦੱਸਿਆ ਕਿ ਮਿਤੀ 6 ਅਕਤੂਬਰ ਨੂੰ ਐਮ. ਐਲ. ਏ ਮੋੜ ਸੁਖਵੀਰ ਸਿੰਘ ਮਾਈਸਰਖਾਨਾ ਨੇ ਖੁੱਦ ਪਹੁੰਚ ਕੇ ਮੰਗਾਂ ਮੰਨਦੇ ਹੋਏ ਸਟਾਫ਼ ਦਾ ਧਰਨਾ ਖ਼ਤਮ ਕਰਵਾਇਆ , ਸਕੂਲ ਪ੍ਰਸ਼ਾਸਕ ਦੁਆਰਾ ਅੱਜ ਤੱਕ ਇਹਨਾਂ ਮੰਗੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਸਗੋਂ ਪ੍ਰਿੰਸੀਪਲ ਨੂੰ ਸਪੈਸਲ ਪਾਵਰਾਂ ਦੇ ਕੇ 3 ਅਕਤੂਬਰ ਤੋਂ ਐਸ. ਡੀ. ਐਮ. ਦਫ਼ਤਰ ਮੋੜ ਬਿਠਾਇਆ ਹੋਇਆ ਹੈ।ਇਸ ਮੌਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਚੋ ਔਰਤ ਵਿੰਗ ਦੇ ਸੂਬਾ ਪ੍ਰਧਾਨ ਹਰਿੰਦਰ ਬਿੰਦੂ ਬੀ ਕੇ ਯੂ ਉਗਰਾਹਾਂ,

ਇਹ ਵੀ ਪੜ੍ਹੋ ਪਤੀ ਨਾਲ ਗੁੱਸੇ ਹੋਈ ਔਰਤ ਨੂੰ ਅਣਜਾਣ ‘ਤੇ ਭਰੋਸਾ ਕਰਨਾ ਮਹਿੰਗਾ ਪਿਆ,ਸਬੰਧ ਬਣਾਉਣ ਤੋਂ ਇੰਨਕਾਰ ਕਰਨ ‘ਤੇ ਕੀਤਾ ਕ+ਤ+ਲ

ਸੂਬਾ ਆਗੂ ਸਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ , ਸੂਬਾ ਆਗੂ ਬੀ ਕੇ ਯੂ ਗੁਰਦੀਪ ਸਿੰਘ ਡਕੌਦਾਂ,ਬਲਜੀਤ ਸਿੰਘ ਭੈਣੀ ਬਾਘਾ, ਜਗਜੀਤ ਸਿੰਘ ਜਮਹੂਰੀ ਕਿਸਾਨ ਸਭਾ ਮੌੜ, ਜਗਜੀਤ ਸਿੰਘ ਜਮਹੂਰੀ ਕਿਸਾਨ ਸਭਾ , ਜਰਨੈਲ ਸਿੰਘ ਯਾਤਰੀ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਡੀ ਟੀ ਐੱਫ ਦਿੱਗਵਿਜੇਪਾਲ ਜਿਲਾ ਪ੍ਰਧਾਨ ਬਲਜਿੰਦਰ ਸਿੰਘ, ਡੀ ਟੀ ਐੱਫ ਸੂਬਾ ਮੀਤ ਪ੍ਰਧਾਨ ਬਿਕਰਮਦੇਵ ਦੇ ਜਗਪਾਲ ਬੰਗੀ , ਅੰਮ੍ਰਿਤਪਾਲ ਸਿੰਘ, ਆਦਰਸ਼ ਸਕੂਲ ਯੁਨੀਅਨ ਦੇ ਸੂਬਾ ਆਗੂ ਸ਼ਹਿਜ਼ਾਦਾ ਸਲੀਮ, ਅਮਰਜੀਤ ਜੋਸ਼ੀ, ਟੀ ਐੱਸ ਯੂ ਦੇ ਆਗੂ ਸਤਵਿੰਦਰ ਸਿੰਘ,ਪਾਵਰਕੌਮ ਐਡ ਟਾਸਕੋ ਠੇਕਾ ਵਰਕਰ ਯੁਨੀਅਨ ਦੇ ਆਗੂ ਰਾਜੇਸ ਮੌੜ, 6635 ਕੁਲਦੀਪ ਖੋਖਰ ਸੂਬਾ ਮੀਤ ਪ੍ਰਧਾਨ,ਅੰਗ੍ਰੇਜ ਸਿੰਘ ਪੈਨਸਰ ਮੁਲਾਜਮ ਯੁਨੀਅਨ ਮੌੜ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਜੇਕਰ ਇਹਨਾ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣਾ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

 

Mohali Police ਵੱਲੋਂ ਲੁੱਟ-ਖੋਹ ਗੈਂਗ ਕਾਬੂ; 2 ਸੋਨੇ ਦੀਆਂ ਚੇਨਾਂ,4 ਮੋਬਾਇਲ ਫੋਨ, ਲੈਪਟਾਪ ਬਰਾਮਦ

0

Mohali News: ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀਆਂ 02 ਸੋਨੇ ਦੀਆਂ ਚੇਨਾਂ, 04 ਮੋਬਾਇਲ ਫੋਨ, ਲੈਪਟਾਪ ਅਤੇ ਵਾਰਦਾਤਾਂ ਵਿੱਚ ਵਰਤਿਆ ਗਿਆ ਡੰਮੀ ਪਿਸਤੌਲ ਅਤੇ ਨਿਸ਼ਾਨ ਟਰੇਨੋ ਕਾਰ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦਸਿਆ ਕਿ ਮਿਤੀ 12-12-2025 ਨੂੰ ਰੋਹਿਤ ਜੋਹਨ ਪੁੱਤਰ ਅਸ਼ੋਕ ਮਸੀਹ ਵਾਸੀ ਮਕਾਨ ਨੰ: 22 ਡਿਜਾਇਨਰ ਵਿਲਾ ਸੈਕਟਰ-125 ਸੰਨੀ ਇੰਨਕਲੇਵ ਖਰੜ ਦੇ ਬਿਆਨਾਂ ਦੇ ਅਧਾਰ ‘ਤੇ 03 ਨਾ-ਮਾਲੂਮ ਕਾਰ ਸਵਾਰ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 309 ਮਿਤੀ 12-12-2025 ਅ/ਧ 304, 317(2) ਬੀ.ਐਨ.ਐਸ. BNS & 25-54-59 ਆਰਮਜ਼ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਪਤੀ ਨਾਲ ਗੁੱਸੇ ਹੋਈ ਔਰਤ ਨੂੰ ਅਣਜਾਣ ‘ਤੇ ਭਰੋਸਾ ਕਰਨਾ ਮਹਿੰਗਾ ਪਿਆ,ਸਬੰਧ ਬਣਾਉਣ ਤੋਂ ਇੰਨਕਾਰ ਕਰਨ ‘ਤੇ ਕੀਤਾ ਕ+ਤ+ਲ

ਇਸ ਮੁਕੱਦਮੇ ਮੁਤਾਬਕ 25/26-11-2025 ਦੀ ਦਰਮਿਆਨੀ ਰਾਤ ਨੂੰ ਉਹ ਅਤੇ ਉਸਦਾ ਦੋਸਤ ਅਤੁਲ ਸ਼ਰਮਾ ਆਪਣੀ ਗੱਡੀ ਨੰ: CH01-CD-2202 ਮਾਰਕਾ ਕਰੇਟਾ ਰੰਗ ਚਿੱਟਾ ਤੇ ਸਵਾਰ ਹੋ ਕੇ ਸੈਕਟਰ-84 ਮੋਹਾਲ਼ੀ ਰੋਡ ਤੇ ਖੜੇ ਸੀ ਤਾਂ ਇੱਕ ਗੱਡੀ ਮਾਰਕਾ ਡਸਟਰ ਪੀ.ਬੀ. 41 ਨੰਬਰ ਜਿਸ ਵਿੱਚੋਂ ਤਿੰਨ ਨੌਜਵਾਨ ਉਤਰਕੇ ਸਾਡੇ ਪਾਸ ਆਏ। ਜਿਨਾਂ ਵਿੱਚੋਂ ਇੱਕ ਨੌਜਵਾਨ ਪਾਸ ਪਿਸਤੌਲ ਸੀ, ਜਿਨਾਂ ਨੇ ਉਸਨੂੰ ਅਤੇ ਉਸਦੇ ਦੋਸਤ ਨੂੰ ਡਰਾ ਧਮਕਾ ਕੇ, ਗੰਨ ਪੁਆਇੰਟ ਤੇ ਸੋਨੇ ਦੀਆਂ ਚੇਨਾਂ ਅਤੇ ਦੋਨਾਂ ਦੇ ਮੋਬਾਇਲ ਫੋਨ ਮਾਰਕਾ ਆਈ.ਫੋਨ. 16, ਪਰਸ ਅਤੇ ਉਹਨਾਂ ਦੀ ਗੱਡੀ ਮਾਰਕਾ ਕਰੇਟਾ ਖੋਹ ਕਰ ਲਈ। ਖੋਹ ਕੀਤੀ ਕਰੇਟਾ ਕਾਰ ਲਵਾਰਿਸ ਹਾਲਤ ਵਿੱਚ ਸ਼ਹਿਰ ਸਮਰਾਲਾ ਦੇ ਏਰੀਆ ਵਿੱਚੋਂ ਮਿਲ਼ ਗਈ ਸੀ।

ਇਹ ਵੀ ਪੜ੍ਹੋ  Mansa Police ਵੱਲੋਂ ਪੌਣੇ ਤਿੰਨ ਕਿਲੋ ਅਫੀਮ ਤੇ 53 ਹਜ਼ਾਰ ਡਰੱਗ ਮਨੀ ਸਮੇਤ ਤਿੰਨ ਕਾਬੂ

ਜੋ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਕਾਰਵਾਈ ਕਰਦੇ ਹੋਏ ਬਿਕਰਮ ਸਿੰਘ ਉਰਫ ਗੋਰਾ , ਗੁਰਵਿੰਦਰ ਸਿੰਘ ਉਰਫ ਗੁਰੀ ਅਤੇ ਹਰਮਨਪ੍ਰੀਤ ਸਿੰਘ ਉਰਫ ਗਗਨਾ ਸਾਰੇ ਵਾਸੀ ਪਿੰਡ ਪੋਵਾਤ ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕੀਤਾ ਗਿਆ। ਇੰਨ੍ਹਾਂ ਦੇ ਕੋਲੋਂ ਪੁੱਛਗਿਛ ਦੌਰਾਨ ਵਾਰਦਾਤ ਵਿੱਚ ਵਰਤੀ ਕਾਰ ਨਿਸ਼ਾਨ ਟਰੇਨੋ, ਵਾਰਦਾਤ ਵਿੱਚ ਵਰਤਿਆ ਡੰਮੀ ਪਿਸਤੋਂਲ, ਖੋਹ ਕੀਤੀਆਂ 2 ਚੈਨ ਸੋਨਾ, 4 ਮੋਬਾਇਲ ਫੋਨ (02 ਮੋਬਾਇਲ ਫੋਨ ਮਾਰਕਾ ਆਈਫੋਨ 16 (Iphone16), 01 ਫੋਨ ਓਪੋ (OPPO), ਇੱਕ ਫੋਨ ਮਾਰਕਾ ਸੈਮਸੰਗ (Samsung) ਅਤੇ 1 ਲੈਪਟਾਪ  ਐਚ.ਪੀ. (HP) ਬਰਾਮਦ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਪਤੀ ਨਾਲ ਗੁੱਸੇ ਹੋਈ ਔਰਤ ਨੂੰ ਅਣਜਾਣ ‘ਤੇ ਭਰੋਸਾ ਕਰਨਾ ਮਹਿੰਗਾ ਪਿਆ,ਸਬੰਧ ਬਣਾਉਣ ਤੋਂ ਇੰਨਕਾਰ ਕਰਨ ‘ਤੇ ਕੀਤਾ ਕ+ਤ+ਲ

0

Moga News: ਲੰਘੀ 12 ਦਸੰਬਰ ਨੂੰ ਪਿੰਡ ਲੋਹਾਰਾ ਜਮੀਨ ਵਿੱਚ ਇੱਕ ਔਰਤ ਦੀ ਬਰਾਮਦ ਹੋਈ ਲਾਸ਼ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮ ਦੀ ਪਹਿਚਾਣ ਅਮਰੂਦੀਨ ਵਾਸੀ ਕਸਬਾ ਥਾਣਾ ਭਵਨ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਕਤਲ ਦੀ ਘਟਨਾ ਦੇ ਮਾਮਲੇ ਵਿਚ ਥਾਣਾ ਕੋਟ ਈਸੇ ਖਾ ਵਿਚ ਲੜਕੀ ਦੇ ਪਿਤਾ ਅਲੀ ਮੁਹੰਮਦ ਵਾਸੀ ਕੈਰਾਨਾ, ਜਿਲਾ ਸਾਂਮਲੀ, ਉਤਰ ਪ੍ਰਦੇਸ਼ ਦੇ ਬਿਆਨਾਂ ਉੱਪਰ ਮਕੁੱਦਮਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।ਇਸ ਤਫ਼ਤੀਸ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਅਮਰੂਦੀਨ ਸ਼ਿਵ ਭੱਠਾ ਚੁੱਘਾ ਖੁਰਦ ਵਿਖੇ ਰਹਿੰਦਾ ਹੈ। ਉਸ ਦੀ ਲੜਕੀ S.R ਭੱਠਾ ਲੁਹਾਰਾ ਵਿਖੇ ਵਿਆਹੀ ਹੋਈ ਹੈ ।

ਇਹ ਵੀ ਪੜ੍ਹੋ  Mansa Police ਵੱਲੋਂ ਪੌਣੇ ਤਿੰਨ ਕਿਲੋ ਅਫੀਮ ਤੇ 53 ਹਜ਼ਾਰ ਡਰੱਗ ਮਨੀ ਸਮੇਤ ਤਿੰਨ ਕਾਬੂ

ਜਿਸ ਕਰਕੇ ਉਸਦੀ ਇੱਥੇ ਆਮ ਹੀ ਆਉਣੀ ਜਾਣੀ ਸੀ। ਜਿਸ ਦਿਨ ਔਰਤ ਦਾ ਕਤਲ ਹੋਇਆ, ਉਸ ਦਿਨ ਵੀ ਅਮਰੂਦੀਨ ਆਪਣੀ ਲੜਕੀ ਨੂੰ ਮਿਲਣ ਲਈ S.R ਭੱਠਾ ਲੁਹਾਰਾ ਆਇਆ ਸੀ। ਇਸੇ ਦਿਨ ਮ੍ਰਿਤਕ ਲੜਕੀ ਗੁਲਫਸ਼ਾਅ ਦਾ ਆਪਣੇ ਪਤੀ ਆਰਿਫ ਨਾਲ ਮਾਮੂਲੀ ਘਰੇਲੂ ਝਗੜਾ ਹੋਇਆ ਸੀ। ਦੋਸ਼ੀ ਅਮਰੂਦੀਨ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਮ੍ਰਿਤਕ ਲੜਕੀ ਦੀ ਕੁੱਲੀ ਵਿੱਚ ਗਿਆ। ਜਿੱਥੇ ਮ੍ਰਿਤਕ ਲੜਕੀ ਨੇ ਆਪਣੇ ਪਤੀ ਨਾਲ ਹੋਏ ਝਗੜੇ ਬਾਰੇ ਦੋਸ਼ੀ ਅਮਰੂਦੀਨ ਨੂੰ ਦੱਸਿਆ ਤਾ ਦੋਸ਼ੀ ਨੇ ਉਸਨੂੰ ਕਿਹਾ ਕਿ ਉਹ ਅੱਜ U.P ਜਾ ਰਿਹਾ ਹੈ ਤੇ ਉਸਨੂੰ ਉਸਦੇ ਪਿਤਾ ਕੋਲ U.P ਛੱਡ ਦੇਵਾਗਾ।

ਇਹ ਵੀ ਪੜ੍ਹੋ  ਬਠਿੰਡਾ ‘ਚ ਸਭ ਤੋਂ ਘੱਟ 3 ਤੇ ਸਭ ਤੋਂ ਵੱਧ 5213 ਵੋਟਾਂ ‘ਤੇ ਹੋਈ ਜਿੱਤ, ਪੜੋ ਵੇਰਵੇ

ਮ੍ਰਿਤਕ ਲੜਕੀ ਆਪਣੇ ਪਤੀ ਨਾਲ ਲੜਾਈ ਹੋਣ ਕਾਰਨ ਗੁੱਸੇ ਵਿਚ ਉਸਦੇ ਪਿੱਛੇ ਲੱਗ ਗਈ ਪ੍ਰੰਤੂ ਰਾਸਤੇ ਵਿੱਚ ਦੋਸ਼ੀ ਦਾ ਮਨ ਬਦਲ ਗਿਆ ਅਤੇ ਰਾਸਤੇ ਵਿਚ ਖੇਤਾ ਵਿੱਚ ਲੈ ਗਿਆ ਅਤੇ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਦੀ ਕੋਸਿਸ ਕਰਨ ਲੱਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀ ਵੱਲੋਂ ਇੰਨਕਾਰ ਕਰਨ ‘ਤੇ ਉਸਨੇ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦੇ ਕੱਪੜੇ ਪਾੜ ਦਿੱਤੇ। ਆਪਣੀ ਯੋਜਨਾ ਵਿਚ ਸਫ਼ਲ ਨਾਂ ਹੁੰਦਿਆਂ ਉਸਨੇ ਗੁੱਸੇ ਵਿਚ ਆ ਕੇ ਲੜਕੀ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੇਤ ਵਿੱਚ ਦੱਬ ਦਿੱਤਾ। ਪੁਲਿਸ ਅਧਿਕਾਰੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

Mansa Police ਵੱਲੋਂ ਪੌਣੇ ਤਿੰਨ ਕਿਲੋ ਅਫੀਮ ਤੇ 53 ਹਜ਼ਾਰ ਡਰੱਗ ਮਨੀ ਸਮੇਤ ਤਿੰਨ ਕਾਬੂ

0

Mansa News: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਤਹਿਤ ਮਾਨਸਾ ਪੁਲਿਸ(Mansa Police) ਵੱਲੋਂ ਸਵਿੱਫਟ ਡਿਜਾਇਰ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 2 ਕਿਲੋ 726 ਗ੍ਰਾਮ ਅਫੀਮ ਅਤੇ 53,000/- ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਸਥਾਨਕ)ਪਰਦੀਪ ਸੰਧੂ ਨੇ ਦੱਸਿਆ ਕਿ ਮਿਤੀ 16.12.2025 ਨੂੰ ਕਮਲਜੀਤ ਸਿੰਘ ਉਪ ਕਪਤਾਨ ਪੁਲਿਸ (ਪੀ.ਬੀ.ਆਈ ਹੋਮੀਸਾਇਡ ਐਡ ਫੋਰਾਂਸਿਕ) ਮਾਨਸਾ ਦੀ ਸੁਪਰਵੀਜਨ ਤਹਿਤ ਇੰਸ. ਬਲਕੌਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਅਗਵਾਈ ਹੇਠ ਸ:ਥ: ਸਵਰਨ ਕੌਰ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਬੋਹਾ ਤੋ ਪਿੰਡ ਸੈਦੇਵਾਲਾ ਨੂੰ ਜਾ ਰਹੇ ਸੀ, ਤਾਂ ਪਿੰਡ ਸੈਦੇਵਾਲਾ ਤੋਂ ਕਰੀਬ 2 ਕਿਲੋਮੀਟਰ ਪਿੱਛੇ ਸੜਕ ਦੇ ਕਿਨਾਰੇ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ 10 ਐਫ.ਐਨ 0404 ਖੜੀ ਦਿਖਾਈ ਦਿੱਤੀ।ਜਦੋਂ ਪੁਲਿਸ ਪਾਰਟੀ ਨੇ ਕਾਰ ਪਾਸ ਪੁੱਜਕੇ ਦੇਖਿਆ ਤਾਂ ਤਿੰਨ ਸਵਾਰ ਵਿਅਕਤੀ ਜਸਵੰਤ ਸਿੰਘ ਪੁੱਤਰ ਬਖਤੋਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਬਖਤੋਰ ਸਿੰਘ ਵਾਸੀਆਨ ਟੋਡਰਪੁਰ, ਕੁਲਵੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰੋੜੀ (ਸਿਰਸਾ) ਕਾਰ ਸਵਿਫਟ ਡਿਜਾਇਰ ਵਿੱਚ ਬੈਠੈ ਸਨ।

ਇਹ ਵੀ ਪੜ੍ਹੋ  ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਆਪ ਮੁੜ ਪੰਜਾਬ ਵਿਚ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ

ਜਿੰਨਾ ਪਾਸੋਂ ਸਵਿਫਟ ਡਿਜਾਇਰ ਕਾਰ ਵਿੱਚੋ 02 ਕਿਲੋ 726 ਗ੍ਰਾਮ ਅਫੀਮ ਅਤੇ 53,000/- ਰੁਪਏ ਬਰਾਮਦ ਕਰਕੇ ਮੁਕਦੱਮਾ ਨੰਬਰ 218 ਮਿਤੀ 16.12.2025 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਬੋਹਾ ਦਰਜ ਰਜਿਸਟਰ ਕੀਤਾ ਗਿਆ।ਇਸੇ ਤਰ੍ਹਾਂ ਹੀ ਗੁਰਵਿੰਦਰ ਸਿੰਘ ਉਪ ਕਪਤਾਨ ਪੁਲਿਸ (ਪੀ.ਬੀ.ਆਈ ਐਨ.ਡੀ.ਪੀ.ਐਸ) ਮਾਨਸਾ ਦੀ ਸੁਪਰਵੀਜਨ ਤਹਿਤ ਥਾਣੇਦਾਰ ਭੁਪਿੰਦਰ ਸਿੰਘ ਇੰਚਾਰਜ ਐਂਟੀਨਾਰਕੋਟਿਕ ਸੈੱਲ ਮਾਨਸਾ ਦੀ ਅਗਵਾਈ ਹੇਠ ਸ:ਥ ਕਰਮਜੀਤ ਕੋਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸ਼ਤ ਸ਼ਹਿਰ ਬੁਢਲਾਡਾ ਤੋ ਪਿੰਡ ਕੁਲਾਣਾ ਵੱਲ ਜਾ ਰਹੇ ਸੀ, ਤਾਂ ਪਿੰਡ ਕੁਲਾਣਾ ਤੋ ਕਰੀਬ ਅੱਧਾ ਕਿਲੋਮੀਟਰ ਪਿੱਛੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਮੋਟਰ ਸਾਇਕਲ ਹੀਰੋ ਸਪਲੈਂਡਰ ਆਉਂਦਾ ਦਿਖਾਈ ਦਿੱਤਾ ਜਿਸਨੂੰ ਰੋਕ ਕੇ ਚੈੱਕ ਕੀਤਾ ਜਿਸ ਪਰ ਸਵਾਰ ਤੀਰਥ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਬੁਰਜਗਿੱਲ (ਬਠਿੰਡਾ) ਪਾਸੋਂ ਚੈੱਕ ਕਰਨ ਪਰ 1050 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧ ਵਿਚ ਮੁੱਕਦਮਾ ਨੰਬਰ 239 ਮਿਤੀ 16.12.2025 ਅ/ਧ 22,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕੀਤਾ ਗਿਆ।ਇਹਨਾਂ ਮੁੱਕਦਮਾਤ ਦੀ ਡੂੰਘਾਈ ਨਾਲ ਤਫਤੀਸ਼ ਕਰਕੇ ਨਸ਼ੇ ਦੀ ਸਪਲਾਈ ਦੇ ਬੈੱਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ

ਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਅਤੇ ਵਿਕਾਸ ਕੇਂਦਰ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ

0

 👉ਅਤਿ-ਆਧੁਨਿਕ ਐਚਵੀਏਸੀ ਡਿਜ਼ਾਈਨ ਅਤੇ ਇੰਜੀਨੀਅਰਿੰਗ ਵਿੱਚ 1,000 ਉੱਚ-ਗੁਣਵੱਤਾ ਵਾਲੇ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ
Chandigarh News:ਪੰਜਾਬ ਅਤਿ-ਆਧੁਨਿਕ ਨਿਰਮਾਣ ਅਤੇ ਨਵੀਨਤਾ ਲਈ ਇੱਕ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ, ਅੰਬਰ ਗਰੁੱਪ ਆਫ਼ ਇੰਡਸਟਰੀਜ਼ ਨੇ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਤਿ-ਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਰਾਹੀਂ ਇੱਕ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ।ਇਸ ਵੱਡੇ ਨਿਵੇਸ਼ ਦਾ ਸਵਾਗਤ ਕਰਦਿਆਂ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵੱਡੇ ਪੱਧਰ ਦਾ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨ ਦਾ ਅੰਬਰ ਗਰੁੱਪ ਦਾ ਫੈਸਲਾ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ, ਹੁਨਰਮੰਦ ਕਿਰਤੀਆਂ ਅਤੇ ਨਿਵੇਸ਼ਕ-ਪੱਖੀ ਵਾਤਾਵਰਣ ਪ੍ਰਣਾਲੀ ਦਾ ਮਜ਼ਬੂਤ ਸਮਰਥਨ ਕਰਦਾ ਹੈ।ਇਸ ਪ੍ਰੋਜੈਕਟ ਨਾਲ ਲਗਭਗ 1,000 ਉੱਚ-ਗੁਣਵੱਤਾ ਤੇ ਚੰਗੀ ਤਨਖਾਹ ਵਾਲੀਆਂ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾ ਸਕਣਗੇ ਅਤੇ ਉੱਨਤ ਇੰਜੀਨੀਅਰਿੰਗ ਤੇ ਉਤਪਾਦ ਡਿਜ਼ਾਈਨ ਦੇ ਖੇਤਰ ਵਿੱਚ ਪੰਜਾਬ ਦੀ ਸਥਿਤੀ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤੀ ਮਿਲੇਗੀ। ਅੰਬਰ ਗਰੁੱਪ ਆਫ਼ ਇੰਡਸਟਰੀਜ਼ ਇੱਕ ਮੋਹਰੀ ਨਿਰਮਾਣ ਸਮੂਹ ਹੈ ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ 33 ਨਿਰਮਾਣ ਸਹੂਲਤਾਂ ਅਤੇ 12 ਵਿਕਰੀ ਦਫਤਰ ਹਨ, ਜਿਹਨਾਂ ਦਾ ਸਾਲਾਨਾ ਮਾਲੀਆ ਲਗਭਗ 10,000 ਕਰੋੜ ਰੁਪਏ ਹੈ ਅਤੇ ਬਾਜ਼ਾਰ ਪੂੰਜੀਕਰਨ ਲਗਭਗ 27,000 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਆਪ ਮੁੜ ਪੰਜਾਬ ਵਿਚ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ

ਇਹ ਸਮੂਹ ਪੀਸੀਬੀਜ਼, ਏਅਰ ਕੰਡੀਸ਼ਨਰ, ਪਾਵਰ ਇਲੈਕਟ੍ਰਾਨਿਕਸ, ਐਚਵੀਏਸੀ ਸਿਸਟਮ, ਰੇਲਵੇ, ਰੱਖਿਆ, ਬੱਸਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਸਟੀਕ ਕੂਲਿੰਗ ਹੱਲ ਸਮੇਤ ਅਨੇਕਾਂ ਮੁੱਖ ਖੇਤਰਾਂ ਵਿੱਚ ਸਰਗਰਮ ਹੈ।ਨਵੀਨਤਮ ਅਗਵਾਈ ਵਾਲੇ ਨਿਰਮਾਣ ਵਿੱਚ ਪੰਜਾਬ ਦੀ ਵੱਧ ਰਹੀ ਭੂਮਿਕਾ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਿਵੇਕਲੀ ਖੋਜ ਅਤੇ ਵਿਕਾਸ ਸਹੂਲਤ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਦੋਵਾਂ ਲਈ ਅਗਲੀ ਪੀੜ੍ਹੀ ਦੇ ਐਚਵੀਏਸੀ ਉਤਪਾਦਾਂ ਦੀ ਡਿਜ਼ਾਈਨਿੰਗ, ਪ੍ਰਮਾਣਿਕਤਾ ਅਤੇ ਟੈਸਟਿੰਗ ‘ਤੇ ਕੇਂਦ੍ਰਿਤ ਹੋਵੇਗੀ। ਇਹ ਸਹੂਲਤ ਪੰਜਾਬ ਦੇ ਨਿਰਮਾਣ ਨੂੰ ਸਿਖਰਾਂ ‘ਤੇ ਲਿਜਾਉਣ ਲਈ ਉੱਚ-ਪੱਧਰੀ ਖੋਜ, ਡਿਜ਼ਾਈਨ ਅਤੇ ਵਿਸ਼ਵਵਿਆਪੀ ਨਿਰਯਾਤ ਦਾ ਕੇਂਦਰ ਬਣਨ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।ਅੰਬਰ ਐਂਟਰਪ੍ਰਾਈਜ਼ਿਜ਼ ਇੰਡੀਆ ਲਿਮਟਿਡ ਦੇ ਸੀਈਓ ਸ੍ਰੀ ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਹੁਨਰਮੰਦ ਯੋਗਤਾ, ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚਾ ਅਤੇ ਇੱਕ ਜਵਾਬਦੇਹ ਨੀਤੀਗਤ ਢਾਂਚੇ ਦਾ ਇੱਕ ਮਜ਼ਬੂਤ ਸੁਮੇਲ ਪੇਸ਼ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਰਾਜਪੁਰਾ ਵਿਖੇ ਦੋ ਪੜਾਵਾਂ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਖੋਜ ਅਤੇ ਵਿਕਾਸ ਕੇਂਦਰ ਦਾ ਵਿਸਥਾਰ ਕਰਨ ਦਾ ਸਾਡਾ ਫੈਸਲਾ ਭਾਰਤ ਵਿੱਚ ਨਵੀਨਤਮ ਅਗਵਾਈ ਵਾਲੇ ਵਿਕਾਸ ਪ੍ਰਤੀ ਸਾਡੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਆਗਾਮੀ ਖੋਜ ਅਤੇ ਵਿਕਾਸ ਕੇਂਦਰ ਘਰੇਲੂ ਅਤੇ ਵਿਸ਼ਵਵਿਆਪੀ ਬਾਜ਼ਾਰਾਂ ਦੋਵਾਂ ਲਈ ਐਚਵੀਏਸੀ ਹੱਲਾਂ ਦੇ ਉੱਨਤ ਡਿਜ਼ਾਈਨ, ਪ੍ਰਮਾਣਿਕਤਾ ਅਤੇ ਟੈਸਟਿੰਗ ‘ਤੇ ਕੇਂਦ੍ਰਤ ਕਰੇਗਾ, ਜਦੋਂ ਕਿ ਲਗਭਗ 1,000 ਉੱਚ-ਮੁੱਲ ਵਾਲੀਆਂ ਇੰਜੀਨੀਅਰਿੰਗ ਅਤੇ ਤਕਨੀਕੀ ਨੌਕਰੀਆਂ ਪੈਦਾ ਕਰੇਗਾ।

ਇਹ ਵੀ ਪੜ੍ਹੋ  ਕਬੱਡੀ ਖਿਡਾਰੀ ਦੇ ਕ+ਤ+ਲ ਮਾਮਲੇ ਵਿਚ ਪੁਲਿਸ ਮੁਕਾਬਲੇ ‘ਚ ਇੱਕ ਮੁੱਖ ਮੁਲਜ਼ਮ ਢੇਰ

ਉਹਨਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਵਿਸ਼ਵ ਵਿਆਪੀ ਐਚਵੀਏਸੀ ਮੁੱਲ ਲੜੀ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦੇ ਹਾਂ। ਅੰਬਰ ਗਰੁੱਪ ਦੀ ਰਾਜਪੁਰਾ ਵਿੱਚ ਪਹਿਲਾਂ ਹੀ ਇੱਕ ਮਜ਼ਬੂਤ ਸਥਿਤੀ ਹੈ, ਜਿੱਥੇ ਉਹ ਇੱਕ ਸ਼ੀਟ ਮੈਟਲ ਨਿਰਮਾਣ ਸਹੂਲਤ ਚਲਾਉਂਦਾ ਹੈ, ਜੋ ਮੌਜੂਦਾ ਖੋਜ ਅਤੇ ਵਿਕਾਸ ਕੇਂਦਰ ਦੇ ਨਾਲ-ਨਾਲ ਕਈ ਪੁਰਜ਼ਿਆਂ ਦੀ ਲੋੜਾਂ ਨੂੰ ਪੂਰਾ ਕਰਦਾ ਹੈ। ਇਹ ਸਹੂਲਤ ਰਾਜ ਵਿੱਚ ਆਪਣੀ ਨਿਵੇਕਲਤਾ ਦਾ ਹੋਰ ਵਿਸਥਾਰ ਕਰੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਅੰਬਰ ਗਰੁੱਪ ਕਈ ਪ੍ਰਮੁੱਖ ਗਲੋਬਲ ਬ੍ਰਾਂਡਾਂ ਲਈ ਏਅਰ ਕੰਡੀਸ਼ਨਰਾਂ ਅਤੇ ਕੰਪੋਨੈਂਟਸ ਲਈ ਹੱਲ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ ਡਾਇਕਿਨ, ਮਿਤਸੁਬੀਸ਼ੀ, ਪੈਨਾਸੋਨਿਕ, ਹਿਟਾਚੀ, ਫੁਜਿਤਸੁ ਜਨਰਲ, ਐਲਜੀ ਅਤੇ ਸੈਮਸੰਗ, ਵੋਲਟਾਸ, ਗੋਦਰੇਜ ਆਦਿ ਸ਼ਾਮਲ ਹਨ, ਜੋ ਕਿ ਗਲੋਬਲ ਵੈਲਯੂ ਚੇਨਸ ਨਾਲ ਪੰਜਾਬ ਦੇ ਏਕੀਕਰਨ ਨੂੰ ਉਜਾਗਰ ਕਰਦੇ ਹਨ।ਸ੍ਰੀ ਅਰੋੜਾ ਨੇ ਕਿਹਾ ਕਿ ਅਜਿਹੇ ਨਿਵੇਸ਼ ਗਲੋਬਲ ਓਈਐਮਜ਼ ਲਈ ਇੱਕ ਭਰੋਸੇਮੰਦ ਭਾਈਵਾਲ ਵਜੋਂ ਪੰਜਾਬ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ, ਤੁਰੰਤ ਪ੍ਰਵਾਨਗੀਆਂ ਅਤੇ ਨਿਵੇਸ਼ਕਾਂ ਦੀ ਸਹੂਲਤ ਦੇ ਉਦੇਸ਼ ਨਾਲ ਸਾਡੇ ਨਿਰੰਤਰ ਸੁਧਾਰਾਂ ਦੀ ਸਫ਼ਲਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਐਂਬਰ ਗਰੁੱਪ ਅਤੇ ਹੋਰ ਨਿਵੇਸ਼ਕਾਂ ਨੂੰ ਸਰਗਰਮ ਸਹੂਲਤ, ਬੁਨਿਆਦੀ ਢਾਂਚਾ ਵਿਕਾਸ ਅਤੇ ਨੀਤੀ ਸਥਿਰਤਾ ਰਾਹੀਂ ਪੂਰਾ ਸਮਰਥਨ ਪ੍ਰਦਾਨ ਕਰਨ ਲਈ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਆਪ ਮੁੜ ਪੰਜਾਬ ਵਿਚ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ

0

👉ਚੋਣ ਨਤੀਜਿਆਂ ਦੇ ਮੁਤਾਬਕ ਜ਼ਿਲ੍ਹਾ ਪ੍ਰੀਸ਼ਦ ਦੀਆਂ 346 ਵਿਚੋਂ 218 ਤੇ ਪੰਚਾਇਤ ਸੰਮਤੀ ਦੀਆਂ 2828 ਵਿਚੋਂ 1531 ਸੀਟਾਂ ਜਿੱਤੀਆਂ
👉ਕਾਂਗਰਸ ਦੂਜੇ ਅਤੇ ਅਕਾਲੀ ਦਲ ਰਿਹਾ ਤੀਜ਼ੇ ਸਥਾਨ ‘ਤੇ, ਭਾਜਪਾ ਦੇ ਪੱਲੇ ਪਈ ਨਿਰਾਸ਼ਾ
Punjab News: 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਲਈ ਪਈਆਂ ਵੋਟਾਂ ਦੇ ਨਤੀਜ਼ੇ ਬੀਤੀ ਦੇਰ ਰਾਤ ਸਾਹਮਣੇ ਆਏ ਹਨ। ਇੰਨ੍ਹਾਂ ਨਤੀਜਿਆਂ ਦੇ ਮੁਤਾਬਕ ਕੁੱਝ ਜ਼ਿਲ੍ਹਿਆਂ ਵਿਚ ਸਿਆਸੀ ਨੁਕਸਾਨ ਝੱਲਣ ਦੇ ਬਾਵਜੂਦ ਆਮ ਆਦਮੀ ਪਾਰਟੀ ਮੁੜ ਸਭ ਤੋਂ ਵੱਡੀ ਸਿਆਸੀ ਧਿਰ ਬਣ ਕੇ ਉੱਭਰੀ ਹੈ। ਚੋਣ ਨਤੀਜਿਆਂ ਮੁਤਾਬਕ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 346 ਸੀਟਾਂ ਵਿਚੋਂ 218 ਸੀਟਾਂ ਜਿੱਤ ਕੇ ਸਭ ਤੋਂ ਪਹਿਲੇ ਸਥਾਨ ‘ਤੇ ਰਹੀ ਹੈ। ਕਾਂਗਰਸ ਨੂੰ ਜ਼ਿਲ੍ਹਾ ਪ੍ਰੀਸ਼ਦ ਵਿੱਚ 62 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 46 ਸੀਟਾਂ ਮਿਲੀਆਂ ਹਨ। ਜਦਕਿ ਭਾਜਪਾ ਦੇ ਹਿੱਸੇ 7 ਅਤੇ ਬਹੁਜਨ ਸਮਾਜ ਪਾਰਟੀ 3 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਹੈ।ਇਸੇ ਤਰ੍ਹਾਂ 10 ਅਜ਼ਾਦ ਉਮੀਦਵਾਰ ਵੀ ਜ਼ਿੱਤਣ ਵਿਚ ਸਫ਼ਲ ਰਹੇ ਹਨ।

ਇਹ ਵੀ ਪੜ੍ਹੋ ਪੰਚਾਇਤ ਸੰਮਤੀ ਚੋਣਾਂ; ਬਠਿੰਡਾ ‘ਚ SAD ਨੇ 79, AAP ਨੇ 35 ਤੇ Congress ਨੇ 16 ‘ਤੇ ਹਾਸਲ ਕੀਤੀ ਜਿੱਤ

ਦੂਜੇ ਪਾਸੇ ਜੇਕਰ ਪੰਚਾਇਤ ਸੰਮਤੀਅਆਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 2838 ਜੋਨਾਂ ਵਿਚੋਂ 352 ਵਿਚ ਨਿਰਵਿਰੋਧ ਚੋਣ ਹੋਈ ਹੈ, ਜਿਸਦੇ ਵਿਚ ਆਪ ਦੇ 339, ਕਾਂਗਰਸ ਦੇ 3 ਅਤੇ 10 ਅਜ਼ਾਦ ਉਮੀਦਵਾਰ ਸ਼ਾਮਲ ਹਨ।ਚੋਣ ਨਤੀਜਿਆਂ ਤੋਂ ਬਾਅਦ ਆਪ ਨੇ ਪੰਜਾਬ ਭਰ ਵਿਚ 1531, ਕਾਂਗਰਸ ਪਾਰਟੀ ਨੇ 612, ਸ੍ਰੋਮਣੀ ਆਕਲੀ ਦਲ ਨੇ 445, ਭਾਜਪਾ ਨੇ 73, ਬਸਪਾ ਨੇ 28 ਅਤੇ 144 ਅਜ਼ਾਦ ਉਮੀਦਵਾਰ ਜਿੱਤੇ ਹਨ।ਉਧਰ, ਵੱਡੀ ਜਿੱਤ ‘ਤੇ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਵਾਸੀਆਂ, ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਨੁੰ ਵਧਾਈ ਦਿੰਦਿਆਂ ਕਿਹਾ ਕਿ ਇਹ ਚੋਣ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਹੋਈਆਂ ਹਨ ਤੇ ਲੋਕਾਂ ਨੇ ਮੁੜ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਇੰਨ੍ਹਾਂ ਨਤੀਜਿਆਂ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਸਰਕਾਰ ਦੀਆਂ ਤੋਂ ਖੁਸ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਹੈ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਿਲਕੁਲ ਵੀ ਹੈਰਾਨ ਨਹੀਂ ਹਨ, ਲੇਕਿਨ ਸੂਬੇ ਭਰ ਵਿੱਚ ਪਾਰਟੀ ਉਮੀਦਵਾਰਾਂ ਦੇ ਪ੍ਰਦਰਸ਼ਨ ਤੋਂ ਜ਼ਰੂਰ ਸੰਤੁਸ਼ਟ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਪੰਚਾਇਤ ਸੰਮਤੀ ਚੋਣਾਂ; ਬਠਿੰਡਾ ‘ਚ SAD ਨੇ 79, AAP ਨੇ 35 ਤੇ Congress ਨੇ 16 ‘ਤੇ ਹਾਸਲ ਕੀਤੀ ਜਿੱਤ

0

Bathinda News:14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਬੀਤੀ ਦੇਰ ਰਾਤ ਚੋਣ ਨਤੀਜ਼ੇ ਸਾਹਮਣੇ ਆ ਗਏ ਹਨ। ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ ਵਿਚ ਜਿੱਥੇ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਦੇ 17 ਜੋਨਾਂ ਵਿਚੋਂ 13 ਜਿੱਤਣ ਵਿਚ ਸਫ਼ਲ ਰਿਹਾ, ਉਥੇ ਜ਼ਿਲ੍ਹੇ ਵਿਚ ਪੈਂਦੀਆਂ 8 ਪੰਚਾਇਤ ਸੰਮਤੀਆਂ ਵਿਚੋਂ 4 ਵਿਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਜਦਕਿ 4 ਵਿਚ ਵੱਡੀ ਧਿਰ ਬਣ ਕੇ ਉਭਰਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਦੇਰ ਰਾਤੀ ਜਾਰੀ ਕੀਤੇ ਅੰਕੜਿਆਂ ਮੁਤਾਬਕ 8 ਪੰਚਾਇਤ ਸੰਮਤੀਆਂ ਦੇ ਕੁੱਲ 137 ਜੋਨਾਂ ਵਿਚੋਂ ਅਕਾਲੀ ਦਲ ਨੂੰ 79 ਜੋਨਾਂ ਵਿਚ ਜਿੱਤ ਮਿਲੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ 35, ਕਾਂਗਰਸ ਨੂੰ 16 ਅਤੇ 7 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ।

ਇਹ ਵੀ ਪੜ੍ਹੋ ਬਠਿੰਡਾ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜੇ; ਕਾਂਗਰਸ ਲਈ ਖ਼ਤਰੇ ਦੀ ਘੰਟੀ

ਜੇਕਰ ਬਲਾਕ ਵਾਈਜ਼ ਗੱਲ ਕੀਤੀ ਜਾਵੇ ਤਾਂ ਬਲਾਕ ਗੋਨਿਆਣਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 1, ਕਾਂਗਰਸ 2, ਸ੍ਰੋਮਣੀ ਅਕਾਲੀ ਦਲ 11 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ।ਬਲਾਕ ਨਥਾਣਾ ਦੀਆਂ ਕੁੱਲ 16 ਸੀਟਾਂ ‘ਚੋਂ ਕਾਂਗਰਸ ਨੇ 2 ਸੀਟਾਂ, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਅਤੇ 1 ਸੀਟ ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।ਬਲਾਕ ਬਠਿੰਡਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 2, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।ਬਲਾਕ ਸੰਗਤ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 3, ਕਾਂਗਰਸ ਨੇ 1, ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।

ਇਹ ਵੀ ਪੜ੍ਹੋ ਬਠਿੰਡਾ ‘ਚ ਸਭ ਤੋਂ ਘੱਟ 3 ਤੇ ਸਭ ਤੋਂ ਵੱਧ 5213 ਵੋਟਾਂ ‘ਤੇ ਹੋਈ ਜਿੱਤ, ਪੜੋ ਵੇਰਵੇ

ਬਲਾਕ ਫੂਲ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6, ਕਾਂਗਰਸ 3 , ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।ਬਲਾਕ ਰਾਮਪੁਰਾ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 8, ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ।ਬਲਾਕ ਮੌੜ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6 , ਕਾਂਗਰਸ ਨੇ 2, ਸ੍ਰੋਮਣੀ ਅਕਾਲੀ ਦਲ ਨੈ 6 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ।ਬਲਾਕ ਤਲਵੰਡੀ ਸਾਬੋ ਦੀਆਂ ਕੁੱਲ 25 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 9, ਕਾਂਗਰਸ ਨੇ 6 ਅਤੇ ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜੇ; ਕਾਂਗਰਸ ਲਈ ਖ਼ਤਰੇ ਦੀ ਘੰਟੀ

0

👉ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕਾਂ ਦੇ ਬੋਝੇ ਰਹੇ ਖਾਲੀ
Bathinda News: ਬਠਿੰਡਾ ‘ਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਸਾਹਮਣੇ ਆਏ ਚੋਣ ਨਤੀਜੇ ਕਾਂਗਰਸ ਪਾਰਟੀ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹਨ। ਸੂਬੇ ਦੀ ਮੁੱਖ ਵਿਰੋਧੀ ਧਿਰ ਵਜੋਂ ਵਿਚਰ ਰਹੀ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਮੁੱਖ ਦਾਅਵੇਦਾਰ ਬਣੀ ਕਾਂਗਰਸ ਜਿਲਾ ਪਰਿਸ਼ਦ ਦੇ 17 ਜੋਨਾਂ ਵਿੱਚ ਆਪਣਾ ਖਾਤਾ ਖੋਲਣ ‘ਚ ਵੀ ਅਸਫਲ ਰਹੀ ਹੈ। ਜਿਲਾ ਪਰਿਸ਼ਦ ਦੇ 17 ਜੋਨਾਂ ਵਿੱਚੋਂ ਜਿੱਥੇ ਫੂਸ ਮੰਡੀ ਵਿੱਚ ਕਾਂਗਰਸ ਨੂੰ ਕੋਈ ਉਮੀਦਵਾਰ ਹੀ ਨਹੀਂ ਮਿਲਿਆ, ਉੱਥੇ 10 ਜੋਨਾਂ ਵਿੱਚ ਇਸਦੇ ਉਮੀਦਵਾਰ ਤੀਜੇ ਸਥਾਨ ਉੱਪਰ ਰਹੇ ਹਨ। ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ ਬਠਿੰਡਾ ‘ਚ ਸਭ ਤੋਂ ਘੱਟ 3 ਤੇ ਸਭ ਤੋਂ ਵੱਧ 5213 ਵੋਟਾਂ ‘ਤੇ ਹੋਈ ਜਿੱਤ, ਪੜੋ ਵੇਰਵੇ

ਜਿਲੇ ਦੀਆਂ 137 ਪੰਚਾਇਤ ਸੰਮਤੀ ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 16 ‘ਤੇ ਹੀ ਸਬਰ ਕਰਨਾ ਪਿਆ ਹੈ। ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੂੰ ਆਪਣੇ ਹਲਕੇ ਭੁੱਚੋਂ ਮੰਡੀ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਗੜ੍ਹ ਨੂੰ ਵੀ ਆਪਣੇ ਜੱਦੀ ਹਲਕੇ ਫ਼ੂਲ ਵਿਚ ਕੋਈ ਸਫ਼ਲਤਾ ਨਹੀਂ ਮਿਲੀ। ਇਸੇ ਤਰ੍ਹਾਂ ਮੋੜ ਹਲਕੇ ਵਿਚ ਵਿਚਰ ਰਹੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀਆਂ ਅਪੀਲਾਂ ਦਾ ਵੀ ਵੋਟਰਾਂ ‘ਤੇ ਕੋਈ ਅਸਰ ਨਹੀਂ ਹੋਇਆ।

ਇਹ ਵੀ ਪੜ੍ਹੋ Bathinda ‘ਚ ਅਕਾਲੀ ਦਲ ਦੀ ਹੁੰਝਾਫ਼ੇਰ ਜਿੱਤ; ਪੜ੍ਹੋ ਸਾਰੇ ਨਤੀਜ਼ੇ

ਤਲਵੰਡੀ ਸਾਬੋ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਖੁਸਬਾਜ਼ ਸਿੰਘ ਜਟਾਣਾ ਇੱਕ ਵੀ ਜ਼ਿਲ੍ਹਾ ਪ੍ਰੀਸ਼ਦ ਜਿਤਾਉਣ ਵਿਚ ਅਸਫ਼ਲ ਰਹੇ। ਹਾਲਾਂਕਿ ਹਲਕੇ ਵਿਚ ਪੰਚਾਇਤ ਸੰਮਤੀ ਦੇ ਅੱਧੀ ਦਰਜ਼ਨ ਮੈਂਬਰ ਜਰੂਰ ਜੇਤੂ ਰਹੇ। ਬਠਿੰਡਾ ਦਿਹਾਤੀ ਹਲਕੇ ਵਿਚ ਕਾਂਗਰਸ ਵਰਕਰਾਂ ਦੀ ਹਾਲਾਤ ਲਾਵਾਰਿਸਾਂ ਵਾਲੀ ਬਣੀ ਹੋਈ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਰਿਸ਼ਦ ਦੇ ਨਾਲ-ਨਾਲ ਪੰਚਾਇਤ ਸੰਮਤੀ ਚੋਣਾਂ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਵਿਧਾਨ ਸਭਾ ਚੋਣਾਂ ਤੋਂ ਐਨ ਇੱਕ ਸਾਲ ਪਹਿਲਾਂ ਹੋਈਆਂ ਇਸ ਚੋਣਾਂ ਦੇ ਨਤੀਜਿਆਂ ਨੇ ਕਾਂਗਰਸੀ ਵਰਕਰਾਂ ਵਿੱਚ ਨਿਰਾਸ਼ਤਾ ਫਲਾਉਣ ਦਾ ਕੰਮ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ‘ਚ ਸਭ ਤੋਂ ਘੱਟ 3 ਤੇ ਸਭ ਤੋਂ ਵੱਧ 5213 ਵੋਟਾਂ ‘ਤੇ ਹੋਈ ਜਿੱਤ, ਪੜੋ ਵੇਰਵੇ

0

👉ਪੰਚਾਇਤ ਸੰਮਤੀ ਵਿਚ ਸਭ ਤੋਂ ਘੱਟ 3 ਵੋਟਾਂ ਨਾਲ ਜਿੱਤ ਅਕਾਲੀ ਦਲ ਦੇ ਹਿੱਸੇ ਆਈ
Bathinda News: ਬੀਤੀ ਦੇਰ ਸ਼ਾਮ ਜਿਲਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਉਮੀਦ ਮੁਤਾਬਿਕ ਜਿੱਤ ਨਹੀਂ ਮਿਲੀ ਹੈ, ਉੱਥੇ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਵੀ ਇਸੇ ਪਾਰਟੀ ਦੇ ਹਿੱਸੇ ਆਈ ਹੈ। ਚੋਣ ਨਤੀਜਿਆਂ ਦੇ ਮੁਤਾਬਕ ਪੱਕਾ ਕਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ ਸਿਰਫ 83 ਵੋਟਾਂ ਨਾਲ ਜਿੱਤ ਨਸੀਬ ਹੋਈ ਹੈ। ਉਹਨਾਂ ਸਖਤ ਮੁਕਾਬਲੇ ਵਿੱਚ ਅਕਾਲੀ ਦਲ ਦੇ ਜਸਵੀਰ ਸਿੰਘ ਨੂੰ ਹਰਾਇਆ। ਇਸੇ ਤਰ੍ਹਾਂ ਜੋਧਪੁਰ ਪਾਖਰ ਜੋਨ ਤੋਂ ਆਪ ਦੇ ਬੂਟਾ ਸਿੰਘ ਸੰਦੋਹਾ ਨੇ ਅਕਾਲੀ ਦਲ ਦੇ ਹਰਵਿੰਦਰ ਸਿੰਘ ਕਾਕਾ ਨੂੰ 393 ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ ਹੈ।

ਇਹ ਵੀ ਪੜ੍ਹੋ Bathinda ‘ਚ ਅਕਾਲੀ ਦਲ ਦੀ ਹੁੰਝਾਫ਼ੇਰ ਜਿੱਤ; ਪੜ੍ਹੋ ਸਾਰੇ ਨਤੀਜ਼ੇ

ਦੂਜੇ ਪਾਸੇ ਜੇਕਰ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਹਲਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਵਰਨ ਸਿੰਘ ਸਭ ਤੋਂ ਅੱਗੇ ਹਨ। ਉਹਨਾਂ ਕਾਗਰਸ ਦੇ ਉਮੀਦਵਾਰ ਨੂੰ 5213 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ।ਜਦਕਿ ਜਿਲ੍ਹੇ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਡੀ ਜਿੱਤ ਜੈ ਸਿੰਘ ਵਾਲਾ ਜੋਨ ਦੇ ਅਕਾਲੀ ਉਮੀਦਵਾਰ ਗੁਰਇਕਬਾਲ ਸਿੰਘ ਬਰਾੜ ਦੇ ਹਿੱਸੇ ਆਈ ਹੈ, ਜਿਸ ਨੇ ਆਪਣੇ ਸਿਰਨਾਵੀਂਏ ਗੁਰਇਕਬਾਲ ਸਿੰਘ ਚਹਿਲ ਨੂੰ 5057 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ-ਸੰਮਤੀ ਚੋਣ ਨਤੀਜ਼ੇ; ਵੱਡੇ ਦਿੱਗਜ਼ਾਂ ਦੇ ਪਿੰਡਾਂ ਵਿਚੋਂ ਮਿਲੀ ਹਾਰ, ਮੁੱਖ ਮੰਤਰੀ ਦੇ ਪਿੰਡ ‘ਚ ਮਿਲੀ ਵੱਡੀ ਜਿੱਤ

ਹਾਲਾਂਕਿ ਪੰਚਾਇਤ ਸੰਮਤੀ ਵਿਚ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਅਕਾਲੀ ਦਲ ਨੂੰ ਭਾਈ ਬਖਤੌਰ ਜੋਨ ਤੋਂ ਮਿਲੀ ਹੈ, ਜਿੱਥੇ ਇਸਦੇ ਉਮੀਦਵਾਰ ਨੇ 3 ਵੋਟਾਂ ਦੇ ਅੰਤਰ ਨਾਲ ਜਿੱਤ ਦਾ ਸਰਟੀਫਿਕੇਟ ਲਿਆ ਹੈ। ਜੇਕਰ ਇਕੱਲੇ ਜ਼ਿਲ੍ਹਾ ਪ੍ਰੀਸ਼ਦ ਵਿਚ ਹੀ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ 1,45,063, ਆਮ ਆਦਮੀ ਪਾਰਟੀ ਨੂੰ 1,01,432 ਅਤੇ ਕਾਂਗਰਸ ਨੂੰ 75,141 ਜਦਕਿ ਭਾਜਪਾ ਨੂੰ ਸਿਰਫ਼ 8581 ਵੋਟਾਂ ਹੀ ਮਿਲੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900760