Friday, May 1, 2026
Home Blog Page 2712

ਮੁੱਖ ਮੰਤਰੀ ਖੱਟਰ ਵਲੋਂ ਦੀਵਾਲੀ ਦੀ ਵਧਾਈ

0

ਪੰਜਾਬੀ ਖ਼ਬਰਸਾਰ ਬਿਊਰੋ
ਚੰਡੀਗੜ੍ਹ, 3 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਲੋਕਾਂ ਨੂੰ ਦੀਵਿਆਂ ਦੇ ਤਿਊਹਾਰ ਦੀਵਾਲੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਦੀਵਿਆਂ ਦੇ ਇਸ ਪਾਵਨ ਤਿਉਹਾਰ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ਼ਵਰ ਤੋਂ ਕਾਮਨਾ ਕੀਤੀ ਹੈ ਕਿ ਇਹ ਉਤਸਵ ਸਾਰਿਆਂ ਦੇ ਜੀਵਨ ਵਿਚ ਨਵੀਂ ਰੋਸ਼ਨੀ ਲੈ ਕੇ ਆਵੇ ਅਤੇ ਸੂਬਾ ਸਦਾ, ਸੁੱਖ, ਖੁਸ਼ਹਾਲੀ ਅਤੇ ਸੋਭਾਗ ਨਾਲ ਆਲੋਕਿਤ ਰਹਿੰਦੇ ਹੋਏ ਭਾਰਤ ਦੇ ਮਾਨਚਿੱਤਰ ‘ਤੇ ਆਪਣੀ ਚਮਕਦਾ ਰਹੇ।
ਸ੍ਰੀ ਮਨੋਹਰ ਲਾਲ ਨੇ ਸੂਬਾਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਮਿਲਜੁਲ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ। ਉਨ੍ਹਾਂ ਨੇ ਕਾਮਨਾ ਵਿਅਕਤ ਕੀਤੀ ਹੈ ਕਿ ਸੂਬਾਵਾਸੀਅ ਭਗਵਾਨ ਸ੍ਰੀਰਾਮ ਦੇ ਦੱਸੇ ਹੋਏ ਮਾਰਗ ‘ਤੇ ਚਲਣ ਅਤੇ ਜੀਵਨ ਦੀ ਸੱਚੀ ਸ਼ਾਂਤੀ ਅਤੇ ਖੁਸ਼ਹਾਲੀ ਦਾ ਆਨੰਦ ਲੈਣ।ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਹੀ ਦੀਵਾਲੀ ਮਨਾਉਣ ਅਤੇ ਆਪਣਿਆਂ ਦਾ ਖਿਆਲ ਰੱਖਣ, ਮਾਸਕਪਹਿਲਣ ਤੇ ਸਹੀ ਦੂਰੀ ਬਣਾਏ ਰੱਖਣ। ਉਨ੍ਹਾਂ ਨੇ ਰਾਜ ਦੇ ਸਾਰੇ ਲੋਕਾਂ ਨੂੰ ਆਪਸੀ ਪੇ੍ਰਮ, ਸਦਭਾਵ ਤੇ ਭਾਈਚਾਰੇ ਦੇ ਨਾਲ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ।ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ 1500 ਰੁਪਏ ਬੋਨਸ ਦੇਣ ਦਾ ਐਲਾਨ

ਭਾਰਤ ਵਿੱਚ ਕੋਵਿਡ-19 ਟੀਕਾਕਰਣ ਦਾ ਅੰਕੜਾ 107.29 ਕਰੋੜ ਪਹੁੰਚਿਆ

ਪਿਛਲੇ 24 ਘੰਟਿਆਂ ਵਿੱਚ 41.16 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ
ਵਰਤਮਾਨ ਵਿੱਚ ਰਿਕਵਰੀ ਦਰ 98.22% ਹੈ
ਪਿਛਲੇ 24 ਘੰਟਿਆਂ ਵਿੱਚ 11,903 ਨਵੇਂ ਕੇਸ ਸਾਹਮਣੇ ਆਏ
ਪੰਜਾਬੀ ਖ਼ਬਰਸਾਰ ਬਿਉੂਰੋ
ਨਵੀਂ ਦਿੱਲੀ, 3 ਨਵੰਬਰ : ਪਿਛਲੇ 24 ਘੰਟਿਆਂ ਵਿੱਚ ਟੀਕੇ ਦੀਆਂ 41,16,230 ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਨੇ 107.29 ਕਰੋੜ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਉਣ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ। ਅੱਜ ਸਵੇਰੇ 7 ਵਜੇ ਤੱਕ ਦੀ ਆਰਜੀ ਰਿਪੋਰਟ ਦੇ ਅਨੁਸਾਰ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ 1,07,29,66,315ਦੇ ਅੰਕੜੇ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 14,159 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੀ ਸੁਰੂਆਤ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,36,97,740 ਹੈ।ਸਿੱਟੇ ਵਜੋਂ, ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਦੀ ਰਿਕਵਰੀ ਦਰ 98.22% ਹੈ।ਦੇਸ ਵਿੱਚ ਪਿਛਲੇ 129 ਦਿਨਾਂ ਤੋਂ ਲਗਾਤਾਰ ਰੋਜਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸਾਸਿਤ ਪ੍ਰਦੇਸਾਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਪ੍ਰਯਤਨਾਂ ਦਾ ਹੀ ਨਤੀਜਾ ਹੈ।ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,903 ਨਵੇਂ ਕੇਸ ਸਾਹਮਣੇ ਆਏ ਹਨ।ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,51,209 ਹੈ, ਜੋ 252ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਦੇਸ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.44% ਹਨ, ਜੋ ਕਿ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।ਦੇਸ ਭਰ ਵਿੱਚ ਕੋਵਿਡ ਟੈਸਟਿੰਗ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 10,68,514 ਟੈਸਟ ਕੀਤੇ ਗਏ ਹਨ। ਭਾਰਤ ਵਿੱਚ ਹੁਣ ਤੱਕ 61.12 ਕਰੋੜ ਤੋਂ ਵੱਧ (61,12,78,853) ਟੈਸਟ ਕੀਤੇ ਗਏ ਹਨ।ਇੱਕ ਪਾਸੇ ਦੇਸ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ, ਤਾਂ ਦੁਸਰੇ ਪਾਸੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 1.18% ਹੈ, ਜੋ ਪਿਛਲੇ 40 ਦਿਨਾਂ ਤੋਂ ਲਗਾਤਾਰ 2% ਤੋਂ ਹੇਠਾਂ ਕਾਇਮ ਹੈ। ਰੋਜਾਨਾ ਪਾਜ਼ਿਟਿਵਿਟੀ ਦਰ 1.42% ਹੈ। ਰੋਜਾਨਾ ਪਾਜ਼ਿਟਿਵਿਟੀ ਦਰ ਪਿਛਲੇ 30 ਦਿਨਾਂ ਤੋਂ 2% ਤੋਂ ਹੇਠਾਂ ਅਤੇ 65 ਦਿਨਾਂ ਤੋਂ ਲਗਾਤਾਰ 3% ਤੋਂ ਹੇਠਾਂ ਬਣੀ ਹੋਈ ਹੈ।
ਬਾਕਸ
ਸੂਬਿਆਂ ਨੂੰ ਟੀਕਿਆਂ ਦੀਆਂ 114 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ
ਨਵੀਂ ਦਿੱਲੀ: ਕੇਂਦਰ ਸਰਕਾਰ ਦੇਸ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਨੂੰ ਵਿਸਤਿ੍ਰਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਇਸਦੇ ਲਈ ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਮਾਧਿਅਮਾਂ ਨਾਲ ਟੀਕੇ ਦੀਆਂ 114 ਕਰੋੜ ਤੋਂ ਜਿਆਦਾ (1,14,44,05,215) ਖੁਰਾਕਾਂ ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ

0

ਸੁਖਜਿੰਦਰ ਮਾਨ
ਚੰਡੀਗੜ, 3 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਾਵਨ ਮੌਕੇ ਦੀ ਵਧਾਈ ਦਿੱਤੀ ਹੈ।ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਆਓ, ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਅਸੀਂ ਰਵਾਇਤੀ ਤਰੀਕੇ ਰਾਹੀਂ ਮਨਾਉਂਦੇ ਹੋਏ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨਾਲ ਖ਼ੁਸ਼ੀਆਂ ਤੇ ਚਾਵਾਂ ਦੇ ਦੀਵੇ ਬਾਲੀਏ।”
ਮੁੱਖ ਮੰਤਰੀ ਚੰਨੀ ਨੇ ਸਮੂਹ ਲੋਕਾਂ ਖ਼ਾਸ ਕਰ ਕੇ ਸਿੱਖ ਪੰਥ ਨੂੰ ‘ਬੰਦੀ ਛੋੜ ਦਿਵਸ’ ਦੇ ਇਤਿਹਾਸਕ ਦਿਹਾੜੇ ਦੀ ਵੀ ਨਿੱਘੀ ਮੁਬਾਰਕਬਾਦ ਦਿੱਤੀ।ਇਹ ਦਿਵਸ 1612 ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦੀਵਾਲੀ ਵਾਲੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਤੋਂ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਦੇ ਮੌਕੇ ਵਜੋਂ ਮਨਾਇਆ ਜਾਂਦਾ ਹੈ।
ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵੀ ਮੁਬਾਰਕਬਾਦ ਦਿੱਤੀ ਅਤੇ ਇਸ ਦੇ ਨਾਲ ਭਗਵਾਨ ਵਿਸ਼ਵਕਰਮਾ ਜੀ ਦੀ ਸ਼ਿਲਪਕਾਰ ਦੀ ਭਾਵਨਾ ਸਮੁੱਚੇ ਮਾਨਵ ਜਗਤ ਵਿੱਚ ਹੋਰ ਪ੍ਰਬਲ ਹੋਵੇਗੀ ਅਤੇ ਕਿਰਤੀ ਵਰਗ ਦਾ ਸਤਿਕਾਰ ਹੋਰ ਵਧੇਗਾ। ਉਨ੍ਹਾਂ ਨੇ ਨਾਲ ਹੀ ਆਸ ਪ੍ਰਗਟਾਈ ਕਿ ਸਮੂਹ ਕਿਰਤੀ ਵਰਗ ਦਾ ਜੀਵਨ ਹੋਰ ਵੀ ਖੁਸ਼ਹਾਲ ਹੋਵੇਗਾ।
ਮੁੱਖ ਮੰਤਰੀ ਨੇ ਲੋਕਾਂ ਨੂੰ ਇਨ੍ਹਾਂ ਪਵਿੱਤਰ ਮੌਕਿਆਂ ਨੂੰ ਜਾਤ, ਰੰਗ ਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਰਵਾਇਤੀ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਫਿਰਕੂ ਸਦਭਾਵਨਾ, ਕੌਮੀ ਏਕਤਾ ਅਤੇ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।

ਰੰਧਾਵਾ ਨੇ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸਬੰਧੀ ਡੀ.ਜੀ.ਪੀ. ਤੋਂ ਰਿਪੋਰਟ ਮੰਗੀ

0

ਉਪ ਮੁੱਖ ਮੰਤਰੀ ਨੇ ਪੁਲਿਸ ਮੁਖੀ ਨੂੰ ਸੱਤ ਦਿਨਾਂ ਅੰਦਰ ਰਿਪੋਰਟ ਸੌਂਪਣ ਲਈ ਆਖਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਨਵੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਅੱਜ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ।
ਅੱਜ ਇਥੇ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਇਹ ਬਹੁਤ ਹੀ ਗੰਭੀਰ ਮਸਲਾ ਹੈ ਜੋ ਤਰੁੰਤ ਜਾਂਚ ਦੀ ਮੰਗ ਕਰਦਾ ਹੈ, ਇਸ ਲਈ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਭਰਤੀ ਪ੍ਰਕਿਰਿਆ ਨਾਲ ਜੁੜੇ ਸਾਰੇ ਤੱਥ ਪੇਸ਼ ਕਰਨ ਲਈ ਆਖਿਆ ਹੈ। ਉਨ੍ਹਾਂ ਡੀ.ਜੀ.ਪੀ. ਨੂੰ ਇਹ ਰਿਪੋਰਟ ਸੱਤ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ।
ਗ੍ਰਹਿ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮੁੱਚੇ ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਜੇਕਰ ਇਸ ਭਰਤੀ ਪ੍ਰਕਿਰਿਆ ਵਿੱਚ ਕੋਈ ਉਲੰਘਣਾ ਜਾਂ ਬੇਨਿਯਮੀ ਪਾਈ ਗਈ ਤਾਂ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਪ ਮੁੱਖ ਮੰਤਰੀ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੇ ਜਾਂਚ ਦੇ ਆਦੇਸ਼

0

ਸੁਖਜਿੰਦਰ ਮਾਨ
ਚੰਡੀਗੜ੍ਹ, 3 ਨਵੰਬਰ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਵੱਲੋਂ ਮਾਨਸਾ ਵਿਖੇ ਪੇਸ਼ੀ ਦੌਰਾਨ ਜੇਲ੍ਹ ਸਟਾਫ ਉਤੇ ਕਥਿਤ ਤੌਰ ਉਤੇ ਉਸ ਦੇ ਸਰੀਰ ਉੱਪਰ ਅਪੱਤੀਜਨਕ ਸ਼ਬਦ ਲਿਖੇ ਹੋਣ ਦੇ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸ. ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ, ਨੇ ਏ.ਡੀ.ਜੀ.ਪੀ. (ਜੇਲ੍ਹਾਂ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਏ.ਡੀ.ਜੀ.ਪੀ. (ਜੇਲ੍ਹਾਂ) ਪੀ ਕੇ ਸਿਨਹਾ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਫ਼ਿਰੋਜ਼ਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ ਜੋ ਭਲਕੇ ਇਕ ਪੁਲਿਸ ਅਫਸਰ ਨੂੰ ਲੈ ਕੇ ਮੌਕੇ ਉਤੇ ਜਾ ਕੇ ਜਾਂਚ ਕਰਨਗੇ।

ਕੈਪਟਨ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਬਣਾਈ ਪੰਜਾਬ ਲੋਕ ਕਾਂਗਰਸ

0

ਸੁਖਜਿੰਦਰ ਮਾਨ
ਚੰਡੀਗੜ ,2 ਨਵੰਬਰ: ਲੰਮੇ ਚਿਰ ਤੋਂ ਉਡੀਕੇ ਜਾ ਰਹੇ ਫੈਸਲੇ ਤਹਿਤ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਅਪਣੀ ਨਵੀਂ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਅਚਾਨਕ ਅੱਧੀ ਰਾਤ ਟਵੀਟ ਕਰਕੇ ਗੱਦੀਓ ਲਾਹੁਣ ਦੀ ਕੀਤੀ ਕਵਾਇਦ ਤੋਂ ਦੁਖੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕਾਂਗਰਸ ਨਾਲੋਂ ਨਾਤਾ ਤੋੜਣ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਦਸਣਾ ਬਣਦਾ ਹੈਕਿ 18 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਕੈਪਟਨ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਨੇ ਜਿੰਮੇਵਾਰੀ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਦਾ ਸਭ ਤੋਂ ਵੱਧ ਛੱਤੀ ਦਾ ਅੰਕੜਾ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਰਿਹਾ ਸੀ। ਉਨ੍ਹਾਂ ਪੂਰੇ ਸੱਤ ਪੇਜਾਂ ਦੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿਚ ਵੀ ਸਿੱਧੂ ਨੂੰ ਕੋਸਿਆ ਹੈ ਤੇ ਦਾਅਵਾ ਕੀਤਾ ਹੈਕਿ ਗਾਂਧੀ ਪ੍ਰਵਾਰ ਇਸ ਫੈਸਲੇ ਤੋਂ ਇੱਕ ਦਿਨ ਜਰੂਰ ਪਛਤਾਏਗਾ ਪ੍ਰੰਤੂ ਉਸ ਸਮੇਂ ਤੰਕ ਕਾਫ਼ੀ ਦੇਰ ਹੋ ਚੁੱਕੀ ਹੋਵੇਗੀ। ਪਹਿਲਾਂ ਇਹ ਚਰਚੇ ਵੀ ਚੱਲੇ ਸਨ ਕਿ ਕਾਂਗਰਸ ਹਾਈਕਮਾਂਡ ਮੁੜ ਕੈਪਟਨ ਨੂੰ ਅਪਣੇ ਨਾਲ ਜੋੜਣ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਕੈਪਟਨ ਨੇ ਅਸਤੀਫ਼ਾ ਦੇ ਕੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਵੀਂ ਪਾਰਟੀ ਦਾ ਕਿਸਾਨੀ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਛੱਡਣ ਵਾਲੇ ਅਕਾਲੀ ਧੜਿਆਂ ਨਾਲ ਵਿਧਾਨ ਸਭਾ ਚੋਣਾਂ 2022 ਲਈ ਗਠਜੋੜ ਕੀਤਾ ਜਾਵੇਗਾ।

 

ਖੇਤੀ ਬਿੱਲਾਂ ਦੇ ਵਿਰੋਧ ’ਚ ਅਸਤੀਫ਼ਾ ਦੇਣ ਵਾਲੇ ਅਭੈ ਚੋਟਾਲਾ 6749 ਵੋਟਾਂ ਨਾਲ ਮੁੜ ਜਿੱਤੇ

0

ਏਲਨਾਬਾਦ ਸੀਟ ਤੋਂ ਭਾਜਪਾ-ਜਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ ਹਰਾਇਆ
ਕਾਂਗਰਸ ਦੇ ਬੈਨੀਵਾਲ ਦੀ ਦੀ ਹੋਈ ਜਮਾਨਤ ਜਬਤ
ਸੁਖਜਿੰਦਰ ਮਾਨ
ਚੰਡੀਗੜ ,2 ਨਵੰਬਰ: ਤਿੰਨ ਖੇਤੀ ਬਿੱਲਾਂ ਨੂੰ ਰੱਦ ਨਾ ਕਰਨ ਦੇ ਵਿਰੋਧ ’ਚ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਇੰਡੀਅਨ ਨੈਸਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਮੁੜ ਏਲਨਾਬਾਦ ਹਲਕੇ ਤੋਂ ਚੋਣ ਜਿੱਤ ਗਏ ਹਨ। ਉਨ੍ਹਾਂ ਇਸ ਚੋਣ ਵਿਚ ਹੋਏ ਮੁਕਾਬਲੇ ਦੌਰਾਨ ਭਾਜਪਾ-ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਦੇ ਫਰਕ ਨਾਲ ਹਰਾਇਆ। ਜਦਂੋਕਿ ਕਾਂਗਰਸ ਦੇ ਉਮੀਦਵਾਰ ਪਵਨ ਬੈਨੀਵਾਲ ਨੂੰ ਸਿਰਫ਼ 20 ਹਜ਼ਾਰ ਤੋਂ ਵੀ ਘੱਟ ਵੋਟਾਂ ਹਾਸਲ ਹੋਈਅ। ਅੰਕੜਿਆਂ ਮੁਤਾਬਕ ਚੋਟਾਲਾ ਨੂੰ 65992 ਵੋਟਾਂ ਅਤੇ ਗੋਬਿੰਦ ਕਾਂਡਾ ਨੂੰ 59253 ਵੋਟਾਂ ਪ੍ਰਾਪਤ ਹੋਈਆਂ । ਇਹ ਸੀਟ ਜਿੱਤਣ ਲਈ ਜਿੱਥੇ ਹਰਿਆਣਾ ਦੀ ਖੱਟਰ ਸਰਕਾਰ ਨੇ ਅਪਣਾ ਵਕਾਰ ਦਾਅ ’ਤੇ ਲਗਾਇਆ ਹੋਇਆ ਸੀ, ਉਥੇ ਫੁੱਟ ਪੈਣ ਤੋਂ ਬਾਅਦ ਪਹਿਲੀ ਵਾਰ ਸਿਆਸੀ ਤੌਰ’ਤੇ ਵਿਚਰ ਰਹੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਵੀ ਅਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਦਿ੍ਰੜ ਸਨ ਤੇ ਦੂਜੇ ਪਾਸੇ ਇਨੈਲੋ ਤੋਂ ਵੱਖ ਹੋ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਜਜਪਾ ਬਣਾ ਕੇ ਉਪ ਮੁੱਖ ਮੰਤਰੀ ਬਣਨ ਵਾਲੇ ਦੁਸਅਿੰਤ ਚੋਟਾਲਾ ਤੇ ਉਨ੍ਹਾਂ ਦੇ ਪਿਤਾ ਅਜੈ ਸਿੰਘ ਚੋਟਾਲਾ ਨੇ ਵੀ ਕਾਂਡਾ ਨੂੰ ਜਤਾਉਣ ਲਈ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਸੀ।

ਰਾਜਾ ਵੜਿੰਗ ਵੱਲੋਂ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ ਉਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਗੁੰਡਾਗਰਦੀ ਦਾ ਪਰਦਾਫ਼ਾਸ਼

0
ਸਰਕਾਰੀ ਡਰਾਈਵਰ ਵੱਲੋਂ ਫ਼ੋਨ ‘ਤੇ ਧੱਕੇਸ਼ਾਹੀ ਬਾਰੇ ਦੱਸਣ ਤੋਂ ਬਾਅਦ ਮੌਕੇ ਉਤੇ ਪੁੱਜੇ ਟਰਾਂਸਪੋਰਟ ਮੰਤਰੀ*
*ਪ੍ਰਾਈਵੇਟ ਆਪ੍ਰੇਟਰ ਦੀ ਬੱਸ ਕਰਵਾਈ ਜ਼ਬਤ*
*ਟਰਾਂਸਪੋਰਟ ਕੰਪਨੀ ਦੇ ਮੁਲਾਜ਼ਮ ਪੁਲਿਸ ਹਵਾਲੇ ਕੀਤੇ*
ਸੁਖਜਿੰਦਰ ਮਾਨ
*ਚੰਡੀਗੜ੍ਹ, 2 ਨਵੰਬਰ:ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ ‘ਤੇ ਪ੍ਰਾਈਵੇਟ ਬੱਸ ਆਪ੍ਰੇਟਰ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਜਿਥੇ ਪ੍ਰਾਈਵੇਟ ਬੱਸ ਨੂੰ ਜ਼ਬਤ ਕਰਵਾਇਆ, ਉਥੇ ਪ੍ਰਾਈਵੇਟ ਆਪ੍ਰੇਟਰ ਦੇ ਕਾਰਿੰਦਿਆਂ ਨੂੰ ਵੀ ਪੁਲਿਸ ਹਵਾਲੇ ਕੀਤਾ।
ਇੱਥੋਂ ਦੇ ਸੈਕਟਰ-43 ਦੇ ਬੱਸ ਅੱਡੇ ਉਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਜੁਝਾਰ ਟਰਾਂਸਪੋਰਟ ਕੰਪਨੀ ਦੇ ਕਾਰਿੰਦਿਆਂ ਨੇ ਗੁੰਡਾਗਰਦੀ ਕਰਦਿਆਂ ਪੰਜਾਬ ਦੀ ਸਰਕਾਰੀ ਵਾਲਵੋ ਬੱਸ ਨੂੰ ਧੱਕੇ ਨਾਲ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ। ਇਸ ਗੁੰਡਾਗਰਦੀ ਬਾਰੇ ਸਰਕਾਰੀ ਬੱਸ ਦੇ ਡਰਾਈਵਰ ਨੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਫੋਨ ਕਰ ਦਿੱਤਾ ਜਿਸ ਪਿੱਛੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ਉਤੇ ਪੁੱਜੇ ਅਤੇ ਉਨ੍ਹਾਂ ਮੌਕੇ ਉਤੇ ਪੁਲਿਸ ਬੁਲਾ ਕੇ ਪ੍ਰਾਈਵੇਟ ਕੰਪਨੀ ਦੇ ਕਾਰਿੰਦਿਆਂ ਨੂੰ ਪੁਲਿਸ ਹਵਾਲੇ ਕਰਵਾਇਆ ਅਤੇ ਕੰਪਨੀ ਦੀ ਬੱਸ ਜ਼ਬਤ ਕਰਵਾਈ।
ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਪਨਬੱਸ ਡਿੱਪੂ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੰਡੀਗੜ੍ਹ ਤੋਂ ਗੰਗਾਨਗਰ ਵਾਇਆ ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਦੋ ਵਾਲਵੋ ਸੁਪਰ ਇੰਟੈਰਗਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਬੱਸ ਨੰਬਰ ਪੀ.ਬੀ. 04 ਏਏ -7439, ਜਿਸ ਨੂੰ ਡਰਾਈਵਰ ਅਵਤਾਰ ਸਿੰਘ ਚਲਾ ਰਿਹਾ ਸੀ, ਜਦੋਂ ਸੈਕਟਰ-43 ਬੱਸ ਸਟੈਂਡ ਵਿੱਚੋਂ ਆਪਣੇ ਬਣਦੇ ਟਾਈਮ ਦੁਪਹਿਰੇ 02:05 ਵਜੇ ਵਾਪਸੀ ਰੂਟ ਲੁਧਿਆਣਾ-ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਣ ਲੱਗੀ ਤਾਂ ਜੁਝਾਰ ਟਰਾਂਸਪੋਰਟ ਕੰਪਨੀ ਦੇ ਅੱਡਾ ਇੰਚਾਰਜ ਮਨਜੀਤ ਸਿੰਘ ਅਤੇ ਠੇਕੇਦਾਰ ਰਾਜਵੀਰ ਸਿੰਘ ਨੇ ਗੁੰਡਾਗਰਦੀ ਕਰਦੇ ਹੋਏ ਇਸ ਬੱਸ ਨੂੰ ਰਵਾਨਾ ਹੋਣ ਤੋਂ ਰੋਕ ਦਿੱਤਾ ਅਤੇ ਸਵਾਰੀਆਂ ਨੂੰ ਉਤਾਰ ਦਿੱਤਾ।
ਇਸ ਬਾਰੇ ਬੱਸ ਡਰਾਈਵਰ ਨੇ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਨੂੰ ਫੋਨ ਕੀਤਾ, ਜਿਸ ਉਤੇ ਟਰਾਂਸਪੋਰਟ ਮੰਤਰੀ ਤੁਰੰਤ ਮੌਕੇ ਉਤੇ ਪੁੱਜੇ ਅਤੇ ਉਨ੍ਹਾਂ ਪੁਲਿਸ ਬੁਲਾਈ। ਉਨ੍ਹਾਂ ਜੁਝਾਰ ਟਰਾਂਸਪੋਰਟ ਕੰਪਨੀ ਦੀ ਬੱਸ ਨੂੰ ਜ਼ਬਤ ਕਰਨ ਲਈ ਪੁਲਿਸ ਨੂੰ ਆਖਿਆ ਅਤੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮਾਂ ਨੂੰ ਪੁਲਿਸ ਹਵਾਲੇ ਕਰਵਾਇਆ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਆਪ੍ਰੇਟਰ ਜਾਂ ਉਸ ਦੇ ਕਿਸੇ ਕਾਰਿੰਦੇ ਨੂੰ ਗੁੰਡਾਗਰਦੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਕੋਈ ਵਿਅਕਤੀ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਸ ਬੱਸ ਦੇ ਟਾਈਮ ਨੂੰ ਪਹਿਲਾਂ ਹੀ ਸਕੱਤਰ ਸਟੇਟ ਟਰਾਂਸਪੋਰਟ ਅਥਾਰਟੀ, ਯੂ.ਟੀ. ਚੰਡੀਗੜ੍ਹ ਨੇ ਆਪਣੇ ਮੀਮੋ ਨੰਬਰ ਵੱਲੋਂ ਆਪਣੇ ਮੀਮੋ ਨੰ : 3723 / ਐਸ.ਟੀ.ਏ / 2018 ਮਿਤੀ : 25/04/2018 ਰਾਹੀਂ ਪ੍ਰਵਾਨਗੀ ਦਿੱਤੀ ਹੋਈ ਹੈ।

ਪੰਜਾਬ ਪੁਲੀਸ ਵਲੋਂ ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

0

ਸੁਖਜਿੰਦਰ ਮਾਨ
ਮੋਗਾ ,2 ਨਵੰਬਰ: ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਮੋਗਾ ਦੇ ਧਰਮਕੋਟ ਸਬ-ਡਵੀਜਨ ਦੇ ਬੱਦੂਵਾਲ ਬਾਈਪਾਸ ‘ਤੇ ਸਥਿਤ ਇੱਕ ਗੋਦਾਮ ਤੋਂ 1800 ਕਿਲੋ ਵਜ਼ਨ ਵਾਲੀਆਂ ਭੁੱਕੀ ਦੀਆਂ 90 ਬੋਰੀਆਂ (20 ਕਿਲੋ ਪ੍ਰਤੀ ਬੋਰੀ) ਬਰਾਮਦ ਕੀਤੀਆਂ ਹਨ। ਪੁਲੀਸ ਨੇ ਗੋਦਾਮ ਵਿੱਚੋਂ ਇੱਕ ਟਰੱਕ (ਐਚਆਰ-64-6149) ਅਤੇ ਇੱਕ ਐਮਯੂਵੀ ਜ਼ਾਈਲੋ (ਪੀਬੀ-05-ਜੇ-9539) ਨੂੰ ਵੀ ਕਬਜ਼ੇ ਵਿੱਚ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੁਲੀਸ ਨੂੰ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਐਸਐਸਪੀ ਮੋਗਾ ਸੁਰਿੰਦਰਜੀਤ ਸਿੰਘ ਮੰਡ ਨੇ ਪੁਲਿਸ ਟੀਮ ਨੂੰ ਗੋਦਾਮ ‘ਤੇ ਛਾਪੇਮਾਰੀ ਲਈ ਭੇਜਿਆ।ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਭੁੱਕੀ ਨੂੰ ਜਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਪਿੰਡ ਦੌਲੇਵਾਲਾ ਦੇ ਪਿੱਪਲ ਸਿੰਘ, ਜੋ ਕਿ ਐਨਡੀਪੀਐਸ ਐਕਟ ਤਹਿਤ 30 ਸਾਲ ਦੀ ਸਜਾ ਕੱਟ ਰਿਹਾ ਹੈ, ਸਮੇਤ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਹੋਰ 10 ਦੋਸ਼ੀਆਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਲਾਭਾ, ਮਿੰਨਾ ਸਿੰਘ, ਰਸਾਲ ਸਿੰਘ ਉਰਫ ਨੰਨੂ, ਕਰਮਜੀਤ ਸਿੰਘ ਉਰਫ ਕਰਮਾ, ਗੁਰਜਿੰਦਰ ਸਿੰਘ ਉਰਫ ਮੋਟੂ, ਜੁਗਰਾਜ ਸਿੰਘ ਉਰਫ ਜੋਗਾ, ਲਖਵਿੰਦਰ ਸਿੰਘ ਉਰਫ ਕੱਕੂ, ਪਰਮਜੀਤ ਸਿੰਘ ਉਰਫ ਪੰਮਾ ਅਤੇ ਬੂਟਾ ਸਿੰਘ, ਸਾਰੇ ਵਾਸੀ ਪਿੰਡ ਦੌਲੇਵਾਲਾ ਅਤੇ ਮੰਗਲ ਸਿੰਘ ਵਾਸੀ ਪਿੰਡ ਮੰਦਿਰ ਵਜੋਂ ਹੋਈ ਹੈ ।
ਐਸਐਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।ਦੱਸਣਯੋਗ ਹੈ ਕਿ ਥਾਣਾ ਧਰਮਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61/85 ਅਧੀਨ ਐਫ.ਆਈ.ਆਰ ਨੰਬਰ 202 ਮਿਤੀ 1 ਨਵੰਬਰ 2021 ਨੂੰ ਦਰਜ ਕੀਤੀ ਗਈ ਹੈ।

ਪਰਗਟ ਸਿੰਘ ਹੋਏ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰੂਬਰੂ

0

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਦਿ੍ਰੜ ਇਰਾਦੇ, ਸਖਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਆ
ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਸਮਝਦਿਆਂ ਗਰੀਨ ਦੀਵਾਲੀ ਮਨਾਈ ਜਾਵੇ: ਪਰਗਟ ਸਿੰਘ
ਪਰਗਟ ਸਿੰਘ ਨੇ ਆਪਣੇ ਸਕੂਲ ਅਧਿਆਪਕਾਂ ਅਤੇ ਸਕੂਲੀ ਸਹਿਪਾਠੀਆਂ ਨੂੰ ਵੀ ਚੇਤੇ ਕੀਤਾ
ਮਾਤ ਭਾਸ਼ਾ ਪੰਜਾਬੀ ਨੂੰ ਅਹਿਮੀਅਤ ਦੇਣ ’ਤੇ ਦਿੱਤਾ ਜ਼ੋਰ
ਪ੍ਰਾਇਮਰੀ ਤੋਂ ਹੀ ਬੱਚਿਆਂ ਦੇ ਹੁਨਰ ਦੀ ਤਲਾਸ਼ ਕਰਕੇ ਕਰੀਅਰ ਕਾਊਂਸਲਿੰਗ ਕੀਤੀ ਜਾਵੇ
ਸੁਖਜਿੰਦਰ ਮਾਨ
ਚੰਡੀਗੜ, 2 ਨਵੰਬਰ: ਨੌਜਵਾਨਾਂ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਸਖਤ ਮਿਹਨਤ, ਦਿ੍ਰੜ ਇਰਾਦੇ ਤੇ ਸਮਰਪਣ ਭਾਵਨਾ ਨਾਲ ਆਪਣ ਕੰਮ ਕਰਨਾ ਚਾਹੀਦਾ ਹੈ। ਟੀਚਾ ਕਿੰਨਾ ਵੀ ਮੁਸ਼ਕਲ ਹੋਵੇ, ਉਹ ਅਸੰਭਵਨ ਨਹੀਂ ਹੁੰਦਾ ਜਿਸ ਲਈ ਹਾਂਪੱਖੀ ਰਵੱਈਆ ਨਹੀਂ ਛੱਡਣਾ ਚਾਹੀਦਾ। ਹਰ ਬੱਚੇ ਅੰਦਰ ਹੁਨਰ ਛੁਪਿਆ ਹੁੰਦਾ ਹੈ, ਲੋੜ ਹੈ ਇਸ ਦੀ ਸ਼ਨਾਖਤ ਕਰਕੇ ਤਰਾਸ਼ਣ ਦੀ। ਪ੍ਰਾਇਮਰੀ ਤੋਂ ਹੀ ਬੱਚਿਆਂ ਦੀ ਕਰੀਅਰ ਕਾਊਂਸਿੰਗ ਕਰਨੀ ਚਾਹੀਦੀ ਹੈ।ਇਹ ਗੱਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਐਜੂਸੈਟ ਰਾਹੀਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੇ ਸੰਬੋਧਨ ਵਿੱਚ ਕਹੀ।
ਪਰਗਟ ਸਿੰਘ ਨੇ ਟਾਟਾਂ ਉਤੇ ਬੈਠੇ ਕੇ ਛੋਟੇ ਹੁੰਦਿਆਂ ਸਕੂਲ ਵਿੱਚ ਕੀਤੀ ਪੜਾਈ ਦੇ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ ਉਤੇ ਵੀ ਹਨ, ਉਹ ਆਪਣੇ ਅਧਿਆਪਕਾਂ ਦੀ ਬਦੌਲਤ ਹਨ। ਉਨਾਂ ਆਪਣੇ ਮੁੱਖ ਅਧਿਆਪਕ ਰਹੇ ਮੁਖਤਿਆਰ ਸਿੰਘ, ਮੈਥ ਮਾਸਟਰ ਬਸੰਤ ਸਿੰਘ, ਫਿਜ਼ੀਕਲ ਐਜੂਕੇਸ਼ਨ ਟੀਚਰ ਦਲਜੀਤ ਸਿੰਘ, ਹਿੰਦੀ ਅਧਿਆਪਕਾ ਸੀਤਾ ਸ਼ਰਮਾ, ਡਰਾਇੰਗ ਟੀਚਰ ਗਿਆਨ ਚੰਦ ਨੂੰ ਚੇਤੇ ਕਰਦਿਆਂ ਕਿਹਾ ਕਿ ਅਧਿਆਪਕ ਦਾ ਸਮਾਜ ਵਿੱਚ ਜੋ ਰੁਤਬਾ ਹੈ, ਉਸ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ।
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਚੰਗੀ ਸਿਹਤ ਅਤੇ ਵਾਤਾਵਰਨ ਦੀ ਸੰਭਾਲ ਲਈ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪਟਾਕਿਆਂ ਦੀ ਵਰਤੋਂ ਨਾ ਕਰਨ ਲਈ ਕਹਿੰਦਿਆਂ ਗਰੀਨ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫਾਸਟ ਫੂਡ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਵਧੇਰੇ ਤੰਦਰੁਸਤ ਜੀਵਨ ਜੀ ਸਕਦੇ ਹਨ।
ਸ. ਪਰਗਟ ਸਿੰਘ ਨੇ ਮਾਤ ਭਾਸ਼ਾ ਪੰਜਾਬੀ ਦੀ ਅਹਿਮੀਅਤ ਦੇਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਚੀਨ, ਜਪਾਨ ਵਰਗੇ ਮੁਲਕਾਂ ਨੇ ਆਪਣੇ ਮਾਤ ਭਾਸ਼ਾ ਵਿੱਚ ਹੀ ਤਰੱਕੀ ਕੀਤੀ ਹੈ। ਬੱਚਾ ਜੋ ਆਪਣੀ ਮਾਂ ਬੋਲੀ ਵਿੱਚ ਵਧੀਆ ਸਿੱਖ ਸਕਦਾ ਹੈ, ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ। ਉਨਾਂ ਕਿਹਾ ਕਿ ਪੰਜਾਬੀ ਵਿੱਚ ਹਰ ਵਿਸ਼ੇ ਦਾ ਗਿਆਨ ਅਨੁਵਾਦ ਕਰਕੇ ਇਸ ਨੂੰ ਡਿਜੀਟਾਈਜ਼ਡ ਕੀਤਾ ਜਾਵੇ।
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਚੰਗੀ ਜ਼ਿੰਦਗੀ ਜਿਉਣ ਦੇ ਹੁਨਰਾਂ ਤੋਂ ਜਾਣੰੂ ਕਰਵਾਇਆ ਗਿਆ। ਉਨਾਂ ਵਿਦਿਆਰਥੀਆਂ ਨੂੰ ਸਕਰਾਤਮਕ ਸੋਚ ਵਾਲਾ ਰਵੱਈਆ ਅਪਣਾਉਂਦੇ ਹੋਏ ਚੰਗੇ ਗੁਣਾਂ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜੇਕਰ ਉਹ ਦਿ੍ਰੜ ਇਰਾਦੇ ਨਾਲ ਮਿਹਨਤ ਕਰਦੇ ਹਨ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ। ਜ਼ਿੰਦਗੀ ਵਿੱਚ ਮਾਤਾ ਪਿਤਾ ਦੇ ਨਾਲ-ਨਾਲ ਅਧਿਆਪਕਾਂ ਦਾ ਰੋਲ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਵਾਉਣ ਲਈ ਅਧਿਆਪਕ ਬਹੁਤ ਮਹੱਤਵਪੂਰਨ ਨਿਭਾਉਂਦੇ ਹਨ।
ਪਰਗਟ ਸਿੰਘ ਜੋ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਹਨ, ਨੇ ਆਪਣੇ ਹਾਕੀ ਖੇਡ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਕਿਵੇਂ 18 ਸਾਲ ਦੀ ਉਮਰ ਵਿੱਚ ਭਾਰਤੀ ਟੀਮ ਵੱਲੋਂ ਆਪਣੇ ਪਹਿਲੇ ਟੂਰ ਲਈ ਨਵੀਂ ਦਿੱਲੀ ਤੋਂ ਜਲੰਧਰ ਪਾਸਪੋਰਟ ਲੈਣ ਅੱਧੀ ਰਾਤ ਨੂੰ ਟਰੱਕਾਂ ਰਾਹੀਂ ਪੁੱਜੇ ਅਤੇ ਫੇਰ ਦੁਪਹਿਰ ਤੱਕ ਵਾਪਸ ਜਾਣ ਲਈ ਜਲੰਧਰ ਤੋਂ ਮਿੱਠਾਪੁਰ ਤੱਕ ਸੱਤ ਕਿਲੋਮੀਟਰ ਦੌੜ ਕੇ ਗਏ। ਉਨਾਂ ਕਿਹਾ ਕਿ ਹਾਕੀ ਖੇਡ ਨੇ ਉਨਾਂ ਨੂੰ ਟੀਮ ਭਾਵਨਾ ਵਿੱਚ ਖੇਡਣਾ ਸਿਖਾਇਆ ਜਿਸ ਲਈ ਜ਼ਿੰਦਗੀ ਦੇ ਹਰ ਮੰਚ ਉਤੇ ਟੀਮ ਖੇਡ ਵਿੱਚ ਵਿਸ਼ਵਾਸ ਰੱਖਦੇ ਹਨ ਜਿੱਥੇ ਹਰ ਵਿਅਕਤੀ ਦੀ ਆਪਣੀ ਅਹਿਮੀਅਤ ਹੈ।
ਇਸ ਮੌਕੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਨੇ ਕਿਹਾ ਕਿ ਪੜਾਈ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਲਈ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਚੰਗੇ ਕਿਰਦਾਰ ਦੇ ਵੀ ਧਾਰਨੀ ਹੋਣਾ ਚਾਹੀਦਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਅਗਰਵਾਲ ਨੇ ਸਿੱਖਿਆ ਵਿਭਾਗ ਵਿੱਚ ਪਿਛਲੇ ਸਮੇਂ ਵਿੱਚ ਹੋਈਆਂ ਨਵੀਆਂ ਪਹਿਲਕਦਮੀਆਂ ਦੀ ਸਲਾਹੁਤਾ ਕੀਤਾ।
ਇਸ ਮੌਕੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਸਿੰਘ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਜਰਨੈਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ ਤੇ ਸ੍ਰੀਮਤੀ ਬਿੰਦੂ ਗੁਲਾਟੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸਿੰਘ, ਵਾਈਸ ਚੇਅਰਮੈਨ ਵਰਿੰਦਰ ਭਾਟੀਆ, ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਅਤੇ ਸਹਾਇਕ ਸਕੱਤਰ ਗੁਰਤੇਜ ਸਿੰਘ ਵੀ ਹਾਜ਼ਰ ਸਨ।

Our Visitor

1891577