Friday, May 1, 2026
Home Blog Page 2711

ਅਕਾਲੀ ਦਲ ਨੂੰ ਝਟਕਾ, ਸਿੰਗਲਾ ਦਾ ਨਜ਼ਦੀਕੀ ਹੈਪੀ ਕਨਵਰ ਕਾਂਗਰਸ ’ਚ ਸ਼ਾਮਲ

0

ਕਾਂਗਰਸ ਪਾਰਟੀ ਮਕਸਦ ਪੰਜਾਬ ਦਾ ਵਿਕਾਸ ਹੀ: ਮਨਪ੍ਰੀਤ ਬਾਦਲ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚੋਂ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਨਜ਼ਦੀਕੀ ਸਾਥੀ ਸੰਜੀਵ ਹੈਪੀ ਕਨਵਰ ਠੇਕੇਦਾਰ ਸਰਕਲ ਪ੍ਰਧਾਨ ਜੋਨ ਨੰਬਰ 1 ਅਤੇ ਉਪ ਪ੍ਰਧਾਨ ਭਾਰਤੀਆ ਵਪਾਰ ਮੰਡਲ ਪੰਜਾਬ ਅਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋ ਗਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦਾ ਝੰਡਾ ਹੈਪੀ ਕਨਵਰ ਅਤੇ ਉਨ੍ਹਾਂ ਦੀ ਧਰਮ ਪਤਨੀ ਦੇ ਗਲ ਵਿੱਚ ਪਾ ਕੇ ਪਾਰਟੀ ਵਿੱਚ ਜੀ ਆਇਆਂ ਕਿਹਾ ਅਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੈਪੀ ਕਨਵਰ ਨੇ ਪਾਰਟੀ ਛੱਡਣ ਦਾ ਕਾਰਨ ਕਿਹਾ ਕਿ ਸ਼ਹਿਰ ਦੇ ਹੋਏ ਚਹੁੰ ਮੁਖੀ ਵਿਕਾਸ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨੂੰ ਮੁੱਖ ਰੱਖ ਕੇ ਕਾਂਗਰਸ ਵਿੱਚ ਸਾਮਲ ਹੋਏ ਹਨ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕ ਹਿੱਤਾਂ ਦੀ ਸੋਚ ਤੇ ਪਹਿਰਾ ਦਿੰਦੀ ਹੈ ਅਤੇ ਸੂਬੇ ਦਾ ਵਿਕਾਸ ਹੀ ਮੁੱਖ ਮਕਸਦ ਹੈ। ਇਸ ਮੌਕੇ ਜੈਜੀਤ ਸਿੰਘ ਜੌਹਲ, ਰਾਜਨ ਗਰਗ, ਕੇ ਕੇ ਅਗਰਵਾਲ ਸਮੇਤ ਹੋਰ ਵਰਕਰ ਹਾਜ਼ਰ ਸਨ।

ਪੈਟਰੋਲ-ਡੀਜ਼ਲ ਦੀਆਂ ਰੋਜਾਨਾ ਵਧਦੀਆਂ ਕੀਮਤਾਂ ਨੇ ਕੱਢਿਆ ਲੋਕਾਂ ਦਾ ਦਿਵਾਲਾ-ਜਗਰੂਪ ਗਿੱਲ, ਨੀਲ ਗਰਗ

0

ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਰੋਜਾਨਾ ਵੱਧ ਰਹੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੇ ਲੋਕਾਂ ਦਾ ਦਿਵਾਲਾ ਕੱਢ ਦਿੱਤਾ ਹੈ। ਇੱਥੇ ਜਾਰੀ ਬਿਆਨ ਵਿਚ ਲਠਿੰਡਾ ਸਹਿਰੀ ਦੇ ਜਿਲ੍ਹਾ ਪ੍ਰਧਾਨ ਨੀਲ ਗਰਗ ਤੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ ਨੇ ਕਿਹਾ ਇਕੱਲੀਆਂ ਤੇਲ ਦੀਆਂ ਕੀਮਤਾਂ ਹੀ ਨਹੀਂ ਵੱਧ ਰਹੀਆਂ ਸਗੋਂ ਰਸੋਈ ਗੈਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੋਹ ਰਹੀਆਂ ਹਨ। ਉਹਨਾ ਨੇ ਕਿਹਾ ਤੇਲ ਦੀਆਂ ਕੀਮਤਾਂ ਵਧਣ ਕਰਕੇ ਬਾਜਾਰ ਵਿੱਚ ਵਿਕਣ ਵਾਲੀ ਹਰ ਚੀਜ ਮਹਿੰਗੀ ਹੋ ਰਹੀ ਹੈ। ਉਹਨਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਾਧੇ ਦਾ ਰੌਲਾ ਪਾ ਪਾ ਕੇ ਹੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ‘ਤੇ ਕਾਬਜ ਹੋਈ ਸੀ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੈਟਰੋਲ ‘ਤੇ ਐਕਸਾਇਜ਼ ਡਿਊਟੀ ‘ਚ 43 ਫ਼ੀਸਦੀ ਅਤੇ ਡੀਜ਼ਲ ‘ਤੇ ਐਕਸਾਇਜ਼ ਡਿਊਟੀ ਲੱਗਭਗ 69 ਫ਼ੀਸਦ ਦਾ ਵਾਧਾ ਕਰਕੇ ਦੇਸ਼ ਦੇ ਲੋਕਾਂ ਨਾਲ ਇੱਕ ਵੱਡਾ ਧੋਖ਼ਾ ਹੈ।

ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ

0

13 ਨਵੰਬਰ ਨੂੰ ਵਿੱਤ ਮੰਤਰੀ ਦੇ ਦਫਤਰ ਦਾ ਕਰਨਗੇ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ :ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ ਅੱਜ ਸਥਾਨਕ ਡਾ.ਅੰਬੇਦਕਰ ਦੇ ਬੁੱਤ ਕੋਲ ਰੋਸ ਮੁਜਾਹਰਾ ਕਰਨ ਉਪਰੰਤ ਬੱਸ ਅੱਡੇ ਸਾਹਮਣੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂ ਦਰਸ਼ਨ ਸਿੰਘ ਮੌੜ,ਗਗਨਦੀਪ ਸਿੰਘ ਅਤੇ ਕਿਸੋਰ ਚੰਦ ਗਾਜ ਨੇ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਅਤੇ ਕਈ ਮੀਟਿੰਗਾਂ ਵਿੱਚ ਸਹਿਮਤੀ ਬਣਨ ਦੇ ਬਾਵਜੂਦ ਸਰਕਾਰ ਇਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ।ਜੇਕਰ ਸਰਕਾਰ ਵੱਲੋਂ ਇਹੀ ਵਤੀਰਾ ਜਾਰੀ ਰੱਖਿਆ ਗਿਆ ਤਾਂ ਇਸ ਖਮਿਆਜ਼ਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਸਾਥੀ ਸਿਕੰਦਰ ਧਾਲੀਵਾਲ,ਗੁਰਸੇਵਕ ਸਿੰਘ ਸੰਧੂ,ਮਨਜੀਤ ਸਿੰਘ ਧੰਜਲ,ਭੋਲਾ ਸਿੰਘ ਮਲੂਕਾ ਨੇ ਕਿਹਾ ਕਿ ਜਦੋਂ ਤੱਕ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਜਾਰੀ ਨਹੀ ਕੀਤੀ ਜਾਂਦੀ,ਕੱਚੇ ਕਾਮੇ ਪੱਕੇ ਨੀ ਕੀਤੇ ਜਾਂਦੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾਂਦੀ, ਮਿੱਡ ਡੇ ਮੀਲ ਵਰਕਰ,ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨੀ ਕੀਤਾ ਜਾਂਦਾ ਆਦਿ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਦ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਸਾਥੀ ਰਘਬੀਰ ਸਿੰਘ ਸੈਣੀ , ਸਾਥੀ ਗੁਰਸੇਵਕ ਸਿੰਘ ਸੰਧੂ, ਐਸ ਕੇ ਯਾਦਵ,ਬਲਦੇਵ ਸਿੰਘ ਮਨਿਸਟਰੀਅਲ ਯੂਨੀਅਨ ਤੇ ਅਰੁਣ ਕੁਮਾਰ ਨੇ 13 ਨਵੰਬਰ ਨੂੰ ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵੱਲੋਂ ਵਿੱਤ ਮੰਤਰੀ ਦੇ ਦਫਤਰ ਦੇ ਦਿੱਤੇ ਘਿਰਾਓ ਦੇ ਸੱਦੇ ਨੂੰ ਸਫਲ ਬਣਾਉਣ ਦੇ ਲਈ ਸੱਦਾ ਦਿੱਤਾ। ਇਸ ਮੌਕੇ ਬਲਰਾਜ ਸਿੰਘ ਮੌੜ, ਅਮਿ੍ਰਤਪਾਲ ਸਿੰਘ ,ਜਸਵਿੰਦਰ ਸ਼ਰਮਾ ,ਨੈਬ ਸਿੰਘ,ਜਤਿੰਦਰ ਕਿ੍ਰਸ਼ਨ,ਜੰਗੀਰ ਸਿੰਘ,ਰਣਜੀਤ ਸਿੰਘ, ਅਮਰਜੀਤ ਸਿੰਘ ਮੰਗਲੀ,ਮੇਜਰ ਸਿੰਘ ਚੱਠਾ,ਹਰਮਿੰਦਰ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਨਥੇਹਾ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਇਕੱਠ ਵਿੱਚ ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ ਅਤੇ ਸੰਪੂਰਨ ਸਿੰਘ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਾਮਿਲ ਹੋਏ।

ਮਹੀਨਿਆਂ ਬੱਧੀ ਤਨਖਾਹ ਨਾ ਮਿਲਣ ਕਾਰਨ ਮਿਡ ਡੇਅ ਮੀਲ ਵਰਕਰ ਮਨਾਉਣਗੇ ਕਾਲੀ ਦੀਵਾਲੀ

0

ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਮਿਡ ਡੇਅ ਮੀਲ ਵਰਕਰਾਂ ਨੂੰ ਮਹੀਨਿਆਂ ਬੱਧੀ ਤਨਖਾਹ ਰੋਕ ਕੇ ਸਰਕਾਰ ਵੱਲੋਂ ਇਨ੍ਹਾਂ ਵਰਕਰਾਂ ਤੇ ਜ਼ੁਲਮ ਦਾ ਕਹਿਰ ਢਾਹਿਆ ਜਾ ਰਿਹਾ ਹੈ। ਤਿਉਹਾਰਾਂ ਮੌਕੇ ਮਿਡ ਡੇ ਮੀਲ ਵਰਕਰਾਂ ਦੇ ਚੁੱਲ੍ਹੇ ਠੰਡੇ ਪਏ ਹਨ ਅਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ । ਇਹ ਦਾਅਵਾ ਕਰਦਿਆਂ ਇੱਕ ਪ੍ਰੈਸ ਬਿਆਨ ਰਾਹੀਂ ਯੂਨੀਅਨ ਦੀ ਪ੍ਰਧਾਨ ਲਖਵਿੰਦਰ ਕੌਰ ਫ਼ਰੀਦਕੋਟ, ਜਨਰਲ ਸਕੱਤਰ ਮਮਤਾ ਸ਼ਰਮਾ, ਜਿਲ੍ਹਾ ਆਗੂ ਕਰਮਜੀਤ ਕੌਰ ਗਹਿਲੇਵਾਲਾ,ਗੁਰਪਰੀਤ ਕੌਰ ਤਲਵੰਡੀ ਸਾਬੋ,ਕਰਮਜੀਤ ਕੌਰ ਜੱਜਲ ਅਤੇ ਪਰਵਿੰਦਰ ਕੌਰ ਸੀਂਗੋ ਨੇ ਕਿਹਾ ਕਿ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਹੀ ਤਨਖਾਹ ਵਿਚ ਵਾਧਾ ਕੀਤਾ ਜਾਵੇਗਾ ਅਤੇ ਮੌਜੂਦਾ 2200 ਰੁਪਏ ਦੀ ਥਾਂ 3000 ਰੁਪਏ ਤਨਖਾਹ ਦਿੱਤੀ ਜਾਵੇਗੀ । ਵਾਧਾ ਤਾਂ ਇੱਕ ਪਾਸੇ ਰਿਹਾ ਜੋ ਤਨਖਾਹ ਮਿਲ ਰਹੀ ਸੀ ਉਹ ਵੀ ਨਹੀਂ ਮਿਲ ਰਹੀ। ਜਿਸਦੇ ਚੱਲਦੇ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਯੂਨੀਅਨ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਬਠਿੰਡਾ ’ਚ ਸਵਾ ਅੱਠ ਲੱਖ ਤੋਂ ਵੱਧ ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ – ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ : ਕਰੋਨਾ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਲਈ ਵਿੱਢੀ ਟੀਕਾਕਰਨ ਦੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 829885 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਇਸਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨਾਂ ਵਿੱਚ 14092 ਹੈਲਥ ਕੇਅਰ ਵਰਕਰਜ਼, 59594 ਫਰੰਟ ਲਾਇਨ ਵਰਕਰਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ 18 ਤੋਂ 44 ਸਾਲ ਤੱਕ 342193 ਵਿਅਕਤੀਆਂ, 45 ਤੋਂ 60 ਸਾਲ ਤੱਕ 123487 ਵਿਅਕਤੀਆਂ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 53852 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਗੌਰਮਿੰਟ ਇੰਸਟੀਚਿਊਟਸ ਵਿੱਚ 7014 ਹੈਲਥ ਕੇਅਰ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2939 ਨੂੰ ਦੂਜੀ ਡੋਜ਼, 55624 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 11910 ਨੂੰ ਦੂਜੀ ਡੋਜ਼, 18 ਤੋਂ 44 ਸਾਲ ਤੱਕ 342103 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 162641 ਵਿਅਕਤੀਆਂ ਨੂੰ ਦੂਜੀ ਡੋਜ਼, 45 ਤੋਂ 60 ਸਾਲ ਤੱਕ 119081 ਵਿਅਕਤੀਆਂ ਨੂੰ ਪਹਿਲੀ ਡੋਜ਼ ਤੇ 37853 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 49433 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 15301 ਵਿਅਕਤੀਆਂ ਨੂੰ ਦੂਜੀ ਡੋਜ਼ ਲਗਾਈ ਗਈ ਹੈ।ਉਧਰ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਤੇ ਨਾ ਹੀ ਕੋਈ ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਦੌਰਾਨ 1 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋ ਕੇ ਘਰ ਪਰਤਿਆਂ । ਇਸ ਸਮੇਂ ਜ਼ਿਲੇ ਵਿੱਚ ਕੁੱਲ 18 ਕੇਸ ਐਕਟਿਵ ਹਨ।

ਜ਼ਿਲ੍ਹੇ ਦੇ ਸੇਵਾ ਕੇਂਦਰਾਂ ’ਚ 20 ਨਵੀਂਆਂ ਹੋਰ ਸੇਵਾਵਾਂ ਕੀਤੀਆਂ ਸ਼ੁਰੂ: ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਤਕਨੀਕੀ ਸਿੱਖਿਆ ਨਾਲ ਸਬੰਧਤ 20 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨਾਂ ਦਾ ਲਾਭ ਲੈਣ ਲਈ ਨਿਰਧਾਰਤ ਸੇਵਾ ਫੀਸ ਦੇਣੀ ਹੋਵੇਗੀ। ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਇਸ ਸਬੰਧੀ ਜਾਰੀ ਪੱਤਰ ਅਨੁਸਾਰ ਆਮ ਜਨਤਾ ਨੂੰ 1 ਨਵੰਬਰ 2021 ਤੋਂ ਇਨਾਂ ਸੇਵਾਵਾਂ ਦਾ ਲਾਭ ਮਿਲੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਤ ਪੰਜਾਬ ਤਕਨੀਕੀ ਯੂਨੀਵਰਸਿਟੀ ਸਬੰਧੀ ਬੈਗਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਿਪਟ ਅਤੇ ਸਾਰੇ ਡੀ. ਐਮ. ਸੀ ਅਤੇ ਡਿਗਰੀਆਂ, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ, ਡੁਪਲੀਕੇਟ ਡੀ. ਐਮ. ਸੀ ਅਤੇ ਡਿਗਰੀ, ਤਸਦੀਕਸ਼ੁਦਾ ਡੀ. ਐਮ. ਸੀ ਤੇ ਡਿਗਰੀ, ਐਪਲੀਕੇਸ਼ਨ ਟ੍ਰਾਂਸਿਪਟ ਆਦਿ ਵਰਗੀਆਂ ਸਹੂਲਤਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਬੋਰਡ ਨਾਲ ਸਬੰਧਤ ਡੁਪਲੀਕੇਟ ਸਰਟੀਫਿਕੇਟ, ਸਰਟੀਫਿਕੇਟ ਦੀ ਤਰੁੱਟੀ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ, ਆਫੀਸ਼ੀਅਲ ਟ੍ਰਾਂਸਿਪਟ, ਡੀ. ਐਮ. ਸੀ, ਯੋਗਤਾ ਸਰਟੀਫਿਕੇਟਾਂ ਦੀ ਤਸਦੀਕ, ਨਤੀਜੇ ਅਤੇ ਰੀਵੈਲਿਊਏਸ਼ਨ, ਡੀ. ਐਮ. ਸੀ/ਡਿਗਰੀ ਤਸਦੀਕ, ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਪ੍ਰੋਵੀਜ਼ਨਲ ਡਿਗਰੀ ਆਦਿ ਵਰਗੀਆਂ ਸੁਵਿਧਾਵਾਂ ਵੀ ਹੁਣ ਜ਼ਿਲੇ ਦੇ ਸਮੂਹ 33 ਸੇਵਾ ਕੇਂਦਰਾਂ ਤੋਂ ਮਿਲ ਸਕਣਗੀਆਂ।

ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ’ਚ ਮਜਦੂਰ ਦੀ ਮੌਤ ਤੋਂ ਬਾਅਦ ਹੰਗਾਮਾ

0

ਅੱਧੀ ਦਰਜ਼ਨ ਗੱਡੀਆਂ ਨੂੰ ਫ਼ੂਕਿਆ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਅੱਜ ਗੁਰੂ ਗੋਬਿੰਦ ਸਿੰਘ ਰਿਫਾਈਨਰੀ ’ਚ ਇੱਕ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋਣ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਤੋਂ ਬਾਅਦ ਭੜਕੇ ਮਜਦੂਰਾਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਰਿਫ਼ਾਈਨਰੀ ਦੀਆਂ ਚਾਰ ਅਤੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਨਾਲ ਫ਼ੂਕਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਤੋਂ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਕਾਫ਼ੀ ਜਦੋ-ਜਹਿਦ ਤੋਂ ਬਾਅਦ ਸਥਿਤੀ ’ਤੇ ਕਾਬੂ ਪਾਇਆ। ਮਿ੍ਰਤਕ ਮਜਦੂਰ ਦੀ ਪਹਿਚਾਣ ਅਭਿਸੇਕ (22) ਸਿਰਸਾ ਹਰਿਆਣਾ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਐਨ.ਸੀ.ਸੀ ਨਾਂ ਦੀ ਕੰਪਨੀ ਵਲੋਂ ਰਿਫ਼ਾਈਨਰੀ ਅੰਦਰ ਚੱਲ ਰਹੀ ਕੰਸਟਰਕਸੱਨ ਦੌਰਾਨ ਪੈੜ ਡਿੱਗ ਪਈ, ਜਿਸ ਕਾਰਨ ਅਭਿਸੇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁੱਸੇ ਵਿਚ ਆਏ ਮਜਦੂਰਾਂ ਨੇ ਦੋਸ਼ ਲਗਾਇਆ ਕਿ ਕੰਪਨੀ ਅਧਿਕਾਰੀਆਂ ਵਲੋਂ ’ਤੇ ਕਾਬੂ ਪਾ ਲਿਆ ਸੀ। ਦੂਜੇ ਪਾਸੇ ਰਿਫਾਈਨਰੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਰਮਚਾਰੀ ਨੇ ਸੁਰੱਖਿਆ ਕਿੱਟ ਵੀ ਪਾਈ ਹੋਈ ਸੀ ਪਰ ਅਚਾਨਕ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰੰਤੂ ਸਥਿਤੀ ਤਣਾਅਪੂਰਨ ਹੋਣ ਕਾਰਨ ਰਿਫਾਈਨਰੀ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਦੀਵਾਲੀ ਫੈਸਟ‘ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 03 ਨਵੰਬਰ : ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਦੀਵਾਲੀ ਫੈਸਟ‘ ਆਯੋਜਿਤ ਕੀਤਾ ਗਿਆ ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਲਈ ਗਰੀਟਿੰਗ ਕਾਰਡ ਬਣਾਉਣ, ਰੰਗੋਲੀ ਬਣਾਉਣ ਅਤੇ ਦੀਵਾ ਸਜਾਉਣ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਸਾਰੀਆਂ ਕਲਾਸਾਂ ਦੇ ਲਗਭਗ 250 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸੁੰਦਰ ਕਲਾਕਿ੍ਰਤਾਂ ਅਤੇ ਡਿਜ਼ਾਈਨ ਕਰਨ ਸੰਬੰਧੀ ਆਪਣੀ ਪ੍ਰਤਿਭਾ ਦੇ ਬਿਹਤਰੀਨ ਨਮੂਨਿਆਂ ਦੀ ਪੇਸ਼ਕਾਰੀ ਕੀਤੀ। ਗਰੀਟਿੰਗ ਬਣਾਉਣ ਮੁਕਾਬਲੇ ਵਿੱਚ 10+2 ਆਰਟਸ-ਏ ਦੀ ਲਵਪ੍ਰੀਤ ਕੌਰ, 10+2 ਮੈਡੀਕਲ-ਏ ਦੀ ਨਵਪ੍ਰੀਤ ਕੌਰ ਅਤੇ 10+1 ਆਰਟਸ-ਏ ਦੀ ਲਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰ ਕੇ ਬਾਜ਼ੀ ਮਾਰੀ। ਰੰਗੋਲੀ ਬਣਾਉਣ ਮੁਕਾਬਲੇ ਵਿੱਚ 10+2 ਮੈਡੀਕਲ-ਏ ਦੀ ਦਪਿੰਦਰ ਕੌਰ ਤੇ ਹਸਰਤ ਬਰਾੜ ਨੇ ਪਹਿਲਾ ਸਥਾਨ, 10+2 ਨਾਨ-ਮੈਡੀਕਲ-ਏ ਦੀ ਪੂਜਾ ਮਹੇਸ਼ਵਰੀ ਤੇ ਵਰਿੰਦਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ 10+2 ਆਰਟਸ-ਏ ਦੀ ਅਮਰਜੋਤ ਕੌਰ ਤੇ 10+2 ਆਰਟਸ-ਸੀ ਦੀ ਖ਼ੁਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਦੀਵਾ-ਸਜਾਉਣ ਸੰਬੰਧੀ ਮੁਕਾਬਲੇ ਦੌਰਾਨ 10+1 ਕਾਮਰਸ-ਏ ਦੇ ਮਨਜੋਸ਼ ਸਿੰਘ ਨੇ ਪਹਿਲੇ ਸਥਾਨ ਤੇ ਜਿੱਤ ਦਰਜ ਕਰਵਾਈ ਜਦੋਂ ਕਿ 10+1 ਕਾਮਰਸ-ਏ ਦੀ ਜਸਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ 10+1 ਮੈਡੀਕਲ-ਏ ਦੀ ਗੁਰਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਪਿ੍ਰੰਸੀਪਲ ਸ. ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾਕਿ੍ਰਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਦੀਵਾਲੀ ਫੈਸਟ ਦੇ ਆਯੋਜਨ ਲਈ ਸਕੂਲ ਦੇ ਪਿ੍ਰੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਵੀ ਦਿੱਤਾ ।

ਇਕੋਮਾਤਰ ਉਦੇਸ਼, ਹਲਕੇ ਦਾ ਸਰਬਪੱਖੀ ਵਿਕਾਸ: ਮਨੀਸ਼ ਤਿਵਾੜੀ

0

ਪਿੰਡ ਹਾਜੀਪੁਰ ਚ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਹੁਸ਼ਿਆਰਪੁਰ, 3 ਨਵੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਕੋਮਾਤਰ ਉਦੇਸ ਹਲਕੇ ਦਾ ਸਰਬਪੱਖੀ ਵਿਕਾਸ ਹੈ ਅਤੇ ਇਸਦੇ ਤਹਿਤ ਇਕੱਲੇ ਪਿੰਡ ਹਾਜੀਪੁਰ ਨੂੰ 47 ਲੱਖ ਰੁਪਏ ਦੀ ਗ੍ਰਾਂਟ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤੀ ਜਾ ਚੁੱਕੀ ਹੈ। ਐਮ.ਪੀ ਤਿਵਾੜੀ ਪਿੰਡ ਹਾਜੀਪੁਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਮੌਕੇ ਐਮ.ਪੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦਾ ਇਕੋਮਾਤਰ ਉਦੇਸ਼ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਹੈ। ਇਸ ਵਾਸਤੇ ਗੜ੍ਹਸ਼ੰਕਰ ਤਹਿਸੀਲ ਅਧੀਨ ਆਉਂਦੇ ਇਕੱਲੇ ਪਿੰਡ ਹਾਜੀਪੁਰ ਵਿੱਚ ਹੀ 47 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਜੇ ਹੇਠਾਂ ਦੱਬੇ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਪਿੰਡ ਵਿੱਚ 1 ਕਰੋੜ ਰੁਪਏ ਦੀ ਜਮਿੀਂਦਾਰਾਂ ਨੂੰ ਕਰਜਾ ਮੁਆਫੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਜਿਥੇ ਪੰਜਾਬ ਸਰਕਾਰ ਨੇ ਦੋ ਕਿਲੋਵਾਟ ਤੱਕ ਦੇ ਬਕਾਇਆ ਬਿਜਲੀ ਦੇ ਬਿਲ ਮੁਆਫ ਕੀਤੇ ਹਨ। ਉੱਥੇ ਹੀ ਪਹਿਲੀ ਵਾਰ ਬਿਜਲੀ ਦੇ ਰੇਟਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ ਅਤੇ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਇੱਕ ਨਵੰਬਰ ਤੋਂ ਲੋਕਾਂ ਨੂੰ ਬਿਜਲੀ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸ਼ੋਕ ਕੁਮਾਰ ਸਰਪੰਚ, ਬਿ੍ਰਜ ਲਾਲ ਸਾਬਕਾ ਸਰਪੰਚ, ਲਵ ਕੁਮਾਰ ਗੋਲਡੀ ਸਾਬਕਾ ਐਮਐਲਏ, ਪੰਕਜ ਕਿਰਪਾਲ ਸਕੱਤਰ ਪੰਜਾਬ ਕਾਂਗਰਸ, ਸ਼ਰਿਤਾ ਸ਼ਰਮਾ, ਪਵਨ ਪੰਮਾ, ਮਨਮੋਹਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਵੀ ਮੌਜੂਦ ਰਹੇ।

ਹਰਿਆਣਾ ਸਰਕਾਰ ਵਲੋਂ ਐਨਐਚਐਮ ਕਰਮਚਾਰੀਆਂ ਨੂੰ ਤੋਹਫ਼ਾ

0

ਠੇਕਾ ਕਾਮਿਆਂ ਲਈ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦਾ ਐਲਾਨ-ਸਿਹਤ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਅਕਤੂਬਰ: ਹਰਿਆਣਾ ਸਰਕਾਰ ਨੇ ਸੂਬੇ ਸਿਹਤ ਵਿਭਾਗ ਅਧੀਨ ਕੌਮੀ ਸਿਹਤ ਮਿਸ਼ਨ ਵਿਚ ਕੰਮ ਕਰਦੇ ਠੇਕਾ ਕਰਮਚਾਰੀਆਂ ਨੂੰ ਸਰਵ ਸਿਖਿਆ ਮੁਹਿੰਮ ਦੇ ਕਰਮਚਾਰੀਆਂ ਦੀ ਤਰਜ ‘ਤੇ ਦੀਵਾਲੀ ਦੇ ਤਿਉਹਾਰ ਦੇ ਮੌਕੇ ‘ਤੇ ਸੱਤਵੇਂ ਤਨਖਾਹ ਕਮਿਸ਼ਨ ਦਾ ਤੋਹਫਾ ਦਿੱਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਸਿਧਾਂਤਿਕ ਮੰਜੂਰੀ ਦੇ ਦਿੱਤੀ ਹੈ।
ਸਿਹਤ ਮੰਤਰੀ ਨੇ ਦਸਿਆ ਕਿ 7ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਐਨਐਚਐਮ ਦੇ 11476 ਠੇਕਾ ਕਰਮਚਾਰੀਆਂ ਨੂੰ 535.22 ਕਰੋੜ ਰੁਪਏ ਦਾ ਲਾਭ ਹੋਵੇਗਾ ਜਿਸ ਦੇ ਤਹਿਤ 5 ਸਾਲ ਤੋਂ ਘੱਟ ਸੇਵਾ ਵਾਲੇ 2151 ਕਰਮਚਾਰੀਆਂ ਨੂੰ 84.74 ਕਰੋੜ ਰੁਪਏ, 5 ਸਾਲ ਤੋਂ ਵੱਧ ਸੇਵਾ ਵਾਲੇ 6220 ਕਰਮਚਾਰੀਆਂ ਨੂੰ 296.73 ਕਰੋੜ ਰੁਪਏ ਅਤੇ 10 ਸਾਲ ਤੋਂ ਵੱਧ ਸੇਵਾ ਵਾਲੇ 3105 ਕਰਮਚਾਰੀਆਂ ਨੂੰ 153.74 ਕਰੋੜ ਰੁਪਏ ਦਾ ਲਾਭ ਪ੍ਰਾਪਤ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਕਰਮਚਾਰੀਆਂ ਵਿਚ 1600 ਰੁਪਏ ਗੇ੍ਰਡ-ਪੇ ਤੋਂ ਲੈ ਕੇ 5400 ਰੁਪਏ ਗੇ੍ਰਡ-ਪੇ ਦੇ ਕਰਮਚਾਰੀ ਸ਼ਾਮਿਲ ਹਨ ਜਿਸ ਦੇ ਤਹਿਤ 1600 ਗੇ੍ਰਡ-ਪੇ ਦੇ ਪੰਚ ਕਰਮਚਾਰੀ, 1650 ਗੇ੍ਰਡ-ਪੇ ਦੇ 321 ਕਜਮਚਾਰੀ, 1900 ਗ੍ਰੇਡ-ਪੇ ਦੇ 1118 ਕਰਮਚਾਰੀ, 2000 ਗੇ੍ਰਡ-ਪੇ ਦੇ 19 ਕਰਮਚਾਰੀ, 2400 ਗੇ੍ਰਡ-ਪੇ ਦੇ 4594 ਕਰਮਚਾਰੀ, 2800 ਗੇ੍ਰਡ-ਪੇ ਦੇ 1065 ਕਰਮਚਾਰੀ, 3200 ਗੇ੍ਰਡ-ਪੇ ਦੇ 902 ਕਰਮਚਾਰੀ, 3600 ਗੇ੍ਰਡ-ਪੇ ਦੇ 109 ਕਰਮਚਾਰੀ, 4000 ਗ੍ਰੇਡ-ਪੇ ਦੇ 142 ਕਰਮਚਾਰੀ, 4200 ਗੇ੍ਰਡ-ਪੇ ਦੇ 2422 ਕਰਮਚਾਰੀ, 4600 ਗੇ੍ਰਡ-ਪੇ ਦੇ 51 ਕਰਮਚਾਰੀ, 4800 ਗੇ੍ਰਡ-ਪੇ ਦੇ 708 ਕਰਮਚਾਰੀ ਅਤੇ 5400 ਗੇ੍ਰਡ-ਪੇ ਦੇ 20 ਕਰਮਚਾਰੀ ਹਨ।
ਸ੍ਰੀ ਵਿਜ ਨੇ ਐਨਐਚਐਮ ਦੇ ਠੇਕਾ ਕਰਮਚਾਰੀਆਂ ਵੱਲੋਂ ਵਿਸ਼ੇਸ਼ ਰੂਪ ਨਾਲ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਅਥੱਕ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਸਾਰੇ ਕਰਮਚਾਰੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦਾ ਕੰਮ ਕੀਤਾ ਗਿਆ ਹੈ। ੁਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਵੱਲੋਂ ਕੀਤੇ ਗਏ ਯਤਨਾਂ ਨਾਲ ਐਨਐਚਐਮ ਦੇ ਕਰਮਚਾਰੀਆਂ ਦੇ ਸੇਵਾ ਨਿਯਮਾਂ ਨੂੰ ਵੀ ਤਿਆਰ ਕਰ ਲਾਗੂ ਕਰਨ ਦਾ ਕੰਮ ਕੀਤਾ ਗਿਆ ਹੈ ਤਾਂ ਜੋ ਇਹ ਕਰਮਚਾਰੀ ਵੀ ਉਤਸਾਹਿਤ ਹੋ ਕੇ ਆਪਣਾ ਬਿਹਤਰ ਤੋਂ ਬਿਹਤਰ ਪ੍ਰਦਰਸ਼ਨ ਆਪਣੀ ਸੇਵਾ ਦੌਰਾਨ ਦੇ ਸਕਣ।
ਬਾਕਸ
ਚੰਡੀਗੜ੍ਹ: ਦੀਵਿਆਂ ਦੇ ਤਿਊਹਾਰ ਦੀਵਾਲੀ ਦੇ ਸ਼ੁਭ ਮੌਕੇ ‘ਤੇ ਹਰਿਆਣਾ ਦੇ ਚਾਰੋਂ ਪਾਵਰ ਯੂਟੀਲਿਟੀ ਦੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਨਿਯਮਤ ਕਰਮਚਾਰੀਆਂ ਦੇ ਨਾਲ-ਨਾਲ ਠੇਕਾ ਕਰਮਚਾਰੀਆਂ ਨੂੰ ਵੀ 1500-1500 ਰੁਪਏ ਬੋਨਸ ਸਵਰੂਪ ਦਿੱਤੇ ਜਾਣਗੇ। ਮੁੱਖ ਮੰਤਰੀ ਦੇ ਇਸ ਤੋਹਫੇ ਨਾਲ 36000 ਤੋਂ ਵੱਧ ਕਰਮਚਾਰੀ ਨੂੰ ਲਾਭ ਮਿਲੇਗਾ।ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮੀਟੇਡ ਦੇ ਗਰੁੱਪ ਸੀ ਦੇ 1399 ਨਿਯਮਤ ਕਰਮਚਾਰੀਆਂ ਅਤੇ 68 ਠੇਕਾ ਕਰਮਚਾਰੀਆਂ ਅਤੇ ਗਰੁੱਪ ਡੀ ਦੇ 303 ਨਿਯਮਤ ਕਰਮਚਾਰੀਆਂ ਅਤੇ 151 ਠੇਕਾ ਕਰਮਚਾਰੀਆਂ ਨੂੰ 1500-1500 ਰੁਪਏ ਬੋਨਸ ਸਵਰੂਪ ਮਿਲਣਗੇ।
ਇਸੀ ਤਰ੍ਹਾ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਗਰੁੱਪ ਸੀ ਦੇ 3681 ਨਿਯਮਤ ਕਰਮਚਾਰੀਆਂ ਅਤੇ 2003 ਠੇਕਾ ਕਰਮਚਾਰੀਆਂ ਅਤੇ ਗਰੁੱਪ ਡੀ ਦੇ 390 ਨਿਯਮਤ ਕਰਮਚਾਰੀਆਂ ਅਤੇ 573 ਠੇਕਾ ਕਰਮਚਾਰੀਆਂ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਗਰੁੱਪ ਸੀ ਦੇ 6421 ਨਿਯਮਤ ਕਰਮਚਾਰੀਆਂ ਅਤੇ 4415 ਠੇਕਾ ਕਰਮਚਾਰੀਆਂ ਅਤੇ ਗਰੁੱਪ ਡੀ ਦੇ 3919 ਨਿਯਮਤ ਕਰਮਚਾਰੀਆਂ ਅਤੇ 575 ਠੇਕਾ ਕਰਮਚਾਰੀਆਂ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਗਰੁੱਪ ਸੀ ਦੇ 8308 ਨਿਯਮਤ ਕਰਮਚਾਰੀਆਂ ਅਤੇ 6907 ਠੇਕਾ ਕਰਮਚਾਰੀਆਂ ਅਤੇ ਗਰੁੱਪ ਡੀ ਦੇ 286 ਨਿਯਮਤ ਕਰਮਚਾਰੀਆਂ ਅਤੇ 918 ਠੇਕਾ ਕਰਮਚਾਰੀਆਂ ਨੂੰ 1500-1500 ਰੁਪਏ ਬੋਨਸ ਸਵਰੂਪ ਮਿਲਣਗੇ।

Our Visitor

1891598