Tuesday, May 12, 2026
Home Blog Page 273

ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਬਿੱਲ 2025, ਸੀਡ ਐਕਟ, ਸਰਕਾਰੀ ਜਮੀਨਾਂ ਵੇਚਣ ਅਤੇ ਚਾਰ ਲੇਬਰ ਕੋਡਾਂ ਵਿਰੁੱਧ ਸੰਘਰਸ਼ ਦਾ ਐਲਾਨ

Bathinda News:ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਅੱਜ ਬਠਿੰਡਾ ਵਿਖੇ ਕਿਸਾਨ, ਮਜ਼ਦੂਰ, ਮੁਲਾਜ਼ਮ, ਠੇਕਾ ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਬਲਕਰਨ ਸਿੰਘ ਬਰਾੜ ਸੂਬਾ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਟੀਚਰਜ ਹੋਮ ਵਿੱਚ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਬਿਜਲੀ ਵਰਗੀ ਜਰੂਰੀ ਸਹੂਲਤ ਆਮ ਲੋਕਾਂ ਤੋਂ ਖੋਹਣ ਉੱਪਰ ਤੁਲੀ ਹੋਈ ਹੈ। ਉਹ ਬਿਜਲੀ ਬਿੱਲ 2025 ਲਿਆ ਕੇ ਜਿੱਥੇ ਬਿਜਲੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ,ਉੱਥੇ ਬਿਜਲੀ ਦਾ ਸਮੁੱਚਾ ਢਾਂਚਾ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਹੀ ਹੈ। ਸਰਕਾਰ ਦੇ ਇਹਨਾਂ ਕਦਮਾਂ ਨਾਲ ਨਾ ਕੇਵਲ ਬਿਜਲੀ ਮਹਿੰਗੀ ਹੋਵੇਗੀ,ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ । ਸੀਡ ਐਕਟ ਲਿਆ ਕੇ ਸਰਕਾਰ ਪੂਰਾ ਖੇਤੀ ਬਾਜ਼ਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਬੀਜ ਕਿਸਾਨੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਪ੍ਰਾਈਵੇਟ ਬੀਜ ਕੰਪਨੀਆਂ ਖੇਤੀ ਖੋਜ ਅਤੇ ਵਪਾਰ ਉੱਪਰ ਕਾਬਜ਼ ਹੋ ਕੇ ਕਿਸਾਨੀ ਦੀ ਅੰਨੇ ਵਾਹ ਲੁੱਟ ਕਰਨਗੀਆ ।ਪੰਜਾਬ ਸਰਕਾਰ ਵੱਲੋਂ ਸਰਕਾਰੀ ਜਮੀਨਾਂ ਵੇਚਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਇਹ ਫੈਸਲੇ ਤੁਰੰਤ ਵਾਪਸ ਲਵੇ ਨਹੀਂ ਤਾਂ ਵੱਡੇ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।

ਇਹ ਵੀ ਪੜ੍ਹੋ  Capt ਦੇ ਭਾਜਪਾ ਛੱਡਣ ਬਾਰੇ ਪਤਨੀ ਪ੍ਰਨੀਤ ਕੌਰ ਦਾ ਅਹਿਮ ਬਿਆਨ ਆਇਆ ਸਾਹਮਣੇ!

ਮੀਟਿੰਗ ਵੱਲੋਂ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਅਤੇ ਮੁਲਾਜ਼ਮਾ ਉੱਪਰ ਠੋਸੇ ਜਾ ਰਹੇ ਚਾਰ ਲੇਬਰ ਕੋਡ ਜੋ ਕਿ ਮਜ਼ਦੂਰਾਂ ਦੇ ਹੱਕ ਤੇ ਹਕੂਕ ਖਤਮ ਕਰਨ ਵਾਲੇ ਹਨ, ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬਿਜਲੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਹੋਣ ਤੋਂ ਅਗਲੇ ਦਿਨ ਬਠਿੰਡਾ ਜ਼ਿਲ੍ਹਾ ਵਿੱਚ ਪੈਂਦੇ ਚਾਰ ਟੋਲ ਪਲਾਜੇ ਬੱਲੂਆਣਾ, ਜੀਦਾ,ਲਹਿਰਾ ਬੇਗਾ ਅਤੇ ਸ਼ੇਖਪੁਰਾ 12 ਤੋਂ 3 ਵਜੇ ਤੱਕ ਫਰੀ ਕੀਤੇ ਜਾਣਗੇ। 30 ਅਤੇ 31 ਦਸੰਬਰ ਨੂੰ ਪੂਰੇ ਜ਼ਿਲੇ ਵਿੱਚ ਪਿੰਡ ਪਿੰਡ ਝੰਡਾ ਮਾਰਚ , ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾਣਗੀਆਂ,ਜਿਸ ਦੀ ਤਿਆਰੀ ਲਈ 26 ਦਸੰਬਰ ਨੂੰ ਜਿਲਾ ਪੱਧਰੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਵੇਗੀ। 16 ਜਨਵਰੀ ਨੂੰ ਐਸ ਸੀ ਦਫਤਰ ਬਠਿੰਡਾ ਵਿਖੇ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਨੂੰ ਹਰਜਿੰਦਰ ਸਿੰਘ ਬੱਗੀ (ਸੁਬਾ ਆਗੂ) ਤੇ ਜਗਸੀਰ ਸਿੰਘ ਝੂੰਬਾ ਬੀਕੇਯੂ ਉਗਰਾਹਾਂ, ਬਲਦੇਵ ਸਿੰਘ ਭਾਈ ਰੂਪਾ( ਸੂਬਾ ਮੀਤ ਪ੍ਰਧਾਨ ) ਤੇ ਰਾਜ ਮਹਿੰਦਰ ਸਿੰਘ ਕੋਟਭਾਰਾ ਬੀਕੇਯੂ ਡਕੌਂਦਾ( ਬੁਰਜ ਗਿੱਲ) ਗੁਰਦੀਪ ਸਿੰਘ ਰਾਮਪੁਰਾ( ਸੂਬਾ ਮੀਤ ਪ੍ਰਧਾਨ) ਤੇ ਹਰਵਿੰਦਰ ਸਿੰਘ ਕੋਟਲੀ ਬੀਕੇਯੂ ਡਕੌਂਦਾ (ਧਨੇਰ) ਬਲਵਿੰਦਰ ਸਿੰਘ ਗੰਗਾ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਨਸਾ, ਜਗਜੀਤ ਸਿੰਘ ਕੋਟ ਸਮੀਰ ਸੂਬਾ ਆਗੂ ਬੀਕੇਯੂ ਮਾਲਵਾ, ਸੁਖਮੰਦਰ ਸਿੰਘ ਜਲਾਲ ਜ਼ਿਲਾ ਪ੍ਰਧਾਨ ਬੀਕੇਯੂ ਲੱਖੋਵਾਲ, ਸੁਖਮੰਦਰ ਸਿੰਘ ਧਾਲੀਵਾਲ ਜ਼ਿਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ,

ਇਹ ਵੀ ਪੜ੍ਹੋ  Amritsar ਤੋਂ ਬਾਅਦ ਹੁਣ Jalandhar ਦੇ ਸਕੂਲਾਂ ਨੂੰ ਬੰ+ਬ ਨਾਲ ਉਡਾਉਣ ਦੀ ਮਿਲੀ ਧਮਕੀ, ਕੀਤੀ ਛੁੱਟੀ

ਦਰਸ਼ਨ ਸਿੰਘ ਫੁੱਲੋ ਮਿੱਠੀ ਜਿਲਾ ਸਕੱਤਰ ਕੁਲ ਹਿੰਦ ਕਿਸਾਨ ਸਭਾ, ਬਖਸੀਸ ਸਿੰਘ ਖਾਲਸਾ ਜਿਲਾ ਆਗੂ ਕਿਰਤੀ ਕਿਸਾਨ ਯੂਨੀਅਨ, ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ,ਕਾ ਅਮੀ ਲਾਲ ਜਿਲਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ, ਮਿੱਠੂ ਸਿੰਘ ਘੁੱਦਾ ਜਿਲਾ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਅਮਰੀਕ ਸਿੰਘ ਜਿਲਾ ਆਗੂ ਦਿਹਾਤੀ ਮਜ਼ਦੂਰ ਸਭਾ, ਜਸਪਾਲ ਸਿੰਘ ਬੰਗੀ ਸੂਬਾ ਪ੍ਰਧਾਨ ਡੀਟੀਐਫ ,ਮੁਲਾਜ਼ਮ ਆਗੂ ਸਿਕੰਦਰ ਸਿੰਘ ਧਾਲੀਵਾਲ, ਬਿੰਦਰ ਸਿੰਘ ਸੂਬਾ ਆਗੂ ਪੀਐਸਯੂ ਸ਼ਹੀਦ ਰੰਧਾਵਾ, ਬਲਕਾਰ ਸਿੰਘ ਸੁਬਾ ਆਗੂ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ,ਰੇਸ਼ਮ ਕੁਮਾਰ ਜਿਲਾ ਪ੍ਰਧਾਨ ਪੰਜਾਬ ਟੈਕਨੀਕਲ ਸਰਵਿਸ ਯੂਨੀਅਨ,ਜਗਸੀਰ ਸਿੰਘ ਭੰਗੂ ਸੂਬਾ ਆਗੂ ਮੁਲਾਜ਼ਮ ਯੂਨੀਅਨ, ਲਖਵਿੰਦਰ ਸਿੰਘ ਜਲ ਸਪਲਾਈ ਯੂਨੀਅਨ, ਠੇਕਾ ਮੁਲਾਜ਼ਮ ਆਗੂ ਜਗਰੂਪ ਸਿੰਘ,ਵੇਰਕਾ ਮੁਲਾਜ਼ਮਾਂ ਦੇ ਆਗੂ ਜਸਵੀਰ ਸਿੰਘ, ਗੁਰਵਿੰਦਰ ਸਿੰਘ ਪੰਨੂ ਠੇਕਾ ਮੁਲਾਜ਼ਮ ਮੋਰਚਾ, ਕਿਸਾਨ ਆਗੂ ਮਲਕੀਤ ਸਿੰਘ, ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ, ਕਰਮ ਸਿੰਘ ਭਾਈ ਰੂਪਾ ਅਤੇ ਹੋਰ ਬਹੁਤ ਸਾਰੀਆਂ ਵੱਖ ਵੱਖ ਖੇਤਰਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Capt ਦੇ ਭਾਜਪਾ ਛੱਡਣ ਬਾਰੇ ਪਤਨੀ ਪ੍ਰਨੀਤ ਕੌਰ ਦਾ ਅਹਿਮ ਬਿਆਨ ਆਇਆ ਸਾਹਮਣੇ!

0

Patiala News: ਪਿਛਲੇ ਕੁੱਝ ਦਿਨਾਂ ਤੋਂ ਆਪਣੀਆਂ ਇੰਟਰਵਿਊਜ਼ ਕਾਰਨ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਛੱਡਣ ਦੀਆਂ ਸਿਆਸੀ ਚਰਚਾਵਾਂ ਬਾਰੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ, “ਕੈਪਟਨ ਸਾਹਿਬ ਭਾਜਪਾ ਵਿਚ ਹੀ ਹਨ ਤੇ ਕਿਧਰੇ ਨਹੀਂ ਜਾ ਰਹੇ, ਬਲਕਿ ਉਨ੍ਹਾਂ ਨੇ ਭਾਜਪਾ ਹਾਈਕਮਾਂਡ ਨੂੰ ਅਕਾਲੀ ਦਲ ਨਾਲ ਗਠਜੋੜ ਦਾ ਸੁਝਾਓ ਦਿੱਤਾ ਹੈ,ਜਿਸ ਉਪਰ ਆਉਣ ਵਾਲੇ ਸਮੇਂ ਵਿਚ ਪਾਰਟੀ ਲੀਡਰਸ਼ਿਪ ਫੈਸਲਾ ਲਵੇਗੀ।”

ਇਹ ਵੀ ਪੜ੍ਹੋ  Amritsar ਤੋਂ ਬਾਅਦ ਹੁਣ Jalandhar ਦੇ ਸਕੂਲਾਂ ਨੂੰ ਬੰ+ਬ ਨਾਲ ਉਡਾਉਣ ਦੀ ਮਿਲੀ ਧਮਕੀ, ਕੀਤੀ ਛੁੱਟੀ

ਪ੍ਰਨੀਤ ਕੌਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਇੱਕ ਪੁਰਾਣੇ ਸਿਆਸਤਦਾਨ ਹਨ, ਜਿੰਨ੍ਹਾਂ ਨੂੰ ਪੰਜਾਬ ਦੀ ਧਰਾਤਲ ਜਾਣਕਾਰੀ ਹੈ ਤੇ ਇਸਦੇ ਬਾਰੇ ਉਨ੍ਹਾਂ ਵੱਲੋਂ ਦਸਿਆ ਗਿਆ ਹੈ। ਡਾ ਨਵਜੋਤ ਕੌਰ ਸਿੱਧੂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗੱਲਾਂ ਕਰਨ ਦੀ ਬਜਾਏ ਇਸਦੇ ਬਾਰੇ ਉਨ੍ਹਾਂ ਨੂੰ ਸਬੂਤ ਰੱਖਣੇ ਚਾਹੀਦੇ ਹਨ। ਨਾਲ ਹੀ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਰਨ ਦੇ ਚੱਲਦੇ ਉਸਦੀ ਪਾਰਟੀ ਵੱਲੋਂ ਐਕਸ਼ਨ ਵੀ ਲੈ ਲਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਗਸੀਰ ਸਿੰਘ ਬੱਲੂਆਣਾ ਨੂੰ ਸੈਕੜੇਂ ਸ਼ੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ; ਪ੍ਰਧਾਨ ਸੁਖਬੀਰ ਬਾਦਲ ਵੀ ਪੁੱਜੇ

0

Bathinda News: ਬੀਤੇ ਕੱਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਦੌਰਾਨ ਪੋਲਿੰਗ ਸਟੇਸ਼ਨ ‘ਚ ਦਿਲ ਦਾ ਦੌਰਾ ਪੈਣ ਕਾਰਨ ਗੁਰੂ ਚਰਨਾਂ ਵਿਚ ਜਾ ਰਹੇ ਵਿਰਾਜੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਇਲਾਕੇ ਦੇ ਲੋਕਾਂ ਵੱਲੋਂ ਸ਼ੇਜਲ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਵਿਸ਼ੇਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸਤੋਂ ਪਹਿਲਾਂ ਪ੍ਰਵਾਰ ਨਾਲ ਦੁੱਖ ਵੰਡਾਉਣ ਦੇ ਲਈ ਬੀਬੀ ਹਰਸਿਮਰਤ ਕੌਰ ਬਾਦਲ ਵੀ ਪੁੱਜੇ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ।

ਇਹ ਵੀ ਪੜ੍ਹੋ  Punjab ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ;ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

ਜਿਕਰਯੋਗ ਹੈ ਕਿ ਜਗਸੀਰ ਸਿੰਘ ਬੱਲੂਆਣਾ ਦੀ ਧਰਮਪਤਨੀ ਜਸਕਰਨ ਕੌਰ ਬਹਿਮਣ ਦੀਵਾਨਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਲੜੇ ਹਨ ਤੇ ਜਗਸੀਰ ਸਿੰਘ ਪੋਲਿੰਗ ਏਜੰਟ ਸਨ। ਇਸ ਦੌਰਾਨ ਜਦ ਉਹ ਕਰੀਬ ਪੌਣੇ ਚਾਰ ਵਜੇਂ ਆਪਣੀ ਵੋਟ ਪਾਉਣ ਲਈ ਅੰਦਰ ਗਏ ਤਾਂ ਉਥੇ ਕਥਿਤ ਤੌਰ ‘ਤੇ ਉਨ੍ਹਾਂ ਦੀ ਵੋਟਾਂ ਨੂੰ ਲੈ ਕੇ ਕਿਸੇ ਨਾਲ ਕਹਾਸੁਣੀ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸਤੋਂ ਬਾਅਦ ਅਚਾਨਕ ਆਈ ਘਬਰਾਹਟ ਦੇ ਕਾਰਨ ਦਿਲ ਦਾ ਦੌਰਾ ਪੈ ਗਿਆ। ਉਧਰ, ਅੰਤਿਮ ਸੰਸਕਾਰ ਮੌਕੇ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਬਠਿੰਡਾ ਹਲਕੇ ਦੇ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਸਹਿਤ ਵੱਡੀ ਗਿਣਤੀ ਵਿਚ ਅਕਾਲੀ ਲੀਡਰਸ਼ਿਪ ਮੌਜੂਦ ਰਹੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ;ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

0

Punjab News: SCHOOL HOLIDAY; ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵਿਚ ਜਾਰੀ ਹੁਕਮ ਦੇ ਤਹਿਤ 24 ਦਸੰਬਰ ਤੋਂ 31 ਦਸੰਬਰ ਤੱਕ ਸਾਰੇ ਸਰਕਾਰੀ, ਪ੍ਰਾਈਵੇਟ ਤੇ ਏਡਿਡ ਸਕੂਲ ਬੰਦ ਰਹਿਣਗੇ। ਇਹ ਛੁੱਟੀਆਂ ਸਰਦੀਆਂ ਦੇ ਮੌਸਮ ਨੂੰ ਦੇਖਦਿਆਂ ਹਰ ਸਾਲ ਕੀਤੀਆਂ ਜਾਂਦੀਆਂ ਹਨ। ਜਿਕਰਯੋਗ ਹੈ ਕਿ ਬੀਤੇ ਕੱਲ ਤੋਂ ਹੀ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਵਿਚ ਸੰਘਣੀ ਧੁੰਦ ਤੇ ਠੰਢ ਦਾ ਕਹਿਰ ਦੇਖਣ ਨੁੰ ਮਿਲ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Amritsar ਤੋਂ ਬਾਅਦ ਹੁਣ Jalandhar ਦੇ ਸਕੂਲਾਂ ਨੂੰ ਬੰ+ਬ ਨਾਲ ਉਡਾਉਣ ਦੀ ਮਿਲੀ ਧਮਕੀ, ਕੀਤੀ ਛੁੱਟੀ

0

Jalandhar News: ਬੀਤੇ ਕੱਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕਰੀਬ ਸਵਾ ਦਰਜ਼ਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਦੇ ਮੁਲਜ਼ਮ ਬੇਸ਼ੱਕ ਹਾਲੇ ਤੱਕ ਪੁਲਿਸ ਦੀ ਕੁੜਿੱਕੀ ਵਿਚ ਨਹੀਂ ਆ ਸਕੇ ਪ੍ਰੰਤੂ ਹੂਣ ਜਲੰਧਰ ਦੇ ਤਿੰਨ ਸਕੂਲਾਂ ਨੂੰ ਮਿਲੀ ਅਜਿਹੀ ਹੀ ਧਮਕੀ ਨੇ ਸਕੂਲ ਪ੍ਰਬੰਧਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਦਹਿਸ਼ਤ ਫੈਲਾ ਦਿੱਤੀ।ਇੰਨ੍ਹਾਂ ਸਕੂਲਾਂ ਦੇ ਨਾਮ ਕੇਐਮਵੀ ਸਕੂਲ, ਸੇਂਟ ਜੋਸਫ ਕਾਨਵੈਂਟ ਸਕੂਲ, ਆਈਵੀਵਾਈ ਵਰਲਡ ਸਕੂਲ ਅਤੇ ਸ਼ਿਵ ਜੋਤੀ ਦੱਸੇ ਜਾ ਰਹੇ ਹਨ। ਸੂਚਨਾ ਮੁਤਾਬਕ ਅੰਮ੍ਰਿਤਸਰ ਦੀ ਤਰ੍ਹਾਂ ਇੱਥੋਂ ਦੇ ਸਕੂਲ ਪ੍ਰਿੰਸੀਪਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ, ਜਿਸਦੇ ਵਿਚ ਉਨ੍ਹਾਂ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ

ਇਹ ਵੀ ਪੜ੍ਹੋ ਸੰਘਣੀ ਧੁੰਦ ਨੇ ਪੰਜਾਬ ਵਿਚ ਦੂਜੇ ਦਿਨ ਵੀ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕ ਹਾਦਸਿਆਂ ਦੀ ਗਿਣਤੀ ਵਧੀ

ਅਜਿਹੇ ਈਮੇਲ ਮਿਲਣ ਤੋਂ ਸਕੂਲ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਤੁਰੰਤ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਅਤੇ ਨਾਲ ਹੀ ਸਕੂਲਾਂ ਵਿਚ ਛੂੱਟੀ ਕਰ ਦਿੱਤੀ। ਜਿਸਦੇ ਚੱਲਦੇ ਸਵੇਰੇ 11 ਵਜੇ ਬੱਚਿਆਂ ਨੂੰ ਛੁੱਟੀ ਮਿਲਣ ‘ਤੇ ਮਾਪੇ ਵੀ ਘਬਰਾ ਗਏ ਅਤੇ ਆਪੋ-ਆਪਣਾ ਕੰਮਕਾਜ਼ ਛੱਡ ਕੇ ਸਕੂਲਾਂ ਵੱਲ ਭੱਜੇ। ਮੌਕੇ ‘ਤੇ ਪੁਲਿਸ ਅਧਿਕਾਰੀ ਵੀ ਪੁੱਜੇ ਸਕੂਲਾਂ ਦੀ ਤਲਾਸ਼ੀ ਲਈ ਗਈ। ਉਧਰ, ਸ਼ਹਿਰ ਵਿਚ ਇਸ ਮੁੱਦੇ ‘ਤੇ ਪੈਦਾ ਹੋਈ ਘਬਰਾਹਟ ਤੋਂ ਬਾਅਦ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੀਡੀਅ ਸਾਹਮਣੇ ਆਏ ਤੇ ਉਨ੍ਹਾਂ ਸ਼ਹਿਰ ਵਾਸੀਆਂ ਅਤੇ ਮਾਪਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਦਾ ਸਾਈਬਰ ਸੈੱਲ ਇੰਨ੍ਹਾਂ ਧਮਕੀ ਭਰੇ ਈਮੇਲਾਂ ਦੀ ਜਾਂਚ ਕਰ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੂਬੇਦਾਰ ਦਾ ਪੁੱਤ ਬਣਿਆ ਲੈਫਟੀਨੈਂਟ; ਇਲਾਕੇ ‘ਚ ਜਸ਼ਨ ਦਾ ਮਾਹੌਲ

0

Amritsar News: ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਰਾਮ ਤੀਰਥ ਰੋਡ ਦੇ ਵਾਸੀ ਜਸ਼ਨਦੀਪ ਸਿੰਘ ਨੇ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਜਸ਼ਨਦੀਪ ਆਪਣੇ ਪ੍ਰਵਾਰ ਦੀ ਤੀਜ਼ੀ ਪੀੜੀ ਦਾ ਉਹ ਵਾਰਸ ਹੈ, ਜਿਹੜੀ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੀ ਹੈ। ਜਸ਼ਨਦੀਪ ਸਿੰਘ ਦੀ ਇਸ ਪ੍ਰਾਪਤੀ ‘ਤੇ ਅੰਮ੍ਰਿਤਸਰ ਅਤੇ ਉਸਦੇ ਜੱਦੀ ਪਿੰਡ ਰਸੂਲਪੁਰ ਵਿਖੇ ‘ਜਸ਼ਨ’ ਦਾ ਮਾਹੌਲ ਹੈ। ਮੋਢਿਆ ‘ਤੇ ਤਮਗੇ ਲਗਾ ਕੇ ਪਹਿਲੀ ਵਾਰ ਆਪਣੇ ਘਰ ਪੁੱਜੇ ਜਸ਼ਨਦੀਪ ਦਾ ਪ੍ਰਵਾਰ ਤੇ ਇਲਾਕਾ ਨਿਵਾਸੀਆਂ ਵੱਲੋਂ ਭੰਗੜਾ ਤੇ ਗਿੱਧਾ ਪਾਉਂਦਿਆਂ ਮਠਿਆਈਆਂ ਵੰਡ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਅੱਧੇ ਤੋਂ ਵੀ ਘੱਟ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

ਪੰਜਾਬੀ ਖ਼ਬਰਸਾਰ ਵੈਬਸਾਈਟ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਸ਼ਨਦੀਪ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਭਿੰਡਰ ਨੇ ਖ਼ੁਸੀ ‘ਚ ਖੀਵੇ ਹੁੰਦਿਆਂ ਦਸਿਆ ਕਿ,”ਉਸਦੇ ਪੁੱਤਰ ਨੂੰ ਸ਼ੁਰੂ ਤੋਂ ਹੀ ਦੇਸ਼ ਸੇਵਾ ਦਾ ਸ਼ੌਕ ਸੀ ਤੇ ਉਸਨੇ ਭਾਰਤੀ ਫ਼ੌਜ ਵਿਚ ਸਿੱਧਾ ਕਮਿਸ਼ਨ ਹਾਸਲ ਕਰਕੇ ਅਫ੍ਸਰ ਬਣਨ ਦਾ ਮਾਣ ਹਾਸਲ ਕੀਤਾ ਹੈ।” ਸ: ਭਿੰਡਰ ਨੇ ਅੱਗੇ ਦਸਿਆ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਅਮਰੀਕ ਸਿੰਘ ਭਿੰਡਰ ਭਾਰਤੀ ਫ਼ੌਜ ਵਿਚੋਂ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਸਨ ਤੇ ਅੱਗੇ ਉਹ ਵੀ ਫ਼ੌਜ ਵਿਚ ਭਰਤੀ ਹੋਏ ਤੇ ਸੂਬੇਦਾਰ ਮੇਜ਼ਰ ਦੇ ਰੈਂਕ ਤੋਂ ਰਿਟਾਇਰ ਹੋਇਆ ਪ੍ਰੰਤੂ ਜਸ਼ਨਦੀਪ ਨੇ ਸਿੱਧਾ ਅਫ਼ਸਰ ਭਰਤੀ ਹੋ ਕੇ ਪ੍ਰਵਾਰ ਦੇ ਨਾਮ ਨੂੰ ਹੋਰ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ ਸੰਘਣੀ ਧੁੰਦ ਨੇ ਪੰਜਾਬ ਵਿਚ ਦੂਜੇ ਦਿਨ ਵੀ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕ ਹਾਦਸਿਆਂ ਦੀ ਗਿਣਤੀ ਵਧੀ

ਭਿੰਡਰ ਪ੍ਰਵਾਰ ਦੇ ਪੁੱਤਰ ਜਸ਼ਨਦੀਪ ਸਿੰਘ ਦੀ ਇੱਕ ਭੈਣ ਜਰਮਨਦੀਪ ਕੌਰ, ਜੋਕਿ ਪੇਸ਼ੇ ਵਜੋਂ ਸਾਫ਼ਟਵੇਅਰ ਇੰਜੀਨੀਅਰ ਹੈ, ਵੀ ਆਪਣੇ ਭਰਾ ਦੀ ਇਸ ਪ੍ਰਾਪਤੀ ‘ਤੇ ਖੁਸੀ ਵਿਚ ਖੀਵੀ ਹੈ। ਮਾਤਾ ਦਲਬੀਰ ਕੌਰ ਦੀਆਂ ਅੱਖਾਂ ਵਿਚ ਇਸ ਮੌਕੇ ਖੁਸੀ ਦੇ ਹੰਝੂ ਸਨ। ਉਨ੍ਹਾਂ ਦਸਿਆ ਕਿ, “ਜਸ਼ਨ ਨੇ 9ਵੀਂ ਜਮਾਤ ਵਿਚ ਸੈਨਿਕ ਸਕੂਲ ਕਪੂਰਥਲਾ ਵਿਖੇ ਪੜਾਈ ਸ਼ੁਰੂ ਕੀਤੀ ਤੇ 12ਵੀਂ ਇੱਥੋਂ ਕਰਨ ਤੋਂ ਬਾਅਦ ਐਨਡੀਏ ਵਿਚ ਸਿਲੈਕਟ ਹੋ ਗਿਆ।” ਮਾਂ-ਪਿਉ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਪੁੱਤਰ ਦੀ ਪਹਿਲੀ ਪੋਸਟਿੰਗ ਜੰਮੂ-ਕਸ਼ਮੀਰ ਦੇ ਕਾਰਗਿਲ ਖੇਤਰ ਵਿਚ ਹੋਈ ਹੈ ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦੀ ਖੁਸੀ ਹੈ ਕਿ ਉਸਨੇ ਏਡਾ ਵੱਡਾ ਮੁਕਾਮ ਹਾਸਲ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਾਂਗਰਸ ਦੀ ਰੈਲੀ ‘ਚ PM ਮੋਦੀ ਵਿਰੁਧ ਲੱਗੇ ਨਾਅਰਿਆਂ ਨੂੰ ਲੈ ਕੇ ਲੋਕ ਸਭਾ ਵਿਚ ਹੰਗਾਮਾ,ਕਾਰਵਾਈ ਮੁਲਤਵੀ

New Delhi News: Uproar in Lok Sabha; ਦੇਸ਼ ਦੀ ਸੰਸਦ ਦੇ ਚੱਲ ਰਹੇ ਸ਼ਰਦ ਰੁੱਤ ਸੈਸ਼ਨ ਵਿਚ ਅੱਜ ਕਾਰਵਾਈ ਸਮੇਂ ਵੱਡਾ ਹੰਗਾਮਾ ਹੋ ਗਿਆ। ਜਿਸਦੇ ਕਾਰਨ ਸਪੀਕਰ ਨੂੰ ਦੁਪਿਹਰ 12 ਵਜੇਂ ਤੱਕ ਕਾਰਵਾਈ ਮੁਲਤਵੀਂ ਕਰਨੀ ਪਈ ਹੈ। ਇਹ ਹੰਗਾਮਾ ਬੀਤੇ ਕੱਲ ਕਾਂਗਰਸ ਪਾਰਟੀ ਵੱਲੋਂ “ਵੋਟ ਚੋਰ ਗੱਦੀ ਛੋੜ” ਕੀਤੀ ਗਈ ਰੈਲੀ ਦੌਰਾਨ ਲੱਗੇ ਵਿਵਾਦਤ ਨਾਅਰਿਆਂ ਨੂੰ ਲੈ ਕੇ ਹੋਇਆ। ਉਕਤ ਰੈਲੀ ਵਿਚ ਕਾਂਗਰਸੀ ਵਰਕਰਾਂ ਵੱਲੋਂ “ਮੋਦੀ, ਤੇਰੀ ਕਬਰ ਪੁੱਟ ਦਿੱਤੀ ਜਾਵੇਗੀ” ਆਦਿ ਨਾਅਰੇ ਲਗਾਏ ਸਨ, ਜਿਸਨੂੰ ਲੈ ਕੇ ਲੋਕ ਸਭਾ ਦੇ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਸੱਤਾਧਿਰ ਵੱਲੋਂ ਚੁੱਕਿਆ ਗਿਆ ਤੇ ਕਾਂਗਰਸ ਨੂੰ ਮੁਆਫ਼ੀ ਮੰਗਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਅੱਧੇ ਤੋਂ ਵੀ ਘੱਟ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

ਜਿਸਦਾ ਸਦਨ ਵਿਚ ਮੌਜੂਦ ਕਾਂਗਰਸ ਮੈਂਬਰਾਂ ਨੇ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਵਿਚ ਹੰਗਾਮਾ ਹੋ ਗਿਆ ਤੇ ਕੁੱਝ ਹੀ ਮਿੰਟਾਂ ਵਿਚ ਲੋਕ ਸਭਾ ਹਾਊਸ ਰੋਲੇ-ਰੱਪੇ ਦਾ ਸ਼ਿਕਾਰ ਹੋ ਗਿਆ। ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, “ਇੱਕ ਵਾਰ ਫਿਰ, ਕਾਂਗਰਸ ਪਾਰਟੀ ਦਾ ਅਸਲੀ ਕਿਰਦਾਰ ਬੇਨਕਾਬ ਹੋ ਗਿਆ ਹੈ। ਉਹ ਮੋਦੀ ਦੀ ਮੌਤ ਦੀ ਕਾਮਨਾ ਕਰ ਰਹੇ ਹਨ।”ਇਸਤੋਂ ਬਾਅਦ ਸੰਸਦੀ ਕਾਰਜ਼ ਮੰਤਰੀ ਕਿਰਨ ਰਿਜਿੂਜ਼ ਨੇ ਇਸ ਮਾਮਲੇ ਵਿਚ ਕਾਂਗਰਸ ਨੂੰ ਘੇਰਿਆ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਅੱਧੇ ਤੋਂ ਵੀ ਘੱਟ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

0

ਮਲੇਰਕੋਟਲਾ ‘ਚ ਸਭ ਤੋਂ ਵੱਧ 56.37 ਅਤੇ ਅੰਮ੍ਰਿਤਸਰ ਵਿਚ ਸਭ ਤੋਂ ਘੱਟ 38.62 ਫ਼ੀਸਦੀ ਹੋਈ ਵੋਟਿੰਗ
Punjab News: ਬੀਤੇ ਕੱਲ ਐਤਵਾਰ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਹੋਈਆਂ ਚੋਣਾਂ ਵਿਚ ਘੱਟ ਪੋਲਿੰਗ ਨੇ ਰਿਕਾਰਡ ਤੋੜ ਦਿੱਤੇ ਹਨ।ਹੁਣ ਵੋਟ ਪ੍ਰਤੀਸ਼ਤ ਦੇ ਸਾਹਮਣੇ ਆਏ ਸਹੀ ਅੰਕੜਿਆਂ ਮੁਤਾਬਕ ਪੂਰੇ ਪੰਜਾਬ ਦੇ ਵਿਚ ਇੰਨ੍ਹਾਂ ਚੋਣਾਂ ਵਿਚ ਸਿਰਫ਼ 48 ਫ਼ੀਸਦੀ ਪੋਲਿੰਗ ਹੀ ਹੋਈ ਹੈ। ਜੇਕਰ ਸਭ ਤੋਂ ਘੱਟ ਪੋਲਿੰਗ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਵਿਚ ਅੰਮ੍ਰਿਤਸਰ ਪਹਿਲੇ ਨੰਬਰ ਉੱਪਰ ਹੈ, ਜਿੱਥੈ ਸਿਰਫ਼ 38 ਵੋਟਰ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪੁੱਜੇ।

ਇਹ ਵੀ ਪੜ੍ਹੋ  ਸੰਘਣੀ ਧੁੰਦ ਨੇ ਪੰਜਾਬ ਵਿਚ ਦੂਜੇ ਦਿਨ ਵੀ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕ ਹਾਦਸਿਆਂ ਦੀ ਗਿਣਤੀ ਵਧੀ

ਦੂਜੇ ਪਾਸੇ ਮਲੇਰਕੋਟਲਾ ਜ਼ਿਲ੍ਹੇ ਨੇ ਪੋਲਿੰਗ ਪ੍ਰਤੀਸ਼ਤ ਵਿਚ ਝੰਡੀ ਗੱਡੀ ਹੈ। ਮਲੇਰਕੋਟਲਾ ਦੇ ਵੋਟਰਾਂ ਨੇ 56.37 ਪੋਲਿੰਗ ਕਰਕੇ ਪੰਜਾਬ ਵਿਚ ਝੰਡੀ ਰੱਖੀ ਹੈ। ਘੱਟ ਵੋਟ ਪ੍ਰਤੀਸ਼ਤ ਦੇ ਪਿੱਛੇ ਬੀਤੇ ਕੱਲ ਪਈ ਸੰਘਣੀ ਧੁੰਦ ਨੂੰ ਵੀ ਜਿੰਮੇਵਾਰ ਠਹਿਰਾਇਆ ਜਾ ਰਿਹਾ। ਉਥੇ ਮੁੱਖ ਕਾਰਨ ਆਮ ਲੋਕਾਂ ਵਿਚ ਇੰਨ੍ਹਾਂ ਵੋਟਾਂ ਪ੍ਰਤੀ ਕੋਈ ਉਤਸ਼ਾਹ ਨਾਂ ਹੋਣਾ ਵੀ ਘੱਟ ਪੋਲਿੰਗ ਲਈ ਜਿੰਮੇਵਾਰ ਰਿਹਾ। ਕਈ ਥਾਂ ਹੋਈਆਂ ਲੜਾਈਆਂ ਝਗੜਿਆਂ ਨੇ ਆਮ ਵੋਟਰਾਂ ਦੇ ਮਨਾਂ ਵਿਚ ਡਰ ਪੈਦਾ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੰਘਣੀ ਧੁੰਦ ਨੇ ਪੰਜਾਬ ਵਿਚ ਦੂਜੇ ਦਿਨ ਵੀ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕ ਹਾਦਸਿਆਂ ਦੀ ਗਿਣਤੀ ਵਧੀ

0

Punjab News: ਬੀਤੇ ਕੱਲ ਤੋਂ ਪੰਜਾਬ ਵਿਚ ਸ਼ੁਰੂ ਹੋਈ ਸੰਘਣੀ ਧੁੰਦ ਨੇ ਅੱਜ ਦੂਜੇ ਦਿਨ ਵੀ ਜੀਵਨ ਦੀ ਗਤੀ ਨੂੰ ਬ੍ਰੇਕਾਂ ਲਗਾ ਦਿੱਤੀਆਂ ਹਨ। ਸੰਘਣੀ ਧੁੰਦ ਕਾਰਨ ਹਾਦਸਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਧੁੰਦ ਦੇ ਨਾਲ ਤਾਪਮਾਨ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸਦੇ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਮੁਤਾਬਕ ਬਠਿੰਡਾ ਅਤੇ ਲੁਧਿਆਣਾ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੱਲ੍ਹ ਤੇਜ਼ ਹਵਾਵਾਂ ਚੱਲਣਗੀਆਂ।

ਇਹ ਵੀ ਪੜ੍ਹੋ ਪੰਜਾਬ ਦੇ ਪੰਜ ਜ਼ਿਲਿਆਂ ਦੇ 17 ਬੂਥਾਂ ਵਿਚ ਮੁੜ ਹੋਵੇਗੀ ਪੋਲਿੰਗ; ਚੋਣ ਕਮਿਸ਼ਨਰ ਨੇ ਦਿੱਤਾ ਹੁਕਮ

ਮੌਸਮ ਵਿਭਾਗ ਨੇ 18 ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਸੂਬੇ ਲਈ ਆਮ ਨਾਲੋਂ 2.8 ਡਿਗਰੀ ਵੱਧ ਹੈ। 16 ਦਸੰਬਰ ਨੂੰ ਸੂਬੇ ਭਰ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।ਹਾਲਾਂਕਿ ਇਹ ਸੰਘਣੀ ਧੂੰਦ ਤੇ ਠੰਢ ਕਿਸਾਨੀ ਲਈ ਲਾਹੇਵੰਦ ਹੈ ਤੇ ਕਣਕ ਦੀ ਫ਼ਸਲ ਲਈ ਕਾਫ਼ੀ ਸਾਜਗਾਰ ਹੈ ਪ੍ਰੰਤੂ ਇਸਦੇ ਨਾਲ ਬਜੁਰਗਾਂ ਤੇ ਬੱਚਿਆਂ ਨੂੰ ਵੱਡੀਆਂ ਸਿਹਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਹਸਪਤਾਲਾਂ ਦੀ ਓਪੀਡੀ ਵਿਚ ਬੀਮਾਰਾਂ ਦੀ ਗਿਣਤੀ ਵਧਣ ਲੱਗੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

‘ਆਪ’ ਨੇ ਚੋਣਾਂ ਦੌਰਾਨ ਵੱਡੇ ਪੱਧਰ ਤੇ ਗੜਬੜੀਆਂ ਕਰਕੇ ਆਪਣੀ ਹਾਰ ਮੰਨ ਲਈ: ਵੜਿੰਗ

0

Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਵੱਡੇ ਪੱਧਰ ਅਤੇ ਸਪੱਸ਼ਟ ਤੌਰ ਤੇ ਗੜਬੜੀਆਂ ਕਰਨਾ ਦਾ ਦੋਸ਼ ਲਗਾਉਂਦੇ ਹੋਏ, ਕਿਹਾ ਹੈ ਕਿ ਇਹ ਇਨ੍ਹਾਂ ਅੰਦਰ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ।ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਖੁਲਾਸਾ ਕੀਤਾ ਕਿ ਸੂਬੇ ਭਰ ਤੋਂ ਆਈਆਂ ਖਬਰਾਂ ਮੁਤਾਬਿਕ ਪੁਲਿਸ ਅਤੇ ਪ੍ਰਸ਼ਾਸਨ ਦੇ ਸਮਰਥਨ ਨਾਲ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੇ ਕਈ ਥਾਵਾਂ ‘ਤੇ ਬੂਥ ਕੈਪਚਰਿੰਗ ਦਾ ਸਹਾਰਾ ਲਿਆ ਹੈ।

ਇਹ ਵੀ ਪੜ੍ਹੋ  ਚੋਣ ਡਿਊਟੀ ਦੇਣ ਵਾਲੇ ਮੁਲਾਜਮਾਂ ਲਈ ਵੱਡੀ ਖ਼ਬਰ; ਚੋਣ ਕਮਿਸ਼ਨਰ ਨੇ ਸਰਕਾਰ ਨੂੰ ਦਿੱਤੇ ਇਹ ਹੁਕਮ..

ਅਜਿਹਾ ਕਰਕੇ ਇਹ ਭਾਜਪਾ ਵਿਚ ਆਪਣੇ ਸਲਾਹਕਾਰਾਂ ਤੋਂ ਇੱਕ ਕਦਮ ਅੱਗੇ ਵਧ ਗਏ ਹਨ, ਜਿਹੜੇ ਵੋਟ ਚੋਰੀ ਲਈ ਜਾਣੇ ਜਾਂਦੇ ਹਨ।ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ‘ਆਪ’ ਨੇ ਭਾਜਪਾ ਦੀ ਵੋਟ ਚੋਰੀ ਕਿਤਾਬ ਤੋਂ ਇੱਕ ਹੋਰ ਹਿੱਸਾ ਚੁੱਕਿਆ ਹੈ ਅਤੇ ਇਸਨੇ ਵਿਰੋਧੀ ਪਾਰਟੀਆਂ ਨੂੰ ਵੋਟਰ ਸੂਚੀਆਂ ਪ੍ਰਦਾਨ ਨਹੀਂ ਕੀਤੀਆਂ।ਉਨ੍ਹਾਂ ਕਿਹਾ ਕਿ ਇਹ ਸਭ ਸੱਤਾਧਾਰੀ ਪਾਰਟੀ ਵਿੱਚ ਘਬਰਾਹਟ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ, ਜਿਸਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਸੀ।

ਇਹ ਵੀ ਪੜ੍ਹੋ  ਅੰਮ੍ਰਿਤਸਰ ਵਿੱਚ 4 ਕਿਲੋ ਹੈਰੋਇਨ, 3.90 ਲੱਖ ਰੁਪਏ ਦੀ ਡਰੱਗ ਮਨੀ ਤੇ ਇੱਕ ਪਿਸਤੌਲ ਸਮੇਤ ਚਾਰ ਕਾਬੂ

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਇਸਨੂੰ ਲੋਕਾਂ ਦੇ ਸਮਰਥਨ ‘ਤੇ ਭਰੋਸਾ ਹੁੰਦਾ, ਤਾਂ ‘ਆਪ’ ਅਜਿਹੀਆਂ ਕਾਰਵਾਈਆਂ ਕਿਉਂ ਕਰਦੀ?ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਲੰਘਣਾਵਾਂ ਇੰਨੀਆਂ ਸਪੱਸ਼ਟ ਸਨ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਦੋ ਪਿੰਡਾਂ ਮਧੀਰ ਅਤੇ ਬਾਬਨੀਆ ਵਿੱਚ ਮੁੜ ਤੋਂ ਵੋਟਾਂ ਪਵਾਉਣ ਦੀ ਲੋੜ ਪੈ ਗਈ ਹੈ।ਇਸ ਮੌਕੇ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਬਹਾਦਰੀ ਨਾਲ ਲੜਨ ਲਈ ਵਧਾਈ ਦਿੱਤੀ, ਜਿੱਥੇ ਸੱਤਾਧਾਰੀ ਪਾਰਟੀ ਨੇ ਮਨੀਸ਼ ਸਿਸੋਦੀਆ ਦੇ “ਸਾਮ, ਦਾਮ, ਦੰਡ, ਭੇਦ” ਸਿਧਾਂਤ ਉੱਪਰ ਪੂਰੀ ਤਰ੍ਹਾਂ ਅਮਲ ਕਰਦਿਆਂ, ਚੋਣਾਂ ‘ਤੇ ਕਬਜ਼ਾ ਕਰਨ ਲਈ ਸੂਬੇ ਦੀ ਸਾਰੀ ਤਾਕਤ, ਪੈਸਾ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900778