ਆਪਣੀ ਸੀਨੀਅਰ ਅਧਿਕਾਰੀ ਨਾਲ ਬਲਾ*ਤਕਾ*ਰ ਦੇ ਦੋਸ਼ਾਂ ਹੇਠ Punjab Police ਦੇ ਇੱਕ SHO ਵਿਰੁਧ ਪਰਚਾ ਦਰਜ਼ !

Date:

spot_img

Ludhiana News: Ludhiana ਜ਼ਿਲ੍ਹੇ ‘ਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸੀਨੀਅਰ ਮਹਿਲਾ ਅਧਿਕਾਰੀ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਪੁਲਿਸ ਵੱਲੋਂ ਆਪਣੇ ਹੀ ਇੱਕ ਐਸਐਚਓ ਵਿਰੁਧ ਪਰਚਾ ਦਰਜ਼ ਕਰਨ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਵਿਚ ਕੁੱਝ ਵੀ ਬੋਲਣ ਤੋਂ ਇੰਨਕਾਰੀ ਹਨ ਪ੍ਰੰਤੂ ਚਰਚਾ ਚੱਲ ਰਹੀ ਹੈਕਿ ਮਾਮਲਾ ਤੁਲ ਫ਼ੜਦੇ ਹੀ ਸਬ ਇੰਸਪੈਕਟਰ ਸਾਹਿਬਮੀਤ ਸਿੰਘ ਨਾਂ ਦਾ ਇਹ ਸਾਬਕਾ SHO ਅੰਡਰਗਰਾਉਂਡ ਹੋ ਗਿਆ ਹੈ।

ਇਹ ਵੀ ਪੜ੍ਹੋ 👉Bathinda Police ਨੇ ਭੁੱਕੀ ਤਸਕਰੀ ਕਰਦੀਆਂ ਦੋ ਨੌਜਵਾਨ ਲੜਕੀਆਂ ਨੂੰ ਕੀਤਾ ਗ੍ਰਿਫਤਾਰ

ਦਸਿਆ ਜਾ ਰਿਹਾ ਕਿ ਇਹ ਪਰਚਾ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਥਾਣਾ ਦਾਖਾ ਵਿਖੇ ਦਰਜ਼ ਹੋਇਆ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਇੰਸਪੈਕਟਰ ਦੇ ਨਾਲ ਸਾਹਿਬਮੀਤ ਦੀ ਸਾਲ 2023 ‘ਚ ਮੁਲਾਕਾਤ ਹੋਈ ਸੀ, ਜੋਕਿ ਬਾਅਦ ਵਿਚ ਦੋਸਤੀ ‘ਚ ਬਦਲ ਗਈ। ਮਹਿਲਾ ਅਧਿਕਾਰੀ ਮੁਤਾਬਕ ਇੱਕ ਸਮਾਗਮ ਦੌਰਾਨ ਉਕਤ ਸਬ ਇੰਸਪੈਕਟਰ ਨੇ ਉਸਨੂੰ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਜਬਰੀ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸਦੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ 👉Punjab ਦੇ ਨਿਆਂ ਵਿਭਾਗ ‘ਚ ਵੱਡਾ ਫ਼ੇਰਬਦਲ; 69 DA ਤੇ ADA ਦੀਆਂ ਹੋਈਆਂ ਬਦਲੀਆਂ

ਇਸ ਤੋਂ ਬਾਅਦ ਉਸਨੇ ਵਿਆਹ ਦਾ ਝਾਂਸਾ ਦੇ ਕੇ ਉਸਦੇ ਨਾਲ ਸਰੀਰਿਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਕਰੀਬ ਦੋ ਸਾਲ ਇਹ ਸਿਲਸਿਲਾ ਚੱਲਦਾ ਰਿਹਾ। ਮਹਿਲਾ ਅਧਿਕਾਰੀ ਮੁਤਾਬਕ ਉਸਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ, ਜਿਸਦੇ ਆਧਾਰ ‘ਤੇ ਉਸਨੂੰ ਬਲੈਕਮੇਲ ਕੀਤਾ ਗਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਪਲੋਡ ਕਰਨ ਦੀ ਧਮਕੀ ਦੇ ਕੇ ਡਰਾਇਆ ਗਿਆ। ਪੁਲਿਸ ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦੀ ਹੀ ਇਸਦੇ ਬਾਰੇ ਕੋਈ ਖੁਲਾਸਾ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Police ਵੱਲੋਂ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ ਮੀਟਿੰਗ ਦੀ ਮੇਜ਼ਬਾਨੀ

👉ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਉੱਭਰ ਰਹੇ ਸੁਰੱਖਿਆ ਖ਼ਤਰਿਆਂ...

वन मित्रों की बकाया राशि 15 सितंबर तक जारी करने के निर्देश

👉राव नरबीर सिंह ने अधिकारियों को दिए सख्त निर्देश,...

सफाई कर्मचारियों की मांगों पर सरकार गंभीरता से कर रही विचार : मुख्यमंत्री

Haryana News: हरियाणा के मुख्यमंत्री श्री नायब सिंह सैनी...