ਸੁਖਜਿੰਦਰ ਮਾਨ
ਚੰਡੀਗੜ੍ਹ, 7 ਅਕਤੂਬਰ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸੂਬਾ ਵਾਸੀਆਂ ਨੂੰ ਨਰਾਤਿਆਂ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ੍ਰੀ ਵਿਜ ਨੇ ਅੱਜ ਟਵੀਟ ਕਰਦੇ ਹੋਏ ਕਿਹਾ ਕਿ ਨਰਾਤਿਆਂ ਦੀ ਸ਼ੁਭਕਾਮਨਾਵਾਂ ਮੰਦਿਰਾਂ ਵਿਚ ਜਾਣ ਸੀਸ ਝੁਕਾਉਣ ਪਰ ਕੋਰੋਨਾ ਦੇ ਨਿਯਮਾ ਨੂੰ ਜਰੂਰ ਅਪਨਾਉਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਨਰਾਤਿਆਂ ਦੌਰਾਨ ਰਾਜ ਦੇ ਦੋ ਮੁੱਖ ਤੇ ਪ੍ਰਸਿੱਧ ਮੰਦਿਰਾਂ ਜਿਵੇਂ ਕਿ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਿਰ ਅਤੇ ਗੁਰੂਗ੍ਰਾਮ ਦੇ ਮਾਤਾ ਸ਼ੀਤਲਾ ਦੇਵੀ ਮੰਦਿਰ ਵਿਚ ਵੈਕਸੀਨੇਸ਼ਨ ਦੀ ਵਿਸ਼ੇਸ਼ ਵਿਵਸਥਾ ਕੀਤੀ ਹੋਈ ਹੈ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਕੋਵਿਡ ਦੀ ਪਹਿਲੀ ਜਾਂ ਦੂਜੀ ਡੋਜ ਨਹੀਂ ਲੱਗੀ ਹੈ, ਉਨ੍ਹਾਂ ਨੇ ਵੈਕਸੀਨ ਦੀ ਡੋਜ ਲਗਾਈ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਿਰ ਵਿਚ ਨਰਾਤਿਆਂ ਦੌਰਾਨ ਯਾਨੀ 7 ਅਕਤੂਬਰ ਤੋਂ 14 ਅਕਤੂਬਰ ਤਕ ਸਵੇਰੇ 5 ਵਜੇ ਤੋਂ ਰਾਤ 10 ਵਜੇ ਤਕ ਵੈਕਸੀਨੇਸ਼ਨ ਦੀ ਵਿਵਸਥਾ ਰਹੇਗੀ, ਜਿਸ ਵਿਚ ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸਿਨ ਉਪਲਬਧ ਰਹੇਗੀ। ਇਸੀ ਤਰ੍ਹਾ, ਗੁਰੁਗ੍ਰਾਮ ਦੇ ਮਾਤਾ ਸ਼ੀਤਲਾ ਦੇਵੀ ਮੰਦਿਰ ਵਿਚ ਨਰਾਤਿਆਂ ਦੌਰਾਨ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਵੈਕਸੀਨੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਭੀੜਭਾੜ ਵਾਲੇ ਖੇਤਰਾਂ ਜਿਵੇਂ ਕਿ ਬੱਸ ਅੱਡੇ ਅਤੇ ਮੁੱਖ ਬਾਜਾਰਾਂ ਵਿਚ ਵੈਕਸੀਨੇਸ਼ਨ ਦੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਸੂਬਾ ਵਾਸੀਆਂ ਨੂੰ ਨਰਾਤਿਆਂ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
ਮੁੱਖ ਮੰਤਰੀ ਖੱਟਰ ਨੇ ਅਗਰਸੇਨ ਜੈਅੰਤੀ ’ਤੇ ਦਿੱਤੀ ਵਧਾਈ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਅਕਤੂਬਰ :ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਅਗਰਸੇਨ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਦੀ ਜੈਯੰਤੀ ‘ਤੇ ਵਧਾਈ ਦਿੰਦੇ ਹੋਏ ਮਹਾਰਾਜਾ ਅਗਰਸੇਨ ਨੂੰ ਨਮਨ ਕੀਤਾ।ਉਨ੍ਹਾਂ ਕਿਹਾ ਕਿ ਪੁਰਾਤਨ ਸਮਾਜਵਾਦ ਦੇ ਪ੍ਰੇਰਣਾ ਸਰੋਤ, ਅਗਰਸੇਨ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਵੱਲੋਂ ਸਮਾਜ ਦੇ ਸਾਰੇ ਵਰਗਾਂ ਦੇ ਉਥਾਨ ਤੇ ਭਲਾਈ ਤਹਿਤ ਕੀਤੇ ਗਏ ਕਾਰਜ ਨੂੰ ਸਦਾ ਹੀ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਸਮਾਜ ਨੂੰ ਮਹਾਰਾਜਾ ਅਗਰਸੇਨ ਦੇ ਵਿਚਾਰਾਂ ਨੂੰ ਧਾਰਣ ਕਰਦੇ ਹੋਏ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚਲਣਾ ਚਾਹੀਦਾ ਹੈ।
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਅੰਸ਼ੂ ਮਲਿਕ ਨੂੰ ਦਿੱਤੀ ਵਧਾਈ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਅਕਤੂਬਰ: ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਦੇ ਰਾਜ ਮੰਤਰੀ ਸੰਦੀਪ ਸਿੰਘ ਨੇ ਨਾਰਵੇ ਦੇ ਓਸਲੋ ਵਿਚ ਆਯੋਜਿਤ ਹੋ ਰਹੀ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ‘ਤੇ ਦੇਸ਼ ਦੀ ਪਹਿਲੀ ਮਹਿਲਾ ਖਿਡਾਰੀ ਅਤੇ ਹਰਿਆਣਾ ਦੀ ਪਹਿਲਵਾਨ ਬੇਅੀ ਅੰਸ਼ੂ ਮਲਿਕ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੰਸ਼ੂ ਮਲਿਕ ਨੇ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਦੇ ਫਾਈਨਲ ਵਿਜ ਪਹੁੰਚ ਕੇ ਇਤਿਹਾਸ ਬਣਾਇਆ ਹੈ ਅਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਖੇਡ ਰਾਜ ਮੰਤਰੀ ਨੇ ਅੰਸ਼ੂ ਮਲਿਕ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਅੰਸ਼ੂ ਮਲਿਕ ਦੇ ਪਰਿਜਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਰਿਜਨਾਂ ਦੀ ਪ੍ਰੇਰਣਾ ਦਾ ਹੀ ਨਤੀਜਾ ਹੈ ਕਿ ਹਰਿਆਣਾ ਦੇ ਖਿਡਾਰੀ ਨੇ ਆਪਣੀ ਸਖਤ ਮਿਹਨਤ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।
ਕਸਮੀਰ ਵਿੱਚ ਹਿੰਸਕ ਘਟਨਾਵਾਂ ਪਿੱਛੇ ਆਈਐਸਆਈ ਦਾ ਹੱਥ: ਤਰੁਣ ਚੁੱਘ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਅਕਤੂਬਰ: ਭਾਜਪਾ ਦੇ ਰਾਸਟਰੀ ਜਨਰਲ ਸਕੱਤਰ ਅਤੇ ਜੰਮੂ-ਕਸਮੀਰ ਦੇ ਪਾਰਟੀ ਇੰਚਾਰਜ ਤਰੁਣ ਚੁੱਘ ਨੇ ਕਸਮੀਰ ਵਿੱਚ ਚੱਲ ਰਹੀਆਂ ਹਿੰਸਕ ਘਟਨਾਵਾਂ ਪਿੱਛੇ ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਦੇ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਇੱਥੇ ਜਾਰੀ ਬਿਆਨ ਵਿਚ ਤਰੁਣ ਚੁੱਘ ਨੇ ਕਿਹਾ ਕਿ ਈਦਗਾਹ ਖੇਤਰ ਵਿੱਚ ਇੱਕ ਮਹਿਲਾ ਸਮੇਤ ਦੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹੱਤਿਆ ਘਾਟੀ ਵਿੱਚ ਸਾਂਤੀ ਅਤੇ ਵਿਕਾਸ ਨੂੰ ਭੰਗ ਕਰਨ ਦੀ ਕੋਸਸਿ ਕਰ ਰਹੇ ਨਿਰਾਸ, ਨਿਰਾਸ, ਡਰਪੋਕ ਅੱਤਵਾਦੀਆਂ ਦੁਆਰਾ ਕੀਤਾ ਗਿਆ ਘਿਣਾਉਣਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਕਸਮੀਰੀ ਪੰਡਤ ਅਤੇ ਸ੍ਰੀਨਗਰ ਦੀ ਸਭ ਤੋਂ ਮਸਹੂਰ ਫਾਰਮੇਸੀ ਦੇ ਮਾਲਕ ਮੱਖਣ ਲਾਲ ਬਿੰਦ੍ਰੂ ਦੀ ਗੋਲੀ ਮਾਰਨਾ ਵੀ ਇਸ ਗੱਲ ਦਾ ਸੰਕੇਤ ਸੀ ਕਿ ਉਨ੍ਹਾਂ ਦੀ ਨਿਰਾਸਾ ਵਿੱਚ ਕੱਟੜਪੰਥੀਆਂ ਨੇ ਆਮ ਆਦਮੀ ਨੂੰ ਨਿਸਾਨਾ ਬਣਾਉਣਾ ਸੁਰੂ ਕਰ ਦਿੱਤਾ ਹੈ, ਜੋ ਕਿ ਸਿਰਫ ਸਰਮਨਾਕ ਹੀ ਨਹੀਂ ਬਲਕਿ ਕਾਇਰਤਾਪੂਰਣ ਕੰਮ ਹੈ।
ਕਿਸਾਨਾਂ ਨੇ ਰੋਕਾਂ ਤੋੜ ਵਿਤ ਮੰਤਰੀ ਦੇ ਘਰ ਦਾ ਕੀਤਾ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਹੇ ਬਾਦਲ ਮੋਰਚੇ ਵੱਲੋਂ ਅੱਜ ਤੀਜੇ ਦਿਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਨੇੜੇ ਲੱਗੀਆਂ ਪੁਲੀਸ ਰੋਕਾਂ ਨੂੰ ਤੋੜਦੇ ਹੋਏ ਕੋਠੀ ਦੇ ਗੇਟ ਦਾ ਘਿਰਾਓ ਕਰ ਲਿਆ। ਇਸ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਕਿਸਾਨਾਂ ਦੇ ਜੋਸ਼ ਅੱਗੇ ਇਹ ਪ੍ਰਬੰਧ ਫਿੱਕੇ ਪੈ ਗਏ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਅਤੇ ਹੋਰ ਕੁਦਰਤੀ ਕਾਰਨਾਂ ਕਰ ਕੇ ਨਰਮਾ ਸਮੇਤ ਹੋਰ ਸਾਉਣੀ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਜਿਸ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨ, ਮਜ਼ਦੂਰ ਅਤੇ ਪੰਜ ਤਰੀਕ ਤੋਂ ਬਾਦਲ ਵਿਖੇ ਮੋਰਚਾ ਲਾਈ ਬੈਠੇ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨਣ ਦੀ ਬਜਾਏ ਮੁਜਰਮਾਨਾ ਚੁੱਪ ਧਾਰ ਲਈ ਕਿ ਕਿਸਾਨ ਮਜ਼ਦੂਰ ਆਪਣੀ ਅੱਕ ਥੱਕ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ । ਉਨ੍ਹਾਂ ਕਿਹਾ ਕਿ ਬੀਜ ਕੰਪਨੀਆਂ ਵੱਲੋਂ ਨਕਲੀ ਬੀਜਾਂ ਕਾਰਨ ਅਤੇ ਕੁਦਰਤੀ ਕਰੋਪੀ ਕਾਰਨ ਆਰਥਿਕ ਨੁਕਸਾਨ ਝੱਲ ਰਹੇ ਕਿਸਾਨ ਹਨ ਖ਼ੁਦਕੁਸ਼ੀਆਂ ਨਹੀਂ ਕਰਨਗੇ ਸਗੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਆਪਣੀਆਂ ਮੰਗਾਂ ਮਨਵਾ ਕੇ ਘਰਾਂ ਨੂੰ ਵਾਪਸ ਜਾਣਗੇ । ਮਨਪ੍ਰੀਤ ਦੀ ਕੋਠੀ ਦੇ ਘਿਰਾਓ ਤੋਂ ਬਾਅਦ ਚੱਲੀ ਐੱਸਡੀਐੱਮ ਗਿੱਦੜਬਾਹਾ ਨਾਲ ਗੱਲਬਾਤ ਦੌਰਾਨ ਐੱਸਡੀਐੱਮ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਨੂੰ ਗਿਆਰਾਂ ਵਜੇ ਜਥੇਬੰਦੀ ਦੀ ਗੱਲਬਾਤ ਸਰਕਾਰ ਨਾਲ ਕਰਵਾ ਕੇ ਮੰਗਾਂ ਮਸਲਿਆਂ ਦਾ ਹੱਲ ਕੱਢ ਲਿਆ ਜਾਵੇਗਾ ਜਿਸ ਤੋਂ ਬਾਅਦ ਕਿਸਾਨ ਘਿਰਾਓ ਛੱਡ ਕੇ ਪਹਿਲਾਂ ਚੱਲ ਰਹੇ ਮੋਰਚੇ ਵਿੱਚ ਡਟ ਗਏ । ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੱਲ੍ਹ ਨੂੰ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਖ਼ਜ਼ਾਨਾ ਮੰਤਰੀ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਘਿਰਾਓ ਕੀਤਾ ਜਾਵੇਗਾ ।ਉਨ੍ਹਾਂ ਕਿਸਾਨਾਂ , ਮਜਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਨੂੰ ਵੱਡੀ ਗਿਣਤੀ ਵਿੱਚ ਬਾਦਲ ਮੋਰਚੇ ਵਿਚ ਪਹੁੰਚਣ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਧਰਨੇ ਨੂੰ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ , ਪਰਮਜੀਤ ਕੌਰ ਪਿੱਥੋ, ਹਰਜਿੰਦਰ ਸਿੰਘ ਬੱਗੀ,ਜਸਵੀਰ ਸਿੰਘ ਬੁਰਜ ਸੇਮਾ, ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ,ਜ਼ਿਲ੍ਹਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ , ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਸੁੱਚਾ ਸਿੰਘ ਕੋਟਭਾਈ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ ,ਜਿਲ੍ਹਾ ਫਾਜਲਿਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਅਤੇ ਜਗਤਾਰ ਸਿੰਘ ਅਬੋਹਰ ਨੇ ਵੀ ਸੰਬੋਧਨ ਕੀਤਾ।
ਵਿੱਤ ਮੰਤਰੀ ਨੇ ਅਗਰਸੈਨ ਜਯੰਤੀ ਦੇ ਸ਼ੁੱਭ ਦਿਹਾੜੇ ਦੀ ਦਿੱਤੀ ਵਧਾਈ
ਕਾਂਗਰਸ ਲੀਡਰਸ਼ਿਪ ਨੇ ਮਹਾਰਾਜ ਅਗਰਸੈਨ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਅੱਜ ਅਗਰਸੈਨ ਜੈਯੰਤੀ ਦੇ ਦਿਹਾੜੇ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਗਰਵਾਲ ਭਾਈਚਾਰੇ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਸਥਾਨਕ ਕਾਂਗਰਸ ਲੀਡਰਸ਼ਿਪ ਵੱਲੋਂ ਵੀ ਅਗਰਸੈਨ ਜੈਯੰਤੀ ਮੌਕੇ ਅਗਰਸੈਨ ਪਾਰਕ ਵਿੱਚ ਇੱਕ ਵਿਸੇਸ ਸਮਾਗਮ ਕਰਵਾਇਆ ਗਿਆ, ਜਿੱਥੇ ਪਾਠ ਪੂਜਾ ਕਰਨ ਉਪਰੰਤ ਮਹਾਰਾਜਾ ਅਗਰਸੇਨ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਜੈਜੀਤ ਸਿੰਘ ਜੌਹਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ,ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਚੇਅਰਮੈਨ ਕੇ ਕੇ ਅਗਰਵਾਲ, ਚੇਅਰਮੈਨ ਰਾਜਨ ਗਰਗ, ਅਨਿਲ ਭੋਲਾ, ਰਾਮ ਕੁਮਾਰ, ਸੰਦੀਪ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਅਗਰਵਾਲ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ।
ਜਬਰੀ ਮੋਰਚਾ ਪੁੱਟਣ ਦੇ ਵਿਰੋਧ ’ਚ ਬੇਰੁਜਗਾਰ ਅਧਿਆਪਕਾਂ ਨੇ ਚੰਨੀ ਸਰਕਾਰ ਦੀ ਅਰਥੀ ਫੂਕੀ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਲੋਂ ਰੁਜਗਾਰ ਮੰਗਦੇ ਟੈਟ ਪਾਸ ਬੇਰੁਜਗਾਰ ਬੀ ਐਡ ਅਧਿਆਪਕਾਂ ਉੱਤੇ ਕਥਿਤ ਤੌਰ ’ਤੇ ਹਮਲਾ ਕਰਵਾ ਕੇ ਜਬਰ ੀ ਮੋਰਚਾ ਹਟਾਉਣ ਦੀ ਨਿੰਦਾ ਕਰਦਿਆਂ ਅੱਜ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਸਥਾਨਕ ਅੰਬੇਦਕਰ ਪਾਰਕ ਵਿਖੇ ਇੱਕਠੇ ਹੋਣ ਮਗਰੋਂ ਰੋਸ ਮਾਰਚ ਕਰਦੇ ਹੋਏ ਬੱਸ ਸਟੈਂਡ ਦੇ ਸਾਹਮਣੇ ਪੁੱਜੇ ਬੇਰੁਜਗਾਰ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਸਾਢੇ ਚਾਰ ਸਾਲ ਤੋ ਰੁਜਗਾਰ ਮੰਗਦੇ ਬੇਰੁਜਗਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਜਬਰ ਦੇ ਜੋਰ ’ਤੇ ਦਬਾਉਣ ਦੀ ਕੋਸਿਸ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਹੁਣ ਨਵੇਂ ਮੁੱਖ ਮੰਤਰੀ ਨੇ ਤਾਂ 5 ਅਕਤੂਬਰ ਦੀ ਸਵੇਰ ਪੱਕੇ ਮੋਰਚੇ ਦੇ ਤੀਜੇ ਦਿਨ ਸਾਂਤਮਈ ਰੋਸ ਪ੍ਰਦਰਸਨ ਕਰਦੇ ਬੇਰੁਜਗਾਰਾਂ ਉੱਤੇ ਕਾਂਗਰਸੀ ਵਰਕਰਾਂ ਰਾਹੀ ਹਮਲਾ ਕਰਵਾ ਕੇ ਧੁੱਪ ਤੋ ਬਚਣ ਲਈ ਲਗਾਏ ਟੈਂਟ ਪੁੱਟ ਦਿੱਤੇ ਗਏ। ਅਧਿਆਪਕ ਆਗੂ ਕੁਲਵਿੰਦਰ ਸਿੰਘ, ਅਮਨਦੀਪ ਕੌਰ ਬਠਿੰਡਾ,ਬੱਬਲਜੀਤ ਕੌਰ ਬਠਿੰਡਾ,ਅਮਨਜੋਤ ਸੇਲਬਰਾਹ,ਬਿੰਦਰਪਾਲ ਧਿੰਗੜ, ਗੁਰਦੀਪ ਚੱਠੇਵਾਲਾ, ਕਮਲ ਮੱਲਵਾਲਾ,ਅੰਗਰੇਜ, ਨਮਵਿੰਦਰਪਾਲ, ਸੁਖਵੀਰ ਕੋਟਫੱਤਾ,ਸਮਸੇਰ ਪੱਕਾਕਲਾਂ,ਕਸਮੀਰ ਬੀੜਤਲਾਬ,ਹੁਸਨਿੰਦਰ ਸਿੰਘ, ਬਲਰਾਜ,ਬਲਵੰਤ ਸਿੰਘ ਆਦਿ ਹਾਜਰ ਸਨ।
ਡੀਏਵੀ ਕਾਲਜ਼ ’ਚ ਸੱਤਾ ਰੋਜ਼ਾ ਐਨ.ਸੀ.ਸੀ ਕੈਂਪ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਸਥਾਨਕ ਡੀ.ਏ.ਵੀ. ਕਾਲਜ ਵਿਖੇ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਦੀ ਅਗਵਾਈ ਹੇਠ ਇੱਕ ਸੱਤ ਰੋਜ਼ਾ ਏ.ਟੀ.ਸੀ-117 ਅੰਤਰ ਕਾਲਜ ਕੈਂਪ ਦਾ ਆਗਾਜ਼ ਹੋਇਆ। ਇਸ ਕੈਂਪ ਵਿਚ ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾਫੂਲ, ਐਮ.ਐਮ.ਡੀ.ਏ.ਵੀ. ਕਾਲਜ ਗਿੱਦੜਬਾਹਾ ਅਤੇ ਆਈ. ਟੀ. ਆਈ. ਕਾਲਜ ਬਠਿੰਡਾ ਨੇ ਭਾਗ ਲਿਆ। ਇਸ ਕੈਂਪ ਦਾ ਉਦਘਾਟਨ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ ਪਰਵੀਨ ਕੁਮਾਰ ਗਰਗ ਅਤੇ ਐਸ.ਐਮ. ਬਲਰਾਜ ਸਿੰਘ ਨੇ ਕੀਤਾ। ਐਮ.ਐਮ. ਬਲਰਾਜ ਸਿੰਘ ਨੇ ਐਨ.ਸੀ.ਸੀ. ਕੈਡਿਟਾਂ ਨੂੰ ਡਿਫੈਂਸ ਅਤੇ ਹਥਿਆਰਾਂ ਦੀ ਵਰਤੋਂ ਬਾਰੇ ਦੱਸਿਆ। ਇਸ ਕੈਂਪ ਵਿੱਚ ਸਬ ਰਜੇਸ ਯਾਦਵ, ਐਨਬੀ ਸਬ ਰਜੇਸ਼ ਕੁਮਾਰ. ਐਚ.ਏ.ਵੀ. ਕੁਲਦੀਪ, ਐਚ.ਏ.ਵੀ. ਅਸ਼ਵਨੀ, ਜੀ.ਸੀ.ਆਈ. ਗੋਰਾ ਦੇਵੀ, ਏ.ਐਨ.ਓ. ਕੰਵਲਜੀਤ ਸਿੰਘ ਅਤੇ ਸੀ.ਟੀ.ਓ. ਨਰਿੰਦਰ ਸਿੰਘ ਨੇ ਕੈਡਿਟਾਂ ਨੂੰ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ।
ਸਾਬਕਾ ਕੋਂਸਲਰ ਮੋਦੀ ਦੇ ਅੱਛੇ ਦਿਨਾਂ ਦੀ ਭਾਲ ’ਚ ਜੇਸੀਬੀ ’ਤੇ ਚੜਿਆ
ਦੂਰਬੀਨ ਰਾਹੀਂ ਵੀ ਨਹੀਂ ਦਿਸੇ ਅੱਛੇ ਦਿਨ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਸਰਕਾਰਾਂ ਵਿਰੁਧ ਅਨੌਖੇ ਪ੍ਰਦਰਸ਼ਨ ਕਰਨ ਵਾਲੇ ਸਾਬਕਾ ਕੋਂਸਲਰ ਵਿਜੇ ਕੁਮਾਰ ਨੇ ਇੱਕ ਵਾਰ ਮੁੜ ਮੋਦੀ ਸਰਕਾਰ ਨੂੰ ਬੇਨਕਾਬ ਕਰਦਿਆਂ ਅੱਛੇ ਦਿਨਾਂ ਦੇ ਕੀਤੇ ਵਾਅਦੇ ਦਾ ਮਜ਼ਾਕ ਉਡਾਇਆ। ਸਥਾਨਕ ਪਰਸਰਾਮ ਨਗਰ ਚੌਕ ਵਿਚ ਅਪਣੇ ਸਾਥੀਆਂ ਨਾਲ ਪੁੱਜੇ ਵਿਜੇ ਕੁਮਾਰ ਨੇ ਜੇਸੀਬੀ ’ਤੇ ਚੜ੍ਹ ਕੇ ਦੂਰਬੀਨ ਰਾਹੀਂ ਅੱਛੇ ਦਿਨਾਂ ਦੀ ਭਾਲ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ 2014 ਦੀਆਂ ਚੋਣਾਂ ਸਮੇਂ ਦੇਸ ਵਿਚ ‘ਅੱਛੇ ਦਿਨ’ ਲਿਆਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਸਦੇ ਉਲਟ ਹੁਣ ਮਹਿੰਗਾਈ ਅਮਰਵੇਲ ਵਾਂਗ ਦਿਨੋ-ਦਿਨ ਵਧ ਰਹੀ ਹੈ। ਸਾਬਕਾ ਕੌਂਸਲਰ ਨੇ ਕਿਸਾਨ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤੱਕ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪ੍ਰੰਤੂ ਮੋਦੀ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਇਸੇ ਤਰ੍ਹਾਂ ਹਰ ਰੋਜ਼ ਐਲਪੀਜੀ, ਪੈਟਰੋਲ, ਡੀਜ਼ਲ ਦੇ ਰੇਟ ਵਧਦੇ ਜਾ ਰਹੇ ਹਨ ਤੇ ਆਮ ਲੋਕ ਮਹਿੰਗਾਈ ਦੀ ਮਾਰ ਕਾਰਨ ਵੱਡੀ ਪ੍ਰੇਸ਼ਾਨੀ ਵਿਚ ਹਨ ਪ੍ਰੰਤੂ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਇਸ ਮੌਕੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲੈਂਦਿਆਂ ਦੋਸ਼ ਲਗਾਇਆ ਕਿ ਲੋਕਾਂ ਦੀ ਭਲਾਈ ਦੀ ਬਜ਼ਾਏ ਸੂਬੇ ਦੀ ਕਾਂਗਰਸ ਪਾਰਟੀ ਦੇ ਆਗੂ ਕੁਰਸੀ ਲਈ ਲੜ ਰਹੇ ਹਨ।
’ਨਾਟਿਅਮ ਮੇਲੇ ਦੇ 7ਵੇਂ ਦਿਨ ਪੇਸ਼ ਹੋਇਆ ਨਾਟਕ ‘ਵਿਚ ਕਲਰ ਡੂ ਯੂ ਲਾਈਕ?
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਸਥਾਨਕ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਚੱਲ੍ਹ ਰਹੇ 15 ਦਿਨਾਂ ਨਾਟਿਅਮ ਮੇਲੇ ਦੇ ਬੀਤੇ ਕੱਲ 7ਵੇਂ ਦਿਨ ਪੰਜਾਬ ਦੇ ਨਾਮਵਰ ਨਾਟਕਕਾਰ ਪਾਲੀ ਭੁਪਿੰਦਰ ਦੇ ਲਿਖੇ ਹੋਏ ਨਾਟਕ ਦਾ ਹਿੰਦੀ ਰੂਪਾਂਤਰਣ ‘ਵਿਚ ਕਲਰ ਡੂ ਯੂ ਲਾਈਕ?’ ਕਰਨ ਗੁਲਜ਼ਾਰ ਦੀ ਨਿਰਦੇਸ਼ਨਾ ਵਿੱਚ ਚੰਡੀਗੜ੍ਹ ਤੋਂ ਆਈ ਯਾਤਰਾ ਥੇਟਰ ਦੀ ਟੀਮ ਵੱਲੋਂ੍ਹ ਪੇਸ਼ ਕੀਤਾ ਗਿਆ ਜਿਸ ਵਿੱਚ ਪਾਤਰਾਂ ਵੱਲੋਂ ਵਿਸ਼ੇਸ਼ ਤਰੀਕੇ ਨਾਲ ਆਪਸੀ ਗੱਲ੍ਹ ਬਾਤ ਕਰਦੇ ਹੋਏ ਭਾਵਨਾਵਾਂ ਅਤੇ ਸੰਵੇਦਨਾ ਨੂੰ ਦਰਸਾਇਆ ਗਿਆ। ਸੀਮਤ ਪਾਤਰਾਂ ਵਾਲੇ ਇਸ ਨਾਟਕ ਰਾਹੀਂ ਮਰਦ-ਔਰਤ ਦੇ ਰਿਸ਼ਤਿਆਂ, ਵਿਆਹ, ਨੈਤਿਕ ਕਦਰਾਂ ਕੀਮਤਾਂ ਅਤੇ ਸ਼ਰੀਰਕ ਖਿੱਚ ਜਿਹੇ ਗੰਭੀਰ ਮੁੱਦਿਆਂ ‘ਤੇ ਬੇਬਾਕੀ ਨਾਲ ਚਰਚਾ ਕੀਤੀ ਗਈ। ਨਾਟਕ ਮੇਲੇ ਦੇ 7ਵੇਂ ਦਿਨ ਪਹੁੰਚੇ ਖਾਸ ਮਹਿਮਾਨਾਂ ਵਿੱਚ ਏਡੀਸੀ ਪਰਮਵੀਰ ਸਿੰਘ,ਰਾਜ਼ੀਵ ਅਰੋੜਾ ਆਦਿ ਨੇ ਵਿਸ਼ੇਸ਼ ਹਾਜ਼ਰੀ ਲਵਾਈ ਅਤੇ ਨਾਟਕ ਮੇਲੇ ਰਾਹੀਂ ਫੈਲਾਈ ਜਾ ਰਹੀ ਚੇਤਨਾ ਲਈ ਨਾਟਿਅਮ ਟੀਮ ਨੂੰ ਵਧਾਈ ਦਿੱਤੀ।






