Thursday, April 30, 2026
Home Blog Page 2747

ਸਕੂਲ ਅਧਿਆਪਕ ਦੀ ਜ਼ਬਰੀ ਬਦਲੀ ਖਿਲਾਫ਼ ਡੀ ਟੀ ਐਫ ਵੱਲੋਂ ਧਰਨੇ ਦਾ ਅੈਲਾਨ

0

ਸੁਖਜਿੰਦਰ ਮਾਨ

ਬਠਿੰਡਾ, 23 ਸਤੰਬਰ :ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਵਿਚ ਵਾਪਰੇ ਘਟਨਾਕ੍ਰਮ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਬਠਿੰਡਾ ਵੱਲੋਂ ਮੰਦਭਾਗਾ ਕਰਾਰ ਦਿੱਦਿੱਆ 30 ਸਤੰਬਰ ਨੂੰ ਸਕੂਲ ਸਮੇਂ ਤੋਂ ਬਾਦ ਮਿੰਨੀ ਸਕੱਤਰੇਤ ਸਾਹਮਣੇ ਅੰਬੇਡਕਰ ਪਾਰਕ ਵਿੱਚ ਜਿਲ੍ਹਾ ਪੱਧਰੀ ਧਰਨਾ ਦਾ ਐਲਾਨ ਕੀਤਾ ਹੈ।  ਜੱਥੇਬੰਦੀ ਵੱਲੋਂ ਬਣਾਈ ਗਈ ਤੱਥਖੋਜ ਪੜਤਾਲ ਕਮੇਟੀ ਨੇ ਸਾਰੇ ਘਟਨਾਕ੍ਰਮ ਦੀ ਪੜਤਾਲ ਕਰਕੇ ਇਸ ਘਟਨਾਕ੍ਰਮ ਲਈ ਪੰਜਾਬ ਸਰਕਾਰ ਦੀ ਸਮਾਰਟ ਸਕੂਲ ਪਾਲਸੀ ਦੀ ਨੀਤੀ (60:40) ਜੁੰਮੇਵਾਰ ਹੈ ।ਦੂਸਰਾ ਮੁੱਖ ਕਾਰਨ ਉਪ ਜਿਲ੍ਹਾ ਸਿੱਖਿਆ ਅਫਸਰ ਵੱਲੋ ਘਟਨਾਕ੍ਰਮ ਵਾਪਰਨ ਦੋ ਹਫ਼ਤੇ ਪਹਿਲਾ ਆਪਣੀ ਸਰਦਾਰਗੜ ਦੇ ਸਕੂਲ ਦੀ ਅਚਨਚੇਤੀ ਚੈਕਿੰਗ ਵਿੱਚ ਸਾਰਾ ਮਾਮਲਾ ਧਿਆਨ ਵਿੱਚ ਆਉਣ ਦੇ ਬਾਵਯੂਦ ਕੋਈ ਪੁਖਤਾ ਹੱਲ ਨਾ ਕਰਨਾ ਹੈ।ਜਥੇਬੰਦੀ ਵੱਲੋਂ ਕੁਲਦੀਪ ਸਿੰਘ ਸ.ਸ. ਮਾਸਟਰ ਦੀ ਬਦਲੀ ਡੀ.ਪੀ.ਆਈ.ਸੈਕੰਡਰੀ ਸਿੱਖਿਆ ਵੱਲੋਂ ਸਕੂਲ ਸਕੂਲ ਸਟਾਫ ਅਤੇ ਮੁੱਖ ਅਧਿਆਪਕਾ ਨਾਲ ਸਬੰਧਤ ਅਧਿਆਪਕ ਵੱਲੋਂ ਦੁਰਵਿਹਾਰ ਕਰਨ ਦੇ ਦੋਸ਼ਾਂ ਤਹਿਤ ਬਿਨਾਂ ਵਿਭਾਗੀ ਪੜਤਾਲ ਦੇ ਪ੍ਰਬੰਧਕੀ ਆਧਾਰ ਤੇ ਬਦਲੀ ਬਰਨਾਲਾ ਪਿੰਡ ਮੂੰਮ ਵਿਖੇ ਕਰਨਾ ਸਰਾਸਰ ਅਫਸਰੀ ਧੱਕੇਸ਼ਾਹੀ ਹੈ । ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਕੁਲਦੀਪ ਸਿੰਘ ਸ.ਸ. ਮਾਸਟਰ ਦੀ ਧੱਕੇਸ਼ਾਹੀ ਨਾਲ ਕੀਤੀ ਅੰਤਰਜ਼ਿਲਾ ਬਦਲੀ ਰੱਦ ਕਰਵਾਉਣ ਲਈ ਜੱਥੇਬੰਦਕ ਸੰਘਰਸ਼ ਵਿੱਢਿਆ ਜਾਵੇਗਾ । ਜੱਥੇਬੰਦੀ ਵੱਲੋਂ ਸਾਰੀਆਂ ਭਰਾਤਰੀ ਅਤੇ ਜਨਤਕ ਜੱਥੇਬੰਦੀਆਂ ਨੂੰ ਧਰਨੇ ‘ਚ ਸ਼ਾਮਲ ਹੋਣ ਦੀ ਅਪੀਲ ਕਿਤੀ ਜਾਂਦੀ ਹੈ।ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਹਰਿਮੰਦਰ ਗਿੱਲ, ਬਲਜਿੰਦਰ ਕੌਰ ,ਪਰਮਿੰਦਰ ਸਿੰਘ ‘ਅਨਿਲ ਭੱਟ, ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਖੇਮੂਆਣਾ ਬਲਾਕ ਪ੍ਰਧਾਨ ਨਵਚਰਨਪ੍ਰੀਤ, ਭੁਪਿੰਦਰ ਮਾਈਸਰਖਾਨਾ, ਭੋਲਾ ਰਾਮ ਅਤੇ ਕੁਲਵਿੰਦਰ ਵਿਰਕ ਸ਼ਾਮਲ ਸਨ ।

ਐਸ.ਐਸ.ਡੀ. ਗਰਲਜ਼ ਕਾਲਜ ’ਚ ਐਨ.ਐਸ.ਐਸ. ਦਿਵਸ ਮੌਕੇ ਡੇਂਗੂ ਜਾਗਰੂਕਤਾ ਪ੍ਰੋਗਰਾਮ ਅਯੋਜਿਤ

0

ਸੁਖਜਿੰਦਰ ਮਾਨ

ਬਠਿੰਡਾ, 23 ਸਤੰਬਰ –ਐਨ.ਐਸ.ਐਸ. ਦਿਵਸ ਮੌਕੇ ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਸਿਹਤ ਵਿਭਾਗ ਦੀ ਸਮੂਲੀਅਤ ਨਾਲ ਡੇਂਗੂ ਤੇ ਪੋਸ਼ਣ ਅਭਿਆਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਅਯੋਜਿਤ ਕਰਵਾਇਆ ਗਿਆ। ਇਸ ਮੌਕੇ ਕਾਲਜ਼ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਤੇ ਡਾ. ਊਸ਼ਾ ਸ਼ਰਮਾ ਨੇ ਸਿਹਤ ਵਿਭਾਗ ਤੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਗੁਰਕੀਰਤ ਸਿੱਧੂ ਨੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇਹ ਮੱਛਰ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ । ਇਹ ਮੱਛਰ ਸਿਰਫ ਦਿਨ ਵੇਲੇ ਹੀ ਕੱਟਦਾ ਹੈ । ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਕੱਪੜੇ ਅਜਿਹੇ ਪਹਿਨੇ ਜਾਣ ਜਿਨ੍ਹਾਂ ਨਾਲ ਸਾਰਾ ਸਰੀਰ ਢੱਕਿਆ ਜਾਵੇ ਤਾਂ ਕਿ ਸਾਨੂੰ ਮੱਛਰ ਨਾਂ ਕੱਟ ਸਕੇ ।

 

ਪੀਆਰਟੀਸੀ ਕਾਮਿਆਂ ਨੇ ਮੁੜ ਖੋਲਿਆ ਸਰਕਾਰ ਵਿਰੁਧ ਮੋਰਚਾ

0

ਅੱਜ 10 ਤੋਂ 12 ਵਜੇਂ ਤੱਕ ਕਰਨਗੇ ਚੱਕਾ ਜਾਮ

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ-ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕਰੀਬ ਦਸ ਦਿਨ ਤੱਕ 80 ਫ਼ੀਸਦੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਵਾਲੇ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਕਾਮਿਆਂ ਨੇ ਮੁੜ ਸਰਕਾਰ ਵਿਰੁਧ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਅੱਜ ਇਸ ਸਬੰਧ ਵਿਚ ਯੂਨੀਅਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਵਿਚ ਭਲਕੇ ਸੂਬੇ ਭਰ ਵਿਚ 10 ਤੋਂ 12 ਵਜੇਂ ਦੇ ਵਿਚਕਾਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸਤੋਂ ਇਲਾਵਾ 27 ਸਤੰਬਰ ਨੂੰ ਕਿਸਾਨਾਂ ਦੀ ਹਿਮਾਇਤ ਦਾ ਫੈਸਲਾ ਲਿਆ ਗਿਆ ਹੈ।ਸੂਬਾ ਸਰਪ੍ਰਸਤ ਕਮਲ ਕੁਮਾਰ,ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ, ਹਰਕੇਸ ਵਿੱਕੀ ਨੇ ਪੰਜਾਬ ਸਰਕਾਰ ਨਾਲ 14 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਕੀਤੇ ਫੈਸਲੇ ਲਾਗੂ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਕਰਨ ’ਤੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਤਿੱਖੇ ਸੰਘਰਸ ਕਰਨ ਦੇ ਨਾਲ ਨਾਲ ਜੇਕਰ ਫੇਰ ਵੀ ਸਰਕਾਰ ਨੇ ਹੱਲ ਨਾ ਕੀਤਾ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ।

ਸਪਨਾ ਰੰਧਾਵਾ ਬਣੀ ਮਿਸਜ਼ ਮਾਲਵਾ ਪੰਜਾਬਣ

0

ਸੁਖਜਿੰਦਰ ਮਾਨ

ਬਠਿੰਡਾ, 23 ਸਤੰਬਰ –ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਮਾਂ ਬੋਲੀ ਦੀ ਚੜਦੀ ਕਲਾ ਲਈ ਇੱਥੇ ਮਿਸ ਐਂਡ ਮਿਸਿਜ ਮਾਲਵਾ ਪੰਜਾਬਣ ਮੁਕਾਬਲਾ ਕਰਵਾਇਆ ਗਿਆ। ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਹੋਏ ਗ੍ਰੈਂਡ ਫਾਈਨਲ ਮੁਕਾਬਲੇ ਵਿੱਚ ਮਿਸਿਜ ਸਪਨਾ ਰੰਧਾਵਾ ਅਤੇ ਮਿਸ ਸੁਖਦੀਪ ਕੌਰ ਮੰਡੇਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਸਿਜ ਸਿਮਰਨਜੀਤ ਕੌਰ ਅਤੇ ਮਿਸ ਮਹਿਕਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਨੇ ਜੇਤੂਆਂ ਨੂੰ ਇਨਾਮ ਵੰਡੇ। ਸਮਾਗਮ ਦੌਰਾਨ ਪੰਜਾਬੀ ਕਲਾਕਾਰ ਦੀਪਕ ਢਿੱਲੋਂ, ਰਜੀਆ ਸੁਲਤਾਨ ਅਤੇ ਯਾਰ ਜਿਗਰੀ ਕਸੂਤੀ ਡਿਗਰੀ ਦੀ ਸਾਰੀ ਟੀਮ ਨੇ ਜੱਜ ਦੀ ਭੂਮਿਕਾ ਨਿਭਾਈ। ਸਾਰੀਆਂ ਹੀ ਮੁਟਿਆਰਾਂ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਉਤਸਾਹ ਪਾਇਆ ਗਿਆ।

ਜਟਾਣਾ ਨੇ ਬਠਿੰਡਾ ਪੱਟੀ ’ਚ ਗੁਲਾਬੀ ਸੁੰਡੀ ਦਾ ਮਾਮਲਾ ਮੁੱਖ ਮੰਤਰੀ ਕੋਲ ਚੁੱਕਿਆ

0

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ :ਨਰਮਾ ਪੱਟੀ ਦੇ ਪਿੰਡਾਂ ’ਚ ਗੁਲਾਬੀ ਸੁੰਡੀ ਕਾਰਨ ਫ਼ਸਲ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਲਈ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਮਾਮਲਾ ਚੁੱਕਦਿਆਂ ਉਨ੍ਹਾਂ ਨੂੰ ਇੱਕ ਪੱਤਰ ਵੀ ਦਿੱਤਾ। ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਟਾਣਾ ਨੇ ਦਸਿਆ ਕਿ ਮੁੱਖ ਮੰਤਰੀ ਚੰਨੀ ਸਾਹਿਬ ਨੂੰੂ ਹਲਕਾ ਤਲਵੰਡੀ ਸਾਬੋ ਵਿੱਚ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ ਤੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਸ਼ਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨ ਅਤੇ ਮਜਦੂਰ ਭਰਾਵਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਜਟਾਣਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਵੱਲੋਂ ਕਿਸਾਨ ਭਰਾਵਾਂ ਦੀ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਮੌਕੇ ’ਤੇ ਹੀ ਮੁੱਖ ਸਕੱਤਰ ਨੂੰ ਫੋਨ ਕਰਕੇ ਹਲਕਾ ਤਲਵੰਡੀ ਸਾਬੋ ਦੇ ਸਾਰੇ ਪਿੰਡਾਂ ਵਿੱਚ ਹੋਏ ਨੁਕਸਾਨ ਦੀ ਦੋ ਦਿਨਾਂ ਵਿੱਚ ਰਿਪੋਰਟ ਬਣਾਕੇ ਦੇਣ ਸਬੰਧੀ ਹੁਕਮ ਦਿੱਤੇ। ਜਿਸਦੇ ਚੱਲਦੇ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਪੂਰਾ ਭਰੋਸਾ ਦਿਵਾਇਆ ਗਿਆ ਕਿ ਜੋ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਉਸ ਨੂੰ ਜਲਦੀ ਤੋਂ ਜਲਦੀ ਸਪੈਸ਼ਲ ਗਿਰਦਾਵਰੀ ਕਰਵਾਕੇ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸ: ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਵਧਾਈ ਵੀ ਦਿੱਤੀ।

ਬਠਿੰਡਾ ’ਚ ਆਪ ਨੇ ਦਿਖਾਇਆ ਦਮ, ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਦਿੱਤਾ ਸੱਦਾ

0

ਕਾਂਗਰਸ ਮਖੌਟੇ ਬਦਲਣੇ ਕਰੇ ਬੰਦ-ਜਗਰੂਪ ਗਿੱਲ

ਸੁਖਜਿੰਦਰ ਮਾਨ

ਬਠਿੰਡਾ 23 ਸਤੰਬਰ –ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਕੜੀ ਤਹਿਤ ਅੱਜ ਆਮ ਆਦਮੀ ਪਾਰਟੀ ਦੀ ਬਠਿੰਡਾ ਸਹਿਰੀ ਯੂਨਿਟ ਦੁਆਰਾ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ’ਚ ਸਿਆਸੀ ਦਮਖ਼ਮ ਦਿਖਾਇਆ ਗਿਆ। ਸਥਾਨਕ ਇੱਕ ਪੈਲੇਸ ’ਚ ਹੋਈ ਮੀਟਿੰਗ ਵਿਚ ਇਕੱਠੇ ਹੋਏ ਪਾਰਟੀ ਵਲੰਟੀਅਰਜ ਨੇ ਆਗੂਆਂ ਦੇ ਹੋਸਲੇ ਬੁਲੰਦ ਕੀਤੇ। ਇਸ ਮੌਕੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਪਾਰਟੀ ਦਾ ਇੱਕ ਇੱਕ ਵਲੰਟੀਅਰ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਤੱਕ ਲੈ ਕੇ ਜਾਵਾਂਗੇ ਅਤੇ ਲੋਕਾਂ ਨੂੰ ਆਗਾਮੀ ਵਿਧਾਲ ਸਭਾ ਚੋਣਾਂ ’ਚ ਆਪ ਨੂੰ ਮੌਕਾ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ: ਗਿੱਲ ਨੇ ਕਿਹਾ ਕਿ ਹੁਣ ਲੋਕ ਕਾਂਗਰਸ ਸਰਕਾਰ ਵਲੋਂ ਬਦਲੇ ਜਾ ਰਹੇ ਮਖੌਟੇ ਬਦਲਣ ਦੇ ਝਾਂਸੇ ਵਿਚ ਨਹੀਂ ਆਉਣਗੇ। ਇਸ ਮੌਕੇ ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ, ਕਾਰਜਕਾਰੀ ਪ੍ਰਧਾਨ ਅੰਮਿ੍ਰਤ ਅਗਰਵਾਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ, ਲੋਕ ਸਭਾ ਆਗੂ ਰਾਕੇਸ ਪੁਰੀ, ਐਡਵੋਕੇਟ ਗੁਰਲਾਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਮਹਿੰਦਰ ਸਿੰਘ ਫੁੱਲੋ ਮਿੱਠੀ, ਸੁਖਵੀਰ ਬਰਾੜ ਆਦਿ ਹਾਜਰ ਸਨ।

ਬੀ.ਐਫ.ਜੀ.ਆਈ. ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਸ਼ਰਧਾਪੂਰਵਕ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ –ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੀਵਨ, ਰਚਨਾ ਅਤੇ ਸਿੱਖਿਆਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਮੁੱਢਲੇ ਮੰਤਵ ਵਜੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਦੇ ਫ਼ਲਸਫ਼ੇ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਕੇ ਹੀ ਜ਼ਿੰਦਗੀ ਜਿਊਣ ਦੇ ਅਸਲ ਢੰਗ ਬਾਰੇ ਜਾਣਿਆ ਜਾ ਸਕਦਾ ਹੈ। ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਦੀ ਵਿਆਖਿਆ ਕਰਕੇ ਬਾਬਾ ਸ਼ੇਖ਼ ਫ਼ਰੀਦ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਬਾਰੇ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨਾਲ ਬਾਬਾ ਸ਼ੇਖ਼ ਫ਼ਰੀਦ ਜੀ ਦੇ ਜੀਵਨ, ਰਚਨਾ ਅਤੇ ਸਿੱਖਿਆਵਾਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।ਡਿਪਟੀ ਡਾਇਰੈਕਟਰਬੀ. ਡੀ. ਸ਼ਰਮਾ ਨੇ ਆਏ ਹੋਏ ਮਹਿਮਾਨ ਬੁਲਾਰੇ ਦਾ ਸਵਾਗਤ ਕੀਤਾ।ਇਸ ਮੌਕੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਹਾਜ਼ਰੀਨ ਨੂੰ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੀ ਵਧਾਈ ਦਿੱਤੀ । ਉਨ੍ਹਾਂ ਦੱਸਿਆ ਕਿ ਸੰਸਥਾ ਵਿਖੇ ਹਰ ਸਾਲ ਇਹ ਦਿਨ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਜੋ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੀ ਵਿਚਾਰਧਾਰਾ ਅਤੇ ਸੋਚ ਨੂੰ ਜਾਣਨ ਲਈ ਬਹੁਤ ਚੰਗਾ ਮੌਕਾ ਹੁੰਦਾ ਹੈ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਅੰਮਿ੍ਰਤਪਾਲ ਕੌਰ (ਸੋਸ਼ਲ ਵੈੱਲਫੇਅਰ ਡਿਪਾਰਟਮੈਂਟ) ਨੇ ਬਾਖ਼ੂਬੀ ਨਿਭਾਈ।

ਬਾਦਲਾਂ ਨੂੰ ‘ਘਰ’ ‘ਚ ਘੇਰਣ ਲਈ ਸਿੱਧੂ ਬਣਾਉਣਗੇ ਰਾਜਾ ਵੜਿੰਗ ਨੂੰ ਮੰਤਰੀ!

0

ਮਨਪ੍ਰੀਤ ਬਾਦਲ ਦਾ ਮੁੜ ਮੰਤਰੀ ਬਣਨਾ ਤੈਅ, ਗੁਰਪ੍ਰੀਤ ਕਾਂਗੜ੍ਹ ਵਲੋਂ ਵੀ ਭੱਜਦੋੜ ਜਾਰੀ

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੌਮੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਜ਼ਾਰਤ ’ਚ ਸ਼ਾਮਲ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਕਤ ਤਿੰਨੇਂ ਆਗੂ ਤੇ ਖ਼ਾਸਕਰ ਸਿੱਧੂ ਤੇ ਰੰਧਾਵਾ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੀ ਸਿਆਸਤ ’ਚ ਬਾਦਲਾਂ ਵਿਰੁਧ ਸਕਤੀਸ਼ਾਲੀ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਹਨ। ਅਜਿਹੀ ਹਾਲਾਤ ’ਚ ਬਾਦਲ ਪ੍ਰਵਾਰ ਨੂੰ ਉਨ੍ਹਾਂ ਦੇ ਗੜ੍ਹ ’ਚ ਘੇਰਣ ਲਈ ਪੰਜਾਬ ਕਾਂਗਰਸ ਤੇ ਸਰਕਾਰ ਵਲੋਂ ਰਾਜਾ ਵੜਿੰਗ ਵਰਗੇ ਨੌਜਵਾਨ ਆਗੂ ਨੂੰ ਥਾਪੜਾ ਦਿੱਤਾ ਜਾ ਸਕਦਾ ਹੈ, ਜਿਹੜੇ ਮੌਜੂਦਾ ਸਮੇਂ ’ਚ ਦੱਖਣੀ ਮਾਲਵਾ ਵਿਚ ਸਭ ਤੋਂ ਵੱਡੇ ਬਾਦਲ ਵਿਰੋਧੀ ਆਗੂ ਵਜੋਂ ਚਰਚਿਤ ਹੋਏ ਹਨ। ਇੱਥੇ ਦਸਣਾ ਬਣਦਾ ਹੈ ਕਿ ਰਾਜਾ ਵੜਿੰਗ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵਿਰੁਧ ਚੋਣ ਮੈਦਾਨ ਵਿਚ ਨਿੱਤਰੇ ਸਨ, ਜਿੱਥੇ ਉਨ੍ਹਾਂ ਤਕੜੀ ਟੱਕਰ ਦਿੱਤੀ ਸੀ ਪ੍ਰੰਤੂ ਉਹ ਕੁੱਝ ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। ਸਿਆਸੀ ਮਾਹਰਾਂ ਮੁਤਾਬਕ ਜੇਕਰ ਰਾਜਾ ਵੜਿੰਗ ਮੰਤਰੀ ਬਣਦੇ ਹਨ ਤਾਂ ਅਪਣੇ ਜੱਦੀ ਜ਼ਿਲ੍ਹੇ ਨੂੰ ਖੁੱਲਾ ਛੱਡ ਕੇ ਪੂਰੇ ਪੰਜਾਬ ’ਚ ਘੁੰਮਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਰਣਨੀਤੀ ਬਣਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸਤੋਂ ਇਲਾਵਾ ਵੜਿੰਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਜੱਦੀ ਹਲਕੇ ਗਿੱਦੜਵਹਾ ਵਿਚੋਂ ਵੀ ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਕਾਂਗਰਸ ਦਾ ਕੋਈ ਨੁਮਾਇੰਦਾ ਪੰਜਾਬ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ ਮਲੋਟ ਹਲਕੇ ਤੋਂ ਜਿੱਤੇ ਅਜਾਇਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਜਰੂਰ ਬਣਾਇਆ ਸੀ ਪ੍ਰੰਤੂ ਮੌਜੂਦਾ ਸਮੇਂ ਮਲੋਟ ਹਲਕੇ ’ਚ ਭੱਟੀ ਤੇ ਉਨ੍ਹਾਂ ਦੇ ਪੁੱਤਰ ਵਿਰੁਧ ਉਠ ਰਹੀਆਂ ਅਵਾਜ਼ਾਂ ਕਾਰਨ ਮੁੜ ਦਾਅ ਲੱਗਣਾ ਮੁਸ਼ਕਿਲ ਜਾਪਦਾ ਹੈ ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਮੁੜ ਮੰਤਰੀ ਬਣਨੀ ਤੈਅ ਹੈ। ਚਰਚਾ ਮੁਤਾਬਕ ਉਹ ਮੁੜ ਤੋਂ ਖ਼ਜਾਨਾ ਵਿਭਾਗ ਸੰਭਾਲ ਸਕਦੇ ਹਨ। ਉਨ੍ਹਾਂ ਦੀ ਨਵਜੋਤ ਸਿੱਧੂ ਦੇ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ ਹੈ। ਇਸੇ ਤਰ੍ਹਾਂ ਫ਼ੂਲ ਹਲਕੇ ਤੋਂ ਤੀਜੀ ਵਾਰ ਵਿਧਾਇਕ ਤੇ ਕੈਪਟਨ ਵਜ਼ਾਰਤ ’ਚ ਪ੍ਰਭਾਵਸ਼ਾਲੀ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਦਾ ਰਾਹ ਰੋਕਣ ਲਈ ਕਈ ਤਾਕਤਾਂ ਕੰਮ ਕਰ ਰਹੀਆਂ ਹਨ ਪ੍ਰੰਤੂ ਉਹ ਵੀ ਮੁੜ ਸਿਆਸੀ ਤਾਕਤ ਹਾਸਲ ਕਰਨ ਲਈ ਭੱਜਦੋੜ ਕਰ ਰਹੇ ਹਨ। ਸੂਤਰਾਂ ਮੁਤਾਬਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਰਪਤ ਰਜਿੰਦਰ ਸਿੰਘ ਰੰਧਾਵਾ ਨਾਲ ਕਾਂਗੜ੍ਹ ਦੇ ਚੰਗੇ ਸਬੰਧ ਕੰਮ ਆ ਸਕਦੇ ਹਨ।

ਵਿਤ ਮੰਤਰੀ ਦੇ ਰਿਸ਼ਤੇਦਾਰ ਨੇ ਯੂਥ ਅਕਾਲੀ ਆਗੂ ਵਿਰੁਧ ਲਗਾਏ ਗੰਭੀਰ ਦੋਸ਼

0

ਮਾਮਲਾ ਫ਼ਿਰੌਤੀ ਲਈ ਵਪਾਰੀ ਦੇ ਘਰ ਅੱਗੇ ਪੈਟਰੋਲ ਪੰਪ ਸੁੱਟਣ ਦਾ
ਸਪੈਸ਼ਲ ਸਟਾਫ਼ ਦਾ ਇੱਕ ਪੁਲਿਸ ਮੁਲਾਜਮ ਵੀ ਚਰਚਾ ’ਚ

ਸੁਖਜਿੰਦਰ ਮਾਨ

ਬਠਿੰਡਾ, 22 ਸਤੰਬਰ –ਲੰਘੀ 5 ਸਤੰਬਰ ਨੂੰ ਸ਼ਹਿਰ ਦੇ ਇੱਕ ਵਪਾਰੀ ਰਜਿੰਦਰ ਮੰਗਲਾ ਦੇ ਘਰ ਅੱਗੇ ਫ਼ਿਰੌਤੀ ਲਈ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਦਿਨ-ਬ-ਦਿਨ ਸਿਆਸੀ ਘੁੰਮਣਘੇਰੀਆਂ ਵਿਚ ਫ਼ਸਦਾ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਨੇ ਇਸ ਕਾਂਡ ਦੇ ਮੁੱਖ ਸਰਗਨਾਂ ਲਾਲੀ ਮੋੜ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਪ੍ਰੰਤੂ ਇਸ ਕਾਂਡ ਕਾਰਨ ਚਰਚਾ ਵਿਚ ਆਏ ਪੰਕਜ਼ ਉਰਫ਼ ਚਿੰਕੀ ਦੇ ਨਾਲ ਸਬੰਧਾਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਆਹਮੋ ਸਾਹਮਣੇ ਆਏ ਹੋਏ ਹਨ। ਇਸ ਮਾਮਲੇ ਵਿਚ ਜਿੱਥੇ ਦੋਨਾਂ ਧਿਰਾਂ ਨੇ ਉਕਤ ਕਥਿਤ ਦੋਸ਼ੀਆਂ ਦੀਆਂ ਇੱਕ-ਦੂਜੇ ਫ਼ੋਟੋਆਂ ਵਾਇਰਲ ਕਰਕੇ ਨਜਦੀਕੀ ਹੋਣ ਦੇ ਦੋਸ਼ ਲਗਾਏ ਸਨ। ਉਥੇ ਕੁੱਝ ਦਿਨ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਸਾਥੀਆਂ ਨਾਲ ਪ੍ਰੈਸ ਕਾਨਫਰੰਸ ਕਰਕੇ ਚਿੰਕੀ ਦੇ ਕਾਂਗਰਸੀ ਲੀਡਰਾਂ ਨਾਲ ਨੇੜਤਾ ਵਾਲੀਆਂ ਫ਼ੋਟੋਆਂ ਦੀ ਪ੍ਰਦਰਸ਼ਨੀ ਵੀ ਲਗਾਈ ਸੀ। ਹਾਲਾਂਕਿ ਉਸ ਸਮੇਂ ਕਾਂਗਰਸੀ ਆਗੂਆਂ ਨੇ ਇਸਦਾ ਜਵਾਬ ਨਹੀਂ ਦਿੱਤਾ ਸੀ ਪ੍ਰੰਤੂ ਕਈ ਦਿਨਾਂ ਤੋਂ ਬਾਅਦ ਵਾਪਸ ਬਠਿੰਡਾ ’ਚ ਆਏ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਅਪਣੇ ਨਾਲ ਸ਼ਹਿਰ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਨੂੰ ਲੈ ਕੇ ਅਕਾਲੀਆਂ ਨੂੰ ਜਵਾਬ ਦਿੰਦਿਆਂ ਨਾ ਸਿਰਫ਼ ਚਿੰਕੀ ਦੀ ਸਾਬਕਾ ਵਿਧਾਇਕ ਨਾਲ ਫ਼ੋਟੋ, ਬਲਕਿ ਯੂਥ ਅਕਾਲੀ ਦਲ ਦੇ ਆਗੂਆਂ ਤੇ ਕੁੱਝ ਸਾਬਕਾ ਕੋਂਸਲਰਾਂ ਨੂੰ ਵੀ ਲਪੇਟੇ ਵਿਚ ਲੈਂਦਿਆਂ ਉਨ੍ਹਾਂ ਦੇ ਗੈਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਗਾਏ। ਇਸ ਦੌਰਾਨ ਫ਼ੇਸਬੁੱਕ ’ਤੇ ਲਾਈਵ ਹੋਏ ਜੌਹਲ ਨੇ ਪੁਲਿਸ ਦੇ ਸਪੈਸ਼ਲ ਸਟਾਫ਼ ਵਿਚ ਤੈਨਾਤ ਇੱਕ ਕਾਂਸਟੇਬਲ ਨੂੰ ਸ਼ੱਕ ਦੇ ਦਾਈਰੇ ਵਿਚ ਲਿਆਉਂਦਿਆਂ ਉਕਤ ਕਾਂਸਟੇਬਲ ਤੇ ਅਕਾਲੀ ਆਗੂ ਦੀ ਕਾਲ ਡਿਟੇਲ ਕਢਵਾ ਕੇ ਪੁਲਿਸ ਅਧਿਕਾਰੀਆਂ ਕੋਲ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਚੰਨੀ ਤੇ ਰੰਧਾਵਾ ਦੇ ‘ਪਾਵਰ’ ਚ ਆਉਣ ਨਾਲ ਕੋਟਭਾਈ ਦਾ ਸਿਆਸੀ ‘ਕਰੰਟ’ ਵਧਿਆ

0

ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ -ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਵਿਰੁਧ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਨਾਲ ਕਦਮ ਮਿਲਾਕੇ ਚੱਲ ਰਹੇ ਜ਼ਿਲ੍ਹੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਸਿਆਸੀ ਨਿਜ਼ਾਮ ਬਦਲਣ ਨਾਲ ਪ੍ਰਭਾਵ ਵਧਣ ਲੱਗਿਆ ਹੈ। ਕੁੱਝ ਸਮੇਂ ਪਹਿਲਾਂ ਤੱਕ ਹਲਕੇ ’ਚ ਲੈਣ ਵਾਲੀ ਅਫ਼ਸਰਸਾਹੀ ਹੁਣ ਉਕਤ ਵਿਧਾਇਕ ਦੇ ਗੇੜੇ ਕੱਟਣ ਲੱਗੀ ਹੈ। ਪ੍ਰਸ਼ਾਸਨਿਕ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਵਿਧਾਇਕ ਕੋਟਭਾਈ ਦੀ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੇੜਤਾ ਹੋਣ ਕਾਰਨ ਪ੍ਰਸ਼ਾਸਨ ’ਤੇ ਪਕੜ ਹੋਰ ਮਜਬੂਤ ਹੋਣ ਲੱਗੀ ਹੈ। ਹਾਲਾਂਕਿ ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਪਾਰਟੀ ਅਗਲੀਆਂ ਚੋਣਾਂ ਵਿਚ ਪ੍ਰੀਤਮ ਸਿੰਘ ਕੋਟਭਾਈ ਦੀ ਥਾਂ ਉਨ੍ਹਾਂ ਦੇ ਪੁੱਤਰ ਐਡਵੋਕੇਟ ਰੁਪਿੰਦਰਪਾਲ ਕੋਟਭਾਈ , ਜੋ ਹਲਕੇ ਵਿਚ ਵਿਚਰ ਰਹੇ ਹਨ, ਨੂੰ ਮੌਕਾ ਦੇ ਸਕਦੀ ਹੈ ਪ੍ਰੰਤੂ ਸੂਬੇ ਵਿਚ ਹੋਏ ਸੱਤਾ ਪ੍ਰਵਰਤਨ ਕਾਰਨ ਪ੍ਰੀਤਮ ਸਿੰਘ ਕੋਟਭਾਈ ਦੀ ਤੂਤੀ ਬੋਲਣ ਲੱਗੀ ਹੈ। ਦਸਣਾ ਬਣਦਾ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਥੋੜੀਆਂ ਵੋਟਾਂ ਦੇ ਅੰਤਰ ’ਤੇ ਹਾਰਨ ਵਾਲੇ ਕੋਟਭਾਈ ਨੇ ਸੰਪਰਕ ਬਣਾਈ ਰੱਖਿਆ ਸੀ ਤੇ 2017 ਵਿਚ ਆਪ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸੂਬੇ ’ਚ ਸੱਤਾ ਨਿਜਾਮ ਬਦਲਣ ਕਾਰਨ ਜ਼ਿਲ੍ਹੇ ਦੇ ਕਈ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਪਕੜ ਢਿੱਲੀ ਹੁੰਦੀ ਜਾਪ ਰਹੀ ਹੈ ਜਦੋਂਕਿ ਕਈਆਂ ਦੇ ਹੱਥ ਸੱਤਾ ਦੀ ਚਾਬੀ ਆਉਂਦੀ ਦਿਖ਼ਾਈ ਦਿੰਦੀ ਹੈ। ਮੌਜੂਦਾ ਸਮੇਂ ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾਂ ਹਲਕਿਆਂ ਵਿਚੋਂ ਚਾਰ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਨੁਮਾਇੰਦੇ ਹਨ ਜਦੋਂਕਿ ਦੋ ਹਲਕਿਆਂ ਆਪ ਦੇ ਆਗੂ ਨੁਮਾਇੰਦਗੀ ਕਰ ਰਹੇ ਹਨ।
.

Our Visitor

1890349