Thursday, April 30, 2026
Home Blog Page 2748

ਬਦਲਿਆਂ ਨਿਜ਼ਾਮ: ਚੰਨੀ ਵਲੋਂ ਹਫ਼ਤੇ ’ਚ ਦੋ ਦਿਨ ਵਿਧਾਇਕਾਂ ਤੇ ਹਲਕਾ ਇੰਚਾਰਜ਼ ਲਈ ਰਾਖਵੇਂ

0

ਮੰਗਲਵਾਰ ਤੇ ਸੁੱਕਰਵਾਰ ਨੂੰ ਬਿਨ੍ਹਾਂ ਸਮਾਂ ਲਏ ਵਿਧਾਇਕ ਮਿਲ ਸਕਣਗੇ ਮੁੱਖ ਮੰਤਰੀ ਨੂੰ

ਸੁਖਜਿੰਦਰ ਮਾਨ

ਬਠਿੰਡਾ, 22 ਸਤੰਬਰ –ਪਿਛਲੇ ਕਰੀਬ ਸਾਢੇ ਚਾਰ ਸਾਲਾਂ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਤਰਸਦੇ ਰਹੇ ਮੰਤਰੀ ਤੇ ਵਿਧਾਇਕ ਹੁਣ ਨਵੇਂ ਮੁੱਖ ਮੰਤਰੀ ਨੂੰ ਹਫ਼ਤੇ ’ਚ ਦੋ ਦਿਨ ਬਿਨ੍ਹਾਂ ਸਮਾਂ ਲਏ ਖੁੱਲੇ ਤੌਰ ’ਤੇ ਮਿਲ ਸਕਣਗੇ। ਮੁੱਖ ਮੰਤਰੀ ਦਫ਼ਤਰ ਦੇ ਉਚ ਸੂਤਰਾਂ ਮੁਤਾਬਕ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੰਗਲਵਾਰ ਤੇ ਸ਼ੁੱਕਰਵਾਰ ਦੋ ਦਿਨ ਉਨ੍ਹਾਂ ਲਈ ਰਾਖਵੇਂ ਰੱਖਣ ਦਾ ਫੈਸਲਾ ਲਿਆ ਹੈ। ਹਾਲਾਂਕਿ ਉਕਤ ਦਿਨ ਮੁੱਖ ਮੰਤਰੀ ਦੂਜੇ ਸਰਕਾਰੀ ਕੰਮ ਵੀ ਕਰਨਗੇ ਪ੍ਰੰਤੂ ਵਿਧਾਇਕਾਂ ਨੂੰ ਤਰਜੀਹ ਦਿੱਤੀ ਜਾਵੇਗੀੇ। ਇਸ ਸਬੰਧ ਵਿਚ ਜਲਦੀ ਹੀ ਐਲਾਨ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਵਿਧਾਇਕਾਂ ਤੇ ਇੱਥੋਂ ਤੱਕ ਮੰਤਰੀਆਂ ਦੀ ਪਹੁੰਚ ਤੋਂ ਦੂਰ ਰਹੇ ਕੈਪਟਨ ਦੇ ਉਲਟ ਹੁਣ ਨਵੇਂ ਮੁੱਖ ਮੰਤਰੀ ਨੇ ਇਹ ਨੀਤੀ ਬਣਾਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੇ ਅਤੇ ਮੰਤਰੀਆਂ, ਵਿਧਾਇਕਾਂ ਤੇ ਇੱਥੋਂ ਤੱਕ ਆਮ ਕਾਂਗਰਸੀ ਵਰਕਰਾਂ ਤੇ ਜਨਤਾ ਵਿਚਕਾਰ ਅਫ਼ਸਰਸਾਹੀ ਨੂੰ ‘ਕੰਧ’ ਬਣਨ ਤੋਂ ਰੋਕਣ ਲਈ ਵਿਸੇਸ ਹਿਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਸੂਬੇ ਦੀ ਜਨਤਾ ਤੇ ਖ਼ਾਸਕਰ ਕਾਂਗਰਸੀਆਂ ਵਿਚਕਾਰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੂਬੇ ਵਿਚ ਅਫ਼ਸਰਸਾਹੀ ਦੀ ਸਰਕਾਰ ਹੋਣ ਦੇ ਪ੍ਰਭਾਵ ਨੂੰ ਬਦਲਿਆਂ ਜਾ ਸਕੇ। ਸ: ਚੰਨੀ ਦੇ ਨੇੜਲੇ ਸੂਤਰਾਂ ਨੇ ਦਸਿਆ ਕਿ ‘‘ ਮੁੱਖ ਮੰਤਰੀ ਮੁੱਖ ਸਕੱਤਰੇਤ ’ਚ ਸਥਿਤ ਅਪਣੇ ਦਫ਼ਤਰ ਅਤੇ ਅਪਣੀ ਸਰਕਾਰੀ ਰਿਹਾਇਸ਼ ਤੋਂ ਇਲਾਵਾ ਸੂਬੇ ਦੇ ਦੌਰਿਆਂ ਦੌਰਾਨ ਵੀ ਆਮ ਜਨਤਾ ਨਾਲ ਖੁੱਲਾ ਮੇਲ-ਮਿਲਾਪ ਕਰਿਆ ਕਰਨਗੇ ਤਾਂ ਲੋਕਾਂ ਵਿਚ ਅਪਣੀ ਸਰਕਾਰ ਹੋਣ ਦਾ ਪ੍ਰਭਾਵ ਦਿੱਤਾ ਜਾ ਸਕੇ। ’’ ਇਕੱਲੇ ਮੁੱਖ ਮੰਤਰੀ ਹੀ ਨਹੀਂ, ਬਲਕਿ ਆਉਣ ਵਾਲੇ ਦਿਨਾਂ ’ਚ ਪੂਰੀ ਵਜ਼ਾਰਤ ਦਾ ਗਠਨ ਹੋਣ ਤੋਂ ਬਾਅਦ ਵਜ਼ੀਰਾਂ ਨੂੰ ਇਹ ਹੁਕਮ ਦਿੱਤੇ ਜਾਣਗੇ ਕਿ ਉਹ ਆਮ ਲੋਕਾਂ ਦੀ ਪਹੁੰਚ ਵਿਚ ਰਹਿਣ। ਇੱਥੇ ਦਸਣਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਖੁੱਸਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਆਮ ਜਨਤਾ ਦੇ ਨਾਲ-ਨਾਲ ਅਪਣੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਪਹੁੰਚ ਤੋਂ ਦੂਰ ਹੋਣਾ ਰਿਹਾ ਹੈ। ਜਿਸਦੇ ਨਾਲ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਕਾਂਗਰਸੀਆਂ ਵਿਚ ਵੀ ਉਨ੍ਹਾਂ ਪ੍ਰਤੀ ਨਰਾਜ਼ਗੀ ਵਧਦੀ ਗਈ ਤੇ ਉਹ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਦੀ ਬਜਾਏ ਚੁੱੱਪ ਰਹਿਣ ਲੱਗੇ, ਜਿਸ ਕਾਰਨ ਆਮ ਜਨਤਾ ਵਿਚ ਵੀ ਸਰਕਾਰ ਪ੍ਰਤੀ ਨਾਂਹ ਪੱਖੀ ਪਹੁੰਚ ਬਣਨ ਲੱਗੀ ਸੀ। ਪ੍ਰੰਤੂ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਨੂੰ ਇੱਕ ਆਮ ਆਦਮੀ ਕਰਾਰ ਦੇ ਕੇ ਅਪਣੀ ਦਿੱਖ ਵੀ ਅਜਿਹੀ ਬਣਾਉਣਾ ਲੋਚਦੇ ਹਨ ਤਾਂ ਕਿ ਇਸਦੇ ਨਾਲ ਨਾ ਸਿਰਫ਼ ਸਾਲ 2022 ਵਿਚ ਅਪਣੇ ਚਿਹਰੇ ਨੂੰ ਮਜਬੂਤ ਕੀਤਾ ਜਾ ਸਕੇ, ਬਲਕਿ ਸੱਤਾ ਦੀ ਮੁੱਖ ਦਾਅਵੇਦਾਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਠਿੱਬੀ ਲਗਾਈ ਜਾ ਸਕੇ। ਹਾਲਾਂਕਿ ਬੀਤੇ ਕੱਲ ਉਨ੍ਹਾਂ ਵਲੋਂ ਇੱਕ ਵਿਸੇਸ ਜਹਾਜ ਰਾਹੀਂ ਦਿੱਲੀ ਜਾਣ ਦੇ ਫੈਸਲੇ ਦੀ ਚਰਚਾ ਨੇ ਥੋੜਾ ਨੁਕਸਾਨ ਪਹੁੰਚਾਇਆ ਹੈ।
ਬਾਕਸ
ਚੰਨੀ ਦੇ ਚੱਲਦੇ ਰਾਤ ਨੂੰ ਵੀ ਦਫ਼ਤਰ ਖੁੱਲਣ ਲੱਗੇ!
ਬਠਿੰਡਾ: ਉਧਰ ਆਗਾਮੀ ਚੋਣਾਂ ’ਚ ਸਮਾਂ ਕਾਫ਼ੀ ਘੱਟ ਹੋਣ ਕਾਰਨ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 24 ਘੰਟਿਆਂ ਵਿਚੋਂ 18 ਘੰਟੇ ਕੰਮ ਕਰਨ ਲੱਗੇ ਹਨ। ਪਹਿਲੇ ਦਿਨ ਹੀ ਸਹੁੰ ਚੁੱਕਣ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦਿਨ ਭਰ ਦੀਆਂ ਗਤੀਵਿਧੀਆਂ ਰਹੀਆਂ, ਉਸਦੇ ਨਾਲ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ਨਾਇਕ ਪੰਜਾਬੀਆਂ ਨੂੰ ਯਾਦ ਆਉਣ ਲੱਗੀ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਦਸਿਆ ਕਿ ਪਹਿਲੇ ਹੀ ਦਿਨ ਉਹ ਅੱਧੀ ਰਾਤ ਤੱਕ ਦਫ਼ਤਰ ਵਿਚ ਮੌਜੂਦ ਰਹੇ। ਜਦੋਂਕਿ ਦੂਜੇ ਦਿਨ ਉਨ੍ਹਾਂ ਦਿੱਲੀ ਰਵਾਨਾ ਹੋਣਾ ਸੀ। ਮੁੱਖ ਮੰਤਰੀ ਦੇ ਨਜਦੀਕੀਆਂ ਮੁਤਾਬਕ ਅੱਜ ਸਵੇਰੇ ਵੀ ਦਿੱਤੇ ਸਮੇਂ ਮੁਤਾਬਕ 3 ਵਜੇਂ ਸਵੇਰ ਉਠ ਕੇ ਪੌਣੇ ਚਾਰ ਵਜੇਂ ਹਰਮਿੰਦਰ ਸਾਹਿਬ ਪੁੱਜ ਗਏ ਤੇ ਜਿਸਤੋਂ ਬਾਅਦ ਕਈ ਥਾਂ ਜਾਣ ਤੋਂ ਬਾਅਦ ਮੁੜ ਦਫ਼ਤਰ ਪੁੱਜ ਗਏ। ਇਹ ਖ਼ਬਰ ਲਿਖੇ ਜਾਣ ਤੱਕ ਦੇਰ ਰਾਤ ਮੁੱਖ ਮੰਤਰੀ ਅਪਣੇ ਦਫ਼ਤਰ ਵਿਚ ਬਿਰਾਜਮਾਨ ਸਨ।

ਆਖ਼ਰੀ ਮਿੰਟਾਂ ’ਚ ਚਮਕੀ ਚਰਨਜੀਤ ਚੰਨੀ ਦੀ ਕਿਸਮਤ!

0

ਡਿਪਟੀ ਸੀਐਮ ਲਈ ਕਰ ਰਿਹਾ ਸੀ ਜੈਕੇਟ ਦੀ ਚੋਣ
ਸਿੱਧੂ ਤੇ ਜਾਖ਼ੜ ਧੜੇ ਦਾ ਵਿਰੋਧ ਰੰਧਾਵਾ ਨੂੰ ਪਿਆ ਮਹਿੰਗਾ

ਸੁਖਜਿੰਦਰ ਮਾਨ

ਬਠਿੰਡਾ, 19 ਸਤੰਬਰ –ਕਹਿੰਦੇ ਨੇ ਸਿਆਸਤ ’ਚ ਕੋਈ ਵੀ ਚੀਜ਼ ਸਥਾਈ ਨਹੀਂ ਹੁੰਦੀ ਤੇ ਖ਼ਾਸਕਰ ਕਾਂਗਰਸ ਵਰਗੀ ਪਾਰਟੀ ’ਚ। ਅਜਿਹਾ ਹੀ ਕੁੱਝ ਵਾਪਰਿਆਂ ਸੁਨੀਲ ਜਾਖੜ ਤੇ ਮਾਂਝੇ ਦੇ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ ਨਾਲ, ਜਿਹੜੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਲਈ ਰਾਜਪਾਲ ਨੂੰ ਮਿਲਣ ਜਾਂਦੇ-ਜਾਂਦੇ ਖ਼ਾਲੀ ਹੱਥ ਰਹਿ ਗਏ। ਸਪੋਕਸਮੈਨ ਦੇ ਇਸ ਪ੍ਰਤੀਨਿਧ ਵਲੋਂ ਕਾਂਗਰਸ ਪਾਰਟੀ ਦੇ ਉਚ ਸੂਤਰਾਂ ਨਾਲ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਰੰਧਾਵਾ ਦਾ ਨਾਮ ਲਗਭਗ ਤੈਅ ਹੋਣ ਅਤੇ ਖ਼ੁਦ ਨੂੰ ਉਪ ਮੁੱਖ ਮੰਤਰੀ ਦੇ ਅਹੁੱਦੇ ਦਾ ਇਸ਼ਾਰਾ ਮਿਲਣ ਤੋਂ ਬਾਅਦ ਲਈ ਸਹੁੰ ਚੁੱਕਣ ਵਾਸਤੇ ਪਹਿਨਣ ਲਈ ਗੱਡੀ ਵਿਚ ਜਾਂਦੇ ਸਮੇਂ ਅਪਣੇ ਸਾਥੀਆਂ ਨਾਲ ‘ਡਰੈਸ’ ਦੀ ਚਰਚਾ ਕਰਦੇ-ਕਰਦੇ ਚਰਨਜੀਤ ਸਿੰਘ ਚੰਨੀ ਦੀ ਅਚਾਨਕ ਕਿਸਮਤ ਜਾਗ ਪਈ। ਜਦੋਂਕਿ ਸਾਰਾ ਦਿਨ ਚੰਨੀ ਤੇ ਰੰਧਾਵਾ ਅਤੇ ਹੋਰ ਸਾਰੇ ਸਾਥੀ ਇੱਕ ਦੂਜੇ ਦੇ ਨਾਲ ਹੀ ਰਹੇ। ਚੰਨੀ ਦੇ ਨਾਲ ਰਹੇ ਇੱਕ ਕਾਂਗਰਸੀ ਆਗੂ ਨੇ ਅਪਣਾ ਨਾਮ ਨਾ ਛਾਪਣ ਦੀ ਸਰਤ ’ਤੇ ਦਸਿਆ ਕਿ ‘‘ ਹੋਟਲ ਦੇ ਰਾਸਤੇ ਤੱਕ ਜਾਂਦੇ ਸਮੇਂ ਖ਼ੁਦ ਉਨ੍ਹਾਂ ਨੂੰ ਖੁਦ ਕੁੱਝ ਪਤਾ ਨਹੀਂ ਸੀ । ’’ ਉਨ੍ਹਾਂ ਅੱਗੇ ਦਸਿਆ ਕਿ ਅੱਜ ਸੁਬਹ ਤੋਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੱਖ ਮੰਤਰੀ ਬਣਨ ਬਾਰੇ ਲਗਭਗ ਫ਼ਾਈਨਲ ਸੀ ਤੇ ਲਾਲ ਸਿੰਘ ਸ: ਰੰਧਾਵਾ ਦੇ ਘਰ ਆ ਕੇ ਸੀਐਲਪੀ ਦਾ ਲੀਡਰ ਚੁਣਨ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਾਸਤੇ ਦਸਖ਼ਤ ਵੀ ਕਰਵਾ ਕੇ ਲੈ ਗਏ ਸਨ। ਫ਼ਿਰ ਅਜਿਹਾ ਕੀ ਹੋਇਆ ਕਿ ਬਾਦਲਾਂ ਵਿਰੁਧ ਧਾਕੜ ਮੰਨੇ ਜਾਣ ਵਾਲੇ ਇਸ ਮਝੈਲ ਜਰਨੈਲ ਦੇ ਰਾਸਤੇ ਵਿਚ ਕੰਡੇ ਵਿਛ ਗਏ ਤੇ 57 ਸਾਲਾਂ ਬਾਅਦ ਮਾਲਵੇ ਤੋਂ ਮੁੱਖ ਮੰਤਰੀ ਦਾ ਅਹੁੱਦਾ ਮਾਝੇ ਵਿਚ ਜਾਂਦਾ ਜਾਂਦਾ ਰਹਿ ਗਿਆ? ਸੂਤਰਾਂ ਮੁਤਾਬਕ ਜਿੱਥੇ ਰੰਧਾਵਾ ਦੀ ਕਿਸਮਤ ਐਨ ਮੌਕੇ ’ਤੇ ਹਾਰ ਗਈ, ਉਥੇ ਨਵਜੋਤ ਸਿੱਧੂ ਤੇ ਜਾਖੜ ਧੜੇ ਦਾ ਅੰਦਰਖ਼ਾਤੇ ਵਿਰੋਧ ਵੀ ਉਨ੍ਹਾਂ ’ਤੇ ਭਾਰੂ ਪੈ ਗਿਆ। ਸੂਚਨਾ ਮੁਤਾਬਕ ਬੀਤੀ ਦੇਰ ਰਾਤ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਦੇ ਅਹੁੱਦੇ ਲਈ ਤੈਅ ਸੀ ਤੇ ਉਨ੍ਹਾਂ ਦੇ ਨਾਲ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਨੂੰ ਉਪ ਮੁੱਖ ਬਣਾਇਆ ਜਾਣਾ ਸੀ ਪ੍ਰੰਤੂ ਮਾਂਝਾ ਬਿ੍ਰਗੇਡ ਦੁਆਰਾ ਜਾਖੜ ਦੇ ਹਿੰਦੂ ਚੇਹਰੇ ਤੇ ਵਿਧਾਨ ਸਭਾ ਦੇ ਮੈਂਬਰ ਨਾ ਹੋਣ ਦਾ ਮੁੱਦਾ ਚੁੱਕ ਕੇ ਉਨ੍ਹਾਂ ਦਾ ਰਾਸਤਾ ਰੋਕ ਦਿੱਤਾ ਗਿਆ। ਜਦੋਂਕਿ ਹਾਈਕਮਾਂਡ ਵਲੋਂ ਸੱਦੀ ਸੀਨੀਅਰ ਮਹਿਲਾ ਆਗੂ ਅੰਬਿਕਾ ਸੋਨੀ ਨੇ ਵੀ ਇਹ ਕਹਿ ਕੇ ਬਲਦੀ ’ਤੇ ਤੇਲ ਪਾ ਦਿੱਤਾ ਕਿ ‘‘ ਦੇਸ ਦੇ ਇਕਲੌਤੇ ਸੂਬੇ ਪੰਜਾਬ ਵਿਚ ਗੈਰ ਸਿੱਖ ਚਿਹਰਾ ਅੱਗੇ ਲਿਆਉਣਾ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ।’’ ਜਿਸਤੋਂ ਬਾਅਦ ਕਹਾਣੀ ਬਦਲ ਗਈ ਤੇ ਸੁਖਜਿੰਦਰ ਰੰਧਾਵਾ ਵਿਧਾਇਕਾਂ ਤੇ ਹਾਈਕਮਾਂਡ ਦੀ ਪਸੰਦ ਬਣਨ ਲੱਗੇ। ਪ੍ਰੰਤੂ ਸੂਤਰਾਂ ਮੁਤਾਬਕ ਇਸ ਦੌਰਾਨ ਹੀ ਨਵਜੋਤ ਸਿੱਧੂ ਦੇ ਕੰਨ ਵਿਚ ਕਿਸੇ ਨੇ ਇਹ ਗੱਲ ਪਾ ਦਿੱਤੀ ਕਿ ਜੇਕਰ ਕਾਬਲ ਆਗੂ ਮੰਨੇ ਜਾਂਦੇ ਸੁਖਜਿੰਦਰ ਸਿੰਘ ਰੰਧਾਵਾ ਦੀ ਕਾਰਗੁਜ਼ਾਰੀ ਜਿਆਦਾ ਵਧੀਆ ਰਹੀ ਤਾਂ ਉਸਦੇ ਲਈ 2022 ਦਾ ਰਾਸਤਾ ਵੀ ਬੰਦ ਹੋ ਜਾਵੇਗਾ। ਇਸਦੇ ਇਲਾਵਾ ਅਪਣੇ ਘਰੋਂ ਨਿਕਲਦੇ ਸਮੇਂ ਰੰਧਾਵਾ ਦੁਆਰਾ ਇੱਕ ਸੁਲਝੇ ਆਗੂ ਵਾਂਗ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਾਂ ਬਾਰੇ ਕੀਤੀਆਂ ਬੇਬਾਕ ਟਿੱਪਣੀਆਂ ਵੀ ਕਈਆਂ ਦੇ ਮਨ ਨੂੰ ਦੁਖੀ ਕਰ ਗਈਆਂ। ਜਿਸਦੇ ਚੱਲਦੇ ਸਵੇਰ ਤੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਦੋੜ ’ਚ ਲੱਗੇ ‘ਗੁਰੂ’ ਵੀ ਇਸ ਅਹੁੱਦੇ ਲਈ ਅੜ ਗਏ ਤੇ ਹਾਈਕਮਾਂਡ ਲਈ ਅੱਗੇ ਦਾ ਰਾਸਤਾ ਕਾਫ਼ੀ ਔਖਾ ਹੋ ਗਿਆ। ਇਸ ਦੌਰਾਨ ਹਾਈਕਮਾਂਡ ਤੱਕ ਪਹੁੰਚ ਰੱਖਣ ਵਾਲੇ ਇੱਕ ਮਲਵਾਈ ਮੰਤਰੀ ਨੇ ਪੰਜਾਬ ’ਚ 32 ਫ਼ੀਸਦੀ ਦਲਿਤ ਆਬਾਦੀ ਤੇ ਵਿਰੋਧੀ ਪਾਰਟੀਆਂ ਵਲੋਂ ਦਲਿਤ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨਾਂ ਦਾ ਹਵਾਲਾ ਦੇ ਕੇ ‘ਗੇਮ’ ਚੰਨੀ ਦੇ ਹੱਕ ਵਿਚ ਕਰ ਦਿੱਤੀ। ਇਸਦੇ ਨਾਲ ਜਾਖੜ ਤੇ ਸਿੱਧੂ ਵੀ ਸ਼ਾਂਤ ਹੋ ਗਏ। ਉਜ ਇਹ ਗੱਲ ਵੀ ਦਸਣੀ ਜਰੂਰੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦਿਓ ਲਾਉਣ ਦੇ ਛਿੜੇ ਮਹਾਂਯੁੱਧ ਵਿਚ ਨਵਜੋਤ ਸਿੱਧੂ ਦੇ ਨਾਲ ਮਾਂਝਾ ਬਿ੍ਰਗੇਡ ਦੇ ਇਲਾਵਾ ਚਰਨਜੀਤ ਸਿੰਘ ਚੰਨੀ ਦੀ ਵੀ ਵੱਡੀ ਭੂਮਿਕਾ ਰਹੀ ਹੈ। ਜਿਸਦੇ ਚੱਲਦੇ ਆਉਣ ਵਾਲੇ ਦਿਨਾਂ ‘ਚ ਸਿੱਧੂ ਤੇ ਮਾਂਝਾ ਬਿ੍ਰਗੇਡ ਦੀ ਚੰਨੀ ਨਾਲ ਚਾਲ ਮਿਲਣ ’ਚ ਜਿਆਦਾ ਦਿੱਕਤ ਆਉਣ ਦੀ ਸੰਭਾਵਨਾ ਨਹੀਂ ਹੈ।

ਥਰਮਲ ਤੋਂ ਬਾਅਦ ਹੁਣ ਲੇਕ ਵਿਊ ਗੈਸਟ ਹਾਊਸ ਦੀ ਤਿਆਰੀ!

0

ਪਾਵਰਕਾਮ ਨੇ ਝੀਲ ਕਿਨਾਰੇ ਬਣੇ ਗੈਸਟ ਹਾਊਸ ਨੂੰ ਠੇਕੇ ’ਤੇ ਦੇਣ ਲਈ ਲਗਾਏ ਟੈਂਡਰ

ਸੁਖਜਿੰਦਰ ਮਾਨ

ਬਠਿੰਡਾ, 16 ਸਤੰਬਰ –ਸ੍ਰੀ ਗੁਰੂ ਨਾਨਕ ਦੇਵ ਦੀ 500 ਸਾਲਾਂ ਜਨਮ ਸਤਾਬਦੀ ਮੌਕੇ ਸ਼ੁਰੂ ਕੀਤੇ ਸਥਾਨਕ ਥਰਮਲ ਪਲਾਂਟ ਦੀਆਂ ਰਿਊੜੀਆਂ ਵੱਟਣ ਤੋਂ ਬਾਅਦ ਹੁਣ ਸਰਕਾਰ ਨੇ ਕੁੱਝ ਸਾਲ ਪਹਿਲਾਂ ਸੱਤ ਕਰੋੜ ਖਰਚ ਕਰਕੇ ਝੀਲਾਂ ਕਿਨਾਰੇ ਬਣਾਏ ਆਲੀਸ਼ਾਨ ਗੈਸਟ ਹਾਊਸ ਨੂੰ ਠੇਕੇਦਾਰਾਂ ਦੇ ਹੱਥਾਂ ’ਚ ਦੇਣ ਦੀ ਤਿਆਰੀ ਕਰ ਲਈ ਹੈ। ਥਰਮਲ ਦੀਆਂ ਐਨ ਝੀਲਾਂ ਦੇ ਵਿਚਕਾਰ ਬਣਿਆਂ ਇਹ ਗੈਸਟ ਕਸ਼ਮੀਰ ਦਾ ਭੁਲੇਖਾ ਪਾਉਂਦਾ ਹੈ। ਬਠਿੰਡਾ ਆਮਦ ਦੌਰਾਨ ਸੂਬੇ ਦੇ ਵੀਆਈਪੀ ਦੀ ਪਹਿਲੀ ‘ਪਸੰਦ’ ਬਣੇ ਇਸ ਲੈਕ ਵਿਊ ਗੈਸਟ ਹਾਊਸ ਨੂੰ ਪਾਵਰਕਾਮ ਨੇ ਠੇਕੇ ’ਤੇ ਚਾੜਣ ਦੀ ਤਿਆਰੀ ਕਰ ਲਈ ਹੈ। ਕਰੋੜਾਂ ਖ਼ਰਚ ਕਰਕੇ ਬਣਾਏ ਇਸ ਗੈਸਟ ਹਾਊਸ ਦੇ ਪ੍ਰਾਈਵੇਟਕਰਨ ਦੀਆਂ ਕਨਸੋਆਂ ਮਿਲਦੇ ਹੀ ਸ਼ਹਿਰ ਦੇ ਲੋਕਾਂ ਤੇ ਥਰਮਲ ਦੇ ਸਾਬਕਾ ਮੁਲਾਜਮਾਂ ਨੇ ਵਿਰੋਧ ਦੇ ਕਮਰਕਸੇ ਕਸ ਲਏ ਹਨ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਸੱਤਾਧਿਰ ਉਪਰ ਥਰਮਲ ਪਲਾਂਟ ਦੀ ਤਰ੍ਹਾਂ ਇਸ ਗੈਸਟ ਹਾਊਸ ਦੀ ਕਰੋੜਾਂ ਦੀ ਜਾਇਦਾਦ ਨੂੰ ਕੋਡੀਆਂ ਦੇ ਭਾਅ ਚਹੇਤਿਆਂ ਨੂੰ ਦੇਣ ਦੇ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਦੇਖਰੇਖ ਹੇਠ ਪਾਵਰਕੌਮ ਵੱਲੋਂ ਇਸ ਗੈੱਸਟ ਹਾਊਸ ਨੂੰ ਵਿਦੇਸ਼ੀ ਤਰਜ਼ ’ਤੇ ਤਿਆਰ ਕੀਤਾ ਗਿਆ ਸੀ। 1970 ਦੇ ਦਹਾਕੇ ਵਿਚ ਬਣੇ ਇਸ ਗੈਸਟ ਹਾਊਸ ਉਪਰ ਕਰੀਬ ਸੱਤ ਕਰੋੜ ਰੁਪਏ ਖ਼ਰਚ ਕਰਕੇ ਇਸ ਦੋ ਮੰਜਿਲਾਂ ਇਮਾਰਤ ਵਿਚ 2 ਡੀਲਕਸ ਸੁਇਟ ਤੋਂ ਇਲਾਵਾ 6 ਏਅਰ ਕੰਡੀਸ਼ਨਰ ਲਗਜਰੀ ਕਮਰੇ ਤਿਆਰ ਕੀਤੇ ਗਏ ਸਨ। ਇਸ ਗੈਸਟ ਹਾਊਸ ਦੇ ਡੀਲਕਸ ਸੁਇਟ ਵਿਚ ਮੁੱਖ ਮੰਤਰੀ, ਮੰਤਰੀ ਤੇ ਪਿ੍ਰੰਸੀਪਲ ਸਕੱਤਰ ਤੋਂ ਉਪਰ ਦੇ ਉਚ ਅਧਿਕਾਰੀ ਹੀ ਠਹਿਰ ਸਕਦੇ ਹਨ। ਜਦੋਂਕਿ ਦੂਜੇ ਕਮਰਿਆਂ ਵਿਚ ਵੀ ਚੀਫ਼ ਇੰਜੀਨੀਅਰ ਤੇ ਆਈ.ਏ.ਐਸ, ਆਈ.ਪੀ.ਐਸ ਅਧਿਕਾਰੀ ਰਹਿ ਸਕਦੇ ਹਨ। ਸੂਤਰਾਂ ਮੁਤਾਬਕ ਇਸ ਗੈਸਟ ਹਾਊਸ ਦੇ ਰੱਖ-ਰਖਾਊ ਉਪਰ ਪਾਵਰਕਾਮ ਵਲੋਂ ਸਲਾਨਾ 25 ਲੱਖ ਰੁਪਏ ਦੇ ਕਰੀਬ ਖ਼ਰਚਾ ਕੀਤਾ ਜਾ ਰਿਹਾ ਹੈ। ਇਸ ਗੈਸਟ ਹਾਊਸ ਨੂੰ ਚਲਾਉਣ ਲਈ ਅੱਧੀ ਦਰਜ਼ਨ ਦੇ ਕਰੀਬ ਠੇਕੇ ’ਤੇ ਮੁਲਾਜਮ ਰੱਖੇ ਹੋਏ ਹਨ।
ਬਾਕਸ
ਠੇਕੇ ’ਤੇ ਲੈਣ ਦੇ ਚਾਹਵਾਨਾਂ ਨੇ ਬੀਅਰ ਬਾਰ ਖੋਲਣ ਦੀ ਕੀਤੀ ਮੰਗ
ਬਠਿੰਡਾ: ਪਾਵਰਕਾਮ ਵਲੋਂ ਇਸ ਗੈਸਟ ਹਾਊਸ ਨੂੰ ਠੇਕੇ ’ਤੇ ਦੇਣ ਲਈ ਠੇਕੇਦਾਰਾਂ ਤੋਂ ਮੰਗੇ ਟੈਂਡਰਾਂ ਵਿਚ 3-4 ਪਾਰਟੀਆਂ ਵਲੋਂ ਉਤਸ਼ਾਹ ਦਿਖਾਉਣ ਦੀ ਸੂਚਨਾ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਇੰਨ੍ਹਾਂ ਪਾਰਟੀਆਂ ਨੇ ਇਸ ਗੈਸਟ ਹਾਊਸ ਵਿਚ ਗਜੀਬੋ ਲਗਾਉਣ ਤੇ ਬੀਅਰ ਬਾਰ ਆਦਿ ਖੋਲਣ ਦੀ ਸ਼ਰਤ ਰੱਖੀ ਹੈ ਪ੍ਰੰਤੂ ਅਥਾਰਟੀ ਹਾਲੇ ਇਸਦੇ ਲਈ ਤਿਆਰ ਨਹੀਂ ਹੋਈ ਹੈ। ਜਿਸਦੇ ਚੱਲਦੇ ਪਾਵਰਕਾਮ ਅਥਾਰਟੀ ਨੇ ਕੋਈ ਹੋਰ ਬਦਲ ਤਲਾਸ਼ਣ ਲਈ ਕਿਹਾ ਹੈ।
ਬਾਕਸ
ਥਰਮਲ ਇੰਪਲਾਈਜ਼ ਫ਼ੈਡਰੇਸ਼ਨ ਨੇ ਕੀਤਾ ਵਿਰੋਧ
ਬਠਿੰਡਾ: ਪਹਿਲਾਂ ਹੀ ਥਰਮਲ ਪਲਾਂਟ ਨੂੰ ਮਲਟੀਮੇਟ ਕਰਨ ਤੋਂ ਦੁਖੀ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਇਜ ਫੈਡਰੇਸ਼ਨ ਨੇ ਪਾਵਰਕਾਮ ਅਥਾਰਟੀ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ‘‘ਪਹਿਲਾ ਤਤਕਾਲੀ ਸਰਕਾਰ ਨੇ ਥਰਮਲ ਦੀ ਜ਼ਮੀਨ ਨੂੰ ਟੋਟੇ ਕਰ ਕੇ ਅੰਬੂਜਾ ਸੀਮਿੰਟ ਫ਼ੈਕਟਰੀ ਨੂੰ ਦਿੱਤੀ ਗਈ ਅਤੇ ਹੁਣ ਮੌਜੂਦਾ ਸਰਕਾਰ ਨੇ 2200 ਕਰੋੜ ਦੀ ਮਿਸ਼ਨਰੀ 164 ਕਰੋੜ ਵਿਚ ਮੁੰਬਈ ਦੀ ਕੰਪਨੀ ਨੂੰ ਵੇਚ ਦਿੱਤਾ ਹੈ ਅਤੇ 1364 ਏਕੜ ਜਮੀਨ ਪੁੱਡਾ ਦੇ ਹਵਾਲੇ ਕਰ ਦਿੱਤੀ ਹੈ। ’’ ਉਧਰ ਜਮਹੂਰੀ ਅਧਿਕਾਰ ਸਭਾ ਨੇ ਇਸ ਫੈਸਲਾ ਦਾ ਵਿਰੋਧ ਕਰਦਿਆਂ ਕਿਹਾ ਕਿ ਲੋਕ ਇਸ ਨੂੰ ਬਰਦਾਸਤ ਨਹੀਂ ਕਰਨਗੇ। ਸਭਾ ਦੇ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਕੈਪਟਨ ਤੇ ਮੋਦੀ ਸਰਕਾਰ ਦੋਨੋਂ ਹੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ।
ਵੇਚਣ ਲਈ ਨਹੀਂ, ਠੇਕੇ ’ਤੇ ਦੇਣ ਲਈ ਲਗਾਏ ਸਨ ਟੈਂਡਰ-ਜਰਨਲ ਮੈਨੇਜਰ
ਬਠਿੰਡਾ: ਦੂਜੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਜਰਨਲ ਮੈਨੇਜਰ ਕੁਲਦੀਪ ਕੁਮਾਰ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਲੇਕ ਵੀਊ ਗੈੱਸਟ ਹਾਊਸ ਨੂੰ ਵੇਚਣ ਲਈ ਨਹੀਂ, ਬਲਕਿ ਲੀਜ਼ ’ਤੇ ਦੇਣ ਲਈ ਟੈਂਡਰ ਲਗਾਏ ਗਏ ਸਨ ਪ੍ਰੰਤੂ ਤਿੰਨ-ਚਾਰ ਪਾਰਟੀਆਂ ਵਲੋਂ ਰੁਚੀ ਦਿਖਾਉਣ ਦੇ ਬਾਵਜੂਦ ਰੱਖੀਆਂ ਸਰਤਾਂ ਅਥਾਰਟੀ ਨੂੰ ਮੰਨਜੂਰ ਨਹੀਂ। ਜਿਸਦੇ ਚੱਲਦੇ ਇਸਨੂੰ ਚਲਾਉਣ ਲਈ ਕੋਈ ਹੋਰ ਬਦਲ ਦੇਖਿਆ ਜਾ ਰਿਹਾ ਹੈ।

ਕਿਸਾਨਾਂ ਨੇ ਆਈਲੇਟਸ ਇੰਸਟੀਚਿਊਟ ਅੱਗੇ ਲਗਾਇਆ ਧਰਨਾ

0

ਵਿਦੇਸ਼ ’ਚ ਭੇਜੇ ਨੌਜਵਾਨ ਦਾ ਪਾਸਪੋਰਟ ਖੋਹਣ ਦਾ ਮਾਮਲਾ
ਸੁਖਜਿੰਦਰ ਮਾਨ

ਬਠਿੰਡਾ, 14 ਸਤੰਬਰ-ਸਥਾਨਕ ਅਜੀਤ ਰੋਡ ਦੀ ਗਲੀ ਨੰਬਰ 29 ਕੋਲ ਸਥਿਤ ਇੱਕ ਆਈਲੇਟਸ ਇੰਸਟੀਚਿਊਟ ਅੱਗੇ ਅੱਜ ਕਿਸਾਨਾਂ ਵਲੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਇਸ ਮੌਕੇ ਉਕਤ ਸੰਸਥਾ ਦੇ ਪ੍ਰਬੰਧਕਾਂ ਉਪਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਥਾਣਾ ਸਿਵਲ ਲਾਈਨ ਦੇ ਪੁਲਿਸ ਮੁਖੀ ਫ਼ੋਰਸ ਲੈ ਕੇ ਪੁੱਜੇ ਹੋਏ ਸਨ। ਕਾਫ਼ੀ ਜਦੋਜਹਿਦ ਦੇ ਬਾਅਦ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਪਿੰਡ ਬਾਜ਼ਕ ਦੇ ਕਿਸਾਨ ਗੁਰਮੇਲ ਸਿੰਘ ਨੇ ਦਸਿਆ ਕਿ ਉਸਦੇ ਪੁੱਤਰ ਖੁਸਦੀਪ ਸਿੰਘ ਨੂੰ ਏਬੀਐਮ ਸੰਸਥਾ ਦੇ ਪ੍ਰਬੰਧਕਾਂ ਨੇ ਕਰੀਬ ਪੰਜ ਸਾਲ ਪਹਿਲਾਂ ਮਲੇਸ਼ੀਆ ਭੇਜਿਆ ਸੀ ਪ੍ਰੰਤੂ ਕਰੀਬ ਪੌਣੇ ਦੋ ਸਾਲ ਬਾਅਦ ਮਲੇਸ਼ੀਆ ਵਿਚ ਪਾਸਪੋਰਟ ਤੇ ਹੋਰ ਦਸਤਾਵੇਜ਼ ਖੋਹ ਲਏ। ਜਿਸ ਕਾਰਨ ਖ਼ੁਸਦੀਪ ਹੁਣ ਪਿਛਲੇ ਤਿੰਨ ਸਾਲਾਂ ਤੋਂ ਦੇਸ ਵਾਪਸ ਨਾ ਆ ਸਕਣ ਕਾਰਨ ਜੰਗਲਾਂ ’ਚ ਦਿਨ ਕਟੀ ਕਰਨ ਲਈ ਮਜਬੂਰ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਹ ਕਈ ਵਾਰ ਇਸ ਸੰਸਥਾ ਦੇ ਪ੍ਰਬੰਧਕਾਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਕੋਈ ਬਾਂਹ ਨਹੀਂ ਫ਼ੜਾ ਰਹੇ ਹਨ। ਜਿਸਦੇ ਚੱਲਦੇ ਅੱਜ ਉਨ੍ਹਾਂ ਨੂੰ ਮਜਬੂਰਨ ਭਾਰਤੀ ਕਿਸਾਨ ਯੂਨੀਅਨ ਦਾ ਸਹਾਰਾ ਲੈਣਾ ਪਿਆ ਹੈ। ਇਸ ਦੌਰਾਨ ਸਥਾਨਕ ਭਾਗੂ ਰੋਡ ਤੋਂ ਪੁੱਜੇ ਹੋਏ ਇੱਕ ਹੋਰ ਵਿਅਕਤੀ ਨੇ ਇਸ ਸੰਸਥਾ ਦੇ ਪ੍ਰਬੰਧਕਾਂ ਉਪਰ ਅਪਣੀ ਲੜਕੀ ਦੀ ਕੈਨੇਡਾ ਫ਼ੀਸ ਭੇਜਣ ਦੇ ਮਾਮਲੇ ਵਿਚ ਠੱਗੀ ਮਾਰਨ ਦਾ ਦੋਸ਼ ਲਗਾਇਆ। ਇਸ ਵਿਅਕਤੀ ਮੁਤਾਬਕ ਉਸ ਵਲੋਂ ਪੁਲਿਸ ਕੋਲ ਸਿਕਾਇਤ ਵੀ ਕੀਤੀ ਗਈ ਹੈ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਧਰ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੋਹਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਮਾਮਲੇ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ ਹੈ। ਦੂਜੇ ਪਾਸੇ ਏਬੀਐਮ ਦੇ ਪ੍ਰਬੰਧਕ ਮੁਕੁਲ ਕੁਮਾਰ ਦਾ ਪੱਖ ਜਾਣਨ ਲਈ ਕਈ ਵਾਰ ਉਨ੍ਹਾਂ ਦੇ ਮੋਬਾਇਲ ਤੇ ਦਫ਼ਤਰ ਦੇ ਨੰਬਰਾਂ ਉਪਰ ਸੰਪਰਕ ਕੀਤਾ ਪ੍ਰੰਤੂ ਫੋਨ ਬੰਦ ਹੋਣ ਕਾਰਨ ਗੱਲ ਨਹੀਂ ਹੋ ਸਕੀ।

ਸਾਬਕਾ ਸੰਸਦੀ ਸਕੱਤਰ ਦਾ ਚੋਣ ਮੈਦਾਨ ’ਚੋਂ ਪਿੱਛੇ ਹਟਣਾ ਬਣਿਆ ‘ਚਰਚਾ’ ਦਾ ਵਿਸ਼ਾ

0

ਮਾਨਸਾ ਦੀ ਬਜ਼ਾਏ ਮੋੜ ਹਲਕੇ ਤੋਂ ਚੋਣ ਲੜਣਾ ਚਾਹੁੰਦੇ ਸਨ ਜਗਦੀਪ ਨਕਈ
ਕਾਂਗਰਸ ਵਲੋਂ ਅਪਣੇ ਪਾਲੇ ’ਚ ਲਿਆਉਣ ਦੀ ਚਰਚਾ

ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ -ਲਗਾਤਾਰ ਦੋ ਵਾਰ ਮੋੜ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਵਿਧਾਇਕ ਬਣਨ ਵਾਲੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਇਸ ਵਾਰ ਮਾਨਸਾ ਹਲਕੇ ਤੋਂ ਪਿੱਛੇ ਹਟਣਾ ‘ਚਰਚਾ’ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਦੇ ਮੁਤਾਬਕ ਮਾਨਸਾ ਦੀ ਬਜਾਏ ਮੋੜ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਰਹੇ ਸ਼੍ਰੀ ਨਕਈ ਨੇ ਕਰੀਬ ਦੋ ਮਹੀਨੇ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਅਪਣੇ ਮਨਸੂਬੇ ਤੋਂ ਜਾਣੂ ਕਰਵਾ ਦਿੱਤਾ ਸੀ, ਜਿਸਦੇ ਚੱਲਦੇ ਪਾਰਟੀ ਵਲੋਂ ਅੱਜ ਐਲਾਨੀ ਲਿਸਟ ਵਿਚ ਉਨ੍ਹਾਂ ਦੀ ਥਾਂ ਪ੍ਰੇਮ ਕੁਮਾਰ ਅਰੋੜਾ ’ਤੇ ਦਾਅ ਖੇਡਿਆ ਹੈ। ਉਧਰ ਸਿਆਸੀ ਹਲਕਿਆਂ ’ਚ ਚੱਲ ਰਹੀ ਘੁਸਰ-ਮੁਸਰ ਮੁਤਾਬਕ ਅਕਾਲੀ ਦਲ ’ਚ ਇਮਾਨਦਾਰ ਛਵੀ ਵਾਲੇ ਮੰਨੇ ਜਾਂਦੇ ਇਸ ਸਾਬਕਾ ਵਿਧਾਇਕ ’ਤੇ ਕਾਂਗਰਸ ਡੋਰੇ ਪਾ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਆਗੂ ਨਾਲ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਪ੍ਰਵਾਰਕ ਸਬੰਧ ਹਨ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਾਰਟੀ ਵਿਚ ਆਉਣ ਲਈ ਮਨਾ ਰਹੇ ਹਨ ਪ੍ਰੰਤੂ ਸੁਖਬੀਰ ਸਿੰਘ ਬਾਦਲ ਦੇ ‘ਜਮਾਤੀ’ ਰਹੇ ਜਗਦੀਪ ਸਿੰਘ ਨਕਈ ਨੇ ਹਾਲ ਦੀ ਘੜੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਕੋਈ ਮਨ ਨਹੀਂ ਬਣਾਇਆ ਹੈ। ਕਾਂਗਰਸ ਪਾਰਟੀ ਦੇ ਇਕ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਜਗਦੇਵ ਸਿੰਘ ਕਮਾਲੂ ਦੇ ਪਾਰਟੀ ਵਿਚ ਸਮੂਲੀਅਤ ਕਰਨ ਤੋਂ ਪਹਿਲਾਂ ਵੀ ਸਾਬਕਾ ਵਿਧਾਇਕ ਨੂੰ ਆਫ਼ਰ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਸਵੀਕਾਰ ਨਹੀਂ ਕੀਤੀ। ’’ ਪੰਜਾਬ ਕਾਂਗਰਸ ਵਿਚ ਵੱਡਾ ਕੱਦ ਰੱਖਣ ਵਾਲੇ ਇਸ ਆਗੂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਜੇਕਰ ਸ: ਨਕਈ ਅੱਜ ਵੀ ਫੈਸਲਾ ਲੈੈਦੇ ਹਨ ਤਾਂ ਵੀ ਪਾਰਟੀ ਵੀ ਵੱਡਾ ਫੈਸਲਾ ਲੈ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਾਲ 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਜੋਗਾ ਹਲਕੇ ਤੋਂ ਲਗਾਤਾਰ ਜਿੱਤ ਪ੍ਰਾਪਤ ਕਰਨ ਵਾਲੇ ਜਗਦੀਪ ਸਿੰਘ ਨਕਈ ਨੂੰ ਅਕਾਲੀ ਦਲ ਨੇ 2008 ਵਿਚ ਨਵੇਂ ਬਣੇ ਹਲਕਾ ਮੋੜ ਦਾ ਇੰਚਰਾਜ਼ ਲਗਾਇਆ ਸੀ। ਜਿਸਤੋਂ ਬਾਅਦ 2009 ਦੀਆਂ ਲੋਕ ਸਭਾ ਚੋਣਾਂ ਰਾਹੀ ਸਿਆਸਤ ਵਿਚ ਆਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਹਲਕੇ ਤੋਂ ਰਿਕਾਕਡ ਤੋੜ 16000 ਵੋਟਾਂ ਨਾਲ ਲੀਡ ਪ੍ਰਾਪਤ ਕੀਤੀ ਸੀ। ਸਾਲ 2012 ਵਿਚ ਨਕਈ ਨੇ ਅਪਣੀ ਇੱਛਾ ਨਾਲ ਵਿਧਾਨ ਸਭਾ ਚੋਣਾਂ ਲੜਣ ਤੋਂ ਨਾਂਹ ਕਰ ਦਿੱਤੀ ਸੀ ਜਿਸਦੇ ਚੱਲਦੇ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਇੱਥੋਂ ਉਮੀਦਵਾਰ ਬਣਾਇਆ ਸੀ ਤੇ ਉਨ੍ਹਾਂ ਜਿੱਤ ਪ੍ਰਾਪਤ ਕੀਤੀ ਸੀ। ਸਾਲ 2017 ਦੀਆਂ ਚੋਣਾਂ ਦੌਰਾਨ ਪਾਰਟੀ ਨੇ ਜਗਦੀਪ ਸਿੰਘ ਨਕਈ ਨੂੰ ਮਾਨਸਾ ਭੇਜ ਦਿੱਤਾ ਸੀ,ਜਿੱਥੇ ਉਹ ਚੋਣ ਹਾਰ ਗਏ ਸਨ। ਬੇਸ਼ੱਕ ਉਹ ਪਿਛਲੇ ਪੰਜ ਸਾਲਾਂ ਤੋਂ ਮਾਨਸਾ ਹਲਕੇ ਵਿਚ ਵੀ ਵਿਚਰ ਰਹੇ ਸਨ ਪ੍ਰੰਤੂ ਉਨ੍ਹਾਂ ਦਾ ‘ਦਿਲ’ ਹਾਲੇ ਵੀ ਮੋੜ ਹਲਕੇ ਦੇ ਲੋਕਾਂ ਨਾਲ ਹੀ ਜੁੜਿਆ ਹੋਇਆ ਸੀ। ਸੂਤਰਾਂ ਮੁਤਾਬਕ ਅਪਣੇ ਦਿਲ ਦੀ ਗੱਲ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਵੀ ਰੱਖੀ ਸੀ ਪ੍ਰੰਤੂ ਉਨ੍ਹਾਂ ਇੱਥੋਂ ਜਗਮੀਤ ਸਿੰੰਘ ਬਰਾੜ ਨੂੰ ਉਮੀਦਵਾਰ ਬਣਾਉਣ ਦੀ ਮਜਬੂਰੀ ਜ਼ਾਹਰ ਕੀਤੀ ਸੀ, ਜਿਸਤੋਂ ਬਾਅਦ ਨਕਈ ਨੇ ਮਾਨਸਾ ਨੇ ਚੋਣ ਲੜਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ। ਚਰਚਾ ਮੁਤਾਬਕ ਜਨਮੇਜਾ ਸਿੰਘ ਸੇਖੋ ਨੇ ਇਸ ਹਲਕੇ ਨੂੰ ਛੱਡਣ ਤੋਂ ਪਹਿਲਾਂ ਸਤਰੰਜ਼ ਦੀ ਚਾਲ ਚੱਲਦਿਆਂ ਨਾ ਸਿਰਫ਼ ਨਕਈ ਦੀ ਮੋੜ ਹਲਕੇ ’ਤੇ ਘਰ ਵਾਪਸੀ ਦੀ ਸੰਭਾਵਨਾ ਖ਼ਤਮ ਕਰ ਦਿੱਤੀ, ਬਲਕਿ ਖੁਦ ਨੂੰ ਤੇਜ਼ਤਰਾਰ ਮੰਨਣ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਉਪਰ ਚੜਾ ਕੇ ਹੇਠਾਂ ਤੋਂ ਪੋੜੀ ਖਿੱਚ ਦਿੱਤੀ। ਜਿਸ ਕਾਰਨ ਮਲੂਕਾ ਨੇ ਪਾਰਟੀ ਪ੍ਰਧਾਨ ਨਾਲ ਵੀ ਨਰਾਜ਼ਗੀ ਜ਼ਾਹਰ ਕੀਤੀ ਸੀ।

ਆਪ ਨੇ ਜਗਰੂਪ ਗਿੱਲ ਨੂੰ ਬਣਾਇਆ ਬਠਿੰਡਾ ਸ਼ਹਿਰੀ ਹਲਕੇ ਦਾ ਇੰਚਾਰਜ਼

0

ਪਾਰਟੀ ਨੇ ਇੰਚਾਰਜ਼ ਬਣਾ ਕੇ ਬਠਿੰਡਾ ਦੇ ਵੋਟਰਾਂ ਨੂੰ ਕੀਤਾ ਅਸਿੱਧਾ ਇਸ਼ਾਰਾ

ਸੁਖਜਿੰਦਰ ਮਾਨ

ਬਠਿੰਡਾ, 14 ਸਤੰਬਰ-ਸੂਬੇ ਦੀ ਮੁੱਖ ਵਿਰੋਧੀ ਪਾਰਟੀ ‘ਆਪ’ ਨੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਮੁਕਾਬਲਾ ਕਰਨ ਲਈ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਨੂੰ ਥਾਪੀ ਦੇ ਦਿੱਤੀ ਹੈ। ਹਾਲਾਂਕਿ ਪਾਰਟੀ ਵਲੋਂ ਟਿਕਟਾਂ ਦਾ ਐਲਾਨ ਹੋਣਾ ਬਾਕੀ ਹੈ ਪ੍ਰੰਤੂ ਸ: ਗਿੱਲ ਨੂੰ ਹਲਕੇ ਦਾ ਇੰਚਾਰਜ਼ ਬਣਾ ਕੇ ਪਾਰਟੀ ਨੇ ਆਗਾਮੀ ਚੋਣਾਂ ਲਈ ਸ਼ਹਿਰ ਦੇ ਵੋਟਰਾਂ ਨੂੰ ਅਸਿੱਧਾ ਇਸ਼ਾਰਾ ਕਰ ਦਿੱਤਾ ਹੈ। ਪਿਛਲੇ ਕਰੀਬ ਇੱਕ ਮਹੀਨੇ ਤੋਂ ਹੀ ਲੋਕਾਂ ਵਿਚ ਜਗਰੂਪ ਗਿੱਲ ਨੂੰ ਹਲਕੇ ਦੀ ਵਾਂਗਡੋਰ ਦੇਣ ਦੀ ਚਰਚਾ ਚੱਲ ਰਹੀ ਸੀ। ਉਧਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਤੇ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਰਾਜਨ, ਮਹਿੰਦਰ ਸਿੰਘ ਫ਼ੂਲੋਮਿੱਠੀ ਆਦਿ ਨੇ ਜਗਰੂਪ ਸਿੰਘ ਗਿੱਲ ਦੀ ਨਿਯੁਕਤੀ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਦਸਣਾ ਬਣਦਾ ਹੈ ਕਿ ਪਿਛਲੀ ਵਾਰ ਵਿਧਾਨ ਸਭਾ ਚੋਣਾਂ ’ਚ ਲਏ ਗਲਤ ਫੈਸਲਿਆਂ ਕਾਰਨ ਸੱਤਾ ਹਾਸਲ ਕਰਨ ਦੀ ਦੋੜ ’ਚ ਫ਼ਿਸਲਣ ਵਾਲੀ ਆਮ ਆਦਮੀ ਪਾਰਟੀ ਵਲੋਂ ਇਸ ਵਾਰ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਫੈਸਲੇ ਲਏ ਜਾ ਰਹੇ ਹਨ ਤੇ ਅਜਿਹੇ ਚਿਹਰਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ, ਜਿਹੜੇ ਲੋਕਾਂ ਨੂੰ ਪ੍ਰਵਾਨ ਹੋਣ। ਅਜਿਹੇ ਫੈਸਲੇ ਤਹਿਤ ਹੀ ਜਗਰੂਪ ਸਿੰਘ ਗਿੱਲ ਦੀ ਪਾਰਟੀ ਵਿਚ ਸਮੂਲੀਅਤ ਕਰਵਾਈ ਗਈ ਸੀ। ਗਿੱਲ ਦੀ ਨਿਯੁਕਤੀ ਤੋਂ ਬਾਅਦ ਹੁਣ ਬਠਿੰਡਾ ’ਚ ਤਿਕੌਣਾ ਮੁਕਾਬਲਾ ਹੋਣ ਦੀ ਸੰਭਾਨਾ ਬਣ ਗਈ ਹੈ। ਜਿਸ ਵਿਚ ਕਾਂਗਰਸ ਵਲੋਂ ਮੌਜੂਦਾ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਇੱਥੋਂ ਉਮੀਦਵਾਰ ਹੋਣਗੇ ਜਦੋਂਕਿ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ’ਤੇ ਮੁੜ ਚੌਥੀ ਵਾਰ ਦਾਅ ਖੇਡਿਆ ਹੈ।

ਬਾਕਸ
‘ਕੁੱਬੇ ਦੇ ਵੱਜੀ ਲੱਤ’ ਵਾਲੀ ਕਹਾਵਤ ਰਾਸ ਆਉਣ ਦੀ ਸੰਭਾਵਨਾ
ਬਠਿੰਡਾ: ਕਰੀਬ 6 ਮਹੀਨੇ ਪਹਿਲਾਂ ਬਠਿੰਡਾ ਨਗਰ ਨਿਗਮ ਦੇ ਅਹੁੱਦੇਦਾਰਾਂ ਦੀ ਹੋਈ ਚੋਣ ਦੌਰਾਨ ਮੇਅਰਸ਼ਿਪ ਦੇ ਅਹੁੱਦੇ ਦੇ ਮਜਬੂਤ ਦਾਅਵੇਦਾਰ ਰਹੇ ਜਗਰੂਪ ਸਿੰਘ ਗਿੱਲ ਉਪਰ ‘ਕੁੱਬੇ ਦੇ ਵੱਜੀ ਲੱਤ’ ਵਾਲੀ ਕਹਾਵਤ ਰਾਸ ਆਉਂਦੀ ਦਿਖ਼ਾਈ ਦਿੰਦੀ ਹੈ। ਵਿਤ ਮੰਤਰੀ ਦੇ ਧੜੇ ਵਲੋਂ ਉਨ੍ਹਾਂ ਇਸ ਅਹੁੱਦੇ ਤੋਂ ਵਾਂਝਾ ਕਰਨ ਤੋਂ ਬਾਅਦ ਸ਼ਹਿਰ ਵਿਚ ਗਿੱਲ ਦੇ ਹੱਕ ਵਿਚ ਚੱਲੀ ਹਮਦਰਦੀ ਦੀ ਲਹਿਰ ਨੇ ਉਨ੍ਹਾਂ ਨੂੰ ਸੱਤਾ ਦੀ ਪ੍ਰਬਲ ਦਾਅਵੇਦਾਰ ਆਪ ਦਾ ਹਲਕਾ ਇੰਚਾਰਜ਼ ਬਣਾ ਦਿੱਤਾ ਹੈ। ਇਸਤੋਂ ਇਲਾਵਾ ਅਕਾਲੀ ਦਲ ਤੇ ਕਾਂਗਰਸ ਦੇ ਅੰਦਰਖ਼ਾਤੇ ਨਰਾਜ਼ ਆਗੂ ਵੀ ਉਨ੍ਹਾਂ ਪ੍ਰਤੀ ਨਰਮਗੋਸ਼ਾ ਰੱਖ ਸਕਦੇ ਹਨ। ਦਸਣਾ ਬਣਦਾ ਹੈ ਕਿ ਗਿੱਲ ਨਾ ਸਿਰਫ਼ ਲਗਾਤਾਰ ਸੱਤ ਵਾਰ ਕੋਂਸਲਰ ਰਹਿ ਚੁੱਕੇ ਹਨ, ਬਲਕਿ ਨਗਰ ਸੁਧਾਰ ਟਰੱਸਟ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਹਨ। ਇਸਤੋਂ ਇਲਾਵਾ ਵਕੀਲਾਂ ਦੀ ਮਾਲਵਾ ਖੇਤਰ ’ਚ ਸਭ ਤੋਂ ਵੱਡੀ ਮੰਨੀ ਜਾਂਦੀ ਬਾਰ ਐਸੋਸੀਏਸ਼ਨ ਬੰਿਠਡਾ ਦੇ ਪ੍ਰਧਾਨ ਵੀ ਚੁਣੇ ਗਏ ਸਨ।

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ-ਕਿਸਾਨੀ ਮਸਲੇ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਸਥਾਨਕ ਟੀਚਰਜ਼ ਹੋਮ ਵਿਖੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਮੀਟਿੰਗ ਵਿਚ ਕੇਂਦਰ ਦੀ ਮੋਦੀ ਸਰਕਾਰ ’ਤੇ ਲੋਕ ਵਿਰੋਧੀ ਫੈਸਲੇ ਕਰਨ ਦੇ ਦੋਸ ਲਗਾਉਂਦਿਆਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਬਠਿੰਡਾ ਕਮੇਟੀ ਦੇ ਮੈਂਬਰ ਰਘਵੀਰ ਸੋਹੀ, ਜਸਵਿੰਦਰ ਝਬੇਲਵਾਲੀ,ਮਾਸਟਰ ਦਰਸ਼ਨ ਮੌੜ, ਪਿ੍ਰੰਸੀਪਲ ਰਣਜੀਤ ਸਿੰਘ, ਬਖਸ਼ੀਸ਼ ਸਿੰਘ, ਬਲਕਾਰ ਸਿੰਘ ਖੱਟੜਾ, ਕੁਲਦੀਪ ਸਿੰਘ, ਪਵਨਦੀਪ ਸਿੰਘ ,ਨਿੱਕਾ ਸਿੰਘ, ਬੰਤ ਸਿੰਘ, ਗੁਰਚਰਨ ਸਿੰਘ, ਅਜਾਇਬ ਸਿੰਘ, ਗੁਰਾਂਦਿੱਤਾ ਸਿੰਘ, ਸੁਖਮੰਦਰ ਸਰਾਭਾ, ਗੁਰਜੰਟ ਸਿੰਘ ਸੰਧੂ, ਗੇਲਾ ਸਿੰਘ ਆਦਿ ਹਾਜ਼ਰ ਸਨ।

ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਕੱਢਿਆ ਸ਼ਹਿਰ ’ਚ ਰੋਸ਼ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ –ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਅੱਠ ਦਿਨਾਂ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਚੱਲ ਰਹੇ ਪੰਜਾਬ ਰੋਡਵੇਜ/ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਕਾਮਿਆਂ ਵਲੋਂ ਅੱਜ ਸ਼ਹਿਰ ਵਿਚ ਰੋਸ਼ ਮਾਰਚ ਕੱਢਿਆ ਗਿਆ। ਇਹ ਪੈਦਲ ਰੋਸ ਮਾਰਚ ਸਥਾਨਕ ਬੱਸ ਸਟੈਂਡ ਤੋਂ ਪੁਲਿਸ ਲਾਈਨ,ਮਾਡਲ ਟਾਊਨ ਦਾਦੀ ਪੋਤੀ ਪਾਰਕ ਅਤੇ ਸਹਿਬਜਾਦਾ ਜੁਝਾਰ ਸਿੰਘ ਨਗਰ ਹੁੰਦੇ ਹੋਏ ਬੀਬੀ ਵਾਲਾ ਚੋਕ ਤੋਂ 100 ਫੁੱਟੀ, ਸਹਿਬਜਾਦਾ ਅਜੀਤ ਸਿੰਘ ਰੋਡ ਤੋਂ ਮੁੜ ਬੱਸ ਸਟੈਂਡ ਆ ਕੇ ਸਮਾਪਤ ਹੋਇਆ। ਇਸ ਦੌਰਾਨ ਹੜਤਾਲੀ ਕਾਮਿਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ 14 ਸਤੰਬਰ ਨੂੰ ਫੈਸਲੇ ਤੇ ਨਾ ਪਹੁਚੀ ਤਾਂ 15 ਤੋਂ ਨੈਸਨਲ ਹਾਈਵੇ ਬੰਦ ਕੀਤੇ ਜਾਣਗੇ। ਡਿਪੂ ਪ੍ਰਧਾਨ ਸੰਦੀਪ ਗਰੇਵਾਲ ਤੇ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਦੱਸਿਆ ਕਿ ਹੱਕੀ ਮੰਗਾਂ ਲਈ ਸ਼ੁਰੂ ਕੀਤੇ ਇਸ ਸੰਘਰਸ ਵਿਚ ਕੱਚੇ ਕਾਮਿਆਂ ਨੂੰ ਪੱਕੇ ਕਰਨ, 10000 ਬੱਸਾਂ ਪਾਉਣ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਮੀਤ ਪ੍ਰਧਾਨ ਗੁਰਦੀਪ ਸਿੰਘ, ਕੈਸੀਅਰ ਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਸੈਕਟਰੀ ਹਰਤਾਰ ਸਰਮਾ,ਸਹਾ ਸੈਕਟਰੀ ਕੁਲਦੀਪ ਸਿੰਘ ਆਦਿ ਹਾਜ਼ਰ ਸਨ।

ਸਾਬਕਾ ਸੰਸਦੀ ਸਕੱਤਰ ਦਾ ਚੋਣ ਮੈਦਾਨ ’ਚੋਂ ਪਿੱਛੇ ਹਟਣਾ ਬਣਿਆ ‘ਚਰਚਾ’ ਦਾ ਵਿਸ਼ਾ

0

ਮਾਨਸਾ ਦੀ ਬਜ਼ਾਏ ਮੋੜ ਹਲਕੇ ਤੋਂ ਚੋਣ ਲੜਣਾ ਚਾਹੁੰਦੇ ਸਨ ਜਗਦੀਪ ਨਕਈ
ਕਾਂਗਰਸ ਵਲੋਂ ਅਪਣੇ ਪਾਲੇ ’ਚ ਲਿਆਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ –ਲਗਾਤਾਰ ਦੋ ਵਾਰ ਮੋੜ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਵਿਧਾਇਕ ਬਣਨ ਵਾਲੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਇਸ ਵਾਰ ਮਾਨਸਾ ਹਲਕੇ ਤੋਂ ਪਿੱਛੇ ਹਟਣਾ ‘ਚਰਚਾ’ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਦੇ ਮੁਤਾਬਕ ਮਾਨਸਾ ਦੀ ਬਜਾਏ ਮੋੜ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਰਹੇ ਸ਼੍ਰੀ ਨਕਈ ਨੇ ਕਰੀਬ ਦੋ ਮਹੀਨੇ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਅਪਣੇ ਮਨਸੂਬੇ ਤੋਂ ਜਾਣੂ ਕਰਵਾ ਦਿੱਤਾ ਸੀ, ਜਿਸਦੇ ਚੱਲਦੇ ਪਾਰਟੀ ਵਲੋਂ ਅੱਜ ਐਲਾਨੀ ਲਿਸਟ ਵਿਚ ਉਨ੍ਹਾਂ ਦੀ ਥਾਂ ਪ੍ਰੇਮ ਕੁਮਾਰ ਅਰੋੜਾ ’ਤੇ ਦਾਅ ਖੇਡਿਆ ਹੈ। ਉਧਰ ਸਿਆਸੀ ਹਲਕਿਆਂ ’ਚ ਚੱਲ ਰਹੀ ਘੁਸਰ-ਮੁਸਰ ਮੁਤਾਬਕ ਅਕਾਲੀ ਦਲ ’ਚ ਇਮਾਨਦਾਰ ਛਵੀ ਵਾਲੇ ਮੰਨੇ ਜਾਂਦੇ ਇਸ ਸਾਬਕਾ ਵਿਧਾਇਕ ’ਤੇ ਕਾਂਗਰਸ ਡੋਰੇ ਪਾ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਆਗੂ ਨਾਲ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਪ੍ਰਵਾਰਕ ਸਬੰਧ ਹਨ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਾਰਟੀ ਵਿਚ ਆਉਣ ਲਈ ਮਨਾ ਰਹੇ ਹਨ ਪ੍ਰੰਤੂ ਸੁਖਬੀਰ ਸਿੰਘ ਬਾਦਲ ਦੇ ‘ਜਮਾਤੀ’ ਰਹੇ ਜਗਦੀਪ ਸਿੰਘ ਨਕਈ ਨੇ ਹਾਲ ਦੀ ਘੜੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਕੋਈ ਮਨ ਨਹੀਂ ਬਣਾਇਆ ਹੈ। ਕਾਂਗਰਸ ਪਾਰਟੀ ਦੇ ਇਕ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਜਗਦੇਵ ਸਿੰਘ ਕਮਾਲੂ ਦੇ ਪਾਰਟੀ ਵਿਚ ਸਮੂਲੀਅਤ ਕਰਨ ਤੋਂ ਪਹਿਲਾਂ ਵੀ ਸਾਬਕਾ ਵਿਧਾਇਕ ਨੂੰ ਆਫ਼ਰ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਸਵੀਕਾਰ ਨਹੀਂ ਕੀਤੀ। ’’ ਪੰਜਾਬ ਕਾਂਗਰਸ ਵਿਚ ਵੱਡਾ ਕੱਦ ਰੱਖਣ ਵਾਲੇ ਇਸ ਆਗੂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਜੇਕਰ ਸ: ਨਕਈ ਅੱਜ ਵੀ ਫੈਸਲਾ ਲੈੈਦੇ ਹਨ ਤਾਂ ਵੀ ਪਾਰਟੀ ਵੀ ਵੱਡਾ ਫੈਸਲਾ ਲੈ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਜੋਗਾ ਹਲਕੇ ਰਾਹੀਂ ਵਿਧਾਨ ਸਭਾ ਦੀਆਂ ਪੋੜੀਆਂ ਚੜਣ ਵਾਲੇ ਜਗਦੀਪ ਸਿੰਘ ਨਕਈ ਨੇ 2007 ਵਿਚ ਨਵੇਂ ਬਣੇ ਹਲਕਾ ਮੋੜ ਤੋਂ ਵੀ ਜਿੱਤ ਪ੍ਰਾਪਤ ਕੀਤੀ ਸੀ। ਸਾਲ 2012 ਵਿਚ ਉਨ੍ਹਾਂ ਅਪਣੀ ਇੱਛਾ ਨਾਲ ਵਿਧਾਨ ਸਭਾ ਚੋਣਾਂ ਲੜਣ ਤੋਂ ਨਾਂਹ ਕਰ ਦਿੱਤੀ ਸੀ ਜਿਸਦੇ ਚੱਲਦੇ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਇੱਥੋਂ ਉਮੀਦਵਾਰ ਬਣਾਇਆ ਸੀ ਤੇ ਉਨ੍ਹਾਂ ਜਿੱਤ ਪ੍ਰਾਪਤ ਕੀਤੀ ਸੀ। ਸਾਲ 2017 ਦੀਆਂ ਚੋਣਾਂ ਦੌਰਾਨ ਪਾਰਟੀ ਨੇ ਜਗਦੀਪ ਸਿੰਘ ਨਕਈ ਨੂੰ ਮਾਨਸਾ ਭੇਜ ਦਿੱਤਾ ਸੀ,ਜਿੱਥੇ ਉਹ ਚੋਣ ਹਾਰ ਗਏ ਸਨ। ਬੇਸ਼ੱਕ ਉਹ ਪਿਛਲੇ ਪੰਜ ਸਾਲਾਂ ਤੋਂ ਮਾਨਸਾ ਹਲਕੇ ਵਿਚ ਵੀ ਵਿਚਰ ਰਹੇ ਸਨ ਪ੍ਰੰਤੂ ਉਨ੍ਹਾਂ ਦਾ ‘ਦਿਲ’ ਹਾਲੇ ਵੀ ਮੋੜ ਹਲਕੇ ਦੇ ਲੋਕਾਂ ਨਾਲ ਹੀ ਜੁੜਿਆ ਹੋਇਆ ਸੀ। ਸੂਤਰਾਂ ਮੁਤਾਬਕ ਅਪਣੇ ਦਿਲ ਦੀ ਗੱਲ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਵੀ ਰੱਖੀ ਸੀ ਪ੍ਰੰਤੂ ਉਨ੍ਹਾਂ ਇੱਥੋਂ ਜਗਮੀਤ ਸਿੰੰਘ ਬਰਾੜ ਨੂੰ ਉਮੀਦਵਾਰ ਬਣਾਉਣ ਦੀ ਮਜਬੂਰੀ ਜ਼ਾਹਰ ਕੀਤੀ ਸੀ, ਜਿਸਤੋਂ ਬਾਅਦ ਨਕਈ ਨੇ ਮਾਨਸਾ ਨੇ ਚੋਣ ਲੜਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ। ਜਿਕਰਯੋਗ ਹੈ ਕਿ ਜਨਮੇਜਾ ਸਿੰਘ ਸੇਖੋ ਨੇ ਇਸ ਹਲਕੇ ਨੂੰ ਛੱਡਣ ਤੋਂ ਪਹਿਲਾਂ ਸਤਰੰਜ਼ ਦੀ ਚਾਲ ਚੱਲਦਿਆਂ ਨਾ ਸਿਰਫ਼ ਨਕਈ ਦੀ ਮੋੜ ਹਲਕੇ ’ਤੇ ਘਰ ਵਾਪਸੀ ਦੀ ਸੰਭਾਵਨਾ ਖ਼ਤਮ ਕਰ ਦਿੱਤੀ, ਬਲਕਿ ਖੁਦ ਨੂੰ ਤੇਜ਼ਤਰਾਰ ਮੰਨਣ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਉਪਰ ਚੜਾ ਕੇ ਹੇਠਾਂ ਤੋਂ ਪੋੜੀ ਖਿੱਚ ਦਿੱਤੀ। ਜਿਸ ਕਾਰਨ ਮਲੂਕਾ ਨੇ ਪਾਰਟੀ ਪ੍ਰਧਾਨ ਨਾਲ ਵੀ ਨਰਾਜ਼ਗੀ ਜ਼ਾਹਰ ਕੀਤੀ ਸੀ।

ਪੰਜਾਬ ਰੋਡਵੇਜ਼/ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

0

ਸ਼ਹਿਰ ’ਚ ਕੀਤਾ ਰੋਸ਼ ਮਾਰਚ, ਬੱਸਾਂ ਬੰਦ ਹੋਣ ਕਾਰਨ ਯਾਤਰੂ ਪ੍ਰੇਸ਼ਾਨ
ਸੁਖਜਿੰਦਰ ਮਾਨ
ਬਠਿੰਡਾ, 07 ਸਤੰਬਰ : ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ’ਤੇ ਬੀਤੇ ਕੱਲ ਤੋਂ ਸ਼ੁਰੂ ਹੋਈ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਦੂਸਰੇ ਦਿਨ ਵਿੱਚ ਸਾਮਿਲ ਹੋ ਗਈ । ਇਸ ਦੌਰਾਨ ਸੂਬੇ ਭਰ ’ਚ ਸਥਿਤ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਅਧੀਨ ਚੱਲਦੀਆਂ ਕਰੀਬ 1600 ਸਰਕਾਰੀ ਬੱਸਾਂ ਦਾ ਪਹੀਆਂ ਠੱਪ ਰਿਹਾ। ਬੱਸਾਂ ਨਾ ਚੱਲਣ ਕਾਰਨ ਜਿੱਥੇ ਪੰਜਾਬ ਸਰਕਾਰ ਨੂੰ ਪ੍ਰਤੀ ਦਿਨ ਕਰੋੜਾਂ ਰੁਪਏ ਦਾ ਘਾਟਾ ਪੈਣ ਲੱਗਿਆ ਹੈ ਉਥੇ ਯਾਤਰੀਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਅੱਜ ਬਠਿੰਡਾ ਡਿੱਪੂ ਦੇ ਕਾਮਿਆਂ ਨੇ ਬੱਸ ਸਟੈਂਡ ਤੋਂ ਹਨੂੰਮਾਨ ਚੌਂਕ ਤੱਕ ਪੈਦਲ ਰੋਸ ਮਾਰਚ ਕੀਤਾ। ਇਸ ਦੌਰਾਨ ਬੋਲਦਿਆਂ ਪ੍ਰਧਾਨ ਸੰਦੀਪ ਗਰੇਵਾਲ ਤੇ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਕਰਕੇ ਟਰਾਂਸਪੋਰਟ ਕਾਮੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਬੈਠੇ ਹਨ । ਇਸ ਮੌਕੇ ਡਿਪੂ ਚੈਅਰਮੈਨ ਸਰਬਜੀਤ ਸਿੰਘ, ਸੈਕਟਰੀ ਹਰਤਾਰ ਸਰਮਾ,ਸਹਾ ਸੈਕਟਰੀ ਕੁਲਦੀਪ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਸਿੰਘ, ਕੈਸੀਅਰ ਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Our Visitor

1890343