Thursday, April 30, 2026
Home Blog Page 2757

ਭਾਰੀ ਮੀਂਹ ਤੋਂ ਬਾਅਦ ਬਠਿੰਡਾ ਨੇ ਧਾਰਿਆ ਝੀਲਾਂ ਦਾ ਰੂਪ

ਸ਼ਹਿਰ ਦੇ ਕਈ ਹਿੱਸਿਆਂ ਵਿਚ ਪੰਜ-ਪੰਜ ਫੁੱਟ ਪਾਣੀ ਖੜਿਆ
ਦਰਜ਼ਨਾਂ ਨੀਂਵੇ ਇਲਾਕਿਆਂ ’ਚ ਲੋਕਾਂ ਦੇ ਘਰਾਂ ਵਿਚ ਵੜਿਆ ਪਾਣੀ
ਪੁਲਿਸ ਨੇ ਬੈਰੀਗੇਡਿੰਗ ਲਗਾ ਕੇ ਦੁਰਘਟਨਾ ਤੋਂ ਬਚਾਉਣ ਲਈ ਟਰੈਫ਼ਿਕ ਰੋਕੀ
ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ –ਸ਼ਹਿਰ ’ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਅਫ਼ਸਰਾਂ ਦੇ ਕਹਿਣ ’ਤੇ ਸਿਆਸਤਦਾਨਾਂ ਵਲੋਂ ਅਰਬਾਂ ਰੁਪਏ ਵਹਾਉਣ ਦੇ ਬਾਵਜੂਦ ਅੱਜ ਫ਼ਿਰ ਮੀਂਹ ਤੋਂ ਬਾਅਦ ਹੜ੍ਹਾਂ ਵਰਗੀ ਸਥਿਤੀ ਬਣ ਗਈ। ਅੱਜ ਸਵੇਰੇ ਪੰਜ ਵਜੇਂ ਸ਼ੁਰੂ ਹੋਏ ਤੇਜ਼ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪੰਜ-ਪੰਜ ਫੁੱਟ ਪਾਣੀ ਖੜ੍ਹਾ ਹੋ ਗਿਆ। ਇਸਤੋਂ ਇਲਾਵਾ ਸ਼ਹਿਰ ਦੇ ਦਰਜ਼ਨਾਂ ਨੀਵੇਂ ਇਲਾਕਿਆਂ ਵਿਚ ਲੋਕਾਂ ਦੇ ਘਰਾਂ ’ਚ ਪਾਣੀ ਦਾਖ਼ਲ ਹੋਣ ਕਾਰਨ ਓੁਨ੍ਹਾਂ ਦਾ ਲੱਖਾਂ ਰੁਪਏ ਦਾ ਸਮਾਨ ਖ਼ਰਾਬ ਹੋ ਗਿਆ। ਇਸਤੋਂ ਇਲਾਵਾ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਆਈ.ਜੀ, ਮਿੰਨੀ ਸਕੱਤਰੇਤ, ਜ਼ਿਲ੍ਹਾ ਕਚਿਹਰੀਆਂ, ਮਹਿਲਾ ਥਾਣਾ ਆਦਿ ਵੀ ਪਾਣੀ ਵਿਚ ਘਿਰ ਗਏ। ਤੇਜ਼ ਬਾਰਸ ਕਾਰਨ ਸਥਾਨਕ ਸ਼ਹਿਰ ਦੇ ਮੁਹੱਲਾ ਭਲੇਰੀਆ ਵਿਚ ਇੱਕ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਪਿਊ ਗੰਭੀਰ ਜਖ਼ਮੀ ਹੋ ਗਿਆ ਤੇ ਪੁੱਤ ਦੀ ਮੌਤ ਹੋ ਗਈ। ਇਸਤੋਂ ਇਲਾਵਾ ਕਿਸੇ ਹੋਰ ਅਣਸੁਖਾਵੀ ਦੁਰਘਟਨਾ ਨੂੰ ਰੋਕਣ ਲਈ ਪੁਲਿਸ ਵਿਭਾਗ ਨੇ ਪਾਣੀ ਨਾਲ ਭਰੀਆਂ ਸੜਕਾਂ ਤੇ ਇਲਾਕਿਆਂ ਵਿਚ ਬੈਰੀਗੇਡਿੰਗ ਕਰਕੇ ਟਰੈਫ਼ਿਕ ਨੂੰ ਰੋਕ ਦਿੱਤਾ। ਬਰਸਾਤੀ ਪਾਣੀ ’ਚ ਡਿਪਟੀ ਮੇਅਰ ਸਹਿਤ ਦਰਜ਼ਨਾਂ ਗੱਡੀਆਂ ਬਹਿ ਗਈਆ। ਮੌਸਮ ਵਿਭਾਗ ਵਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਕਰੀਬ ਪੰਜ ਘੰਟੇ ਪਏ ਇਸ ਮੀਂਹ ਨਾਲ ਸ਼ਹਿਰ ਅੰਦਰ 81 ਐਮ.ਐਮ ਪਾਣੀ ਡਿੱਗਿਆ, ਜਿਸਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ। ਪਾਵਰ ਹਾਊਸ ਰੋਡ ਦਾ ਇਲਾਕਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਇਸੇ ਤਰ੍ਹਾਂ ਸਿਵਲ ਲਾਈਨ, ਸਿਵਲ ਸਟੇਸ਼ਨ, 100 ਫੁੱਟੀ ਰੋਡ, ਭਾਗੂ ਰੋਡ, ਅਜੀਤ ਰੋਡ, ਮਾਲ ਰੋਡ, ਵੀਰ ਕਲੌਨੀ,ਹਾਜ਼ੀਰਤਨ ਦਾ ਇਲਾਕਾ, ਸਿਰਕੀ ਬਜ਼ਾਰ, ਪਰਸਰਾਮ ਨਗਰ ਆਦਿ ਨੀਵੇਂ ਇਲਾਕਿਆਂ ਵਿਚ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ। ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚੋਂ ਇੱਕ ਬਰਸਾਤੀ ਪਾਣੀ ਦੀ ਨਿਕਾਸੀ ਲਈ ਬੇਸ਼ੱਕ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ ’ਤੇ ਮੌਜੂਦਾ ਕਾਂਗਰਸ ਸਰਕਾਰ ਨੇ ਅਪਣੀ ਪਿੱਠ ਥਾਪੜਣ ਦੀ ਕੋਸ਼ਿਸ ਕੀਤੀ ਹੈ ਪ੍ਰੰਤੂ ਹਰ ਮੀਂਹ ਇੰਨ੍ਹਾਂ ਲੀਡਰਾਂ ਦੇ ਝੂਠੇ ਵਾਅਦਿਆਂ ਨੂੰ ਪਾਣੀ ਵਿਚ ਰੋੜ ਦਿੰਦਾ ਹੈ। ਤੇਜ਼ ਮੀਂਹ ਕਾਰਨ ਬੇਸ਼ੱਕ ਨਗਰ ਨਿਗਮ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਡਿਸਪੋਜ਼ਲਾਂ ’ਤੇ ਮੋਟਰਾਂ ਦੀ ਜਾਂਚ ਕੀਤੀ ਪ੍ਰੰਤੂ ਪਿਛਲੇ ਸਮਿਆਂ ਦੀ ਤਰ੍ਹਾਂ ਕਾਂਗਰਸੀ ਆਗੂ ਅੱਜ ਹੱਥਾਂ ਵਿਚ ਮੋਬਾਇਲ ਫ਼ੜ ਕੇ ਲਾਈਵ ਹੁੰਦੇ ਘੱਟ ਹੀ ਦਿਖ਼ਾਈ ਦਿੱਤੇ। ਨਿਗਮ ਅਧਿਕਾਰੀਆਂ ਮੁਤਾਬਕ ਸਾਰੇ ਡਿਸਪੋਜ਼ਲਾਂ ’ਤੇ ਮੋਟਰਾਂ ਪੂਰੀ ਤੇਜ਼ੀ ਨਾਲ ਚੱਲ ਰਹੀਆਂ ਹਨ ਤੇ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਮ ਤੱਕ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿਚੋਂ ਪਾਣੀ ਨਿਕਲ ਜਾਵੇਗਾ।
ਬਾਕਸ 1
ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੋੜਾਂ ਖ਼ਰਚੇ
ਬਠਿੰਡਾ: ਆਗਾਮੀ ਚੋਣਾਂ ’ਚ ਭੱਲ ਬਣਾਉਣ ਲਈ ਸਰਕਾਰ ਤੇ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਖ਼ਰਚੇ ਗਏ ਹਨ। ਜਿੰਨਾਂ ਵਿਚ ਕਰੀਬ 12 ਕਰੋੜ ਦੀ ਲਾਗਤ ਨਾਲ ਪਾਵਰ ਹਾਊਸ ਰੋਡ ਇਲਾਕੇ ਦਾ ਪਾਣੀ ਕੱਢਣ ਲਈ ਇੱਥੇ ਨਵਾਂ ਡਿਸਪੋਜ਼ਲ ਬਣਾਉਣ ਤੋਂ ਇਲਾਵਾ 36 ਇੰਚੀ ਇੱਕ ਪਾਇਪ ਕੂੜਾ ਕਰਕਟ ਪਲਾਂਟ ਨਜਦੀਕ ਵਕਫ਼ ਬੋਰਡ ਦੇ ਪਟੇ ’ਤੇ ਲਏ ਦਸ ਏਕੜ ਜਮੀਨ ਵਿਚ ਬਣਾਏ ਛੱਪੜ ਤੱਕ ਲਿਜਾਈ ਗਈ ਹੈ। ਇਸ ਡਿਸਪੋਜ਼ਲ ’ਤੇ 150 ਅਤੇ 80 ਹਾਰਸ ਪਾਵਰ ਦੀਆਂ ਦੋ ਮੋਟਰਾਂ ਵੀ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ 1 ਕਰੋੜ 32 ਲੱਖ ਦੀ ਲਾਗਤ ਨਾਲ ਪਰਸਰਾਮ ਨਗਰ ਦੀ ਆਲਮ ਬਸਤੀ ਵਿਚ ਵੀ ਨਵਾਂ ਡਿਸਪੋਜ਼ਲ ਬਣਾ ਕੇ ਥਰਮਲ ਵਾਲੀ ਸਾਈਡ ਪਾਣੀ ਕੱਢਿਆ ਜਾ ਰਿਹਾ ਹੈ। ਇਸਤੋਂ ਇਲਾਵਾ ਸੰਜੇ ਨਗਰ ਤੇ ਡੀਏਵੀ ਕਾਲਜ਼ ਕੋਲ ਸਥਿਤ ਛੱਪੜਾਂ ਨੂੰ ਡੂੰਘੇ ਵੀ ਕੀਤਾ ਗਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਦਾ ਪਰਾ ਇੰਤਜਾਮ ਹਾਲੇ ਤੱਕ ਨਹੀਂ ਹੋ ਸਕਿਆ ਹੈ।

ਬਾਕਸ 2
ਡਿਪਟੀ ਮੇਅਰ ਦੀ ਕਾਰਨ ਮੀਂਹ ਦੇ ਪਾਣੀ ’ਚ ਡੁੱਬੀ
ਬਠਿੰਡਾ:ਸ਼ਹਿਰ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ ਦੀ ਨਵੀਂ ਇਨੋਵਾ ਕਾਰ ਅੱਜ ਮੀਂਹ ਦੇ ਪਾਣੀ ਵਿਚ ਡੁੱਬ ਗਈ ਤੇ ਉਹ ਖ਼ੁਦ ਸ਼ੀਸੇ ਰਾਹੀਂ ਮਸਾਂ ਹੀ ਬਚ ਕੇ ਨਿਕਲੇ। ਸੂਚਨਾ ਮੁਤਾਬਕ ਉਹ ਅਜੀਤ ਰੋਡ ਵੱਲ ਜਾ ਰਹੇ ਸਨ ਕਿ ਉਥੇ ਵੀ ਪਾਣੀ ਜਿਆਦਾ ਹੋਣ ਕਾਰਨ ਪਾਵਰ ਹਾਉੂਸ ਰੋਡ ਵੱਲ ਮੁੜ ਪਏ ਪ੍ਰੰਤੂ ਇੱਥੇ ਕਾਰ ਪਾਣੀ ਵਿਚ ਡੁੱਬ ਗਈ ਤੇ ਕਾਰ ਅੰਦਰ ਪਾਣੀ ਭਰ ਗਿਆ।

ਬਾਕਸ 3
ਛੱਤ ਡਿੱਗਣ ਕਾਰਨ ਪਿਊ ਦੀ ਮੌਤ ਤੇ ਪੁੱਤ ਜਖਮੀ
ਬਠਿੰਡਾ: ਭਾਰੀ ਮੀਂਹ ਕਾਰਨ ਸਥਾਨਕ ਮੁਹੱਲਾ ਭਲੇਰੀਆ ’ਚ ਇੱਕ ਕਮਰੇ ਦੀ ਛੱਤ ਡਿੱਗ ਪਈ, ਜਿਸ ਕਾਰਨ ਕਮਰੇ ਵਿਚ ਸੁੱਤੇ ਪਏ ਹੋਏ ਪਿਊ ਤੇ ਪੁੱਤ ਗੰਭੀਰ ਰੂਪ ਵਿਚ ਜਖਮੀ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਤੇ ਆਸ ਪਾਸ ਦੇ ਲੋਕ ਪੁੱਜੇ, ਜਿੰਨ੍ਹਾਂ ਦੋਨਾਂ ਨੂੰ ਮਲਬੇ ਵਿਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਪ੍ਰੰਤੂ ਹਸਪਤਾਲ ਵਿਚ ਪਹੁੰਚਦੇ ਹੀ ਡਾਕਟਰਾਂ ਨੇ ਪਿਊ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਜਦੋਂਕਿ ਗੰਭੀਰ ਜਖਮੀ ਹੋਏ ਪੁੱਤ ਦਾ ਇਲਾਜ਼ ਸ਼ੁਰੂ ਕਰ ਦਿੱਤਾ। ਮਿ੍ਰਤਕ ਦੀ ਸਿਨਾਖ਼ਤ ਮਨੋਹਰ ਸਿੰਘ (50) ਦੇ ਤੌਰ ’ਤੇ ਹੋਈ ਹੈ ਜਦੋਂਕਿ ਉਸਦੇ ਪੁੱਤਰ ਦਾ ਨਾਮ ਅਜਾਦ (22) ਦਸਿਆ ਜਾ ਰਿਹਾ ਹੈ।
ਬਾਕਸ 4
ਮੀਂਹ ਨੇ ਦੁਕਾਨਦਾਰਾਂ ਦਾ ਰੱਖੜੀ ਦਾ ਤਿਊਹਾਰ ਮੰਦਾ ਕੀਤਾ
ਬਠਿੰਡਾ: ਅੱਜ ਸਵੇਰ ਤੋਂ ਹੀ ਸ਼ੁਰੂ ਹੋਈ ਮੂਸਲੇਧਾਰ ਬਾਰਸ਼ ਨੇ ਸ਼ਹਿਰ ਦੇ ਦੁਕਾਨਦਾਰਾਂ ਦਾ ਰੱਖੜੀ ਦਾ ਤਿਊਹਾਰ ਮੰਦ ਕਰ ਦਿੱਤਾ। ਗੱਲਬਾਤ ਕਰਨ ’ਤੇ ਬਹੁਤੇ ਦੁਕਾਨਦਾਰਾਂ ਨੇ ਦਸਿਆ ਕਿ ਪਿਛਲੇ ਸਾਲ ਕਰੋਨਾ ਮਹਾਂਮਾਰੀ ਕਾਰਨ ਕਾਰੋਬਾਰ ਬੰਦ ਰਿਹਾ ਸੀ, ਜਿਸਦੇ ਚੱਲਦੇ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਇਸ ਤਿਊਹਾਰ ਉਪਰ ਉਨ੍ਹਾਂ ਦਾ ਕਾਰੋਬਾਰ ਕੁੱਝ ਚਮਕੇਗਾ ਪ੍ਰੰਤੂ ਆਏ ਭਾਰੀ ਮੀਂਹ ਨੇ ਉਨ੍ਹਾਂ ਦੇ ਅਰਮਾਨ ਵੀ ਪਾਣੀ ਵਿਚ ਵਹਾ ਦਿੱਤੇ। ਇਸਤੋਂ ਇਲਾਵਾ ਬਹੁਤ ਸਾਰੇ ਨੀਵੇਂ ਇਲਾਕਿਆਂ ਵਿਚ ਬਣੀਆਂ ਦੁਕਾਨਾਂ ਅੰਦਰ ਵੀ ਮੀਂਹ ਦਾ ਪਾਣੀ ਭਰ ਗਿਆ।

.

ਗ੍ਰਹਿ ਮੰਤਰੀ ਅਨਿਲ ਵਿਜ ਨਾਲ ਪੱਛਮੀ ਕਮਾਂਡ ਦੇ ਅਧਿਕਾਰੀਆਂ ਨੇ ਕੀਤੀ ਮੁਲਾਕਾਤ

ਸੁਖਜਿੰਦਰ ਮਾਨ
ਚੰਡੀਗੜ੍ਹ, 17 ਅਗਸਤ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਅੱਜ ਪੱਛਮੀ ਕਮਾਂਡ ਦੇ ਮੇਜਰ ਜਨਰਲ ਹਰਿੰਦਰ ਸਿੰਘ ਅਤੇ ਕਰਨਲ ਭੁਪਿੰਦਰ ਸਿੰਘ ਨੇ ਮੁਲਾਕਾਤ ਕੀਤੀ।ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਅੰਬਾਲਾ ਵਿਚ ਉੜਾਨ ਪਰਿਯੋਜਨਾ ਦੇ ਤਹਿਤ ਤਿਆਰ ਕੀਤੇ ਜਾਣ ਵਾਲੇ ਨਾਗਰਿਕ ਹਵਾਈ ਅੱਡੇ ਦੇ ਸਬੰਧ ਵਿਚ ਅੰਬਾਲਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀ ਫਲਾਇਟ ਨੂੰ ਸ਼ੁਰੂ ਕਰਨ, ਸੂਬੇ ਦੇ ਵੱਖ-ਵੱਖ ਸਥਾਨਾਂ ਵਿਚ ਸੇਨਾ ਦੇ ਅਨੁਪ੍ਰਯੋਗ ਵਾਲੀ ਜਮੀਨ ਨੂੰ ਰਾਜ ਸਰਕਾਰ ਨੂੰ ਦੇਣ, ਅੰਬਾਲਾ ਕਂੈਟ ਵਿਚ ਬਸੀ ਕਈ ਕਲੋਨੀਆਂ ਅਤੇ ਇੰਨ੍ਹਾਂ ਕਲੋਨੀਆਂ ਨੂੰ ਜਾਣ ਵਾਲੇ ਰਸਤਿਆਂ ਦੇ ਸਬੰਧ ਵਿਚ ਚਰਚਾ ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ।
ਮੀਟਿੰਗ ਵਿਚ ਕੰਟੋਨਮੈਂਟ ਵਾਰਡ ਦੀ ਜਮੀਨ ਨੂੰ ਹਰਿਆਣਾ ਸਰਕਾਰ ਨੂੰ ਸੌਂਪਣ ਲਈ ਕਾਫੀ ਸਮੇਂ ਤੋਂ ਗਲਬਾਤ ਚੱਲ ਰਹੀ ਸੀ, ਜਿਸ ‘ਤੇ ਇਕ ਕਦਮ ਹੋਰ ਅੱਗੇ ਵਧਦੇ ਹੋਏ ਅੱਜ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੇ ਨਾਲ ਸੇਨਾ ਦੇ ਅਧਿਕਾਰੀਆਂ ਨੇ ਚਰਚਾ ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿਚ ਦਸਿਆ ਗਿਆ ਕਿ ਰਾਜ ਸਰਕਾਰ ਨੂੰ ਠੋਸ ਪ੍ਰਸਤਾਵ ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਇਸ ਦੇ ਲਈ ਅਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਮੀਟਿੰਗ ਵਿਚ ਸੇਨਾ ਦੇ ਅਧਿਕਾਰੀਆਂ ਨੇ ਸੀ ਵਿਜ ਦੇ ਸਾਹਮਣੇ ਰਾਜ ਵਿਚ ਸੇਨਾ ਦੇ ਕੈਂਪਿੰਗ ਖੇਤਰ ਦੀ ਜਮੀਨ ਨੂੰ ਦੇਣ ਦੇ ਸਬੰਧ ਵਿਚ ਵੀ ਚਰਚਾ ਕੀਤੀ ਜਿਸ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਵੱਖ-ਵੱਖ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਲੈਂਡ ਬੈਂਕ ਦੀ ਸਥਾਪਨਾ ਕੀਤੀ ਹੈ ਅਤੇ ਇਸ ਤਰ੍ਹਾ ਦੀ ਜਮੀਨ ਦਾ ਲਂੈਡ ਬੈਂਕ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੇਨਾ ਦੇ ਕੈਂਪਿੰਗ ਖੇਤਰ ਦੀ ਜਮੀਨ ਨੂੰ ਲੇਣ ਲਈ ਇਸ ਬਾਰੇ ਵਿਚ ਸਬੰਧਿਤ ਅਧਿਕਾਰੀਆਂ ਨੂੱ ਮਾਮਾ ਭੇਜਿਆ ਜਾਵੇਗਾ।
ਇਸ ਤਰ੍ਹਾ, ਅੰਬਾਲਾ ਕੈਂਟ ਦੇ ਵੱਖ-ਵੱਖ ਖੇਤਰਾਂ ਜੋ ਸੇਨਾ ਦੀ ਜਮੀਨ ਦੇ ਨਾਲ ਲਗਦੇ ਹਨ, ਉਨ੍ਹਾਂ ਖੇਤਰਾਂ ਦੇ ਲੋਕਾਂ ਦੀ ਆਵਾਜਾਈ ਲਈ ਰਸਤਿਆਂ ਨੂੰ ਤਿਆਰ ਕਰਨ ‘ਤੇ ਵੀ ਸੇਨਾ ਦੇ ਅਧਿਕਾਰੀਆਂ ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ ਤਾਂ ਜੋ ਇੰਨ੍ਹਾਂ ਲੋਕਾਂ ਦੇ ਆਉਣ ਤੇ ਜਾਣ ਲਈ ਇਕ ਸਥਾਈ ਰਸਤਾ ਬਣ ਸਕੇ। ਇਸੀ ਕੜੀ ਵਿਚ ਅੰਬਾਲਾ ਦੀ ਸੁਰ-ਮੰਡੀ ਦੇ ਲੋਕਾਂ ਦੇ ਲਈ ਇਕ ਸੜਕ ਬਣਾਏ ਜਾਣ ਦੀ ਮੰਜੂਰੀ ਮਿਲ ਚੁੱਕੀ ਹੈ, ਜਿਸ ‘ਤੇ 35 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਦਾ ਟੇਂਡਰ ਵੀ ਹੋ ਚੁੱਕਾ ਹੈ।
ਮੀਟਿੰਗ ਦੌਰਾਨ ਸ੍ਰੀ ਵਿਜ ਨੇ ਸੇਨਾ ਦੇ ਅਧਿਕਾਰੀਆਂ ਨੂੰ ਜਾਣੁੰ ਕਰਵਾਇਆ ਕਿ ਆਮ ਜਨਤਾ ਨੂੰ ਬਿਜਲੀ, ਪਾਣੀ, ਨਾਲੀ, ਸੜਕ ਤੇ ਸਫਾਈ ਮੁੱਢਲੀ ਜਰੂਰਤਾਂ ਹੁੰਦੀਆਂ ਹਨ ਇਸ ਲਈ ਰਾਜ ਸਰਕਾਰ ਇਹ ਸਾਰੀ ਮੁੱਢਲੀ ਸਹੂਲਤਾਂ ਹਰੇਕ ਵਿਅਕਤੀ ਨੂੰ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਇਸੀ ਦਿਸ਼ਾ ਵਿਚ ਅੰਬਾਲਾ ਵਿਚ ਰਿੰਗ ਰੋਡ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ ਜੋ ਲਗਭਗ 40 ਕਿਲੋਮੀਟਰ ਲੰਬਾ ਹੋਵੇਗਾ। ਇਸੀ ਤਰ੍ਹਾ, ਅੰਬਾਲਾ ਤੋਂ ਦਿੱਲੀ ਦੇ ਵਿਚ ਵਾਇਆ ਯਮੁਨਾਨਗਰ ਸੁਪਰ-ਹਾਈਵੇ ਦਾ ਵੀ ਪ੍ਰਸਤਾਵ ਹੈ।

ਕੇਜਰੀਵਾਲ ਦੇ ਜਨਮ ਦਿਵਸ ਮੌਕੇ ਸ਼ਹਿਰ ਦੇ ਵਲੰਟੀਅਰ ਕੀਤੇ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ –ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਨਮ ਦਿਵਸ ਮੌਕੇ ਪਾਰਟੀ ਦੇ ਬੁਲਾਰੇ ਐਡਵੋਕੇਟ ਨਵਦੀਪ ਸਿੰਘ ਜੀਦਾ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਸਮਾਗਮ ਦੌਰਾਨ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ, ਉਥੇ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਲੜਣ ਵਾਲੇ ਪਾਰਟੀ ਵਲੰਟੀਅਰਾਂ ਤੇ ਹੋਰਨਾਂ ਆਗੂਆਂ ਨੂੰ ਕੇਜਰੀਵਾਲ ਦੇ ਯੋਧਿਆਂ ਦੇ ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜੀਦਾ ਨੇ ਪੁੱਜੀ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਪਾਰਟੀ ਲਈ ਅਸੀਰਵਾਦ ਦੀ ਮੰਗ ਕਰਦਿਆਂ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਦੌਰਾਨ ਪਾਰਟੀ ਜਿਲਾ ਪ੍ਰਧਾਨ ਨੀਲ ਗਰਗ, ਜਗਰੂਪ ਗਿੱਲ, ਰਾਕੇਸ਼ ਪੂਰੀ, ਅਮਿ੍ਰਤ ਲਾਲ ਅਗਰਵਾਲ, ਦੀਪਕ ਬਾਂਸਲ, ਜਨਾਰਦਨ ਮਾਹੀਓ, ਡਾਕਟਰ ਬਰਾੜ, ਹਰਜਿੰਦਰ ਕੌਰ, ਗੁਰਜੰਟ ਧੀਮਾਨ, ਜਤਿੰਦਰ ਸਿੰਘ ਭੱਲਾ, ਬਲਦੇਵ ਸਿੰਘ, ਗੁਰਜੰਟ ਸਿੰਘ ਸਿਵਿਆਂ, ਬਲਾਕ ਪ੍ਰਧਾਨ ਭੂਪਿੰਦਰ ਬਾਂਸਲ , ਬਲਜੀਤ ਸਿੰਘ ਬੱਲੀ, ਗੋਬਿੰਦਰ ਸਿੰਘ ਅਤੇ ਦਫਤਰ ਇੰਚਾਰਜ ਬਲਜਿੰਦਰ ਬਰਾੜ , ਰਾਕੇਸ ਕਾਂਸਲ ਬਲਜਿੰਦਰ ਕੌਰ ਤੂੰਗਵਾਲੀ, ਕਿੰਦਰ ਪਾਲ ਕੋਰ, ਜਗਸੀਰ ਸਿੰਘ,ਬਲਕਾਰ ਭੋਖੜਾ, ਗੁਲਾਬ ਚੰਦ , ਐਮ ਐਲ ਜਿੰਦਲ ਖਜ਼ਾਨਚੀ ਪੁੱਜੇ ਹੋਏ ਸਨ।

ਕਾਂਗਰਸ ਦੇ ਹਲਕਾ ਇੰਚਾਰਜ਼ ਨੇ ਥਾਣਾ ਮੁਖੀ ’ਤੇ ਲਗਾਏ ਨਸ਼ਾ ਵਿਕਵਾਉਣ ਦੇ ਦੋਸ਼

0

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ-ਕਾਂਗਰਸ ਪਾਰਟੀ ਅੰਦਰ ਚੱਲ ਰਹੀ ਖ਼ਾਨਾਜੰਗੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਇੱਕ ਪਾਸੇ ਜਿੱਥੇ ਸੂਬਾ ਪੱਧਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਵਿਚਕਾਰ ਸ਼ੀਤ ਜੰਗ ਚੱਲ ਰਹੀ ਹੈ, ਊਥੇ ਦੂਜੇ ਪਾਸੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਮੋਰਚਾ ਖੋਲ ਦਿੱਤਾ ਹੈ।  ਬੀਤੇ ਕੱਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿੱਥੇ ਸਥਾਨਕ ਰਜਿੰਦਰਾ ਕਾਲਜ਼ ’ਚ ਅਜਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾ ਰਹੇ ਸਨ, ਉਥੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਕਾਲਜ਼ ਦੇ ਸਾਹਮਣੇ ਸਰਕਟ ਹਾਊਸ ’ਚ ਵਿਤ ਮੰਤਰੀ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਵਿਰੁਧ ਗੰਭੀਰ ਦੋਸ਼ ਲਗਾ ਰਹੇ ਸਨ। ਇਸਤੋਂ ਪਹਿਲਾਂ ਵੀ ਸ਼੍ਰੀ ਲਾਡੀ ਹਲਕੇ ਦੇ ਦਰਜ਼ਨਾਂ ਸਰਪੰਚਾਂ ਤੇ ਪੰਚਾਂ ਨੂੰ ਨਾਲ ਲੈ ਕੇ ਵਿਤ ਮੰਤਰੀ ਵਿਰੁਧ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਅੱਗੇ ਧਰਨਾ ਲਗਾ ਚੁੱਕੇ ਹਨ। ਪ੍ਰੰਤੂ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਵਿਤ ਮੰਤਰੀ ਸ: ਬਾਦਲ ਇਸ ਮਾਮਲੇ ਵਿਚ ਚੁੱਪ ਰਹਿ ਕੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਵਿਚ ਹਨ। ਪੱਤਰਕਾਰ ਵਾਰਤਾ ਦੌਰਾਨ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਅਪਣੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਹਿਤ ਡੀਜੀਪੀ ਦਿਨਕਰ ਗੁਪਤਾ ਤੇ ਐਸ.ਟੀ.ਐਫ਼ ਨੂੰ ਭੇਜੇ ਪੱਤਰਾਂ ਦੀ ਕਾਪੀ ਦਿਖਾਉਂਦਿਆਂ ਥਾਣਾ ਸੰਗਤ ਦੇ ਮੁਖੀ ਉਪਰ ਹਲਕੇ ’ਚ ਨਸ਼ੇ ਵਿਕਵਾਉਣ ਦੇ ਦੋਸ਼ ਲਗਾਏ। ਉਨ੍ਹਾਂ ਤੁਰੰਤ ਪੜਤਾਲ ਕਰਕੇ ਥਾਣਾ ਮੁਖੀ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ ’ਤੇ ਟਿੱਪਣੀ ਲੈਣ ਲਈ ਮਨਪ੍ਰੀਤ ਸਿੰਘ ਬਾਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਫੋਨ ਨਹੀਂ ਉਠਾਇਆ। ਪ੍ਰੰਤੂ ਥਾਣਾ ਮੁਖੀ ਗੌਰਵਬੰਸ ਸਿੰਘ ਨੇ ਖੁਦ ਨੂੰ ਪਵਿੱਤਰ ਕਰਾਰ ਦਿੰਦਿਆਂ ਉਚ ਪੱਧਰੀ ਪੜਤਾਲ ਦਾ ਸਵਾਗਤ ਕੀਤਾ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਵਿਤ ਮੰਤਰੀ ਵਲੋਂ ਥਾਣਾ ਮੁਖੀ ਨੂੰ ਅਜਾਦੀ ਦਿਹਾੜੇ ਮੌਕੇ ਵਿਸੇਸ ਤੌਰ ’ਤੇ ਸਨਮਾਨਿਤ ਵੀ ਕੀਤਾ ਸੀ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਆਜ਼ਾਦੀ ਦਿਹਾੜਾ ਮਨਾਇਆ

ਸੁਖਜਿੰਦਰ ਮਾਨ

ਬਠਿੰਡਾ, 17 ਅਗਸਤ-ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ 75 ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਰਾਸਟਰ ਅਤੇ ਇਸ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸਲਾਮ ਕਰਦਿਆਂ ਰਾਸਟਰੀ ਝੰਡਾ ਲਹਿਰਾਇਆ ਅਤੇ ਅੰਗ੍ਰੇਜਾਂ ਦੇ ਬਸਤੀਵਾਦੀ ਰਾਜ ਤੋਂ ਆਜਾਦੀ ਪ੍ਰਾਪਤ ਕਰਨ ਵਿੱਚ ਸਹੀਦਾਂ ਅਤੇ ਆਜਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ।ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵੀ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।ਕੈਂਪਸ ਡਾਇਰੈਕਟਰ, ਡਾ ਸਵੀਨਾ ਬਾਂਸਲ ਨੇ ਕਿਹਾ ਕਿ ਇੰਜੀਨੀਅਰ ਜੀਵਨ ਦੇ ਹਰ ਖੇਤਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਐਨ.ਸੀ.ਸੀ. ਕੈਡਿਟਾਂ ਅਤੇ ਸਿਕਿਊਰਿਟੀ ਪ੍ਰਸੋਨਲ ਨੇ ਰਾਸਟਰੀ ਝੰਡੇ ਦੇ ਸਨਮਾਨ ਵਿੱਚ ਪਰੇਡ ਦਾ ਆਯੋਜਨ ਕੀਤਾ।

ਬਾਬਾ ਫ਼ਰੀਦ ਕਾਲਜ਼ ਦੇ ਐਮ.ਬੀ.ਏ. ਤੀਜਾ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਬੀ.ਏ. ਤੀਜਾ ਸਮੈਸਟਰ (ਬੈਚ 2019-21) ਦੇ ਨਤੀਜੇ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰ ਕੇ ਸਫਲਤਾ ਦੀਆਂ ਉਚਾਈਆਂ ਨੂੰ ਛੂਹਿਆ ਹੈ। ਨਤੀਜੇ ਅਨੁਸਾਰ ਇਸ ਕਾਲਜ ਦੀ ਅਮਰਪਾਲ ਕੌਰ, ਬੇਅੰਤ ਕੌਰ, ਦਮਨਜੋਤ ਕੌਰ, ਦੀਪਿਕਾ, ਗੁਰਵੰਸ਼ਦੀਪ ਕੌਰ, ਜਸਬੀਰ ਕੌਰ, ਜਸਪਿੰਦਰ ਕੌਰ, ਮਨਦੀਪ ਕੌਰ, ਨਿਸ਼ਾਨਦੀਪ ਕੌਰ, ਪੂਜਾ, ਸੁਖਪ੍ਰੀਤ ਕੌਰ, ਦਿਨੇਸ਼ ਸ਼ਰਮਾ, ਗੌਰਵ ਬਾਂਸਲ, ਗੁਰਨਿਸ਼ਾਨ ਸਿੰਘ, ਹਰਮਨਦੀਪ ਸਿੰਘ, ਖ਼ੁਸ਼ਪ੍ਰੀਤ ਸਿੰਘ ਅਤੇ ਮੋਹਿਤ ਗੋਇਲ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਬਲਜੀਤ ਕੌਰ, ਹਰਮਨਦੀਪ ਕੌਰ , ਲਵਦੀਪ ਸ਼ਰਮਾ, ਨੇਹਾ, ਸੰਚਿਤ ਅਤੇ ਯਾਦਵਿੰਦਰ ਸਿੰਘ ਨੇ 99.3 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਮਨਪ੍ਰੀਤ ਕੌਰ, ਸ਼ਿਲਪੀ ਰਾਠੌਰ, ਤਮੰਨਾ ਸ਼ਰਮਾ ਅਤੇ ਮਾਯੂਰ ਨੇ 98.7 ਫ਼ੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਆਰ.ਕੇ. ਉੱਪਲ ਅਤੇ ਵਾਈਸ ਪਿ੍ਰੰਸੀਪਲ ਡਾ. ਸਚਿਨ ਦੇਵ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।

ਸਿਆਸੀ ਦਖਲਅੰਦਾਜ਼ੀ ਦੇ ਚੱਲਦਿਆਂ ਗੁਰੂਦੁਆਰਾ ਸੰਗਤ ਸਿਵਲ ਸਟੇਸ਼ਨ ਦੀ ਕਮੇਟੀ ਹੋਈ ਦੋਫ਼ਾੜ

0

ਸਕੂਲ ਕਮੇਟੀ ’ਚ ਮੈਂਬਰ ਨਾ ਲੈਣ ’ਤੇ ਭਾਗੂ ਰੋਡ, ਸਿਵਲ ਸਟੇਸ਼ਨ ਤੇ ਸ਼ਾਂਤ ਨਗਰ ਦੇ ਲੋਕਾਂ ’ਚ ਰੋਸ਼

ਸੁਖਜਿੰਦਰ ਮਾਨ

ਬਠਿੰਡਾ, 17 ਅਗਸਤ –ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਸ਼ਹਿਰ ਦੇ ਸਿੱਖਾਂ ਦੀ ਵੱਡੀ ਧਾਰਮਿਕ ਤੇ ਵਿਦਿਅਕ ਸੰਸਥਾ ਗੁਰਦੂਆਰਾ ਸੰਗਤ ਸਿਵਲ ਸਟੇਸ਼ਨ ਦੀ ਪ੍ਰਬੰਧਕੀ ਕਮੇਟੀ ਸਿਆਸੀ ਦਖਲਅੰਦਾਜ਼ੀ ਦੇ ਚੱਲਦਿਆਂ ਚੋਣ ਤੋਂ ਥੋੜੇ ਸਮੇਂ ਬਾਅਦ ਹੀ ਦੋਫ਼ਾੜ ਹੋ ਗਈ ਹੈ। ਨਰਾਜ਼ ਅਹੁੱਦੇਦਾਰਾਂ ਮੁਤਾਬਕ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਨਾਮਵਾਰ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਕਲੌਨੀ ਦੀ ਕਮੇਟੀ ਦੀ ਚੋਣ ’ਚ ਕਥਿਤ ਤੌਰ ’ਤੇ ਇੱਕ ਕਾਂਗਰਸੀ ਕੋਂਸਲਰ ਵਲੋਂ ਨਿਭਾਈ ਪੱਖਪਾਤੀ ਭੂਮਿਕਾ ਦੇ ਚੱਲਦੇ ਸ਼ਹਿਰ ਦੇ ਭਾਗੂ ਰੋਡ, ਸਿਵਲ ਲਾਈਨ ਤੇ ਸ਼ਾਂਤ ਨਗਰ ਦੇ ਇਸ ਸੰਸਥਾ ਨਾਲ ਜੁੜੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਮਸਲਾ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਉਭਰ ਸਕਦਾ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਕੂਲ ਕਮੇਟੀ ਦੀ ਚੋਣ ’ਚ ਹੋਈ ਮਨਮਾਨੀ ਦਾ ਮੁੱਦਾ ਇੱਕ ਹੋਰ ਕਾਂਗਰਸੀ ਕੋਂਸਲਰ ਨੇ ਵਿਤ ਮੰਤਰੀ ਕੋਲ ਚੁੱਕਿਆ ਸੀ ਪ੍ਰੰਤੂ ਸੁਣਵਾਈ ਨਾ ਹੋਣ ਕਾਰਨ ਉਹ ਵੀ ਨਿਰਾਸ ਦੱਸਿਆ ਜਾ ਰਿਹਾ ਹੈ। ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਕੀਰਤ ਸਿੰਘ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਚਹਿਲ ਨੇ ਇੱਥੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਕਿ ਵਾਰਡ ਨੰਬਰ 10 ਦੇ ਕਾਂਗਰਸੀ ਕੋਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੀ ਪ੍ਰਭਾਵ ਦੇ ਚੱਲਦਿਆਂ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਗੁਰਬਖਸ ਸਿੰਘ ਬਰਾੜ ਨੇ ਗੁਰੂ ਨਾਨਕ ਸਕੂਲ ਕਮਲਾ ਨਹਿਰੂ ਦੀ ਪ੍ਰਬੰਧਕੀ ਕਮੇਟੀ ਦੀ ਚੋਣ ’ਚ ਮਨਮਰਜ਼ੀ ਕਰਦਿਆਂ ਸਿਰਫ਼ ਪਾਵਰ ਹਾਊਸ ਰੋਡ ’ਚ ਰਹਿਣ ਵਾਲੇ ਉਕਤ ਕੋਂਸਲਰ ਦੇ ਨਜਦੀਕੀਆਂ ਨੂੰ ਸ਼ਾਮਲ ਕੀਤਾ ਹੈ। ਜਦੋਂਕਿ ਭਾਗੂ ਰੋਡ, ਸ਼ਾਂਤ ਨਗਰ ਤੇ ਸਿਵਲ ਲਾਈਨ ਖੇਤਰ ਵਿਚ 4 ਸਾਬਕਾ ਸਿੱਖਿਆ ਅਧਿਕਾਰੀ, 13 ਪਿ੍ਰੰਸੀਪਲ, ਇੱਕ ਦਰਜ਼ਨ ਦੇ ਕਰੀਬ ਪ੍ਰੋਫੈਸਰ ਅਤੇ ਦਰਜ਼ਨਾਂ ਹੋਰ ਅਧਿਆਪਕਾਂ ਦੇ ਰਹਿਣ ਦੇ ਬਾਵਜੂਦ ਉਨ੍ਹਾਂ ਵਿਚੋਂ ਕਿਸੇ ਨੂੰ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਲਟਾ ਗੁਰੂਦਆਰਾ ਕਮੇਟੀ ਦੇ ਪ੍ਰਧਾਨ ਦੇ ਭਰਾ ਨੂੰ ਵੀ ਇਸ ਕਮੇਟੀ ਵਿਚ ਰੱਖਿਆ ਗਿਆ ਹੈ। ਗੁਰਦੂਆਰਾ ਕਮੇਟੀ ਦੇ ਉਪ ਪ੍ਰਧਾਨ ਗੁਰਕੀਰਤ ਸਿੰਘ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਚਹਿਲ ਨੇ ਦੋਸ਼ ਲਗਾਇਆ ਕਿ ਕਮੇਟੀ ਦੀ ਚੋਣ ਸਮੇਂ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਵਿਚ ਕੋਈ ਸਿਆਸੀ ਵਿਅਕਤੀ ਦਖਲਅੰਦਾਜ਼ੀ ਨਹੀਂ ਕਰੇਗਾ ਪ੍ਰੰਤੂ ਕੋਂਸਲਰ ਰਾਜੂ ਸਰਾਂ ਇਸਨੂੰ ਪ੍ਰਾਈਵੇਟ ਲਿਮਟਿਡ ਦੇ ਤੌਰ ‘ਤੇ ਚਲਾ ਰਿਹਾ ਹੈ। ਭਾਗੂ ਰੋਡ ਇਲਾਕੇ ਨਾਲ ਸਬੰਧਤ ਇੱਕ ਹੋਰ ਕਾਂਗਰਸੀ ਕੋਂਸਲਰ ਟਹਿਲ ਸਿੰਘ ਬੁੱਟਰ ਵਲੋਂ ਇਹ ਮਾਮਲਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਾਹਮਣੇ ਚੁੱਕਿਆ ਹੈ। ਇਸਦੀ ਪੁਸ਼ਟੀ ਕਰਦਿਆਂ ਕੋਂਸਲਰ ਬੁੱਟਰ ਨੇ ਦਾਅਵਾ ਕੀਤਾ ਕਿ ਇਹ ਸੰਸਥਾ ਇਸ ਸਾਰੇ ਇਲਾਕੇ ਨਾਲ ਸਬੰਧਤ ਹੈ ਤੇ ਜਿਸਦੇ ਚੱਲਦੇ ਇਸ ਵਿਚ ਸਾਰੇ ਹਿੱਸਿਆਂ ਤੋਂ ਮੈਂਬਰ ਸ਼ਾਮਲ ਕੀਤੇ ਜਾਣੇ ਬਣਦੇ ਸਨ।
ਬਾਕਸ
ਮੇਰਾ ਇਸ ਕਮੇਟੀ ਵਿਚ ਕੋਈ ਦਖਲਅੰਦਾਜੀ ਨਹੀਂ: ਰਾਜੂ ਸਰਾਂ
ਬਠਿੰਡਾ: ਦੂਜੇ ਪਾਸੇ ਕੋਂਸਲਰ ਰਾਜੂ ਸਰਾਂ ਨੇ ਦਾਅਵਾ ਕੀਤਾ ਕਿ ਉਸਦਾ ਇਸ ਕਮੇਟੀ ਦੇ ਮਾਮਲਿਆਂ ਵਿਚ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾ ਹੀ ਮੈਂ ਇਸ ਕਮੇਟੀ ਵਿਚ ਕੋਈ ਅਹੁੱਦੇਦਾਰ ਨਹੀਂ ਤੇ ਗੁਰਦੂਆਰਾ ਕਮੇਟੀ ਅਪਣੇ ਫੈਸਲੇ ਖ਼ੁਦ ਕਰਦੀ ਹੈ। ਇਸੇ ਤਰ੍ਹਾਂ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਖਸ ਸਿੰਘ ਬਰਾੜ ਨੇ ਸਾਥੀਆਂ ਵਲੋਂ ਲਗਾਏ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ‘‘ ਇਨ੍ਹਾਂ ਦਾ ਮਕਸਦ ਅਪਣੀ ਮਨਮਰਜੀ ਤੇ ਗਲਤ ਕੰਮ ਕਰਨੇ ਹਨ ਪੰ੍ਰਤੂ ਉਹ ਇਸਦੇ ਲਈ ਇਜ਼ਾਜਤ ਨਹੀਂ ਦੇਣਗੇ। ’’ ਪ੍ਰਧਾਨ ਬਰਾੜ ਨੇ ਸਕੂਲ ਕਮੇਟੀ ਦੀ ਚੋਣ ਦੇ ਮਾਮਲੇ ਵਿਚ ਕੋਂਸਲਰ ਦੇ ਨਜਦੀਕੀਆਂ ਨੂੰ ਸ਼ਾਮਲ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਕਮੇਟੀ ਵਿਚ ਇਕੱਲੇ ਪਾਵਰ ਹਾਊਸ ਰੋਡ ਹੀ ਨਹੀਂ, ਦੂਜੇ ਖੇਤਰਾਂ ਤੋਂ ਵੀ ਮੈਂਬਰ ਸ਼ਾਮਲ ਹਨ ਪ੍ਰੰਤੂ ਉਹ ਚਾਹੁੰਦੇ ਸਨ ਕਿ ਪੰਜਾਬੀ ਮੀਡੀਅਮ ਵਾਲੇ ਗੁਰੂ ਨਾਨਕ ਸਕੂਲ ਦੀ ਕਮੇਟੀ ਵਿਚ ਇੰਨ੍ਹਾਂ ਖੇਤਰਾਂ ਤੋਂ ਜਿਆਦਾਤਰ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਪ੍ਰੰਤੂ ਉਸ ਕਮੇਟੀ ਦੀ ਹਾਲੇ ਤੱਕ ਚੋਣ ਨਹੀਂ ਹੋ ਸਕੀ।

ਬੇਅਦਬੀ ਕਾਂਡ ’ਚ ਇਨਸਾਫ਼ ਦਾ ਭਰੋਸਾ ਦਿਵਾਉਣ ਵਾਲੇ ਦੋ ਮੰਤਰੀ ਤੇ ਤਿੰਨ ਵਿਧਾਇਕ ਮੁੜ 20 ਨੂੰ ਤਲਬ

0

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ –ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਇਨਸਾਫ਼ ਮੰਗਦੀਆਂ ਸੰਗਤਾਂ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਲੱਗੇ ਬਰਗਾੜੀ ਮੋਰਚੇ ਨੂੰ ਉਠਾਉਣ ਲਈ ਇਨਸਾਫ਼ ਦੇਣ ਦਾ ਭਰੋਸਾ ਦੇਣ ਆਏ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੜ 20 ਅਗੱਸਤ ਨੂੰ ਤਲਬ ਕਰ ਲਿਆ ਹੈ। ਅੱਜ ਇੱਥੇ ਪੰਥਕ ਜਥੇਬੰਦੀਆਂ ਦੀ ਰੱਖੀ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੰਡ ਨੇ ਐਲਾਨ ਕੀਤਾ ਕਿ ਜੇਕਰ ਇਸ ਵਾਰ ਵੀ ਉਕਤ ਮੰਤਰੀ ਤੇ ਵਿਧਾਇਕ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਨਾ ਹੋਏ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਸੁਣਾਈ ਜਾਵੇਗੀ। ਭਾਈ ਮੰਡ ਨੇ ਕਿਹਾ ਕਿ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਤਿੰਨੋਂ ਵਿਧਾਇਕਾਂ ਹਰਿਮੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜੀਰਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਸਿੱਖ ਸੰਗਤ ਨਾਲ ਕੀਤੇ ਗਏ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ ਹਨ। ਭਾਈ ਧਿਆਨ ਸਿੰਘ ਮੰਡ ਨੇ ਦੋਸ਼ ਲਗਾਇਆ ਕਿ ਅੱਜ ਕੈਪਟਨ ਸਰਕਾਰ ਵੀ ਗੁਰੂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤੇ ਇਸ ਵਿਚ ਸਾਜ਼ਸ ਰਚਣ ਵਾਲਿਆਂ ਨੂੰ ਬਚਾਉਣ ਲੱਗੀ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਅਤੇ ਸਾਜ਼ਿਸ਼ ਕਰਤਾਵਾਂ ਨੂੰ ਸਜਾ ਦਿਵਾਉਣ ਲਈ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਸੁਖਬੀਰ ਸਿੰਘ ਬਾਦਲ ਕੱਲ੍ਹ ਜ਼ੀਰਾ ਤੋਂ ਸ਼ੁਰੂ ਕਰ ਕੇ 100 ਹਲਕਿਆਂ ਦੀ 100 ਦਿਨਾਂ ਯਾਤਰਾ ਕਰਨਗੇ

0

ਕਾਂਗਰਸ ਸਰਕਾਰ ਤੇ ਆਪ ਦੇ ਖਿਲਾਫ ਚਾਰਜਸ਼ੀਟ ਵੀ ਕੀਤੀ ਜਾਰੀ

ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤਬਾਹ ਕੀਤਾ, ਪੰਜ ਮੰਤਰੀਆਂ ਵੱਲੋਂ ਕੀਤੇ ਘੁਟਾਲਿਆਂ ਨੁੰ ਕੀਤਾ ਬੇਨਕਾਬ

ਮਿਸਡ ਕਾਲ ਨੰਬਰ ਸਰਵਿਸ ਨਾਲ ਗੱਲ ਪੰਜਾਬ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਸੁਖਜਿੰਦਰ ਮਾਨ

ਚੰਡੀਗੜ੍ਹ, 17 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਕੱਲ੍ਹ ਜ਼ੀਰਾ ਤੋਂ ਸ਼ੁਰੂ ਕਰ ਕੇ 100 ਦਿਨਾਂ ਵਿਚ 100 ਹਲਕਿਆਂ ਦੀ ਯਾਤਰਾ ਕਰਨਗੇ ਤੇ ਭਿ੍ਰਸ਼ਟ ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਨੂੰ ਬੇਨਕਾਬ ਕਰਨਗੇ ਅਤੇ ਉਹਨਾਂ ਕਾਂਗਰਸ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਚਾਰਜਸ਼ੀਟ ਜਾਰੀ ਕੀਤੀ।ਇਥੇ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਮੁਹਿੰਮ ਸ਼ੁਰੂ ਕਰਨ ਲਈ ਵਿਸ਼ੇਸ਼ ਤੌਰ ’ਤੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ 100 ਦਿਨਾਂ ਦੀ ਆਪਣੀ ਯਾਤਰਾ ਦੌਰਾਨ 700 ਜਨਤਕ ਮੀਟਿੰਗਾਂ ਨੁੰ ਸੰਬੋਧਨ ਕਰਨਗੇ ਅਤੇ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਸੁਣਨਗੇ ਤੇ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਨਗੇ। ਉਹਨਾਂ ਕਿਹਾ ਕਿ ਇਸ ਦੌਰੇ ਦਾ ਦੁੱਗਣਾ ਮੰਤਵ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਵਜ਼ਾਰਤ ਦੇ ਮੰਤਰੀਆਂ ਵੱਲੋਂ ਕੀਤੇ ਭਿ੍ਰਸ਼ਟਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ ਅਤੇ ਨਾਲ ਹੀ ਲੋਕਾਂ ਤੋਂ ਇਹ ਫੀਡਬੈਕ ਲੈਣਗੇ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਤੋਂ ਕੀ ਆਸ ਰੱਖਦੇ ਹਨ।ਉਹਨਾਂ ਨੇ 96878-96878 ਨੰਬਰ ਵੀ ਜਾਰੀ ਕੀਤਾ ਜਿਸ ’ਤੇ ਫੋਨ ਕਰ ਕੇ ਪੰਜਾਬੀ ਪਾਰਟੀ ਦੀ ਮੁਹਿੰਮ ਵਿਚ ਵੀ ਸ਼ਾਮਲ ਹੋ ਸਕਦੇ ਹਨ ਤੇ ਪਾਰਟੀ ਤੋਂ ਆਸਾਂ ਵੀ ਸਾਂਝੀਆਂ ਕਰ ਸਕਦੇ ਹਨ।ਇਸ ਮੌਕੇ ਵੈਬਸਾਈਟ ਵੀ ਜਾਰੀ ਕੀਤੀ ਗਈ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਚਾਰਜਸ਼ੀਟ ਵੀ ਜਾਰੀ ਕੀਤੀ।ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ 6500 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ, ਪੰਜ ਮੰਤਰੀਆਂ ਵੱਲੋਂ ਕੀਤੇ ਭਿ੍ਰਸ਼ਟਾਚਾਰ ਤੇ ਹੋਰ ਮਾਮਲਿਆਂ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾਂ ਕਿਹਾ ਕਿ ਜਿਥੇ ਸਾਧੂ ਸਿੰਘ ਧਰਮਸੋਤ ਐਸ ਸੀ ਸਕਾਲਰਸ਼ਿਪ ਘੁਟਾਲੇਵਿਚ ਸ਼ਾਮਲ ਹੈ, ਸੁਖਜਿੰਦਰ ਸਿੰਘ ਰੰਧਾਵਾ ਬੀਜ ਘੁਟਾਲੇ ਵਿਚ, ਬਲਬੀਰ ਸਿੱਧੂ ਕੋਰੋਨਾ ਸਮਾਨ ਤੇ ਨਸ਼ਾ ਛੁਡਾਊ ਗੋਲੀਆਂ ਦੀ ਖਰੀਦ ਦੇ ਘੁਟਾਲੇ ਵਿਚ, ਭਾਰਤ ਭੂਸ਼ਣ ਆਸ਼ੂ ਕਣਕ ਘੁਟਾਲੇ ਵਿਚ ਤੇ ਸ਼ਿਆਮ ਸੁੰਦਰ ਅਜੋੜਾ ਜੇ ਸੀ ਟੀ ਜ਼ਮੀਨ ਘੁਟਾਲੇ ਦੇ ਦੋਸ਼ੀ ਹਨ।

 

ਮੁੱਖ ਮੰਤਰੀ ਨੁੰ ਸਿੱਧਾ ਟੱਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਤਬਾਹ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਇਹ ਮਾੜੀ ਕਿਸਮਤ ਹੈ ਕਿ ਅਜਿਹਾ ਮੁੱਖ ਮੰਤਰੀ ਮਿਲਿਆ ਹੈ ਜੋ ਆਪਣੇ ਘਰ ਵਿਚੋਂ ਬਾਹਰ ਹੀ ਨਹੀਂ ਨਿਕਲਦਾ, ਆਪਣੇ ਮੰਤਰੀਆਂ ਨੁੰ ਨਹੀਂ ਮਿਲਦਾ, ਲੋਕਾਂ ਦੀ ਗੱਲ ਨਹੀਂ ਸੁਣਦਾ ਤੇ ਉਸ ਨਾਲ ਮੀਟਿੰਗ ਦਾ ਸਮਾਂ ਮੰਗਣ ਵਾਲੇ ਅਧਿਆਪਕਾਂ ਨੁੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਿਰਫ ਇਕ ਕੰਮ ਕੀਤਾ ਹੈ, ਉਹ ਹੈ ਸਰਕਾਰੀ ਖ਼ਜ਼ਾਨੇ ਨੁੰ ਲੁੱਟਣਾ। ਉਹਨਾਂ ਕਿਹਾ ਕਿ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ। ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਗਈ ਤੇ ਸਰਕਾਰੀ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਦਾ ਕੰਮ ਕੀਤਾ ਗਿਆ।ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਦੀ ਕਾਂਗਰਸ ਤੇ ਲੀਡਰਸ਼ਿਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੇ ਜ਼ਿੰਦਗੀਵਿਚ ਤਿੰਨ ਅਜਿਹੇ ਆਗੂ ਵੇਖੇ ਹਨ ਜਿਹਨਾਂ ਨੇ ਸਹੁੰਆਂ ਖਾਧੀਆਂ ਤੇ ਫਿਰ ਬਿਨਾਂ ਅਫਸੋਸ ਤੇ ਇਹ ਤੋੜ ਦਿੱਤੀਆਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਬਿ ਦੀ ਸਹੁੰ ਚੁੱਕੀ ਤੇ ਬਿਨਾਂ ਨਸ਼ਾ ਖਤਮ ਕੀਤੇ, 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕੀਤੇ ਤੇ ਘਰ ਘਰ ਨੌਕਰੀ ਦਿੱਤੇ ਬਗੈਰ ਇਹ ਤੋੜ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਕਿ ਉਹ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਪਰ ਦਿਨਾਂ ਵਿਚ ਹੀ ਇਹ ਤੋੜ ਦਿੱਤੀ। ਉਹਨਾਂ ਕਿਾ ਕਿ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਸਹੁੰ ਚੁੱਕੀ ਤੇ ਕਦੇ ਵੀ ਇਹ ਨਹੀਂ ਪੁਗਾਈ।

 

ਸਰਦਾਰ ਬਾਦਲ ਨੇ ਇਕੱਲਾ ਅਕਾਲੀ ਦਲ ਹੈ ਜੋ ਪੰਜਾਬੀਆਂ ਦੀਆਂ ਖੇਤਰੀ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦਾ ਹਾਂ ਜਦਕਿ ਕਾਂਗਰਸ ਤੇ ਆਪ ਦੋਹਾਂ ਨੇ ਇਸ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਕਾਂਗਰਸ ਦੀ ਸੂਬਾ ਇਕਾਈ ਨੂੰ ਉਸ ਗਾਂਧੀ ਪਰਿਵਾਰ ਤੋਂ ਹਦਾਇਤਾਂ ਮਿਲਦੀਆਂ ਹਨ ਜਿਹਨਾਂ ਦਾ ਹਮੇਸ਼ਾ ਪੰਜਾਬ ਵਿਰੋਧੀ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਸਿਰਫ ਘੁਟਾਲੇ ਕੀਤੇ ਬਲਕਿ ਆਪਣੀ ਕੇਂਦਰੀ ਲੀਡਰਸ਼ਿਪ ਦੇ ਐਲਾਨ ਮੁਤਾਬਕ ਕੰਮ ਕੀਤਾ ਤੇ ਏ ਪੀ ਐਮ ਸੀ ਐਕਟ ਵੀ ਸੋਧ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੋਰੋਨਾ ਸੰਕਟ ਵੇਲੇ ਵੀ ਕੁਪ੍ਰਬੰਧਨ ਕੀਤਾ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਾ ਕਰ ਕੇ ਕਿਸਾਨਾਂ ਨਾਲ ਵੀ ਕਰੂਰਤਾ ਵਿਖਾਈ।ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਹਿਾ ਕਿਆਪ ਦੇ ਕਨਵੀਨਰ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਧੋਖਾ ਦੇਣ ਦੇ ਮਾਹਿਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਐਸ ਵਾਈ ਐਸ ਦੇ ਮਾਮਲੇ ’ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਖੋ ਵੱਖ ਸਟੈਂਡ ਲਏ। ਉਹਨਾਂ ਕਿਹਾ ਕਿ ਉਹਨਾਂ ਨੇ ਪਰਾਲੀ ਸਾੜਨ ਦੇ ਮਾਮਲੇ ਵਿਚ ਵੀ ਪੰਜਾਬ ਵਿਰੋਧੀ ਸਟੈਂਡ ਲਿਆ ਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਵੀ ਦਾਇਰ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਤਿੰਨ ਖੇਤੀ ਕਾਨੂੰਨੀ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਨਾਲ ਹੀ ਕਿਸਾਨਾਂ ਨਾਲ ਵੀ ਹਮਦਰਦੀ ਪ੍ਰਗਟਾ ਕੇ ਦੋਗਲਾਪਨ ਵਿਖਾਇਆ। ਉਹਨਾਂ ਕਿਹਾ ਕਿ 200 ਯੂਨਿਟ ਮੁਫਤ ਬਿਜਲੀ ਸਕੀਮ ਵੀ ਫਰਾਡ ਹੈ ਕਿਉਕਿ ਦਿੱਲੀ ਦੇ 90 ਫੀਸਦੀ ਨਾਗਰਿਕਾਂ ਨੁੰ ਇਸਦਾ ਲਾਭ ਨਹੀਂ ਮਿਲ ਰਿਹਾ ਕਿਉਕਿ ਜੇਕਰ ਇਕ ਯੂਨਿਟ ਵੀ ਵੱਧ ਹੋ ਜਾਂਦੀ ਹੈ ਤਾਂ ਲੋਕਾਂ ਨੁੰ ਸਾਰਾ ਬਿੱਲ ਭਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਤੇ ਸਕੂਲਾਂ ਵਿਚ ਸੁਧਾਰ ਦੇ ਦਾਅਵੇ ਵੀ ਝੂਠੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿਚ 650 ਕਲੌਨੀਆਂ ਅਜਿਹੀਆਂ ਹਨ ਜਿਹਨਾਂ ਨੂੰ ਟੈਂਕਰਾਂ ਰਾਹੀਂ ਪਾਣੀ ਮਿਲ ਰਿਹਾ ਹੈ ਜਦਕਿ ਕੇਜਰੀਵਾਲ ਦਾਅਵੇ ਕਰ ਰਹੇ ਹਨ ਕਿ ਸਾਰੀ ਦਿੱਲੀ ਵਿਚ ਪਾਈਪ ਨਾਲ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ।ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਦੇ ਮੁਕਾਬਲੇ ਸਿਰਫ ਅਕਾਲੀ ਦਲ ਦੀ ਹੀ ਭਰੋਸੇਯੋਗ ਲੀਡਰਸ਼ਿਪ ਹੈ ਜਿਸ ’ਤੇਵਿਸ਼ਵਾਸ ਕੀਤਾ ਜਾ ਸਕਦਾ ਹੈ ਕਿਉਕਿ ਇਸਨੇ ਹਮੇਸ਼ਾ ਆਪਣੇਕੀਤੇ ਵਾਅਦੇ ਪੁਗਾਏ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀਆਂ ਆਸਾਂ ਹਰ ਕੀਮਤ ’ਤੇ ਪੂਰੀਆ ਕਰਾਂਗੇ। ਉਹਨਾਂ ਐਲਾਨ ਕੀਤਾ ਕਿ ਗੱਲਰਾਜ ਦੀ ਨਹੀਂ, ਗੱਲ ਪੰਜਾਬ ਦੀ ਹੈ।

ਸਾਂਝਾ ਮੋਰਚਾ ਵਲੋਂ ਮੋਤੀ ਮਹਿਲ ਦੇ ਘਿਰਾਓ ਦੀਆਂ ਤਿਆਰੀਆਂ

0

ਸੁਖਜਿੰਦਰ ਮਾਨ
ਬਠਿੰਡਾ,11 ਅਗਸਤ-ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ 31 ਦਸੰਬਰ ਤੋ ਪੱਕਾ ਮੋਰਚਾ ਲਗਾਈ ਬੈਠੀਆਂ ਪੰਜ ਜਥੇਬੰਦੀਆਂ (ਬੇਰੁਜਗਾਰ ਮਲਟੀ ਪਰਪਜ ਹੈਲਥ ਵਰਕਰ,ਬੇਰੁਜਗਾਰ ਆਰਟ ਐਂਡ ਕਰਾਫਟ,ਟੈਟ ਪਾਸ ਬੇਰੁਜਗਾਰ ਬੀ ਐਡ ਅਧਿਆਪਕ,ਬੇਰੁਜਗਾਰ ਡੀ ਪੀ ਈ,ਬੇਰੁਜਗਾਰ ਪੀ ਟੀ ਆਈ)ਵੱਲੋ ਹੁਣ 15 ਅਗਸਤ ਨੂੰ ਮੁੱਖ ਮੰਤਰੀ ਦੇ ਮੋਤੀ ਮਹਿਲ ਅੱਗੇ ਰੋਸ ਪ੍ਰਦਰਸਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਇਸ ਸਬੰਧ ਵਿਚ ਸਥਾਨਕ ਟੀਚਰਜ ਹੋਮ ਵਿਖੇ ਜਿਲ੍ਹੇ ਦੇ ਬੇਰੁਜਗਾਰਾਂ ਦੀ ਮੀਟਿੰਗ ਮੋਰਚੇ ਦੇ ਆਗੂ ਗੁਰਪ੍ਰੀਤ ਸਿੰਘ ਪੱਕਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਘਰ -ਘਰ ਰੁਜਗਾਰ ਅਤੇ ਬੇਰੁਜਗਾਰੀ ਭੱਤਾ ਦੇਣ ਦਾ ਲਾਰਾ ਲਾਕੇ ਮੁੱਕਰੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਰੁਜਗਾਰ ਤਾਂ ਕੀ ਦੇਣਾ ਸੀ ਸਗੋ ਰੁਜਗਾਰ ਮੰਗਦੇ ਬੇਰੁਜਗਾਰਾਂ ਉੱਤੇ ਜਬਰ ਕੀਤਾ ਜਾ ਰਿਹਾ ਹੈ। ਇਸ ਮੌਕੇ ਤਜਿੰਦਰ ਸਿੰਘ, ਜਿਲ੍ਹਾ ਮੀਤ ਪ੍ਰਧਾਨ ਪ੍ਰਵੀਨ ਕੌਰ,ਅਮਨ ਪੰਜਾਵਾ, ਜਗਜੀਤ ਸਿੰਘ,ਗੁਰਸੇਵਕ ਸਿੰਘ,ਵੀਰਪਾਲ ਕੌਰ,ਅਮਰੀਕ,ਅਮਰਜੀਤ,ਰਣਜੀਤ ਸਿੰਘ,ਅੰਗਰੇਜ ਸਿੰਘ ਆਦਿ ਹਾਜਰ ਸਨ।

Our Visitor

1890370